ਬਰੇਟਾ, 10 ਮਈ (ਵਿਸ਼ੇਸ਼ ਪ੍ਰਤੀਨਿਧ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਪਿੰਡ ਰਾਮਗੜ੍ਹ ਸ਼ਾਹਪੁਰੀਆ (ਝਲਬੂਟੀ) ਵਿਖੇ ਇਕਾਈ ਦਾ ਗਠਨ ਕਰਨ ਲਈ ਕਿਸਾਨ ਆਗੂ ਤਰਸੇਮ ਸਿੰਘ ਚੱਕ ਅਲੀਸ਼ੇਰ ਅਤੇ ਵਾਸਾਵਾ ਸਿੰਘ ਧਰਮਪੁਰਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ | ...
ਬੋਹਾ, 10 ਮਈ (ਪ.ਪ.)- ਕੋਰੋਨਾ ਮਹਾਂਮਾਰੀ ਦੇ ਦਿਨੋਂ ਦਿਨ ਵਧ ਰਹੇ ਪ੍ਰਕੋਪ ਦੇ ਚੱਲਦਿਆਂ ਪੀਰ ਬਾਬਾ ਅਲੀ ਸ਼ਾਹ ਪ੍ਰਬੰਧਕ ਕਮੇਟੀ ਵਲੋਂ ਨਗਰ ਪੰਚਾਇਤ ਬੋਹਾ ਦੇ ਨਵੇਂ ਪ੍ਰਧਾਨ ਕਮਲਦੀਪ ਸਿੰਘ ਬਾਵਾ ਦੀ ਅਗਵਾਈ ਹੇਠ ਬੋਹਾ ਦੇ ਸਾਰੇ ਬਾਜ਼ਾਰਾਂ 'ਚ ਸੈਨੇਟਾਈਜ਼ਰ ਦਾ ...
ਭੀਖੀ, 10 ਮਈ (ਗੁਰਿੰਦਰ ਸਿੰਘ ਔਲਖ)- ਬੀਤੀ ਸ਼ਾਮ ਨੇੜਲੇ ਪਿੰਡ ਬੀਰ ਖੁਰਦ ਵਿਖੇ ਕਿਸੇ ਘਰੇਲੂ ਝਗੜੇ ਦੇ ਚੱਲਦਿਆਂ ਪਿਓ ਨੇ ਪੁੱਤ 'ਤੇ ਫਾਇਰ ਕਰ ਦਿੱਤਾ | ਥਾਣਾ ਭੀਖੀ ਦੇ ਏ.ਐਸ.ਆਈ. ਸ਼ਿਵਜੀ ਰਾਮ ਨੇ ਦੱਸਿਆ ਕਿ ਪਿੰਡ ਬੀਰ ਖੁਰਦ ਦੇ ਰਾਜਵੀਰ ਸਿੰਘ ਪੁੱਤਰ ਜਸਪਾਲ ਸਿੰਘ 'ਚ ...
ਬੋਹਾ, 10 ਮਈ (ਰਮੇਸ਼ ਤਾਂਗੜੀ)- ਅਕਾਲੀ-ਭਾਜਪਾ ਸਰਕਾਰ ਵਲੋਂ 2011 ਦੌਰਾਨ ਤਹਿਸੀਲ ਪੱਧਰ 'ਤੇ ਸਕੂਲ ਖੋਲ੍ਹਣ ਦੀ ਨੀਤੀ ਵਜੋਂ ਕਸਬਾ ਬੋਹਾ ਵਿਖੇ ਇਕ ਆਦਰਸ਼ ਸਕੂਲ ਖੋਲਿ੍ਹਆ ਗਿਆ | ਉਦੋਂ ਤੋਂ ਹੁਣ ਤੱਕ ਕੋਈ ਉੱਚ ਕੰਪਨੀ ਤੇ ਵਧੀਆ ਪ੍ਰਬੰਧ ਨਾ ਹੋਣ ਕਰ ਕੇ ਹਜ਼ਾਰਾਂ ਬੱਚੇ ...
ਬੁਢਲਾਡਾ, 10 ਮਈ (ਸਵਰਨ ਸਿੰਘ ਰਾਹੀ)- ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਜਿੱਥੇ ਮਰੀਜ਼ਾਂ ਨੂੰ ਆਕਸੀਜਨ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ ਉੱਥੇ ਇਸ ਪ੍ਰਕੋਪ ਕਰ ਕੇ ਖ਼ੂਨਦਾਨ ਕੈਂਪ ਨਾ ਲੱਗਣ ਕਾਰਨ ਸਰਕਾਰੀ ਬਲੱਡ ਬੈਂਕਾਂ 'ਚ ਖ਼ੂਨ ਦੀ ਭਾਰੀ ਘਾਟ ਬਣੀ ਹੋਈ ...
ਮਾਨਸਾ, 10 ਮਈ (ਵਿਸ਼ੇਸ਼ ਪ੍ਰਤੀਨਿਧ)- ਜ਼ਿਲ੍ਹਾ ਯੂਥ ਕਾਂਗਰਸ ਵਲੋਂ ਲਗਾਏ ਖ਼ੂਨਦਾਨ ਕੈਂਪ 'ਚ 30 ਯੂਨਿਟ ਖ਼ੂਨਦਾਨ ਕੀਤਾ ਗਿਆ | ਨੌਜਵਾਨਾਂ ਨੇ ਇਹ ਕਦਮ ਕੋਰੋਨਾ ਪੀੜਤਾਂ ਦੀ ਸਹਾਇਤਾ ਲਈ ਚੁੱਕਿਆ ਹੈ | ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ...
ਮਾਨਸਾ, 10 ਮਈ (ਧਾਲੀਵਾਲ)- ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਅਤੇ ਫੈਲਾਅ ਨੂੰ ਰੋਕਣ ਲਈ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਾਨਸਾ ਨੇੜਲੇ ਪਿੰਡ ਨੰਗਲ ਕਲਾਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ...
ਮਾਨਸਾ, 10 ਮਈ (ਵਿ.ਪ੍ਰਤੀ.)- ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸੁਖਪ੍ਰੀਤ ਸਿੰਘ ਸਿੱਧੂ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਵਾਰਡ ਨੰਬਰ 21 ਦੀ ਡੀ.ਏ.ਵੀ. ਸਕੂਲ ਵਾਲੀ ਗਲੀ ਦੇ ਖੇਤਰ 'ਚ 100 ਫ਼ੀਸਦੀ ਸੈਂਪਿਲੰਗ ਤੋਂ ਬਾਅਦ ਕੋਈ ਨਵਾਂ ਕੋਰੋਨਾ ...
ਮਾਨਸਾ, 10 ਮਈ (ਵਿ.ਪ੍ਰਤੀ.)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਸੁਰਿੰਦਰਪਾਲ ਸਿੰਘ ਆਹਲੂਵਾਲੀਆ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਭੈਣ ਅਤੇ ਪੰਜਾਬ ਯੂਥ ਵਿਕਾਸ ਬੋਰਡ ਮਾਨਸਾ ਦੇ ਕੋਆਰਡੀਨੇਟਰ ਸਤਿੰਦਰ ਸਿੰਘ ਹੈਰੀ ...
ਮੌੜ ਮੰਡੀ, 10 ਮਈ (ਲਖਵਿੰਦਰ ਸਿੰਘ ਮੌੜ)-ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿੱਥੇ ਸ਼ਹਿਰ ਦੀਆਂ ਦੁਕਾਨਾਂ ਅਤੇ ਹੋਰ ਵਪਾਰਕ ਅਦਾਰਿਆਂ ਦੇ 2 ਵਜੇ ਤੱਕ ਬੰਦ ਹੋਣ ਨਾਲ ਸ਼ਹਿਰ ਵਿਚ ਸੁੰਨ ਪਸਰ ਜਾਂਦੀ ਹੈ, ਉਥੇ ...
ਮਾਨਸਾ, 10 ਮਈ (ਵਿਸ਼ੇਸ਼ ਪ੍ਰਤੀਨਿਧ)- ਕੋਰੋਨਾ ਕਿੱਟਾਂ ਦੀ ਘਾਟ ਦੇ ਚੱਲਦਿਆਂ ਸਥਾਨਕ ਸਿਵਲ ਹਸਪਤਾਲ ਵਿਖੇ ਸਥਾਪਤ ਨਾਗਰਿਕ ਤਾਲਮੇਲ ਅਤੇ ਕੋਵਿਡ ਸਹਾਇਤਾ ਦੀ ਟੀਮ ਵਲੋਂ ਸਮਾਜ ਸੇਵੀਆਂ ਦੇ ਸਹਿਯੋਗ ਨਾਲ 100 ਦੇ ਕਰੀਬ ਪੀੜਤਾਂ ਨੂੰ ਦਵਾਈਆਂ ਦੀਆਂ ਕਿੱਟਾਂ ਦੀ ਵੰਡ ...
ਬੁਢਲਾਡਾ, 10 ਮਈ (ਰਾਹੀ)- ਦਿ ਰਾਇਲ ਗਰੁੱਪ ਆਫ਼ ਕਾਲਜ ਬੋੜਾਵਾਲ ਵਲੋਂ ਵਿਦਿਆਰਥੀਆਂ ਨੂੰ ਕੰਪਿਊਟਰ ਵਿਸ਼ੇ 'ਚ ਰੁਚੀ ਪੈਦਾ ਕਰਨ ਦੇ ਮਕਸਦ ਨਾਲ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਕਾਲਜ ਪਿ੍ੰਸੀਪਲ ਪ੍ਰੋ: ਸੁਰਜਨ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ 'ਚ ਰਾਜ ਭਰ ...
ਮਹਿਰਾਜ, 10 ਮਈ (ਸੁਖਪਾਲ ਮਹਿਰਾਜ)-ਟਰੱਕ ਆਪੇ੍ਰਟਰ ਤੇ ਅਕਾਲੀ ਆਗੂ ਨਿਰਮਲ ਸਿੰਘ ਗਿੱਲ ਵਲੋਂ ਟਰੱਕ ਯੂਨੀਅਨ ਰਾਮਪੁਰਾ ਦੇ ਪ੍ਰਧਾਨ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਕਣਕ ਦਾ ਸੀਜ਼ਨ ਚੱਲ ਰਿਹਾ ਹੈ ਤੇ ਟਰੱਕ ਯੂਨੀਅਨ ਪ੍ਰਧਾਨ ਵਧੀਆ ਮੰਡੀਆਂ ਵਿਚ ...
ਸੀਂਗੋ ਮੰਡੀ, 10 ਮਈ (ਲੱਕਵਿੰਦਰ ਸ਼ਰਮਾ)- ਪੰਜਾਬ ਅੰਦਰ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਨੂੰ ਦੇਖ ਕੇ ਪੰਜਾਬ-ਹਰਿਆਣਾ ਸਰਹੱਦ 'ਤੇ ਲਾਏ ਇੰਟਰ ਸਟੇਟ ਨਾਕੇ 'ਤੇ ਜ਼ਿਲ੍ਹਾ ਪੁਲਿਸ ਮੁਖੀ ਤੇ ਡੀ.ਐਸ.ਪੀ. ਸ੍ਰੀ ਮਨੋਜ ਗੋਰਸੀ ਦੇ ਦਿਸ਼ਾ ...
ਡੱਬਵਾਲੀ/ਮੰਡੀ ਕਿੱਲਿ੍ਹਆਂਵਾਲੀ, 10 ਮਈ (ਇਕਬਾਲ ਸਿੰਘ ਸ਼ਾਂਤ)-ਕੋਰੋਨਾ ਦੇ ਬਾਹਰੀ ਹੱਲਿਆਂ ਤੋਂ ਸੂਬੇ ਨੂੰ ਬਚਾਉਣ ਖ਼ਾਤਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਖ਼ਤ ਹੁਕਮ ਸੂਬਾਈ ਹੱਦਾਂ 'ਤੇ ਧੂੜ 'ਚ ਉੱਡਦੇ ਫਿਰਦੇ ਹਨ | ਹਰਿਆਣਾ ਨਾਲ ਖਹਿੰਦੀਆਂ ਪੰਜਾਬ ਦੀਆਂ ...
ਬਠਿੰਡਾ, 10 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਮੰਗ ਪੱਤਰ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦਿੱਤਾ ਅਤੇ ਮੰਗ ਕੀਤੀ ਹੈ ਕਿ ਬਠਿੰਡਾ ਦੇ ਕੈਂਸਰ ਹਸਪਤਾਲ ਵਿਚ ਪਹਿਲਾਂ ਵਾਂਗ ਹੀ ਕੈਂਸਰ ਪੀੜਤਾਂ ਦਾ ਇਲਾਜ ਕੀਤਾ ਜਾਵੇ ਅਤੇ ਕੋਵਿਡ ਕੇਅਰ ਸੈਂਟਰ ਲਈ ਹੋਰ ਥਾਂ ਨਿਰਧਾਰਿਤ ਕੀਤੀ ਜਾਵੇ | ਇਸ ਮੌਕੇ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਮੇਤ ਪੂਰਾ ਭਾਰਤ ਕੋਰੋਨਾ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ | ਪੰਜਾਬ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ | ਪਰ ਸੂਬੇ ਦੀ ਕਾਂਗਰਸ ਸਰਕਾਰ ਨੇ ਕੋਵਿਡ ਪੀੜਤਾਂ ਦੇ ਇਲਾਜ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ | ਹੁਣ ਸੂਬੇ 'ਚ ਵਿਸ਼ੇਸ਼ ਬਿਮਾਰੀਆਂ ਦੇ ਇਲਾਜ ਲਈ ਕਾਇਮ ਕੀਤੇ ਗਏ ਹਸਪਤਾਲਾਂ ਨੂੰ ਕੋਰੋਨਾ ਵਾਰਡ ਵਿਚ ਤਬਦੀਲ ਕਰ ਰਹੀ ਹੈ | ਇਸ ਦੀ ਉਦਾਹਰਨ ਬਠਿੰਡਾ ਤੋਂ ਮਿਲਦੀ ਹੈ, ਜਿਥੇ ਸਰਕਾਰ ਦੇ ਆਦੇਸ਼ਾਂ 'ਤੇ ਕੈਂਸਰ ਹਸਪਤਾਲ ਬਠਿੰਡਾ ਨੂੰ ਕੋਵਿਡ ਵਾਰਡ ਵਿਚ ਤਬਦੀਲ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਉਚਿੱਤ ਨਹੀਂ ਹੈ, ਕਿਉਂਕਿ ਜੋ ਕੈਂਸਰ ਹਸਪਤਾਲ ਵਿਚ ਪਹਿਲਾਂ ਤੋਂ ਹੀ ਮਰੀਜ਼ਾਂ ਦੀ ਵੱਡੀ ਤਾਦਾਦ ਆਪਣਾ ਇਲਾਜ ਕਰਵਾ ਰਹੀ ਹੈ | ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਵੱਖ-ਵੱਖ ਜ਼ਿਲਿ੍ਹਆਂ ਦੇ ਲੋਕ ਬਠਿੰਡਾ ਦੇ ਕੈਂਸਰ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਹੇ ਹਨ | ਜੇਕਰ ਇਸ ਕੈਂਸਰ ਹਸਪਤਾਲ ਨੂੰ ਕੋਵਿਡ ਸੈਂਟਰ ਵਿਚ ਤਬਦੀਲ ਕਰ ਦਿੱਤਾ ਗਿਆ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਕੈਂਸਰ ਦੇ ਮਰੀਜ਼ਾ ਲਈ ਬਹੁਤ ਵੱਡੀ ਮੁਸ਼ਕਿਲ ਖੜ੍ਹੀ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਬਠਿੰਡਾ ਦਾ ਕੈਂਸਰ ਹਸਪਤਾਲ ਪੰਜਾਬ ਦੇ ਬਹੁਤ ਸਾਰੇ ਜ਼ਿਲਿ੍ਹਆਂ ਦੇ ਕੈਂਸਰ ਮਰੀਜ਼ਾਂ ਲਈ ਇਕ ਆਸ ਦੀ ਕਿਰਨ ਹੈ ਪ੍ਰੰਤੂ ਇਸ ਦੀ ਅਣਹੋਂਦ ਵਿਚ ਉਨ੍ਹਾਂ ਕੋਲ ਕੋਈ ਵੀ ਹੋਰ ਰਸਤਾ ਨਹੀਂ ਬਚੇਗਾ | ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਬਠਿੰਡਾ ਦੇ ਕੈਂਸਰ ਹਸਪਤਾਲ ਦੀ ਥਾਂ 'ਤੇ ਹੋਰ ਸਰਕਾਰੀ ਬਿਲਡਿੰਗਾਂ ਜਿਵੇਂ ਸਕੂਲ, ਕਾਲਜ ਜਾਂ ਕਮਿਊਨਿਟੀ ਸੈਂਟਰ ਵਿਚ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਜਾਵੇ, ਜੋ ਇਸ ਸਮੇਂ ਵਰਤੋਂ ਵਿਚ ਨਹੀਂ ਆ ਰਹੇ | ਇਸ ਸਮੇਂ ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਨੀਲ ਗਰਗ, ਮੀਤ ਪ੍ਰਧਾਨ ਟਰੇਡ ਵਿੰਗ ਪੰਜਾਬ, ਲੀਗਲ ਸੈੱਲ ਦੇ ਮੀਤ ਪ੍ਰਧਾਨ ਐਡਵੋਕੇਟ ਨਵਦੀਪ ਜੀਦਾ, ਜ਼ਿਲ੍ਹਾ ਜਨਰਲ ਸਕੱਤਰ ਰਾਕੇਸ਼ ਪੁਰੀ, ਬੁੱਧੀਜੀਵੀ ਵਿੰਗ ਦੇ ਪ੍ਰਧਾਨ ਮਹਿੰਦਰ ਸਿੰਘ ਫੁਲੋਮਿਠੀ, ਅੰਮਿ੍ਤ ਲਾਲ ਅਗਰਵਾਲ, ਜ਼ਿਲ੍ਹਾ ਮੀਡੀਆ ਇੰਚਾਰਜ ਸੁਖਵੀਰ ਸਿੰਘ ਬਰਾੜ ਹਾਜ਼ਰ ਸਨ |
ਬਠਿੰਡਾ, 10 ਮਈ (ਅਵਤਾਰ ਸਿੰਘ)-ਸਥਾਨਕ ਮੈਕਸ ਹਸਪਤਾਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੋਰੋਨਾ ਨਾਲ ਮਰੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਦੇ ਡਾਕਟਰਾਂ ਅਤੇ ਮੈਨੇਜਮੈਂਟ 'ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਅਤੇ ਮੀਡੀਆ ਦੇ ਰੂ-ਬਰੂ ਹੁੰਦੇ ...
ਬਠਿੰਡਾ, 10 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਦੇ ਵਧ ਰਹੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX