ਤਾਜਾ ਖ਼ਬਰਾਂ


ਕੱਟਾਰੂਚੱਕ ਨੂੰ ਅਹੁਦੇ ’ਤੇ ਰਹਿਣ ਦਾ ਕੋਈ ਹੱਕ ਨਹੀਂ- ਰਾਜਪਾਲ
. . .  28 minutes ago
ਚੰਡੀਗੜ੍ਹ, 1 ਜੂਨ- ਅੱਜ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮਾਮਲੇ ’ਤੇ ਬੋਲਦਿਆਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਲਾਲ ਚੰਦ ਕਟਾਰੂਚੱਕ ਨੇ....
ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਮਾਣਯੋਗ ਹਾਈਕੋਰਟ ਤੋਂ ਰਾਹਤ ਮਿਲਣ ਨਾਲ ਤਾਨਸ਼ਾਹੀ ਮਾਨ ਸਰਕਾਰ ਦਾ ਹੰਕਾਰ ਟੁੱਟਿਆ- ਬੀਬਾ ਗੁਨੀਵ ਕੌਰ ਮਜੀਠੀਆ
. . .  36 minutes ago
ਮਜੀਠਾ, 1 ਜੂਨ (ਜਗਤਾਰ ਸਿੰਘ ਸਹਿਮੀ)- ਪੰਜਾਬ ਦੀ ਆਪ ਸਰਕਾਰ ਵਲੋਂ ਪ੍ਰੈਸ ਦੀ ਆਜ਼ਾਦੀ ’ਤੇ ਹਮਲਾ ਤੇ ਬਦਲਾਖੋਰੀ ਦੀ ਨੀਅਤ ਨਾਲ ਪਿਛਲੇ ਦਿਨੀਂ ਵਿਜੀਲੈਂਸ ਰਾਹੀਂ ‘ਅਜੀਤ’ ਦੇ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ....
ਲਾਰੈਂਸ ਤੇ ਗੋਲਡੀ ਬਰਾੜ ਗੈਂਗ ਦੇ 10 ਸ਼ਾਰਪ ਸ਼ੂਟਰ ਗਿ੍ਫ਼ਤਾਰ
. . .  48 minutes ago
ਨਵੀਂ ਦਿੱਲੀ, 1 ਜੂਨ- ਗੁਰੂਗ੍ਰਾਮ ਪੁਲਿਸ ਦੇ ਏ.ਸੀ.ਪੀ. ਕ੍ਰਾਈਮ ਵਰੁਣ ਦਹੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ 10 ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ....
ਨਹਿਰ ਵਿਚ ਡਿੱਗੀ ਕਾਰ, ਪੁਲਿਸ ਵਲੋਂ ਬਚਾਅ ਕਾਰਜ ਸ਼ੁਰੂ
. . .  about 1 hour ago
ਦਸੂਹਾ, 1 ਜੂਨ- ਤਲਵਾੜਾ ਦੇ ਸਾਹ ਨਹਿਰ ਨਜ਼ਦੀਕ 52 ਗੇਟ ਵਿਚ ਅੱਜ ਇਕ ਕਾਰ ਦੇ ਬੇਕਾਬੂ ਹੋ ਕੇ ਨਹਿਰ ਵਿਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਚਸ਼ਮਦੀਦਾਂ ਦੇ ਅਨੁਸਾਰ ਕਾਰ ਵਿਚ ਇਕੱਲਾ....
ਨੰਬਰਦਾਰ ਯੂਨੀਅਨ ਮਮਦੋਟ ਵਲੋਂ ਮਾਨ ਸਰਕਾਰ ਦੇ ਰਵੱਈਏ ਦੀ ਨਿੰਦਾ
. . .  about 1 hour ago
ਮਮਦੋਟ, 1 ਜੂਨ (ਸੁਖਦੇਵ ਸਿੰਘ ਸੰਗਮ)- ਪੰਜਾਬ ਨੰਬਰਦਾਰ ਯੂਨੀਅਨ ਸਬ ਤਹਿਸੀਲ ਮਮਦੋਟ ਦੀ ਮਹੀਨਾਵਾਰ ਮੀਟਿੰਗ ਦਫ਼ਤਰ ਤਹਿਸੀਲ ਕੰਪਲੈਕਸ ਮਮਦੋਟ ਵਿਖੇ ਪ੍ਰਧਾਨ ਵਰਿੰਦਰ ਸਿੰਘ ਵੈਰੜ ਦੀ ਪ੍ਰਧਾਨਗੀ ਹੇਠ....
ਮਹਿਲਾ ਪਹਿਲਵਾਨਾਂ ਨਾਲ ਹੋਈ ਧੱਕੇਸ਼ਾਹੀ ਦੇ ਵਿਰੋਧ ’ਚ ਸਾੜਿਆ ਕੇਂਦਰ ਸਰਕਾਰ ਦਾ ਪੁਤਲਾ
. . .  about 2 hours ago
ਬਠਿੰਡਾ, 1 ਜੂਨ (ਅੰਮ੍ਰਿਤਪਾਲ ਸਿੰਘ ਵਲਾਣ)- ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਦੇ ਰਹੀਆਂ ਮਹਿਲਾਂ ਪਹਿਲਵਾਨਾਂ ਨਾਲ ਧੱਕੇਸ਼ਾਹੀਆਂ ਅਤੇ ਬਦਸਲੂਕੀਆਂ ਕਰਨ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚਾ....
ਹਿਮਾਚਲ: ਖੱਡ ’ਚ ਡਿੱਗੀ ਬੱਸ, ਕਈ ਯਾਤਰੀ ਜ਼ਖ਼ਮੀ
. . .  about 2 hours ago
ਸ਼ਿਮਲਾ, 1 ਜੂਨ- ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ 40 ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਦੇ ਸੜਕ ਤੋਂ ਉਤਰ ਕੇ ਖੱਡ ’ਚ ਡਿੱਗਣ ਕਾਰਨ ਕਈ ਯਾਤਰੀ ਜ਼ਖ਼ਮੀ ਹੋ ਗਏ। ਮੰਡੀ ਦੇ ਪੁਲਿਸ ਸੁਪਰਡੈਂਟ ਸੌਮਿਆ ਸੰਬਸ਼ਿਵਮ ਨੇ ਦੱਸਿਆ ਕਿ.....
ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ
. . .  about 3 hours ago
ਚੰਡੀਗੜ੍ਹ, 1 ਜੂਨ- ਪੰਜਾਬ ਦੇ ਸੀਨੀਅਰ ਪੱਤਰਕਾਰ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ...
ਸਰਕਾਰ ਨੂੰ ਟਿਚ ਕਰਕੇ ਜਾਣਦੇ ਪ੍ਰਾਈਵੇਟ ਸਕੂਲ, ਸਰਕਾਰੀ ਛੁੱਟੀ ਦੇ ਬਾਵਜੂਦ ਭੁਲੱਥ ’ਚ ਕੁੱਝ ਸਕੂਲ ਰਹੇ ਖੁੱਲ੍ਹੇ
. . .  about 3 hours ago
ਭੁਲੱਥ, 1 ਜੂਨ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ’ਚ ਕੁੱਝ ਚੋਣਵੇਂ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲ ਪੰਜਾਬ ਦੇ ਹੁਕਮਾਂ ਅਨੁਸਾਰ ਤਾਂ ਬੰਦ ਨਜ਼ਰ ਆਏ, ਪਰ ਕੁੱਝ ਨਾਮਵਰ ਚੋਣਵੇਂ ਪ੍ਰਾਈਵੇਟ....
ਦਲ ਖ਼ਾਲਸਾ ਵਲੋਂ 5 ਜੂਨ ਨੂੰ ਘੱਲੂਘਾਰਾ ਯਾਦਗਾਰੀ ਮਾਰਚ ਕੱਢਣ ਦਾ ਸੱਦਾ
. . .  about 4 hours ago
ਅੰਮ੍ਰਿਤਸਰ ,1 ਜੂਨ (ਜਸਵੰਤ ਸਿੰਘ ਜੱਸ)- ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਜੂਨ 1984 ਘੱਲੂਘਾਰਾ ਨੂੰ ਸਮਰਪਿਤ ਅੰਮ੍ਰਿਤਸਰ ਵਿਚ 5 ਜੂਨ ਨੂੰ ਘੱਲੂਘਾਰਾ ਯਾਦਗਾਰੀ ਮਾਰਚ ਕੱਢਣ ਦਾ ਐਲਾਨ ਕਰਨ....
ਪੰਜਾਬ ਸਰਕਾਰ ਦੀ ਅਦਾਰਾ ਅਜੀਤ ਖ਼ਿਲਾਫ਼ ਦਮਨਕਾਰੀ ਨੀਤੀਆ ਵਿਰੁੱਧ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਅਰਥੀ ਫੂਕ ਮੁਜ਼ਾਹਰਾ
. . .  about 4 hours ago
ਅੰਮ੍ਰਿਤਸਰ 1 ਜੂਨ (ਵਰਪਾਲ)- ਪੰਜਾਬ ਸਰਕਾਰ ਦੀਆਂ ਅਦਾਰਾ ਅਜੀਤ ਖ਼ਿਲਾਫ਼ ਦਮਨਕਾਰੀ ਨੀਤੀਆਂ ਅਤੇ ਪਹਿਲਵਾਨ ਲੜਕੀਆਂ ਦੇ ਜਿਣਸੀ ਸ਼ੋਸ਼ਣ ਮਾਮਲੇ ਵਿਚ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਅਰਥੀ ਫੂਕ....
“MAURH” ਲਹਿੰਦੀ ਰੁੱਤ ਦੇ ਨਾਇਕ ਅੱਠ ਦਿਨਾਂ ਬਾਅਦ, 9 ਜੂਨ 2023 ਨੂੰ ਸਿਨੇਮਾਘਰਾਂ ਵਿਚ ਹੋ ਰਹੀ ਰਿਲੀਜ਼, ਨਵਾਂ ਪੋਸਟਰ ਬਣਿਆ ਖਿੱਚ ਦਾ ਕੇਂਦਰ
. . .  about 5 hours ago
“MAURH” ਲਹਿੰਦੀ ਰੁੱਤ ਦੇ ਨਾਇਕ ਅੱਠ ਦਿਨਾਂ ਬਾਅਦ, 9 ਜੂਨ 2023 ਨੂੰ ਸਿਨੇਮਾਘਰਾਂ ਵਿਚ ਹੋ ਰਹੀ ਰਿਲੀਜ਼, ਨਵਾਂ ਪੋਸਟਰ ਬਣਿਆ ਖਿੱਚ ਦਾ ਕੇਂਦਰ
ਬਿਕਰਮ ਸਿੰਘ ਮਜੀਠੀਆ ਨੇ ਭਾਈ ਗੁਰਦੀਪ ਸਿੰਘ ਖੈੜਾ ਨਾਲ ਕੀਤੀ ਮੁਲਾਕਾਤ
. . .  about 5 hours ago
ਅੰਮ੍ਰਿਤਸਰ, 1 ਜੂਨ (ਜਸਵੰਤ ਸਿੰਘ ਜੱਸ)- ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਫੋਰਟਿਸ ਹਸਪਤਾਲ ਵਿਖੇ ਇਲਾਜ ਅਧੀਨ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਨਾਲ ਮੁਲਾਕਾਤ ਕਰਕੇ ਉਨ੍ਹਾਂ.....
ਕਰਨਾਟਕ: ਭਾਰਤੀ ਹਵਾਈ ਸੈਨਾ ਦਾ ਟ੍ਰੇਨਰ ਜਹਾਜ਼ ਹਾਦਸਾਗ੍ਰਸਤ
. . .  about 5 hours ago
ਨਵੀਂ ਦਿੱਲੀ, 1 ਜੂਨ- ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤੀ ਹਵਾਈ ਸੈਨਾ ਦਾ ਇਕ ਕਿਰਨ ਟ੍ਰੇਨਰ ਜਹਾਜ਼ ਕਰਨਾਟਕ ਦੇ ਚਮਰਾਜਨਗਰ ਦੇ ਮਕਾਲੀ ਪਿੰਡ ਨੇੜੇ....
ਮੈਨਚੈਸਟਰ ਯੂਨਾਈਟਿਡ ਨੂੰ ਪਛਾੜ ਕੇ ਰੀਅਲ ਮੈਡ੍ਰਿਡ ਬਣਿਆ ਦੁਨੀਆ ਦਾ ਸਭ ਤੋਂ ਕੀਮਤੀ ਫੁੱਟਬਾਲ ਕਲੱਬ
. . .  about 5 hours ago
ਮੈਡ੍ਰਿਡ, 1 ਜੂਨ- ਫੋਰਬਸ ਮੁਤਾਬਕ ਰੀਅਲ ਮੈਡ੍ਰਿਡ ਫੁੱਟਬਾਲ ਕਲੱਬ ਇੰਗਲਿਸ਼ ਕਲੱਬ ਮਾਨਚੈਸਟਰ ਯੂਨਾਈਟਿਡ ਨੂੰ ਪਿੱਛੇ ਛੱਡਦੇ ਹੋਏ ਲਗਾਤਾਰ ਦੂਜੀ ਵਾਰ ਦੁਨੀਆ ਦੇ ਸਭ ਤੋਂ ਕੀਮਤੀ ਫੁੱਟਬਾਲ ਕਲੱਬ...
ਨਰਿੰਦਰ ਮੋਦੀ ਤੇ ਨਿਪਾਲ ਦੇ ਪ੍ਰਧਾਨ ਮੰਤਰੀ ਵਿਚਕਾਰ ਹੋਈ ਵਫ਼ਦ ਪੱਧਰੀ ਮੀਟਿੰਗ
. . .  about 5 hours ago
ਨਵੀਂ ਦਿੱਲੀ, 1 ਜੂਨ- ਭਾਰਤੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਨਾਲ ਵਫ਼ਦ ਪੱਧਰੀ ਮੀਟਿੰਗ....
ਡਾ. ਹਮਦਰਦ ਨੂੰ ਵਿਜੀਲੈਂਸ ਦੇ ਸੰਮਨ ਬਦਲਾਖ਼ੋਰੀ ਦੀ ਭਾਵਨਾ- ਗੁਰਸ਼ਰਨ ਕੌਰ
. . .  about 6 hours ago
ਸੁਨਾਮ ਊਧਮ ਸਿੰਘ ਵਾਲਾ, 1 ਜੂਨ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਪਦਮ ਭੂਸ਼ਣ ਨਾਲ ਸਨਮਾਨਿਤ ਅਤੇ ਅਜੀਤ.....
ਲੁਧਿਆਣਾ ਪਹੁੰਚੇ ਕੇਂਦਰੀ ਸਿਹਤ ਮੰਤਰੀ
. . .  about 6 hours ago
ਲੁਧਿਆਣਾ, 1 ਜੂਨ (ਰੂਪੇਸ਼ ਕੁਮਾਰ)- ਲੁਧਿਆਣਾ ਪਹੁੰਚੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਸਰਕਟ ਹਾਊਸ ਵਿਚ ਇਕ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਦੇ.....
ਚੇਅਰਮੈਨ ਨਿਯੁਕਤ ਕਰਨ ਲਈ ਇਕ ਵੀ ਸਾਫ਼-ਸੁਥਰਾ ਵਿਅਕਤੀ ਨਹੀਂ ਲੱਭ ਸਕੀ ‘ਆਪ’- ਸੁਖਪਾਲ ਸਿੰਘ ਖਹਿਰਾ
. . .  about 6 hours ago
ਚੰਡੀਗੜ੍ਹ, 1 ਜੂਨ- ਪੰਜਾਬ ਸਰਕਾਰ ਵਲੋਂ ਵੱਖ-ਵੱਖ ਮਾਰਕੀਟ ਕਮੇਟੀ ਦੇ ਨਵੇਂ ਨਿਯੁਕਤ ਕੀਤੇ ਗਏ ਚੇਅਰਮੈਨਾਂ ਤਹਿਤ ਆਨੰਦਪੁਰ ਸਾਹਿਬ ਤੋਂ ਨਿਯੁਕਤ ਚੇਅਰਮੈਨ ਸੰਬੰਧੀ ਸੁਖਪਾਲ ਸਿੰਘ ਖਹਿਰਾ ਨੇ ਇਕ ਟਵੀਟ ਕੀਤਾ....
ਮਨੀਪੁਰ ਹਿੰਸਾ ਦੀ ਜਾਂਚ ਨਿਆਂਇਕ ਕਮਿਸ਼ਨ ਕਰੇਗੀ- ਅਮਿਤ ਸ਼ਾਹ
. . .  about 6 hours ago
ਇੰਫ਼ਾਲ, 1 ਜੂਨ- ਅੱਜ ਇੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਇਨ੍ਹਾਂ 2 ਦਿਨਾਂ ’ਚ ਮੈਂ ਮਨੀਪੁਰ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨ ਅਤੇ ਨਾਗਰਿਕਾਂ ਦੇ ਵਫ਼ਦਾਂ ਅਤੇ.....
ਬਲਦੇਵ ਸਿੰਘ ਬੱਬੂ ਚੇਤਨਪੁਰਾ ਮਾਰਕਿਟ ਕਮੇਟੀ ਅਜਨਾਲਾ, ਅਵਤਾਰ ਸਿੰਘ ਈਲਵਾਲ ਸੰਗਰੂਰ ਅਤੇ ਮੁਕੇਸ਼ ਜੁਨੇਜਾ ਸੁਨਾਮ ਦੇ ਚੇਅਰਮੈਨ ਨਿਯੁਕਤ
. . .  about 6 hours ago
ਅਜਨਾਲਾ/ਸੰਗਰੂਰ/ਸੁਨਾਮ ਊਧਮ ਸਿੰਘ ਵਾਲਾ-1 ਜੂਨ-ਪੰਜਾਬ ਸਰਕਾਰ ਵਲੋਂ ਅੱਜ 66 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ ਨਿਯੁਕਤ ਕੀਤੇ ਗਏ ਹਨ।ਇਨ੍ਹਾਂ ਵਿਚ ਬਲਦੇਵ ਸਿੰਘ ਬੱਬੂ ਚੇਤਨਪੁਰਾ...
36 ਸਾਲਾਂ ਵਿਚ ਮਈ ਮਹੀਨਾ ਸਭ ਤੋਂ ਠੰਢਾ ਰਿਕਾਰਡ-ਮੌਸਮ ਵਿਭਾਗ
. . .  about 8 hours ago
ਨਵੀਂ ਦਿੱਲੀ, 1 ਜੂਨ-ਮੌਸਮ ਵਿਭਾਗ ਦੇ ਅਨੁਸਾਰ 36 ਸਾਲਾਂ ਵਿਚ ਮਈ ਮਹੀਨਾ ਸਭ ਤੋਂ ਠੰਢਾ ਰਿਕਾਰਡ ਕੀਤਾ ਗਿਆ, ਜਿਸ ਵਿਚ ਜ਼ਿਆਦਾ ਬਾਰਸ਼ ਹੋਈ। ਇਸ ਦੇ ਚੱਲਦਿਆਂ ਇਸ ਵਾਰ ਔਸਤ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਸੈਲਸੀਅਸ ਤੱਕ ਹੇਠਾਂ ਆ...
ਵਿਜੀਲੈਂਸ ਵਲੋ ਇਕ ਨਾਇਬ ਤਹਿਸੀਲਦਾਰ ਅਤੇ ਸੇਵਾਮੁਕਤ ਪਟਵਾਰੀ ਗ੍ਰਿਫ਼ਤਾਰ
. . .  about 8 hours ago
ਬਠਿੰਡਾ, 1 ਜੂਨ (ਅੰਮਿ੍ਤਪਾਲ ਸਿੰਘ ਵਲਾਣ)-ਵਿਜੀਲੈਸ ਦੀ ਟੀਮ ਨੇ ਮਾਲ ਰਿਕਾਰਡ ਵਿਚ ਫੇਰਬਦਲ ਕਰਕੇ ਸ਼ਾਮਲਾਟ ਦੀ 28 ਏਕੜ ਜ਼ਮੀਨ ਪ੍ਰਾਈਵੇਟ ਵਿਅਕਤੀਆਂ ਦੇ ਨਾਮ ਕਰਨ ਦੇ ਦੋਸ਼ ਵਿਚ ਸਰਦੂਲਗੜ੍ਹ ਦੇ ਨਾਇਬ ਤਹਿਸੀਲਦਾਰ...
ਪੁਲਿਸ ਤੇ ਗੈਂਗਸਟਰਾਂ ਦਰਮਿਆਨ ਮੁਕਾਬਲੇ ਵਿਚ 2 ਕਾਬੂ
. . .  about 8 hours ago
ਐਸ.ਏ.ਐਸ. ਨਗਰ, 1 ਜੂਨ-(ਜਸਬੀਰ ਸਿੰਘ ਜੱਸੀ) ਬੀਤੀ ਦੇਰ ਰਾਤ ਖਰੜ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ 40 ਲੱਖ ਰੁਪਏ ਦੀ ਲੁੱਟ ਕਰ ਕੇ ਭੱਜੇ ਗੈਂਗਸਟਰਾਂ ਦਰਮਿਆਨ ਗਹਿਗੱਚ ਮੁਕਾਬਲਾ ਹੋਇਆ, ਜਿਸ ਵਿਚ ਦੋ ਗੈਂਗਸਟਰ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਿਪਾਲ ਦੇ ਪ੍ਰਧਾਨ ਮੰਤਰੀ ਨਾਲ ਕਰਨਗੇ ਮੁਲਾਕਾਤ
. . .  about 8 hours ago
ਨਵੀਂ ਦਿੱਲੀ, 1 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹੈਦਰਾਬਾਦ ਹਾਊਸ ਵਿਚ ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਨਾਲ ਮੁਲਾਕਾਤ ਕਰਨਗੇ।ਨਿਪਾਲ ਦੇ ਪ੍ਰਧਾਨ ਮੰਤਰੀ ਭਾਰਤ ਦੇ ਚਾਰ ਦਿਨਾਂ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਵੈਸਾਖ ਸੰਮਤ 553

ਹੁਸ਼ਿਆਰਪੁਰ / ਮੁਕੇਰੀਆਂ

ਮਾਨਗੜ੍ਹ ਟੋਲ ਪਲਾਜ਼ਾ 'ਤੇ ਕਿਸਾਨਾਂ ਦਾ ਸੰਘਰਸ਼ ਜਾਰੀ

ਗੜ੍ਹਦੀਵਾਲਾ, 11 ਮਈ (ਚੱਗਰ) - ਮਾਨਗੜ੍ਹ ਟੋਲ ਪਲਾਜ਼ਾ 'ਤੇ ਕਿਸਾਨਾਂ ਵਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ ਦੀ ਅਗਵਾਈ ਹੇਠ ਦਿੱਤੇ ਜਾ ਧਰਨੇ ਦੇ 216ਵੇਂ ਦਿਨ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਬਿਆਨਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੁਖਪਾਲ ਸਿੰਘ ...

ਪੂਰੀ ਖ਼ਬਰ »

¸ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ¸

458 ਨਵੇਂ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 9 ਦੀ ਮੌਤ

ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 458 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 22077 ਅਤੇ 9 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 802 ਹੋ ਗਈ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਸਥਾਨਕ ਸਰਕਾਰ ਵਿਭਾਗ ਅੰਦਰ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ

ਹੁਸ਼ਿਆਰਪੁਰ, 11 ਮਈ (ਹਰਪ੍ਰੀਤ ਕੌਰ) - ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਸਥਾਨਕ ਸਰਕਾਰ ਵਿਭਾਗ ਅੰਦਰ ਵੱਡੇ ਪੱਧਰ 'ਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਹਨ | ਈ.ਓ ਪਰਮਿੰਦਰ ਸਿੰਘ ਨੂੰ ਨਗਰ ਕੌਂਸਲ ਮੂਣਕ ਤੋਂ ਪਾਤੜਾ ਤੇ ਘੱਗਾ ਦਾ ਵਾਧੂ ਚਾਰਜ, ...

ਪੂਰੀ ਖ਼ਬਰ »

36 ਬੋਤਲਾਂ ਸ਼ਰਾਬ ਸੰਤਰਾ ਮਾਰਕਾ ਹਿਮਾਚਲ ਪ੍ਰਦੇਸ਼ ਸਮੇਤ ਵਿਅਕਤੀ ਕਾਬੂ

ਐਮਾਂ ਮਾਂਗਟ, 11 ਮਈ (ਗੁਰਾਇਆ) - ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਭੱਟੀਆਂ ਜੱਟਾਂ ਦੇ ਕੋਲ 36 ਬੋਤਲਾਂ ਸੰਤਰਾ ਮਾਰਕਾ ਹਿਮਾਚਲ ਪ੍ਰਦੇਸ਼ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਫਲਾਂ ਤੇ ਸਬਜ਼ੀਆਂ ਦੀਆਂ ਦੁਕਾਨਾਂ ਰੋਜ਼ਾਨਾ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੀ ਛੋਟ

ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜਾਰੀ ਪਾਬੰਦੀਆਂ ਅਤੇ ਛੋਟ ਦੇ ਆਦੇਸ਼ਾਂ ਵਿਚ ਲੜੀਵਾਰ ਜ਼ਿਲ੍ਹੇ ਦੇ ਸਾਰੇ ਫਲਾਂ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਨੂੰ ਰੋਜ਼ਾਨਾ ਸਵੇਰੇ 5 ਵਜੇ ਤੋਂ ਸ਼ਾਮ 5 ...

ਪੂਰੀ ਖ਼ਬਰ »

ਛੱਪੜ 'ਚ ਡੁੱਬਣ ਨਾਲ ਵਿਅਕਤੀ ਦੀ ਮੌਤ

ਮਿਆਣੀ, 11 ਮਈ (ਹਰਜਿੰਦਰ ਸਿੰਘ ਮੁਲਤਾਨੀ)- ਪਿੰਡ ਤੱਲਾਂ ਵਿਖੇ ਛੱਪੜ 'ਚ ਡੁੱਬਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਤੋ ਪਤਨੀ ਜਸਪਾਲ ਨੇ ਦੱਸਿਆ ਕਿ ਅੱਜ ਸਵੇਰੇ ਉਹ ਆਪਣੇ ਪਤੀ ਅਤੇ ਲੜਕੀ ਨਾਲ ਪਿੰਡ ਦੇ ਬਾਹਰ ਆਪਣੀ ਹਵੇਲੀ ਵਿਚ ਮੌਜੂਦ ...

ਪੂਰੀ ਖ਼ਬਰ »

ਗੜ੍ਹਸ਼ੰਕਰ 'ਚ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਮੌਤ, 3 ਨਵੇਂ ਪਾਜ਼ੀਟਿਵ ਮਾਮਲੇ

ਗੜ੍ਹਸ਼ੰਕਰ, 11 ਮਈ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ ਨਿਵਾਸੀ ਇਕ 57 ਸਾਲਾ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਦਾ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਸਸਕਾਰ ਕੀਤਾ ਗਿਆ ਹੈ | ਇਸ ਸਾਲ ਦੀ 30 ਜਨਵਰੀ ਤੋਂ ਲੈ ਕੇ ਸ਼ਹਿਰ ਵਿਚ 60 ਸਾਲ ਤੋਂ ਘੱਟ ਉਮਰ ਦੇ ਕੋਰੋਨਾ ...

ਪੂਰੀ ਖ਼ਬਰ »

ਪਿੰਡ ਸਤੌਰ 'ਚ ਪੇਟੀਆਂ ਦੇ ਤਾਲੇ ਤੋੜ ਕੇ ਘਰ 'ਚੋਂ ਕੀਮਤੀ ਸਾਮਾਨ ਚੋਰੀ

ਹੁਸ਼ਿਆਰਪੁਰ, 11 ਮਈ (ਨਰਿੰਦਰ ਸਿੰਘ ਬੱਡਲਾ) - ਥਾਣਾ ਹਰਿਆਣਾ ਅਧੀਨ ਪੈਂਦੇ ਪਿੰਡਾਂ 'ਚ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਦਿਨ-ਦਿਹਾੜੇ ਵਾਪਰ ਰਹੀਆਂ ਹਨ, ਪ੍ਰੰਤੂ ਇਸ ਦੇ ਬਾਵਜੂਦ ਪੁਲਿਸ ਦੇ ਹੱਥ ਅਜੇ ਤੱਕ ਕੋਈ ਚੋਰ ਗਿਰੋਹ ਜਾਂ ਮੁਲਜ਼ਮ ਨਹੀਂ ਲੱਗ ਸਕਿਆ | ...

ਪੂਰੀ ਖ਼ਬਰ »

ਬਜ਼ੁਰਗ ਔਰਤ ਦੀ ਹੱਤਿਆ ਕਰਨ ਵਾਲਾ ਦੋਸ਼ੀ ਗਿ੍ਫ਼ਤਾਰ

ਹੁਸ਼ਿਆਰਪੁਰ, 11 ਮਈ (ਨਰਿੰਦਰ ਸਿੰਘ ਬੱਡਲਾ) - ਥਾਣਾ ਮੇਹਟੀਆਣਾ ਪੁਲਿਸ ਨੇ ਬੀਤੀ ਰਾਤ ਪਿੰਡ ਭੁੰਗਰਨੀ ਵਿਖੇ ਘਰ 'ਚ ਦਾਖਲ ਹੋ ਕੇ ਬਜ਼ੁਰਗ ਔਰਤ ਦਾ ਗਲਾ ਘੁੱਟ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦੇਸ ...

ਪੂਰੀ ਖ਼ਬਰ »

ਡੀ.ਸੀ. ਨੇ ਪਿੰਡ ਕੱਕੋਂ, ਖਲਵਾਨਾ ਤੇ ਪੱਦੀ ਸੂਰਾ ਸਿੰਘ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ

ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਹੁਸ਼ਿਆਰਪੁਰ ਵਿਚ ਕੋਵਿਡ-19 ਸਬੰਧੀ ਮੌਜੂਦਾ ਹਾਲਾਤ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਧਾਰਾ 144 ਸੀ.ਆਰ.ਪੀ.ਸੀ. ...

ਪੂਰੀ ਖ਼ਬਰ »

ਸ਼ਵਿੰਦਰ ਸਿੰਘ ਬਿੱਟੂ ਆਲ ਇੰਡੀਆ ਵਰਕਿੰਗ ਕਾਂਗਰਸ ਕਮੇਟੀ ਲੁਬਾਣਾ ਭਾਈਚਾਰਾ ਦੇ ਸੂਬਾ ਪ੍ਰਧਾਨ ਨਿਯੁਕਤ

ਬੇਗੋਵਾਲ, 11 ਮਈ (ਸੁਖਜਿੰਦਰ ਸਿੰਘ)-ਹਲਕਾ ਭੁਲੱਥ ਦੇ ਸੀਨੀਅਰ ਤੇ ਟਕਸਾਲੀ ਆਗੂ ਸ਼ਵਿੰਦਰ ਸਿੰਘ ਬਿੱਟੂ ਜ਼ਿਲ੍ਹਾ ਪ੍ਰਧਾਨ ਆਲ ਇੰਡੀਆ ਵਰਕਿੰਗ ਕਾਂਗਰਸ ਕਮੇਟੀ ਲੁਬਾਣਾ ਭਾਈਚਾਰਾ ਨੂੰ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਆਲ ਇੰਡੀਆ ਵਰਕਿੰਗ ਕਾਂਗਰਸ ਕਮੇਟੀ ਲੁਬਾਣਾ ਭਾਈਚਾਰਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਹ ਨਿਯੁਕਤੀ ਪੱਤਰ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਤੇ ਬਲਰਾਮ ਸਿੰਘ ਰੰਧਾਵਾ ਉੱਪ ਪ੍ਰਧਾਨ ਆਲ ਇੰਡੀਆ ਵਰਕਿੰਗ ਕਾਂਗਰਸ ਕਮੇਟੀ ਨੇ ਦਿੱਤਾ | ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਕਮੇਟੀ ਦੇ ਪ੍ਰਧਾਨ ਸੋਰਵ ਖੁੱਲਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੇ ਕਿਹਾ ਪਾਰਟੀ ਹਰ ਮਿਹਨਤੀ ਵਰਕਰਾਂ ਦੀ ਮਿਹਨਤ ਦਾ ਮੁੱਲ ਮੋੜਨਾ ਚੰਗੀ ਤਰ੍ਹਾਂ ਜਾਣਦੀ ਹੈ ਤੇ ਇਸ ਕਰਕੇ ਹਲਕਾ ਭੁਲੱਥ ਦੇ ਸੀਨੀਅਰ ਤੇ ਟਕਸਾਲੀ ਆਗੂ ਤੇ ਵਰਕਰ ਜੋ ਪਹਿਲਾਂ ਹੀ ਲੁਬਾਣਾ ਭਾਈਚਾਰਾ ਵਿਚ ਜ਼ਿਲੇ੍ਹ ਦੀ ਨੁਮਾਇੰਦਗੀ ਕਰ ਰਹੇ ਹਨ, ਜਿਨ੍ਹਾਂ ਨੂੰ ਅੱਜ ਸੂਬਾ ਪ੍ਰਧਾਨ ਵਜੋਂ ਨਿਯੁਕਤ ਪੱਤਰੀ ਆਲ ਇੰਡੀਆ ਵਰਕਿੰਗ ਕਾਂਗਰਸ ਕਮੇਟੀ ਦੇ ਦਿਸ਼ਾ-ਨਿਰਦੇਸ਼ 'ਤੇ ਦਿੱਤਾ ਗਿਆ ਹੈ | ਇਸ ਤੋਂ ਪਹਿਲਾਂ ਜ਼ਿਲ੍ਹਾ ਕਪੂਰਥਲਾ ਦੇ ਯੂਥ ਕਾਂਗਰਸ ਦੇ ਪ੍ਰਧਾਨ ਸੌਰਵ ਖੁੱਲਰ ਨੇ ਕਿਹਾ ਕਿ ਸ਼ਵਿੰਦਰ ਸਿੰਘ ਬਿੱਟੂ ਜੋ ਹਲਕੇ ਭੁਲੱਥ ਵਿਚ ਕਾਂਗਰਸ ਦੀ ਮਜ਼ਬੂਤੀ ਲਈ ਯੋਗਦਾਨ ਦੇ ਰਹੇ ਹਨ | ਇਸ ਲਈ ਪਾਰਟੀ ਨੇ ਇਹ ਮਾਣ ਦਿੱਤਾ ਹੈ | ਇਸ ਮੌਕੇ ਨਵਨਿਯੁਕਤ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੇ ਲੁਬਾਣਾ ਭਾਈਚਾਰੇ ਦੇ ਸੂਬਾ ਪ੍ਰਧਾਨ ਸ਼ਵਿੰਦਰ ਸਿੰਘ ਬਿੱਟੂ ਨੇ ਕੌਮੀ ਪ੍ਰਧਾਨ ਤੇ ਚੌਧਰੀ ਸੰਤੋਖ ਸਿੰਘ, ਬਲਰਾਮ ਸਿੰਘ ਰੰਧਾਵਾ ਤੇ ਸੋਰਵ ਖੁੱਲਰ ਦਾ ਧੰਨਵਾਦ ਕੀਤਾ | ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਹਰ ਪੱਧਰ 'ਤੇ ਇਕਾਈਆਂ ਸਥਾਪਤ ਕੀਤੀਆਂ ਜਾਣਗੀਆਂ | ਇਸ ਤੋਂ ਇਲਾਵਾ ਹਲਕਾ ਭੁਲੱਥ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ | ਇਸ ਸਮੇਂ ਵਿਲੀਅਮ ਸਭਰਵਾਲ, ਮਨੋਹਰ ਲਾਲ ਪੱਪੂ ਸ਼ਾਹ, ਚਰਨਜੀਤ ਸਿੰਘ, ਅਜੇ ਪੰਡਿਤ ਆਦਿ ਨੇ ਇਸ ਨਿਯੁਕਤੀ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ |

ਖ਼ਬਰ ਸ਼ੇਅਰ ਕਰੋ

 

ਵਿਧਾਇਕ ਡਾ. ਰਾਜ ਨੇ ਸਿਵਲ ਹਸਪਤਾਲ ਦੇ ਕੋਵਿਡ ਆਈਸੋਲੇਸ਼ਨ ਸੈਂਟਰ ਦਾ ਦੌਰਾ ਕੀਤਾ

ਹੁਸ਼ਿਆਰਪੁਰ, 11 ਮਈ (ਹਰਪ੍ਰੀਤ ਕੌਰ)-ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਕੋਵਿਡ ਆਈਸੋਲੇਸ਼ਨ ਸੈਂਟਰ ਦਾ ਦੌਰਾ ਕੀਤਾ ਅਤੇ ਮਰੀਜ਼ਾ ਦੇ ਇਲਾਜ ਲਈ ਕੀਤੇ ਗਏ ਇੰਤਜਾਮਾਂ ਦਾ ਜਾਇਜ਼ਾ ਲਿਆ | ਉਨ੍ਹਾਂ ਨਾਲ ਸਿਵਲ ਸਰਜਨ ਡਾ. ਰਣਜੀਤ ...

ਪੂਰੀ ਖ਼ਬਰ »

ਲਗਾਤਾਰ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰ ਕੇ ਕੇਂਦਰ ਨੇ ਗ਼ਰੀਬ ਜਨਤਾ ਦਾ ਕੱਢਿਆ ਕਚੂੰਮਰ - ਤੋਏ, ਘੋਗਰਾ

ਘੋਗਰਾ, 11 ਮਈ (ਆਰ.ਐਸ. ਸਲਾਰੀਆ) - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲੋਕਾਂ ਨੂੰ 2 ਟਾਈਮ ਦੀ ਰੋਟੀ ਦੀ ਦੌੜ ਭੱਜ ਲੱਗੀ ਹੋਈ ਹੈ, ਪਰ ਦੂਸਰੇ ਪਾਸੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲੋਂ ਲਗਾਤਾਰ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ, ਜੋ ਕਿ ...

ਪੂਰੀ ਖ਼ਬਰ »

ਘਰ 'ਚ ਦਾਖ਼ਲ ਹੋ ਕੇ ਲੜਾਈ ਝਗੜਾ ਕਰਨ 'ਤੇ ਸਰਪੰਚ ਸਮੇਤ 6 ਖ਼ਿਲਾਫ਼ ਮਾਮਲਾ ਦਰਜ

ਚੌਲਾਂਗ, 11 ਅਪ੍ਰੈਲ (ਸੁਖਦੇਵ ਸਿੰਘ) - ਇਥੋਂ ਨਜ਼ਦੀਕੀ ਪੈਂਦੇ ਪਿੰਡ ਮੋਹਕਮਗੜ ਵਿਖੇ ਘਰ ਵਿਚ ਦਾਖਲ ਹੋ ਕੇ ਲੜਾਈ ਝਗੜਾ ਕਰਨ 'ਤੇ ਸਰਪੰਚ ਸਮੇਤ 6 ਖਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ | ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮਨਜਿੰਦਰ ਕੁਮਾਰ ਪੁੱਤਰ ...

ਪੂਰੀ ਖ਼ਬਰ »

ਐਸ.ਐਸ.ਪੀ. ਵਲੋਂ ਜ਼ਿਲ੍ਹਾ ਸਿਹਤ ਅਫ਼ਸਰ ਦਾ 'ਡੀ.ਜੀ.ਪੀ. ਆਨਰ' ਨਾਲ ਸਨਮਾਨ

ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਜ਼ਿਲ੍ਹਾ ਸਿਹਤ ਅਫ਼ਸਰ ਅਤੇ ਪੁਲਿਸ ਹਸਪਤਾਲ ਦੇ ਐਸ.ਐਮ.ਓ. ਡਾ. ਲਖਵੀਰ ਸਿੰਘ ਦਾ ਪੂਰੀ ਤਨਦੇਹੀ ਨਾਲ ਸਿਹਤ ਸੇਵਾਵਾਂ ਦੇਣ ਬਦਲੇ 'ਡੀ.ਜੀ.ਪੀ. ਆਨਰ' ਨਾਲ ਸਨਮਾਨ ਕੀਤਾ | ਸਮਾਜ ...

ਪੂਰੀ ਖ਼ਬਰ »

ਗੁਰਦੁਆਰਾ ਹਰੀਆਂ ਵੇਲਾਂ 'ਚ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ

ਚੱਬੇਵਾਲ, 11 ਮਈ (ਥਿਆੜਾ)- ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁੱਖ ਦਫ਼ਤਰ ਅਤੇ ਸੱਤਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਹਰੀਆਂ ਵੇਲਾਂ ਵਿਖੇ ਮੱਸਿਆ ਦੇ ਦਿਹਾੜੇ ਮੌਕੇ 22 ਮਈ 1964 ਨੂੰ ਗੁਰਦੁਆਰਾ ਸ੍ਰੀ ਪਾਉਂਟਾ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਸਮੂਹ ਪਟਵਾਰੀ ਮੰਗਾਂ ਨੂੰ ਲੈ ਕੇ ਅੱਜ ਤੇ ਕੱਲ੍ਹ ਛੁੱਟੀ 'ਤੇ ਜਾਣਗੇ- ਦਲਜੀਤ ਸਿੰਘ

ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ) - ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਹੁਸ਼ਿਆਰਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਦੀ ਅਗਵਾਈ 'ਚ ਹੋਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਯੂਨੀਅਨ ਵਲੋਂ ਦਿੱਤੇ ਸੱਦੇ 'ਤੇ 12 ਤੇ 13 ਮਈ ਨੂੰ ਜ਼ਿਲ੍ਹੇ ਦੇ ਸਮੂਹ ...

ਪੂਰੀ ਖ਼ਬਰ »

ਜੀਓ ਰਿਲਾਇੰਸ ਕੰਪਨੀ ਦੇ ਦਫ਼ਤਰਾਂ ਸਾਹਮਣੇ ਲਗਾਇਆ ਧਰਨਾ 181ਵੇਂ ਦਿਨ ਵੀ ਜਾਰੀ

ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵਲੋਂ ਜੀਓ ਰਿਲਾਇੰਸ ਕੰਪਨੀ ਦੇ ਦਫ਼ਤਰਾਂ ਸਾਹਮਣੇ ਹੁਸ਼ਿਆਰਪੁਰ ਵਿਖੇ ਲਗਾਇਆ ਰੋਸ ਧਰਨਾ 181ਵੇਂ ਦਿਨ ਵੀ ਜਾਰੀ ਰਿਹਾ | ਇਸ ਮੌਕੇ ਆਗੂਆਂ ਨੇ ਕਿਹਾ ...

ਪੂਰੀ ਖ਼ਬਰ »

ਐਸ. ਬੀ. ਆਈ. ਬੈਂਕ ਦੀ ਸ਼ਾਖ਼ਾ 'ਚ ਸਰਕਾਰੀ ਹੁਕਮਾਂ ਦੀਆਂ ਉਡੀਆਂ ਧੱਜੀਆਂ

ਨਸਰਾਲਾ, 11 ਮਈ (ਸਤਵੰਤ ਸਿੰਘ ਥਿਆੜਾ)-ਭਾਵੇਂ ਮਹਾਂ ਮਾਰੀ ਦੇ ਦਿਨੋ ਦਿਨ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਕੇਂਦਰ ਦੇ ਨਾਲ ਹੀ ਸੂਬਿਆਂ ਦੀਆਂ ਸਰਕਾਰਾਂ ਤੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਸਖ਼ਤੀ ਦੇ ਹੁਕਮ ਚਾੜ੍ਹਦਿਆਂ ਲੋਕਾਂ ਦੀ ਨਕੇਲ ਕੱਸਣ ਵਿਚ ਕੋਈ ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਵਲੋਂ ਮਨਾਇਆ ਗਿਆ 'ਰਾਸ਼ਟਰੀ ਤਕਨੀਕੀ ਦਿਵਸ'

ਮੁਕੇਰੀਆਂ, 11 ਮਈ (ਰਾਮਗੜ੍ਹੀਆ) - ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਵਲੋਂ 'ਰਾਸ਼ਟਰੀ ਤਕਨੀਕੀ ਦਿਵਸ' ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ 'ਚ ਆਈ.ਟੀ. ਕਲੱਬ ਆਫ਼ ਕੰਪਿਊਟਰ ਸਾਇੰਸ ਵਲੋਂ ਆਨਲਾਈਨ ਵਿਧੀ ਰਾਹੀਂ ਇਕ ਤਕਨੀਕੀ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦਸੂਹਾ ਵਿਖੇ ਉਸਾਰੀ ਮਜ਼ਦੂਰਾਂ ਦੀ ਕੋਵਿਡ-19 ਸਬੰਧੀ ਵੈਕਸੀਨੇਸ਼ਨ

ਦਸੂਹਾ, 11 ਮਈ (ਭੁੱਲਰ) - ਸਿਵਲ ਹਸਪਤਾਲ ਦਸੂਹਾ ਵਿਖੇ 18 ਤੋਂ 45 ਸਾਲ ਉਮਰ ਵਰਗ ਦੇ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਦੀ ਜੋ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਉਸਾਰੀ ਮਜ਼ਦੂਰਾਂ ਦੇ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ | ਇਸ ਸਬੰਧੀ ਸਿਵਲ ਹਸਪਤਾਲ ਦਸੂਹਾ ਦੇ ਐਸ.ਐਮ.ਓ. ਡਾ. ...

ਪੂਰੀ ਖ਼ਬਰ »

ਡਾਇਰੈਕਟਰ ਸਿਹਤ ਸੇਵਾਵਾਂ ਨੇ ਸਿਵਲ ਸਰਜਨ ਨਾਲ ਮੁਲਾਕਾਤ ਕੀਤੀ

ਹੁਸ਼ਿਆਰਪੁਰ, 11 ਮਈ (ਹਰਪ੍ਰੀਤ ਕੌਰ)- ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਜੀ. ਬੀ. ਸਿੰਘ ਨੇ ਹੁਸ਼ਿਆਰਪੁਰ ਦੌਰੇ ਦੌਰਾਨ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨਾਲ ਮੁਲਾਕਾਤ ਕੀਤੀ ਅਤੇ ਜ਼ਿਲ੍ਹੇ ਅੰਦਰ ਮੌਜੂਦਾ ਕੋਵਿਡ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਿਲ ...

ਪੂਰੀ ਖ਼ਬਰ »

ਡਾਇਰੈਕਟਰ ਸਿਹਤ ਸੇਵਾਵਾਂ ਵਲੋਂ ਕੋਵਿਡ ਨੂੰ ਲੈ ਕੇ ਸਿਵਲ ਹਸਪਤਾਲ ਦਾ ਦੌਰਾ

ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ ਅੰਦਰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਕੀਤੇ ਜਾ ਰਹੇ ਉਪਰਾਲਿਆ ਜਿਨ੍ਹਾਂ 'ਚ ਕੋਵਿਡ ਟੀਕਾਕਰਨ, ਕੋਵਿਡ ਸੈਂਪਲਿੰਗ, ਕੰਨਟੈਕਟ ਟਰੇਸਿੰਗ, ਮਾਈਕਰੋਕੰਨਟੇਨਮੈਟ ਜੋਨ, ਆਈਸੋਲੇਸ਼ਨ ਵਾਰਡ, ...

ਪੂਰੀ ਖ਼ਬਰ »

ਵਿਸ਼ੇਸ਼ ਹਦਾਇਤਾਂ ਤਹਿਤ ਰੋਜ਼ਾਨਾ ਦੁਕਾਨਾਂ ਖੋਲ੍ਹਣ ਦੀ ਛੋਟ ਦਿੱਤੀ ਜਾਵੇ-ਬਾਠ

ਗੜ੍ਹਸ਼ੰਕਰ, 11 ਮਈ (ਧਾਲੀਵਾਲ)- ਸਾਬਕਾ ਖੇਤੀਬਾੜੀ ਅਫ਼ਸਰ ਤੇ ਸਮਾਜ ਸੇਵੀ ਡਾ. ਹਰਵਿੰਦਰ ਸਿੰਘ ਬਾਠ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੋਰੋਨਾ ਮਹਾਂਮਾਰੀ ਦੇ ਚੱਲਦੇ ਹੋਏ ਵਿਸ਼ੇਸ਼ ਹਦਾਇਤਾਂ ਤਹਿਤ ਦੁਕਾਨਦਾਰਾਂ ਨੂੰ ਰੋਜ਼ਾਨਾ ਦੁਕਾਨਾਂ ਖੋਲ੍ਹਣ ਦੀ ...

ਪੂਰੀ ਖ਼ਬਰ »

ਮੋਮਬੱਤੀਆਂ ਜਗਾ ਕੇ ਕੋਰੋਨਾ ਕਾਰਨ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ

ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਲੇਬਰ ਪਾਰਟੀ ਅਤੇ ਹੈਲਥ ਕੇਅਰ ਮੂਵਮੈਂਟ ਪੰਜਾਬ ਵਲੋਂ ਅੱਡਾ ਹੰਦੋਵਾਲ ਵਿਖੇ ਕੋਰੋਨਾ ਮਹਾਂਮਾਰੀ ਕਾਰਨ ਮਰਨ ਵਾਲਿਆਂ ਨੂੰ ਪਾਰਟੀ ਦੇ ਸਕੱਤਰ ਦਵਿੰਦਰ ਸਿੰਘ ਥਿੰਦ ਦੀ ਅਗਵਾਈ 'ਚ ਮੋਮਬੱਤੀਆਂ ਜਗਾ ਕੇ ...

ਪੂਰੀ ਖ਼ਬਰ »

ਨਿਰਮਲ ਭੇਖ ਪੰਚਾਇਤੀ ਅਖਾੜਾ ਵਲੋਂ ਸੰਤ ਜੀਤ ਦੀ ਮੁਖੀ ਵਜੋਂ ਮਾਨਤਾ ਰੱਦ

ਜਲੰਧਰ ਛਾਉਣੀ, 11 ਮਈ (ਪਵਨ ਖਰਬੰਦਾ)- ਹਲਕਾ ਆਦਮਪੁਰ ਦੇ ਅਧੀਨ ਆਉਂਦੇ ਪਿੰਡ ਜੌਹਲਾਂ ਨੇੜੇ ਸਥਿਤ ਨਿਰਮਲ ਕੁਟੀਆ ਜੌਹਲਾਂ ਦੇ ਮੁਖੀ ਸੰਤ ਜੀਤ ਸਿੰਘ ਦੀ ਨਿਰਮਲ ਕੁਟੀਆ ਜੌਹਲਾਂ ਦੇ ਮੁਖੀ ਵਜੋਂ ਮਾਨਤਾ ਨੂੰ ਰੱਦ ਕਰਦੇ ਹੋਏ ਉਨ੍ਹਾਂ ਨੂੰ ਦਿੱਤੇ ਗਏ ਅਧਿਕਾਰਾਂ ਨੂੰ ...

ਪੂਰੀ ਖ਼ਬਰ »

ਕੇਂਦਰ ਸਰਕਾਰ ਖ਼ਿਲਾਫ਼ ਜੀਓ ਦਫ਼ਤਰ ਅੱਗੇ 156ਵੇਂ ਦਿਨ ਧਰਨਾ

ਗੜ੍ਹਸ਼ੰਕਰ, 11 ਮਈ (ਧਾਲੀਵਾਲ) - ਸੰਯੁਕਤ ਕਿਸਾਨ ਮੋਰਚੇ ਵਲੋਂ ਇਥੇ ਹੁਸ਼ਿਆਰਪੁਰ ਰੋਡ 'ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਬਲਵੀਰ ਸਿੰਘ ਬੀਹੜਾ ਦੀ ਪ੍ਰਧਾਨਗੀ ਹੇਠ 156ਵੇਂ ਦਿਨ ਧਰਨਾ ਦਿੱਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪਾਬੰਦੀਆਂ ਦੇ ਹੁਕਮਾਂ ਦੀ ਪ੍ਰਭਾਵਸ਼ੀਲਤਾ 'ਤੇ ਲੱਗੇ ਪ੍ਰਸ਼ਨ ਚਿੰਨ੍ਹ ਜ਼ਿਲ੍ਹਾ ਮੈਜਿਸਟਰੇਟ ਦੇ ਨਿਰਦੇਸ਼ ਬਣੇ ਦੁਕਾਨਦਾਰਾਂ ਲਈ ਸਿਰਦਰਦੀ

ਹੁਸ਼ਿਆਰਪੁਰ, 11 ਮਈ (ਹਰਪ੍ਰੀਤ ਕੌਰ) - ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿੱਤ ਦਿਨ ਜਾਰੀ ਕੀਤੇ ਜਾਂਦੇ ਪਾਬੰਦੀਆਂ ਤੇ ਛੋਟਾਂ ਵਿਚ ਨਵੇਂ-ਨਵੇਂ ਹੁਕਮ ਜਨਤਾ ਲਈ ਸਿਰਦਰਦੀ ਬਣ ਰਹੇ ਹਨ | ਹੁਕਮਾਂ 'ਚ ਕੀਤਾ ਜਾਂਦਾ ਵਾਧਾ-ਘਾਟਾ ਜਿਥੇ ...

ਪੂਰੀ ਖ਼ਬਰ »

ਪਿੰਡ ਚੱਕ ਕਾਸਮ ਵਿਖੇ 'ਆਪ' ਦੀ ਮੀਟਿੰਗ

ਘੋਗਰਾ, 11 ਮਈ (ਆਰ. ਐਸ. ਸਲਾਰੀਆ) - ਆਮ ਆਦਮੀ ਪਾਰਟੀ ਦੀ ਮੀਟਿੰਗ ਸਰਕਲ ਇੰਚਾਰਜ ਲਖਵਿੰਦਰ ਸਿੰਘ ਲੱਕੀ ਅਤੇ ਸੀਨੀਅਰ ਯੂਥ ਆਗੂ ਕੇ.ਪੀ. ਸੰਧੂ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਦਸੂਹਾ ਦੇ ਪਿੰਡ ਚੱਕ ਕਾਸਮ ਵਿਖੇ ਹੋਈ | ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਹਲਕੇ 'ਚ ਕੋਰੋਨਾ ਮਰੀਜ਼ ਕੁਆਰਨਟਾਇਨ ਨੂੰ ਕਰਨ ਲਈ 100 ਬੈੱਡਾਂ ਦਾ ਜਲਦ ਕਰਾਂਗੇ ਪ੍ਰਬੰਧ-ਜਥੇ. ਚੱਕ

ਮੁਕੇਰੀਆਂ, 11 ਮਈ (ਰਾਮਗੜ੍ਹੀਆ) - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਮੁਕੇਰੀਆਂ ਹਲਕੇ ਦੀਆਂ ਸੰਗਤਾਂ ਨੇ ਦਿਲ ਖ਼ੋਲ ਕੇ 200 ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਸਬੰਧੀ ਸਰਕਾਰ ਵਲੋਂ ਮਿਲੀਆਂ ਹਦਾਇਤਾਂ ਦੀ ਪਾਲਣਾ ਕਰਨੀ ਨੈਤਿਕ ਜ਼ਿੰਮੇਵਾਰੀ-ਐਸ.ਐਚ.ਓ.

ਦਸੂਹਾ, 11 ਮਈ (ਭੁੱਲਰ) - ਐਸ.ਐਚ.ਓ. ਦਸੂਹਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਸੰਬੰਧੀ ਪੰਜਾਬ ਸਰਕਾਰ ਵਲੋਂ ਮਿਲੀਆਂ ਹਦਾਇਤਾਂ ਦੀ ਦੁਕਾਨਦਾਰਾਂ ਵਲੋਂ ਪਾਲਨਾ ਕਰਨੀ ਨੈਤਿਕ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਕਿਸਾਨੀ ਅੰਦੋਲਨ ਪ੍ਰਤੀ ਚੁੱਪੀ ਤੇ ਬੇਰੁਖੀ ਦਾ ਖਮਿਆਜ਼ਾ ਮੋਦੀ ਸਰਕਾਰ ਨੂੰ ਭੁਗਤਣਾ ਪਵੇਗਾ-ਕਿਸਾਨ ਆਗੂ

ਹੁਸ਼ਿਆਰਪੁਰ, 11 ਮਈ (ਹਰਪ੍ਰੀਤ ਕੌਰ)- ਕਿਸਾਨੀ ਅੰਦੋਲਨ ਨੂੰ ਲੈ ਕੇ ਮੋਦੀ ਸਰਕਾਰ ਦੁਆਰਾ ਧਾਰੀ ਚੁੱਪੀ ਅਤੇ ਕਿਸਾਨਾਂ ਪ੍ਰਤੀ ਅਪਣਾਈ ਬੇਰੁਖੀ ਦਾ ਖਮਿਆਜ਼ਾ ਕੇਂਦਰ ਸਰਕਾਰ ਨੂੰ ਭੁਗਤਣਾ ਪਵੇਗਾ | ਇਹ ਵਿਚਾਰ ਲਾਚੋਵਾਲ ਟੋਲ ਪਲਾਜ਼ਾ 'ਤੇ ਦਿੱਤੇ ਜਾ ਰਹੇ ਧਰਨੇ ...

ਪੂਰੀ ਖ਼ਬਰ »

ਪਾਵਰ ਲਿਫਟਰ ਖਿਡਾਰਨ ਦਾ ਸੁਪਨਾ ਪੂਰਾ ਕਰਨ ਲਈ ਅੱਗੇ ਆਏ ਦਲਬੀਰ ਸਿੰਘ ਮਾਹਲ

ਜਲੰਧਰ, 11 ਮਈ (ਜਸਪਾਲ ਸਿੰਘ)- ਸਾਲ 2017 ਦੀ ਕਾਮਨਵੈਲਥ ਪੈਰਾ ਪਾਵਰ ਲਿਫ਼ਟਿੰਗ ਤੇ ਬੈਂਚ ਪ੍ਰੈੱਸ ਚੈਂਪੀਅਨਸ਼ਿਪ 'ਚ ਸੋਨੇ ਦਾ ਤਗਮਾ ਹਾਸਲ ਕਰਨ ਵਾਲੀ ਉੱਘੀ ਪਾਵਰ ਲਿਫਟਰ ਰਮਨਦੀਪ ਕੌਰ ਇਸੇ ਸਾਲ ਦੁਬਈ ਵਿਖੇ 19 ਤੋਂ 22 ਜੂਨ ਤੱਕ ਹੋਣ ਜਾ ਰਹੀ ਅੰਤਰ ਰਾਸ਼ਟਰੀ ਪਾਵਰ ...

ਪੂਰੀ ਖ਼ਬਰ »

ਪਿੰਡ ਸਹਿਕਰ 'ਚ ਕਈ ਪਰਿਵਾਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ 'ਆਪ' 'ਚ ਸ਼ਾਮਿਲ

ਤਲਵਾੜਾ, 11 ਮਈ (ਅ. ਪ੍ਰ) - ਵਿਧਾਨ ਸਭਾ ਹਲਕਾ ਦੇ ਪਿੰਡ ਸਹਿਰਕ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਸਰਕਲ ਪ੍ਰਧਾਨ ਮਾਸਟਰ ਯਾਦਵਿੰਦਰ ਸਿੰਘ ਦੀ ਅਗਵਾਈ 'ਚ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ 'ਆਪ' ਐਡਵੋਕੇਟ ਸ. ਕਰਮਵੀਰ ਸਿੰਘ ਘੁੰਮਣ ਸਾਬਕਾ ਉਪ ਪ੍ਰਧਾਨ ਨਗਰ ...

ਪੂਰੀ ਖ਼ਬਰ »

ਫ਼ੌਜੀਆਂ ਤੇ ਪੁਰਾਤਨ ਛਿੰਝ ਵਜੋਂ ਮਸ਼ਹੂਰ ਪਿੰਡ ਲਾਲੋਵਾਲ

ਹਰਜਿੰਦਰ ਸਿੰਘ ਮਸੀਤੀ 94637-73637 ਅੱਡਾ ਸਰਾਂ-ਢੋਲਵਾਹਾ ਮਾਰਗ 'ਤੇ ਸਥਿਤ ਲਾਲੋਵਾਲ (ਹੁਸੈਨਪੁਰ) ਫ਼ੌਜੀ ਜਵਾਨਾਂ, ਪੁਰਾਤਨ ਛਿੰਝ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਵਜੋਂ ਜਾਣਿਆ ਜਾਂਦਾ ਹੈ | ਪਿੰਡ ਦੇ ਕੁਝ ਪਰਿਵਾਰ ਪਾਕਿਸਤਾਨ ਤੋਂ ਆ ਕੇ ਇਥੇ ਵਸੇ | ਪਿੰਡ 'ਚ ਮੁੱਖ ਕਿੱਤਾ ...

ਪੂਰੀ ਖ਼ਬਰ »

ਬੱਧਣ ਗੋਤ ਦਾ ਸਾਲਾਨਾ ਮੇਲਾ ਮੁਲਤਵੀ

ਗੜ੍ਹਸ਼ੰਕਰ, 11 ਮਈ (ਧਾਲੀਵਾਲ)- ਬੱਧਣ ਗੋਤ ਨਾਲ ਸਬੰਧਿਤ ਪਰਿਵਾਰਾਂ ਦਾ ਸਾਲਾਨਾ ਜੋੜ ਮੇਲਾ ਜੋ ਪਿੰਡ ਕਰਿਆਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ 16 ਮਈ ਨੂੰ ਕਰਵਾਇਆ ਜਾਣਾ ਸੀ, ਉਹ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਅਗਲੇ ਫ਼ੈਸਲੇ ਤੱਕ ਮੁਲਤਵੀ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਵਿਧਾਇਕ ਡੋਗਰਾ ਦੇ ਸਹਿਯੋਗ ਨਾਲ ਗ੍ਰਾਮ ਪੰਚਾਇਤ ਰੱਕੜੀ ਦਾ ਹੋ ਰਿਹਾ ਸਰਬਪੱਖੀ ਵਿਕਾਸ- ਸਰਪੰਚ ਹੈਪੀ

ਤਲਵਾੜਾ, 11 ਮਈ (ਅਜੀਤ ਪ੍ਰਤੀਨਿਧੀ) - ਜਦੋਂ ਦੀ ਹਲਕਾ ਦਸੂਹਾ ਦੀ ਵਾਗਡੋਰ ਵਿਧਾਇਕ ਡੋਗਰਾ ਦੇ ਹੱਥਾਂ 'ਚ ਆਈ ਹੈ, ਉਦੋਂ ਦੀ ਬਲਾਕ ਤਲਵਾੜਾ ਦੇ ਇਤਿਹਾਸਿਕ ਤੇ ਧਾਰਮਿਕ ਪਿੰਡ ਰੱਕੜੀ (ਦਾਤਾਰਪੁਰ) ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ | ਇਹ ਪ੍ਰਗਟਾਵਾ ਰੱਕੜੀ (ਦਾਤਾਰਪੁਰ) ...

ਪੂਰੀ ਖ਼ਬਰ »

ਘਰ 'ਚ ਦਾਖ਼ਲ ਹੋ ਕੇ ਹਮਲਾ ਕਰਨ 'ਤੇ 12 ਖ਼ਿਲਾਫ਼ ਮਾਮਲਾ ਦਰਜ

ਮਾਹਿਲਪੁਰ, 11 ਮਈ (ਦੀਪਕ ਅਗਨੀਹੋਤਰੀ) - ਥਾਣਾ ਮਾਹਿਲਪੁਰ ਦੀ ਪੁਲਿਸ ਨੇ ਘਰ ਵਿਚ ਦਾਖਲ ਹੋ ਕੇ ਦੋ ਵਿਅਕਤੀਆਂ ਦੀ ਕੁੱਟਮਾਰ ਕਰਨ ਦੇ ਦੋਸ਼ ਅਧੀਨ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਧਾਰਾ 323, 452, 148, 149, 120 ਬੀ. ਅਧੀਨ ਮਾਮਲਾ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਹੁਸ਼ਿਆਰਪੁਰ, 11 ਮਈ (ਨਰਿੰਦਰ ਸਿੰਘ ਬੱਡਲਾ)-ਗੁਰਦੁਆਰਾ ਸੰਤ ਬਾਬਾ ਧਿਆਨ ਦਾਸ ਧੂਣੇ ਵਾਲਿਆਂ ਦੇ ਤਪ ਅਸਥਾਨ ਪਿੰਡ ਲੰਗੇਰੀ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ...

ਪੂਰੀ ਖ਼ਬਰ »

ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੇ ਹੜਤਾਲ ਦੌਰਾਨ ਐਮ.ਐਮ.ਓ. ਨੂੰ ਦਿੱਤਾ ਮੰਗ ਪੱਤਰ

ਗੜ੍ਹਸ਼ੰਕਰ, 11 ਮਈ (ਧਾਲੀਵਾਲ)- ਪਿਛਲੇ ਕਈ ਸਾਲਾਂ ਤੋਂ ਠੇਕੇ 'ਤੇ ਕੰਮ ਕਰ ਰਹੇ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵਲੋਂ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਵਿਖੇ ਸੇਵਾ ਵਿਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ ਕਰਦੇ ਹੋਏ ਆਪਣੀਆਂ ਮੰਗਾਂ ਲਈ ਸੀਨੀਅਰ ...

ਪੂਰੀ ਖ਼ਬਰ »

ਜਗਦੀਸ਼ ਪਾਲ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ

ਹੁਸ਼ਿਆਰਪੁਰ, 11 ਮਈ (ਹਰਪ੍ਰੀਤ ਕੌਰ)-ਰਹੀਮਪੁਰ ਮੰਡੀ ਵਿਚ ਅੱਜ ਆੜ੍ਹਤੀ ਐਸੋਸੀਏਸ਼ਨ ਦੀ ਚੋਣ ਪੰਡਿਤ ਤਰਸੇਮ ਮੌਦਗਿੱਲ ਅਤੇ ਰਮੇਸ਼ ਚੰਦ ਦੀ ਦੇਖਰੇਖ ਹੇਠ ਹੋਈ | ਜਗਦੀਸ਼ ਪਾਲ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ | ਉਨ੍ਹਾਂ ਨੂੰ ਕੁੱਲ 35 ਵਿਚੋਂ 23 ਵੋਟਾਂ ...

ਪੂਰੀ ਖ਼ਬਰ »

ਪੰਜਾਬ ਅਤੇ ਕੇਂਦਰ ਸਰਕਾਰ ਕਮਲਜੀਤ ਸਿੰਘ ਦੀ ਲਾਸ਼ ਮਸਕਟ ਤੋਂ ਲਿਆਉਣ 'ਚ ਪਰਿਵਾਰ ਦੀ ਸਹਾਇਤਾ ਕਰੇ- ਪ੍ਰੋਫੈਸਰ ਮੁਲਤਾਨੀ

ਨੰਗਲ ਬਿਹਾਲਾਂ, 11 ਮਈ (ਵਿਨੋਦ ਮਹਾਜਨ)-ਹਲਕਾ ਮੁਕੇਰੀਆਂ ਦੇ ਵਿਚ ਪੈਂਦੇ ਪਿੰਡ ਸਿੰਘਪੁਰ ਜੱਟਾਂ ਦੇ ਸ. ਜਸਵੰਤ ਸਿੰਘ ਦਾ ਨੌਜਵਾਨ ਲੜਕਾ ਕਮਲਜੀਤ ਸਿੰਘ ਜੋ ਪਿਛਲੇ ਚਾਰ ਸਾਲ ਤੋਂ ਮਸਕਟ ਵਿਚ ਡਰਾਈਵਰੀ ਦਾ ਕੰਮ ਕਰ ਰਿਹਾ ਸੀ, ਉਸ ਦੀ ਪਿਛਲੇ ਦਿਨੀਂ ਮਸਕਟ ਵਿਚ ਭੇਦਭਰੀ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦਾ ਬੀ. ਕਾਮ. ਸਮੈਸਟਰ ਪੰਜਵੇਂ ਦਾ ਨਤੀਜਾ ਸ਼ਾਨਦਾਰ ਰਿਹਾ

ਗੜ੍ਹਸ਼ੰਕਰ, 11 ਮਈ (ਧਾਲੀਵਾਲ)-ਇੱਥੋਂ ਦੇ ਡੀ.ਏ.ਵੀ. ਕਾਲਜ ਫ਼ਾਰ ਗਰਲਜ਼ ਦਾ ਬੀ.ਕਾਮ. ਸਮੈਸਟਰ ਪੰਜਵੇਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ | 100 ਫ਼ੀਸਦੀ ਰਹੇ ਨਤੀਜੇ ਵਿਚ ਵਿਦਿਆਰਥਣ ਅਮਨ ਕੌਸ਼ਲ ਨੇ 82.5 ਫ਼ੀਸਦੀ ਅੰਕ ਲੈ ਕੇ ਕਲਾਸ ਵਿਚੋਂ ਪਹਿਲਾ, ਬੰਦਨਾ ਨੇ 80.5 ਫ਼ੀਸਦੀ ਅੰਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX