ਜਲੰਧਰ : ਵੀਰਵਾਰ 10 ਚੇਤ ਸੰਮਤ 555
ਵਿਚਾਰ ਪ੍ਰਵਾਹ: ਜਿਸ ਸਮਾਜ ਦਾ ਨਿਸ਼ਾਨਾ ਨਿਆਂ ਹੋਵੇਗਾ, ਉਹੀ ਆਦਰਸ਼ ਸਮਾਜ ਕਹਾਏਗਾ। -ਰਾਧਾ ਕ੍ਰਿਸ਼ਨਨ

ਤਾਜ਼ਾ ਖ਼ਬਰਾਂ

ਮਾਛੀਵਾੜਾ ਸਾਹਿਬ, 26 ਜਨਵਰੀ (ਮਨੋਜ ਕੁਮਾਰ)-ਸਮਰਾਲਾ ਮਾਰਗ 'ਤੇ ਸਥਿਤ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ 'ਤੇ ਗੰਭੀਰ ਦੋਸ਼ ਲਗਾਉਦਿਆ ਇਕ ਨਵਜੰਮੇ ਬੱਚੇ ਦੀ ਮਾਂ ਤੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਰੀਬ ਦੋ ਦਿਨ ਪਹਿਲਾ 24 ਜਨਵਰੀ ਨੂੰ ਪਿੰਡ ਫੱਸੇ ਦੇ ਮਿਹਨਤਕਸ਼ ਮਜ਼ਦੂਰ ਪਰਿਵਾਰ ਦੀ 28 ਸਾਲਾ ਔਰਤ ਪਰਮਿੰਦਰ ਕੌਰ ਪਤਨੀ ਪੑਦੀਪ ਸਿੰਘ ਨੇ ਇਕ ਬੱਚੇ ਨੂੰ ਜਨਮ ਦਿੱਤਾ ਤੇ ਮਾਮਲਾ ਉਸ ਸਮੇਂ ਰਹੱਸਮਈ ਹੋ ਗਿਆ ਜਦੋਂ ਪਰਿਵਾਰ ਨੂੰ ਹਸਪਤਾਲ ਦੇ ਡਾਕਟਰਾਂ ਨੇ ਇਹ ਕਹਿ ਕੇ ਬੱਚਾ ਨਹੀਂ ਦਿੱਤਾ ਕਿ ਨਵਜੰਮੇ ਬੱਚੇ ਦਾ ਨਾ ਤਾਂ ਸਿਰ ਹੈ, ਨਾ ਹੀ ਮੂੰਹ ਤੇ ਪੈਰ ਤੇ ਸ਼ਾਇਦ ਉਹ ਕੁਝ ਸਮੇਂ ਬਾਅਦ ਦਮ ਤੋੜ ਜਾਵੇ। ਇਹ ਮਾਹੌਲ ਲਗਭਗ 36 ਘੰਟੇ ਤੱਕ ਬਰਕਰਾਰ ਰਿਹਾ ਤੇ ਜਦੋਂ ਅਗਲੇ ਦਿਨ ਬੱਚੇ ਦੇ ਪਿਤਾ ਤੇ ਨਜ਼ਦੀਕੀ ਰਿਸ਼ਤੇਦਾਰ ਨੇ ਕਾਫ਼ੀ ਮਿੰਨਤਾ ਤੋਂ ਬਾਅਦ ਹਸਪਤਾਲ ਦੇ ਡਾਕਟਰਾ ਨੂੰ ਵਿਸ਼ਵਾਸ ਵਿਚ ਲਿਆ ਤਾਂ ਇਕ ਨਵਜੰਮੀ ਬੱਚੀ ਹਸਪਤਾਲ ਦੇ ਉਪਰ ਬਣੀ ਇਮਾਰਤ ਦੇ ਕਮਰੇ ਵਿਚ ਪਈ ਸੀ ਤੇ ਉਸ ਦੇ ਅੰਗ ਪੈਰ ਪੂਰੀ ਤਰਾਂ ਸੁਰੱਖਿਅਤ ਸਨ। ਪਰਿਵਾਰ ਨੇ ਡਾਕਟਰਾ ਦੇ ਇਸ ਸ਼ੱਕ ਭਰੇ ਰਵੱਈਆ ਤੋਂ ਖਫਾ ਹੋ ਕੇ ਮਾਮਲੇ ਦੀ ਤਹਿ ਤੱਕ ਜਾਣ ਦੀ ਮੰਗ ਕਰਦਿਆ ਹਸਪਤਾਲ ਦੇ ਡਾਕਟਰਾਂ ਵਿਰੁੱਧ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। 

 

ਖ਼ਬਰ ਸ਼ੇਅਰ ਕਰੋ

 

2023-01-26 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX