ਤਾਜਾ ਖ਼ਬਰਾਂ


ਵਿਰੋਧੀ ਪਾਰਟੀਆਂ ਲੋਕ ਸਭਾ ਸਪੀਕਰ ਖ਼ਿਲਾਫ਼ ਲਿਆ ਸਕਦੀਆਂ ਹਨ ਬੇਭਰੋਸਗੀ ਮਤਾ
. . .  13 minutes ago
ਨਵੀਂ ਦਿੱਲੀ, 28 ਮਾਰਚ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਰੋਧੀ ਪਾਰਟੀਆਂ ਸੋਮਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਖ਼ਿਲਾਫ਼ ਬੇਭਰੋਸਗੀ ਮਤਾ ਲਿਆ ਸਕਦੀਆਂ ਹਨ। ਇਹ ਪ੍ਰਸਤਾਵ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਬੈਠਕ ’ਚ ਰੱਖਿਆ ਗਿਆ ਸੀ। ਕਾਂਗਰਸ ਇਸ ਸੰਬੰਧੀ....
ਪੰਜਾਬ ਡਰੱਗ ਕੇਸ ਵਿਚ ਹਾਈਕੋਰਟ ਨੇ ਸਿੱਟ ਵਲੋਂ ਦਾਖ਼ਲ ਸੀਲ ਬੰਦ ਰਿਪੋਰਟਾਂ ਨੂੰ ਖੋਲ੍ਹਿਆ
. . .  34 minutes ago
ਚੰਡੀਗੜ੍ਹ, 28 ਮਾਰਚ (ਤਰੁਣ ਭਜਨੀ)- ਪੰਜਾਬ ਡਰੱਗ ਕੇਸ ਵਿਚ ਹਾਈਕੋਰਟ ਨੇ ਸਿੱਟ ਵਲੋਂ ਦਾਖ਼ਲ ਚਾਰ ਸੀਲ ਬੰਦ ਰਿਪੋਰਟਾਂ ਨੂੰ ਖੋਲ੍ਹ ਦਿੱਤਾ ਹੈ। ਇਨ੍ਹਾਂ ਰਿਪੋਰਟਾਂ ਵਿਚੋ ਤਿੰਨ ’ਤੇ ਸਰਕਾਰ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਚੌਥੀ ਰਿਪੋਰਟ ਜੋ ਸਿਧਾਰਥ ਚਟੋਪਾਧਿਆਏ ਦੀ ਵਿਅਕਤੀਗਤ ਹੈਸੀਅਤ ਵਿਚ ਦਾਇਰ ਕੀਤੀ ਗਈ ਸੀ, ਹਾਈ ਕੋਰਟ ਦੀ....
ਦੇਸ਼ ਭਰ ’ਚ ਕੀਤਾ ਜਾਵੇਗਾ ‘ਜੈ ਭਾਰਤ ਸੱਤਿਆਗ੍ਰਹਿ’ - ਜੈ ਰਾਮ ਰਮੇਸ਼
. . .  about 1 hour ago
ਨਵੀਂ ਦਿੱਲੀ, 28 ਮਾਰਚ- ਕਾਂਗਰਸੀ ਆਗੂ ਜੈ ਰਾਮ ਰਮੇਸ਼ ਨੇ ਦੱਸਿਆ ਕਿ ਅੱਜ ਸ਼ਾਮ 7 ਵਜੇ ਕਾਂਗਰਸ ਪਾਰਟੀ ਦੇ ਸਾਰੇ ਸੰਸਦ ਮੈਂਬਰ ਅਤੇ ਆਗੂ ਲਾਲ ਕਿਲੇ ਤੋਂ ਟਾਊਨ ਹਾਲ ਤੱਕ ‘ਲੋਕਤੰਤਰ ਬਚਾਓ ਮਸ਼ਾਲ ਸ਼ਾਂਤੀ ਮਾਰਚ’ ’ਚ ਹਿੱਸਾ ਲੈਣਗੇ। ਉਨ੍ਹਾਂ ਅੱਗੇ ਕਿਹਾ ਕਿ ਅਗਲੇ 30 ਦਿਨਾਂ ’ਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ....
ਜਾਪਾਨ ਵਿਚ 6.1 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੂਚਾਲ-ਨੈਸ਼ਨਲ ਸੈਂਟਰ ਫ਼ਾਰ ਸਿਸਮੋਲਜੀ
. . .  about 1 hour ago
ਜਾਪਾਨ ਵਿਚ 6.1 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੂਚਾਲ-ਨੈਸ਼ਨਲ ਸੈਂਟਰ ਫ਼ਾਰ ਸਿਸਮੋਲਜੀ
ਵਿਰੋਧੀ ਧਿਰ ਦੇ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਕੱਲ੍ਹ ਤੱਕ ਲਈ ਮੁਲਤਵੀ
. . .  about 2 hours ago
ਵਿਰੋਧੀ ਧਿਰ ਦੇ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਕੱਲ੍ਹ ਤੱਕ ਲਈ ਮੁਲਤਵੀ
ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ’ਚ ਤਿੰਨ ਮਹੀਨੇ ਦਾ ਵਾਧਾ
. . .  about 1 hour ago
ਨਵੀਂ ਦਿੱਲੀ, 28 ਮਾਰਚ- ਭਾਰਤ ਸਰਕਾਰ ਵਲੋਂ ਨਾਗਰਿਕਾਂ ਨੂੰ ਰਾਹਤ ਦਿੰਦੇ ਹੋਏ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਸਮਾਂ ਸੀਮਾ ਵਿਚ ਵਾਧਾ ਕਰ ਦਿੱਤਾ ਹੈ। ਪਹਿਲਾਂ ਇਹ ਮਿਤੀ 31 ਮਾਰਚ ....
ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਤਾਬਦੀ 5 ਮਈ ਨੂੰ ਮਨਾਏਗੀ ਸ਼੍ਰੋਮਣੀ ਕਮੇਟੀ
. . .  about 2 hours ago
ਅੰਮ੍ਰਿਤਸਰ, 28 ਮਾਰਚ- ਸ਼੍ਰੋਮਣੀ ਕਮੇਟੀ ਵਲੋਂ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਤਾਬਦੀ 5 ਮਈ 2023 ਅਤੇ ਜੈਤੋ ਦੇ ਮੋਰਚੇ ਦੀ ਸ਼ਤਾਬਦੀ 21 ਫ਼ਰਵਰੀ 2024 ਨੂੰ ਮਨਾਈ ਜਾਵੇਗੀ। ਜਿਸ ਲਈ ਸ਼੍ਰੋਮਣੀ ਕਮੇਟੀ....
ਗੁਲਤਾਜ ਸਿੰਘ ਘੁੰਮਣ ਵਲੋਂ ਸ਼੍ਰੋਮਣੀ ਕਮੇਟੀ ਨੂੰ 51000/- ਦਾ ਚੈੱਕ ਭੇਟ
. . .  about 2 hours ago
ਅੰਮ੍ਰਿਤਸਰ, 28 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੇ ਯੂ.ਪੀ.ਐਸ.ਸੀ. ਟੈਸਟ ਦੀ ਤਿਆਰੀ ਲਈ ਕੀਤੇ ਜਾ ਰਹੇ ਸਾਰਥਕ ਯਤਨ ਨੂੰ ਸਫ਼ਲ ਕਰਨ ਲਈ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਪੰਥਕ ਪਰਿਵਾਰ ਦੇ ਫ਼ਰਜ਼ੰਦ ਸ. ਗੁਲਤਾਜ ਸਿੰਘ ਘੁੰਮਣ ਸਪੁੱਤਰ ਸ. ਰਣਧੀਰ ਸਿੰਘ ਘੁੰਮਣ ਵਲੋਂ...
ਸਕੂਲ ਵਿਚ ਅਧਿਆਪਕਾਂ ਦੀ ਕਮੀ ਕਾਰਨ ਸਕੂਲ ਕਮੇਟੀ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਲਾਇਆ ਧਰਨਾ
. . .  about 3 hours ago
ਤਪਾ ਮੰਡੀ, 28 ਮਾਰਚ (ਵਿਜੇ ਸ਼ਰਮਾ)- ਸਥਾਨਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਘੱਟ ਹੋਣ ਦੇ ਕਾਰਨ ਸਕੂਲ ਦੀ ਕਮੇਟੀ ਅਤੇ ਮਾਪਿਆਂ ਵਲੋਂ ਸਕੂਲ ਦੇ ਗੇਟ ਮੂਹਰੇ ਧਰਨਾ ਲਾਇਆ ਗਿਆ। ਇਸ ਮੌਕੇ ਕਮੇਟੀ ਦੇ ਚੇਅਰਮੈਨ ਵਿੱਕੀ ਬੇਪਰਵਾਹ, ਸਾਬਕਾ ਚੇਅਰਮੈਨ ਗੁਰਦੇਵ ਸਿੰਘ ਪਰਜਾਪਤ...
ਉਮੇਸ਼ ਪਾਲ ਹੱਤਿਆਕਾਂਡ: ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ
. . .  about 3 hours ago
ਲਖਨਊ, 28 ਮਾਰਚ- ਉਮੇਸ਼ ਪਾਲ ਅਗਵਾ ਕਾਂਡ ਵਿਚ ਪ੍ਰਯਾਗਰਾਜ ਦੇ ਐਮ.ਪੀ.-ਐਮ.ਐਲ.ਏ. ਕੋਰਟ ਨੇ ਮਾਫ਼ੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਸ ਦੇ ਨਾਲ ਹੀ ਉਸ ’ਤੇ 5,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਇਸ ਮਾਮਲੇ ਵਿਚ ਅਤੀਕ ਅਹਿਮਦ,....
ਐਸ. ਜੀ. ਪੀ. ਸੀ. ਨੇ ਕੁੱਲ 11 ਅਰਬ 38 ਕਰੋੜ ਰੁਪਏ ਦਾ ਬਜਟ ਕੀਤਾ ਪੇਸ਼
. . .  about 3 hours ago
ਅੰਮ੍ਰਿਤਸਰ, 28 ਮਾਰਚ (ਜਸਵੰਤ ਸਿੰਘ ਜੱਸ/ਵਰਪਾਲ)- ਐਸ. ਜੀ. ਪੀ. ਸੀ. ਦਾ ਸਾਲ 2023-24 ਲਈ ਕੁੱਲ 11 ਅਰਬ 38 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਵਿਚ ਹਰਿਆਣਾ ਦੇ ਗੁਰਦੁਆਰਿਆਂ ਲਈ 57 ਕਰੋੜ 11 ਲੱਖ...
ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਵਿਚ ਪੁਲਿਸ ਨੇ ਕੱਢਿਆ ਫ਼ਲੈਗ ਮਾਰਚ
. . .  about 3 hours ago
ਫ਼ਾਜ਼ਿਲਕਾ, 28 ਮਾਰਚ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਵਿਚ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਐਸ.ਐਸ.ਪੀ. ਅਵਨੀਤ ਕੌਰ ਸਿੱਧੂ ਦੀ ਅਗਵਾਈ ਹੇਠ ਪੁਲਿਸ ਵਲੋਂ ਫ਼ਲੈਗ ਮਾਰਚ ਕੱਢਿਆ ਗਿਆ, ਜੋਕਿ ਫ਼ਾਜ਼ਿਲਕਾ ਤੋਂ ਸ਼ੂਰੁ ਕੀਤਾ ਗਿਆ ਅਤੇ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿਚ ਕੱਢਿਆ ਗਿਆ। ਐਸ.ਐਸ.ਪੀ.....
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 31 ਨੂੰ
. . .  about 2 hours ago
ਚੰਡੀਗੜ੍ਹ, 28 ਮਾਰਚ - ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 31 ਮਾਰਚ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਕਮੇਟੀ ਕਮਰਾ, ਦੂਜੀ ਮੰਜ਼ਿਲ....
ਐਸ. ਜੀ. ਪੀ. ਸੀ. ਦਾ ਸਲਾਨਾ ਬਜਟ ਇਜਲਾਸ ਸ਼ੁਰੂ
. . .  about 4 hours ago
ਅੰਮ੍ਰਿਤਸਰ, 28 ਮਾਰਚ (ਜਸਵੰਤ ਸਿੰਘ ਜੱਸ)- ਐਸ. ਜੀ. ਪੀ. ਸੀ. ਦਾ ਸਾਲ 2023-24 ਲਈ ਸਲਾਨਾ ਬਜਟ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੁਰੂ....
ਅੰਮ੍ਰਿਤਪਾਲ ਦੇ ਤਿੰਨ ਸਾਥੀ ਅਦਾਲਤ ’ਚ ਪੇਸ਼
. . .  about 4 hours ago
ਅਜਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਸਿੰਘ ਦੇ ਗਿ੍ਫ਼ਤਾਰ ਕੀਤੇ ਗਏ ਤਿੰਨ ਸਾਥੀਆਂ ਜਗਦੇਸ਼ ਸਿੰਘ, ਪਰਸ਼ੋਤਮ ਸਿੰਘ ਅਤੇ ਹਰਮੇਲ ਸਿੰਘ ਜੋਧਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਕਿ ਅਦਾਲਤ ਵਲੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ....
ਅੰਮ੍ਰਿਤਪਾਲ ਪੁਲਿਸ ਹਿਰਾਸਤ ਵਿਚ ਨਹੀਂ- ਏ.ਜੀ.
. . .  about 4 hours ago
ਚੰਡੀਗੜ੍ਹ, 28 ਮਾਰਚ (ਤਰੁਣ ਭਜਨੀ)- ਹਾਈਕੋਰਟ ਵਿਚ ਪੰਜਾਬ ਸਰਕਾਰ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਹਿਰਾਸਤ ਵਿਚ ਨਹੀਂ ਹੈ ਪਰ ਪੁਲਿਸ ਉਸ ਨੂੰ ਫ਼ੜ੍ਹਨ ਦੇ ਕਾਫ਼ੀ ਨੇੜੇ ਹੈ। ਜਿਸ ਤੋਂ ਬਾਅਦ ਅਦਾਲਤ ਨੇ ਸਰਕਾਰ ਨੂੰ ਇਸ ਸੰਬੰਧੀ ਹਲਫ਼ਨਾਮਾ ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਪਟੀਸ਼ਨਰ.....
ਸਾਰੇ ਭਾਜਪਾ ਸੰਸਦ ਮੈਂਬਰ 15 ਮਈ ਤੋਂ 15 ਜੂਨ ਤੱਕ ਆਪਣੇ ਹਲਕਿਆਂ ਦਾ ਦੌਰਾ ਕਰਨ- ਪ੍ਰਧਾਨ ਮੰਤਰੀ
. . .  about 4 hours ago
ਨਵੀਂ ਦਿੱਲੀ, 28 ਮਾਰਚ- ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਮਈ ਤੋਂ 15 ਜੂਨ ਤੱਕ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਸਾਰੇ ਸੰਸਦ ਮੈਂਬਰਾਂ ਨੂੰ ਆਪਣੇ ਹਲਕਿਆਂ ਦਾ ਦੌਰਾ ਕਰਨ ਲਈ ਕਿਹਾ ਹੈ। ਸੰਸਦ ਮੈਂਬਰਾਂ ਨੂੰ ਇਹ ਵੀ ਕਿਹਾ.....
ਉਮੇਸ਼ ਪਾਲ ਹੱਤਿਆਕਾਂਡ: ਅਤੀਕ ਅਹਿਮਦ ਦੋਸ਼ੀ ਕਰਾਰ
. . .  about 4 hours ago
ਲਖਨਊ, 28 ਮਾਰਚ- ਪ੍ਰਯਾਗਰਾਜ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਮਾਫ਼ੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ, ਦਿਨੇਸ਼ ਪਾਸੀ ਅਤੇ ਖ਼ਾਨ ਸੌਲਤ ਹਨੀਫ਼ ਨੂੰ ਉਮੇਸ਼ ਪਾਲ ਅਗਵਾ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਅਤੀਕ ਅਹਿਮਦ....
ਭਾਰਤ ਪਾਕਿਤਸਾਨ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਅਤੇ ਹਥਿਆਰ ਬਰਾਮਦ
. . .  about 5 hours ago
ਫ਼ਾਜ਼ਿਲਕਾ,28 ਮਾਰਚ (ਪ੍ਰਦੀਪ ਕੁਮਾਰ)- ਭਾਰਤ ਪਾਕਿਤਸਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ਵਿਚ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਇਕ ਪਿਸਟਲ 8 ਜ਼ਿੰਦਾ ਰੌਂਦ ਨਾਲ ਭਰੀ ਬੀ.ਐਸ.ਐਫ਼. ਵਲੋਂ ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅਬੋਹਰ ਸੈਕਟਰ ਵਿਚ ਜਲਾਲਾਬਾਦ ਦੇ ਕੋਲ ਐਨ.ਐਸ. ਵਾਲਾ....
ਸਰਕਾਰੀ ਬੰਗਲਾ ਖ਼ਾਲੀ ਕਰਨ ਸੰਬੰਧੀ ਰਾਹੁਲ ਗਾਂਧੀ ਨੇ ਲਿਖਿਆ ਪੱਤਰ
. . .  about 5 hours ago
ਨਵੀਂ ਦਿੱਲੀ, 28 ਮਾਰਚ-ਰਾਹੁਲ ਗਾਂਧੀ ਨੇ ਆਪਣਾ ਸਰਕਾਰੀ ਬੰਗਲਾ ਖ਼ਾਲੀ ਕਰਨ ਦੇ ਨੋਟਿਸ ਬਾਰੇ ਲੋਕ ਸਭਾ ਸਕੱਤਰੇਤ ਦੀ ਐਮ.ਐਸ. ਸ਼ਾਖ਼ਾ ਦੇ ਡਿਪਟੀ ਸਕੱਤਰ ਨੂੰ ਇਕ ਪੱਤਰ ਲਿਖਿਆ, ਜਿਸ ਵਿਚ ਉਨ੍ਹਾਂ ਕਿਹਾ ਕਿ ਪਿਛਲੀਆਂ 4 ਵਾਰ ਲੋਕ ਸਭਾ ਦੇ ਚੁਣੇ ਗਏ ਮੈਂਬਰ ਵਜੋਂ, ਇਹ ਲੋਕਾਂ ਦਾ ਫ਼ਤਵਾ ਹੈ, ਜਿਸ ਲਈ ਮੈਂ ਇੱਥੇ...
ਸੁਪਰੀਮ ਕੋਰਟ ਵਲੋਂ ਅਤੀਕ ਅਹਿਮਦ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ
. . .  about 5 hours ago
ਨਵੀਂ ਦਿੱਲੀ, 28 ਮਾਰਚ- ਸੁਪਰੀਮ ਕੋਰਟ ਨੇ ਸੁਰੱਖਿਆ ਦੀ ਮੰਗ ਕਰਨ ਵਾਲੀ ਅਤੀਕ ਅਹਿਮਦ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿਚ ਉਸ ਵਲੋਂ ਕਿਹਾ ਗਿਆ ਸੀ ਕਿ ਉਹ ਯੂ.ਪੀ. ਜੇਲ੍ਹ ’ਚ ਤਬਦੀਲ ਨਹੀਂ ਹੋਣਾ ਚਾਹੁੰਦੇ। ਸੁਪਰੀਮ ਕੋਰਟ ਨੇ ਅਤੀਕ ਅਹਿਮਦ ਦੇ ਵਕੀਲ....
ਕਾਂਗਰਸ ਵਲੋਂ ਅੱਜ ਕੱਢਿਆ ਜਾਵੇਗਾ ਮਸ਼ਾਲ ਮਾਰਚ
. . .  about 5 hours ago
ਨਵੀਂ ਦਿੱਲੀ, 28 ਮਾਰਚ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਅੱਜ ਸ਼ਾਮ ਦਿੱਲੀ ਦੇ ਲਾਲ ਕਿਲੇ ਤੋਂ ਟਾਊਨ ਹਾਲ ਤੱਕ ਮਸ਼ਾਲ ਮਾਰਚ ਕੱਢੇਗੀ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਸੰਸਦ ਮੈਂਬਰ ਪਾਰਟੀ....
ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਇਕੋ ਪਰਿਵਾਰ ਦੇ ਚਾਰ ਬੱਚਿਆਂ ਸਮੇਤ 6 ਜ਼ਖ਼ਮੀ
. . .  about 6 hours ago
ਮਾਹਿਲਪੁਰ, 28 ਮਾਰਚ (ਰਜਿੰਦਰ ਸਿੰਘ)- ਅੱਜ ਸਵੇਰੇ 8 ਵਜੇ ਦੇ ਕਰੀਬ ਮਾਹਿਲਪੁਰ-ਗੜ੍ਹਸ਼ੰਕਰ ਰੋਡ ’ਤੇ ਪਿੰਡ ਦੋਹਲਰੋਂ ਕੋਲ ਇਕ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਰੇਹੜੀ ’ਤੇ ਸਵਾਰ ਪ੍ਰਵਾਸੀ ਮਜ਼ਦੂਰਾਂ ਦੇ ਇਕੋ ਪਰਿਵਾਰ ਦੇ ਚਾਰ ਬੱਚਿਆ ਸਮੇਤ 6 ਜ਼ਖ਼ਮੀ ਹੋ ਗਏ। ਇਨ੍ਹਾਂ ਜ਼ਖ਼ਮੀਆਂ ਨੂੰ.....
ਬੇਕਸੂਰ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ ਸਰਕਾਰ-ਐਡਵੋਕੇਟ ਧਾਮੀ
. . .  about 6 hours ago
ਬਾਬਾ ਬਕਾਲਾ ਸਾਹਿਬ, 28 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਸਰਕਾਰ ਨੂੰ ਕਿਹਾ ਹੈ ਕਿ ਉਹ ਬੇਕਸੂਰ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ, ਨਹੀਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ....
ਪੀ.ਐਫ਼. ’ਤੇ ਵਿਆਜ ਦਰ ’ਚ ਹੋਇਆ ਵਾਧਾ
. . .  about 6 hours ago
ਨਵੀਂ ਦਿੱਲੀ, 28 ਮਾਰਚ- ਈ.ਪੀ.ਐਫ਼.ਓ. ਈ.ਪੀ.ਐਫ਼ ਦੀ ਵਿਆਜ ਦਰ ਦਾ ਫ਼ੈਸਲਾ ਕਰਦਾ ਹੈ। ਵਿੱਤ ਸਾਲ-23 ਲਈ ਪੀ.ਐਫ਼. ’ਤੇ ਵਿਆਜ ਦੀ ਦਰ 8.15% ਕੀਤੀ ਜਾਵੇਗੀ। ਕਿਰਤ ਮੰਤਰਾਲੇ ਵਲੋਂ ਇਸ ਪ੍ਰਸਤਾਵ ਨੂੰ.....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਵੈਸਾਖ ਸੰਮਤ 553

ਸੰਪਾਦਕੀ

ਵਧੇਰੇ ਤਾਲਮੇਲ ਦੀ ਲੋੜ

ਕੋਰੋਨਾ ਦੀ ਦੂਸਰੀ ਲਹਿਰ ਦਾ ਹਮਲਾ ਜਾਰੀ ਹੈ। ਜਿਸ ਨੇ ਜਿਥੇ ਵੱਡੀ ਹਫੜਾ-ਦਫੜੀ ਮਚਾ ਰੱਖੀ ਹੈ, ਉਥੇ ਸਾਡੇ ਦੇਸ਼ ਦੇ ਮੁਢਲੇ ਸਿਹਤ ਪ੍ਰਬੰਧਾਂ ਦਾ ਵੀ ਪਾਜ ਖੋਲ੍ਹਿਆ ਹੈ। ਬਿਨਾਂ ਸ਼ੱਕ ਨਿੱਤ ਦਿਨ ਲੱਖਾਂ ਦੀ ਗਿਣਤੀ ਵਿਚ ਮਰੀਜ਼ਾਂ ਦੇ ਵਧਣ ਨਾਲ ਸਾਡਾ ਸਾਰਾ ਸਿਹਤ ਢਾਂਚਾ ...

ਪੂਰੀ ਖ਼ਬਰ »

ਸੰਕਟਾਂ ਵਿਚ ਘਿਰਦੀ ਜਾ ਰਹੀ ਹੈ ਮੋਦੀ ਸਰਕਾਰ

ਭਾਰਤੀ ਜਨਤਾ ਪਾਰਟੀ ਨੇ ਬੰਗਾਲ ਦੀਆਂ ਚੋਣਾਂ ਹੀ ਨਹੀਂ ਹਾਰੀਆਂ ਸਗੋਂ ਇਸ ਦੀ ਕੇਂਦਰੀ ਲੀਡਰਸ਼ਿਪ ਅਤੇ ਸਰਕਾਰ ਲਈ ਦੇਸ਼ ਲਈ ਚੁਣੌਤੀਆਂ ਬਣੇ ਸੰਕਟਾਂ ਦਾ ਪ੍ਰਬੰਧ ਕਰਨ ਸਬੰਧੀ ਉਸ ਦੀ ਸਮਰੱਥਾ ਦੇ ਹੋਏ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੰਕਟ ਕਿੰਨੇ ...

ਪੂਰੀ ਖ਼ਬਰ »

ਅਜੋਕਾ ਕੋਰੋਨਾ ਸੰਕਟ ਹੁਕਮਰਾਨ ਤੇ ਅਦਾਲਤਾਂ ਆਪਣਾ ਫ਼ਰਜ਼ ਨਿਭਾਉਣ

ਪੀੜਾ ਦੀ ਅਸਹਿ ਭਾਵਨਾ ਨੂੰ ਘੱਟ ਕਰਨ ਦੀ ਜ਼ੋਰਦਾਰ ਲੋੜ ਤੋਂ ਪ੍ਰਭਾਵਿਤ ਹੁੰਦਿਆਂ, ਇਹ ਲੇਖ ਵੀ ਬਿਪਤਾ ਭਰੇ ਸਮੇਂ ਵਿਚ ਰੱਬੀ ਦਿਆਲਤਾ ਨੂੰ ਇਕ ਅਰਜ਼ ਹੈ। ਇਹ ਇਕ ਪ੍ਰਾਚੀਨ ਸਮਾਜ ਦੀ ਨੈਤਿਕ ਗ਼ਰੀਬੀ ਬਾਰੇ ਹੈ ਅਤੇ ਹਮਦਰਦੀ ਨੂੰ ਤਿਆਗਣਾ ਸਾਡੀ ਸਹਿਹੋਂਦ ਦੀ ਜ਼ਰੂਰੀ ਸ਼ਰਤ ...

ਪੂਰੀ ਖ਼ਬਰ »

ਕੋਰੋਨਾ : ਲੋਕ ਸੰਜੀਦਾ ਨਹੀਂ, ਕੇਸ ਵਧ ਰਹੇ ਹਨ

ਕੇਸ ਲਗਾਤਾਰ ਵਧ ਰਹੇ ਹਨ। ਸਰਕਾਰ ਦੀ ਚਿੰਤਾ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਰੂਰੀ ਵੀ ਹੈ, ਲੋਕ ਹਿਤ ਲਈ ਹੁੰਦੀ ਹੈ ਸਰਕਾਰ, ਨਾਲੇ ਖ਼ਾਸ ਕਰ ਜਦੋਂ ਲੋਕਤੰਤਰ ਵਿਚ ਲੋਕਾਂ ਦੁਆਰਾ ਚੁਣੀ ਗਈ ਹੋਵੇ। ਦੂਸਰੇ ਪਾਸੇ ਨਹੀਂ ਮੰਨੀਆਂ ਜਾ ਰਹੀਆਂ ਸਰਕਾਰ ਵਲੋਂ ਸਮੇਂ ਸਮੇਂ ਦਿੱਤੀਆਂ ਹਦਾਇਤਾਂ। ਉਡਾਈਆਂ ਜਾ ਰਹੀਆਂ ਹਨ ਧੱਜੀਆਂ ਮਾਸਕ ਪਹਿਨਣ ਅਤੇ ਦੋ ਗਜ਼ ਦੂਰੀ ਬਣਾ ਕੇ ਰੱਖਣ ਦੇ ਹੁਕਮ ਦੀਆਂ। ਲੋਕ ਜ਼ਿੰਮੇਵਾਰੀ ਨਹੀਂ ਸਮਝ ਰਹੇ। ਸਾਰੀ ਸਥਿਤੀ ਵਿਚ, ਤਕਰੀਬਨ ਸਵਾ ਸਾਲ ਤੋਂ (ਜਨਵਰੀ 2020 ਤੋਂ ਅੱਜ ਤੱਕ) ਮੈਡੀਕਲ ਮਾਹਿਰ ਚੁੱਪ ਹਨ। ਪਤਾ ਨਹੀਂ ਉਨ੍ਹਾਂ ਨੂੰ ਹਸਪਤਾਲਾਂ/ਲੈਬਾਰਟਰੀਆਂ ਜਾਂ ਅਜਿਹੇ ਹੋਰ ਕੰਮਾਂ ਵਿਚ ਉਲਝਾਇਆ ਹੋਇਆ ਹੈ। ਵੈਕਸੀਨ ਦੀ ਆਮਦ ਨਾਲ, ਮੈਡੀਕਲ ਅਮਲੇ ਨੂੰ ਇਕ ਹੋਰ ਜ਼ਿੰਮੇਵਾਰੀ ਵੀ ਮਿਲੀ ਹੈ। ਬੋਲਣ ਦਾ ਜੇਕਰ ਹੱਕ ਹੈ ਤਾਂ ਮੀਡੀਆ ਨੂੰ। ਉਸ ਦੀ ਆਵਾਜ਼ ਦਾ ਵਾਲਿਯੁਮ ਬੇਕਾਬੂ ਹੈ। ਇਕ ਵਾਰੀ ਫੇਰ ਕਹਿਰ-ਕਹਿਰ, ਧਮਾਕਾ ਵਰਗੇ ਸ਼ਬਦ, ਜੋ ਕਿ ਲੋਕਾਂ ਦੇ ਚੇਤਿਆ ਵਿਚੋਂ ਨਿਕਲੇ ਨਹੀਂ ਸਨ, ਫਿਰ ਤੋਂ ਉਭਾਰੇ ਜਾ ਰਹੇ ਹਨ।
ਪਿਛਲੇ ਸਾਲ ਨਾਲੋਂ, ਹੁਣ ਫ਼ਰਕ ਹੈ ਕਿ ਪਹਿਲਾਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਬਾਰੇ, ਇਸ ਦੇ ਕੰਡਿਆਲੇ ਗੋਲ ਸਰੂਪ ਬਾਰੇ, ਇਸ ਦੇ ਭਿਆਨਕ ਰੁੱਖ ਬਾਰੇ ਯਕੀਨ ਹੋਣ ਲੱਗਿਆ ਸੀ ਜਾਂ ਪੁਲਿਸ-ਪ੍ਰਸ਼ਾਸਨ ਅਤੇ ਮੀਡੀਆ ਨੇ ਰਲ ਕੇ, ਯਕੀਨ ਕਰਵਾ ਦਿੱਤਾ ਸੀ। ਹੁਣ ਇਹ ਹੈ ਕਿ ਲੋਕ ਪੂਰੀ ਤਰ੍ਹਾਂ ਭੈਅ ਮੁਕਤ ਤਾਂ ਨਹੀਂ ਹੋਏ ਦਿਸ ਰਹੇ, ਪਰ ਭੰਬਲਭੂਸੇ ਵਿਚ ਜਰੂਰ ਹਨ, ਇਕ ਕਸ਼ਮਕਸ਼ ਹੈ। ਸਰਕਾਰ ਭਾਵੇਂ ਹਦਾਇਤਾਂ ਦੇ ਰਹੀ ਹੈ, ਮੰਨ ਵੀ ਰਹੇ ਹਨ ਜਾਂ ਮੰਨਣੀਆਂ ਪੈ ਰਹੀਆਂ ਹਨ, ਪਰ ਉਨ੍ਹਾਂ ਦੀ ਸਵੀਕਾਰਤਾ ਮਨੋ ਨਹੀਂ ਹੈ।
ਦਰਅਸਲ ਇਹ ਵੀ ਨਹੀਂ ਕਿ ਲੋਕਾਂ ਨੂੰ ਆਪਣੀ ਸਿਹਤ ਦਾ ਫ਼ਿਕਰ ਨਹੀਂ ਹੈ। ਉਨ੍ਹਾਂ ਨੂੰ ਆਪਣਾ ਫ਼ਿਕਰ, ਸਰਕਾਰ ਦੇ ਫ਼ਿਕਰ ਨਾਲੋਂ ਵੱਧ ਹੈ। ਲੋਕ ਸੱਚ ਜਾਨਣਾ ਚਾਹੁੰਦੇ ਹਨ। ਲੋਕ ਭਿਆਨਕ ਤੱਥਾਂ ਨੂੰ ਮੰਨਣ ਨੂੰ ਵੀ ਤਿਆਰ ਹਨ, ਪਰ ਇਨ੍ਹਾਂ ਤੱਥਾਂ ਨੂੰ ਪੇਸ਼ ਕਰਨ ਵਿਚ ਸਰਕਾਰ ਹਿਚਕਿਚਾਹਟ ਦਿਖਾ ਰਹੀ ਹੈ। ਇਹ ਨਹੀਂ ਹੈ ਕਿ ਸਰਕਾਰ ਕੋਲ ਸੱਚੀਂ ਤਸਵੀਰ ਨਹੀਂ ਹੈ ਜਾਂ ਉਹ ਉਸ ਦਾ ਵਿਗਿਆਨਕ ਵਿਸ਼ਲੇਸ਼ਣ ਕਰਨਾ ਨਹੀਂ ਜਾਣਦੇ, ਪਰ ਜੋ ਪਤਾ ਵੀ ਹੈ, ਉਨ੍ਹਾਂ ਨੂੰ ਦੱਸਣ, ਪੇਸ਼ ਕਰਨ ਦਾ ਅੰਦਾਜ਼ ਕੁਝ ਅਜਿਹਾ ਹੈ ਕਿ ਲੋਕ ਡਰੇ ਰਹਿਣ ਤੇ ਇਸ ਦੇ ਸਾਏ ਹੇਠ ਉਹ ਵਿਰੋਧ ਕਰਨ ਦੇ ਤਰੀਕਿਆਂ ਅਤੇ ਆਵਾਜ਼ਾਂ ਨੂੰ ਦਬਾ ਸਕਣ ਜਾਂ ਉਨ੍ਹਾਂ ਨੂੰ ਕੋਈ ਥਾਂ ਨਾ ਮਿਲੇ ਤੇ ਉਹ 'ਕਹਿਰ-ਕਹਿਰ' ਦੇ ਸ਼ੋਰ ਵਿਚ ਦਬ ਜਾਣ।
ਜਿਸ ਤਰ੍ਹਾਂ ਦੇ ਹਾਲਾਤ ਪਿਛਲੇ ਸਾਲ ਸਨ, ਉਸੇ ਤੋਂ ਹੁਣ ਵਧੇਰੇ ਗੰਭੀਰ ਹਨ। ਚਾਰ ਲੱਖ ਤੋਂ ਵੀ ਵੱਧ ਕੇਸ ਰੋਜ਼ਾਨਾ ਆ ਰਹੇ ਹਨ। ਮੌਤਾਂ ਦੀ ਗਿਣਤੀ, ਪਾਜ਼ੇਟਿਵਟੀ ਰੇਟ ਵੀ ਦੱਸੇ ਜਾ ਰਹੇ ਹਨ। ਇਕ ਸੂਝਵਾਨ ਵਿਅਕਤੀ ਸਮਝ ਸਕਦਾ ਹੈ ਕਿ ਕੇਸ ਜ਼ਰੂਰ ਵੱਧ ਹਨ, ਪਰ ਮੌਤ ਦਰ ਕਾਫ਼ੀ ਘੱਟ ਹੈ ਤੇ ਉਸ ਮੌਤ ਦਰ ਦਾ ਅੱਗੋਂ ਵਿਸ਼ਲੇਸ਼ਣ ਨਹੀਂ ਹੈ ਕਿ ਉਹ ਪਹਿਲਾਂ ਕਿਸ-ਕਿਸ ਬਿਮਾਰੀ ਤੋਂ ਪੀੜਤ ਸਨ। ਸਥਿਤੀ ਦੇ ਡਰ ਨੂੰ ਬਰਕਰਾਰ ਰੱਖਣ ਲਈ 'ਨਵੇਂ ਸਟ੍ਰੇਨ'-ਵਾਇਰਸ ਦੇ ਨਵੇਂ ਰੂਪ ਦੀ ਗੱਲ ਕਹੀ ਜਾ ਰਹੀ ਹੈ। ਨਾਲੇ ਇਸ ਸਰੂਪ ਦਾ ਕੀ ਪ੍ਰਭਾਵ ਹੈ, ਕੀ ਇਸ ਦੀ ਘਾਤਕ ਸਮੱਰਥਾ ਹੈ, ਪਤਾ ਨਹੀਂ ਹੈ। ਜਦੋਂ ਪਤਾ ਨਹੀਂ ਹੈ ਤਾਂ ਇਸ ਨੂੰ ਲੈ ਕੇ ਪ੍ਰਚਾਰ ਕਰਨਾ ਆਸਾਨ ਹੁੰਦਾ ਹੈ।
ਗੱਲ ਹੈ ਕਿ ਇਸੇ ਤਰ੍ਹਾਂ ਜਦੋਂ ਕੇਸ ਵਧੇ ਸੀ, ਅਸੀਂ ਆਈਸੋਲੇਸ਼ਨ, ਕੁਆਰੰਨਟਾਈਨ, ਕੋਵਿਡ ਹਸਪਤਾਲ, ਕੋਵਿਡ ਕੇਅਰ ਸੈਂਟਰ ਬਣਾਏ। ਹੌਲੀ-ਹੌਲੀ ਸਭ ਦੀ ਸਾਰਥਿਕਤਾ ਪਤਾ ਚੱਲੀ ਤੇ ਲੋਕਾਂ ਨੂੰ ਘਰੇ ਹੀ ਅਹਿਤੀਆਤ ਵਰਤਣ ਅਤੇ ਘਰ ਦੇ ਮੈਂਬਰਾਂ ਤੋਂ ਵੱਖਰਾ ਰਹਿਣ ਲਈ ਕਿਹਾ ਗਿਆ। ਹੁਣ ਫਿਰ ਦੁਹਾਈ ਦੇ ਰਹੇ ਹਾਂ, ਬੈੱਡ ਨਹੀਂ ਹਨ, ਆਕਸੀਜਨ ਦੀ ਕਮੀ, ਸਿਹਤ ਸਹੂਲਤਾਂ ਦੀ ਘਾਟ ਹੈ। ਸਵਾਲ ਹੈ ਕਿ ਬਿਮਾਰੀ ਨਾਲ ਨਜਿੱਠਣ ਲਈ, ਅਸੀਂ ਪਿਛਲੇ ਸਾਲ ਕੀ ਸਿੱਖਿਆ ਹੈ, ਕੀ ਸਬਕ ਲਿਆ ਹੈ? ਦੂਸਰੀ ਗੱਲ ਹੈ ਕਿ ਇਕ ਵਾਰ ਫਿਰ ਕੋਰੋਨਾ-ਕੋਰੋਨਾ, ਮੀਟਿੰਗਾਂ, ਚਰਚੇ, ਤਿਆਰੀਆਂ, ਜ਼ਿਲ੍ਹਾ ਪੱਧਰ ਤੋਂ ਲੈ ਕੇ ਸੀ.ਐਮ., ਪੀ.ਐਮ. ਦਫ਼ਤਰਾਂ ਵਿਚ ਜਾਂ ਵਰਚੂਅਲ (ਇੰਟਰਨੈਟ ਰਾਹੀਂ) ਮੀਟਿੰਗਾਂ। ਹਰ ਪਾਸੇ ਹੀ ਸਰਗਰਮੀਆਂ ਚੱਲ ਰਹੀਆਂ ਹਨ। ਲਗਦਾ ਹੈ ਕਿ ਜਿਵੇਂ ਸਾਰੇ ਦੇਸ਼ ਵਿਚ ਇਕੋ ਹੀ ਬਿਮਾਰੀ ਹੈ, ਜਿਸ ਨਾਲ ਨਜਿੱਠਣਾ ਬਾਕੀ ਹੈ, ਬਾਕੀ ਸਾਰੀਆਂ ਬਿਮਾਰੀਆਂ ਤਾਂ ਸਾਡੇ ਕਾਬੂ ਹੇਠ ਹਨ, ਜਿਵੇਂ ਕਿ ਟੀ.ਬੀ., ਕੈਂਸਰ, ਏਡਜ਼, ਦਿਲ ਦੀਆਂ, ਗੁਰਦੇ ਦੀਆਂ, ਸ਼ੂਗਰ ਰੋਗ ਆਦਿ।
ਇਸੇ ਤਰ੍ਹਾਂ ਹੀ ਇਹ ਗੱਲ ਵੀ ਓਨੀ ਹੀ ਵਾਜਬ ਹੈ ਕਿ ਦੇਸ਼ ਨੂੰ ਆਪਣੇ ਲੋਕਾਂ ਦੀ ਸਿਹਤ ਬਾਰੇ ਬਹੁਤ ਫ਼ਿਕਰ ਹੈ। ਦੇਸ਼ ਵਿਚ ਨਾ ਕੋਈ ਬੇਰੁਜ਼ਗਾਰੀ ਹੈ ਤੇ ਨਾ ਹੀ ਕੋਈ ਅਨਪੜ੍ਹ ਹੈ। ਦੇਸ਼ ਦੇ ਹਰ ਘਰ ਕੋਲ ਭਰਪੂਰ ਪੇਟ ਲਈ ਖਾਣ ਨੂੰ ਹੈ, ਪਹਿਨਣ ਨੂੰ ਹੈ। ਰਹਿਣ ਲਈ ਵਧੀਆ ਹਵਾਦਾਰ ਘਰ ਹੈ। ਬੱਸ ਕੋਰੋਨਾ ਨੇ ਤੰਗ-ਪ੍ਰੇਸ਼ਾਨ ਕਰ ਰੱਖਿਆ ਹੈ। ਸਰਕਾਰ ਦੀ ਚਿੰਤਾ ਵਿਚ ਸਾਫ਼ ਦਿਸਦਾ ਹੈ ਕਿ ਪੈਂਤੀ ਹਜ਼ਾਰ ਕਰੋੜ ਸਿਰਫ਼ ਕੋਰੋਨਾ ਵੈਕਸੀਨ ਲਈ ਰਾਖਵੇਂ ਹਨ ਅਤੇ ਦੇਸ਼ ਦੇ ਵੱਡੇ-ਵੱਡੇ ਨੇਤਾ, ਪੀ.ਐਮ, ਸੀ.ਐਮ. ਖ਼ੁਦ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰ ਰਹੇ ਹਨ ਕਿ ਵੈਕਸੀਨ ਲਵਾਓ, ਮਾਸਕ ਪਾਓ ਤੇ ਦੂਰੀ ਬਣਾਓ। ਬਿਮਾਰੀ/ਮਹਾਂਮਾਰੀ ਨੂੰ ਲੈ ਕੇ, ਇਹ ਵੀ ਸੱਚ ਹੈ ਕਿ ਕੋਵਿਡ-19 ਨਾਂ ਦਾ ਇਕ ਵਾਇਰਸ ਹੈ। ਇਹ ਕੋਈ ਝੂਠ-ਭਰਮ ਨਹੀਂ ਹੈ। ਵਾਇਰਸ ਦੀ ਸ਼ਕਲ ਅਸੀਂ ਜਾਣਦੇ ਹਾਂ, ਵਾਇਰਸ ਦੇ ਸੁਭਾਅ ਤੋਂ ਵੀ ਆਪਾਂ ਵਾਕਿਫ਼ ਹਾਂ। ਇਹ ਸਰੀਰ ਦੀ ਸਾਹ ਪ੍ਰਣਾਲੀ, ਨੱਕ, ਗਲ, ਸਾਹ ਨਲੀ, ਫੇਫੜਿਆਂ 'ਤੇ ਹਮਲਾ ਕਰਨ ਵਾਲਾ ਵਾਇਰਸ ਹੈ। ਇਸ ਦੀ ਅਗਲੀ ਗੱਲ ਇਹ ਹੈ ਕਿ ਇਹ ਵੀ ਆਪਾਂ ਜਾਣੂ ਹਾਂ ਕਿ 80-85 ਫ਼ੀਸਦੀ ਮਾਮੂਲੀ ਹੁੰਦਾ ਹੈ, ਜਿਸ ਵਿਚੋਂ ਬਹੁਤਿਆਂ ਨੂੰ ਪਤਾ ਵੀ ਨਹੀਂ ਹੁੰਦਾ, ਟੈਸਟ ਕੀਤੇ ਹੀ ਪਾਜ਼ੇਟਿਵ ਦਾ ਪਤਾ ਲਗਦਾ ਹੈ। 12-13 ਫ਼ੀਸਦੀ ਨੂੰ ਹਲਕਾ ਜਿਹਾ ਬੁਖ਼ਾਰ-ਖਾਂਸੀ ਅਤੇ 4-5 ਫ਼ੀਸਦੀ ਦੇ ਫੇਫੜੇ, ਇਸ ਵਾਇਰਸ ਦਾ ਸ਼ਿਕਾਰ ਹੁੰਦੇ ਹਨ ਤੇ ਆਕਸੀਜਨ ਘਟਦੀ ਹੈ ਤੇ ਉਨ੍ਹਾਂ ਵਿਚੋਂ 3-4 ਫ਼ੀਸਦੀ ਇਲਾਜ ਮਗਰੋਂ ਠੀਕ ਹੋ ਜਾਂਦੇ ਹਨ। ਇੱਕ ਸਾਧਾਰਨ ਵਿਅਕਤੀ, ਛੋਟੀ-ਮੋਟੀ ਗਿਣਤੀ-ਮਿਣਤੀ ਸਮਝਣ ਵਾਲਾ ਅੰਦਾਜ਼ਾ ਲਗਾ ਸਕਦਾ ਹੈ ਕਿ ਇਹ ਬਿਮਾਰੀ ਮੁਕਾਬਲਤਨ ਘਾਤਕ ਨਹੀਂ ਹੈ। ਏਨੀ ਨਹੀਂ ਹੈ ਕਿ ਸਭ ਕੁਝ ਭੁਲ-ਭੁਲਾ ਕੇ, ਸਾਰਾ ਜ਼ੋਰ ਇਸੇ 'ਤੇ ਹੀ ਲਾਇਆ ਜਾਵੇ। ਇਸ ਸਾਰੀ ਸਥਿਤੀ ਦੇ ਮੱਦੇਨਜ਼ਰ ਜੋ ਕੱਚਪੁਣਾ ਹੈ, ਜੋ ਭਰਮ ਹੈ ਜਾਂ ਜੋ ਗ਼ੈਰ-ਵਿਗਿਆਨਕ ਹੈ, ਜੋ ਸਾਡੇ ਗਿਆਨ ਦੇ ਮੇਚ ਨਹੀਂ ਆਉਂਦਾ, ਉਹ ਹੈ ਇਕਦਮ ਹੀ ਬਿਮਾਰੀ ਨੂੰ ਸਿੱਧਾ ਮੌਤ ਦਾ ਦਰਜਾ ਦੇਣਾ ਜਦੋਂ ਕਿ ਇਸ ਦੀ ਮੌਤ ਦਰ 1.41 ਫ਼ੀਸਦੀ ਹੈ। ਗ਼ੈਰ ਵਿਗਿਆਨਕ ਹੈ, ਸਚਾਈ ਨੂੰ ਲੁਕੋ ਕੇ, ਇਸ ਨੂੰ ਰਾਜਨੀਤਕ ਤਰੀਕੇ ਨਾਲ ਅੱਗੇ ਲਿਆਉਣਾ। ਰਾਜਨੀਤਕ ਢੰਗ ਹੁੰਦਾ ਹੈ ਕਿ ਕਿੱਥੇ ਸਾਨੂੰ ਫਾਇਦਾ ਹੈ, ਕਿੱਥੇ ਨੁਕਸਾਨ।
ਦੇਸ਼ ਦੀਆਂ ਨੀਤੀਆਂ ਨੂੰ ਲੈ ਕੇ, ਲੋਕਾਂ ਦਾ ਵਿਰੋਧ ਸਾਹਮਣੇ ਆ ਰਿਹਾ ਹੈ ਤਾਂ ਕੋਰੋਨਾ ਦਾ ਡਰਾਵਾ ਦੇ ਕੇ ਰੈਲੀਆਂ ਤੇ ਮਨਾਹੀ, ਧਾਰਾ 144 ਲਗਾ ਦੇਣੀ, ਰਾਤ ਦਾ ਕਰਫ਼ਿਊ ਆਦਿ। ਜਿੱਥੋਂ ਵੋਟਾਂ ਲੈਣੀਆਂ ਹਨ, ਉੱਥੇ ਚੁੱਪੀ ਤੇ ਨਾਲ ਹੀ ਕੋਰੋਨਾ-ਵੈਕਸੀਨ ਮੁਫ਼ਤ ਦੇਣ ਦੀ ਘੋਸ਼ਣਾ। ਸਿਹਤ ਬਜਟ ਵਿਚ ਵੱਖਰੇ ਤੌਰ 'ਤੇ ਕੋਰੋਨਾ-ਵੈਕਸੀਨ ਫੰਡ। ਗ਼ੈਰ-ਵਿਗਿਆਨਕ ਹੈ ਕਿ ਮੀਡੀਆ ਨੂੰ ਸਹੀ ਤਸਵੀਰ ਪੇਸ਼ ਨਾ ਕਰਨ ਲਈ ਕੋਈ ਨੋਟਿਸ ਨਾ ਭੇਜਣਾ ਜਾਂ ਸਖ਼ਤੀ ਕਰਨੀ, ਸਗੋਂ ਹਰ ਰੋਜ਼ ਇਕ ਵੱਖਰਾ ਹੈਲਥ ਬੁਲੇਟਿਨ ਪੇਸ਼ ਕਰਨ ਦੀ ਹਿਦਾਇਤ ਦੇਣੀ ਕਿ ਕਿੰਨੇ ਲੋਕ ਪਾਜ਼ੇਟਿਵ ਹਨ, ਉਨ੍ਹਾਂ ਵਿਚੋਂ ਕਿੰਨੇ ਮਾਮੂਲੀ ਹਨ ਜਾਂ ਕਿੰਨ੍ਹੀਆਂ ਨੂੰ ਆਕਸੀਜਨ ਜਾਂ ਵੈਂਟੀਲੇਟਰ ਦੀ ਲੋੜ ਪੈ ਰਹੀ ਹੈ। ਨਾਲ ਹੀ ਮੌਤ ਦਰ ਨੂੰ ਹੋਰ ਬਾਰੀਕੀ ਨਾਲ ਪੇਸ਼ ਕਰਨਾ।
ਜੇਕਰ ਸਥਿਤੀ ਨੂੰ ਇਸ ਪੂਰੇ ਪਰਿਪੇਖ ਵਿਚ ਸਮਝਣਾ ਹੋਵੇ, ਭਾਵ 30 ਜਨਵਰੀ, 2020 ਤੋਂ ਜਾਂ 24 ਮਾਰਚ, 2020 ਤੋਂ, ਪੂਰਾ ਇਕ ਸਾਲ ਲੰਘ ਗਿਆ ਹੈ। ਕੋਈ ਦਿਨ ਨਹੀਂ ਹੋਣਾ ਜਦੋਂ ਸਾਡੇ ਮੀਡੀਆ (ਪ੍ਰਿੰਟ ਜਾਂ ਇਲੈਕਟ੍ਰੋਨਿਕ) ਨੇ ਕੋਰੋਨਾ ਦੀ ਕੋਈ ਖ਼ਬਰ ਨਾ ਲਾਈ ਹੋਵੇ। ਚਾਹੇ ਬਿਮਾਰੀ ਤੇ ਚਾਹੇ ਵੈਕਸੀਨ। ਇਸ ਸਮੇਂ ਦੌਰਾਨ, ਅੱਜ ਤੱਕ ਸਾਡੇ ਮੋਬਾਈਲ 'ਤੇ ਲਗਾਤਾਰ ਇਕ ਟੋਨ ਵਜਦੀ ਆ ਰਹੀ ਹੈ। ਉਹ ਸਮਝਾ ਵੀ ਰਹੀ ਹੈ, ਚਿਤਾਵਨੀ ਵੀ ਦੇ ਰਹੀ ਹੈ ਤੇ ਡਰਾ ਵੀ ਰਹੀ ਹੈ।
ਦੇਸ਼ ਦੇ ਇਤਿਹਾਸ ਵਿਚ, ਨਿਸਚਿਤ ਹੀ ਆਜ਼ਾਦੀ ਮਗਰੋਂ, ਦੇਸ਼ ਦੇ ਸਿਹਤ ਸਬੰਧੀ ਉਪਰਾਲਿਆਂ, ਅਨੇਕਾਂ ਸਿਹਤ ਸਬੰਧੀ ਪ੍ਰੋਗਰਾਮਾਂ ਦੇ ਚਲਦੇ, ਕਦੇ ਵੀ ਏਨੀ ਮੁਸਤੈਦੀ ਨਾਲ, ਕਿਸੇ ਵੀ ਬਿਮਾਰੀ ਨੂੰ ਲੈ ਕੇ ਕੋਈ ਚੇਤਨਤਾ ਮੁਹਿੰਮ ਚਲਾਈ ਗਈ ਹੋਵੇ। ਮੈਂ ਨਹੀਂ ਸਮਝਦਾ ਕਿ ਕੋਈ ਵੀ, ਬੱਚਾ ਤੇ ਚਾਹੇ ਬੁੱਢਾ, ਪੜ੍ਹਿਆ ਜਾਂ ਅਨਪੜ੍ਹ, ਇਸ ਬਿਮਾਰੀ ਬਾਰੇ, ਇਸ ਦੇ ਬਚਾਅ ਬਾਰੇ ਕੁਝ ਵੀ ਨਾ ਜਾਣਦਾ ਹੋਵੇ।
ਕੀ ਇਸ ਬਾਰੇ ਮਾਹੌਲ ਨੂੰ ਇਸ ਤਰ੍ਹਾਂ ਨਹੀਂ ਲਿਆ ਜਾ ਸਕਦਾ ਕਿ ਹੇ ਦੇਸ਼ ਵਾਸੀਓ, ਪੂਰਾ ਇੱਕ ਸਾਲ ਹੋ ਗਿਆ ਹੈ। ਅਸੀਂ ਸਮੇਂ-ਸਮੇਂ 'ਤੇ ਤਹਾਨੂੰ ਕਰੋਨਾ ਨਾਲ ਜੁੜੀ ਜਾਣਕਾਰੀ ਨਾਲ ਲੈਸ ਕਰਦੇ ਰਹੇ ਹਾਂ। ਤੁਸੀਂ ਸਿਆਣੇ ਹੋ, ਤੁਸੀਂ ਸਮਝ ਗਏ ਹੋ ਕਿ ਕਿਵੇਂ ਬਚ ਸਕਦੇ ਹਾਂ ਤੇ ਜੇ ਕਰੋਨਾ ਹੋਇਆ ਤਾਂ ਕੀ-ਕੀ ਹੋ ਸਕਦਾ ਹੈ। ਇਹ ਕਾਫ਼ੀ ਲੰਮਾਂ ਸਮਾਂ ਹੈ। ਹੁਣ ਤੁਸੀਂ ਖ਼ੁਦ ਆਪਣਾ ਖਿਆਲ ਰੱਖੋ। ਸਾਨੂੰ (ਸਰਕਾਰ) ਕਿਸੇ ਹੋਰ ਪਾਸੇ ਕੰਮ ਕਰਨ ਦਿਓ। ਬਚਾਅ ਵੀ, ਹਸਪਤਾਲ ਵੀ, ਬੈੱਡ ਵੀ, ਵੈਕਸੀਨ ਵੀ। ਆਪਣਾ ਖਿਆਲ ਆਪ ਰੱਖੋ। ਠੀਕ ਨਹੀਂ ਹੈ? ਕੀ ਇਸ ਤਰ੍ਹਾਂ ਨਹੀਂ ਨਜਿੱਠਣਾ ਚਾਹੀਦਾ। ਪਰ ਸਰਕਾਰ ਨੂੰ ਇਹ ਮਾਡਲ ਕਿਉਂ ਨਹੀਂ ਭਾਉਂਦਾ?

-#97, ਗੁਰੂ ਨਾਨਕ ਐਵੀਨਿਊ, ਮਜੀਠਾ ਰੋਡ, ਅੰਮ੍ਰਿਤਸਰ।
ਮੋ: 98158-08506

ਖ਼ਬਰ ਸ਼ੇਅਰ ਕਰੋ

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX