ਤਾਜਾ ਖ਼ਬਰਾਂ


ਜੰਮੂ ਕਸ਼ਮੀਰ 'ਚ ਪੱਥਰਬਾਜ਼ਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ ਤੇ ਨਾ ਹੀ ਪਾਸਪੋਰਟ
. . .  4 minutes ago
ਸ੍ਰੀਨਗਰ, 1 ਅਗਸਤ - ਜੰਮੂ ਕਸ਼ਮੀਰ 'ਚ ਹੁਣ ਦੇਸ਼ ਧਰੋਹੀਆਂ ਤੇ ਪੱਥਰਬਾਜ਼ਾਂ 'ਤੇ ਨਕੇਲ ਕੱਸਣ ਲਈ ਨਵਾਂ ਆਦੇਸ਼ ਜਾਰੀ ਕੀਤਾ ਹੈ। ਜਿਸ ਤਹਿਤ ਦੇਸ਼ ਖ਼ਿਲਾਫ਼ ਨਾਅਰੇਬਾਜ਼ੀ ਕਰਨ ਵਾਲੇ ਤੇ ਪੱਥਰਬਾਜ਼ੀ ਕਰਨ ਵਾਲਿਆਂ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ...
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅੱਜ ਤੋਂ ਪ੍ਰਧਾਨਗੀ ਕਰੇਗਾ ਭਾਰਤ
. . .  33 minutes ago
ਨਵੀਂ ਦਿੱਲੀ, 1 ਅਗਸਤ - ਭਾਰਤ ਦੇ ਲਈ ਅੱਜ ਐਤਵਾਰ ਦਾ ਦਿਨ ਕਾਫੀ ਅਹਿਮ ਹੈ। ਦਰਅਸਲ ਅੱਜ ਇਕ ਅਗਸਤ ਤੋਂ ਭਾਰਤ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸੰਭਾਲਣ ਜਾ ਰਿਹਾ ਹੈ। ਹਾਲਾਂਕਿ ਸੁਰੱਖਿਆ ਪ੍ਰੀਸ਼ਦ ਦਾ ਪਹਿਲਾ ਕਾਰਜਕਾਰੀ ਦਿਵਸ ਭਲਕੇ ਸੋਮਵਾਰ ਤੋਂ ਹੋਵੇਗਾ। ਸੁਰੱਖਿਆ...
ਘੱਗਰ ਦਾ ਪਾਣੀ ਵਧਣ ਕਾਰਨ ਲੋਕ ਸਹਿਮੇ
. . .  50 minutes ago
ਸਰਦੂਲਗੜ੍ਹ, 1 ਅਗਸਤ (ਜੀ. ਐਮ. ਅਰੋੜਾ) - ਸਥਾਨਕ ਸ਼ਹਿਰ ਦੀ ਹਿੱਕ ਨਾਲ ਖਹਿ ਕੇ ਲੰਘਦੀ ਘੱਗਰ ਨਦੀ ਵਿਚ ਪਾਣੀ ਦਾ ਪੱਧਰ 19 ਫੁੱਟ 'ਤੇ ਹੋ ਜਾਣ ਕਾਰਨ ਲੋਕ ਸਹਿਮੇ ਹੋਏ ਹਨ। ਉੱਥੇ ਹੀ, ਘੱਗਰ ਦੇ ਪੁਲ ਵਿਚ ਬੂਟੀ ਫਸਣ ਕਾਰਨ ਘੱਗਰ ਨਦੀ ਦੇ ਬੰਨ੍ਹ ਟੁੱਟਣ ਦੇ ਡਰੋਂ ਪ੍ਰਸ਼ਾਸਨ ਨੇ ਤੜਕੇ ਤਿੰਨ ਵਜੇ ਤੋਂ...
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਖੇਤਰ ਦਾ ਕੀਤਾ ਹਵਾਈ ਸਰਵੇਖਣ
. . .  about 1 hour ago
ਸ਼ਿਮਲਾ, 1 ਅਗਸਤ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਖੇਤਰ ਲਾਹੌਲ-ਸਪਿਤੀ ਦਾ ਹਵਾਈ ਸਰਵੇਖਣ ਕੀਤਾ ਹੈ। ਇਸ ਖੇਤਰ ਵਿਚ ਅਚਾਨਕ ਆਏ ਹੜ੍ਹ ਕਾਰਨ ਭਾਰੀ ਤਬਾਹੀ ਸਮੇਤ ਕੁਝ ਮੌਤਾਂ ਹੋਈਆਂ ਹਨ...
ਦਿੱਲੀ 'ਚ ਮੀਂਹ ਕਾਰਨ ਕਈ ਇਲਾਕਿਆਂ 'ਚ ਭਰਿਆ ਪਾਣੀ
. . .  about 1 hour ago
ਨਵੀਂ ਦਿੱਲੀ, 1 ਅਗਸਤ - ਰਾਜਧਾਨੀ ਦਿੱਲੀ ਵਿਚ ਅੱਜ ਜ਼ੋਰਦਾਰ ਮੀਂਹ ਪਿਆ ਹੈ। ਤੇਜ਼ ਮੀਂਹ ਕਾਰਨ ਮੌਸਮ ਬੇਸ਼ੱਕ ਸੁਹਾਵਣਾ ਹੋ ਗਿਆ ਪ੍ਰੰਤੂ ਇਸ ਕਾਰਨ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਭਾਰੀ ਪਾਣੀ ਜਮਾਂ ਹੋ ਗਿਆ ਹੈ। ਸੜਕਾਂ ਪਾਣੀ 'ਚ ਡੁੱਬ ਗਈਆਂ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ...
ਉਤਰ ਪ੍ਰਦੇਸ਼ ਦੇ ਦੌਰੇ 'ਤੇ ਪੁੱਜੇ ਅਮਿਤ ਸ਼ਾਹ
. . .  about 1 hour ago
ਲਖਨਊ, 1 ਅਗਸਤ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਉਤਰ ਪ੍ਰਦੇਸ਼ ਦੇ ਦੌਰੇ 'ਤੇ ਪੁੱਜੇ ਹਨ। ਇਸ ਦੌਰਾਨ ਹਵਾਈ ਅੱਡੇ 'ਤੇ ਰਾਜ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ...
ਸਤੀਸ਼ ਕੁਮਾਰ ਕੁਆਟਰ ਫਾਈਨਲ ਵਿਚ ਹਾਰੇ, ਭਾਰਤੀ ਉਮੀਦਾਂ ਨੂੰ ਵੱਡਾ ਝਟਕਾ
. . .  about 1 hour ago
ਟੋਕੀਓ, 1 ਅਗਸਤ - ਭਾਰਤੀ ਉਮੀਦਾਂ ਨੂੰ ਟੋਕੀਓ ਉਲੰਪਿਕ ਵਿਚ ਉਸ ਵਕਤ ਵੱਡਾ ਝਟਕਾ ਲੱਗਾ ਜਦੋਂ ਬਾਕਸਿੰਗ ਦੇ ਸੁਪਰ ਹੈਵੀ ਵੇਟ ਕੁਆਟਰ ਫਾਈਨਲ ਮੈਚ ਵਿਚ ਭਾਰਤ ਦੇ ਸਤੀਸ਼ ਕੁਮਾਰ ਨੂੰ ਹਾਰ ਮਿਲੀ...
ਭਾਰਤ ਵਿਚ ਕੋਰੋਨਾ ਦੇ ਪਿਛਲੇ 24 ਘੰਟਿਆਂ ਦੌਰਾਨ 41 ਹਜ਼ਾਰ ਤੋਂ ਵਧੇਰੇ ਪ੍ਰਾਪਤ ਹੋਏ ਕੇਸ
. . .  about 2 hours ago
ਨਵੀਂ ਦਿੱਲੀ, 1 ਅਗਸਤ - ਭਾਰਤ ਵਿਚ ਕੋਰੋਨਾ ਦੇ 41 ਹਜ਼ਾਰ 831 ਨਵੇਂ ਕੇਸ ਪਿਛਲੇ 24 ਘੰਟਿਆਂ ਦੌਰਾਨ ਪ੍ਰਾਪਤ ਹੋਏ ਹਨ ਅਤੇ 541 ਮਰੀਜ਼ਾਂ ਦੀ ਮੌਤਾਂ ਹੋਈਆਂ ਹਨ...
ਅਫ਼ਗ਼ਾਨਿਸਤਾਨ ਦੇ ਕੰਧਾਰ ਹਵਾਈ ਅੱਡੇ 'ਤੇ ਹਮਲਾ
. . .  about 3 hours ago
ਕਾਬੁਲ, 1 ਅਗਸਤ - ਅਮਰੀਕੀ ਫ਼ੌਜੀਆਂ ਦੇ ਦੋ ਦਹਾਕਿਆਂ ਬਾਅਦ ਅਫ਼ਗ਼ਾਨਿਸਤਾਨ ਛੱਡਣ ਦੀ ਪ੍ਰਕਿਰਿਆ ਵਿਚਕਾਰ ਤਾਲਿਬਾਨ ਮੁਲਕ ਅੰਦਰ ਆਪਣਿਆਂ ਲੜਾਕਿਆਂ ਦੀ ਮਦਦ ਨਾਲ ਮੁੜ ਤੋਂ ਸੁਰਜੀਤ ਹੋ ਰਿਹਾ ਹੈ। ਅਫ਼ਗ਼ਾਨ ਸਰਕਾਰ ਵੀ ਤਾਲਿਬਾਨ ਨਾਲ ਟਾਕਰਾ ਲੈਂਦੀ ਪ੍ਰਤੀਤ ਹੋ ਰਹੀ ਹੈ। ਇਸ ਵਿਚਕਾਰ...
ਐਨ.ਆਈ.ਏ. ਵਲੋਂ ਜੰਮੂ ਕਸ਼ਮੀਰ ਵਿਚ ਛਾਪੇਮਾਰੀ, ਇਕ ਅੱਤਵਾਦੀ ਗ੍ਰਿਫ਼ਤਾਰ
. . .  1 minute ago
ਸ੍ਰੀਨਗਰ, 1 ਅਗਸਤ - ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਜੰਮੂ ਕਸ਼ਮੀਰ ਵਿਚ 15 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ ਅਤੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ...
ਦਿੱਲੀ ਵਿਚ ਭਾਰੀ ਮੀਂਹ
. . .  about 4 hours ago
ਨਵੀਂ ਦਿੱਲੀ, 1 ਅਗਸਤ - ਕੌਮੀ ਰਾਜਧਾਨੀ ਦਿੱਲੀ ਵਿਚ ਸੰਘਣੇ ਬੱਦਲ ਛਾਅ ਜਾਣ ਮਗਰੋਂ ਭਾਰੀ ਮੀਂਹ ਪਿਆ ਹੈ ਤੇ ਮੌਸਮ ਸੁਹਾਵਣਾ ਹੋ ਗਿਆ ਹੈ...
ਅੱਜ ਦਾ ਵਿਚਾਰ
. . .  about 4 hours ago
ਉਲੰਪਿਕ 'ਚ ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਪਹਿਲੀ ਵਾਰ ਕੁਆਟਰ ਫਾਈਨਲ ਤੱਕ ਪਹੁੰਚੀ
. . .  1 day ago
ਟੋਕੀਓ, 31 ਜੁਲਾਈ - ਜਾਪਾਨ ਵਿਚ ਚੱਲ ਰਹੀਆਂ ਉਲੰਪਿਕ ਖੇਡਾਂ ਵਿਚ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਨੇ ਇਤਿਹਾਸ ਰਚਦੇ ਹੋਏ ਕੁਆਟਰ ਫਾਈਨਲ ਵਿਚ ਪ੍ਰਵੇਸ਼ ਪਾ ਲਿਆ ਹੈ। ਉਲੰਪਿਕ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਕੁਆਟਰ ਫਾਈਨਲ ਤੱਕ ਪਹੁੰਚ ਸਕੀ ਹੈ। ਜਿਵੇਂ ਹੀ...
ਕਿਸਾਨਾਂ ਵਲੋਂ ਸਾਬਕਾ ਕੈਬਨਿਟ ਮੰਤਰੀ ਮਿੱਤਲ ਦਾ ਕੀਤਾ ਘਿਰਾਓ
. . .  1 day ago
ਸ੍ਰੀ ਅਨੰਦਪੁਰ ਸਾਹਿਬ, 31 ਜੁਲਾਈ (ਨਿੱਕੂਵਾਲ, ਕਰਨੈਲ ਸਿੰਘ) - ਬੀਤੇ ਦਿਨੀਂ ਪਿੰਡ ਬੀਕਾਪੁਰ ਵਿਖੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦਾ ਘਿਰਾਓ ਕਰਨ ਤੋਂ ਬਾਅਦ ਕਿਸਾਨਾਂ ਵਲੋਂ ਅੱਜ ਦੂਜੇ ਦਿਨ ਵੀ ਨਜ਼ਦੀਕੀ ਪਿੰਡ ਰਾਮਪੁਰ ਜੱਜਰ ਵਿਖੇ ਮਿੱਤਲ ਦਾ ਘਿਰਾਓ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਾਬਕਾ...
ਪੰਜਾਬ ਦੇ ਜ਼ਿਲ੍ਹਾ ਮਾਲ ਅਫ਼ਸਰਾਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ
. . .  1 day ago
ਅਜਨਾਲਾ/ਫਗਵਾੜਾ, 31 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ/ਤਰਨਜੀਤ ਸਿੰਘ ਕਿੰਨੜਾ) - ਪੰਜਾਬ ਸਰਕਾਰ ਵਲੋਂ ਅੱਜ ਅਹਿਮ ਫ਼ੈਸਲਾ ਲੈਂਦਿਆਂ ਪੰਜਾਬ ਦੇ 9 ਜ਼ਿਲ੍ਹਾ ਮਾਲ ਅਫ਼ਸਰਾਂ 3 ਤਹਿਸੀਲਦਾਰਾਂ ਅਤੇ 20 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ...
ਦੋ ਰੋਜ਼ਾ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਸ਼ੁਰੂ
. . .  1 day ago
ਬੁਢਲਾਡਾ, 31 ਜੁਲਾਈ (ਸਵਰਨ ਸਿੰਘ ਰਾਹੀ) - ਗਤਕਾ ਫੈਡਰੇਸ਼ਨ ਪੰਜਾਬ ਵਲੋਂ ਬੋੜਾਵਾਲ (ਮਾਨਸਾ) ਵਿਖੇ ਅੱਜ ਤੋਂ ਕਰਵਾਈ ਜਾ ਰਹੀ ਦੋ ਰੋਜ਼ਾ 6ਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਦੀ ਸ਼ੁਰੂਆਤ ਕਰਦਿਆਂ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈ. ਪੀ. ਐਸ. ਨੇ ਕਿਹਾ...
ਤਲਵੰਡੀ ਸਾਬੋ ਤਾਪ ਘਰ ਦਾ 3 ਨੰਬਰ ਯੂਨਿਟ ਮੁੜ ਚਾਲੂ
. . .  1 day ago
ਮਾਨਸਾ, 31 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ) - ਤਲਵੰਡੀ ਸਾਬੋ ਤਾਪ ਘਰ ਦਾ 3 ਨੰਬਰ ਯੂਨਿਟ ਮੁੜ ਚਾਲੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਤਾਪ ਘਰ ਦਾ ਇਹ ਯੂਨਿਟ ਮਾਰਚ ਮਹੀਨੇ ਤੋਂ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ ਸੀ। 2 ਨੰਬਰ ਯੂਨਿਟ ਪਹਿਲਾਂ ਹੀ ਚੱਲ ਰਿਹਾ ਹੈ। ਜਦਕਿ 1 ਨੰਬਰ ਯੂਨਿਟ...
ਪੰਜਾਬ ਸਰਕਾਰ ਵਲੋਂ ਜੇਲ੍ਹ ਪ੍ਰਸ਼ਾਸਨ ਨਾਲ ਜੁੜੇ 33 ਅਧਿਕਾਰੀਆਂ ਦੇ ਤਬਾਦਲੇ
. . .  1 day ago
ਫਗਵਾੜਾ, 31 ਜੁਲਾਈ (ਤਰਨਜੀਤ ਸਿੰਘ ਕਿੰਨੜਾ) - ਪੰਜਾਬ ਸਰਕਾਰ ਵਲੋਂ ਜੇਲ੍ਹ ਪ੍ਰਸ਼ਾਸਨ ਨਾਲ 33 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ...
ਦੇਸ਼ ਦੇ ਸਭ ਤੋਂ ਲੋੜੀਂਦੇ ਗੈਂਗਸਟਰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 31 ਜੁਲਾਈ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੇਸ਼ ਦੇ ਸਭ ਤੋਂ ਲੋੜੀਂਦੇ ਗੈਂਗਸਟਰ ਕਾਲਾ ...
ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਯੋ ਨੇ ਛੱਡੀ ਰਾਜਨੀਤੀ
. . .  1 day ago
ਕੋਲਕਾਤਾ, 31 ਜੁਲਾਈ - ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਯੋ ਨੇ ਰਾਜਨੀਤੀ ਛੱਡ ਦਿੱਤੀ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ ,31 ਜੁਲਾਈ - (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ...
ਕੋਲੰਬੀਆ ਅਤੇ ਅਲ ਸਲਵਾਡੋਰ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 31 ਜੁਲਾਈ (ਜਸਵੰਤ ਸਿੰਘ ਜੱਸ) - ਭਾਰਤ ਵਿਚ ਕੋਲੰਬੀਆ ਦੇ ਰਾਜਦੂਤ ਮੈਰੀਆਨਾ ਪਾਚੇਕੋ ਮੋਨਟੇਸ ਅਤੇ ਅਲ ਸਲਵਾਡੋਰ ਦੇ ਰਾਜਦੂਤ ਗੁਇਲੇਰਮੋ ਰੂਬੀਓ ਫਿਊਨੇਸ...
ਸੈਮੀਫਾਈਨਲ ਵਿਚ ਭਾਰਤੀ ਸ਼ਟਲਰ ਪੀ.ਵੀ. ਸਿੰਧੂ ਨੂੰ ਮਿਲੀ ਹਾਰ
. . .  1 day ago
ਟੋਕੀਓ, 31 ਜੁਲਾਈ - ਭਾਰਤੀ ਸ਼ਟਲਰ ਪੀ.ਵੀ. ਸਿੰਧੂ ਚੀਨੀ ਤਾਈਪੇ ਦੀ ਤਾਈ ਤਜ਼ੁ-ਯਿੰਗ ਤੋਂ 18-21, 12-21 ਨਾਲ ਹਾਰ...
ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਦੀ ਹਾਰ, ਕੁਆਰਟਰ ਫਾਈਨਲ ਤੋਂ ਬਾਹਰ
. . .  1 day ago
ਟੋਕੀਓ, 31 ਜੁਲਾਈ - ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਮਹਿਲਾ ਮਿਡਲਵੇਟ (69-75 ਕਿਲੋਗ੍ਰਾਮ) ਦੇ ਕੁਆਰਟਰ ...
ਮੀਂਹ ਪੈਣ ਨਾਲ ਡਿੱਗੀ ਛੱਤ, ਪਰਿਵਾਰ ਦੇ ਮੈਂਬਰ ਜ਼ਖ਼ਮੀ
. . .  1 day ago
ਮੂਨਕ, 31 ਜੁਲਾਈ - (ਰਾਜਪਾਲ ਸਿੰਗਲਾ) - ਮੂਨਕ ਨਜ਼ਦੀਕ ਪੈਂਦੇ ਪਿੰਡ ਗੋਬਿੰਦਪੁਰਾ ਚੱਠਾ ਦੇ ਅੰਦਰ ਸੁੱਤੇ ਪਏ ਇਕ ਗਰੀਬ ਪਰਿਵਾਰ 'ਤੇ ਬੀਤੀ ਰਾਤ ਕਰੀਬ ਇਕ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਨੈਤਿਕਤਾ ਸਾਡੇ ਸਾਰਿਆਂ ਲਈ ਸਰਬੋਤਮ ਅਹਿਮੀਅਤ ਰੱਖਦੀ ਹੈ। -ਚਾਰਲਜ਼ ਡਿਕਨਜ਼

ਸੰਪਾਦਕੀ

ਤੇਜ਼ ਹੋਈਆਂ ਸਿਆਸੀ ਸਰਗਰਮੀਆਂ

ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਲਈ ਹਾਲੇ 8 ਮਹੀਨੇ ਤੋਂ ਵਧੇਰੇ ਦਾ ਸਮਾਂ ਬਾਕੀ ਹੈ ਪਰ ਇਥੇ ਸ਼ੁਰੂ ਹੋਈਆਂ ਸਿਆਸੀ ਸਰਗਰਮੀਆਂ ਨੂੰ ਵੇਖ ਕੇ ਲਗਦਾ ਹੈ ਕਿ ਜਿਵੇਂ ਚੋਣਾਂ ਸਿਰ 'ਤੇ ਖੜ੍ਹੀਆਂ ਹੋਣ। ਪਾਰਟੀਆਂ ਅੰਦਰ ਆਪਸੀ ਰੱਸਾਕਸ਼ੀ ਵੀ ਤੇਜ਼ ਹੋ ਗਈ ਹੈ। ਵੱਖ-ਵੱਖ ...

ਪੂਰੀ ਖ਼ਬਰ »

ਕੋਟਕਪੂਰਾ ਗੋਲੀਕਾਂਡ

ਜਾਂਚ ਰਿਪੋਰਟ ਰੱਦ ਹੋਣ ਦਾ ਕਾਂਗਰਸ ਨੂੰ ਹੋ ਸਕਦਾ ਹੈ ਨੁਕਸਾਨ

ਇਸ ਵੇਲੇ ਪੰਜਾਬ ਵਿਚ ਸਭ ਤੋਂ ਵੱਧ ਚਰਚਿਤ ਮੁੱਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਿਤ ਮਾਮਲੇ ਵਿਚ ਮਾਣਯੋਗ ਉੱਚ ਅਦਾਲਤ ਵਲੋਂ ਐਸ.ਆਈ.ਟੀ. ਦੀ ਜਾਂਚ ਰਿਪੋਰਟ ਰੱਦ ਕਰਨ ਅਤੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਬਿਨਾਂ ਨਵੀਂ ਐਸ.ਆਈ.ਟੀ. ਬਣਾਏ ਜਾਣ ਦੇ ਆਦੇਸ਼ਾਂ ਤੋਂ ਬਾਅਦ ੁਪੈਦਾ ਹੋਏ ਮਾਹੌਲ ਅਤੇ ਇਸ ਦੇ ਸੰਭਾਵਿਤ ਰਾਜਨੀਤਕ ਪ੍ਰਭਾਵਾਂ ਦਾ ਹੈ।
ਕੋਈ ਬਤਾਏ ਹਮਾਰੀ ਸਮਝ ਸੇ ਬਾਹਰ ਹੈ,
ਕਿਸੇ ਗੁਨਾਹ ਕਹੇਂ ਕਯਾ ਸਵਾਬ ਹੈ ਮੌਲਾ॥
ਸ਼ਮੀਮ ਫ਼ਾਰੂਕੀ ਦੇ ਉਪਰੋਕਤ ਸ਼ਿਅਰ ਮੁਤਾਬਿਕ ਸੱਚਮੁੱਚ ਹੀ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਹੇ ਰੱਬਾ, ਕਿਸ ਨੂੰ ਗੁਨਾਹ ਕਹੀਏ ਤੇ ਕਿਸ ਨੂੰ ਪੁੰਨ? ਖ਼ੈਰ, ਸਾਨੂੰ ਸਮਝ ਆਏ ਜਾਂ ਨਾ ਆਏ ਪਰ ਲੋਕ ਸਭ ਜਾਣਦੇ ਹਨ। ਇਸ ਦਾ ਅਸਰ ਲੋਕ ਮਨਾਂ 'ਤੇ ਕਿਵੇਂ ਪਿਆ ਹੈ, ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਾਫ਼ ਦਿਖਾਈ ਦੇ ਜਾਵੇਗਾ। ਉਂਜ ਅਸੀਂ ਸਮਝਦੇ ਹਾਂ ਕਿ ਇਸ ਫ਼ੈਸਲੇ ਦਾ ਸਭ ਤੋਂ ਵੱਧ ਨੁਕਸਾਨ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਾਖ਼ ਨੂੰ ਹੋਇਆ ਹੈ। ਕਿਉਂਕਿ ਅਕਾਲੀ ਦਲ ਨੂੰ ਤਾਂ ਇਸ ਮਾਮਲੇ ਵਿਚ ਜਿੰਨਾ ਨੁਕਸਾਨ ਹੋਣਾ ਸੀ, ਉਹ ਪਹਿਲਾਂ ਹੀ ਹੋ ਚੁੱਕਾ ਹੈ। ਸਗੋਂ ਅਕਾਲੀ ਦਲ ਤਾਂ ਇਸ ਨੂੰ ਆਪਣੇ ਹੱਕ ਵਿਚ ਹੀ ਵਰਤ ਰਿਹਾ ਹੈ। ਪਰ ਕਾਂਗਰਸ ਵਿਚ ਇਸ ਮਾਮਲੇ 'ਤੇ ਫੁੱਟ ਵਧੇਗੀ। ਕਾਂਗਰਸੀ ਵਿਧਾਇਕਾਂ ਵਿਚ ਵੀ ਇਸ ਕਰਕੇ ਖ਼ਲਬਲੀ ਮਚੀ ਹੋਣ ਦੇ ਚਰਚੇ ਹਨ।
ਅਸੀਂ ਸਮਝਦੇ ਹਾਂ ਕਿ ਅਕਾਲੀ ਸਰਕਾਰ ਦੇ ਪਤਨ ਅਤੇ ਕਾਂਗਰਸ ਦੀ ਜਿੱਤ ਵਿਚ ਪੰਜਾਬ 'ਚ ਫੈਲੇ ਨਸ਼ਿਆਂ ਦੇ ਕਾਰੋਬਾਰ, ਮਾਈਨਿੰਗ ਮਾਫੀਆ ਅਤੇ ਹੋਰ ਕਈ ਤਰ੍ਹਾਂ ਦੇ ਮਾਫੀਏ ਦੀ ਚਰਚਾ, ਕਾਂਗਰਸ ਵਲੋਂ ਕਿਸਾਨਾਂ ਦੀ ਕਰਜ਼ਾ ਮੁਆਫ਼ੀ, ਨੌਕਰੀਆਂ ਤੇ ਕਈ ਤਰ੍ਹਾਂ ਦੇ ਲੋਕ ਲੁਭਾਵਣੇ ਵਾਅਦਿਆਂ ਅਤੇ ਲਾਰਿਆਂ ਦਾ ਵੀ ਰੋਲ ਸੀ। ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਨਾ ਅਹਿਲੀਅਤ ਅਤੇ ਮੁੱਖ ਮੰਤਰੀ ਪਦ ਦੇ ਉਮੀਦਵਾਰ ਦਾ ਨਾਂਅ ਨਾ ਐਲਾਨਣਾ ਜਿਸ ਕਾਰਨ ਅਰਵਿੰਦ ਕੇਜਰੀਵਾਲ ਦੇ ਖ਼ੁਦ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਖਾਹਿਸ਼ ਦੇ ਚਰਚੇ ਫੈਲਣੇ ਆਦਿ ਵੀ ਕਾਂਗਰਸ ਦੀ ਜਿੱਤ ਲਈ ਸਹਾਈ ਹੋਏ ਸਨ। ਪਰ ਕਾਂਗਰਸ ਦੀ ਜਿੱਤ ਦਾ ਸਭ ਤੋਂ ਵੱਡਾ ਕਾਰਨ ਅਕਾਲੀ ਦਲ ਦੀ ਡੇਰਾ ਸਿਰਸਾ ਮੁਖੀ ਪ੍ਰਤੀ ਅਪਣਾਈ ਪਹੁੰਚ ਹੀ ਬਣਿਆ, ਕਿਉਂਕਿ ਲੋਕ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਜੋੜ ਕੇ ਦੇਖ ਰਹੇ ਸਨ। ਲੋਕਾਂ ਨੂੰ ਪੂਰੀ ਆਸ ਸੀ ਕਿ ਕੈਪਟਨ ਸਰਕਾਰ ਇਸ ਮਾਮਲੇ ਵਿਚ ਇਨਸਾਫ਼ ਦੁਆਏਗੀ। ਪਰ ਹੁਣ ਜਦੋਂ ਚੋਣਾਂ ਸਿਰ 'ਤੇ ਹਨ ਤਾਂ ਇਹ ਸਰਕਾਰ ਇਸ ਮਾਮਲੇ ਵਿਚ ਅਦਾਲਤ ਵਿਚ ਮੂਧੇ ਮੂੰਹ ਡਿੱਗੀ ਹੈ ਤੇ ਜਿਸ ਤਰ੍ਹਾਂ ਕਾਂਗਰਸ ਦੇ ਅੰਦਰ ਤੇ ਬਾਹਰ ਉਸ ਦਾ ਵਿਰੋਧ ਸ਼ੁਰੂ ਹੋਇਆ ਹੈ, ਉਸ ਤੋਂ ਜਾਪਦਾ ਹੈ ਕਿ ਇਸ ਫ਼ੈਸਲੇ ਦਾ ਸਭ ਤੋਂ ਵੱਧ ਰਾਜਨੀਤਕ ਨੁਕਸਾਨ ਕਾਂਗਰਸ ਨੂੰ ਹੀ ਹੋਵੇਗਾ। ਪ੍ਰਤਾਪ ਸਿੰਘ ਬਾਜਵਾ ਨੇ ਇਸ ਮਾਮਲੇ ਵਿਚ ਹਾਰ ਨੂੰ ਲੈ ਕੇ ਪੰਜਾਬ ਦੇ ਐਡਵੋਕੇਟ ਜਨਰਲ ਅਤੁੱਲ ਨੰਦਾ ਨੂੰ ਹਟਾਉਣ ਦੀ ਮੰਗ ਕਰਦਿਆਂ ਇਕ ਨੁਕਤਾ ਉਠਾਇਆ ਹੈ ਕਿ ਕੁਝ ਸਰੋਤਾਂ ਅਤੇ ਸਰਕਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਕੇਸਾਂ ਦੀ ਪੈਰਵੀ ਕਰਨ ਲਈ ਦਿੱਲੀ ਦੇ ਵਕੀਲਾਂ ਨੂੰ ਵੱਡੀ ਰਕਮ ਦਿੱਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਕ ਵਕੀਲ ਨੂੰ ਤਾਂ ਪ੍ਰਤੀ ਪੇਸ਼ੀ 25 ਲੱਖ ਰੁਪਏ ਵੀ ਦਿੱਤੇ ਗਏ। ਇਹ ਸੋਚਣ ਵਾਲੀ ਗੱਲ ਹੈ ਕਿ ਜੇਕਰ ਇਸ ਕੇਸ ਵਿਚ ਪੰਜਾਬ ਸਰਕਾਰ ਵਲੋਂ ਪੇਸ਼ ਕੋਈ ਵਕੀਲ 25 ਲੱਖ ਰੁਪਏ ਪ੍ਰਤੀ ਪੇਸ਼ੀ ਵੀ ਲੈਂਦਾ ਹੈ ਤਾਂ ਫਿਰ ਵੀ ਇਸ ਵਿਚ ਸਰਕਾਰ ਨੂੰ ਸਫਲਤਾ ਕਿਉਂ ਨਹੀਂ ਮਿਲੀ।
ਦਿੱਲੀ ਗੁਰਦੁਆਰਾ ਚੋਣਾਂ
ਦਿੱਲੀ ਸਿੱਖ ਗੁਰਦੁਆਰਾ ਚੋਣਾਂ ਵਿਚ ਸਰਨਾ ਭਰਾਵਾਂ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਵਾਲੇ ਅਕਾਲੀ ਦਲ (ਦਿੱਲੀ) ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਵਾਲੀ ਪਾਰਟੀ 'ਜਾਗੋ' ਵਿਚ ਸਮਝੌਤਾ ਨਾ ਹੋਣ ਕਾਰਨ ਬਾਦਲ ਦਲ ਵਿਰੋਧੀਆਂ ਦੀਆਂ ਵੋਟਾਂ ਵੰਡੀਆਂ ਜਾਣ ਕਾਰਨ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਕੋਰੋਨਾ ਦੇ ਦੌਰ, ਕਿਸਾਨ ਅੰਦੋਲਨ ਅਤੇ 26 ਜਨਵਰੀ ਦੀਆਂ ਘਟਨਾਵਾਂ ਵਿਚ ਫਸੇ ਨੌਜਵਾਨਾਂ ਦੇ ਬਚਾਅ ਲਈ ਕੀਤੀਆਂ ਕੋਸ਼ਿਸ਼ਾਂ ਅਤੇ ਮੁਫ਼ਤ ਡਾਇਲਸਿਸ ਦੀ ਸਹੂਲਤ ਵਾਲਾ ਵੱਡਾ ਹਸਪਤਾਲ ਸ਼ੁਰੂ ਕਰਨ ਅਤੇ ਇਸ ਦੇ ਵੱਡੀ ਪੱਧਰ 'ਤੇ ਹੋਏ ਪ੍ਰਚਾਰ ਨੇ ਇਹ ਪ੍ਰਭਾਵ ਬਣਾ ਦਿੱਤਾ ਸੀ ਕਿ ਇਨ੍ਹਾਂ ਚੋਣਾਂ ਵਿਚ ਬਾਦਲ ਦਲ ਸੌਖਿਆਂ ਹੀ ਜਿੱਤ ਜਾਵੇਗਾ ਪਰ ਅਤਿਅੰਤ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਜਦੋਂ ਵੋਟਾਂ ਪੈਣ ਵਿਚ ਹਫ਼ਤਾ ਭਰ ਹੀ ਬਾਕੀ ਹੈ, ਦਿੱਲੀ ਗੁਰਦੁਆਰਾ ਚੋਣਾਂ ਵਿਚ ਨਵੀਂ ਰਣਨੀਤੀ ਅਤੇ ਇਕ ਨਵੇਂ ਮੋੜ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ। ਸਾਡੀ ਜਾਣਕਾਰੀ ਅਨੁਸਾਰ ਇਕ ਪਾਸੇ ਸਰਨਾ ਭਰਾ ਤੇ ਉਨ੍ਹਾਂ ਦੇ ਸਾਥੀ ਜਥੇ: ਭਾਈ ਰਣਜੀਤ ਸਿੰਘ ਦੀ 'ਪੰਥਕ ਅਕਾਲੀ ਲਹਿਰ' ਅਤੇ ਦੂਜੇ ਪਾਸੇ ਜੀ.ਕੇ. ਦੋਵੇਂ ਧਿਰਾਂ ਹੀ ਆਪੋ-ਆਪਣੇ ਉਮੀਦਵਾਰਾਂ ਦੀ ਸਥਿਤੀ ਦਾ ਸਰਵੇ ਕਰਵਾ ਰਹੀਆਂ ਹਨ ਕਿ ਉਨ੍ਹਾਂ ਦੇ ਕਿਹੜੇ ਉਮੀਦਵਾਰ ਦੀ ਜਿੱਤ-ਹਾਰ ਦੀਆਂ ਕੀ ਸੰਭਾਵਨਾਵਾਂ ਹਨ। ਪਤਾ ਲੱਗਾ ਹੈ ਕਿ ਦੋਵੇਂ ਧਿਰਾਂ ਇਸ ਗੱਲ 'ਤੇ ਸਹਿਮਤ ਹੋ ਸਕਦੀਆਂ ਹਨ ਕਿ ਬਾਦਲ ਦਲ ਨੂੰ ਹਰਾਉਣ ਲਈ ਉਹ ਦੋਵਾਂ ਧਿਰਾਂ ਵਿਚੋਂ ਜਿਸ ਧਿਰ ਦਾ ਉਮੀਦਵਾਰ ਚੋਣ ਲੜਾਈ ਵਿਚ ਇਕ ਧਿਰ ਤੋਂ ਅੱਗੇ ਹੈ, ਉਥੇ ਦੂਜੀ ਧਿਰ ਆਪਣੇ ਉਮੀਦਵਾਰ ਨੂੰ ਚੁੱਪ ਕਰਵਾ ਕੇ ਜਿੱਤ ਦੀ ਵੱਧ ਸੰਭਾਵਨਾ ਵਾਲੇ ਉਮੀਦਵਾਰ ਦੀ ਮਦਦ ਕਰ ਦੇਵੇ। ਇਸ ਤਰ੍ਹਾਂ ਇਸ ਦਾ ਭਾਵ ਇਹ ਹੋਵੇਗਾ ਕਿ ਐਨ ਆਖਰੀ ਸਮੇਂ ਬਾਦਲ ਦਲ ਨੂੰ ਸਰਨਾ ਭਰਾਵਾਂ, ਜੀ.ਕੇ., ਭਾਈ ਰਣਜੀਤ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਸਮਰਥਕਾਂ ਦੀ ਸਾਂਝੀ ਤਾਕਤ ਦਾ ਮੁਕਾਬਲਾ ਕਰਨਾ ਪਵੇਗਾ। ਸਾਡੀ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਢੀਂਡਸਾ ਨੇ ਪਹਿਲਾਂ 19 ਅਪ੍ਰੈਲ ਨੂੰ ਦਿੱਲੀ ਜਾਣਾ ਸੀ ਪਰ ਹੁਣ ਇਸ ਨਵੀਂ ਬਣੀ ਸਥਿਤੀ ਵਿਚ ਇਹ ਨਵੀਂ ਤਰ੍ਹਾਂ ਦਾ ਸਮਝੌਤਾ ਕਰਵਾਉਣ ਲਈ ਉਹ ਅੱਜ ਹੀ ਦਿੱਲੀ ਪਹੁੰਚ ਸਕਦੇ ਹਨ। ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਨਵੀਂ ਕੋਸ਼ਿਸ਼ ਸਿਰੇ ਚੜ੍ਹਦੀ ਹੈ ਜਾਂ ਨਹੀਂ? ਜੇ ਸਿਰੇ ਚੜ੍ਹਦੀ ਵੀ ਹੈ ਤਾਂ ਇਸ ਦਾ ਚੋਣ ਨਤੀਜਿਆਂ 'ਤੇ ਕੀ ਅਸਰ ਪੈਂਦਾ ਹੈ? ਇਹ ਵੀ ਦੇਖਣਾ ਪਵੇਗਾ ਕਿ ਅਜਿਹੇ ਸਮਝੌਤੇ ਦੀ ਸਥਿਤੀ ਵਿਚ ਕਿੰਨੇ ਉਮੀਦਵਾਰ ਆਪਣੀ ਪਾਰਟੀ ਦੇ ਹੁਕਮ 'ਤੇ ਪਿੱਛੇ ਹਟਣ ਲਈ ਤਿਆਰ ਹੁੰਦੇ ਹਨ।
ਹੁਣ ਨਵਾਂ ਅਕਾਲੀ ਦਲ?
ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ 'ਅਕਾਲੀ ਦਲ ਡੈਮੋਕ੍ਰੈਟਿਕ' ਅਤੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਾਲੇ 'ਅਕਾਲੀ ਦਲ ਟਕਸਾਲੀ' ਦਾ ਰਲੇਵਾਂ ਹੋਣਾ ਲਗਪਗ ਯਕੀਨੀ ਹੈ। ਦੋਵੇਂ ਧਿਰਾਂ ਮਿਲ ਕੇ ਨਵਾਂ ਅਕਾਲੀ ਦਲ ਬਣਾਉਣਗੀਆਂ, ਭਾਵ ਕਿ ਨਵੇਂ ਦਲ ਦੇ ਪਿੱਛੇ ਡੈਮੋਕ੍ਰੈਟਿਕ ਜਾਂ ਟਕਸਾਲੀ ਦੀ ਜਗ੍ਹਾ ਕੋਈ ਹੋਰ ਲਫਜ਼ ਲਿਖਿਆ ਜਾਵੇਗਾ। ਰਾਜਨੀਤਕ ਹਲਕਿਆਂ ਵਿਚ ਚਰਚਾ ਹੈ ਕਿ ਅਜਿਹਾ ਦੋਵਾਂ ਨੇਤਾਵਾਂ ਦੀ ਹਉਮੈ ਨੂੰ ਚੋਟ ਨਾ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਨਾ ਲੱਗੇ ਕਿ ਉਸ ਦਾ ਅਕਾਲੀ ਦਲ ਦੂਸਰੇ ਵਿਚ ਸ਼ਾਮਿਲ ਹੋਇਆ ਹੈ। ਇਹ ਲਗਪਗ ਤੈਅ ਹੈ ਕਿ ਨਵੇਂ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਬਣਨਗੇ ਅਤੇ ਮੁੱਖ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਹੋਣਗੇ। ਇਸ ਵਿਚ ਮੁੱਖ ਸਰਪ੍ਰਸਤ ਨੂੰ ਕੁਝ ਵਿਸ਼ੇਸ਼ ਤਾਕਤਾਂ ਵੀ ਦਿੱਤੀਆਂ ਜਾਣਗੀਆਂ ਜੋ ਆਮ ਤੌਰ 'ਤੇ ਕਿਸੇ ਸਰਪ੍ਰਸਤ ਕੋਲ ਨਹੀਂ ਹੁੰਦੀਆਂ।
ਢੀਂਡਸਾ 'ਆਪ' ਗੱਠਜੋੜ
ਹਾਲਾਂਕਿ ਢੀਂਡਸਾ ਤੇ 'ਆਪ' ਦੇ ਸਮਝੌਤੇ ਦੀ ਗੱਲ ਨੂੰ ਲੈ ਕੇ ਕਾਫੀ ਬਿਆਨਬਾਜ਼ੀ ਹੋ ਚੁੱਕੀ ਹੈ ਪਰ ਸਾਡੀ ਜਾਣਕਾਰੀ ਅਨੁਸਾਰ ਸਮਝੌਤੇ ਦੀ ਗੱਲ ਅਜੇ ਵੀ ਜਾਰੀ ਹੈ। ਅਕਾਲੀ ਦਲ (ਡੀ) ਅਤੇ ਟਕਸਾਲੀ ਦੇ ਰਲੇਵੇਂ ਅਤੇ ਮਾਝੇ ਵਿਚ ਅਕਾਲੀ ਰਾਜਨੀਤੀ ਵਿਚ ਆ ਰਹੇ ਨਵੇਂ ਬਦਲਾਅ ਤੋਂ ਬਾਅਦ 'ਆਪ' ਨੂੰ ਵੀ ਇਸ ਦੀ ਵੱਧ ਲੋੜ ਮਹਿਸੂਸ ਹੋ ਸਕਦੀ ਹੈ। ਅਸਲ ਵਿਚ ਢੀਂਡਸਾ ਚਾਹੁੰਦੇ ਸਨ ਕਿ ਸੁਖਪਾਲ ਸਿੰਘ ਖਹਿਰਾ, ਬੈਂਸ ਭਰਾ, ਧਰਮਵੀਰ ਗਾਂਧੀ ਅਤੇ ਕੁਝ ਹੋਰ ਧਿਰਾਂ ਵੀ ਨਵੇਂ ਗੱਠਜੋੜ ਵਿਚ ਸ਼ਾਮਿਲ ਕੀਤੀਆਂ ਜਾਣ ਜਦੋਂ ਕਿ 'ਆਪ' ਨੇਤਾ ਖਹਿਰਾ ਅਤੇ ਕੰਵਰ ਸੰਧੂ ਨੂੰ ਨਾਲ ਲੈਣ ਲਈ ਤਿਆਰ ਨਹੀਂ ਦੱਸੇ ਜਾਂਦੇ। ਪਰ ਇਸ ਦਰਮਿਆਨ ਢੀਂਡਸਾ ਦੀ ਆਪਣੀ ਪਾਰਟੀ ਵਿਚ ਪ੍ਰਮਿੰਦਰ ਸਿੰਘ ਢੀਂਡਸਾ ਵਲੋਂ 'ਆਪ' ਨੂੰ ਵੱਡੀ ਪਾਰਟੀ ਮੰਨਣ ਦੇ ਸਵਾਲ 'ਤੇ ਕਾਫੀ ਨੇਤਾਵਾਂ ਵਲੋਂ ਨਾਰਾਜ਼ਗੀ ਜਤਾਈ ਗਈ ਸੀ, ਭਾਵੇਂ ਇਸ ਦੀਆਂ ਖ਼ਬਰਾਂ ਅਖ਼ਬਾਰੀ ਸੁਰਖੀਆਂ ਨਹੀਂ ਬਣੀਆਂ। ਪਰ ਸੁਖਦੇਵ ਸਿੰਘ ਢੀਂਡਸਾ ਨੇ ਸਿਆਣਪ ਤੋਂ ਕੰਮ ਲੈਂਦਿਆਂ ਪਾਰਟੀ ਦੀ ਉੱਚ ਪੱਧਰੀ ਮੀਟਿੰਗ ਵਿਚ ਇਸ ਦਾ ਸਪੱਸ਼ਟੀਕਰਨ ਦੇ ਕੇ ਅਤੇ ਅੱਗੇ ਤੋਂ ਸਾਰੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਕਰਕੇ ਚੱਲਣ ਦੀ ਯਕੀਨ ਦਹਾਨੀ ਕਰਵਾ ਕੇ ਗੱਲ ਸਾਂਭ ਲਈ। ਇਸ ਦਰਮਿਆਨ ਢੀਂਡਸਾ-ਟਕਸਾਲੀ ਅਕਾਲੀ ਦਲ ਦੇ ਨੇਤਾ ਮਾਝੇ ਵਿਚ ਬਾਦਲ ਪਰਿਵਾਰ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਨੂੰ ਵੀ ਆਪਣੇ ਨਾਲ ਮਿਲਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਦੱਸੇ ਗਏ ਹਨ। ਅਕਾਲੀ ਦਲ ਤੋਂ ਨਾਰਾਜ਼ ਜ਼ੀਰਾ ਪਰਿਵਾਰ ਨਾਲ ਵੀ ਗੱਲਬਾਤ ਚੱਲ ਰਹੀ ਦੱਸੀ ਗਈ ਹੈ। ਜੇਕਰ ਉਹ ਇਸ ਵਿਚ ਸਫਲ ਰਹਿੰਦੇ ਹਨ ਤਾਂ ਉਨ੍ਹਾਂ ਦੀ 'ਆਪ' ਨਾਲ ਲੈਣ-ਦੇਣ ਵੇਲੇ ਤਾਕਤ ਪਹਿਲਾਂ ਤੋਂ ਕਾਫੀ ਵਧ ਜਾਵੇਗੀ।


-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000
E. mail : hslall@ymail.com

 

ਖ਼ਬਰ ਸ਼ੇਅਰ ਕਰੋ

 

ਹੁਣ ਨਹੀਂ ਲੱਗਦੇ ਦਾਤੀ ਨੂੰ ਘੁੰਗਰੂ

ਹਾੜ੍ਹੀ ਦਾ ਸੀਜ਼ਨ ਆਉਂਦਿਆਂ ਹੀ ਭਾਵੇਂ ਅੱਜ ਵੀ ਕਿਸਾਨਾਂ ਅਤੇ ਕਾਮਿਆਂ ਵਿਚ ਆਪਣੀ ਪੱਕ ਚੁੱਕੀ ਕਣਕ ਦੀ ਫ਼ਸਲ ਨੂੰ ਸਾਂਭਣ ਲਈ ਭੱਜ-ਨੱਠ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਿਚ ਪਹਿਲਾਂ ਵਾਲੀ ਰਵਾਨਗੀ ਅੱਜ ਵੇਖਣ ਨੂੰ ਨਹੀਂ ਮਿਲਦੀ। ਜੇਕਰ ਢਾਈ-ਤਿੰਨ ਦਹਾਕੇ ਪਹਿਲਾਂ ਦੀ ...

ਪੂਰੀ ਖ਼ਬਰ »

ਅਸਲੀ ਕਿਸਾਨਾਂ ਦੇ ਲਾਭ ਲਈ ਸਬਸਿਡੀਆਂ ਦੀ ਦੁਰਵਰਤੋਂ ਨੂੰ ਰੋਕਣਾ ਜ਼ਰੂਰੀ

ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨਾਂ ਦੇ ਸੰਘਰਸ਼ ਦੌਰਾਨ ਮੌਸਮ ਭਾਵੇਂ ਬਦਲ ਗਿਆ ਹੈ ਪਰ ਮੁੱਦਾ ਅੱਜ ਵੀ ਉੱਥੇ ਦਾ ਉੱਥੇ ਹੀ ਹੈ। 2020 ਦੀਆਂ ਕੜਾਕੇ ਦੀਆਂ ਸਰਦੀਆਂ 'ਚੋਂ ਲੰਘਦੇ ਹੋਏ ਕਿਸਾਨਾਂ ਦਾ ਦਿੱਲੀ ਸਰਹੱਦ 'ਤੇ ਲੱਗਿਆ ਧਰਨਾ ਹੁਣ ਲੋਹੜੇ ਦੀ ਗਰਮ ਰੁੱਤ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX