ਤਾਜਾ ਖ਼ਬਰਾਂ


ਅੰਮ੍ਰਿਤਪਾਲ ਦੇ ਦੋ ਸਾਥੀ ਅਦਾਲਤ ਵਿਚ ਪੇਸ਼
. . .  2 minutes ago
ਅਜਨਾਲਾ, 24 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- 23 ਫਰਵਰੀ ਨੂੰ ਅਜਨਾਲਾ ਵਿਚ ਵਾਪਰੇ ਘਟਨਾਕ੍ਰਮ ਦੇ ਸੰਬੰਧ ਵਿਚ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਦੇ ਦੋ ਸਾਥੀਆਂ ਹਰਕਰਨ ਸਿੰਘ ਅਤੇ ਓਂਕਾਰ ਸਿੰਘ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼....
ਅੰਮ੍ਰਿਤਪਾਲ ਸਮਰਥਕ ਨੌਜਵਾਨਾਂ ਦੀ ਨਿਆਂਇਕ ਹਿਰਾਸਤ ਛੇ ਦਿਨ ਹੋਰ ਵੱਧੀ
. . .  10 minutes ago
ਤਲਵੰਡੀ ਸਾਬੋ, 24 ਮਾਰਚ (ਰਣਜੀਤ ਸਿੰਘ ਰਾਜੂ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਬੀਤੀ 18 ਮਾਰਚ ਨੂੰ ਸ਼ੁਰੂ ਕੀਤੀ ਗਈ ਮੁਹਿੰਮ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਤਲਵੰਡੀ ਸਾਬੋ ਇਲਾਕੇ ਦੇ 16 ਨੌਜਵਾਨ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈਣ ਉਪਰੰਤ....
ਇੰਟੈਲੀਜੈਂਸ ਵਿਭਾਗ ਦੇ ਆਈ.ਜੀ.ਵਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ
. . .  21 minutes ago
ਅੰਮ੍ਰਿਤਸਰ, 24 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਆਈ.ਜੀ. ਇੰਟੈਲੀਜੈਂਸ ਜਸਕਰਨ ਸਿੰਘ ਅੱਜ ਮੁਲਾਕਾਤ ਕਰਨ ਲਈ ਪਹੁੰਚੇ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਜੀ. ਜਸਕਰਨ ਸਿੰਘ ਨੇ ਕਿਹਾ ਕਿ ਉਹ ਪਹਿਲਾਂ....
ਖੇਮਕਰਨ ਇਲਾਕੇ ਦੇ ਸਕੂਲਾਂ ਚ ਪੜ੍ਹਾਉਂਦੇ ਤਿੰਨ ਅਧਿਆਪਕਾਂ ਦੀ ਸੜਕ ਦੁਰਘਟਨਾ 'ਚ ਹੋਈ ਮੌਤ 'ਤੇ ਸੋਗ ਦੀ ਲਹਿਰ
. . .  31 minutes ago
ਖੇਮਕਰਨ, 24 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਇਲਾਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਚ ਪੜ੍ਹਾਉਣ ਲਈ ਰੋਜ਼ਾਨਾ ਫ਼ਿਰੋਜ਼ਪੁਰ ਜ਼ਿਲ੍ਹੇ 'ਚੋ ਇਕ ਟਰੈਕਸ ਗੱਡੀ 'ਤੇ ਆਉਂਦੇ ਅਧਿਆਪਕਾਂ ਦੀ ਅੱਜ ਸਵੇਰੇ ਫਿਰੋਜ਼ਪੁਰ ਨਜ਼ਦੀਕ ਹੋਈ ਭਿਆਨਕ ਸੜਕ ਦੁਰਘਟਨਾ 'ਚ ਤਿੰਨ ਅਧਿਆਪਕਾਂ...
ਰਾਹੁਲ ਗਾਂਧੀ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ- ਅਨੁਰਾਗ ਠਾਕੁਰ
. . .  53 minutes ago
ਨਵੀਂ ਦਿੱਲੀ, 24 ਮਾਰਚ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਨੈਸ਼ਨਲ ਹੈਰਾਲਡ ਦੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਜ਼ਮਾਨਤ ’ਤੇ ਹਨ, ਉਹ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ ਹਨ। ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਮੰਨਦੇ ਹਨ ਕਿ ਉਹ ਸੰਸਦ, ਕਾਨੂੰਨ, ਦੇਸ਼ ਤੋਂ ਉੱਪਰ ਹਨ। ਵਿਸ਼ੇਸ਼....
ਕਾਂਗਰਸ ਵਲੋਂ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਅੱਜ ਸ਼ਾਮ- ਕਾਂਗਰਸ ਪ੍ਰਧਾਨ
. . .  1 minute ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖ਼ਤਮ ਕਰਨ ਸੰਬੰਧੀ ਗੱਲ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਅੱਜ ਸ਼ਾਮ 5 ਵਜੇ ਪਾਰਟੀ ਦਫ਼ਤਰ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ.....
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਹੋਈ ਰੱਦ
. . .  about 1 hour ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਰਾਹੁਲ ਗਾਂਧੀ, ਕੇਰਲ ਦੇ ਵਾਇਨਾਡ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੂੰ ਬੀਤੇ ਦਿਨੀਂ ਸੂਰਤ....
ਸਾਢੇ 13 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
. . .  about 1 hour ago
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)- ਐ.ਸਟੀ.ਐਫ਼. ਦੀ ਪੁਲਿਸ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਕਿੱਲੋ 230 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ....
ਅੰਮ੍ਰਿਤਪਾਲ ਵਲੋਂ ਫ਼ੌਜ ਤਿਆਰ ਕੀਤੀ ਜਾ ਰਹੀ ਸੀ- ਐਸ.ਐਸ.ਪੀ. ਖੰਨਾ
. . .  about 2 hours ago
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)- ਪਾਇਲ ਪੁਲਿਸ ਵਲੋਂ ਅੰਮ੍ਰਿਤਪਾਲ ਦੇ ਗੰਨਮੈਨ ਤੇਜਿੰਦਰ ਸਿੰਘ ਉਰਫ਼ ਗੋਰਖਾ ਬਾਬਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਖੰਨਾ ਦੇ ਐਸ.ਐਸ.ਪੀ. ਵਲੋਂ ਪ੍ਰੈਸ ਕਾਨਫ਼ਰੰਸ ਕਰਕੇ ਕਈ ਨਵੇਂ ਖੁਲਾਸੇ ਕੀਤੇ ਗਏ ਹਨ। ਇਕ ਅਹਿਮ ਜਾਣਕਾਰੀ ਮਿਲੀ ਹੈ ਕਿ ਏ.ਕੇ.ਐਫ., ਅੰਮ੍ਰਿਤਪਾਲ ਦੀ ਤਰਫੋਂ ਇਕ.....
ਅੰਮ੍ਰਿਤਪਾਲ ਸਿੰਘ ਨੂੰ ਆਪਣੇ ਘਰ ਠਹਿਰਾਉਣ ਵਾਲੀ ਔਰਤ ਨੂੰ ਲਿਆਂਦਾ ਮਹਿਤਪੁਰ ਥਾਣੇ
. . .  about 2 hours ago
ਮਹਿਤਪੁਰ, 24 ਮਾਰਚ (ਲਖਵਿੰਦਰ ਸਿੰਘ)- ਅੰਮ੍ਰਿਤਪਾਲ ਸਿੰਘ ਜੋ ਪੁਲਿਸ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਹੈਂ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਸੂਤਰਾਂ ਦੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਘਰ ਠਹਿਰਾਉਣ ਵਾਲੀ ਔਰਤ ਨੂੰ....
ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ
. . .  about 2 hours ago
ਨਵੀਂ ਦਿੱਲੀ, 24 ਮਾਰਚ- ਅਡਾਨੀ ਗਰੁੱਪ ਮੁੱਦੇ ’ਤੇ ਜੇ.ਪੀ.ਸੀ. ਜਾਂਚ ਦੀ ਮੰਗ ਨੂੰ ਲੈ ਕੇ ਵਿਜੇ ਚੌਕ ਵੱਲ ’ਚ ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ....
ਵਿਰੋਧੀਆਂ ਪਾਰਟੀਆਂ ਵਲੋਂ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਸੰਬੰਧੀ ਪਾਈ ਪਟੀਸ਼ਨ ’ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ
. . .  about 2 hours ago
ਨਵੀਂ ਦਿੱਲੀ, 24 ਮਾਰਚ- ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਕੇਂਦਰੀ ਜਾਂਚ ਏਜੰਸੀਆਂ ਸੀ.ਬੀ.ਆਈ. ਅਤੇ ਈ.ਡੀ. ਦੀ ਦੁਰਵਰਤੋਂ ਕਰ ਰਹੀ ਹੈ ਅਤੇ ਉਨ੍ਹਾਂ ਦੀ ਮਦਦ ਨਾਲ ਵਿਰੋਧੀ ਧਿਰ ਨੂੰ ਦਬਾਇਆ ਜਾ ਰਿਹਾ ਹੈ। ਇਸ ਖ਼ਿਲਾਫ਼ ਉਨ੍ਹਾਂ ਵਲੋਂ ਪਾਈ ਪਟੀਸ਼ਨ ’ਤੇ ਸੁਪਰੀਮ ਕੋਰਟ 5 ਅਪ੍ਰੈਲ ਨੂੰ ਸੁਣਵਾਈ ਕਰੇਗਾ। ਦੱਸ ਦੇਈਏ....
ਯੂਥ ਕਾਂਗਰਸ ਵਲੋਂ ਰਾਹੁਲ ਗਾਂਧੀ ਦੇ ਸਮਰਥਨ ਵਿਚ ਨਾਅਰੇਬਾਜ਼ੀ
. . .  about 2 hours ago
ਨਵੀਂ ਦਿੱਲੀ, 24 ਮਾਰਚ- ਯੂਥ ਕਾਂਗਰਸ ਦੇ ਮੈਂਬਰਾਂ ਵਲੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਉਸ ਵਲੋਂ ‘ਮੋਦੀ ਸਰਨੇਮ’ ਟਿੱਪਣੀ ’ਤੇ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਦੇ ਮੱਦੇਨਜ਼ਰ ਰਾਹੁਲ ਗਾਂਧੀ...
ਸੁਪਰੀਮ ਕੋਰਟ ਵਲੋਂ ਕੋਵਿਡ-19 ਦੌਰਾਨ ਰਿਹਾਅ ਕੀਤੇ ਗਏ ਦੋਸ਼ੀਆਂ ਨੂੰ ਆਤਮਸਮਰਪਣ ਕਰਨ ਦਾ ਨਿਰਦੇਸ਼
. . .  about 2 hours ago
ਨਵੀਂ ਦਿੱਲੀ, 24 ਮਾਰਚ- ਸੁਪਰੀਮ ਕੋਰਟ ਨੇ ਕੋਵਿਡ-19 ਮਹਾਮਾਰੀ ਦੌਰਾਨ ਰਿਹਾਅ ਕੀਤੇ ਗਏ ਸਾਰੇ ਦੋਸ਼ੀਆਂ ਅਤੇ ਸੁਣਵਾਈ ਅਧੀਨ ਕੈਦੀਆਂ ਨੂੰ 15 ਦਿਨਾਂ ਦੇ ਅੰਦਰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਹੈ। ਜਸਟਿਸ ਐਮ.ਆਰ. ਸ਼ਾਹ ਅਤੇ ਸੀ.ਟੀ. ਰਵੀਕੁਮਾਰ ਦੇ ਬੈਂਚ ਨੇ ਕਿਹਾ ਕਿ ਅੰਡਰ ਟਰਾਇਲ.....
ਲੰਡਨ ਹਾਈ ਕਮਿਸ਼ਨ ਦੇ ਬਾਹਰ ਹੋਏ ਪ੍ਰਦਰਸ਼ਨ ਵਿਰੁੱਧ ਦਿੱਲੀ ’ਚ ਮਾਮਲਾ ਦਰਜ
. . .  about 2 hours ago
ਨਵੀਂ ਦਿੱਲੀ, 24 ਮਾਰਚ- ਦਿੱਲੀ ਪੁਲਿਸ ਦੇ ਇਕ ਵਿਸ਼ੇਸ਼ ਸੈੱਲ ਨੇ ਅੱਜ ਦੱਸਿਆ ਕਿ ਉਸ ਨੇ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ 19 ਮਾਰਚ ਨੂੰ ਹੋਏ ਪ੍ਰਦਰਸ਼ਨ ਦੇ ਸੰਬੰਧ ਵਿਚ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਵਲੋਂ ਦਿੱਲੀ ਪੁਲਿਸ ਨੂੰ ਉਚਿਤ ਕਾਨੂੰਨੀ....
‘ਵਿੱਤ ਬਿੱਲ, 2023’ ਲੋਕ ਸਭਾ ਵਿਚ ਪਾਸ
. . .  about 3 hours ago
‘ਵਿੱਤ ਬਿੱਲ, 2023’ ਲੋਕ ਸਭਾ ਵਿਚ ਪਾਸ
ਲੋਕ ਸਭਾ ਦੀ ਕਾਰਵਾਈ ਫ਼ਿਰ 27 ਮਾਰਚ ਸਵੇਰੇ 11 ਵਜੇ ਤੱਕ ਮੁਲਤਵੀ
. . .  about 3 hours ago
ਲੋਕ ਸਭਾ ਦੀ ਕਾਰਵਾਈ ਫ਼ਿਰ 27 ਮਾਰਚ ਸਵੇਰੇ 11 ਵਜੇ ਤੱਕ ਮੁਲਤਵੀ
ਰਾਹੁਲ ਗਾਂਧੀ ਪਾਰਟੀ ਸੰਸਦ ਮੈਂਬਰਾਂ ਦੀ ਮੀਟਿੰਗ ਵਿਚ ਹੋਏ ਸ਼ਾਮਲ
. . .  about 3 hours ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਸੰਸਦ ਕੰਪਲੈਕਸ ਦੇ ਪਾਰਟੀ ਦਫ਼ਤਰ ’ਚ ਕਾਂਗਰਸ ਸੰਸਦ ਮੈਂਬਰਾਂ ਦੀ ਬੈਠਕ ’ਚ ਸ਼ਾਮਿਲ ਹੋਏ। ਬੈਠਕ ’ਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਵੀ ਮੌਜੂਦ ਸਨ। ਇਸ ਦੌਰਾਨ ਕਾਂਗਰਸ ਨੇ ਅੱਜ ਸ਼ਾਮ....
ਵਿਸ਼ਵ ਟੀਚੇ ਤੋਂ ਪਹਿਲਾਂ ਹੀ ਟੀ.ਬੀ. ਨੂੰ ਹਰਾ ਦੇਵੇਗਾ ਭਾਰਤ- ਪ੍ਰਧਾਨ ਮੰਤਰੀ
. . .  about 3 hours ago
ਵਾਰਾਣਸੀ, 24 ਮਾਰਚ- ਪ੍ਰਧਾਨ ਮੰਤਰੀ ਮੋਦੀ ਨੇ ਬਟਨ ਦਬਾ ਕੇ ਨੈਸ਼ਨਲ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਹਾਈ ਕੰਟੇਨਮੈਂਟ ਲੈਬਾਰਟਰੀ ਵਾਰਾਣਸੀ ਬ੍ਰਾਂਚ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਵਲੋਂ ਰੁਦਰਾਕਸ਼ ਕਨਵੈਨਸ਼ਨ ਸੈਂਟਰ ਵਿਖੇ ਇਕ ਵਿਸ਼ਵ ਟੀ.ਬੀ. ਸੰਮੇਲਨ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ....
ਵੈਟਰਨਰੀ ਯੂਨੀਵਰਸਿਟੀ ਦਾ ਦੋ ਰੋਜ਼ਾ ਪਸ਼ੂ ਮੇਲਾ ਸ਼ੁਰੂ
. . .  about 4 hours ago
ਲੁਧਿਆਣਾ, 24 ਮਾਰਚ (ਪੁਨੀਤ ਬਾਵਾ)- ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਦੋ ਰੋਜ਼ਾ ਪਸ਼ੂ ਮੇਲਾ ਸ਼ੁਰੂ ਹੋ ਗਿਆ ਹੈ‌। ਪਸ਼ੂ ਪਾਲਣ ਮੇਲੇ ਵਿਚ ਵੱਡੀ ਗਿਣਤੀ ਵਿਚ ਕਿਸਾਨ ਤੇ ਪਸ਼ੂ ਪਾਲਕ ਪੁੱਜੇ ਹਨ। ਪਸ਼ੂ ਮੇਲੇ ਦਾ ਰਸਮੀ ਉਦਘਾਟਨ ਕੁੱਝ ਸਮੇਂ....
ਪੀ.ਏ.ਯੂ. ਦਾ ਦੋ ਰੋਜ਼ਾ ਕਿਸਾਨ ਮੇਲਾ ਸ਼ੁਰੂ
. . .  about 4 hours ago
ਲੁਧਿਆਣਾ, 24 ਮਾਰਚ(ਪੁਨੀਤ ਬਾਵਾ)- ਪੰਜਾਬ ਖ਼ੇਤੀਬਾੜੀ ਯੂਨੀਵਰਸਿਟੀ ਦਾ ਦੋ ਰੋਜ਼ਾ ਕਿਸਾਨ ਮੇਲਾ ਸ਼ੁਰੂ ਹੋ ਗਿਆ ਹੈ। ਕਿਸਾਨ ਮੇਲੇ ਦਾ ਉਦਘਾਟਨ ਕੈਨੇਡਾ ਦੇ ਕਿਸਾਨ ਵਿਕਰਮ ਸਿੰਘ ਗਿੱਲ ਨੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਤੇ ਖ਼ੇਤੀ ਮਾਹਰਾਂ ਦੀ ਹਾਜ਼ਰੀ ਵਿਚ ਕੀਤਾ। ਸਵੇਰ ਸਮੇਂ ਮੀਂਹ....
ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 24 ਮਾਰਚ- ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਹੰਗਾਮੇ ਦਰਮਿਆਨ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ....
ਰਾਹੁਲ ਗਾਂਧੀ ਅਤੇ ਅਡਾਨੀ ਮੁੱਦਿਆਂ ਨੂੰ ਲੈ ਕੇ ਰਾਜ ਸਭਾ ਦੀ ਕਾਰਵਾਈ 2.30 ਵਜੇ ਤੱਕ ਮੁਲਤਵੀ
. . .  about 4 hours ago
ਰਾਹੁਲ ਗਾਂਧੀ ਅਤੇ ਅਡਾਨੀ ਮੁੱਦਿਆਂ ਨੂੰ ਲੈ ਕੇ ਰਾਜ ਸਭਾ ਦੀ ਕਾਰਵਾਈ 2.30 ਵਜੇ ਤੱਕ ਮੁਲਤਵੀ
ਮੱਧ ਪ੍ਰਦੇਸ਼: 4.0 ਦੀ ਤੀਬਰਤਾ ਨਾਲ ਆਇਆ ਭੂਚਾਲ
. . .  about 4 hours ago
ਭੋਪਾਲ, 24 ਮਾਰਚ- ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਤੋਂ ਮਿਲੀ ਜਾਣਕਾਰੀ ਅਨੁਸਾਰ ਗਵਾਲੀਅਰ ਤੋਂ 28 ਕਿਲੋਮੀਟਰ ਦੂਰੀ ’ਤੇ ਅੱਜ ਸਵੇਰੇ 10:31 ਵਜੇ ਰਿਕਟਰ ਪੈਮਾਨੇ...
ਫ਼ਿਰੋਜ਼ਪੁਰ ਹਾਦਸਾ:ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਪਹੁੰਚੇ ਵਿਧਾਇਕ ਰਣਬੀਰ ਸਿੰਘ ਭੂੱਲਰ
. . .  about 4 hours ago
ਫ਼ਿਰੋਜ਼ਪੁਰ 24 ਮਾਰਚ (ਕੁਲਬੀਰ ਸਿੰਘ ਸੋਢੀ)-ਅੱਜ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ 'ਤੇ ਪੈਂਦੇ ਖਾਈ ਫੇਮੇ ਕੀ ਵਿਖੇ ਟਰੈਕਸ ਗੱਡੀ ਅਤੇ ਰੋਡਵੇਜ਼ ਦੀ ਬੱਸ ਦਰਮਿਆਨ ਭਿਆਨਕ ਟੱਕਰ ਹੋ ਗਈ ਸੀ ,ਜਿਸ ਦੌਰਾਨ 3 ਅਧਿਆਪਕਾਂ ਅਤੇ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਸ਼ਹਿਰੀ ਵਿਧਾਇਕ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਵੈਸਾਖ ਸੰਮਤ 553

ਰਾਸ਼ਟਰੀ-ਅੰਤਰਰਾਸ਼ਟਰੀ

- ਮਾਮਲਾ ਕੈਨੇਡਾ ਵਲੋਂ ਭਾਰਤ ਤੋਂ ਉਡਾਨਾਂ ਬੰਦ ਕਰਨ ਦਾ - ਦੋਵਾਂ ਸਰਕਾਰਾਂ ਵਲੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਜਾਣ ਦਾ ਬੰਦੋਬਸਤ ਨਹੀਂ

ਟੋਰਾਂਟੋ, 10 ਮਈ (ਸਤਪਾਲ ਸਿੰਘ ਜੌਹਲ)-ਕੋਰੋਨਾ ਵਾਇਰਸ ਦੇ ਵਧੇ ਹੋਏ ਪ੍ਰਕੋਪ ਤੋਂ ਬਾਅਦ ਕੈਨੇਡਾ ਸਰਕਾਰ ਵਲੋਂ ਬੀਤੇ ਦਿਨੀਂ ਭਾਰਤ ਤੋਂ ਅਚਾਨਕ ਸਾਰੀਆਂ ਯਾਤਰੀ ਹਵਾਈ ਉਡਾਨਾਂ ਬੰਦ ਕਰ ਦਿੱਤੀਆਂ ਸਨ | ਜ਼ਰੂਰੀ ਸਾਮਾਨ ਦੀ ਢੋਆ-ਢੁਆਈ ਵਾਸਤੇ ਕਾਰਗੋ ਜਹਾਜ਼ ਹੀ ਚੱਲ ...

ਪੂਰੀ ਖ਼ਬਰ »

ਜਨਮ ਦਿਨ ਪਾਰਟੀ ਮੌਕੇ ਪ੍ਰੇਮੀ ਵਲੋਂ ਕੀਤੀ ਗੋਲੀਬਾਰੀ 'ਚ ਪ੍ਰੇਮਿਕਾ ਸਣੇ 7 ਮੌਤਾਂ

ਸੈਕਰਾਮੈਂਟੋ/ਸਾਨ ਫਰਾਂਸਿਸਕੋ, 10 ਮਈ (ਹੁਸਨ ਲੜੋਆ ਬੰਗਾ/ਐੱਸ. ਅਸ਼ੋਕ ਭੌਰਾ)-ਕੋਲੋਰਾਡੋ ਸਪਰਿੰਗ, ਕੋਲੋਰਾਡੋ 'ਚ ਇਕ ਸ਼ੱਕੀ ਵਿਅਕਤੀ ਵਲੋਂ ਕੀਤੀ ਗੋਲੀਬਾਰੀ 'ਚ 7 ਵਿਅਕਤੀ ਮਾਰੇ ਗਏ ਤੇ ਬਾਅਦ 'ਚ ਹਮਲਾਵਰ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ¢ ਇਕ ਮੋਬਾਈਲ ਹੋਮ ਪਾਰਕ 'ਚ ...

ਪੂਰੀ ਖ਼ਬਰ »

ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਐਬਟਸਫੋਰਡ, 10 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਖੇ ਅੱਜ ਦਿਨ-ਦਿਹਾੜੇ ਅਣਪਛਾਤੇ ਵਿਅਕਤੀਆਂ ਨੇ 28 ਸਾਲਾ ਪੰਜਾਬੀ ਨੌਜਵਾਨ ਕਰਮਨ ਗਰੇਵਾਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਜਾਂਚ ਏਜੰਸੀ ਇੰਟਾਗਰੇਟਿਡ ਹੋਮੋਸਾਈਡ ...

ਪੂਰੀ ਖ਼ਬਰ »

ਜਰਮਨੀ 'ਚ ਜੌਨਸਨ ਐਂਡ ਜੌਨਸਨ ਦੀ ਇਕ ਖ਼ੁਰਾਕ ਵਾਲੀ ਵੈਕਸੀਨ ਲੱਗਣੀ ਸ਼ੁਰੂ

ਬਰਲਿਨ, 10 ਮਈ (ਏਜੰਸੀ)-ਜਰਮਨੀ ਨੇ ਸੋਮਵਾਰ ਨੂੰ ਕਿਹਾ ਕਿ ਜੌਨਸਨ ਐਂਡ ਜੌਨਸਨ ਕੋਵਿਡ-19 ਵੈਕਸੀਨ ਮੁੱਖ ਰੂਪ ਨਾਲ 60 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੀ ਜਾਵੇਗੀ, ਪਰ ਨਾਲ ਹੀ ਇਹ ਫ਼ੈਸਲਾ ਵੀ ਲਿਆ ਗਿਆ ਕਿ ਸਿਹਤ ਖ਼ਤਰਿਆਂ ਨੂੰ ਦੇਖਦੇ ਹੋਏ ਇਹ ਘੱਟ ਉਮਰ ...

ਪੂਰੀ ਖ਼ਬਰ »

ਮਾਸਕ ਨਾ ਪਾਉਣ 'ਤੇ ਭਾਰਤੀ ਮੂਲ ਦੀ ਔਰਤ ਨੂੰ ਮਾਰੀ ਲੱਤ

ਸਿੰਗਾਪੁਰ, 10 ਮਈ (ਏਜੰਸੀ)-ਸਿੰਗਾਪੁਰ 'ਚ ਨਫ਼ਰਤੀ ਅਪਰਾਧ ਦੇ ਇਕ ਸੰਭਾਵਿਤ ਮਾਮਲੇ 'ਚ ਇਕ ਵਿਅਕਤੀ ਨੇ ਤੇਜ਼ ਚਾਲ ਨਾਲ ਟਹਿਲ ਰਹੀ ਭਾਰਤੀ ਮੂਲ ਦੀ 55 ਸਾਲਾ ਇਕ ਔਰਤ 'ਤੇ ਮਾਸਕ ਨਾ ਪਹਿਨਣ ਨੂੰ ਲੈ ਕੇ ਨਸਲੀ ਟਿੱਪਣੀ ਕੀਤੀ ਅਤੇ ਉਸ ਨੂੰ ਲੱਤ ਮਾਰੀ | ਪੀੜਤਾ ਦੀ ਬੇਟੀ ...

ਪੂਰੀ ਖ਼ਬਰ »

ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ

ਲੰਡਨ, 10 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਬੀਤੇ ਕੱਲ੍ਹ ਐਤਵਾਰ ਨੂੰ ਚੋਣ ਕੀਤੀ ਗਈ ਤੇ ਜਤਿੰਦਰ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਹੈ | ਪੁਰਾਣੀ ਮੈਨੇਜਮੈਂਟ ਕਮੇਟੀ ਦਾ ਕਾਰਜਕਾਲ ਅਪ੍ਰੈਲ 'ਚ ਖ਼ਤਮ ...

ਪੂਰੀ ਖ਼ਬਰ »

ਸਕਾਟਲੈਂਡ ਦੀ ਪਹਿਲੀ ਪੰਜਾਬਣ ਸੰਸਦ ਮੈਂਬਰ ਗੁਰਦੁਆਰਾ ਸਿੰਘ ਸਭਾ ਗਲਾਸਗੋ ਵਿਖੇ ਨਤਮਸਤਕ

ਗਲਾਸਗੋ, 10 ਮਈ (ਹਰਜੀਤ ਸਿੰਘ ਦੁਸਾਂਝ)-ਭਾਰਤ ਹੀ ਨਹੀਂ ਵਿਦੇਸ਼ਾਂ ਦੀ ਧਰਤੀ 'ਤੇ ਵੀ ਪੰਜਾਬੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈ | ਪੰਜਾਬੀਆਂ ਨੇ ਬਾਹਰਲੇ ਮੁਲਕਾਂ 'ਚ ਜਿੱਥੇ ਕਾਰੋਬਾਰ ਸਥਾਪਿਤ ਕੀਤੇ ਹਨ, ਉੱਥੇ ਹੀ ਉੱਥੋਂ ਦੀ ਸਿਆਸਤ 'ਚ ਵੀ ਪੈਰ ਜ਼ਮਾਏ ਹਨ | ਬੀਤੀ 6 ਮਈ ...

ਪੂਰੀ ਖ਼ਬਰ »

ਇੰਗਲੈਂਡ ਦੀਆਂ 143 ਕੌਂਸਲ ਸੀਟਾਂ 'ਚੋਂ ਕੰਜਰਵੇਟਿਵ 63, ਲੇਬਰ 44 ਅਤੇ ਲਿਬਰਲ 7 ਜਿੱਤੀ

ਲੰਡਨ, 10 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ 'ਚ 143 ਕੌਂਸਲਾਂ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 63 ਕੌਂਸਲਾਂ ਤੇ ਸੱਤਾਧਾਰੀ ਪਾਰਟੀ ਕੰਜਰਵੇਟਿਵ ਕਾਮਯਾਬ ਹੋਈ ਹੈ ਅਤੇ 44 ਕੌਂਸਲਾਂ ਲੇਬਰ ਪਾਰਟੀ ਦੇ ਹਿੱਸੇ ਆਈਆਂ ਹਨ, ਇਸ ਤੋਂ ...

ਪੂਰੀ ਖ਼ਬਰ »

ਸੈਂਡਵਿਲ ਕੌਂਸਲ 6 ਲੇਬਰ ਤੇ 1 ਕੰਜਰਵੇਟਿਵ ਵਲੋਂ ਪੰਜਾਬੀ ਕੌਂਸਲਰ ਜਿੱਤੇ

ਲੰਡਨ- ਯੂ.ਕੇ. ਦੀ ਸਿਆਸਤ 'ਚ ਪੰਜਾਬੀ ਭਾਈਚਾਰੇ ਦੀਆਂ ਸਰਗਰਮੀਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿੱਥੇ ਪੁਰਾਣੇ ਸਿਆਸਤਦਾਨ ਆਪਣੀ ਪਕੜ ਮਜ਼ਬੂਤ ਬਣਾਈ ਬੈਠੇ ਹਨ, ਉੱਥੇ ਹੀ ਨਵੇਂ ਚਿਹਰੇ ਵੀ ਹੁਣ ਸਿਆਸਤ 'ਚ ਆਉਣੇ ਸ਼ੁਰੂ ਹੋ ਗਏ ਹਨ | ਸੈਂਡਵਿੱਲ ਕੌਂਸਲ 'ਚ ਕਿਰਤਰਾਜ ...

ਪੂਰੀ ਖ਼ਬਰ »

2015 ਤੋਂ ਚੀਨ ਕਰ ਰਿਹਾ ਸੀ ਕੋਰੋਨਾ 'ਤੇ ਖੋਜ- ਜੈਵਿਕ ਹਥਿਆਰ ਵਾਂਗ ਚਾਹੁੰਦਾ ਹੈ ਵਰਤਣਾ

ਸਿਡਨੀ, 10 ਮਈ (ਹਰਕੀਰਤ ਸਿੰਘ ਸੰਧਰ)-ਸੰਸਾਰ ਭਰ ਵਿਚ ਕੋਵਿਡ-19 ਦੀ ਚੱਲ ਰਹੀ ਮਹਾਂਮਾਰੀ ਦਾ ਇਕ ਨਵਾਂ ਪਹਿਲੂ ਸਾਹਮਣੇ ਆਇਆ ਹੈ | ਤੀਸਰੀ ਸੰਸਾਰ ਜੰਗ ਦੇ ਜੈਵਿਕ ਹਥਿਆਰ ਵਜੋਂ ਸਾਹਮਣੇ ਆਈ ਇਸ ਰਿਪੋਰਟ ਮੁਤਾਬਿਕ 2015 ਤੋਂ ਚੀਨ ਕੋਰੋਨਾ 'ਤੇ ਰਿਸਰਚ ਕਰ ਰਿਹਾ ਹੈ | 'ਦ ਵੀਕਐਂਡ ...

ਪੂਰੀ ਖ਼ਬਰ »

ਨਵਜੰਮੇ ਬੱਚੇ ਦੀ ਨਹਿਰ 'ਚੋਂ ਲਾਸ਼ ਮਿਲੀ

ਲੈਸਟਰ (ਇੰਗਲੈਂਡ), 10 ਮਈ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਉੱਤਰ-ਪੱਛਮ 'ਚ ਇਕ ਨਹਿਰ 'ਚ ਇਕ ਨਵਜੰਮੇ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ | ਇਹ ਘਟਨਾ ਓਲਡ ਓਅਕ ਲੇਨ, ਗਰੈਂਡ ਯੂਨੀਅਨ ਕੈਨਾਲ ਵਿਚ ਵਾਪਰੀ ਜਿੱਥੇ ਨਵਜੰਮੇ ਬੱਚੇ ਦੀ ...

ਪੂਰੀ ਖ਼ਬਰ »

ਅਲਬਰਟਾ ਸਰਕਾਰ ਦੀਆਂ ਨਵੀਆਂ ਹਦਾਇਤਾਂ ਲਾਗੂ ਹੋਣ ਨਾਲ ਛੋਟੇ ਕਾਰੋਬਾਰੀ ਮਾਯੂਸ

ਕੈਲਗਰੀ, 10 ਮਈ (ਜਸਜੀਤ ਸਿੰਘ ਧਾਮੀ)-ਅਲਬਰਟਾ ਸਰਕਾਰ ਵਲੋਂ ਜਾਰੀ ਕੀਤੀਆ ਕੋਰੋਨਾ ਦੇ ਵੱਧ ਰਹੇ ਨਵੇਂ ਕੇਸਾਂ ਨੂੰ ਦੇਖਦਿਆ ਨਵੀਆ ਹਦਾਇਤਾਂ ਅੱਜ ਰਾਤ 9 ਮਈ 11.59 ਵਜੇ ਲਾਗੂ ਹੋ ਚੁੱਕੀਆ ਹਨ। ਬੇਸ਼ੱਕ ਸਰਕਾਰ ਲੋਕਾਂ ਦੇ ਭਲੇ ਵਾਸਤੇ ਇਹ ਸਭ ਕੁਝ ਕਰ ਰਹੀ ਹੈ। ਪਰ ਛੋਟੇ ...

ਪੂਰੀ ਖ਼ਬਰ »

ਰਾਈਟਰਜ਼ ਫੋਰਮ ਕੈਲਗਰੀ ਦੀ ਜ਼ੂਮ ਮੀਟਿੰਗ ਸਮੇਂ ਭਾਰਤ ਸਰਕਾਰ ਦੀ ਆਲੋਚਨਾ

ਕੈਲਗਰੀ, 10 ਮਈ (ਜਸਜੀਤ ਸਿੰਘ ਧਾਮੀ)-ਰਾਈਟਰਜ਼ ਫੋਰਮ ਕੈਲਗਰੀ ਦੀ ਜ਼ੂਮ ਮੀਟਿੰਗ ਸੋਗ ਤੇ ਉਦਾਸ ਮਾਹੌਲ 'ਚ ਹੋਈ, ਜਿਸ 'ਚ ਵਿੱਛੜੇ ਸਾਹਿਤਕਾਰਾਂ ਤੇ ਹੋਰ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਡਾ. ਬਲਵਿੰਦਰ ਕੌਰ ਬਰਾੜ ਨੇ ਭਾਰਤ 'ਚ ਹੋ ਰਹੀਆਂ ਮੌਤਾਂ ਦੇ ਤਾਂਡਵ ਨਾਚ, ਮਹਾਂਮਾਰੀ ਸਮੇਤ ਕਿਸਾਨ ਅੰਦੋਲਨ ਪ੍ਰਤੀ ਸਰਕਾਰ ਦੀ ਬੇਰੁਖ਼ੀ, ਮਈ ਦਿਵਸ ਬਾਰੇ ਏਜੰਡਾ ਤੈਅ ਕੀਤਾ। ਜਗਦੀਸ਼ ਕੌਰ ਸਰੋਆ ਨੇ ਭਜਨ, ਗੁਰਦੀਸ਼ ਕੌਰ ਗਰੇਵਾਲ ਨੇ ਕਵਿਤਾ, ਜੋਗਾ ਸਿੰਘ ਸਹੋਤਾ ਨੇ ਗੀਤ, ਅਜਾਇਬ ਸਿੰਘ ਸੇਖੋਂ ਨੇ ਗੁਰਬਾਣੀ, ਬਿੱਕਰ ਸਿੰਘ ਸੰਧੂ ਨੇ ਸੂਫ਼ੀ ਰੰਗਤ ਦਾ ਧਾਰਮਿਕ ਗੀਤ, ਸਰੂਪ ਸਿੰਘ ਮੰਡੇਰ ਨੇ ਕਵੀਸ਼ਰੀ ਰਾਹੀਂ ਅਕੀਦਾ ਪੇਸ਼ ਕੀਤਾ। ਨਰਿੰਦਰ ਢਿੱਲੋਂ ਨੇ ਗੁਰੂ ਜੀ ਦੁਆਰਾ ਜ਼ੁਲਮ ਦਾ ਟਾਕਰਾ ਕਰਨ ਤੇ ਮਜ਼ਲੂਮਾਂ ਖ਼ਾਤਰ ਕੁਰਬਾਨ ਹੋਣ ਦੇ ਉਪਦੇਸ਼ ਨੂੰ ਉਜਾਗਰ ਕੀਤਾ। ਗੁਰਚਰਨ ਕੌਰ ਥਿੰਦ ਨੇ ਮਈ ਦਿਵਸ ਦੇ ਪਿਛੋਕੜ ਤੇ ਮਹੱਤਵ ਬਾਰੇ ਦੱਸਿਆ। ਉਜਾਗਰ ਸਿੰਘ ਕੰਵਲ ਬ੍ਰੈਂਪਟਨ ਨੇ ਗ਼ਜਲ-ਸ਼ਬਦਾਂ 'ਚ ਅਰਥਾਂ ਦੀ ਮਹਿਕ ਜ਼ਰੂਰੀ ਹੈ। ਇਸ ਮੌਕੇ ਹਰਮਿੰਦਰ ਕੌਰ ਚੁੱਘ, ਮਨਮੋਹਨ ਬਾਠ, ਅਮਰਜੀਤ ਸਹੋਤਾ ਐਡਮਿੰਟਨ, ਡਾ. ਮਨਮੋਹਨ ਕੌਰ, ਰਾਜਵੰਤ ਕੌਰ ਮਾਨ, ਸਰਬਜੀਤ ਕੌਰ ਉਪਲ, ਪ੍ਰਸ਼ੋਤਮ ਭਾਰਦਵਾਜ, ਰਾਮ ਸੈਣੀ, ਸੁਖਵਿੰਦਰ ਤੂਰ, ਜਗਜੀਤ ਰਹਿਸੀ ਤੇ ਜਗਦੇਵ ਸਿੱਧੂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਦਿਲਾਵਰ ਸਮਰਾ, ਸੇਵਾ ਸਿੰਘ, ਅਮਰੀਕ ਸਿੰਘ ਸਰੋਆ ਨੇ ਮਾਹੌਲ ਮੁਤਾਬਿਕ ਵਿਚਾਰਾਂ ਦੀ ਸਾਂਝ ਪਾਈ। ਜਸਵੀਰ ਸਹੋਤਾ ਨੇ ਇਕ ਨਜ਼ਮ ਨਾਲ ਹਾਜ਼ਰੀ ਲਗਵਾਈ। ਅਖੀਰ 'ਚ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਨੇ ਸਾਰਿਆ ਧੰਨਵਾਦ ਕੀਤਾ।

ਖ਼ਬਰ ਸ਼ੇਅਰ ਕਰੋ

 

ਯੂ.ਕੇ. ਦੀਆਂ ਅਗਲੀਆਂ ਆਮ ਚੋਣਾਂ ਸਮੇਂ ਜ਼ਰੂਰੀ ਹੋਵੇਗਾ ਤਸਵੀਰ ਵਾਲਾ ਪਹਿਚਾਣ ਦਸਤਾਵੇਜ਼ ਵਿਖਾਉਣਾ

ਲੰਡਨ, 10 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-2019 ਦੀਆਂ ਆਮ ਚੋਣਾਂ 'ਚ ਯੂ.ਕੇ. 'ਚ ਵੋਟ ਘਪਲੇ 'ਚ ਇਕ ਦੋਸ਼ੀ ਪਾਇਆ ਗਿਆ ਸੀ। ਪਰ ਫਿਰ ਵੀ ਵੋਟ ਘਪਲੇ ਨੂੰ ਰੋਕਣ ਲਈ ਬਰਤਾਨੀਆ ਅਗਲੀਆਂ ਚੋਣਾਂ 'ਚ ਵੋਟ ਪਾਉਣ ਵਾਲੇ ਵੋਟਰ ਨੂੰ ਤਸਵੀਰ ਵਾਲਾ ਪਹਿਚਾਣ ਦਸਤਾਵੇਜ਼ ਵਿਖਾਉਣਾ ਜ਼ਰੂਰੀ ਹੋ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀਆਂ ਛੁੱਟੀਆਂ ਦਾ 15000 ਪੌਂਡ ਦਾ ਖ਼ਰਚਾ ਜਾਂਚ ਘੇਰੇ 'ਚ

ਲੰਡਨ, 10 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਸਰਕਾਰੀ ਰਿਹਾਇਸ਼ ਦੇ ਨਵੀਨੀਕਰਨ ਦੇ ਖ਼ਰਚੇ ਤੋਂ ਬਾਅਦ ਉਨ੍ਹਾਂ ਵਲੋਂ 2019 'ਚ ਕੀਤੀਆਂ ਛੁੱਟੀਆਂ ਦੇ ਖ਼ਰਚੇ ਹੁਣ ਜਾਂਚ ਘੇਰੇ 'ਚ ਹਨ। ਮਸਟਿਕ ਵਿਖੇ ਕੀਤੀਆਂ ਇਨ੍ਹਾਂ ਛੁੱਟੀਆਂ 'ਤੇ 15000 ਪੌਂਡ ...

ਪੂਰੀ ਖ਼ਬਰ »

ਅਮਿਤਾਭ ਬਚਨ ਵਲੋਂ ਸਿੱਖ ਗੁਰਦੁਆਰਾ ਸਾਹਿਬ ਲਈ ਕੀਤੇ ਦਾਨ ਦੀ ਆਲੋਚਨਾ

ਲੰਡਨ, 10 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਦਾਕਾਰ ਅਮਿਤਾਭ ਬਚਨ ਵਲੋਂ ਕੋਵਿਡ-19 ਮਹਾਂਮਾਰੀ ਦੌਰਾਨ ਸਿੱਖਾਂ ਵਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ 2 ਕਰੋੜ ਰੁਪਏ ਦਾ ਦਾਨ ਕੀਤਾ ਹੈ। ਪਰ ਇਸ ਦਾਨ ਨੂੰ ਲੈ ਕੇ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੇ ...

ਪੂਰੀ ਖ਼ਬਰ »

ਕੋਰੋਨਾ ਤੇ ਐਲਰਜੀ ਦੇ ਮੌਸਮ ਨੇ ਸਤਾਏ ਲੋਕ

ਟੋਰਾਂਟੋ, 10 ਮਈ (ਹਰਜੀਤ ਸਿੰਘ ਬਾਜਵਾ)-ਇਕ ਤਾਂ ਲੋਕ ਕੋਰੋਨਾ ਨੇ ਸਤਾਏ ਪਏ ਹਨ ਅਤੇ ਦੂਜਾ ਇਸ ਵਕਤ ਘਾਹ, ਧੂੜ, ਮਿੱਟੀ, ਫੁੱਲਾਂ, ਬੂਟਿਆਂ ਤੇ ਹੋਰਨਾਂ ਜੜੀ-ਬੂਟੀਆਂ ਤੋਂ ਹੋਣ ਵਾਲਾ ਐਲਰਜੀ ਦਾ ਮੌਸਮ ਲੋਕਾਂ ਨੂੰ ਹੋਰ ਵੀ ਸਤਾ ਰਿਹਾ ਹੈ, ਕਿਉਂਕਿ ਇਸ ਵਕਤ ਡਾਕਟਰ, ਹਸਪਤਾਲ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੇ ਖਾਤਮੇ ਤੋਂ ਬਾਅਦ ਵੀ ਪਹਿਨਣੇ ਪੈ ਸਕਦੇ ਹਨ ਮਾਸਕ- ਡਾ. ਫੌਸੀ

ਸਾਨ ਫਰਾਂਸਿਸਕੋ, 10 ਮਈ (ਐੱਸ.ਅਸ਼ੋਕ ਭੌਰਾ)-ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਤੇ ਛੂਤ ਦੀਆਂ ਬਿਮਾਰੀਆਂ ਦੇ ਡਾਇਰੈਕਟਰ ਐਂਥਨੀ ਫੌਸੀ ਨੇ ਵਾਸ਼ਿੰਗਟਨ ਦੀ ਕੈਪੀਟਲ ਹਿੱਲ 'ਚ ਕੋਰੋਨਾ ਵਾਇਰਸ ਸੰਕਟ 'ਤੇ ਬੋਲਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਅੰਤ ਹੋਣ ਤੋਂ ਬਾਅਦ ਵੀ ...

ਪੂਰੀ ਖ਼ਬਰ »

ਐਡੀਲੇਡ ਵਿਖੇ ਵਿਸਾਖੀ ਮੇਲੇ ਦੇ ਸਬੰਧ 'ਚ ਸਨਮਾਨ ਸਮਾਰੋਹ

ਐਡੀਲੇਡ, 10 ਮਈ (ਗੁਰਮੀਤ ਸਿੰਘ ਵਾਲੀਆ)-ਸਪਾਈਸ ਐਂਨ ਆਈਸ ਰੈਸਟੋਰੈਂਟ ਵਿਨਸੈਂਟ ਸਟਰੀਟ ਪੋਰਟ ਐਡੀਲੇਡ ਵਿਖੇ ਇੰਡੀਅਨ ਆਸਟ੍ਰੇਲੀਅਨ ਮੀਡੀਆ ਆਫ਼ ਸਾਊਥ ਆਸਟ੍ਰੇਲੀਆ ਵਲੋਂ ਸਭਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ 'ਚ ਨਿਕੇਤਨ ਵਾਲੀਆ, ਰਣਜੀਤ ...

ਪੂਰੀ ਖ਼ਬਰ »

ਗਾਖ਼ਲ ਪਰਿਵਾਰ ਨੇ ਕੋਰੋਨਾ ਮਹਾਂਮਾਰੀ 'ਚ ਗੁਰੂਘਰ ਲਈ 5100 ਡਾਲਰ ਦੀ ਕੀਤੀ ਸੇਵਾ- ਬੈਨੀਵਾਲ

ਸਾਨ ਫਰਾਂਸਿਸਕੋ, 10 ਮਈ (ਐੱਸ.ਅਸ਼ੋਕ ਭੌਰਾ)-ਸੈਨਹੋਜ਼ੇ ਗੁਰੂਘਰ ਦੀ ਪ੍ਰਬੰਧਕ ਕਮੇਟੀ ਵਲੋਂ ਸੁਖਦੇਵ ਸਿੰਘ ਬੈਨੀਵਾਲ ਨੇ ਕਿਹਾ ਕਿ ਅਸੀਂ ਗਾਖ਼ਲ ਪਰਿਵਾਰ ਦੇ ਅਮੋਲਕ ਸਿੰਘ ਗਾਖ਼ਲ, ਪਲਵਿੰਦਰ ਸਿੰਘ ਗਾਖ਼ਲ ਤੇ ਇਕਬਾਲ ਸਿੰਘ ਗਾਖ਼ਲ ਦੇ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX