JALANDHAR WEATHER

ਮੈਨੂੰ ਮਾਨਸਿਕ ਤੌਰ ’ਤੇ ਕੀਤਾ ਜਾ ਰਿਹਾ ਪਰੇਸ਼ਾਨ- ਚਰਨਜੀਤ ਸਿੰਘ ਚੰਨੀ

ਚੰਡੀਗੜ੍ਹ, 31 ਮਈ (ਦਵਿੰਦਰ ਸਿੰਘ)- ਪਿਛਲੇ ਸਵਾ ਸਾਲ ਤੋਂ ਜਦੋਂ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਕਦੇ ਮਾਨ ਸਰਕਾਰ ਵਿਧਾਨ ਸਭਾ ਵਿਚ ਮੇਰੀਆਂ ਫ਼ਾਈਲਾਂ ਖੋਲ੍ਹਣ ਦੀ ਗੱਲ ਕਰਦੇ ਹਨ ਅਤੇ ਹੋਰ ਵੱਖ ਵੱਖ ਢੰਗਾਂ ਨਾਲ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਭਵਨ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਕਿ ਤੁਸੀਂ ਮੇਰੇ ਭਾਣਜੇ ਜਾਂ ਭਤੀਜੇ ਨੂੰ ਮਿਲੋ। ਉਨ੍ਹਾਂ ਅੱਗੇ ਕਿਹਾ ਕਿ ਮੇਰੇ ਭਤੀਜੇ ਦਾ ਸਾਰਾ ਪਰਿਵਾਰ ਡਾਕਟਰ ਹੈ ਅਤੇ ਖ਼ੁਦ ਮੇਰਾ ਭਤੀਜਾ ਵੀ ਡਾਕਟਰ ਦੀ ਨੌਕਰੀ ਕਰ ਰਿਹਾ ਹੈ ਅਤੇ ਉਹ ਉਸ ਸਮੇਂ ਵੀ ਨੌਕਰੀ ਕਰ ਰਿਹਾ ਸੀ। ਇਸ ਪੜ੍ਹਨ ਲਿਖਣ ਵਾਲੇ ਮੁੰਡੇ ਸਮੇਤ ਹੁਣ ਮਾਨ ਸਰਕਾਰ ਨੇ ਮੇਰੇ ਪਰਿਵਾਰ ਨੂੰ ਵੀ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਹੈ। ਚੰਨੀ ਨੇ ਕਿਹਾ ਕਿ ਮੇਰਾ ਭਤੀਜਾ ਸਿਰਫ਼ ਮੇਰੇ ਸਹੁੰ ਚੁੱਕ ਸਮਾਗਮ ’ਚ ਆਇਆ ਸੀ ਜਦਕਿ ਇਸ ਤੋਂ ਇਲਾਵਾ ਉਹ ਕਦੇ ਮੇਰੇ ਨਾਲ ਕਿਤੇ ਨਹੀਂ ਆਇਆ। ਚੰਨੀ ਨੇ ਅੱਗੇ ਕਿਹਾ ਕਿ ਜੇਕਰ ਕ੍ਰਿਕਟ ਖ਼ਿਡਾਰੀ ਜੋ ਕਿ ਮੇਰੇ ’ਤੇ ਝੂਠੇ ਇਲਜ਼ਾਮ ਲਗਾ ਰਿਹਾ ਹੈ, ਨੂੰ ਪਤਾ ਸੀ ਕਿ ਉਸਦਾ ਕੇਸ ਬਿਲਕੁੱਲ ਠੀਕ ਹੈ ਅਤੇ ਉਸਦੀ ਨੌਕਰੀ ਬਣਦੀ ਹੈ ਤਾਂ ਉਹ ਪਿਛਲੇ ਡੇਢ ਸਾਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂ ਨਹੀਂ ਮਿਲਿਆ। ਚੰਨੀ ਨੇ ਅੱਗੇ ਕਿਹਾ ਕਿ ਇਕ ਸੋਚੀ ਸਮਝੀ ਸ਼ਾਜਿਸ਼ ਤਹਿਤ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ