ਤਾਜਾ ਖ਼ਬਰਾਂ


ਚੇਨਈ ਨੇ ਮੁੰਬਈ ਨੂੰ 20 ਦੌੜਾਂ ਨਾਲ ਹਰਾਇਆ
. . .  1 day ago
ਚੇਨਈ ਨੇ ਮੁੰਬਈ ਨੂੰ ਦਿੱਤਾ 157 ਦੌੜਾਂ ਦਾ ਟੀਚਾ, ਗਾਇਕਵਾੜ ਨੇ ਖੇਡੀ ਸ਼ਾਨਦਾਰ ਪਾਰੀ
. . .  1 day ago
"ਅਸੀਂ ਚੰਨੀ ਨੂੰ ਇਹ ਮੌਕਾ ਦੇਣ ਲਈ ਬਹੁਤ ਖੁਸ਼ ਅਤੇ ਧੰਨਵਾਦੀ ਹਾਂ-ਸੁਰਿੰਦਰ ਕੌਰ, ਚਰਨਜੀਤ ਸਿੰਘ ਚੰਨੀ ਦੀ ਭੈਣ
. . .  1 day ago
ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਚੰਨੀ ,ਇਤਿਹਾਸ ’ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ - ਨਵਜੋਤ ਸਿੰਘ ਸਿੱਧੂ
. . .  1 day ago
ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ’ਤੇ ਦਿੱਤੀ ਵਧਾਈ
. . .  1 day ago
ਕਿਸਾਨ ਸੰਘਰਸ਼ ‘ਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ਵਾਰਸਾਂ ਨੂੰ ਨਿੱਜੀ ਤੌਰ 'ਤੇ ਨੌਕਰੀ ਦੇ ਪੱਤਰ ਨਾ ਸੌਂਪਣ 'ਤੇ ਦੁਖੀ ਹਾਂ- ਕੈਪਟਨ
. . .  1 day ago
ਚੰਡੀਗੜ੍ਹ , 19 ਸਤੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਨੇ ਟਵੀਟ ਕਰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ...
ਮਨੀਸ਼ ਤਿਵਾੜੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਬ੍ਰਹਮ ਮਹਿੰਦਰਾ ਤੇ ਸੁਖਜਿੰਦਰ ਸਿੰਘ ਰੰਧਾਵਾ ਬਣੇ ਉਪ ਮੁੱਖ ਮੰਤਰੀ
. . .  1 day ago
ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਕੱਲ੍ਹ 11 ਵਜੇ ਚੁੱਕਣਗੇ ਸਹੁੰ
. . .  1 day ago
ਚਰਨਜੀਤ ਸਿੰਘ ਚੰਨੀ ਮੀਡੀਆ ਨੂੰ ਕਰ ਰਹੇ ਸੰਬੋਧਨ
. . .  1 day ago
ਅਜਨਾਲਾ ਟਿਫ਼ਨ ਬੰਬ ਧਮਾਕਾ ਮਾਮਲੇ ਦੇ ਮੁਲਜ਼ਮ ਰੂਬਲ ਸਿੰਘ ਨੂੰ ਅਦਾਲਤ ਵਲੋਂ ਮੁੜ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
. . .  1 day ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਮਹੀਨੇ ਅਜਨਾਲਾ ਅੰਮ੍ਰਿਤਸਰ ਰੋਡ ’ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ’ਤੇ ਖੜ੍ਹੇ ਤੇਲ ਵਾਲੇ ਟੈਂਕਰ ’ਤੇ ਹੋਏ ਆਈ.ਈ.ਡੀ .ਟਿਫ਼ਨ ਬੰਬ ਧਮਾਕਾ ਮਾਮਲੇ ...
ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਚੰਡੀਗੜ੍ਹ ਵਿਚ ਰਾਜਪਾਲ ਦੇ ਘਰ ਦੇ ਬਾਹਰ ਮਨਾਏ ਜਸ਼ਨ
. . .  1 day ago
ਮੋਟਰ ਸਾਈਕਲ ਧਮਾਕਾ ਅਤੇ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ 3 ਦਿਨਾਂ ਪੁਲਿਸ ਰਿਮਾਂਡ ’ਤੇ
. . .  1 day ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) -ਸ਼ਹਿਰ ਦੇ ਪੀ.ਐਨ.ਬੀ. ਰੋਡ ’ਤੇ ਮੋਟਰ ਸਾਈਕਲ ਧਮਾਕਾ ਅਤੇ ਧਰਮੂਵਾਲਾ ਦੇ ਖੇਤਾਂ ’ਚ ਬਰਾਮਦ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ ਕੁਮਾਰ ਪੁੱਤਰ ਅਮੀਰ ਸਿੰਘ ...
ਚਰਨਜੀਤ ਸਿੰਘ ਚੰਨੀ ਰਾਜ ਭਵਨ ਪਹੁੰਚੇ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
. . .  1 day ago
ਇਹ ਹਾਈ ਕਮਾਂਡ ਦਾ ਫੈਸਲਾ ਹੈ , ਸਵਾਗਤ ਕਰਦਾ ਹਾਂ, ਚੰਨੀ ਮੇਰੇ ਛੋਟੇ ਭਰਾ ਵਰਗਾ - ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਪੰਜਾਬ ਰਾਜ ਭਵਨ ਪਹੁੰਚਿਆ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਦੇ ਜੇ.ਡਬਲਯੂ. ਮੈਰੀਅਟ ਹੋਟਲ ਤੋਂ ਗਵਰਨਰ ਹਾਊਸ ਹੋਏ ਰਵਾਨਾ
. . .  1 day ago
ਬਾਰਾਬੰਕੀ: ਮੂਰਤੀ ਵਿਸਰਜਨ ਦੌਰਾਨ ਵੱਡਾ ਹਾਦਸਾ, 5 ਲੋਕਾਂ ਦੇ ਡੁੱਬਣ ਦੀ ਖ਼ਬਰ
. . .  1 day ago
ਹਰੀਸ਼ ਰਾਵਤ ਸ਼ਾਮ 6:30 ਵਜੇ ਰਾਜਪਾਲ ਨੂੰ ਮਿਲਣਗੇ
. . .  1 day ago
ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਹਰੀਸ਼ ਰਾਵਤ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ
. . .  1 day ago
44 ਸਾਲਾ ਵਿਅਕਤੀ ਦੀ ਗਰੀਸ ’ਚ ਮੌਤ
. . .  1 day ago
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)- ਨਜਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਰੀਬ 44 ਸਾਲਾ ਮ੍ਰਿਤਕ ਗੁਰਪ੍ਰੀਤ ...
ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  1 day ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 31 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। ਨੀਤੀ ਵਚਨ

ਸੰਪਾਦਕੀ

ਚੀਨ ਤੋਂ ਬਾਜ਼ੀ ਮਾਰ ਰਿਹਾ ਭਾਰਤ

ਭਾਰਤ ਅਤੇ ਚੀਨ ਦੁਨੀਆ ਦੇ ਸਭ ਤੋਂ ਵੱਡੀ ਆਬਾਦੀ ਵਾਲੇ ਦੋ ਮੁਲਕ ਹਨ। ਚੀਨ ਇਸ ਮਾਮਲੇ ਵਿਚ ਹੁਣ ਤੱਕ ਪਹਿਲੇ ਨੰਬਰ 'ਤੇ ਰਿਹਾ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਉਨ੍ਹਾਂ ਨੂੰ ਵੇਖਦਿਆਂ ਕੁਝ ਸਾਲਾਂ ਵਿਚ ਹੀ ਭਾਰਤ ਚੀਨ ਤੋਂ ਬਾਜ਼ੀ ਲੈ ਜਾਏਗਾ ਅਤੇ ਦੁਨੀਆ ਦਾ ...

ਪੂਰੀ ਖ਼ਬਰ »

ਕਿਤੇ ਝੋਨਾ ਪੰਜਾਬ ਦਾ ਇਕ ਹੋਰ ਸੰਤਾਪ ਨਾ ਬਣ ਜਾਵੇ

ਖੇਤੀਬਾੜੀ ਦਾ ਅਸਲ ਅਰਥ ਬਹੁਮੰਤਵੀ ਬਦਲਵੀਆਂ ਫ਼ਸਲਾਂ ਹੈ। ਇੱਕੋ ਤਰ੍ਹਾਂ ਦੀ ਫ਼ਸਲ ਮਿੱਟੀ, ਪਾਣੀ ਅਤੇ ਵਾਤਾਵਾਰਨ ਲਈ ਨਾਂਹ-ਪੱਖੀ ਹੁੰਦੀ ਹੈ। ਝੋਨਾ ਜ਼ਿਆਦਾ ਵਰਖੇਈ ਅਤੇ ਸਿੱਲੇ ਇਲਾਕਿਆਂ ਦੀ ਫ਼ਸਲ ਹੈ, ਧਰਤੀ ਹੇਠਲੇ ਸਿੰਚਾਈ ਪਾਣੀ 'ਤੇ ਨਿਰਭਰ ਖੇਤਰਾਂ ਦੀ ਨਹੀਂ। ਦਰ-ਹਕੀਕਤ; ਆਜ਼ਾਦੀ ਉਪਰੰਤ ਤਿੱਖੇ ਅੰਨ ਸੰਕਟ ਕਾਰਨ, ਜਿੱਥੇ ਖ਼ਾਸ ਇਲਾਕਿਆਂ ਵਿਚ ਹਰੇ ਖਿੱਤੇ ਸਥਾਪਤ ਕਰਨਾ ਇਕ ਫੌਰੀ ਲੋੋੜ ਸੀ, ਉੱਥੇ ਆਪਣੀਆਂ ਲੋੜਾਂ-ਥੋੜ੍ਹਾਂ ਹਿਤ ਝੋਨਾ ਬਿਜਾਉਣਾ ਉਦੋਂ ਇਕ ਮਜਬੂਰੀ ਸੀ। ਪੰਜਾਬ ਵਰਗੇ ਖੇਤਰਾਂ ਦੀ ਇਹ ਰਵਾਇਤੀ ਫ਼ਸਲ ਨਹੀਂ, ਝੋਨਾ 1960 ਤੋਂ ਬਾਅਦ ਹੀ ਵੱਡੇ ਪੱਧਰ 'ਤੇ ਖੇਤਾਂ ਵਿਚ ਆਇਆ।
ਇਹ ਇੱਕੋ ਕਿਸਮ ਦੀ ਖੇਤੀ ਦਾ ਸਿੱਟਾ ਹੈ ਕਿ 1980 ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਧਰਤੀ ਵਿਚ ਕਰੀਬ 51 ਲੱਖ ਟਨ ਨਾਈਟਰੋਜਨ, 47 ਲੱਖ ਟਨ ਪੋਟਾਸ਼ੀਅਮ ਅਤੇ 65 ਹਜ਼ਾਰ ਟਨ ਫ਼ਾਸਫ਼ੋਰਸ ਖ਼ਤਮ ਹੋ ਗਈ। ਅਸੀਂ ਕੁਦਰਤ ਦਾ ਸਾਵਾਂਪਨ ਬਰਕਰਾਰ ਰੱਖਣ ਵਿਚ ਅਚੇਤ-ਸੁਚੇਤ ਅਸਫਲ ਰਹੇ। ਕੁਦਰਤੀ ਸੋਮਿਆਂ ਦੀ ਰਵਾਇਤੀ ਢੰਗਾਂ ਨਾਲ ਮੁੜ ਭਰਪਾਈ ਨਾ ਕੀਤੀ, ਫਲਸਰੂਪ ਮਿੱਟੀ ਵਿਚਲੇ ਇਹ ਕੁਦਰਤੀ ਤੱਤ ਤੇਜ਼ੀ ਨਾਲ ਘਟਣ ਲੱਗ ਪਏ। ਕੁਦਰਤੀ ਤੱਤਾਂ ਦੀ ਘਾਟ ਪੂਰਤੀ, ਸਿਰਫ਼ ਬਨਾਵਟੀ ਤਰੀਕਿਆਂ ਨਾਲ ਹੀ ਕਰਨ ਲਈ, ਸਾਨੂੰ ਵਰਗਲਾ ਲਿਆ ਗਿਆ। ਕੁਦਰਤੀ ਤੌਰ 'ਤੇ ਪ੍ਰਾਪਤ ਹੁੰਦੇ ਇਨ੍ਹਾਂ ਤੱਤਾਂ ਦੀ ਪੂਰਤੀ ਲਈ ਖਾਦ, ਧਾਤਾਂ ਅਤੇ ਰਸਾਇਣਾਂ ਉੱਤੇ ਕਰੋੜਾਂ ਰੁਪਏ ਕਿਸਾਨਾਂ ਦੀ ਜੇਬ ਵਿਚੋਂ ਜਾਣ ਲੱਗੇ। ਪੰਜਾਬ, ਕੁੱਲ ਖੇਤਰਫਲ ਦਾ ਮਸਾਂ ਡੇਢ ਫ਼ੀਸਦੀ ਰਕਬੇ ਦਾ ਮਾਲਕ, ਦੇਸ਼ ਦੀ ਕੁੱਲ ਖਾਧ ਖਪਤ ਦਾ ਤੀਜਾ ਹਿੱਸਾ ਅਤੇ ਜ਼ਹਿਰਾਂ ਦਾ 19 ਫ਼ੀਸਦੀ ਵਰਤਣ ਲੱਗਾ। ਖਾਦਾਂ-ਜ਼ਹਿਰਾਂ ਦੀ ਜ਼ਿਆਦਾ ਵਰਤੋਂ ਗ਼ੈਰ-ਰੁੱਤੀ ਫ਼ਸਲਾਂ ਜਾਂ ਸਬਜ਼ੀ, ਕਪਾਹ ਅਤੇ ਝੋਨੇ ਵਾਲੇ ਖਿੱਤਿਆਂ ਵਿਚ ਹੋਈ।
ਵੱਧ ਉਪਜ ਦੀ ਮ੍ਰਿਗਤ੍ਰਿਸ਼ਨਾ ਵਾਲੀ ਇਹ ਦੌੜ ਰਸਾਇਣਕ ਖਾਦਾਂ ਲਈ ਦੌੜ ਲੁਆਉਂਦੀ ਹੈ। ਰਸਾਇਣਾਂ ਦੀ ਵਰਤੋਂ ਨਾਲ ਜ਼ਮੀਨ ਦੀ ਭੌਤਿਕ ਸੰਰਚਨਾ 'ਤੇ ਮਾੜਾ ਅਸਰ ਪੈਂਦਾ ਹੈ। ਮਾਹਰਾਂ ਅਨੁਸਾਰ ਜੇ ਝੋਨੇ ਦੇ ਖੇਤ ਵਿਚ 174 ਕਿੱਲੋ ਨਾਈਟਰੋਜਨ ਪ੍ਰਤੀ ਹੈਕਟੇਅਰ ਦੇ ਹਿਸਾਬ ਪਾਈ ਜਾਵੇ ਤਾਂ ਝੋਨੇ ਦੇ ਝਾੜ ਵਿਚ ਵਾਧਾ ਤਾਂ ਦੋ-ਢਾਈ ਗੁਣਾ ਹੋ ਜਾਂਦਾ ਹੈ। ਪਰ ਇਸ ਨਾਲ ਜ਼ਮੀਨ ਵਿਚਲੀ ਫਾਸਫੋਰਸ, ਪੋਟਾਸ਼ ਅਤੇ ਸਲਫਰ ਦੀ ਕ੍ਰਮਵਾਰ 2.6, 3.7 ਅਤੇ 4.5 ਗੁਣਾ ਘਾਟ ਹੋ ਜਾਂਦੀ ਹੈ। ਜ਼ਮੀਨ ਦੀ ਨਮੀ ਤੇ ਕੁਦਰਤੀ ਰੂਪ ਵਿਚ ਇਨ੍ਹਾਂ ਤੱਤਾਂ ਦੀ ਬਹਾਲੀ ਲਈ ਲੋੜੀਂਦੇ ਸੂਖਮ ਜੀਵ ਵੀ ਜ਼ਮੀਨ ਅੰਦਰ ਘਟ ਜਾਂਦੇ ਹਨ। ਹੌਲੀ-ਹੌਲੀ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ, ਫਿਰ ਹੋਰ ਦਰ ਹੋਰ ਰਸਾਇਣ ਪਾਉਣੇ ਪੈਂਦੇ ਹਨ ਜਿਹੜੇ ਬੰਦੇ ਦੀ ਸਿਹਤ ਅਤੇ ਜੇਬ ਨਿਚੋੜਦੇ ਹਨ। ਸੂਬੇ ਵਿਚ ਇਨ੍ਹਾਂ ਖਾਦਾਂ ਜ਼ਹਿਰਾਂ ਦੀ ਵਰਤੋਂ ਘਟਣ ਦੀ ਬਜਾਏ ਵਧ ਰਹੀ ਹੈ। ਫ਼ਲਸਰੂਪ ਪੰਜਾਬ ਦਾ ਪੈਸਾ ਹੀ ਮਾਈਗਰੇਟ ਨਹੀਂ ਹੋਣ ਲੱਗਾ ਸਗੋਂ ਕੈਂਸਰ ਪੱਟੀਆਂ ਵੀ ਵਿਕਸਿਤ ਹੋ ਰਹੀਆਂ ਹਨ। ਬੰਪਰ ਫ਼ਸਲ ਦੀ ਧੁੱਨ ਕਿਸਾਨ ਨੂੰ ਕਰਜ਼ੇ, ਬਿਮਾਰੀਆਂ ਜਾਂ ਰੱਸੇ ਦੀ ਬਜਾਏ ਕੀ ਦੇ ਰਹੀ ਹੈ? ਭਲਾ, ਅਸੀਂ ਕਿਸ ਲਈ ਮਿਹਨਤ ਕਰ ਜਾਂ ਕਮਾ ਰਹੇ ਹਾਂ? ਹਾਈਬ੍ਰਿਡ ਬੀਜਾਂ, ਖਾਦਾਂ, ਦਵਾਈਆਂ ਦੀ ਅੰਨ੍ਹੀ ਦੌੜ ਤੁਹਾਡੀ ਕਮਾਈ ਨੂੰ ਲੁਕਵੇਂ ਰੂਪ ਵਿਚ ਕੌਣ ਹੜੱਪ ਰਿਹਾ ਹੈ? ਸਾਡੇ ਗੁਦਾਮ ਪਹਿਲਾਂ ਹੀ ਤੂੜੇ ਪਏ ਹਨ। ਮੁਲਕ ਦੇ ਵੱਖ-ਵੱਖ ਖਿੱਤਿਆਂ ਵਿਚ ਗਰੀਨ ਬੈਲਟਾਂ ਜਾਂ ਝੋਨਾ ਖੇਤਰ ਉੱਭਰ ਰਹੇ ਹਨ। ਸਰਕਾਰ ਨੇ ਕੋਠੇ ਚਾੜ੍ਹ ਕੇ ਪੌੜੀ ਖਿੱਚ ਲਈ ਹੈ। ਹੁਣ ਮੰਡੀਆਂ ਅਤੇ ਗੁਦਾਮ ਤੁਹਾਡੀ ਫ਼ਸਲ ਨਹੀਂ ਝੱਲ ਰਹੇ, ਹਰ ਸਾਲ ਕਰੋੜਾਂ ਟਨ ਅਨਾਜ ਸੜ ਰਿਹਾ ਹੈ ਪਰ ਦੂਜੇ ਪਾਸੇ ਤੀਹ ਕਰੋੜ ਲੋਕ ਭੁੱਖੇ ਸੌਂਦੇ ਹਨ। ਦੱਸੋ, ਸਰਕਾਰ ਫਿਰ ਪੈਦਾ ਕਿਸ ਲਈ ਕਰਵਾ ਰਹੀ ਹੈ?
ਪੰਜਾਬ ਦਾ ਖੇਤੀ ਰਕਬਾ 35 ਲੱਖ ਹੈਕਟੇਅਰ ਹੈ। 27 ਲੱਖ ਹੈਕਟੇਅਰ ਝੋਨਾ ਲਾਇਆ ਜਾਂਦਾ ਹੈ। ਅੰਦਾਜ਼ਨ 18 ਲੱਖ ਟਨ ਪਰਾਲੀ ਦਾ 85 ਫ਼ੀਸਦੀ ਹਿੱਸਾ ਸਾੜਿਆ ਜਾਂਦਾ ਹੈ। ਪਰਾਲੀ ਜਲਾਉਣ ਨਾਲ ਪੈਦਾ ਹੋਈ ਤਪਸ਼, ਮਿੱਤਰ ਜੀਵਾਂ ਅਤੇ ਮਿੱਟੀ ਦੀ ਗੁਣਵੱਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ। ਲੋੜੀਂਦੇ ਤੱਤਾਂ ਨੂੰ ਫ਼ਸਲ ਨੇ ਧਰਤੀ, ਹਵਾ ਜਾਂ ਧੁੱਪ ਵਿਚੋਂ ਲੈਣਾ ਹੁੰਦਾ ਹੈ। ਧਰਤੀ ਵਿਚ ਹੁਣ ਬਹੁਤਾ ਕੁਝ ਨਹੀਂ ਬਚਿਆ, ਹਵਾ ਵੀ ਦੂਸ਼ਿਤ ਹੈ। ਕਿਸੇ ਵੀ ਵਸਤੂ ਦੇ ਸੜਨ ਵੇਲੇ ਆਕਸੀਜਨ ਦੀ ਵਰਤੋਂ ਹੁੰਦੀ ਹੈ। ਲਾਂਬੂਆਂ ਨਾਲ ਹਵਾ ਵਿਚ ਆਕਸੀਜਨ ਘਟਦੀ ਹੈ। ਸਜੀਵ ਸ਼੍ਰੇਣੀਆਂ 'ਤੇ ਬੜਾ ਮਾਰੂ ਅਸਰ ਪੈਂਦਾ ਹੈ। ਸਾਹ ਲੈਣਾ ਔਖਾ, ਕੰਮਕਾਜੀ ਸਮਰੱਥਾ 'ਤੇ ਭੈੜਾ ਅਸਰ ਪੈਂਦਾ ਹੈ। ਸੜੀ ਹੋਈ ਧਰਤੀ ਵੱਧ ਪਾਣੀ ਮੰਗਦੀ ਹੈ ਜਿਹੜਾ ਪਹਿਲਾਂ ਹੀ ਥੋੜ੍ਹਾ ਹੈ।
ਅਸੀਂ ਸਾਰੇ ਪੰਜਾਬ ਨੂੰ ਮਸਨੂਈ ਝੀਲ ਵਿਚ ਬਦਲ ਕੇ ਹੁੰਮਸੀ ਵਾਤਾਵਾਰਨ ਪੈਦਾ ਕਰ ਦਿੰਦੇ ਹਾਂ ਜੋ ਵਰਖਾ ਗੜਬੜਾ ਦਿੰਦਾ ਹੈ, ਜੋ ਜਾਂ ਤਾਂ ਪੈਂਦੀ ਨਹੀਂ ਜਾਂ ਫਿਰ ਹੇਠਲੀ ਉੱਤੇ ਲਿਆ ਦਿੰਦੀ ਹੈ। ਪਾਣੀ ਭਾਫ਼ ਬਣ ਕੇ ਉੱਡਦਾ ਹੈ ਜਿਸ ਨਾਲ ਹੁੰਮਸ ਪੈਦਾ ਹੁੰਦੀ ਹੈ। ਸਾਡੇ ਸਰੀਰ ਦਾ ਤਾਪਮਾਨ ਹਮੇਸ਼ਾ 37 ਡਿਗਰੀ ਸੈਲਸੀਅਸ ਹੁੰਦਾ ਹੈ। ਇਸ ਤਾਪਮਾਨ ਉੱਤੇ ਹੀ ਸਾਰੇ ਅੰਗ ਸਹੀ ਕਾਰਜ ਕਰਦੇ ਹਨ। ਜੇ ਨਮੀ-ਤਾਪਮਾਨ ਵਧਦਾ ਹੈ ਤਾਂ ਸਰੀਰ ਸਾਵਾਂ ਨਹੀਂ ਰਹਿੰਦਾ। ਹੁੰਮਸ ਕਾਰਨ ਕੀੜੇ-ਮਕੌੜਿਆਂ ਦੀ ਭਰਮਾਰ ਹੋ ਜਾਂਦੀ ਹੈ। ਦੁਸ਼ਮਣ ਕੀੜੇ ਪਨਪਦੇ ਹਨ, ਮਿੱਤਰ ਕੀੜੇ ਸੁਸਤੀ ਅਖ਼ਤਿਆਰ ਕਰ ਜਾਂਦੇ ਹਨ। ਹੁੰਮਸ ਸਜੀਵ ਵਸਤੂਆਂ ਨੂੰ ਤਾਂ ਨੁਕਸਾਨ ਪਹੁੰਚਾਉਂਦੀ ਹੀ ਹੈ ਉਲਟਾ ਚੰਗੀ ਭਲੀ ਮੌਨਸੂਨ ਨੂੰ ਵੀ ਕੁਰਾਹੇ ਪਾ ਦਿੰਦੀ ਹੈ। ਮੌਨਸੂਨ ਲੇਟ ਹੋਣ ਨੂੰ, ਪੰਜਾਬ ਵਿਚ ਜਿਸ ਸੋਕੇ ਦਾ ਨਾਂਅ ਦਿੱਤਾ ਜਾਂਦਾ ਹੈ, ਦਰ ਹਕੀਕਤ; ਇਹ ਕੁਦਰਤੀ ਵਰਤਾਰਾ ਨਹੀਂ ਸਿਰਫ ਝੋਨੇ ਦੀ ਫ਼ਸਲ ਦਾ ਸੋਕੇ ਦੀ ਮਾਰ ਹੇਠਾਂ ਆਉਣਾ ਹੈ, ਜੋ ਪੰਜਾਬ ਵਿਚ ਝੋਨੇ ਦੀ ਖੇਤੀ 'ਤੇ ਹੀ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਅਰਥਾਤ; ਵਰਤਾਰਾ ਕੁਦਰਤੀ ਨਹੀਂ, ਫ਼ਸਲ ਗ਼ੈਰ-ਕੁਦਰਤੀ ਹੈ।
ਵੱਖ-ਵੱਖ ਫ਼ਸਲਾਂ ਦੀ ਪਾਣੀ ਖਪਤ ਨੂੰ ਵੇਖੀਏ ਤਾਂ ਇਕ ਏਕੜ ਝੋਨੇ ਦੀ ਕਾਸ਼ਤ ਲਈ 750 ਤੋਂ 2500 ਮਿ.ਲੀ. ਉਚਾਈ ਤੱਕ ਪਾਣੀ ਦੀ ਲੋੜ ਪੈਂਦੀ ਹੈ। ਇਕ ਕਿੱਲੋ ਅਗੇਤਾ ਝੋਨਾ ਪੈਦਾ ਕਰਨ ਲਈ 4500 ਲੀਟਰ ਪਾਣੀ, ਔਸਤਨ 25 ਕੁਇੰਟਲ ਝੋਨੇ ਲਈ 1,12,50,000 ਲੀਟਰ ਪਾਣੀ ਦੀ ਖਪਤ ਹੋ ਜਾਂਦੀ ਹੈ। ਚਾਵਲ ਸਾਡੀ ਖੁਰਾਕ ਨਹੀਂ। ਜੇ ਪਾਣੀ ਦੀ ਕੀਮਤ ਇਕ ਰੁਪਏ ਲੀਟਰ ਵੀ ਮੰਨ ਲਈਏ ਤਾਂ 1960 ਤੋਂ ਲੈ ਕੇ ਹੁਣ ਤੱਕ ਅਸੀਂ ਕਿੰਨੀ ਰਕਮ ਦਾ ਪਾਣੀ ਚਾਵਲ ਦੇ ਰੂਪ ਵਿਚ ਮੁਫ਼ਤੋ-ਮੁਫ਼ਤ ਹੀ ਦੂਜੇ ਸੂਬਿਆਂ ਜਾਂ ਬੇਗਾਨੇ ਮੁਲਕਾਂ ਨੂੰ ਦੇ ਦਿੱਤਾ ਹੈ। ਪੰਜਾਬ ਫਾਰਮਰਜ਼ ਕਮਿਸ਼ਨ ਨੇ 2007 ਵਿਚ ਹੀ ਚਿਤਾਵਨੀ ਦੇ ਦਿੱਤੀ ਸੀ। ਤਿੰਨ ਦਹਾਕੇ ਪਹਿਲਾਂ ਡਾ. ਐਸ. ਐਸ. ਜੌਹਲ ਦੀ ਖੇਤੀਬਾੜੀ ਵੰਨ-ਸੁਵਨੰਤਾ ਬਾਰੇ ਰਿਪੋਰਟ ਨੇ ਝੋਨੇ ਉੱਪਰ ਸਵਾਲੀਆ ਨਿਸ਼ਾਨ ਲਾ ਦਿੱਤਾ ਸੀ। ਹੁਣ ਜਲ ਮਾਹਿਰ ਸ੍ਰੀ ਏ. ਐਸ. ਮੁਗਲਾਨੀ ਦੀ ਰਿਪੋਰਟ, ਸਿੰਚਾਈ ਲਈ ਧਰਤੀ ਹੇਠੋਂ 73 ਫ਼ੀਸਦੀ ਪਾਣੀ ਕੱਢਿਆ ਜਾ ਚੁੱਕਾ ਹੈ, ਜਿਸ ਕਾਰਨ ਜਲ ਤੱਗੀਆਂ 70 ਮੀਟਰ ਹੇਠਾਂ ਚਲੀਆਂ ਗਈਆਂ ਹਨ। ਇੰਜ ਧਰਤੀ ਹੇਠ ਕੈਪਟੀ-ਖਲਾਅ ਉਪਰੰਤ ਭਵਿੱਖ ਵਿਚ ਲੂਣੇ ਪਾਣੀ ਅਤੇ ਭੁਚਾਲਾਂ ਵਰਗੀਆਂ ਅਲਾਮਤਾਂ ਦਾ ਸਾਹਮਣਾ ਕਰਨਾ ਪਵੇਗਾ। ਜੇ ਅਸੀਂ ਧਰਤੀ ਹੇਠਲਾ 30 ਫ਼ੀਸਦੀ ਪਾਣੀ ਵਰਤੀਏ ਤਦ 100 ਫ਼ੀਸਦੀ ਮੁੜ ਭਰਪਾਈ ਦੀ ਲੋੜ ਹੈ। 40 ਫ਼ੀਸਦੀ ਵਰਤੋਂ ਖ਼ਤਰੇ ਦੀ ਨਿਸ਼ਾਨੀ ਹੈ, ਵਰਤੋਂ 70 ਫ਼ੀਸਦੀ ਹੋ ਜਾਵੇ ਤਾਂ ਸਮਝੋ ਭਿਆਨਕ ਹਾਲਤ ਹਨ। ਝੋਨੇ ਕਾਰਨ ਪੰਜਾਬ 146 ਫ਼ੀਸਦੀ ਪਾਣੀ ਦੀ ਵਰਤੋਂ ਕਰਦਾ ਹੈ। ਪੰਜਾਬ ਦੇ ਕਰੀਬ 14 ਲੱਖ ਟਿਊਬਵੈਲ, ਛੋਟੇ-ਵੱਡੇ ਘਰੇਲੂ ਅਤੇ ਉਦਯੋਗੀ ਬੋਰ ਦਿਨ-ਰਾਤ ਧਰਤੀ ਹੇਠੋਂ ਪਾਣੀ ਉਗਲੱਛ ਰਹੇ ਹਨ। ਝੋਨੇ ਵੇਲੇ ਸਿੰਚਾਈ-ਟਿਊਬਵੈੱਲ ਜ਼ਿਆਦਾ ਚਲਦੇ ਹਨ। ਸਿਰਫ਼ ਚਾਵਲਾਂ ਲਈ 129 ਘਣ ਕਿੱਲੋਮੀਟਰ ਪਾਣੀ ਧਰਤੀ ਹੇਠੋਂ ਖਿੱਚ ਚੁੱਕੇ ਹਾਂ। ਭਾਖੜਾ ਝੀਲ ਦੀ ਜਲ ਸੰਗ੍ਰਿਹ 9.4 ਘਣ ਕਿੱਲੋਮੀਟਰ ਹੈ ਅਰਥਾਤ ਅਸੀਂ ਭਾਖੜੇ ਵਰਗੀਆਂ 13 ਮਸਨੂਈ ਝੀਲਾਂ ਦਾ ਪਾਣੀ ਹੁਣ ਤੱਕ ਸਿਰਫ ਝੋਨੇ ਲਈ ਵਰਤ ਚੁੱਕੇ ਹਾਂ। ਭਾਖੜਾ ਝੀਲ ਨਾਲ ਇਕੋ ਵਾਰ ਪੰਜਾਬ ਦੇ 54 ਲੱਖ ਹੈਕਟੇਅਰ ਰਕਬੇ ਵਿਚ 16 ਫੁੱਟ ਉੱਚਾ ਪਾਣੀ ਖੜ੍ਹਾਇਆ ਜਾ ਸਕਦਾ ਹੈ। ਲਾਓ ਅੰਦਾਜ਼ਾ; ਜੇ ਇਸ ਪਾਣੀ ਦੀ ਮਿਕਦਾਰ 13 ਗੁਣਾ ਹੋਵੇ ਤਾਂ ਕਿੰਨਾ ਪਾਣੀ ਹੁਣ ਤੱਕ ਅਸੀਂ ਵਰਤ-ਗੁਆ ਚੁੱਕੇ ਹਾਂ।
ਪੰਜਾਬ ਦੇ ਚਾਰ ਥਰਮਲ ਪਲਾਂਟਾਂ ਦੀ ਕੁੱਲ ਪੈਦਾਵਾਰ ਬਰਾਬਰ ਬਿਜਲੀ ਤਾਂ ਡੂੰਘੇ ਟਿਊਬਵੈੱਲ, ਜਿਹੜੇ ਹੋਰ ਡੂੰਘੇ ਕਰੀ ਜਾਣ ਨਾਲ ਪੰਜਾਬ ਦਾ 16 ਲੱਖ ਕਰੋੜ ਰੁਪਏ ਖਾ ਚੁੱਕੇ ਹਨ, ਹੀ ਨਿਗਲੀ ਜਾਂਦੇ ਹਨ। ਇਕ ਅੰਦਾਜ਼ੇ ਅਨੁਸਾਰ ਹਰ ਸਾਲ 1150 ਕਰੋੜ ਯੂਨਿਟ ਬਿਜਲੀ ਸਿਰਫ਼ ਝੋਨਾ ਹੀ ਖਾ ਜਾਂਦਾ ਹੈ। ਇਕ ਯੂਨਿਟ ਦੀ ਪੈਦਾਵਾਰੀ ਕੀਮਤ ਘੱਟੋ-ਘੱਟ 10 ਰੁਪਏ ਪੈਂਦੀ ਹੈ। ਦੱਸੋ; ਕਿੰਨੇ ਦੀ ਬਿਜਲੀ ਫੂਕ ਬਹਿੰਦੇ ਹਾਂ, ਅਸੀਂ? ਖੇਤਾਂ ਦੀ ਮੁਫ਼ਤ ਬਿਜਲੀ ਜਿਸ ਦਾ ਕਰੀਬ 75 ਫ਼ੀਸਦੀ ਹਿੱਸਾ ਝੋਨਾ ਸੀਜ਼ਨ ਵੇਲੇ ਵਰਤਿਆ ਜਾਂਦਾ ਹੈ, ਦੀ ਸਬਸਿਡੀ ਦੀ ਕੀਮਤ 5,800 ਕਰੋੜ ਰੁਪਏ ਪ੍ਰਤੀ ਸਾਲ ਬਣਦੀ ਹੈ। ਪੰਜਾਬ ਦੇ ਚਾਰ ਥਰਮਲ ਪਲਾਂਟ 4 ਕਰੋੜ 80 ਲੱਖ ਟਨ ਕੋਲੇ ਦੀ ਖਪਤ ਕਰਦੇ ਹਨ, ਜਿਸ ਦਾ ਚੌਥਾ ਹਿੱਸਾ ਕਰੀਬ ਇਕ ਕਰੋੜ ਟਨ ਹੈਵੀ ਮੈਟਲ ਅਤੇ ਸੁਆਹ ਪੰਜਾਬ ਦੀ ਧਰਤੀ ਜਾਂ ਖਲਾਅ ਵਿਚ ਹਰ ਸਾਲ ਛੱਡਦੇ ਹਾਂ। ਲਾਓ ਜੋੜ; ਝੋਨਾ ਸਾਡੀ ਕਿੰਨੀ ਜਲ ਸੰਪਤੀ, ਬਿਜਲੀ, ਵਾਤਾਵਾਰਨ ਅਤੇ ਸਿਹਤ ਨਿਗਲ ਗਿਆ? ਫਿਰ ਹਾਈਬ੍ਰਿਡ ਬੀਜ, ਖਾਦਾਂ, ਦਵਾਈਆਂ ਕਿੰਨੀ ਰਕਮ ਦੀਆਂ ਬਣੀਆਂ? ਸਾਡੇ ਪਾਣੀ ਅਤੇ ਮੁਸ਼ੱਕਤ ਨੂੰ ਝੋਨੇ ਦੇ ਰੂਪ ਵਿਚ ਅਸਲ 'ਚ ਕੌਣ ਲੁੱਟ ਰਿਹਾ ਹੈ? ਕਿਸਾਨ ਮਜਬੂਰੀ ਵਿਚ ਝੋਨਾ ਬੀਜਦਾ ਹੈ। ਕੀ ਕਰੇ ਉਹ? ਦਰ-ਹਕੀਕਤ; ਸਿਸਟਮ ਅਤੇ ਸਰਕਾਰ ਮੁੱਖ ਦੋਸ਼ੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਉਪਦਾਨ, ਖਾਦਾਂ, ਪਾਣੀ, ਬਿਜਲੀ ਜਾਂ ਕਿਸੇ ਹੋਰ ਰੂਪ ਵਿਚ, ਕਿਸਾਨ ਨੂੰ ਦਿੰਦੀ ਹੈ ਉਹ ਬਦਲਵੇਂ ਸਾਜ਼ਗਾਰ ਪ੍ਰਬੰਧਾਂ ਤੱਕ ਨਗਦੀ ਜਾਂ ਰੁਜ਼ਗਾਰ ਰੂਪ ਵਿਚ ਦੇ ਕੇ ਝੋਨਾ ਰੁਕਵਾਏ। ਜੇ ਕੁਝ ਸਮੇਂ ਲਈ ਖੇਤ ਵਿਹਲੇ ਵੀ ਰੱਖਣੇ ਪੈਣ ਤਾਂ ਵੀ ਉਪਦਾਨੀ ਰਕਮ ਦਾ ਵੱਡਾ ਹਿੱਸਾ ਸਰਕਾਰ ਨੂੰ ਬਚ ਜਾਵੇਗਾ। ਤੇਲ, ਮਸ਼ੀਨਰੀ, ਵਾਤਾਵਾਰਨ ਤਾਂ ਬਚੇਗਾ ਹੀ ਸਗੋਂ ਮੰਡੀਆਂ, ਢੋਆ-ਢੁਆਈ ਅਤੇ ਗੁਦਾਮਾਂ ਦੇ ਖਰਚੇ ਵੀ ਬੋਨਸ ਦੇ ਰੂਪ ਵਿਚ ਬਚਣਗੇ। ਫਿਰ ਬਦਲਵੀਂ ਫ਼ਸਲ, ਢੁਕਵੇਂ ਹੱਲ ਜਾਂ ਤੌਰ-ਤਰੀਕੇ ਲੱਭੇ ਜਾਣ। ਸਾਡੇ ਕੋਲ ਮਾਹਰ ਕਿਸਾਨਾਂ ਅਤੇ ਸਿਆਣੇ ਬੰਦਿਆਂ ਦੀ ਕਮੀ ਨਹੀਂ, ਬੱਸ ਦ੍ਰਿੜ੍ਹ ਇੱਛਾ ਸ਼ਕਤੀ ਦੀ ਲੋੜ ਹੈ। ਪੰਜਾਬ ਭੀਸ਼ਣ ਜਲ ਸੰਕਟ, ਮਿੱਟੀ ਗੁਣਵੱਤਾ ਸੰਕਟ ਅਤੇ ਕਿਸਾਨੀ ਸੰਕਟ ਵੱਲ ਵਧ ਰਿਹਾ ਹੈ। ਜੇ ਅਸੀਂ ਨਾ ਸੰਭਲੇ ਤਾਂ ਪਾਣੀ ਦੇ ਸ਼ੁੱਧ ਘੁੱਟ ਅਤੇ ਪੇਟ ਪੂਰਤੀ ਲਈ ਅਗਲੇ ਦੋ ਕੁ ਦਹਾਕਿਆਂ ਤਾਈਂ ਪੰਜਾਬ ਵਿਚੋਂ ਵੱਡੇ ਪੱਧਰ 'ਤੇ ਹਿਜ਼ਰਤ ਹੋਵੇਗੀ। ਮੁੱਕਦੀ ਗੱਲ; ਤੁਰਤ-ਪੈਰੀਂ ਸੰਵਾਦ ਰਚਾਉਣ ਦੀ ਲੋੜ ਹੈ, ਕਿਤੇ ਝੋਨਾ ਪੰਜਾਬ ਦਾ ਇਕ ਹੋਰ ਸੰਤਾਪ ਨਾ ਬਣ ਜਾਵੇ।

-(ਲੇਖਕ ਉੱਘੇ ਵਾਤਾਵਰਨ ਪ੍ਰੇਮੀ ਹਨ)
ਮੋ: 94634-39075

 

ਖ਼ਬਰ ਸ਼ੇਅਰ ਕਰੋ

 

ਆਸਟ੍ਰੇਲੀਆ ਵਲੋਂ ਆਪਣੇ ਹੀ ਸ਼ਹਿਰੀਆਂ ਨੂੰ ਸਜ਼ਾ ਦੇਣਾ ਕਿੱਥੋਂ ਤੱਕ ਜਾਇਜ਼?

ਸੰਸਾਰ ਭਰ 'ਚ ਕੋਵਿਡ ਕਾਰਨ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ ਅਤੇ ਲੱਖਾਂ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਕਈ ਦੇਸ਼ਾਂ ਨੇ, ਕੋਰੋਨਾ ਨੂੰ ਰੋਕਣ ਲਈ ਹਵਾਈ ਯਾਤਰਾ ਵੀ ਬੰਦ ਕਰ ਦਿੱਤੀ ਪਰ ਆਪਣੇ ਨਾਗਰਿਕਾਂ ਨੂੰ ਘਰ ਬੁਲਾਉਣ ਲਈ ਉਪਰਾਲੇ ਕੀਤੇ ਅਤੇ ਲੋਕਾਂ ਨੂੰ ...

ਪੂਰੀ ਖ਼ਬਰ »

ਅਗਾਊਂ ਪ੍ਰਬੰਧਾਂ ਦੀ ਘਾਟ ਕਰਕੇ ਸਿਹਤ ਸਹੂਲਤਾਂ ਦਾ ਨਿਕਲ ਰਿਹਾ ਜਨਾਜ਼ਾ

'ਕੋਰੋਨਾ ਵਾਇਰਸ' ਨਾਂਅ ਦੀ ਮਹਾਂਮਾਰੀ ਨੇ ਪੂਰੇ ਵਿਸ਼ਵ ਅੰਦਰ ਤਰਥੱਲੀ ਮਚਾਉਣ ਤੋਂ ਬਾਅਦ ਹੁਣ ਭਾਰਤ ਵਿਚ ਦੂਜੀ ਲਹਿਰ ਦੇ ਰੂਪ ਵਿਚ ਖਲਬਲੀ ਪੈਦਾ ਕੀਤੀ ਹੋਈ ਹੈ, ਜਿਸ ਕਰਕੇ ਮਨੁੱਖੀ ਮੌਤਾਂ ਅਤੇ ਕੋਰੋਨਾਂ ਦੇ ਕੇਸਾਂ ਦੀ ਗਿਣਤੀ ਵਿਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX