ਤਾਜਾ ਖ਼ਬਰਾਂ


ਕਰਨਾਟਕ ਵਿਧਾਨ ਪ੍ਰੀਸ਼ਦ ਉਪ ਚੋਣ 30 ਜੂਨ ਨੂੰ ਹੋਵੇਗੀ, ਉਸੇ ਦਿਨ ਹੋਵੇਗੀ ਵੋਟਾਂ ਦੀ ਗਿਣਤੀ
. . .  1 day ago
ਦਿੱਲੀ ਦੇ ਜਾਮੀਆ ਨਗਰ 'ਚ ਲੱਕੜ ਦੇ ਬਕਸੇ 'ਚੋਂ 2 ਬੱਚਿਆਂ ਦੀਆਂ ਮਿਲੀਆਂ ਲਾਸ਼ਾਂ
. . .  1 day ago
ਨਵੀਂ ਦਿੱਲੀ, 6 ਜੂਨ - ਦਿੱਲੀ ਪੁਲਿਸ ਮੁਤਾਬਕ ਦਿੱਲੀ ਦੇ ਜਾਮੀਆ ਨਗਰ ਸਥਿਤ ਇਕ ਫੈਕਟਰੀ 'ਚ ਲੱਕੜ ਦੇ ਬਕਸੇ 'ਚੋਂ 7 ਅਤੇ 8 ਸਾਲ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜੋ ਕੱਲ੍ਹ ਤੋਂ ਲਾਪਤਾ ...
ਅਰਬ ਸਾਗਰ 'ਤੇ ਦਬਾਅ ਅਗਲੇ 12 ਘੰਟਿਆਂ ਦੌਰਾਨ ਤੇਜ਼ ਹੋ ਸਕਦਾ ਹੈ ਚੱਕਰਵਾਤੀ ਤੂਫਾਨ: ਮੌਸਮ ਵਿਭਾਗ
. . .  1 day ago
ਮਹਾਰਾਸ਼ਟਰ: ਪਾਲਘਰ 'ਚ ਇਮਾਰਤ ਦਾ ਮਲਬਾ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ
. . .  1 day ago
ਮਹਾਰਾਸ਼ਟਰ : ਠਾਣੇ ਕ੍ਰਾਈਮ ਬ੍ਰਾਂਚ ਸੈੱਲ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 17 ਦੇਸੀ ਪਿਸਤੌਲ, 31 ਮੈਗਜ਼ੀਨ ਅਤੇ 12 ਜ਼ਿੰਦਾ ਕਾਰਤੂਸ ਕੀਤੇ ਬਰਾਮਦ
. . .  1 day ago
WTC-2023 ਦਾ ਫਾਈਨਲ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਭਲਕੇ, ਦਰਸ਼ਕ ਉਡੀਕ 'ਚ
. . .  1 day ago
ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਮਿਲੇ ਨਵੇਂ ਵੀ.ਸੀ. ਡਾ.ਰਾਜੀਵ ਸੂਦ
. . .  1 day ago
ਚੰਡੀਗੜ੍ਹ, 6 ਜੂਨ (ਹਰਕਵਲਜੀਤ) -ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਨਵੇਂ ਵਾਇਸ ਚਾਂਸਲਰ ਮਿਲੇ ਹਨ। ਜਾਣਕਾਰੀ ਮੁਤਾਬਿਕ, ਡਾ.ਰਾਜੀਵ ਸੂਦ ਯੂਨੀਵਰਸਿਟੀ ਦੇ ਨਵੇਂ ਵੀ.ਸੀ. ਹੋਣਗੇ ...
ਤਕਨੀਕੀ ਖ਼ਰਾਬੀ ਕਾਰਨ ਰੂਸ ’ਚ ਉਤਾਰਨਾ ਪਿਆ ਏਅਰ ਇੰਡੀਆ ਦਾ ਜਹਾਜ਼
. . .  1 day ago
ਨਵੀਂ ਦਿੱਲੀ, 6 ਜੂਨ- ਦਿੱਲੀ-ਸਾਨ ਫ਼ਰਾਂਸਿਸਕੋ ਫ਼ਲਾਈਟ ਦੇ ਇੰਜਣ ’ਚ ਤਕਨੀਕੀ ਖ਼ਰਾਬੀ ਕਾਰਨ ਰੂਸ ਦੇ ਮੈਗਾਡਨ ਸ਼ਹਿਰ ਵੱਲ ਮੋੜ ਦਿੱਤਾ ਗਿਆ। ਏਅਰ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼....
ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ ਸਮੇਤ 3 ਨੂੰ ਕੀਤਾ ਕਾਬੂ
. . .  1 day ago
ਅਟਾਰੀ, 6 ਜੂਨ (ਗੁਰਦੀਪ ਸਿੰਘ ਅਟਾਰੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਘਰਿੰਡਾ ਦੀ ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ, ਚਾਰ ਲੱਖ ਡਰੱਗ ਮਨੀ, ਇਕ ਪਿਸਟਲ....
ਕੁਰੂਕਸ਼ੇਤਰ: ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਸੜਕਾਂ ਖ਼ਾਲੀ ਕਰਨ ਦੀ ਚਿਤਾਵਨੀ
. . .  1 day ago
ਕੁਰੂਕਸ਼ੇਤਰ, 6 ਜੂਨ- ਇੱਥੋਂ ਦੇ ਸ਼ਾਹਬਾਦ ਮਾਰਕੰਡਾ ਵਿਖੇ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ ਅਜੇ ਵੀ ਚਾਲੂ ਹੈ। ਉਨ੍ਹਾਂ ਵਲੋਂ ਸ਼ਾਹਬਾਦ ਥਾਣੇ ਦੇ ਨੇੜੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ....
ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਵਲੋਂ ਅਸਤੀਫ਼ੇ ਦਾ ਐਲਾਨ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਜੂਨ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਹੈ। ਕੌਂਸਲਰਾਂ ਨੇ ਮੌਜੂਦਾ ਨਗਰ....
ਕੇਰਲ: ਰਾਜ ਸਰਕਾਰ ਨੇ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਦੋ ਨਿੱਜੀ ਸਟਾਫ਼ ਮੈਂਬਰ ਲਏ ਵਾਪਸ
. . .  1 day ago
ਤਿਰੂਵੰਨਤਪੁਰਮ, 6 ਜੂਨ- ਕੇਰਲ ਸਰਕਾਰ ਨੇ ਵਾਇਨਾਡ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਗਏ ਦੋ ਨਿੱਜੀ ਸਟਾਫ਼ ਮੈਂਬਰਾਂ ਨੂੰ ਵਾਪਸ ਲੈ ਲਿਆ ਹੈ। ਜਨਰਲ ਪ੍ਰਸ਼ਾਸਨ ਦੇ ਸੰਯੁਕਤ ਸਕੱਤਰ.....
ਬੇਖੌਫ਼ ਲੁਟੇਰਿਆਂ ਵਲੋਂ ਨੂਰਮਹਿਲ ਸਬ-ਤਹਿਸੀਲ਼ ਵਿਚ ਦਿਨ-ਦਿਹਾੜੇ ਖੋਹ ਦੀ ਵਾਰਦਾਤ ਨੂੰ ਦਿੱਤਾ ਅੰਜਾਮ
. . .  1 day ago
ਜੰਡਿਆਲਾ ਮੰਜਕੀ, 6 ਜੂਨ (ਸੁਰਜੀਤ ਸਿੰਘ ਜੰਡਿਆਲਾ)- ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਆਵਾਜਾਈ ਭਰਪੂਰ ਨੂਰਮਹਿਲ ਤਹਿਸੀਲ ਵਿਚ ਇਕ ਵਿਅਕਤੀ ਨੂੰ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ...
ਇਨਸਾਫ਼ ਨਾ ਮਿਲਣ ਤੋਂ ਅੱਕੇ ਪਿੰਡ ਗੁੰਮਟੀ ਦੇ ਲੋਕਾਂ ਵਲੋਂ ਥਾਣਾ ਠੁੱਲੀਵਾਲ ਮੂਹਰੇ ਰੋਸ ਪ੍ਰਦਰਸ਼ਨ
. . .  1 day ago
ਮਹਿਲ ਕਲਾਂ, 6 ਜੂਨ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਗੁੰਮਟੀ ਦੇ ਇਕ ਵਿਅਕਤੀ ਦੀ ਹਾਦਸੇ 'ਚ ਹੋਈ ਮੌਤ ਦੇ ਮਾਮਲੇ 'ਚ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਥਾਣਾ ਠੁੱਲੀਵਾਲ ਪੁਲਿਸ ਵਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਨਾ...
ਅਸੀਂ ਸਾਕਾ ਨੀਲਾ ਤਾਰਾ ਕਾਰਨ ਕਾਂਗਰਸ ਨਾਲ ਨਹੀਂ ਜਾ ਸਕਦੇ- ਮਹੇਸ਼ਇੰਦਰ ਸਿੰਘ ਗਰੇਵਾਲ
. . .  1 day ago
ਚੰਡੀਗੜ੍ਹ, 6 ਜੂਨ- 2024 ਦੀਆਂ ਚੋਣਾਂ ਸੰਬੰਧੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ....
ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿਚ ਹੋਇਆ ਜ਼ਬਰਦਸਤ ਹੰਗਾਮਾ
. . .  1 day ago
ਚੰਡੀਗੜ੍ਹ, 6 ਜੂਨ- ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਜ਼ਬਰਦਸਤ ਹੰਗਾਮਾ ਹੋ ਗਿਆ। ਇਸ ਹੰਗਾਮੇ ਵਿਚ ਆਪ ਕੌਂਸਲਰ ਅਤੇ ਕਿਰਨ ਖ਼ੇਰ ਆਹਮੋ ਸਾਹਮਣੇ ਹੋ ਗਏ। ਕਿਰਨ ਖ਼ੇਰ ਨੇ ਪ੍ਰਧਾਨ ਮੰਤਰੀ ਵਿਰੁੱਧ....
ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ
. . .  1 day ago
ਪਰਮਾਰੀਬੋ, 6 ਜੂਨ- ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੂਰੀਨਾਮ ਦੇ ਸਰਵਉਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੂਰੀਨਾਮ ਦੇ ਰਾਸ਼ਟਰਪਤੀ ਚੰਦਰਕੀਪ੍ਰਸਾਦ ਸੰਤੋਖੀ ਨੇ ਮਜ਼ਬੂਤ ​​ਦੁਵੱਲੇ ਸੰਬੰਧਾਂ ’ਤੇ ਰਾਸ਼ਟਰਪਤੀ ਮੁਰਮੂ ਨੂੰ ਵਧਾਈ ਦਿੱਤੀ। ਗ੍ਰਹਿ ਮੰਤਰਾਲੇ ਨੇ ਟਵੀਟ...
ਕਟਾਰੂਚੱਕ ਮਾਮਲੇ ਵਿਚ ਐਨ.ਸੀ.ਐਸ.ਸੀ. ਵਲੋਂ ਰਾਜ ਸਰਕਾਰ ਨੂੰ ਤੀਜਾ ਨੋਟਿਸ ਜਾਰੀ
. . .  1 day ago
ਚੰਡੀਗੜ੍ਹ, 6 ਜੂਨ- ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ (ਐਨ.ਸੀ.ਐਸ.ਸੀ.) ਨੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਉਪਰ ਲਗਾਏ....
ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ- ਗਿਆਨੀ ਹਰਪ੍ਰੀਤ ਸਿੰਘ
. . .  1 day ago
ਅੰਮ੍ਰਿਤਸਰ, 6 ਜੂਨ- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਘੱਲੂਘਾਰਾ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਆਪਣੇ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਸਾਡਾ ਏਕਾ ਹੀ ਸਾਡੀ ਤਾਕਤ ਹੈ। ਜਥੇਦਾਰ ਨੇ...
ਖ਼ਾਲਿਸਤਾਨ ਦਾ ਕੋਈ ਰੋਡਮੈਪ ਨਹੀਂ- ਰਾਜਾ ਵੜਿੰਗ
. . .  1 day ago
ਅਮਰੀਕਾ, 6 ਜੂਨ- ਖ਼ਾਲਿਸਤਾਨ ਮੁੱਦੇ ਸੰਬੰਧੀ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਟਵੀਟ ਕੀਤਾ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਨਾ ਤਾਂ ਖ਼ਾਲਿਸਤਾਨ ਦਾ ਕੋਈ ਵਜੂਦ ਹੈ ਅਤੇ ...
ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ਕੀਤਾ ਜਾਮ
. . .  1 day ago
ਕੁਰੂਕਸ਼ੇਤਰ, 6 ਜੂਨ- ਸੂਰਜਮੁਖੀ ਦੀ ਐਮ.ਐਸ. ਪੀ. ’ਤੇ ਖ਼ਰੀਦ ਦੇ ਮੁੱਦੇ ਨੂੰ ਲੈ ਕੇ ਅੱਜ ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ’ਤੇ ਜਾਮ ਲਗਾ ਦਿੱਤਾ ਅਤੇ ਸ਼ਾਹਬਾਦ ਮਾਰਕੰਡਾ ਹਾਈਵੇਅ...
ਅਸੀਂ ਹਮੇਸ਼ਾ ‘ਅਜੀਤ’ ਨਾਲ ਖੜ੍ਹੇ ਹਾਂ- ਬੂਟਾ ਸਿੰਘ ਸ਼ਾਦੀਪੁਰ
. . .  1 day ago
ਪਟਿਆਲਾ, 6 ਜੂਨ (ਅਮਨਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਪ੍ਰਤੀ ਵਰਤੀ ਜਾ ਰਹੀ ਦਮਨਕਾਰੀ ਨੀਤੀ ਤਹਿਤ ‘ਅਜੀਤ’ ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ....
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮ ਲਈ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਵੀਜ਼ੇ ਜਾਰੀ
. . .  1 day ago
ਨਵੀਂ ਦਿੱਲੀ, 6 ਜੂਨ- ਪਾਕਿਸਤਾਨੀ ਹਾਈ ਕਮਿਸ਼ਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 8 ਤੋਂ17 ਜੂਨ 2023 ਤੱਕ ਪਾਕਿਸਤਾਨ ਵਿਚ ਹੋਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਪੂਰਵ ਸੰਧਿਆ....
ਕਿਸਾਨਾਂ ਵਲੋਂ ਅੱਜ ਸ਼ਾਹਬਾਦ ਮਾਰਕੰਡਾ ਵਿਖੇ ਕੀਤੀਆਂ ਜਾ ਸਕਦੀਆਂ ਹਨ ਸੜਕਾਂ ਜਾਮ
. . .  1 day ago
ਸ਼ਾਹਬਾਦ ਮਾਰਕੰਡਾ, 6 ਜੂਨ- ਸੂਰਜਮੁਖੀ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਵਲੋਂ ਅੱਜ ਇੱਥੇ ਸੜਕਾਂ ਜਾਮ ਕੀਤੀਆਂ ਜਾ ਸਕਦੀਆਂ ਹਨ। ਜਾਣਕਾਰੀ ਅਨੁਸਾਰ ਸ਼ਾਹਬਾਦ ਦਾ ਬਰਾੜਾ ਰੋਡ ਪੁਲਿਸ ਛਾਉਣੀ ਵਿਚ....
“MAURH” ਲਹਿੰਦੀ ਰੁੱਤ ਦੇ ਨਾਇਕ ਤਿੰਨ ਦਿਨਾਂ ਬਾਅਦ ਯਾਨੀ 9 ਜੂਨ 2023 ਨੂੰ ਦੇਖੋ ਸਿਨੇਮਾ ਘਰਾਂ ਵਿਚ, ਇਕ ਹੋਰ ਪੋਸਟਰ ਹੋਇਆ ਰਿਲੀਜ਼
. . .  1 day ago
“MAURH” ਲਹਿੰਦੀ ਰੁੱਤ ਦੇ ਨਾਇਕ ਤਿੰਨ ਦਿਨਾਂ ਬਾਅਦ ਯਾਨੀ 9 ਜੂਨ 2023 ਨੂੰ ਦੇਖੋ ਸਿਨੇਮਾ ਘਰਾਂ ਵਿਚ, ਇਕ ਹੋਰ ਪੋਸਟਰ ਹੋਇਆ ਰਿਲੀਜ਼
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਵੈਸਾਖ ਸੰਮਤ 553

ਅੰਮ੍ਰਿਤਸਰ

ਕੋਰੋਨਾ ਮਹਾਂਮਾਰੀ ਤੇ ਰਾਤਰੀ ਕਰਫਿਊ ਕਾਰਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੜ ਘਟੀ ਸੰਗਤਾਂ ਦੀ ਆਮਦ!

ਅੰਮਿ੍ਤਸਰ, 11 ਮਈ (ਜਸਵੰਤ ਸਿੰਘ ਜੱਸ)-ਕੋਰੋਨਾ ਦੇ ਦਿਨੋਂ ਦਿਨ ਵਧ ਰਹੇ ਪ੍ਰਕੋਪ ਤੇ ਸਰਕਾਰ ਤੇ ਸਿਹਤ ਵਿਭਾਗ ਵਲੋਂ ਇਸ ਦੀ ਰੋਕਥਾਮ ਲਈ ਲਗਾਈਆਂ ਗਈਆਂ ਪਾਬੰਦੀਆਂ ਤੇ ਰਾਤਰੀ ਕਰਫਿਊ ਕਾਰਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਕਾਫ਼ੀ ਘਟ ਗਈ ਹੈ | ਜਿਸ ਨਾਲ ਇਸ ਪਾਵਨ ਅਸਥਾਨ ਦੀ ਗੋਲਕ 'ਤੇ ਵੀ ਭਾਰੀ ਅਸਰ ਪੈਣ ਦੀ ਸੰਭਾਵਨਾ ਹੈ | ਇਨ੍ਹਾਂ ਦਿਨਾਂ 'ਚ ਜਦੋਂ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਨੂੰ ਕਈ ਕਈ ਘੰਟੇ ਕਤਾਰਾਂ ਵਿਚ ਖੜੇ੍ਹ ਹੋਣਾ ਪੈਂਦਾ ਸੀ, ਹੁਣ ਸੰਗਤਾਂ ਦੀ ਆਮਦ ਘੱਟ ਹੋਣ ਕਾਰਨ ਆਰਾਮ ਨਾਲ ਹੀ ਗੁਰੂ ਘਰ ਦੇ ਦਰਸ਼ਨ ਹੋ ਰਹੇ ਹਨ | ਅੱਜ ਬਾਅਦ ਦੁਪਹਿਰ ਕਾਫੀ ਘੱਟ ਗਿਣਤੀ ਵਿਚ ਸ਼ਰਧਾਲੂ ਦਰਸ਼ਨ ਕਰਨ ਪੁੱਜੇ ਹੋਏ ਸਨ ਤੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਨੂੰ ਜ਼ਿਆਦਾ ਸਮਾਂ ਕਤਾਰਾਂ ਵਿਚ ਖੜੇ੍ਹ ਨਹੀਂ ਸੀ ਹੋਣਾ ਪੈ ਰਿਹਾ | ਪਿਛਲੇ ਸਾਲ ਜਦੋਂ ਕੋਰੋਨਾ ਸੰਕਟ ਸਾਹਮਣੇ ਆਇਆ ਸੀ ਤਾਂ ਸਿਹਤ ਵਿਭਾਗ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰਾਂ 'ਤੇ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ਦੇ ਸਰੀਰਕ ਤਾਪਮਾਨ ਦੀ ਜਾਂਚ ਕਰਕੇ ਹੀ ਅੰਦਰ ਜਾਣ ਦਿੱਤਾ ਜਾਂਦਾ ਸੀ ਪਰ ਹੁਣ ਨਾਂ ਤਾਂ ਸਿਹਤ ਵਿਭਾਗ ਤੇ ਨਾਂ ਹੀ ਸ਼ੋ੍ਰਮਣੀ ਕਮੇਟੀ ਦੇ ਮੈਡੀਕਲ ਕਾਲਜ ਤੇ 'ਵਰਸਿਟੀ ਵਲੋਂ ਇਸ ਲਈ ਆਪਣਾ ਮੈਡੀਕਲ ਸਟਾਫ ਤਾਇਨਾਤ ਕੀਤਾ ਗਿਆ ਹੈ | ਘੰਟਾ ਘਰ ਤੇ ਗੁਰੂ ਰਾਮਦਾਸ ਸਰਾਂ ਵਾਲੇ ਪਾਸੇ ਦੋ ਵਿਸ਼ੇਸ਼ ਸੈਨੇਟਾਈਜ਼ਰ ਟਨਲ ਸਥਾਪਤ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਬਹੁਤ ਘੱਟ ਸ਼ਰਧਾਲੂ ਵਰਤੋਂ ਕਰਦੇ ਹਨ | ਡਿਊਟੀ 'ਤੇ ਤਾਇਨਾਤ ਸੇਵਾਦਾਰਾਂ ਵਲੋਂ ਸੰਗਤਾਂ ਨੂੰ ਮੂੰਹ ਢੱਕ ਦੇ ਰੱਖਣ ਦੀਆਂ ਹਦਾਇਤਾਂ ਜਾਂ ਬੇਨਤੀ ਨਾ ਕਰਨ ਕਰਕੇ ਪਰਿਕਰਮਾਂ ਵਿਚ ਬਹੁਤ ਸਾਰੇ ਸ਼ਰਧਾਲੂ ਬਿਨ੍ਹਾਂ ਮਾਸਕ ਪਾਏ ਹੀ ਨਜ਼ਰ ਆਉਂਦੇ ਹਨ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਾਮ ਨੂੰ 6 ਤੋਂ ਸਵੇਰੇ 5 ਵਜੇ ਤੱਕ ਲਗਾਏ ਗਏ ਰਾਤਰੀ ਕਰਫਿਊ ਕਾਰਨ ਵੀ ਸ਼ਰਧਾਲੂਆਂ ਦੀ ਆਮਦ ਕਾਫੀ ਘਟੀ ਹੈ ਤੇ ਦੂਸਰੇ ਸ਼ਹਿਰਾਂ ਜਾਂ ਸੂਬਿਆਂ ਤੋਂ ਕਾਫੀ ਘੱਟ ਗਿਣਤੀ ਵਿਚ ਹੀ ਸ਼ਰਧਾਲੂ ਦਰਸ਼ਨ ਕਰਨ ਪੁੱਜ ਰਹੇ ਹਨ | ਪ੍ਰਾਪਤ ਵੇਰਵਿਆਂ ਅਨੁਸਾਰ ਦੂਰੋਂ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਨੂੰ ਗੁਰੂ ਘਰ ਦੀਆਂ ਸਰਾਵਾਂ ਵਿਚ ਵੀ ਆਸਾਨੀ ਨਾਲ ਰਿਹਾਇਸ਼ ਲਈ ਕਮਰੇ ਮਿਲ ਰਹੇ ਹਨ | ਮਾਰਕੀਟਾਂ ਬੰਦ ਰਹਿਣ ਜਾਂ ਖੱਬੇ ਸੱਜੇ ਨੀਤੀ ਤਹਿਤ ਮਾਰਕੀਟਾਂ ਦੀਆਂ ਦੁਕਾਨਾਂ ਆਦਿ ਖੁੱਲ੍ਹਣ ਕਾਰਨ ਵਿਰਾਸਤੀ ਮਾਰਗ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕੀ ਹੋਰਨਾਂ ਬਾਜਾਰਾਂ 'ਚ ਵੀ ਬੇਰੌਣਕੀ ਛਾਈ ਹੈ ਤੇ ਸ਼ਾਮ ਨੂੰ 6 ਵਜੇ ਤੋਂ ਬਾਅਦ ਇਸ ਬੇਰੌਣਕੀ ਵਿਚ ਹੋਰ ਵਾਧਾ ਹੋਰ ਜਾਂਦਾ ਹੈ |

ਖ਼ਬਰ ਸ਼ੇਅਰ ਕਰੋ

 

ਮਜੀਠੀਆ ਦਾ ਓਐਸਡੀ ਦੱਸ ਕੇ ਸ਼੍ਰੋਮਣੀ ਕਮੇਟੀ 'ਚ ਨੌਕਰੀਆਂ ਦਾ ਝਾਂਸਾ ਦੇ ਕੇ ਪੈਸੇ ਠੱਗਣ ਵਾਲਾ ਕਾਬੂ

ਸੁਲਤਾਨਵਿੰਡ, 11 ਮਈ (ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਸੁਲਤਾਨਵਿੰਡ ਦੇ ਅਧੀਨ ਆਉਂਦੀ ਪੁੁਲਿਸ ਚੌਕੀ ਦਰਸ਼ਨ ਐਵੀਨਿਊ ਵਿਖੇ ਗੁਰੁੂ ਨਾਨਕ ਕਲੋਨੀ ਲੁਧਿਆਣਾ ਦੇ ਅਮਰਜੀਤ ਸਿੰਘ ਪੁੱਤਰ ਇੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵਦੀਪ ...

ਪੂਰੀ ਖ਼ਬਰ »

ਕੋਰੋਨਾ ਨਾਲ ਜ਼ਿਲ੍ਹੇ 'ਚ 17 ਮੌਤਾਂ

ਅੰਮਿ੍ਤਸਰ, 11 ਮਈ (ਰੇਸ਼ਮ ਸਿੰਘ)-ਜ਼ਿਲ੍ਹੇ ਭਰ 'ਚ ਕੋਰੋਨਾ ਮਰੀਜ਼ਾਂ ਦੀਆਂ ਹੋ ਰਹੀਆਂ ਮੌਤਾਂ 'ਚ ਸਰਕਾਰੀ ਮੈਡੀਕਲ ਕਾਲਜ ਦਾ ਪਹਿਲਾ ਨੰਬਰ ਹੈ ਜਿਸ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਅੱਜ ਇਕੋ ਦਿਨ 'ਚ 14 ਮੌਤਾਂ ਹੋਈਆਂ ਹਨ ਅਤੇ ਬਾਕੀ ਤਿੰਨ ਮੌਤਾਂ ਨਿੱਜੀ ਹਸਪਤਾਲਾਂ 'ਚ ...

ਪੂਰੀ ਖ਼ਬਰ »

ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਦੇ ਭਰੋਸੇ ਮਗਰੋਂ ਪੱਲੇਦਾਰਾਂ ਤੇ ਮਜ਼ਦੂਰਾਂ ਵਲੋਂ ਹੜਤਾਲ ਖ਼ਤਮ

ਅੰਮਿ੍ਤਸਰ, 11 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂਵਾਲਾ ਵਿਖੇ ਬੀਤੇ 2 ਦਿਨਾਂ ਤੋਂ ਮੰਗਾਂ ਨੂੰ ਲੈ ਕੇ ਪੱਲੇਦਾਰਾਂ ਵਲੋਂ ਸ਼ੁਰੂ ਕੀਤੀ ਗਈ ਹੜਤਾਲ ਨੂੰ ਅੱਜ ਗੱਲਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ...

ਪੂਰੀ ਖ਼ਬਰ »

ਪੰਜਾਬ 'ਚ ਬੇਅਸਰ ਸਾਬਤ ਹੋ ਰਹੀਆਂ ਸਰਕਾਰੀ ਪਾਬੰਦੀਆਂ

ਅੰਮਿ੍ਤਸਰ, 11 ਮਈ (ਸੁਰਿੰਦਰ ਕੋਛੜ)-ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਸੂਬਾ ਸਰਕਾਰ ਦੇ ਆਦੇਸ਼ਾਂ 'ਤੇ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਸਥਾਨਕ ਪ੍ਰਸ਼ਾਸਨ ਵਲੋਂ ਹਫ਼ਤੇ 'ਚ ਦੋ ਦਿਨ ਦੀ ਮੁਕੰਮਲ ਤਾਲਾਬੰਦੀ ਤੇ ਸ਼ਾਮ ਦੇ ਕਰਫ਼ਿਊ ਦੇ ਰੂਪ 'ਚ ਲਗਾਈਆਂ ਗਈਆਂ ਪਾਬੰਦੀਆਂ ...

ਪੂਰੀ ਖ਼ਬਰ »

ਜਸਵਿੰਦਰਪਾਲ ਸਿੰਘ ਰਾਠ ਜਰਮਨੀ ਦੇ ਸ਼ਹਿਰ ਹਾਈਡਲਬਰਗ ਦੀ ਨਗਰ ਕੌਂਸਲ ਦੇ ਚੇਅਰਮੈਨ ਨਿਯੁਕਤ

ਅੰੰਮਿ੍ਤਸਰ, 11 ਮਈ (ਜੱਸ)-ਪੰਜਾਬ ਦੇ ਮੂਲ ਨਿਵਾਸੀ ਤੇ ਪਿਛਲੇ 32 ਵਰਿ੍ਹਆਂ ਤੋਂ ਜਰਮਨ 'ਚ ਰਹਿ ਰਹੇ ਜਸਵਿੰਦਰਪਾਲ ਸਿੰਘ ਰਾਠ ਜਰਮਨੀ ਦੇ ਸ਼ਹਿਰ ਹਾਈਡਲਬਰਗ ਦੀ ਨਗਰ ਕੌਂਸਲ ਦੇ ਵਿਦੇਸ਼ੀ ਚੇਅਰਮੈਨ ਚੁਣੇ ਗਏ ਸਨ | ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਹਰਮਨਪ੍ਰੀਤ ਸਿੰਘ ...

ਪੂਰੀ ਖ਼ਬਰ »

ਸਰਕਾਰ ਰੂਰਲ ਮੈਡੀਕਲ ਅਫ਼ਸਰਾਂ ਦੀ ਵੀ ਸੁਣੇ : ਐਸੋਸੀਏਸ਼ਨ

ਅੰਮਿ੍ਤਸਰ, 11 ਮਈ (ਰੇਸ਼ਮ ਸਿੰਘ)-ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ ਕੰਮ ਕਰ ਰਹੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਰੂੂਰਲ ਮੈਡੀਕਲ ਅਫ਼ਸਰਾਂ ਨੇ ਮੰਗ ਕੀਤੀ ਕਿ ਉਹ ਕੋਰੋਨਾ ਕਰਕੇ ਆਪਣੀਆਂ ਹੜਤਾਲ ਮੁਲਤਵੀ ਕਰਕੇ ਡਿਊਟੀ 'ਤੇ ਪਰਤੇ ਸਨ ਜਦੋਂ ਕਿ ਹੁਣ ਸਰਕਾਰ ਉਨ੍ਹਾਂ ...

ਪੂਰੀ ਖ਼ਬਰ »

ਪੁਰਾਣੀ ਰੰਜਿਸ਼ ਤਹਿਤ ਝਗੜਾ-3 ਜ਼ਖ਼ਮੀ

ਖ਼ਾਸਾ, 11 ਮਈ (ਗੁਰਨੇਕ ਸਿੰਘ ਪੰਨੂ)-ਬੀਤੇ ਦਿਨੀ ਪਿੰਡ ਚੀਚਾ ਵਿਖੇ ਜ਼ਮੀਨ ਵਿਵਾਦ ਦੇ ਚੱਲਦਿਆਂ 3 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਜ਼ਖ਼ਮੀ ਸੈਮਲ ਸਿੰਘ ਪੁੱਤਰ ਲਖਬੀਰ ਸਿੰਘ ਪਿੰਡ ਚੀਚਾ ਨੇ ਦੱਸਿਆ ਕਿ ਉਹ ਸਵੇਰੇ 9 ਵਜੇ ਦੇ ਕਰੀਬ ਆਪਣੇ ...

ਪੂਰੀ ਖ਼ਬਰ »

ਬ੍ਰਹਮਪੁਰਾ ਨੇ ਕੈਪਟਨ ਸਰਕਾਰ 'ਤੇ ਛੋਟੇ ਕਾਰੋਬਾਰੀਆਂ ਨੂੰ ਬਰਬਾਦ ਕਰਨ ਦੇ ਲਗਾਏ ਦੋਸ਼

ਅੰਮਿ੍ਤਸਰ, 11 ਮਈ (ਜੱਸ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਅਕਾਲੀ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕੈਪਟਨ ਸਰਕਾਰ ਦੀ ਕੋਵਿਡ-19 ਦੀ ਦੂਜੀ ਲਹਿਰ ਨੂੰ ਰੋਕਣ ਲਈ ਅਸਰਦਾਰ ਕਦਮ ਨਾ ਚੁੱਕਣ ਦੀ ਸਖਤ ਅਲੋਚਨਾ ਕੀਤੀ ਹੈ | ਅੱਜ ਇਥੇ ਭੰਗ ਹੋ ਚੁੱਕੇ ਅਕਾਲੀ ...

ਪੂਰੀ ਖ਼ਬਰ »

ਪੈਨਸ਼ਨਰਾਂ ਵਲੋਂ ਪੇ ਕਮਿਸ਼ਨ ਦੀ ਰਿਪੋਰਟ ਜਲਦ ਜਨਤਕ ਕਰਨ ਦੀ ਮੰਗ

ਅੰਮਿ੍ਤਸਰ, 11 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਅੰਮਿ੍ਤਸਰ ਦੇ ਸੂਬਾ ਡਿਪਟੀ ਜਨਰਲ ਸਕੱਤਰ ਸਤਿਆ ਪਾਲ ਗੁਪਤਾ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਛੀਨਾ, ਕਾਰਜਕਾਰੀ ਜਨਰਲ ਸਕੱਤਰ ਬਲਦੇਵ ਰਾਜ ਸ਼ਰਮਾ, ਤਹਿਸੀਲ ਪ੍ਰਧਾਨ ...

ਪੂਰੀ ਖ਼ਬਰ »

ਅੰਮਿ੍ਤਸਰ ਵਿਕਾਸ ਮੰਚ ਵਲੋਂ ਅਮਰੀਕਾ ਨਿਵਾਸੀ ਡਾ: ਜੋਸਨ ਦੀ ਨਵ-ਪ੍ਰਕਾਸ਼ਿਤ ਪੁਸਤਕ ਲੋਕ ਅਰਪਿਤ

ਅੰਮਿ੍ਤਸਰ, 11 ਮਈ (ਜਸਵੰਤ ਸਿੰਘ ਜੱਸ)-ਅੰਮਿ੍ਤਸਰ ਵਿਕਾਸ ਮੰਚ ਵਲੋਂ ਗੁਰੂ ਨਗਰੀ ਦੇ ਜੰਮਪਲ ਤੇ ਅੱਜਕੱਲ ਅਮਰੀਕੀ ਨਾਗਰਿਕ ਡਾ. ਗੁਰਿੰਦਰਪਾਲ ਸਿੰਘ ਜੋਸਨ ਦੁਆਰਾ ਰਚਿਤ ਇਤਿਹਾਸਕ ਪੁਸਤਕ 'ਭਾਈ ਜੋਗਾ ਸਿੰਘ' 'ਤੇ ਵਿਚਾਰ ਚਰਚਾ ਕਰਨ ਉਪਰੰਤ ਇਤਿਹਾਸਕ ਪੁਸਤਕਾਂ ਵਿਚ ...

ਪੂਰੀ ਖ਼ਬਰ »

ਕੋਰੋਨਾ ਕਾਲ ਦੌਰਾਨ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ 'ਚ ਕੈਪਟਨ ਸਰਕਾਰ ਫੇਲ੍ਹ-ਡਾ: ਵੇਰਕਾ

ਛੇਹਰਟਾ, 11 ਮਈ (ਵਡਾਲੀ)-ਪੰਜਾਬ ਦੇ ਲੋਕਾਂ ਨੂੰ ਕੈਪਟਨ ਸਰਕਾਰ ਚੰਗੀਆਂ ਸਿਹਤ ਸਹੂਲਤਾਂ ਤੇ ਇਲਾਜ ਦੇਣ ਵਿਚ ਕੈਪਟਨ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਤੇ ਪਿਛਲੇ ਡੇਢ ਸਾਲ ਤੋਂ ਚੱਲ ਰਹੀ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸਰਕਾਰ ਵਲੋਂ ਕੋਈ ਧਿਆਨ ...

ਪੂਰੀ ਖ਼ਬਰ »

ਫੋਕਲੋਰ ਰਿਸਰਚ ਅਕਾਦਮੀ ਨੇ ਸਿੰਘੂ ਬਾਰਡਰ 'ਤੇ ਕਿਸਾਨਾਂ ਲਈ 5ਵੀਂ ਖੇਪ ਦਾ ਟਰੱਕ ਭੇਜਿਆ

ਮਾਨਾਂਵਾਲਾ,11 ਮਈ (ਗੁਰਦੀਪ ਸਿੰਘ ਨਾਗੀ)-ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕਰ ਰਹੀ ਫੋਕਲੋਰ ਰਿਸਰਚ ਅਕਾਦਮੀ ...

ਪੂਰੀ ਖ਼ਬਰ »

ਰਾਜਸੀ ਨੇਤਾਵਾਂ ਸਮੇਤ ਅਧਿਆਪਕ ਸਰਕਾਰੀ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਕਰਵਾ ਰਹੇ ਦਾਖ਼ਲ

ਅੰਮਿ੍ਤਸਰ, 11 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਦੇ ਮਾਪਿਆਂ ਦਾ ਵਿਸ਼ਵਾਸ ਸਥਾਪਤ ਕਰਨ ਤੇ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਲੋਕ ਮਨਾਂ 'ਚ ਸਰਕਾਰੀ ਸਕੂਲਾਂ ਪ੍ਰਤੀ ਉਪਜੇ ...

ਪੂਰੀ ਖ਼ਬਰ »

ਸਾਂਝੇ ਅਧਿਆਪਕ ਮੋਰਚੇ ਨੇ ਪੰਜਾਬ ਸਰਕਾਰ ਖ਼ਿਲਾਫ਼ ਵਜਾਇਆ ਸੰਘਰਸ਼ ਦਾ ਬਿਗੁਲ

ਅੰਮਿ੍ਤਸਰ, 11 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਦਾ ਲਗਾਤਾਰ ਉਜਾੜਾ ਕਰਨ, ਸਿੱਖਿਆ ਮੰਤਰੀ ਵਲੋਂ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਤੇ ਅਧਿਆਪਕ- ਮੁਲਾਜ਼ਮ ਮੰਗਾਂ ਨੂੰ ਮੰਨਣ ਤੋਂ ਇਨਕਾਰੀ ਹੋਣ ਦੇ ਰੋਸ ਵਜੋਂ ਸਾਂਝੇ ਅਧਿਆਪਕ ਮੋਰਚੇ ਦੇ ਸੂਬਾ ...

ਪੂਰੀ ਖ਼ਬਰ »

ਪਿੰਡ ਦੇ ਸੈਂਕੜੇ ਵਸਨੀਕ ਆੜ੍ਹਤੀ ਦੇ ਹੱਕ 'ਚ ਨਿੱਤਰੇ

ਰਾਜਾਸਾਂਸੀ, 11 ਮਈ (ਹਰਦੀਪ ਸਿੰਘ ਖੀਵਾ)-ਬੀਤੇ 8 ਮਈ ਨੂੰ ਥਾਣਾ ਕੰਬੋਅ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਗੁਪਤ ਸੂਚਨਾ ਦੇ ਅਧਾਰ 'ਤੇ ਅਟਾਰੀ ਦੀ ਦਾਣਾ ਮੰਡੀ ਤੋਂ ਆੜਤੀ ਸਕੱਤਰ ਸਿੰਘ ਵਾਸੀ ਰੋੜਾਂ ਵਾਲੀ ਨੂੰ 420 ਗ੍ਰਾਮ ...

ਪੂਰੀ ਖ਼ਬਰ »

ਐਕਟਿਵਾ ਸਵਾਰ ਨੌਜਵਾਨ ਕਬਾੜ ਦੀ ਦੁਕਾਨ ਤੋਂ ਹਥਿਆਰ ਦਿਖਾ ਕੇ ਨਗਦੀ ਖੋਹ ਕੇ ਫ਼ਰਾਰ

ਸੁਲਤਾਨਵਿੰਡ, 11 ਮਈ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਸ਼ਹਿਰ ਤੇ ਆਸ-ਆਪ ਦੇ ਇਲਾਕਿਆਂ 'ਚ ਲਗਾਤਾਰ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਜਿਸ ਦੇ ਚਲਦੇ ਅੱਜ ਸਵੇਰੇ ਕਰੀਬ 9 ਵਜੇ ਪੁਲਿਸ ਥਾਣਾ ਸੁਲਤਾਨਵਿੰਡ ਦੇ ਆਉਂਦੇ ਕੋਟ ਮਿੱਤ ਸਿੰਘ ...

ਪੂਰੀ ਖ਼ਬਰ »

ਪੀ.ਸੀ.ਆਰ. ਦੇ ਮੁਲਾਜ਼ਮ ਨੂੰ ਬੰਦੀ ਬਣਾ ਕੇ ਲੁਟੇਰੇ ਸਰਵਿਸ ਰਿਵਾਲਵਰ ਖੋਹ ਕੇ ਫਰਾਰ

ਅੰਮਿ੍ਤਸਰ/ਸੁਲਤਾਨਵਿੰਡ, 11 ਮਈ (ਰੇਸ਼ਮ ਸਿੰਘ, ਗੁਰਨਾਮ ਸਿੰਘ ਬੁੱਟਰ)—ਅੰਮਿ੍ਤਸਰ ਸ਼ਹਿਰ 'ਚ ਲੁਟੇਰਿਆਂ ਦਾ ਖੌਫ ਦਿਨੋਂ-ਦਿਨ ਵਧ ਰਿਹਾ ਹੈ, ਜਿਸ ਵਿਚ ਆਮ ਲੋਕ ਹੀ ਨਹੀਂ ਬਲਕਿ ਪੁਲਿਸ ਵਾਲੇ ਵੀ ਸੁਰੱਖਿਅਤ ਨਹੀਂ ਹਨ | ਇਸੇ ਤਰ੍ਹਾਂ ਦੀ ਘਟਨਾ ਅੱਜ ਇਥੇ ਸ਼ਾਮ ਵੇਲੇ ...

ਪੂਰੀ ਖ਼ਬਰ »

ਆਪ ਵਲੋਂ ਸੂਬਾ ਆਗੂ ਧਾਲੀਵਾਲ ਦੀ ਅਗਵਾਈ 'ਚ ਲੋਕਾਂ 'ਚ ਵੰਡੇ ਮੁਫ਼ਤ ਮਾਸਕ ਤੇ ਸੈਨੇਟਾਈਜ਼ਰ

ਅਜਨਾਲਾ, 11 ਮਈ (ਐਸ. ਪ੍ਰਸ਼ੋਤਮ)-ਆਮ ਆਦਮੀ ਪਾਰਟੀ ਸੀਨੀਅਰ ਆਗੂ ਤੇ ਕਿਸਾਨ ਵਿੰਗ ਸੂਬਾ ਉਪ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਕੈਪਟਨ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਲਹਿਰ ਕਾਰਨ ਕੰਮਕਾਜ ਠੱਪ ਹੋਣ ਦੇ ਮੱਦੇਨਜ਼ਰ ਰੋਜ਼ੀ ਰੋਟੀ ਦੀ ਤੰਗੀ ...

ਪੂਰੀ ਖ਼ਬਰ »

ਡਿੰਪਾ ਵਲੋਂ ਬਿਕਰਮਦੀਪ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਬਿਆਸ, 11 ਮਈ (ਪਰਮਜੀਤ ਸਿੰਘ ਰੱਖੜਾ)-ਬੀਤੇ ਦਿਨੀਂ ਕੈਨੇਡਾ ਦੇ ਸ਼ਹਿਰ ਡੈਲਟਾ ਵਿਖੇ ਹਮਲਾਵਰਾਂ ਵਲੋਂ ਕਤਲ ਕੀਤੇ ਗਏ ਬਿਆਸ ਨਿਵਾਸੀ ਬਿਕਰਮਦੀਪ ਸਿੰਘ ਰੰਧਾਵਾ ਦੇ ਪਰਿਵਾਰ ਨਾਲ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ (ਡਿੰਪਾ) ਨੇ ਦੁੱਖ ...

ਪੂਰੀ ਖ਼ਬਰ »

ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਦੇ ਲੰਗਰ ਹਾਲ ਦੀ ਦੂਸਰੀ ਮੰਜ਼ਲ ਦਾ ਲੈਂਟਰ ਪਾਇਆ

ਬਾਬਾ ਬਕਾਲਾ ਸਾਹਿਬ, 11 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਉਸਰ ਰਹੇ ਬਹੁ ਮੰਜ਼ਲ਼ੀ ਆਧੁਨਿਕ ਸਹੂਲਤਾਂ ਵਾਲੇ ਨਵੇਂ ਲੰਗਰ ਹਾਲ ਦੀ ਦੂਸਰੀ ਮੰਜਲ ਦਾ ਲੈਂਟਰ ਸਮੂਹ ਹਲਕੇ ਦੀਆਂ ਸੰਗਤਾਂ ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨ ਉੱਪਰ ਕਬਜ਼ਾ ਕਰਨ ਦੇ ਲਗਾਏ ਦੋਸ਼

ਚੋਗਾਵਾਂ, 11 ਮਈ (ਗੁਰਬਿੰਦਰ ਸਿੰਘ ਬਾਗੀ)-ਬਲਾਕ ਚੋਗਾਵਾਂ ਦੇ ਪਿੰਡ ਟਪਿਆਲਾ ਦੇ ਪਰਮਜੀਤ ਸਿੰਘ, ਪਿੰਡ ਦੇ ਮੌਜੂਦਾ ਮੈਂਬਰ ਪੰਚਾਇਤ ਦਵਿੰਦਰ ਕੌਰ, ਸਾ: ਪੰਚ ਸਵਿੰਦਰ ਕੌਰ, ਸੁਖਦੇਵ ਸਿੰਘ, ਭੁਪਿੰਦਰ ਸਿੰਘ, ਜਸਪਾਲ ਸਿੰਘ, ਗੁਰਨਾਮ ਸਿੰਘ ਸਾਬਕਾ ਫੌਜੀ ਸਮੇਤ 30 ਪਿੰਡ ...

ਪੂਰੀ ਖ਼ਬਰ »

ਕੌਮੀ ਸਿਹਤ ਮਿਸ਼ਨ ਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਪੰਜਾਬ ਸਰਕਾਰ ਦਾ ਫਰਮਾਨ ਤਾਨਾਸ਼ਾਹੀ-ਪ੍ਰੋ: ਚਾਵਲਾ

ਅੰਮਿ੍ਤਸਰ, 11 ਮਈ (ਜਸਵੰਤ ਸਿੰਘ ਜੱਸ)-ਸਾਬਕਾ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਕੌਮੀ ਸਿਹਤ ਮਿਸ਼ਨ ਦੇ ਕਾਮਿਆਂ ਨੂੰ ਨੌਕਰੀ ਤੋਂ ਕੱਢਣ ਦੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਤਾਨਾਸ਼ਾਹੀ ਫਰਮਾਨ ਕਰਾਰ ਦਿੱਤਾ ਹੈ | ਅੱਜ ਇਥੇ ਜਾਰੀ ਬਿਆਨ 'ਚ ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚੋਂ ਵੀ ਮੁੱਕਿਆ ਕੋਰੋਨਾ ਵੈਕਸੀਨ ਦਾ ਸਟਾਕ

ਅੰਮਿ੍ਸਤਰ, 11 ਮਈ (ਰੇਸ਼ਮ ਸਿੰਘ)-ਸਿਵਲ ਹਸਪਤਾਲ 'ਚ ਲਗਭਗ ਕੋਰੋਨਾ ਸਟਾਕ ਮੁੱਕਿਆ ਪਿਆ ਹੈ, ਜਿਸ ਕਾਰਨ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ | ਅੱਜ ਇਥੇ 18 ਸਾਲ ਦੇ ਕਿਰਤੀ ਮਜ਼ਦੂਰਾਂ ਤੋਂ ਇਲਾਵਾ 45 ਸਾਲ ਤੋਂ ਵਧੇਰੀ ਉਮਰ ਦੇ ਲੋਕਾਂ ਨੂੰ ਵੀ ਕੋਰੋਨਾ ਟੀਕਾਕਰਨ ...

ਪੂਰੀ ਖ਼ਬਰ »

ਲੁੱਟਾਂ ਖ਼ੋਹਾਂ ਦੇ ਮਾਮਲੇ 'ਚ 2 ਨੌਜਵਾਨ ਕਾਬੂ

ਅੰਮਿ੍ਤਸਰ, 11 ਮਈ (ਰੇਸ਼ਮ ਸਿੰਘ)-ਥਾਣਾ ਮਜੀਠਾ ਰੋਡ ਦੀ ਪੁਲਿਸ ਵਲੋਂ ਲੁੱਟਾਂ ਖੋਹਾਂ ਕਰਨ ਦੇ ਦੋਸ਼ ਹੇਠ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ 5 ਮੋਬਾਈਲ ਫ਼ੋਨ ਤੇ ਵਾਰਦਾਤਾਂ ਲਈ ਵਰਤਿਆ ਮੋਟਰਸਾਇਕਲ ਵੀ ਬਰਾਮਦ ਕਰ ਲਿਆ ਗਿਆ ਹੈ | ...

ਪੂਰੀ ਖ਼ਬਰ »

ਪਵਿੱਤਰ ਗੁਰਧਾਮਾਂ ਵਿਖੇ ਫ਼ਿਲਮੀ ਦੁਨੀਆ ਦੀ ਕਾਲੀ ਕਮਾਈ ਲਈ ਕੋਈ ਜਗ੍ਹਾ ਨਹੀਂ- ਭਾਈ ਸਖੀਰਾ

ਅੰਮਿ੍ਤਸਰ, 11 ਮਈ (ਜਸਵੰਤ ਸਿੰਘ ਜੱਸ)-ਸਰਬੱਤ ਖ਼ਾਲਸਾ 2015 ਦੇ ਪ੍ਰਬੰਧਕਾਂ ਵਿਚ ਸ਼ਾਮਿਲ ਰਹੇ ਸਿੱਖ ਆਗੂ ਭਾਈ ਜਰਨੈਲ ਸਿੰਘ ਸਖ਼ੀਰਾ ਨੇ ਬਾਲੀਵੁੱਡ ਦੇ ਨਾਇਕ ਅਮਿਤਾਬ ਬੱਚਨ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਲੋਂ ਗੁਰਦੁਆਰਾ ਸ੍ਰੀ ਰਕਾਬਗੰਜ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਹਸਪਤਾਲ ਦੀ ਐਮ.ਆਰ.ਆਈ. ਮਸ਼ੀਨ 4 ਦਿਨਾਂ ਤੋਂ ਬੰਦ

ਅੰਮਿ੍ਤਸਰ, 11 ਮਈ (ਰੇਸ਼ਮ ਸਿੰਘ)-ਸਰਕਾਰੀ ਮੈਡੀਕਲ ਕਾਲਜ ਦੇ ਪ੍ਰੰਬਧਾਂ ਅਧੀਨ ਚਲ ਰਿਹਾ ਗੁਰੂ ਨਾਨਕ ਦੇਵ ਹਸਪਤਾਲ ਇਕ ਵਾਰ ਫਿਰ ਸੁਰਖੀਆਂ 'ਚ ਹੈ ਜਿਥੇ ਤਾਪਮਾਨ 'ਚ ਨਮੀ ਹੋਣ ਕਾਰਨ ਐਮ.ਆਰ.ਆਈ.ਮਸ਼ੀਨ ਪਿਛਲੇ ਚਾਰ ਦਿਨਾਂ ਤੋਂ ਬੰਦ ਪਈ ਹੈ ਤੇ ਰੋਜ਼ਾਨਾ ਦਰਜਨਾਂ ਮਰੀਜ਼ ...

ਪੂਰੀ ਖ਼ਬਰ »

ਵਿਦਿਆਰਥੀ ਕੋਲੋਂ ਦਿਨ ਦਿਹਾੜੇ ਲੁੱਟ ਖੋਹ

ਖ਼ਾਸਾ, 11 ਮਈ (ਗੁਰਨੇਕ ਸਿੰਘ ਪੰਨੂ)-ਅੱਜ ਪਿੰਡ ਖੁਰਮਣੀਆਂ ਤੋਂ ਦਿਨ ਦਿਹਾੜੇ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦਿਆਂ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਤਨਵੀਰ ਸਿੰਘ ਉਮਰ ਤਕਰੀਬਨ 13 ਸਾਲ ਜੋ ਕਿ ਹਰ ਰੋਜ ਟਿਊਸ਼ਨ ਲਈ ਖਾਸਾ ਵਿਖੇ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਨੂੰ ਫਰੀਜ਼ਰ ਤੇ ਦਵਾਈਆਂ ਭੇਟ

ਅੰਮਿ੍ਤਸਰ, 11 ਮਈ (ਰੇਸ਼ਮ ਸਿੰਘ)-ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸ.ਪੀ. ਸਿੰਘ ਓਬਰਾਏ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਪ੍ਰਬੰਧਕਾਂ ਦੀ ਮੰਗ 'ਤੇ ਉਨ੍ਹਾਂ ਨੂੰ ਕੋਰੋਨਾ ਨਾਲ ਜੂਝ ਰਹੇ ਮਰੀਜ਼ਾਂ ਦੇ ਇਲਾਜ 'ਚ ਸਹਾਈ ...

ਪੂਰੀ ਖ਼ਬਰ »

ਬਿ੍ਟਿਸ਼ ਕੋਲੰਬੀਆ ਦੇ ਸਪੀਕਰ ਨੇ ਦਿਲਜੀਤ ਸਿੰਘ ਬੇਦੀ ਵਲੋਂ ਸੰਪਾਦਿਤ ਪੁਸਤਕ ਅਭੁੱਲ ਯਾਦਾਂ ਕੀਤੀ ਰਿਲੀਜ਼

ਅੰਮਿ੍ਤਸਰ, 11 ਮਈ (ਸਟਾਫ ਰਿਪੋਰਟਰ)-ਕੈਨੈਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਵਿਧਾਨ ਸਭਾ ਸਪੀਕਰ ਕੇ ਰਾਜ ਚੌਹਾਨ ਵਲੋਂ ਆਪਣੇ ਦਫ਼ਤਰ 'ਚ ਪ੍ਰਸਿੱਧ ਪ੍ਰਚਾਰਕ ਗਿ: ਬਲਬੀਰ ਸਿੰਘ ਚੰਗਿਆੜਾ ਸਬੰਧੀ ਉੱਘੇ ਵਿਦਵਾਨ ਦਿਲਜੀਤ ਸਿੰਘ ਬੇਦੀ ਵਲੋਂ ਸੰਪਾਦਿਤ ਕੀਤੀ ਪੁਸਤਕ ...

ਪੂਰੀ ਖ਼ਬਰ »

ਨੌਜਵਾਨ ਨੂੰ ਗੋਲੀ ਮਾਰ ਕੇ ਮੋਟਰਸਾਈਕਲ ਖੋਹਣ ਤੇ ਪੈਟਰੋਲ ਪੰਪ ਤੋਂ ਨਕਦੀ ਖੋਹਣ ਦੇ ਮਾਮਲੇ 'ਚ 3 ਨਾਮਜ਼ਦ

ਅਜਨਾਲਾ, 11 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ 6 ਅਪ੍ਰੈਲ ਨੂੰ ਅਜਨਾਲਾ ਦੇ ਇਕ ਨਿੱਜੀ ਹਸਪਤਾਲ ਤੋਂ ਡਿਊਟੀ ਖ਼ਤਮ ਕਰਕੇ ਜਾ ਰਹੇ ਇਕ ਨੌਜਵਾਨ ਨੂੰ ਗੁਜਰਪੁਰਾ ਪੈਟਰੋਲ ਪੰਪ 'ਤੇ ਗੋਲੀ ਮਾਰ ਕੇ ਮੋਟਰਸਾਈਕਲ ਖੋਹਣ ਤੇ ਇਕ ਪੈਟਰੋਲ ਪੰਪ ਤੋਂ ਨਗਦੀ ਖੋਹਣ ਦੇ ਮਾਮਲੇ 'ਚ ...

ਪੂਰੀ ਖ਼ਬਰ »

ਦੁਰਗਿਆਣਾ ਕਮੇਟੀ ਨੇ ਲਾਵਾਰਸ ਲਾਸ਼ਾਂ ਦੇ ਸੰਸਕਾਰ ਨਾ ਕਰਨ ਦੇ ਬਿਆਨ ਤੋਂ ਲਿਆ ਯੂ-ਟਰਨ

ਅੰਮਿ੍ਤਸਰ, 11 ਮਈ (ਸੁਰਿੰਦਰ ਕੋਛੜ)-ਸ੍ਰੀ ਦੁਰਗਿਆਣਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਲੰਘੇ ਦਿਨ ਪ੍ਰੈੱਸ ਕਾਨਫ਼ਰੰਸ ਦੌਰਾਨ ਅਗਾਂਹ ਤੋਂ ਲਾਵਾਰਸ ਲਾਸ਼ਾਂ ਦਾ ਸੰਸਕਾਰ ਨਾ ਕਰਨ ਬਾਰੇ ਦਿੱਤੇ ਬਿਆਨ ਤੋਂ ਯੂ-ਟਰਨ ਲੈਂਦਿਆਂ ਹੁਣ ਕਿਹਾ ਹੈ ਕਿ ਕਮੇਟੀ ਨੇ ਅਜਿਹਾ ਕੋਈ ...

ਪੂਰੀ ਖ਼ਬਰ »

ਰਾਏ ਸਿੱਖ ਭਾਈਚਾਰਾ ਸਲਾਹਕਾਰ ਕਮੇਟੀ ਦੇ ਨਵ ਨਿਯੁਕਤ ਮੈਂਬਰਾਂ ਦੇ ਸਨਮਾਨ 'ਚ ਸਮਾਗਮ

ਅਜਨਾਲਾ, 11 ਮਈ (ਐਸ. ਪ੍ਰਸ਼ੋਤਮ)-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਅਜਨਾਲਾ 'ਚ ਰਾਏ ਸਿੱਖ ਭਾਈਚਾਰੇ ਦੀ ਅਕਾਲੀ ਦਲ ਦੀ ਮਜਬੂਤੀ ਲਈ ਨਿਭਾਏ ਜਾ ਰਹੇ ਮਹੱਤਵਪੂਰਨ ਰੋਲ ਦੇ ਮੱਦੇਨਜ਼ਰ ਪਾਰਟੀ ਵਲੋਂ ਰਾਏ ਸਿੱਖ ਭਾਈਚਾਰੇ ਦੀ ਨਵ ਗਠਿਤ ਕੌਮੀ ...

ਪੂਰੀ ਖ਼ਬਰ »

ਰੈਵੇਨਿਊ ਪਟਵਾਰ ਯੂਨੀਅਨ ਵਲੋਂ 12, 13 ਨੂੰ ਸਮੂਹਿਕ ਛੁੱਟੀ ਲੈ ਕੇ ਕੰਮਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ

ਬਾਬਾ ਬਕਾਲਾ ਸਾਹਿਬ, 11 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਦੀ ਰੈਵੇਨਿਊ ਪਟਵਾਰ ਯੂਨੀਅਨ ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਮੀਟਿੰਗ ਰਛਪਾਲ ਸਿੰਘ ਜਲਾਲ ਉਸਮਾਂ ਦੀ ਪ੍ਰਧਾਨਗੀ ਹੇੇਠ ਹੋਈ, ਜਿਸ 'ਚ ਸਮੂਹ ਪਟਵਾਰੀ ਤੇ ਕਾਨੂੰਗੋ ਸ਼ਾਮਿਲ ਹੋਏ | ਇਸ ਮੌਕੇ ...

ਪੂਰੀ ਖ਼ਬਰ »

ਮੋਬਾਈਲਾਂ ਦੀ ਦੁਕਾਨ 'ਤੇ ਚੋਰੀ ਕਰਨ ਵਾਲੇ 8 ਨਾਮਜ਼ਦ

ਅਜਨਾਲਾ, 11 ਮਈ (ਗੁਰਪ੍ਰੀਤ ਸਿੰਘ ਢਿੱਲੋਂ)-6-7 ਜਨਵਰੀ ਦੀ ਦਰਮਿਆਨੀ ਰਾਤ ਨੂੰ ਸਿਵਲ ਹਸਪਤਾਲ ਅਜਨਾਲਾ ਦੇ ਸਾਹਮਣੇ ਸਥਿਤ ਇਕ ਮੋਬਾਈਲਾਂ ਦੀ ਦੁਕਾਨ 'ਚੋਂ ਲੱਖਾਂ ਰੁਪਏ ਦੇ ਮੋਬਾਈਲ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦੇ ਮਾਮਲੇ ਵਿਚ ਥਾਣਾ ਅਜਨਾਲਾ ਦੀ ਪੁਲਿਸ ਵਲੋਂ 8 ...

ਪੂਰੀ ਖ਼ਬਰ »

ਦੇਸ਼ ਦੇ 1.75 ਕਰੋੜ ਛੋਟੇ ਕਾਰੋਬਾਰ ਬੰਦ ਹੋਣ ਦੀ ਕਗਾਰ 'ਤੇ- ਮਰਵਾਹਾ

ਅੰਮਿ੍ਤਸਰ, 11 ਮਈ (ਸੁਰਿੰਦਰ ਕੋਛੜ)-ਦੇਸ਼ ਨੂੰ ਪਹਿਲਾਂ ਨੋਟਬੰਦੀ ਤੇ ਫਿਰ ਜੀ. ਐੱਸ. ਟੀ. ਨੇ ਨੁਕਸਾਨ ਪਹੁੰਚਾਇਆ ਤੇ ਹੁਣ ਕੋਰੋਨਾ ਮਹਾਂਮਾਰੀ ਕਾਰੋਬਾਰ ਪੂਰੀ ਤਰ੍ਹਾਂ ਤਬਾਹ ਕਰ ਦਿੱਤੇ ਹਨ | ਸਥਿਤੀ ਇਹ ਬਣ ਗਈ ਹੈ ਕਿ ਦੇਸ਼ ਦੇ 1.75 ਕਰੋੜ ਛੋਟੇ ਕਾਰੋਬਾਰ ਬੰਦ ਹੋਣ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX