ਜਲੰਧਰ : ਵੀਰਵਾਰ 23 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

ਤਾਜ਼ਾ ਖ਼ਬਰਾਂ

ਲੰਡਨ, 24 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ 'ਚ ਭਾਰਤ ਦੇ ਨਵੇਂ ਹਾਈਕਮਿਸ਼ਨਰ ਵਿਕਰਮ ਦੂਰੈਸਵਾਮੀ ਨੇ ਅਹੁਦਾ ਸੰਭਾਲ ਲਿਆ ਹੈ। ਲੰਡਨ ਪਹੁੰਚਦਿਆਂ ਹੀ ਉਨ੍ਹਾਂ ਸ਼ੁੱਕਰਵਾਰ ਨੂੰ ਪਾਰਲੀਮੈਂਟ ਸੁਕੇਅਰ ਪਹੁੰਚ ਕੇ ਮਹਾਤਮ ਗਾਂਧੀ ਦੀ ਮੂਰਤੀ ਅਤੇ ਉੱਤਰੀ ਲੰਡਨ 'ਚ ਅੰਬੇਡਕਰ ਭਵਨ ਪਹੁੰਚ ਕੇ ਦੋਵਾਂ ਸ਼ਖ਼ਸੀਅਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਬੰਗਲਾਦੇਸ਼ 'ਚ ਹਾਈਕਮਿਸ਼ਨਰ ਰਹੇ ਦੂਰੈਸਵਾਮੀ ਨੂੰ ਇਸੇ ਹਫ਼ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਆਪਣੇ ਨਵੇਂ ਅਹੁਦੇ ਦਾ ਨਿਯੁਕਤੀ ਪੱਤਰ ਮਿਲਿਆ ਸੀ, ਜਦ ਕਿ ਪਿਛਲੇ ਮਹੀਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਦੀ ਲੰਡਨ 'ਚ ਬਤੌਰ ਹਾਈਕਮਿਸ਼ਨਰ ਨਿਯੁਕਤੀ ਦਾ ਐਲਾਨ ਕੀਤਾ ਸੀ। ਵਿਕਰਮ ਦੂਰੈਸਵਾਮੀ ਦਾ ਬਰਤਾਨੀਆ ਦੇ ਵਿਦੇਸ਼ ਮੰਤਰੀ ਏਡਲੀ ਟੇਲਰ ਅਤੇ ਉੱਪ ਹਾਈਕਮਿਸ਼ਨਰ ਸੁਜੀਤ ਘੋਸ਼ ਨੇ ਨਿੱਘਾ ਸਵਾਗਤ ਕੀਤਾ।

 

ਖ਼ਬਰ ਸ਼ੇਅਰ ਕਰੋ

 

2022-09-25 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX