ਤਾਜਾ ਖ਼ਬਰਾਂ


ਮੈਂ ਭਾਰਤ ਦੇ ਲੋਕਾਂ ਦੀਆਂ ਅਰਦਾਸਾਂ ਅਤੇ ਪਿਆਰ ਸਦਕਾ ਇਹ ਮੈਡਲ ਜਿੱਤ ਸਕਿਆ-ਮੀਰਾ ਬਾਈ ਚਾਨੂ
. . .  25 minutes ago
ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੀਤੇ ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ
. . .  about 1 hour ago
ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ
. . .  about 1 hour ago
ਨਵੀਂ ਦਿੱਲੀ , 26 ਜੁਲਾਈ - ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ ਆਯੋਜਤ ਕੀਤੀ ...
ਵਿਜੇ ਮਾਲਿਆ ਨੂੰ ਬਰਤਾਨੀਆ ਦੀ ਅਦਾਲਤ ਨੇ ਦੀਵਾਲੀਆ ਕਰਾਰ ਦਿੱਤਾ
. . .  about 1 hour ago
ਅਧਿਆਪਕ ਆਨ ਲਾਈਨ ਬਦਲੀਆਂ ਲਈ ਤੀਸਰੇ ਗੇੜ ਲਈ ਸਟੇਸ਼ਨ ਚੋਣ 26 ਤੋਂ 28 ਜੁਲਾਈ ਤੱਕ ਕਰ ਸਕਣਗੇ- ਸਿੰਗਲਾ
. . .  about 2 hours ago
ਪੋਜੇਵਾਲ ਸਰਾਂ ,26 ਜੁਲਾਈ (ਨਵਾਂਗਰਾਈਂ,)ਪੰਜਾਬ ਸਿੱਖਿਆ ਵਿਭਾਗ ਵਲੋਂ ਆਨ ਲਾਈਨ ਬਦਲੀਆਂ ਵਿਚ ਅਧਿਆਪਕਾਂ, ਨਾਨ ਟੀਚਿੰਗ ਸਟਾਫ਼ ਕੰਪਿਊਟਰ ਅਧਿਆਪਕਾਂ ,ਸਿੱਖਿਆ ਪ੍ਰੋਵਾਈਡਰਾਂ ...
ਪੁਲਿਸ ਕਰਮਚਾਰੀਆਂ ਕੋਲੋਂ ਨਾ ਲਈ ਜਾਵੇ ਵਾਧੂ ਡਿਊਟੀ
. . .  about 2 hours ago
ਚੰਡੀਗੜ੍ਹ , 26 ਜੁਲਾਈ - ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਪੁਲਿਸ ਕਰਮਚਾਰੀਆਂ ਦੇ ਕੋਲੋਂ ਵਾਧੂ ਡਿਊਟੀ ਨਾ ਲਈ ਜਾਵੇ ਨਹੀਂ । ਜ਼ਰੂਰੀ ਹਾਲਾਤ 'ਚ ਜ਼ਿਆਦਾ ਡਿਊਟੀ ਲਈ ਜਾ ਸਕਦੀ ...
ਜੰਮੂ ਕਸ਼ਮੀਰ: ਕੁਲਗਾਮ ਵਿਚ ਚੱਲ ਰਹੇ ਮੁਕਾਬਲੇ ਵਿਚ ਇਕ ਅਣਪਛਾਤੇ ਅੱਤਵਾਦੀ ਦੀ ਮੌਤ
. . .  about 3 hours ago
ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ਬੱਚਿਆਂ ਦੀ ਟੋਭੇ ਵਿਚ ਡੁੱਬਣ ਕਾਰਨ ਹੋਈ ਮੌਤ
. . .  about 5 hours ago
ਰਾਜਪੁਰਾ, 26 ਜੁਲਾਈ (ਰਣਜੀਤ ਸਿੰਘ ) - ਨੇੜਲੇ ਪਿੰਡ ਉਕਸੀ ਜੱਟਾਂ ਵਿਖੇ ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  about 5 hours ago
ਅੰਮ੍ਰਿਤਸਰ, 26 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ...
ਮਨੀਪੁਰ ਸਰਕਾਰ ਮੀਰਾਬਾਈ ਚਾਨੂੰ ਨੂੰ ਪੁਲਿਸ ਵਿਭਾਗ ਵਿਚ ਵਧੀਕ ਸੁਪਰਡੈਂਟ (ਖੇਡ) ਕਰੇਗੀ ਨਿਯੁਕਤ
. . .  about 5 hours ago
ਇੰਫਾਲ(ਮਨੀਪੁਰ),26 ਜੁਲਾਈ - ਮਨੀਪੁਰ ਸਰਕਾਰ ਨੇ ਉਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ...
ਲੋਕ ਸਭਾ ਵਿਚ ਕੇਂਦਰ ਸਰਕਾਰ ਲਿਆ ਰਹੀ ਬਿਜਲੀ ਸੋਧ ਬਿੱਲ - ਭਗਵੰਤ ਮਾਨ
. . .  about 6 hours ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ) - ਵਿਰੋਧੀ ਧਿਰ ਦੇ ਆਗੂ ਭਗਵੰਤ ਮਾਨ ਦਾ ਕਹਿਣਾ ਹੈ ਕਿ 29 ਬਿੱਲ ਲੋਕ ਸਭਾ ਵਿਚ ਪੇਸ਼ ਹੋਣੇ ਹਨ ...
ਕਿਨੌਰ ਜ਼ਿਲ੍ਹੇ ਵਿਚ ਹਾਈ ਅਲਰਟ ਜਾਰੀ
. . .  about 5 hours ago
ਕਿਨੌਰ (ਹਿਮਾਚਲ ਪ੍ਰਦੇਸ਼ ), 26 ਜੁਲਾਈ - ਕਿਨੌਰ ਵਿਚ ਵਾਪਰੀ ਘਟਨਾ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ...
ਕਾਂਗਰਸ ਛੱਡ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ
. . .  about 6 hours ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਸਹਿ ਇੰਚਾਰਜ ਰਾਘਵ ਚੱਢਾ, ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ...
ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  about 6 hours ago
ਨਵੀਂ ਦਿੱਲੀ, 26 ਜੁਲਾਈ - ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਲੋਕ ਸਭਾ ...
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਨੁਮਾਇੰਦਿਆਂ ਨੇ ਸਿਹਤ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਵਿਰੋਧ
. . .  about 7 hours ago
ਤਪਾ ਮੰਡੀ, 26 ਜੁਲਾਈ (ਪ੍ਰਵੀਨ ਗਰਗ,ਵਿਜੇ ਸ਼ਰਮਾ) - ਤਪਾ 'ਚ ਸੂਬੇ ਦੇ ਸਿਹਤ ਮੰਤਰੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ...
ਦਿੱਲੀ ਕਮੇਟੀ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਮੇਟੀ ਪ੍ਰਧਾਨ ਸਿਰਸਾ ਖ਼ਿਲਾਫ਼ ਲੁੱਕ ਆਊਟ ਸਰਕੁਲਰ ਜਾਰੀ
. . .  about 7 hours ago
ਨਵੀਂ ਦਿੱਲੀ, 26 ਜੁਲਾਈ (ਜਗਤਾਰ ਸਿੰਘ) - ਦਿੱਲੀ ਕਮੇਟੀ ਪ੍ਰਬੰਧ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦਿੱਲੀ ਪੁਲਿਸ ਦੀ...
ਲੋਕ ਸਭਾ ਵਿਚ ਦੋ ਬਿੱਲ ਹੋਏ ਪਾਸ
. . .  about 7 hours ago
ਨਵੀਂ ਦਿੱਲੀ, 26 ਜੁਲਾਈ - ਨੈਸ਼ਨਲ ਇੰਸਟੀਟਿਊਟ ਆਫ਼ ਫੂਡ ਟੈਕਨੋਲੋਜੀ...
ਕਿਸਾਨਾਂ ਦੇ ਇਕ ਵਫ਼ਦ ਨਾਲ ਕੈਪਟਨ ਦੀ ਮੁਲਾਕਾਤ
. . .  about 7 hours ago
ਚੰਡੀਗੜ੍ਹ, 26 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ । ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਵੱਖ - ਵੱਖ ...
ਲੱਖੀ ਹੋਣਗੇ ਬਸਪਾ ਅਕਾਲੀ ਗੱਠਜੋੜ ਦੇ ਟਾਂਡਾ ਹਲਕੇ ਤੋਂ ਉਮੀਦਵਾਰ
. . .  about 7 hours ago
ਟਾਂਡਾ ਉੜਮੁੜ, 26 ਜੁਲਾਈ (ਦੀਪਕ ਬਹਿਲ) - ਪੰਜਾਬ ਸੇਵਾ ਅਧਿਕਾਰ ਦੇ ਸਾਬਕਾ ਕਮਿਸ਼ਨਰ ਅਤੇ ਟਾਂਡਾ ਹਲਕੇ ਤੋਂ ਸੀਨੀਅਰ ਆਗੂ ਲਖਵਿੰਦਰ ਸਿੰਘ ਲੱਖੀ ਬਸਪਾ ਅਤੇ ਸ਼੍ਰੋਮਣੀ ਅਕਾਲੀ...
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਰਾਇਜਿੰਗ ਪਾਈਪ ਲਾਈਨ ਦਾ ਕੀਤਾ ਉਦਘਾਟਨ
. . .  1 minute ago
ਤਪਾ ਮੰਡੀ,26 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ) - ਤਪਾ ਸ਼ਹਿਰ ਦੇ ਜੰਮਪਲ ਅਤੇ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ...
ਸਫ਼ਾਈ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਵਲੋਂ ਸਫ਼ਾਈ ਸੇਵਕਾਂ ਦੀ ਸ਼ਿਕਾਇਤ 'ਤੇ ਨਗਰ ਪੰਚਾਇਤ ਖੇਮਕਰਨ 'ਚ ਮਾਰਿਆ ਛਾਪਾ
. . .  about 8 hours ago
ਖੇਮਕਰਨ 26 ਜੁਲਾਈ (ਰਾਕੇਸ਼ ਬਿੱਲਾ) ਪੰਜਾਬ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਲੋ...
ਦਿੱਲੀ ਚਿੜੀਆ ਘਰ 1 ਅਗਸਤ ਤੋਂ ਦੋ ਸ਼ਿਫਟਾਂ 'ਚ ਖੁੱਲ੍ਹੇਗਾ
. . .  about 8 hours ago
ਨਵੀਂ ਦਿੱਲੀ, 26 ਜੁਲਾਈ - ਦਿੱਲੀ ਚਿੜੀਆ ਘਰ ਇਕ ਅਗਸਤ ਤੋਂ ਦੋ ਸ਼ਿਫਟਾਂ 'ਚ ਖੁੱਲ੍ਹੇਗਾ....
ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਵਿਰੁੱਧ ਸਾਂਝਾ ਮੁਲਾਜ਼ਮ ਮੰਚ ਅਤੇ ਪੈਨਸ਼ਨਰ ਕਰਨਗੇ ਰੋਸ ਰੈਲੀ
. . .  about 8 hours ago
ਪਠਾਨਕੋਟ 26 ਜੁਲਾਈ (ਸੰਧੂ) - ਮਿਨੀ ਸਕੱਤਰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜ਼ਿਲ੍ਹਾ ਪਠਾਨਕੋਟ ਨਾਲ ਸੰਬੰਧਿਤ ਵੱਖ - ਵੱਖ ਜਥੇਬੰਦੀਆਂ ਵਲੋਂ...
ਪਹਿਲੇ ਦਿਨ ਰਹੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਘੱਟ
. . .  about 8 hours ago
ਬੱਧਨੀ ਕਲਾਂ,ਸੰਗਰੂਰ,ਖਾਸਾ - 26 ਜੁਲਾਈ (ਸੰਜੀਵ ਕੋਛੜ, ਧੀਰਜ ਪਸ਼ੋਰੀਆ,ਗੁਰਨੇਕ ਸਿੰਘ ਪੰਨੂ ) - ਪੰਜਾਬ ਵਿਚ 10 ਵੀਂ ਤੋਂ 12 ਵੀਂ ਤੱਕ ...
ਟੇਬਲ ਟੈਨਿਸ ਸਿੰਗਲਜ਼ ਵਿਚ ਮਨਿਕਾ ਬੱਤਰਾ ਦੀ ਹਾਰ
. . .  about 9 hours ago
ਨਵੀਂ ਦਿੱਲੀ, 26 ਜੁਲਾਈ - ਭਾਰਤੀ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਔਰਤਾਂ ਦੇ ਸਿੰਗਲਜ਼ ਦੇ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਨੈਤਿਕਤਾ ਸਾਡੇ ਸਾਰਿਆਂ ਲਈ ਸਰਬੋਤਮ ਅਹਿਮੀਅਤ ਰੱਖਦੀ ਹੈ। -ਚਾਰਲਜ਼ ਡਿਕਨਜ਼

ਸੰਪਾਦਕੀ

ਤੇਜ਼ ਹੋਈਆਂ ਸਿਆਸੀ ਸਰਗਰਮੀਆਂ

ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਲਈ ਹਾਲੇ 8 ਮਹੀਨੇ ਤੋਂ ਵਧੇਰੇ ਦਾ ਸਮਾਂ ਬਾਕੀ ਹੈ ਪਰ ਇਥੇ ਸ਼ੁਰੂ ਹੋਈਆਂ ਸਿਆਸੀ ਸਰਗਰਮੀਆਂ ਨੂੰ ਵੇਖ ਕੇ ਲਗਦਾ ਹੈ ਕਿ ਜਿਵੇਂ ਚੋਣਾਂ ਸਿਰ 'ਤੇ ਖੜ੍ਹੀਆਂ ਹੋਣ। ਪਾਰਟੀਆਂ ਅੰਦਰ ਆਪਸੀ ਰੱਸਾਕਸ਼ੀ ਵੀ ਤੇਜ਼ ਹੋ ਗਈ ਹੈ। ਵੱਖ-ਵੱਖ ...

ਪੂਰੀ ਖ਼ਬਰ »

ਕੋਟਕਪੂਰਾ ਗੋਲੀਕਾਂਡ

ਜਾਂਚ ਰਿਪੋਰਟ ਰੱਦ ਹੋਣ ਦਾ ਕਾਂਗਰਸ ਨੂੰ ਹੋ ਸਕਦਾ ਹੈ ਨੁਕਸਾਨ

ਇਸ ਵੇਲੇ ਪੰਜਾਬ ਵਿਚ ਸਭ ਤੋਂ ਵੱਧ ਚਰਚਿਤ ਮੁੱਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਿਤ ਮਾਮਲੇ ਵਿਚ ਮਾਣਯੋਗ ਉੱਚ ਅਦਾਲਤ ਵਲੋਂ ਐਸ.ਆਈ.ਟੀ. ਦੀ ਜਾਂਚ ਰਿਪੋਰਟ ਰੱਦ ਕਰਨ ਅਤੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਬਿਨਾਂ ਨਵੀਂ ਐਸ.ਆਈ.ਟੀ. ਬਣਾਏ ...

ਪੂਰੀ ਖ਼ਬਰ »

ਹੁਣ ਨਹੀਂ ਲੱਗਦੇ ਦਾਤੀ ਨੂੰ ਘੁੰਗਰੂ

ਹਾੜ੍ਹੀ ਦਾ ਸੀਜ਼ਨ ਆਉਂਦਿਆਂ ਹੀ ਭਾਵੇਂ ਅੱਜ ਵੀ ਕਿਸਾਨਾਂ ਅਤੇ ਕਾਮਿਆਂ ਵਿਚ ਆਪਣੀ ਪੱਕ ਚੁੱਕੀ ਕਣਕ ਦੀ ਫ਼ਸਲ ਨੂੰ ਸਾਂਭਣ ਲਈ ਭੱਜ-ਨੱਠ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਿਚ ਪਹਿਲਾਂ ਵਾਲੀ ਰਵਾਨਗੀ ਅੱਜ ਵੇਖਣ ਨੂੰ ਨਹੀਂ ਮਿਲਦੀ। ਜੇਕਰ ਢਾਈ-ਤਿੰਨ ਦਹਾਕੇ ਪਹਿਲਾਂ ਦੀ ...

ਪੂਰੀ ਖ਼ਬਰ »

ਅਸਲੀ ਕਿਸਾਨਾਂ ਦੇ ਲਾਭ ਲਈ ਸਬਸਿਡੀਆਂ ਦੀ ਦੁਰਵਰਤੋਂ ਨੂੰ ਰੋਕਣਾ ਜ਼ਰੂਰੀ

ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨਾਂ ਦੇ ਸੰਘਰਸ਼ ਦੌਰਾਨ ਮੌਸਮ ਭਾਵੇਂ ਬਦਲ ਗਿਆ ਹੈ ਪਰ ਮੁੱਦਾ ਅੱਜ ਵੀ ਉੱਥੇ ਦਾ ਉੱਥੇ ਹੀ ਹੈ। 2020 ਦੀਆਂ ਕੜਾਕੇ ਦੀਆਂ ਸਰਦੀਆਂ 'ਚੋਂ ਲੰਘਦੇ ਹੋਏ ਕਿਸਾਨਾਂ ਦਾ ਦਿੱਲੀ ਸਰਹੱਦ 'ਤੇ ਲੱਗਿਆ ਧਰਨਾ ਹੁਣ ਲੋਹੜੇ ਦੀ ਗਰਮ ਰੁੱਤ ਵੱਲ ਵਧ ਰਿਹਾ ਹੈ, ਪਰ ਹੱਲ ਕਿਤੇ ਨਜ਼ਰ ਨਹੀਂ ਆ ਰਿਹਾ। ਛੇ ਮਹੀਨੇ ਤੋਂ ਜਾਰੀ ਸੰਘਰਸ਼ ਦੌਰਾਨ 300 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਹਨ ਪਰ ਨਾ ਤਾਂ ਕਿਸਾਨਾਂ ਦਾ ਹੌਸਲਾ ਟੁੱਟਿਆ ਤੇ ਨਾ ਹੀ ਸਰਕਾਰ ਦੀ ਨੀਤੀ ਬਦਲੀ। ਇਸ ਦੌਰਾਨ ਕੁਝ ਕਿਸਾਨਾਂ ਦੀ ਜਾਨ ਬਿਮਾਰੀ ਨਾਲ ਗਈ, ਕੁਝ ਦੀ ਠੰਢ ਨਾਲ ਤੇ ਕੁਝ ਦੀ ਹਾਦਸਿਆਂ ਵਿਚ। ਆਪਣੇ ਘਰਾਂ ਤੋਂ ਦੂਰ ਆਪਣੇ ਹੱਕਾਂ ਦੀ ਲੜਾਈ ਲੜਦਿਆਂ ਕੁਝ ਕਿਸਾਨਾਂ ਨੇ ਖ਼ੁਦਕੁਸ਼ੀਆਂ ਵੀ ਕੀਤੀਆਂ, ਜਿਸ ਨਾਲ ਸਰਕਾਰ ਦੀ ਨੀਤੀ ਅਤੇ ਅਜਿਹੀ ਸਥਿਤੀ ਨਾਲ ਨਜਿੱਠਣ ਦੀ ਪੱਧਤੀ 'ਤੇ ਵੀ ਸਵਾਲ ਉੱਠ ਰਹੇ ਹਨ। ਸਿੰਘੂ ਸਰਹੱਦ 'ਤੇ ਧਰਨੇ ਵਾਲੀ ਥਾਂ 'ਤੇ ਖ਼ੁਦ ਨੂੰ ਗੋਲੀ ਮਾਰ ਲੈਣ ਵਾਲੇ ਪ੍ਰਸਿੱਧ ਸਿੱਖ ਪ੍ਰਚਾਰਕ ਸੰਤ ਰਾਮ ਸਿੰਘ ਨੇ ਆਪਣੇ ਖ਼ੁਦਕੁਸ਼ੀ ਨੋਟ ਵਿਚ ਲਿਖਿਆ ਸੀ, 'ਸਰਕਾਰ ਕਿਸਾਨਾਂ ਨਾਲ ਇਨਸਾਫ਼ ਨਹੀਂ ਕਰ ਰਹੀ, ਇਸ ਤੋਂ ਦੁਖੀ ਹੋ ਕੇ ਮੈਂ ਆਪਣੇ ਜੀਵਨ ਦਾ ਅੰਤ ਕਰ ਰਿਹਾ ਹਾਂ।' ਭਾਵੇਂ ਕਿਸਾਨਾਂ ਦੀ ਆਮਦਨੀ ਵਿਚ ਸੁਧਾਰ ਲਿਆਉਣ ਅਤੇ ਉਨ੍ਹਾਂ ਦੀ ਸਮਾਜਿਕ ਸੁਰੱਖਿਆ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਕੋਲ ਸਬਸਿਡੀ ਅਤੇ ਕਰਜ਼ ਮਾਫੀ ਸਮੇਤ ਹੋਰ ਵੀ ਕਈ ਕਲਿਆਣਕਾਰੀ ਯੋਜਨਾਵਾਂ ਹਨ ਪਰ ਫਿਰ ਵੀ ਫ਼ਸਲ 'ਤੇ ਆਉਣ ਵਾਲੀ ਲਾਗਤ ਦਾ ਕੁਝ ਭਾਰ ਘਟਾਉਣ ਲਈ ਸਬਸਿਡੀ ਮਾਰਜਨਲ (ਹਾਸ਼ੀਏ ਦੇ) ਅਤੇ ਛੋਟੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਕੱਢਣ ਲਈ ਸਹੀ ਤੇ ਨਿਯਮਪੂਰਵਕ ਕੀਤਾ ਜਾਣ ਵਾਲਾ ਉਪਾਅ ਨਹੀਂ ਹੈ।
ਸਬਸਿਡੀ ਦੇ ਕੇ ਘੱਟ ਲਾਗਤ 'ਤੇ ਕਿਸਾਨਾਂ ਨੂੰ ਵੱਧ ਪੈਦਾਵਾਰ ਰਾਹੀਂ ਜ਼ਿਆਦਾ ਕਮਾਈ ਕਰਵਾਉਣ ਦਾ ਫਾਰਮੂਲਾ ਟਿਕਾਊ ਨਹੀਂ ਹੈ। ਇਸ ਦੇ ਉਲਟ, ਫ਼ਸਲ ਵੱਢਣ ਤੋਂ ਬਾਅਦ ਦੇ ਬੁਨਿਆਦੀ ਢਾਂਚੇ (ਪੋਸਟ ਹਾਰਵੈਸਟਿੰਗ ਇੰਫਰਾਸਟਰੱਕਚਰ) ਦੀ ਕਮੀ ਕਾਰਨ, ਅਯੋਗ ਬਾਜ਼ਾਰ ਵੀ ਕਿਸਾਨਾਂ ਦੀ ਆਮਦਨੀ ਲਈ ਘਾਤਕ ਹੁੰਦਾ ਹੈ। ਇਸੇ ਲਈ ਤਕਰੀਬਨ ਹਰ ਦੂਜੇ ਸਾਲ ਕਿਸਾਨ ਆਲੂ ਤੇ ਟਮਾਟਰ ਵਰਗੀਆਂ ਫ਼ਸਲਾਂ ਸੜਕਾਂ 'ਤੇ ਸੁੱਟਣ ਲਈ ਮਜਬੂਰ ਹੋ ਜਾਂਦੇ ਹਨ।
ਸਬਸਿਡੀ ਜਾਰੀ ਕਰਨ ਦਾ ਮਤਲਬ ਇਹ ਨਹੀਂ ਕਿ ਇਹ ਜ਼ਰੂਰਤਮੰਦ ਹੱਥਾਂ ਤੱਕ ਪਹੁੰਚ ਹੀ ਰਹੀ ਹੈ। ਸਬਸਿਡੀ ਦਾ ਲਾਭ ਯਕੀਨੀ ਬਣਾਉਣ ਵਾਲੇ ਤੇ ਨੀਤੀ ਨਿਰਧਾਰਕ, ਕਿਸਾਨ ਦੀ ਸਹੀ ਪਰਿਭਾਸ਼ਾ ਤੱਕ ਨਹੀਂ ਜਾਣਦੇ। ਹਲ ਵਾਹੁਣ ਵਾਲਾ ਕਾਸ਼ਤਕਾਰ ਹੀ ਅਸਲੀ ਕਿਸਾਨ ਹੁੰਦਾ ਹੈ। ਵੱਡਾ ਜ਼ਿਮੀਂਦਾਰ ਜਿਸ ਦੇ ਕੋਲ ਆਮਦਨੀ ਦੇ ਹੋਰ ਵੀ ਕਈ ਸਰੋਤ ਹਨ, ਖ਼ੁਦ ਕਾਸ਼ਤਕਾਰ ਨਹੀਂ ਹੁੰਦਾ, ਫਿਰ ਵੀ ਉਹ ਸਾਰੀਆਂ ਸਬਸਿਡੀਆਂ ਦਾ ਲਾਭ ਲੈਣ ਦਾ ਹੱਕਦਾਰ ਹੁੰਦਾ ਹੈ। ਸ਼ਾਇਦ ਇਹੋ ਕਾਰਨ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਸਬਸਿਡੀ ਦੇ ਸਹਾਰੇ ਚੱਲਣ ਵਾਲੀ ਖੇਤੀ ਨਿਰੰਤਰ ਲਾਭਕਾਰੀ ਨਹੀਂ ਰਹੀ। ਭ੍ਰਿਸ਼ਟਾਚਾਰ ਅਤੇ ਚੋਰੀ ਕਾਰਨ ਅਸਲ ਕਿਸਾਨ 'ਤੇ ਸਬਸਿਡੀ ਦਾ ਅਸਰ ਘੱਟ ਹੀ ਹੁੰਦਾ ਹੈ। ਜਨਤਕ ਵੰਡ ਪ੍ਰਣਾਲੀ ਸਬੰਧੀ ਸੰਸਦੀ ਕਮੇਟੀ ਅਤੇ ਖੇਤੀ ਲਾਗਤ ਅਤੇ ਕੀਮਤ ਕਮਿਸ਼ਨ ਦੀ 2013 ਦੀ ਇਕ ਰਿਪੋਰਟ ਮੁਤਾਬਿਕ ਜਨਤਕ ਵੰਡ ਲਈ ਦਿੱਤੇ ਜਾਂਦੇ 40 ਫ਼ੀਸਦੀ ਅਨਾਜ ਦੀ ਚੋਰੀ ਹੁੰਦੀ ਹੈ। ਜੇਕਰ ਸਬਸਿਡੀ ਨਾਲ ਹੀ ਕਿਸਾਨਾਂ ਦੀ ਉਪਜ ਦੀ ਲਾਗਤ ਘੱਟ ਕਰਨ ਵਿਚ ਮਦਦ ਮਿਲਦੀ ਹੁੰਦੀ ਤਾਂ ਫਿਰ ਘੱਟ ਆਮਦਨੀ ਵਾਲੇ ਕਿਸਾਨਾਂ ਦੇ ਹਾਲਾਤ ਨਿਰਾਸ਼ਾਜਨਕ ਕਿਉਂ ਹੁੰਦੇ? ਘੱਟ ਆਮਦਨੀ ਕਾਰਨ ਵਧਦਾ ਜਾਂਦਾ ਕਰਜ਼ਾ ਹੀ ਕਿਸਾਨਾਂ ਦੀ ਆਤਮਹੱਤਿਆ ਦਾ ਸਭ ਤੋਂ ਵੱਡਾ ਕਾਰਨ ਹੈ। ਦੇਸ਼ ਦੇ ਖੇਤੀ ਖੇਤਰ ਵਿਚ 2013 ਤੋਂ ਸਾਲਾਨਾ ਔਸਤਨ 12,000 ਕਿਸਾਨ ਮੌਤ ਦਾ ਫੰਦਾ ਚੁੰਮਦੇ ਆ ਰਹੇ ਹਨ। ਰਾਸ਼ਟਰੀ ਕਰਾਈਮ ਰਿਕਾਰਡ ਬਿਊਰੋ ਦੀ 2019 ਦੀ 'ਭਾਰਤ 'ਚ ਦੁਰਘਟਨਾ ਅਤੇ ਆਤਮਹੱਤਿਆ' ਰਿਪੋਰਟ ਮੁਤਾਬਿਕ ਆਤਮਹੱਤਿਆਵਾਂ ਕਰਨ ਵਾਲੇ 10,281 ਕਿਸਾਨਾਂ ਵਿਚੋਂ 83 ਫ਼ੀਸਦੀ ਤਾਂ ਛੇ ਸੂਬਿਆਂ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਛਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਤੇਲੰਗਾਨਾ ਦੇ ਹੀ ਸਨ।
ਦੁਖਾਂਤ ਇਹ ਹੈ ਕਿ 60ਵੇਂ ਦਹਾਕੇ ਵਿਚ ਜਿਸ ਪੰਜਾਬ ਨੂੰ ਹਰੀ ਕ੍ਰਾਂਤੀ ਦਾ ਸਭ ਤੋਂ ਵੱਧ ਲਾਭ ਮਿਲਿਆ, ਕਿਸਾਨਾਂ ਦੀਆਂ ਆਤਮਹੱਤਿਆਵਾਂ ਦੇ ਮਾਮਲਿਆਂ ਵਿਚ ਉਸ ਦੀ ਤਸਵੀਰ ਵੀ ਬਹੁਤ ਡਰਾਉਣੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਕੀਤੇ ਸਰਵੇਖਣਾਂ ਮੁਤਾਬਿਕ ਸੰਨ 2000-2015 ਦੇ ਵਿਚਕਾਰ 16,606 ਕਿਸਾਨਾਂ ਨੇ ਆਤਮਹੱਤਿਆ ਕੀਤੀ ਸੀ, ਜਿਸ ਵਿਚੋਂ 1334 ਤਾਂ ਮਾਨਸਾ ਜ਼ਿਲ੍ਹੇ ਦੇ ਹੀ ਸਨ। ਆਤਮਹੱਤਿਆ ਕਰਨ ਪਿੱਛੇ ਜੋ ਕਾਰਨ ਦਰਸਾਏ ਗਏ, ਉਨ੍ਹਾਂ ਵਿਚ ਮੌਸਮ ਦੀ ਮਾਰ ਕਾਰਨ ਹੋਇਆ ਨੁਕਸਾਨ, ਖੇਤੀ ਲਾਗਤ ਦਾ ਵਧਣਾ, ਕਰਜ਼ੇ ਦਾ ਬੋਝ, ਸਰਕਾਰੀ ਨੀਤੀਆਂ, ਮਾਨਸਿਕ ਹਾਲਾਤ, ਨਿੱਜੀ ਅਤੇ ਪਰਿਵਾਰਕ ਸਮੱਸਿਆਵਾਂ ਆਦਿ ਸ਼ਾਮਿਲ ਹਨ। ਐਨ.ਸੀ.ਆਰ.ਬੀ. ਮੁਤਾਬਿਕ ਆਤਮਹੱਤਿਆ ਕਰਨ ਵਾਲੇ ਦੇਸ਼ ਭਰ ਦੇ 3000 ਕਿਸਾਨਾਂ ਦੇ ਅਧਿਐਨ ਤੋਂ ਇਹ ਸਿੱਟਾ ਨਿਕਲਿਆ ਹੈ ਕਿ ਇਨ੍ਹਾਂ 'ਚੋਂ 2474 ਕਿਸਾਨ ਕਰਜ਼ਾ ਨਾ ਮੋੜਨ ਕਾਰਨ, ਕਰਜ਼ ਦੇਣ ਵਾਲਿਆਂ ਵਲੋਂ ਤੰਗ ਅਤੇ ਪ੍ਰੇਸ਼ਾਨ ਕੀਤੇ ਗਏ ਸਨ।
ਛੇ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸਬਸਿਡੀ, ਨਗ਼ਦੀ ਲਾਭ ਦੇ ਨਾਲ ਕਰਜ਼ ਮੁਆਫ਼ੀ ਵੀ ਜਾਰੀ ਹੈ, ਪਰ ਇਹ ਦੇਸ਼ ਦੇ 86.2 ਫ਼ੀਸਦੀ ਦਰਮਿਆਨੇ ਅਤੇ ਦੋ ਹੈਕਟਰ ਤੋਂ ਘੱਟ ਵਾਹੀ ਕਰਨ ਵਾਲੇ ਕਿਸਾਨਾਂ ਲਈ ਕੋਈ ਜ਼ਿਆਦਾ ਲਾਭਦਾਇਕ ਸਿੱਧ ਨਹੀਂ ਹੋਈ। ਖੇਤੀ ਲਈ ਮੁਫ਼ਤ ਬਿਜਲੀ, ਪਾਣੀ, ਸਬਸਿਡੀ ਵਾਲੀ ਖਾਦ, ਫ਼ਸਲ 'ਤੇ ਚਾਰ ਫ਼ੀਸਦੀ ਸਾਲਾਨਾ ਵਿਆਜ ਦਰ 'ਤੇ ਮਿਲਣ ਵਾਲਾ ਕਰਜ਼ਾ, ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਬੀਮਾ ਆਦਿ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਦਾ 2019-20 ਵਿਚ ਸਿਰਫ ਸਬਸਿਡੀ 'ਤੇ ਹੀ 2.77 ਲੱਖ ਕਰੋੜ ਰੁਪਿਆ ਖਰਚ ਹੋਇਆ ਸੀ। ਖੇਤੀ ਖੇਤਰ ਦੀ ਸਬਸਿਡੀ ਦੀ ਬਦਕਿਸਮਤੀ ਇਹ ਹੈ ਕਿ ਕਿਸਾਨਾਂ ਦੇ ਨਾਂਅ 'ਤੇ ਦਿੱਤੇ ਜਾਣ ਵਾਲੇ ਇਸ ਫ਼ੰਡ ਦਾ ਬਹੁਤ ਵੱਡਾ ਹਿੱਸਾ ਸਹੀ ਹੱਥਾਂ ਤੱਕ ਅੱਪੜਦਾ ਹੀ ਨਹੀਂ ਅਤੇ ਇਸ ਦਾ ਇਸਤੇਮਾਲ ਖੇਤੀ ਦੀ ਬਜਾਏ ਕਿਸੇ ਹੋਰ ਮਦ 'ਤੇ ਹੋ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਹਰ ਸਾਲ ਪੰਜਾਬ ਸਰਕਾਰ 'ਤੇ 7200 ਕਰੋੜ ਰੁਪਏ ਦਾ ਬੋਝ ਪੈਂਦਾ ਹੈ। ਉੱਤੋਂ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਿਟਡ ਬਿਜਲੀ ਚੋਰੀ ਦਾ ਇਲਜ਼ਾਮ ਵੀ ਲਾ ਦਿੰਦਾ ਹੈ ਕਿਉਂਕਿ ਮੁਫ਼ਤ ਬਿਜਲੀ ਵਾਲੇ 14.50 ਲੱਖ ਟਿਊਬਵੈੱਲਾਂ 'ਤੇ ਮੀਟਰ ਹੀ ਨਹੀਂ ਲੱਗੇ ਹੋਏ। ਪੱਕੇ ਤੌਰ 'ਤੇ ਇਹ ਦੱਸਣਾ ਵੀ ਟੇਢੀ ਖੀਰ ਹੈ ਕਿ ਸਿੰਜਾਈ ਕਰਨ ਲਈ ਅਸਲ ਵਿਚ ਕਿੰਨੀ ਬਿਜਲੀ ਖਰਚ ਹੋਈ। ਦੁੱਖ ਤਾਂ ਇਸ ਗੱਲ ਦਾ ਵੀ ਹੈ ਕਿ ਅਮੀਰ ਨੇਤਾ, ਸਰਕਾਰੀ ਅਫ਼ਸਰ-ਕਰਮਚਾਰੀ ਅਤੇ ਐਨ.ਆਰ.ਆਈ., ਜਿਨ੍ਹਾਂ ਕੋਲ ਆਮਦਨੀ ਦੇ ਕਈ ਹੋਰ ਸਾਧਨ ਵੀ ਹਨ, ਉਨ੍ਹਾਂ ਦੇ ਨਾਂਅ ਵੀ ਬਿਜਲੀ 'ਤੇ ਸਬਸਿਡੀ ਲੈਣ ਵਾਲੇ ਲੋਕਾਂ ਦੀ ਲਿਸਟ ਵਿਚ ਸ਼ਾਮਿਲ ਹਨ।
ਇਕ ਪੱਕਾ ਹੱਲ
-ਸਭ ਤੋਂ ਪਹਿਲਾਂ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਅਸਲੀ ਕਿਸਾਨ ਦੀ ਪਰਿਭਾਸ਼ਾ ਕੀ ਹੈ? ਸਿਰਫ਼ ਹਲ ਵਾਹੁਣ ਵਾਲਾ ਕਾਸ਼ਤਕਾਰ ਹੀ ਅਸਲੀ ਕਿਸਾਨ ਮੰਨਿਆ ਜਾਵੇ ਜੋ ਸਬਸਿਡੀ ਦੇ ਲਾਭ ਦਾ ਸਹੀ ਹੱਕਦਾਰ ਹੋਵੇ। ਅੱਜ ਉਹ ਕਿਸਾਨ ਵੀ ਪ੍ਰਧਾਨ ਮੰਤਰੀ ਦੀ 'ਪੀਐਮ ਕਿਸਾਨ ਨਿਧੀ' ਯੋਜਨਾ ਤਹਿਤ 6000 ਰੁਪਏ ਸਾਲਾਨਾ ਲਾਭ ਲੈ ਰਹੇ ਹਨ ਜਿਨ੍ਹਾਂ ਦੀ ਆਮਦਨੀ ਪਹਿਲਾਂ ਹੀ ਲੱਖਾਂ ਰੁਪਏ ਹੈ। ਉਹ ਭੂਮੀ ਮਾਲਕ ਜੋ ਖ਼ੁਦ ਕਾਸ਼ਤ ਨਹੀਂ ਕਰਦੇ ਤੇ ਜਿਨ੍ਹਾਂ ਦੀ ਆਮਦਨੀ ਦੇ ਹੋਰ ਕਈ ਵਸੀਲੇ ਹਨ, ਦੇ ਨਾਂਅ ਸਬਸਿਡੀ ਲਾਭ ਦੀ ਸੂਚੀ ਚੋਂ ਕੱਢ ਦੇਣੇ ਚਾਹੀਦੇ ਹਨ।
-ਜਿਨ੍ਹਾਂ ਫ਼ਸਲਾਂ ਦੀ ਐਮਐਸਪੀ 'ਤੇ ਸਰਕਾਰੀ ਖ਼ਰੀਦ ਯਕੀਨੀ ਹੋਵੇ, ਉਨ੍ਹਾਂ ਬਾਰੇ ਸਰਕਾਰ ਸਮੇਂ-ਸਮੇਂ 'ਤੇ ਕਿਸਾਨਾਂ ਨੂੰ ਜਾਗਰੂਕ ਕਰਦੀ ਰਹੇ।
-ਫ਼ਸਲ ਦੀ ਲਾਗਤ ਸਬਸਿਡੀ ਦੇ ਤਰਕਸੰਗਤ ਬਣਾਈ ਜਾਵੇ। ਯੂਰੀਆ 'ਤੇ ਸਬਸਿਡੀ ਹੈ, ਇਸ ਕਾਰਨ ਨਾਈਟ੍ਰੋਜਨ ਖਾਦ ਜ਼ਰੂਰਤ ਤੋਂ ਵੱਧ ਪਾ ਦਿੱਤੀ ਜਾਂਦੀ ਹੈ, ਇਸ ਨਾਲ ਖੇਤਾਂ ਦੀ ਉਪਜਾਊ ਸ਼ਕਤੀ ਲਈ ਇਕ ਖ਼ਤਰਾ ਖੜ੍ਹਾ ਹੋ ਗਿਆ ਹੈ। ਸਿੰਜਾਈ ਲਈ ਮੁਫ਼ਤ ਬਿਜਲੀ ਕਾਰਨ ਪਾਣੀ ਦੀ ਨਿਕਾਸੀ ਵਧਣ ਸਦਕਾ ਭੂਮੀ ਦੇ ਥੱਲੇ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਥੱਲੇ ਡਿੱਗਦਾ ਜਾ ਰਿਹਾ ਹੈ ਜਿਸ ਨੂੰ ਰੋਕਣ ਲਈ ਬਿਜਲੀ ਮੀਟਰ ਲਾ ਕੇ ਇਨ੍ਹਾਂ ਦੀ ਨਿਰੰਤਰ ਨਿਗਰਾਨੀ ਵੀ ਹੋਵੇ।
-ਸਬਸਿਡੀ ਨੂੰ ਜ਼ਮੀਨ ਦੇ ਆਕਾਰ ਨਾਲ ਜੋੜਿਆ ਜਾਵੇ ਅਤੇ ਇਸ ਦਾ ਭੁਗਤਾਨ ਡੀਬੀਟੀ ਰਾਹੀਂ ਸਿੱਧੇ ਕਿਸਾਨ ਦੇ ਖਾਤੇ ਵਿਚ ਹੋਵੇ। ਇਸ ਨਾਲ ਸਬਸਿਡੀ ਦੀ ਚੋਰੀ ਰੁਕੇਗੀ ਅਤੇ ਲਾਭ ਵੀ ਅਸਲ ਕਿਸਾਨਾਂ ਤੱਕ ਪਹੁੰਚੇਗਾ।
-ਦੇਸ਼ ਦੇ 86.2 ਫ਼ੀਸਦੀ ਕਿਸਾਨਾਂ ਦੀ ਵਾਹੀ ਦੋ ਹੈਕਟਰ ਤੋਂ ਘੱਟ ਹੈ, ਇਸ ਨੂੰ ਧਿਆਨ ਵਿਚ ਰੱਖਦੇ ਹੋਏ ਦਰਮਿਆਨੇ ਅਤੇ ਛੋਟੇ ਕਿਸਾਨ ਇਕਜੁੱਟ ਹੋ ਕੇ ਫ਼ਸਲ ਦੀ ਲਾਗਤ ਨੂੰ ਘਟਾ ਸਕਦੇ ਹਨ, ਚੰਗੇ ਸਰੋਤ ਪੈਦਾ ਕਰਕੇ, ਮੁੱਲ ਲਈ ਸੌਦੇਬਾਜ਼ੀ ਕਰਦੇ ਹੋਏ ਫ਼ਸਲਾਂ ਦਾ ਚੰਗਾ ਮੁੱਲ ਵੱਟ ਸਕਦੇ ਹਨ।
-ਸਬਸਿਡੀ ਦਾ ਨਿਵੇਸ਼ ਪੂੰਜੀ ਖਰਚਿਆਂ ਰਾਹੀਂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਵਿਚ ਉੱਦਮ ਨੂੰ ਉਤਸ਼ਾਹਤ ਕੀਤਾ ਜਾ ਸਕੇ। ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਦੇ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਲਈ ਪੇਂਡੂ ਖੇਤਰਾਂ ਵਿਚ ਫੂਡ ਪ੍ਰੋਸੈਸਿੰਗ, ਗਰੇਡਿੰਗ ਅਤੇ ਪੈਕਜਿੰਗ ਸੈਂਟਰ ਖੋਲ੍ਹੇ ਜਾਣ ਅਤੇ ਉਨ੍ਹਾਂ ਦੀ ਮਾਰਕੀਟਿੰਗ ਲਈ ਈ-ਨੈਸ਼ਨਲ ਐਗਰੀਕਲਚਰ ਮਾਰਕੀਟ (ਈ-ਨਾਮ) ਮੰਚ ਮੁਹੱਈਆ ਕਰਵਾਇਆ ਜਾਵੇ।
-ਕਿਸਾਨਾਂ ਨੂੰ ਚਾਰ ਪ੍ਰਤੀਸ਼ਤ ਵਿਆਜ ਦਰ 'ਤੇ ਦਿੱਤੇ ਜਾਣ ਵਾਲੇ ਫ਼ਸਲੀ ਕਰਜ਼ਿਆਂ ਦੀ ਦੁਰਵਰਤੋਂ ਰੋਕੀ ਜਾਵੇ।
(ਲੇਖਕ ਕੈਬਨਿਟ ਮੰਤਰੀ ਰੈਂਕ ਵਿਚ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ, ਐਸੋਚੈਮ ਨਾਰਦਰਨ ਕੌਂਸਲ ਦੇ ਚੇਅਰਮੈਨ ਅਤੇ ਸੋਨਾਲੀਕਾ ਗਰੁੱਪ ਦੇ ਵਾਈਸ ਚੇਅਰਮੈਨ ਹਨ)


-E. mail : vc@sonalika.com

 

ਖ਼ਬਰ ਸ਼ੇਅਰ ਕਰੋ

 Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX