ਤਾਜਾ ਖ਼ਬਰਾਂ


ਚੇਨਈ ਨੇ ਮੁੰਬਈ ਨੂੰ 20 ਦੌੜਾਂ ਨਾਲ ਹਰਾਇਆ
. . .  1 day ago
ਚੇਨਈ ਨੇ ਮੁੰਬਈ ਨੂੰ ਦਿੱਤਾ 157 ਦੌੜਾਂ ਦਾ ਟੀਚਾ, ਗਾਇਕਵਾੜ ਨੇ ਖੇਡੀ ਸ਼ਾਨਦਾਰ ਪਾਰੀ
. . .  1 day ago
"ਅਸੀਂ ਚੰਨੀ ਨੂੰ ਇਹ ਮੌਕਾ ਦੇਣ ਲਈ ਬਹੁਤ ਖੁਸ਼ ਅਤੇ ਧੰਨਵਾਦੀ ਹਾਂ-ਸੁਰਿੰਦਰ ਕੌਰ, ਚਰਨਜੀਤ ਸਿੰਘ ਚੰਨੀ ਦੀ ਭੈਣ
. . .  1 day ago
ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਚੰਨੀ ,ਇਤਿਹਾਸ ’ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ - ਨਵਜੋਤ ਸਿੰਘ ਸਿੱਧੂ
. . .  1 day ago
ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ’ਤੇ ਦਿੱਤੀ ਵਧਾਈ
. . .  1 day ago
ਕਿਸਾਨ ਸੰਘਰਸ਼ ‘ਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ਵਾਰਸਾਂ ਨੂੰ ਨਿੱਜੀ ਤੌਰ 'ਤੇ ਨੌਕਰੀ ਦੇ ਪੱਤਰ ਨਾ ਸੌਂਪਣ 'ਤੇ ਦੁਖੀ ਹਾਂ- ਕੈਪਟਨ
. . .  1 day ago
ਚੰਡੀਗੜ੍ਹ , 19 ਸਤੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਨੇ ਟਵੀਟ ਕਰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ...
ਮਨੀਸ਼ ਤਿਵਾੜੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਬ੍ਰਹਮ ਮਹਿੰਦਰਾ ਤੇ ਸੁਖਜਿੰਦਰ ਸਿੰਘ ਰੰਧਾਵਾ ਬਣੇ ਉਪ ਮੁੱਖ ਮੰਤਰੀ
. . .  1 day ago
ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਕੱਲ੍ਹ 11 ਵਜੇ ਚੁੱਕਣਗੇ ਸਹੁੰ
. . .  1 day ago
ਚਰਨਜੀਤ ਸਿੰਘ ਚੰਨੀ ਮੀਡੀਆ ਨੂੰ ਕਰ ਰਹੇ ਸੰਬੋਧਨ
. . .  1 day ago
ਅਜਨਾਲਾ ਟਿਫ਼ਨ ਬੰਬ ਧਮਾਕਾ ਮਾਮਲੇ ਦੇ ਮੁਲਜ਼ਮ ਰੂਬਲ ਸਿੰਘ ਨੂੰ ਅਦਾਲਤ ਵਲੋਂ ਮੁੜ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
. . .  1 day ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਮਹੀਨੇ ਅਜਨਾਲਾ ਅੰਮ੍ਰਿਤਸਰ ਰੋਡ ’ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ’ਤੇ ਖੜ੍ਹੇ ਤੇਲ ਵਾਲੇ ਟੈਂਕਰ ’ਤੇ ਹੋਏ ਆਈ.ਈ.ਡੀ .ਟਿਫ਼ਨ ਬੰਬ ਧਮਾਕਾ ਮਾਮਲੇ ...
ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਚੰਡੀਗੜ੍ਹ ਵਿਚ ਰਾਜਪਾਲ ਦੇ ਘਰ ਦੇ ਬਾਹਰ ਮਨਾਏ ਜਸ਼ਨ
. . .  1 day ago
ਮੋਟਰ ਸਾਈਕਲ ਧਮਾਕਾ ਅਤੇ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ 3 ਦਿਨਾਂ ਪੁਲਿਸ ਰਿਮਾਂਡ ’ਤੇ
. . .  1 day ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) -ਸ਼ਹਿਰ ਦੇ ਪੀ.ਐਨ.ਬੀ. ਰੋਡ ’ਤੇ ਮੋਟਰ ਸਾਈਕਲ ਧਮਾਕਾ ਅਤੇ ਧਰਮੂਵਾਲਾ ਦੇ ਖੇਤਾਂ ’ਚ ਬਰਾਮਦ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ ਕੁਮਾਰ ਪੁੱਤਰ ਅਮੀਰ ਸਿੰਘ ...
ਚਰਨਜੀਤ ਸਿੰਘ ਚੰਨੀ ਰਾਜ ਭਵਨ ਪਹੁੰਚੇ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
. . .  1 day ago
ਇਹ ਹਾਈ ਕਮਾਂਡ ਦਾ ਫੈਸਲਾ ਹੈ , ਸਵਾਗਤ ਕਰਦਾ ਹਾਂ, ਚੰਨੀ ਮੇਰੇ ਛੋਟੇ ਭਰਾ ਵਰਗਾ - ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਪੰਜਾਬ ਰਾਜ ਭਵਨ ਪਹੁੰਚਿਆ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਦੇ ਜੇ.ਡਬਲਯੂ. ਮੈਰੀਅਟ ਹੋਟਲ ਤੋਂ ਗਵਰਨਰ ਹਾਊਸ ਹੋਏ ਰਵਾਨਾ
. . .  1 day ago
ਬਾਰਾਬੰਕੀ: ਮੂਰਤੀ ਵਿਸਰਜਨ ਦੌਰਾਨ ਵੱਡਾ ਹਾਦਸਾ, 5 ਲੋਕਾਂ ਦੇ ਡੁੱਬਣ ਦੀ ਖ਼ਬਰ
. . .  1 day ago
ਹਰੀਸ਼ ਰਾਵਤ ਸ਼ਾਮ 6:30 ਵਜੇ ਰਾਜਪਾਲ ਨੂੰ ਮਿਲਣਗੇ
. . .  1 day ago
ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਹਰੀਸ਼ ਰਾਵਤ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ
. . .  1 day ago
44 ਸਾਲਾ ਵਿਅਕਤੀ ਦੀ ਗਰੀਸ ’ਚ ਮੌਤ
. . .  1 day ago
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)- ਨਜਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਰੀਬ 44 ਸਾਲਾ ਮ੍ਰਿਤਕ ਗੁਰਪ੍ਰੀਤ ...
ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  1 day ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 31 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। ਨੀਤੀ ਵਚਨ

ਸੰਪਾਦਕੀ

ਚੀਨ ਤੋਂ ਬਾਜ਼ੀ ਮਾਰ ਰਿਹਾ ਭਾਰਤ

ਭਾਰਤ ਅਤੇ ਚੀਨ ਦੁਨੀਆ ਦੇ ਸਭ ਤੋਂ ਵੱਡੀ ਆਬਾਦੀ ਵਾਲੇ ਦੋ ਮੁਲਕ ਹਨ। ਚੀਨ ਇਸ ਮਾਮਲੇ ਵਿਚ ਹੁਣ ਤੱਕ ਪਹਿਲੇ ਨੰਬਰ 'ਤੇ ਰਿਹਾ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਉਨ੍ਹਾਂ ਨੂੰ ਵੇਖਦਿਆਂ ਕੁਝ ਸਾਲਾਂ ਵਿਚ ਹੀ ਭਾਰਤ ਚੀਨ ਤੋਂ ਬਾਜ਼ੀ ਲੈ ਜਾਏਗਾ ਅਤੇ ਦੁਨੀਆ ਦਾ ...

ਪੂਰੀ ਖ਼ਬਰ »

ਕਿਤੇ ਝੋਨਾ ਪੰਜਾਬ ਦਾ ਇਕ ਹੋਰ ਸੰਤਾਪ ਨਾ ਬਣ ਜਾਵੇ

ਖੇਤੀਬਾੜੀ ਦਾ ਅਸਲ ਅਰਥ ਬਹੁਮੰਤਵੀ ਬਦਲਵੀਆਂ ਫ਼ਸਲਾਂ ਹੈ। ਇੱਕੋ ਤਰ੍ਹਾਂ ਦੀ ਫ਼ਸਲ ਮਿੱਟੀ, ਪਾਣੀ ਅਤੇ ਵਾਤਾਵਾਰਨ ਲਈ ਨਾਂਹ-ਪੱਖੀ ਹੁੰਦੀ ਹੈ। ਝੋਨਾ ਜ਼ਿਆਦਾ ਵਰਖੇਈ ਅਤੇ ਸਿੱਲੇ ਇਲਾਕਿਆਂ ਦੀ ਫ਼ਸਲ ਹੈ, ਧਰਤੀ ਹੇਠਲੇ ਸਿੰਚਾਈ ਪਾਣੀ 'ਤੇ ਨਿਰਭਰ ਖੇਤਰਾਂ ਦੀ ਨਹੀਂ। ...

ਪੂਰੀ ਖ਼ਬਰ »

ਆਸਟ੍ਰੇਲੀਆ ਵਲੋਂ ਆਪਣੇ ਹੀ ਸ਼ਹਿਰੀਆਂ ਨੂੰ ਸਜ਼ਾ ਦੇਣਾ ਕਿੱਥੋਂ ਤੱਕ ਜਾਇਜ਼?

ਸੰਸਾਰ ਭਰ 'ਚ ਕੋਵਿਡ ਕਾਰਨ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ ਅਤੇ ਲੱਖਾਂ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਕਈ ਦੇਸ਼ਾਂ ਨੇ, ਕੋਰੋਨਾ ਨੂੰ ਰੋਕਣ ਲਈ ਹਵਾਈ ਯਾਤਰਾ ਵੀ ਬੰਦ ਕਰ ਦਿੱਤੀ ਪਰ ਆਪਣੇ ਨਾਗਰਿਕਾਂ ਨੂੰ ਘਰ ਬੁਲਾਉਣ ਲਈ ਉਪਰਾਲੇ ਕੀਤੇ ਅਤੇ ਲੋਕਾਂ ਨੂੰ ਆਪੋ-ਆਪਣੇ ਦੇਸ਼ਾਂ 'ਚ ਵਾਪਸ ਬੁਲਾ ਲਿਆ। ਹੁਣ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਜਿਸ ਨੇ ਆਪਣੇ ਦੇਸ਼ ਦੇ ਨਿਵਾਸੀਆਂ ਨੂੰ ਬੁਲਾਉਣ ਲਈ ਕਈ ਉਪਰਾਲੇ ਕੀਤੇ ਸੀ ਪਰ ਹੁਣ ਅਜਿਹਾ ਗ਼ੈਰ-ਜ਼ਿੰਮੇਵਾਰਾਨਾ ਬਿਆਨ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਸਿਹਤ ਮੰਤਰੀ ਦਾ ਆਇਆ ਹੈ ਕਿ ਜੇਕਰ ਕਿਸੇ ਪੱਕੇ ਨਿਵਾਸੀ ਜਾਂ ਕਿਸੇ ਹੋਰ ਵੀਜ਼ਾ ਧਾਰਕ ਨੇ ਇੱਥੇ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਜੇਲ੍ਹ ਭੇਜਿਆ ਜਾਵੇਗਾ। ਉਸ ਨੂੰ ਭਾਰੀ ਜੁਰਮਾਨਾ ਵੀ ਦੇਣਾ ਪਵੇਗਾ। ਪਹਿਲੀ ਵਾਰ ਕਿਸੇ ਮੁਲਕ ਨੇ ਅਤੇ ਉਸ ਦੇ ਪ੍ਰਧਾਨ ਮੰਤਰੀ ਨੇ ਅਜਿਹਾ ਐਲਾਨ ਕੀਤਾ ਹੈ ਕਿ ਇਸ ਦੇਸ਼ 'ਚ ਪੱਕੇ ਨਾਗਰਿਕਾਂ ਦੇ ਆਉਣ 'ਤੇ ਉਨ੍ਹਾਂ ਦਾ ਜੇਲ੍ਹ ਵਿਚ ਸਵਾਗਤ ਕੀਤਾ ਜਾਵੇਗਾ, ਇਹ ਕਿੰਨਾ ਕੁ ਜਾਇਜ਼ ਹੈ? ਇਸ ਦਿੱਤੇ ਬਿਆਨ ਨਾਲ ਇੱਥੇ ਫਸੇ ਆਸਟ੍ਰੇਲੀਆਈ ਜਾਂ ਹੋਰ ਵੀਜ਼ਾ ਧਾਰਕਾਂ ਦੇ ਹਿਰਦੇ ਵਲੂੰਧਰੇ ਗਏ। ਪ੍ਰਧਾਨ ਮੰਤਰੀ ਮਦਦ ਦੇਣ ਦੀ ਥਾਂ ਤੁਸੀਂ ਕਿਸ ਹਾਲ 'ਚ ਹੋ? ਕਿੰਜ ਦਾ ਸਮਾਂ ਲੰਘ ਰਿਹਾ, ਸਗੋਂ ਜ਼ਖ਼ਮਾਂ 'ਤੇ ਲੂਣ ਛਿੜਕਣ ਦੀ ਕੋਸ਼ਿਸ਼ ਕਰਦੇ ਜਾਪਦੇ ਹਨ। ਜੋ ਲੋਕ ਇਸ ਸਮੇਂ ਬਾਹਰਲੇ ਦੇਸ਼ਾਂ ਦੇ ਆਸਟ੍ਰੇਲੀਆ ਵਿਚ ਫਸੇ ਹਨ, ਉਹ ਆਸਟ੍ਰੇਲੀਆ ਵਿਚ ਕੋਵਿਡ-19 ਨੂੰ ਲੈ ਕੇ ਨਹੀਂ ਆਏ ਕਿ ਉਹ ਸਜ਼ਾ ਦੇ ਹੱਕਦਾਰ ਹੋਣਗੇ। ਉਹ ਵਿਚਾਰੇ ਤਾਂ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਹੀ ਇਸ ਸੰਕਟ 'ਚ ਫਸ ਗਏ ਸਨ। ਜਿਹੜੇ ਕਈ ਮੇਰੇ ਵਰਗੇ ਬਾਅਦ 'ਚ ਆਏ ਸੀ, ਉਹ ਕਿਸੇ ਐਮਰਜੈਂਸੀ ਕਾਰਨਾਂ ਕਰਕੇ ਤੁਹਾਡੀ ਸਰਕਾਰ ਦੇ ਇੰਮੀਗਰੇਸ਼ਨ ਵਿਭਾਗ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਅਤੇ ਆਸਟ੍ਰੇਲੀਆ ਇਮੀਗ੍ਰੇਸ਼ਨ ਵਿਭਾਗ ਦੀਆਂ ਸਾਰੀਆਂ ਕਾਰਵਾਈਆਂ ਪੂਰੀਆਂ ਕਰਕੇ ਇਜਾਜ਼ਤ ਲੈ ਕੇ ਆਏ ਸਨ। ਅੱਜ ਪ੍ਰਧਾਨ ਮੰਤਰੀ ਬਿਆਨ ਦੇ ਰਹੇ ਹਨ ਕਿ ਜਿਹੜੇ ਆਸਟ੍ਰੇਲੀਆ ਦੇ ਨਾਗਰਿਕ ਵਿਦੇਸ਼ਾਂ ਵਿਚ ਫਸੇ ਹੋਏ ਹਨ ਜੇ ਉਹ ਆਏ ਤਾਂ ਅਸੀਂ ਜੁਰਮਾਨੇ ਕਰਾਂਗੇ, ਜੇਲ੍ਹ 'ਚ ਭੇਜਾਂਗੇ। ਆਸਟ੍ਰੇਲੀਆ ਦੀ ਸਰਕਾਰ ਨੂੰ ਪੁੱਛਣਾ ਬਣਦਾ ਹੈ ਕਿ, ਕੀ ਤੁਸੀਂ ਜੋ ਬਿਆਨ ਦੇ ਰਹੇ ਹੋ, ਉਸ ਉੱਪਰ ਗ਼ੌਰ ਕੀਤਾ ਹੈ? ਪਹਿਲੀ ਤਾਂ ਤੁਸੀਂ ਸ਼ਰਤ ਇਹ ਰੱਖੀ ਕਿ ਆਸਟ੍ਰੇਲੀਆਈ ਦੂਤਾਵਾਸ ਨਾਲ ਸੰਪਰਕ ਕਰਕੇ ਹੀ ਇੱਥੇ ਆਉਣ ਲਈ ਅਪਲਾਈ ਕਰੋ। ਦੂਸਰੀ ਇਹ ਗੱਲ ਕਿ ਤੁਹਾਡੇ ਵਲੋਂ ਵਿਸ਼ੇਸ਼ ਜਹਾਜ਼ ਚਲਾਉਣ 'ਤੇ ਉਹ ਲੋਕ ਆਪਣੀ ਜੇਬ 'ਚੋਂ ਪੈਸੇ ਦੇ ਕੇ ਕੋਰੋਨਾ ਦੀ ਰਿਪੋਰਟ ਨੈਗੇਟਿਵ ਲੈ ਕੇ ਤੇ ਸਰੀਰ ਦਾ ਤਾਪਮਾਨ ਚੈੱਕ ਕਰਵਾ ਕੇ ਹੀ ਫਲਾਈਟ 'ਚ ਬੈਠ ਸਕਦੇ ਹਨ। ਫਿਰ ਕਿਸ ਤਰ੍ਹਾਂ ਕੋਰੋਨਾ ਆ ਜਾਵੇਗਾ? ਤੁਹਾਡੇ ਵਲੋਂ ਉਨ੍ਹਾਂ ਲੋਕਾਂ ਦੀ ਸਾਰ ਕਦੇ ਨਹੀਂ ਲਈ ਗਈ ਪਰ ਉੱਪਰੋਂ ਘਰ ਵਾਪਸੀ 'ਤੇ ਅਜਿਹਾ ਵਰਤਾਰਾ ਕਰੋਗੇ? ਪ੍ਰਧਾਨ ਮੰਤਰੀ ਸਾਹਿਬ ਸੋਚੋ, ਉਹ ਲੋਕ ਵੀ ਤੁਹਾਡੇ ਦੇਸ਼ ਦੇ ਹੀ ਨਾਗਰਿਕ ਹਨ, ਅਜਿਹੇ ਬੇਤੁਕੇ ਬਿਆਨ ਦੇ ਕੇ ਤੁਸੀਂ ਉਨ੍ਹਾਂ ਲੋਕਾਂ ਨਾਲ ਮਜ਼ਾਕ ਨਾ ਕਰੋ। ਇਸ ਮੁਸੀਬਤ ਦੀ ਘੜੀ 'ਚ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ। ਵਿਰੋਧੀ ਪਾਰਟੀਆਂ ਨੂੰ ਚਾਹੀਦਾ ਕਿ ਉਹ ਇਸ ਸਮੇਂ ਬਾਹਰ ਫਸੇ ਨਾਗਰਿਕਾਂ ਸਬੰਧੀ ਦਿੱਤੇ ਇਸ ਬਿਆਨ 'ਤੇ ਸਰਕਾਰ ਦੀ ਖਿਚਾਈ ਕਰਨ। ਜੇਕਰ ਤੁਸੀਂ ਆਪਣੇ ਨਾਗਰਿਕਾਂ ਲਈ ਸੁਹਿਰਦ ਨਹੀਂ ਤਾਂ ਫਿਰ ਕੌਣ ਸਾਰ ਲਵੇਗਾ। ਅਸੀਂ ਆਸਟ੍ਰੇਲੀਆ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਦੇ ਨਹੀਂ ਥੱਕਦੇ ਅਤੇ ਤੁਸੀਂ ਅਜਿਹੇ ਵਿਚਾਰ ਪੇਸ਼ ਕਰਕੇ ਕੀ ਸਾਬਤ ਕਰ ਰਹੇ ਹੋ? ਕਿਸ ਨੂੰ ਖੁਸ਼ ਕਰਨ ਲਈ ਤੁਸੀਂ ਇਹੋ ਜਿਹੇ ਬਿਆਨ ਦੇ ਰਹੇ ਹੋ?
ਇਹ ਵੀ ਪਤਾ ਲੱਗਾ ਹੈ ਕਿ ਇਹ ਨਿਯਮ ਸਿਰਫ਼ ਭਾਰਤ 'ਤੇ ਲਾਗੂ ਕੀਤਾ ਗਿਆ ਹੈ। ਜੇਕਰ ਇਸ ਸਮੇਂ ਭਾਰਤ ਦੀ ਸਥਿਤੀ ਕੋਵਿਡ-19 ਕਰਕੇ ਵਧੀਆ ਨਹੀਂ ਤਾਂ ਉਹ ਸਮਾਂ ਪਾ ਕੇ ਠੀਕ ਹੋ ਜਾਵੇਗੀ। ਸਦਾ ਇਹ ਬਿਮਾਰੀ ਨਹੀਂ ਰਹੇਗੀ ਪਰ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਇਸ ਸੰਕਟ ਦੀ ਘੜੀ 'ਚ ਸਦਾ ਯਾਦ ਰਹੇਗਾ। ਇੱਥੇ ਇਹ ਵੀ ਕਹਿਣ 'ਚ ਅਤਿ ਕਥਨੀ ਨਹੀਂ ਹੋਵੇਗੀ ਕਿ ਭਾਰਤੀਆਂ ਨਾਲ ਤੁਸੀਂ ਨਸਲੀ ਵਿਤਕਰਾ ਕਰ ਰਹੇ ਹੋ। ਜੇਕਰ ਇਹ ਭਾਰਤ 'ਤੇ ਹੀ ਲਾਗੂ ਹੈ ਤਾਂ ਇਹ ਸਿਰਫ਼ ਨਸਲੀ ਵਿਤਕਰਾ ਹੈ।
ਜਿਹੜੇ ਲੋਕ ਆਪਣਾ ਸਭ ਕੁਝ ਵੇਚ ਵੱਟ ਕੇ ਹੁਣ ਸਿਰਫ਼ ਆਸਟ੍ਰੇਲੀਆ ਦੇ ਹੀ ਵਾਸੀ ਬਣ ਚੁੱਕੇ ਹਨ ਅਤੇ ਤੁਹਾਡੇ ਦੇਸ਼ ਲਈ ਹੀ ਸਭ ਕੁਝ ਕਰਦੇ ਹਨ, ਉਹ ਕਿੱਧਰ ਜਾਣ? ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜੋ। ਮਦਦ ਕਰੋ ਅਤੇ ਉਨ੍ਹਾਂ ਦੀ ਘਰ ਵਾਪਸੀ ਲਈ ਉਪਰਾਲੇ ਕਰੋ। ਪਰਿਵਾਰਾਂ ਦੇ ਨਾਲ ਬੱਚੇ ਵੀ ਹਨ, ਜੋ ਆਸਟ੍ਰੇਲੀਆ ਦੇ ਜੰਮਪਲ ਹਨ ਤੇ ਉਹ ਤੁਹਾਡੀ ਮਿਹਰਬਾਨੀ ਦੀ ਉਡੀਕ 'ਚ ਹਨ। ਕੀ ਕਸੂਰ ਕੀਤਾ ਕਿਸੇ ਨੇ, ਜੇਕਰ ਉਹ ਭਾਰਤ ਆ ਗਿਆ ਅਤੇ ਇੱਥੇ ਇਸ ਮਹਾਂਮਾਰੀ ਕਾਰਨ ਫਸ ਗਿਆ। ਕਈ ਤਾਂ ਅਜਿਹੇ ਵੀ ਹਨ, ਜਿਹੜੇ ਉੱਥੇ ਸਿਰਫ਼ ਕਿਰਾਏ 'ਤੇ ਰਹਿੰਦੇ ਸੀ ਅਤੇ ਹੁਣ ਪਤਾ ਲੱਗਾ ਕਿ ਮਕਾਨ ਮਾਲਕਾਂ ਨੇ ਕਿਰਾਏ ਨਾ ਮਿਲਣ ਕਰਕੇ ਉਨ੍ਹਾਂ ਦਾ ਸਾਮਾਨ ਘਰਾਂ 'ਚੋਂ ਬਾਹਰ ਕੱਢ ਕੇ ਸੁੱਟ ਦਿੱਤਾ ਜਾਂ ਚੁਕਵਾ ਦਿੱਤਾ। ਕੀ ਇਹ ਸਜ਼ਾ ਤੋਂ ਘੱਟ ਹੈ? ਕਈ ਤਾਂ ਇੱਥੇ ਪੈਸੇ ਉਧਾਰੇ ਲੈ-ਲੈ ਕੇ ਗੁਜ਼ਾਰਾ ਕਰ ਰਹੇ ਹਨ ਅਤੇ ਲੋਕ ਵੀ ਮਜ਼ਾਕ ਕਰਦੇ ਹਨ ਕਿ ਤੁਹਾਡੀ ਸਰਕਾਰ ਤੁਹਾਨੂੰ ਹੀ ਬੁਲਾਉਣਾ ਨਹੀਂ ਚਾਹੁੰਦੀ। ਇਵੇਂ ਹੀ ਕਈ ਵਿਚਾਰੇ ਵਿਦਿਆਰਥੀ ਵੀ ਹਨ, ਜੋ ਆਏ ਤਾਂ ਮਾਂ-ਬਾਪ ਨੂੰ ਮਿਲਣ ਲਈ ਸਨ ਪਰ ਉਹ ਜਾ ਨਾ ਸਕੇ। ਪ੍ਰਧਾਨ ਮੰਤਰੀ ਸਾਹਿਬ, ਉਸ ਉੱਪਰ ਵਿਚਾਰ ਕਰੋ ਫਸੇ ਨਾਗਰਿਕਾਂ ਨੂੰ ਵਾਪਸ ਲੈ ਕੇ ਆਉਣ ਦੀ ਜ਼ਿੰਮੇਵਾਰੀ ਤੁਹਾਡੀ ਸਰਕਾਰ ਦੀ ਹੈ ਨਾ ਕਿ ਉਨ੍ਹਾਂ ਨੂੰ ਜੇਲ੍ਹਾਂ 'ਚ ਬੰਦ ਕਰਨ ਦੀ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੇ ਇਸ ਬਿਆਨ ਤੋਂ ਬਾਅਦ ਜਿਥੇ ਭਾਰਤੀ ਭਾਈਚਾਰੇ 'ਚ ਕਾਫੀ ਰੌਲਾ ਪਿਆ ਅਤੇ ਉਸ ਨੂੰ ਹੁਣ ਇਹ ਕਹਿਣ ਲਈ ਅਤੇ ਕਰਨ ਲਈ ਮਜਬੂਰ ਹੋਣਾ ਪਿਆ ਕਿ ਉਹ ਜਲਦੀ ਹੀ 15 ਮਈ ਤੋਂ ਵਿਸ਼ੇਸ਼ ਹਵਾਈ ਜਹਾਜ਼ ਚਲਾ ਕੇ ਭਾਰਤ 'ਚ ਫਸੇ ਆਪਣੇ ਨਾਗਰਿਕਾਂ ਨੂੰ ਤੁਰੰਤ ਲੈ ਜਾਣਗੇ। ਆਸ ਕਰਦੇ ਹਾਂ ਕਿ ਤੁਸੀਂ ਆਪਣੇ ਨਾਗਰਿਕਾਂ ਪ੍ਰਤੀ ਸੁਹਿਰਦਤਾ ਨਾਲ ਸੋਚਦੇ ਰਹੋਗੇ। ਅਜਿਹੇ ਐਮਰਜੈਂਸੀ ਦੇ ਸਮੇਂ ਉਨ੍ਹਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਗਾਉਣ ਦੀ ਸਖ਼ਤ ਜ਼ਰੂਰਤ ਹੈ।

-ਮੋ : 70875-46465

ਖ਼ਬਰ ਸ਼ੇਅਰ ਕਰੋ

 

ਅਗਾਊਂ ਪ੍ਰਬੰਧਾਂ ਦੀ ਘਾਟ ਕਰਕੇ ਸਿਹਤ ਸਹੂਲਤਾਂ ਦਾ ਨਿਕਲ ਰਿਹਾ ਜਨਾਜ਼ਾ

'ਕੋਰੋਨਾ ਵਾਇਰਸ' ਨਾਂਅ ਦੀ ਮਹਾਂਮਾਰੀ ਨੇ ਪੂਰੇ ਵਿਸ਼ਵ ਅੰਦਰ ਤਰਥੱਲੀ ਮਚਾਉਣ ਤੋਂ ਬਾਅਦ ਹੁਣ ਭਾਰਤ ਵਿਚ ਦੂਜੀ ਲਹਿਰ ਦੇ ਰੂਪ ਵਿਚ ਖਲਬਲੀ ਪੈਦਾ ਕੀਤੀ ਹੋਈ ਹੈ, ਜਿਸ ਕਰਕੇ ਮਨੁੱਖੀ ਮੌਤਾਂ ਅਤੇ ਕੋਰੋਨਾਂ ਦੇ ਕੇਸਾਂ ਦੀ ਗਿਣਤੀ ਵਿਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX