ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਵੱਡੀ ਅਦਾਲਤ 'ਚ ਦਿਨ-ਦਿਹਾੜੇ ਕੁਝ ਬਦਮਾਸ਼ਾਂ ਵਲੋਂ ਇਕ ਕਥਿਤ ਗੈਂਗਸਟਰ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦੇਣ ਦੀ ਸਨਸਨੀਖ਼ੇਜ਼ ਘਟਨਾ ਨੇ ਇਕ ਪਾਸੇ ਜਿੱਥੇ ਪੂਰੇ ਦੇਸ਼ ਨੂੰ ਹੈਰਾਨ ਕੀਤਾ, ਉੱਥੇ ਦੇਸ਼ ਦੀ ਨਿਆਇਕ ਵਿਵਸਥਾ, ਨਿਆਇਕ ...
ਹਾਲਾਂਕਿ ਸੁਪਰੀਮ ਕੋਰਟ ਦੇ ਜਸਟਿਸ ਡੀ.ਵਾਈ. ਚੰਦਰਚੂੜ ਦੇ ਇਸ ਬਿਆਨ ਦੀ ਜ਼ਿਆਦਾ ਚਰਚਾ ਹੋਈ ਹੈ ਕਿ ਸੱਤਾ ਦੇ ਸਾਹਮਣੇ ਸੱਚ ਬੋਲਣਾ ਹਰੇਕ ਨਾਗਰਿਕ ਦਾ ਨਾ ਸਿਰਫ਼ ਅਧਿਕਾਰ ਹੈ, ਸਗੋਂ ਉਸ ਦਾ ਫ਼ਰਜ਼ ਵੀ ਹੈ। ਪਰ ਇਸ ਤੋਂ ਵੀ ਮਹੱਤਵਪੂਰਨ ਉਨ੍ਹਾਂ ਦੀ ਇਹ ਗੱਲ ਹੈ ਕਿ ਰਾਜ ਜਿਸ ...
ਪੰਜਾਬ ਵਿਚ ਆਉਣ ਵਾਲੀ ਸਰਕਾਰ ਕਿਸ ਪਾਰਟੀ ਦੀ ਹੋਵੇਗੀ, ਸਿਰਫ ਚਾਰ ਜਾਂ ਪੰਜ ਮਹੀਨਿਆਂ ਵਿਚ ਇਸ ਦਾ ਫ਼ੈਸਲਾ ਹੋ ਜਾਵੇਗਾ। ਕੌਣ ਸਰਕਾਰ ਬਣਾਏਗਾ ਅਤੇ ਉਸ ਪਾਰਟੀ ਦੀਆਂ ਆਉਣ ਵਾਲੀਆਂ ਨੀਤੀਆਂ ਕੀ ਹੋਣਗੀਆਂ, ਇਸ ਦਾ ਪੰਜਾਬ ਅਤੇ ਪੰਜਾਬੀਆਂ 'ਤੇ ਮਹੱਤਵਪੂਰਨ ਕੀ ਅਸਰ ...
ਕੋਈ ਵੀ ਖ਼ਬਰ ਪ੍ਰਸਾਰਿਤ ਤੇ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਦੋ ਵਾਰ ਜਾਂਚ ਲੈਣੀ ਚਾਹੀਦੀ ਹੈ। ਉਸ ਦੇ ਸਰੋਤ ਸਬੰਧੀ ਜਾਣ ਲੈਣਾ ਚਾਹੀਦਾ ਹੈ। ਉੱਡਦੀ-ਉੱਡਦੀ, ਸੁਣੀ ਸੁਣਾਈ ਖ਼ਬਰ ਨੂੰ ਪ੍ਰਸਾਰਿਤ ਕਰਨ ਤੋਂ ਗੁਰੇਜ਼ ਕਰਨ ਦੀ ਲੋੜ ਹੁੰਦੀ ਹੈ। 19 ਸਤੰਬਰ ਨੂੰ ਸਾਰਾ ਦਿਨ ਪੰਜਾਬੀ ਖ਼ਬਰ ਚੈਨਲ ਉੱਡਦੀਆਂ-ਉੱਡਦੀਆਂ ਖ਼ਬਰਾਂ ਹੀ ਪ੍ਰਸਾਰਿਤ ਕਰਦੇ ਰਹੇ ਅਤੇ ਆਪਣਾ ਤਮਾਸ਼ਾ ਖ਼ੁਦ ਬਣਾਉਂਦੇ ਰਹੇ। 'ਸੂਤਰਾਂ ਦੇ ਹਵਾਲੇ ਨਾਲ' ਮੀਡੀਆ ਦਾ ਤਕੀਆ ਕਲਾਮ ਬਣ ਗਿਆ ਹੈ। ਸਾਰਾ ਦਿਨ ਸੂਤਰਾਂ ਦੇ ਹਵਾਲੇ ਨਾਲ ਹੀ ਖ਼ਬਰਾਂ ਪ੍ਰਸਾਰਿਤ ਹੁੰਦੀਆਂ ਰਹੀਆਂ ਹਨ ਅਤੇ ਸੂਤਰਾਂ ਦੀਆਂ ਖ਼ਬਰਾਂ ਗ਼ਲਤ ਨਿਕਲਦੀਆਂ। ਇਹ ਸੂਤਰ ਕਿਹੜੇ ਸਨ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ। ਕਾਂਗਰਸ ਹਾਈਕਮਾਨ ਖ਼ੁਦ ਭੰਬਲਭੂਸੇ 'ਚ ਪਈ ਹੋਈ ਸੀ ਜਾਂ ਦੂਜਿਆਂ ਨੂੰ ਪਾ ਰਹੀ ਸੀ? ਇਹ ਅਜੇ ਵੀ ਸੋਚਣ-ਵਿਚਾਰਨ ਦਾ ਵਿਸ਼ਾ ਹੈ।
ਪੰਜਾਬੀ ਚੈਨਲਾਂ ਨੇ ਵਾਰੀ-ਵਾਰੀ ਕਈਆਂ ਨੂੰ ਮੁੱਖ ਮੰਤਰੀ ਬਣਾ ਦਿੱਤਾ। ਸਾਰਾ ਦਿਨ ਇਹੀ ਕਹਿੰਦੇ ਰਹੇ, 'ਹੁਣ ਤੋਂ ਥੋੜ੍ਹੀ ਦੇਰ ਬਾਅਦ ਪੰਜਾਬ ਨੂੰ ਮਿਲ ਜਾਵੇਗਾ ਨਵਾਂ ਮੁੱਖ ਮੰਤਰੀ' ਜਾਂ 'ਇਕ ਦੋ ਘੰਟਿਆਂ ਵਿਚ ਸਾਹਮਣੇ ਆ ਜਾਵੇਗਾ ਨਵੇਂ ਮੁੱਖ ਮੰਤਰੀ ਦਾ ਨਾਂਅ।' ਉਹ ਇਕ-ਦੋ ਘੰਟੇ ਕਿਤੇ ਜਾ ਕੇ ਸ਼ਾਮ ਨੂੰ ਹੀ ਪੂਰੇ ਹੋਏ। ਇਸ ਦੌਰਾਨ ਸੁਨੀਲ ਕੁਮਾਰ ਜਾਖੜ, ਸੁਖਜਿੰਦਰ ਸਿੰਘ ਰੰਧਾਵਾ, ਰਜਿੰਦਰ ਕੌਰ ਭੱਠਲ ਅਤੇ ਨਵਜੋਤ ਸਿੰਘ ਸਿੱਧੂ ਨੂੰ ਵਾਰੀ-ਵਾਰੀ ਮੁੱਖ ਮੰਤਰੀ ਬਣਾ ਦਿੱਤਾ ਗਿਆ। ਸੋਸ਼ਲ ਮੀਡੀਆ 'ਤੇ ਪੰਜਾਬੀ ਚੈਨਲਾਂ ਦਾ ਖ਼ੂਬ ਮਜ਼ਾਕ ਬਣਦਾ ਰਿਹਾ।
ਵਿਕੀਪੀਡੀਆ ਨੇ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂਅ ਪੰਜਾਬ ਦੇ ਮੁੱਖ ਮੰਤਰੀ ਵਜੋਂ ਚਾੜ੍ਹ ਦਿੱਤਾ। ਸਹੁੰ ਚੁੱਕਣ ਤੋਂ ਕੁਝ ਦੇਰ ਪਹਿਲਾਂ ਤੱਕ ਪੰਜਾਬੀ ਖ਼ਬਰ ਚੈਨਲ ਬ੍ਰਹਮ ਮਹਿੰਦਰਾ ਦਾ ਨਾਂਅ ਉਪ-ਮੁੱਖ ਮੰਤਰੀ ਵਜੋਂ ਮੋਟੇ ਅੱਖਰਾਂ ਵਿਚ ਤਸਵੀਰ ਸਹਿਤ ਉਭਾਰਦੇ ਰਹੇ ਪ੍ਰੰਤੂ ਸਹੁੰ ਚੁੱਕਣ ਵੇਲੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਓ.ਪੀ. ਸੋਨੀ ਖੜ੍ਹੇ ਸਨ। ਕਾਹਲ ਅਤੇ ਹੜਬੜੀ ਵਿਚ ਪੰਜਾਬੀ ਚੈਨਲ ਜਿਥੇ ਦਰਸ਼ਕਾਂ ਨੂੰ ਗ਼ਲਤ ਜਾਣਕਾਰੀ ਮੁਹੱਈਆ ਕਰਦੇ ਰਹੇ ਉਥੇ ਆਪਣੀ ਕਿਰਕਰੀ ਵੀ ਕਰਵਾਉਂਦੇ ਰਹੇ।
ਸੋਸ਼ਲ ਮੀਡੀਆ 'ਤੇ ਪਰਵਾਸੀ ਪੰਜਾਬੀਆਂ ਨੇ ਪੰਜਾਬੀ ਚੈਨਲਾਂ ਦੀ ਅਜਿਹੀ ਗ਼ੈਰ-ਮਿਆਰੀ ਤੇ ਕਾਹਲ ਵਾਲੀ ਪੱਤਰਕਾਰੀ ਦੀ ਖੂਬ ਖਿਚਾਈ ਕੀਤੀ। ਕੈਨੇਡਾ, ਆਸਟ੍ਰੇਲੀਆ ਤੇ ਇੰਗਲੈਂਡ ਦੇ ਪੰਜਾਬੀਆਂ ਨੇ ਪੰਜਾਬੀ ਚੈਨਲਾਂ ਦੇ ਇਸ ਰੁਝਾਨ ਦਾ ਗੰਭੀਰ ਨੋਟਿਸ ਲਿਆ।
ਇਕ ਹੋਰ ਵੱਡੀ ਕੁਤਾਹੀ ਸਾਰੇ ਚੈਨਲ ਲਗਾਤਾਰ ਕਈ ਦਿਨ ਤੱਕ ਕਰਦੇ ਰਹੇ। ਮਨੁੱਖ ਨੂੰ ਮਨੁੱਖ ਮੰਨਣ ਦੀ ਬਜਾਏ ਉਸ ਨੂੰ ਜਾਤਾਂ, ਨਸਲਾਂ, ਰੰਗਾਂ, ਧਰਮਾਂ ਵਿਚ ਵੰਡ ਦਿੱਤਾ ਗਿਆ। ਸਦੀਆਂ ਪਹਿਲਾਂ ਇਹ ਕੰਮ ਸਮਾਜ ਦੇ ਸ਼ਾਤਰ-ਦਿਮਾਗ਼ ਲੋਕ ਆਪਣੇ ਨਿੱਜੀ ਫਾਇਦਿਆਂ ਲਈ ਕਰਦੇ ਰਹੇ। ਫੇਰ ਸਿਆਸਤਦਾਨਾਂ ਨੇ ਵੋਟਾਂ ਖਾਤਰ ਇਸ ਵੰਡ ਨੂੰ ਹੋਰ ਗੂੜ੍ਹਾ ਕੀਤਾ ਅਤੇ ਅੱਜ ਮੀਡੀਆ ਰਹਿੰਦੀ ਕਸਰ ਪੂਰੀ ਕਰ ਰਿਹਾ ਹੈ।
ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਦੌਰਾਨ ਹਿੰਦੂ, ਸਿੱਖ, ਦਲਿਤ ਜਿਹੇ ਸ਼ਬਦ ਚੈਨਲਾਂ ਨੇ ਸੈਂਕੜੇ ਵਾਰ ਦੁਹਰਾਏ। ਉਸ ਦੀ ਕਾਬਲੀਅਤ, ਉਸ ਦੀ ਸਿੱਖਿਆ, ਉਸ ਦੇ ਗੁਣ, ਉਸ ਦੇ ਜੀਵਨ-ਸੰਘਰਸ਼, ਉਸ ਦੀ ਸੋਚ, ਉਸ ਦੀ ਮਾਨਸਿਕਤਾ, ਉਸ ਦੀ ਵਿਚਾਰਧਾਰਾ ਦੀ ਵਿਸਥਾਰ ਵਿਚ ਗੱਲ ਅਜੇ ਤੱਕ ਕਿਸੇ ਨੇ ਨਹੀਂ ਕੀਤੀ। ਸਮਾਜ ਪ੍ਰਤੀ, ਮਨੁੱਖਤਾ ਪ੍ਰਤੀ, ਸਿਆਸਤ ਪ੍ਰਤੀ, ਸਮੱਸਿਆਵਾਂ ਪ੍ਰਤੀ, ਸੂਬੇ ਪ੍ਰਤੀ ਉਸ ਦੇ ਦ੍ਰਿਸ਼ਟੀਕੋਣ ਨੂੰ ਕਿਸੇ ਨੇ ਬਿਆਨ ਨਹੀਂ ਕੀਤਾ।
ਮੁੱਖ ਮੰਤਰੀ ਦੀਆਂ ਮੁਢਲੇ ਦਿਨਾਂ ਦੀਆਂ ਸਰਗਰਮੀਆਂ ਸੁਖਦ ਅਹਿਸਾਸ ਕਰਵਾਉਣ ਵਾਲੀਆਂ ਹਨ। ਆਮ ਲੋਕਾਂ ਵਿਚ ਵਿਚਰਨਾ, ਜਦੋਂ ਕਿ ਉਨ੍ਹਾਂ ਵਰਗਾ ਲੱਗਣਾ। ਵਧੇਰੇ ਕਰਕੇ ਵੱਡੇ ਨੇਤਾ ਵੱਖਰੀ ਹੀ ਦੁਨੀਆ ਵਿਚ ਰਹਿੰਦੇ ਹਨ। ਪੈਦਾ ਹੋਈਆਂ ਸਥਿਤੀਆਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਛੱਡ ਕੇ ਲਾਂਭੇ ਹੋਣਾ ਪਿਆ। ਹੋਰਨਾਂ ਕਾਰਨਾਂ ਨਾਲ ਇਕ ਵੱਡਾ ਕਾਰਨ ਉੱਭਰ ਕੇ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਕੈਪਟਨ ਲੰਮੇ ਸਮੇਂ ਤੋਂ ਕਿਸੇ ਨੂੰ ਨਹੀਂ ਮਿਲ ਰਹੇ ਸਨ। ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਵੀ ਫਾਰਮ ਹਾਊਸ ਵਿਚ ਉਨ੍ਹਾਂ ਤੱਕ ਨਹੀਂ ਪਹੁੰਚ ਸਕਦੇ ਸਨ। ਦੋ ਅਫਸਰਾਂ ਨੇ ਸਖ਼ਤੀ ਕਰਕੇ ਅਜਿਹਾ ਮਾਹੌਲ ਬਣਾਇਆ ਹੋਇਆ ਸੀ। ਇਸ ਤੋਂ ਖਿਝ ਕੇ ਬਹੁਤ ਸਾਰੇ ਨੇਤਾਵਾਂ ਨੇ ਸਿੱਧੂ ਨਾਲ ਮਿਲ ਕੇ ਮੁਹਿੰਮ ਆਰੰਭ ਦਿੱਤੀ, ਦਿੱਲੀ ਪਹੁੰਚ ਗਏ। ਨਤੀਜਾ ਸਭ ਦੇ ਸਾਹਮਣੇ ਹੈ।
ਨਵੇਂ ਮੁੱਖ ਮੰਤਰੀ ਖ਼ੁਦ ਸਭ ਨੂੰ ਮਿਲ ਰਹੇ ਹਨ। ਨੇਤਾਵਾਂ ਦੇ ਘਰ ਜਾ ਰਹੇ ਹਨ। ਇਹ ਚੰਗੀ ਪਹਿਲ ਹੈ। ਲਚਕੀਲਾਪਨ ਚੰਗੀ ਸ਼ਖ਼ਸੀਅਤ ਦੀ ਨਿਸ਼ਾਨੀ ਹੈ। ਮੀਡੀਆ ਅਜਿਹੀਆਂ ਸਰਗਰਮੀਆਂ ਨੂੰ ਲਗਾਤਾਰ ਕਵਰ ਕਰ ਰਿਹਾ ਹੈ। ਕੈਨੇਡਾ, ਇੰਗਲੈਂਡ ਦੇ ਪ੍ਰਧਾਨ ਮੰਤਰੀ ਅਕਸਰ ਲੋਕਾਂ ਵਿਚ ਵਿਚਰਦੇ ਵੇਖੇ ਜਾ ਸਕਦੇ ਹਨ। ਬੋਰਿਸ ਜੌਹਨਸਨ ਟਰਾਲੀ ਫੜ ਕੇ ਖੁਦ ਸਟੋਰ ਵਿਚੋਂ ਸਾਮਾਨ ਖਰੀਦਣ ਚਲੇ ਜਾਂਦੇ ਹਨ। ਜਸਟਿਨ ਟਰੂਡੋ ਆਮ ਵਿਅਕਤੀ ਵਾਂਗ ਸੜਕ ਕਿਨਾਰੇ ਜੌਗਿੰਗ ਕਰਦੇ ਨਜ਼ਰ ਆ ਜਾਂਦੇ ਹਨ। ਜਦ ਉਹ ਭਾਰਤ ਆਏ ਸਨ ਤਾਂ ਆਪਣੇ ਬੱਚਿਆਂ ਨੂੰ ਕੁੱਛੜ ਚੁੱਕ ਕੇ ਫਿਰਦੇ ਸਭ ਨੇ ਵੇਖੇ ਸਨ। ਪਤਾ ਨਹੀਂ ਸਾਡੇ ਲੀਡਰ ਵੱਖਰੀ ਦੁਨੀਆ ਦੇ ਵਾਸੀ ਬਣ ਕੇ ਰਹਿਣਾ ਪਸੰਦ ਕਿਉਂ ਕਰਦੇ ਹਨ? ਮੁੱਖ ਮੰਤਰੀ ਚੰਨੀ ਦੇ ਬਹਾਨੇ ਇਸ ਨੁਕਤੇ 'ਤੇ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ।
prof_kulbir@yahoo.com
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX