ਤਾਜਾ ਖ਼ਬਰਾਂ


ਚੇਨਈ ਨੇ ਮੁੰਬਈ ਨੂੰ 20 ਦੌੜਾਂ ਨਾਲ ਹਰਾਇਆ
. . .  1 day ago
ਚੇਨਈ ਨੇ ਮੁੰਬਈ ਨੂੰ ਦਿੱਤਾ 157 ਦੌੜਾਂ ਦਾ ਟੀਚਾ, ਗਾਇਕਵਾੜ ਨੇ ਖੇਡੀ ਸ਼ਾਨਦਾਰ ਪਾਰੀ
. . .  1 day ago
"ਅਸੀਂ ਚੰਨੀ ਨੂੰ ਇਹ ਮੌਕਾ ਦੇਣ ਲਈ ਬਹੁਤ ਖੁਸ਼ ਅਤੇ ਧੰਨਵਾਦੀ ਹਾਂ-ਸੁਰਿੰਦਰ ਕੌਰ, ਚਰਨਜੀਤ ਸਿੰਘ ਚੰਨੀ ਦੀ ਭੈਣ
. . .  1 day ago
ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਚੰਨੀ ,ਇਤਿਹਾਸ ’ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ - ਨਵਜੋਤ ਸਿੰਘ ਸਿੱਧੂ
. . .  1 day ago
ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ’ਤੇ ਦਿੱਤੀ ਵਧਾਈ
. . .  1 day ago
ਕਿਸਾਨ ਸੰਘਰਸ਼ ‘ਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ਵਾਰਸਾਂ ਨੂੰ ਨਿੱਜੀ ਤੌਰ 'ਤੇ ਨੌਕਰੀ ਦੇ ਪੱਤਰ ਨਾ ਸੌਂਪਣ 'ਤੇ ਦੁਖੀ ਹਾਂ- ਕੈਪਟਨ
. . .  1 day ago
ਚੰਡੀਗੜ੍ਹ , 19 ਸਤੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਨੇ ਟਵੀਟ ਕਰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ...
ਮਨੀਸ਼ ਤਿਵਾੜੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
. . .  1 day ago
ਬ੍ਰਹਮ ਮਹਿੰਦਰਾ ਤੇ ਸੁਖਜਿੰਦਰ ਸਿੰਘ ਰੰਧਾਵਾ ਬਣੇ ਉਪ ਮੁੱਖ ਮੰਤਰੀ
. . .  1 day ago
ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਕੱਲ੍ਹ 11 ਵਜੇ ਚੁੱਕਣਗੇ ਸਹੁੰ
. . .  1 day ago
ਚਰਨਜੀਤ ਸਿੰਘ ਚੰਨੀ ਮੀਡੀਆ ਨੂੰ ਕਰ ਰਹੇ ਸੰਬੋਧਨ
. . .  1 day ago
ਅਜਨਾਲਾ ਟਿਫ਼ਨ ਬੰਬ ਧਮਾਕਾ ਮਾਮਲੇ ਦੇ ਮੁਲਜ਼ਮ ਰੂਬਲ ਸਿੰਘ ਨੂੰ ਅਦਾਲਤ ਵਲੋਂ ਮੁੜ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
. . .  1 day ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਮਹੀਨੇ ਅਜਨਾਲਾ ਅੰਮ੍ਰਿਤਸਰ ਰੋਡ ’ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ’ਤੇ ਖੜ੍ਹੇ ਤੇਲ ਵਾਲੇ ਟੈਂਕਰ ’ਤੇ ਹੋਏ ਆਈ.ਈ.ਡੀ .ਟਿਫ਼ਨ ਬੰਬ ਧਮਾਕਾ ਮਾਮਲੇ ...
ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਚੰਡੀਗੜ੍ਹ ਵਿਚ ਰਾਜਪਾਲ ਦੇ ਘਰ ਦੇ ਬਾਹਰ ਮਨਾਏ ਜਸ਼ਨ
. . .  1 day ago
ਮੋਟਰ ਸਾਈਕਲ ਧਮਾਕਾ ਅਤੇ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ 3 ਦਿਨਾਂ ਪੁਲਿਸ ਰਿਮਾਂਡ ’ਤੇ
. . .  1 day ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) -ਸ਼ਹਿਰ ਦੇ ਪੀ.ਐਨ.ਬੀ. ਰੋਡ ’ਤੇ ਮੋਟਰ ਸਾਈਕਲ ਧਮਾਕਾ ਅਤੇ ਧਰਮੂਵਾਲਾ ਦੇ ਖੇਤਾਂ ’ਚ ਬਰਾਮਦ ਟਿਫਨ ਬੰਬ ਮਾਮਲੇ ’ਚ ਨਾਮਜ਼ਦ ਪ੍ਰਵੀਨ ਕੁਮਾਰ ਪੁੱਤਰ ਅਮੀਰ ਸਿੰਘ ...
ਚਰਨਜੀਤ ਸਿੰਘ ਚੰਨੀ ਰਾਜ ਭਵਨ ਪਹੁੰਚੇ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
. . .  1 day ago
ਇਹ ਹਾਈ ਕਮਾਂਡ ਦਾ ਫੈਸਲਾ ਹੈ , ਸਵਾਗਤ ਕਰਦਾ ਹਾਂ, ਚੰਨੀ ਮੇਰੇ ਛੋਟੇ ਭਰਾ ਵਰਗਾ - ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਪੰਜਾਬ ਰਾਜ ਭਵਨ ਪਹੁੰਚਿਆ
. . .  1 day ago
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਦੇ ਜੇ.ਡਬਲਯੂ. ਮੈਰੀਅਟ ਹੋਟਲ ਤੋਂ ਗਵਰਨਰ ਹਾਊਸ ਹੋਏ ਰਵਾਨਾ
. . .  1 day ago
ਬਾਰਾਬੰਕੀ: ਮੂਰਤੀ ਵਿਸਰਜਨ ਦੌਰਾਨ ਵੱਡਾ ਹਾਦਸਾ, 5 ਲੋਕਾਂ ਦੇ ਡੁੱਬਣ ਦੀ ਖ਼ਬਰ
. . .  1 day ago
ਹਰੀਸ਼ ਰਾਵਤ ਸ਼ਾਮ 6:30 ਵਜੇ ਰਾਜਪਾਲ ਨੂੰ ਮਿਲਣਗੇ
. . .  1 day ago
ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਹਰੀਸ਼ ਰਾਵਤ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ
. . .  1 day ago
44 ਸਾਲਾ ਵਿਅਕਤੀ ਦੀ ਗਰੀਸ ’ਚ ਮੌਤ
. . .  1 day ago
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)- ਨਜਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਰੀਬ 44 ਸਾਲਾ ਮ੍ਰਿਤਕ ਗੁਰਪ੍ਰੀਤ ...
ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  1 day ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਜੇਠ ਸੰਮਤ 553
ਵਿਚਾਰ ਪ੍ਰਵਾਹ: ਜਦੋਂ ਕਾਤਲ ਸਜ਼ਾ ਤੋਂ ਬਚ ਜਾਂਦਾ ਹੈ ਤਾਂ ਸਭ ਦੀ ਸੁਰੱਖਿਆ ਨੂੰ ਖੋਰਾ ਲਗਦਾ ਹੈ। -ਡੇਨੀਅਲ ਵੈਥਸਟ

ਸੰਪਾਦਕੀ

ਦਰਿੰਦਗੀ!

ਸਮਾਜ ਵਿਚ ਕਈ ਵਾਰ ਮਨੁੱਖੀ ਹਵਸ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਜਾਂਦੀ ਹੈ। ਅਜਿਹੀ ਦਰਿੰਦਗੀ ਦੇ ਦ੍ਰਿਸ਼ ਅਕਸਰ ਦੇਖਣ ਨੂੰ ਮਿਲਦੇ ਹਨ, ਜੋ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਹੁੰਦੇ ਹਨ। ਅਜਿਹੀ ਹੀ ਦਿਲ ਦਹਿਲਾਉਣ ਵਾਲੀ ਇਕ ਘਟਨਾ ਪਿਛਲੇ ਦਿਨੀਂ ਹਰਿਆਣਾ ਦੇ ਪਲਵਲ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਬਾਰੇ ਗੰਭੀਰ ਹੋਣ ਪੰਜਾਬੀ

ਕੋਰੋਨਾ ਦੀ ਦੂਜੀ ਲਹਿਰ ਦੌਰਾਨ ਪੰਜਾਬ ਵਿਚ ਮਹਾਂਮਾਰੀ ਦਾ ਪ੍ਰਕੋਪ ਵਧਣ ਕਾਰਨ ਦੇਸ਼-ਵਿਦੇਸ਼ ਵਿਚ ਬੈਠੇ ਪੰਜਾਬੀਆਂ ਵਿਚ ਗਹਿਰੀ ਚਿੰਤਾ ਪਾਈ ਜਾ ਰਹੀ ਹੈ। ਪੰਜਾਬ ਦੇ ਲੋਕ ਵੱਡੀ ਪੱਧਰ 'ਤੇ ਵਿਦੇਸ਼ਾਂ ਵਿਚ ਵਸਦੇ ਹਨ ਅਤੇ ਵਿਦਿਆਰਥੀ ਵੀ ਚੋਖੀ ਗਿਣਤੀ ਵਿਚ ਵੱਖ-ਵੱਖ ...

ਪੂਰੀ ਖ਼ਬਰ »

ਅਲਵਿਦਾ ਰਘੂਨੰਦਨ ਲਾਲ ਭਾਟੀਆ

ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਸੰਖੇਪ ਬਿਮਾਰੀ ਤੋਂ ਬਾਅਦ ਅੰਮ੍ਰਿਤਸਰ ਵਿਖੇ ਇਕ ਪ੍ਰਾਈਵੇਟ ਹਸਪਤਾਲ ਵਿਚ ਸਵਰਗਵਾਸ ਹੋ ਗਏ। ਉਹ ਅੰਮ੍ਰਿਤਸਰ ਦੇ ਲੋਕਾਂ ਦੇ ਬਹੁਤ ਹੀ ਹਰਮਨ-ਪਿਆਰੇ ਅਤੇ ਪਸੰਦੀਦਾ ਲੋਕ ਸਭਾ ਮੈਂਬਰ ਰਹੇ ਹਨ। ਉਨ੍ਹਾਂ ਨੂੰ ...

ਪੂਰੀ ਖ਼ਬਰ »

ਪੱਪੂ ਯਾਦਵ ਦੀ ਗ੍ਰਿਫ਼ਤਾਰੀ ਨਾਲ ਵਧੀ ਨਿਤਿਸ਼ ਸਰਕਾਰ ਦੀ ਵਿਰੋਧਤਾ

ਜਨ ਅਧਿਕਾਰ ਪਾਰਟੀ ('ਜਾਪ') ਦੇ ਬਾਨੀ ਅਤੇ ਸਾਬਕਾ ਸੰਸਦ ਮੈਂਬਰ ਰਾਜੇਸ਼ ਰਾਜਨ ਉਰਫ ਪੱਪੂ ਯਾਦਵ ਨੂੰ 32 ਸਾਲ ਪੁਰਾਣੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਨਾਲ ਬਿਹਾਰ ਵਿਚ ਸਿਆਸੀ ਤੂਫ਼ਾਨ ਖੜ੍ਹਾ ਹੋ ਗਿਆ ਹੈ ਅਤੇ ਨਿਤਿਸ਼ ਕੁਮਾਰ ਲਈ ਵੀ ਚੁਣੌਤੀ ਖੜ੍ਹੀ ਹੋ ਗਈ ਹੈ। ਕੌਮੀ ...

ਪੂਰੀ ਖ਼ਬਰ »

ਸਿਰਜਕ ਸੰਪਾਦਕ ਦਾ 'ਸਿਰਜਣਾ' 200

ਅਜੋਕੀ ਕੋਰੋਨਾ ਮਹਾਂਮਾਰੀ ਵਿਚ ਰਘਬੀਰ ਸਿੰਘ ਵਲੋਂ ਸੰਪਾਦਤ ਤ੍ਰੈਮਾਸਕ 'ਸਿਰਜਣਾ' ਦਾ 200ਵਾਂ ਅੰਕ ਸੁਖਦਾਈ ਸਮੱਗਰੀ ਲੈ ਕੇ ਆਇਆ ਹੈ। ਇਸ ਨੇ ਟੀ.ਵੀ. ਚੈਨਲਾਂ 'ਤੇ ਆ ਰਹੀਆਂ ਕੋਰੋਨਾ ਦੀਆਂ ਦੁਖਦਾਈ ਖ਼ਬਰਾਂ ਵਲੋਂ ਪਾਠਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਬਰੀਕ ਅੱਖਰਾਂ ਵਿਚ ਭਰੇ ਭਕੁੰਨੇ ਵੱਡ-ਆਕਾਰੀ ਪੰਨਿਆਂ ਵਾਲੇ ਇਸ ਅੰਕ ਦੇ 392 ਪੰਨੇ ਕਈ ਪੁਸਤਕਾਂ ਦੀ ਸਮੱਗਰੀ ਸਮੋਈ ਬੈਠੇ ਹਨ। ਵੱਖੋ-ਵੱਖਰੇ ਰੰਗ ਦੀਆਂ ਡੇਢ ਦਰਜਨ ਕਵਿਤਾਵਾਂ ਦਾ ਮੁੱਢ ਸੁਰਜੀਤ ਪਾਤਰ, ਦੇਵ ਤੇ ਮੋਹਨਜੀਤ ਦੀਆਂ ਕਵਿਤਾਵਾਂ ਬੰਨ੍ਹਦੀਆਂ ਹਨ। ਪਾਤਰ ਤੇ ਮੋਹਨਜੀਤ ਦੀਆਂ ਕਵਿਤਾਵਾਂ ਅਜੋਕੇ ਕਿਸਾਨ ਅੰਦੋਲਨ ਤੇ ਕਿਰਸਾਨੀ ਦੇ ਦੁੱਖਾਂ ਦੀ ਬਾਤ ਪਾਉਂਦੀਆਂ ਹਨ। ਮੋਹਨਜੀਤ ਨੇ ਜਾਨ ਸਟੈਨਬੈਕ ਦੇ ਨਾਵਲ 'ਗਰੇਪਸ ਆਫ ਰਾਥ' ਨੂੰ ਆਧਾਰ ਬਣਾ ਕੇ ਅਮਰੀਕਾ ਦੇ ਇਕ ਮੁਜ਼ਾਰੇ ਪਰਿਵਾਰ ਦੇ ਸਿਰੜ ਦੀ ਮਾਰਮਿਕ ਪੇਸ਼ਕਾਰੀ ਦੁਆਰਾ ਅਜੋਕੀ ਕਿਸਾਨੀ ਦੇ ਦੁੱਖਾਂ ਦੀ ਨਬਜ਼ ਪਹਿਚਾਣੀ ਹੈ। ਉਂਜ ਤਾਂ ਇਸ ਅੰਕ ਵਿਚ ਹਰ ਕਵੀ ਦੀਆਂ ਤਿੰਨ ਤੋਂ 10 ਕਵਿਤਾਵਾਂ ਪੇਸ਼ ਕੀਤੀਆਂ ਹਨ ਪਰ ਮੈਂ ਸਰਬਜੀਤ ਕੌਰ ਜਸ ਦੀ 'ਦਸ ਸਿਰ' ਨਾਮੀ ਕਵਿਤਾ ਦੇ ਤਿੰਨ ਸਿਰਾਂ ਦੀ ਉਦਾਹਰਨ ਦਿੰਦਾ ਹਾਂ:
ਪਹਿਲਾ : ਸ਼ਹਿਰ ਗਏ ਬੰਦੇ ਕੋਲੋਂ
ਖੋਹ ਲਏ ਵਿਸ਼ ਮੰਡੀ ਨੇ
ਭਾਸ਼ਾ, ਪਹਿਰਾਵਾ ਤੇ ਕਮਾਈ
ਪੰਜਵਾਂ : ਕਲਫ ਲੱਗੀ ਦਾਹੜੀ
ਮਲੂਕ/ਬਾਹਾਂ ਦਾ ਚੂੜਾ
ਇਕੱਠੇ ਚੜ੍ਹੇ ਜਹਾਜ਼
ਦਸਮਾਂ : ਪਿੰਡ ਨੂੰ ਚੜ੍ਹਿਆ ਤੇਈਆ ਤਾਪ
ਹੱਡ ਨਾ ਟੁੱਟਣ
ਰਿਸ਼ਤੇ ਟੁੱਟਣ
ਇਸ ਅੰਕ ਦੇ ਅੱਧੀ ਦਰਜਨ ਸ਼ਬਦ ਚਿੱਤਰ ਬਲਵੰਤ ਗਾਰਗੀ ਦੇ ਰੇਖਾਂ-ਚਿੱਤਰਾਂ ਦੀ ਯਾਦ ਦਿਵਾਉਂਦੇ ਹਨ। ਉਹ ਇਕ ਇਕੱਲਾ ਸੀ, ਇਥੇ ਦੋ ਗਿਆਰਾਂ ਹੀ ਨਹੀਂ ਤਿੰਨ ਤੇਤੀ ਤੇ ਪੰਜ ਪਚਵੰਜਾ ਹਨ। ਗੁਰਬਖਸ਼ ਸਿੰਘ ਦੀ ਧੀ ਅਨੂ ਦੇ ਸ਼ਿਵ ਕੁਮਾਰ ਬਟਾਲਵੀ ਪ੍ਰਤੀ ਪਿਆਰ ਦੇ ਕੱਚ ਸੱਚ ਨੂੰ ਨੇੜਿਓਂ ਨਿਤਾਰਨ ਵਾਲਾ ਸੁਕੀਰਤ ਦਾ ਸ਼ਬਦ ਚਿੱਤਰ ਬੇਮਿਸਾਲ ਹੈ। ਜਿਸ ਸਹਿਜ, ਸੁਹਿਰਦਤਾ ਤੇ ਸਿਆਣਪ ਨਾਲ ਸੁਕੀਰਤ ਨੇ ਦੋਵਾਂ ਹਮਉਮਰਾਂ ਬਾਰੇ ਉੱਡੀਆਂ ਅਫ਼ਵਾਹਾਂ ਨੂੰ ਛੰਡਿਆ ਹੈ, ਉਸ ਦੀ ਦਾਦ ਦੇਣੀ ਬਣਦੀ ਹੈ। ਵੱਡੀ ਗੱਲ ਇਹ ਕਿ ਇਥੇ ਸੁਕੀਰਤ ਆਪਣੇ ਆਪ ਨੂੰ ਅਨੂੰ ਦੇ ਪਿਤਾ ਗੁਰਬਖਸ਼ ਸਿੰਘ ਦਾ ਦੋਹਤਾ ਹੋਣ ਦੇ ਨਾਲ-ਨਾਲ ਸ਼ਿਵ ਕੁਮਾਰ ਦਾ ਭਾਣਜਾ ਹੋ ਕੇ ਪੇਸ਼ ਕਰਦਾ ਹੈ। ਜਸਵੰਤ ਦੀਦ ਨੇ ਵੀ ਸੁਰਜੀਤ ਹਾਂਸ ਦੇ ਮਿਕਨਾਤੀਸੀ ਵਿਅਕਤਿੱਤਵ ਦਾ ਖੂਬ ਨਕਸ਼ਾ ਖਿੱਚਿਆ ਹੈ। ਬਲਬੀਰ ਪਰਵਾਨਾ ਨੇ ਸਵਰਗਵਾਸੀ ਸੁਹੇਲ ਸਿੰਘ ਦੀ ਸਹਿਜਤਾ, ਰਾਜਿੰਦਰ ਪਾਲ ਸਿੰਘ ਬਰਾੜ ਨੇ ਖੇਤੀ ਤੇ ਖੇਤਾਂ ਨੂੰ ਪਰਨਾਏ ਇਕ ਕਾਮੇ ਅਤੇ ਅਵਤਾਰ ਸਿੰਘ ਬਿਲਿੰਗ ਨੇ ਚਾਚਾ ਤੇਜਾ ਸਿੰਘ ਦੇ ਸੁਭਾਅ ਦੀਆਂ ਪਰਤਾਂ ਖੋਲ੍ਹੀਆਂ ਹਨ।
ਦਰਵੇਸ਼ ਕਹਾਣੀਕਾਰ ਮੁਖਤਿਆਰ ਸਿੰਘ ਨਾਲ ਕੀਤੀ ਇਕ ਮੁਲਾਕਾਤ ਵੀ ਸ਼ਬਦ ਚਿੱਤਰ ਹੋ ਨਿੱਬੜਦੀ ਹੈ। ਜੇ ਇਨ੍ਹਾਂ ਵਿਚ ਦਾਸ ਦਾ ਪੁਰਾਣੇ ਤੇ ਨਵੇਂ ਚੰਡੀਗੜ੍ਹ ਦੀਆਂ ਪੈੜਾਂ ਨੱਪਦਾ ਲੇਖ ਵੀ ਸ਼ਾਮਿਲ ਕਰ ਲਈਏ ਤਾਂ ਸ਼ਬਦ ਚਿੱਤਰਾਂ ਦੀ ਸੰਪੂਰਨ ਪੁਸਤਕ ਬਣ ਜਾਂਦੀ ਹੈ। ਇਹੀਓਂ ਧਾਰਨਾ ਉਨ੍ਹਾਂ ਲੇਖਾਂ ਬਾਰੇ ਵੀ ਢੁਕਦੀ ਹੈ ਜਿਨ੍ਹਾਂ ਵਿਚ ਚਮਨ ਲਾਲ ਨੇ ਵਰਤਮਾਨ ਕਿਸਾਨ ਅੰਦੋਲਨ ਨੂੰ ਇਤਿਹਾਸਕ ਲੋਕ ਲਹਿਰ ਗਰਦਾਨਿਆ ਹੈ ਤੇ ਤੇਜਵੰਤ ਸਿੰਘ ਗਿੱਲ ਨੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇ ਉਨ੍ਹਾਂ ਪੱਖਾਂ ਦਾ ਚਿਤਰਨ ਤੇ ਚਿਤਾਰਨ ਪੇਸ਼ ਕੀਤਾ ਹੈ ਜਿਹੜੇ ਉਨ੍ਹਾਂ ਨੇ ਆਪਣੇ ਬਲੀਦਾਨ ਤੋਂ ਪਹਿਲਾਂ ਮਾਤਾ ਗੁਜਰੀ ਤੇ ਆਪਣੇ ਸਪੂਤ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਹੌਸਲਾ ਬਣਾਈ ਰੱਖਣ ਲਈ ਜਤਾਏ ਸਨ। ਨਿਰਾ ਭਾਣਾ ਮੰਨਣ ਤੋਂ ਕਿਤੇ ਵਡੇਰੀ ਸਮਰੱਥਾ ਵਾਲੇ। ਲੇਖ ਲੜੀ ਵਿਚ ਰੌਣਕੀ ਰਾਮ, ਸੁਖਵੰਤ ਹੁੰਦਲ, ਕੁਲਦੀਪ ਦੀਪ, ਸਾਧੂ ਸਿੰਘ, ਸਾਹਿਬ ਸਿੰਘ ਤੇ ਪਿਆਰਾ ਸਿੰਘ ਭੋਗਲ ਨੇ ਵੀ ਆਪੋ ਆਪਣੇ ਚਿੰਤਨ ਉੱਤੇ ਸੁਚੇਤ ਪਹਿਰਾ ਦਿੱਤਾ ਹੈ। ਸਿਰਜਣਾ 200ਵਾਂ ਵਿਚ ਸ਼ਾਮਿਲ ਇਕ ਦਰਜਨ ਕਹਾਣੀਆਂ ਬਾਰੇ ਵੀ ਉਹੀਓ ਗੱਲ ਪੂਰੀ ਢੁਕਦੀ ਹੈ। ਸਾਰੇ ਕਹਾਣੀਕਾਰ ਬਹੁਰੰਗੇ ਤੇ ਬਹੁਪਰਤੀ ਰਚਣਹਾਰੇ ਹਨ : ਬਲਵਿੰਦਰ ਗਰੇਵਾਲ, ਗੁਰਮੀਤ ਕੜਿਆਲਵੀ, ਲਾਲ ਸਿੰਘ, ਸਾਧੂ ਬਿਨਿੰਗ, ਹਰਪ੍ਰੀਤ ਸੇਖਾ, ਬਲਬੀਰ ਮਾਧੋਪੁਰੀ, ਸਿਮਰ ਧਾਲੀਵਾਲ, ਜਤਿੰਦਰ ਹਾਂਸ, ਦੀਪਤੀ ਬਬੂਟਾ, ਕੁਲਵੰਤ ਬਡੇਸਰੋਂ, ਅਰਵਿੰਦਰ ਧਾਲੀਵਾਲ ਤੇ ਨਿਰੰਜਣ ਬੋਹਾ। ਮੈਂ ਇਸ ਸੂਚੀ ਵਿਚੋਂ ਵਰਿਆਮ ਸਿੰਘ ਸੰਧੂ ਦੀ ਕਹਾਣੀ 'ਮੈਂ ਰੋ ਲਾਂ ਇਕ ਵਾਰ!' ਬਾਹਰ ਕੱਢ ਲਈ ਹੈ ਕਿਉਂਕਿ 56 ਪੰਨਿਆਂ ਵਿਚ ਫੈਲੀ ਇਹ ਰਚਨਾ ਦਲੀਪ ਕੌਰ ਟਿਵਾਣਾ ਦੇ ਹਰ ਨਾਵਲ ਨਾਲੋਂ ਵੱਧ ਸਮੱਗਰੀ ਤੇ ਸਮਰੱਥਾ ਰੱਖਦੀ ਹੈ। ਮੈਂ ਲਿਖ ਚੁੱਕਾ ਹਾਂ ਕਿ ਇਕ ਅੰਕ ਵਿਚ ਅੱਧੀ ਦਰਜਨ ਪੁਸਤਕਾਂ ਦੀ ਸਮੱਗਰੀ ਹੈ। ਅੰਕ ਇਕ, ਰਸ ਰੰਗ ਅਨੇਕ! ਇਸ ਤੋਂ ਪਹਿਲਾਂ ਕਿ ਮੈਂ ਪੁਸਤਕ ਰੀਵੀਊ ਭਾਗ ਵਿਚ ਬਲਬੀਰ ਮਾਧੋਪੁਰੀ ਦੇ ਨਾਵਲ 'ਮਿੱਟੀ ਬੋਲ ਪਈ' ਜਾਂ ਸਰਘੀ ਦੇ ਕਹਾਣੀ ਸੰਗ੍ਰਹਿ 'ਆਪਣੇ ਆਪਣੇ ਮਰਸੀਏ' ਤੇ ਹੋਰਨਾਂ ਦੀ ਗੱਲ ਕਰਾ, ਮੈਂ ਦੱਸਣਾ ਚਾਹਾਂਗਾ ਕਿ ਇਸ ਅੰਕ ਵਿਚ ਉਨ੍ਹਾਂ ਲੇਖਕਾਂ ਦੇ ਅੱਧੀ ਦਰਜਨ ਖ਼ਤ ਹਨ ਜਿਹੜੇ ਆਪਣੀ ਕੋਈ ਸਨੇਹੀ ਰਚਨਾ ਨਹੀਂ ਭੇਜ ਸਕੇ। ਸੰਪਾਦਕ ਨੇ ਇਨ੍ਹਾਂ ਨੂੰ 'ਮੁਹੱਬਤੀ ਬੋਲ' ਕਿਹਾ ਹੈ। ਇਨ੍ਹਾਂ ਬੋਲਾਂ ਵਿਚ ਵੀ ਉਹੀਓ ਚਿਤਵਿਆ ਗਿਆ ਹੈ ਜੋ ਮੈਂ ਸਮੁੱਚੇ ਅੰਕ ਬਾਰੇ ਲਿਖ ਚੁੱਕਾ ਹਾਂ।
ਅੰਕ ਦੇ ਸੰਪਾਦਕੀ ਵਿਚ ਰਘਬੀਰ ਸਿੰਘ ਨੇ ਪਰਚੇ ਦੇ ਹਿਤੈਸ਼ੀਆਂ ਦੀ ਉਸ ਭਾਵਨਾ ਦੀ ਬਾਤ ਵੀ ਪਾਈ ਹੈ। ਜਿਸ ਵਿਚ 80ਵਿਆਂ ਵਿਚ ਲੰਘ ਰਹੇ ਸੰਪਾਦਕ ਦੇ ਲਾਂਭੇ ਹੋਣ ਦੀ ਸੂਰਤ ਵਿਚ ਸਿਰਜਣਾ ਦੇ ਭਵਿੱਖੀ ਸਫ਼ਰ ਦੀ ਚਿੰਤਾ ਦਰਸਾਈ ਹੈ। ਨੱਬਿਆਂ ਨੂੰ ਢੁੱਕ ਰਿਹਾ ਦਾਸ ਆਪਣੇ ਆਪ ਨੂੰ ਵੀ ਹਿਤੈਸ਼ੀਆਂ ਵਿਚ ਸ਼ਾਮਿਲ ਕਰਦਿਆਂ ਇਹ ਕਹਿਣਾ ਚਾਹੇਗਾ ਕਿ ਸਾਨੂੰ ਇਹ ਲਾਜ਼ਮੀ ਕਰ ਜਾਣਾ ਚਾਹੀਦਾ ਹੈ ਕਿ ਵਰਤਮਾਨ ਸੰਪਾਦਕ ਦੇ ਤੁਰ ਜਾਣ ਤੋਂ ਪਿੱਛੋਂ ਕੋਈ ਵੀ ਇਸ ਨਾਂਅ ਦਾ ਰਸਾਲਾ ਨਾ ਕੱਢ ਸਕੇ। ਇਥੇ ਮੈਂ 'ਪ੍ਰੀਤ ਲੜੀ' ਤੇ 'ਪੰਜ ਦਰਿਆ' ਦੇ ਰਾਹ ਤੁਰਨ ਨਾਲੋਂ 'ਨਾਗਮਣੀ' ਦਾ ਪੈਂਡਾ ਚੁਣਨ ਨੂੰ ਤਰਜੀਹ ਦਿਆਂਗਾ। ਹਥਲਾ ਅੰਕ ਮੇਰੀ ਧਾਰਨਾ ਦੀ ਪੁਸ਼ਟੀ ਕਰਦਾ ਹੈ।
ਜੇ ਗੁਰਬਖਸ਼ ਸਿੰਘ ਪ੍ਰੀਤ ਲੜੀ ਤੇ ਮੋਹਨ ਸਿੰਘ ਨਾਲੋਂ ਅੰਮ੍ਰਿਤਾ ਪ੍ਰੀਤਮ ਦੇ ਨੰਬਰ ਵਧਦੇ ਹਨ ਤਾਂ ਆਪਾਂ ਨੂੰ ਕੀ? ਏਨਾ ਜ਼ਰੂਰ ਹੈ ਕਿ ਆਪਾਂ ਸੈਂਕੜੇ ਮਾਰਨ ਦੀ ਥਾਂ ਚੌਕੇ ਛਿੱਕੇ ਜਾਂ ਦਸੀਏ ਪੰਜੇ ਮਾਰਨ ਦੀ ਸੋਚ ਸਕਦੇ ਹਾਂ। ਮੈਂ ਤਾਂ ਛੋਟੀ ਤੋਂ ਛੋਟੀ ਛਾਲ ਦੇ ਹੱਕ ਵਿਚ ਹਾਂ, ਪਰ ਮੇਰੇ ਪਿੱਛੇ ਉੱਕਾ ਨਾ ਲੱਗਿਓ, ਲੱਗੇ ਰਹੋ!
ਇਕ ਬਿਲਾਸਪੁਰ ਇਹ ਵੀ
ਖੰਨਾ ਸੰਘੋਲ ਮਾਰਗ 'ਤੇ ਪੈਂਦੇ ਪਿੰਡ ਕੋਟਲਾ ਬਡਲਾ ਦਾ ਜੰਮਪਲ ਹੋਣ ਦੇ ਨਾਤੇ ਮੈਂ ਖਮਾਣੋਂ ਨੇੜਲੇ ਬਲਾਸਪੁਰ ਤੋਂ ਵੀ ਜਾਣੂ ਸਾਂ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਜਨਮ ਸਥਾਨ ਵਾਲੇ ਬਿਲਾਸਪੁਰ ਤੋਂ ਵੀ। ਇਹ ਵੀ ਕਿ ਪਹਿਲੇ ਬਿਲਾਸਪੁਰ ਦੀ ਵਸੋਂ 1000 ਤੋਂ ਘੱਟ ਰਹੀ ਹੈ ਦੂਜੇ ਦੀ ਤਿੰਨ ਹਜ਼ਾਰ ਤੋਂ। ਹੁਣ ਬਹੁ-ਪੱਖੀ ਲੇਖਕ ਨਿਰਮਲ ਜੌੜਾ ਦੀ ਪੁਸਤਕ 'ਮੈਂ ਬਿਲਾਸਪੁਰੋਂ ਬੋਲਦਾਂ' ਪੜ੍ਹ ਕੇ ਪਤਾ ਲੱਗਿਆ ਕਿ ਉਹਦੇ ਬਿਲਾਸਪੁਰ ਦੀ ਵਸੋਂ ਬੇਅੰਤ ਸਿੰਘ ਵਾਲੇ ਨਾਲੋਂ ਵੀ ਤਿੰਨ ਗੁਣਾ ਹੈ। ਮੈਂ ਖ਼ੁਸ਼ ਹਾਂ ਕਿ ਨਿਰਮਲ ਜੌੜਾ ਦੇ ਦੁੱਖਾਂ ਸੁੱਖਾਂ ਤੇ ਸੰਗੀ ਸਾਥੀਆਂ ਦੀ ਬਾਤ ਪਾਉਂਦੀ ਇਸ ਪੁਸਤਕ ਸਦਕਾ ਮੇਰੀ ਸਾਂਝ ਵਾਲੇ ਤੀਜੇ ਬਿਲਾਸਪੁਰ ਦਾ ਨਾਂਅ ਪਹਿਲੇ ਦੋਵਾਂ ਨਾਲੋਂ ਉੱਤੇ ਬੋਲਿਆ ਕਰੇਗਾ। ਇਥੇ ਸਾਹਿਤਕਾਰੀ ਰਾਜਨੀਤੀ ਨੂੰ ਮਾਤ ਪਾ ਗਈ ਹੈ। ਇਸ ਲਈ ਵੀ ਕਿ ਜੌੜਾ ਦੀ ਪੁਸਤਕ ਆਪ ਬੀਤੀ ਤੇ ਜਗਬੀਤੀ ਦਾ ਭੁਲੇਖਾ ਪਾਉਂਦੀ ਹੈ। ਤੀਜਾ ਬਿਲਾਸਪੁਰ ਜ਼ਿੰਦਾਬਾਦ!
ਅੰਤਿਕਾ
-ਬਰਕਤ ਰਾਮ ਯੁਮਨ-
ਤੁਹਾਡੇ ਆਉਣ 'ਤੇ ਬਿਰਹਾਂ ਦੇ ਭਾਂਬੜ ਹੋਰ ਵੀ ਭੜਕੇ
ਸੱਜਣ ਦੇ ਸ਼ਹਿਰ ਵਿਚੋਂ ਹੋ ਕੇ ਆਈਓ ਠੰਢੀਓ ਵਾਓ।

ਖ਼ਬਰ ਸ਼ੇਅਰ ਕਰੋ

 



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX