ਤਾਜਾ ਖ਼ਬਰਾਂ


ਨਵ ਜਨਮੇ ਬੱਚੇ ਦੀ ਲਾਸ਼ ਮਿਲਣ ਕਾਰਨ ਫੈਲੀ ਸਨਸਨੀ
. . .  1 day ago
ਕੋਟਫੱਤਾ (ਮਾਨਸਾ), 17 ਸਤੰਬਰ (ਰਣਜੀਤ ਸਿੰਘ ਬੁੱਟਰ) - ਨਗਰ ਕੋਟਸ਼ਮੀਰ ਵਿਖੇ ਇਕ ਨਵ ਜਨਮੇ ਬੱਚੇ (ਲੜਕੇ) ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ। ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਗਈ। ਇਕ ਕੁੱਤਾ ਬੱਚੇ ਦੀ ਲਾਸ਼ ਨੂੰ ਚੁੱਕ ਕੇ ਭੱਜ ਰਿਹਾ ਸੀ...
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਪੁਲਿਸ ਜਾਂਚ ਤੋਂ ਸੰਗਤ ਨਹੀਂ ਹੈ ਸੰਤੁਸ਼ਟ - ਸਿੰਘ ਸਾਹਿਬ
. . .  1 day ago
ਸ੍ਰੀ ਅਨੰਦਪੁਰ ਸਾਹਿਬ, 17 ਸਤੰਬਰ (ਜੇ.ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ) - ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਤੋਂ ਬਾਅਦ ਚੱਲ ਰਹੀ ਪੁਲਿਸ ਜਾਂਚ ਤੋਂ ਸੰਗਤ ਸੰਤੁਸ਼ਟ ਨਹੀਂ ਹੈ। ਕਿਉਂਕਿ ਇਸ ਜਾਂਚ ਵਿਚ ਕੋਈ ਵੀ ਸਹੀ ਨਤੀਜਾ ਸਾਹਮਣੇ ਨਹੀਂ ਆਇਆ ਹੈ, ਜਿਸ ਕਾਰਨ ਉਹ ਪੁਲਿਸ ਦੇ ਸਹਿਯੋਗ...
ਭੇਦਭਰੀ ਹਾਲਤ ਵਿਚ ਵਿਆਹੁਤਾ ਦੀ ਮੌਤ
. . .  1 day ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਥਾਣਾ ਮਮਦੋਟ (ਫ਼ਿਰੋਜਪੁਰ) ਅਧੀਨ ਆਉਂਦੇ ਪਿੰਡ ਛਾਂਗਾ ਖ਼ੁਰਦ ਵਿਖੇ ਨੌਜਵਾਨ ਵਿਆਹੁਤਾ ਲੜਕੀ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਸਰੋਜ ਰਾਣੀ ਦੇ ਰਿਸ਼ਤੇਦਾਰਾਂ ਵਲੋਂ ਸਹੁਰੇ ਪਰਿਵਾਰ 'ਤੇ...
ਲੁਧਿਆਣਾ ਵਿਚ ਧਾਰਾ 144 ਲਾਗੂ
. . .  1 day ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਦੇਰ ਰਾਤ ਇਕ ਹੁਕਮ ਜਾਰੀ ਕਰਕੇ ਪੂਰੇ ਸ਼ਹਿਰ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ਸ਼ਹਿਰ ਵਿਚ ਪੰਜ...
ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅਜਨਾਲਾ ਪੁੱਜੀ ਐਨ.ਐੱਸ.ਜੀ. ਟੀਮ
. . .  1 day ago
ਅਜਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅੱਜ ਐਨ.ਐੱਸ.ਜੀ. ਦੀ ਇਕ ਟੀਮ ਅਜਨਾਲਾ ਪੁੱਜੀ ਹੈ। ਇਸ ਟੀਮ ਦੇ ਮੈਂਬਰਾਂ ਵਲੋਂ ਧਮਾਕੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ...
ਦਿੱਲੀ ਦੀ ਰੋਹਿਣੀ ਅਦਾਲਤ ਨੇ ਲੱਖਾ ਸਿਧਾਣਾ ਨੂੰ ਦਿੱਤੀ ਅਗਾਊਂ ਜ਼ਮਾਨਤ
. . .  1 day ago
ਨਵੀਂ ਦਿੱਲੀ, 17 ਸਤੰਬਰ - ਦਿੱਲੀ ਦੀ ਰੋਹਿਣੀ ਅਦਾਲਤ ਨੇ ਗਣਤੰਤਰ ਦਿਹਾੜੇ ਦੇ ਹਿੰਸਾ ਮਾਮਲੇ ਵਿਚ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਨੂੰ ਅਗਾਊਂ...
ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਕੀਤਾ ਅਗਵਾ
. . .  1 day ago
ਟੱਲੇਵਾਲ, 17 ਸਤੰਬਰ (ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਇਕ ਕਾਰ ਸਵਾਰ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ | ਸਾਰਾ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ...
ਸ੍ਰੀ ਹਰਿਮੰਦਰ ਸਾਹਿਬ ਪਰਿਵਾਰ ਸਮੇਤ ਪਹੁੰਚੇ ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ
. . .  1 day ago
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ) - ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ ਅੱਜ ਸ਼ਾਮ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਐਨ.ਆਈ.ਏ. ਨੇ ਇਕ ਹੌਟਲਾਈਨ ਨੰਬਰ ਕੀਤਾ ਜਾਰੀ, ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  1 day ago
ਨਵੀਂ ਦਿੱਲੀ, 17 ਸਤੰਬਰ - ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸੋਸ਼ਲ ਮੀਡੀਆ 'ਤੇ ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਨ ਲਈ ਇਕ ਹੌਟਲਾਈਨ ਨੰਬਰ...
ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਕਾਬੂ
. . .  1 day ago
ਅੰਮ੍ਰਿਤਸਰ, 17 ਸਤੰਬਰ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਕਾਬੂ ਕੀਤੇ ਗਏ ਹਨ | ਇਹ ਲੁਟੇਰੇ ਸਪਲੈਂਡਰ ਮੋਟਰਸਾਈਕਲ 'ਤੇ ਪਿਸਤੌਲ ...
ਕੈਬਨਿਟ ਮੀਟਿੰਗ ਵਿਚ ਪੰਜਾਬ ਕਸਟਮ ਮਿਲਿੰਗ ਨੀਤੀ ਨੂੰ ਪ੍ਰਵਾਨਗੀ
. . .  1 day ago
ਚੰਡੀਗੜ੍ਹ, 17 ਸਤੰਬਰ - ਪੰਜਾਬ ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ | ਇਸ ਦੌਰਾਨ ਸਾਉਣੀ 2021-22 ਲਈ ...
18 ਨਵੇਂ ਸਰਕਾਰੀ ਕਾਲਜਾਂ ਲਈ 160 ਸਹਾਇਕ ਪ੍ਰੋਫੈਸਰਾਂ ਅਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਮਨਜ਼ੂਰੀ
. . .  1 day ago
ਚੰਡੀਗੜ੍ਹ, 17 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕੈਬਨਿਟ ਦੀ ਅਗਵਾਈ ਵਿਚ ਐੱਸ.ਬੀ.ਐੱਸ. ਨਗਰ ਵਿਚ 'ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ....
5 ਬੰਗਲਾਦੇਸ਼ੀ ਨਾਗਰਿਕ ਭਾਰਤੀ ਪਾਸਪੋਰਟ ਸਮੇਤ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 17 ਸਤੰਬਰ - ਡੀ.ਸੀ.ਪੀ. (ਏਅਰਪੋਰਟ) ਵਿਕਰਮ ਪੋਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ 5 ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ...
ਗਾਇਕ ਹਰਜੀਤ ਹਰਮਨ ਦਾ ਕਹਿਣਾ, ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਰੱਖਣਗੇ ਆਪਣਾ ਪੱਖ
. . .  1 day ago
ਚੰਡੀਗੜ੍ਹ, 17 ਸਤੰਬਰ - ਪੰਜਾਬ ਮਹਿਲਾ ਕਮਿਸ਼ਨ ਵਲੋਂ ਪੰਜਾਬੀ ਗਾਇਕ ਹਰਜੀਤ ਹਰਮਨ ਸਮੇਤ ਕਰਨ ਔਜਲਾ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ...
ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤਾ ਗਿਆ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ
. . .  1 day ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਵਲੋਂ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਰਜਕਾਰੀ ਮੈਜਿਸਟ੍ਰੇਟ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ ਹੈ ...
ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 17 ਸਤੰਬਰ (ਸੁਰਿੰਦਰ ) - ਪੰਜਾਬ ਦੇ ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਕੋਈ ਵੀ ਬਕਾਇਆ...
ਜੰਗਲਾਤ ਮੰਤਰੀ ਦੀ ਰਿਹਾਇਸ਼ ਵਲ ਮਾਰਚ ਕਰਨਗੇ ਜੰਗਲਾਤ ਕਾਮੇ
. . .  1 day ago
ਨਾਭਾ, 17 ਸਤੰਬਰ (ਕਰਮਜੀਤ ਸਿੰਘ) - ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਫ਼ੈਸਲਾ ਕੀਤਾ ਕਿ ਲੰਮੇ ਸਮੇਂ ਤੋ ਕੰਮ ਕਰਦੇ ਕੱਚੇ ਕਾਮੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਜੰਗਲਾਤ ...
ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 1 ਅਕਤੂਬਰ ਤਕ ਮੁਲਤਵੀ
. . .  1 day ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਖ਼ਿਲਾਫ਼ ...
ਮੁੱਖ ਮੰਤਰੀ 20 ਸਤੰਬਰ ਨੂੰ ਬਰਨਾਲਾ ਵਿਖੇ ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਰੱਖਣਗੇ ਨੀਂਹ ਪੱਥਰ
. . .  1 day ago
ਬਰਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਲਾਡੀ) - ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ....
ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਪਾਕਿਸਤਾਨ ਦਾ ਦੌਰਾ ਕੀਤਾ ਰੱਦ
. . .  1 day ago
ਨਵੀਂ ਦਿੱਲੀ, 17 ਸਤੰਬਰ - ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਸਰਕਾਰ ਦੀ ਸੁਰੱਖਿਆ ਚਿਤਾਵਨੀ ਤੋਂ ਬਾਅਦ ਆਪਣਾ ਪਾਕਿਸਤਾਨ ਦਾ ਦੌਰਾ ਰੱਦ ਕਰ...
ਟਿਫ਼ਨ ਬੰਬ ਮਾਮਲੇ ਨਾਲ ਸਬੰਧਿਤ ਗੁਰਮੁਖ ਸਿੰਘ ਰੋਡੇ ਨਾਲ ਜੁੜੇ ਦਰਵੇਸ਼ ਸਿੰਘ 'ਤੇ ਪੁਲਿਸ ਨੇ ਲਾਇਆ ਯੂ. ਏ. ਪੀ. ਏ. ਐਕਟ
. . .  1 day ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਅਸਲਾ ਅਤੇ ਧਮਾਕਾਖ਼ੇਜ਼ ਸਮਗਰੀ ਤੇ ਹੈਰੋਇਨ ਸਮਗਲਿੰਗ ਦੇ ਦੋਸ਼ ਹੇਠ ਮਮਦੋਟ ਪੁਲਿਸ ਵਲੋਂ ਫੜੇ ਗਏ ਨਜ਼ਦੀਕੀ ਪਿੰਡ ਨਿਹਾਲਾ ਕਿਲਚਾ ਵਾਸੀ ਦਰਵੇਸ਼ ਸਿੰਘ ਖ਼ਿਲਾਫ਼ ਪੁਲਿਸ ਵਲੋਂ ...
ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ - ਰਾਘਵ ਚੱਢਾ
. . .  1 day ago
ਨਵੀਂ ਦਿੱਲੀ, 17 ਸਤੰਬਰ - ਨਵਜੋਤ ਸਿੰਘ ਸਿੱਧੂ 'ਤੇ ਪਲਟਵਾਰ ਕਰਦੇ ਹੋਏ ਆਪ ਦੇ ਆਗੂ ਰਾਘਵ ਚੱਢਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਹੈ | ਜ਼ਿਕਰਯੋਗ ਹੈ ਕਿ ਸਿੱਧੂ ਵਲੋਂ ਖੇਤੀ ...
ਪਿੰਡ ਰਾਮਪੁਰ ਵਿਚ ਖ਼ੁਫ਼ੀਆ ਪੁਲਿਸ ਦੀ ਰੇਡ, ਇਕ ਘਰ ਵਿਚੋਂ ਬਰਾਮਦ ਕੀਤੀ ਖ਼ਾਲਿਸਤਾਨੀ ਸਮਗਰੀ
. . .  1 day ago
ਦੋਰਾਹਾ,17 ਸਤੰਬਰ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ) - ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਵਿਖੇ ਇਕ ਘਰ ਵਿਚ ਖ਼ੁਫ਼ੀਆ ਏਜੰਸੀਆਂ ਨੇ ਸਵੇਰ ਤੋਂ ਛਾਪਾ ਮਾਰਿਆ। ਜਿਸ ਦੇ ਵਿਚ ਕੁਝ ਖ਼ਾਲਸਾਤਾਨੀ ਸਮਗਰੀ ਤੇ ਪ੍ਰਿੰਟਿੰਗ ਪ੍ਰੈੱਸ ਬਰਾਮਦ ਕੀਤੀ ...
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੱਲ੍ਹ ਤੋਂ ਸ਼ੁਰੂ
. . .  1 day ago
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋਵੇਗੀ | ਉਕਤ ਜਾਣਕਾਰੀ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ...
ਕਿਸਾਨੀ ਮੁੱਦੇ 'ਤੇ ਅਕਾਲੀ ਦਲ ਮਗਰਮੱਛ ਦੇ ਅੱਥਰੂ ਵਹਾ ਰਿਹਾ - ਰਾਣਾ ਸੋਢੀ
. . .  1 day ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਅਕਾਲੀ ਦਲ ਕਿਸਾਨੀ ਮੁੱਦੇ 'ਤੇ ਮਗਰਮੱਛ ਦੇ ਅੱਥਰੂ ਵਹਾ ਰਿਹਾ ਹੈ ਅਤੇ ਸਿਆਸਤ ਕੀਤੀ ਜਾ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 31 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। ਨੀਤੀ ਵਚਨ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਪੁਲਿਸ ਪ੍ਰਸ਼ਾਸਨ ਖਿਲਾਫ਼ ਉਤਰੇ ਵਕੀਲ-ਕਿਹਾ ਪੁਲਿਸ ਨੇ ਤਿੰਨ ਵਕੀਲਾਂ 'ਤੇ ਝੂਠੇ ਪਰਚ ਕੀਤੇ ਦਰਜ

ਬਟਾਲਾ, 12 ਅਪ੍ਰੈਲ (ਕਾਹਲੋਂ) - ਬੀਤੀ ਦਿਨੀਂ ਸਥਾਨਕ ਕੋਰਟ ਕੰਪਲੈਕਸ 'ਚ ਹੋਈ ਵਕੀਲਾਂ ਦੇ ਹੋਏ ਲੜਾਈ ਤੋਂ ਬਾਅਦ ਪੁਲਿਸ ਵਲੋਂ ਇਕ ਧਿਰ ਦੇ 3 ਵਕੀਲਾਂ 'ਤੇ ਦਰਜ ਕੀਤੇ ਮਾਮਲੇ ਤੋਂ ਬਾਅਦ ਪੁਲਿਸ ਅਤੇ ਵਕੀਲਾਂ ਦਰਮਿਆਨ ਤਲਖੀ ਵਾਲਾ ਮਾਹੌਲ ਬਣ ਗਿਆ ਹੈ | ਐਸ.ਐਸ.ਪੀ. ਦਫਤਰ ...

ਪੂਰੀ ਖ਼ਬਰ »

ਤੀਸਰੇ ਦਿਨ ਵੀ ਕੋਈ ਸੁਰਾਗ ਨਹੀਂ ਮਿਲਿਆ ਨਿਕੋਸਰਾਂ ਦੇ ਅੰਗਹੀਣ ਵਿਅਕਤੀ ਦਾ

ਡੇਰਾ ਬਾਬਾ ਨਾਨਕ, 12 ਮਈ (ਅਵਤਾਰ ਸਿੰਘ ਰੰਧਾਵਾ) - ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਸ਼ਾਹਪੁਰ ਕੋਲ ਵਗਦੇ ਸ਼ੱਕੀ ਨਾਲੇ ਨੇੜਿਓਾ ਨਜ਼ਦੀਕੀ ਪਿੰਡ ਨਿਕੋਸਰਾਂ ਦੇ ਇਕ ਅੰਗਹੀਣ ਵਿਅਕਤੀ ਦਾ ਟਰਾਈਸਾਈਕਲ, ਸਿਰ 'ਤੇ ਬੰਨਣ ਵਾਲਾ ਪਰਨਾ ਅਤੇ ਜੁੱਤੀ ਲਾਵਾਰਸ ...

ਪੂਰੀ ਖ਼ਬਰ »

75 ਹਜ਼ਾਰ ਮਿਲੀਲੀਟਰ ਲਾਹਣ ਸਮੇਤ ਇਕ ਗਿ੍ਫ਼ਤਾਰ

ਪੁਰਾਣਾ ਸ਼ਾਲਾ, 12 ਮਈ (ਅਸ਼ੋਕ ਸ਼ਰਮਾ) - ਪੁਰਾਣਾ ਸ਼ਾਲਾ ਪੁਲਿਸ ਵਲੋਂ ਟਾਂਡਾ ਧੁੱਸੀ ਬੰਨ੍ਹ 'ਤੇ ਲਗਾਏ ਨਾਕੇ ਦੌਰਾਨ ਇਕ ਵਿਅਕਤੀ ਨੰੂ 75 ਹਜ਼ਾਰ ਮਿਲੀ ਲੀਟਰ ਲਾਹਣ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਆਈ ਜਗਦੀਪ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹਣਗੇ ਸਮੂਹ ਸੇਵਾ ਕੇਂਦਰ- ਜ਼ਿਲ੍ਹਾ ਮੈਜਿਸਟ੍ਰੇਟ

ਗੁਰਦਾਸਪੁਰ, 12 ਮਈ (ਆਰਿਫ਼)- ਜ਼ਿਲ੍ਹਾ ਮੈਜਿਸਟਰੇਟ ਮੁਹੰਮਦ ਇਸ਼ਫਾਕ ਵਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਵਧੀਕ ਸਕੱਤਰ-ਕਮ-ਡਾਇਰੈਕਟਰ, ਪੰਜਾਬ ਸਟੇਟ ਈ-ਸੇਵਾ ਗਵਰਨੈਂਸ ਸੁਸਾਇਟੀ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਤਹਿਤ ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿਚ ...

ਪੂਰੀ ਖ਼ਬਰ »

ਸਾਇੰਸ ਤੇ ਕਾਮਰਸ ਦੇ ਵਿਦਿਆਰਥੀ ਸਰਕਾਰੀ ਸਕੂਲ ਮਿਰਜਾਜਾਨ 'ਚ ਦਾਖਲਾ ਲੈਣ : ਪਿ੍ੰਸੀਪਲ

ਬਟਾਲਾ, 12 ਅਪ੍ਰੈਲ (ਕਾਹਲੋਂ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਿਰਜਾਜਾਨ 'ਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਇਸ ਵਰ੍ਹੇ ਗਿਆਰਵੀਂ ਅਤੇ ਬਾਰਵੀਂ ਸ਼੍ਰੇਣੀ ਲਈ ਸਾਇੰਸ ਅਤੇ ਕਾਮਰਸ ਵਿਚ ਦਾਖਲਾ ਸ਼ੁਰੂ ਕੀਤਾ ਗਿਆ ਹੈ | ਇਸ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਬਾਰਡਰ ਜ਼ੋਨ ਅੰਮਿ੍ਤਸਰ ਦੇ ਨਵੇਂ ਮੁੱਖ ਇੰਜੀਨੀਅਰ ਦਾ ਬੱਲਪੁਰੀਆਂ ਤੇ ਹੋਰਨਾਂ ਵਲੋਂ ਸਨਮਾਨ

ਬਟਾਲਾ, 12 ਮਈ (ਕਾਹਲੋਂ)- ਬਿਜਲੀ ਮੁਲਾਜ਼ਮਾਂ ਦੀ ਸਿਰਮÏਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਹੁਣ ਪਾਵਰਕਾਮ ਟਰਾਂਸਕੋ ਪੰਜਾਬ ਕੇਸਰੀ ਝੰਡਾ ਜਥੇਬੰਦੀ ਪੰਜਾਬ ਚਾਹਲ) ਪੰਜਾਬ ਦੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਦੀ ਅਗਵਾਈ ਤੇ ਬਾਰਡਰ ...

ਪੂਰੀ ਖ਼ਬਰ »

ਭੱਠਾ ਮਜ਼ਦੂਰ ਯੂਨੀਅਨ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਕ 'ਚ ਕੀਤੀਆਂ ਰੈਲੀਆਂ

ਦੀਨਾਨਗਰ, 12 ਮਈ (ਸੰਧੂ/ਸੋਢੀ) - ਭੱਠਾ ਮਜ਼ਦੂਰ ਯੂਨੀਅਨ (ਏਕਟੂ) ਦੀਨਾਨਗਰ ਦੇ ਵੱਖ-ਵੱਖ ਭੱਠਿਆਂ 'ਤੇ ਮਜ਼ਦੂਰਾਂ ਵਲੋਂ ਰੈਲੀਆ ਕੀਤੀਆਂ ਗਈਆਂ ਤੇ ਭੱਠਾ ਮਾਲਕਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਯੂਨੀਅਨ ਆਗੂਆਂ ਨੇ ਰੈਲੀ ਨੰੂ ਸੰਬੋਧਨ ਕਰਦਿਆਂ ਭੱਠਿਆਂ 'ਤੇ ਕੰਮ ...

ਪੂਰੀ ਖ਼ਬਰ »

ਕੋਠੀ 'ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ

ਬਟਾਲਾ, 12 ਮਈ (ਹਰਦੇਵ ਸਿੰਘ ਸੰਧੂ)-ਸਥਾਨਕ ਕਾਹਨੂੰਵਾਨ ਰੋਡ 'ਤੇ ਸਥਿਤ ਮਾਡਰਨ ਅਸਟੇਟ ਦੀ ਇਕ ਕੋਠੀ 'ਚੋਂ ਚੋਰਾਂ ਵਲੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਹੋਣ ਦੀ ਖ਼ਬਰ ਹੈ | ਇਸ ਬਾਰੇ ਕੋਠੀ ਦੇ ਮਾਲਕ ਨਿਸ਼ਾਨ ਸਿੰਘ ਸਰਪੰਚ ਧਾਰੋਵਾਲੀ ਪੁੱਤਰ ਬੂਆ ਸਿੰਘ ਹਾਲ ਵਾਸੀ ...

ਪੂਰੀ ਖ਼ਬਰ »

ਅਧਿਆਪਕ ਦੇ ਘਰ ਅੱਗੋਂ ਸਕੂਟਰੀ ਚੋਰੀ

ਪੁਰਾਣਾ ਸ਼ਾਲਾ, 12 ਮਈ (ਅਸ਼ੋਕ ਸ਼ਰਮਾ) - ਪੁਲਿਸ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਕਰਵਾਲ ਵਿਖੇ ਇਕ ਅਧਿਆਪਕ ਦੇ ਘਰ ਅੱਗੋਂ ਸਕੂਟਰੀ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਰਣਜੀਤ ਸਿੰਘ ਪੀੜਤ ਅਧਿਆਪਕ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਸਕੂਟਰੀ ...

ਪੂਰੀ ਖ਼ਬਰ »

ਘਰੋਟਾ ਚੱਕ ਚਿਮਨਾਂ ਪੱਤਣ 'ਤੇ ਪੈਨਟੂਨ ਪੁਲ ਨਾ ਹੋਣ ਕਾਰਨ ਦੋ ਦਰਜਨ ਪਿੰਡਾਂ ਦੇ ਲੋਕ ਪ੍ਰੇਸ਼ਾਨ

ਘਰੋਟਾ, 12 ਮਈ (ਸੰਜੀਵ ਗੁਪਤਾ)- ਚੱਕੀ ਦਰਿਆ ਦੇ ਘਰੋਟਾ ਚੱਕ ਚਿਮਨਾਂ ਪੱਤਣ 'ਤੇ ਪੈਨਟੂਨ ਪੁਲ ਨਾ ਹੋਣ ਕਾਰਨ ਦੋ ਦਰਜਨ ਪਿੰਡਾਂ ਦੇ ਲੋਕ ਪ੍ਰੇਸ਼ਾਨ ਹਨ, ਜਿਸ ਨਾਲ ਲੋਕਾਂ ਨੰੂ 20 ਕਿੱਲੋਮੀਟਰ ਦਾ ਵਾਧੂ ਸਫਰ ਕਰਨਾ ਪੈ ਰਿਹਾ ਹੈ | ਲੋਕ ਲੰਬੇ ਸਮੇਂ ਤੋਂ ਇਸ ਪੱਤਣ 'ਤੇ ਪੁਲ ...

ਪੂਰੀ ਖ਼ਬਰ »

ਮੰਗਾਂ ਨੰੂ ਲੈ ਕੇ ਜ਼ਿਲ੍ਹੇ ਦੇ ਸਮੂਹ ਕਾਨੰੂਨਗੋ ਤੇ ਪਟਵਾਰੀ ਸਮੂਹਿਕ ਛੁੱਟੀ 'ਤੇ

ਗੁਰਦਾਸਪੁਰ, 12 ਮਈ (ਸੁਖਵੀਰ ਸਿੰਘ ਸੈਣੀ) - ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਤੇ ਕਾਨੰੂਗੋ ਐਸੋਸੀਏਸ਼ਨ ਪੰਜਾਬ ਦੇ ਫ਼ੈਸਲੇ ਮੁਤਾਬਿਕ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਕਾਨੰੂਗੋ ਤੇ ਪਟਵਾਰੀ ਅੱਜ ਤੋਂ ਸਮੂਹਿਕ ਛੁੱਟੀ 'ਤੇ ਚਲੇ ਗਏ ਹਨ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਕਾਰਨ 7 ਦੀ ਮੌਤ, 190 ਨਵੇਂ ਮਾਮਲੇ

ਗੁਰਦਾਸਪੁਰ, 12 ਮਈ (ਸੁਖਵੀਰ ਸਿੰਘ ਸੈਣੀ) - ਰੋਜ਼ਾਨਾ ਹੀ ਜ਼ਿਲ੍ਹੇ ਅੰਦਰ ਕੋਰੋਨਾ ਮਹਾਂਮਾਰੀ ਦੇ ਅੰਕੜੇ ਵੱਧਦੇ ਜਾ ਰਹੇ ਹਨ, ਜਿਸ ਤਹਿਤ ਅੱਜ ਜ਼ਿਲ੍ਹੇ ਅੰਦਰ 190 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਜ਼ਿਲ੍ਹੇ ਅੰਦਰ ਕੁੱਲ ਐਕਟਿਵ ਮਰੀਜ਼ਾਂ ...

ਪੂਰੀ ਖ਼ਬਰ »

ਢਿੱਲੀ ਢੋਆ-ਢੁਆਈ ਕਾਰਨ ਕਣਕ ਅਜੇ ਵੀ ਮੰਡੀਆਂ 'ਚ ਪਈ

ਬਹਿਰਾਮਪੁਰ, 12 ਮਈ (ਬਲਬੀਰ ਸਿੰਘ ਕੋਲਾ)- ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਸਬੰਧੀ ਬਾਰਦਾਨੇ ਦੀ ਘਾਟ ਅਤੇ ਢਿੱਲੀ ਢੋਆ ਢੁਆਈ ਦੇ ਚੱਲਦਿਆਂ ਕਣਕ ਅਜੇ ਤੱਕ ਮੰਡੀਆਂ 'ਚ ਪਈ ਹੋਣ ਕਾਰਨ ਆੜ੍ਹਤੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ | ਕਣਕ ਦੀ ਵਾਢੀ ਦਾ ਕੰਮ ...

ਪੂਰੀ ਖ਼ਬਰ »

ਸ਼ਹਿਰ ਦੇ 13 ਸ਼ਮਸ਼ਾਨਘਾਟ ਤੇ ਕਬਰਸਤਾਨਾਂ ਦੇ ਨਵ ਨਿਰਮਾਣ 'ਤੇ ਖ਼ਰਚੇ ਜਾ ਰਹੇ 1.15 ਕਰੋੜ- ਐਡਵੋਕੇਟ ਪਾਹੜਾ

ਗੁਰਦਾਸਪੁਰ, 12 ਮਈ (ਪੰਕਜ ਸ਼ਰਮਾ) - ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਸ਼ਹਿਰ ਅੰਦਰ ਤੇਜ਼ੀ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸ ਦੇ ਚੱਲਦਿਆਂ ਸ਼ਹਿਰ ਅੰਦਰ 13 ਸ਼ਮਸ਼ਾਨਘਾਟ ਅਤੇ ਕਬਰਸਤਾਨਾਂ ਦੇ ਨਵ ਨਿਰਮਾਣ 'ਤੇ ਕਰੀਬ 1.15 ਕਰੋੜ ਰੁਪਏ ...

ਪੂਰੀ ਖ਼ਬਰ »

ਪੰਜਾਬ ਸਰਕਾਰ ਕੋਵਿਡ-19 ਦੇ ਪੁਖ਼ਤਾ ਪ੍ਰਬੰਧ ਕਰਨ 'ਚ ਰਹੀ ਫ਼ੇਲ੍ਹ- ਕਲਸੀ, ਰਿਆੜ

ਬਟਾਲਾ, 12 ਮਈ (ਕਾਹਲੋਂ) - ਆਮ ਆਦਮੀ ਪਾਰਟੀ ਦੀ ਵਿਸ਼ੇਸ਼ ਮੀਟਿੰਗ ਸਥਾਨਕ ਪਾਰਟੀ ਦਫ਼ਤਰ ਵਿਖੇ ਦਫ਼ਤਰ ਇੰਚਾਰਜ ਕੁਲਵਿੰਦਰ ਸਿੰਘ ਰਿਆੜ ਦੀ ਅਗਵਾਈ ਵਿਚ ਹੋਈ, ਜਿਸ ਵਿਚ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਉਪ ਪ੍ਰਧਾਨ ਸ਼ੈਰੀ ਕਲਸੀ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ...

ਪੂਰੀ ਖ਼ਬਰ »

ਸ਼ਹੀਦ ਮਨਦੀਪ ਕੁਮਾਰ ਨਮਿਤ ਤੀਸਰਾ ਸ਼ਰਧਾਂਜਲੀ ਸਮਾਗਮ

ਬਹਿਰਾਮਪੁਰ, 12 ਮਈ (ਬਲਬੀਰ ਸਿੰਘ ਕੋਲਾ)-ਜੰਮੂ-ਕਸ਼ਮੀਰ ਦੇ ਪੁਲਵਾਮਾ ਸੈਕਟਰ ਵਿਚ ਸੀ.ਆਰ.ਪੀ.ਐਫ. ਦੀ 182 ਬਟਾਲੀਅਨ ਦੇ ਸ਼ਹੀਦ ਮਨਦੀਪ ਕੁਮਾਰ ਦਾ ਤੀਜਾ ਸ਼ਰਧਾਂਜਲੀ ਸਮਾਗਮ ਸ਼ਹੀਦ ਦੇ ਪਿਤਾ ਸਤਪਾਲ ਅੱਤਰੀ ਦੀ ਅਗਵਾਈ ਵਿਚ ਖੁਦਾਦਪੁਰ ਵਿਖੇ ਕਰਵਾਇਆ ਗਿਆ | ਜਿਸ ਵਿਚ ...

ਪੂਰੀ ਖ਼ਬਰ »

ਕੋਰੋਨਾ ਵੈਕਸੀਨ ਲਗਾਉਣ ਲਈ ਪਿੰਡਾਂ ਦੇ ਸਰਪੰਚ ਵੀ ਲੋਕਾਂ ਨੂੰ ਜਾਗਰੂਕ ਕਰਨ- ਬਾਜਵਾ

ਕਿਲ੍ਹਾ ਲਾਲ ਸਿੰਘ, 12 ਮਈ (ਬਲਬੀਰ ਸਿੰਘ) - ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋ-ਦਿਨ ਵਧ ਰਿਹਾ ਹੈ ਅਤੇ ਇਸ ਬਿਮਾਰੀ ਨੇ ਵੱਡੇ ਸ਼ਹਿਰਾਂ ਤੋਂ ਬਾਅਦ ਹੁਣ ਪਿੰਡਾਂ ਵਿਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਇਸ ਲਈ ਪਿੰਡਾਂ ਦੇ ਸਰਪੰਚਾਂ ਅਤੇ ਮੁਹਤਬਰਾਂ ਦਾ ...

ਪੂਰੀ ਖ਼ਬਰ »

ਫ਼ਤਹਿਗੜ੍ਹ ਚੂੜੀਆਂ-ਸੰਗਤਪੁਰਾ ਮਾਰਗ ਦੇ ਸਹੀ ਢੰਗ ਨਾਲ ਨਾ ਬਣਨ ਕਾਰਨ ਲੋਕਾਂ 'ਚ ਰੋਸ

ਫ਼ਤਹਿਗੜ੍ਹ ਚੂੜੀਆਂ, 12 ਮਈ (ਧਰਮਿੰਦਰ ਸਿੰਘ ਬਾਠ) - ਫਤਹਿਗੜ੍ਹ ਚੂੜੀਆਂ-ਸੰਗਤਪੁਰਾ ਰੋਡ ਸਹੀ ਢੰਗ ਨਾਲ ਨਾ ਬਣਨ ਕਾਰਨ ਲੋਕਾਂ 'ਚ ਰੋਸ ਅਤੇ ਗੁੱਸਾ ਦਿਖਾਈ ਦੇ ਰਿਹਾ ਹੈ | ਇਸ ਸਬੰਧੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਰਵਾਲ, ਤਹਿਸੀਲ ...

ਪੂਰੀ ਖ਼ਬਰ »

ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ ਦੇ ਪ੍ਰਧਾਨ ਦੀ ਤਾਜਪੋਸ਼ੀ ਅੱਜ

ਫਤਹਿਗੜ੍ਹ ਚੂੜੀਆਂ, 12 ਮਈ (ਐਮ.ਐਸ. ਫੁੱਲ) - ਨਗਰ ਕੌਂਸਲ ਫਤਹਿਗੜ੍ਹ ਚੂੜੀਆਂ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਸ਼ਹਿਰ ਦੀ ਪ੍ਰਧਾਨਗੀ ਦੀ ਚੋਣ ਸਰਬਸੰਮਤੀ ਨਾਲ ਹੋਣ ਉਪਰੰਤ ਪ੍ਰਧਾਨਗੀ ਦਾ ਤਾਜ ਸ੍ਰੀਮਤੀ ਰਜਵੰਤ ਕੌਰ ਰੰਧਾਵਾ ਪਤਨੀ ਐਡਵੋਕੇਟ ਨਵਤੇਜਜੀਤ ਸਿੰਘ ...

ਪੂਰੀ ਖ਼ਬਰ »

18 ਤੋਂ 45 ਸਾਲ ਦੇ ਦਿਹਾੜੀਦਾਰ ਕਾਮਿਆਂ ਦਾ ਹੋਇਆ ਟੀਕਾਕਰਨ

ਕਾਹਨੂੰਵਾਨ, 12 ਮਈ (ਜਸਪਾਲ ਸਿੰਘ ਸੰਧੂ) - ਕੋਰੋਨਾ ਦੇ ਦਿਨੋਂ-ਦਿਨ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਵਲੋਂ ਲੇਬਰ ਦਾ ਕੰਮ ਕਰਨ ਵਾਲਿਆਂ ਨੂੰ ਕੋਰੋਨਾ ਦਾ ਟੀਕਾਕਰਨ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਅੱਜ ਕਾਹਨੂੰਵਾਨ ਦੇ ਸਰਕਾਰੀ ਹਸਪਤਾਲ ਵਿਚ ਵੀ ...

ਪੂਰੀ ਖ਼ਬਰ »

ਪੱਪੂ ਕੰਡੀਲਾ ਨੇ ਵਾਰਡ ਨੰ: 21 'ਚ ਸੀਵਰੇਜ਼ ਪ੍ਰਣਾਲੀ ਦੇ ਕੰਮ ਦੀ ਸ਼ੁਰੂਆਤ ਕਰਵਾਈ

ਬਟਾਲਾ, 12 ਮਈ (ਕਾਹਲੋਂ) - ਬਟਾਲਾ ਸ਼ਹਿਰ ਦੀ ਨੁਹਾਰ ਬਦਲਣ ਲਈ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਵੱਡੇ ਪੱਧਰ 'ਤੇ ਸ਼ਹਿਰ ਵਿਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਸ ਦੇ ਤਹਿਤ ਵਾਰਡ ਨੰ: 21 ਦੇ ਕੌਸਲਰ ਹਰਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ...

ਪੂਰੀ ਖ਼ਬਰ »

ਵਾਅਦੇ ਪੂਰੇ ਨਾ ਕਰਨ 'ਤੇ ਲੋਕਾਂ ਦਾ ਕਾਂਗਰਸ ਤੋਂ ਮੋਹ ਭੰਗ ਹੋਇਆ : ਹਰਜੀ ਸੰਘਰੀਆ

ਧਾਰੀਵਾਲ, 12 ਮਈ (ਸਵਰਨ ਸਿੰਘ) - ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਵਲੋਂ ਆਪਣੇ ਕੀਤੇ ਵਾਅਦੇ ਨਾ ਪੂਰੇ ਕੀਤੇ ਜਾਣ ਕਾਰਨ ਲੋਕਾਂ ਦਾ ਕਾਂਗਰਸ ਤੋਂ ਮੋਹ ਭੰਗ ਹੋਇਆ ਹੈ | ਇਸ ਗੱਲ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਆਗੂ ਅਮਰਪ੍ਰਤਾਪ ਸਿੰਘ ਹਰਜੀ ਸੰਘਰੀਆ ਨੇ ਕੀਤਾ | ਉਨ੍ਹਾਂ ...

ਪੂਰੀ ਖ਼ਬਰ »

ਸਹਿਕਾਰੀ ਸਭਾ ਦੀ ਅਲੀਨੰਗਲ 'ਚ ਸਕੱਤਰ ਨਾ ਹੋਣ ਕਰਕੇ ਕਿਸਾਨ ਖਾਦ, ਦਵਾਈਆਂ ਤੇ ਸਰਕਾਰੀ ਸਹੂਲਤਾਂ ਤੋਂ ਹੋਏ ਵਾਂਝੇ

ਕੋਟਲੀ ਸੂਰਤ ਮੱਲ੍ਹੀ, 12 ਮਈ (ਕੁਲਦੀਪ ਸਿੰਘ ਨਾਗਰਾ) - ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਂਦੀ ਕੋਆਪ੍ਰੇਟਿਵ ਖੇਤੀਬਾੜੀ ਸਰਕਾਰੀ ਸੁਸਾਇਟੀ ਦੀ ਅਲੀਨੰਗਲ 'ਚੋਂ ਪਿਛਲੇ ਦੋ ਸਾਲਾਂ ਤੋਂ ਕਿਸਾਨਾਂ ਨੂੰ ਖਾਦ, ਦਵਾਈਆਂ, ਬੀਜ ਤੇ ਹੋਰ ਖੇਤੀਬਾੜੀ ਨਾਲ ਸਬੰਧਤ ਕੋਈ ਸਹੂਲਤ ਨਾ ਮਿਲਣ ਕਰ ਕੇ ਜਿਥੇ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ, ਉਥੇ ਸਬੰਧਿਤ ਵਿਭਾਗ ਦੀ ਕਥਿਤ ਅਣਗਹਿਲੀ ਕਰ ਕੇ ਸਭਾ ਦਾ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ | ਇਸ ਸਬੰਧੀ ਕਿਸਾਨ ਗੁਰਦਿਆਲ ਸਿੰਘ, ਗੁਰਦੇਵ ਸਿੰਘ, ਮੋਹਨ ਸਿੰਘ, ਲਖਵਿੰਦਰ ਸਿੰਘ ਸਮੇਤ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਦੋ ਸਾਲ ਤੋਂ ਦੀ ਅਲੀਨੰਗਲ ਖੇਤੀਬਾੜੀ ਸੁਸਾਇਟੀ ਦੇ ਸਕੱਤਰ ਜਿਸ ਕੋਲ ਸਹਿਕਾਰੀ ਸਭਾ ਧਾਰੋਵਾਲੀ ਦਾ ਵਾਧੂ ਚਾਰਜ ਸੀ, ਦੇ ਖਿਲਾਫ਼ ਮਹਿਕਮੇ ਵਲੋਂ ਊਣਤਾਈਆਂ ਕਾਰਨ ਮਾਮਲਾ ਦਰਜ ਕਰਵਾਇਆ ਗਿਆ ਸੀ, ਜਿਸ ਕਰਕੇ ਉਸ ਸਮੇਂ ਤੋਂ ਹੀ ਦੀ ਅਲੀਨੰਗਲ ਸਹਿਕਾਰੀ ਸਭਾ ਅਧੀਨ ਆਉਂਦੇ ਪਿੰਡ ਖਵਾਜਾ ਵਰਦਗ, ਅਲੀਨੰਗਲ, ਜੀਵਨ ਨੰਗਲ, ਗਾਜੀਨੰਗਲ, ਰਣਸੀਕਾ ਤੱਲਾ ਦੇ ਕਿਸਾਨਾਂ ਨੂੰ ਖਾਦ ਬੀਜ ਲੈਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਮਹਿੰਗੇ ਭਾਅ 'ਚ ਬਾਹਰੋਂ ਪ੍ਰਾਈਵੇਟ ਤੌਰ 'ਤੇ ਖਾਦ, ਬੀਜ ਤੇ ਦਵਾਈਆਂ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਜਦੋਂ ਕਿ ਖੇਤੀਬਾੜੀ ਸੰਦ ਵੀ ਵਰਤਣ ਲਈ ਨਹੀਂ ਮਿਲ ਰਹੇ ਤੇ ਸਬੰਧਿਤ ਵਿਭਾਗ ਵਲੋਂ ਇਸ ਪਾਸੇ ਕੋਈ ਤਵੱਜੋਂ ਨਹੀਂ ਦਿੱਤੀ ਜਾ ਰਹੀ ਤੇ ਨਾ ਹੀ ਇਸ ਸਭਾ ਦੀ ਚਾਰਜ ਕਿਸੇ ਨੇੜਲੀ ਸਭਾ ਨੂੰ ਦਿੱਤਾ ਜਾ ਰਿਹਾ ਹੈ | ਕਿਸਾਨਾਂ ਨੇ ਦੱਸਿਆ ਕਿ ਜਿਥੇ ਉਹ ਮਹਿਕਮੇ ਦੀ ਕਥਿਤ ਅਣਗਹਿਲੀ ਕਰ ਕੇ ਵਸੂਲੀ ਜਮ੍ਹਾਂ ਨਾ ਹੋਣ 'ਤੇ ਡਿਫਾਲਟਰ ਹੋ ਰਹੇ ਹਨ, ਉਥੇ ਸਭਾ ਵਲੋਂ ਖੇਤੀਬਾੜੀ ਲਈ ਖਰੀਦੇ ਗਏ ਸੰਦਾਂ 'ਤੇ ਵੀ ਭਾਰੀ ਵਿਆਜ ਪੈ ਰਿਹਾ ਹੈ, ਜਿਸ ਕਰਕੇ ਸੁਸਾਇਟੀ ਖਤਮ ਹੋਣ ਕਿਨਾਰੇ ਪਹੁੰਚ ਗਈ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹੋਰਨਾਂ ਬੈਂਕਾਂ ਤੋਂ ਕਰਜ਼ਾ ਪ੍ਰਾਪਤ ਕਰਨ ਲਈ ਹਲਕੇ ਦੀ ਖੇਤੀਬਾੜੀ ਸਭਾ ਤੋਂ ਸਰਟੀਫਿਕੇਟ ਲੈਣਾ ਹੁੰਦਾ ਹੈ, ਜਿਹੜਾ ਕਿ ਸਕੱਤਰ ਨਾ ਹੋਣ ਕਰਕੇ ਮਿਲ ਨਹੀਂ ਰਿਹਾ | ਇਲਾਕੇ ਦੇ ਕਿਸਾਨਾਂ ਨੇ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹਾਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਸਹਿਕਾਰਤਾ ਮਹਿਕਮੇ ਦੇ ਉਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਸ ਸਭਾ ਤੋਂ ਖਤਮ ਹੋਣ ਤੋਂ ਬਚਾਉਣ ਲਈ ਇਸ ਪਾਸੇ ਤਵੱਜੋ ਦਿੱਤੀ ਜਾਵੇ | ਇਸ ਸਬੰਧੀ ਉਪ ਰਜਿਸਟਰਾਰ ਗੁਰਦਾਸਪੁਰ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਤੇ ਜਲਦੀ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ |

ਖ਼ਬਰ ਸ਼ੇਅਰ ਕਰੋ

 

ਐਨ.ਐਚ.ਐਮ. ਠੇਕਾ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨਾ ਤਾਨਾਸ਼ਾਹੀ ਕਦਮ- ਪ੍ਰਧਾਨ ਵਿੰਝਵਾਂ

ਬਟਾਲਾ, 12 ਮਈ (ਹਰਦੇਵ ਸਿੰਘ ਸੰਧੂ) - ਸਿਹਤ ਵਿਭਾਗ 'ਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਕੌਮੀ ਸਿਹਤ ਮਿਸ਼ਨ ਠੇਕਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੇ ਵਰਤਾਰੇ ਨੂੰ ਤਾਨਾਸ਼ਾਹੀ ਕਦਮ ਦਿੰਦਿਆਂ ਮੀਟਰ ਰੀਡਰ ਯੂਨੀਅਨ ਦੇ ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਕਣਕ ਦੀ ਖ਼ਰੀਦ ਸਚਾਰੂ ਕਰਕੇ ਕਿਸਾਨਾਂ ਦਾ ਦਿਲ ਜਿੱਤਿਆ : ਖੁੱਲਰ, ਪੰਨਵਾਂ, ਸ਼ਰਮਾ

ਕਲਾਨੌਰ, 12 ਮਈ (ਪੁਰੇਵਾਲ) - ਪੰਜਾਬ ਦੀ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਜ਼ੇਲ੍ਹਾਂ, ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ 'ਤੇ ਪੰਜਾਬ ਸਮੇਤ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੀਆਂ ...

ਪੂਰੀ ਖ਼ਬਰ »

ਮਾਝਾ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸੈਂਕੜੇ ਗੱਡੀਆਂ ਦਾ ਕਾਫ਼ਲਾ ਦਿੱਲੀ ਕਿਸਾਨ ਮੋਰਚੇ ਲਈ ਰਵਾਨਾ

ਹਰਚੋਵਾਲ, 12 ਮਈ (ਰਣਜੋਧ ਸਿੰਘ ਭਾਮ) - ਪਿਛਲੇ 6-7 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨ ਮੋਰਚਾ ਲਗਾਈ ਬੈਠੇ ਕਿਸਾਨਾਂ ਵਿਚ ਨਵਾਂ ...

ਪੂਰੀ ਖ਼ਬਰ »

ਗੰਭੀਰ ਰੂਪ ਧਾਰਨ ਕਰ ਚੁੱਕੀ ਹੈ ਸ਼ਹਿਰ ਅੰਦਰ ਦਿਨੋਂ ਦਿਨ ਵਧ ਰਹੀ ਟ੍ਰੈਫ਼ਿਕ ਸਮੱਸਿਆ

ਗੁਰਦਾਸਪੁਰ, 12 ਮਈ (ਪੰਕਜ ਸ਼ਰਮਾ) - ਸ਼ਹਿਰ ਅੰਦਰ ਟ੍ਰੈਫ਼ਿਕ ਸਮੱਸਿਆ ਦਿਨ ਪ੍ਰਤੀ ਦਿਨ ਲਗਾਤਾਰ ਵਧਦੀ ਜਾ ਰਹੀ ਹੈ ਜੋ ਕਿ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ, ਜਿਸ ਦੀ ਤਾਜ਼ਾ ਮਿਸਾਲ ਸ਼ਹਿਰ ਦੇ ਹਨੰੂਮਾਨ ਚੌਕ, ਡਾਕਖ਼ਾਨਾ ਚੌਕ, ਬਾਟਾ ਚੌਕ ਤੇ ਕਮੇਟੀ ਘਰ ਚੌਕ 'ਚ ...

ਪੂਰੀ ਖ਼ਬਰ »

ਬਿਜਲੀ ਦਾ ਖੰਬਾ ਜ਼ਬਰਦਸਤੀ ਰਸਤੇ 'ਚ ਲਗਵਾਉਣ ਦੇ ਕਿਸਾਨ ਨੇ ਜੇ. ਈ.'ਤੇ ਲਗਾਏ ਦੋਸ਼

ਗੁਰਦਾਸਪੁਰ, 12 ਮਈ (ਭਾਗਦੀਪ ਸਿੰਘ ਗੋਰਾਇਆ) - ਗੁਰਦਾਸਪੁਰ ਦੇ ਹਰਦੋਛੰਨੀਆਂ ਮਾਰਗ 'ਤੇ ਪੈਂਦੇ ਪਿੰਡ ਸਰਾਏ ਦੇ ਵਸਨੀਕ ਕਿਸਾਨ ਪ੍ਰਦੁਮਣ ਸਿੰਘ ਪੁੱਤਰ ਕਰਤਾਰ ਸਿੰਘ ਨੇ ਬਿਜਲੀ ਦਾ ਖੰਭਾ ਜ਼ਬਰਦਸਤੀ ਰਸਤੇ 'ਚ ਲਗਾਉਣ ਦੇ ਜੇ.ਈ ਉੱਪਰ ਦੋਸ਼ ਲਗਾਏ ਹਨ | ਅਜੀਤ ਉਪ ਦਫ਼ਤਰ ...

ਪੂਰੀ ਖ਼ਬਰ »

ਨਰਸਿੰਗ ਦਿਵਸ ਮੌਕੇ ਭਾਰਤੀ ਮਜ਼ਦੂਰ ਸੰਘ ਪੰਜਾਬ ਦੀ ਉਪ ਪ੍ਰਧਾਨ ਨੇ ਨਰਸਾਂ ਨੰੂ ਕੀਤਾ ਸਨਮਾਨਿਤ

ਡਮਟਾਲ, 12 ਮਈ (ਰਾਕੇਸ਼ ਕੁਮਾਰ)- ਅੱਜ ਭਾਰਤੀ ਮਜ਼ਦੂਰ ਸੰਘ ਦੀ ਉਪ ਪ੍ਰਧਾਨ ਸੁਨੀਤਾ ਦੇਵੀ ਪਠਾਨੀਆ ਤੇ ਉਨ੍ਹਾਂ ਨਾਲ ਜ਼ਿਲ੍ਹਾ ਸੈਕਟਰੀ ਦਿਨੇਸ਼ ਗੌਤਮ ਨੇ ਅੱਜ ਨਰਸਿੰਗ ਦਿਵਸ ਮੌਕੇ ਨਾਰਥ ਸੈਂਟਰਲ ਹਸਪਤਾਲ ਪਠਾਨਕੋਟ ਲਾਈਨ 'ਤੇ ਸੇਵਾ ਦੇ ਰਹੀਆਂ ਨਰਸਾਂ ਨੰੂ ...

ਪੂਰੀ ਖ਼ਬਰ »

ਕੋਰੋਨਾ ਕਾਰਨ ਬ੍ਰਾਹਮਣ ਸਭਾ ਨੇ ਭਗਵਾਨ ਪਰਸ਼ੂਰਾਮ ਜੈਅੰਤੀ ਸਬੰਧੀ ਸਾਰੇ ਪ੍ਰੋਗਰਾਮ ਕੀਤੇ ਮੁਲਤਵੀ

ਪਠਾਨਕੋਟ, 12 ਮਈ (ਸੰਧੂ)- ਸ੍ਰੀ ਬ੍ਰਾਹਮਣ ਸਭਾ ਪਠਾਨਕੋਟ ਵਲੋਂ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਮੀਟਿੰਗ ਕੀਤੀ ਗਈ ਜਿਸ ਵਿਚ ਕੋਰੋਨਾ ਮਹਾਂਮਾਰੀ ਦੇ ਮੌਜੂਦਾ ਹਾਲਾਤਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸੀ.ਐਚ.ਟੀ., ਬੀ.ਪੀ.ਈ.ਓ. ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨਾਲ ਕੀਤੀ ਆਨਲਾਈਨ ਮੀਟਿੰਗ

ਪਠਾਨਕੋਟ, 12 ਮਈ (ਸੰਧੂ) - ਸਰਕਾਰੀ ਸਕੂਲਾਂ 'ਚ ਬੱਚਿਆਂ ਦੇ ਦਾਖ਼ਲੇ ਵਧਾਉਣ ਲਈ ਪ੍ਰੇਰਿਤ ਕਰਨ ਹਿੱਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਬਲਦੇਵ ਰਾਜ ਨੇ ਸਕੂਲ ਮੁਖੀਆਂ ਨਾਲ ਆਨਲਾਈਨ ਮੀਟਿੰਗ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ 'ਚ ਦੌਰਾ ...

ਪੂਰੀ ਖ਼ਬਰ »

25 ਲੱਖ ਰੁਪਏ ਦੀ ਲਾਗਤ ਨਾਲ ਸਵਿਮਿੰਗ ਪੂਲ ਰੋਡ ਬਣਾਇਆ ਜਾ ਰਿਹੈ- ਵਿਧਾਇਕ ਅਮਿਤ ਵਿੱਜ

ਪਠਾਨਕੋਟ, 12 ਮਈ (ਸੰਧੂ) - ਪਠਾਨਕੋਟ ਵਿਧਾਨ ਸਭਾ ਹਲਕੇ ਦੇ ਲੋਕਾਂ ਲਈ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ ਤਾਂ ਜੋ ਹਲਕੇ ਦੇ ਲੋਕਾਂ ਨੰੂ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ | ਉਕਤ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਨੇ ਕਿਹਾ ...

ਪੂਰੀ ਖ਼ਬਰ »

ਵੈਟਰਨਰੀ ਇੰਸਪੈਕਟਰ ਨੇ ਲੋਕਾਂ ਨੰੂ ਕੋਰੋਨਾ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ

ਪਠਾਨਕੋਟ, 12 ਮਈ (ਸੰਧੂ) - ਕੋਰੋਨਾ ਮਹਾਂਮਾਰੀ ਕਾਰਨ ਪੂਰੇ ਦੇਸ਼ ਦੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਸ ਦਹਿਸ਼ਤ ਨੰੂ ਖ਼ਤਮ ਕਰਨ ਲਈ ਜ਼ਰੂਰੀ ਹੈ ਕਿ ਹਰੇਕ ਨਾਗਰਿਕ ਟੀਕਾਕਰਨ ਜ਼ਰੂਰ ਕਰਵਾਏ | ਉਪਰੋਕਤ ਗੱਲਾਂ ਦਾ ਪ੍ਰਗਟਾਵਾ ਪੰਜਾਬ ਸਟੇਟ ...

ਪੂਰੀ ਖ਼ਬਰ »

ਵਪਾਰ ਮੰਡਲ ਦੀ ਕਾਰਜਕਾਰਨੀ 'ਚ ਅਰੁਣ ਮਹਾਜਨ ਜਨਰਲ ਸਕੱਤਰ ਤੇ ਰਮਨ ਹਾਂਡਾ ਖ਼ਜ਼ਾਨਚੀ ਨਿਯੁਕਤ

ਪਠਾਨਕੋਟ, 12 ਮਈ (ਸੰਧੂ) - ਵਪਾਰ ਮੰਡਲ ਪਠਾਨਕੋਟ ਵਲੋਂ ਪ੍ਰਧਾਨ ਅਮਿਤ ਨਈਅਰ ਦੀ ਪ੍ਰਧਾਨਗੀ ਹੇਠ ਕੋਰੋਨਾ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮੀਟਿੰਗ ਕੀਤੀ ਗਈ, ਜਿਸ ਵਿਚ ਪ੍ਰਧਾਨ ਅਮਿਤ ਨਈਅਰ ਵਲੋਂ ਆਪਣੀ ਕਾਰਜਕਾਰਨੀ ਟੀਮ ਦਾ ਐਲਾਨ ਕੀਤਾ ਗਿਆ | ...

ਪੂਰੀ ਖ਼ਬਰ »

ਆਵਾਰਾ ਪਸ਼ੂ ਦੇ ਰਹੇ ਨੇ ਗੰਭੀਰ ਦੁਰਘਟਨਾਵਾਂ ਨੰੂ ਸੱਦਾ

ਪਠਾਨਕੋਟ, 12 ਮਈ (ਚੌਹਾਨ)-ਪਠਾਨਕੋਟ ਤੋਂ ਡਲਹੌਜ਼ੀ, ਚੰਬਾ ਅਤੇ ਹਿਮਾਚਲ ਨੰੂ ਜਾਣ ਵਾਲੇ ਰਾਸ਼ਟਰੀ ਰਾਜ ਮਾਰਗ 'ਤੇ ਆਵਾਰਾ ਡੰਗਰ ਵਾਹਨ ਚਾਲਕਾਂ ਅਤੇ ਕਿਸਾਨਾਂ ਦੀ ਜਾਨ ਦਾ ਖੋਅ ਬਣੇ ਹੋਏ ਹਨ, ਪਰ ਇਸ ਪਾਸੇ ਨਾ ਤਾਂ ਪ੍ਰਸ਼ਾਸਨ ਤੇ ਨਾ ਹੀ ਨਗਰ ਨਿਗਮ ਧਿਆਨ ਦੇ ਰਿਹਾ ਹੈ | ...

ਪੂਰੀ ਖ਼ਬਰ »

ਪੰਜਾਬ ਬਿਲਡਿੰਗ ਅਦਰ ਕੰਸਟਰੱਕਸ਼ਨ ਵਰਕਰ ਬੋਰਡ ਅਧੀਨ ਰਜਿਸਟਰਡ ਉਸਾਰੀ ਕਾਮਿਆਂ ਨੰੂ ਲਗਾਈ ਜਾ ਰਹੀ ਵੈਕਸੀਨ

ਪਠਾਨਕੋਟ, 12 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਖੇ ਸਥਿਤ ਲੇਬਰ ਵਿਭਾਗ ਵਲੋਂ ਪੰਜਾਬ ਬਿਲਡਿੰਗ ਅਦਰ ਕੰਸਟਰੱਕਸ਼ਨ ਵਰਕਰ ਬੋਰਡ ਅਧੀਨ ਰਜਿਸਟਰਡ 18 ਤੋਂ 44 ਸਾਲ ਦੀ ਉਮਰ ਵਰਗ ਦੇ ਉਸਾਰੀ ਕਾਮਿਆਂ ਨੰੂ ਕੋਵਿਡ ਤੋਂ ਬਚਾਓ ਲਈ ਵੈਕਸੀਨੇਸ਼ਨ ਲਗਾਉਣ ਲਈ ਥਾਂ-ਥਾਂ ਕੈਂਪ ...

ਪੂਰੀ ਖ਼ਬਰ »

ਹਿਮਾਚਲ 'ਚੋਂ ਆਉਣ ਵਾਲੀਆਂ ਬੱਸਾਂ ਬੰਦ-ਹਿਮਾਚਲ ਨੰੂ ਜਾਣ ਵਾਲੀ ਟਰੇਨ ਵੀ ਰੋਕੀ

ਪਠਾਨਕੋਟ, 12 ਮਈ (ਚੌਹਾਨ) - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹਿਮਾਚਲ ਸਰਕਾਰ ਨੇ ਮਹਾਂਮਾਰੀ ਦੀ ਚੈਨ ਨੰੂ ਤੋੜਨ ਲਈ ਵੱਡਾ ਫੈਸਲਾ ਲੈਂਦਿਆਂ ਪਠਾਨਕੋਟ ਤੋਂ ਹਿਮਾਚਲ ਨੰੂ ਅਤੇ ਹਿਮਾਚਲ 'ਚੋਂ ਪਠਾਨਕੋਟ ਨੰੂ ਆਉਣ ਵਾਲੀਆਂ ਬੱਸਾਂ ਦੀ ਆਵਾਜਾਈ ਰੋਕ ਦਿੱਤੀ ਹੈ | ਇਸ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX