ਤਾਜਾ ਖ਼ਬਰਾਂ


ਪਿੰਡ ਰਾਮਪੁਰ ਵਿਚ ਖ਼ੁਫ਼ੀਆ ਪੁਲਿਸ ਦੀ ਰੇਡ, ਇਕ ਘਰ ਵਿਚੋਂ ਬਰਾਮਦ ਕੀਤੀ ਖ਼ਾਲਿਸਤਾਨੀ ਸਮਗਰੀ
. . .  1 minute ago
ਦੋਰਾਹਾ,17 ਸਤੰਬਰ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ) - ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਵਿਖੇ ਇਕ ਘਰ ਵਿਚ ਖ਼ੁਫ਼ੀਆ ਏਜੰਸੀਆਂ ਨੇ ਸਵੇਰ ਤੋਂ ਛਾਪਾ ਮਾਰਿਆ। ਜਿਸ ਦੇ ਵਿਚ ਕੁਝ ਖ਼ਾਲਸਾਤਾਨੀ ਸਮਗਰੀ ਤੇ ਪ੍ਰਿੰਟਿੰਗ ਪ੍ਰੈੱਸ ਬਰਾਮਦ ਕੀਤੀ ...
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੱਲ੍ਹ ਤੋਂ ਸ਼ੁਰੂ
. . .  16 minutes ago
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋਵੇਗੀ | ਉਕਤ ਜਾਣਕਾਰੀ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ...
ਕਿਸਾਨੀ ਮੁੱਦੇ 'ਤੇ ਅਕਾਲੀ ਦਲ ਮਗਰਮੱਛ ਦੇ ਅੱਥਰੂ ਵਹਾ ਰਿਹਾ - ਰਾਣਾ ਸੋਢੀ
. . .  22 minutes ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਅਕਾਲੀ ਦਲ ਕਿਸਾਨੀ ਮੁੱਦੇ 'ਤੇ ਮਗਰਮੱਛ ਦੇ ਅੱਥਰੂ ਵਹਾ ਰਿਹਾ ਹੈ ਅਤੇ ਸਿਆਸਤ ਕੀਤੀ ਜਾ ...
ਖੇਤੀ ਕਾਨੂੰਨ ਰੱਦ ਕਰੇ ਕੇਂਦਰ ਸਰਕਾਰ - ਕੈਪਟਨ
. . .  40 minutes ago
ਚੰਡੀਗੜ੍ਹ, 17 ਸਤੰਬਰ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਤੀਜੇ ਰਾਜ ਪੱਧਰੀ ਵਰਚੂਅਲ ਕਿਸਾਨ ਮੇਲੇ ਦਾ ਉਦਘਾਟਨ ਕਰਨ ਸਮੇਂ ਮੁੱਖ ਮੰਤਰੀ ਵਲੋਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਲਈ ਕਿਹਾ...
ਸਿੱਧੂ ਦਾ ਆਪ ਅਤੇ ਅਕਾਲੀ ਦਲ 'ਤੇ ਨਿਸ਼ਾਨਾ
. . .  53 minutes ago
ਚੰਡੀਗੜ੍ਹ, 17 ਸਤੰਬਰ - ਨਵਜੋਤ ਸਿੰਘ ਸਿੱਧੂ ਵਲੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜੋ ਰੋਸ ਮਾਰਚ ਕੀਤਾ ਜਾ ਰਿਹਾ ਹੈ...
ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ 'ਚ ਪੰਜਾਬਣ ਰਮਨਦੀਪ ਕੌਰ ਨੇ ਰਾਸ਼ਟਰੀ ਰਿਕਾਰਡ ਬਣਾਉਂਦਿਆਂ ਜਿੱਤਿਆ ਸੋਨ ਤਗਮਾ
. . .  50 minutes ago
ਪਟਿਆਲਾ,(ਅਮਰਬੀਰ ਸਿੰਘ ਆਹਲੂਵਾਲੀਆ), 17 ਸਤੰਬਰ - ਤੇਲੰਗਾਨਾ ਦੇ ਵਾਰੰਗਲ 'ਚ ਓਪਨ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਪਟਿਆਲਾ ਦੀ ਰਮਨਦੀਪ ਕੌਰ ਨੇ 35 ਕਿੱਲੋਮੀਟਰ ਵਾਕਿੰਗ...
ਸੁਖਬੀਰ ਸਿੰਘ ਬਾਦਲ,ਹਰਸਿਮਰਤ ਕੌਰ ਬਾਦਲ ਸਮੇਤ 15 ਪਾਰਟੀ ਲੀਡਰਾਂ ਦੀ ਗ੍ਰਿਫ਼ਤਾਰੀ
. . .  9 minutes ago
ਨਵੀਂ ਦਿੱਲੀ, 17 ਸਤੰਬਰ - ਦਿੱਲੀ ਵਿਚ ਸ਼੍ਰਮੋਣੀ ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕੀਤੇ ਜਾ ਰਹੇ ਰੋਸ ਮਾਰਚ ਦੌਰਾਨ ਸੁਖਬੀਰ ਸਿੰਘ ਬਾਦਲ,ਹਰਸਿਮਰਤ ਕੌਰ ਬਾਦਲ ਸਮੇਤ 15 ਪਾਰਟੀ ਲੀਡਰਾਂ ਦੀ ਗ੍ਰਿਫ਼ਤਾਰੀ ਪੁਲਿਸ ਵਲੋਂ ਕੀਤੀ ...
ਪਹਿਲੀ ਬੇਰੀਕੇਟਿੰਗ 'ਤੇ ਪੁਲਿਸ ਨੇ ਰੋਕਿਆ ਸ਼੍ਰੋਮਣੀ ਅਕਾਲੀ ਦਲ ਦਾ ਰੋਸ ਮਾਰਚ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਅਸੀਂ ਆਪਣੀ ਲੜਾਈ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੋ ...
ਸ੍ਰੀ ਮੁਕਤਸਰ ਸਾਹਿਬ ਵਿਖੇ ਖੇਤੀ ਕਾਨੂੰਨਾਂ ਖ਼ਿਲਾਫ਼ ਸਿਰ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਕਾਂਗਰਸੀਆਂ ਵਲੋਂ ਰੋਸ ਪ੍ਰਦਰਸ਼ਨ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 17 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕਾਂਗਰਸੀਆਂ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਦੀ...
ਸ਼੍ਰੋਮਣੀ ਅਕਾਲੀ ਦਲ ਦਾ ਰੋਸ ਮਾਰਚ
. . .  about 1 hour ago
ਨਵੀਂ ਦਿੱਲੀ,17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਭਵਨ ਤੱਕ...
ਦੁਸ਼ਾਂਬੇ ਵਿਚ ਜਾਰੀ ਐੱਸ.ਸੀ.ਓ. ਸੰਮੇਲਨ ਵਿਚ ਬੋਲੇ ਪ੍ਰਧਾਨ ਮੰਤਰੀ - ਵੱਧ ਰਹੀ ਕੱਟੜਤਾ ਸਭ ਤੋਂ ਵੱਡੀ ਚੁਨੌਤੀ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਤਾਜਿਕਿਸਤਾਨ ਦੇ ਦੁਸ਼ਾਂਬੇ ਵਿਚ ਜਾਰੀ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਬੈਠਕ ਵਿਚ ਕਈ ਦੇਸ਼ ਜੁਟੇ ਹੋਏ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪ੍ਰੋਗਰਾਮ ਵਿਚ ਵਰਚੂਅਲ ਤਰੀਕੇ ਨਾਲ ਸ਼ਾਮਿਲ...
90 ਦਿਨਾਂ ਬਾਅਦ ਵਾਪਸ ਪਰਤੇ ਚੀਨ ਦੇ ਪੁਲਾੜ ਯਾਤਰੀ
. . .  about 2 hours ago
ਬੀਜਿੰਗ,17 ਸਤੰਬਰ - ਚੀਨ ਦੇ ਸਭ ਤੋਂ ਲੰਬੇ ਮਿਸ਼ਨ ਵਿਚ ਆਪਣੇ ਦੇਸ਼ ਦੇ ਪਹਿਲੇ ਪੁਲਾੜ ਸਟੇਸ਼ਨ 'ਤੇ 90 ਦਿਨਾਂ ਦੇ ਠਹਿਰਨ ਤੋਂ ਬਾਅਦ ਚੀਨੀ ਪੁਲਾੜ ਯਾਤਰੀਆਂ ਦੀ ਇਕ...
ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਦਾ ਫੂਕਿਆ ਪੁਤਲਾ, ਮਨਾਇਆ ਰਾਸ਼ਟਰੀ ਬੇਰੁਜ਼ਗਾਰ ਦਿਵਸ
. . .  about 2 hours ago
ਜਲੰਧਰ,17 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਹਾੜੇ ਮੌਕੇ ਯੂਥ ਕਾਂਗਰਸ ਵਲੋਂ ਖੇਤੀਬਾੜੀ ਕਾਨੂੰਨਾਂ ਅਤੇ ਬੇਰੁਜ਼ਗਾਰੀ ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਪੁਤਲਾ ਫੂਕ...
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਰੋਸ ਮਾਰਚ ਸੰਸਦ ਭਵਨ ਵਲ ਰਵਾਨਾ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਰੋਸ ਮਾਰਚ ਸੰਸਦ ਭਵਨ ਵਲ ਰਵਾਨਾ ਹੋਇਆ | ਖੁੱਲ੍ਹੀ ਗੱਡੀ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ...
ਮੁੱਖ ਮੰਤਰੀ ਵਲੋਂ ਪੀ.ਏ.ਯੂ. ਦੇ ਵਰਚੂਅਲ ਕਿਸਾਨ ਮੇਲੇ ਦਾ ਉਦਘਾਟਨ
. . .  about 3 hours ago
ਲੁਧਿਆਣਾ,17 ਸਤੰਬਰ (ਪੁਨੀਤ ਬਾਵਾ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੋ ਰੋਜ਼ਾ ਵਰਚੂਅਲ ਕਿਸਾਨ ਮੇਲਾ ਅੱਜ ਸ਼ੁਰੂ ਹੋ ਗਿਆ ਹੈ | ਕਿਸਾਨ ਮੇਲੇ ਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਉਦਘਾਟਨ ਕੀਤਾ...
ਸੰਸਦ ਮੈਂਬਰ ਸ਼ਵੇਤ ਮਲਿਕ ਦੇ ਘਰ ਬਾਹਰ ਧਰਨੇ 'ਤੇ ਬੈਠੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  about 3 hours ago
ਅਜਨਾਲਾ, ਚਮਿਆਰੀ - 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਜਗਪ੍ਰੀਤ ਸਿੰਘ ਜੌਹਲ) - ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਮ੍ਰਿਤਸਰ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਮੂਹਰੇ ਬੈਠੇ ਕਿਸਾਨ ਦੀ ਦਿਲ ਦਾ ਦੌਰਾ...
ਸ਼੍ਰੋਮਣੀ ਅਕਾਲੀ ਦਲ ਦਾ ਥੋੜੀ ਦੇਰ ਵਿਚ ਸੰਸਦ ਵਲ ਕੂਚ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ...
ਔਰਤ ਨੂੰ ਨਸ਼ੀਲੀ ਦਵਾਈ ਖੁਆ ਕੇ ਜਾਲੀ ਇਕਰਾਰਨਾਮਾ ਤਿਆਰ ਕਰਨ ਵਾਲੇ ਲੰਬੜਦਾਰ ਅਤੇ ਪੰਚ ਸਮੇਤ ਅੱਧੀ ਦਰਜਨ ਤੋਂ ਵੱਧ ਲੋਕਾਂ ਖ਼ਿਲਾਫ਼ ਕੇਸ ਦਰਜ
. . .  about 4 hours ago
ਫਗਵਾੜਾ ,17 ਸਤੰਬਰ (ਹਰੀਪਾਲ ਸਿੰਘ) - ਫਗਵਾੜਾ ਦੇ ਪਿੰਡ ਗੰਡਵਾਂ ਦੀ ਇਕ ਔਰਤ ਨੂੰ ਨਸ਼ੀਲੀ ਦਵਾਈ ਖੁਆ ਕੇ ਕੋਰੇ ਕਾਗ਼ਜ਼ਾਂ 'ਤੇ ਦਸਖ਼ਤ ਕਰਵਾ ਕੇ ਜਾਲੀ ਇਕਰਾਰਨਾਮਾ ਤਿਆਰ ਕਰਨ ਦੇ ਮਾਮਲੇ ਵਿਚ ਸਿਟੀ ਪੁਲਿਸ ਨੇ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 34,403 ਨਵੇਂ ਕੋਰੋਨਾ ਦੇ ਮਾਮਲੇ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 34,403 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ...
ਦਿੱਲੀ ਵਿਚ ਵਿਰੋਧ ਪ੍ਰਦਰਸ਼ਨ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਝੰਡੇਵਾਲਾਨ-ਪੰਚਕੁਈਆਂ ਸੜਕ 'ਤੇ ਵਾਹਨਾਂ ਦੀ ...
ਸ਼ੇਫਾਲੀ ਜੁਨੇਜਾ ਆਈ.ਸੀ.ਏ.ਓ.ਹਵਾਬਾਜ਼ੀ ਸੁਰੱਖਿਆ ਕਮੇਟੀ ਦੀ ਬਣੀ ਚੇਅਰਪਰਸਨ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਸ਼ੇਫਾਲੀ ਜੁਨੇਜਾ ਨੂੰ ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਸੰਗਠਨ (ਆਈ.ਸੀ.ਏ.ਓ.) ਹਵਾਬਾਜ਼ੀ ਸੁਰੱਖਿਆ ਕਮੇਟੀ ਦੀ ਚੇਅਰਪਰਸਨ ਚੁਣਿਆ ਗਿਆ ...
ਦਿੱਲੀ ਦੀਆਂ ਸਾਰੀਆਂ ਹੱਦਾਂ ਸੀਲ, ਭਾਰੀ ਪੁਲਿਸ ਬਲ ਤੈਨਾਤ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਖੇਤੀ ਕਾਨੂੰਨਾਂ ਨੂੰ ਇਕ ਸਾਲ ਪੂਰਾ ਹੋ ਗਿਆ ਹੈ | ਪੰਜਾਬ ਤੋਂ ਸੰਸਦ ਪ੍ਰਦਰਸ਼ਨ ਕਰਨ ਲਈ ਅਕਾਲੀ ਤੇ ਕਿਸਾਨ ਜਾ ਰਹੇ ਹਨ...
ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰਦੁਆਰਾ ਰਕਾਬ ਗੰਜ ਸਾਹਿਬ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰਦੁਆਰਾ ਰਕਾਬ ਗੰਜ....
ਦਿੱਲੀ 'ਚ 144 ਧਾਰਾ ਲਾਗੂ, ਸ਼੍ਰੋਮਣੀ ਅਕਾਲੀ ਦਲ ਨੂੰ ਰੋਸ ਮਾਰਚ ਦੀ ਆਗਿਆ ਨਹੀਂ ਮਿਲੀ
. . .  about 5 hours ago
ਨਵੀਂ ਦਿੱਲੀ, 17 ਸਤੰਬਰ - ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਮੌਜੂਦਾ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ....
ਤਿੰਨ ਖੇਤੀਬਾੜੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਬਲੈਕ ਫਰਾਈਡੇ ਪ੍ਰੋਟੈਸਟ ਮਾਰਚ
. . .  about 5 hours ago
ਦਿੱਲੀ, 17 ਸਤੰਬਰ - ਤਿੰਨ ਖੇਤੀਬਾੜੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਐਲਾਨੇ ਗਏ ਬਲੈਕ ਫਰਾਈਡੇ ਪ੍ਰੋਟੈਸਟ....
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਜੇਠ ਸੰਮਤ 553
ਵਿਚਾਰ ਪ੍ਰਵਾਹ: ਜਦੋਂ ਕਾਤਲ ਸਜ਼ਾ ਤੋਂ ਬਚ ਜਾਂਦਾ ਹੈ ਤਾਂ ਸਭ ਦੀ ਸੁਰੱਖਿਆ ਨੂੰ ਖੋਰਾ ਲਗਦਾ ਹੈ। -ਡੇਨੀਅਲ ਵੈਥਸਟ

ਹੁਸ਼ਿਆਰਪੁਰ / ਮੁਕੇਰੀਆਂ

ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਸੰਘਰਸ਼ ਦਾ ਐਲਾਨ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ.ਆਰ.ਟੀ.ਸੀ. ਦੇ ਸਮੂਹ ਕੱਚੇ ਮੁਲਾਜ਼ਮਾਂ ਵਲੋਂ ਪੰਜਾਬ ਦੇ 27 ਡਿਪੂਆਂ 'ਚ ਐਲਾਨ ਕੀਤੀਆਂ ਗੇਟ ਰੈਲੀਆਂ ਤਹਿਤ ਹੁਸ਼ਿਆਰਪੁਰ ਡਿਪੂ ਵਿਖੇ ਡਿਪੂ ਪ੍ਰਧਾਨ ...

ਪੂਰੀ ਖ਼ਬਰ »

ਗੰਦੇ ਨਾਲੇ ਦੀ ਸਫ਼ਾਈ 'ਚ ਦੇਰੀ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਬਾਰਿਸ਼ 'ਚ ਕਰਨਾ ਪੈ ਸਕਦੈ ਹੜ੍ਹਾਂ ਦਾ ਸਾਹਮਣਾ

ਮੁਕੇਰੀਆਂ, 15 ਮਈ (ਰਾਮਗੜ੍ਹੀਆ)-ਮੁਕੇਰੀਆਂ ਸ਼ਹਿਰ 'ਚੋਂ ਗੁਜ਼ਰਦਾ ਕਰੀਬ 3 ਕਿੱਲੋਮੀਟਰ ਲੰਬਾ ਗੰਦਾ ਨਾਲਾ ਜਿਸ ਦੀ ਸਫ਼ਾਈ ਲੰਬੇ ਸਮੇਂ ਤੋਂ ਨਾ ਹੋਣ ਕਾਰਨ ਜਿੱਥੇ ਗੰਦਗੀ ਅਤੇ ਮੱਖੀਆਂ ਮੱਛਰਾਂ ਨੇ ਸ਼ਹਿਰ ਵਾਸੀਆਂ ਦਾ ਜਿਊਣਾ ਹਰਾਮ ਕੀਤਾ ਹੋਇਆ ਹੈ ਉੱਥੇ ਹੀ ਬਰਸਾਤ ...

ਪੂਰੀ ਖ਼ਬਰ »

ਮਨੁੱਖ ਪੰਘੂੜੇ ਤੋਂ ਲੈ ਕੇ ਅਰਥੀ ਤੱਕ ਕੰਮ ਆਉਣ ਵਾਲੇ ਜੰਗਲਾਂ ਮਗਰ ਕੁਹਾੜਾ ਚੁੱਕੀ ਫਿਰਦਾ-ਮੰਨਾ

ਦਸੂਹਾ, 15 ਮਈ (ਭੁੱਲਰ)- ਅਜੋਕਾ ਮਨੁੱਖ ਪੰਘੂੜੇ ਤੋਂ ਲੈ ਕੇ ਅਰਥੀ ਤੱਕ ਕੰਮ ਆਉਣ ਵਾਲੇ ਜੰਗਲਾਂ ਮਗਰ ਕੁਹਾੜਾ ਚੁੱਕੀ ਫਿਰ ਰਿਹਾ ਹੈ ਅਤੇ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕਰਕੇ ਧਰਤੀ ਦਾ ਨਾਸ ਕਰ ਰਿਹਾ ਹੈ | ਇਸ ਸਬੰਧੀ ਅਮਨਪ੍ਰੀਤ ਸਿੰਘ ਮੰਨਾ ਸਾਬਕਾ ਡਿਪਟੀ ਕਲੈਕਟਰ ...

ਪੂਰੀ ਖ਼ਬਰ »

ਸਮੂਹ ਡਿਪੂ ਹੋਲਡਰਾਂ ਨੇ ਮੀਟਿੰਗ ਦੌਰਾਨ ਕੀਤਾ ਵਿਚਾਰ-ਵਟਾਂਦਰਾ

ਮੁਕੇਰੀਆਂ, 15 ਮਈ (ਰਾਮਗੜ੍ਹੀਆ)-ਸਮੂਹ ਡਿਪੂ ਹੋਲਡਰ ਬਲਾਕ ਹਾਜੀਪੁਰ, ਤਲਵਾੜਾ, ਮੁਕੇਰੀਆਂ ਅਤੇ ਭੰਗਾਲਾ ਦੀ ਮੀਟਿੰਗ ਪ੍ਰਧਾਨ ਗੰਧਰਵ ਸਿੰਘ ਹਾਜੀਪੁਰ, ਪ੍ਰਧਾਨ ਭੰਗਾਲਾ-ਮੁਕੇਰੀਆਂ ਕਰਨ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਮੂਹ ਡਿਪੂ ਹੋਲਡਰਾਂ ਨੇ ਆਪਣੀਆਂ ...

ਪੂਰੀ ਖ਼ਬਰ »

ਤਾਲਾਬੰਦੀ ਦੌਰਾਨ ਲੋਕਾਂ ਨੇ ਸਰਕਾਰੀ ਹਦਾਇਤਾਂ ਦੀ ਕੀਤੀ ਪਾਲਣਾ

ਦਸੂਹਾ, 15 ਮਈ (ਭੁੱਲਰ)- ਕੋਵਿੱਡ -19 ਸਬੰਧੀ ਪੰਜਾਬ ਸਰਕਾਰ ਵਲੋਂ ਕੀਤੀ ਦੋ ਦਿਨ ਦੀ ਤਾਲਾਬੰਦੀ ਦੌਰਾਨ ਦਸੂਹਾ ਸ਼ਹਿਰ ਵਿਖੇ ਲੋਕਾਂ ਨੇ ਸਰਕਾਰੀ ਹਦਾਇਤਾਂ ਦੀ ਪਾਲਨਾ ਕੀਤੀ, ਜਿਸ ਕਾਰਨ ਸ਼ਹਿਰ ਪੂਰੀ ਤਰ੍ਹਾਂ ਬੰਦ ਦੇਖਣ ਨੂੰ ਮਿਲਿਆ | ਇਸ ਮੌਕੇ ਰਾਸ਼ਟਰੀ ਰਾਜ ਮਾਰਗ ...

ਪੂਰੀ ਖ਼ਬਰ »

ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ਹੋਈ ਮੀਟਿੰਗ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)-ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਪ੍ਰਧਾਨ ਅਤੇ ਜ਼ਿਲਿ੍ਹਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਗ਼ਲਤ ਦਵਾਈ ਖਾਣ ਨਾਲ ਔਰਤ ਦੀ ਮੌਤ

ਐਮਾਂ ਮਾਂਗਟ, 15 ਮਈ (ਗੁਰਾਇਆ)-ਉਪ ਮੰਡਲ ਮੁਕੇਰੀਆਂ ਦੇ ਪਿੰਡ ਖ਼ਾਨਪੁਰ ਵਿਖੇ ਅੱਜ ਸਵੇਰੇ ਇੱਕ ਔਰਤ ਵਲੋਂ ਗ਼ਲਤ ਦਵਾਈ ਖਾ ਲੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਬੀਬੀ ਸੁਰਿੰਦਰ ਕੌਰ (68) ਪਤਨੀ ਤਰਸੇਮ ...

ਪੂਰੀ ਖ਼ਬਰ »

ਕੋਰੋਨਾ ਮਰੀਜ਼ ਦੀ ਲਾਸ਼ ਲੈ ਕੇ ਸ਼ਮਸ਼ਾਨਘਾਟ ਪਹੁੰਚੇ ਪਰਿਵਾਰ ਨੂੰ ਸਸਕਾਰ ਕਰਨ ਤੋਂ ਰੋਕਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

ਮੁਕੇਰੀਆਂ, 15 ਮਈ (ਰਾਮਗੜ੍ਹੀਆ)-ਅੱਜ ਮੁਕੇਰੀਆਂ ਦੇ ਮੁੱਖ ਸ਼ਮਸ਼ਾਨਘਾਟ ਵਿਖੇ ਉਸ ਵੇਲੇ ਸਥਿਤੀ ਤਣਾਅ ਪੂਰਨ ਹੋ ਗਈ ਜਦੋਂ ਇੱਕ ਕੋਰੋਨਾ ਮਰੀਜ਼ ਦੀ ਹੋਈ ਮੌਤ ਪਿੱਛੋਂ ਉਸ ਦੇ ਪਰਿਵਾਰਕ ਮੈਂਬਰ ਸਿਹਤ ਵਿਭਾਗ ਦੀ ਟੀਮ ਨਾਲ ਸਸਕਾਰ ਕਰਨ ਲਈ ਅਰਥੀ ਨੂੰ ਲੈ ਕੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 256 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 8 ਦੀ ਮੌਤ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 256 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 23304 ਅਤੇ 8 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 831 ਹੋ ਗਈ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਟੈਸਟ ਰਿਪੋਰਟਾਂ ਕਰਕੇ ਸਿਹਤ ਅਧਿਕਾਰੀਆਂ ਤੇ ਖਲਵਾਣਾ ਵਾਸੀਆਂ 'ਚ ਸਥਿਤੀ ਬਣੀ ਤਣਾਅਪੂਰਨ

ਨਸਰਾਲਾ, 15 ਮਈ (ਸਤਵੰਤ ਸਿੰਘ ਥਿਆੜਾ)-ਪਿੰਡ ਖਲਵਾਣਾਂ ਦੇ ਲੋਕਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਿਚ ਉਸ ਵੇਲੇ ਸਥਿਤੀ ਤਣਾਅ ਪੂਰਨ ਹੋ ਗਈ, ਜਦੋਂ ਸਰਕਾਰ ਵਲੋਂ ਕੰਟੇਂਨਮੈਂਟ ਜ਼ੋਨ ਐਲਾਨੇ 762 ਵਿਅਕਤੀਆਂ ਦੀ ਆਬਾਦੀ ਵਾਲੇ ਇਸ ਪਿੰਡ ਵਿਚੋਂ 40 ਦੇ ਕਰੀਬ ਵਿਅਕਤੀਆਂ ...

ਪੂਰੀ ਖ਼ਬਰ »

ਕਿਸਾਨਾਂ ਦੀਆਂ 25 ਮੋਟਰਾਂ ਤੋਂ ਤਾਰਾਂ ਚੋਰੀ

ਨਸਰਾਲਾ, 15 ਮਈ (ਸਤਵੰਤ ਸਿੰਘ ਥਿਆੜਾ)-ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਹੁਣ ਦੁਬਾਰਾ ਫਿਰ ਇਲਾਕੇ ਦੇ ਵੱਖ-ਵੱਖ ਪਿੰਡਾਂ ਤਾਰਾਗੜ੍ਹ, ਰੰਧਾਵਾ, ਪਿਆਲਾਂ ਤੇ ਰਾਮ ਨਗਰ ਢੈਹਾ ਦੇ ਤਕਰੀਬਨ 25 ਕਿਸਾਨਾਂ ਦੀਆਂ ਮੋਟਰਾਂ ...

ਪੂਰੀ ਖ਼ਬਰ »

ਯੂਨੀਅਨ ਵਲੋਂ ਆਨਲਾਈਨ ਹਾਜ਼ਰੀ ਸਿਸਟਮ ਨੂੰ ਬੰਦ ਕਰਨ ਦੀ ਮੰਗ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)-ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਹੁਸ਼ਿਆਰਪੁਰ ਵਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੀਆਂ ਗਲਤ ਨੀਤੀਆਂ ਕਾਰਨ ਪਹਿਲਾਂ ਹੀ ਠੇਕਾ ਕਾਮੇ ਤਾਪ ਹੰਢਾ ਰਹੇ ਹਨ ਹੁਣ ਨਵੇਂ ਫੁਰਮਾਨ ...

ਪੂਰੀ ਖ਼ਬਰ »

ਪੁਲਿਸ ਨੇ ਚਿੱਟੇ ਸਮੇਤ ਕੀਤੇ 4 ਗਿ੍ਫ਼ਤਾਰ

ਊਨਾ,15 ਮਈ (ਹਰਪਾਲ ਸਿੰਘ ਕੋਟਲਾ) - ਊਨਾ ਜ਼ਿਲ੍ਹੇ 'ਚ ਪੁਲਿਸ ਨੇ 3 ਵੱਖ-ਵੱਖ ਮਾਮਲਿਆਂ 'ਚ ਚਿੱਟੇ ਦੇ ਨਾਲ 4 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਮੈਹਤਪੁਰ ਬਸਦੇਹੜਾ 'ਚ ਇੱਕ ਵਿਅਕਤੀ ਨੂੰ 2.01 ਗਰਾਮ ਚਿੱਟੇ ਦੇ ਨਾਲ ਪੁਲਿਸ ਨੇ ...

ਪੂਰੀ ਖ਼ਬਰ »

ਸੂਬਾ ਸਰਕਾਰ ਵਲੋਂ ਬਣਾਏ ਸਾਂਝੇ ਦਾਖ਼ਲਾ ਪੋਰਟਲ ਦਾ ਵੱਖ-ਵੱਖ ਕਾਲਜਾਂ ਵਲੋਂ ਵਿਰੋਧ

ਗੜ੍ਹਸ਼ੰਕਰ, 15 ਮਈ (ਧਾਲੀਵਾਲ)-ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ ਰਾਜ ਦੇ ਸਮੂਹ ਡਿਗਰੀ ਕਾਲਜਾਂ 'ਚ ਦਾਖ਼ਲੇ ਨੂੰ ਲੈ ਕੇ ਸੂਬੇ ਦੀਆਂ ਤਿੰਨੋਂ ਯੂਨੀਵਰਸਿਟੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਅਤੇ ...

ਪੂਰੀ ਖ਼ਬਰ »

ਐਡ. ਸਿੱਧੂ ਵਲੋਂ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਸਬੰਧੀ ਮੁੱਖ ਮੰਤਰੀ ਨੂੰ ਖੁੱਲ੍ਹੀ ਚਿੱਠੀ

ਤਲਵਾੜਾ, 15 ਮਈ (ਅਜੀਤ ਪ੍ਰਤੀਨਿਧੀ)- ਐਡਵੋਕੇਟ ਸ. ਰਾਜਗੁਲਜਿੰਦਰ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਲੀਗਲ ਸੈੱਲ ਹੁਸ਼ਿਆਰਪੁਰ ਨੇ ਮੁੱਖ ਮੰਤਰੀ ਪੰਜਾਬ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਕਿਹਾ ਕਿ ਦਸੂਹਾ ਬਹੁਤ ਪੁਰਾਣੀ ਸਬ ਡਵੀਜ਼ਨ ਹੈ ਤੇ ਇਸ ...

ਪੂਰੀ ਖ਼ਬਰ »

ਰੋਟਰੀ ਕਲੱਬ ਦਸੂਹਾ ਨੇ ਕੋਵਿਡ ਆਈਸੋਲੇਟਿਡ ਸੈਂਟਰ ਨੂੰ ਪੀ.ਪੀ.ਈ. ਕਿੱਟਾਂ ਕੀਤੀਆਂ ਭੇਟ

ਦਸੂਹਾ, 15 ਮਈ (ਕੌਸ਼ਲ)-ਕਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਵੇਖਦਿਆਂ ਰੋਟਰੀ ਕਲੱਬ ਦਸੂਹਾ ਵਲੋਂ ਸਿਹਤ ਖੇਤਰ ਵਿੱਚ ਵੀ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ ਜਾ ਰਹੀਆਂ ਹਨ, ਜਿਸ ਤਹਿਤ ਅੱਜ ਕੋਵਿਡ ਆਈਸੋਲੇਟਿ ਸੈਂਟਰ ਦਸੂਹਾ ਵਿਖੇ ਰੋਟਰੀ ਕਲੱਬ ਦਸੂਹਾ ...

ਪੂਰੀ ਖ਼ਬਰ »

ਵਾਟਰ ਸਪਲਾਈ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਭੁੰਗਰਨੀ ਵਾਸੀਆਂ ਵਲੋਂ ਨਾਅਰੇਬਾਜ਼ੀ

ਹੁਸ਼ਿਆਰਪੁਰ, 15 ਮਈ (ਨਰਿੰਦਰ ਸਿੰਘ ਬੱਡਲਾ)-ਵਾਟਰ ਸਪਲਾਈ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਪਿੰਡ ਵਾਸੀਆਂ ਵਲੋਂ ਪਿੰਡ ਭੁੰਗਰਨੀ ਵਿਖੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਪਰਮਿੰਦਰ ਸਿੰਘ ਪੰਚ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਵਾਟਰ ਸਪਲਾਈ ਦਾ ...

ਪੂਰੀ ਖ਼ਬਰ »

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਹੁਸ਼ਿਆਰਪੁਰ, 15 ਮਈ (ਨਰਿੰਦਰ ਸਿੰਘ ਬੱਡਲਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਛਾਉਣੀ ਨਿਹੰਗ ਸਿੰਘਾਂ ਪਿੰਡ ਬਜਵਾੜਾ ਕਲਾਂ ਵਿਖੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਸਰਹਿੰਦ ਫ਼ਹਤਿ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਜਥੇਦਾਰ ...

ਪੂਰੀ ਖ਼ਬਰ »

ਵਧਦੀ-ਘਟਦੀ ਵੋਲਟੇਜ਼ ਕਾਰਨ ਕੁਝ ਘਰਾਂ ਦੇ ਬਿਜਲੀ ਉਪਕਰਨ ਸੜੇ

ਮਾਹਿਲਪੁਰ 15 ਮਈ (ਦੀਪਕ ਅਗਨੀਹੋਤਰੀ)- ਪਿੰਡ ਬਾੜੀਆਂ ਕਲਾਂ ਵਿਖੇ ਪਿਛਲੇ 10 ਦਿਨਾਂ ਤੋਂ ਘਰੇਲੂ ਬਿਜਲੀ ਦੀ ਵਧ ਘੱਟ ਰਹੀ ਵੋਲਟੇਜ ਕਾਰਨ ਡੇਢ ਦਰਜਨ ਘਰਾਂ ਦੇ ਬਿਜਲਈ ਉਪਕਰਨ ਸੜ ਗਏ | ਲੋਕਾਂ ਵਲੋਂ ਸਬੰਧਿਤ ਵਿਭਾਗ ਨੂੰ ਸ਼ਿਕਾਇਤਾਂ ਵੀ ਕੀਤੀਆਂ ਜਾ ਰਹੀਆਂ ਹਨ ਪਰੰਤੂ ...

ਪੂਰੀ ਖ਼ਬਰ »

ਵਿਧਾਇਕ ਡਾ: ਰਾਜ ਕੁਮਾਰ ਵਲੋਂ ਕੋਰੋਨਾ ਸਬੰਧੀ ਥਾਣਾ ਮੁਖੀਆਂ ਨਾਲ ਮੀਟਿੰਗ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਵਲੋਂ ਕੋਵਿਡ ਮਰੀਜ਼ਾਂ ਦੇ ਵਾਧੇ ਨੂੰ ਦੇਖਦੇ ਹੋਏ ਹਲਕੇ ਦੇ ਥਾਣਾ ਮੁਖੀਆਂ ਨਾਲ ਬੈਠਕ ਕੀਤੀ | ਇਸ ਦੌਰਾਨ ਥਾਣਾ ਮੇਹਟੀਆਣਾ ਐਸ.ਐਚ.ਓ. ਦੇਸ ਰਾਜ ਅਤੇ ਥਾਣਾ ...

ਪੂਰੀ ਖ਼ਬਰ »

ਆਦਮਵਾਲ ਦੀ ਪੰਚਾਇਤ ਅਤੇ ਬਲਾਕ ਸੰਮਤੀ ਮੈਂਬਰ ਕਾਂਗਰਸ 'ਚ ਸ਼ਾਮਿਲ

ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਕੈਬਨਿਟ ਮੰਤਰੀ ਸੁੰਦਰ ਸ਼ਾਮ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਆਦਮਵਾਲ ਦੀ ਪੰਚਾਇਤ ਅਤੇ ਬਲਾਕ ਸੰਮਤੀ ਮੈਂਬਰ ਨੇ ਕਾਂਗਰਸ ਨਾਲ ਹੱਥ ਮਿਲਾ ਲਿਆ ਹੈ | ਸਾਰੇ ਪੰਚਾਇਤ ...

ਪੂਰੀ ਖ਼ਬਰ »

ਐਡ. ਸਿੱਧੂ ਵਲੋਂ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਸਬੰਧੀ ਮੁੱਖ ਮੰਤਰੀ ਨੂੰ ਖੁੱਲ੍ਹੀ ਚਿੱਠੀ

ਤਲਵਾੜਾ, 15 ਮਈ (ਅਜੀਤ ਪ੍ਰਤੀਨਿਧੀ)- ਐਡਵੋਕੇਟ ਸ. ਰਾਜਗੁਲਜਿੰਦਰ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਲੀਗਲ ਸੈੱਲ ਹੁਸ਼ਿਆਰਪੁਰ ਨੇ ਮੁੱਖ ਮੰਤਰੀ ਪੰਜਾਬ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਕਿਹਾ ਕਿ ਦਸੂਹਾ ਬਹੁਤ ਪੁਰਾਣੀ ਸਬ ਡਵੀਜ਼ਨ ਹੈ ਤੇ ਇਸ ਇਲਾਕੇ ਦੇ ਲੋਕਾਂ ਦੀ ਬਹੁਤ ਪੁਰਾਣੀ ਤੇ ਜਾਇਜ਼ ਮੰਗ ਹੈ ਕਿ ਦਸੂਹਾ ਨੂੰ ਜ਼ਿਲ੍ਹਾ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਇਸ ਮੌਕੇ ਮੈਂ ਆਪ ਜੀ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਹਾਂ ਕਿ 2017 ਦੀ ਚੋਣ ਵੇਲੇ ਆਪ ਜੀ ਦੀ ਪਾਰਟੀ ਦੇ ਤਿੰਨ ਉਮੀਦਵਾਰ ਮੁਕੇਰੀਆਂ ਹਲਕਾ, ਦਸੂਹਾ ਹਲਕਾ ਤੇ ਟਾਂਡਾ ਹਲਕਾ (ਤਿੰਨ ਉਮੀਦਵਾਰਾਂ) ਵਲੋਂ ਦਸੂਹਾ ਵਿਖੇ ਇੱਕ ਮੀਟਿੰਗ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਜੋ ਲੋਕ ਤਿੰਨਾਂ ਨੂੰ ਹੀ ਐਮ. ਐਲ. ਏ. ਬਣਾਉਂਦੇ ਹਨ ਤਾਂ ਉਹ ਦਸੂਹੇ ਨੂੰ ਜ਼ਿਲ੍ਹਾ ਜ਼ਰੂਰ ਬਣਾਉਣਗੇ | ਜਦ ਕਿ ਅੱਜ ਤੁਹਾਡੀ ਸਰਕਾਰ ਦੇ ਸਾਢੇ ਚਾਰ ਸਾਲ ਪੂਰੇ ਹੋਣ ਦੇ ਬਾਵਜੂਦ ਵੀ ਦਸੂਹਾ ਨੂੰ ਜ਼ਿਲ੍ਹਾ ਨਹੀਂ ਬਣਾਇਆ ਗਿਆ | ਮੈਂ ਤਿੰਨੋਂ ਐਮ. ਐਲ. ਏ. ਸਾਹਿਬਾਨ ਨੂੰ ਵੀ ਇਸ ਸਬੰਧੀ ਯਾਦ ਦੁਆਉਣਾ ਚਾਹੁੰਦਾ ਹਾਂ ਕਿ ਉਨ੍ਹਾਂ ਵਲੋਂ ਕੀਤਾ ਵਾਅਦਾ ਆਪ ਜੀ ਨਾਲ ਗਲ ਕਰਕੇ ਪੂਰਾ ਕਰਨਾ ਚਾਹੀਦਾ ਹੈ | ਦਸੂਹਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਸਾਰੇ ਵਰਗ ਦੀ ਮੰਗ ਹੈ | ਇਸ 'ਚ ਵਪਾਰੀ, ਵਕੀਲ ਕਿਸਾਨ ਮੁਲਾਜ਼ਮ, ਦਿਹਾੜੀਦਾਰ ਆਦਿ ਸ਼ਾਮਲ ਹਨ, ਕਿਉਂਕਿ ਹੁਸ਼ਿਆਰਪੁਰ ਬਹੁਤ ਦੂਰ ਪੈਂਦਾ ਹੈ | ਤਲਵਾੜਾ ਦੇ ਪਿੰਡਾਂ ਨੂੰ 100 ਕਿ. ਮੀ. ਦਾ ਪੈਂਡਾ ਤੈਅ ਕਰਾ ਪੈਂਦਾ ਹੈ | ਜਿਸ ਨਾਲ ਲੋਕਾਂ ਦਾ ਸਮਾਂ ਤੇ ਪੈਸਾ ਤਾਂ ਬਰਬਾਦ ਹੁੰਦਾ ਹੀ ਹੈ, ਬਲਕਿ ਖੱਜਲ ਖੁਆਰੀ ਵੀ ਜ਼ਿਆਦਾ ਹੁੰਦੀ ਹੈ | ਇਸ ਲਈ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਮੰਗ ਨੂੰ ਪੂਰਾ ਕੀਤਾ ਜਾਵੇ |

ਖ਼ਬਰ ਸ਼ੇਅਰ ਕਰੋ

 

30 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ

ਦਸੂਹਾ, 15 ਮਈ (ਕੌਸ਼ਲ)- ਦਸੂਹਾ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੁਲਿਸ ਪਾਰਟੀ ਸਮੇਤ ਹਾਜੀਪੁਰ ਚੌਕ ਦਸੂਹਾ ਵਿਖੇ ਨਾਕਾ ਲਗਾਇਆ ਸੀ | ਪਿੰਡ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ 'ਤੇ 2 ਖ਼ਿਲਾਫ਼ ਮਾਮਲਾ ਦਰਜ

ਮਾਹਿਲਪੁਰ, 15 ਮਈ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਦੋ ਵਿਅਕਤੀ ਵਲੋਂ ਕਰਫ਼ਿਊ ਦੀ ਉਲੰਘਣਾ ਕਰਨ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣਾ ਮੁਖੀ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਥਾਣੇਦਾਰ ...

ਪੂਰੀ ਖ਼ਬਰ »

ਸਾਈਕਲਿਸਟ ਬਲਰਾਜ ਚੌਹਾਨ ਨੇ 81 ਹਜ਼ਾਰ ਕਿੱਲੋਮੀਟਰ ਪੂਰੇ ਕੀਤੇ

ਹੁਸ਼ਿਆਰਪੁਰ, 15 ਮਈ (ਨਰਿੰਦਰ ਸਿੰਘ ਬੱਡਲਾ)-ਸਾਈਕਲਿੰਗ ਦੇ ਖੇਤਰ 'ਚ ਮੱਲਾਂ ਮਾਰਦਿਆਂ ਸ਼ਹਿਰ ਦੇ ਮਸ਼ਹੂਰ ਸਾਈਕਲਿਸਟ ਤੇ ਮਿਊਾਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਦੇ ਬਰਾਂਡ ਅੰਬੈਸਡਰ ਬਲਰਾਜ ਸਿੰਘ ਚੌਹਾਨ ਨੇ 81 ਹਜ਼ਾਰ ਕਿੱਲੋਮੀਟਰ ਸਾਈਕਲਿੰਗ ਪੂਰੀ ਕੀਤੀ | ਇਸ ...

ਪੂਰੀ ਖ਼ਬਰ »

ਲਾਕਡਾਊਨ ਕਾਰਨ ਪ੍ਰਭਾਵਿਤ ਹੋ ਰਹੇ ਲੋਕਾਂ ਨੰੂ ਵਿੱਤੀ ਰਾਹਤ ਦੇਣ ਦੀ ਮੰਗ

ਗੜ੍ਹਦੀਵਾਲਾ, 15 ਮਈ (ਚੱਗਰ)-ਅੱਜ ਭਾਜਪਾ ਵਰਕਰਾਂ ਦੀ ਬੈਠਕ ਸਾਬਕਾ ਕੌਂਸਲਰ ਸ਼ਿਵ ਦਿਆਲ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੰਜੀਵ ਸਿੰਘ ਮਿਨਹਾਸ, ਮੰਡਲ ਪ੍ਰਧਾਨ ਗੁਰਵਿੰਦਰ ਸਿੰਘ, ਸ਼ਹਿਰੀ ਪ੍ਰਧਾਨ ਗੋਪਾਲ ਏਰੀ, ਡਾ. ਸਵਰਨ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਹੁਣ ਜਿਊਣ-ਮਰਨ ਦਾ ਸਵਾਲ ਬਣ ਚੁੱਕਾ ਹੈ- ਹਰਪਾਲ ਸੰਘਾ

ਹੁਸ਼ਿਆਰਪੁਰ, 15 ਮਈ (ਨਰਿੰਦਰ ਸਿੰਘ ਬੱਡਲਾ)- ਸਰਕਾਰਾਂ ਦਾ ਕੰਮ ਹੁੰਦਾ ਹੈ ਕਿ ਦੇਸ਼ ਅਤੇ ਸਮਾਜ ਦੀ ਤਰੱਕੀ ਦੇ ਨਾਲ-ਨਾਲ ਲੋਕਾਂ ਨੂੰ ਵਧੀਆ ਅਤੇ ਉੱਚ ਦਰਜੇ ਦਾ ਜੀਵਨ ਮੁਹੱਈਆ ਕਰਵਾਉਣ ਲਈ ਯਤਨ ਕਰਨੇ ਪਰੰਤੂ ਜੇਕਰ ਸਰਕਾਰ ਹੀ ਲੋਕਾਂ ਦੀ ਵੈਰੀ ਬਣ ਜਾਵੇ ਤਾਂ ਉਸ ਦੇਸ਼ ...

ਪੂਰੀ ਖ਼ਬਰ »

ਹਿਮਾਚਲ ਪ੍ਰਦੇਸ਼ 'ਚ 26 ਮਈ ਤੱਕ ਵਧਿਆ ਕੋਰੋਨਾ ਕਰਫ਼ਿਊ

ਊਨਾ, 15 ਮਈ (ਹਰਪਾਲ ਸਿੰਘ ਕੋਟਲਾ)-ਪ੍ਰਦੇਸ਼ 'ਚ 26 ਮਈ ਤੱਕ ਕੋਰੋਨਾ ਕਰਫ਼ਿਊ ਨੂੰ ਵਧਾ ਦਿੱਤਾ ਗਿਆ, ਜਿਸ ਨੂੰ ਲੈ ਕੇ ਵਪਾਰੀ ਵਰਗ ਖ਼ਾਸਾ ਰੋਸ 'ਚ ਹੈ | ਜਿਵੇਂਕਿ ਪ੍ਰਦੇਸ਼ ਦੇ ਲੋਕਾਂ ਵਲੋਂ ਪਹਿਲਾ ਤੋਂ ਹੀ ਅਨੁਮਾਨ ਲਗਾਇਆ ਜਾ ਰਿਹਾ ਸੀ ਉਹੋ ਜਿਹਾ ਹੀ ਹੋਇਆ ਹੈ | ਪ੍ਰਦੇਸ਼ ...

ਪੂਰੀ ਖ਼ਬਰ »

ਉਡਾਣਾਂ 'ਤੇ ਰੋਕ ਲੱਗੀ ਹੈ, ਵੀਜ਼ਿਆਂ 'ਤੇ ਨਹੀਂ-ਅਰੋੜਾ

ਗੜ੍ਹਸ਼ੰਕਰ, 15 ਮਈ (ਧਾਲੀਵਾਲ)- ਅਰੋੜਾ ਇਮੀਗ੍ਰੇਸ਼ਨ ਐਂਡ ਐਜ਼ੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਕਿਹਾ ਕਿ ਕੋਵਿਡ ਦੇ ਚਲਦਿਆਂ ਫਲਾਈਟਾਂ 'ਤੇ ਰੋਕ ਲੱਗੀ ਹੋਈ ਹੈ, ਵੀਜ਼ਿਆਂ 'ਤੇ ਨਹੀਂ | ਉਨ੍ਹਾਂ ...

ਪੂਰੀ ਖ਼ਬਰ »

ਚੋਰ ਘਰ 'ਚੋਂ ਖੜ੍ਹੀ ਐਕਟਿਵ ਤੇ ਕਣਕ ਦੇ ਬੋਰੇ ਲੈ ਕੇ ਫਰਾਰ

ਗੜ੍ਹਸ਼ੰਕਰ, 15 ਮਈ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ 'ਚ ਦਿਨ ਦਿਹਾੜੇ ਇਕ ਬੇਖ਼ੌਫ ਚੋਰ ਦਾ ਕਮਾਲ ਸਾਹਮਣੇ ਆਇਆ ਹੈ ਜਿਸਨੇ ਇਕ ਘਰ ਅੰਦਰ ਦਾਖਲ ਹੋ ਕੇ ਐਕਟਿਵਾ ਅਤੇ 2 ਬੋਰੇ ਕਣਕ ਦੇ ਚੋਰੀ ਕਰਨ ਨੂੰ ਅੰਜ਼ਾਮ ਦਿੱਤਾ ਹੈ | ਇਕੱਤਰ ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX