ਜਲੰਧਰ : ਸੋਮਵਾਰ 24 ਮਾਘ ਸੰਮਤ 554
ਵਿਚਾਰ ਪ੍ਰਵਾਹ: ਜ਼ਿੰਮੇਵਾਰੀਆਂ ਸੰਭਾਲਦੇ ਹੋਏ ਮਨ ਨੂੰ ਸੁਤੰਤਰ ਰੱਖਣਾ ਵੀ ਇਕ ਕਲਾ ਹੈ। ਅਗਿਆਤ

ਤਾਜ਼ਾ ਖ਼ਬਰਾਂ

ਪਾਂਸ਼ਟਾ, 08 ਦਸੰਬਰ (ਸਤਵੰਤ ਸਿੰਘ) – ਪਾਂਸ਼ਟਾ ਦੇ ਮੁਹੱਲਾ ਮਾਡਲ ਟਾਊਨ ਵਿਖੇ ਅੱਜ ਸਵੇਰੇ 10 ਵਜੇ ਦੇ ਕਰੀਬ ਸਤਪਾਲ ਪੁੱਤਰ ਬਿ੍ਰਜ ਵਾਸੀ ਪਾਂਸ਼ਟਾ ਨੂੰ ਤਿੰਨ ਨੌਜਵਾਨਾਂ ਵਲੋਂ ਧਮਕਾਉਣ ਉਪਰੰਤ ਗੋਲ਼ੀ ਮਾਰ ਦਿੱਤੀ ਗਈ, ਜੋ ਉਸ ਦੇ ਹੱਥ ’ਤੇ ਲੱਗੀ। ਸਿਵਲ ਹਸਪਤਾਲ ਪਾਂਸ਼ਟਾ ’ਚ ਇਲਾਜ ਅਧੀਨ ਸਤਪਾਲ ਅਨੁਸਾਰ ਉਸ ਦਾ ਪਾਂਸ਼ਟਾ ਦੇ ਹੀ ਕੁੱਝ ਬੰਦਿਆਂ ਨਾਲ ਅਦਾਲਤ ਵਿਚ ਕੇਸ ਚੱਲਦਾ ਹੈ। ਅੱਜ ਸਵੇਰੇ ਕਿਸੇ ਵਲੋਂ ਉਸ ਨੂੰ ਫ਼ੋਨ ਕਰਕੇ ਉਸਦੇ ਲੱਕੜ ਦੇ ਟਾਲ ’ਤੇ ਬੁਲਾਇਆ ਗਿਆ ਅਤੇ ਆਪਣੇ ਦੋ ਸਾਥੀਆਂ ਸਮੇਤ ਉੱਥੇ ਹਾਜ਼ਰ ਉਕਤ ਨੌਜਵਾਨ ਨੇ ਉਸ ਨੂੰ ਕੇਸ ਵਾਪਸ  ਲੈਣ ਲਈ ਧਮਕਾਇਆ। ਸਤਪਾਲ ਅਨੁਸਾਰ ਉਸ ਵਲੋਂ ਕੇਸ ਵਾਪਸ ਲੈਣ ਤੋਂ ਇਨਕਾਰ ਕਰਨ ’ਤੇ ਉਕਤ ਨੌਜਵਾਨ ਉਸ ਨੂੰ ਗਾਲਾਂ ਕੱਢਦੇ ਹੋਏ ਹੱਥੋਪਾਈ ਹੋਣ ਲੱਗ ਪਏ। ਇਸ ਦੌਰਾਨ ਉਕਤ ਨੌਜਵਾਨ ਵਲੋਂ ਉਸ ਉੱਪਰ ਪਿਸਤੌਲ  ਨਾਲ਼ ਗੋਲ਼ੀ ਚਲਾ ਦਿੱਤੀ ਗਈ, ਜੋ ਉਸਦੇ ਹੱਥ ਵਿਚ ਲੱਗੀ ਅਤੇ ਉਕਤ ਤਿੰਨੋਂ ਨੌਜਵਾਨ ਬਾਈਕ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਮੌਕੇ ’ਤੇ ਹਾਜ਼ਰ ਡਾਕਟਰ ਅਨੁਸਾਰ ਸਤਪਾਲ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਫਗਵਾੜਾ ਭੇਜਿਆ ਜਾ ਰਿਹਾ ਹੈ। ਏ. ਐੱਸ. ਆਈ ਬਲਬੀਰ ਸਿੰਘ ਇੰਚਾਰਜ ਪੁਲਿਸ ਚੌਂਕੀ ਪਾਂਸ਼ਟਾ ਅਨੁਸਾਰ ਸਤਪਾਲ ’ਤੇ ਗੋਲ਼ੀ  ਲਾਉਣ ਲਈ ਜ਼ਿੰਮੇਵਾਰ ਤਿੰਨਾਂ ਨੌਜਵਾਨਾਂ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।

 

 
 

ਖ਼ਬਰ ਸ਼ੇਅਰ ਕਰੋ

 

2022-12-08 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX