ਭੈਣੀ ਮੀਆਂ ਖਾਂ, 9 ਮਈ (ਜਸਬੀਰ ਸਿੰਘ ਬਾਜਵਾ)-ਸਥਾਨਕ ਥਾਣਾ ਅਧੀਨ ਪੈਂਦੇ ਪਿੰਡ ਕਿਸ਼ਨਪੁਰ ਦੀ ਰਣਜੀਤ ਕÏਰ ਪਤਨੀ ਗੁਰਪ੍ਰੀਤ ਸਿੰਘ, ਜੋ ਕਿ ਮਾਰਚ ਮਹੀਨੇ ਨÏਕਰੀ ਲਈ ਖਾੜੀ ਦੇਸ਼ ਓਮਾਨ ਗਈ ਸੀ, ਜਿੱਥੇ ਉਸ ਨੂੰ ਰੁਜ਼ਗਾਰ ਦੀ ਥਾਂ ਆਪਣੇ ਮਾਲਕਾਂ ਅਤੇ ਨÏਕਰੀ ਉਪਲਬਧ ਕਰਾਉਣ ਵਾਲੀ ਕੰਪਨੀ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ, ਜਿਸ ਉਪਰੰਤ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਸ਼ਾਸਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਨਿੱਜੀ ਯਤਨਾਂ ਸਦਕਾ ਰਣਜੀਤ ਕÏਰ ਦਾ ਘਰ ਵਾਪਸੀ ਦਾ ਸਬੱਬ ਬਣਿਆ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਰਣਜੀਤ ਕÏਰ ਦੱਸਿਆ ਕਿ ਉਹ ਮਾਰਚ 2021 ਨੂੰ ਬਿਆਸ ਦੀ ਇਕ ਮਹਿਲਾ ਏਜੰਟ ਨਾਲ ਨÏਕਰੀ ਲਈ ਸਿੰਗਾਪੁਰ ਵਿਚ ਜਾਣ ਲਈ 50000 ਤੋਂ ਵੱਧ ਦੀ ਰਾਸ਼ੀ ਦਿੱਤੀ ਸੀ, ਪਰ ਏਜੰਟ ਨੇ ਉਸ ਨੂੰ ਸਿੰਗਾਪੁਰ ਦੀ ਥਾਂ ਖਾੜੀ ਦੇਸ਼ ਓਮਾਨ ਵਿਚ ਪਹੁੰਚਾ ਦਿੱਤਾ | ਰਣਜੀਤ ਕÏਰ ਨੇ ਦੱਸਿਆ ਕਿ ਉਸ ਨੂੰ ਇਹ ਕਿਹਾ ਗਿਆ ਸੀ ਕਿ ਉਸ ਨੂੰ ਇਕ ਵੱਡੇ ਮੌਲ ਵਿਚ ਕੰਮ ਮਿਲੇਗਾ, ਪਰ ਓਮਾਨ ਵਿਚ ਵੁਸ ਨੂੰ ਜਬਰਦਸਤੀ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਲਈ ਭੇਜ ਦਿੱਤਾ, ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ | ਇਸ ਦÏਰਾਨ ਉਸ ਨੂੰ ਪÏੜੀਆਂ ਤੋਂ ਡਿੱਗ ਕੇ ਗੰਭੀਰ ਸੱਟ ਵੀ ਲੱਗੀ ਸੀ, ਪਰ ਉਸ ਪਰਿਵਾਰ ਨੇ ਇਲਾਜ ਕਰਾਉਣ ਦੀ ਥਾਂ ਉਸ ਨੂੰ ਭੁੱਖਿਆਂ ਰੱਖਿਆ ਅਤੇ ਕੁੱਟਮਾਰ ਵੀ ਕੀਤੀ, ਕਿਸੇ ਢੰਗ ਨਾਲ ਉਸ ਨੇ ਇਸ ਦੀ ਸੂਚਨਾ ਆਪਣੇ ਪਤੀ ਗੁਰਪ੍ਰੀਤ ਸਿੰਘ ਨੂੰ ਦਿੱਤੀ, ਜਿਸ ਉਪਰੰਤ ਰਣਜੀਤ ਕÏਰ ਦੇ ਪਤੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਕਾਹਨੂੰਵਾਨ ਦੇ ਸਰਪੰਚ ਆਫ਼ਤਾਬ ਸਿੰਘ ਨੂੰ ਰਣਜੀਤ ਕÏਰ ਦੇ ਫਸੇ ਹੋਣ ਦੀ ਸੂਚਨਾ ਦਿੱਤੀ | ਆਫ਼ਤਾਬ ਸਿੰਘ ਦੀ ਸੂਚਨਾ 'ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਰਣਜੀਤ ਕÏਰ ਦੀ ਬੰਦ ਖਲਾਸੀ ਲਈ ਓਮਾਨ ਵਿਚ ਭਾਰਤੀ ਅੰਬੈਂਸੀ ਨਾਲ ਸੰਪਰਕ ਕਰ ਕੇ ਰਣਜੀਤ ਕÏਰ ਦੀ ਉਸ ਪਰਿਵਾਰ ਕੋਲੋਂ ਖਲਾਸੀ ਕਰਵਾਈ ਹੈ | ਪਤੀ-ਪਤਨੀ ਨੇ ਦੱਸਿਆ ਕਿ ਉਹ ਇਸ ਰਿਹਾਈ ਲਈ ਪ੍ਰਤਾਪ ਸਿੰਘ ਬਾਜਵਾ ਤੇ ਸਰਪੰਚ ਆਫ਼ਤਾਬ ਸਿੰਘ ਦੇ ਰਿਣੀ ਹਨ |
ਗੁਰਦਾਸਪੁਰ, 9 ਮਈ (ਸੁਖਵੀਰ ਸਿੰਘ ਸੈਣੀ)-ਕੋਰੋਨਾ ਮਹਾਂਮਾਰੀ ਦੇ ਲਗਾਤਾਰ ਵਧ ਰਹੇ ਪ੍ਰਕੋਪ ਨੰੂ ਲੈ ਕੇ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਜੋ ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ 'ਤੇ ਕਾਬੂ ਪਾਇਆ ਜਾ ...
ਗੁਰਦਾਸਪੁਰ, 9 ਮਈ (ਭਾਗਦੀਪ ਸਿੰਘ ਗੋਰਾਇਆ)-ਅੱਜ ਪੰਜਾਬ ਪਾਸਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਮੈਂਬਰ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਵਿਕਟਰ ਮਸੀਹ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਾਰੇ ਪਾਸਟਰਜ਼ ਸਾਹਿਬਾਨਾਂ ਦੀ ਮੀਟਿੰਗ ਬੁਲਾਈ ਗਈ | ਜਿਸ ਵਿਚ ...
ਕਲਾਨੌਰ, 9 ਮਈ (ਪੁਰੇਵਾਲ)-ਬੀਤੇ ਦਿਨ ਇਸ ਖੇਤਰ 'ਚ ਚੱਲੇ ਤੇਜ਼ ਝੱਖੜ ਅਤੇ ਮੀਂਹ ਦੌਰਾਨ ਇਕ ਸ਼ੈਲਰ ਦੇ ਸੈੱਡ ਦੀ ਛੱਤ ਉੱਡ ਗਈ ਅਤੇ ਮੀਂਹ ਦੇ ਪਾਣੀ ਨਾਲ ਸੈੱਡ ਹੇਠਾਂ ਪਏ ਚੌਲ ਭਿੱਜਣ ਕਾਰਨ ਸ਼ੈਲਰ ਮਾਲਕਾਂ ਦਾ ਵੱਡਾ ਨੁਕਸਾਨ ਹੋਣ ਦੀ ਖ਼ਬਰ ਹੈ | ਇਸ ਸਬੰਧੀ ਗੋਸਲ ਰਾਇਸ ...
ਪੁਰਾਣਾ ਸ਼ਾਲਾ, 9 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਕਸਬਾ ਪੁਰਾਣਾ ਸ਼ਾਲਾ ਦਾ ਗੰਦਾ ਨਿਕਾਸੀ ਨਾਲਾ ਕਈ ਲੋਕਾਂ ਨੇ ਬੰਦ ਕਰ ਦਿੱਤਾ ਹੋਇਆ ਹੈ ਅਤੇ ਨਾਲੇ ਵਿਚ ਗੰਦੇ ਪਾਣੀ ਦੇ ਛੱਪੜ ਲੱਗੇ ਹੋਏ ਹਨ | ਜਿਸ ਨਾਲ ਮੱਖੀ, ਮੱਛਰ ਦੀ ਭਰਮਾਰ ...
ਪੁਰਾਣਾ ਸ਼ਾਲਾ, 9 ਮਈ (ਗੁਰਵਿੰਦਰ ਸਿੰਘ ਗੋਰਾਇਆ)-ਬੇਸ਼ੱਕ 2022 ਦੀਆਂ ਚੋਣਾਂ ਨੰੂ ਅਜੇ ਕੁਝ ਮਹੀਨੇ ਬਾਕੀ ਹਨ | ਪਰ ਪੰਜਾਬ ਅੰਦਰ ਦਿਨ-ਬ-ਦਿਨ ਸਿਆਸੀ ਹਲਚਲ ਤੇਜ਼ ਹੁੰਦੀ ਨਜ਼ਰ ਆ ਰਹੀ ਹੈ | ਜਿਸ ਦੀਆਂ ਮਿਸਾਲਾਂ ਹਲਕਾ ਦੀਨਾਨਗਰ ਨਾਲ ਸਬੰਧਿਤ ਵੱਖ-ਵੱਖ ਰਾਜਨੀਤਿਕ ...
ਕਲਾਨੌਰ, 9 ਮਈ (ਪੁਰੇਵਾਲ)-ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੁਮਾਣਾ, ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ, ਮੀਤ ਪ੍ਰਧਾਨ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਅਤੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਤੋਂ ਇਲਾਵਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ...
ਕਾਦੀਆਂ, 9 ਮਈ (ਕੁਲਵਿੰਦਰ ਸਿੰਘ)-ਬੀਤੀ ਰਾਤ ਹਰਚੋਵਾਲ ਰੋਡ 'ਤੇ ਇਕ ਕੌਂਸਲਰ ਦੀ ਆਟੋ-ਰਿਪੇਅਰ ਦੁਕਾਨ ਦੇ ਤਾਲੇ ਤੋੜ ਕੇ ਚੋਰਾਂ ਵਲੋਂ ਕਰੀਬ 11 ਹਜ਼ਾਰ ਦਾ ਸਾਮਾਨ ਚੋਰੀ ਕੀਤਾ ਗਿਆ ਹੈ | ਕੌਂਸਲਰ ਅਸ਼ੋਕ ਕੁਮਾਰ ਡੱਬ ਵਾਸੀ ਮੁਹੱਲਾ ਧਰਮਪੁਰਾ ਕਾਦੀਆਂ ਤੇ ਉਨ੍ਹਾਂ ਨਾਲ ...
ਬਟਾਲਾ, 9 ਮਈ (ਕਾਹਲੋਂ)-ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...
ਗੁਰਦਾਸਪੁਰ, 9 ਮਈ (ਭਾਗਦੀਪ ਸਿੰਘ ਗੋਰਾਇਆ)-ਥਾਣਾ ਸਿਟੀ ਦੀ ਪੁਲਿਸ ਵਲੋਂ ਇਕ ਨੌਜਵਾਨ ਖ਼ਿਲਾਫ਼ ਜਬਰ ਜਨਾਹ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਗੁਰਦਾਸਪੁਰ ਦੇ ਇਕ ਮੁਹੱਲੇ ਦੀ ...
ਗੁਰਦਾਸਪੁਰ, 9 ਮਈ (ਗੁਰਪ੍ਰਤਾਪ ਸਿੰਘ)-ਸਥਾਨਕ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਕਿਸਾਨ ਮੋਰਚੇ ਨੰੂ ਅੱਜ 220 ਦਿਨ ਹੋ ਗਏ ਹਨ | ਅੱਜ ਸਾਹਿਤ ਸਭਾ ਗੁਰਦਾਸਪੁਰ ਵਲੋਂ ਕਿਸਾਨੀ ਸੰਘਰਸ਼ ਅਤੇ ਅੰਤਰਰਾਸ਼ਟਰੀ ਮਾਂ ਦਿਵਸ ਨੰੂ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ | ਕਵੀ ...
ਨਿੱਕੇ ਘੁੰਮਣ, 9 ਮਈ (ਸਤਬੀਰ ਸਿੰਘ ਘੁੰਮਣ)-ਮਾਝਾ ਕਿਸਾਨ, ਮਜ਼ਦੂਰ ਸੰਘਰਸ਼ ਮੋਰਚੇ ਵਲੋਂ ਪੱਕੇ ਧਰਨੇ ਸੈਲੋ ਪਲਾਂਟ ਛੀਨਾ ਰੇਲਵਾਲਾ ਵਿਖੇ ਕਿਸਾਨੀ ਸੰਘਰਸ਼ ਨੂੰ ਤਿੱਖਾ ਕਰਨ ਲਈ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿਚ ਸੰਗਠਨ ਪ੍ਰਧਾਨ ਗੁਰਪ੍ਰੀਤ ਸਿੰਘ ਛੀਨਾ, ਜਨਰਲ ...
ਜੌੜਾ ਛੱਤਰਾਂ, 9 ਮਈ (ਪਰਮਜੀਤ ਸਿੰਘ ਘੁੰਮਣ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਤੇਜ਼ਾ ਸਿੰਘ ਸੁਤੰਤਰ ਵਲੋਂ ਪਿੰਡਾਂ, ਸ਼ਹਿਰਾਂ ਅੰਦਰ ਝੰਡਾ ਮਾਰਚ ਰਣਬੀਰ ਸਿੰਘ ਡੁਗਰੀ ਅਤੇ ਸੁਖਦੇਵ ਸਿੰਘ ਅੱਲੜ ਪਿੰਡੀ ਪ੍ਰੈਸ ਸਕੱਤਰ ਦੀ ਪ੍ਰਧਾਨਗੀ ਹੇਠ ਕੱਢਿਆ ...
ਗੁਰਦਾਸਪੁਰ, 9 ਮਈ (ਸੁਖਵੀਰ ਸਿੰਘ ਸੈਣੀ)-ਸਿਵਲ ਸਰਜਨ ਡਾ: ਹਰਭਜਨ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਕੋਵਿਡ ਮਹਾਂਮਾਰੀ ਵਿਰੁੱਧ ਲੋਕਾਂ ਨੰੂ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਸਖ਼ਤੀ ਨਾਲ ...
ਅਲੀਵਾਲ, 9 ਮਈ (ਸੁੱਚਾ ਸਿੰਘ ਬੁੱਲੋਵਾਲ)-ਹਲਕਾ ਫ਼ਤਹਿਗੜ੍ਹ ਚੂੜੀਆਂ 'ਚ ਪੈਂਦੇ ਪਿੰਡ ਢਡਿਆਲਾ ਨੱਤ 'ਚ ਸਰਪੰਚ ਦਿਲਰਾਜ ਸਿੰਘ ਦੀ ਅਗਵਾਈ ਵਿਚ ਪਿੰਡ ਦੀ ਪੰਚਾਇਤ ਵਿਕਾਸ ਕਾਰਜ ਬੜੇ ਜ਼ੋਰਾਂ-ਸ਼ੋਰਾਂ ਨਾਲ ਕਰ ਰਹੀ ਹੈ, ਜਿਸ ਵਿਚ ਗਲੀਆਂ-ਨਾਲੀਆਂ ਬਹੁਤ ਵਧੀਆ ਤਰੀਕੇ ...
ਗੁਰਦਾਸਪੁਰ, 9 ਮਈ (ਅ.ਬ.)-ਐਸੋਸੀਏਸ਼ਨ ਆਫ਼ ਗੁਰਦਾਸਪੁਰ ਓਵਰਸੀਜ਼ ਸਟੱਡੀ ਗੁਰਦਾਸਪੁਰ ਦੇ ਪ੍ਰਧਾਨ ਸੁਖਪਾਲ ਸਿੰਘ ਐਮ.ਡੀ. ਵਲੋਂ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰਾਂ ਨਾਲ ਇਕ ਵਰਚੂਅਲ ਮੀਟਿੰਗ ਕੀਤੀ ਗਈ | ਜਿਸ ਵਿਚ ਉਨ੍ਹਾਂ ਵਲੋਂ ਇੰਮੀਗ੍ਰੇਸ਼ਨ ਇੰਡਸਟਰੀ ਨੰੂ ਆ ...
ਗੁਰਦਾਸਪੁਰ, 9 ਮਈ (ਅ.ਬ.)-ਗੁਰਦਾਸਪੁਰ ਜ਼ਿਲ੍ਹੇ ਦੀ ਨਾਮਵਰ ਸੰਸਥਾ ਆਈਫ਼ਲ ਕੈਂਪਸ ਜਿਸ ਨੇ ਬਹੁਤ ਸਾਰੇ ਵਿਦਿਆਰਥੀਆਂ ਦਾ ਵਿਦੇਸ਼ ਪੜ੍ਹਨ ਦਾ ਸੁਪਨਾ ਪੂਰਾ ਕੀਤਾ ਹੈ | ਚਾਹੇ ਕਿਸੇ ਦਾ 5 ਸਾਲ ਦਾ ਗੈਪ ਹੈ ਜਾਂ ਕਿਸੇ ਇਕ ਮਡਿਊਲ ਵਿਚ 5.5 ਬੈਂਡ ਹਨ | ਇਸ ਸਬੰਧੀ ਜਾਣਕਾਰੀ ...
ਦੀਨਾਨਗਰ, 9 ਮਈ (ਸੰਧੂ/ਸੋਢੀ)-ਦੀਨਾਨਗਰ ਦੇ ਪਿੰਡ ਡੀਡਾ ਸੈਣੀਆਂ ਵਿਖੇ ਵਣ ਵਿਭਾਗ ਵਲੋਂ ਨੈਸ਼ਨਲ ਹਾਈਵੇ 'ਤੇ ਲਗਾਏ ਗਏ ਬੂਟਿਆਂ ਦੇ ਨਾੜ ਨੰੂ ਲਗਾਈ ਗਈ ਅੱਗ ਦੀ ਲਪੇਟ ਵਿਚ ਆਉਣ ਨਾਲ ਬੂਟਿਆਂ ਦੇ ਸੜਨ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...
ਦੀਨਾਨਗਰ, 9 ਮਈ (ਸੰਧੂ/ਸ਼ਰਮਾ)-ਸ਼ੋ੍ਰਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਮੀਟਿੰਗ ਪਿੰਡ ਕਲੀਜਪੁਰ ਵਿਖੇ ਹੋਈ | ਜਿਸ ਵਿਚ ਪਾਰਟੀ ਨੰੂ ਮਜ਼ਬੂਤ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਰ ਖੇਤਰ ਵਿਚ ਨਾਕਾਮ ਸਾਬਤ ...
ਗੁਰਦਾਸਪੁਰ, 9 ਮਈ (ਅ.ਬ)-ਸਥਾਨਿਕ ਸ਼ਹੀਦ ਬਲਜੀਤ ਸਿੰਘ ਭਵਨ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਦੀ ਜ਼ਿਲ੍ਹਾ ਕਮੇਟੀ ਦੀ ਜ਼ਰੂਰੀ ਮੀਟਿੰਗ ਕੁੱਲ ਹਿੰਦ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਦੀ ਰਹਿਨੁਮਾਈ ਹੇਠ ਹੋਈ | ਇਸ ਮੌਕੇ ਆਗੂਆਂ ਨੇ ...
ਗੁਰਦਾਸਪੁਰ, 9 ਮਈ (ਭਾਗਦੀਪ ਸਿੰਘ ਗੋਰਾਇਆ)-18 ਸਾਲ ਤੋਂ ਉੱਪਰ ਦੇ ਸਾਰੇ ਹੀ ਲੋਕ ਕੋਰੋਨਾ ਟੀਕਾਕਰਨ ਜ਼ਰੂਰ ਕਰਵਾਉਣ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ.ਐਲ.ਓ. ਰਾਹੁਲ ਮਹਾਜਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਗਠਿਤ ਕਮੇਟੀ ਵਲੋਂ ਵਿਸ਼ੇਸ਼ ...
ਗੁਰਦਾਸਪੁਰ, 9 ਮਈ (ਭਾਗਦੀਪ ਸਿੰਘ ਗੋਰਾਇਆ)-ਪਿਛਲੇ ਲਗਪਗ 15 ਸਾਲਾਂ ਤੋਂ ਸਰਕਾਰੀ ਸਕੂਲਾਂ ਵਿਚ ਸੇਵਾ ਨਿਭਾਅ ਰਹੇ ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ., ਐਸ.ਟੀ.ਆਰ., ਏ.ਆਈ.ਵੀ. ਅਤੇ ਆਈ.ਈ.ਵੀ. ਆਪਣੀਆਂ ਹੱਕਾਂ ਅਤੇ ਜਾਇਜ਼ ਮੰਗਾਂ ਦੇ ਲਈ ਸਾਹੀ ਸ਼ਹਿਰ ਪਟਿਆਲਾ ਵਿਖੇ 14 ਮਈ ਨੰੂ ...
ਦੋਰਾਂਗਲਾ, 9 ਮਈ (ਚੱਕਰਾਜਾ)-ਭਾਜਪਾ ਛੱਡ ਅਕਾਲੀ ਦਲ 'ਚ ਸ਼ਾਮਿਲ ਹੋਣ ਤੋਂ ਬਾਅਦ ਕਮਲਜੀਤ ਚਾਵਲਾ ਵਲੋਂ ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਆਪਣੀ ਸਰਗਰਮੀਆਂ ਪੂਰੀਆਂ ਤੇਜ਼ ਕੀਤੀਆਂ ਹੋਈਆਂ ਹਨ ਅਤੇ ਉਨ੍ਹਾਂ ਵਲੋਂ ਪਿੰਡ-ਪਿੰਡ ਜਾ ਕੇ ਅਕਾਲੀ ਆਗੂਆਂ, ਵਰਕਰਾਂ ਤੱਕ ...
ਦੋਰਾਂਗਲਾ, 9 ਮਈ (ਚੱਕਰਾਜਾ)-ਕਿਸਾਨ ਜਥੇਬੰਦੀਆਂ ਵਲੋਂ ਸ਼ਨੀ ਅਤੇ ਐਤਵਾਰ ਨੰੂ ਤਾਲਾਬੰਦੀ ਦੌਰਾਨ ਵੀ ਦੁਕਾਨਦਾਰਾਂ ਨੰੂ ਅੱਜ ਆਪਣੀਆਂ ਦੁਕਾਨਾਂ ਖੋਲ੍ਹਣ ਦੇ ਕੀਤੇ ਐਲਾਨ ਦੇ ਬਾਵਜੂਦ ਵੀ ਸਰਹੱਦੀ ਖੇਤਰ ਦੇ ਕਸਬਾ ਦੋਰਾਂਗਲਾ ਅਤੇ ਆਸ ਪਾਸ ਦੇ ਅੱਡਿਆਂ ਦੇ ...
ਫਤਹਿਗੜ੍ਹ ਚੂੜੀਆਂ, 9 ਮਈ (ਧਰਮਿੰਦਰ ਸਿੰਘ ਬਾਠ)-ਬਲਾਕ ਫਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਦਾਦੂਯੋਦ ਵਿਖੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਰਸਤਿਆਂ 'ਚ ਖੜੇ ਰਹਿੰਦੇ ਗੰਦੇ ਪਾਣੀ ਕਾਰਨ ਲੋਕ ਦੁਖੀ ਅਤੇ ਪ੍ਰੇਸ਼ਾਨ ਹਨ | ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਨ ...
ਗੁਰਦਾਸਪੁਰ, 9 ਮਈ (ਪੰਕਜ ਸ਼ਰਮਾ)-ਪੰਜਾਬ ਭਰ ਅੰਦਰ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੰੂ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਮਿੰਨੀ ਤਾਲਾਬੰਦੀ ਲਗਾ ਦਿੱਤੀ ਗਈ ਹੈ | ਜਿਸ ਵਿਚ ਕੁਝ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨੰੂ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ...
ਗੁਰਦਾਸਪੁਰ, 9 ਮਈ (ਪੰਕਜ ਸ਼ਰਮਾ/ਸੁਖਵੀਰ ਸਿੰਘ ਸੈਣੀ)-ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਦੀ ਸਿੱਖਿਆ ਨੰੂ ਗੁਣਾਤਮਿਕ ਬਣਾਉਣ ਲਈ ਹਰ ਸਮੇਂ ਯਤਨਸ਼ੀਲ ਹੈ | ਇਸੇ ਲੜੀ ਤਹਿਤ ਵਿਭਾਗ ਵਲੋਂ ਪਿਛਲੇ ਸਮੇਂ ਦੌਰਾਨ ਵਿਦਿਆਰਥੀਆਂ ਲਈ ਉਡਾਨ ਪ੍ਰੋਜੈਕਟ ਅਤੇ ਵਰਡ ਆਫ਼ ਦਾ ...
ਫਤਹਿਗੜ੍ਹ ਚੂੜੀਆਂ, 9 ਮਈ (ਐੱਮ.ਐੱਸ. ਫੁੱਲ)-ਫਤਹਿਗੜ੍ਹ ਚੂੜੀਆਂ ਅਧੀਨ ਆਉਂਦੀਆਂ ਸਾਰੀਆਂ ਵਾਰਡਾਂ 'ਚ ਵਿਕਾਸ ਕੰਮ ਜ਼ੋਰਾਂ-ਸ਼ੋਰਾਂ 'ਤੇ ਚੱਲ ਰਹੇ ਹਨ ਅਤੇ ਜਿਹੜੇ ਕੰਮ ਅਧੂਰੇ ਰਹਿ ਗਏ ਹਨ, ਉਹ ਵੀ ਜਲਦ ਹੀ ਸ਼ੁਰੂ ਕਰਵਾਏ ਜਾਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...
ਗੁਰਦਾਸਪੁਰ, 9 ਮਈ (ਅ.ਬ.)-ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਪਿੰਡਾਂ ਵਿਚ ਕੋਰੋਨਾ ਦੀਆਂ ਹਦਾਇਤਾਂ ਨੰੂ ਲਾਗੂ ਕਰਨ ਸਬੰਧੀ ਠੀਕਰੀ ਪਹਿਰਾ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ | ਇਹ ਹੁਕਮ ਮੌਜੂਦਾ ਸਥਿਤੀ ਨੰੂ ...
ਪੁਰਾਣਾ ਸ਼ਾਲਾ, 9 ਮਈ (ਗੁਰਵਿੰਦਰ ਸਿੰਘ ਗੋਰਾਇਆ)-ਦਿੱਲੀ ਸਰਹੱਦਾਂ 'ਤੇ ਮੋਦੀ ਸਰਕਾਰ ਖ਼ਿਲਾਫ਼ ਪੰਜਾਬ ਪੱਕੇ ਮੋਰਚੇ ਲਗਾਈ ਬੈਠੇ ਅੰਦੋਲਨਕਾਰੀ ਕਿਸਾਨਾਂ ਦੇ ਲੰਗਰ, ਪਾਣੀ ਦੇ ਅਹਾਰ ਲਈ ਪੱਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਬਲਜਿੰਦਰ ਸਿੰਘ ਚੀਮਾ ਦੀ ਅਗਵਾਈ 'ਚ ਸਰਕਲ ...
ਧਾਰੀਵਾਲ, 9 ਮਈ (ਜੇਮਸ ਨਾਹਰ/ਰਮੇਸ਼ ਨੰਦਾ/ਸਵਰਨ ਸਿੰਘ)-ਥਾਣਾ ਧਾਰੀਵਾਲ ਦੀ ਪੁਲਿਸ ਨੇ ਪੈਰੋਲ 'ਤੇ ਆਏ ਕੈਦੀ ਵਲੋਂ ਸਮੇਂ ਸਿਰ ਹਾਜ਼ਰ ਨਾ ਹੋਣ ਕਾਰਨ ਉਸ ਨੂੰ ਗਿ੍ਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ | ਜਾਣਕਾਰੀ ਮੁਤਾਬਿਕ ਕੈਦੀ ਢਿੱਲੋਂ ਉਰਫ਼ ਸਾਗਰ ...
ਗੁਰਦਾਸਪੁਰ, 9 ਮਈ (ਪੰਕਜ ਸ਼ਰਮਾ)-ਪੰਜਾਬ ਸਰਕਾਰ ਵਲੋਂ ਸੂਬੇ 'ਚ ਵੱਧ ਰਹੇ ਕੋਰੋਨਾ ਦੇ ਕਹਿਰ ਨੰੂ ਰੋਕਣ ਲਈ ਪੰਜਾਬ ਭਰ ਵਿਚ ਹਫਤਾਵਾਰੀ ਤਾਲਾਬੰਦੀ ਲਗਾ ਦਿੱਤੀ ਗਈ ਹੈ | ਜਿਸ ਦੇ ਚੱਲਦਿਆਂ ਅੱਜ ਸ਼ਹਿਰ ਵਿਚ ਇਸ ਤਾਲਾਬੰਦੀ ਨੰੂ ਲੋਕਾਂ ਵਲੋਂ ਸਮਰਥਨ ਮਿਲਿਆ | ਜਿਸ ਦੇ ...
ਪੁਰਾਣਾ ਸ਼ਾਲਾ, 9 ਮਈ (ਗੁਰਵਿੰਦਰ ਸਿੰਘ ਗੋਰਾਇਆ)-ਬੇਸ਼ੱਕ ਕੁਦਰਤ ਨਾਲ ਖਿਲਵਾੜ ਤਾਂ ਸਾਰੇ ਭਾਰਤ ਵਿਚ ਆਮ ਹੈ | ਪਰ ਅੱਗੇ ਲੰਘਣ ਦੇ ਸੁਭਾਅ ਕਾਰਨ ਪੰਜਾਬੀਆਂ ਵਲੋਂ ਕੁਦਰਤ ਨਾਲ ਛੇੜਛਾੜ ਹੀ ਨਹੀਂ ਸਗੋਂ ਉਸ ਦੇ ਸਾਧਨਾਂ ਦੀ ਬਰਬਾਦੀ ਵਿਚ ਜ਼ਰਾ ਝਿਜਕ ਨਹੀਂ ਦਿਖਾਈ ...
ਅੱਚਲ ਸਾਹਿਬ, 9 ਮਈ (ਸੰਦੀਪ ਸਿੰਘ ਸਹੋਤਾ)-ਹਲਕਾ ਸ੍ਰੀ ਹਰਗੋਬਿੰਦਪੁਰ ਬਲਾਕ ਬਟਾਲਾ ਅਧੀਨ ਪੈਂਦੇ ਪਿੰਡ ਅੰਮੋਨੰਗਲ ਦੇ ਸਾਬਕਾ ਸਰਪੰਚ ਅਜੀਤ ਸਿੰਘ ਗ੍ਰਹਿ ਵਿਖੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਪਹੁੰਚੇ | ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਸਰਪੰਚਾਂ ਨਾਲ ...
ਕੋਟਲੀ ਸੂਰਤ ਮੱਲ੍ਹੀ, 9 ਮਈ (ਕੁਲਦੀਪ ਸਿੰਘ ਨਾਗਰਾ)-ਤੇਜ਼ ਹਨੇਰੀ-ਝੱਖੜ ਨੇ ਬੀਤੀ ਰਾਤ ਜਿੱਥੇ ਇਲਾਕੇ ਅੰਦਰ ਬਿਜਲੀ ਸਪਲਾਈ ਨੂੰ ਬਹੁਤ ਪ੍ਰਭਾਵਿਤ ਕੀਤਾ, ਉੱਥੇ ਨੇੜਲੇ ਪਿੰਡ ਬਸੰਤਕੋਟ ਤੇ ਸੰਗਤੂਵਾਲ 'ਚ ਪਸ਼ੁੂਆਂ ਦੀਆਂ ਸ਼ੈੱਡਾਂ ਦੀਆਂ ਟੀਨਾਂ ਉੱਡਣ ਕਰ ਕੇ ...
ਘੁਮਾਣ, 9 ਮਈ (ਬੰਮਰਾਹ)-ਕਸਬਾ ਘੁਮਾਣ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਮਠੋਲਾ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਪਹੁੰਚ ਕੇ ਪੂਰੇ ਬਾਜ਼ਾਰ ਵਿਚ ਪ੍ਰਦਰਸ਼ਨ ਕੀਤਾ | ਇਸ ਮੌਕੇ ਜਥੇਬੰਦੀ ਵਲੋਂ ਬਾਜ਼ਾਰ ...
ਪੁਰਾਣਾ ਸ਼ਾਲਾ, 9 ਮਈ (ਅਸ਼ੋਕ ਸ਼ਰਮਾ)-ਬਹਾਦਰ ਤੋਂ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਨੰੂ ਜਾਣ ਵਾਲੀ ਸੰਪਰਕ ਸੜਕ ਕੰਢੇ ਗੰਦਾ ਨਾਲਾ ਨਾ ਹੋਣ ਕਰਕੇ ਅਤੇ ਪਿੰਡ ਦਾ ਆਵਾਰਾ ਪਾਣੀ ਫਿਰਨ ਨਾਲ ਨਵੀਂ ਬਣੀ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ | ਜਦੋਂ ਕਿ ਹਾਲ ਵਿਚ ਹੀ ਮੰਡੀ ...
ਫਤਹਿਗੜ੍ਹ ਚੂੜੀਆਂ, 9 ਮਈ (ਐੱਮ.ਐੱਸ. ਫੁੱਲ)-ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ, ਜਦ ਕਿ ਅਕਾਲੀ ਦਲ ਪਾਰਟੀ ਹੀ ਲੋਕਾਂ ਦੀਆਂ ਆਸਾਂ ਉਪਰ ਖਰੀ ਉਤਰ ਸਕਦੀ ਹੈ, ਕਿਉਂਕਿ ਸਰਕਾਰ ਵਲੋਂ ਮਿਲਣ ਵਾਲੀਆਂ ਸਭ ਸਹੂਲਤਾਂ ਆਪਣੇ ਚਹੇਤਿਆਂ ਤੱਕ ਹੀ ...
ਤਲਵੰਡੀ ਰਾਮਾਂ, 9 ਮਈ (ਹਰਜਿੰਦਰ ਸਿੰਘ ਖਹਿਰਾ)-ਪੰਜਾਬ ਵਿਚ ਕਾਂਗਰਸ ਦੇ ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਅਤੇ ਵਿਧਾਇਕਾਂ ਦਰਮਿਆਨ ਵਿਕਾਸ ਅਤੇ ਇਨਸਾਫ ਦੇ ਮੁੱਦੇ ਤਹਿਤ ਕਾਟੋ ਕਲੇਸ਼ ਪੂਰੇ ਸਿਖਰਾਂ 'ਤੇ ਚੱਲ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ©ਗਟਾਵਾ ਵਿਧਾਨ ਸਭਾ ...
ਨੌਸ਼ਹਿਰਾ ਮੱਝਾ ਸਿੰਘ, 9 ਮਈ (ਤਰਸੇਮ ਸਿੰਘ ਤਰਾਨਾ)-ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਵਾਏ ਜਾਣ ਲਈ ਸਾਂਝਾ ਕਿਸਾਨ ਮੋਰਚਾ ਸੰਘਰਸ਼ ਵਲੋਂ ਦਿੱਲੀ ਬਾਰਡਰ 'ਤੇ ਬੀਤੇ ਮਹੀਨੀਆਂ ਤੋਂ ਜਾਰੀ ਦੇਸ਼ ਵਿਆਪੀ ਧਰਨੇ 'ਚ ਬੈਠੇ ...
ਪੰਜਗਰਾਈਆਂ, 9 ਮਈ (ਬਲਵਿੰਦਰ ਸਿੰਘ)-ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਪਿੰਡ ਕਰਨਾਮਾ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਅਤੇ ਸ਼ਰਧਾ ਭਾਵਨਾ ਸਹਿਤ ਕੀਰਤਨ ਸਮਾਗਮ ਕਰਵਾਇਆ ਗਿਆ | ਦਮਦਮੀ ...
ਪੁਰਾਣਾ ਸ਼ਾਲਾ, 9 ਮਈ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਕਿਸਾਨਾਂ ਨੰੂ ਖੇਤੀ ਸਿੰਚਾਈ ਕੁਦਰਤੀ ਸੋਮਾ ਨਹਿਰੀ ਪਾਣੀ ਸਹੀ ਤਰੀਕੇ ਨਾਲ ਨਾ ਮਿਲਣ ਦਾ ਮੁੱਦਾ ਪੰਜਾਬ ਪੱਧਰ ਦਾ ਬਣਦਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਉੱਘੇ ਸਮਾਜ ਸੇਵਕ ਗੁਰਭੇਜ ਸਿੰਘ ਔਲਖ, ਬਾਲ ...
ਪੁਰਾਣਾ ਸ਼ਾਲਾ, 9 ਮਈ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਕਿਸਾਨਾਂ ਨੰੂ ਖੇਤੀ ਸਿੰਚਾਈ ਕੁਦਰਤੀ ਸੋਮਾ ਨਹਿਰੀ ਪਾਣੀ ਸਹੀ ਤਰੀਕੇ ਨਾਲ ਨਾ ਮਿਲਣ ਦਾ ਮੁੱਦਾ ਪੰਜਾਬ ਪੱਧਰ ਦਾ ਬਣਦਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਉੱਘੇ ਸਮਾਜ ਸੇਵਕ ਗੁਰਭੇਜ ਸਿੰਘ ਔਲਖ, ਬਾਲ ...
ਅਲੀਵਾਲ, 9 ਮਈ (ਸੁੱਚਾ ਸਿੰਘ ਬੁੱਲੋਵਾਲ)-ਅੱਜ ਪਿੰਡ ਨਾਨਕ ਚੱਕ ਵਿਚ ਬਾਬਾ ਸ੍ਰੀ ਚੰਦ ਮੰਦਰ ਦੇ ਮੁੱਖ ਸੇਵਾਦਾਰ ਮਹੰਤ ਤਿਲਕ ਦਾਸ ਦੀ ਯੋਗ ਅਗਵਾਈ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਫੈਸਲਾ ਕੀਤਾ ਗਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਦੱਸੇ ਹੋਏ ਨਿਯਮਾਂ ਦੀ ਪਾਲਣਾ ...
ਧਾਰੀਵਾਲ, 9 ਮਈ (ਸਵਰਨ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ©ਧਾਨ ਮਾਸਟਰ ਗੁਰਨਾਮ ਸਿੰਘ ਸੰਘਰ ਦੀ ਅਗਵਾਈ ਹੇਠ ਵਿਸ਼ੇਸ ਮੀਟਿੰਗ ਹੋਈ, ਜਿਸ ਵਿਚ ਅਮਰੀਕ ਸਿੰਘ ਸ਼ਰਸਪੁਰ ਨੂੰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦਾ ਬਲਾਕ ਧਾਰੀਵਾਲ ਦੇ ਪ©ਧਾਨ ...
ਵਡਾਲਾ ਗ੍ਰੰਥੀਆਂ, 9 ਮਈ (ਗੁਰਪ੍ਰਤਾਪ ਸਿੰਘ ਕਾਹਲੋਂ)-ਪਾਣੀ ਦੇ ਨਿਰੰਤਰ ਡਿਗ ਰਹੇ ਪੱਧਰ ਨੂੰ ਰੋਕਣ ਲਈ ਸਰਕਾਰਾਂ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਕਿਸਾਨਾਂ ਨੂੰ 10 ਜੂਨ ਤੋਂ ਪਹਿਲਾਂ ਝੋਨਾ ਲਗਾਉਣ ਦੀ ਮਨਾਹੀ ਕੀਤੀ ਗਈ ਹੈ | ਹੁਣ ਕਿਸਾਨਾਂ ਨੇ ਵੀ ਪਾਣੀ ...
ਘੱਲੂਘਾਰਾ ਸਾਹਿਬ, 9 ਮਈ (ਮਿਨਹਾਸ)-ਪਿਛਲੇ ਲੰਬੇ ਸਮੇਂ ਤੋਂ ਪੰਜਾਬ ਰਾਜ ਬਿਜਲੀ ਬੋਰਡ ਵਿਚ ਦੋ ਸਾਲ ਦੀ ਲਾਈਨਮੈਨ ਅਪਰੇਂਟਰਸ਼ਿਪ ਕਰਨ ਤੋਂ ਬਾਅਦ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਪੰਜਾਬ ਦੇ ਹਜ਼ਾਰਾਂ ਬੇਰੁਜ਼ਗਾਰ ਲਾਈਨਮੈਨ ਨÏਜਵਾਨ ਸਰਕਾਰ ਦੀ ਬੇਰੁਖ਼ੀ ...
ਡਮਟਾਲ, 9 ਮਈ (ਰਾਕੇਸ਼ ਕੁਮਾਰ)-ਸਰਕਾਰ ਅਤੇ ਪ੍ਰਸ਼ਾਸਨ ਨੇ ਸਿਵਲ ਹਸਪਤਾਲ ਨੂਰਪੁਰ ਨੰੂ 50 ਬਿਸਤਰਿਆਂ ਦਾ ਕੋਵਿਡ ਸੈਂਟਰ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਨੂਰਪੁਰ ਵਿਚ ਕੋਵਿਡ ਸੈਂਟਰ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਇੱਥੋਂ ਦੇ ਮਰੀਜ਼ਾਂ ਨੰੂ ਸਿਹਤ ਲਾਭ ਵੀ ...
ਪਠਾਨਕੋਟ, 9 ਮਈ (ਆਸ਼ੀਸ਼ ਸ਼ਰਮਾ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੋਮਵਾਰ ਤੋਂ ਦੁਕਾਨਦਾਰਾਂ ਨੰੂ ਰਿਆਇਤ ਦਿੰਦੇ ਹੋਏ ਉਨ੍ਹਾਂ ਦੀਆਂ ਦੁਕਾਨਾਂ ਖੋਲ੍ਹਣ ਸਬੰਧੀ ਕੁਝ ਨਵੇਂ ਹੁਕਮ ਜਾਰੀ ਕੀਤੇ ਗਏ ਹਨ | ਇਨ੍ਹਾਂ ਹੁਕਮਾਂ ਵਿਚ ...
ਪਠਾਨਕੋਟ, 9 ਮਈ (ਸੰਧੂ)-ਜ਼ਿਲ੍ਹਾ ਪਠਾਲਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ | ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ | ਪਠਾਨਕੋਟ ਵਿਚ ਸਿਹਤ ਵਿਭਾਗ ਨੰੂ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਿਕ ...
ਪਠਾਨਕੋਟ, 9 ਮਈ (ਆਸ਼ੀਸ਼ ਸ਼ਰਮਾ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੋਮਵਾਰ ਤੋਂ ਦੁਕਾਨਦਾਰਾਂ ਨੰੂ ਰਿਆਇਤ ਦਿੰਦੇ ਹੋਏ ਉਨ੍ਹਾਂ ਦੀਆਂ ਦੁਕਾਨਾਂ ਖੋਲ੍ਹਣ ਸਬੰਧੀ ਕੁਝ ਨਵੇਂ ਹੁਕਮ ਜਾਰੀ ਕੀਤੇ ਗਏ ਹਨ | ਇਨ੍ਹਾਂ ਹੁਕਮਾਂ ਵਿਚ ...
ਪਠਾਨਕੋਟ, 9 ਮਈ (ਸੰਧੂ)-ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਸਮਿਤੀ ਦੇ ਪ੍ਰਧਾਨ ਕੁਲਦੀਪ ਮਿਨਹਾਸ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪਠਾਨਕੋਟ ਨਗਰ ਨਿਗਮ ਦੇ ਨਵ ਨਿਯੁਕਤ ਮੇਅਰ ਪੰਨਾ ਲਾਲ ਭਾਟੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਤੇ ...
ਕਲਾਨੌਰ, 9 ਮਈ (ਪੁਰੇਵਾਲ)-ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੁਮਾਣਾ, ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ, ਮੀਤ ਪ੍ਰਧਾਨ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਅਤੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਤੋਂ ਇਲਾਵਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ...
ਕਾਹਨੂੰਵਾਨ, 9 ਮਈ (ਜਸਪਾਲ ਸਿੰਘ ਸੰਧੂ)-ਸਥਾਨਕ ਕਸਬੇ ਵਿਚ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕਾਲ 'ਤੇ ਸਥਾਨਕ ਕਿਸਾਨ ਆਗੂਆਂ ਵਲੋਂ ਕਾਹਨੂੰਵਾਨ ਬਾਜ਼ਾਰ ਖੁਲਵਾਉਣ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਕਿਸਾਨ ਆਗੂਆਂ ਨੇ ...
ਪਠਾਨਕੋਟ, 9 ਮਈ (ਚੌਹਾਨ)-ਫੋਰਸ ਯੂਥ ਕਲੱਬ ਦੇ ਚੇਅਰਮੈਨ ਪੰਕਜ ਭਗਤ ਦੀ ਅਗਵਾਈ 'ਚ ਇਕ ਵਫਦ ਮੇਅਰ ਪੰਨਾ ਲਾਲ ਭਾਟੀਆ ਨੰੂ ਮਿਲਿਆ | ਉਨ੍ਹਾਂ ਪੰਨਾ ਲਾਲ ਭਾਟੀਆ ਨੰੂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਮੇਅਰ ਪੰਨਾ ਲਾਲ ਭਾਟੀਆ ਨੇ ਫ਼ੋਰਸ ਯੂਥ ਕਲੱਬ ਦੇ ਸਮੂਹ ...
ਪਠਾਨਕੋਟ, 9 ਮਈ (ਸੰਧੂ)-ਕੋਰੋਨਾ ਮਹਾਂਮਾਰੀ ਕਰਕੇ ਹਲਾਤਾਂ ਨੰੂ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਦਿਸ਼ਾ ਨਿਰਦਸ਼ਾਂ ਦੀ ਪਾਲਣਾ ਕਰਦੇ ਹੋਏ ਸਰਬੱਤ ਖਾਲਸਾ ਸੰਸਥਾ ਵਲੋਂ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਦੀ ...
ਪਠਾਨਕੋਟ, 9 ਮਈ (ਸੰਧੂ)-ਵਿਧਾਨ ਸਭਾ ਹਲਕਾ ਪਠਾਨਕੋਟ ਦੇ ਅਧੀਨ ਆਉਂਦੇ ਪਿੰਡ ਬਿਆਸ ਲਾਹੜੀ ਅਤੇ ਨੌਸ਼ਹਿਰਾ ਨਲਬੰਦਾ ਵਿਖੇ ਲੋਕਾਂ ਦੀ ਸਹੂਲਤ ਲਈ ਗਲੀਆਂ ਅਤੇ ਨਾਲੀਆਂ ਦਾ ਨਿਰਮਾਣ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਨ ਸਭਾ ...
ਪਠਾਨਕੋਟ, 9 ਮਈ (ਸੰਧੂ)-ਸਾਹਿਤ ਕਲਸ਼ ਸੰਸਥਾ ਪਠਾਨਕੋਟ ਵਲੋਂ ਸੰਸਥਾ ਦੇ ਪ੍ਰਧਾਨ ਡਾ: ਮਨੂ ਮੇਹਰਬਾਨ ਦੀ ਅਗਵਾਈ ਵਿਚ ਮਾਂ ਦਿਵਸ ਦੇ ਸਬੰਧ ਵਿਚ ਆਨਲਾਈਨ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸੰਸਥਾ ਦੇ ਸੰਸਥਾਪਕ ਸਾਗਰ ਸੂਦ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਆਨਲਾਈਨ ...
ਪਠਾਨਕੋਟ, 9 ਮਈ (ਸੰਧੂ)-ਕੋਵਿਡ 19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਈ ਤਾਲਾਬੰਦੀ ਦੌਰਾਨ ਬੱਚਿਆਂ ਦੀ ਸੁਰੱਖਿਆ ਲਈ ਜ਼ਿਲ੍ਹਾ ਪੱਧਰ 'ਤੇ ਹੈਲਪ ਲਾਈਨ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਤਾਲਾਬੰਦੀ ਦੌਰਾਨ ਜੇਕਰ ਕਿਸੇ ਵੀ ਬੱਚੇ ਦੇ ਸਬੰਧ ਵਿਚ ਕੋਈ ਵੀ ...
ਪਠਾਨਕੋਟ, 9 ਮਈ (ਚੌਹਾਨ)-ਪੰਜਾਬ ਵਿਚ ਦਿਨ-ਬ-ਦਿਨ ਵੱਧ ਰਹੇ ਕੋਰੋਨਾ ਮਹਾਂਮਾਰੀ ਨੰੂ ਲੈ ਕੇ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਣ ਲਾਲ ਨੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਪ੍ਰਦੇਸ਼ ਸਰਕਾਰ ਕੋਰੋਨਾ ਨੰੂ ਲੈ ਕੇ ਗੰਭੀਰ ਨਹੀਂ | ਉਹ ਇਸ ਮਹਾਂਮਾਰੀ ਵਿਚ ਵੀ ਵਪਾਰਕ ...
ਪਠਾਨਕੋਟ, 9 ਮਈ (ਆਸ਼ੀਸ਼ ਸ਼ਰਮਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੋਰੋਨਾ ਮਹਾਂਮਾਰੀ ਨਾਲ ਪੀੜਤ ਮਰੀਜ਼ਾਂ ਅਤੇ ਮਨੁੱਖਤਾ ਦੇ ਭਲੇ ਲਈ ਅੱਗੇ ਆ ਕੇ ਕੰਮ ਕਰਨਾ ਇਕ ਸ਼ਲਾਘਾਯੋਗ ਕਦਮ ਹੈ | ਉਕਤ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ...
ਪਠਾਨਕੋਟ, 9 ਮਈ (ਸੰਧੂ)-ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਦੀ ਸਿੱਖਿਆ ਨੰੂ ਗੁਣਾਤਮਿਕ ਬਣਾਉਣ ਲਈ ਹਰ ਸਮੇਂ ਯਤਨਸ਼ੀਲ ਹੈ | ਇਸੇ ਲੜੀ ਤਹਿਤ ਵਿਭਾਗ ਵਲੋਂ ਪਿਛਲੇ ਸਮੇਂ ਦੌਰਾਨ ਵਿਦਿਆਰਥੀਆਂ ਲਈ ਉਡਾਨ ਪ੍ਰੋਜੈਕਟ ਅਤੇ ਵਰਡ ਆਫ਼ ਦਾ ਡੇਅ ਐਕਟੀਵਿਟੀ ਤਹਿਤ ਆਮ ਗਿਆਨ, ...
ਡਮਟਾਲ, 9 ਮਈ (ਰਾਕੇਸ਼ ਕੁਮਾਰ)-ਬ੍ਰਾਹਮਣ ਸਭਾ ਦਿਹਾਤੀ ਦੇ ਪ੍ਰਧਾਨ ਕਰਮਚੰਦ ਸ਼ਰਮਾ ਨੇ ਕਿਹਾ ਕਿ 14 ਮਈ ਨੰੂ ਪਰਸ਼ੂ ਰਾਮ ਜੈਅੰਤੀ ਦਾ ਕੋਈ ਵੀ ਪ੍ਰੋਗਰਾਮ ਕੋਰੋਨਾ ਮਹਾਂਮਾਰੀ ਦੇ ਕਾਰਨ ਨਹੀਂ ਮਨਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਮੂਹ ਦੇਸ਼ ਵਾਸੀਆਂ ਨੰੂ ਪਰਸ਼ੂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX