ਤਾਜਾ ਖ਼ਬਰਾਂ


ਲੌਂਗੋਵਾਲ ’ਚ ਨਹੀਂ ਰੁਕਿਆ ਡੇਂਗੂ ਦਾ ਕਹਿਰ, ਅੱਜ ਹੋਈ ਪੰਜਵੀਂ ਮੌਤ
. . .  8 minutes ago
ਲੌਂਗੋਵਾਲ, 24 ਅਕਤੂਬਰ (ਵਿਨੋਦ, ਖੰਨਾ) ਲੌਂਗੋਵਾਲ ਵਿਖੇ ਡੇਂਗੂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਥੇ ਇਕੋ ਪਰਿਵਾਰ ’ਚ 3 ਮੌਤਾਂ ਤੋਂ ਬਾਅਦ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਅੱਜ ਇੱਥੋਂ ਦੇ ਕਾਰੋਬਾਰੀ...
ਰੂਸ ਵਿਚ ਕੋਰੋਨਾ ਦੇ ਵਧੇ ਮਾਮਲੇ , ਸੇਂਟ ਪੀਟਰਸਬਰਗ ਵਿਚ 30 ਅਕਤੂਬਰ ਤੋਂ 7 ਨਵੰਬਰ ਤੱਕ ਤਾਲਾਬੰਦੀ
. . .  about 1 hour ago
ਬੇਮੌਸਮੀ ਮੀਂਹ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ - ਉਪ ਮੁੱਖ ਮੰਤਰੀ ਸੋਨੀ
. . .  about 1 hour ago
ਅੰਮ੍ਰਿਤਸਰ , 24 ਅਕਤੂਬਰ -ਉਪ ਮੁੱਖ ਮੰਤਰੀ ਸ੍ਰੀ ਓ. ਪੀ .ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿਚ ਕੱਲ੍ਹ ਅਤੇ ਅੱਜ ਪਏ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ, ਸਰਕਾਰ ਉਸ ਦਾ ਯੋਗ ਮੁਆਵਜ਼ਾ ਦੇਵੇਗੀ। ਅੱਜ ...
ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਮੋਦੀ ਦੇ ਇਸ਼ਾਰੇ 'ਤੇ ਚੱਲ ਰਹੀਆਂ - ਰਾਘਵ ਚੱਢਾ
. . .  about 2 hours ago
ਨਵੀਂ ਦਿੱਲੀ, 24 ਅਕਤੂਬਰ - ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ 'ਚ ਸਾਰੀਆਂ ਰਾਜਨੀਤਿਕ ਪਾਰਟੀਆਂ ਕੇਜਰੀਵਾਲ ਖ਼ਿਲਾਫ਼ ਹੋਈਆਂ ਇੱਕਜੁੱਟ। ਕੇਜਰੀਵਾਲ ਦੇ ਵਧਦੇ ਕਦਮਾਂ....
ਭਾਰਤ ਦੀ ਜਿੱਤ ਲਈ ਲੁਧਿਆਣਾ 'ਚ ਹਵਨ ਯੱਗ
. . .  about 2 hours ago
ਲੁਧਿਆਣਾ,24 ਅਕਤੂਬਰ (ਪਰਮਿੰਦਰ ਸਿੰਘ ਅਹੂਜਾ) ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਮ ਨੂੰ ਹੋਣ ਵਾਲੇ ਕ੍ਰਿਕਟ ਮੈਚ ਵਿਚ ਭਾਰਤ ਦੀ ਜਿੱਤ ਲਈ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਵਲੋਂ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਹੈਬੋਵਾਲ ਦੇ ....
ਪੰਜਾਬ ਭਾਜਪਾ ਦਾ ਕਾਂਗਰਸ ਦੀ ਟਵਿੱਟਰ ਵਾਰ 'ਤੇ ਹਮਲਾ
. . .  about 2 hours ago
ਚੰਡੀਗੜ੍ਹ, 24 ਅਕਤੂਬਰ - ਭਾਜਪਾ ਦੇ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਸਾਰਾ ਡਰਾਮਾ ਅਤੇ ਖਾਣਾ ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਦੇ ਅਸਲ ਮੁੱਦਿਆਂ ਤੋਂ ਪੰਜਾਬੀਆਂ ਦਾ ਧਿਆਨ ਹਟਾਉਣ ਲਈ ਰਚਿਆ ਗਿਆ ਡਰਾਮਾ ਹੈ। ਸਿੱਧੂ ਅਤੇ ਮਨੀਸ਼ ਤਿਵਾੜੀ....
ਹਰਦੇਵ ਸਿੰਘ ਹੰਜਰਾ ਵਰਕਰਾਂ ਸਮੇਤ ਅਕਾਲੀ ਦਲ 'ਚ ਹੋਏ ਸ਼ਾਮਿਲ
. . .  about 2 hours ago
ਚੰਡੀਗੜ੍ਹ,24 ਅਕਤੂਬਰ (ਸੁਰਿੰਦਰਪਾਲ) ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਹਲਕਾ ਸੁਨਾਮ ਤੋਂ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਮਾਨ, ਹਰਦੇਵ ਸਿੰਘ ਹੰਜਰਾ (ਸਾਬਕਾ ਚੇਅਰਮੈਨ ਨਗਰ ਨਿਗਮ ਸੁਨਾਮ) ਵਰਕਰਾਂ ਸਮੇਤ ਅਕਾਲੀ ਦਲ...
ਸਬ ਡਿਵੀਜ਼ਨ ਤਪਾ ਦੇ ਓਮ ਪ੍ਰਕਾਸ਼ ਹੋਣਗੇ ਐੱਸ.ਡੀ.ਐਮ.
. . .  about 2 hours ago
ਤਪਾ ਮੰਡੀ 24 ਅਕਤੂਬਰ( ਵਿਜੇ ਸ਼ਰਮਾ ) ਪੰਜਾਬ ਸਰਕਾਰ ਵਲੋਂ ਵੱਡੇ ਪੱਧਰ 'ਤੇ ਕੀਤੀਆਂ ਤਾਜ਼ਾ ਬਦਲੀਆਂ ਮੁਤਾਬਿਕ ਤਪਾ ਸਬ ਡਵੀਜ਼ਨ ਦੇ ਐੱਸ.ਡੀ.ਐਮ. ਓਮ ਪ੍ਰਕਾਸ਼ ਹੋਣਗੇ। ਦੱਸਣਯੋਗ ਹੈ ਕਿ ਐੱਸ.ਡੀ.ਐਮ....
ਸੜਕ ਹਾਦਸੇ 'ਚ ਭਰਾ ਦੀ ਮੌਤ, ਦੋ ਭੈਣਾਂ ਜ਼ਖ਼ਮੀ
. . .  about 3 hours ago
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ) ਸਥਾਨਕ ਟਰੱਕ ਯੂਨੀਅਨ ਵਾਲੀ ਸਾਈਡ ਓਵਰ ਬ੍ਰਿਜ ਕੋਲ ਟਰੱਕ ਤੇ ਮੋਟਰ ਸਾਈਕਲ ਵਿਚਕਾਰ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਅਤੇ ਉਸ ਦੀਆਂ ਦੋ ਭੈਣਾਂ ਦੇ ਜ਼ਖਮੀ ਹੋ ਜਾਣ ਦੀ ਦੁਖਦਾਈ....
ਬੇਮੌਸਮੀ ਬਰਸਾਤ ਕਾਰਨ ਝੋਨੇ ਦੀ ਖ਼ਰੀਦ ਤੇ ਵਾਢੀ 'ਤੇ ਲੱਗੀ ਬਰੇਕ
. . .  about 3 hours ago
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ) ਅੱਜ ਤੜਕਸਾਰ ਹੋਈ ਤੇਜ਼ ਬਰਸਾਤ ਕਾਰਨ ਝੋਨੇ ਦੀ ਵਾਢੀ ਅਤੇ ਖ਼ਰੀਦ ਪ੍ਰਬੰਧਾਂ ਵਿਚ ਆਈ ਤੇਜ਼ੀ ਨੂੰ ਇਕਦਮ ਬਰੇਕਾਂ ਲੱਗ ਗਈਆਂ ਹਨ। ਬਰਸਾਤ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਕਿਸਾਨਾਂ ਵਲੋਂ ਮੰਡੀਆਂ ਵਿਚ ਝੋਨੇ ਦੀਆਂ ....
ਭਾਰੀ ਮੀਂਹ ਅਤੇ ਗੜੇਮਾਰੀ ਨੇ 1121 ਦੀ ਫ਼ਸਲ 'ਤੇ ਫੇਰਿਆ ਸੁਹਾਗਾ
. . .  about 3 hours ago
ਬੱਚੀਵਿੰਡ, 24 ਅਕਤੂਬਰ (ਬਲਦੇਵ ਸਿੰਘ ਕੰਬੋ) -ਕੱਲ੍ਹ ਸ਼ਾਮ ਭਾਰੀ ਬਾਰਸ਼ ਅਤੇ ਗੜੇਮਾਰੀ ਨਾਲ ਬੱਚੀ ਵਿੰਡ ਅਤੇ ਇਸ ਦੇ ਆਸ-ਪਾਸ ਦੇ ਖੇਤਰ ਵਿਚ ਬਾਸਮਤੀ ਦੀ 1121 ਕਿਸਮ ਦੀ ਫ਼ਸਲ ਦੇ ਸੱਥਰ ਵਿਛ ਗਏ। ਕਿਸਾਨਾਂ ਨੇ ਦੱਸਿਆ ਕਿ ਇਸ ਬੇਮੌਸਮੀ....
ਭੜੀ ਇਲਾਕੇ 'ਚ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਹੋਇਆ ਨੁਕਸਾਨ
. . .  about 3 hours ago
ਭੜੀ,28ਅਕਤੂਬਰ (ਭਰਪੂਰ ਸਿੰਘ ਹਵਾਰਾ) - ਇਲਾਕੇ ਦੇ ਪਿੰਡਾਂ ਸੈਦਪੁਰਾ, ਰਾਏਪੁਰ ਮਾਜਰੀ, ਮੀਰਪੁਰ, ਖੇੜੀ ਨੌਧ ਸਿੰਘ, ਬੌੜ,ਢੋਲੇਵਾਲ, ਹਰਗਣਾਂ ਆਦਿ ਵਿਚ ਲੰਘੀ ਰਾਤ ਗੜੇਮਾਰੀ ਦੇ ਸਮਾਚਾਰ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਰਾਤੀਂ ਕਰੀਬ ਇਕ ਵਜੇ ਦੇ ਲਗਭਗ....
ਤੇਜ਼ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ
. . .  about 4 hours ago
ਮੰਡੀ ਘੁਬਾਇਆ,24ਅਕਤੂਬਰ (ਅਮਨ ਬਵੇਜਾ)- ਸ਼ਨੀਵਾਰ ਦੀ ਦੇਰ ਸ਼ਾਮ ਨੂੰ ਆਏ ਤੇਜ਼ ਹਨੇਰੀ ਝੱਖੜ ਦੇ ਨਾਲ ਹੋਈ ਤੇਜ਼ ਬਰਸਾਤ ਦੇ ਨਾਲ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਫ਼ਸਲ ਬਰਸਾਤ ਦੀ ਭੇਟ ਚੜ੍ਹਨ ਦਾ ਸਮਾਚਾਰ ਪ੍ਰਾਪਤ ...
ਹਿਮਾਚਲ ਪ੍ਰਦੇਸ਼: ਲਾਹੌਲ-ਸਪਿਤੀ ਜ਼ਿਲ੍ਹੇ ਦੇ ਕਈ ਹਿੱਸਿਆਂ ਵਿਚ ਹੋਈ ਬਰਫ਼ਬਾਰੀ
. . .  about 4 hours ago
ਹਿਮਾਚਲ ਪ੍ਰਦੇਸ਼, 24 ਅਕਤੂਬਰ - ਲਾਹੌਲ-ਸਪਿਤੀ ਜ਼ਿਲ੍ਹੇ ਦੇ ਕਈ ਹਿੱਸਿਆਂ ਵਿਚ ਹੋਈ ....
ਅਣਕਿਆਸੀ ਬਾਰਸ਼ ਨਾਲ ਫ਼ਸਲਾਂ ਨੁਕਸਾਨੀਆਂ
. . .  about 4 hours ago
ਮਮਦੋਟ,24 ਅਕਤੂਬਰ (ਸੁਖਦੇਵ ਸਿੰਘ ਸੰਗਮ) :-ਬੀਤੀ ਰਾਤ ਮਮਦੋਟ ਇਲਾਕੇ ਵਿਚ ਹੋਈ ਅਣਕਿਆਸੀ ਬਾਰਸ਼ ਕਾਰਨ ਕਿਸਾਨਾਂ ਦੇ ਨਾਲ ਨਾਲ ਵਪਾਰੀ ਵਰਗ ਨੂੰ ਵੀ ਨੁਕਸਾਨ ਉਠਾਉਣਾ ਪਿਆ । ਇਸ ਦੌਰਾਨ ਬਾਰਸ਼ ਅਤੇ ਤੇਜ ਹਵਾਵਾਂ...
ਬੇ-ਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਆਸਾਂ 'ਤੇ ਫੇਰਿਆ ਪਾਣੀ
. . .  about 4 hours ago
ਕੌਹਰੀਆਂ (ਸੰਗਰੂਰ), 24 ਅਕਤੂਬਰ-(ਮਾਲਵਿੰਦਰ ਸਿੰਘ ਸਿੱਧੂ)- ਹਲਕਾ ਦਿੜ੍ਹਬਾ ਦੇ ਪਿੰਡਾਂ ਵਿਚ ਬੀਤੀ ਰਾਤ ਤੋਂ ਰੁੱਕ-ਰੁੱਕ ਕੇ ਹੋ ਰਹੀ ਭਾਰੀ ਬਰਸਾਤ ਨੇ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੀ ਹੈ। ਖੇਤਾਂ ਵਿਚ ਖੜੀਆਂ ਝੋਨੇ ਦੀਆਂ ਪੱਕੀਆਂ...
ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਆਈ.ਆਈ.ਟੀ. ਜੰਮੂ ਦੇ ਨਵੇਂ ਕੈਂਪਸ ਦਾ ਕੀਤਾ ਉਦਘਾਟਨ
. . .  about 5 hours ago
ਜੰਮੂ-ਕਸ਼ਮੀਰ, 24 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਆਈ.ਆਈ.ਟੀ. ਜੰਮੂ ਦੇ ਨਵੇਂ ਕੈਂਪਸ ਦਾ ਉਦਘਾਟਨ ....
ਪੰਜਾਬ ਕਾਂਗਰਸ ਦੇ ਆਗੂ ਬੱਚਿਆਂ ਵਾਂਗ ਲੜ ਰਹੇ ਨੇ - ਮਨੀਸ਼ ਤਿਵਾੜੀ
. . .  about 5 hours ago
ਨਵੀਂ ਦਿੱਲੀ, 24 ਅਕਤੂਬਰ - ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਨੂੰ ਅਸਲ ਮੁੱਦਿਆਂ ਵੱਲ ਧਿਆਨ ਦੇਣ ਲਈ ਕਿਹਾ ....
ਸਰਹੱਦੀ ਖੇਤਰ 'ਚ ਬੀਤੀ ਰਾਤ ਬਰਸਾਤ,ਗੜੇ ਮਾਰੀ ਨੇ ਕਿਸਾਨਾਂ ਦੀਆਂ ਝੋਨੇ ਤੇ ਬਾਸਮਤੀ ਨੂੰ ਕੀਤਾ ਤਬਾਹ
. . .  about 6 hours ago
ਖੇਮਕਰਨ,24 ਅਕਤੂਬਰ(ਰਾਕੇਸ਼ ਬਿੱਲਾ) ਸਰਹੱਦੀ ਖੇਤਰ 'ਚ ਬੀਤੀ ਰਾਤ ਭਾਰੀ ਮੀਹ ਪੈਣ 'ਤੇ ਨਾਲ ਹੋਈ ਗੜੇ ਮਾਰੀ ਨੇ ਕਿਸਾਨਾਂ ਦੀ ਮੰਡੀਆਂ 'ਚ ਪਈ ਝੋਨੇ ਦੀ ਫ਼ਸਲ ਤੇ ਖੇਤਾਂ 'ਚ ਖੜੀ ਬਾਸਮਤੀ 1121 ਨੂੰ ਤਬਾਹ ਕਰ ਦਿੱਤਾ ਹੈ। ਇਲਾਕੇ ਦੀਆਂ ਮੰਡੀਆਂ 'ਚ ਪਿਆ ਝੋਨਾ ਬਰਸਾਤੀ ਪਾਣੀ ਦੀ ...
ਖੁੱਲ੍ਹੇ ਅਸਮਾਨ ਥੱਲੇ ਪਈ ਝੋਨੇ ਦੀ ਫ਼ਸਲ ਮੀਂਹ ਦੇ ਪਾਣੀ ਨਾਲ ਹੋਈ ਗਿੱਲੀ
. . .  about 6 hours ago
ਤਪਾ ਮੰਡੀ 24 ਅਕਤੂਬਰ( ਵਿਜੇ ਸ਼ਰਮਾ ) ਬੀਤੀ ਰਾਤ ਪਈ ਤੇਜ਼ ਬਰਸਾਤ ਅਤੇ ਚੱਲੀਆਂ ਤੇਜ਼ ਹਵਾਵਾਂ ਕਰਕੇ ਝੋਨੇ ਦੀ ਫ਼ਸਲ ਖੇਤਾਂ ਵਿਚ ਵਿਛ ਗਈ ਹੈ ਅਤੇ ਖੁੱਲ੍ਹੇ ਅਸਮਾਨ ਥੱਲੇ ਅਨਾਜ ਮੰਡੀਆਂ ਵਿਚ ਫ਼ਸਲ ਭਿੱਜ ਗਈ ਹੈ। ਜਿਸ....
ਮੀਂਹ ਤੇ ਝੱਖੜ ਨਾਲ ਕਿਸਾਨਾਂ ਦੀਆਂ ਆਸਾਂ ਪਾਣੀ 'ਚ ਡੁੱਬੀਆਂ
. . .  about 6 hours ago
ਸੰਧਵਾਂ,24 ਅਕਤੂਬਰ(ਪ੍ਰੇਮੀ ਸੰਧਵਾਂ) ਸੰਧਵਾਂ ਅਤੇ ਆਸ-ਪਾਸ ਦੇ ਇਲਾਕੇ ਵਿਚ ਭਾਰੀ ਮੀਂਹ ਤੇ ਝੱਖੜ ਨਾਲ ਜਿੱਥੇ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਬਰਬਾਦ ਹੋ ਗਈ। ਉੱਥੇ ਗੰਨੇ ਦੀ ਫ਼ਸਲ ਵੀ ਡਿਗ ਪਈ। ਜਿਸ ਕਾਰਨ ਕਿਸਾਨਾਂ ਦੀਆਂ....
ਅਸੀਂ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਂਦੇ ਹਾਂ,ਸਾਨੂੰ ਘੱਟੋ-ਘੱਟ ਇਕ ਗਤੀਵਿਧੀ ਨਾਲ ਜੁੜਨਾ ਚਾਹੀਦਾ ਜੋ ਰਾਸ਼ਟਰੀ ਏਕਤਾ ਨੂੰ ਵਧਾਵਾ ਦਿੰਦੀ - ਪ੍ਰਧਾਨ ਮੰਤਰੀ
. . .  about 7 hours ago
ਨਵੀਂ ਦਿੱਲੀ, 24 ਅਕਤੂਬਰ - 'ਮਨ ਕੀ ਬਾਤ' ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਂਦੇ ਹਾਂ। ਸਾਨੂੰ ਘੱਟੋ-ਘੱਟ ਇਕ ਗਤੀਵਿਧੀ ਨਾਲ ਜੁੜਨਾ ....
ਮੈਂ ਆਪਣੇ ਦੇਸ਼ ਦੇ ਲੋਕਾਂ ਦੀਆਂ ਸਮਰੱਥਾਵਾਂ ਤੋਂ ਜਾਣੂ ਹਾਂ, ਮੈਨੂੰ ਪਤਾ ਸੀ ਕਿ ਸਾਡੇ ਸਿਹਤ ਕਰਮਚਾਰੀ ਦੇਸ਼ ਵਾਸੀਆਂ ਨੂੰ ਟੀਕਾਕਰਨ ਕਰਨ 'ਚ ਕੋਈ ਕਸਰ ਨਹੀਂ ਛੱਡਣਗੇ - ਪ੍ਰਧਾਨ ਮੰਤਰੀ
. . .  about 7 hours ago
ਨਵੀਂ ਦਿੱਲੀ, 24 ਅਕਤੂਬਰ - 'ਮਨ ਕੀ ਬਾਤ' ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਆਪਣੇ ਦੇਸ਼ ਦੇ ਲੋਕਾਂ ਦੀਆਂ ਸਮਰੱਥਾਵਾਂ ਤੋਂ ਜਾਣੂ ਹਾਂ। ਮੈਨੂੰ ਪਤਾ ਸੀ ਕਿ ਸਾਡੇ ...
ਅੱਜ 100 ਕਰੋੜ ਕੋਵਿਡ-19 ਟੀਕਿਆਂ ਤੋਂ ਬਾਅਦ ਦੇਸ਼ ਨਵੀਂ ਊਰਜਾ ਨਾਲ ਅੱਗੇ ਵਧ ਰਿਹਾ - ਪ੍ਰਧਾਨ ਮੰਤਰੀ
. . .  about 7 hours ago
ਨਵੀਂ ਦਿੱਲੀ, 24 ਅਕਤੂਬਰ - 'ਮਨ ਕੀ ਬਾਤ' ਰਾਹੀਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ 100 ਕਰੋੜ ਕੋਵਿਡ-19 ਟੀਕਿਆਂ ਤੋਂ ਬਾਅਦ ਦੇਸ਼ ਨਵੀਂ ਊਰਜਾ ਨਾਲ ਅੱਗੇ ਵਧ ਰਿਹਾ ਹੈ। ਸਾਡੇ ਟੀਕਾਕਰਨ ਪ੍ਰੋਗਰਾਮ ਦੀ ਸਫਲਤਾ ਵਿਸ਼ਵ....
ਉੱਤਰਾਖੰਡ ਦੇ ਮੁੱਖ ਮੰਤਰੀ ਹਲਵਾਣੀ 'ਚ ਭਾਰੀ ਮੀਂਹ ਕਾਰਨ ਨੁਕਸਾਨੇ ਗਏ ਗੋਲਾ ਨਦੀ ਪੁਲ ਦਾ ਨਿਰੀਖਣ ਕਰਦੇ ਹੋਏ
. . .  about 7 hours ago
ਉੱਤਰਾਖੰਡ,24 ਅਕਤੂਬਰ - ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਹਲਵਾਣੀ 'ਚ ਭਾਰੀ ਮੀਂਹ ਕਾਰਨ ਨੁਕਸਾਨੇ ਗਏ ਗੋਲਾ ਨਦੀ ਪੁਲ ਦਾ ਨਿਰੀਖਣ ਕਰਦੇ ਹੋਏ। ਮੁੱਖ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਪੁਲ ਦੇ ਖਰਾਬ ਹੋਏ ਹਿੱਸੇ ਨੂੰ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਜੇਠ ਸੰਮਤ 553
ਵਿਚਾਰ ਪ੍ਰਵਾਹ: ਜਦੋਂ ਕਾਤਲ ਸਜ਼ਾ ਤੋਂ ਬਚ ਜਾਂਦਾ ਹੈ ਤਾਂ ਸਭ ਦੀ ਸੁਰੱਖਿਆ ਨੂੰ ਖੋਰਾ ਲਗਦਾ ਹੈ। -ਡੇਨੀਅਲ ਵੈਥਸਟ

ਫਰੀਦਕੋਟ

ਬੰਦ ਪਈ ਫ਼ਰੀਦਕੋਟ ਦੀ ਖੰਡ ਮਿੱਲ ਦੀ 135 ਏਕੜ ਜ਼ਮੀਨ 'ਚ ਚੱਲ ਰਹੀ ਦਰੱਖਤਾਂ ਦੀ ਕਟਾਈ

ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਉਦਯੋਗ ਦੇ ਨਾਂਅ 'ਤੇ ਫ਼ਰੀਦਕੋਟ ਦੀ ਇਕ ਮਾਤਰ ਸਹਿਕਾਰੀ ਸ਼ੂਗਰ ਮਿੱਲ ਜੋ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਹੈ ਨੂੰ ਚਾਲੂ ਕਰਵਾਉਣ ਲਈ ਲੰਬੇ ਸੰਘਰਸ਼ ਦੇ ਬਾਵਜੂਦ ਵੀ ਇਸ ਮਿੱਲ ਨੂੰ ਬਚਾਇਆ ਨਹੀ ਜਾ ਸਕਿਆ ਤੇ ਹੁਣ ਇਸ ਖੰਡ ਮਿਲ ...

ਪੂਰੀ ਖ਼ਬਰ »

ਵੈਂਟੀਲੇਟਰ ਵਰਤਣ 'ਚ ਨਾਕਾਮ ਰਹਿਣ 'ਤੇ ਸਿਹਤ ਮੰਤਰੀ ਵਿਰੁੱਧ ਕੇਸ ਦਰਜ ਹੋਵੇ-ਪਰਮਬੰਸ ਸਿੰਘ ਰੋਮਾਣਾ

ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਜ਼ਿੰਮੇਵਾਰੀ ਹੈ ਕਿ ਉਹ ਕੋਰੋਨਾ ਖਿਲਾਫ਼ ਲੜਾਈ ਵਿਚ ਅੱਗੇ ਹੋ ਕੇ ਅਗਵਾਈ ਕਰਨ | ...

ਪੂਰੀ ਖ਼ਬਰ »

ਯੂਕੋਨ ਵਿਖੇ ਛਾਂਦਾਰ ਰੁੱਖ ਲਗਾ ਕੇ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ

ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਸਥਾਨਕ ਯੂਕੋਨ (ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ) ਵਿਖੇ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ | ਇਸ ਸਮੇਂ ਸ਼ੋਸਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਕਾਲਿਜ ਪਿ੍ੰਸੀਪਲ ਭੂਪਿੰਦਰ ਕੌਰ ਦੀ ਪ੍ਰਧਾਨਗੀ ਅਤੇ ਵਾਇਸ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਵਲੋਂ ਤੀਜੇ ਦਿਨ ਹੜਤਾਲ ਜਾਰੀ

ਕੋਟਕਪੂਰਾ, 15 ਮਈ (ਮੋਹਰ ਗਿੱਲ, ਮੇਘਰਾਜ)-ਸਫ਼ਾਈ ਕਰਮਚਾਰੀਆਂ ਅਤੇ ਮਿਊਾਸਪਲ ਕਾਮਿਆਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਸਫ਼ਾਈ ਸੇਵਕ ਯੂਨੀਅਨ ਕੋਟਕਪੂਰਾ ਵਲੋਂ ਪ੍ਰਧਾਨ ਪ੍ਰੇਮ ਕੁਮਾਰ ਕਾਲਾ ਦੀ ਅਗਵਾਈ ਹੇਠ 13 ਮਈ ਤੋਂ ਸ਼ੁਰੂ ਕੀਤੀ ਗਈ ਅਣਮਿਥੇ ਸਮੇਂ ਲਈ ਹੜਤਾਲ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ 240 ਰਾਹਗੀਰਾਂ ਦੇ ਕੀਤੇ ਰੈਪਿਡ ਟੈਸਟ • ਪੁਲਿਸ ਵਿਭਾਗ ਨੇ ਵੰਡੇ ਮੁਫ਼ਤ ਮਾਸਕ

ਕੋਟਕਪੂਰਾ, 15 ਮਈ (ਮੇਘਰਾਜ)-ਦੇਸ਼ ਭਰ 'ਚ ਦਿਨੋਂ ਦਿਨ ਤੇਜ਼ੀ ਨਾਲ ਵੱਧ ਰਹੀ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਰੈਪਿਡ ਟੈਸਟ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸੇ ਮੁਹਿੰਮ ਤਹਿਤ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਿੰਦਰ ਗਾਂਧੀ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚੋਂ ਤਿੰਨ ਮੋਬਾਈਲ ਬਰਾਮਦ, ਮਾਮਲਾ ਦਰਜ

ਫ਼ਰੀਦਕੋਟ, 15 ਮਈ (ਸਰਬਜੀਤ ਸਿੰਘ)-ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਜੇਲ੍ਹ ਅਧਿਕਾਰੀਆਂ ਦੁਆਰਾ ਕੀਤੀ ਗਈ ਅਚਾਨਕ ਚੈਕਿੰਗ ਦੌਰਾਨ ਇਕ ਬੈਰਕ 'ਚੋਂ ਤਿੰਨ ਮੋਬਾਇਲ ਫੋਨ ਸਮੇਤ ਸਿੰਮਾਂ ਦੇ ਬਰਾਮਦ ਹੋਏ ਹਨ | ਪੁਲਿਸ ਵਲੋਂ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਮਿਲਣ ...

ਪੂਰੀ ਖ਼ਬਰ »

ਮੁਫ਼ਤ ਕੋਰੋਨਾ ਰੈਪਿਡ ਟੈਸਟ ਕੈਂਪ ਲਗਾਇਆ

ਫ਼ਰੀਦਕੋਟ, 15 ਮਈ (ਸਤੀਸ਼ ਬਾਗ਼ੀ)-ਸਮਾਜਸੇਵੀ ਸੰਸਥਾ ਹੈਲਥ ਫ਼ਾਰ ਆਲ ਵਲੋਂ ਸਿਵਲ ਸਰਜਨ ਡਾ. ਸੰਜੇ ਕਪੂਰ ਦੀ ਅਗਵਾਈ ਹੇਠ ਮੁਫ਼ਤ ਕੋਰੋਨਾ ਟੈਸਟਿੰਗ ਕੈਂਪ ਸਥਾਨਕ ਭਾਈ ਘਨੱਈਆ ਚੌਂਕ ਵਿਖੇ ਲਗਾਇਆ ਗਿਆ | ਜਿਸ ਦੌਰਾਨ ਇਲਾਕੇ ਦੇ ਲੋਕਾਂ ਦੇ ਕੋਰੋਨਾ ਰੈਪਿਡ ਟੈਸਟ ...

ਪੂਰੀ ਖ਼ਬਰ »

ਪਿੰਡ ਇਕਾਈ ਕਿਸਾਨ ਜਥੇਬੰਦੀ ਵਲੋਂ ਭੰਗ

ਸਾਦਿਕ, 15 ਮਈ (ਆਰ.ਐਸ.ਧੁੰਨਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਪਿੰਡ ਸੰਗਰਾਹੂਰ ਵਿਖੇ ਨਵੀਂ ਬਣਾਈ ਪਿੰਡ ਇਕਾਈ ਨੂੰ ਭੰਗ ਕਰਦਿਆਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਰੁਪਈਆਂ ਵਾਲਾ ਨੇ ਪ੍ਰੈਸ ਨੋਟ ਜਾਰੀ ਕੀਤਾ | ਬਲਾਕ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ...

ਪੂਰੀ ਖ਼ਬਰ »

1320 ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਗਿ੍ਫ਼ਤਾਰ

ਕੋਟਕਪੂਰਾ, 15 ਮਈ (ਮੋਹਰ ਸਿੰਘ ਗਿੱਲ)-ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਪੁਲ ਨਹਿਰਾਂ ਹਰੀਨੌਂ ਤੋਂ ਇਕਬਾਲ ਸਿੰਘ ਵਾਸੀ ਕੋਟ ਭਾਈ (ਸ੍ਰੀ ਮੁਕਤਸਰ ਸਾਹਿਬ) ਨੂੰ 1320 ਪਾਬੰਦੀਸ਼ੁਦਾ ਗੋਲੀਆਂ ਸਮੇਤ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਹੈ ...

ਪੂਰੀ ਖ਼ਬਰ »

ਲੋਹੇ ਦੀਆਂ ਚਾਦਰਾਂ ਤੋਂ ਡਿਗਣ ਕਾਰਨ ਨੌਜਵਾਨ ਦੀ ਮੌਤ

ਕੋਟਕਪੂਰਾ, 15 ਮਈ (ਮੋਹਰ ਸਿੰਘ ਗਿੱਲ, ਮੇਘਰਾਜ)-ਸਥਾਨਕ ਫ਼ੋਕਲ ਪੁਆਇੰਟ ਵਿਚ ਵਾਪਰੀ ਦੁਖਦਾਇਕ ਘਟਨਾ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਗੁਰਪ੍ਰੀਤ ਸਿੰਘ (22) ਆਪਣੇ ਪਿੱਛੇ ਪਤਨੀ ਅਤੇ ਡੇਢ ਸਾਲ ਦੀ ਬੇਟੀ ਸਮੇਤ ਸਮੁੱਚੇ ਪਰਿਵਾਰ ਨੂੰ ਵਿਲਕਦਿਆਂ ਛੱਡ ਗਿਆ | ...

ਪੂਰੀ ਖ਼ਬਰ »

ਪੈਰੋਲ 'ਤੇ ਗਏ ਕੈਦੀ ਵਲੋਂ ਵਾਪਸ ਨਾ ਪਰਤਣ 'ਤੇ ਮਾਮਲਾ ਦਰਜ

ਫ਼ਰੀਦਕੋਟ, 15 ਮਈ (ਸਰਬਜੀਤ ਸਿੰਘ)-ਬਰਨਾਲਾ ਜੇਲ੍ਹ 'ਚ ਸਜ਼ਾ ਕੱਟ ਰਹੇ ਕੈਦੀ ਵਲੋਂ ਪੈਰੋਲ 'ਤੇ ਜਾਣ ਤੋਂ ਬਾਅਦ ਪੈਰੋਲ ਖ਼ਤਮ ਹੋਣ 'ਤੇ ਜੇਲ੍ਹ 'ਚ ਵਾਪਸ ਨਾ ਪਰਤਨ 'ਤੇ ਜੇਲ੍ਹ ਅਧਿਕਾਰੀ ਵਲੋਂ ਕੈਦੀ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ | ਪੁਲਿਸ ਵਲੋਂ ਜੇਲ੍ਹ ...

ਪੂਰੀ ਖ਼ਬਰ »

ਮੁਲਾਜ਼ਮਾਂ, ਪੈਨਸ਼ਨਰਾਂ ਤੇ ਮਜ਼ਦੂਰਾਂ ਵਲੋਂ ਸਾਥੀ ਸੱਜਣ ਕੁਮਾਰ ਦੀ ਯਾਦ 'ਚ ਕੀਤੀ ਸ਼ੋਕ ਸਭਾ

ਫ਼ਰੀਦਕੋਟ, 15 ਮਈ (ਸਰਬਜੀਤ ਸਿੰਘ)-ਪੰਜਾਬ ਦੀ ਮੁਲਾਜ਼ਮ ਲਹਿਰ 'ਚ ਭੀਸ਼ਮ ਪਿਤਾਮਾ ਵਜੋ ਜਾਣੇ ਜਾਂਦੇ ਸਾਥੀ ਸੱਜਣ ਸਿੰਘ ਨੂੰ ਯਾਦ ਕਰਦੇ ਹੋਏ ਅੱਜ ਇੱਥੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਏਟਕ ਦਫ਼ਤਰ ਵਿਚ ਮੁਲਾਜ਼ਮ, ਪੈਨਸ਼ਨਰ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ...

ਪੂਰੀ ਖ਼ਬਰ »

ਸਵੱਛ ਭਾਰਤ ਅਭਿਆਨ ਤਹਿਤ ਮੁਹੱਲਾ ਵਾਸੀਆਂ ਨਾਲ ਮੀਟਿੰਗ

ਕੋਟਕਪੂਰਾ, 15 ਮਈ (ਮੋਹਰ ਗਿੱਲ, ਮੇਘਰਾਜ)-ਸਵੱਛ ਭਾਰਤ ਅਭਿਆਨ ਤਹਿਤ ਮੁਹੱਲਾ ਪ੍ਰਤਾਪ ਨਗਰ ਨੂੰ ਇਕ ਮਾਡਲ ਕਾਲੋਨੀ ਬਣਾਉਣ ਅਤੇ ਇਸ ਇਲਾਕੇ ਨੂੰ ਪਲਾਸਟਿਕ ਮੁਕਤ ਇਲਾਕਾ ਬਣਾਉਣ ਦੀ ਲੜੀ ਤਹਿਤ ਮੁਹੱਲਾ ਵਾਸੀਆਂ ਦੀ ਮੀਟਿੰਗ, ਸਵੱਛ ਭਾਰਤ ਅਭਿਆਨ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਫ਼ਰੀਦਕੋਟ ਵਲੋਂ ਸੀ. ਐਚ. ਸੀ. ਬਾਜਾਖਾਨਾ ਦਾ ਦੌਰਾ

ਬਾਜਾਖਾਨਾ, 15 ਮਈ (ਜਗਦੀਪ ਸਿੰਘ ਗਿੱਲ)-ਅੱਜ ਬਾਅਦ ਦੁਪਹਿਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਮਲ ਕੁਮਾਰ ਸੇਤੀਆਂ ਵਲੋਂ ਅਚਾਨਕ ਕਮਿਊਨਿਟੀ ਹੈਲਥ ਸੈਂਟਰ ਬਾਜਾਖਾਨਾ ਦਾ ਦੌਰਾ ਕੀਤਾ ਅਤੇ ਮੌਕੇ 'ਤੇ ਹਾਜ਼ਰ ਇੰਚਾਰਜ ਸੀਨੀਅਰ ਮੈਡੀਕਲ ਅਫ਼ਸਰ ਬਾਜਾਖਾਨਾ ਡਾ: ...

ਪੂਰੀ ਖ਼ਬਰ »

ਸਾਵਧਾਨੀ ਤੇ ਸਹੀ ਸਮੇਂ ਕਰਵਾਇਆ ਟੀਕਾਕਰਨ ਹੀ ਕੋਰੋਨਾ ਤੋਂ ਬਚਾ ਸਕਦੈ-ਬੱਬੂ ਬਰਾੜ

ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਰੋਜ਼ ਇਨਕਲੇਵ ਵਿਕਾਸ ਅਤੇ ਭਲਾਈ ਸੁਸਾਇਟੀ ਦੇ ਪ੍ਰਧਾਨ ਰਜਿੰਦਰ ਸਿੰਘ (ਬੱਬੂ) ਬਰਾੜ ਨੇ ਅਪੀਲ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਆਪਣੇ ਆਪ ਤੇ ਆਪਣੇ ਪਰਿਵਾਰ ਨੂੰ ਬਚਾਉਣ ਵਾਸਤੇ ਸਾਨੂੰ ਸਰਕਾਰ ਵਲੋਂ ਸਮੇਂ-ਸਮੇਂ ਜਾਰੀ ...

ਪੂਰੀ ਖ਼ਬਰ »

ਪਾਣੀ ਦੇ ਨਿਕਾਸ ਦੀ ਸਮੱਸਿਆ ਤੋਂ ਪਿੰਡ ਔਲਖ ਦੇ ਬਾਸ਼ਿੰਦਿਆਂ ਨੂੰ ਮਿਲੀ ਨਿਜ਼ਾਤ-ਊਧਮ ਔਲਖ

ਪੰਜਗਰਾਂਈ ਕਲਾਂ, 15 ਮਈ (ਸੁਖਮੰਦਰ ਸਿੰਘ ਬਰਾੜ)-ਪਿੰਡ ਔਲਖ ਦੇ ਵਾਸੀ ਪਿੰਡ ਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਨੂੰ ਲੈ ਕੇ ਲੰਮੇ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਨ | ਪਾਣੀ ਦੇ ਨਿਕਾਸ ਲਈ ਪਿੰਡ ਦੀ ਪੰਚਾਇਤ ਵੀ ਯਤਨਸ਼ੀਲ ਸੀ ਪ੍ਰੰਤੂ 5 ਕਿਲੋਮੀਟਰ ਲੰਬੀ ...

ਪੂਰੀ ਖ਼ਬਰ »

ਹਫ਼ਤਾਵਾਰੀ ਤਾਲਾਬੰਦੀ ਦੌਰਾਨ ਲੋਕਾਂ ਦੀ ਆਵਾਜਾਈ ਰੋਜ਼ਾਨਾ ਵਾਂਗ ਜਾਰੀ

ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆ ਨੂੰ ਲੈਕੇ ਪੰਜਾਬ ਸਰਕਾਰ ਵਲੋਂ ਹਫਤਾਵਾਰੀ ਤਾਲਾਬੰਦੀ ਦਾ ਐਲਾਨ ਕੀਤਾ ਹੋਇਆ ਹੈ, ਪ੍ਰੰਤੂ ਲੋਕਾਂ ਵਲੋਂ ਭਾਵੇ ਬਜ਼ਾਰਾਂ ਨੂੰ ਮੁਕੰਮਲ ਬੰਦ ਰੱਖਿਆ ਜਾ ਰਿਹਾ ਹੈ, ਪਰ ਲੋਕਾਂ ਦੀ ਆਵਾਜਾਈ ਬਜ਼ਾਰਾਂ ਵਿਚ ਆਮ ਵਾਂਗ ਦੇਖਣ ਨੂੰ ਮਿਲ ਰਹੀ ਹੈ ਅਤੇ ਲਾਕਡਾਊਨ ਦੌਰਾਨ ਕੋਰੋਨਾ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਹਾਲਾਂਕਿ ਪੁਲਿਸ ਵਲੋਂ ਨਾਕੇਬੰਦੀ ਕਰ ਉਨ੍ਹਾਂ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ ਜੋ ਬਿਨਾਂ ਵਜ੍ਹਾ ਬਜ਼ਾਰਾਂ ਵਿਚ ਘੁੰਮਦੇ ਦਿਖਾਈ ਦੇ ਰਹੇ ਹਨ ਅਤੇ ਨਾਲ ਹੀ ਬਿਨਾਂ ਮਾਸਕ ਦੇ ਘੁੰਮਣ ਵਾਲਿਆ ਦੇ ਕੋਰੋਨਾ ਸੈਂਪਲ ਕਰਵਾਏ ਜਾ ਰਹੇ ਹਨ | ਥਾਣਾ ਮੁਖੀ ਕਰਨਦੀਪ ਸਿੰਘ ਨੇ ਕਿਹਾ ਕਿ ਲਗਾਤਾਰ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਚੇਨ ਤੋੜਨ ਲਈ ਲਾਕਡਾਊਨ ਲਗਾਇਆ ਗਿਆ ਹੈ, ਪਰ ਲੋਕ ਉਸ ਪ੍ਰਤੀ ਗੰਭੀਰ ਨਹੀਂ ਨਜ਼ਰ ਆ ਰਹੇ ਅਤੇ ਆਮ ਵਾਂਗ ਬਾਹਰ ਨਿਕਲ ਰਹੇ ਹਨ | ਪੁਲਿਸ ਦੁਆਰਾ ਲਗਾਤਾਰ ਨਾਕੇਬੰਦੀ ਕਰ ਬਿਨਾਂ ਵਜ੍ਹਾ ਘਰ ਤੋਂ ਬਾਹਰ ਨਿਕਲ ਰਹੇ ਲੋਕਾਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ, ਇਸ ਤੋਂ ਇਲਾਵਾ ਬਿਨਾਂ ਮਾਸਕ ਵਾਲਿਆਂ ਨੂੰ ਮਾਸਕ ਵੰਡੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਕੋਰੋਨਾ ਸੈਂਪਲ ਵੀ ਕਰਵਾਏ ਜਾ ਰਹੇ ਹਨ | ਇਸ ਮੌਕੇ ਸੈਂਪਲ ਲੈ ਰਹੀ ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਅੱਜ 65 ਦੇ ਕਰੀਬ ਸੈਂਪਲ ਲੈ ਕੇ ਰੇਪਡ ਟੈਸਟ ਕੀਤੇ ਜਾ ਰਹੇ ਹਨ, ਜਿਨ੍ਹਾਂ 'ਚੋ ਦੋ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ਨੂੰ ਇਕ ਵਾਰ ਘਰ ਇਕਾਂਤਵਾਸ ਕੀਤਾ ਜਾ ਰਿਹਾ ਤੇ ਜਲਦ ਸਿਹਤ ਵਿਭਾਗ ਅਗਲੀ ਕਾਰਵਾਈ ਕਰੇਗਾ ਅਤੇ ਇਨ੍ਹਾਂ ਦੇ ਕੰਟੈਕਟ ਟੈਸਟਿੰਗ ਵੀ ਕੀਤੀ ਜਵੇਗੀ |

ਖ਼ਬਰ ਸ਼ੇਅਰ ਕਰੋ

 

ਅਚੀਵਰ ਪੁਆਇੰਟ ਕੋਟਕਪੂਰਾ ਨੇ ਕੈਨੇਡਾ ਸਟੱਡੀ ਵੀਜ਼ਾ ਲਗਵਾਇਆ

ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਅਚੀਵਰ ਪੁਆਇੰਟ ਕੋਟਕਪੂਰਾ ਸੰਸਥਾ ਨੇ ਜੋਤੀ ਕੌਰ ਦਾ ਕੈਨੇਡਾ ਸਟੱਡੀ ਵੀਜ਼ਾ ਬਹੁਤ ਘੱਟ ਦਿਨਾਂ ਵਿਚ ਲਗਾ ਕੇ ਦਿੱਤਾ | ਜੋਤੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦਾ ਕੈਨੇਡਾ ਵਿਚ ਪੜ੍ਹਾਈ ਕਰਨ ਦਾ ਸੁਪਨਾ ਅਚੀਵਰ ਪੁਆਇੰਟ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੌਰਾਨ ਮਹਿੰਗਾਈ ਤੇ ਬੇਰੁਜ਼ਗਾਰੀ ਨੇ ਗ਼ਰੀਬਾਂ ਦਾ ਕਚੂੰਮਰ ਕੱਢਿਆ-ਗੋਰਾ ਪਿੱਪਲੀ

ਕੋਟਕਪੂਰਾ, 15 ਮਈ (ਮੋਹਰ ਸਿੰਘ ਗਿੱਲ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਵਲੋਂ ਹਲਕਾ ਕੋਟਕਪੂਰਾ ਦੇ ਪਿੰਡ ਮੋਰਾਂਵਾਲੀ ਵਿਖੇ ਨਰੇਗਾ ਮਜ਼ਦੂਰਾਂ ਅਤੇ ਆਮ ਵਰਕਰਾਂ ਦੀ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਨਰੇਗਾ ...

ਪੂਰੀ ਖ਼ਬਰ »

ਡਾ. ਪ੍ਰਭਦੀਪ ਚਾਵਲਾ ਨੇ 'ਵਾਸ਼' ਪ੍ਰੋਗਰਾਮ ਸਫ਼ਲਤਾਪੂਰਵਕ ਕੀਤਾ ਮੁਕੰਮਲ

ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਸਿਹਤ ਵਿਭਾਗ ਫ਼ਰੀਦਕੋਟ ਅਧੀਨ ਪੀ.ਐਚ.ਸੀ ਜੰਡ ਸਾਹਿਬ ਵਿਖੇ ਮੀਡੀਆ ਅਫ਼ਸਰ ਬੀ.ਈ.ਈ ਡਾ. ਪ੍ਰਭਦੀਪ ਸਿੰਘ ਚਾਵਲਾ ਜੋ ਪਿਛਲੇ ਕਈ ਸਾਲਾਂ ਤੋਂ ਮਾਸਟਰ ਟ੍ਰੇਨਰ ਮਿਸ਼ਨ ਸਵੱਛ ਪੰਜਾਬ, ਟ੍ਰੇਨਰ ਪੇਂਡੂ ਸਿਹਤ ਸਫਾਈ ਤੇ ਪੋਸ਼ਣ ...

ਪੂਰੀ ਖ਼ਬਰ »

ਈਦ ਦਾ ਤਿਉਹਾਰ ਮਨਾਇਆ

ਕੋਟਕਪੂਰਾ, 15 ਮਈ (ਮੋਹਰ ਸਿੰਘ ਗਿੱਲ)-ਮੁਸਲਿਮ ਭਾਈਚਾਰੇ ਵਲੋਂ ਪਿੰਡ ਢਿੱਲਵਾਂ ਕਲਾਂ ਵਿਖੇ ਈਦ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਭਨਾਂ ਨੇ ਇਕ ਦੂਜੇ ਨੂੰ ਈਦ ਮੁਬਾਰਕ ਕਹੀ | ਥਾਣਾ ਸਦਰ ਕੋਟਕਪੂਰਾ ਦੇ ਐਸ.ਐਚ.ਓ ਜਗਬੀਰ ਸਿੰਘ, ਏ.ਐਸ.ਆਈ ...

ਪੂਰੀ ਖ਼ਬਰ »

ਦੇਸ਼ ਭਗਤ ਗਲੋਬਲ ਸਕੂਲ ਨੇ ਕ੍ਰਾਂਤੀਕਾਰੀ ਸੁਖਦੇਵ ਸਿੰਘ ਦੇ ਜਨਮ ਦਿਨ ਮੌਕੇ ਦਿੱਤੀ ਨਿੱਘੀ ਸ਼ਰਧਾਂਜਲੀ

ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਦੇਸ਼ ਭਗਤ ਗਲੋਬਲ ਸਕੂਲ ਵਲੋਂ ਕ੍ਰਾਂਤੀਕਾਰੀ ਸੁਖਦੇਵ ਸਿੰਘ ਦੇ ਜਨਮ ਦਿਨ ਮੌਕੇ ਦਿੱਤੀ ਨਿੱਘੀ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਪਿ੍ੰਸੀਪਲ ਸੰਜੀਵ ਜਿੰਦਲ ਨੇ ਸ਼ਹੀਦ ਸੁਖਦੇਵ ਸਿੰਘ ਨੇ ਜੀਵਨ 'ਤੇ ਚਾਨਣਾ ...

ਪੂਰੀ ਖ਼ਬਰ »

ਪ੍ਰਤਾਪ ਸਿੰਘ ਸੰਧੂ ਨੂੰ ਸਦਮਾ-ਭੈਣ ਦਾ ਦਿਹਾਂਤ

ਲੰਬੀ, 15 ਮਈ (ਮੇਵਾ ਸਿੰਘ)-ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਪੁਰ ਮਨੀਆਂ ਦੇ ਚੇਅਰਮੈਨ ਪ੍ਰਤਾਪ ਸਿੰਘ ਸੰਦੂ ਫ਼ਤਿਹਪੁਰ ਮਨੀਆਂ ਨੂੰ ਉਸ ਵੇਲੇ ਭਾਰੀ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਭੈਣ ਸਰਬਜੀਤ ਕੌਰ ਪਤਨੀ ਸੁਰਿੰਦਰ ਸਿੰਘ ਸੰਧੂ ਵਾਸੀ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਗੇਟ ਰੈਲੀ

ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਵਲੋਂ ਅੱਜ ਸਥਾਨਕ ਡੀਪੂ ਵਿਖੇ ਗੇਟ ਰੈਲੀ ਕੀਤੀ ਗਈ | ਇਸ ਮੌਕੇ ਬੋਲਦਿਆਂ ਸੂਬਾ ਸਰਪ੍ਰਸਤ ਕਮਲ ਕੁਮਾਰ, ਡੀਪੂ ਪ੍ਰਧਾਨ ਹਰਜਿੰਦਰ ਸਿੰਘ ...

ਪੂਰੀ ਖ਼ਬਰ »

ਭਗਵਾਨ ਪਰਸ਼ੂਰਾਮ ਜੈਅੰਤੀ 'ਤੇ ਲੈਕ: ਬੀਰਬਾਲਾ ਸੱਦੀ ਨੇ ਬੂਟੇ ਲਾਏ

ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਭਗਵਾਨ ਪਰਸ਼ੂਰਾਮ ਜੈਅੰਤੀ ਤੇ ਲੈਕ: ਬੀਰਬਾਲਾ ਸੱਦੀ ਨੇ ਮੀਨਾਰ-ਏ-ਮੁਕਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਏ | ਇਸ ਮੌਕੇ ਬਰੀਬਾਲਾ ਸੱਦੀ ਨੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ...

ਪੂਰੀ ਖ਼ਬਰ »

ਸਰਬਜੀਤ ਸਿੰਘ ਪਵਾਰ ਨਮਿਤ ਅੰਤਿਮ ਅਰਦਾਸ 18 ਨੂੰ

ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਸੇਵਾ ਮੁਕਤ ਹੌਲਦਾਰ ਪਰਮਜੀਤ ਸਿੰਘ, ਮੁੱਖ ਅਧਿਆਪਕ ਚਰਨਜੀਤ ਸਿੰਘ ਅਤੇ ਡੀ.ਪੀ.ਈ.ਤਲਵਿੰਦਰਜੀਤ ਸਿੰਘ ਦੇ ਭਰਾ ਅਤੇ ਗਗਨਦੀਪ ਸਿੰਘ, ਨਵਦੀਪ ਸਿੰਘ ਤੇ ਅਕਾਸ਼ਦੀਪ ਸਿੰਘ ਦੇ ਪਿਤਾ ਸਰਬਜੀਤ ਸਿੰਘ ਪਵਾਰ ਪਿਛਲੇ ...

ਪੂਰੀ ਖ਼ਬਰ »

'ਆਪ' ਦੀ ਸਰਕਾਰ ਆਉਣ 'ਤੇ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ-ਕਾਕਾ ਬਰਾੜ

ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਪਿਛਲੀਆਂ ਰਵਾਇਤੀ ਪਾਰਟੀ ਦੀਆਂ ਸਰਕਾਰਾਂ ਨੌਜਵਾਨਾਂ ਦੇ ਭਵਿੱਖ ਲਈ ਚਿੰਤਤ ਨਹੀਂ ਨਜ਼ਰ ਆਈਆਂ, ਜਿਸ ਕਾਰਨ ਨੌਜਵਾਨ ਵੱਡੀ ਗਿਣਤੀ 'ਚ ਖੇਡਾਂ ਤੋਂ ਪਾਸੇ ਹੱਟ ਕੇ ਨਸ਼ੇ ਜਿਹੀ ਭੈੜੀ ਆਦਤਾਂ ਵੱਲ ਜਾ ਰਹੇ ਹਨ, ਜਿਸ ...

ਪੂਰੀ ਖ਼ਬਰ »

ਪੰਜਾਬ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋ ਰਹੀ-ਬਾਬਾ ਦਲੀਪ ਸਿੰਘ

ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੀ ਸਾਢੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਬੇਹੱਦ ਨਿਰਾਸ਼ਾਜਨਕ ਰਹੀ ਹੈ ਅਤੇ ਹਰ ਵਰਗ ਕੈਪਟਨ ਸਰਕਾਰ ਤੋਂ ਦੁਖੀ ਹੈ | ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਐਸ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਾਬਾ ...

ਪੂਰੀ ਖ਼ਬਰ »

ਇਕਾਂਤਵਾਸ ਕੀਤੇ ਕੇਸਾਂ ਦੀ ਸਿਹਤ ਬਾਰੇ ਰੋਜ਼ਾਨਾ ਪ੍ਰਾਪਤ ਕੀਤੀ ਜਾਂਦੀ ਹੈ ਜਾਣਕਾਰੀ

ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਕੋਰੋਨਾ ਮਹਾਂਮਾਰੀ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਐਮ.ਕੇ.ਅਰਾਵਿੰਦ (ਆਈ.ਏ.ਐਸ) ਦੇ ਖ਼ਾਸ ਯਤਨਾਂ ਸਦਕਾ, ਗਗਨਦੀਪ ਸਿੰਘ (ਪੀ.ਸੀ.ਐਸ) ਅਤੇ ਅਸ਼ਵਨੀ ਅਰੋੜਾ (ਪੀ.ਸੀ.ਐਸ) ਸਹਾਇਕ ਕਮਿਸ਼ਨਰ ਦੀ ਅਗਵਾਈ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX