ਤਾਜਾ ਖ਼ਬਰਾਂ


ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜੀ. ਕੇ. ਪੁੱਜੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮਿਲਣ
. . .  27 minutes ago
ਤਲਵੰਡੀ ਸਾਬੋ, 30 ਮਾਰਚ (ਰਣਜੀਤ ਸਿੰਘ ਰਾਜੂ)- ਪੰਜਾਬ ਅੰਦਰ ਆਪ੍ਰੇਸ਼ਨ ਅੰਮ੍ਰਿਤਪਾਲ ਦੌਰਾਨ ਬੀਤੇ ਕੱਲ ਅੰਮ੍ਰਿਤਪਾਲ ਸਿੰਘ ਵਲੋਂ ਵੀਡਿਓ ਜਾਰੀ ਕਰਨ ਤੋਂ ਬਾਅਦ ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ....
ਅਮਿਤ ਸ਼ਾਹ ਹਮੇਸ਼ਾ ਝੂਠ ਬੋਲਦੇ ਹਨ- ਮਲਿਕਾਅਰਜੁਨ ਖੜਗੇ
. . .  30 minutes ago
ਨਵੀਂ ਦਿੱਲੀ, 30 ਮਾਰਚ- ਅਮਿਤ ਸ਼ਾਹ ਦੇ ਇਸ ਬਿਆਨ ’ਤੇ ਕਿ ਕਾਂਗਰਸ ਰਾਹੁਲ ਗਾਂਧੀ ਦੇ ਮੁੱਦੇ ’ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ’ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮੈਂ ਇਸ ਬਾਰੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ। ਗ੍ਰਹਿ ਮੰਤਰੀ ਹਮੇਸ਼ਾ ਗੁੰਮਰਾਹ ਕਰਦੇ ਹਨ, ਉਹ ਹਮੇਸ਼ਾ ਝੂਠ ਬੋਲਦੇ....
ਆਪਣੀਆਂ ਦੋ ਧੀਆਂ ਨੂੰ ਅੱਗ ਲਾਉਣ ਵਾਲਾ ਵਿਅਕਤੀ ਗਿ੍ਫ਼ਤਾਰ
. . .  about 1 hour ago
ਹੁਸ਼ਿਆਰਪੁਰ, 30 ਮਾਰਚ- ਜ਼ਿਲ੍ਹੇ ਦੇ ਤਲਵਾੜਾ ਪੁਲਿਸ ਥਾਣੇ ਤਹਿਤ ਪੈਂਦੇ ਇਕ ਪਿੰਡ ’ਚ ਪੁਲਿਸ ਵਲੋਂ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਜਿਸ ਨੇ ਪਿਛਲੇ ਦਿਨੀਂ ਕਥਿਤ ਤੌਰ ’ਤੇ ਆਪਣੀਆਂ....
ਪ੍ਰਧਾਨ ਮੰਤਰੀ ਨੇ ਕੀਤੀ ‘ਦਿ ਐਲੀਫ਼ੈਂਟ ਵਿਸਪਰਜ਼’ ਦੇ ਨਿਰਮਾਤਾ ਤੇ ਨਿਰਦੇਸ਼ਕ ਨਾਲ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 30 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਦਿ ਐਲੀਫ਼ੈਂਟ ਵਿਸਪਰਜ਼’ ਦੇ ਆਸਕਰ ਜਿੱਤਣ ਵਾਲੇ ਨਿਰਮਾਤਾ ਗੁਨੀਤ ਮੋਂਗਾ ਅਤੇ ਨਿਰਦੇਸ਼ਕ ਕਾਰਤੀਕੀ ਗੋਂਸਾਲਵੇਸ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਰਦਿਆਂ ਕਿਹਾ ਕਿ ‘ਦਿ ਐਲੀਫ਼ੈਂਟ ਵਿਸਪਰਜ਼’ ਦੀ ਸਿਨੇਮਿਕ ਚਮਕ ਅਤੇ.....
ਸ਼੍ਰੋਮਣੀ ਕਮੇਟੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
. . .  about 1 hour ago
ਅੰਮ੍ਰਿਤਸਰ, 30 ਮਾਰਚ (ਜਸਵੰਤ ਸਿੰਘ ਜੱਸ)- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਜੂਨ 2023 ਵਿਚ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸ਼ਰਧਾਲੂਆਂ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ ਹੈ। ਚਾਹਵਾਨ ਸ਼ਰਧਾਲੂ ਆਪਣੇ ਪਾਸਪੋਰਟ 13 ਅਪ੍ਰੈਲ....
ਦੁਰਲੱਭ ਬਿਮਾਰੀਆਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਹੋਈਆਂ ਕਸਟਮ ਮੁਕਤ
. . .  about 1 hour ago
ਨਵੀਂ ਦਿੱਲੀ, 30 ਮਾਰਚ- ਦੁਰਲੱਭ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੁਰਲੱਭ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਬਹੁਤ ਮਹਿੰਗੀਆਂ ਹੁੰਦੀਆਂ ਹਨ। ਇਸ ਸੰਬੰਧ ਵਿਚ ਇਕ ਵੱਡਾ ਫ਼ੈਸਲਾ ਲੈਂਦੇ ਹੋਏ, ਸਰਕਾਰ ਨੇ ਦੁਰਲੱਭ ਬਿਮਾਰੀਆਂ ਲਈ.....
ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੈਵੀ ਪ੍ਰਭੂਸੱਤਾ ਨਾਲ ਟੱਕਰ ਲੈਣ ਤੋਂ ਗੁਰੇਜ਼ ਕਰੇ-ਭਾਈ ਲੌਂਗੋਵਾਲ
. . .  about 1 hour ago
ਲੌਂਗੋਵਾਲ, 30 ਮਾਰਚ (ਵਿਨੋਦ, ਖੰਨਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੈਵੀ-ਪ੍ਰਭੂਸੱਤਾ ਨਾਲ ਟੱਕਰ ਲੈਣ ਤੋਂ ਗੁਰੇਜ਼ ਕਰਨ। ਭਾਈ ਲੌਂਗੋਵਾਲ ਨੇ ਕਿਹਾ ਕਿ ਨਜਾਇਜ਼ ਪੁਲਿਸ.....
ਰਾਹੁਲ ਗਾਂਧੀ ਖ਼ਿਲਾਫ਼ ਕਾਰਵਾਈ ਲੋਕਤੰਤਰ ਦੀ ਹੱਤਿਆ- ਰਾਜਾ ਵੜਿੰਗ
. . .  about 3 hours ago
ਲੁਧਿਆਣਾ, 30 ਮਾਰਚ (ਪਰਮਿੰਦਰ ਸਿੰਘ ਆਹੂਜਾ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਸਾਂਸਦ ਵਜੋਂ ਰੱਦ ਕੀਤੀ ਗਈ ਮੈਂਬਰਸ਼ਿਪ ਲੋਕਤੰਤਰ ਦੀ ਹੱਤਿਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਇਸ.....
ਮੇਰੀਆਂ ਵਿਦਿਆਰਥਣਾਂ ਲਈ ਮੈਂ ਖ਼ੁਦ ਹੀ ਰੋਲ ਮਾਡਲ- ਵੀ. ਸੀ. ਪ੍ਰੋ. ਰੇਨੂੰ ਚੀਮਾ
. . .  about 3 hours ago
ਮੁਹਾਲੀ, 30 ਮਾਰਚ (ਦਵਿੰਦਰ) - ਪੰਜਾਬ ਯੂਨੀਵਰਸਿਟੀ ਦੇ ਨਵੇਂ ਚੁਣੇ ਗਏ ਵੀ. ਸੀ. ਪ੍ਰੋ. ਰੇਨੂੰ ਚੀਮਾ ਵਿੱਗ ਵਲੋਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ...
ਅਜੀਤ ਡੋਵਾਲ ਵਲੋਂ ਆਪਣੇ ਯੂ.ਕੇ. ਹਮਰੁਤਬਾ ਨਾਲ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 30 ਮਾਰਚ- ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵਲੋਂ ਅੱਜ ਯੂ. ਕੇ. ਦੇ ਆਪਣੇ ਹਮਰੁਤਬਾ ਟਿਮ ਬੈਰੋਜ਼ ਨਾਲ ਇਕ ਗੈਰ...
ਇੰਦੌਰ: ਮੰਦਿਰ ਦੀ ਬਾਵੜੀ ਦੀ ਛੱਤ ਡਿੱਗਣ ਕਾਰਨ 25 ਤੋਂ ਵੱਧ ਲੋਕ ਜ਼ਖ਼ਮੀ
. . .  about 3 hours ago
ਇੰਦੌਰ, 30 ਮਾਰਚ- ਇੱਥੋਂ ਦੇ ਸਨੇਹ ਨਗਰ ਨੇੜੇ ਪਟੇਲ ਨਗਰ ’ਚ ਸਥਿਤ ਇਕ ਮੰਦਿਰ ਦੀ ਬਾਵੜੀ ਦੀ ਛੱਤ ਡਿੱਗਣ ਕਾਰਨ 25 ਤੋਂ ਵੱਧ ਲੋਕ ਉਸ ’ਚ ਡਿੱਗ ਗਏ। ਖ਼ੂਹ ’ਚ ਡਿੱਗੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਵੀ ਕਾਫ਼ੀ ਦੇਰ ਤੱਕ ਫ਼ਾਇਰ ਬ੍ਰਿਗੇਡ, ਐਂਬੂਲੈਂਸ ਅਤੇ 108 ਗੱਡੀਆਂ ਮੌਕੇ ’ਤੇ ਨਹੀਂ....
ਭਾਰਤੀ ਨਿਆਂਪਾਲਿਕਾ ਵਿਦੇਸ਼ੀ ਦਖ਼ਲਅੰਦਾਜ਼ੀ ਨਾਲ ਪ੍ਰਭਾਵਿਤ ਨਹੀਂ ਹੋ ਸਕਦੀ- ਕਿਰਨ ਰਿਜਿਜੂ
. . .  about 4 hours ago
ਨਵੀਂ ਦਿੱਲੀ, 30 ਮਾਰਚ- ਜਰਮਨੀ ਦੇ ਵਿਦੇਸ਼ ਮੰਤਰਾਲੇ ਵਲੋਂ ਰਾਹੁਲ ਗਾਂਧੀ ਨੂੰ ਅਯੋਗ ਠਹਿਰਾਉਣ ਦੇ ਮਾਮਲੇ ’ਤੇ ਟਿੱਪਣੀ ਕੀਤੀ ਗਈ ਹੈ। ਇਸ ਦਾ ਜਵਾਬ ਦਿੰਦਿਆ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕਰ ਕਿਹਾ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣ ਲਈ ਵਿਦੇਸ਼ੀ ਤਾਕਤਾਂ ਨੂੰ.....
ਪ੍ਰਧਾਨ ਮੰਤਰੀ 1 ਅਪ੍ਰੈਲ ਨੂੰ ਜਾਣਗੇ ਭੋਪਾਲ
. . .  about 4 hours ago
ਨਵੀਂ ਦਿੱਲੀ, 30 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਪ੍ਰੈਲ ਨੂੰ ਭੋਪਾਲ ਜਾਣਗੇ। ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਭੋਪਾਲ ਦੇ ਕੁਸ਼ਾਭਾਊ ਠਾਕਰੇ ਹਾਲ ਵਿਚ ਸੰਯੁਕਤ ਕਮਾਂਡਰਾਂ ਦੀ ਕਾਨਫ਼ਰੰਸ-2023 ਵਿਚ ਸ਼ਿਰਕਤ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਭੋਪਾਲ ਅਤੇ ਨਵੀਂ ਦਿੱਲੀ ਵਿਚਕਾਰ ਰਾਣੀ ਕਮਲਾਪਤੀ....
ਅੰਮ੍ਰਿਤਪਾਲ ਦੇ ਇਕ ਸਾਥੀ ਨੂੰ ਸੰਗਰੂਰ ਜੇਲ੍ਹ ਤੋਂ ਲਿਆ ਕੇ ਕੀਤਾ ਅਦਾਲਤ ’ਚ ਪੇਸ਼
. . .  about 4 hours ago
ਅਜਨਾਲਾ, 30 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਮਾਮਲੇ ਵਿਚ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਮਨਦੀਪ ਸਿੰਘ ਨੂੰ ਅੱਜ ਪੁਲਿਸ ਵਲੋਂ ਸੰਗਰੂਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵਲੋਂ....
ਜਲੰਧਰ ਵਿਚ ਲੱਗਿਆ ਚੋਣ ਜ਼ਾਬਤਾ
. . .  about 4 hours ago
ਜਲੰਧਰ, 30 ਮਾਰਚ- ਅੱਜ ਇੱਥੋਂ ਦੇ ਡੀ.ਸੀ. ਜਸਪ੍ਰੀਤ ਸਿੰਘ ਵਲੋਂ ਹਲਕੇ ਦੀ ਹੋਣ ਜਾ ਰਹੀ ਜ਼ਿਮਨੀ ਚੋਣ ਸੰਬੰਧੀ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਵਿਚ ਉਨ੍ਹਾਂ ਦੱਸਿਆ ਕਿ ਹਲਕੇ ਵਿਚ ਚੋਣ ਜ਼ਾਬਤਾ ਲਗਾਇਆ ਜਾ ਚੁੱਕਾ ਹੈ। ਉਨ੍ਹਾਂ ਵਲੋਂ ਚੋਣ ਦੌਰਾਨ ਡਿਊਟੀ ਦੇਣ ਵਾਲੇ ਅਧਿਕਾਰੀਆਂ ਦੇ ਨੰਬਰਾਂ ਦੀ ਸੂਚੀ ਵੀ ਜਾਰੀ.....
ਘੋੜੇ ਟਰਾਲੇ ਨੂੰ ਲੱਗੀ ਅੱਗ
. . .  about 4 hours ago
ਕੋਟਕਪੂਰਾ, 30 ਮਾਰਚ (ਮੋਹਰ ਸਿੰਘ ਗਿੱਲ)- ਕੋਟਕਪੂਰਾ ਨੇੜੇ ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਕ ’ਤੇ ਇਕ ਸੀਮਿੰਟ ਨਾਲ ਲੱਦਿਆ ਘੋੜਾ ਟਰਾਲਾ ਕਿਸੇ ਵਾਹਨ ਨੂੰ ਬਚਾਉਂਦੇ ਸਮੇਂ ਪਲਟ ਗਿਆ। ਇਸ ਉਪਰੰਤ ਇਸ ਨੂੰ ਅੱਗ ਲੱਗ ਗਈ। ਰੋਪੜ ਵਾਸੀ ਡਰਾਈਵਰ ਲਖਵੀਰ ਸਿੰਘ ਨੇ....
ਸੜਕ ਹਾਦਸੇ ’ਚ ਇਕ ਦੀ ਮੌਤ ਦੂਜਾ ਗੰਭੀਰ ਜ਼ਖ਼ਮੀ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ, 30 ਮਾਰਚ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਅੱਜ ਸਵੇਰੇ ਸੁਨਾਮ-ਕੌਹਰੀਆਂ ਸੜਕ ’ਤੇ ਹੋਏ ਹਾਦਸੇ ’ਚ ਮੋਟਰਸਾਇਕਲ ਸਵਾਰ ਇਕ ਵਿਅਕਤੀ ਦੀ ਮੌਤ ਅਤੇ ਦੂਜੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਨਾਨਕੇ ਘਰ....
ਅੰਮ੍ਰਿਤਪਾਲ ਨੂੰ ਲੈ ਕੇ ਦਮਦਮਾ ਸਾਹਿਬ ਦੂਜੇ ਦਿਨ ਵੀ ਬਣਿਆ ਪੁਲਿਸ ਛਾਉਣੀ
. . .  about 5 hours ago
ਤਲਵੰਡੀ ਸਾਬੋ, 30 ਮਾਰਚ (ਰਣਜੀਤ ਸਿੰਘ ਰਾਜੂ)- ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਆਤਮ ਸਮਰਪਨ ਕਰਨ ਦੀਆਂ ਅਫ਼ਵਾਹਾਂ ਦੌਰਾਨ ਇਤਿਹਾਸਿਕ ਨਗਰ ਤਲਵੰਡੀ ਸਾਬੋ ਅੱਜ ਦੂਜੇ ਦਿਨ ਵੀ ਪੁਲਿਸ ਛਾਉਣੀ ਬਣਿਆ ਹੋਇਆ ਹੈ। ਜਿੱਥੇ ਨਗਰ ....
ਪੱਤਰਕਾਰ ਨਾਲ ਕੁੱਟਮਾਰ ਮਾਮਲੇ ’ਚ ਸਲਮਾਨ ਖ਼ਾਨ ਖ਼ਿਲਾਫ਼ ਦਰਜ ਐਫ਼.ਆਈ.ਆਰ. ਰੱਦ
. . .  about 5 hours ago
ਮਹਾਰਾਸ਼ਟਰ, 30 ਮਾਰਚ- ਬੰਬੇ ਹਾਈ ਕੋਰਟ ਨੇ 2019 ਵਿਚ ਇਕ ਪੱਤਰਕਾਰ ਨਾਲ ਕੁੱਟਮਾਰ ਅਤੇ ਦੁਰਵਿਵਹਾਰ ਦੇ ਮਾਮਲੇ ਵਿਚ ਅਭਿਨੇਤਾ ਸਲਮਾਨ ਖ਼ਾਨ ਦੇ ਖ਼ਿਲਾਫ਼ ਦਰਜ ਐਫ਼.ਆਈ.ਆਰ. ਨੂੰ ਰੱਦ ਕਰਨ ਦੇ ਹੁਕਮ ਦਿੱਤੇ ਹਨ। ਹੁਣ ਸਲਮਾਨ ਖ਼ਾਨ ਨੂੰ ਅੰਧੇਰੀ ਅਦਾਲਤ....
ਕਾਂਗਰਸ ਦੇ ਸੰਸਦ ਮੈਂਬਰ ਦਿਗਵਿਜੇ ਸਿੰਘ ਨੇ ਜਰਮਨ ਦੇ ਵਿਦੇਸ਼ ਮੰਤਰਾਲੇ ਅਤੇ ਰਿਚਰਡ ਵਾਕਰ ਦਾ ਕੀਤਾ ਧੰਨਵਾਦ
. . .  about 6 hours ago
ਨਵੀਂ ਦਿੱਲੀ, 30 ਮਾਰਚ-ਕਾਂਗਰਸ ਦੇ ਸੰਸਦ ਮੈਂਬਰ ਦਿਗਵਿਜੇ ਸਿੰਘ ਨੇ ਜਰਮਨ ਦੇ ਵਿਦੇਸ਼ ਮੰਤਰਾਲੇ ਅਤੇ ਰਿਚਰਡ ਵਾਕਰ ਦਾ "ਰਾਹੁਲ ਗਾਂਧੀ ਦੇ ਅਤਿਆਚਾਰ ਦੁਆਰਾ ਭਾਰਤ ਵਿਚ ਲੋਕਤੰਤਰ ਨਾਲ ਸਮਝੌਤਾ ਕੀਤਾ...
ਦਿੱਲੀ 'ਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਿਹਤ ਮੰਤਰੀ ਕਰਨਗੇ ਮੀਟਿੰਗ
. . .  about 6 hours ago
ਨਵੀਂ ਦਿੱਲੀ, 30 ਮਾਰਚ-ਦਿੱਲੀ ਵਿਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਿਹਤ ਮੰਤਰੀ ਸੌਰਭ ਭਾਰਦਵਾਜ ਅੱਜ ਸਿਹਤ ਵਿਭਾਗ ਨਾਲ ਜੁੜੇ ਅਧਿਕਾਰੀਆਂ ਅਤੇ ਮਾਹਿਰ ਡਾਕਟਰਾਂ ਨਾਲ ਮੀਟਿੰਗ...
ਮਹਾਰਾਸ਼ਟਰ:ਮਸਜਿਦ ਦੇ ਬਾਹਰ ਸੰਗੀਤ ਵਜਾਉਣ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਝੜਪ
. . .  about 6 hours ago
ਮੁੰਬਈ, 30 ਮਾਰਚ-ਮਹਾਰਾਸ਼ਟਰ ਦੇ ਜਲਗਾਓਂ ਜ਼ਿਲੇ 'ਚ ਨਮਾਜ਼ ਚੱਲ ਰਹੀ ਸੀ ਤਾਂ ਮਸਜਿਦ ਦੇ ਬਾਹਰ ਸੰਗੀਤ ਵਜਾਉਣ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ। ਜਲਗਾਓਂ ਦੇ ਐਸ.ਪੀ. ਐਮ ਰਾਜਕੁਮਾਰ ਨੇ ਦੱਸਿਆ ਕਿ 2 ਐਫ.ਆਈ.ਆਰ. ਦਰਜ ਕੀਤੀਆਂ ਗਈਆਂ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3016 ਨਵੇਂ ਮਾਮਲੇ
. . .  about 6 hours ago
ਨਵੀਂ ਦਿੱਲੀ, 30 ਮਾਰਚ-ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3016 ਨਵੇਂ ਮਾਮਲੇ ਦਰਜ ਕੀਤੇ ਗਏ ਹਨ।1396 ਠੀਕ ਹੋਏ ਹਨ ਤੇ ਸਰਗਰਮ ਮਾਮਲਿਆਂ ਦੀ ਗਿਣਤੀ...
ਹਲਕੇ ਮੀਂਹ ਨੇ ਚਿੰਤਾ 'ਚ ਪਾਇਆ ਕਿਸਾਨਾਂ ਨੂੰ
. . .  about 6 hours ago
ਸੁਰ ਸਿੰਘ, 30 ਮਾਰਚ (ਧਰਮਜੀਤ ਸਿੰਘ)-ਅੱਜ ਸਵੇਰੇ ਪਏ ਹਲਕੇ ਮੀਂਹ ਅਤੇ ਅਸਮਾਨੀ ਛਾਈਆਂ ਕਾਲੀਆਂ ਘਟਾਵਾਂ ਨੇ ਕਿਸਾਨਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ।ਕਿਸਾਨਾਂ ਨੇ ਦੱਸਿਆ ਕਿ ਬੀਤੇ ਕੁੱਝ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਾਰਿਸ਼ ਨੇ ਪੁੱਤਾਂ ਵਾਂਗ ਪਾਲੀ ਹਾੜੀ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ...
ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਭਾਜਪਾ ਆਗੂ ਗੁਰਬੀਰ ਸਿੰਘ ਲੰਬਾ ਮੁੜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ
. . .  about 6 hours ago
ਮਲੋਟ, 30 ਮਾਰਚ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅੱਜ ਗੁਰਬੀਰ ਸਿੰਘ ਲੰਬਾ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ। ਉਹ ਇਸ ਤੋਂ ਪਹਿਲਾਂ ਵੀ ਸ੍ਰੀ ਮੁਕਤਸਰ ਸਾਹਿਬ ਦੇ ਯੂਥ ਅਕਾਲੀ ਆਗੂ ਰਹੇ ਹਨ, ਪਰ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਹਾੜ ਸੰਮਤ 553

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਸਫ਼ਾਈ ਕਰਮਚਾਰੀਆਂ ਵਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਧਰਨਾ

ਬਲਾਚੌਰ, 18 ਜੂਨ (ਦੀਦਾਰ ਸਿੰਘ ਬਲਾਚੌਰੀਆ)- ਪੱਕੇ ਕਰਨ ਦੀ ਹੱਕੀ ਮੰਗ ਨੂੰ ਲੈ ਕੇ ਹੜਤਾਲ ਤੇ ਚੱਲ ਰਹੇ ਮਿਉਂਸੀਪਲ ਕੌਂਸਲ ਬਲਾਚੌਰ ਦੇ ਸਫ਼ਾਈ ਕਰਮਚਾਰੀਆਂ ਵਲੋਂ ਅੱਜ ਕੌਂਸਲ ਦੇ ਵਿਹੜੇ ਵਿਖੇ ਧਰਨਾ ਦੇ ਕੇ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਖਿਲਾਫ਼ ...

ਪੂਰੀ ਖ਼ਬਰ »

ਬੰਗਾ ਪੁਲਿਸ ਵਲੋਂ ਥਾਂਦੀਆਂ 'ਚ ਨਸ਼ਿਆਂ ਖਿਲਾਫ਼ ਛਾਪੇਮਾਰੀ

ਬੰਗਾ, 18 ਜੂਨ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਦੀਆਂ ਹਦਾਇਤਾਂ ਅਨੁਸਾਰ ਡੀ. ਐੱਸ. ਪੀ ਸਬ ਡਵੀਜ਼ਨ ਬੰਗਾ ਗੁਰਵਿੰਦਰ ਪਾਲ ਸਿੰਘ ਦੀ ਅਗਵਾਈ ਵਿਚ ਤੜਕਸਾਰ ਬੰਗਾ ਸਦਰ ਥਾਣੇ ਦੇ ਪਿੰਡ ਥਾਂਦੀਆਂ ਵਿਚ ...

ਪੂਰੀ ਖ਼ਬਰ »

ਭੀਣ ਦਾ ਸਾਲਾਨਾ ਜੋੜ ਮੇਲਾ ਮੁਲਤਵੀ

ਮੱਲਪੁਰ ਅੜਕਾਂ, 18 ਜੂਨ (ਮਨਜੀਤ ਸਿੰਘ ਜੱਬੋਵਾਲ)-ਪਿੰਡ ਭੀਣ ਵਿਖੇ ਦਰਬਾਰ ਮਸਤ ਕਾਕੇ ਸ਼ਾਹ ਵਿਖੇ ਹਰ ਸਾਲ 19, 20 ਜੂਨ ਨੂੰ ਹੋਣ ਵਾਲਾ ਸਲਾਨਾ ਜੋੜ ਮੇਲਾ ਕੋਵਿਡ-19 ਕਰਕੇ ਸਰਕਾਰੀ ਹੁਕਮਾਂ ਤਹਿਤ ਇਸ ਵਾਰ ਮੇਲਾ ਮੁਲਤਵੀ ਕਰ ਦਿੱਤਾ ਗਿਆ ਹੈ | ਸਿਰਫ਼ ਸੇਵਾਦਾਰਾਂ ਵਲੋਂ ...

ਪੂਰੀ ਖ਼ਬਰ »

12 ਟੀਕਿਆਂ ਸਮੇਤ ਇਕ ਕਾਬੂ

ਨਵਾਂਸ਼ਹਿਰ, 18 ਜੂਨ (ਹਰਵਿੰਦਰ ਸਿੰਘ)-ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਵਲੋਂ 12 ਨਸ਼ੇ ਲਈ ਵਰਤੇ ਜਾਣ ਵਾਲੇ ਟੀਕਿਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਹੈ | ਏ.ਐੱਸ.ਆਈ. ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਾਥੀ ਪੁਲਿਸ ਕਰਮਚਾਰੀਆਂ ...

ਪੂਰੀ ਖ਼ਬਰ »

ਆਟੋ ਵਰਕਰ 26 ਨੂੰ ਫੂਕਣਗੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ

ਨਵਾਂਸ਼ਹਿਰ, 18 ਜੂਨ (ਗੁਰਬਖਸ਼ ਸਿੰਘ ਮਹੇ)-ਆਟੋ ਵਰਕਰ ਡੀਜ਼ਲ ਅਤੇ ਪੈਟਰੋਲ ਦੀਆਂ ਅਸਮਾਨ ਛੰੂਹਦੀਆਂ ਕੀਮਤਾਂ ਦੇ ਵਿਰੋਧ ਵਿਚ 26 ਜੂਨ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕਣਗੇ | ਇਹ ਫ਼ੈਸਲਾ ਅੱਜ ਨਿਊ ਆਟੋ ਵਰਕਰਜ਼ ਯੂਨੀਅਨ (ਇਫਟੂ) ਦੀ ਨਵਾਂਸ਼ਹਿਰ ...

ਪੂਰੀ ਖ਼ਬਰ »

ਸੜਕ ਅਤੇ ਘਰਾਂ 'ਚ ਗੰਦਾ ਪਾਣੀ ਭਰਨ ਨਾਲ ਲੋਕ ਪ੍ਰੇਸ਼ਾਨ

ਜਾਡਲਾ, 18 ਜੂਨ (ਬੱਲੀ)- ਲਾਗਲੇ ਪਿੰਡ ਠਠਿਆਲਾ ਢਾਹਾ (ਬਲਾਚੌਰ) ਦੇ ਦੋਵੇਂ ਛੱਪੜਾਂ ਦਾ ਪਾਣੀ ਮਾਮੂਲੀ ਜਿਹੀ ਵਰਖਾ ਹੋਣ ਨਾਲ ਹੀ ਉੱਛਲ ਕੇ ਗਲੀਆਂ ਨਾਲੀਆਂ ਅਤੇ ਲੋਕਾਂ ਦੇ ਘਰਾਂ ਵਿਚ ਦਾਖਲ ਹੋਣ ਲੱਗ ਪਿਆ ਹੈ | ਜਿਸ ਨਾਲ ਪਿੰਡ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ...

ਪੂਰੀ ਖ਼ਬਰ »

ਵਿਧਾਨ ਸਭਾ ਚੋਣਾਂ ਦੌਰਾਨ ਯੂਥ ਕਾਂਗਰਸ ਅਹਿਮ ਭੂਮਿਕਾ ਨਿਭਾਏਗੀ-ਬਰਿੰਦਰ ਸਿੰਘ ਢਿੱਲੋਂ

ਬਲਾਚੌਰ, 18 ਜੂਨ (ਦੀਦਾਰ ਸਿੰਘ ਬਲਾਚੌਰੀਆ)- 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਯੂਥ ਕਾਂਗਰਸ ਅਹਿਮ ਭੂਮਿਕਾ ਨਿਭਾਏਗਾ ਅਤੇ ਪੰਜਾਬ ਦੇ ਵਾਸੀ ਮੁੜ ਕਾਂਗਰਸ ਦੀ ਸਰਕਾਰ ਸ਼ਾਨੋ ਸ਼ੌਕਤ ਅਤੇ ਰਿਕਾਰਡਤੋੜ ਵੋਟਾਂ ਨਾਲ ਬਣਾਉਣ ਲਈ ਤਤਪਰ ਹਨ, ਇਨ੍ਹਾਂ ਵਿਚਾਰਾਂ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 5 ਨਵੇਂ ਮਾਮਲੇ

ਨਵਾਂਸ਼ਹਿਰ, 18 ਜੂਨ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 5 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਅੱਜ ਬਲਾਕ ਸੁੱਜੋਂ 'ਚ 3, ਬਲਾਕ ਮੁਜੱਫਰਪੁਰ 'ਚ 1 ਅਤੇ ਬਲਾਕ ਮੁਕੰਦਪੁਰ 'ਚ 1 ...

ਪੂਰੀ ਖ਼ਬਰ »

ਡਾਕਟਰਾਂ 'ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਰੋਸ ਪ੍ਰਦਰਸ਼ਨ

ਨਵਾਂਸ਼ਹਿਰ, 18 ਜੂਨ (ਹਰਵਿੰਦਰ ਸਿੰਘ)- ਆਈ.ਐਮ.ਏ. ਦੇ ਸੱਦੇ 'ਤੇ ਅੱਜ ਦੇਸ਼ ਭਰ 'ਚ ਹੋ ਰਹੇ ਡਾਕਟਰਾਂ 'ਤੇ ਹਮਲਿਆਂ ਦੇ ਖ਼ਿਲਾਫ਼ ਨਵਾਂਸ਼ਹਿਰ ਦੇ ਡਾਕਟਰ ਤੇ ਸਿਹਤ ਕਰਮਚਾਰੀ ਹੜਤਾਲ ਤੇ ਹਨ | ਅੱਜ ਇੱਥੋਂ ਦੇ ਹਸਪਤਾਲਾਂ ਵਿਚ ਵੀ ਓ.ਪੀ.ਡੀ. ਬੰਦ ਰੱਖ ਕੇ ਡਾਕਟਰਾਂ ਵਲੋਂ ...

ਪੂਰੀ ਖ਼ਬਰ »

ਇੰਡੀਅਨ ਮੈਡੀਕਲ ਐਸਸੀਏਸ਼ਨ ਦੇ ਸੱਦੇ 'ਤੇ ਢਾਹਾਂ ਕਲੇਰਾਂ 'ਚ ਡਾਕਟਰਾਂ ਵਲੋਂ ਰੋਸ ਪ੍ਰਦਰਸ਼ਨ

ਬੰਗਾ, 18 ਜੂਨ (ਜਸਬੀਰ ਸਿੰਘ ਨੂਰਪੁਰ) - ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਦੇਸ਼ ਭਰ ਵਿਚ ਡਾਕਟਰਾਂ 'ਤੇ ਹੋ ਰਹੇ ਹਮਲਿਆਂ ਕਰਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਡਾਕਟਰਾਂ ਨੇ ਓ. ਪੀ. ਡੀ. ਸੇਵਾਵਾਂ ਬੰਦ ਰੱਖੀਆਂ ਅਤੇ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਗੁਰਨਾਮ ਸਿੰਘ ਰਾਣੰੂ ਨਮਿਤ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸ਼ੋਕ ਮੀਟਿੰਗ

ਬੰਗਾ, 18 ਜੂਨ (ਕਰਮ ਲਧਾਣਾ)-ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਬੰਗਾ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਸਥਾਨਕ ਗਾਂਧੀ ਨਗਰ ਦੇ ਓਮ ਸ਼ਾਂਤੀ ਭਵਨ ਵਿਖੇ ਇਕ ਸ਼ੋਕ ਮੀਟਿੰਗ ਕਰਕੇ ਸਾਬਕਾ ਮੁੱਖ ਅਧਿਆਪਕ ਗੁਰਨਾਮ ਸਿੰਘ ਰਾਣੂੰ ਨੂੰ ਸ਼ਰਧਾਂਜਲੀ ਭੇਟ ਕੀਤੀ ...

ਪੂਰੀ ਖ਼ਬਰ »

ਲੱਖ ਦਾਤਾ ਪੀਰ ਦੇ ਸਥਾਨ 'ਤੇ ਤਿੰਨ ਦਿਨਾ ਮੇਲਾ ਕਰਵਾਇਆ

ਨਵਾਂਸ਼ਹਿਰ, 18 ਜੂਨ (ਹਰਵਿੰਦਰ ਸਿੰਘ)- ਇੱਥੋਂ ਦੇ ਗੜ੍ਹਸ਼ੰਕਰ ਰੋਡ ਵਿਖੇ ਸਥਿਤ ਲੱਖ ਦਾਤਾ ਪੀਰ ਦੇ ਸਥਾਨ ਤੇ ਪ੍ਰਬੰਧਕਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਤਿੰਨ ਦਿਨਾ ਮੇਲਾ ਸਮਾਪਤ ਹੋ ਗਿਆ | ਅਸਥਾਨ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ ਸਾਧੜਾ ਨੇ ...

ਪੂਰੀ ਖ਼ਬਰ »

ਸੰਨ੍ਹੀ ਭਾਟੀਆ ਯੂਥ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ

ਬਲਾਚੌਰ, 18 ਜੂਨ (ਦੀਦਾਰ ਸਿੰਘ ਬਲਾਚੌਰੀਆ)- ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਣ ਅਤੇ ਅਕਾਲੀ ਰਾਜਨੀਤੀ ਵਿਚ ਵਧੀਆ ਨਾਮਣਾ ਖੱਟਣ ਵਾਲੇ ਯੂਥ ਆਗੂ ਸੰਦੀਪ ਕੁਮਾਰ ਸੰਨ੍ਹੀ ਭਾਟੀਆ ਨੂੰ ਯੂਥ ਅਕਾਲੀ ਦਲ ਬਾਦਲ ਦੇ ...

ਪੂਰੀ ਖ਼ਬਰ »

ਅਕਾਲੀ-ਬਸਪਾ ਗੱਠਜੋੜ ਦੀ ਜਿੱਤ ਲਈ ਦਿਨ-ਰਾਤ ਇਕ ਕਰੇਗਾ ਬਸਪਾ ਯੂਥ ਵਿੰਗ-ਪ੍ਰਧਾਨ ਰਜਿੰਦਰ ਲੱਕੀ

ਰੱਤੇਵਾਲ, 18 ਜੂਨ (ਸੂਰਾਪੁਰੀ)- ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਤੋਂ ਬਾਅਦ ਹਰ ਵਰਗ ਦੇ ਲੋਕਾਂ ਵਿਚ ਆਪ ਮੁਹਾਰੇ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਗੱਠਜੋੜ ਬਾਰੇ ਵਿਰੋਧੀ ਪਾਰਟੀਆਂ ਵਲੋਂ ਦਿੱਤੇ ਜਾ ਰਹੇ ਬਿਆਨ ਬੌਖਲਾਹਟ ਦਾ ਨਤੀਜਾ ...

ਪੂਰੀ ਖ਼ਬਰ »

ਅਕਾਲੀ-ਬਸਪਾ ਦੇ ਗੱਠਜੋੜ ਹੋਣ ਕਾਰਨ ਵਿਰੋਧੀ ਪਾਰਟੀਆਂ ਦੇ ਸਾਹ ਫੁੱਲਣੇ ਸ਼ੁਰੂ-ਗੁਰਪ੍ਰੀਤ ਗੁੱਜਰ

ਰੈਲਮਾਜਰਾ, 18 ਜੂਨ (ਸੁਭਾਸ਼ ਟੌਂਸਾ)- ਮੌਜੂਦਾ ਸਮੇਂ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਵਧੀਕੀਆਂ ਕਾਰਨ ਅੱਜ ਪੰਜਾਬ ਦਾ ਹਰ ਬੱਚਾ-ਬੱਚਾ ਇੰਨਾ ਦੁਖੀ ਹੋ ਚੁੱਕਿਆ ਹੈ ਕਿ ਉਹ ਕਾਂਗਰਸ ਸਰਕਾਰ ਨੂੰ ਚੱਲਦਾ ਕਰਨ ਲਈ ਮਨ ਬਣਾਈ ਬੈਠਾ ਹੈ ਅਤੇ ਪੰਜਾਬ ...

ਪੂਰੀ ਖ਼ਬਰ »

ਸਤਿਗੁਰੂ ਅਨੁਭਵਾ ਨੰਦ ਮਹਾਰਾਜ ਦੇ ਜਨਮ ਦਿਵਸ ਨੰੂ ਸਮਰਪਿਤ ਸਮਾਗਮ ਭਲਕੇ

ਭੱਦੀ, 18 ਜੂਨ (ਨਰੇਸ਼ ਧੌਲ)- ਕੁਟੀਆ ਸਾਹਿਬ ਪਿੰਡ ਜੀਤਪੁਰ ਵਿਖੇ ਸਤਿਗੁਰੂ ਅਨੁਭਵਾ ਨੰਦ ਭੂਰੀ ਵਾਲਿਆਂ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ 20 ਜੂਨ ਦਿਨ ਐਤਵਾਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਗੱਦੀ ਨਸ਼ੀਨ ਸਵਾਮੀ ਦਾਸਾ ਨੰਦ ਭੂਰੀ ਵਾਲਿਆਂ ਦੀ ...

ਪੂਰੀ ਖ਼ਬਰ »

ਪੁਲਿਸ ਨੇ ਬਿਨਾਂ ਮਾਸਕ ਵਾਲੇ 950 ਵਿਅਕਤੀਆਂ ਦੇ ਕਰਵਾਏ ਕੋਵਿਡ ਟੈੱਸਟ, 56 ਦੇ ਕੀਤੇ ਚ

ਲਾਨ ਨਵਾਂਸ਼ਹਿਰ, 18 ਜੂਨ (ਹਰਵਿੰਦਰ ਸਿੰਘ)- ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਵਲੋਂ ਅੱਜ ਜ਼ਿਲ੍ਹੇ ...

ਪੂਰੀ ਖ਼ਬਰ »

ਪਾਣੀ ਵਾਲੀ ਟੈਂਕੀ ਦਾ ਹਨੇਰੀ ਨਾਲ 6 ਦਿਨ ਤੋਂ ਡਿੱਗਿਆ ਟਰਾਂਸਫਾਰਮਰ, ਲੋਕ ਪ੍ਰੇਸ਼ਾਨ

ਮੱਲਪੁਰ ਅੜਕਾਂ, 18 ਜੂਨ (ਮਨਜੀਤ ਸਿੰਘ ਜੱਬੋਵਾਲ) - ਪਿੰਡ ਮੰਗੂਵਾਲ ਵਿਖੇ ਪਿਛਲੇ ਦਿਨੀ ਤੇਜ਼ ਹਨੇਰੀ ਕਾਰਨ ਪੀਣ ਵਾਲੇ ਪਾਣੀ ਦੀ ਟੈਂਕੀ ਨੂੰ ਜਾਂਦੀ ਬਿਜਲੀ ਸਪਲਾਈ ਦਾ ਟਰਾਂਸਫਾਰਮ ਤੇ ਖੰਭਾ ਵੀ ਟੁੱਟ ਕੇ ਡਿੱਗ ਪਿਆ | 6 ਦਿਨ ਬੀਤ ਜਾਣ 'ਤੇ ਵੀ ਇਹ ਟਰਾਂਸਫਾਰਮ ਠੀਕ ...

ਪੂਰੀ ਖ਼ਬਰ »

ਉਧਨਵਾਲ ਵਿਖੇ ਸੰਤ ਸਮਾਗਮ ਅੱਜ

ਭੱਦੀ, 18 ਜੂਨ (ਨਰੇਸ਼ ਧੌਲ)-ਸਤਿਗੁਰੂ ਲਾਲ ਦਾਸ ਭੂਰੀ ਵਾਲਿਆਂ ਦੀ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਸਾਲਾਨਾ ਸੰਤ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਤਿਗੁਰੂ ਬ੍ਰਹਮਾ ਨੰਦ ਗਊਆਂ ਵਾਲੇ ਅਤੇ ਵੇਦਾਂਤ ਆਚਾਰੀਆ ਮੌਜੂਦਾ ਗੱਦੀ ਨਸ਼ੀਨ ਸਵਾਮੀ ਚੇਤਨਾ ਨੰਦ ...

ਪੂਰੀ ਖ਼ਬਰ »

ਨਿਰਸਵਾਰਥ ਭਾਵਨਾ ਨਾਲ ਕੀਤੀ ਸੇਵਾ ਸਿਮਰਨ ਹੀ ਸਭ ਤੋਂ ਉੱਤਮ-ਸਵਾਮੀ ਦਾਸਾ ਨੰਦ ਭੂਰੀ ਵਾਲੇ

ਭੱਦੀ, 18 ਜੂਨ (ਨਰੇਸ਼ ਧੌਲ)-ਨਿਰਸਵਾਰਥ ਭਾਵਨਾ ਨਾਲ ਕੀਤੀ ਸੇਵਾ ਸਿਮਰਨ ਹੀ ਸਭ ਤੋਂ ਉੱਤਮ ਹੈ ਜੋ ਮਨੁੱਖ ਦੇ ਮੰਗਲਮਈ ਜੀਵਨ ਬਤੀਤ ਕਰਨ ਵਿਚ ਅਕਸਰ ਹੀ ਸਹਾਈ ਹੁੰਦਾ ਹੈ | ਇਹ ਪ੍ਰਵਚਨ ਸਤਿਗੁਰੂ ਗੰਗਾ ਨੰਦ, ਸਤਿਗੁਰੂ ਓਾਕਾਰਾ ਨੰਦ, ਸਤਿਗੁਰੂ ਅਨੁਭਵਾ ਨੰਦ ਭੂਰੀ ...

ਪੂਰੀ ਖ਼ਬਰ »

ਕਰਨਾਣਾ ਦੀ ਬਹੁਮੰਤਵੀ ਸਹਿਕਾਰੀ ਸਭਾ 'ਚ 7.14 ਕਰੋੜ ਦਾ ਘਪਲਾ

ਬੰਗਾ, 18 ਜੂਨ (ਜਸਬੀਰ ਸਿੰਘ ਨੂਰਪੁਰ)-ਕਰਨਾਣਾ ਦੀ ਬਹੁਮੰਤਵੀ ਸਹਿਕਾਰੀ ਸਭਾ 'ਚ ਪੜਤਾਲ ਦੌਰਾਨ 7.14 ਕਰੋੜ ਗਬਨ ਪਾਇਆ ਗਿਆ | ਪਿਛਲੇ ਸਾਲ ਦਾ ਢਾਈ ਕਰੋੜ ਦਾ ਘਪਲਾ ਹੋਣ ਦੀ ਚਰਚਾ ਕਾਰਨ ਸੁਸਾਇਟੀ ਦਾ ਸਕੱਤਰ ਇੰਦਰਜੀਤ ਧੀਰ ਮਹਿਕਮੇ ਤੋਂ ਛੁਟੀ ਲਏ ਬਗੈਤ ਵਿਦੇਸ਼ ਚਲੇ ਗਿਆ | ਨਵੰਬਰ 2019 'ਚ ਘਪਲੇ ਦੀ ਸੂਚਨਾ ਮਿਲਦੇ ਸਾਰ ਬਾਕੀ ਖਾਤਾ ਧਾਰਕਾਂ ਨੇ ਵੀ ਆਪਣੀਆਂ ਰਕਮਾਂ ਲੈਣ ਲਈ ਸੁਸਾਇਟੀ ਨੂੰ ਗੁਹਾਰ ਲਗਾਈ ਅਤੇ ਇਸ ਦੀ ਪੜਤਾਲ ਲਈ ਅਧਿਕਾਰੀਆਂ ਤੱਕ ਪਹੁੰਚ ਕੀਤੀ | ਸੁਸਾਇਟੀ ਦੇ ਮੈਂਬਰ ਜੋਗਰਾਜ ਸਿੰਘ ਨੇ ਦੱਸਿਆ ਕਿ ਇਸ ਦੀ ਇਨਕੁਆਰੀ ਵਿਜੀਲੈਂਸ ਵਿਭਾਗ ਨੂੰ ਸੌਂਪੀ ਗਈ | ਉਨ੍ਹਾਂ ਕਿਹਾ ਕਿ ਖਾਤਾ ਧਾਰਕਾਂ 'ਚ ਅਮਾਨਤ ਨਾਲ ਖਿਲਵਾੜ ਹੋਣ ਕਾਰਨ ਹਾਹਾਕਾਰ ਮਚ ਗਈ | ਸਕੱਤਰ ਵਲੋਂ ਅਮਾਨਤਾਂ ਦਾ ਹਿਸਾਬ ਦੇਣ ਦੀ ਬਜਾਏ ਉਸ ਦੇ ਵਿਦੇਸ਼ ਭੱਜ ਜਾਣ ਨਾਲ ਜਿਥੇ ਵਿਭਾਗ ਨੂੰ ਵੱਡਾ ਘਾਟਾ ਪਿਆ ਉਥੇ ਸਭਾ ਨਾਲ ਜੁੜੇ ਖਾਤਾ ਧਾਰਕਾਂ ਦਾ ਲੈਣ ਦੇਣ ਵੀ ਬੰਦ ਹੋ ਗਿਆ | ਉਨ੍ਹਾਂ ਦੱਸਿਆ ਕਿ ਵਿਜੀਲੈਂਸ ਦੀ ਟੀਮ ਦੇ ਅਧਿਕਾਰੀ ਇੰਸਪੈਕਟਰ ਸੰਜੀਵ ਕੁਮਾਰ ਅਤੇ ਨਗੇਸ਼ ਕੁਮਾਰ ਵਲੋਂ ਕੀਤੀ ਪੜਤਾਲ ਦੌਰਾਨ ਕਰਨਾਣਾ ਸੁਸਾਇਟੀ ਵਿਚ 7 ਕਰੋੜ 14 ਲੱਖ 7 ਹਜ਼ਾਰ 596 ਦਾ ਗਬਨ ਪਾਇਆ ਗਿਆ | ਪੜਤਾਲਕਾਰ ਨਗੇਸ਼ ਕੁਮਾਰ ਨਿਰੀਖਕ ਪੜਤਾਲ ਸਹਿਕਾਰੀ ਸਭਾਵਾਂ ਜਲੰਧਰ ਅਤੇ ਸੰਜੀਵ ਕੁਮਾਰ ਨਿਰੀਖਕ ਪੜਤਾਲ ਸਹਿਕਾਰੀ ਸਭਾਵਾਂ ਨਕੋਦਰ ਨੇ ਸਹਿਕਾਰੀ ਬੈਂਕ ਦੇ ਵੱਖ-ਵੱਖ ਖਾਤਾ ਧਾਰਕਾਂ ਦੀ ਸੂਚੀ ਤਿਆਰ ਕਰਕੇ ਡੇਢ ਸਾਲ 'ਚ ਜਾਂਚ ਉਪਰੰਤ ਰਿਪੋਰਟ ਤਿਆਰ ਕੀਤੀ | ਉਨ੍ਹਾਂ ਦੱਸਿਆ ਕਿ ਸੁਸਾਇਟੀ 1957 ਤੋਂ ਚਲਦੀ ਆ ਰਹੀ ਹੈ ਇਸ ਦਾ ਆਪਣਾ ਡੀਜਲ ਪੰਪ ਹੈ | ਜਿਸ ਵਿਚ ਡੀਜਲ ਤੇਲ 'ਚ ਵੀ ਘੱਪਲਾ ਪਾਇਆ ਗਿਆ | ਸੁਸਾਇਟੀ ਨਾਲ 600 ਤੋਂ ਵੱਧ ਲੋਕ ਜੁੜੇ ਹੋਏ ਹਨ | ਜਿਨ੍ਹਾਂ ਨੇ ਸੇਵਿੰਗ ਖਾਤੇ, ਐਫ. ਡੀ ਆਦਿ ਦੇ ਰੂਪ 'ਚ ਰਕਮਾਂ ਜਮ੍ਹਾਂ ਕਰਵਾਈਆਂ ਸਨ |

ਖ਼ਬਰ ਸ਼ੇਅਰ ਕਰੋ

 

ਸਕਾਲਰਸ਼ਿਪ ਘੋਟਾਲੇ ਖਿਲਾਫ਼ 'ਆਪ' ਦੀ ਭੁੱਖ ਹੜਤਾਲ ਸੰਤੋਸ਼ ਕਟਾਰੀਆ ਦੀ ਅਗਵਾਈ 'ਚ ਚੌਥੇ ਦਿਨ 'ਚ ਸ਼ਾਮਿਲ

ਨਵਾਂਸ਼ਹਿਰ, 18 ਜੂਨ (ਗੁਰਬਖਸ਼ ਸਿੰਘ ਮਹੇ)-ਆਮ ਆਦਮੀ ਪਾਰਟੀ ਵਲੋਂ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟਿ੍ਕ ਸਕਾਲਰਸ਼ਿਪ ਦਾ ਘੁਟਾਲਾ ਕਰਨ ਵਾਲੇ ਕਾਂਗਰਸ ਪਾਰਟੀ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ਼ ਬੱਸ ਸਟੈਂਡ ਨਵਾਂਸ਼ਹਿਰ ਦੇ ਬਾਹਰ ਕੀਤੀ ਗਈ ਭੁੱਖ ...

ਪੂਰੀ ਖ਼ਬਰ »

ਮਲੇਰੀਆ ਦੇ ਲੱਛਣਾਂ ਤੇ ਬਚਾਅ ਬਾਰੇ ਦਿੱਤੀ ਜਾਣਕਾਰੀ

ਨਵਾਂਸ਼ਹਿਰ, 18 ਜੂਨ (ਹਰਵਿੰਦਰ ਸਿੰਘ)- ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਸਲੋਹ ਵਿਖੇ ਹੈਲਥ ਵੈਲਨੇਸ ਸੈਂਟਰ ਵਿਖੇ ਕੈਂਪ ਲਗਾ ਕੇ ਤੇ ਮਲੇਰੀਆਂ ਦੇ ਲੱਛਣਾਂ ਤੇ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਦੱਸਿਆ ਗਿਆ ਕਿ ਜੇਕਰ ਕਿਸੇ ਨੂੰ ਤੇਜ਼ ਬੁਖ਼ਾਰ ਹੋਵੇ ...

ਪੂਰੀ ਖ਼ਬਰ »

ਮਰੀਜ਼ਾਂ ਨੂੰ ਮੁਫ਼ਤ ਮੈਡੀਕਲ ਸੇਵਾਵਾਂ 24 ਘੰਟੇ ਦੇਣ ਲਈ ਸੁਸਾਇਟੀ ਯਤਨਸ਼ੀਲ-ਸੁਰਜੀਤ ਸਿੰਘ

ਨਵਾਂਸ਼ਹਿਰ, 18 ਜੂਨ (ਹਰਵਿੰਦਰ ਸਿੰਘ)- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਚੰਡੀਗੜ੍ਹ ਰੋਡ ਸਥਿਤ ਲੋੜਵੰਦ ਮਰੀਜ਼ਾਂ ਲਈ ਚਲਾਈ ਜਾ ਰਹੀ ਚੈਰੀਟੇਬਲ ਡਿਸਪੈਂਸਰੀ ਹੁਣ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹੀ ਰਹੇਗੀ ਜਿਸ ਦੌਰਾਨ ਡਾ: ਗੁਰਪਾਲ ਸਿੰਘ ਸੇਵਾ ...

ਪੂਰੀ ਖ਼ਬਰ »

ਚੇਅਰਮੈਨ ਸੂਦ ਵਲੋਂ ਬੰਗਾ ਨਿਵਾਸੀਆਂ ਦੇ ਮੁਆਵਜ਼ੇ ਸਬੰਧੀ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ

ਨਵਾਂਸ਼ਹਿਰ, 18 ਜੂਨ (ਗੁਰਬਖਸ਼ ਸਿੰਘ ਮਹੇ)-ਪੰਜਾਬ ਅਨੁਸੂਚਿਤ ਜਾਤੀਆਂ ਭੌਂ-ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ ਵਲੋਂ ਅੱਜ ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਨਾਲ ਮੁਲਾਕਾਤ ਕਰ ਕੇ ਬੰਗਾ ਸ਼ਹਿਰ ਦੇ ਨਿਵਾਸੀਆਂ ਦੀ ਨੈਸ਼ਨਲ ...

ਪੂਰੀ ਖ਼ਬਰ »

ਕਿ੍ਕਟ ਟੂਰਨਾਮੈਂਟ 'ਚ ਕਲਗੀਧਰ ਸਪੋਰਟਸ ਕਲੱਬ ਬਜੀਦਪੁਰ ਦੀ ਟੀਮ ਨੇ ਜਿੱਤ ਦੀ ਗੱਡੀ ਝੰਡੀ

ਔੜ, 18 ਜੂਨ (ਜਰਨੈਲ ਸਿੰਘ ਖੁਰਦ)- ਪਿੰਡ ਬਜੀਦਪੁਰ ਦੇ ਸਵ: ਨਰਿੰਦਰ ਸਿੰਘ ਨਿੰਦਾ ਨੌਜਵਾਨ ਖਿਡਾਰੀ ਦੀ ਨਿੱਘੀ ਯਾਦ ਨੂੰ ਸਮਰਪਿਤ ਕਲਗ਼ੀਧਰ ਸਪੋਰਟਸ ਐਂਡ ਵੈੱਲਫੇਅਰ ਕਲੱਬ ਬਜੀਦਪੁਰ ਦੇ ਸਹਿਯੋਗ ਨਾਲ ਅਤੇ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਵੈੱਲਫੇਅਰ ਕਲੱਬ ਗੜ੍ਹੀ ...

ਪੂਰੀ ਖ਼ਬਰ »

ਲੋਕ ਮਨਾਂ 'ਚ ਵਿਸ਼ੇਸ਼ ਸਥਾਨ ਰੱਖਦਾ ਹੈ ਪਿੰਡ ਹਿਆਤਪੁਰ ਜੱਟਾਂ

ਨਾਨੋਵਾਲੀਆ 75892-96695 ਸੜੋਆ- ਪਿੰਡ ਹਿਆਤਪੁਰ ਜੱਟਾਂ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਬੱਸ ਅੱਡਾ ਨਵਾਂਗਰਾਂ ਤੋਂ ਦੱਖਣ ਵੱਲ ਦੋ ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ, ਇਸ ਪਿੰਡ ਦੀ ਮਹੇ ਗੋਤ ਜਠੇਰਿਆਂ ਨੇ ਵੱਖਰੀ ਪਹਿਚਾਣ ਬਣਾਈ ਹੋਈ ਹੈ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX