ਤਾਜਾ ਖ਼ਬਰਾਂ


ਰਾਜਸਥਾਨ ਸਰਕਾਰ ਦੇ ਸਿਹਤ ਅਧਿਕਾਰ ਬਿੱਲ ਦੇ ਵਿਰੋਧ 'ਚ ਇੰਡੀਅਨ ਮੈਡੀਕਲ ਐਸੋਸੀਏਸ਼ਨ 27 ਨੂੰ ਕਰੇਗੀ ਕਾਲੇ ਦਿਵਸ ਦਾ ਆਯੋਜਨ
. . .  1 day ago
ਨਵੀਂ ਦਿੱਲੀ, 25 ਮਾਰਚ-ਰਾਜਸਥਾਨ ਸਰਕਾਰ ਦੇ ਸਿਹਤ ਅਧਿਕਾਰ ਬਿੱਲ ਦੇ ਵਿਰੋਧ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ 27 ਮਾਰਚ ਨੂੰ ਕਾਲੇ ਦਿਵਸ ਦਾ ਆਯੋਜਨ...
ਪੰਜਾਬ ਚ ਮੀਂਹ ਤੇ ਹਨੇਰੀ ਕਾਰਨ 70 ਫ਼ਸਦੀ ਤੋਂ ਵੱਧ ਕਣਕ ਦਾ ਨੁਕਸਾਨ-ਸੁਖਬੀਰ ਸਿੰਘ ਬਾਦਲ
. . .  1 day ago
ਗੁਰੂਹਰਸਹਾਏ , 25 ਮਾਰਚ (ਹਰਚਰਨ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਸਦ ਮੈਂਬਰ ਫ਼ਿਰੋਜ਼ਪੁਰ ਨੇ‌ ਕਿਹਾ ਨੇ ਕਿਹਾ ਕਿ ਪੰਜਾਬ ਅੰਦਰ ਮੀਂਹ ਤੇ ਹਨੇਰੀ, ਗੜੇਮਾਰੀ ਨਾਲ‌ 70 ਫ਼ੀਸਦੀ ਤੋਂ ਵੱਧ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਸੁਖਬੀਰ ਸਿੰਘ ਬਾਦਲ...
ਕੇਂਦਰ ਸਰਕਾਰ ਦੀ ਸਿਆਸੀ ਸਾਜ਼ਿਸ਼ ਦੀ ਮਿਸਾਲ ਹੈ, ਰਾਹੁਲ ਗਾਂਧੀ ਦੀ ਸੰਸਦੀ ਮੈਂਬਰਸ਼ਿਪ ਰੱਦ ਕੀਤੇ ਜਾਣਾ-ਸੁਖਵਿੰਦਰ ਸਿੰਘ ਸੁੱਖੂ
. . .  1 day ago
ਸ਼ਿਮਲਾ, 25 ਮਾਰਚ-ਰਾਹੁਲ ਗਾਂਧੀ ਦੀ ਸੰਸਦੀ ਮੈਂਬਰਸ਼ਿਪ ਰੱਦ ਕੀਤੇ ਜਾਣ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਸਿਆਸੀ ਸਾਜ਼ਿਸ਼ ਦੀ ਮਿਸਾਲ ਹੈ। ਰਾਹੁਲ ਗਾਂਧੀ...
ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਣ ਵਾਲੇ ਨੌਜਵਾਨਾਂ ਦੀ ਗ੍ਰਿਫ਼ਤਾਰੀ ਮੰਦਭਾਗੀ-ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
. . .  1 day ago
ਤਲਵੰਡੀ ਸਾਬੋ, 25 ਮਾਰਚ (ਰਣਜੀਤ ਸਿੰਘ ਰਾਜੂ)-ਪੰਜਾਬ ਦੀ ਸਰਕਾਰ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਵੀ ਫੜ ਰਹੀ ਹੈ ਅਤੇ ਕਈ ਹਸਤੀਆਂ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਗਏ ਹਨ ਜੋ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ...
ਕਾਂਗਰਸ ਵਲੋਂ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਰੋਸ ਧਰਨੇ 26 ਨੂੰ
. . .  1 day ago
ਸ੍ਰੀ ਮੁਕਤਸਰ ਸਾਹਿਬ, 25 ਮਾਰਚ (ਰਣਜੀਤ ਸਿੰਘ ਢਿੱਲੋਂ)-ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਰੱਦ ਕਰਨ ਦੇ ਰੋਸ ਵਜੋਂ ਕਾਂਗਰਸ ਵਲੋਂ ਪੰਜਾਬ ਭਰ ਵਿੱਚ ਜ਼ਿਲ੍ਹਾ ਹੈਡਕੁਆਰਟਰਾਂ 'ਤੇ 26 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਰੋਸ ਧਰਨੇ ਦਿੱਤੇ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਬਲਾਕ...
ਅੰਮ੍ਰਿਤਪਾਲ ਸਿੰਘ ਦੇ 2 ਸਾਥੀਆਂ ਦੀ ਐਚ.ਆਈ.ਵੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਪੁਲਿਸ ਵਲੋਂ ਅੱਜ ਅੰਮ੍ਰਿਤਪਾਲ ਸਿੰਘ ਦੇ 11 ਸਾਥੀਆਂ ਨੂੰ ਅਜਨਾਲਾ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਸਿਵਲ ਹਸਪਤਾਲ ਅਜਨਾਲਾ ਤੋਂ ਆਈ ਟੀਮ ਵਲੋਂ ਅਦਾਲਤੀ ਕੰਪਲੈਕਸ ਅੰਦਰ ਹੀ ਮੈਡੀਕਲ ਚੈੱਕਅਪ ਕਰਵਾਇਆ ਗਿਆ। ਸੂਤਰਾਂ....
ਭਾਰਤੀ ਮੁੱਕੇਬਾਜ਼ ਨੀਤੂ ਘੰਘਾਸ ਬਣੀ ਵਿਸ਼ਵ ਚੈਂਪੀਅਨ
. . .  1 day ago
ਨਵੀਂ ਦਿੱਲੀ, 25 ਮਾਰਚ- ਭਾਰਤੀ ਮੁੱਕੇਬਾਜ਼ ਨੀਤੂ ਘੰਘਾਸ ਨੇ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਮੰਗੋਲੀਆਈ ਮੁੱਕੇਬਾਜ਼ ਲੁਤਸਾਈਖ਼ਾਨ ਨੂੰ 5-0 ਨਾਲ ਹਰਾ ਕੇ 48 ਕਿਲੋਗ੍ਰਾਮ ਦੇ...
ਕਰਨਾਟਕ: ਲੋਕਾਂ ਨੇ ਡਬਲ ਇੰਜਣ ਵਾਲੀ ਸਰਕਾਰ ਨੂੰ ਧੱਕਾ ਦੇ ਕੇ ਵਾਪਸੀ ਦਾ ਫ਼ੈਸਲਾ ਕੀਤਾ- ਪ੍ਰਧਾਨ ਮੰਤਰੀ
. . .  1 day ago
ਬੈਂਗਲੁਰੂ, 25 ਮਾਰਚ- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਦੇ ਦਾਵਨਗੇਰੇ ’ਚ ਰੋਡ ਸ਼ੋਅ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਕ ਜਨ ਸਭਾ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਇੱਥੇ ਵਿਜੇ ਸੰਕਲਪ ਰੈਲੀ ਕੀਤੀ ਜਾ ਰਹੀ ਹੈ, ਉਸੇ ਸਮੇਂ ਵਿਚ ਸਾਡੇ ਕਰਨਾਟਕ ਵਿਚ ਕਾਂਗਰਸ ਪਾਰਟੀ ਦੇ....
ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿਚ ਕੋਵਿਡ ਨੂੰ ਲੈ ਕੇ ਭਲਕੇ ਹੋਵੇਗੀ ਮੌਕ ਡਰਿੱਲ
. . .  1 day ago
ਨਵੀਂ ਦਿੱਲੀ, 25 ਮਾਰਚ- ਦਿੱਲੀ ਸਰਕਾਰ ਨੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਭਲਕੇ ਕੋਵਿਡ-19 ਅਤੇ ਇਨਫ਼ਲੂਐਂਜ਼ਾ ਕਿਸਮ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਕਸੀਜਨ ਦੀ ਉਪਲਬਧਤਾ ਸਮੇਤ ਸਿਹਤ, ਬੁਨਿਆਦੀ ਢਾਂਚੇ ਅਤੇ ਲੌਜਿਸਟਿਕਸ ਦੀ...
ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ‘ਆਪ’ ਸਰਕਾਰ ਕਿਸਾਨਾਂ ਦੀ ਸਾਰ ਲੈਣਾ ਭੁੱਲੀ- ਵਿਧਾਇਕ ਸਰਕਾਰੀਆ
. . .  1 day ago
ਚੋਗਾਵਾਂ, 25 ਮਾਰਚ (ਗੁਰਵਿੰਦਰ ਸਿੰਘ ਕਲਸੀ)- ਪਿਛਲੇ ਦਿਨੀਂ ਹੋਈ ਬੇਮੌਸਮੀ ਬਾਰਿਸ਼ ਅਤੇ ਹਨੇਰੀ ਨਾਲ ਜਿੱਥੇ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਉੱਥੇ ਮੁੜ ਖ਼ਰਾਬ ਹੋਏ ਮੌਸਮ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਤੇਜ਼ ਹਵਾਵਾਂ ਕਾਰਨ ਅਤੇ ਮੀਂਹ ਪੈਣ ਕਾਰਨ ਕਣਕ ਦੀ ਫ਼ਸਲ ਧਰਤੀ ’ਤੇ.....
ਕਿਸਾਨਾਂ ਨੇ ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਰੋਡ ’ਤੇ ਧਰਨਾ ਲਗਾ ਕੇ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ
. . .  1 day ago
ਜੈਤੋ, 25 ਮਾਰਚ (ਗੁਰਚਰਨ ਸਿੰਘ ਗਾਬੜੀਆ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਿਸਾਨਾਂ ਵਲੋਂ ਪਿੰਡ ਗੁੰਮਟੀ ਖ਼ੁਰਦ ਵਿਖੇ ਧਰਨਾ ਲਗਾ ਕੇ ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਰੋਡ ਨੂੰ ਜਾਮ ਕਰ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ.....
ਜੰਮੂ ਕਸ਼ਮੀਰ: ਧਮਾਕੇ ਵਿਚ ਇਕ ਵਿਅਕਤੀ ਦੀ ਮੌਤ
. . .  1 day ago
ਸ੍ਰੀਨਗਰ, 25 ਮਾਰਚ- ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿਚ ਇਕ ਸਕਰੈਪ ਫ਼ੈਕਟਰੀ ਵਿਚ ਮੋਰਟਾਰ ਦੇ ਗੋਲੇ ਨਾਲ ਹੋਏ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਲੋਕ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਉੱਥੋਂ ਦੇ ਐਸ.ਐਸ.ਪੀ. ਬੇਨਾਮ ਤੋਸ਼ ਨੇ ਸਾਂਝੀ ਕੀਤੀ। ਮ੍ਰਿਤਕ ਦੀ ਪਛਾਣ ਮੋਹਨ.....
ਬੀ.ਐਸ.ਐਫ਼ ਨੇ ਚਾਹ ਦੇ ਡੱਬੇ ’ਚੋਂ ਬਰਾਮਦ ਕੀਤੇ ਨਸ਼ੀਲੇ ਪਦਾਰਥ
. . .  1 day ago
ਅੰਮ੍ਰਿਤਸਰ, 25 ਮਾਰਚ- ਬੀ.ਐਸ. ਐਫ਼. ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅੱਜ ਜ਼ਿਲ੍ਹੇ ਦੇ ਭੈਰੋਪਾਲ ਵਿਚ 810 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ....
ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਿਸਾਨ ਜਥੇਬੰਦੀ ਨੇ ਮੁੱਖ ਮਾਰਗ ’ਤੇ ਲਾਇਆ ਧਰਨਾ
. . .  1 day ago
ਤਪਾ ਮੰਡੀ, 25 ਮਾਰਚ (ਪ੍ਰਵੀਨ ਗਰਗ)- ਜੱਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ ਦੇ ਘਰ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਸੀ, ਜਿਸ ’ਤੇ ਪੁਲਿਸ ਨੇ ਮਾਮਲੇ ’ਚ ਸ਼ਾਮਿਲ ਦੋਸ਼ੀਆਂ ’ਤੇ ਕਰੀਬ ਦੋ ਮਹੀਨਾਂ ਪਹਿਲਾਂ ਮਾਮਲਾ ਦਰਜ ਕੀਤਾ ਸੀ, ਪ੍ਰੰਤੂ ਦੋਸ਼ੀ ਪੁਲਿਸ ਦੇ ਬਿਨਾਂ ਕਿਸੇ ਡਰ ਤੋਂ....
ਚੀਫ਼ ਖ਼ਾਲਸਾ ਦੀਵਾਨ ਵਲੋਂ ਸਾਲ 2023—24 ਲਈ 157 ਕਰੋੜ 35 ਲੱਖ ਰੁਪਏ ਦਾ ਬਜਟ ਪਾਸ
. . .  1 day ago
ਅੰਮ੍ਰਿਤਸਰ 25 ਮਾਰਚ (ਜਸਵੰਤ ਸਿੰਘ ਜੱਸ)- ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਸਾਲ 2023—24 ਲਈ 157 ਕਰੋੜ 35 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ। ਅੱਜ ਦੁਪਹਿਰ ਦੀਵਾਨ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਬਜਟ ਇਜਲਾਸ ਵਿਚ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ......
ਮੀਂਹ ਤੇ ਗੜੇਮਾਰੀ ਨਾਲ ਪਿੰਡਾਂ ’ਚ ਖੜ੍ਹੀ ਕਣਕ ਦਾ ਵੱਡਾ ਨੁਕਸਾਨ
. . .  1 day ago
ਗੱਗੋਮਾਹਲ/ਰਮਦਾਸ/ ਜੈਤੋ, 25 ਮਾਰਚ (ਬਲਵਿੰਦਰ ਸਿੰਘ ਸੰਧੂ/ਗੁਰਚਰਨ ਸਿੰਘ ਗਾਬੜੀਆ)- ਸਰਹੱਦੀ ਖ਼ੇਤਰ ਗੱਗੋਮਾਹਲ ਵਿਚ ਬੀਤੀ ਰਾਤ ਹੋਈ ਬੇਮੌਸਮੀ ਬਰਸਾਤ ਤੇ ਝੱਖੜ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਹੀ ਸਬ-ਡਵੀਜਨ ਜੈਤੋ ਦੇ ਪਿੰਡਾਂ ’ਚ ਖ਼ੜ੍ਹ੍ਹੀ ਕਣਕ.....
ਭਾਕਿਯੂ ਏਕਤਾ ਉਗਰਾਹਾਂ ਨੇ ਐਸ.ਡੀ.ਐਮ ਦਫ਼ਤਰ ਅੱਗੇ ਧਰਨਾ ਲਗਾ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
. . .  1 day ago
ਜੈਤੋ, 25 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਾਰਿਸ਼ ਅਤੇ ਗੜੇਮਾਰੀ ਕਾਰਨ ਤਬਾਹ ਹੋਈਆਂ ਫ਼ਸਲਾਂ ਅਤੇ ਸਬਜ਼ੀਆਂ ਦੇ ਯੋਗ ਮੁਆਵਜ਼ੇ ਦੀ ਮੰਗ ਲਈ ਸਥਾਨਕ ਐਸ.ਡੀ.ਐਮ ਦਫ਼ਤਰ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਸਖ਼ਤ....
ਕਿਸਾਨ ਜੱਥੇਬੰਦੀ ਵਲੋਂ ਘਰਾਂ ’ਚ ਚਿੱਪ ਵਾਲੇ ਮੀਟਰ ਲਾਉਣ ਦਾ ਪੁਰਜ਼ੋਰ ਵਿਰੋਧ
. . .  1 day ago
ਤਪਾ ਮੰਡੀ, 25 ਮਾਰਚ (ਪ੍ਰਵੀਨ ਗਰਗ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਤਪਾ ਦੇ ਪ੍ਰਧਾਨ ਰਾਜ ਸਿੱਧੂ ਦੀ ਅਗਵਾਈ ਹੇਠ ਕਿਸਾਨ ਜਥੇਬੰਦੀ ਵਲੋਂ ਘਰਾਂ ’ਚ ਚਿਪ ਵਾਲੇ ਮੀਟਰ ਲਾਉਣ ਆਏ ਪਾਵਰਕਾਮ ਦੇ ਮੁਲਾਜ਼ਮਾਂ ਦਾ ਪੁਰਜ਼ੋਰ ਵਿਰੋਧ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਦਿੰਦੇ ਹੋਏ ਜਥੇਬੰਦੀ.....
ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਬਾਰੇ ਫ਼ੈਲਾਏ ਜਾ ਰਹੇ ਝੂਠ ’ਤੇ ਯਕੀਨ ਨਾ ਕਰਨ ਲੋਕ- ਐਸ.ਐਸ.ਪੀ. ਬਠਿੰਡਾ
. . .  1 day ago
ਬਠਿੰਡਾ, 25 ਮਾਰਚ- ਇੱਥੋਂ ਦੇ ਐਸ.ਐਸ.ਪੀ. ਗੁਲਨੀਤ ਖ਼ੁਰਾਣਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਜੋ ਜਾਅਲੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਫੈਲਾਈ ਜਾ ਰਹੀ ਹੈ, ਲੋਕ ਉਸ ’ਤੇ ਯਕੀਨ ਨਾ ਕਰਨ। ਜਦੋਂ ਵੀ ਕੋਈ ਗ੍ਰਿਫ਼ਤਾਰੀ ਹੁੰਦੀ ਹੈ ਤਾਂ.....
ਅਦਾਲਤ ਨੇ ਅੰਮ੍ਰਿਤਪਾਲ ਦੇ 10 ਸਾਥੀ ਭੇਜੇ ਜੇਲ੍ਹ
. . .  1 day ago
ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਦੇ 10 ਸਾਥੀਆਂ ਨੂੰ ਅਦਾਲਤ ਵਲੋਂ 6 ਅਪ੍ਰੈਲ ਤੱਕ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ ਅਤੇ ਇਕ ਸਾਥੀ ਨੂੰ 4 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ ਇਸ....
ਸੁਖਦੇਵ ਸਿੰਘ ਢੀਂਡਸਾ ਦੇ ਅਗਵਾਈ ਵਿਚ ਵਫ਼ਦ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ
. . .  1 day ago
ਚੰਡੀਗੜ੍ਹ, 25 ਮਾਰਚ (ਸਤਾਂਸ਼ੂ)- ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਪਾਰਟੀ ਦੇ ਵਫ਼ਦ ਜਿਸ ਵਿਚ ਬੀਬੀ ਜਗੀਰ ਕੌਰ, ਜਗਮੀਤ ਸਿੰਘ ਬਰਾੜ, ਜਸਟਿਸ ਨਿਰਮਲ ਸਿੰਘ ਅਤੇ ਕਰਨੈਲ ਸਿੰਘ ਪੰਜੋਲੀ ਸ਼ਾਮਿਲ ਸਨ, ਨੇ ਅੱਜ ਮਾਣਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ.....
ਅੰਮ੍ਰਿਤਪਾਲ ਦੇ ਸਾਥੀਆਂ ਦੀ ਅਦਾਲਤ ਵਿਚ ਪੇਸ਼ੀ, ਮੀਡੀਆ ਕਰਮੀਆਂ ਨੂੰ ਰੱਖਿਆ ਦੂਰ
. . .  1 day ago
ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਦੇ ਸਾਥੀਆਂ ਦਾ ਪੁਲਿਸ ਰਿਮਾਂਡ ਪੂਰਾ ਹੋਣ ਤੋਂ ਬਾਅਦ ਮੁੜ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਮੀਡੀਆਕਰਮੀਆਂ ਨੂੰ ਵੀ ਅਦਾਲਤ....
ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਅਡਾਨੀ ਦੇ ਸੰਬੰਧਾਂ ’ਤੇ ਸਵਾਲ ਚੁੱਕਦਾ ਰਹਾਂਗਾ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 25 ਮਾਰਚ- ਰਾਹੁਲ ਗਾਂਧੀ ਨੇ ਕਿਹਾ ਕਿ ਸੰਸਦ ਵਿਚ ਦਿੱਤੇ ਮੇਰੇ ਭਾਸ਼ਣ ਨੂੰ ਕੱਢ ਦਿੱਤਾ ਗਿਆ ਅਤੇ ਬਾਅਦ ਵਿਚ ਮੈਂ ਲੋਕ ਸਭਾ ਸਪੀਕਰ ਨੂੰ ਇਕ ਵਿਸਤ੍ਰਿਤ ਜਵਾਬ ਲਿਖਿਆ ਅਤੇ ਉਨ੍ਹਾਂ ਨੂੰ ਸ਼ਿਕਾਇਤ ਵੀ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੁਝ ਮੰਤਰੀਆਂ ਨੇ ਮੇਰੇ....
ਦੇਸ਼ ਵਿਚ ਲੋਕਤੰਤਰ ’ਤੇ ਹਮਲਾ ਹੋ ਰਿਹਾ ਹੈ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 25 ਮਾਰਚ- ਸੂਰਤ ਦੀ ਅਦਾਲਤ ਵਲੋਂ ਮਾਣਹਾਨੀ ਦੇ ਇਕ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਅਤੇ ਲੋਕ ਸਭਾ ਦੀ ਮੈਂਬਰਸ਼ਿਪ ਗੁਆਉਣ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਦੇਸ਼.....
ਪੰਜਾਬ ਸਰਕਾਰ ਸੰਕਟ ਦੀ ਘੜੀ ’ਚ ਕਿਸਾਨਾਂ ਦੀ ਬਾਂਹ ਫੜ੍ਹੇ- ਕਿਸਾਨ ਆਗੂ
. . .  1 day ago
ਸੰਧਵਾਂ, 25 ਮਾਰਚ (ਪ੍ਰੇਮੀ ਸੰਧਵਾਂ)- ਕੁਦਰਤ ਦੇ ਕਹਿਰ ਕਾਰਨ ਪੱਕ ਰਹੀ ਕਣਕ ਦੀ ਬਰਬਾਦ ਹੋਈ ਫ਼ਸਲ ਦਾ ਜਾਇਜ਼ਾ ਲੈਣ ਉਪਰੰਤ ਸੀਨੀਅਰ ਕਿਸਾਨ ਆਗੂ ਨਿਰਮਲ ਸਿੰਘ ਸੰਧੂ ਨੇ ਪੀੜਤ ਕਿਸਾਨਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਅਤਿ ਸੰਕਟ ਦੀ ਘੜੀ ’ਚ ਕਿਸਾਨਾਂ ਦੀ.....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਵੈਸਾਖ ਸੰਮਤ 553

ਕਪੂਰਥਲਾ / ਫਗਵਾੜਾ

ਜ਼ਿਲ੍ਹੇ ਦੇ 2 ਵੈਕਸੀਨੇਸ਼ਨ ਸੈਂਟਰਾਂ 'ਚ ਹੋਇਆ 18 ਤੋਂ 44 ਸਾਲ ਉਮਰ ਵਰਗ ਦੇ 169 ਰਜਿਸਟਰਡ ਮਜ਼ਦੂਰਾਂ ਦਾ ਟੀਕਾਕਰਨ

ਕਪੂਰਥਲਾ, 10 ਮਈ (ਅਮਰਜੀਤ ਕੋਮਲ)-9 ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਅੱਜ ਜ਼ਿਲ੍ਹੇ ਵਿਚ 18 ਤੋਂ 44 ਸਾਲ ਉਮਰ ਵਰਗ ਦੇ ਉਸਾਰੀ ਮਜ਼ਦੂਰਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਟੀਕਾਕਰਨ ਦੀ ਸ਼ੁਰੂਆਤ ਹੋਈ ਤੇ ਸ਼ੁਰੂਆਤ ਮੁਹਿਮ ਦੇ ਪਹਿਲੇ ਦਿਨ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ, ...

ਪੂਰੀ ਖ਼ਬਰ »

ਨਡਾਲਾ 'ਚ ਐਸ. ਬੀ. ਆਈ. ਦੇ ਦੋ ਤੇ ਪੀ. ਐਨ. ਬੀ. ਦੇ ਤਿੰਨ ਮੁਲਾਜ਼ਮ ਕੋਰੋਨਾ ਪਾਜ਼ੀਟਿਵ ਨਿਕਲੇ

ਨਡਾਲਾ, 10 ਮਈ (ਮਾਨ)-ਦੇਸ਼ ਭਰ ਵਿਚ ਕੋਰੋਨਾ ਮਹਾਂਮਾਰੀ ਦਾ ਫੈਲਾਅ ਖ਼ਤਰਨਾਕ ਰੂਪ ਵਿਚ ਪਹੁੰਚ ਰਿਹਾ ਹੈ | ਲੋਕਾਂ ਵਿਚ ਕੋਵਿਡ ਦੇ ਨਵੇਂ ਰੂਪ ਵਿਚ ਲੱਛਣ ਸਾਹਮਣੇ ਆ ਰਹੇ ਹਨ | ਇਸ ਸਬੰਧੀ ਸਰਕਾਰ ਵੱਲੋਂ ਵੀਕਐਂਡ ਕਰਫ਼ਿਊ ਤੇ ਹਫ਼ਤਾਵਾਰੀ ਲਾਕ ਡਾਊਨ ਵਰਗੀਆਂ ਸਖ਼ਤ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਕਾਰਨ ਹੋਈਆਂ 3 ਮੌਤਾਂ, 171 ਮਾਮਲੇ ਆਏ ਸਾਹਮਣੇ

ਕਪੂਰਥਲਾ, 10 ਮਈ (ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਅੱਜ 171 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਕੋਰੋਨਾ ਕਾਰਨ ਇਕ ਔਰਤ ਸਮੇਤ 3 ਵਿਅਕਤੀਆਂ ਦੀ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਦੌਰਾਨ ਮੌਤ ਹੋਈ ਹੈ | ਮਰਨ ਵਾਲਿਆਂ ਵਿਚ 67 ਸਾਲਾ ਵਿਅਕਤੀ ਵਾਸੀ ਪਿੰਡ ਸਾਹਨੀ, 93 ...

ਪੂਰੀ ਖ਼ਬਰ »

ਨੌਜਵਾਨ ਨੂੰ ਮਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਸੱਸ ਤੇ ਸਹੁਰੇ ਵਿਰੁੱਧ ਕੇਸ ਦਰਜ

ਕਪੂਰਥਲਾ, 10 ਮਈ (ਸਡਾਨਾ)-ਇਕ ਨੌਜਵਾਨ ਵਲੋਂ ਆਪਣੇ ਸਹੁਰੇ ਪਰਿਵਾਰ ਵਲੋਂ ਤੰਗ ਪ੍ਰੇਸ਼ਾਨ ਕਰਨ 'ਤੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ | ਥਾਣਾ ਕੋਤਵਾਲੀ ਪੁਲਿਸ ਨੇ ਮਿ੍ਤਕ ਧਰਮਿੰਦਰ ਦੇ ਪਿਤਾ ਨਰਿੰਦਰ ਕੁਮਾਰ ਵਾਸੀ ਨਵਾਂ ਪਿੰਡ ਭੱਠੇ ਦੇ ਬਿਆਨਾ ...

ਪੂਰੀ ਖ਼ਬਰ »

ਦੁਕਾਨਾਂ ਖੋਲ੍ਹਣ ਦੇ ਪਹਿਲੇ ਦਿਨ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ

ਫਗਵਾੜਾ, 10 ਮਈ (ਹਰੀਪਾਲ ਸਿੰਘ)-ਹਫਤਾਵਰੀ ਲਾਕਡਾਉਨ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਅੱਜ ਪਹਿਲੇ ਦਿਨ ਦੁਕਾਨਾਂ ਖੋਲ੍ਹਣ ਦੀ ਦਿੱਤੀ ਗਈ ਛੋਟ ਵਿਚ ਦੁਕਾਨਦਾਰਾਂ ਨੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਕੰਮ ਕੀਤਾ | ਜ਼ਿਕਰਯੋਗ ਹੈ ਕੇ ਪਿਛਲੇ ਦਿਨੀ ...

ਪੂਰੀ ਖ਼ਬਰ »

ਸਵਿਫ਼ਟ ਕਾਰ ਸਵਾਰ ਔਰਤਾਂ ਬਜ਼ੁਰਗ ਔਰਤ ਦੀਆਂ ਵਾਲੀਆਂ ਲਾਹ ਕੇ ਫ਼ਰਾਰ

ਫਗਵਾੜਾ, 10 ਮਈ (ਹਰੀਪਾਲ ਸਿੰਘ)-ਕੋਰੋਨਾ ਕਾਲ ਦੌਰਾਨ ਹੀ ਕਰੀਬ ਅੱਧੀ ਦਰਜਨ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀ ਸਫ਼ੇਦ ਰੰਗ ਦੀ ਸਵਿਫ਼ਟ ਕਾਰ ਸਵਾਰ ਔਰਤਾਂ ਨੇ ਅੱਜ ਫਿਰ ਇਕ ਬਜ਼ੁਰਗ ਔਰਤ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਉਸਦੀਆਂ ਸੋਨੇ ਦੀਆਂ ਵਾਲੀਆਂ ਲਾਹ ਲਈਆਂ ਅਤੇ ...

ਪੂਰੀ ਖ਼ਬਰ »

ਦੁੱਧ ਤੇ ਡੇਅਰੀ 8 ਤੋਂ 12 ਵਜੇ ਤੱਕ ਤੇ 3 ਤੋਂ 5 ਵਜੇ ਤੱਕ ਖੁੱਲ੍ਹਣਗੀਆਂ-ਡੀ. ਸੀ.

ਕਪੂਰਥਲਾ, 10 ਮਈ (ਵਿ.ਪ੍ਰ.)-ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਦੀਪਤੀ ਉੱਪਲ ਨੇ ਬੀਤੀ 7 ਮਈ ਨੂੰ ਕੀਤੇ ਗਏ ਹੁਕਮਾਂ ਦੀ ਲਗਾਤਾਰਤਾ ਤਹਿਤ ਜ਼ਿਲ੍ਹੇ ਵਿਚ ਕਰਿਆਨਾ, ਸਬਜ਼ੀ ਤੇ ਫਰੂਟ ਦੀਆਂ ਦੁਕਾਨਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸਵੇਰੇ 8 ਵਜੇ ...

ਪੂਰੀ ਖ਼ਬਰ »

ਫਗਵਾੜਾ ਦੇ ਭਗਤਪੁਰਾ ਇਲਾਕੇ ਨੂੰ ਕੰਟੋਨਮੈਂਟ ਜ਼ੋਨ ਐਲਾਨਿਆ

ਫਗਵਾੜਾ, 10 ਮਈ (ਹਰੀਪਾਲ ਸਿੰਘ)-ਡਿਪਟੀ ਕਮਿਸ਼ਨਰ ਦੀਪਤੀ ਉੱਪਲ ਵਲੋਂ ਫਗਵਾੜਾ ਨਗਰ ਨਿਗਮ ਅਧੀਨ ਆਉਂਦੇ ਖੇਤਰ ਭਗਤਪੁਰਾ ਨੂੰ 36 ਕੋਵਿਡ ਪਾਜ਼ੀਟਿਵ ਕੇਸ ਆਉਣ ਉਪਰੰਤ ਕੰਟੋਨਮੈਂਟ ਜ਼ੋਨ ਐਲਾਨਿਆ ਗਿਆ ਹੈ | ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਅਨੁਸਾਰ ਸਿਹਤ ...

ਪੂਰੀ ਖ਼ਬਰ »

ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਦੋ ਵਕੀਲ ਕੋਰੋਨਾ ਪਾਜ਼ੀਟਿਵ ਪਾਏ

ਭੁਲੱਥ, 10 ਮਈ (ਸੁਖਜਿੰਦਰ ਸਿੰਘ ਮੁਲਤਾਨੀ)-ਬਾਰ ਐਸੋਸੀਏਸ਼ਨ ਭੁਲੱਥ ਦੇ ਦੋ ਵਕੀਲ ਜਿਨ੍ਹਾਂ ਨੇ ਬੀਤੇ ਦਿਨੀਂ ਕੋਵਿਡ ਸ਼ੀਲਡ ਵੈਕਸੀਨ ਲਗਵਾਇਆ ਸੀ, ਪ੍ਰੰਤੂ ਉਨ੍ਹਾਂ ਵਲੋਂ ਕੋਵਿਡ ਟੈੱਸਟ ਕਰਵਾਉਣ 'ਤੇ ਦੋਵਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ | ਜਿਸ ਕਾਰਨ ਉਹ ਦੋਵਾਂ ...

ਪੂਰੀ ਖ਼ਬਰ »

ਹਦਾਇਤਾਂ ਮੁਤਾਬਿਕ ਦੁਕਾਨਾਂ ਖੋਲ੍ਹਣ ਨੂੰ ਹਰ ਹੀਲੇ ਯਕੀਨੀ ਬਣਾਇਆ ਜਾਵੇਗਾ-ਹਰਜਿੰਦਰ ਸਿੰਘ

ਢਿਲਵਾਂ, 10 ਮਈ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਪੰਜਾਬ 'ਚ ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਵਲੋਂ ਜ਼ਿਲੇ੍ਹ 'ਚ ...

ਪੂਰੀ ਖ਼ਬਰ »

ਪੱਕੇ ਹੋਣ ਤੱਕ ਜਾਰੀ ਰਹੇਗਾ ਸੰਘਰਸ਼-ਐਨ.ਐਚ.ਐਮ. ਮੁਲਾਜ਼ਮ

ਜਲੰਧਰ, 10 ਮਈ (ਐੱਮ. ਐੱਸ. ਲੋਹੀਆ)-ਨੈਸ਼ਨਲ ਹੈੱਲਥ ਮਿਸ਼ਨ (ਐਨ. ਐਚ. ਐਮ.) ਤਹਿਤ ਸਿਹਤ ਵਿਭਾਗ 'ਚ ਪਿੱਛਲੇ 15 ਸਾਲ ਤੋਂ ਸੇਵਾਵਾਂ ਦੇ ਰਹੇ ਮੁਲਾਜ਼ਮਾਂ ਵਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਅੱਜ ਤੀਸਰੇ ਦਿਨ 'ਚ ਪਹੁੰਚ ਗਈ ਹੈ | ਆਪਣੀ ਆਵਾਜ਼ ਸੂਬੇ ਦੇ ...

ਪੂਰੀ ਖ਼ਬਰ »

ਡੀ. ਟੀ. ਐਫ. ਵਲੋਂ ਜੋਗਿੰਦਰ ਸਿੰਘ ਅਮਾਨੀਪੁਰ ਨਾਲ ਦੁੱਖ ਦਾ ਪ੍ਰਗਟਾਵਾ

ਸੁਲਤਾਨਪੁਰ ਲੋਧੀ, 10 ਮਈ (ਥਿੰਦ, ਹੈਪੀ)-ਡੀ.ਟੀ.ਐਫ਼ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੈਮਲ ਸਿੰਘ ਦੀ ਅਗਵਾਈ ਹੇਠ ਸਥਾਨਕ ਆਤਮਾ ਸਿੰਘ ਪਾਰਕ ਵਿਖੇ ਹੋਈ | ਇਸ ਮੌਕੇ ਅਧਿਆਪਕਾਂ ਨੇ ਡੀ.ਟੀ.ਐਫ. ਦੇ ਸੀਨੀਅਰ ਆਗੂ ਜੁਗਿੰਦਰ ਸਿੰਘ ਅਮਾਨੀਪੁਰ ਨਾਲ ਉਨ੍ਹਾਂ ਦੀ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

ਭੁਲੱਥ, 10 ਮਈ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ)-ਭੁਲੱਥ ਪੁਲਿਸ ਵਲੋਂ ਦੋ ਨੌਜਵਾਨਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਭੁਲੱਥ ਤੋਂ ਪਿੰਡ ਖੱਸਣ ਵੱਲ ਗਸ਼ਤ ਦੇ ਸਬੰਧ ਵਿਚ ਜਾ ਰਹੀ ਸੀ ਤੇ ...

ਪੂਰੀ ਖ਼ਬਰ »

ਜੀ. ਡੀ. ਆਰ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿਖੇ ਮਨਾਇਆ ਮਾਂ ਦਿਵਸ

ਫਗਵਾੜਾ, 10 ਮਈ (ਤਰਨਜੀਤ ਸਿੰਘ ਕਿੰਨੜਾ)–ਜੀ.ਡੀ.ਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਰਾਵਲਪਿੰਡੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਮਾਂ ਦਿਵਸ ਦੇ ਸਬੰਧ ਵਿਚ ਵਰਚੂਅਲ ਮਾਧਿਅਮ ਰਾਹੀਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਅਧਿਆਪਕ ਆਮਿਰ ਖ਼ਾਨ ਨੇ ਬੱਚਿਆਂ ...

ਪੂਰੀ ਖ਼ਬਰ »

ਬਲੱਡ ਬੈਂਕ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ 56 ਨੌਜਵਾਨਾ ਨੇ ਕੀਤਾ ਖ਼ੂਨ ਦਾਨ

ਫਗਵਾੜਾ, 10 ਮਈ (ਤਰਨਜੀਤ ਸਿੰਘ ਕਿੰਨੜਾ)-ਰੈੱਡ ਕਰਾਸ ਦੇ ਬਾਨੀ ਹੈਨਰੀ ਡਿਊਨਾ ਦੇ ਜਨਮ ਦਿਵਸ ਨੂੰ ਸਮਰਪਿਤ ਕਰਕੇ ਦੁਨੀਆ ਭਰ ਵਿਚ ਮਨਾਏ ਜਾਣ ਵਾਲੇ ਵਰਲਡ ਰੈੱਡ ਕਰਾਸ ਦਿਵਸ ਮੌਕੇ ਬਲੱਡ ਬੈਂਕ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਵੱਲੋਂ ਬਲੱਡ ਬੈਂਕ ਦੇ ਚੇਅਰਮੈਨ ...

ਪੂਰੀ ਖ਼ਬਰ »

ਨੈਸ਼ਨਲ ਹੈਲਥ ਮਿਸ਼ਨ ਸੰਘਰਸ਼ ਕਮੇਟੀ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਏ.ਡੀ.ਸੀ. ਨੂੰ ਦਿੱਤਾ ਮੰਗ ਪੱਤਰ

ਕਪੂਰਥਲਾ, 10 ਮਈ (ਸਡਾਨਾ)-ਨੈਸ਼ਨਲ ਹੈਲਥ ਮਿਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਦੇ ਮੱਦੇਨਜ਼ਰ ਅੱਜ ਜਿੱਥੇ ਸਿਵਲ ਸਰਜਨ ਦਫ਼ਤਰ ਮੂਹਰੇ ਰੋਸ ਵਿਖਾਵਾ ਕੀਤਾ ਗਿਆ, ਉਸ ਦੇ ਨਾਲ ਹੀ ਐਨ.ਐਚ.ਐਮ. ਸੰਘਰਸ਼ ਕਮੇਟੀ ਵਲੋਂ ਸਿਵਲ ਸਰਜਨ, ਡਿਪਟੀ ...

ਪੂਰੀ ਖ਼ਬਰ »

ਬਾਬਾ ਮੰਡ ਪੀਰ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਰਾਮੂ ਸਦੀਵੀਂ ਵਿਛੋੜਾ ਦੇ ਗਏ

ਹੁਸੈਨਪੁਰ, 10 ਮਈ (ਸੋਢੀ)-ਪਿੰਡ ਪਾਜੀਆਂ ਵਿਖੇ ਬਾਬਾ ਮੰਡ ਪੀਰ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਰਾਮੂ ਦੇ ਸਦੀਵੀਂ ਵਿਛੋੜਾ ਦੇ ਜਾਣ ਕਰਕੇ ਅੱਜ ਉਨ੍ਹਾਂ ਦੀਆਂ ਸ਼ਰਧਾਲੂ ਸੰਗਤਾਂ ਵੱਡੀ ਗਿਣਤੀ 'ਚ ਬਾਬਾ ਮੰਡ ਪੀਰ ਦੀ ਦਰਗਾਹ 'ਤੇ ਇਕੱਤਰ ਹੋਈਆਂ ਅਤੇ ਬਾਬਾ ਰਾਮੂ ਦੇ ...

ਪੂਰੀ ਖ਼ਬਰ »

ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਧਣ ਤੋਂ ਬਾਅਦ ਭਗਤਪੁਰਾ ਇਲਾਕਾ ਕੀਤਾ ਗਿਆ ਸੀਲ

ਫਗਵਾੜਾ, 10 ਮਈ (ਹਰੀਪਾਲ ਸਿੰਘ)-ਫਗਵਾੜਾ ਦੇ ਭਗਤਪੁਰਾ ਇਲਾਕੇ ਦੇ ਵਿਚ ਕੋਰੋਨਾ ਪਾਜ਼ੀਟਿਵ ਕੇਸਾਂ ਵਿਚ ਵਾਧੇ ਤੋਂ ਬਾਅਦ ਭਾਵੇਂ ਪ੍ਰਸ਼ਾਸਨ ਵੱਲੋਂ ਇਸ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ, ਪਰ ਬਾਵਜੂਦ ਇਸਦੇ ਇਸ ਇਲਾਕੇ ਦੇ ਲੋਕ ਬਿਨਾਂ ਕਾਰਨ ਵੀ ਘਰਾਂ ਵਿਚੋਂ ...

ਪੂਰੀ ਖ਼ਬਰ »

ਸਿਆਸੀ ਬਦਲਾਖੋਰੀ ਹੇਠ 'ਆਪ' ਆਗੂਆਂ 'ਤੇ ਕੇਸ ਦਰਜ-'ਆਪ' ਆਗੂ

ਸੁਲਤਾਨਪੁਰ ਲੋਧੀ, 10 ਮਈ (ਪੱਤਰ ਪੇ੍ਰਰਕਾਂ ਰਾਹੀਂ)-ਅਸੀਂ ਕੋਵਿਡ ਦੇ ਨਿਯਮਾਂ ਦੀ ਕੋਈ ਉਲੰਘਣਾ ਨਹੀਂ ਕੀਤੀ ਸਗੋਂ ਸਿਆਸੀ ਬਦਲਾਖੋਰੀ ਤਹਿਤ ਆਮ ਆਦਮੀ ਪਾਰਟੀ ਆਗੂਆਂ 'ਤੇ ਕੇਸ ਦਰਜ ਕੀਤਾ ਗਿਆ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਜਗਜੀਤ ਘੁੰਮਣ ਨੇ ਸਵਿਟਜ਼ਰਲੈਂਡ ਤੋਂ ਲੋੜਵੰਦ ਵਿਦਿਆਰਥੀਆਂ ਲਈ ਭੇਜੀ 50 ਹਜ਼ਾਰ ਸਹਾਇਤਾ

ਨਡਾਲਾ, 10 ਮਈ (ਮਾਨ)-ਗੁਰੂ ਹਰਿਗੋਬਿੰਦ ਪਬਲਿਕ ਸਕੂਲ ਨਡਾਲਾ ਦੇ ਪੁਰਾਣੇ ਵਿਦਿਆਰਥੀ ਜਗਜੀਤ ਸਿੰਘ ਘੁੰਮਣ ਨੇ ਆਪਣੇ ਗ੍ਰਹਿ ਵਿਖੇ ਪੁੱਤਰ ਹੋਣ ਦੀ ਖ਼ੁਸ਼ੀ ਵਿਚ ਸ਼ੁੱਭ ਕਰਮਨ ਕਰਦਿਆਂ ਆਪਣੇ ਪੁਰਾਣੇ ਸਕੂਲ ਦੇ ਤਿੰਨ ਪਿਤਾ ਤੋ ਮਹਿਰੂਮ ਲੋੜਵੰਦ ਵਿਦਿਆਰਥੀਆਂ ਲਈ 50000 ...

ਪੂਰੀ ਖ਼ਬਰ »

ਨਡਾਲਾ 'ਚ ਕਰਫ਼ਿਊ ਦੇ ਬਾਅਦ ਖੁੱਲੇ੍ਹ ਬਾਜ਼ਾਰ

ਨਡਾਲਾ, 10 ਮਈ (ਮਾਨ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋ ਬਚਾਉਣ ਲਈ ਲਗਾਈਆਂ ਪਾਬੰਦੀਆਂ ਦੇ ਚੱਲਦਿਆਂ ਅੱਜ ਨਡਾਲਾ ਵਿਚ 2 ਦਿਨਾਂ ਵੀਕ ਐਂਡ ਕਰਫ਼ਿਊ ਦੇ ਬਾਅਦ ਪਹਿਲੇ ਦਿਨ ਦੋ ਪੜਾਵਾਂ ਵਿਚ ਬਾਜ਼ਾਰ ਖੁੱਲੇ੍ਹ | ਪਹਿਲੇ ਪੜਾਅ 'ਤੇ ਲੋਕਾਂ ਦੀ ਭਾਰੀ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦੇ ਅਨੂਸੁਚਿਤ ਜਾਤੀ ਵਿੰਗ ਦੇ ਸੁਲਤਾਨਪੁਰ ਲੋਧੀ ਹਲਕੇ ਦੇ ਅਹੁਦੇਦਾਰਾਂ ਦਾ ਐਲਾਨ

ਕਪੂਰਥਲਾ, 10 ਮਈ (ਅਮਰਜੀਤ ਕੋਮਲ)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਕਪੂਰਥਲਾ ਦੇ ਅਨੂਸੁਚਿਤ ਜਾਤੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੂਲੇ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਅਨੂਸੁਚਿਤ ਜਾਤੀ ਵਿੰਗ ਦੇ ਪ੍ਰਧਾਨ ਜਥੇਦਾਰ ਗੁਲਜਾਰ ਸਿੰਘ ਰਣੀਕੇ, ਸਾਬਕਾ ਵਿੱਤ ਮੰਤਰੀ ਡਾ: ਉਪਿੰਦਰਜੀਤ ਕੌਰ ਤੇ ਦੁਆਬਾ ਜ਼ੋਨ ਦੇ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਕੋਟ ਕਰਾਰ ਖਾਂ ਨਾਲ ਸਲਾਹ ਮਸ਼ਵਰੇ ਉਪਰੰਤ ਸੁਲਤਾਨਪੁਰ ਲੋਧੀ ਹਲਕੇ ਦੇ ਅਕਾਲੀ ਦੇ ਅਨੂਸੁਚਿਤ ਜਾਤੀ ਨਾਲ ਸਬੰਧਿਤ ਆਗੂਆਂ ਨੂੰ ਜ਼ਿਲ੍ਹਾ ਕਪੂਰਥਲਾ ਅਨੂਸੁਚਿਤ ਜਾਤੀ ਵਿੰਗ ਵਿਚ ਪ੍ਰਤੀਨਿਧਤਾ ਦਿੱਤੀ ਹੈ | ਇਸ ਸਬੰਧ ਵਿਚ ਜਾਰੀ ਇਕ ਸੂਚੀ ਅਨੁਸਾਰ ਜਥੇਦਾਰ ਜੋਗਿੰਦਰ ਸਿੰਘ ਫੱਤੂਢੀਂਗਾ ਤੇ ਸੰਤਾ ਸਿੰਘ ਸਾਬਕਾ ਸਰਪੰਚ ਅੰਮਿ੍ਤਪੁਰ ਛੰਨਾ ਨੂੰ ਸਰਪ੍ਰਸਤ, ਜਥੇ: ਕੱਥਾ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਸੁਲਤਾਨਪੁਰ ਲੋਧੀ, ਜਥੇਦਾਰ ਜੀਤ ਸਿੰਘ ਸਾਬਕਾ ਉਪ ਚੇਅਰਮੈਨ ਬਲਾਕ ਸੰਮਤੀ ਸੁਲਤਾਨਪੁਰ ਲੋਧੀ, ਜਗੀਰ ਸਿੰਘ ਕਾਲਰੂ, ਤਾਰਾ ਸਿੰਘ ਅੰਮਿ੍ਤਪੁਰ ਛੰਨਾ, ਜੋਗਿੰਦਰ ਸਿੰਘ ਰਾਜੇਵਾਲ, ਬੀਬੀ ਬਲਵਿੰਦਰ ਕੌਰ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ, ਕਰਮ ਚੰਦ ਕਮਾਲਪੁਰ, ਮਾਸਟਰ ਹਰਭਜਨ ਸਿੰਘ ਸੁਚੇਤਗੜ੍ਹ, ਲਖਬੀਰ ਸਿੰਘ ਫੱਤੂਢੀਂਗਾ, ਚਰਨਜੀਤ ਸਿੰਘ ਸਹੋਤਾ ਤਲਵੰਡੀ ਚੌਧਰੀਆਂ, ਜਸਬੀਰ ਸਿੰਘ ਸਾਬਕਾ ਸਰਪੰਚ ਫਜ਼ਲਾਬਾਦ, ਜਸਪਾਲ ਸਿੰਘ ਸਾਬਕਾ ਮੈਂਬਰ ਪੰਚਾਇਤ ਬੂੜੇਵਾਲ, ਜੋਗਿੰਦਰ ਸਿੰਘ ਭੋਰ, ਮਹਿੰਦਰ ਸਿੰਘ ਸਾਬਕਾ ਸਰਪੰਚ ਬੂਹ, ਬਲਵਿੰਦਰ ਸਿੰਘ ਹੁਸੈਨਪੁਰ ਦੂਲੋਵਾਲ (ਸਾਰੇ ਸਲਾਹਕਾਰ), ਜਥੇ: ਜੀਤ ਸਿੰਘ ਤੋਤੀ, ਜਥੇ: ਇੰਦਰਜੀਤ ਸਿੰਘ ਲਾਟੀਆਂਵਾਲ ਤੇ ਸ਼ਿੰਦਰ ਸਿੰਘ ਮੁੰਡੀ ਛੰਨਾ (ਤਿੰਨੇ ਸੀਨੀਅਰ ਮੀਤ ਪ੍ਰਧਾਨ), ਨਿਰੰਜਨ ਸਿੰਘ ਸਾਬਕਾ ਸਰਪੰਚ ਲੱਖ ਵਰਿ੍ਹਆਂਹ, ਸੁਖਦੇਵ ਸਿੰਘ ਦੇਸਲ, ਜਸਬੀਰ ਸਿੰਘ ਸਾਬਕਾ ਸਰਪੰਚ ਫਜ਼ਲਾਬਾਦ (ਤਿੰਨੇ ਮੀਤ ਪ੍ਰਧਾਨ), ਮਨਜਿੰਦਰ ਸਿੰਘ ਬਾਜਾ ਸਕੱਤਰ ਜਨਰਲ, ਰਾਮ ਲਾਲ ਸੁਲਤਾਨਪੁਰ ਲੋਧੀ ਪ੍ਰੈੱਸ ਸਕੱਤਰ, ਨਿਸ਼ਾਨ ਸਿੰਘ ਸੇਚ ਖ਼ਜ਼ਾਨਚੀ, ਸੁਰਜੀਤ ਸਿੰਘ ਸਾਬਕਾ ਸਰਪੰਚ ਕਿਸ਼ਨ ਸਿੰਘ ਵਾਲਾ ਤੇ ਨੱਥਾ ਰਾਮ ਸਾਬਕਾ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ (ਦੋਵੇਂ ਜਨਰਲ ਸਕੱਤਰ), ਮੰਗਤ ਸਿੰਘ ਸਾਬਕਾ ਸਰਪੰਚ ਦੇਵਲਾਂਵਾਲਾ ਜਥੇਬੰਦਕ ਸਕੱਤਰ, ਲਖਬੀਰ ਸਿੰਘ ਦੇਸਲ ਤੇ ਰਾਣਾ ਫੱਤੂਢੀਂਗਾ ਸਕੱਤਰ, ਚਰਨਜੀਤ ਸਿੰਘ ਸਾਬਕਾ ਸਰਪੰਚ ਸੈਫਲਾਬਾਦ ਨੂੰ ਜੁਆਇੰਟ ਸਕੱਤਰ ਬਣਾਇਆ ਗਿਆ ਹੈ | ਇਸੇ ਤਰ੍ਹਾਂ ਬਲਵਿੰਦਰ ਸਿੰਘ ਦੂਲੋਵਾਲ, ਰਜਿੰਦਰ ਸਿੰਘ ਕੌਂਸਲਰ ਸੁਲਤਾਨਪੁਰ ਲੋਧੀ, ਅਮਰਜੀਤ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਮੋਹਣ ਸਿੰਘ ਛੰਨਾ ਸ਼ੇਰ ਸਿੰਘ, ਸੁਰਿੰਦਰਪਾਲ ਸਿੰਘ ਫ਼ਰੀਦ ਸਰਾਏ, ਸੂਬੇਦਾਰ ਜਗੀਰ ਸਿੰਘ ਫ਼ਰੀਦ ਸਰਾਏ, ਨੀਲਮ ਰਾਣੀ, ਬੀਬੀ ਨਿੰਦਰੋ, ਸੰਤ ਲਾਲ ਸਾਬਕਾ ਸਰਪੰਚ, ਸਤਪਾਲ ਸਿੰਘ, ਦਲਬੀਰ ਸਿੰਘ, ਬਲਬੀਰ ਸਿੰਘ, ਮੰਗਲ ਸਿੰਘ, ਮੇਜਰ ਸਿੰਘ, ਮਨਜੀਤ ਸਿੰਘ, ਡਾ: ਬਲਵਿੰਦਰ ਸਿੰਘ, ਸਵਰਨ ਸਿੰਘ, ਸਲਵਿੰਦਰ ਸਿੰਘ, ਚਰਨਜੀਤ ਸਿੰਘ ਸਾਬਕਾ ਸਰਪੰਚ, ਮੰਗਲ ਸਿੰਘ ਸਾਬਕਾ ਸਰਪੰਚ, ਫ਼ਕੀਰ ਸਿੰਘ ਸਾਬਕਾ ਸਰਪੰਚ, ਜੀਤ ਸਿੰਘ ਸਾਬਕਾ ਪੰਚ, ਸ਼ਿੰਦਰਪਾਲ ਸਿੰਘ ਨੰਬਰਦਾਰ, ਅਮਰਜੀਤ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਸੁਖਵਿੰਦਰ ਸਿੰਘ, ਹਰਭਜਨ ਸਿੰਘ ਸਾਬਕਾ ਫ਼ੌਜੀ, ਲਖਵਿੰਦਰ ਸਿੰਘ ਸਾਬਕਾ ਮੈਂਬਰ ਪੰਚਾਇਤ, ਜਸਵਿੰਦਰ ਸਿੰਘ ਸਾਬਕਾ ਮੈਂਬਰ ਪੰਚਾਇਤ, ਗੁਰਮੇਜ ਸਿੰਘ, ਹਰਭਜਨ ਸਿੰਘ, ਅਮਰ ਸਿੰਘ, ਸੋਮ ਰਾਜ, ਰਮਨ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਜ਼ਿਲ੍ਹਾ ਕਪੂਰਥਲਾ ਦੀ ਵਰਕਿੰਗ ਕਮੇਟੀ ਦਾ ਮੈਂਬਰ ਲਿਆ ਗਿਆ ਹੈ |

ਖ਼ਬਰ ਸ਼ੇਅਰ ਕਰੋ

 

ਰਾਵਲਪਿੰਡੀ ਵੇਈਾ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ 'ਤੇ ਜਾਰੀ

ਫਗਵਾੜਾ, 10 ਮਈ (ਤਰਨਜੀਤ ਸਿੰਘ ਕਿੰਨੜਾ)–ਬੀ.ਡੀ.ਪੀ.ਓ ਦਫ਼ਤਰ ਫਗਵਾੜਾ (ਮਗਨਰੇਗਾ) ਅਤੇ ਡਰੇਨ ਵਿਭਾਗ ਸਬਡਵੀਜ਼ਨ ਫਿਲੌਰ ਦੇ ਸਹਿਯੋਗ ਨਾਲ ਮਗਨਰੇਗਾ ਕਾਮਿਆਂ ਵਲੋਂ ਪਿੰਡ ਰਾਵਲਪਿੰਡੀ ਤੋਂ ਵਾਹਦ ਵਿਚਕਾਰ ਵੇਈਾ ਦੀ ਸਫ਼ਾਈ ਅਤੇ ਬੰਨ੍ਹ ਲਗਾਉਣ ਦਾ ਕੰਮ ਜੰਗੀ ਪੱਧਰ ...

ਪੂਰੀ ਖ਼ਬਰ »

ਬਾਈਬਲ ਦੀ ਬੇਅਦਬੀ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਕੀਤੀ ਮੰਗ

ਨਡਾਲਾ, 10 ਮਈ (ਮਾਨ)-ਦੀ ਭੁਲੱਥ ਯੂਨਾਈਟਿਡ ਪਾਸਟਰ ਐਸੋਸੀਏਸ਼ਨ (ਰਜਿ.) ਦੀ ਹੰਗਾਮੀ ਮੀਟਿੰਗ ਪ੍ਰਧਾਨ ਮਾਸਟਰ ਡੈਵਿਡ ਮਸੀਹ ਦੀ ਅਗਵਾਈ ਹੇਠ ਕੀਤੀ ਗਈ | ਇਸ ਮੀਟਿੰਗ ਵਿਚ ਕੇਵਲ ਅਹੁਦੇਦਾਰ ਮੈਂਬਰਾਂ ਨੇ ਭਾਗ ਲਿਆ | ਮੀਟਿੰਗ ਦੌਰਾਨ ਮਹਿਤਾਬਗੜ੍ਹ (ਕਪੂਰਥਲਾ) ਵਿਖੇ ਜੋ ...

ਪੂਰੀ ਖ਼ਬਰ »

ਵਰਿੰਦਰ ਕੁਮਾਰ ਪਰਾਸ਼ਰ ਵਲੋਂ ਮਾਡਲ ਟਾਊਨ ਚਰਚ ਵਿਚ ਪੱਖੇ ਭੇਟ

ਨਡਾਲਾ, 10 ਮਈ (ਮਾਨ)-ਪਿੰਡ ਰਾਏਪੁਰ ਅਰਾਈਆਂ ਦੇ ਉੱਘੇ ਸਮਾਜ ਸੇਵੀ ਵਰਿੰਦਰ ਕੁਮਾਰ ਪਰਾਸ਼ਰ ਵਲੋਂ ਆਪਣੇ ਸਮਾਜ ਸੇਵੀ ਕੰਮ ਜਾਰੀ ਰੱਖਦਿਆਂ ਪਿੰਡ ਮਾਡਲ ਟਾਊਨ ਦੀ ਏਸ਼ੀਅਨ ਕਲਵਰੀ ਚਰਚ ਨੂੰ ਛੱਤ ਵਾਲੇ 13 ਪੱਖੇ ਭੇਟ ਕੀਤੇ ਗਏ | ਚਰਚ ਦੇ ਪਾਸਟਰ ਜੌਰਜ਼ ਮਸੀਹ ਮੱਟੂ ਵਲੋਂ ...

ਪੂਰੀ ਖ਼ਬਰ »

ਕਪੈਸਿਟੀ ਬਿਲਡਿੰਗ ਵੈਬੀਨਾਰ ਨੂੰ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਦਾ ਸਨਮਾਨ

ਕਪੂਰਥਲਾ, 10 ਮਈ (ਵਿ.ਪ੍ਰ.)-ਸਥਾਨਕ ਹਿੰਦੂ ਕੰਨਿਆ ਕਾਲਜ ਵਿਚ ਕਰਵਾਏ ਗਏ ਇਕ ਸਨਮਾਨ ਸਮਾਗਮ ਦੌਰਾਨ 7 ਰੋਜ਼ਾ ਕਪੈਸਿਟੀ ਬਿਲਡਿੰਗ ਵੈਬੀਨਾਰ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਵਿਚੋਂ ਕੰਪੀਰਿੰਗ ਲਈ ਪ੍ਰੋ: ਇੰਦਰਜੀਤ ਕੌਰ ਬੱਲ, ਵਧੀਆ ...

ਪੂਰੀ ਖ਼ਬਰ »

ਜਥੇ: ਲਾਡੀ ਤੇ ਹੈਬਤਪੁਰ ਨੂੰ ਕੰਬੋਜ ਭਾਈਚਾਰਾ ਪੰਜਾਬ ਦੀ ਸਲਾਹਕਾਰ ਕਮੇਟੀ ਦਾ ਮੈਂਬਰ ਬਣਾਉਣ 'ਤੇ ਇਲਾਕੇ 'ਚ ਖ਼ੁਸ਼ੀ ਦੀ ਮਹੌਲ

ਡਡਵਿੰਡੀ, 10 ਮਈ (ਦਿਲਬਾਗ ਸਿੰਘ ਝੰਡ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨੀ ਗਈ ਕੰਬੋਜ ਭਾਈਚਾਰੇ ਦੀ ਪੰਜਾਬ ਪੱਧਰੀ ਸਲਾਹਕਾਰ ਕਮੇਟੀ ਵਿਚ ਡਡਵਿੰਡੀ ਇਲਾਕੇ ਦੇ ਸਿਰਕੱਢ ਅਕਾਲੀ ਆਗੂ ਹਰਜਿੰਦਰ ਸਿੰਘ ਲਾਡੀ ਡਡਵਿੰਡੀ ਅਤੇ ...

ਪੂਰੀ ਖ਼ਬਰ »

ਸੰਸਾਰ ਦਾ ਉਹ ਵਿਅਕਤੀ ਬਹੁਤ ਭਾਗਾਂ ਵਾਲਾ ਹੈ, ਜਿਸ ਦੇ ਸਿਰ 'ਤੇ ਮਾਂ ਦਾ ਆਸ਼ੀਰਵਾਦ ਹੈ-ਵਰਿੰਦਰ ਕੁਮਾਰੀ ਆਨੰਦ

ਕਪੂਰਥਲਾ, 10 ਮਈ (ਅਮਰਜੀਤ ਕੋਮਲ)-ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਕਾਲਜ ਕਪੂਰਥਲਾ ਵਲੋਂ ਮਾਂ ਦਿਵਸ 'ਤੇ ਇਕ ਸਮਾਗਮ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਕਾਲਜ ਦੀ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ ਨੇ ਕੀਤੀ | ਕਾਲਜ ਦੇ ਡਾਇਰੈਕਟਰ ...

ਪੂਰੀ ਖ਼ਬਰ »

ਹਲਕਾ ਭੁਲੱਥ ਦਾ ਨਿਰਪੱਖ ਵਿਕਾਸ ਕਰਵਾਉਣਾ ਮੇਰਾ ਮੁੱਖ ਮਕਸਦ-ਗੋਰਾ ਗਿੱਲ

ਭੁਲੱਥ, 10 ਮਈ (ਸੁਖਜਿੰਦਰ ਸਿੰਘ ਮੁਲਤਾਨੀ)-ਹਲਕਾ ਭੁਲੱਥ ਦੇ ਸੀਨੀਅਰ ਕਾਂਗਰਸੀ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਨੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ...

ਪੂਰੀ ਖ਼ਬਰ »

ਐਫ.ਸੀ.ਆਈ. ਵਲੋਂ ਕਿਸਾਨਾਂ ਨੂੰ ਕਣਕ ਦੀ ਫ਼ਸਲ ਦਾ ਭੁਗਤਾਨ ਨਾ ਕਰਨ ਸਬੰਧੀ ਰੋਸ-ਬਾਊਪੁਰ, ਸਾਂਗਰਾ

ਸੁਲਤਾਨਪੁਰ ਲੋਧੀ, 10 ਮਈ (ਨਰੇਸ਼ ਹੈਪੀ, ਥਿੰਦ)-ਖਰੀਦ ਏਜੰਸੀ ਐਫ.ਸੀ.ਆਈ. ਵਲੋਂ ਜਾਣ ਬੁੱਝ ਕੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਕਿਸਾਨਾਂ ਵਿਚ ਮੋਦੀ ਸਰਕਾਰ ਦੇ ਖ਼ਿਲਾਫ਼ ਸ਼ੁਰੂ ਹੋਇਆ ਸੰਘਰਸ਼ ਹੋਰ ਵਧਦਾ ਜਾ ਰਿਹਾ ਹੈ | ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਨੇ ਕੋਰੋਨਾ ਮਹਾਂਮਾਰੀ ਦੌਰਾਨ ਲੋਕ ਸੇਵਾ ਕਰਨ 'ਚ ਮੋਹਰੀ ਰੋਲ ਨਿਭਾਇਆ-ਦਲਜੀਤ ਕੌਰ ਵਾਲੀਆ

ਕਪੂਰਥਲਾ, 10 ਮਈ (ਸਡਾਨਾ)-ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਰੀਜ਼ਾਂ ਨੂੰ ਬਚਾਉਣ ਲਈ ਲੋਕ ਸੇਵਾ ਦੀ ਵਿਲੱਖਣ ਮਿਸਾਲ ਕਾਇਮ ਕੀਤੀ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ...

ਪੂਰੀ ਖ਼ਬਰ »

3 ਵੱਜਦਿਆਂ ਹੀ ਥਾਣਾ ਮੁਖੀ ਨੇ ਬੰਦ ਕਰਵਾਇਆ ਲਾਂਬੜਾ ਬਾਜ਼ਾਰ

ਲਾਂਬੜਾ, 10 ਮਈ (ਪਰਮੀਤ ਗੁਪਤਾ)-ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਤਹਿਤ ਕੋਰੋਨਾ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਸਬੰਧੀ ਥਾਣਾ ਲਾਂਬੜਾ ਮੁਖੀ ਵਲੋਂ ਤਿੰਨ ਵੱਜਦਿਆਂ ਹੀ ਲਾਂਬੜਾ ਬਾਜ਼ਾਰ ਬੰਦ ਕਰਵਾ ਦਿੱਤਾ ਗਿਆ | ਜਾਣਕਾਰੀ ਦਿੰਦਿਆਂ ਥਾਣਾ ਮੁਖੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹਲਕਾ ਕੈਂਟ ਤੋਂ ਕਿਸਾਨਾਂ ਦਾ ਜਥਾ ਦਿੱਲੀ ਰਵਾਨਾ

ਜਲੰਧਰ ਛਾਉਣੀ, 10 ਮਈ (ਪਵਨ ਖਰਬੰਦਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਲੰਧਰ ਕੈਂਟ ਤੋਂ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰਦੋਨਾ ਦੀ ਅਗਵਾਈ 'ਚ ਅੱਜ ਵੱਡੀ ਗਿਣਤੀ 'ਚ ਲਾਗਲੇ ਪਿੰਡਾਂ ਦੇ ਕਿਸਾਨਾਂ ਦਾ ਜਥਾ 58 ਗੱਡੀਆਂ 'ਚ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਆਨੰਦ ਸਾਗਰ ਨੂੰ ਇੰਸਪਾਇਰ ਪ੍ਰੋਗਰਾਮ ਲਈ ਮਿਲੀ ਗਰਾਂਟ

ਜਲੰਧਰ, 10 ਮਈ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਬੀ.ਐੱਸ.ਸੀ. ਨਾਨ ਮੈਡੀਕਲ ਸਮੈਸਟਰ ਚੌਥਾ ਦੇ ਵਿਦਿਆਰਥੀ ਆਨੰਦ ਸਾਗਰ ਨੂੰ ਸਰਕਾਰ ਦੇ ਡੀ. ਐੱਸ. ਟੀ. ਦੇ ਇੰਸਪਾਇਰ) ਪ੍ਰੋਗਰਾਮ ਤਹਿਤ ਦੋ ਸਾਲ ਵਾਸਤੇ ਇੱਕ ਲੱਖ ਵੀਹ ਹਜ਼ਾਰ ਰੁਪਏ ਦੀ ਗਰਾਂਟ ...

ਪੂਰੀ ਖ਼ਬਰ »

ਸੀ. ਟੀ. ਗਰੁੱਪ ਦੇ ਵਿਦਿਆਰਥੀ ਦੀਆਂ ਤਸਵੀਰਾਂ ਕਲਾਕਾਰੀ ਫ਼ਿਲਮ ਫ਼ੈਸਟੀਵਲ 'ਚ ਪਹਿਲੀਆਂ 50ਵਾਂ 'ਚ ਸ਼ਾਮਿਲ

ਜਲੰਧਰ, 10 ਮਈ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨਾਰਥ ਕੈਂਪਸ ਮਕਸੂਦਾਂ 'ਚ ਮੀਡੀਆ ਸਟੱਡੀਜ਼ ਵਿਭਾਗ ਵਿਚ ਬੀ.ਐੱਸ.ਸੀ ਐਨੀਮੇਸ਼ਨ ਅਤੇ ਮਲਟੀਮੀਡੀਆ ਤਕਨਾਲੋਜੀ ਦੇ ਵਿਦਿਆਰਥੀ ਕਰਨਵੀਰ ਸਿੰਘ ਨੇ ਕਲਾਕਾਰੀ ਫ਼ਿਲਮ ਫ਼ੈਸਟੀਵਲ ਵਿਚ ਭਾਗ ਲਿਆ ...

ਪੂਰੀ ਖ਼ਬਰ »

ਕਮਲ ਵਿਹਾਰ 'ਚ ਨੌਜਵਾਨ ਨੇ ਨਿਗਮ ਟੀਮ ਵਲੋਂ ਫੜੇ ਅਵਾਰਾ ਕੁੱਤਿਆਂ ਨੂੰ ਭਜਾਇਆ

ਜਲੰਧਰ, 10 ਮਈ (ਸ਼ਿਵ)-ਵਾਰਡ ਨੰਬਰ 16 ਦੇ ਕਮਲ ਵਿਹਾਰ ਵਿਚ ਨਿਗਮ ਦੀ ਡਾਗ ਕੈਚਰ ਟੀਮ ਨੂੰ ਉਸ ਵੇਲੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਵੱਲੋਂ ਨਸਬੰਦੀ ਕਰਨ ਲਈ ਗੱਡੀ ਵਿਚ ਫੜੇ ਅਵਾਰਾ ਕੁੱਤਿਆਂ ਨੂੰ ਇਕ ਨੌਜਵਾਨ ਨੇ ਗੇਟ ਖ਼ੋਲ੍ਹ ਕੇ ਉੱਥੋਂ ਭਜਾ ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲਾਂ ਸਮੇਤ ਇਕ ਗਿ੍ਫ਼ਤਾਰ

ਫਗਵਾੜਾ, 10 ਮਈ (ਹਰੀਪਾਲ ਸਿੰਘ)-ਫਗਵਾੜਾ ਦੇ ਥਾਣਾ ਸਤਨਾਮਪੁਰਾ ਪੁਲਿਸ ਨੇ ਨਸ਼ੀਲੇ ਕੈਪਸੂਲਾਂ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਜਦੋਂ ਗੋਬਿੰਦਪੁਰਾ ਰੋਡ 'ਤੇ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਪੁਲਿਸ ਪਾਰਟੀ ...

ਪੂਰੀ ਖ਼ਬਰ »

ਢਿਲਵਾਂ ਪੁਲਿਸ ਨੂੰ ਅਣਪਛਾਤੀ ਲਾਸ਼ ਮਿਲੀ

ਢਿਲਵਾਂ, 10 ਮਈ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਢਿਲਵਾਂ ਪੁਲਿਸ ਨੂੰ ਅਣਪਛਾਤੀ ਲਾਸ਼ ਮਿਲੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ ਇੰਸਪੈਕਟਰ ਹਰਜਿੰਦਰ ਸਿੰਘ, ਏ. ਐਸ. ਆਈ. ਮੂਰਤਾ ਸਿੰਘ , ਏ. ਐਸ. ਆਈ. ਸੰਤੋਖ ਸਿੰਘ ਨੇ ਦੱਸਿਆ ਅੱਜ ਸ਼ਾਮ ਕਰੀਬ 5 ਵਜੇ ...

ਪੂਰੀ ਖ਼ਬਰ »

ਉੱਚਾ ਧੋੜਾ ਵਿਖੇ ਹੁੱਲੜਬਾਜ਼ੀ ਕਰਨ ਦੇ ਦੋਸ਼ ਹੇਠ 7 ਵਿਰੁੱਧ ਕੇਸ ਦਰਜ

ਕਪੂਰਥਲਾ, 10 ਮਈ (ਸਡਾਨਾ)-ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਹੁੱਲੜਬਾਜ਼ੀ ਕਰਨ ਦੇ ਦੋਸ਼ ਹੇਠ ਸਿਟੀ ਪੁਲਿਸ ਨੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ | ਪਹਿਲੇ ਮਾਮਲੇ ਤਹਿਤ ਏ.ਐਸ.ਆਈ. ਪਰਮਜੀਤ ਸਿੰਘ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ...

ਪੂਰੀ ਖ਼ਬਰ »

ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਵਿਚ ਕਾਂਗਰਸ ਸਰਕਾਰ ਕੋਈ ਕਸਰ ਨਹੀਂ ਛੱਡੇਗੀ-ਰਾਣਾ ਗੁਰਜੀਤ ਸਿੰਘ

ਸਿੱਧਵਾਂ ਦੋਨਾ, 10 ਮਈ (ਅਵਿਨਾਸ਼ ਸ਼ਰਮਾ)-ਪੰਜਾਬ ਅੰਦਰ ਕਾਂਗਰਸ ਸਰਕਾਰ ਵਲੋਂ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਰਾਂਟਾਂ ਦੇ ਗੱਫੇ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਤਾਂ ਕਿ ਪਿੰਡਾਂ ਨੂੰ ਵੀ ਸਾਫ਼ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਹੇਠ ਕਿਸਾਨਾਂ ਦਾ ਜਥਾ ਦਿੱਲੀ ਰਵਾਨਾ

ਕਪੂਰਥਲਾ, 10 ਮਈ (ਸਡਾਨਾ)-ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਕਪੂਰਥਲਾ ਤੋਂ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਰਵਾਨਾ ਹੋਏ | ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਦੀ ਅਗਵਾਈ ਹੇਠ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX