ਤਾਜਾ ਖ਼ਬਰਾਂ


ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੀ ਬੇਟੀ ਬੰਸੁਰੀ ਸਵਰਾਜ ਨੂੰ ਭਾਜਪਾ ਦਿੱਲੀ ਸਟੇਟ ਲੀਗਲ ਸੈੱਲ ਦਾ ਸੂਬਾ ਸਹਿ-ਕਨਵੀਨਰ ਕੀਤਾ ਨਿਯੁਕਤ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਲਵਲੀਨਾ ਅਤੇ ਨਿਖਤ ਜ਼ਰੀਨ ਨੂੰ ਸੋਨ ਤਗਮਾ ਜਿੱਤਣ 'ਤੇ ਦਿੱਤੀ ਵਧਾਈ
. . .  1 day ago
ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਆਸਟ੍ਰੇਲੀਆ ਦੀ ਕੈਟਲਿਨ ਪਾਰਕਰ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣੀ
. . .  1 day ago
ਨਵੀਂ ਦਿੱਲੀ, 26 ਮਾਰਚ - ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (75 ਕਿਲੋ) ਆਸਟ੍ਰੇਲੀਆ ਦੀ ਕੈਟਲਿਨ ਪਾਰਕਰ ਨੂੰ 5-2 ਨਾਲ ਹਰਾ ਕੇ ਵਿਸ਼ਵ ਚੈਂਪੀਅਨ ਬਣੀ । ਲਵਲੀਨਾ ਬੋਰਗੋਹੇਨ ਨੇ ਆਸਟ੍ਰੇਲੀਆ ਦੀ ਕੈਟਲਿਨ ...
ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਨੇ ਆਜ਼ਾਦੀ ਦੀ 52ਵੀਂ ਵਰ੍ਹੇਗੰਢ ਅਤੇ ਬੰਗਲਾਦੇਸ਼ ਦਾ ਰਾਸ਼ਟਰੀ ਦਿਵਸ ਮਨਾਇਆ
. . .  1 day ago
ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਦਾ ਸੋਨਾ ਕੀਤਾ ਜ਼ਬਤ
. . .  1 day ago
ਕੋਚੀ, 26 ਮਾਰਚ - ਏਅਰ ਇੰਟੈਲੀਜੈਂਸ ਯੂਨਿਟ (ਏ.ਆਈ.ਯੂ.) ਨੇ ਐਤਵਾਰ ਨੂੰ ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਮੁੱਲ ਦਾ 1139 ਗ੍ਰਾਮ ਜ਼ਬਤ ਕੀਤਾ ਸੋਨਾ ।
ਸਰਹਿੰਦ ਨਹਿਰ ’ਚ ਪਿਆ ਪਾੜ, ਪਾਣੀ ਰਾਜਸਥਾਨ ਨਹਿਰ ’ਚ ਰਲਿਆ
. . .  1 day ago
ਫ਼ਰੀਦਕੋਟ, 26 ਮਾਰਚ (ਜਸਵੰਤ ਸਿੰਘ ਪੁਰਬਾ)-ਸ਼ਾਮ ਤਕਰੀਬਨ 6 ਵਜੇ ਚਹਿਲ ਪੁਲ ਤੋਂ ਕੁਝ ਹੀ ਦੂਰੀ ’ਤੇ ਸਰਹਿੰਦ ਤੇ ਰਾਜਸਥਾਨ ਨਹਿਰਾਂ ਦੇ ਵਿਚਕਾਰ ਸਰਹਿੰਦ ਨਹਿਰ ਵਿਚ ਪਾੜ ਪੈਣ ਨਾਲ ਪਾਣੀ ਦਾ ਵਹਾਅ ਰਾਜਸਥਾਨ ਨਹਿਰ ਵੱਲ ...
ਨਿਖਤ ਜ਼ਰੀਨ ਬਣੀ ਵਿਸ਼ਵ ਚੈਂਪੀਅਨ, ਦੋ ਵਾਰ ਦੀ ਏਸ਼ੀਅਨ ਚੈਂਪੀਅਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ
. . .  1 day ago
ਨਵੀਂ ਦਿੱਲੀ, 26 ਮਾਰਚ - ਭਾਰਤ ਦੀ ਨਿਖਤ ਜ਼ਰੀਨ ਨੇ ਆਈ.ਬੀ.ਏ .ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 'ਚ 50 ਕਿਲੋਗ੍ਰਾਮ ਲਾਈਟ ਫਲਾਈਵੇਟ ਵਰਗ ਦੇ ਫਾਈਨਲ 'ਚ ਵੀਅਤਨਾਮ ਦੀ ਦੋ ਵਾਰ ਦੀ ਏਸ਼ਿਆਈ ...
ਅਕਾਲੀ ਆਗੂ ਹਰਜੀਤ ਸਿੰਘ ਨੀਲਾ ਮਾਨ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਖ਼ਾਰਜ
. . .  1 day ago
ਸ੍ਰੀ ਮੁਕਤਸਰ ਸਾਹਿਬ ,26 ਮਾਰਚ (ਰਣਜੀਤ ਸਿੰਘ ਢਿੱਲੋਂ)-ਅਕਾਲੀ ਆਗੂ ਹਰਜੀਤ ਸਿੰਘ ਨੀਲਾ ਮਾਨ ਪੁੱਤਰ ਸਵ: ਸੁਰਜੀਤ ਸਿੰਘ ਮਾਨ ਚੱਕ ਗਿਲਜੇਵਾਲਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਗਿੱਦੜਬਾਹਾ ਨੂੰ ਸ਼੍ਰੋਮਣੀ ਅਕਾਲੀ ...
ਨੌਜਵਾਨ ਦੀ ਦਰਦਨਾਕ ਹਾਦਸੇ ’ਚ ਮੌਤ
. . .  1 day ago
ਸੰਧਵਾਂ ,26 ਮਾਰਚ ( ਪ੍ਰੇਮੀ ਸੰਧਵਾਂ )- ਨਵਾਂਸ਼ਹਿਰ ਦੇ ਪਿੰਡ ਚੇਤਾ ਤੇ ਕੰਗਰੌੜ ਵਿਚਕਾਰ ਇਕ ਮੋਟਰਸਾਈਕਲ ਸਵਾਰ ਦੀ ਬੀਤੀ ਰਾਤ ਦਰਖਤ ਨਾਲ ਅਚਾਨਕ ਟਕਰਾਉਣ ਕਾਰਨ ਮੌਤ ਹੋ ਗਈ ...
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਕਰਨ ਤੋਂ ਭੜਕੇ ਕਾਂਗਰਸੀਆਂ ਵਲੋਂ 'ਸੱਤਿਆਗ੍ਰਹਿ'
. . .  1 day ago
ਬਠਿੰਡਾ, 26 ਮਾਰਚ (ਅੰਮਿ੍ਤਪਾਲ ਸਿੰਘ ਵਲਾਣ) - ਅੱਜ ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਰੋਸ ਵਜੋਂ ਸਥਾਨਕ ਮਿੰਨੀ ਸਕੱਤਰੇਤ ਕੋਲ ਅੰਬੇਡਕਰ ਪਾਰਕ ਵਿਚ ਜ਼ਿਲ੍ਹਾ ...
ਅੰਮ੍ਰਿਤਪਾਲ ਸਿੰਘ ਦਾ ਸਾਥੀ ਈਸ਼ਵਰ ਸਿੰਘ 29 ਮਾਰਚ ਤੱਕ ਪੁਲਿਸ ਰਿਮਾਂਡ 'ਤੇ
. . .  1 day ago
ਅਜਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਜਨਾਲਾ ਦੀ ਅਦਾਲਤ ਵਿਚ ਪੇਸ਼...
"ਮੁਸਲਮਾਨਾਂ ਨੂੰ ਦਿੱਤਾ ਗਿਆ ਰਾਖਵਾਂਕਰਨ ਸੰਵਿਧਾਨ ਅਨੁਸਾਰ ਨਹੀਂ"-ਅਮਿਤ ਸ਼ਾਹ
. . .  1 day ago
ਬਿਦਰ (ਕਰਨਾਟਕ) , 26 ਮਾਰਚ -ਕਰਨਾਟਕ ਵਿਚ ਮੁਸਲਮਾਨਾਂ ਲਈ ਚਾਰ ਫ਼ੀਸਦੀ ਓ.ਬੀ.ਸੀ. ਰਾਖਵੇਂਕਰਨ ਨੂੰ ਹਟਾਉਣ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ ਕਿ ਸੰਵਿਧਾਨ ਵਿਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਕਿ ਧਰਮ ਦੇ ਆਧਾਰ 'ਤੇ ਰਾਖਵਾਂਕਰਨ...
ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਵਲੋਂ ਖੁਦਕੁਸ਼ੀ
. . .  1 day ago
ਵਾਰਾਣਸੀ, 26 ਮਾਰਚ-ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਇਕ ਹੋਟਲ ਵਿਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ...
ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਅਜਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਜਨਾਲਾ ਦੀ ਅਦਾਲਤ...
ਮੇਰੇ ਪਰਿਵਾਰ ਦਾ ਕਈ ਵਾਰ ਕੀਤਾ ਗਿਆ ਅਪਮਾਨ, ਪਰ ਅਸੀਂ ਚੁੱਪ ਰਹੇ-ਪ੍ਰਿਅੰਕਾ ਗਾਂਧੀ
. . .  1 day ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਤੁਸੀਂ (ਭਾਜਪਾ) 'ਪਰਿਵਾਰਵਾਦ' ਦੀ ਗੱਲ ਕਰਦੇ ਹੋ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਭਗਵਾਨ ਰਾਮ ਕੌਣ ਸਨ? ਕੀ ਉਹ 'ਪਰਿਵਾਰਵਾਦੀ' ਸਨ, ਜਾਂ ਪਾਂਡਵ 'ਪਰਿਵਾਰਵਾਦੀ' ਸਨ...
ਫ਼ਿਲਮ 'ਫ਼ਤਿਹ' ਦੀ ਸ਼ੂਟਿੰਗ ਲਈ ਸੋਨੂੰ ਸੂਦ ਤੇ ਜੈਕਲੀਨ ਫਰਨਾਂਡਿਜ਼ ਅੰਮ੍ਰਿਤਸਰ 'ਚ
. . .  1 day ago
ਅੰਮ੍ਰਿਤਸਰ 26 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਫ਼ਿਲਮ 'ਫ਼ਤਿਹ' ਦੀ ਸ਼ੂਟਿੰਗ ਲਈ ਅਦਾਕਾਰ ਸੋਨੂੰ ਸੂਦ ਤੇ ਅਦਾਕਾਰਾ ਜੈਕਲੀਨ ਫਰਨਾਂਡਿਜ਼ ਅੰਮ੍ਰਿਤਸਰ ਪਹੁੰਚੇ ਹਨ। ਸਭ ਤੋਂ ਪਹਿਲਾਂ ਉਹ...
ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ 'ਆਪ' 'ਚ ਸ਼ਾਮਿਲ
. . .  1 day ago
ਜਲੰਧਰ, 26 ਮਾਰਚ-ਜਲੰਧਰ ਕੈਂਟ ਤੋਂ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ 'ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਤੋਂ ਪਹਿਲਾਂ ਉਹ ਅਕਾਲੀ ਦਲ ਅਤੇ ਕਾਂਗਰਸ 'ਚ ਰਹਿ...
ਕਾਂਗਰਸ ਪਾਰਟੀ ਵਲੋਂ ਕਾਂਗਰਸ ਭਵਨ ਪਠਾਨਕੋਟ ਵਿਖੇ ਸੱਤਿਆਗ੍ਰਹਿ ਸੁਰੂ
. . .  1 day ago
ਪਠਾਨਕੋਟ 26 ਮਾਰਚ (ਸੰਧੂ)-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਕਾਂਗਰਸ ਭਵਨ ਪਠਾਨਕੋਟ ਵਿਖੇ ਵੀ ਕਾਂਗਰਸ ਵਲੋਂ ਸੱਤਿਆਗ੍ਰਹਿ ਚਾਲੂ ਕੀਤਾ ਗਿਆ। ਰੋਸ ਧਰਨੇ ਨੂੰ ਜੋਗਿੰਦਰ ਪਾਲ ਸਾਬਕਾ...
ਸ੍ਰੀ ਮੁਕਤਸਰ ਸਾਹਿਬ:ਮੋਦੀ ਸਰਕਾਰ ਵਿਰੁੱਧ ਕਾਂਗਰਸ ਦਾ ਸੱਤਿਆਗ੍ਰਹਿ
. . .  1 day ago
ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਮੋਦੀ ਸਰਕਾਰ ਖ਼ਿਲਾਫ਼ ਦੇਸ਼ ਭਰ ਵਿਚ ਕਾਂਗਰਸ ਦੇ ਸੱਤਿਆਗ੍ਰਹਿ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਦਫ਼ਤਰ ਨੇੜੇ ਵੀ ਜ਼ਿਲ੍ਹਾ ਪ੍ਰਧਾਨ ਸੁਭਦੀਪ ਸਿੰਘ ਬਿੱਟੂ ਦੀ ਅਗਵਾਈ...
ਪੂਰੇ ਦੇਸ਼ ਵਿਚ ਕੀਤੇ ਜਾਣਗੇ ਅਜਿਹੇ ਸੱਤਿਆਗ੍ਰਹਿ-ਖੜਗੇ
. . .  1 day ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਇਹ ਸੱਤਿਆਗ੍ਰਹਿ ਸਿਰਫ਼ ਅੱਜ ਲਈ ਹੈ, ਪਰ ਅਜਿਹੇ ਸੱਤਿਆਗ੍ਰਹਿ ਪੂਰੇ ਦੇਸ਼ ਵਿਚ ਕੀਤੇ ਜਾਣਗੇ। ਰਾਹੁਲ ਗਾਂਧੀ ਆਮ ਲੋਕਾਂ...
ਉਭਰਦੀ ਭਾਰਤੀ ਸ਼ਕਤੀ ਵਿਚ ਮਹਿਲਾ ਸ਼ਕਤੀ ਨਿਭਾ ਰਹੀ ਹੈ ਮਹੱਤਵਪੂਰਨ ਭੂਮਿਕਾ-ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 26 ਮਾਰਚ-'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਭਰਦੀ ਭਾਰਤੀ ਸ਼ਕਤੀ ਵਿਚ ਮਹਿਲਾ ਸ਼ਕਤੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਨਾਗਾਲੈਂਡ ਵਿਚ, 75 ਸਾਲਾਂ ਵਿਚ ਪਹਿਲੀ...
2022 'ਚ 15,000 ਤੋਂ ਵੱਧ ਹੋ ਗਏ ਨੇ ਅੰਗਦਾਨ ਦੇ ਮਾਮਲੇ-ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 26 ਮਾਰਚ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2013 ਵਿਚ ਦੇਸ਼ ਵਿਚ ਅੰਗ ਦਾਨ ਦੇ 5,000 ਤੋਂ ਘੱਟ ਮਾਮਲੇ ਸਨ, ਪਰ 2022 ਵਿਚ ਇਹ ਵੱਧ ਕੇ 15,000 ਤੋਂ ਵੱਧ...
ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਦੇ 100ਵੇਂ ਸੰਸਕਰਨ ਲਈ ਮੰਗੇ ਲੋਕਾਂ ਦੇ ਸੁਝਾਅ
. . .  1 day ago
ਨਵੀਂ ਦਿੱਲੀ, 26 ਮਾਰਚ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਦੇ 100ਵੇਂ ਸੰਸਕਰਨ ਲਈ ਲੋਕਾਂ ਦੇ ਸੁਝਾਅ ਮੰਗੇ ਹਨ। 'ਮਨ ਕੀ ਬਾਤ' ਦੇ 99ਵੇਂ ਸੰਸਕਰਨ 'ਚ ਉਨ੍ਹਾਂ ਕਿਹਾ ਕਿ ਸਾਰਿਆਂ...
ਬਿਹਾਰ ਦੀ ਅਦਾਲਤ ਵਲੋਂ 9 ਸਾਲ ਪੁਰਾਣੇ ਰੇਲ ਰੋਕੂ ਮਾਮਲੇ 'ਚ ਭਾਜਪਾ ਨੇਤਾ ਗਿਰੀਰਾਜ ਸਿੰਘ ਸਮੇਤ 22 ਹੋਰ ਬਰੀ
. . .  1 day ago
ਪਟਨਾ, 26 ਮਾਰਚ-ਬਿਹਾਰ ਦੀ ਅਦਾਲਤ ਨੇ 9 ਸਾਲ ਪੁਰਾਣੇ ਰੇਲ ਰੋਕੂ ਮਾਮਲੇ 'ਚ ਭਾਜਪਾ ਨੇਤਾ ਗਿਰੀਰਾਜ ਸਿੰਘ ਸਮੇਤ 22 ਹੋਰਾਂ ਨੂੰ ਬਰੀ ਕਰ ਦਿੱਤਾ...
'ਮਨ ਕੀ ਬਾਤ' ਦੇ 100ਵੇਂ ਸੰਸਕਰਨ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ-ਪ੍ਰਧਾਨ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 12 ਅੱਸੂ ਸੰਮਤ 553

ਅੰਮ੍ਰਿਤਸਰ

ਜਲਿ੍ਹਆਂਵਾਲਾ ਬਾਗ ਦੀ ਪੁਰਾਣੀ ਦਿੱਖ 'ਚ ਕੀਤੇ ਵਿਗਾੜ ਬਾਰੇ ਪੰਫ਼ਲੇਟ ਜਾਰੀ

ਅੰਮਿ੍ਤਸਰ, 26 ਸਤੰਬਰ (ਸੁਰਿੰਦਰ ਕੋਛੜ)-ਜਲਿ੍ਹਆਂਵਾਲਾ ਬਾਗ ਸੰਘਰਸ਼ ਕਮੇਟੀ ਵਲੋਂ ਜਲਿ੍ਹਆਂਵਾਲਾ ਬਾਗ 'ਚ 20 ਕਰੋੜ ਰੁਪਏ ਖ਼ਰਚ ਕੇ ਕੀਤੇ ਗਏ ਸੁੰਦਰੀਕਰਨ ਦੇ ਨਾਂਅ 'ਤੇ ਸਮਾਰਕ ਦੇ ਇਤਿਹਾਸਕ ਢਾਂਚਿਆਂ ਨਾਲ ਕੀਤੀ ਛੇੜਛਾੜ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਭਾਰਤ ਬੰਦ ਦੀ ਸੱਦੇ ਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਹਮਾਇਤ ਦਾ ਐਲਾਨ

ਅੰਮਿ੍ਤਸਰ, 26 ਸਤੰਬਰ (ਹਰਮਿੰਦਰ ਸਿੰਘ)-ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੀ ਇਕ ਮੀਟਿੰਗ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਦੀ ਅਗਵਾਈ ਹੇਠ ਹੋਈ | ਜਿਸ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਦੇਸ਼ ਦੀ ਕਿਸਾਨੀ ਨੂੰ ਉਦਯੋਗਪਤੀਆਂ ਦੀ ਗੁਲਾਮ ਕਰਨ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਹਵਾ ਦੀ ਸ਼ੁਧਤਾ ਨੂੰ ਦਰਸਾਉਂਦਾ ਲੱਗੇਗਾ ਵੱਡਾ ਸਾਈਨ ਬੋਰਡ- ਡੀ.ਸੀ.

ਅੰਮਿ੍ਤਸਰ, 26 ਸਤੰਬਰ (ਰੇਸ਼ਮ ਸਿੰਘ) - ਡੀ.ਸੀ. ਗੁਰਪ੍ਰੀਤ ਸਿੰਘ ਖਹਿਰਾ ਨੇ ਸ਼ਹਿਰ ਦੇ ਵਾਤਾਵਰਣ ਪ੍ਰਤੀ ਆਮ ਸ਼ਹਿਰੀਆਂ ਦਾ ਧਿਆਨ ਖਿੱਚਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਹਵਾ ਦੀ ਸ਼ੁਧਤਾ ਦਰਸਾਉਂਦਾ ਵੱਡਾ ਸਾਈਨ ਬੋਰਡ ਲਗਾਉਣ ਦੀ ਹਦਾਇਤ ਕੀਤੀ ਹੈ | ਅੱਜ ...

ਪੂਰੀ ਖ਼ਬਰ »

ਗੁਰਦੁਆਰਾ ਨਾਨਕ ਨਿਵਾਸ ਚੱਬਾ ਵਿਖੇ ਸਾਲਾਨਾ ਗੁਰਮਤਿ ਸਮਾਗਮ

ਚੱਬਾ, 26 ਸਤੰਬਰ (ਜੱਸਾ ਅਨਜਾਣ)-ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਨਾਨਕ ਨਿਵਾਸ ਚੱਬਾ ਵਿਖੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸਾਲਾਨਾ ਤਿੰਨ ਰੋਜ਼ਾ ਰੈਣਿਸੁਬਾਈ ਗੁਰਮਤਿ ਸਮਾਗਮ ਕਰਵਾਇਆ | ਸ੍ਰੀ ਅਖੰਡ ਪਾਠ ਸਾਹਿਬ ...

ਪੂਰੀ ਖ਼ਬਰ »

ਛੁੱਟੀ ਵਾਲੇ ਦਿਨਾਂ ਵਿਚ ਨਿਗਮ ਨੇ 54 ਲੱਖ ਤੋਂ ਵਧੇਰੇ ਪ੍ਰਾਪਰਟੀ ਟੈਕਸ ਇਕੱਠਾ ਕੀਤਾ

ਅੰਮਿ੍ਤਸਰ, 26 ਸਤੰਬਰ (ਹਰਮਿੰਦਰ ਸਿੰਘ)-ਪ੍ਰਾਪਰਟੀ ਟੈਕਸ 10 ਫੀਸਦੀ ਰਿਆਇਤ ਨਾਲ ਜਮ੍ਹਾਂ ਕਰਵਾਉਣ ਦੀ ਅੰਤਿਮ ਤਰੀਖ 30 ਸਤੰਬਰ ਨੇੜੇ ਆਉਣ ਕਰਕੇ ਨਗਰ ਨਿਗਮ ਅੰਮਿ੍ਤਸਰ ਦੇ ਪ੍ਰਾਪਰਟੀ ਟੈਕਸ ਵਲੋਂ ਸਰਕਾਰ ਦੀ ਇਸ ਸਹੂਲਤ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਦੇਣ ਲਈ ...

ਪੂਰੀ ਖ਼ਬਰ »

ਖੰਡਵਾਲਾ ਸਥਿਤ ਸ਼ੂਗਰ ਮਿੱਲ ਕਵਾਟਰ ਵਾਸੀਆਂ ਵਲੋਂ ਹੱਥਾਂ 'ਚ ਤਖ਼ਤੀਆਂ ਫੜ ਕੇ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਛੇਹਰਟਾ, 26 ਸਤੰਬਰ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਚੌਕੀ ਖੰਡਵਾਲਾ ਦੇ ਅਧੀਨ ਆਉਂਦੇ ਇਲਾਕਾ ਜੰਡ ਪੀਰ ਰੋਡ ਸਥਿਤ ਸ਼ੂਗਰ ਮਿੱਲ ਦੇ ਕਵਾਟਰਾਂ ਦੇ ਸਮੂਹ ਵਸਨੀਕਾਂ ਵਲੋਂ ਹੱਥਾਂ ਵਿਚ ਤਖ਼ਤੀਆਂ ਫੜ ਕੇ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ...

ਪੂਰੀ ਖ਼ਬਰ »

ਕਵੇਟਾ 'ਚ ਬਲੋਚ ਵਿਦਰੋਹੀਆਂ ਦੇ ਹਮਲੇ 4 ਪਾਕਿ ਸੈਨਿਕ ਹਲਾਕ

ਅੰਮਿ੍ਤਸਰ, 26 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ 'ਚ ਬਲੋਚ ਵਿਦਰੋਹੀਆਂ ਵਲੋਂ ਪਾਕਿ ਫ਼ੌਜ ਦੀ ਫ਼ਰੰਟੀਅਰ ਕੋਰ 'ਤੇ ਬੰਬ ਨਾਲ ਹਮਲਾ ਕਰ ਕੇ ਸੈਨਾ ਦੇ ਵਾਹਨ ਨੂੰ ਉਡਾ ਦਿੱਤਾ ਗਿਆ | ਇਸ ਧਮਾਕੇ 'ਚ 4 ਸੁਰੱਖਿਆ ਕਰਮਚਾਰੀ ...

ਪੂਰੀ ਖ਼ਬਰ »

ਜੰਡਿਆਲਾ ਸ਼ੇਰ ਖ਼ਾਨ 'ਚ ਮਨਾਇਆ ਗਿਆ ਬਾਬਾ ਵਾਰਿਸ ਸ਼ਾਹ ਦਾ ਸਾਲਾਨਾ ਉਰਸ

ਅੰਮਿ੍ਤਸਰ, 26 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖ਼ੂਪੁਰਾ ਦੇ ਪਿੰਡ ਜੰਡਿਆਲਾ ਸ਼ੇਰ ਖ਼ਾਨ 'ਚ ਹੀਰ-ਰਾਂਝੇ ਦਾ ਕਿੱਸਾ ਲਿਖ ਕੇ ਹੀਰ ਨੂੰ ਸਦਾ ਲਈ ਅਮਰ ਕਰਨ ਵਾਲੇ ਸੱਯਦ ਬਾਬਾ ਵਾਰਿਸ ਸ਼ਾਹ ਦਾ 223ਵਾਂ ਸਾਲਾਨਾ ਉਰਸ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ ...

ਪੂਰੀ ਖ਼ਬਰ »

ਸੂਬੇ ਦੇ ਕਾਰੋਬਾਰੀਆਂ ਨੂੰ ਧਰਨੇ ਲਾਉਣ ਦੀ ਨਹੀਂ ਲੋੜ, ਹਰ ਮੁਸ਼ਕਿਲ ਦਾ ਕਰਾਂਗੇ ਨਿਪਟਾਰਾ-ਸੋਨੀ

ਅੰਮਿ੍ਤਸਰ, 26 ਸਤੰਬਰ (ਸੁਰਿੰਦਰ ਕੋਛੜ)- ਅੰਮਿ੍ਤਸਰ ਟਰੇਡ ਐਸੋਸੀਏਸ਼ਨ ਦੀ 10ਵੀ ਵਰ੍ਹੇਗੰਢ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪੰਜਾਬ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਹੁਣ ਧਰਨੇ ...

ਪੂਰੀ ਖ਼ਬਰ »

ਕੋਰੋਨਾ ਦਾ ਇਕ ਮਾਮਲਾ ਸਾਹਮਣੇ ਆਇਆ

ਅੰਮਿ੍ਤਸਰ, 26 ਸਤੰਬਰ (ਗਗਨਦੀਪ ਸ਼ਰਮਾ)-ਜ਼ਿਲ੍ਹੇ ਵਿਚ ਅੱਜ ਕੋਰੋਨਾ ਦਾ ਕੇਵਲ ਇਕ ਮਾਮਲਾ ਸਾਹਮਣੇ ਆਇਆ ਜੋ ਕਿ ਇੱਥੋਂ ਦੇ ਲੋਕਾਂ ਵਾਸਤੇ ਚੰਗੀ ਖ਼ਬਰ ਹੈ | ਇਸ ਤੋਂ ਇਲਾਵਾ 2 ਮਰੀਜ਼ ਸਿਹਤਯਾਬ ਵੀ ਹੋਏ ਹਨ | ਹੁਣ ਮੌਜੂਦਾ ਸਮੇਂ ਕੋਰੋਨਾ ਦੇ ਸਿਰਫ਼ 11 ਮਰੀਜ਼ ਸਰਗਰਮ ਹਨ | ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਦੀ

ਅੰਮਿ੍ਤਸਰ, 26 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਰਾਜ ਬਿਜਲੀ ਬੋਰਡ ਸਬ ਅਰਬਨ ਸਰਕਲ ਅੰਮਿ੍ਤਸਰ ਦੇ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ ਅਤੇ ਸਕੱਤਰ ਕਿ੍ਸ਼ਨ ਸਿੰਘ ਜੇਠੂਵਾਲ ਨੇ ਸਾਂਝੇ ਤੌਰ 'ਤੇ ਪ੍ਰੈਸ ਬਿਆਨ ਜਾਰੀ ਕਰਦਿਆਂ ...

ਪੂਰੀ ਖ਼ਬਰ »

21 ਸਾਲਾ ਅਫਗਾਨੀ ਨਾਗਰਿਕ ਦੀ ਕੈਂਸਰ ਨਾਲ ਹੋਈ ਮੌਤ

ਅਟਾਰੀ, 26 ਸਤੰਬਰ (ਗੁਰਦੀਪ ਸਿੰਘ ਅਟਾਰੀ)-ਅਫਗਾਨਿਸਤਾਨ 'ਚ ਕੈਂਸਰ ਰੋਗ ਨੇ ਅਜਿਹੇ ਪੈਰ ਪਸਾਰੇ ਹਨ ਕਿ ਨੌਜਵਾਨਾਂ ਦੀ ਲਗਾਤਾਰ ਮੌਤ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ | ਐਤਵਾਰ ਨੂੰ ਅਸਦ ਉੱਲਾ (21) ਵਾਸੀ ਕਾਬਲ-ਕੰਧਾਰ ਦੀ ਮੌਤ ਵੀ ਕੈਂਸਰ ਰੋਗ ਨਾਲ ਹੋ ਗਈ | ਉਸਦੀ ਮਿ੍ਤਕ ...

ਪੂਰੀ ਖ਼ਬਰ »

ਬਸਪਾ ਆਗੂ ਸਵਿੰਦਰ ਸਿੰਘ ਛੱਜਲਵੱਡੀ ਬਾਬਾ ਬਕਾਲਾ ਤੇ ਜੰਡਿਆਲਾ ਗੁਰੂ ਦੇ ਹਲਕਾ ਇੰਚਾਰਜ ਨਿਯੁਕਤ

ਟਾਂਗਰਾ, 26 ਸਤੰਬਰ (ਹਰਜਿੰਦਰ ਸਿੰਘ ਕਲੇਰ)-ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਹਾਈ ਕਮਾਂਡ ਵਲੋਂ ਮੀਟਿੰਗ ਦੌਰਾਨ ਇਹ ਫ਼ੈਸਲਾ ਲੈਂਦਿਆਂ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਅਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵਲੋਂ ਸੂਬਾ ਜਨਰਲ ਸਕੱਤਰ ਸਵਿੰਦਰ ਸਿੰਘ ਛੱਜਲਵੱਡੀ ਵਲੋਂ ਪਾਰਟੀ ਪ੍ਰਤੀ ਚੰਗੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਵਿੰਦਰ ਸਿੰਘ ਛੱਜਲਵੱਡੀ ਨੇ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੇ ਕਿਹਾ ਕਿ ਪਾਰਟੀ ਵਲੋਂ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ ਤੇ ਪਾਰਟੀ ਨੂੰ ਵਿਸ਼ਵਾਸ ਦੂਣਾ ਹਾਂ ਕਿ ਅੱਗੇ ਤੋਂ ਵੀ ਹੋਰ ਸਖ਼ਤ ਮਿਹਨਤ ਕਰਕੇ ਅਗਾਮੀ ਚੋਣਾਂ 'ਚ ਪਾਰਟੀ ਲਈ ਦਿਨ ਰਾਤ ਇਕ ਕਰ ਦੇਵਾਂਗਾ |

ਖ਼ਬਰ ਸ਼ੇਅਰ ਕਰੋ

 

ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ

ਚੋਗਾਵਾਂ, 26 ਸਤੰਬਰ (ਗੁਰਬਿੰਦਰ ਸਿੰਘ ਬਾਗੀ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੀ ਸੁਰੱਖਿਆ ਲਈ ਲੱਗੀ ਵਾਧੂ ਫੋਰਸ ਤੇ ਗੱਡੀਆਂ ਨੂੰ ਘੱਟ ਕਰਨ ਅਤੇ ਸਾਦਗੀ ਭਰੇ ਮਾਹੌਲ ਵਿਚ ਹਰ ਕਿਸੇ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਤੇ ਮੁੱਖ ਮੰਤਰੀ ਦੇ ਅਹੁਦੇ ...

ਪੂਰੀ ਖ਼ਬਰ »

ਬੀਬੀ ਕੌਲਾਂ ਜੀ ਭਲਾਈ ਕੇਂਦਰ ਵਲੋਂ 38ਵੇਂ ਸਾਲਾਨਾ ਗੁਰਮਤਿ ਸਮਾਗਮਾਂ ਦੀ ਲੜੀ ਕੱਲ੍ਹ ਤੋਂ ਆਰੰਭ

ਅੰਮਿ੍ਤਸਰ, 26 ਸਤੰਬਰ (ਜਸਵੰਤ ਸਿੰਘ ਜੱਸ) - ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ ਸੰਸਥਾ ਦੇ 38ਵੇਂ ਸਾਲਾਨਾ ਗੁਰਮਤਿ ਸਮਾਗਮ ਦੇ ਸਬੰਧ ਵਿਚ 27 ਸਤੰਬਰ ਤੋਂ 2 ਅਕਤੂਬਰ ਤੱਕ ਗੁਰੂ ਨਗਰੀ ਵਿਚ ਗੁਰਮਤਿ ਸਮਾਗਮਾਂ ਦੀ ਲੜੀ ਅਰੰਭ ਕੀਤੀ ਜਾ ਰਹੀ ਹੈ | ਟਰੱਸਟ ਦੇ ਮੁੱਖ ...

ਪੂਰੀ ਖ਼ਬਰ »

ਵਿਰਸਾ ਵਿਹਾਰ ਵਿਖੇ ਨਾਟਕ 'ਹੋਰਲਾ' ਦਾ ਮੰਚਨ

ਅੰਮਿ੍ਤਸਰ, 26 ਸਤੰਬਰ (ਹਰਮਿੰਦਰ ਸਿੰਘ)-ਵਿਰਸਾ ਵਿਹਾਰ ਵਿਖੇ ਥੀਏਟਰ ਗਰੁੱਪ ਦਸਤਕ ਵਲੋਂ ਨਾਟਕ 'ਹੋਰਲਾ' ਦਾ ਮੰਚਨ ਕੀਤਾ ਗਿਆ | ਨਾਟਕ ਦੇ ਨਿਰਦੇਸ਼ਕ ਤੇ ਲੇਖਕ ਰਜਿੰਦਰ ਸਿੰਘ ਹਨ | ਇਹ ਨਾਟਕ ਇਕ ਸੋਲੋ ਨਾਟਕ ਹੈ | ਜਿਸ ਵਿਚ ਅੰਕਿਤ ਲੂਥਰਾ ਨੇ ਆਪਣੀ ਕਲਾ ਨਾਲ ਦਰਸ਼ਕਾਂ ...

ਪੂਰੀ ਖ਼ਬਰ »

ਪੰਜਾਬ ਨਾਟਸ਼ਾਲਾ ਵਿਖੇ ਨਾਟਕ 'ਚੰਦਨ ਦੇ ਅਹੁੱਲੇ' ਦਾ ਕੀਤਾ ਗਿਆ ਮੰਚਨ

ਅੰਮਿ੍ਤਸਰ, 26 ਸਤੰਬਰ (ਹਰਮਿੰਦਰ ਸਿੰਘ)-ਪੰਜਾਬ ਨਾਟਸ਼ਾਲਾ ਦੇ ਮੰਚ 'ਤੇ ਯੰਗ ਮਲੰਗ ਥੀਏਟਰ ਵਲੋਂ ਪਾਲੀ ਭੁਪਿੰਦਰ ਵਲੋਂ ਲਿਖਤ ਨਾਟਕ 'ਚੰਦਨ ਦੇ ਅਹੁੱਲੇ' ਦਾ ਮੰਚਨ ਕੀਤਾ ਗਿਆ | ਇਹ ਨਾਟਕ ਸਾਡੇ ਅਜੋਕੀ ਪ੍ਰਣਾਲੀ ਦੇ ਕਰਾਰੀ ਚੋਣ ਲਗਾਉਣਾ ਹੈ ਅਤੇ ਭਿ੍ਸ਼ਟਾਚਾਰ, ਭਾਈ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਜੀ ਵਿਖੇ ਸਜਿਆ ਗੁਰਮਤਿ ਸਮਾਗਮ

ਅੰਮਿ੍ਤਸਰ, 26 ਸਤੰਬਰ (ਜਸਵੰਤ ਸਿੰਘ ਜੱਸ)-ਗੁਰੂ ਨਗਰੀ ਅੰਮਿ੍ਤਸਰ ਦੇ ਸੰਸਥਾਪਕ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ਼ੋ੍ਰਮਣੀ ਕਮੇਟੀ ਵਲੋਂ ਅਰੰਭ ੀ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਅੱਜ ਦਾ ਗੁਰਮਤਿ ਸਮਾਗਮ ਗੁ: ਸ਼ਹੀਦ ਭਾਈ ਕਰਮ ਸਿੰਘ ਜੀ ...

ਪੂਰੀ ਖ਼ਬਰ »

ਪਿੰਡ ਸੁਲਤਾਨਵਿੰਡ ਤੋਂ ਕੱਟੜ ਕਾਂਗਰਸੀ ਪਰਿਵਾਰ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਿਲ, ਗਿੱਲ ਵਲੋਂ ਪਰਿਵਾਰ ਸਨਮਾਨਿਤ

ਅੰਮਿ੍ਤਸਰ, 26 ਸਤੰਬਰ (ਵਿ. ਪ੍ਰ.)-ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 2022 ਦੀਆਂ ਚੋਣਾਂ 'ਚ ਲੋਕਾਂ ਦੇ ਸਹਿਯੋਗ ਨਾਲ ਸਫਲਤਾ ਹਾਸਿਲ ਕਰਨਗੇ, ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਅਤੇ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ-ਬਸਪਾ ਗੱਠਜੋੜ ਦਾ ...

ਪੂਰੀ ਖ਼ਬਰ »

ਅੱਜ ਬਿਜਲੀ ਸਪਲਾਈ ਬੰਦ ਰਹੇਗੀ

ਅੰਮਿ੍ਤਸਰ, 26 ਸਤੰਬਰ (ਗਗਨਦੀਪ ਸ਼ਰਮਾ)-ਉਪ ਮੰਡਲ ਅਫ਼ਸਰ ਇਸਲਾਮਾਬਾਦ ਇੰਜੀਨੀਅਰ ਵਰੁਨ ਪਰਾਸ਼ਰ ਨੇ ਦੱਸਿਆ ਕਿ 66 ਕੇ. ਵੀ. ਇਸਲਾਮਾਬਾਦ ਬਿਜਲੀ ਘਰ ਤੋਂ ਚੱਲਦੇ 11 ਕੇ. ਵੀ. ਹਰੀਪੁਰਾ, ਢਪਈ ਫੀਡਰ ਦੀ ਜ਼ਰੂਰੀ ਮੁਰੰਮਤ ਅਤੇ ਟਰੀਕਟਿੰਗ ਕਰਨ ਵਾਸਤੇ 27 ਸਤੰਬਰ 2021 ਸੋਮਵਾਰ ...

ਪੂਰੀ ਖ਼ਬਰ »

ਔਰਤ ਦੇ ਕੰਨਾਂ ਦੀਆਂ ਵਾਲੀਆਂ ਝਪਟੀਆਂ

ਚੇਤਨਪੁਰਾ, 26 ਸਤੰਬਰ (ਮਹਾਂਬੀਰ ਸਿੰਘ ਗਿੱਲ)-ਅੱਜ ਦਿਨ ਦਿਹਾੜੇ ਸਥਾਨਕ ਨਗਰ ਚੇਤਨਪੁਰਾ ਵਿਖੇ ਇਕ ਔਰਤ ਦੇ ਕੰਨਾਂ ਵਿਚ ਪਈਆਂ ਸੋਨੇ ਦੀਆਂ ਵਾਲੀਆਂ ਅਣਪਛਾਤੇ ਲੁਟੇਰਿਆਂ ਵਲੋਂ ਜ਼ਬਰਦਸਤੀ ਝਪਟ ਲਈਆਂ ਘਟਨਾ ਦਾ ਸ਼ਿਕਾਰ ਹੋਈ ਮਾਤਾ ਰਜਵੰਤ ਕੌਰ ਪਤਨੀ ਗੁਲਜ਼ਾਰ ...

ਪੂਰੀ ਖ਼ਬਰ »

ਘਰ-ਘਰ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ

ਅੰਮਿ੍ਤਸਰ, 26 ਸਤੰਬਰ (ਗਗਨਦੀਪ ਸ਼ਰਮਾ)-ਘਰ ਘਰ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਅੱਜ ਸੈਟੇਲਾਈਟ ਹਸਪਤਾਲ ਰਣਜੀਤ ਐਵੀਨਿਊ ਵਿਖੇ ਵਿਸ਼ੇਸ਼ ਤੌਰ 'ਤੇ ਪੱੁਜੇ ਸਟੇਟ ਮੋਨਿਟਰਿੰਗ ਅਫ਼ਸਰ ਡਾ: ਬਲਜੀਤ ਕੌਰ ਵਲੋਂ ਇਕ ਬੱਚੇ ਨੂੰ ਪੋਲੀਓ ਬੂੰਦਾਂ ਪਿਲਾਉਣ ਨਾਲ ਹੋਈ | ਇਸੇ ...

ਪੂਰੀ ਖ਼ਬਰ »

ਜੀ. ਟੀ. ਰੋਡ ਛੇਹਰਟਾ ਵਿਖੇ 14ਵਾਂ ਸਾਲਾਨਾ ਜਾਗਰਣ ਕਰਵਾਇਆ

ਛੇਹਰਟਾ, 26 ਸਤੰਬਰ (ਸੁਰਿੰਦਰ ਸਿੰਘ ਵਿਰਦੀ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੈ ਮਾਂ ਆਰਤੀ ਦੇਵਾ ਜੀ ਸੇਵਕ ਸਭਾ ਛੇਹਰਟਾ ਵਲੋਂ ਮਾਂ ਭਗਵਤੀ ਦਾ 14ਵਾਂ ਸਾਲਾਨਾ ਜਾਗਰਣ ਛੇਹਰਟਾ ਵਿਖੇ ਬੜੀ ਧੂਮਧਾਮ ਅਤੇ ਸ਼ਰਧਾ ਦੇ ਨਾਲ ਕਰਵਾਇਆ ਗਿਆ | ਜਿਸ ਦੌਰਾਨ ਮਹਾਂਮਾਈ ਪਾਵਨ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਫ਼ਰੰਟ ਵਲੋਂ ਉਪ ਮੁੱਖ ਮੰਤਰੀ ਸੋਨੀ ਦੇ ਘਰ ਦੇ ਬਾਹਰ ਰੈਲੀ

ਅੰਮਿ੍ਤਸਰ, 26 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਪੈਨਸਨਰਜ ਫ਼ਰੰਟ ਵਲੋਂ ਅੱਜ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਦੇ ਘਰ ਦੇ ਬਾਹਰ ਐਡਵੋਕੇਟ ਬਲਦੇਵ ਸਿੰਘ ਹੇਰ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ ਗਈ ਜਿਸ 'ਚ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ...

ਪੂਰੀ ਖ਼ਬਰ »

ਕਮਿਸ਼ਨਰ ਨਗਰ ਨਿਗਮ ਨੇ ਅੰਮਿ੍ਤਸਰ ਵਿਕਾਸ ਮੰਚ ਦੀਆਂ ਮੰਗਾਂ ਦੀ ਪੂਰਤੀ ਲਈ ਸਹਿਮਤੀ ਪ੍ਰਗਟਾਈ

ਅੰਮਿ੍ਤਸਰ, 26 ਸਤੰਬਰ (ਹਰਮਿੰਦਰ ਸਿੰਘ)-ਅੰਮਿ੍ਤਸਰ ਵਿਕਾਸ ਮੰਚ ਦਾ ਵਫ਼ਦ ਸਰਪ੍ਰਸਤ ਪਿ੍ੰ: ਕੁਲਵੰਤ ਸਿੰਘ ਅਣਖੀ, ਮਨਮੋਹਣ ਸਿੰਘ ਬਰਾੜ, ਪ੍ਰਧਾਨ ਹਰਦੀਪ ਸਿੰਘ ਚਾਹਲ, ਸਕੱਤਰ ਸ੍ਰੀ ਯੋਗੇਸ਼ ਕਾਮਰਾ, ਕੰਵਲਜੀਤ ਸਿੰਘ ਭਾਟੀਆ, ਕਰਨ ਸਿੰਘ ਅਤੇ ਜਤਿੰਦਰ ਪਾਲ ਸਿੰਘ ਦੀ ...

ਪੂਰੀ ਖ਼ਬਰ »

ਭਾਰਤ ਬੰਦ ਨੂੰ ਸਫਲ ਬਣਾਉਣ ਲਈ ਰੋਡ ਰੈਲੀ ਕੱਢ ਲੋਕਾਂ ਨੂੰ ਕੀਤਾ ਜਾਗਰੂਕ

ਛੇਹਰਟਾ, 26 ਸਤੰਬਰ (ਸੁਰਿੰਦਰ ਸਿੰਘ ਵਿਰਦੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਕੀਤੇ ਜਾ ਰਹੇ ਭਾਰਤ ਬੰਦ ਨੂੰ ਕਾਮਯਾਬ ਬਣਾਉਣ ਲਈ ਅੰਮਿ੍ਤਸਰ ਜ਼ਿਲ੍ਹੇ ਵਿਚ ਦੋਵੇਂ ਕੁੱਲ ਹਿੰਦ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਆਮ ਜਨਤਾ ਨੂੰ ਲਾਮਬੰਦ ...

ਪੂਰੀ ਖ਼ਬਰ »

ਜੋੜਾ ਫਾਟਕ 'ਤੇ ਇਕ ਵਾਰ ਫੇਰ ਖੁੱਲ੍ਹੇ ਰਹਿ ਗਏ ਦੋਵੇਂ ਫਾਟਕ

ਅੰਮਿ੍ਤਸਰ, 26 ਸਤੰਬਰ (ਗਗਨਦੀਪ ਸ਼ਰਮਾ)-ਜੋੜਾ ਫਾਟਕ 'ਤੇ ਇਕ ਵਾਰ ਫੇਰ ਦੋਵੇਂ ਫਾਟਕ ਖੁੱਲ੍ਹੇ ਰਹਿ ਗਏ | ਉਹ ਤਾਂ ਚੰਗਾ ਹੋਇਆ ਕਿ ਰਾਹਗੀਰਾਂ ਨੇ ਸਮੇਂ 'ਤੇ ਗੇਟਮੈਨ ਨੂੰ ਬੁਲਾ ਕੇ ਫਾਟਕ ਬੰਦ ਕਰਵਾ ਦਿੱਤੇ, ਨਹੀਂ ਤਾਂ ਅੰਮਿ੍ਤਸਰ ਵਿਚ ਮੁੜ ਵੱਡਾ ਰੇਲ ਹਾਦਸਾ ਹੋ ਜਾਣਾ ...

ਪੂਰੀ ਖ਼ਬਰ »

ਦਿੱਲੀ-ਅੰਮਿ੍ਤਸਰ-ਕੱਟੜਾ ਐਕਸਪ੍ਰੈੱਸ ਵੇਅ ਨਾਲ ਸੂਬੇ ਦੇ ਵਪਾਰ 'ਚ ਹੋਵੇਗੀ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ-ਅਗਰਵਾਲ

ਅੰਮਿ੍ਤਸਰ, 26 ਸਤੰਬਰ (ਸੁਰਿੰਦਰ ਕੋਛੜ)-ਕੇਂਦਰ ਸਰਕਾਰ ਵਲੋਂ ਦੇਸ਼ ਦੇ ਸਰਹੱਦੀ ਅਤੇ ਇਤਿਹਾਸਕ ਮਹੱਤਤਾ ਵਾਲੇ ਸ਼ਹਿਰਾਂ ਨੂੰ ਜੋੜਨ ਲਈ ਸ਼ੁਰੂ ਕੀਤੀ ਗਈ 'ਭਾਰਤ ਮਾਲਾ ਪਰਿਯੋਜਨਾ' ਦੇ ਤਹਿਤ ਲਗਭਗ 600 ਕਿੱਲੋਮੀਟਰ ਲੰਬੀ ਅਤੇ 35000 ਕਰੋੜ ਤੋਂ ਵੱਧ ਬਜਟ ਨਾਲ ...

ਪੂਰੀ ਖ਼ਬਰ »

ਸੀਨੀਅਰ ਵਕੀਲ ਗੁਲਜ਼ਾਰ ਸਿੰਘ ਬੱਲ ਦਾ ਭੋਗ 29 ਨੂੰ

ਅੰਮਿ੍ਤਸਰ, 26 ਸਤਬੰਰ (ਰੇਸ਼ਮ ਸਿੰਘ)-ਸੀਨੀਅਰ ਅਤੇ ਨਾਮਵਰ ਵਕੀਲ ਸ: ਗੁਲਜ਼ਾਰ ਸਿੰਘ ਬੱਲ (65) ਜਿਨ੍ਹਾਂ ਦਾ ਬੀਤੇ 20 ਸਤੰਬਰ ਨੂੰ ਜ਼ਿਲ੍ਹਾ ਕਚਿਹਰੀਆਂ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ, ਉਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 29 ...

ਪੂਰੀ ਖ਼ਬਰ »

ਸੰਯੁਕਤ ਮੋਰਚੇ ਦੇ 27 ਬੰਦ ਦੇ ਐਲਾਨ ਨੂੰ ਆੜ੍ਹਤੀ ਐਸੋਈਏਸ਼ਨ ਵੀ ਕਰੇਗੀ ਪੂਰਨ ਸਮਰਥਨ-ਸਰਜਾ, ਬਸ਼ੰਬਰਪੁਰਾ

ਮਾਨਾਂਵਾਲਾ, 26 ਸਤੰਬਰ (ਗੁਰਦੀਪ ਸਿੰਘ ਨਾਗੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨੇ ਗਏ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਦਾ ਆੜ੍ਹਤੀ ਐਸੋਸੀਏਸ਼ਨ, ਜੰਡਿਆਲਾ ਗੁਰੂ ਵੀ ਪੂਰਨ ਸਮਰਥਨ ਕਰੇਗੀ, ਜਿਸ ਤਹਿਤ ਹਲਕਾ ਅਟਾਰੀ ਅਤੇ ਹਲਕਾ ਜੰਡਿਆਲਾ ਗੁਰੂ ਸਮੇਤ ਸਮੂਹ ...

ਪੂਰੀ ਖ਼ਬਰ »

ਵਲਟੋਹਾ ਵਲੋਂ ਪ੍ਰਧਾਨ ਗੁਰਸ਼ਰਨ ਛੀਨਾ ਦਾ ਸਨਮਾਨ

ਰਾਜਾਸਾਂਸੀ, 26 ਸਤੰਬਰ (ਹਰਦੀਪ ਸਿੰਘ ਖੀਵਾ)-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵਲੋਂ ਪਾਰਟੀ ਵਿਚ ਮਿਹਨਤੀ ਨੌਜਵਾਨ ਅਕਾਲੀ ਵਰਕਰਾਂ ਨੂੰ ਮਾਣ ਸਨਮਾਨ ਦੇਣ ਨਾਲ ਯੂਥ ਵਰਕਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ, ਕਿਉਂਕਿ ਪੰਜਾਬ ...

ਪੂਰੀ ਖ਼ਬਰ »

ਸਰਕਾਰੀ ਅੱਪਰ ਪ੍ਰਾਇਮਰੀ ਸਕੂਲਾਂ ਦੀ ਦੋ ਰੋਜ਼ਾ ਮਾਪੇ-ਅਧਿਆਪਕ ਮਿਲਣੀ 29 ਸਤੰਬਰ ਤੋਂ

ਅੰਮਿ੍ਤਸਰ, 26 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਅੰਦਰ ਕਰਵਾਈਆਂ ਗਈਆਂ ਸਤੰਬਰ ਪ੍ਰੀਖਿਆਵਾਂ ਦੇ ਵਿਸ਼ਾਵਾਰ ਮੁਲਾਂਕਣ ਕਰਕੇ ਵਿਦਿਆਰਥੀਆਂ ਦੀ ਕਾਰਗੁਜਾਰੀ ਤੋਂ ਮਾਪਿਆਂ ਨੂੰ ਜਾਣੂੰ ਕਰਵਾਉਣ ਦੇ ...

ਪੂਰੀ ਖ਼ਬਰ »

ਜਥੇਦਾਰ ਹਰਪ੍ਰੀਤ ਸਿੰਘ ਨੇ ਸ੍ਰੀ ਨਨਕਾਣਾ ਸਾਹਿਬ ਦੇ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਕੀਤੇ ਦਰਸ਼ਨ

ਅੰਮਿ੍ਤਸਰ, 26 ਸਤੰਬਰ (ਸੁਰਿੰਦਰ ਕੋਛੜ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 482ਵੇਂ ਜੋਤੀ ਜੋਤ ਦਿਹਾੜੇ ਦੇ ਸਮਾਗਮਾਂ 'ਚ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ 'ਤੇ ਪਾਕਿਸਤਾਨ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ...

ਪੂਰੀ ਖ਼ਬਰ »

ਅਮਨਦੀਪ ਹਸਪਤਾਲ ਵਲੋਂ ਪ੍ਰੀਤ ਨਗਰ 'ਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉੁਣ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਸਬੰਧੀ ਪ੍ਰੋਗਰਾਮ ਕਰਵਾਇਆ

ਲੋਪੋਕੇ, 26 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਪ੍ਰੇਰਿਤ ਕਰਨ ਤੇ ਖੇਡਾਂ ਵੱਲ ਜੋੜਨ ਦੇ ਮਕਸਦ ਤਹਿਤ ਅਮਨਦੀਪ ਹਸਪਤਾਲ ਨੇ ਜੋ ਬੀੜਾ ਚੁੱਕਿਆ ਹੈ ਉਸੇ ਲੜੀ ਤਹਿਤ ਗੁੁਰਬਖ਼ਸ਼ ਸਿੰਘ ਨਾਨਕ ਸਿੰਘ ਫਾਊਾਡੇਸ਼ਨ ਪ੍ਰੀਤਨਗਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX