ਤਾਜਾ ਖ਼ਬਰਾਂ


ਚੇਨਈ ਨੇ ਮੁੰਬਈ ਨੂੰ 20 ਦੌੜਾਂ ਨਾਲ ਹਰਾਇਆ
. . .  1 day ago
ਚੇਨਈ ਨੇ ਮੁੰਬਈ ਨੂੰ ਦਿੱਤਾ 157 ਦੌੜਾਂ ਦਾ ਟੀਚਾ, ਗਾਇਕਵਾੜ ਨੇ ਖੇਡੀ ਸ਼ਾਨਦਾਰ ਪਾਰੀ
. . .  1 day ago
"ਅਸੀਂ ਚੰਨੀ ਨੂੰ ਇਹ ਮੌਕਾ ਦੇਣ ਲਈ ਬਹੁਤ ਖੁਸ਼ ਅਤੇ ਧੰਨਵਾਦੀ ਹਾਂ-ਸੁਰਿੰਦਰ ਕੌਰ, ਚਰਨਜੀਤ ਸਿੰਘ ਚੰਨੀ ਦੀ ਭੈਣ
. . .  1 day ago
ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਚੰਨੀ ,ਇਤਿਹਾਸ ’ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ - ਨਵਜੋਤ ਸਿੰਘ ਸਿੱਧੂ
. . .  1 day ago
ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ’ਤੇ ਦਿੱਤੀ ਵਧਾਈ
. . .  1 day ago
ਕਿਸਾਨ ਸੰਘਰਸ਼ ‘ਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ਵਾਰਸਾਂ ਨੂੰ ਨਿੱਜੀ ਤੌਰ 'ਤੇ ਨੌਕਰੀ ਦੇ ਪੱਤਰ ਨਾ ਸੌਂਪਣ 'ਤੇ ਦੁਖੀ ਹਾਂ- ਕੈਪਟਨ
. . .  1 day ago
ਚੰਡੀਗੜ੍ਹ , 19 ਸਤੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਨੇ ਟਵੀਟ ਕਰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ...
ਮਨੀਸ਼ ਤਿਵਾੜੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਬ੍ਰਹਮ ਮਹਿੰਦਰਾ ਤੇ ਸੁਖਜਿੰਦਰ ਸਿੰਘ ਰੰਧਾਵਾ ਬਣੇ ਉਪ ਮੁੱਖ ਮੰਤਰੀ
. . .  1 day ago
ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਕੱਲ੍ਹ 11 ਵਜੇ ਚੁੱਕਣਗੇ ਸਹੁੰ
. . .  1 day ago
ਚਰਨਜੀਤ ਸਿੰਘ ਚੰਨੀ ਮੀਡੀਆ ਨੂੰ ਕਰ ਰਹੇ ਸੰਬੋਧਨ
. . .  1 day ago
ਅਜਨਾਲਾ ਟਿਫ਼ਨ ਬੰਬ ਧਮਾਕਾ ਮਾਮਲੇ ਦੇ ਮੁਲਜ਼ਮ ਰੂਬਲ ਸਿੰਘ ਨੂੰ ਅਦਾਲਤ ਵਲੋਂ ਮੁੜ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
. . .  1 day ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਮਹੀਨੇ ਅਜਨਾਲਾ ਅੰਮ੍ਰਿਤਸਰ ਰੋਡ ’ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ’ਤੇ ਖੜ੍ਹੇ ਤੇਲ ਵਾਲੇ ਟੈਂਕਰ ’ਤੇ ਹੋਏ ਆਈ.ਈ.ਡੀ .ਟਿਫ਼ਨ ਬੰਬ ਧਮਾਕਾ ਮਾਮਲੇ ...
ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਚੰਡੀਗੜ੍ਹ ਵਿਚ ਰਾਜਪਾਲ ਦੇ ਘਰ ਦੇ ਬਾਹਰ ਮਨਾਏ ਜਸ਼ਨ
. . .  1 day ago
ਮੋਟਰ ਸਾਈਕਲ ਧਮਾਕਾ ਅਤੇ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ 3 ਦਿਨਾਂ ਪੁਲਿਸ ਰਿਮਾਂਡ ’ਤੇ
. . .  1 day ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) -ਸ਼ਹਿਰ ਦੇ ਪੀ.ਐਨ.ਬੀ. ਰੋਡ ’ਤੇ ਮੋਟਰ ਸਾਈਕਲ ਧਮਾਕਾ ਅਤੇ ਧਰਮੂਵਾਲਾ ਦੇ ਖੇਤਾਂ ’ਚ ਬਰਾਮਦ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ ਕੁਮਾਰ ਪੁੱਤਰ ਅਮੀਰ ਸਿੰਘ ...
ਚਰਨਜੀਤ ਸਿੰਘ ਚੰਨੀ ਰਾਜ ਭਵਨ ਪਹੁੰਚੇ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
. . .  1 day ago
ਇਹ ਹਾਈ ਕਮਾਂਡ ਦਾ ਫੈਸਲਾ ਹੈ , ਸਵਾਗਤ ਕਰਦਾ ਹਾਂ, ਚੰਨੀ ਮੇਰੇ ਛੋਟੇ ਭਰਾ ਵਰਗਾ - ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਪੰਜਾਬ ਰਾਜ ਭਵਨ ਪਹੁੰਚਿਆ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਦੇ ਜੇ.ਡਬਲਯੂ. ਮੈਰੀਅਟ ਹੋਟਲ ਤੋਂ ਗਵਰਨਰ ਹਾਊਸ ਹੋਏ ਰਵਾਨਾ
. . .  1 day ago
ਬਾਰਾਬੰਕੀ: ਮੂਰਤੀ ਵਿਸਰਜਨ ਦੌਰਾਨ ਵੱਡਾ ਹਾਦਸਾ, 5 ਲੋਕਾਂ ਦੇ ਡੁੱਬਣ ਦੀ ਖ਼ਬਰ
. . .  1 day ago
ਹਰੀਸ਼ ਰਾਵਤ ਸ਼ਾਮ 6:30 ਵਜੇ ਰਾਜਪਾਲ ਨੂੰ ਮਿਲਣਗੇ
. . .  1 day ago
ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਹਰੀਸ਼ ਰਾਵਤ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ
. . .  1 day ago
44 ਸਾਲਾ ਵਿਅਕਤੀ ਦੀ ਗਰੀਸ ’ਚ ਮੌਤ
. . .  1 day ago
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)- ਨਜਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਰੀਬ 44 ਸਾਲਾ ਮ੍ਰਿਤਕ ਗੁਰਪ੍ਰੀਤ ...
ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  1 day ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 27 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁੱਲ ਕਲਾਮ

ਸੰਪਾਦਕੀ

ਕੁੜਿੱਕੀ ਵਿਚ ਫਸੀ ਸਰਕਾਰ ਅਤੇ ਲੋਕ

ਦੇਸ਼ ਭਰ ਵਿਚ ਕੋਰੋਨਾ ਦੇ ਕਹਿਰ ਕਾਰਨ ਜਿਥੇ ਕੇਂਦਰ ਸਰਕਾਰ ਅਤੇ ਬਹੁਤੇ ਰਾਜ ਭੰਵਰ ਵਿਚ ਫਸੇ ਨਜ਼ਰ ਆਉਂਦੇ ਹਨ, ਉਥੇ ਪੰਜਾਬ ਸਰਕਾਰ ਅਤੇ ਲੋਕ ਵੀ ਕੁੜਿੱਕੀ ਵਿਚ ਫਸੇ ਦਿਖਾਈ ਦੇ ਰਹੇ ਹਨ। ਇਸ ਮਸਲੇ 'ਤੇ ਪੰਜਾਬ ਅਤੇ ਹਰਿਆਣਾ ਦੇ ਹਾਲਾਤ ਵਿਗੜ ਰਹੇ ਹਨ। ਮਰੀਜ਼ਾਂ ਦੀ ਵਧਦੀ ...

ਪੂਰੀ ਖ਼ਬਰ »

27 ਸਾਲਾਂ ਬਾਅਦ ਬਿਲ ਤੇ ਮਲਿੰਦਾ ਹੋਏ ਵੱਖ

ਨੌਜਵਾਨ ਪੀੜ੍ਹੀ 'ਤੇ ਕੀ ਪ੍ਰਭਾਵ ਪਵੇਗਾ?

ਅੱਜਕਲ੍ਹ ਸੋਸ਼ਲ ਮੀਡੀਆ 'ਤੇ ਬਿਲ ਗੇਟਸ ਦੇ ਤਲਾਕ ਲੈਣ ਦੇ ਫ਼ੈਸਲੇ ਦੀ ਖ਼ਬਰ ਬਾਰੇ ਤਰ੍ਹਾਂ-ਤਰ੍ਹਾਂ ਦੇ ਸੰਦੇਸ਼ ਘੁੰਮ ਰਹੇ ਹਨ। ਸ਼ਾਇਦ ਹੀ ਕੋਈ ਅਜਿਹਾ ਬਸ਼ਿੰਦਾ ਹੋਵੇਗਾ ਜੋ ਮਾਈਕਰੋਸੋਫਟ ਦੇ ਸਹਿਬਾਨੀ ਬਿਲ ਗੇਟਸ ਨੂੰ ਜਾਣਦਾ ਨਾ ਹੋਵੇ, ਇਹ ਇਨਸਾਨ ਅਕਸਰ ਹੀ ਆਮ ਲੋਕਾਂ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼

ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲਾ ਸੂਰਬੀਰ ਯੋਧਾ ਬਾਬਾ ਬੀਰ ਸਿੰਘ ਨੌਰੰਗਾਬਾਦੀ

ਪਿੰਡ ਗੱਗੋਬੂਆ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨ ਤਾਰਨ) ਦੇ ਭਾਈ ਸੇਵਾ ਸਿੰਘ ਦੇ ਗ੍ਰਹਿ ਮਾਤਾ ਧਰਮ ਕੌਰ ਦੀ ਕੁੱਖੋਂ, ਸੰਤ ਅਤੇ ਸਿਪਾਹੀ ਦੇ ਗੁਣਾਂ ਨਾਲ ਭਰਪੂਰ ਬਾਬਾ ਬੀਰ ਸਿੰਘ ਦਾ ਜਨਮ ਤਿੰਨ ਸਾਵਣ 1825 ਬਿਕਰਮੀ ਮੁਤਾਬਿਕ ਜੁਲਾਈ 1768 ਨੂੰ ਹੋਇਆ। ਆਪ ਜੀ ਦੇ ਪਿਤਾ ਭਾਈ ...

ਪੂਰੀ ਖ਼ਬਰ »

ਭਾਰਤ ਮੱਧਕਾਲੀ ਚੋਣਾਂ ਵੱਲ

'ਸਬਕਾ ਸਾਥ ਸਬਕਾ ਵਿਕਾਸ' ਦੇ ਢਕਵੰਜ ਨਾਲ ਸੱਤਾ ਵਿਚ ਆ ਕੇ ਕਾਰਪੋਰੇਟਾਂ ਦੇ ਹੱਥਾਂ ਦੀ ਸ਼ਰ੍ਹੇਆਮ ਕਠਪੁਤਲੀ ਬਣ ਚੁੱਕੀ ਭਾਜਪਾ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਜੋ ਹਾਲਾਤ ਬਣਦੇ ਜਾ ਰਹੇ ਹਨ, ਉਹ ਮੱਧਕਾਲੀ ਚੋਣਾਂ ਵੱਲ ਸਪੱਸ਼ਟ ਇਸ਼ਾਰਾ ਕਰਦੇ ਹਨ।
ਕੋਰੋਨਾ ਮਹਾਂਮਾਰੀ ਦੇ ਸੰਕਟ ਨਾਲ ਨਜਿੱਠਣ ਦੀ ਅਸਫਲਤਾ, ਜੀਵਨ ਬਚਾਊ ਦਵਾਈਆਂ ਦੀ ਜ਼ਖੀਰੇਬਾਜ਼ੀ, ਆਕਸੀਜਨ ਬਿਨਾਂ ਹਸਪਤਾਲਾਂ ਵਿਚ ਪਲ-ਪਲ ਦਮ ਤੋੜਦੀ ਮਨੁੱਖਤਾ, ਪੈਟਰੋਲੀਅਮ ਪਦਾਰਥਾਂ ਦੀਆਂ ਕੌਮਾਂਤਰੀ ਪੱਧਰ ਉਤੇ ਸਥਿਰ ਰਹਿਣ ਦੇ ਬਾਵਜੂਦ ਦੇਸ਼ ਵਿਚ ਵਧ ਰਹੀਆਂ ਕੀਮਤਾਂ, ਆਰਥਿਕ ਮੁਹਾਜ਼ 'ਤੇ ਸਰਕਾਰ ਦੀ ਮੁਕੰਮਲ ਨਾਕਾਮੀ, ਪੱਛਮੀ ਬੰਗਾਲ ਤੇ ਹੋਰ ਸੂਬਿਆਂ ਦੀਆਂ ਚੋਣਾਂ ਵਿਚ ਚਮਤਕਾਰੀ ਪ੍ਰਚਾਰ ਦੇ ਬਾਵਜੂਦ ਹੋਈ ਭਾਜਪਾ ਦੀ ਹਾਰ, ਲੋਕ ਮਸਲਿਆਂ ਪ੍ਰਤੀ ਸਰਕਾਰੀ ਉਦਾਸੀਨਤਾ, ਨਿਆਂਪਾਲਿਕਾ ਦੇ ਸਿਆਸੀ ਗੁਲਾਮੀ ਦੇ ਜੂਲੇ ਹੇਠ ਆ ਜਾਣ ਦੀ ਮਨੌਤ, ਬੇਰੁਜ਼ਗਾਰੀ ਦਾ ਅੰਕੜਾ ਸਭ ਤੋਂ ਉੱਪਰਲੇ ਪੱਧਰ 'ਤੇ ਪੁੱਜਣਾ, ਸਰਕਾਰ ਦਾ ਲੋਕਾਂ ਲਈ ਨਾ ਹੋ ਕੇ ਸਿਰਫ ਪ੍ਰਧਾਨ ਮੰਤਰੀ ਦੀਆਂ ਮਨਆਈਆਂ ਪੁਗਾਉਣ ਤੱਕ ਸੀਮਤ ਹੋ ਜਾਣਾ ਆਦਿ ਅਜਿਹੀਆਂ ਉਦਾਹਰਨਾਂ ਹਨ, ਜੋ ਦੇਸ਼ ਵਿਚ ਮੱਧਕਾਲੀ ਚੋਣਾਂ ਦਾ ਸੰਕੇਤ ਦਿੰਦੀਆਂ ਹਨ।
ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੇ ਮੋਟੇ ਦਮਗਜੇ ਮਾਰਨ ਵਾਲੇ ਇਸ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਨਾਕਾਮ ਸਾਬਤ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਪੱਧਰ 'ਤੇ ਦੇਸ਼ ਨੂੰ ਅਜਿਹੇ ਚੋਰਾਹੇ ਉਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ, ਜੋ ਮੈਡੀਕਲ ਸਪਲਾਈਜ਼ ਲਈ ਦੁਨੀਆ ਭਰ ਦੀਆਂ ਲੇਲੜ੍ਹੀਆਂ ਕੱਢਣ ਲਈ ਮਜਬੂਰ ਹੈ। ਇਕ ਵਾਰ ਵਿਸ਼ਵ ਦੀ ਫਾਰਮੇਸੀ ਮੰਨੇ ਜਾਂਦੇ ਭਾਰਤ ਦੇ ਬਾਸ਼ਿੰਦਿਆਂ ਨੂੰ ਅੱਜ ਜੀਵਨ ਬਚਾਊ ਦਵਾਈਆਂ ਲਈ ਡਾਕਟਰਾਂ ਦੇ ਤਰਲੇ ਕੱਢਣੇ ਪੈ ਰਹੇ ਹਨ। ਕੀ ਇਹੀ ਨਰਿੰਦਰ ਮੋਦੀ ਦਾ ਆਤਮ-ਨਿਰਭਰ ਭਾਰਤ ਹੈ। ਜੇ ਲੋਕਾਂ ਦਾ ਬਿਨਾਂ ਦਵਾਈਆਂ ਤੇ ਆਕਸੀਜਨ ਤੋਂ ਇਸ ਜਹਾਨ ਤੋਂ ਵਿਲਕਦਿਆਂ ਤੁਰ ਜਾਣਾ ਆਤਮ-ਨਿਰਭਰਤਾ ਹੈ ਤਾਂ ਦੇਸ਼ ਨੂੰ ਅਜਿਹੀ ਆਤਮ-ਨਿਰਭਰਤਾ ਦੀ ਲੋੜ ਨਹੀਂ।
ਕੋਰੋਨਾ ਸੰਕਟ ਨੇ ਜਿੱਥੇ ਸਾਡੇ ਸਾਹਮਣੇ ਕਈ ਚੁਣੌਤੀਆਂ ਪੇਸ਼ ਕੀਤੀਆਂ ਹਨ, ਉਥੇ ਇਨ੍ਹਾਂ ਚੋਣਾਂ ਨੇ ਸਰਕਾਰ ਦੀ ਨਾਕਾਮੀ ਸਾਹਮਣੇ ਲਿਆ ਕੇ ਸਾਨੂੰ ਇਹ ਸੋਚਣ ਦਾ ਮੌਕਾ ਵੀ ਦਿੱਤਾ ਹੈ ਕਿ ਸਾਨੂੰ ਆਪਣੇ ਭਵਿੱਖ ਲਈ ਕਿਹੋ ਜਿਹੀ ਸਰਕਾਰ ਚਾਹੀਦੀ ਹੈ? ਕੀ ਸਾਨੂੰ ਧਰਮ ਦੀ ਪਾਣ ਚਾੜ੍ਹ ਕੇ ਕਾਰਪੋਰੇਟਾਂ ਦੀਆਂ ਜੇਬਾਂ ਭਰਨ ਤੇ ਆਮ ਲੋਕਾਂ ਦਾ ਗਲਾ ਘੁੱਟਣ ਵਾਲੀ ਸਰਕਾਰ ਚਾਹੀਦੀ ਹੈ ਜਾਂ ਸਾਨੂੰ ਮੁਸ਼ਕਿਲ ਦੀ ਇਸ ਘੜੀ ਵਿਚ ਲੋਕਾਂ ਨਾਲ ਖੜ੍ਹਨ ਵਾਲੀ ਸਰਕਾਰ ਤੇ ਆਗੂ ਦੀ ਲੋੜ ਹੈ। ਆਰਥਿਕ ਮੁਹਾਜ਼ ਉਤੇ ਸਰਕਾਰ ਦੀ ਨਾਕਾਮੀ ਅਜਿਹੇ ਸਮੇਂ ਸਾਹਮਣੇ ਆਈ, ਜਦੋਂ ਕੋਰੋਨਾ ਵਾਇਰਸ ਦੀ ਉਤਪਤੀ ਮੰਨੇ ਜਾਂਦੇ ਚੀਨ ਤੋਂ ਬਹੁਕੌਮੀ ਕੰਪਨੀਆਂ ਦਾ ਧਿਆਨ ਲਾਂਭੇ ਹੋ ਰਿਹਾ ਸੀ ਪਰ ਸਾਡੇ ਦੇਸ਼ ਦੇ ਹਾਲਾਤ ਅਜਿਹੇ ਹਨ ਕਿ ਕੋਈ ਵੀ ਕੰਪਨੀ ਭਾਰਤ ਵਿਚ ਕਾਰੋਬਾਰ ਕਰਨਾ ਨਹੀਂ ਚਾਹੁੰਦੀ।
ਭਾਰਤ ਦੀ ਵੰਨ-ਸੁਵੰਨਤਾ ਨੂੰ ਦੇਖਦਿਆਂ ਸਾਨੂੰ ਇੱਥੇ ਨਾ ਤਾਂ ਪੂੰਜੀਵਾਦੀ ਨੀਤੀਆਂ ਨੂੰ ਹੂਬਹੂ ਲਾਗੂ ਕਰਨ ਦੀ ਲੋੜ ਹੈ ਤੇ ਨਾ ਹੀ ਸਮਾਜਵਾਦ ਦਾ ਪੂਰੀ ਤਰ੍ਹਾਂ ਪੱਲਾ ਫੜ ਕੇ ਸਰ ਸਕਦਾ ਹੈ। ਸਾਨੂੰ ਧਰਮ ਦੇ ਨਾਂਅ 'ਤੇ ਪੈਦਾ ਕੀਤੇ ਜਾਂਦੇ ਮਾਨਸਿਕ ਉਨਮਾਦ ਦੀ ਵੀ ਕੋਈ ਲੋੜ ਨਹੀਂ ਹੈ ਅਤੇ ਨਾ ਹੀ ਸਾਨੂੰ ਜਾਤੀਵਾਦ ਨੂੰ ਉਤਸ਼ਾਹਿਤ ਕਰ ਕੇ ਲੋਕਾਂ ਵਿਚ ਵੰਡੀਆਂ ਪਾਉਣ ਵਾਲੀਆਂ ਨੀਤੀਆਂ ਦੀ ਪ੍ਰੋੜ੍ਹਤਾ ਕਰਨੀ ਚਾਹੀਦੀ ਹੈ। ਸਾਨੂੰ ਪੂੰਜੀਵਾਦ ਤੇ ਸਮਾਜਵਾਦ ਦੇ ਵਿਚਕਾਰ ਸਮਤੋਲ ਬਣਾ ਕੇ ਚੱਲਣ ਵਾਲੀ ਨੀਤੀ ਦੀ ਲੋੜ ਹੈ, ਜਿੱਥੇ ਧਰਮ ਤੇ ਜਾਤ ਆਧਾਰਿਤ ਵਿਤਕਰੇ ਦੀ ਥਾਂ ਸਭ ਲਈ ਬਰਾਬਰ ਮੌਕੇ ਮੁਹੱਈਆ ਕੀਤੇ ਜਾਣ।
ਮੌਜੂਦਾ ਹਾਲਾਤ ਨੂੰ ਦੇਖ ਕੇ ਮੈਨੂੰ ਇਹ ਕਹਿੰਦਿਆਂ ਬਿਲਕੁੱਲ ਝਿਜਕ ਮਹਿਸੂਸ ਨਹੀਂ ਹੁੰਦੀ ਕਿ ਹਿੰਦੂਤਵਾ ਦੇ ਨਾਂਅ 'ਤੇ ਹੋਂਦ ਵਿਚ ਆਈ ਸਰਕਾਰ ਨੇ ਦੇਸ਼ ਨੂੰ ਆਰਥਿਕ ਦੀਵਾਲੀਆਪਣ ਦੇ ਕੰਢੇ ਉਤੇ ਤਾਂ ਲਿਆਂਦਾ ਹੀ ਹੈ, ਸਗੋਂ ਸਮਾਜ ਵਿਚ ਇਕ ਅਜਿਹੀ ਵੰਡ ਦੇ ਬੀਜ ਵੀ ਸੁੱਟ ਦਿੱਤੇ ਹਨ, ਜਿਸ ਨਾਲ ਹਰੇਕ ਬੰਦਾ ਦੂਜੇ ਨੂੰ ਧਰਮ ਦੇ ਪ੍ਰਿਜ਼ਮ ਵਿਚੋਂ ਹੀ ਦੇਖਦਾ ਹੈ। ਦੇਸ਼ ਨੇ ਜ਼ਾਹਰਾ ਤੇ ਲੁਕਵੇਂ ਰੂਪ ਵਿਚ ਧਰਮ ਦਾ ਇਹ ਜ਼ਹਿਰ ਪੀਤਾ ਸੀ, ਜਿਸ ਦੇ ਨਤੀਜੇ ਹੁਣ ਸਾਡੇ ਸਾਹਮਣੇ ਹਨ।
ਇਸ ਸਮੇਂ ਨੌਜਵਾਨਾਂ ਨੂੰ ਰੁਜ਼ਗਾਰ, ਬਿਮਾਰਾਂ ਨੂੰ ਡਾਕਟਰੀ ਸਹੂਲਤਾਂ, ਭੁੱਖਿਆਂ ਨੂੰ ਖਾਣਾ ਤੇ ਵਪਾਰ ਲਈ ਸਾਜ਼ਗਾਰ ਮਾਹੌਲ ਦੀ ਲੋੜ ਹੈ ਪਰ ਇਸ ਸਰਕਾਰ ਦੇ ਰਾਜ ਵਿਚ ਇਸ ਦੀ ਆਸ ਰੱਖਣੀ ਸੰਭਵ ਨਹੀਂ ਹੈ। ਸਰਕਾਰ ਲੋਕਾਂ ਨੂੰ ਆਪਣੇ ਤੇ ਪ੍ਰਾਈਵੇਟ ਹਸਪਤਾਲਾਂ ਦੇ ਰਹਿਮੋ-ਕਰਮ ਉਤੇ ਛੱਡ ਕੇ ਭੱਜ ਚੁੱਕੀ ਹੈ, ਨਰਿੰਦਰ ਮੋਦੀ ਸਰਕਾਰ ਨੇ ਨਾਕਾਮੀ ਦੇ ਨਵੇਂ ਦਿਸਹੱਦੇ ਸਿਰਜ ਦਿੱਤੇ ਹਨ। ਡਰੀ ਹੋਈ ਅਫ਼ਸਰਸ਼ਾਹੀ ਕੁਝ ਕਰਨ ਨਾਲੋਂ ਇਕ ਚੁੱਪ ਸੌ ਸੁੱਖ ਦੀ ਕਹਾਵਤ ਉਤੇ ਚਲਦਿਆਂ ਦੜ ਵੱਟੀ ਬੈਠੀ ਹੈ।
ਏਨੇ ਹਨੇਰ ਦੇ ਬਾਵਜੂਦ ਜਿਹੜੀ ਆਸ ਦੀ ਕਿਰਨ ਹੁਣ ਸਾਨੂੰ ਦਿਖਾਈ ਦਿੰਦੀ ਹੈ, ਉਹ ਦੇਸ਼ ਨੂੰ ਸਰਕਾਰ ਬਦਲਣ ਦੇ ਨਾਲ-ਨਾਲ ਉਸ ਨਿਜ਼ਾਮ ਵਿਚ ਤਬਦੀਲੀ ਵੀ ਦਿਖਾਉਂਦੀ ਹੈ, ਜੋ ਇਸ ਮੁਸ਼ਕਿਲ ਦੀ ਘੜੀ ਵਿਚ ਲੋਕਾਂ ਦੇ ਹਰ ਪਲ ਡੂੰਘੇ ਹੁੰਦੇ ਜਾ ਰਹੇ ਜ਼ਖ਼ਮਾਂ ਉਤੇ ਹਮਦਰਦੀ ਦਾ ਮੱਲ੍ਹਮ ਲਾਉਣ ਵਿਚ ਨਾਕਾਮ ਰਿਹਾ ਹੈ। ਦੇਸ਼ ਨੂੰ ਕੱਟੜਤਾ ਵਾਲੀ ਹਠਧਰਮੀ ਵਾਲੀ ਲੀਡਰਸ਼ਿਪ ਦੀ ਥਾਂ ਉਦਾਰਵਾਦੀ ਨੌਜਵਾਨ ਲੀਡਰਸ਼ਿਪ ਦੀ ਲੋੜ ਹੈ, ਜੋ ਜਮਹੂਰੀਅਤ ਦੇ ਅਸਲ ਮੰਤਵ ਲੋਕਾਂ ਦੀ, ਲੋਕਾਂ ਦੁਆਰਾ ਤੇ ਲੋਕਾਂ ਲਈ ਦੇ ਸੰਕਲਪ ਨੂੰ ਪੂਰਾ ਕਰ ਸਕੇ।
ਜਦੋਂ ਅਸੀਂ ਇਕ ਮਨੁੱਖ ਵਜੋਂ ਸਮੂਹਿਕ ਤੌਰ 'ਤੇ ਸੋਚਣਾ ਤੇ ਸਮੂਹ ਵਜੋਂ ਵਿਚਰਨਾ ਛੱਡ ਦਿੰਦੇ ਹਾਂ ਤਾਂ ਅਸੀਂ ਆਪਣੇ ਅੰਦਰ ਦੀ ਉਸ ਮਨੁੱਖਤਾ ਦਾ ਵੀ ਗਲਾ ਘੁੱਟ ਦਿੰਦੇ ਹਾਂ, ਜਿਸ ਨੇ ਸਾਨੂੰ ਵਿਕਾਸ ਦੀਆਂ ਇਕ ਤੋਂ ਬਾਅਦ ਇਕ ਖੁੱਲ੍ਹਦੀਆਂ ਪਗਡੰਡੀਆਂ ਉਤੇ ਚੱਲ ਕੇ ਅਜੋਕੇ ਦੌਰ ਵਿਚ ਪਹੁੰਚਾਇਆ ਹੈ। ਇਹ ਸਾਡੇ ਸਮਿਆਂ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ ਤੇ ਇਸ ਤ੍ਰਾਸਦੀ ਵਿਚੋਂ ਵੀ ਅਸੀਂ ਉਸੇ ਤਰ੍ਹਾਂ ਅੱਗੇ ਲੰਘਾਂਗੇ, ਜਿਵੇਂ ਅਸੀਂ ਵਿਕਾਸ ਕ੍ਰਮ ਦੇ ਚੱਕਰ ਵਿਚ ਇੱਥੋਂ ਤੱਕ ਪੁੱਜੇ ਹਾਂ। ਇਸ ਲਈ ਲੋੜ ਹੈ ਆਪਣੇ ਗੁਆਂਢੀ ਦਾ ਹੱਥ ਫੜੋ ਤੇ ਮਨੁੱਖਤਾ ਦੇ ਸਮੂਹਿਕਤਾ ਵਾਲੇ ਸੰਕਲਪ ਨੂੰ ਅੱਗੇ ਵਧਾਓ। ਭਵਿੱਖ ਤੁਹਾਡਾ ਤੇ ਤੁਹਾਡੇ ਬੱਚਿਆਂ ਤੇ ਯੁੱਗਾਂ-ਯੁੱਗਾਂ ਤੱਕ ਆਉਂਦੀਆਂ ਰਹਿਣ ਵਾਲੀਆਂ ਨਸਲਾਂ ਦਾ ਹੋਏਗਾ।


-(ਇਹ ਲੇਖਕ ਦੇ ਆਪਣੇ ਨਿੱਜੀ ਵਿਚਾਰ ਹਨ)

ਖ਼ਬਰ ਸ਼ੇਅਰ ਕਰੋ

 

2021 ਦੀਆਂ ਚੋਣਾਂ-ਸੂਬਾ ਸਰਕਾਰਾਂ ਲਈ ਜਾਗਣ ਦਾ ਹੋਕਾ

ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ, ਆਸਾਮ ਤੇ ਪੁਡੂਚੇਰੀ ਦੇ ਚੋਣ ਨਤੀਜੇ ਖੁਸ਼ੀਆਂ ਲੱਦੀ ਹੈਰਾਨੀ ਦੇਣ ਵਾਲੇ ਹਨ। ਆਸਾਮ ਨੂੰ ਛੱਡ ਕੇ ਸਾਰੀਆਂ ਥਾਵਾਂ ਉੱਤੇ ਰੱਬਾਂ ਦਾ ਰੱਬ ਬਣੀ ਭਾਜਪਾ ਨੂੰ ਮੂੰਹ ਦੀ ਖਾਣੀ ਪਈ ਹੈ। ਪੱਛਮੀ ਬੰਗਾਲ ਵਿਚ ਭਾਜਪਾ ਦੇ ਭਰਮ ਜਾਲ ਵਿਚ ਫਸੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX