ਤਾਜਾ ਖ਼ਬਰਾਂ


ਰੂਸ ਵਿਚ ਕੋਰੋਨਾ ਦੇ ਵਧੇ ਮਾਮਲੇ , ਸੇਂਟ ਪੀਟਰਸਬਰਗ ਵਿਚ 30 ਅਕਤੂਬਰ ਤੋਂ 7 ਨਵੰਬਰ ਤੱਕ ਤਾਲਾਬੰਦੀ
. . .  about 1 hour ago
ਬੇਮੌਸਮੀ ਮੀਂਹ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ - ਉਪ ਮੁੱਖ ਮੰਤਰੀ ਸੋਨੀ
. . .  about 1 hour ago
ਅੰਮ੍ਰਿਤਸਰ , 24 ਅਕਤੂਬਰ -ਉਪ ਮੁੱਖ ਮੰਤਰੀ ਸ੍ਰੀ ਓ. ਪੀ .ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿਚ ਕੱਲ੍ਹ ਅਤੇ ਅੱਜ ਪਏ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ, ਸਰਕਾਰ ਉਸ ਦਾ ਯੋਗ ਮੁਆਵਜ਼ਾ ਦੇਵੇਗੀ। ਅੱਜ ...
ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਮੋਦੀ ਦੇ ਇਸ਼ਾਰੇ 'ਤੇ ਚੱਲ ਰਹੀਆਂ - ਰਾਘਵ ਚੱਢਾ
. . .  about 1 hour ago
ਨਵੀਂ ਦਿੱਲੀ, 24 ਅਕਤੂਬਰ - ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ 'ਚ ਸਾਰੀਆਂ ਰਾਜਨੀਤਿਕ ਪਾਰਟੀਆਂ ਕੇਜਰੀਵਾਲ ਖ਼ਿਲਾਫ਼ ਹੋਈਆਂ ਇੱਕਜੁੱਟ। ਕੇਜਰੀਵਾਲ ਦੇ ਵਧਦੇ ਕਦਮਾਂ....
ਭਾਰਤ ਦੀ ਜਿੱਤ ਲਈ ਲੁਧਿਆਣਾ 'ਚ ਹਵਨ ਯੱਗ
. . .  about 2 hours ago
ਲੁਧਿਆਣਾ,24 ਅਕਤੂਬਰ (ਪਰਮਿੰਦਰ ਸਿੰਘ ਅਹੂਜਾ) ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਮ ਨੂੰ ਹੋਣ ਵਾਲੇ ਕ੍ਰਿਕਟ ਮੈਚ ਵਿਚ ਭਾਰਤ ਦੀ ਜਿੱਤ ਲਈ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਵਲੋਂ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਹੈਬੋਵਾਲ ਦੇ ....
ਪੰਜਾਬ ਭਾਜਪਾ ਦਾ ਕਾਂਗਰਸ ਦੀ ਟਵਿੱਟਰ ਵਾਰ 'ਤੇ ਹਮਲਾ
. . .  about 2 hours ago
ਚੰਡੀਗੜ੍ਹ, 24 ਅਕਤੂਬਰ - ਭਾਜਪਾ ਦੇ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਸਾਰਾ ਡਰਾਮਾ ਅਤੇ ਖਾਣਾ ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਦੇ ਅਸਲ ਮੁੱਦਿਆਂ ਤੋਂ ਪੰਜਾਬੀਆਂ ਦਾ ਧਿਆਨ ਹਟਾਉਣ ਲਈ ਰਚਿਆ ਗਿਆ ਡਰਾਮਾ ਹੈ। ਸਿੱਧੂ ਅਤੇ ਮਨੀਸ਼ ਤਿਵਾੜੀ....
ਹਰਦੇਵ ਸਿੰਘ ਹੰਜਰਾ ਵਰਕਰਾਂ ਸਮੇਤ ਅਕਾਲੀ ਦਲ 'ਚ ਹੋਏ ਸ਼ਾਮਿਲ
. . .  about 2 hours ago
ਚੰਡੀਗੜ੍ਹ,24 ਅਕਤੂਬਰ (ਸੁਰਿੰਦਰਪਾਲ) ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਹਲਕਾ ਸੁਨਾਮ ਤੋਂ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਮਾਨ, ਹਰਦੇਵ ਸਿੰਘ ਹੰਜਰਾ (ਸਾਬਕਾ ਚੇਅਰਮੈਨ ਨਗਰ ਨਿਗਮ ਸੁਨਾਮ) ਵਰਕਰਾਂ ਸਮੇਤ ਅਕਾਲੀ ਦਲ...
ਸਬ ਡਿਵੀਜ਼ਨ ਤਪਾ ਦੇ ਓਮ ਪ੍ਰਕਾਸ਼ ਹੋਣਗੇ ਐੱਸ.ਡੀ.ਐਮ.
. . .  about 2 hours ago
ਤਪਾ ਮੰਡੀ 24 ਅਕਤੂਬਰ( ਵਿਜੇ ਸ਼ਰਮਾ ) ਪੰਜਾਬ ਸਰਕਾਰ ਵਲੋਂ ਵੱਡੇ ਪੱਧਰ 'ਤੇ ਕੀਤੀਆਂ ਤਾਜ਼ਾ ਬਦਲੀਆਂ ਮੁਤਾਬਿਕ ਤਪਾ ਸਬ ਡਵੀਜ਼ਨ ਦੇ ਐੱਸ.ਡੀ.ਐਮ. ਓਮ ਪ੍ਰਕਾਸ਼ ਹੋਣਗੇ। ਦੱਸਣਯੋਗ ਹੈ ਕਿ ਐੱਸ.ਡੀ.ਐਮ....
ਸੜਕ ਹਾਦਸੇ 'ਚ ਭਰਾ ਦੀ ਮੌਤ, ਦੋ ਭੈਣਾਂ ਜ਼ਖ਼ਮੀ
. . .  about 2 hours ago
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ) ਸਥਾਨਕ ਟਰੱਕ ਯੂਨੀਅਨ ਵਾਲੀ ਸਾਈਡ ਓਵਰ ਬ੍ਰਿਜ ਕੋਲ ਟਰੱਕ ਤੇ ਮੋਟਰ ਸਾਈਕਲ ਵਿਚਕਾਰ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਅਤੇ ਉਸ ਦੀਆਂ ਦੋ ਭੈਣਾਂ ਦੇ ਜ਼ਖਮੀ ਹੋ ਜਾਣ ਦੀ ਦੁਖਦਾਈ....
ਬੇਮੌਸਮੀ ਬਰਸਾਤ ਕਾਰਨ ਝੋਨੇ ਦੀ ਖ਼ਰੀਦ ਤੇ ਵਾਢੀ 'ਤੇ ਲੱਗੀ ਬਰੇਕ
. . .  about 2 hours ago
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ) ਅੱਜ ਤੜਕਸਾਰ ਹੋਈ ਤੇਜ਼ ਬਰਸਾਤ ਕਾਰਨ ਝੋਨੇ ਦੀ ਵਾਢੀ ਅਤੇ ਖ਼ਰੀਦ ਪ੍ਰਬੰਧਾਂ ਵਿਚ ਆਈ ਤੇਜ਼ੀ ਨੂੰ ਇਕਦਮ ਬਰੇਕਾਂ ਲੱਗ ਗਈਆਂ ਹਨ। ਬਰਸਾਤ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਕਿਸਾਨਾਂ ਵਲੋਂ ਮੰਡੀਆਂ ਵਿਚ ਝੋਨੇ ਦੀਆਂ ....
ਭਾਰੀ ਮੀਂਹ ਅਤੇ ਗੜੇਮਾਰੀ ਨੇ 1121 ਦੀ ਫ਼ਸਲ 'ਤੇ ਫੇਰਿਆ ਸੁਹਾਗਾ
. . .  about 3 hours ago
ਬੱਚੀਵਿੰਡ, 24 ਅਕਤੂਬਰ (ਬਲਦੇਵ ਸਿੰਘ ਕੰਬੋ) -ਕੱਲ੍ਹ ਸ਼ਾਮ ਭਾਰੀ ਬਾਰਸ਼ ਅਤੇ ਗੜੇਮਾਰੀ ਨਾਲ ਬੱਚੀ ਵਿੰਡ ਅਤੇ ਇਸ ਦੇ ਆਸ-ਪਾਸ ਦੇ ਖੇਤਰ ਵਿਚ ਬਾਸਮਤੀ ਦੀ 1121 ਕਿਸਮ ਦੀ ਫ਼ਸਲ ਦੇ ਸੱਥਰ ਵਿਛ ਗਏ। ਕਿਸਾਨਾਂ ਨੇ ਦੱਸਿਆ ਕਿ ਇਸ ਬੇਮੌਸਮੀ....
ਭੜੀ ਇਲਾਕੇ 'ਚ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਹੋਇਆ ਨੁਕਸਾਨ
. . .  about 3 hours ago
ਭੜੀ,28ਅਕਤੂਬਰ (ਭਰਪੂਰ ਸਿੰਘ ਹਵਾਰਾ) - ਇਲਾਕੇ ਦੇ ਪਿੰਡਾਂ ਸੈਦਪੁਰਾ, ਰਾਏਪੁਰ ਮਾਜਰੀ, ਮੀਰਪੁਰ, ਖੇੜੀ ਨੌਧ ਸਿੰਘ, ਬੌੜ,ਢੋਲੇਵਾਲ, ਹਰਗਣਾਂ ਆਦਿ ਵਿਚ ਲੰਘੀ ਰਾਤ ਗੜੇਮਾਰੀ ਦੇ ਸਮਾਚਾਰ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਰਾਤੀਂ ਕਰੀਬ ਇਕ ਵਜੇ ਦੇ ਲਗਭਗ....
ਤੇਜ਼ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ
. . .  about 3 hours ago
ਮੰਡੀ ਘੁਬਾਇਆ,24ਅਕਤੂਬਰ (ਅਮਨ ਬਵੇਜਾ)- ਸ਼ਨੀਵਾਰ ਦੀ ਦੇਰ ਸ਼ਾਮ ਨੂੰ ਆਏ ਤੇਜ਼ ਹਨੇਰੀ ਝੱਖੜ ਦੇ ਨਾਲ ਹੋਈ ਤੇਜ਼ ਬਰਸਾਤ ਦੇ ਨਾਲ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਫ਼ਸਲ ਬਰਸਾਤ ਦੀ ਭੇਟ ਚੜ੍ਹਨ ਦਾ ਸਮਾਚਾਰ ਪ੍ਰਾਪਤ ...
ਹਿਮਾਚਲ ਪ੍ਰਦੇਸ਼: ਲਾਹੌਲ-ਸਪਿਤੀ ਜ਼ਿਲ੍ਹੇ ਦੇ ਕਈ ਹਿੱਸਿਆਂ ਵਿਚ ਹੋਈ ਬਰਫ਼ਬਾਰੀ
. . .  about 4 hours ago
ਹਿਮਾਚਲ ਪ੍ਰਦੇਸ਼, 24 ਅਕਤੂਬਰ - ਲਾਹੌਲ-ਸਪਿਤੀ ਜ਼ਿਲ੍ਹੇ ਦੇ ਕਈ ਹਿੱਸਿਆਂ ਵਿਚ ਹੋਈ ....
ਅਣਕਿਆਸੀ ਬਾਰਸ਼ ਨਾਲ ਫ਼ਸਲਾਂ ਨੁਕਸਾਨੀਆਂ
. . .  about 4 hours ago
ਮਮਦੋਟ,24 ਅਕਤੂਬਰ (ਸੁਖਦੇਵ ਸਿੰਘ ਸੰਗਮ) :-ਬੀਤੀ ਰਾਤ ਮਮਦੋਟ ਇਲਾਕੇ ਵਿਚ ਹੋਈ ਅਣਕਿਆਸੀ ਬਾਰਸ਼ ਕਾਰਨ ਕਿਸਾਨਾਂ ਦੇ ਨਾਲ ਨਾਲ ਵਪਾਰੀ ਵਰਗ ਨੂੰ ਵੀ ਨੁਕਸਾਨ ਉਠਾਉਣਾ ਪਿਆ । ਇਸ ਦੌਰਾਨ ਬਾਰਸ਼ ਅਤੇ ਤੇਜ ਹਵਾਵਾਂ...
ਬੇ-ਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਆਸਾਂ 'ਤੇ ਫੇਰਿਆ ਪਾਣੀ
. . .  about 4 hours ago
ਕੌਹਰੀਆਂ (ਸੰਗਰੂਰ), 24 ਅਕਤੂਬਰ-(ਮਾਲਵਿੰਦਰ ਸਿੰਘ ਸਿੱਧੂ)- ਹਲਕਾ ਦਿੜ੍ਹਬਾ ਦੇ ਪਿੰਡਾਂ ਵਿਚ ਬੀਤੀ ਰਾਤ ਤੋਂ ਰੁੱਕ-ਰੁੱਕ ਕੇ ਹੋ ਰਹੀ ਭਾਰੀ ਬਰਸਾਤ ਨੇ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੀ ਹੈ। ਖੇਤਾਂ ਵਿਚ ਖੜੀਆਂ ਝੋਨੇ ਦੀਆਂ ਪੱਕੀਆਂ...
ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਆਈ.ਆਈ.ਟੀ. ਜੰਮੂ ਦੇ ਨਵੇਂ ਕੈਂਪਸ ਦਾ ਕੀਤਾ ਉਦਘਾਟਨ
. . .  about 4 hours ago
ਜੰਮੂ-ਕਸ਼ਮੀਰ, 24 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਆਈ.ਆਈ.ਟੀ. ਜੰਮੂ ਦੇ ਨਵੇਂ ਕੈਂਪਸ ਦਾ ਉਦਘਾਟਨ ....
ਪੰਜਾਬ ਕਾਂਗਰਸ ਦੇ ਆਗੂ ਬੱਚਿਆਂ ਵਾਂਗ ਲੜ ਰਹੇ ਨੇ - ਮਨੀਸ਼ ਤਿਵਾੜੀ
. . .  about 5 hours ago
ਨਵੀਂ ਦਿੱਲੀ, 24 ਅਕਤੂਬਰ - ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਨੂੰ ਅਸਲ ਮੁੱਦਿਆਂ ਵੱਲ ਧਿਆਨ ਦੇਣ ਲਈ ਕਿਹਾ ....
ਸਰਹੱਦੀ ਖੇਤਰ 'ਚ ਬੀਤੀ ਰਾਤ ਬਰਸਾਤ,ਗੜੇ ਮਾਰੀ ਨੇ ਕਿਸਾਨਾਂ ਦੀਆਂ ਝੋਨੇ ਤੇ ਬਾਸਮਤੀ ਨੂੰ ਕੀਤਾ ਤਬਾਹ
. . .  about 5 hours ago
ਖੇਮਕਰਨ,24 ਅਕਤੂਬਰ(ਰਾਕੇਸ਼ ਬਿੱਲਾ) ਸਰਹੱਦੀ ਖੇਤਰ 'ਚ ਬੀਤੀ ਰਾਤ ਭਾਰੀ ਮੀਹ ਪੈਣ 'ਤੇ ਨਾਲ ਹੋਈ ਗੜੇ ਮਾਰੀ ਨੇ ਕਿਸਾਨਾਂ ਦੀ ਮੰਡੀਆਂ 'ਚ ਪਈ ਝੋਨੇ ਦੀ ਫ਼ਸਲ ਤੇ ਖੇਤਾਂ 'ਚ ਖੜੀ ਬਾਸਮਤੀ 1121 ਨੂੰ ਤਬਾਹ ਕਰ ਦਿੱਤਾ ਹੈ। ਇਲਾਕੇ ਦੀਆਂ ਮੰਡੀਆਂ 'ਚ ਪਿਆ ਝੋਨਾ ਬਰਸਾਤੀ ਪਾਣੀ ਦੀ ...
ਖੁੱਲ੍ਹੇ ਅਸਮਾਨ ਥੱਲੇ ਪਈ ਝੋਨੇ ਦੀ ਫ਼ਸਲ ਮੀਂਹ ਦੇ ਪਾਣੀ ਨਾਲ ਹੋਈ ਗਿੱਲੀ
. . .  about 6 hours ago
ਤਪਾ ਮੰਡੀ 24 ਅਕਤੂਬਰ( ਵਿਜੇ ਸ਼ਰਮਾ ) ਬੀਤੀ ਰਾਤ ਪਈ ਤੇਜ਼ ਬਰਸਾਤ ਅਤੇ ਚੱਲੀਆਂ ਤੇਜ਼ ਹਵਾਵਾਂ ਕਰਕੇ ਝੋਨੇ ਦੀ ਫ਼ਸਲ ਖੇਤਾਂ ਵਿਚ ਵਿਛ ਗਈ ਹੈ ਅਤੇ ਖੁੱਲ੍ਹੇ ਅਸਮਾਨ ਥੱਲੇ ਅਨਾਜ ਮੰਡੀਆਂ ਵਿਚ ਫ਼ਸਲ ਭਿੱਜ ਗਈ ਹੈ। ਜਿਸ....
ਮੀਂਹ ਤੇ ਝੱਖੜ ਨਾਲ ਕਿਸਾਨਾਂ ਦੀਆਂ ਆਸਾਂ ਪਾਣੀ 'ਚ ਡੁੱਬੀਆਂ
. . .  about 6 hours ago
ਸੰਧਵਾਂ,24 ਅਕਤੂਬਰ(ਪ੍ਰੇਮੀ ਸੰਧਵਾਂ) ਸੰਧਵਾਂ ਅਤੇ ਆਸ-ਪਾਸ ਦੇ ਇਲਾਕੇ ਵਿਚ ਭਾਰੀ ਮੀਂਹ ਤੇ ਝੱਖੜ ਨਾਲ ਜਿੱਥੇ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਬਰਬਾਦ ਹੋ ਗਈ। ਉੱਥੇ ਗੰਨੇ ਦੀ ਫ਼ਸਲ ਵੀ ਡਿਗ ਪਈ। ਜਿਸ ਕਾਰਨ ਕਿਸਾਨਾਂ ਦੀਆਂ....
ਅਸੀਂ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਂਦੇ ਹਾਂ,ਸਾਨੂੰ ਘੱਟੋ-ਘੱਟ ਇਕ ਗਤੀਵਿਧੀ ਨਾਲ ਜੁੜਨਾ ਚਾਹੀਦਾ ਜੋ ਰਾਸ਼ਟਰੀ ਏਕਤਾ ਨੂੰ ਵਧਾਵਾ ਦਿੰਦੀ - ਪ੍ਰਧਾਨ ਮੰਤਰੀ
. . .  about 6 hours ago
ਨਵੀਂ ਦਿੱਲੀ, 24 ਅਕਤੂਬਰ - 'ਮਨ ਕੀ ਬਾਤ' ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਂਦੇ ਹਾਂ। ਸਾਨੂੰ ਘੱਟੋ-ਘੱਟ ਇਕ ਗਤੀਵਿਧੀ ਨਾਲ ਜੁੜਨਾ ....
ਮੈਂ ਆਪਣੇ ਦੇਸ਼ ਦੇ ਲੋਕਾਂ ਦੀਆਂ ਸਮਰੱਥਾਵਾਂ ਤੋਂ ਜਾਣੂ ਹਾਂ, ਮੈਨੂੰ ਪਤਾ ਸੀ ਕਿ ਸਾਡੇ ਸਿਹਤ ਕਰਮਚਾਰੀ ਦੇਸ਼ ਵਾਸੀਆਂ ਨੂੰ ਟੀਕਾਕਰਨ ਕਰਨ 'ਚ ਕੋਈ ਕਸਰ ਨਹੀਂ ਛੱਡਣਗੇ - ਪ੍ਰਧਾਨ ਮੰਤਰੀ
. . .  about 6 hours ago
ਨਵੀਂ ਦਿੱਲੀ, 24 ਅਕਤੂਬਰ - 'ਮਨ ਕੀ ਬਾਤ' ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਆਪਣੇ ਦੇਸ਼ ਦੇ ਲੋਕਾਂ ਦੀਆਂ ਸਮਰੱਥਾਵਾਂ ਤੋਂ ਜਾਣੂ ਹਾਂ। ਮੈਨੂੰ ਪਤਾ ਸੀ ਕਿ ਸਾਡੇ ...
ਅੱਜ 100 ਕਰੋੜ ਕੋਵਿਡ-19 ਟੀਕਿਆਂ ਤੋਂ ਬਾਅਦ ਦੇਸ਼ ਨਵੀਂ ਊਰਜਾ ਨਾਲ ਅੱਗੇ ਵਧ ਰਿਹਾ - ਪ੍ਰਧਾਨ ਮੰਤਰੀ
. . .  about 6 hours ago
ਨਵੀਂ ਦਿੱਲੀ, 24 ਅਕਤੂਬਰ - 'ਮਨ ਕੀ ਬਾਤ' ਰਾਹੀਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ 100 ਕਰੋੜ ਕੋਵਿਡ-19 ਟੀਕਿਆਂ ਤੋਂ ਬਾਅਦ ਦੇਸ਼ ਨਵੀਂ ਊਰਜਾ ਨਾਲ ਅੱਗੇ ਵਧ ਰਿਹਾ ਹੈ। ਸਾਡੇ ਟੀਕਾਕਰਨ ਪ੍ਰੋਗਰਾਮ ਦੀ ਸਫਲਤਾ ਵਿਸ਼ਵ....
ਉੱਤਰਾਖੰਡ ਦੇ ਮੁੱਖ ਮੰਤਰੀ ਹਲਵਾਣੀ 'ਚ ਭਾਰੀ ਮੀਂਹ ਕਾਰਨ ਨੁਕਸਾਨੇ ਗਏ ਗੋਲਾ ਨਦੀ ਪੁਲ ਦਾ ਨਿਰੀਖਣ ਕਰਦੇ ਹੋਏ
. . .  about 6 hours ago
ਉੱਤਰਾਖੰਡ,24 ਅਕਤੂਬਰ - ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਹਲਵਾਣੀ 'ਚ ਭਾਰੀ ਮੀਂਹ ਕਾਰਨ ਨੁਕਸਾਨੇ ਗਏ ਗੋਲਾ ਨਦੀ ਪੁਲ ਦਾ ਨਿਰੀਖਣ ਕਰਦੇ ਹੋਏ। ਮੁੱਖ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਪੁਲ ਦੇ ਖਰਾਬ ਹੋਏ ਹਿੱਸੇ ਨੂੰ ...
12 ਕਰੋੜ ਤੋਂ ਵੱਧ ਅਣਵਰਤੀਆਂ ਟੀਕੇ ਦੀਆਂ ਖ਼ੁਰਾਕਾਂ ਅਜੇ ਵੀ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਉਪਲਬਧ - ਭਾਰਤ ਸਰਕਾਰ
. . .  about 6 hours ago
ਨਵੀਂ ਦਿੱਲੀ, 24 ਅਕਤੂਬਰ - ਭਾਰਤ ਸਰਕਾਰ ਨੇ ਕਿਹਾ ਕਿ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੁਣ ਤੱਕ 106.79 ਕਰੋੜ ਤੋਂ ਵੱਧ ਟੀਕੇ ਦੀਆਂ ਖ਼ੁਰਾਕਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ 12 ਕਰੋੜ ਤੋਂ ਵੱਧ ਅਣਵਰਤੀ ਟੀਕੇ ਦੀਆਂ ਖ਼ੁਰਾਕਾਂ ਅਜੇ ਵੀ....
ਹੋਰ ਖ਼ਬਰਾਂ..
ਜਲੰਧਰ : ਐਤਵਾਰ 27 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁੱਲ ਕਲਾਮ

ਲੁਧਿਆਣਾ

ਜ਼ਿਲ੍ਹੇ ਦੇ ਸਨਅਤਕਾਰ ਤੇ ਸਨਅਤੀ ਕਾਮੇ ਕੱਲ੍ਹ ਤੱਕ ਬਿਨਾਂ ਕਰਫ਼ਿਊ ਪਾਸ ਦੇ ਸ਼ਨਾਖ਼ਤੀ ਕਾਰਡ ਨਾਲ ਆ ਜਾ ਸਕਣਗੇ

ਲੁਧਿਆਣਾ, 8 ਮਈ (ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਇਕ ਹੁਕਮ ਜਾਰੀ ਕਰਕੇ ਜ਼ਿਲਾ ਲੁਧਿਆਣਾ ਵਿਚ ਕਾਰਖ਼ਾਨਿਆਂ ਦੇ ਮਾਲਕ ਸਨਅਤਕਾਰਾਂ ਤੇ ਸਨਅਤੀ ਕਾਮਿਆਂ ਨੂੰ 10 ਮਈ ਤੱਕ ਬਿਨਾਂ ਕਿਸੇ ਕਰਫ਼ਿਊ ...

ਪੂਰੀ ਖ਼ਬਰ »

ਹਫ਼ਤਾਵਾਰੀ ਕਰਫਿਊ ਦੌਰਾਨ ਪੁਲਿਸ ਦੀ ਸਖ਼ਤੀ ਕਾਰਨ ਸ਼ਹਿਰ 'ਚ ਬਾਜ਼ਾਰ ਰਹੇ ਪੂਰੀ ਤਰ੍ਹਾਂ ਨਾਲ ਬੰਦ

ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਹਫ਼ਤਾਵਾਰੀ ਕਰਫਿਊ ਦੌਰਾਨ ਪੁਲਿਸ ਦੀ ਸਖ਼ਤੀ ਕਾਰਨ ਸ਼ਹਿਰ ਵਿਚ ਬਾਜ਼ਾਰ ਪੂਰੀ ਤਰ੍ਹਾਂ ਨਾਲ ਬੰਦ ਰਹੇ, ਪਰ ਆਵਾਜਾਈ ਆਮ ਦਿਨਾਂ ਵਾਂਗ ਹੀ ਚੱਲਦੀ ਰਹੀ | ਅੱਜ ਸਵੇਰ ਤੋਂ ਹੀ ਪੁਲਿਸ ਵਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ...

ਪੂਰੀ ਖ਼ਬਰ »

ਕੋਰੋਨਾ ਬਹਾਨੇ ਮੜ੍ਹੇ ਕਰਫ਼ਿਊ ਤੇ ਹੋਰ ਪਾਬੰਦੀਆਂ ਦੇ ਵਿਰੋਧ 'ਚ ਦੁਕਾਨਦਾਰਾਂ ਤੇ ਰੇਹੜ੍ਹੀ ਵਾਲਿਆਂ ਵਲੋਂ ਮੁਜ਼ਾਹਰਾ

ਲੁਧਿਆਣਾ, 8 ਮਈ (ਪੁਨੀਤ ਬਾਵਾ)-ਕੋਰੋਨਾਂ ਦੇ ਬਹਾਨੇ ਲੁਧਿਆਣਾ ਵਿਚ ਮੜ੍ਹੇ ਕਰਫ਼ਿਊ ਤੇ ਹੋਰ ਪਾਬੰਦੀਆਂ ਦੇ ਵਿਰੋਧ ਵਿਚ ਅੱਜ ਜਮਾਲਪੁਰ ਇਲਾਕੇ ਦੇ ਦੁਕਾਨਦਾਰਾਂ ਤੇ ਰੇਹੜੀ-ਫੜੀ ਕਿਰਤੀਆਂ ਵਲੋਂ ਰੋਹ ਭਰਪੂਰ ਮੁਜ਼ਾਹਰਾ ਕਰਕੇ ਕਰਫਿਊ ਅਤੇ ਹੋਰ ਪਾਬੰਦੀਆਂ ਖ਼ਤਮ ...

ਪੂਰੀ ਖ਼ਬਰ »

ਲਾਕਡਾਊਨ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਲਾਕਡਾਊਨ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਥਾਣਾ ਦਰੇਸੀ ਦੀ ਪੁਲਿਸ ਨੇ ਦੌਲਤ ਕਾਲੋਨੀ ਵਿਚ ਸੈਲੂਨ ਖੋਲ੍ਹ ਕੇ ...

ਪੂਰੀ ਖ਼ਬਰ »

ਕਸਟਮ ਵਿਭਾਗ ਦੀ ਵਿਸ਼ੇਸ਼ ਖੁਫ਼ੀਆ ਤੇ ਜਾਂਚ ਸ਼ਾਖਾ ਵਲੋਂ ਗਲਤ ਤਰੀਕੇ ਨਾਲ ਆਯਾਤ ਕੀਤੇ 8 ਕੰਟੇਨਰ ਜ਼ਬਤ

ਲੁਧਿਆਣਾ, 8 ਮਈ (ਪੁਨੀਤ ਬਾਵਾ)-ਕਸਟਮ ਵਿਭਾਗ ਲੁਧਿਆਣਾ ਦੀ ਵਿਸ਼ੇਸ਼ ਖੁਫ਼ੀਆ ਤੇ ਜਾਂਚ ਸ਼ਾਖਾ ਵਲੋਂ ਗਲਤ ਤਰੀਕੇ ਨਾਲ ਆਯਾਤ ਕੀਤੇ ਗੲੈ 8 ਕੰਟੇਨਰਾਂ ਨੂੰ ਜ਼ਬਤ ਕੀਤਾ ਗਿਆ ਹੈ | ਕੰਟੇਨਰ ਮੰਗਵਾਉਣ ਵਾਲੇ ਅਯਾਤਕਾਰਾਂ ਨੇ ਗਲਤ ਜਾਣਕਾਰੀ ਦੇ ਕੇ ਕਸਟਮ ਡਿਊਟੀ ਚੋਰੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਚੇਨ ਤੋੜਨ ਲਈ 15 ਦਿਨ ਦਾ ਪੂਰਨ ਲਾਕਡਾਊਨ ਲਗਾਇਆ ਜਾਵੇ-ਬਸੰਤ

ਲੁਧਿਆਣਾ, 8 ਮਈ (ਕਵਿਤਾ ਖੁੱਲਰ)-ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਚੇਅਰਮੈਨ ਰਜਿੰਦਰ ਸਿੰਘ ਬਸੰਤ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ 'ਤੇ ਰੋਕ ਲਗਾਉਣ ਲਈ 15 ਦਿਨ ਦਾ ਪੂਰਨ ਲਾਕਡਾਊਨ ਲਗਾਇਆ ਜਾਵੇ | ਉਨ੍ਹਾਂ ...

ਪੂਰੀ ਖ਼ਬਰ »

ਪਾਨ ਵੇਚਣ ਵਾਲੀ ਦੁਕਾਨ ਤੋਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ

ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਆਰਤੀ ਚੌਕ ਨੇੜੇ ਸਥਿਤ ਇਕ ਪਾਨ ਵੇਚਣ ਵਾਲੀ ਦੁਕਾਨ ਦਾ ਸ਼ਟਰ ਤੋੜ ਕੇ ਉੱਥੇ ਪਿਆ ਹਜ਼ਾਰਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰ ਲਿਆ ਗਿਆ | ਜਾਣਕਾਰੀ ਦਿੰਦਿਆਂ ਪਿ੍ੰਸ ਪਾਨ ਸ਼ਾਪ ਦੇ ਮਾਲਕ ਵਿਸ਼ਵਜੀਤ ਕੁਮਾਰ ਨੇ ਦੱਸਿਆ ...

ਪੂਰੀ ਖ਼ਬਰ »

ਖ਼ਤਰਨਾਕ ਚੋਰ ਗਿਰੋਹ ਦੇ ਦੋ ਮੈਂਬਰ ਗਿ੍ਫ਼ਤਾਰ, ਭਾਰੀ ਮਾਤਰਾ ਵਿਚ ਸਾਮਾਨ ਬਰਾਮਦ

ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਖਤਰਨਾਕ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਪਰਮਦੀਪ ...

ਪੂਰੀ ਖ਼ਬਰ »

ਬਰਡ ਫਲੂ ਬਿੱਠਾਂ, ਥੁੱਕ ਤੇ ਪਾਣੀ ਰਾਹੀਂ ਇਕ ਜਾਨਵਰ ਤੋਂ ਦੂਸਰੇ ਜਾਨਵਰ ਨੂੰ ਹੁੰਦਾ-ਡਾ. ਸ਼ਰਮਾ

* ਚੰਗੀ ਤਰ੍ਹਾਂ ਪਕਾ ਕੇ ਖਾਣ ਨਾਲ ਮੀਟ ਤੇ ਆਂਡੇ ਤੋਂ ਬਰਡ ਫਲੂ ਫੈਲਣ ਦਾ ਕੋਈ ਵੀ ਖ਼ਤਰਾ ਨਹੀਂ ਰਹਿੰਦਾ ਲੁਧਿਆਣਾ, 8 ਮਈ (ਪੁਨੀਤ ਬਾਵਾ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਨ ਸਟਾਪ ਹੈਲਥ ਸੈਂਟਰ ਦੇ ਸਹਾਇਕ ਪ੍ਰੋਫ਼ੈਸਰ ਡਾ: ...

ਪੂਰੀ ਖ਼ਬਰ »

ਦਰਿਆ 'ਚ ਡੁੱਬਣ ਕਾਰਨ ਪੰਦਰਾਂ ਸਾਲ ਦੇ ਲੜਕੇ ਦੀ ਮੌਤ

ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਤਲੁਜ ਦਰਿਆ 'ਚ ਡੁੱਬਣ ਕਾਰਨ 15 ਸਾਲ ਦੇ ਲੜਕੇ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਸ਼ਨਾਖਤ ਸੋਨੂ ਵਜੋਂ ਕੀਤੀ ਗਈ ਹੈ | ਜਾਂਚ ਕਰ ਰਹੇ ਅਧਿਕਾਰੀ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਸੋਨੂੰ ਤਲਵੰਡੀ ...

ਪੂਰੀ ਖ਼ਬਰ »

ਹੰਬੜਾਂ ਵਿਖੇ ਜਨਤਕ ਜਥੇਬੰਦੀਆਂ ਵਲੋਂ ਲਾਕਡਾਊਨ ਖ਼ਿਲਾਫ਼ ਜਬਰਦਸਤ ਰੋਸ ਪ੍ਰਦਰਸ਼ਨ

ਹੰਬੜਾਂ, 8 ਮਈ (ਹਰਵਿੰਦਰ ਸਿੰਘ ਮੱਕੜ)-ਪੰਜਾਬ ਸਰਕਾਰ ਵਲੋਂ ਕੋਰੋਨਾ ਦੀ ਆੜ੍ਹ 'ਚ ਲਗਾਏ ਗਏ ਲਾਕਡਾਊਨ ਖ਼ਿਲਾਫ਼ ਜਨਤਕ ਜੱਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਟੈਕਨੀਕਲ ਸਰਵਸਿਜ਼ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵਲੋਂ ਹੰਬੜਾਂ ਦੇ ਮੇਨ ਚੌਂਕ ਵਿਖੇ ...

ਪੂਰੀ ਖ਼ਬਰ »

ਨਾਬਾਲਗ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਿਹਰਬਾਨ ਦੀ ਪੁਲਿਸ ਨੇ ਨਾਬਾਲਗ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੀੜ੍ਹਤ ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਅਤੇ ਇਸ ਸਬੰਧੀ ਪਿੰਡ ...

ਪੂਰੀ ਖ਼ਬਰ »

ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 32 ਨੇ ਦਮ ਤੋੜਿਆ

ਲੁਧਿਆਣਾ, 8 ਮਈ (ਸਲੇਮਪੁਰੀ)-ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਤਰ੍ਹਾਂ ਲੁਧਿਆਣਾ ਵਿਚ ਵੀ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ, ਜਿਸ ਕਰਕੇ ਲੋਕਾਂ ਵਿਚ ਇਸ ਵਾਇਰਸ ਨੂੰ ਲੈ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿਚ ਜੇਰੇ ...

ਪੂਰੀ ਖ਼ਬਰ »

ਸ਼ਿਮਲਾਪੁਰੀ ਟੀਕਾਕਰਨ ਕੇਂਦਰ ਦੇ ਮੁਲਾਜ਼ਮਾਂ ਵਲੋਂ ਹੜਤਾਲ

ਲੁਧਿਆਣਾ, 8 ਮਈ (ਸਲੇਮਪੁਰੀ)-ਸ਼ਿਮਲਾਪੁਰੀ ਸਥਿਤ ਸਿਹਤ ਕੇਂਦਰ ਵਿਚ ਜਿਥੇ ਟੀਕਾਕਰਨ ਕੇਂਦਰ ਸਥਾਪਿਤ ਕੀਤਾ ਗਿਆ ਹੈ ਦੇ, ਮੁਲਾਜ਼ਮਾਂ ਵਲੋਂ ਅੱਜ ਹੜਤਾਲ ਕਰਕੇ ਟੀਕਾਕਰਨ ਦਾ ਕੰਮ ਬੰਦ ਰੱਖਿਆ ਗਿਆ | ਮੁਲਾਜ਼ਮਾਂ ਨੇ ਦੱਸਿਆ ਕਿ ਇਲਾਕੇ ਦੇ ਇਕ ਸਾਬਕਾ ਕੌਂਸਲਰ ਵਲੋਂ ...

ਪੂਰੀ ਖ਼ਬਰ »

ਪੋਲਟਰੀ ਫਾਰਮ 'ਚ ਬਰਡ ਫਲੂ ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਡਿਪਟੀ ਕਮਿਸ਼ਨਰ ਵਲੋਂ ਕਮੇਟੀ ਦਾ ਗਠਨ

ਲੁਧਿਆਣਾ, 8 ਮਈ (ਪੁਨੀਤ ਬਾਵਾ)-ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਐਕਸ਼ਨ ਪਲਾਨ ਫ਼ਾਰ ਏਵੀਏਸ਼ਨ ਇੰਫਿਊਜ਼ ਮੁਤਾਬਕ ਸੂਬਾ ਸਿੰਘ ਪੋਲਟਰੀ ਫਾਰਮ ਕਿਲਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਬਰਡ ਫਲੂ ਦਾ ਪਾਜ਼ੀਟਿਵ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਸਰਹੰਦ ਫਤਿਹ ਦਿਵਸ ਦਾ 311ਵਾਂ ਇਤਿਹਾਸਕ ਦਿਹਾੜਾ 12, 13 ਅਤੇ 14 ਮਈ ਨੂੰ ਮਨਾਇਆ ਜਾਵੇਗਾ-ਬਾਵਾ

ਲੁਧਿਆਣਾ, 8 ਮਈ (ਕਵਿਤਾ ਖੁੱਲਰ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਕਨਵੀਨਰ ਬਲਦੇਵ ਬਾਵਾ, ਪੰਜਾਬ ਪ੍ਰਧਾਨ ਬਾਵਾ ਰਵਿੰਦਰ ਨੰਦੀ ਅਤੇ ਸਰਪ੍ਰਸਤ ਮਨਜੀਤ ਸਿੰਘ ਸੀੜਾ ਨੇ ਦੱਸਿਆਂ ਕਿ ...

ਪੂਰੀ ਖ਼ਬਰ »

ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਵਲੋਂ ਕੋਰੋਨਾ ਪੀੜਤ ਪਰਿਵਾਰਾਂ ਤੱਕ ਲੰਗਰ ਪਹੁੰਚਾਉਣ ਦਾ ਫ਼ੈਸਲਾ

ਲੁਧਿਆਣਾ, 8 ਮਈ (ਪੁਨੀਤ ਬਾਵਾ)-ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਵਲੋਂ ਆਪਣੇ ਗ੍ਰਹਿ ਵਿਖੇ ਲੁਧਿਆਣਾ ਸ਼ਹਿਰ ਦੇ 6 ਵਿਧਾਨ ਸਭਾ ਹਲਕਿਆਂ ਦੇ ਆਗੂਆਂ ਦੇ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਗਈਆਂ | ਜਿਸ ਵਿਚ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਸੰਨੀ ਕੈਂਥ ਵਲੋਂ ਪਵਿੱਤਰਪਾਲ ਜਵੰਦਾ ਹਲਕਾ ਗਿੱਲ 2 ਦੇ ਪ੍ਰਧਾਨ ਨਿਯੁਕਤ

ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਕੌਮੀ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੇ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਪਵਿੱਤਰਪਾਲ ਸਿੰਘ ਜਵੰਦਾ ਨੂੰ ਵਿਧਾਨ ਸਭਾ ਹਲਕਾ ਗਿੱਲ-2 ਤੋਂ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ...

ਪੂਰੀ ਖ਼ਬਰ »

ਲੋਕਾਂ ਦੀ ਸਹੂਲਤ ਲਈ ਕੋਵੈਕਸੀਨ ਤੇ ਕੋਵਿਡਸ਼ੀਲਡ ਟੀਕਾਕਰਨ ਕੇਂਦਰਾਂ ਦੀ ਵੰਡ

ਲੁਧਿਆਣਾ, 8 ਮਈ (ਸਲੇਮਪੁਰੀ)-ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਕੋਰੋਨਾ ਤੋਂ ਅਗਾਉਂ ਬਚਾਅ ਲਈ ਟੀਕਾਕਰਨ ਕੇਂਦਰਾਂ ਅਤੇ ਵੈਕਸੀਨ ਦੀ ਕਿਸਮ ਦੀ ਵੰਡ ਕੀਤੀ ਗਈ ਹੈ | ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਪੁਨੀਤ ਜੁਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੱਲ੍ਹ 9 ਮਈ, ਦਿਨ ...

ਪੂਰੀ ਖ਼ਬਰ »

ਬਿਨ੍ਹਾਂ ਮਾਸਕ ਘੁੰਮਣ ਵਾਲਿਆ ਦੇ ਪੁਲਿਸ ਨੇ ਕੋਰੋਨਾ ਟੈਸਟ ਕਰਵਾਏ

ਆਲਮਗੀਰ, 8 ਮਈ (ਜਰਨੈਲ ਸਿੰਘ ਪੱਟੀ)-ਕੋਰੋਨਾ ਮਹਾਂਮਾਰੀ ਦੀ ਭਿਆਨਕ ਸਥਿੱਤੀ ਨੂੰ ਮੁੱਖ ਰੱਖਦੇ ਹੋਏ ਪੁਲਿਸ ਮੁਲਾਜ਼ਮਾਂ ਵਲੋਂ ਇਲਾਕੇ ਵਿਚ ਬਿਨ੍ਹਾਂ ਮਾਸਕ ਘੁੰਮਣ ਵਾਲਿਆ ਦੇ ਕੋਰੋਨਾਂ ਟੈਸਟ ਕਰਵਾਏ | ਜੀ.ਐਨ.ਈ. ਕਾਲਜ ਦੇ ਗੇਟ ਤੇ ਡੀ.ਐਮ.ਸੀ. ਹਸਪਤਾਲ ਬਰਾਂਚ (ਅਰਬਨ) ...

ਪੂਰੀ ਖ਼ਬਰ »

ਮੁਫ਼ਤ ਕੋਰੋਨਾ ਟੈਸਟ ਕਰਵਾ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਕਰੋ- ਸੀ.ਐਚ.ਓ. ਨਵਜੋਤ

ਹੰਬੜਾਂ, 8 ਮਈ (ਹਰਵਿੰਦਰ ਸਿੰਘ ਮੱਕੜ)-ਕੋਰੋਨਾ ਦੇ ਦੁਬਾਰਾ ਵੱਧਦੇ ਪ੍ਰਕੋਪ ਨੂੰ ਦੇਖਦਿਆਂ ਡਾ. ਮਨਦੀਪ ਕੌੌਰ ਸਿੱਧੂ ਐਸ.ਐਮ.ਓ. ਸਿਧਵਾਂ ਬੇਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਢਲਾ ਸਿਹਤ ਕੇਂਦਰ ਹੰਬੜਾਂ ਵੱਲੋਂ ਸੀ.ਐੱਚ.ਓ. ਨਵਜੋਤ ਕੌਰ ਤੇ ਸੀ.ਐਚ.ਓ. ਗੁਰਮਿੰਦਰ ਕੌਰ ...

ਪੂਰੀ ਖ਼ਬਰ »

ਸਟੋਰਮ ਸੀਵਰ ਵਿਛਾਉਣ ਲਈ ਜ਼ਮੀਨ ਪੁਟ ਰਹੀ ਜੇ. ਸੀ. ਬੀ. ਨੇ ਕੱਟੀਆਂ ਬੀ.ਐਸ.ਐਨ.ਐਲ. ਦੀਆਂ ਤਾਰਾਂ

ਲੁਧਿਆਣਾ, 8 ਮਈ (ਅਮਰੀਕ ਸਿੰਘ ਬੱਤਰਾ)-ਸਮਾਰਟ ਸਿਟੀ ਯੋਜਨਾ ਤਹਿਤ ਨਗਰ ਨਿਗਮ ਪ੍ਰਸ਼ਾਸਨ ਵਲੋਂ ਵਿਛਾਈ ਜਾ ਰਹੀ ਸਟੋਰਮ ਸੀਵਰ ਲਾਈਨ ਦਾ ਕੰਮ ਕਰ ਰਹੇ ਠੇਕੇਦਾਰ ਦੇ ਸਟਾਫ ਵਲੋਂ ਲਾਪ੍ਰਵਾਹੀ ਨਾਲ ਚਲਾਈ ਜਾ ਰਹੀ ਜੇ.ਸੀ.ਬੀ. ਮਸ਼ੀਨ ਜ਼ਮੀਨ ਹੇਠ ਵਿਛਾਈਆਂ ਬੀ. ਐਸ. ਐਨ. ਐਲ. ...

ਪੂਰੀ ਖ਼ਬਰ »

40 ਤੋਂ ਵਧੇਰੇ ਕੋਰੋਨਾ ਰੋਗੀਆਂ ਨੇ ਗੁਰਦੁਆਰਾ ਆਲਮਗੀਰ ਵਿਖੇ ਆਕਸੀਜਨ ਦੇ ਲੰਗਰਾਂ ਦਾ ਲਾਹਾ ਪ੍ਰਾਪਤ ਕੀਤਾ-ਜਥੇ: ਆਲਮਗੀਰ

ਆਲਮਗੀਰ, 8 ਮਈ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਬਣਾਏ ਆਰਜੀ ਕੋਵਿੱਡ ਵਾਰਡ ਵਿਚ ਹੁੱਣ ਤੱਕ 40 ਤੋਂ ਵਧੇਰੇ ਕੋਰੋਨਾਂ ਰੋਗੀਆਂ ਨੇ ਆਕਸੀਜਨ ਦੇ ਲੰਗਰਾਂ ਦਾ ਲਾਭ ...

ਪੂਰੀ ਖ਼ਬਰ »

ਭੋਲਾ ਗਰੇਵਾਲ ਦੀ ਅਗਵਾਈ 'ਚ ਅਜਾਦ ਯੂਥ ਕਲੱਬ ਦੇ ਮੈਂਬਰਾਂ ਨਾਲ ਮੀਟਿੰਗ ਹੋਈ

ਲੁਧਿਆਣਾ, 8 ਮਈ (ਕਵਿਤਾ ਖੱੁਲਰ)-ਵਿਧਾਨ ਸਭਾ ਹਲਕਾ ਪੂਰਬੀ ਲੁਧਿਆਣਾ ਤੋਂ ਸੀਨੀਅਰ ਕਾਂਗਰਸੀ ਆਗੂ ਦਲਜੀਤ ਸਿੰਘ ਭੋਲਾ ਗਰੇਵਾਲ ਦੇ ਦਫ਼ਤਰ ਵਿਖੇ ਅੱਜ ਅਜਾਦ ਯੂਥ ਕਲੱਬ ਦੇ ਪ੍ਰਧਾਨ ਦੀਪੂ ਮਹਿਰਾ ਅਤੇ ਮੈਂਬਰਾਂ ਨਾਲ ਅਹਿਮ ਮੀਟਿੰਗ ਹੋਈ | ਮੀਟਿੰਗ ਦੌਰਾਨ ਸ. ਭੋਲਾ ...

ਪੂਰੀ ਖ਼ਬਰ »

ਪਸ਼ੂ ਪਾਲਣ ਵਿਭਾਗ ਵਲੋਂ ਆਂਡੇ ਅਤੇ ਮੀਟ ਚੰਗੀ ਤਰ੍ਹਾਂ ਰਿੰਨ੍ਹ ਕੇ ਖਾਣ ਦੀ ਸਲਾਹ

ਲੁਧਿਆਣਾ, 8 ਮਈ (ਸਲੇਮਪੁਰੀ)-ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਪਰਮਦੀਪ ਸਿੰਘ ਵਾਲੀਆ ਨੇ ਕਿਹਾ ਕਿ ਪਿਛਲੇ ਦਿਨੀਂ ਸੂਬਾ ਸਿੰਘ ਪੋਲਟਰੀ ਫਾਰਮ ਪਿੰਡ ਕਿਲਾ ਰਾਏਪੁਰ (ਲੁਧਿਆਣਾ) ਵਿਖੇ ਬਰਡ ਫਲੂ ਭਾਵ ਏਵੀਅਨ ਇਨਫਲੂਏਾਜਾ (ਐਚ 5 ਐਨ 8) ਬਿਮਾਰੀ ਦੇ ਸੈਂਪਲ ਪਾਜੀਟਿਵ ਪਾਏ ਗਏ ਸਨ ਜੋ ਕਿ ਲੋ ਪੈਥੋਜੈਨਿਕ ਭਾਵ ਘੱਟ ਗੰਭੀਰਤਾ ਵਾਲਾ ਵਿਸ਼ਾਣੂ ਹੈ | ਇਸ ਗੱਲ ਦੀ ਪੁਸ਼ਟੀ ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਊਰਿਟੀ ਐਨੀਮਲ ਡਿਸੀਜਜ ਭੋਪਾਲ ਵਲੋਂ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਉਪਰੰਤ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵਲੋਂ 7 ਮਈ ਨੂੰ ਇਸ ਦੀ ਪ੍ਰੋੜਤਾ ਕਰਦਾ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ | ਭਾਰਤ ਸਰਕਾਰ ਵਲੋਂ ਇਸ ਸਬੰਧੀ ਜਾਰੀ ਕੀਤੇ ਐਕਸ਼ਨ ਪਲਾਨ ਫਾਰ ਪਰੀਵੈਨਸ਼ਨ, ਕੰਟਰੋਲ ਐਂਡ ਕਨਟੇਨਮੈਂਟ ਆਫ ਏਵੀਅਨ ਇਨਫਲੂਏਾਜਾ ਦੇ ਤਹਿਤ ਇਸ ਸਬੰਧਿਤ ਪੋਲਟਰੀ ਫਾਰਮ ਤੋਂ ਇਲਾਵਾ ਇਸਦੇ ਇਕ ਕਿਲੋਮੀਟਰ ਦੇ ਘੇਰੇ ਦੇ ਅੰਦਰ ਪੈਂਦੇ ਸਮੁੱਚੇ ਪੋਲਟਰੀ ਬਰਡਜ, ਅੰਡਿਆਂ ਅਤੇ ਇਨ੍ਹਾਂ ਦੀ ਫੀਡ ਨੂੰ ਨਸ਼ਟ ਕੀਤਾ ਜਾਣਾ ਹੈ ਅਤੇ ਇਸ ਪੋਲਟਰੀ ਫਾਰਮ ਤੋਂ ਦਸ ਕਿਲੋਮੀਟਰ ਦੇ ਘੇਰੇ ਅੰਦਰ ਪੈਂਦੇ ਸਮੁੱਚੇ ਪੋਲਟਰੀ ਫਾਰਮਾਂ ਅਤੇ ਘਰਾਂ 'ਚ ਰੱਖੇ ਪੋਲਟਰੀ ਬਰਡਜ ਦੀ ਵੀ ਸੈਂਪਲਿੰਗ ਕੀਤੀ ਜਾਣੀ ਹੈ ਤਾਂ ਜੋ ਬਿਮਾਰੀ ਨੂੰ ਅਗਾਂਹ ਫੈਲਣ ਤੋਂ ਰੋਕਿਆ ਜਾ ਸਕੇ | ਡਾ. ਵਾਲੀਆ ਨੇ ਲੋਕਾਂ ਦੇ ਨਾਂ ਇਕ ਅਪੀਲ ਜਾਰੀ ਕਰਦੇ ਹੋਏ ਲੋਕਾਂ ਨੂੰ ਇਸ ਬਿਮਾਰੀ ਤੋਂ ਬਿਲਕੁਲ ਵੀ ਨਾ ਘਬਰਾਉਣ ਦੀ ਸਲਾਹ ਦਿੱਤੀ ਹੈ, ਕਿਉਂਕਿ ਇਹ ਬਿਮਾਰੀ ਆਮ ਤੌਰ 'ਤੇ ਮੁਰਗੇ/ਮੁਰਗੀਆਂ ਤੋਂ ਮਨੁੱਖਾਂ ਵਿਚ ਨਹੀਂ ਫੈਲਦੀ, ਪਰ ਫਿਰ ਵੀ ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੱਚਾ ਅੰਡਾ ਬਿਲਕੁਲ ਵੀ ਨਾ ਖਾਣ ਅਤੇ ਮੀਟ ਵੀ ਚੰਗੀ ਤਰਾਂ ਰਿੰਨ੍ਹ ਕੇ ਹੀ ਖਾਣ ਕਿਉਂਕਿ ਉੱਚ ਤਾਪਮਾਨ 'ਤੇ ਇਹ ਵਿਸ਼ਾਣੂ ਬਹੁਤ ਜਲਦ ਮਰ ਜਾਂਦਾ ਹੈ | ਉਨ੍ਹਾਂ ਕੋਰੋਨਾ ਬਿਮਾਰੀ ਦੇ ਅਜੋਕੇ ਸਮੇਂ ਅੰਦਰ ਲੋਕਾਂ ਨੂੰ ਸਗੋਂ ਜਿਆਦਾ ਪ੍ਰੋਟੀਨ (ਮਾਸ/ਅੰਡਾ) ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਪ੍ਰਾਣੀ ਜਗਤ ਤੋਂ ਪ੍ਰਾਪਤ ਕੀਤਾ ਪ੍ਰੋਟੀਨ ਉਚ ਗੁਣਵੱਤਾ ਵਾਲਾ ਹੋਣ ਕਰਕੇ ਮਨੁੱਖੀ ਸਰੀਰ ਨੂੰ ਲਾਗ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਮੱਦਦ ਕਰਦਾ ਹੈ | ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅੱਜ ਵੈਟਰਨਰੀ ਪੌਲੀਕਲੀਨਿਕ ਗਿੱਲ ਵਿਖੇ ਤੀਹ ਰੈਪਿਡ ਰਿਸਪਾਂਸ ਟੀਮਾਂ ਨੂੰ ਟਰੇਨਿੰਗ ਦਿੱਤੀ ਗਈ ਹੈ ਜੋ ਕਿ ਕੱਲ੍ਹ ਸਵੇਰੇ ਅੱਠ ਵਜੇ ਤੋਂ ਹੀ ਕੱਲਿੰਗ ਦੀ ਪ੍ਰਕਿਰਿਆ ਸੁਰੂ ਕਰ ਦੇਣਗੀਆਂ | ਉਨ੍ਹਾਂ ਅੱਗੇ ਦੱਸਿਆ ਸਮੁੱਚੇ ਅਪਰੇਸ਼ਨਜ ਦੀ ਦੇਖ-ਰੇਖ ਅਤੇ ਅਧਿਕਾਰੀਆਂ ਦੇ ਆਪਸੀ ਤਾਲਮੇਲ ਲਈ ਸਿਵਲ ਪਸੂ ਹਸਪਤਾਲ ਕਿਲਾ ਰਾਏਪੁਰ ਵਿਖੇ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਗਿਆ ਹੈ ਜੋ ਚੌਵੀ ਘੰਟੇ ਕੰਮ ਕਰੇਗਾ |

ਖ਼ਬਰ ਸ਼ੇਅਰ ਕਰੋ

 

-ਮਾਮਲਾ ਪਾਣੀ/ਸੀਵਰੇਜ਼ ਬਿਲਾਂ ਦੀ ਬਕਾਇਆ ਰਕਮ ਵਸੂਲਣ ਦਾ- ਨਿਜੀ ਕੰਪਨੀ ਤੈਨਾਤ ਕਰਨ ਦਾ ਮਾਮਲਾ ਅੱੱਧ ਵਿਚਾਲੇ ਲਟਕਿਆ

ਲੁਧਿਆਣਾ, 8 ਮਈ (ਅਮਰੀਕ ਸਿੰਘ ਬੱਤਰਾ)-ਸ਼ਹਿਰਵਾਸੀਆਂ ਵੱਲ ਬਕਾਇਆ ਪਾਣੀ, ਸੀਵਰੇਜ਼, ਡਿਸਪੋਜ਼ਲ ਚਾਰਜ਼ਿਜ ਦੇ 125 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਨਿਜੀ ਕੰਪਨੀ (ਆਊਟਸੋਰਸ) ਤੈਨਾਤ ਕਰਨ ਲਈ ਫਰਵਰੀ 2021 'ਚ ਮੰਗੇ ਟੈਂਡਰ ਸਿਰੇ ਨਹੀਂ ਚੜ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX