ਕੋਰੋਨਾ ਦੀ ਦੂਸਰੀ ਲਹਿਰ ਦਾ ਹਮਲਾ ਜਾਰੀ ਹੈ। ਜਿਸ ਨੇ ਜਿਥੇ ਵੱਡੀ ਹਫੜਾ-ਦਫੜੀ ਮਚਾ ਰੱਖੀ ਹੈ, ਉਥੇ ਸਾਡੇ ਦੇਸ਼ ਦੇ ਮੁਢਲੇ ਸਿਹਤ ਪ੍ਰਬੰਧਾਂ ਦਾ ਵੀ ਪਾਜ ਖੋਲ੍ਹਿਆ ਹੈ। ਬਿਨਾਂ ਸ਼ੱਕ ਨਿੱਤ ਦਿਨ ਲੱਖਾਂ ਦੀ ਗਿਣਤੀ ਵਿਚ ਮਰੀਜ਼ਾਂ ਦੇ ਵਧਣ ਨਾਲ ਸਾਡਾ ਸਾਰਾ ਸਿਹਤ ਢਾਂਚਾ ...
ਭਾਰਤੀ ਜਨਤਾ ਪਾਰਟੀ ਨੇ ਬੰਗਾਲ ਦੀਆਂ ਚੋਣਾਂ ਹੀ ਨਹੀਂ ਹਾਰੀਆਂ ਸਗੋਂ ਇਸ ਦੀ ਕੇਂਦਰੀ ਲੀਡਰਸ਼ਿਪ ਅਤੇ ਸਰਕਾਰ ਲਈ ਦੇਸ਼ ਲਈ ਚੁਣੌਤੀਆਂ ਬਣੇ ਸੰਕਟਾਂ ਦਾ ਪ੍ਰਬੰਧ ਕਰਨ ਸਬੰਧੀ ਉਸ ਦੀ ਸਮਰੱਥਾ ਦੇ ਹੋਏ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੰਕਟ ਕਿੰਨੇ ...
ਪੀੜਾ ਦੀ ਅਸਹਿ ਭਾਵਨਾ ਨੂੰ ਘੱਟ ਕਰਨ ਦੀ ਜ਼ੋਰਦਾਰ ਲੋੜ ਤੋਂ ਪ੍ਰਭਾਵਿਤ ਹੁੰਦਿਆਂ, ਇਹ ਲੇਖ ਵੀ ਬਿਪਤਾ ਭਰੇ ਸਮੇਂ ਵਿਚ ਰੱਬੀ ਦਿਆਲਤਾ ਨੂੰ ਇਕ ਅਰਜ਼ ਹੈ। ਇਹ ਇਕ ਪ੍ਰਾਚੀਨ ਸਮਾਜ ਦੀ ਨੈਤਿਕ ਗ਼ਰੀਬੀ ਬਾਰੇ ਹੈ ਅਤੇ ਹਮਦਰਦੀ ਨੂੰ ਤਿਆਗਣਾ ਸਾਡੀ ਸਹਿਹੋਂਦ ਦੀ ਜ਼ਰੂਰੀ ਸ਼ਰਤ ਵਜੋਂ ਹੈ। ਵਧ ਰਹੀ ਮਹਾਂਮਾਰੀ ਨਾਲ ਇਕ ਰਾਸ਼ਟਰ ਤਬਾਹ ਹੋ ਚੁੱਕਾ ਹੈ ਅਤੇ ਨਾਲ ਨਾਲ ਬੇਆਸਰਾ, ਨਿਰਾਸ਼ਾ, ਬਿਮਾਰੀ ਅਤੇ ਮੌਤਾਂ ਨਾਲ ਮਨੁੱਖੀ ਮੌਤਾਂ ਦਾ ਪੈਮਾਨਾ ਸੁੰਨ ਹੈ। ਦਰਜ ਕੀਤੇ ਅਧਿਕਾਰਤ ਅੰਕੜਿਆਂ ਅਨੁਸਾਰ ਰੋਜ਼ਾਨਾ 4 ਲੱਖ ਨਵੇਂ ਮਾਮਲੇ ਆ ਰਹੇ ਹਨ ਅਤੇ 3 ਹਜ਼ਾਰ ਮੌਤਾਂ ਹੋ ਰਹੀਆਂ ਹਨ ਅਤੇ ਰਾਸ਼ਟਰੀ ਰਾਜਧਾਨੀ ਵਿਚ ਇਸ ਦੀ ਦਰ 36 ਫ਼ੀਸਦੀ ਹੈ। ਇਹ ਅੰਕੜੇ ਪੀੜਾ ਅਤੇ ਮੂਰਖਤਾ ਦੀ ਕਹਾਣੀ ਬਿਆਨ ਕਰਦੇ ਹਨ। 135 ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ ਵਿਚ ਅਜੇ ਤੱਕ ਸਿਰਫ 2 ਫ਼ੀਸਦੀ ਵਸੋਂ ਦਾ ਹੀ ਟੀਕਾਕਰਨ ਕੀਤਾ ਜਾ ਸਕਿਆ ਹੈ। ਇਸ ਤਰ੍ਹਾਂ ਇਕ ਬੇਮਿਸਾਲ ਬਿਪਤਾ ਪ੍ਰਤੀ ਇਕ ਰਾਸ਼ਟਰ ਵਜੋਂ ਸਾਡੇ ਅਸਫਲ ਅਤੇ ਬੇਢੱਬੇ ਪ੍ਰਤੀਕਰਮ ਲੋਕਾਂ ਦੀ ਯਾਦ ਵਿਚ ਨਾ ਮੁਆਫ਼ ਕੀਤੇ ਜਾਣ ਵਾਲੇ ਗੁਨਾਹ ਵਜੋਂ ਛਪ ਜਾਣਗੇ। ਇਸ ਚੁਣੌਤੀ ਦੀ ਵਿਸ਼ਾਲਤਾ ਦੇ ਬਾਵਜੂਦ ਅਤੇ ਸੱਤਾਧਾਰੀਆਂ ਦੀ ਨੇਕਨੀਅਤੀ ਦੇ ਬਾਵਜੂਦ 'ਰਾਜ ਧਰਮ ਅਤੇ ਰਾਸ਼ਟਰਨੀਤੀ' ਦੇ ਸੂਤਰ ਅਨੁਸਾਰ ਉਹ ਆਪਣੀ ਜਵਾਬਦੇਹੀ ਤੋਂ ਭੱਜ ਨਹੀਂ ਸਕਦੇ।
ਵਿਕਾਸਸ਼ੀਲ ਦੇਸ਼ ਦੇ ਮਾਣਮੱਤੇ ਨਾਗਰਿਕਾਂ, ਜੋ ਵਿਸ਼ਵਵਿਆਪੀ ਰਾਜਨੀਤੀ ਦੀ ਮੇਜ਼ 'ਤੇ ਆਪਣੀ ਜਗ੍ਹਾ ਬਣਾਉਣੀ ਚਾਹੁੰਦੇ ਹਨ, ਦੇ ਰੁਤਬੇ ਨੂੰ ਭੀਖ ਮੰਗ ਕੇ ਘਟਾ ਦਿੱਤਾ ਗਿਆ ਹੈ। ਵੈਂਟੀਲੇਟਰ, ਹਸਪਤਾਲ ਦੇ ਬੈੱਡ, ਦਵਾਈਆਂ, ਪੱਖਪਾਤ ਤੋਂ ਬਿਨਾਂ ਸਾਰਿਆਂ ਨੂੰ ਟੀਕੇ ਲਗਾਉਣ ਦਾ ਮੌਕਾ, ਬਿਮਾਰਾਂ ਅਤੇ ਮ੍ਰਿਤਕਾਂ ਲਈ ਆਵਾਜਾਈ ਦਾ ਪ੍ਰਬੰਧ, ਮੈਡੀਕਲ ਰਾਹਤ ਲਈ ਸੂਚਨਾ ਦੇ ਸੋਮੇ ਅਤੇ ਸਭ ਤੋਂ ਕੀਮਤੀ ਆਕਸੀਜਨ, ਇਨ੍ਹਾਂ ਸਭ ਚੀਜ਼ਾਂ ਦੀ ਘਾਟ ਨੇ ਸਾਡੀ ਪੈਦਾਇਸ਼ੀ ਸ਼ਾਨ ਨੂੰ ਸੱਟ ਮਾਰੀ ਹੈ, ਜੋ ਕਿ ਸਾਡੇ ਮਾਨਵਵਾਦ ਨੂੰ ਪਰਿਭਾਸ਼ਿਤ ਕਰਦੀ ਹੈ। ਜ਼ਿੰਦਗੀ ਜਿਊਣ ਦੀ ਚਾਹਤ ਅਤੇ ਉਸ ਲਈ ਜੱਦੋ-ਜਹਿਦ ਕਰਦਿਆਂ ਸਾਹ ਲਈ ਹੌਕੇ ਭਰਦਿਆਂ ਆਪਣੇ ਪਿਆਰਿਆਂ ਨੂੰ ਰੁਖਸਤ ਹੁੰਦਿਆਂ ਵੇਖਣ ਦੇ ਸਦਮੇ ਦਾ ਭਾਰ ਚੁੱਕਣਾ ਬਹੁਤ ਔਖਾ ਹੈ ਅਤੇ ਮੈਂ ਇਸ ਨੂੰ ਚੰਗੀ ਤਰ੍ਹਾਂ ਮਹਿਸੂਸ ਕਰ ਸਕਦਾ ਹਾਂ, ਫੇਫੜਿਆਂ ਦੀ ਬਿਮਾਰੀ ਕਾਰਨ ਮੇਰੀ ਪਤਨੀ ਦੀ ਮੌਤ ਹੋ ਗਈ ਸੀ। ਗੁਲਜ਼ਾਰ ਦੀਆਂ ਇਹ ਸਤਰਾਂ ਆਮ ਸਮਿਆਂ ਵਿਚ ਵੀ ਮਨੁੱਖੀ ਬੰਧਨ ਵਿਚ ਆਏ ਨਿਘਾਰ ਨੂੰ ਦ੍ਰਿਸ਼ਟੀਗੋਚਰ ਕਰਦੀਆਂ ਹਨ,
'ਜ਼ਿੰਦਗੀ ਯੂੰ ਹੂਈ ਬਸਰ ਤਨਹਾ,
ਕਾਫ਼ਿਲਾ ਸਾਥ ਔਰ ਸਫ਼ਰ ਤਨਹਾ'
ਭਾਵ ਕਿ ਜ਼ਿੰਦਗੀ ਇਕੱਲਿਆਂ ਹੀ ਬੀਤੀ, ਜਦੋਂਕਿ ਮੈਂ ਭੀੜ ਨਾਲ ਘਿਰਿਆ ਹੋਇਆ ਸੀ। ਪਰ ਅਸੀਂ ਆਪਣੇ ਲਈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਜਿਹੀ ਜ਼ਿੰਦਗੀ ਨਹੀਂ ਚਾਹੁੰਦੇ।
ਵਿਲਕਦੀਆਂ ਮਾਵਾਂ, ਸੋਗ ਮਨਾਉਂਦੇ ਬੱਚੇ ਅਤੇ ਹਾਸ਼ੀਏ 'ਤੇ ਧੱਕੇ ਲੋਕਾਂ ਦੀ ਬੇਵਸੀ ਸਾਡੀ ਸਿਆਸਤ ਦਾ ਮਜ਼ਾਕ ਬਣ ਰਹੇ ਹਨ ਅਤੇ ਇਹ ਸਾਡੇ ਮਾਣਮੱਤੇ ਰਾਸ਼ਟਰੀ ਕਿਰਦਾਰ ਨੂੰ ਬਰਕਰਾਰ ਰੱਖਣ ਦੇ ਵਾਅਦੇ ਦੀ ਅਸਫਲਤਾ ਦਾ ਐਲਾਨ ਹਨ। ਸਾਡਾ 'ਮਜ਼ਬੂਤ' ਲੋਕਤੰਤਰ ਚੋਣ ਜਿੱਤਾਂ ਅਤੇ ਸਿਆਸੀ ਵਿਰੋਧੀਆਂ ਦਾ ਸਫ਼ਾਇਆ ਕਰਨ ਵਿਚ ਉਲਝਿਆ ਰਿਹਾ ਹੈ ਜਦੋਂਕਿ ਰਾਸ਼ਟਰ ਦੀ ਆਤਮਾ ਹੱਦੋਂ ਵੱਧ ਡਰੀ ਹੋਈ ਹੈ। ਵੱਡੀਆਂ ਸਿਆਸੀ ਰੈਲੀਆਂ, ਪ੍ਰਦਰਸ਼ਨਾਂ ਦੌਰਾਨ ਹੁੰਦੇ ਇਕੱਠਾਂ ਜਾਂ ਫਿਰ ਧਾਰਮਿਕ ਸਮਾਗਮਾਂ, ਇਸ ਸਭ ਨੂੰ ਰੋਕਣ ਵਿਚ ਸਿਆਸੀ ਪਾਰਟੀਆਂ ਅਸਫਲ ਰਹੀਆਂ ਹਨ ਜੋ ਕਿ ਦੇਸ਼ ਵਿਚ ਮਹਾਂਮਾਰੀ ਦੇ ਵੱਡੇ ਪੱਧਰ 'ਤੇ ਫੈਲਣ ਦਾ ਕਾਰਨ ਬਣੇ। ਸਾਡੀਆਂ ਸਰਬਉੱਚ ਲੋਕਤੰਤਰੀ ਸੰਸਥਾਵਾਂ ਜਿਵੇਂ ਸੰਸਦ, ਚੋਣ ਕਮਿਸ਼ਨ ਅਤੇ ਇੱਥੋਂ ਤੱਕ ਕਿ ਸੁਪਰੀਮ ਕੋਰਟ ਵੀ ਇਸ ਕੰਮ ਵਿਚ ਅਸਫਲ ਰਹੇ ਹਨ।
ਮਹਾਂਮਾਰੀ ਦੇ ਸਮੇਂ ਵੱਡੀਆਂ ਚੋਣ ਰੈਲੀਆਂ ਖਿਲਾਫ਼ ਹੁਕਮ ਜਾਰੀ ਨਾ ਕਰਨ ਦੀ ਅਦਾਲਤ ਦੀ ਅਸਮਰੱਥਾ ਹੈਰਾਨ ਕਰਦੀ ਹੈ, ਜਦੋਂਕਿ ਨਿਰਵਿਵਾਦ ਸਬੂਤ ਇਹ ਹੈ ਕਿ ਵੱਡੇ ਇਕੱਠ ਸਰੀਰਕ ਦੂਰੀ ਦੇ ਨਿਯਮ ਦੀਆਂ ਧੱਜੀਆਂ ਉਡਾਉਂਦੇ ਹਨ ਅਤੇ ਕਾਨੂੰਨੀ ਤੌਰ 'ਤੇ ਕੋਵਿਡ ਸਬੰਧੀ ਨਿਯਮਾਂ ਦੀ ਉਲੰਘਣਾ ਹਨ। ਇਕ ਪ੍ਰਸਿੱਧ ਅਖ਼ਬਾਰ ਵਿਚ ਹਾਈਕੋਰਟ ਦੀਆਂ ਟਿੱਪਣੀਆਂ ਬਾਰੇ ਸਿਰਲੇਖ ਸਾਡੀਆਂ ਸੰਵਿਧਾਨਕ ਸੰਸਥਾਵਾਂ ਦੀ ਅਸਫਲਤਾ ਨੂੰ ਦਰਸਾਉਂਦਾ ਹੈ। ਇਹ ਸਿਰਲੇਖ ਇਸ ਤਰ੍ਹਾਂ ਹੈ 'ਹਾਈਕੋਰਟ ਵਿਚ ਆਈ.ਸੀ.ਯੂ. ਬੈੱਡ ਲੈਣ ਲਈ ਦਾਖ਼ਲ ਕੀਤੀ ਅਰਜ਼ੀ 'ਤੇ ਸੁਣਵਾਈ, ਇੰਤਜ਼ਾਰ ਵਿਚ ਵਿਅਕਤੀ ਦੀ ਮੌਤ' (1 ਮਈ, 2021 ਦਾ ਇੰਡੀਅਨ ਐਕਸਪ੍ਰੈੱਸ)। ਇਹ ਗੱਲ ਸਪੱਸ਼ਟ ਹੈ ਕਿ ਜ਼ਿੰਦਗੀ ਅਤੇ ਮੌਤ ਵਾਲੇ ਮਾਮਲੇ ਵਿਚ ਨਿਆਇਕ ਗ਼ੈਰ-ਸਰਗਰਮੀ ਨੂੰ ਨਿਆਇਕ ਸੰਜਮ ਕਹਿ ਕੇ ਪੱਲਾ ਨਹੀਂ ਝਾੜਿਆ ਜਾ ਸਕਦਾ।
ਸੰਵਿਧਾਨਕ ਅਦਾਲਤਾਂ ਨੂੰ ਇਹ ਯਾਦ ਕਰਵਾਉਣ ਦੀ ਜ਼ਰੂਰਤ ਨਹੀਂ ਕਿ ਜ਼ਿੰਦਗੀ ਦੇ ਅਧਿਕਾਰ ਨੂੰ ਪ੍ਰਾਪਤ ਕਰਨਾ ਨਿਆਇਕ ਸ਼ਕਤੀ ਦੀ ਵਰਤੋਂ ਦਾ ਪਹਿਲਾ ਕਦਮ ਹੈ ਅਤੇ ਇਹ ਕਿ ਪ੍ਰੀਖਿਆ ਭਰੇ ਸਮੇਂ ਵਿਚ ਨਿਆਂ ਅਤੇ ਨਿਰਣੇ ਵੱਖ ਨਹੀਂ ਹੋ ਸਕਦੇ।
ਸਿਆਸਤਦਾਨਾਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ 'ਸੱਤਾ ਵਿਰੁੱਧ ਆਦਮੀ ਦਾ ਸੰਘਰਸ਼, ਭੁੱਲਣ ਵਿਰੁੱਧ ਯਾਦ ਦਾ ਸੰਘਰਸ਼ ਹੁੰਦਾ ਹੈ' ਅਤੇ ਸੱਤਾ ਦੀਆਂ ਵਧੀਕੀਆਂ ਸਦਾ ਦਰਜ ਹੁੰਦੀਆਂ ਹਨ। ਸਾਨੂੰ ਸਾਰਿਆਂ ਨੂੰ ਇਹ ਗੱਲ ਜ਼ਰੂਰ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਨਿਮਰਤਾ ਨੂੰ ਅਪਣਾਉਣਾ ਅਤੇ ਹੰਕਾਰ ਨੂੰ ਰੱਦ ਕਰਨਾ ਸਾਡੀ ਹੋਂਦ ਦੀ ਸ਼ਰਤ ਅਤੇ ਸ਼ਕਤੀ ਦਾ ਪ੍ਰਤੀਕ ਹੈ।
ਇਸ ਲੇਖ ਲਈ ਪ੍ਰੇਰਿਤ ਕਰਨ ਵਾਲਾ ਕਸ਼ਟ ਅਤੇ ਡੂੰਘਾ ਦੁੱਖ ਸ਼ਬਦਾਂ ਅਤੇ ਬਿਆਨਾਂ ਤੋਂ ਵੀ ਵੱਡਾ ਹੈ। ਪਰ ਉਮੀਦ ਹੈ ਕਿ ਦਿਲ ਵਿਚਲਾ ਦਰਦ ਸਵੈ-ਸੰਚਾਰ ਹੈ। ਅੰਦਰੂਨੀ ਤੌਰ 'ਤੇ ਮਹਿਸੂਸ ਕੀਤਾ ਜਾਣ ਵਾਲਾ ਦਰਦ ਸਾਡੀ ਮੁੜ ਪੂਰਤੀ ਲਈ ਚੰਗਾ ਹੈ, ਭਾਵੇਂ ਕਿ ਇਸ ਦਾ ਬੋਝ ਉਠਾਉਣਾ ਬਹੁਤ ਔਖਾ ਹੈ। ਪਰ ਅਸੀਂ ਜਾਣਦੇ ਹਾਂ ਕਿ 'ਪਰਮਾਤਮਾ ਆਦਮੀ ਨੂੰ ਡੂੰਘੇ ਪਾਣੀਆਂ ਵਿਚ ਉਸ ਨੂੰ ਡੋਬਣ ਲਈ ਨਹੀਂ ਸਗੋਂ ਉਸ ਨੂੰ ਸ਼ੁੱਧ ਕਰਨ ਲਈ ਸੁੱਟਦਾ ਹੈ'।
-ਸਾਬਕ ਕੇਂਦਰੀ ਕਾਨੂੰਨ ਮੰਤਰੀ।
drashwanikumaroffice@gmail.com
ਕੇਸ ਲਗਾਤਾਰ ਵਧ ਰਹੇ ਹਨ। ਸਰਕਾਰ ਦੀ ਚਿੰਤਾ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਰੂਰੀ ਵੀ ਹੈ, ਲੋਕ ਹਿਤ ਲਈ ਹੁੰਦੀ ਹੈ ਸਰਕਾਰ, ਨਾਲੇ ਖ਼ਾਸ ਕਰ ਜਦੋਂ ਲੋਕਤੰਤਰ ਵਿਚ ਲੋਕਾਂ ਦੁਆਰਾ ਚੁਣੀ ਗਈ ਹੋਵੇ। ਦੂਸਰੇ ਪਾਸੇ ਨਹੀਂ ਮੰਨੀਆਂ ਜਾ ਰਹੀਆਂ ਸਰਕਾਰ ਵਲੋਂ ਸਮੇਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX