ਤਾਜਾ ਖ਼ਬਰਾਂ


ਚੇਨਈ ਨੇ ਮੁੰਬਈ ਨੂੰ 20 ਦੌੜਾਂ ਨਾਲ ਹਰਾਇਆ
. . .  1 day ago
ਚੇਨਈ ਨੇ ਮੁੰਬਈ ਨੂੰ ਦਿੱਤਾ 157 ਦੌੜਾਂ ਦਾ ਟੀਚਾ, ਗਾਇਕਵਾੜ ਨੇ ਖੇਡੀ ਸ਼ਾਨਦਾਰ ਪਾਰੀ
. . .  1 day ago
"ਅਸੀਂ ਚੰਨੀ ਨੂੰ ਇਹ ਮੌਕਾ ਦੇਣ ਲਈ ਬਹੁਤ ਖੁਸ਼ ਅਤੇ ਧੰਨਵਾਦੀ ਹਾਂ-ਸੁਰਿੰਦਰ ਕੌਰ, ਚਰਨਜੀਤ ਸਿੰਘ ਚੰਨੀ ਦੀ ਭੈਣ
. . .  1 day ago
ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਚੰਨੀ ,ਇਤਿਹਾਸ ’ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ - ਨਵਜੋਤ ਸਿੰਘ ਸਿੱਧੂ
. . .  1 day ago
ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ’ਤੇ ਦਿੱਤੀ ਵਧਾਈ
. . .  1 day ago
ਕਿਸਾਨ ਸੰਘਰਸ਼ ‘ਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ਵਾਰਸਾਂ ਨੂੰ ਨਿੱਜੀ ਤੌਰ 'ਤੇ ਨੌਕਰੀ ਦੇ ਪੱਤਰ ਨਾ ਸੌਂਪਣ 'ਤੇ ਦੁਖੀ ਹਾਂ- ਕੈਪਟਨ
. . .  1 day ago
ਚੰਡੀਗੜ੍ਹ , 19 ਸਤੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਨੇ ਟਵੀਟ ਕਰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ...
ਮਨੀਸ਼ ਤਿਵਾੜੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਬ੍ਰਹਮ ਮਹਿੰਦਰਾ ਤੇ ਸੁਖਜਿੰਦਰ ਸਿੰਘ ਰੰਧਾਵਾ ਬਣੇ ਉਪ ਮੁੱਖ ਮੰਤਰੀ
. . .  1 day ago
ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਕੱਲ੍ਹ 11 ਵਜੇ ਚੁੱਕਣਗੇ ਸਹੁੰ
. . .  1 day ago
ਚਰਨਜੀਤ ਸਿੰਘ ਚੰਨੀ ਮੀਡੀਆ ਨੂੰ ਕਰ ਰਹੇ ਸੰਬੋਧਨ
. . .  1 day ago
ਅਜਨਾਲਾ ਟਿਫ਼ਨ ਬੰਬ ਧਮਾਕਾ ਮਾਮਲੇ ਦੇ ਮੁਲਜ਼ਮ ਰੂਬਲ ਸਿੰਘ ਨੂੰ ਅਦਾਲਤ ਵਲੋਂ ਮੁੜ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
. . .  1 day ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਮਹੀਨੇ ਅਜਨਾਲਾ ਅੰਮ੍ਰਿਤਸਰ ਰੋਡ ’ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ’ਤੇ ਖੜ੍ਹੇ ਤੇਲ ਵਾਲੇ ਟੈਂਕਰ ’ਤੇ ਹੋਏ ਆਈ.ਈ.ਡੀ .ਟਿਫ਼ਨ ਬੰਬ ਧਮਾਕਾ ਮਾਮਲੇ ...
ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਚੰਡੀਗੜ੍ਹ ਵਿਚ ਰਾਜਪਾਲ ਦੇ ਘਰ ਦੇ ਬਾਹਰ ਮਨਾਏ ਜਸ਼ਨ
. . .  1 day ago
ਮੋਟਰ ਸਾਈਕਲ ਧਮਾਕਾ ਅਤੇ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ 3 ਦਿਨਾਂ ਪੁਲਿਸ ਰਿਮਾਂਡ ’ਤੇ
. . .  1 day ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) -ਸ਼ਹਿਰ ਦੇ ਪੀ.ਐਨ.ਬੀ. ਰੋਡ ’ਤੇ ਮੋਟਰ ਸਾਈਕਲ ਧਮਾਕਾ ਅਤੇ ਧਰਮੂਵਾਲਾ ਦੇ ਖੇਤਾਂ ’ਚ ਬਰਾਮਦ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ ਕੁਮਾਰ ਪੁੱਤਰ ਅਮੀਰ ਸਿੰਘ ...
ਚਰਨਜੀਤ ਸਿੰਘ ਚੰਨੀ ਰਾਜ ਭਵਨ ਪਹੁੰਚੇ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
. . .  1 day ago
ਇਹ ਹਾਈ ਕਮਾਂਡ ਦਾ ਫੈਸਲਾ ਹੈ , ਸਵਾਗਤ ਕਰਦਾ ਹਾਂ, ਚੰਨੀ ਮੇਰੇ ਛੋਟੇ ਭਰਾ ਵਰਗਾ - ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਪੰਜਾਬ ਰਾਜ ਭਵਨ ਪਹੁੰਚਿਆ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਦੇ ਜੇ.ਡਬਲਯੂ. ਮੈਰੀਅਟ ਹੋਟਲ ਤੋਂ ਗਵਰਨਰ ਹਾਊਸ ਹੋਏ ਰਵਾਨਾ
. . .  1 day ago
ਬਾਰਾਬੰਕੀ: ਮੂਰਤੀ ਵਿਸਰਜਨ ਦੌਰਾਨ ਵੱਡਾ ਹਾਦਸਾ, 5 ਲੋਕਾਂ ਦੇ ਡੁੱਬਣ ਦੀ ਖ਼ਬਰ
. . .  1 day ago
ਹਰੀਸ਼ ਰਾਵਤ ਸ਼ਾਮ 6:30 ਵਜੇ ਰਾਜਪਾਲ ਨੂੰ ਮਿਲਣਗੇ
. . .  1 day ago
ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਹਰੀਸ਼ ਰਾਵਤ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ
. . .  1 day ago
44 ਸਾਲਾ ਵਿਅਕਤੀ ਦੀ ਗਰੀਸ ’ਚ ਮੌਤ
. . .  1 day ago
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)- ਨਜਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਰੀਬ 44 ਸਾਲਾ ਮ੍ਰਿਤਕ ਗੁਰਪ੍ਰੀਤ ...
ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  1 day ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 27 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁੱਲ ਕਲਾਮ

ਸੰਪਾਦਕੀ

ਕੁੜਿੱਕੀ ਵਿਚ ਫਸੀ ਸਰਕਾਰ ਅਤੇ ਲੋਕ

ਦੇਸ਼ ਭਰ ਵਿਚ ਕੋਰੋਨਾ ਦੇ ਕਹਿਰ ਕਾਰਨ ਜਿਥੇ ਕੇਂਦਰ ਸਰਕਾਰ ਅਤੇ ਬਹੁਤੇ ਰਾਜ ਭੰਵਰ ਵਿਚ ਫਸੇ ਨਜ਼ਰ ਆਉਂਦੇ ਹਨ, ਉਥੇ ਪੰਜਾਬ ਸਰਕਾਰ ਅਤੇ ਲੋਕ ਵੀ ਕੁੜਿੱਕੀ ਵਿਚ ਫਸੇ ਦਿਖਾਈ ਦੇ ਰਹੇ ਹਨ। ਇਸ ਮਸਲੇ 'ਤੇ ਪੰਜਾਬ ਅਤੇ ਹਰਿਆਣਾ ਦੇ ਹਾਲਾਤ ਵਿਗੜ ਰਹੇ ਹਨ। ਮਰੀਜ਼ਾਂ ਦੀ ਵਧਦੀ ...

ਪੂਰੀ ਖ਼ਬਰ »

27 ਸਾਲਾਂ ਬਾਅਦ ਬਿਲ ਤੇ ਮਲਿੰਦਾ ਹੋਏ ਵੱਖ

ਨੌਜਵਾਨ ਪੀੜ੍ਹੀ 'ਤੇ ਕੀ ਪ੍ਰਭਾਵ ਪਵੇਗਾ?

ਅੱਜਕਲ੍ਹ ਸੋਸ਼ਲ ਮੀਡੀਆ 'ਤੇ ਬਿਲ ਗੇਟਸ ਦੇ ਤਲਾਕ ਲੈਣ ਦੇ ਫ਼ੈਸਲੇ ਦੀ ਖ਼ਬਰ ਬਾਰੇ ਤਰ੍ਹਾਂ-ਤਰ੍ਹਾਂ ਦੇ ਸੰਦੇਸ਼ ਘੁੰਮ ਰਹੇ ਹਨ। ਸ਼ਾਇਦ ਹੀ ਕੋਈ ਅਜਿਹਾ ਬਸ਼ਿੰਦਾ ਹੋਵੇਗਾ ਜੋ ਮਾਈਕਰੋਸੋਫਟ ਦੇ ਸਹਿਬਾਨੀ ਬਿਲ ਗੇਟਸ ਨੂੰ ਜਾਣਦਾ ਨਾ ਹੋਵੇ, ਇਹ ਇਨਸਾਨ ਅਕਸਰ ਹੀ ਆਮ ਲੋਕਾਂ ਵਿਚ ਪਿੰਡਾਂ 'ਚ ਖੁੰਢਾਂ 'ਤੇ ਅਤੇ ਸ਼ਹਿਰਾਂ-ਕਸਬਿਆਂ ਵਿਚ ਚਾਹ ਦੌਰਾਨ ਚਰਚਾ ਦਾ ਵਿਸ਼ਾ ਹੁੰਦਾ ਹੈ, ਉਸ ਦੇ ਪੈਸੇ ਕਰਕੇ। 65 ਸਾਲਾ ਬਿਲ ਤਕਰੀਬਨ 119 ਬਿਲੀਅਨ ਡਾਲਰਾਂ ਦਾ ਮਾਲਕ ਹੈ ਜੋ ਕਿ ਭਾਰਤੀ ਮੁਦਰਾ ਵਿਚ 9 ਲੱਖ ਕਰੋੜ ਰੁਪਏ ਬਣਦੇ ਹਨ। ਅਨੁਮਾਨ ਮੁਤਾਬਿਕ ਤਕਰੀਬਨ 10000 ਰੁਪਏ ਹਰ ਸਕਿੰਟ ਉਹ ਕਮਾਉਂਦਾ ਹੈ। ਬਿਲ ਗੇਟਸ ਦਾ ਜਨਮ 28 ਅਕਤੂਬਰ, 1955 ਨੂੰ ਅਮਰੀਕਾ 'ਚ ਹੋਇਆ ਤੇ ਉਹ ਬਹੁਤ ਛੋਟੀ ਉਮਰ 'ਚ ਹੀ ਅਰਬਪਤੀ ਬਣ ਗਿਆ ਸੀ। ਪੜ੍ਹਾਈ 'ਚ ਬਹੁਤ ਹੋਣਹਾਰ ਹੋਣ ਦੇ ਬਾਵਜੂਦ ਉਸ ਨੇ ਕਾਲਜ ਦੀ ਪੜ੍ਹਾਈ ਅਧੂਰੀ ਛੱਡ ਕੇ ਆਪਣੀ ਕੰਪਨੀ ਖੋਲ੍ਹ ਲਈ ਸੀ। ਦੁਨੀਆ ਦੇ ਇਸ ਧਨਾਢ ਵਿਅਕਤੀ ਕੋਲ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ, ਇਹ ਬਹੁਤ ਪੜ੍ਹਨ ਤੇ ਕਲਾ ਨੂੰ ਪਿਆਰ ਕਰਨ ਵਾਲਾ ਉਦਾਰ ਤੇ ਦਾਨੀ ਸੱਜਣ ਹੈ। ਪਿਛਲੇ ਦੋ ਚਾਰ ਦਿਨਾਂ ਤੋਂ ਇਸ ਦੇ ਚਰਚੇ ਵੱਖ-ਵੱਖ ਦ੍ਰਿਸ਼ਟੀਕੋਣ ਨਾਲ ਸੋਸ਼ਲ ਮੀਡੀਆ 'ਤੇ ਖੂਬ ਚੱਲ ਰਹੇ ਹਨ। ਜਿਸ ਦਾ ਕਾਰਨ ਹੈ ਉਸ ਦਾ ਆਪਣੀ ਪਤਨੀ ਮਲਿੰਦਾ ਨਾਲ 27 ਸਾਲਾ ਵਿਆਹੁਤਾ ਜੀਵਨ ਸਮਾਪਤ ਕਰਕੇ ਤਲਾਕ ਲੈਣ ਦੇ ਫ਼ੈਸਲੇ ਦਾ।
ਬਿਲ ਗੇਟਸ ਤੇ ਮਲਿੰਦਾ ਦੰਪਤੀ ਨੇ ਸੰਨ 2000 ਵਿਚ ਬਿਲ ਅਤੇ ਮਲਿੰਦਾ ਗੇਟਸ ਫਾਊਂਡੇਸ਼ਨ ਦੀ ਸਥਾਪਨਾ ਕੀਤੀ, ਜਿਸ ਨਾਲ ਮਲਿੰਦਾ ਦਾ ਨਾਂਅ ਵੀ ਕਾਫੀ ਮਸ਼ਹੂਰ ਹੋਇਆ। ਇਸ ਸੰਸਥਾ ਨੇ ਸੰਸਾਰ ਪੱਧਰ 'ਤੇ ਜੋ ਸਮਾਜ ਸੇਵਾ ਦੇ ਖੇਤਰ 'ਚ ਯੋਗਦਾਨ ਪਾਇਆ ਹੈ, ਉਸ ਨੂੰ ਕਦੇ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਵਿੱਦਿਆ ਤੋਂ ਲੈ ਕੇ ਸਿਹਤ ਤੱਕ ਦੇ ਹਰ ਪੱਧਰ 'ਤੇ ਜੋ ਇਨਸਾਨ ਦੀਆਂ ਮੁਢਲੀਆਂ ਲੋੜਾਂ ਹਨ, ਲਈ ਇਸ ਸੰਸਥਾ ਨੇ ਵੱਧ-ਚੜ੍ਹ ਕੇ ਅਹਿਮ ਹਿੱਸੇਦਾਰੀ ਪਾਈ ਹੈ। ਇਹ ਸੰਸਥਾ ਦੁਨੀਆ ਦੀ ਸਭ ਤੋਂ ਵੱਡੀ ਸਮਾਜਿਕ ਸੰਸਥਾ ਹੈ। ਇਸ ਸੰਸਥਾ ਕਰਕੇ ਮਲਿੰਦਾ ਕਾਫੀ ਚਰਚਾ ਵਿਚ ਰਹੀ ਹੈ।
ਬਿਲ ਗੇਟਸ ਦਾ ਵਿਆਹ ਉਸ ਦੀ ਹੀ ਸਹਿਕਰਮੀ ਮਲਿੰਦਾ ਨਾਲ 1994 ਵਿਚ ਹੋਇਆ ਸੀ ਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਇਸ ਜੋੜੇ ਨੇ ਇਕਦਮ ਟਵੀਟ ਕਰ ਦਿੱਤਾ ਕਿ ਅਸੀਂ ਦੋਵੇ ਇਕ ਦੂਜੇ ਨੂੰ ਛੱਡ ਰਹੇ ਹਾਂ, ਇਨ੍ਹਾਂ ਲੋਕਾਂ ਲਈ ਇਹ ਕਹਿਣਾ ਕਿੰਨਾ ਹੀ ਸੌਖਾ ਤੇ ਆਸਾਨ ਹੈ। ਸਾਡੇ ਸਮਾਜ ਵਿਚ ਜੇਕਰ ਇਹੋ ਜਿਹੀ ਸਮੱਸਿਆ ਆ ਵੀ ਜਾਵੇ ਤਾਂ ਕਈ ਤਰ੍ਹਾਂ ਦੇ ਰਿਸ਼ਤਿਆਂ, ਸਮਾਜਿਕ ਅਤੇ ਕਾਨੂੰਨੀ ਚਾਰਾਜੋਈ ਦੌਰਾਨ ਵਕਤ ਗੁਜ਼ਾਰਨ 'ਤੇ ਕਿਤੇ ਨਾ ਕਿਤੇ ਆਪਸ ਵਿਚ ਸਮਝੌਤਾ ਹੋ ਹੀ ਜਾਂਦਾ ਹੈ ਤੇ ਕੁਝ ਵਕਤ ਲੰਘਣ 'ਤੇ ਫਿਰ ਪਤੀ-ਪਤਨੀ ਇਕ-ਮਿਕ ਹੋ ਜਾਂਦੇ ਹਨ, ਬਸ਼ਰਤੇ ਕਿ ਮੁੱਦਾ ਉਲਝੇ ਹੋਏ ਸੂਤ ਵਰਗਾ ਗੁੰਝਲਦਾਰ ਨਾ ਹੋਵੇ।
ਤਲਾਕ ਦਾ ਮਤਲਬ ਹੈ ਇਕ ਕੱਚੇ ਧਾਗੇ 'ਚ ਪਰੋਏ ਹੋਏ ਤੇ ਦੁੱਖ-ਸੁੱਖ ਦੇ ਇਕੱਠੇ ਸਾਂਝੀ ਬਣਨ ਦੀਆਂ ਕਸਮਾਂ ਖਾ ਕੇ ਅਤੇ ਸੱਚੇ ਵਾਅਦੇ ਕਰਕੇ ਬਣੇ ਪਤੀ-ਪਤਨੀ ਦਾ ਹਰ ਪੱਖ ਤੋਂ, ਭਾਵ ਕਿ ਨਿੱਜੀ, ਸਮਾਜਿਕ ਅਤੇ ਕਾਨੂੰਨੀ ਤੌਰ 'ਤੇ ਅਲੱਗ ਹੋ ਜਾਣਾ। ਇਸ ਦੀ ਪ੍ਰੀਕਿਰਿਆ ਹਰ ਦੇਸ਼ ਦੀ ਕਾਨੂੰਨੀ ਪ੍ਰਣਾਲੀ ਜਾਂ ਉੱਥੋਂ ਦੇ ਵਿਸ਼ੇਸ਼ ਕਾਨੂੰਨ ਅਧੀਨ ਹੁੰਦੀ ਹੈ। ਤਲਾਕ ਨਾਲ ਦੋਵੇਂ ਪਤੀ-ਪਤਨੀ ਇਕ-ਦੂਜੇ ਤੋਂ ਸੁਤੰਤਰ ਹੋ ਜਾਂਦੇ ਹਨ ਤੇ ਇਕ-ਦੂਜੇ ਦੀ ਨਿਰਭਰਤਾ ਖ਼ਤਮ ਹੋ ਜਾਂਦੀ ਹੈ। ਜਿਸ ਤਰ੍ਹਾਂ ਮਲਿੰਦਾ ਤੇ ਬਿਲ ਨੇ 1994 ਵਿਚ ਵਿਆਹ ਰੂਪੀ ਰਿਸ਼ਤਾ ਹਮੇਸ਼ਾ-ਹਮੇਸ਼ਾ ਲਈ ਬਣਾਇਆ ਸੀ, ਉਹ ਅੱਖ ਦੀ ਝਪਟ 'ਤੇ ਇਕ ਟਵੀਟ ਨਾਲ ਹੀ ਉਨ੍ਹਾਂ ਤੇ ਦੁਨੀਆ ਲਈ ਖ਼ਤਮ ਹੋ ਗਿਆ ਹੈ। ਪਰ ਅਸੀਂ ਉਨ੍ਹਾਂ ਦੀ ਨਿੱਜਤਾ 'ਤੇ ਕੋਈ ਟਿੱਪਣੀ ਨਹੀਂ ਕਰ ਸਕਦੇ, ਨਾ ਹੀ ਕਹਿ ਸਕਦੇ ਹਾਂ ਕਿ ਉਨ੍ਹਾਂ ਦੇ ਰਿਸ਼ਤਾ ਟੁੱਟਣ ਦੇ ਅੰਦਰੂਨੀ ਕੀ-ਕੀ ਕਾਰਨ ਹੋ ਸਕਦੇ ਹਨ ਪਰ ਉਹ ਲੱਖਾਂ-ਕਰੋੜਾਂ ਸੰਸਾਰ ਦੇ ਨੌਜਵਾਨਾਂ ਦੇ ਮਾਰਗ ਦਰਸ਼ਕ ਹਨ। ਜਿਸ ਦਾ ਪ੍ਰਭਾਵ ਉਨ੍ਹਾਂ 'ਤੇ ਅਵੱਸ਼ ਪਵੇਗਾ।
ਵਿਆਹੁਤਾ ਜੀਵਨ ਤੇ ਤਲਾਕ ਦਾ ਦੂਜਾ ਪਹਿਲੂ ਅੱਜਕਲ੍ਹ ਇਕ ਹੋਰ ਆ ਰਿਹਾ ਹੈ। ਉਹ ਹੈ, ਉਨ੍ਹਾਂ ਨੌਜਵਾਨਾਂ ਦੇ ਸੰਦਰਭ ਵਿਚ ਜੋ ਮਹਾਂਨਗਰਾਂ 'ਚ ਕਾਰਪੋਰੇਟ ਸੈਕਟਰ ਵਿਚ ਨੌਕਰੀ ਕਰਦੇ ਹਨ। ਉਹ ਵਿਆਹ ਵਰਗੀ ਅਹਿਮ ਸਮਾਜਿਕ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ, ਬੱਚੇ ਪੈਦਾ ਕਰਨਾ ਤਾਂ ਅੱਗੋਂ ਦੀ ਗੱਲ ਹੈ। ਮੌਜੂਦਾ ਕੰਪਿਊਟਰੀ ਤੇ ਇੰਟਰਨੈੱਟ ਯੁੱਗ ਦੇ ਨੌਜਵਾਨਾਂ ਦੀ ਪ੍ਰੇਰਨਾ ਦਾ ਸ੍ਰੋਤ ਅਤੇ ਰਾਹ-ਦਸੇਰੇ ਖ਼ਾਸ ਕਰ ਫ਼ਿਲਮੀ ਕਲਾਕਾਰ, ਗਾਇਕ, ਕ੍ਰਿਕਟ ਖਿਡਾਰੀ ਜਾਂ ਫੇਰ ਧਨਾਢ ਵਿਅਕਤੀ ਹੀ ਹਨ। ਉਹ ਘੱਟ ਸਮੇਂ 'ਚ ਬਹੁਤ ਸਾਰਾ ਕੁਝ ਹਾਸਲ ਕਰਨਾ ਚਾਹੁੰਦੇ ਹਨ, ਬਿਨਾਂ ਕਿਸੇ ਕਿਸਮ ਦੀ ਪ੍ਰਵਾਹ ਕਰਕੇ ਭਾਵੇਂ ਕਿ ਉਨ੍ਹਾਂ ਦੀ ਸਿਹਤ ਜਾਂ ਹੋਰ ਸਮਾਜਿਕ ਜ਼ਿੰਮੇਵਾਰੀਆਂ ਹੋਣ।
ਦੋ ਦਹਾਕੇ ਪਹਿਲਾਂ ਸਾਡੇ ਭਾਰਤੀ ਸਮਾਜ ਵਿਚ ਤਲਾਕ ਦਾ ਨਾਂਅ ਲੈਣਾ ਹੀ ਮਾੜਾ ਸਮਝਿਆ ਜਾਂਦਾ ਸੀ। ਜੇਕਰ ਝਾਤ ਮਾਰੀਏ ਤਾਂ ਟਾਵਾਂ-ਟਾਵਾਂ ਜੋੜਾ ਮਿਲਦਾ ਸੀ ਜਿਸ ਦਾ ਤਲਾਕ ਹੋਇਆ ਹੋਵੇ, ਉਹ ਵੀ ਵਿਆਹ ਦੇ ਪਹਿਲੇ ਤਿੰਨ-ਚਾਰ ਸਾਲਾਂ ਤੱਕ ਹੋ ਜਾਂਦਾ ਸੀ, ਕਿਸੇ ਬਹੁਤ ਵੱਡੇ ਕਾਰਨ ਕਰਕੇ। ਵਿਆਹ ਦੇ ਅੱਠ-ਦਸ ਸਾਲ ਜੇਕਰ ਲੰਘ ਜਾਣ ਤੇ ਇਕ-ਦੋ ਬੱਚਿਆਂ ਦੇ ਮਾਪੇ ਬਣ ਗਏ ਹੋਣ ਤਾਂ ਤਲਾਕ ਬਾਰੇ ਸੋਚਣ ਦੀ ਤਾਂ ਛੱਡੋ ਮਾਂ-ਪਿਓ ਆਪ ਖਾਣਾ -ਪੀਣਾ ਵੀ ਭੁੱਲ ਜਾਂਦੇ ਹਨ। ਕਿਉਂਕਿ ਅਸੀਂ ਉਸ ਸਮਾਜ ਦੇ ਵਾਸੀ ਹਾਂ ਜੋ ਆਪਣੀਆਂ ਜੜ੍ਹਾਂ ਤੇ ਵੱਡ-ਵਡੇਰਿਆਂ ਤੋਂ ਡਰਦੇ ਹਾਂ ਜਾਂ ਕਹਿ ਲਈਏ ਕਿ ਝੇਪ ਮੰਨਦੇ ਹਾਂ। ਇਹੀ ਸਾਡੀਆਂ ਕਦਰਾਂ-ਕੀਮਤਾਂ ਅਤੇ ਸੰਸਕਾਰਾਂ ਦੀ ਸਭ ਤੋਂ ਵਧੀਆ ਸਿਫ਼ਤ ਅਤੇ ਖ਼ਾਸੀਅਤ ਹੈ।
ਮੈਨੂੰ ਨਿੱਜੀ ਤੌਰ 'ਤੇ ਬਹੁਤ ਖੁਸ਼ੀ ਹੋਈ ਜਦ ਅੰਕੜਿਆਂ 'ਤੇ ਨਜ਼ਰ ਮਾਰੀ ਕਿ ਭਾਰਤ ਦੁਨੀਆ ਦਾ ਅਜਿਹਾ ਦੇਸ਼ ਹੈ ਜਿਥੇ ਸਭ ਤੋਂ ਘੱਟ ਤਲਾਕ ਹੁੰਦੇ ਹਨ। ਇਕ ਹਜ਼ਾਰ ਵਿਆਹ ਪਿੱਛੇ ਸਿਰਫ ਤੇਰਾਂ ਤਲਾਕ। ਉਸ ਦੇ ਉਲਟ ਯੂਰਪ ਅਤੇ ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ਵਿਚ ਇਹ 40-50 ਫ਼ੀਸਦੀ ਹਨ, ਜੋ ਨਿਰੰਤਰ ਵਧ ਰਹੇ ਹਨ। ਮੇਰੀ ਸਮਝ ਮੁਤਾਬਿਕ ਭਾਰਤ 'ਚ ਇਹੋ ਜਿਹਾ ਕੋਈ ਦੁਰਲੱਭ ਅਤੇ ਵਿਰਲਾ ਹੀ ਜੋੜਾ ਹੋਵੇਗਾ ਜੋ ਨਾ ਲੜਦਾ ਝਗੜਦਾ ਹੋਵੇ। ਪਰ ਦੋ-ਚਾਰ ਘੰਟਿਆਂ 'ਚ ਫਿਰ ਇਕ-ਮਿਕ ਹੋ ਜਾਂਦੇ ਹਨ ਬਸ਼ਰਤੇ ਕਿ ਦੋਵਾਂ 'ਚ ਕਿਸੇ ਤੀਜੇ ਜਾਂ ਕਿਸੇ ਬਾਹਰਲੇ ਸ਼ਖ਼ਸ ਦਾ ਦਖ਼ਲ ਨਾ ਹੋਵੇ ਭਾਵ ਕਿ ਕੋਈ ਬਲਦੀ 'ਤੇ ਤੇਲ ਪਾਉਣ ਵਾਲਾ ਨਾ ਹੋਵੇ।
ਪਰ ਸਮੇਂ ਦੀ ਚਾਲ ਤੇ ਖ਼ੁਦਗਰਜ਼ੀ ਕਰਕੇ, ਭਾਰਤੀ ਲੋਕਾਂ ਵਿਚ ਵੀ ਤਲਾਕ ਦਾ ਰੁਝਾਨ ਪਿਛਲੇ ਸਮੇਂ ਤੋਂ ਕਾਫੀ ਵਧਣ ਲੱਗ ਪਿਆ ਹੈ, ਇਸ ਦਾ ਅਨੁਮਾਨ ਵਧ ਰਹੇ ਵਿਸ਼ੇਸ਼ ਤਲਾਕ ਵਕੀਲ, ਅਦਾਲਤਾਂ ਅਤੇ ਵਧ ਰਹੀਆਂ ਕਾਨੂੰਨੀ ਸਹੂਲਤਾਂ ਤੋਂ ਬਾਖੂਬੀ ਲਾ ਸਕਦੇ ਹਾਂ। ਇਸ ਰੁਝਾਨ ਦੇ ਵਧਣ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਬੇਅੰਤ ਉਮੀਦਾਂ, ਘਟ ਰਿਹਾ ਸਬਰ, ਵਪਾਰਕ ਪੱਧਰ 'ਤੇ ਵਧ ਰਹੇ ਮੈਰਿਜ ਬਿਊਰੋ (ਜੋ ਕਈ ਵਾਰ ਆਪਣੇ ਹਿਤ ਲਈ ਝੂਠ ਬੋਲ ਦਿੰਦੇ ਹਨ), ਦਾਜ-ਦਹੇਜ ਦਾ ਲਾਲਚ, ਆਈਲਟਸ ਵਾਲਾ ਮੁੰਡਾ-ਕੁੜੀ, ਮੁੰਡੇ ਦਾ ਨਸ਼ੇੜੀ ਹੋਣਾ, ਘਰਦਿਆਂ ਦੀ ਲੋੜ ਤੋਂ ਵੱਧ ਦਖ਼ਲਅੰਦਾਜ਼ੀ (ਇਕ-ਦੂਜੇ ਨੂੰ ਭੜਕਾਉਣਾ), ਘਰੇਲੂ ਮਾਹੌਲ ਦਾ ਵਖਰੇਵਾਂ, ਸਰੀਰਕ ਜਾਂ ਮਾਨਸਿਕ ਪੱਖੋਂ ਕੋਈ ਬਿਮਾਰੀ ਹੋਣਾ, ਘਰੇਲੂ ਹਿੰਸਾ, ਵਿਚਾਰਕ ਮਤਭੇਦ, ਵਿਆਹ ਤੋਂ ਬਾਅਦ ਨਾਜਾਇਜ਼ ਸਬੰਧ, ਧੱਕੇ ਨਾਲ ਵਿਆਹ, ਮੌਕੇ ਦੀ ਨਜ਼ਾਕਤ ਨੂੰ ਨਾ ਸਮਝਣਾ, ਨੌਕਰੀਪੇਸ਼ਾ ਔਰਤਾਂ ਦੀ ਵਧ ਰਹੀ ਗਿਣਤੀ, ਆਦਿ। ਦਸੰਬਰ 2019 ਵਿਚ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਤਣਾਅ, ਉਦਾਸੀਨਤਾ, ਘਰੇਲੂ ਹਿੰਸਾ ਆਦਿ ਵਿਚ ਤੇਜ਼ੀ ਨਾਲ ਵਾਧਾ ਕੀਤਾ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਤਲਾਕ ਹੋਰ ਵਧਣ ਦੇ ਖ਼ਦਸ਼ੇ ਵੀ ਜ਼ਾਹਰ ਕੀਤੇ ਜਾ ਰਹੇ ਹਨ।
ਤਲਾਕ ਲੈਣਾ ਤਾਂ ਸੌਖਾ ਹੈ ਪਰ ਦੋਵਾਂ ਨੂੰ ਸਮਾਜਿਕ ਤੇ ਮਾਨਸਿਕ ਪੱਧਰ 'ਤੇ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। ਜੇਕਰ ਉਨ੍ਹਾਂ ਦੇ ਕੋਈ ਔਲਾਦ ਹੈ ਤਾਂ ਉਹ ਸਭ ਤੋਂ ਵੱਧ ਭੁਗਤਦੀ ਹੈ, ਬੱਚੇ ਦੇ ਪਾਲਣ-ਪੋਸ਼ਣ 'ਚ ਜਿੰਨੀ ਮਾਂ ਦੀ ਜ਼ਰੂਰਤ ਹੁੰਦੀ ਹੈ ਓਨੀ ਹੀ ਪਿਉ ਦੀ ਵੀ ਹੈ। ਉਸ ਦਾ ਸੰਪੂਰਨ ਤੇ ਸਮੁੱਚਾ ਵਿਅਕਤੀਤਵ ਉਸਾਰਨ ਲਈ। ਇਕ ਤਲਾਕ ਨਾਲ ਦੋ ਜਣੇ ਹੀ ਪ੍ਰਭਾਵਿਤ ਨਹੀਂ ਹੁੰਦੇ ਸਗੋਂ ਕਈ ਪਰਿਵਾਰ ਹੁੰਦੇ ਹਨ। ਆਓ ਕੋਸ਼ਿਸ਼ ਕਰੀਏ, ਲੜੀਏ ਵੀ ਪਰ ਇਕ-ਦੂਜੇ ਨਾਲ, ਪਰ ਇਸ ਦਾ ਘਰ ਦੀਆਂ ਕੰਧਾਂ ਨੂੰ ਵੀ ਨਹੀਂ ਪਤਾ ਲੱਗਣਾ ਚਾਹੀਦਾ। ਜਦ ਤੁਹਾਡੇ ਇਸ ਪਵਿੱਤਰ ਤੇ ਭਰੋਸੇ ਦੇ ਰਿਸ਼ਤੇ ਵਿਚ ਕੋਈ ਹੋਰ ਇਨਸਾਨ ਭਾਵੇਂ ਕਿ ਤੁਹਾਡਾ ਕੋਈ ਨੇੜਲਾ ਹੀ ਕਿਉਂ ਨਾ ਹੋਵੇ ਆ ਜਾਂਦਾ ਹੈ ਤਾਂ ਕਈ ਵਾਰੀ ਇਸ ਰਿਸ਼ਤੇ 'ਚ ਦਰਾੜ ਪੈਣੀ ਸ਼ੁਰੂ ਹੋ ਜਾਂਦੀ ਹੈ। ਸਮਝਦਾਰ ਤੇ ਸੁਲਝਿਆ ਹੋਇਆ ਇਨਸਾਨ ਪਤੀ ਪਤਨੀ ਦੇ ਰਿਸ਼ਤੇ ਨੂੰ ਆਪਣੀ ਲਿਆਕਤ ਤੇ ਸੂਝ-ਬੂਝ ਨਾਲ ਤਰਕਦਾਰ ਮਿਸਾਲਾਂ ਨਾਲ ਉਨ੍ਹਾਂ ਨੂੰ ਸਮਝਾ ਕੇ ਮੁੜ ਨੇੜੇ ਲਿਆ ਦਿੰਦਾ ਹੈ। ਹਾਂ, ਇਹ ਤੁਹਾਡੀ ਸੋਚ ਤੇ ਚੋਣ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਇਨਸਾਨ ਨੂੰ ਆਪਣਾ ਸਲਾਹਕਾਰ ਚੁਣਦੇ ਹੋ। ਆਓ, ਛੋਟੀਆਂ-ਛੋਟੀਆਂ ਗੱਲਾਂ ਨੂੰ ਦਰਕਿਨਾਰ ਕਰਕੇ ਆਪਣਾ ਹੱਸਦਾ-ਵਸਦਾ ਪਰਿਵਾਰ ਤੇ ਸਮਾਜ ਸਿਰਜੀਏ।


-ਸਹਾਇਕ ਪ੍ਰੋਫੈਸਰ, ਪੀ.ਏ.ਯੂ. ਲੁਧਿਆਣਾ
ਮੋ: 950-160-1144

 

ਖ਼ਬਰ ਸ਼ੇਅਰ ਕਰੋ

 

ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼

ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲਾ ਸੂਰਬੀਰ ਯੋਧਾ ਬਾਬਾ ਬੀਰ ਸਿੰਘ ਨੌਰੰਗਾਬਾਦੀ

ਪਿੰਡ ਗੱਗੋਬੂਆ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨ ਤਾਰਨ) ਦੇ ਭਾਈ ਸੇਵਾ ਸਿੰਘ ਦੇ ਗ੍ਰਹਿ ਮਾਤਾ ਧਰਮ ਕੌਰ ਦੀ ਕੁੱਖੋਂ, ਸੰਤ ਅਤੇ ਸਿਪਾਹੀ ਦੇ ਗੁਣਾਂ ਨਾਲ ਭਰਪੂਰ ਬਾਬਾ ਬੀਰ ਸਿੰਘ ਦਾ ਜਨਮ ਤਿੰਨ ਸਾਵਣ 1825 ਬਿਕਰਮੀ ਮੁਤਾਬਿਕ ਜੁਲਾਈ 1768 ਨੂੰ ਹੋਇਆ। ਆਪ ਜੀ ਦੇ ਪਿਤਾ ਭਾਈ ...

ਪੂਰੀ ਖ਼ਬਰ »

ਭਾਰਤ ਮੱਧਕਾਲੀ ਚੋਣਾਂ ਵੱਲ

'ਸਬਕਾ ਸਾਥ ਸਬਕਾ ਵਿਕਾਸ' ਦੇ ਢਕਵੰਜ ਨਾਲ ਸੱਤਾ ਵਿਚ ਆ ਕੇ ਕਾਰਪੋਰੇਟਾਂ ਦੇ ਹੱਥਾਂ ਦੀ ਸ਼ਰ੍ਹੇਆਮ ਕਠਪੁਤਲੀ ਬਣ ਚੁੱਕੀ ਭਾਜਪਾ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਜੋ ਹਾਲਾਤ ਬਣਦੇ ਜਾ ਰਹੇ ਹਨ, ਉਹ ਮੱਧਕਾਲੀ ਚੋਣਾਂ ਵੱਲ ...

ਪੂਰੀ ਖ਼ਬਰ »

2021 ਦੀਆਂ ਚੋਣਾਂ-ਸੂਬਾ ਸਰਕਾਰਾਂ ਲਈ ਜਾਗਣ ਦਾ ਹੋਕਾ

ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ, ਆਸਾਮ ਤੇ ਪੁਡੂਚੇਰੀ ਦੇ ਚੋਣ ਨਤੀਜੇ ਖੁਸ਼ੀਆਂ ਲੱਦੀ ਹੈਰਾਨੀ ਦੇਣ ਵਾਲੇ ਹਨ। ਆਸਾਮ ਨੂੰ ਛੱਡ ਕੇ ਸਾਰੀਆਂ ਥਾਵਾਂ ਉੱਤੇ ਰੱਬਾਂ ਦਾ ਰੱਬ ਬਣੀ ਭਾਜਪਾ ਨੂੰ ਮੂੰਹ ਦੀ ਖਾਣੀ ਪਈ ਹੈ। ਪੱਛਮੀ ਬੰਗਾਲ ਵਿਚ ਭਾਜਪਾ ਦੇ ਭਰਮ ਜਾਲ ਵਿਚ ਫਸੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX