ਤਾਜਾ ਖ਼ਬਰਾਂ


ਫ਼ਾਜ਼ਿਲਕਾ ਜ਼ਿਲ੍ਹੇ ਵਿਚ 12 ਮੌਤਾਂ ਨਾਲ 702 ਨਵੇਂ ਕੋਰੋਨਾ ਕੇਸ
. . .  21 minutes ago
ਫ਼ਾਜ਼ਿਲਕਾ, 11 ਮਈ (ਦਵਿੰਦਰ ਪਾਲ ਸਿੰਘ )- ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ 12 ਹੋਰ ਮੌਤਾਂ ਹੋ ਜਾਣ ਕਾਰਨ ਮੌਤਾਂ ਦੀ ਗਿਣਤੀ 229 ਤੱਕ ਪੁੱਜ ਗਈ ਹੈ। ਜਦੋਂਕਿ ਅੱਜ ਜ਼ਿਲ੍ਹੇ ਵਿਚ ਕੋਰੋਨਾ ਦੇ 702 ...
ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਾਉਣ ਦੀ ਦਿੱਤੀ ਮਨਜ਼ੂਰੀ
. . .  26 minutes ago
ਫ਼ਿਰੋਜ਼ਪੁਰ (ਖੋਸਾ ਦਲ ਸਿੰਘ ) , 11 ਮਈ { ਮਨਪ੍ਰੀਤ ਸਿੰਘ ਸੰਧੂ}-ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਵਲੋਂ ਝੋਨਾ ਲਾਉਣ ਦੀ ਤਰੀਕ ਦਾ ਨਾਂ ਐਲਾਨ ਕਰਨ ਕਾਰਨ ਕਿਸਾਨ ਪਨੀਰੀ ਬੀਜਣ ਨੂੰ ਲੈ ਕੇ ਦੁਚਿੱਤੀ ਵਿਚ ਸਨ,ਇਸ ਦੁਚਿੱਤੀ ਨੂੰ ਦੂਰ ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 5 ਮੌਤਾਂ, 537 ਨਵੇਂ ਕੇਸਾਂ ਦੀ ਪੁਸ਼ਟੀ
. . .  about 1 hour ago
ਮਾਨਸਾ, 11 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ 537 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ,ਜਦਕਿ 215 ਪੀੜਤ ਸਿਹਤਯਾਬ ਵੀ ਹੋਏ ਹਨ। ਸਿਹਤ ਵਿਭਾਗ ਵਲੋਂ ਜਾਰੀ ...
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਤਬਦੀਲ
. . .  about 1 hour ago
ਲੁਧਿਆਣਾ,11 ਮਈ(ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ । ਜ਼ਿਲ੍ਹਾ ਲੁਧਿਆਣਾ ਦੇ ਸਕੂਲ ਹੁਣ ਸਵੇਰੇ 8 ...
ਓਲਡਹੈਮ ਇੰਗਲੈਂਡ 'ਚ ਪ੍ਰੀਸ਼ਦ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਬਣੀ ਅਰੂਜ ਸ਼ਾਹ
. . .  about 1 hour ago
ਲੰਡਨ , 11 ਮਈ - ਇੱਕ ਲੇਬਰ ਕੌਂਸਲਰ ਓਲਡਹੈਮ ਦੇ ਨਵੇਂ ਨੇਤਾ ਵਜੋਂ ਚੁਣੇ ਜਾਣ ਤੋਂ ਬਾਅਦ ਇੰਗਲੈਂਡ ਦੇ ਉੱਤਰ ਵਿਚ ਇੱਕ ਕੌਂਸਲ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਅਰੂਜ ਸ਼ਾਹ ਬਣ ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦਾ ਕਹਿਰ ਜਾਰੀ, 13 ਹੋਰ ਮੌਤਾਂ, 328 ਨਵੇਂ ਕੋਰੋਨਾ ਮਾਮਲੇ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 11 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ । ਕੋਰੋਨਾ ਕਾਰਨ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਿਹਤ ਵਿਭਾਗ ਦੀ ਸੂਚਨਾ ਅਨੁਸਾਰ ...
ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਹੋਈਆਂ 6 ਮੌਤਾਂ, 318 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਕਪੂਰਥਲਾ, 11 ਮਈ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੇ ਅੱਜ ਹੁਣ ਤੱਕ ਦੇ ਸਭ ਤੋਂ ਵੱਧ ਇੱਕੋਂ ਦਿਨ ਵਿਚ ਆਏ 318 ਮਰੀਜ਼ ਕੋਰੋਨਾ ਪਾਜ਼ੀਟਿਵ ਦਰਜ ਕੀਤੇ ਗਏ ਹਨ ...
ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ : 458 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 9 ਦੀ ਮੌਤ
. . .  about 1 hour ago
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 458 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 126 ਨਵੇਂ ਕੇਸ, ਦੋ ਮੌਤਾਂ
. . .  about 1 hour ago
ਬਰਨਾਲਾ, 11 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 126 ਨਵੇਂ ਕੇਸ ਸਾਹਮਣੇ ਆਏ ਹਨ | ਜਦਕਿ ਦੋ ਹੋਰ ਮਰੀਜ਼ਾਂ ਦੀ ਮੌਤ ਹੋਈ...
ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  about 1 hour ago
ਅੰਮ੍ਰਿਤਸਰ , 11 (ਮਈ ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 38247 ਕੁੱਲ ਸਕਾਰਾਤਮਕ ਮਾਮਲਿਆਂ ਦੀ...
ਲੁਧਿਆਣਾ ਵਿਚ ਕੋਰੋਨਾ ਨਾਲ 43 ਮੌਤਾਂ
. . .  about 2 hours ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 43 ਮੌਤਾਂ ਹੋ ਗਈਆਂ ਹਨ। ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ...
ਐਮ.ਬੀ.ਐਸ.ਪੀ.ਐਸ.ਯੂ. ਪਟਿਆਲਾ ਕੈਂਪਸ ਲਈ ਮਨਜ਼ੂਰ ਰਾਸ਼ੀ ਤੁਰੰਤ ਜਾਰੀ ਕਰਨ ਦੇ ਨਿਰਦੇਸ਼
. . .  about 2 hours ago
ਚੰਡੀਗੜ੍ਹ , 11 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ...
ਮੋਗਾ ਵਿਚ ਕੋਰੋਨਾ ਦਾ ਧਮਾਕਾ, ਇਕੋ ਦਿਨ ਵਿਚ ਆਏ 123 ਮਾਮਲੇ
. . .  about 2 hours ago
ਮੋਗਾ, 1 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਫਿਰ ਧਮਾਕਾ ਹੋਇਆ ਹੈ ਅਤੇ ਇਕੋ ਦਿਨ 123 ਕੋਰੋਨਾ ਪੀੜਤ ਨਵੇਂ ਮਾਮਲੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ...
ਪਠਾਨਕੋਟ ਵਿਚ ਕੋਰੋਨਾ ਦੇ 264 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਪਠਾਨਕੋਟ, 11 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ | ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ...
ਡੀ.ਐੱਸ.ਪੀ ਪੱਧਰ ਦੇ 13 ਅਧਿਕਾਰੀਆਂ ਦੇ ਤਬਾਦਲੇ
. . .  about 2 hours ago
ਅਜਨਾਲਾ, 11 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵਲੋਂ ਪੰਜਾਬ ਪੁਲਸ ਵਿਚ ਫੇਰਬਦਲ ਕਰਦਿਆਂ...
ਬਸੇਰਾ ਪ੍ਰਾਜੈਕਟ 'ਤੇ ਕੰਮ ਕੀਤਾ ਜਾਵੇ ਤੇਜ - ਕੈਪਟਨ ਅਮਰਿੰਦਰ ਸਿੰਘ
. . .  about 2 hours ago
ਚੰਡੀਗੜ੍ਹ, 11 ਮਈ - ਸ਼ਹਿਰੀ ਗ਼ਰੀਬਾਂ ਨੂੰ ਘਰ ਮੁਹੱਈਆ ਕਰਾਉਣ ਦੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਥਾਨਕ ਸਰਕਾਰਾਂ ਵਿਭਾਗ...
ਰਾਮ ਕਰਨ ਵਰਮਾ ਮੱਧ ਅਫ਼ਰੀਕੀ ਗਣਰਾਜ ਵਿਚ ਭਾਰਤ ਦੇ ਅਗਲੇ ਰਾਜਦੂਤ
. . .  about 3 hours ago
ਨਵੀਂ ਦਿੱਲੀ , 11 ਮਈ - ਰਾਮ ਕਰਨ ਵਰਮਾ, ਜੋ ਮੌਜੂਦਾ ਸਮੇਂ ਵਿਚ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਵਿਚ ਭਾਰਤ ਦੇ ਰਾਜਦੂਤ ਹਨ, ਉਨ੍ਹਾਂ ਨੂੰ ਕਿਨਸ਼ਾਸਾ ਵਿਚ ਨਿਵਾਸ...
ਹਿਮਾਚਲ ਪ੍ਰਦੇਸ਼ ਵਿਚ ਦਸਵੀਂ ਦੇ 1.16 ਲੱਖ ਵਿਦਿਆਰਥੀਆਂ ਨੂੰ 11 ਵੀਂ ਜਮਾਤ ਵਿਚ ਪ੍ਰਮੋਟ ਕੀਤਾ
. . .  about 3 hours ago
ਊਨਾ,11 ਮਈ (ਹਰਪਾਲ ਸਿੰਘ ਕੋਟਲਾ) - ਡਾਇਰੈਕਟਰ ਹਿਮਾਚਲ ਪ੍ਰਦੇਸ਼ ਉੱਚ ਸਿੱਖਿਆ ਨੇ ਸਕੂਲ ਸਿੱਖਿਆ ਬੋਰਡ ਦੀਆਂ 10 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਮੋਟ...
ਪਹਿਲੀ ਖ਼ੁਰਾਕ ਲੈ ਚੁੱਕੇ ਲਾਭਪਾਤਰੀਆਂ ਨੂੰ ਦੂਜੀ ਖ਼ੁਰਾਕ ਲਈ ਦਿੱਤੀ ਜਾਵੇ ਤਰਜੀਹ - ਰਾਜੇਸ਼ ਭੂਸ਼ਨ (ਕੇਂਦਰੀ ਸਿਹਤ ਸਕੱਤਰ)
. . .  about 3 hours ago
ਨਵੀਂ ਦਿੱਲੀ , 11 ਮਈ - ਸਾਰੇ ਸੂਬੇ ਇਹ ਸੁਨਿਸ਼ਚਿਤ ਕਰਨ ਕਿ ਜਿੰਨਾਂ ਨੇ ਪਹਿਲੀ ਖ਼ੁਰਾਕ ਲਈ ਹੈ, ਉਨ੍ਹਾਂ ਨੂੰ ਦੂਜੀ ਖ਼ੁਰਾਕ ਲਈ ਤਰਜੀਹ ਦਿੱਤੀ ਜਾਵੇ...
ਸ਼੍ਰੋਮਣੀ ਕਮੇਟੀ ਵਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਤੀਸਰਾ ਕੇਂਦਰ ਭੁਲੱਥ ਵਿਖੇ 12 ਮਈ ਤੋਂ ਸੇਵਾਵਾਂ ਸ਼ੁਰੂ ਕਰੇਗਾ
. . .  about 3 hours ago
ਅੰਮ੍ਰਿਤਸਰ, 11 ਮਈ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਵਲੋਂ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਸਥਾਪਿਤ ਕੀਤਾ ਗਿਆ ਕੋਰੋਨਾ ਕੇਅਰ ਕੇਂਦਰ ਬੁੱਧਵਾਰ 12 ਮਈ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ...
ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਂ ਸਮਾਂ ਸਾਰਨੀ ਜਾਰੀ
. . .  about 4 hours ago
ਫ਼ਾਜ਼ਿਲਕਾ, 11 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ ਦੇ ਤਾਜਾ ਹਲਾਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਲਈ ਨਵੀਂ ਸਮਾਂ ਸਾਰਨੀ ਲਾਗੂ ਕੀਤੀ...
ਰੂਸ ਦੇ ਇਕ ਸਕੂਲ ਵਿਚ ਹੋਈ ਗੋਲੀਬਾਰੀ , 9 ਵਿਅਕਤੀਆਂ ਦੀ ਮੌਤ
. . .  about 4 hours ago
ਮਾਸਕੋ, 11 ਮਈ - ਰੂਸ ਦੇ ਸ਼ਹਿਰ ਕਾਜਾਨ ਵਿਚ ਮੰਗਲਵਾਰ ਇਕ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਅੱਠ ਵਿਦਿਆਰਥੀ ਅਤੇ ਇਕ ਅਧਿਆਪਕ ਦੀ ਮੌਤ ਹੋ ਗਈ...
ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਤੁਰਨ ਵਾਲੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਕਾਮਰੇਡ ਭਾਨ ਸਿੰਘ ਸੰਘੇੜਾ ਨਹੀਂ ਰਹੇ
. . .  about 4 hours ago
ਮਹਿਲ ਕਲਾਂ (ਬਰਨਾਲਾ),11 ਮਈ (ਅਵਤਾਰ ਸਿੰਘ ਅਣਖੀ) ਹਰ ਸਮੇਂ ਲਾਲ ਝੰਡਾ ਮੋਢੇ 'ਤੇ ਲੈ ਕੇ ਦੱਬੇ-ਕੁਚਲੇ ਕਿਰਤੀ ਲੋਕਾਂ ਦੀ...
ਇਜ਼ਰਾਈਲੀ ਫ਼ੌਜਾਂ ਦੀ ਬੰਬਾਰੀ ਵਿਚ ਘੱਟੋ - ਘੱਟ 24 ਫਿਲਸਤੀਨੀ ਮਾਰੇ ਗਏ, 9 ਬੱਚੇ ਵੀ ਸ਼ਾਮਿਲ
. . .  about 5 hours ago
ਗਾਜ਼ਾ, 11 ਮਈ - ਇਜ਼ਰਾਈਲ ਨੇ ਮੰਗਲਵਾਰ ਤੜਕੇ ਫਿਲਸਤੀਨੀ ਇਲਾਕਾ ਗਾਜ਼ਾ 'ਤੇ ਨਵੇਂ ਹਵਾਈ ਹਮਲੇ ਕੀਤੇ | ਫਿਲਸਤੀਨੀ ਅੱਤਵਾਦੀ ਸਮੂਹਾਂ ਨੇ ਯਰੂਸ਼ਲਮ ਦੇ ਨੇੜੇ ਰਾਕੇਟ ...
ਟਵਿਟਰ ਨੇ ਭਾਰਤ ਨੂੰ ਮਦਦ ਦੇ ਤੋਰ 'ਤੇ ਦਿੱਤੇ 15 ਮਿਲੀਅਨ ਡਾਲਰ
. . .  about 6 hours ago
ਨਵੀਂ ਦਿੱਲੀ, 11 ਮਈ - ਟਵਿਟਰ ਨੇ ਭਾਰਤ ਨੂੰ ਮਦਦ ਦੇ ਤੋਰ ਉੱਤੇ 15 ਮਿਲੀਅਨ ਡਾਲਰ ਦਿਤੇ ਹਨ | ਭਾਰਤ ਇਸ ਵੇਲ੍ਹੇ ਵੈਸ਼ਵਿਕ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 20 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਜ਼ਿੰਦਗੀ \'ਚ ਲੰਮੇ ਕਦਮ ਪੁੱਟਣਾ ਜੇ ਮੁਸ਼ਕਿਲ ਹੋ ਜਾਵੇ ਤਾਂ ਛੋਟੇ ਕਦਮ ਹੀ ਪੁੱਟੋ, ਪਰ ਅੱਗੇ ਵਧਣਾ ਬੰਦ ਨਾ ਕਰੋ। -ਜੌਨ ਗਾਰਡਨ

ਨਾਰੀ ਸੰਸਾਰ

8 ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ 'ਤੇ ਵਿਸ਼ੇਸ਼

ਕੀ ਔਰਤਾਂ ਮਾਣ ਰਹੀਆਂ ਹਨ ਸਮਾਨਤਾ ਦਾ ਅਧਿਕਾਰ?

ਅਸੀਂ ਸਾਲ ਦਾ ਇਕ ਦਿਨ ਅੰਤਰਰਾਸ਼ਟਰੀ ਔਰਤ ਦਿਵਸ ਵਜੋਂ ਰਾਖਵਾਂ ਰੱਖਿਆ ਹੈ ਤਾਂ ਸਾਨੂੰ ਇਸ ਨੂੰ ਇਕ ਵੱਡੇ ਪੱਧਰ 'ਤੇ ਮਨਾਉਣਾ ਵੀ ਚਾਹੀਦਾ ਹੈ। ਪਰਮਾਤਮਾ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ ਇਸ ਜਗਤ ਵਿਚੋਂ ਰੰਗ-ਬਿਰੰਗੇ ਫੁੱਲ ਜੋੜੇ। ਸਭ ਜੀਵ ਜੰਤੂਆਂ ਨਾਲ ਇਸ ...

ਪੂਰੀ ਖ਼ਬਰ »

ਨੂੰਹ ਤੇ ਧੀ ਵਿਚ ਫਰਕ ਕਿਉਂ?

ਸਮਾਂ ਬਦਲਿਆ, ਸੋਚ ਬਦਲੀ ਪਰ ਅੱਜ ਵੀ ਕਈ ਰਿਸ਼ਤੇ ਨਹੀਂ ਬਦਲੇ ਅਤੇ ਨਹੀਂ ਬਦਲੀ ਉਨ੍ਹਾਂ ਰਿਸ਼ਤਿਆਂ ਪ੍ਰਤੀ ਸਾਡੀ ਸੋਚ। ਜਿਵੇਂ ਧੀ ਤੇ ਪੁੱਤ ਵਿਚ ਫ਼ਰਕ, ਇਸ ਤਰ੍ਹਾਂ ਹੀ ਨੂੰਹ ਅਤੇ ਧੀ ਵਿਚ ਫ਼ਰਕ ਹੁੰਦਾ ਆਇਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਧੀ ਬਹੁਤ ਲਾਡਲੀ ਹੁੰਦੀ ਹੈ ...

ਪੂਰੀ ਖ਼ਬਰ »

ਬੇਮੌਸਮੀ ਸਬਜ਼ੀਆਂ ਦੀ ਵਰਤੋਂ ਕਿੰਨੀ ਠੀਕ

ਅਗਲੀ ਵਾਰ ਤੁਸੀਂ ਜਦੋਂ ਬਾਜ਼ਾਰ ਵਿਚ ਸਬਜ਼ੀ ਖਰੀਦਣ ਜਾਓ ਤਾਂ ਬੇਮੌਸਮੀ ਭਿੰਡੀ ਜਾਂ ਲੌਕੀ ਵਰਗੀਆਂ ਸਬਜ਼ੀਆਂ ਨੂੰ ਖਰੀਦਣ ਤੋਂ ਪਹਿਲਾਂ ਇਕ ਵਾਰ ਗੌਰ ਕਰ ਲਓ ਕਿ ਉਨ੍ਹਾਂ ਸਬਜ਼ੀਆਂ ਰਾਹੀਂ ਕਿਤੇ ਤੁਸੀਂ ਹਲਕੇ ਜ਼ਹਿਰ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ। ਬੇਮੌਸਮੀ ਇਨ੍ਹਾਂ ...

ਪੂਰੀ ਖ਼ਬਰ »

ਉੱਨ ਦੇ ਕੱਪੜਿਆਂ ਨੂੰ ਕਿਵੇਂ ਸਾਂਭੀਏ

ਸਰਦੀ ਵਿਦਾ ਹੋ ਚੁੱਕੀ ਹੈ। ਗਰਮੀ ਦਾ ਮੌਸਮ ਦਸਤਕ ਦੇ ਰਿਹਾ ਹੈ। ਮੌਸਮ ਬਦਲਣ ਨਾਲ ਹੀ ਸਾਨੂੰ ਆਪਣੀਆਂ ਅਲਮਾਰੀਆਂ ਵਿਚ ਵੀ ਬਦਲਾਅ ਕਰਨਾ ਪੈਂਦਾ ਹੈ। ਸਰਦੀਆਂ ਵਿਚ ਪਾਏ ਜਾਣ ਵਾਲੇ ਭਾਰੀ ਕੋਟ, ਸਵੈਟਰ ਅਤੇ ਦੂਜੇ ਉੱਨ ਦੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਂਭਣਾ ...

ਪੂਰੀ ਖ਼ਬਰ »

ਦਹੀਂ ਖਾਓ, ਕੋਲੈਸਟ੍ਰਾਲ ਘਟਾਓ

ਕੋਲੈਸਟ੍ਰਾਲ ਕੀ ਹੈ : ਕੋਲੇਸਟ੍ਰੋਲ ਇਕ ਚਰਬੀ ਵਾਲਾ ਪਦਾਰਥ ਹੈ, ਜਿਸ ਨੂੰ ਖੂਨ ਦੀ ਚਰਬੀ ਵੀ ਕਿਹਾ ਜਾਂਦਾ ਹੈ। ਇਹ ਸਫੈਦ ਛੋਟੇ-ਛੋਟੇ ਕਣਾਂ ਵਰਗਾ ਅਲਕੋਹਲਿਕ ਪਦਾਰਥ ਹੁੰਦਾ ਹੈ ਜਦੋਂ ਇਹ ਜ਼ਿਆਦਾ ਵਧ ਜਾਂਦਾ ਹੈ ਤਾਂ ਖੂਨ ਵਿਚ ਵਹਿਣ ਵਿਚ ਰੁਕਾਵਟ ਪਾਉਂਦਾ ਹੈ। ਇਸ ਦੀ ...

ਪੂਰੀ ਖ਼ਬਰ »

ਕਲਾਤਮਿਕ ਪੈੜਾਂ-7

ਰੰਗਮੰਚ ਜਿਸ ਦੇ ਸਾਹਾਂ ਵਿਚ ਵਸਿਆ ਹੋਇਆ ਹੈ ਨਵਨਿੰਦਰਾ ਬਹਿਲ

ਡਾ: ਨਵਨਿੰਦਰਾ ਬਹਿਲ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਨਾਮਵਰ ਹਸਤਾਖ਼ਰ ਕਪੂਰ ਸਿੰਘ ਘੁੰਮਣ ਅਤੇ ਮਾਂ ਮਨਜੀਤ ਕੌਰ ਦੀ ਲਾਡਲੀ ਪੁੱਤਰੀ, ਜਿਸ ਨੂੰ ਥੀਏਟਰ, ਅਦਾਕਾਰੀ, ਨਿਰਦੇਸ਼ਨ ਅਤੇ ਨਾਟਕ ਰਚਨਾ ਨਾਲ ਜਨੂੰਨ ਦੀ ਹੱਦ ਤੱਕ ਪਿਆਰ ਹੈ। 30 ਅਕਤੂਬਰ, 1949 ਨੂੰ ਜਨਮੀ ਮਾਂ-ਪਿਓ ਤੋਂ ਨਾਟਕ ਰੰਗਮੰਚ ਦੀ ਗੁੜ੍ਹਤੀ ਲੈ ਕੇ ਵੱਡੀ ਹੋਣ ਵਾਲੀ ਨਵਨਿੰਦਰਾ ਨੂੰ ਆਈ.ਸੀ. ਨੰਦਾ ਜਿਹੇ ਮਹਾਨ ਨਾਟਕਕਾਰਾਂ ਦੀ ਗੋਦ ਦਾ ਨਿੱਘ ਵੀ ਮਿਲਿਆ। 4-5 ਸਾਲ ਦੀ ਉਮਰ ਵਿਚ ਉਹ ਆਪਣੇ ਮਾਪਿਆਂ ਨਾਲ ਰਿਹਰਸਲਾਂ ਅਤੇ ਨਾਟਕ ਖੇਡਣ ਜਾਇਆ ਕਰਦੀ ਸੀ। 7-8 ਵਰ੍ਹੇ ਦੀ ਉਮਰ ਵਿਚ ਬਾਲ ਕਲਾਕਾਰ ਨਵਨਿੰਦਰਾ ਦੀ ਅਦਾਕਾਰੀ ਤੋਂ ਖੁਸ਼ ਹੋ ਕੇ 1960-61 ਵਿਚ ਉਸ ਵੇਲੇ ਦੇ ਗਵਰਨਰ ਵਿਦਿਆਲੰਕਾਰ ਜੀ ਨੇ ਸੌ ਰੁਪਏ ਦਾ ਇਨਾਮ ਦਿੱਤਾ। ਉਹ ਸ਼ਾਇਦ ਨਵਨਿੰਦਰਾ ਦਾ ਪਹਿਲਾ ਐਵਾਰਡ ਜਾਂ ਸਨਮਾਨ ਸੀ।
ਸੋਹਣੀ ਸੂਰਤ ਅਤੇ ਸੀਰਤ ਦੀ ਮਾਲਕ ਨਵਨਿੰਦਰਾ ਆਪਣੇ ਮਾਤਾ-ਪਿਤਾ ਦੀ ਰਹਿਨੁਮਾਈ ਨੂੰ ਆਪਣੇ ਲਈ ਜਿਥੇ ਸੁਭਾਗਾ ਦੱਸਦੀ ਹੈ, ਉਥੇ ਨਾਲ ਹੀ ਆਪਣੇ ਹਮਸਫ਼ਰ ਲਲਿਤ ਬਹਿਲ, ਜੋ ਕਿ ਪ੍ਰਸਿੱਧ ਰੰਗਕਰਮੀ ਅਤੇ ਨਾਟ ਨਿਰਦੇਸ਼ਨਾ ਦੇ ਮਾਹਿਰ ਹਨ, ਉਨ੍ਹਾਂ ਦੇ ਸਾਥ ਨੇ ਉਸ ਦੀ ਕਲਾ ਨੂੰ ਹੋਰ ਨਿਖਾਰਿਆ ਅਤੇ ਭਾਵਨਾਤਮਕ ਤੇ ਬੌਧਿਕ ਤੌਰ 'ਤੇ ਵਿਕਸਿਤ ਕੀਤਾ। ਤੇਰੀ ਮੇਰੀ ਇਕ ਜਿੰਦੜੀ ਉਂਝ ਵੇਖਣ ਨੂੰ ਅਸੀਂ ਦੋ ਦੀ ਸਤਰ ਇਸ ਜੋੜੀ ਉੱਪਰ ਪੂਰੀ ਢੁਕਦੀ ਹੈ। ਉਸ ਨੂੰ ਆਪਣੇ ਪੁੱਤਰ ਕਨੂੰ ਬਹਿਲ ਦੀ ਪ੍ਰਤਿਭਾ ਉੱਪਰ ਵੀ ਮਾਣ ਹੈ ਜੋ ਕਿ ਸਥਾਪਿਤ ਫ਼ਿਲਮ ਨਿਰਦੇਸ਼ਕ ਹੈ ਤੇ ਪਰਿਵਾਰਕ ਪਰੰਪਰਾ ਨੂੰ ਅੱਗੇ ਤੋਰ ਰਿਹਾ ਹੈ। ਨਾਟਕ ਲੇਖਿਕਾ, ਸਕਰੀਨ ਪਲੇਅ, ਨਿਰਦੇਸ਼ਕਾ, ਅਦਾਕਾਰਾ ਡਾ: ਨਵਨਿੰਦਰਾ ਬਹਿਲ ਦਾ ਸਮੁੱਚਾ ਜੀਵਨ ਅਧਿਆਪਨ ਅਤੇ ਅਧਿਆਪਨ ਨਾਲ ਜੁੜਿਆ ਹੈ। ਡਾ: ਨਵਨਿੰਦਰਾ ਨੂੰ 38 ਵਰ੍ਹਿਆਂ ਦਾ ਅਧਿਆਪਨ ਅਨੁਭਵ ਹੈ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਸੇਵਾਵਾਂ ਨਿਭਾਈਆਂ। 1974 ਤੋਂ ਦੂਰਦਰਸ਼ਨ 'ਤੇ ਬਤੌਰ ਐਂਕਰ, ਫਿਰ 1974 ਤੋਂ 1980 ਦਾ ਪੂਰਾ ਦਹਾਕਾ ਦੂਰਦਰਸ਼ਨ ਤੇ ਨਾਟਕ ਨਾਲ ਜੁੜੀ ਰਹੀ ਤੇ 1990 ਦੇ ਦਹਾਕੇ ਨੈਸ਼ਨਲ ਦੂਰਦਰਸ਼ਨ ਵਿਚ ਕਈ ਡਰਾਮੇ ਕੀਤੇ। ਉਹ ਸਮਝਦੀ ਹੈ ਕਿ ਦੂਰਦਰਸ਼ਨ ਦੇ ਜਵਾਨ ਹੋਣ ਨਾਲ ਹੀ ਉਸ ਦੀ ਕਲਾ ਜਵਾਨ ਹੁੰਦੀ ਗਈ। 'ਨੌਰਾ' ਨਾਟਕ ਨੇ ਉਸ ਦੇ ਅੰਦਰ ਇਕ ਵੱਖਰਾ ਚਾਅ ਪੈਦਾ ਕੀਤਾ। ਪੰਜਾਬ ਦੇ ਕਿਸਾਨੀ ਸੰਕਟ ਅਤੇ ਕਿਸਾਨ ਖ਼ੁਦਕੁਸ਼ੀਆਂ ਬਾਰੇ ਸਾਡਾ ਜੱਗੋਂ ਸੀਰ ਮੁੱਕਿਆ ਨਾਟਕ ਰਚਨਾ (ਬਲਦੇਵ ਧਾਲੀਵਾਲ ਦੀ ਕਹਾਣੀ 'ਤੇ ਆਧਾਰਿਤ) ਲਿਖਿਆ। ਕੁਮਾਰ ਸਵਾਮੀ ਧਰਮ ਰਾਜਨੀਤੀ ਦੇ ਅੰਦਰ ਸਬੰਧਾਂ ਉੱਪਰ ਨਾਟਕ 14 ਭਾਰਤੀ ਭਾਸ਼ਾਵਾਂ ਵਿਚ ਅਨੁਵਾਦਿਤ ਹੈ। ਮੂਰਖ ਵਿਦਵਾਨ, ਆਖਰੀ ਨਾਟਕ, ਨਾਟਕ ਕਥਾ, ਨਾਟਕ ਦੀਆਂ ਰਚਨਾਵਾਂ ਉਸ ਦੀਆਂ ਵਿਸ਼ੇਸ਼ ਪ੍ਰਾਪਤੀਆਂ ਹਨ। ਇਸ ਤੋਂ ਇਲਾਵਾ ਪੰਜਾਬੀ ਰੰਗਮੰਚ ਭਾਰਤੀ ਥੀਏਟਰ, ਰੰਗਮੰਚ ਤੇ ਟੈਲੀਵਿਜ਼ਨ ਡਰਾਮਾ ਵਿਸ਼ਿਆਂ ਨਾਲ ਸਬੰਧਿਤ ਅਨੇਕਾਂ ਆਲੋਚਨਾ ਅਤੇ ਅਨੁਵਾਦਿਤ ਪੁਸਤਕਾਂ ਲਿਖੀਆਂ। ਇਸ਼ਕਬਾਜ਼ਾ, ਵੇਦ ਵਿਆਸ ਦੇ ਪੋਤੇ, ਵੋਹ ਲੜਕੀ, ਅਫਸਾਨੇ ਲਈ ਉਹ ਅੱਜ ਵੀ ਦਰਸ਼ਕਾਂ ਦੇ ਮਨ ਵਿਚ ਵਸਦੀ ਹੈ।
ਡਾ: ਨਵਨਿੰਦਰਾ ਨੇ ਟੈਲੀਵਿਜ਼ਨ ਦੇ ਖੇਤਰ ਵਿਚ ਨਾਟਕਾਂ ਅਤੇ ਟੈਲੀਫ਼ਿਲਮਾਂ ਵਿਚ ਨਵਾਂ ਅਧਿਆਇ ਸ਼ੁਰੂ ਕੀਤਾ। ਦੂਰਦਰਸ਼ਨ ਲਈ ਆਤਿਸ਼ (ਟੈਲੀਫ਼ਿਲਮ 1995), ਤਪਿਸ਼ (ਫ਼ਿਲਮ) 1988 ਚਿੜੀਆਂ ਦਾ ਚੰਬਾ, ਰਾਣੀ ਕੋਕਲਾਂ (1990) ਵੋਹ ਲੜਕੀ ਸੀਰੀਅਲ (1988) ਮਹਾਂਸੰਗਰਾਮ (2002) ਖਾਨਾਬਦੋਸ਼ (2007), ਰੇਡੀਓ ਸੀਰੀਜ਼ ਗਾਗਰ ਮੇਂ ਸਾਗਰ ਆਦਿ ਅਨੇਕਾਂ ਨਾਮਵਰ ਅਤੇ ਉਦੇਸ਼ ਭਰਪੂਰ ਸੀਰੀਅਲ ਅਤੇ ਟੈਲੀਫ਼ਿਲਮਾਂ ਰਾਹੀਂ ਜਨਸਾਧਾਰਨ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ।
ਡਾ: ਨਵਨਿੰਦਰਾ ਪੰਜਾਬ ਵਿਚਲੇ ਰੰਗਮੰਚ ਤੋਂ ਸੰਤੁਸ਼ਟ ਨਜ਼ਰ ਆਉਂਦੀ ਹੈ। ਉਹ ਟੈਲੀਵਿਜ਼ਨ, ਸਿਨੇਮਾ ਅਤੇ ਥੀਏਟਰ ਨੂੰ ਦਰਸ਼ਕਾਂ ਤੱਕ ਸੁਨੇਹਾ ਪਹੁੰਚਾਉਣ ਲਈ ਇਕ ਵੱਡਾ ਮਾਧਿਅਮ ਸਮਝਦੀ ਹੈ। ਉਹ ਸਮਝਦੀ ਹੈ ਕਿ ਸੰਗੀਤ ਅਤੇ ਨ੍ਰਿਤ ਦੇ ਨਾਲ-ਨਾਲ ਥੀਏਟਰ ਤੇ ਰੰਗਮੰਚ ਸਕੂਲੀ ਅਤੇ ਕਾਲਜ ਦੀ ਸਿੱਖਿਆ ਦਾ ਇਕ ਹਿੱਸਾ ਹੋਣੇ ਚਾਹੀਦੇ ਹਨ। ਡਾ: ਨਵਨਿੰਦਰਾ ਨੇ ਖ਼ੁਦ ਵੀ ਕਾਲਜ ਦੇ ਸਮੇਂ ਥੀਏਟਰ ਤੇ ਅਦਾਕਾਰੀ ਨੂੰ ਨਿਖਾਰਿਆ। ਨਵਨਿੰਦਰਾ ਬਹਿਲ ਉਸ ਵੇਲੇ ਨੂੰ ਸੋਚ ਕੇ ਬਹੁਤ ਭਾਵੁਕ ਹੋ ਜਾਂਦੀ ਹੈ ਜਦ 'ਮਾਚਿਸ' ਫ਼ਿਲਮ ਵਿਚ ਅਦਾਕਾਰੀ ਲਈ ਅਚਾਨਕ ਹੀ ਗੀਤਕਾਰ ਤੇ ਨਿਰਦੇਸ਼ਕ ਗੁਲਜ਼ਾਰ ਦਾ ਆਪ ਨੂੰ ਸੱਦਾ ਆਇਆ ਸੀ। ਥੀਏਟਰ ਅਤੇ ਮੀਡੀਆ ਦੀਆਂ ਬਹੁਤ ਸਾਰੀਆਂ ਚੋਣ ਕਮੇਟੀਆਂ ਵਿਚ ਬੜੀ ਇਮਾਨਦਾਰੀ ਅਤੇ ਸੰਜੀਦਗੀ ਨਾਲ ਆਪ ਨੇ ਕਾਰਜ ਕੀਤਾ। ਨੇਹਾ ਯੂ.ਪੀ. ਐਸ.ਸੀ., ਪੰਜਾਬੀ ਯੂਨੀਵਰਸਿਟੀ, ਦੂਰਦਰਸ਼ਨ ਕੇਂਦਰ, ਸੱਭਿਆਚਾਰਕ ਮਾਮਲੇ ਦਿੱਲੀ ਸਰਕਾਰ, ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਕਲਕੱਤਾ ਆਦਿ ਵਿਚ ਅਹੁਦੇਦਾਰ ਰਹਿ ਚੁੱਕੀ ਹੈ। ਬਹੁਤ ਸਾਰੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨਫ਼ਰੰਸਾਂ ਵਿਚ ਕੂੰਜੀਵਤ ਭਾਸ਼ਨਕਾਰ ਦੇ ਤੌਰ 'ਤੇ ਅਤੇ ਮੁੱਖ ਬੁਲਾਰੇ ਦੇ ਤੌਰ 'ਤੇ ਸਿਨੇਮਾ, ਟੈਲੀਵਿਜ਼ਨ ਅਤੇ ਥੀਏਟਰ ਬਾਰੇ ਭਾਗ ਲੈ ਚੁੱਕੀ ਡਾ: ਨਵਨਿੰਦਰਾ ਥੀਏਟਰ ਅਤੇ ਅਦਾਕਾਰੀ ਨੂੰ ਆਪਣੇ ਸਾਹਵਾਂ ਵਿਚ ਵਸਿਆ ਅਤੇ ਦਿਲ ਵਿਚ ਧੜਕਦਾ ਮਹਿਸੂਸ ਕਰਦੀ ਹੈ। ਨਾਟਕ ਕਲਾ ਨਾਲ ਗੂੜ੍ਹੀ ਸਾਂਝ ਰੱਖਣ ਵਾਲੀ ਨਵਨਿੰਦਰਾ ਨੇ ਆਪਣੇ ਘਰੇਲੂ ਮਾਹੌਲ ਤੋਂ ਪ੍ਰਭਾਵਿਤ ਹੋ ਕੇ ਨਾਟਕ ਕਲਾ ਨਾਲ ਨਾਤਾ ਗੰਢਿਆ ਤੇ ਉਸ ਦੇ ਦੂਜੇ ਭੈਣ-ਭਰਾ ਵੀ ਪਿਤਾ ਦੇ ਪਾਏ ਪੂਰਨਿਆਂ 'ਤੇ ਚਲਦੇ ਰਹੇ। ਜੀਵਨ ਵਿਚ ਅਦਾਕਾਰੀ, ਨਿਰਦੇਸ਼ਨ ਤੇ ਨਾਟਕ ਲੇਖਨ ਨੂੰ ਰੱਜ ਕੇ ਮਾਣ ਰਹੀ ਡਾ: ਨਵਨਿੰਦਰਾ ਨੂੰ ਅਦਾਰਾ 'ਅਜੀਤ' ਵਲੋਂ ਭਾਸ਼ਾ ਵਿਭਾਗ ਦੇ ਐਵਾਰਡ ਲਈ ਮੁਬਾਰਕਵਾਦ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ।

-ਹੰਸ ਰਾਜ ਮਹਿਲਾ ਮਹਾਵਿਦਿਆਲਾ (ਐਚ.ਐਮ.ਵੀ.), ਜਲੰਧਰ।

ਖ਼ਬਰ ਸ਼ੇਅਰ ਕਰੋ

 



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX