ਤਾਜਾ ਖ਼ਬਰਾਂ


ਅਣਪਛਾਤੇ ਵਿਅਕਤੀਆਂ ਵਲੋਂ ਗ੍ਰੰਥੀ ਸਿੰਘ ’ਤੇ ਹਥਿਆਰਾਂ ਨਾਲ ਹਮਲਾ
. . .  17 minutes ago
ਖ਼ਡੂਰ ਸਾਹਿਬ , 31 ਮਾਰਚ (ਰਸ਼ਪਾਲ ਸਿੰਘ ਕੁਲਾਰ )- ਇਤਿਹਾਸਕ ਨਗਰ ਖ਼ਡੂਰ ਸਾਹਿਬ ਵਿਖੇ ਬੀਤੀ ਰਾਤ ਇਕ ਗ੍ਰੰਥੀ ਸਿੰਘ ਉਪਰ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਲੱਤ ਅਤੇ ਹੱਥ ਦੀਆਂ ਉਂਗਲਾਂ ਵੱਡ ਦਿੱਤੀਆਂ ਗਈਆਂ ਅਤੇ ਹਮਲਾਵਰ ਵੱਢੀ ਲੱਤ ਨਾਲ ਹੀ ਲੈ ਗਏ ਹਨ। ਇਸ ਦੀ.....
ਭਾਰਤ ’ਚ ਕੋਰੋਨਾ ਮਾਮਲਿਆਂ ਵਿਚ ਲਗਾਤਾਰ ਤੀਜੇ ਦਿਨ ਵੀ ਵਾਧਾ
. . .  23 minutes ago
ਨਵੀਂ ਦਿੱਲੀ, 31 ਮਾਰਚ- ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 3,095 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਕੋਰੋਨਾ ਦੇ ਸਰਗਰਮ....
ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਕਰਮਚਾਰੀਆਂ ਵਲੋਂ ਪ੍ਰਧਾਨ ਐਡਵੋਕੇਟ ਧਾਮੀ ਦੀ ਅਗਵਾਈ ਵਿਚ ਡੀ.ਸੀ. ਦਫ਼ਤਰ ਤੱਕ ਰੋਸ ਮਾਰਚ
. . .  22 minutes ago
ਅੰਮ੍ਰਿਤਸਰ, 31 ਮਾਰਚ (ਜਸਵੰਤ ਸਿੰਘ ਜੱਸ)- ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰੋਂ ਘੰਟਾ ਘਰ ਪਲਾਜ਼ਾ ਤੋਂ ਡੀ.ਸੀ. ਦਫ਼ਤਰ ਤੱਕ ਰੋਸ ਮਾਰਚ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਅਗਵਾਈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਰ ਰਹੇ ਹਨ ਤੇ ਇਸ ਵਿਚ ਭਾਈ ਰਜਿੰਦਰ.....
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਭਲਕੇ- ਦਲਜੀਤ ਸਿੰਘ ਚੀਮਾ
. . .  49 minutes ago
ਚੰਡੀਗੜ੍ਹ, 31 ਮਾਰਚ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਭਲਕੇ 1 ਅਪ੍ਰੈਲ ਨੂੰ 12 ਵਜੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਬੁਲਾਈ ਹੈ। ਪਾਰਟੀ ਜਲੰਧਰ ਸੰਸਦੀ ਜ਼ਿਮਨੀ ਚੋਣ ਨੂੰ ਲੈ ਕੇ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇਵੇਗੀ। ਇਸ....
ਅਜਨਾਲਾ :ਪੁਲਿਸ ਅਤੇ ਲੁਟੇਰਾ ਗਰੋਹ ਵਿਚਾਲੇ ਹੋਏ ਮੁਕਾਬਲੇ 'ਚ ਇਕ ਪੁਲਿਸ ਮੁਲਾਜ਼ਮ ਜ਼ਖ਼ਮੀ
. . .  36 minutes ago
ਅਜਨਾਲਾ, ਚੇਤਨਪੁਰਾ 31 ਮਾਰਚ (ਮਹਾਂਬੀਰ ਸਿੰਘ ਗਿੱਲ,ਗੁਰਪ੍ਰੀਤ ਸਿੰਘ ਢਿੱਲੋਂ)-ਸਬ ਡਵੀਜ਼ਨ ਅਜਨਾਲਾ ਅਧੀਨ ਆਉਂਦੇ ਪਿੰਡ ਸੰਗਤਪੁਰਾ ਵਿਖੇ ਬੀਤੀ ਰਾਤ ਫਤਿਹਗੜ੍ਹ ਚੂੜੀਆਂ ਪੁਲਿਸ...
ਬਠਿੰਡਾ: ਇਕੋ ਪਰਿਵਾਰ ਦੇ ਤਿੰਨ ਮੈਬਰਾਂ ਨੇ ਝੀਲ ਚ ਮਾਰੀ ਛਾਲ, ਮਾਂ-ਪੁੱਤ ਦੀ ਮੌਤ
. . .  about 1 hour ago
ਬਠਿੰਡਾ, 31 ਮਾਰਚ (ਅੰਮਿ੍ਤਪਾਲ ਸਿੰਘ ਵਲਾਣ)-ਅੱਜ ਤੜਕੇ ਬਠਿੰਡਾ ਦੇ ਰਹਿਣ ਵਾਲੇ ਇਕੋ ਪਰਿਵਾਰ ਦੇ ਤਿੰਨ ਮੈਬਰਾਂ ਨੇ ਬਠਿੰਡਾ ਥਰਮਲ ਦੀ ਝੀਲ ਵਿਚ ਛਾਲ ਮਾਰ ਦਿੱਤੀ, ਜਿਸ ਕਾਰਨ ਮਾਂ-ਪੁੱਤ ਦੀ ਮੌਤ...
ਇੰਦੌਰ ਮੰਦਿਰ ਹਾਦਸੇ ਦੇ ਮੈਜਿਸਟ੍ਰੇਟ ਜਾਂਚ ਦੇ ਹੁਕਮ
. . .  about 1 hour ago
ਇੰਦੌਰ, 31 ਮਾਰਚ-ਇੰਦੌਰ ਮੰਦਰ ਹਾਦਸੇ 'ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਤੇ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਦੋਸ਼ੀ ਪਾਏ ਜਾਣ 'ਤੇ ਕਾਰਵਾਈ ਕੀਤੀ ਜਾਵੇਗੀ। ਮੌਜੂਦਾ ਤਰਜੀਹ ਬਚਾਅ ਕਾਰਜ ਹੈ। ਜ਼ਖ਼ਮੀਆਂ...
ਇੰਦੌਰ ਦੇ ਮੰਦਰ 'ਚ ਬਾਉਲੀ ਦੀ ਛੱਤ ਟੁੱਟਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 35
. . .  about 1 hour ago
ਇੰਦੌਰ, 31 ਮਾਰਚ-ਇੰਦੌਰ ਦੇ ਮੰਦਰ 'ਚ ਬਾਉਲੀ ਦੀ ਛੱਤ ਟੁੱਟਣ ਕਾਰਨ ਮਰਨ ਵਾਲਿਆਂ ਦੀ ਗਿਣਤੀ 35 ਹੋ ਗਈ ਹੈ ਜਦਕਿ ਇਕ ਵਿਅਕਤੀ ਅਜੇ ਵੀ ਲਾਪਤਾ ਹੈ।ਇੰਦੌਰ ਦੇ ਕਲੈਕਟਰ ਡਾ: ਇਲਯਾਰਾਜਾ...
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ
. . .  about 1 hour ago
ਚੰਡੀਗੜ੍ਹ, 31 ਮਾਰਚ-ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ ਸਵੇਰੇ 11.00 ਵਜੇ...
ਭਾਰੀ ਮੀਂਹ ਪੈਣ ਕਾਰਨ 'ਚ ਦਿੱਲੀ ਦੇ ਕਈ ਹਿੱਸਿਆਂ 'ਚ ਭਰਿਆ ਪਾਣੀ
. . .  about 2 hours ago
ਨਵੀਂ ਦਿੱਲੀ, 31 ਮਾਰਚ -ਰਾਸ਼ਟਰੀ ਰਾਜਧਾਨੀ ਵਿਚ ਭਾਰੀ ਮੀਂਹ ਪੈਣ ਕਾਰਨ ਅੱਜ ਸਵੇਰੇ ਦਿੱਲੀ ਦੇ ਕਈ ਹਿੱਸਿਆਂ ਵਿਚ ਪਾਣੀ ਭਰ ਗਿਆ।ਮੌਸਮ ਵਿਭਾਗ ਦੁਆਰਾ ਮੌਸਮ ਦੀ ਭਵਿੱਖਬਾਣੀ ਦੇ ਅਨੁਸਾਰ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਰਾਜੌਂਦ, ਅਸੰਧ, ਦੇ ਨਾਲ ਲੱਗਦੇ ਖੇਤਰਾਂ ਵਿਚ ਹਲਕੀ ਤੀਬਰਤਾ ਵਾਲੀ...
ਕਾਨਪੁਰ ਦੇ ਬਾਸਮੰਡੀ ਇਲਾਕੇ 'ਚ ਲੱਗੀ ਭਿਆਨਕ ਅੱਗ
. . .  about 2 hours ago
ਕਾਨਪੁਰ, 31 ਮਾਰਚ-ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਬਾਸਮੰਡੀ ਇਲਾਕੇ ਦੇ ਏਆਰ ਟਾਵਰ ਵਿਚ ਅੱਜ ਤੜਕੇ ਭਿਆਨਕ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਲਈ ਅੱਗ ਬੁਝਾਊ ਦਸਤੇ ਦੀਆਂ 15-16 ਮੌਕੇ 'ਤੇ ਪਹੁੰਚੀਆਂ, ਜਿਨ੍ਹਾਂ ਵਲੋਂ ਅੱਗ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ...
ਆਈ.ਪੀ.ਐਲ-2023 ਦੀ ਸ਼ੁਰੂਆਤ ਅੱਜ ਤੋਂ, ਪਹਿਲਾ ਮੈਚ ਗੁਜਰਾਤ ਟਾਇਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ
. . .  about 1 hour ago
ਅਹਿਮਦਾਬਾਦ, 31 ਮਾਰਚ-ਆਈ.ਪੀ.ਐਲ-2023 ਦਾ ਉਦਘਾਟਨ ਅੱਜ ਹੋਣ ਜਾ ਰਿਹਾ ਹੈ।ਆਈ.ਪੀ.ਐਲ ਦਾ ਪਹਿਲਾ ਮੈਚ ਗੁਜਰਾਤ ਟਾਇਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਸ਼ਾਮ...
ਅਮਰੀਕੀ ਸੈਨੇਟ ਦੁਆਰਾ ਰਿਚਰਡ ਵਰਮਾ ਨੂੰ ਪ੍ਰਬੰਧਨ ਅਤੇ ਸਰੋਤਾਂ ਦੇ ਉਪ ਸਕੱਤਰ ਵਜੋਂ ਪੁਸ਼ਟੀ
. . .  about 2 hours ago
ਵਾਸ਼ਿੰਗਟਨ, 31 ਮਾਰਚ-ਭਾਰਤ ਵਿਚ ਅਮਰੀਕਾ ਦੇ ਸਾਬਕਾ ਰਾਜਦੂਤ, ਰਿਚਰਡ ਵਰਮਾ ਨੂੰ ਅਮਰੀਕੀ ਸੈਨੇਟ ਦੁਆਰਾ ਪ੍ਰਬੰਧਨ ਅਤੇ ਸਰੋਤਾਂ ਦੇ ਉਪ ਸਕੱਤਰ ਵਜੋਂ ਪੁਸ਼ਟੀ...
ਤਾਮਿਲਨਾਡੂ ਪੁਲਿਸ ਵਲੋਂ 250 ਕਿਲੋਗ੍ਰਾਮ ਸਮੁੰਦਰੀ ਖੀਰੇ ਬਰਾਮਦ
. . .  about 3 hours ago
ਚੇਨਈ, 31 ਮਾਰਚ-ਤਾਮਿਲਨਾਡੂ ਦੇ ਰਾਮਨਾਥਪੁਰਮ ਜ਼ਿਲ੍ਹੇ ਵਿਚ ਪੁਲਿਸ ਨੇ 250 ਕਿਲੋਗ੍ਰਾਮ ਸਮੁੰਦਰੀ ਖੀਰੇ ਬਰਾਮਦ ਕੀਤੇ ਹਨ, ਜੋ ਸ਼੍ਰੀਲੰਕਾ ਵਿਚ ਤਸਕਰੀ ਲਈ ਭੇਜੇ ਜਾਣੇ...
ਕਰਨਾਟਕ ਹਾਈ ਕੋਰਟ ਵਲੋਂ ਜੇ.ਡੀ. (ਐਸ) ਦੇ ਵਿਧਾਇਕ ਗੋਰੀ ਸ਼ੰਕਰ ਅਯੋਗ ਕਰਾਰ
. . .  about 3 hours ago
ਬੈਂਗਲੁਰੂ, 31 ਮਾਰਚ-ਕਰਨਾਟਕ ਹਾਈ ਕੋਰਟ ਨੇ 2018 ਵਿਚ ਜਾਅਲੀ ਬੀਮਾ ਬਾਂਡਾਂ ਨਾਲ ਵੋਟਰਾਂ ਨੂੰ ਲੁਭਾਉਣ ਦੇ ਮਾਮਲੇ ਵਿਚ ਤੁਮਕੁਰ ਗ੍ਰਾਮੀਣ ਹਲਕੇ ਤੋਂ ਜੇ.ਡੀ. (ਐਸ) ਦੇ ਵਿਧਾਇਕ ਗੋਰੀ ਸ਼ੰਕਰ ਨੂੰ ਅਯੋਗ...
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਅਮਰੀਕਾ ਨੇ ਰੂਸ 'ਚ ਰਹਿ ਰਹੇ ਅਮਰੀਕੀਆਂ ਨੂੰ 'ਤੁਰੰਤ' ਦੇਸ਼ ਛੱਡਣ ਦੀ ਕੀਤੀ ਅਪੀਲ
. . .  1 day ago
ਅਮਰੀਕੀ ਫੌਜ ਦੇ ਦੋ ਹੈਲੀਕਾਪਟਰ ਆਪਸ ਵਿਚ ਟਕਰਾਏ, 9 ਸੈਨਿਕਾਂ ਦੀ ਮੌਤ
. . .  1 day ago
ਸੈਕਰਾਮੈਂਟੋ, ਕੈਲੀਫੋਰਨੀਆ 30 ਮਾਰਚ (ਹੁਸਨ ਲੜੋਆ ਬੰਗਾ)- ਇਕ ਸਿਖਲਾਈ ਅਭਿਆਸ ਦੌਰਾਨ ਯੂ.ਐਸ. ਆਰਮੀ ਦੇ ਦੋ ਬਲੈਕ ਹਾਕ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਨੌਂ ਸੈਨਿਕਾਂ ਦੀ ਮੌਤ ਹੋ ...
ਦਿੱਲੀ ਵਿਚ ਖਰਾਬ ਮੌਸਮ ਕਾਰਨ 17 ਉਡਾਣਾਂ ਦੇ ਰੂਟ 'ਚ ਬਦਲਾਅ
. . .  1 day ago
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਗੰਗਾ ਨਦੀ ’ਚ ਡੁੱਬਣ ਨਾਲ ਮਰਨ ਵਾਲੇ ਤਿੰਨ ਲੋਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਕੀਤਾ ਐਲਾਨ
. . .  1 day ago
ਸਵਿਟਜ਼ਰਲੈਂਡ ਵਿਚ ਰੂਸੀ ਰਾਸ਼ਟਰਪਤੀ ਪੁਤਿਨ ਦੇ ਦੋਸਤ ਦੀ ਮਦਦ ਕਰਨ ਦੇ ਦੋਸ਼ ਵਿਚ 4 ਬੈਂਕਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ
. . .  1 day ago
ਕੇਂਦਰੀ ਸੂਚਨਾ ਮੰਤਰੀ ਅਨੁਰਾਗ ਠਾਕੁਰ ਨੇ ‘ਦ ਐਲੀਫੈਂਟ ਵਿਸਪਰਰਜ਼ ’ ਆਸਕਰ ਜੇਤੂ ਟੀਮ ਨਾਲ ਕੀਤੀ ਮੁਲਾਕਾਤ
. . .  1 day ago
ਭਾਰਤੀ ਫੌਜ ਨੇ ਬੀ.ਡੀ.ਐਲ.ਨਾਲ ਆਕਾਸ਼ ਏਅਰ ਡਿਫੈਂਸ ਮਿਜ਼ਾਈਲ ਸਿਸਟਮ ਲਈ 6000 ਕਰੋੜ ਰੁਪਏ ਦੇ ਸੌਦੇ 'ਤੇ ਕੀਤੇ ਦਸਤਖ਼ਤ
. . .  1 day ago
ਰੱਖਿਆ ਮੰਤਰਾਲੇ ਨੇ ਭਾਰਤੀ ਸੈਨਾ ਲਈ ਰਾਡਾਰ ਸਵਾਤੀ (ਪਲੇਨ) ਲਈ 9,100 ਕਰੋੜ ਰੁਪਏ ਤੋਂ ਵੱਧ ਦੇ ਇਕਰਾਰਨਾਮੇ 'ਤੇ ਕੀਤੇ ਦਸਤਖ਼ਤ
. . .  1 day ago
ਰੱਖਿਆ ਮੰਤਰਾਲੇ ਨੇ 19,600 ਕਰੋੜ ਰੁਪਏ ਦੇ ਸਮਝੌਤਿਆਂ ’ਤੇ ਕੀਤੇ ਦਸਤਖ਼ਤ
. . .  1 day ago
ਨਵੀਂ ਦਿੱਲੀ, 30 ਮਾਰਚ- ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਲਈ 11 ਨੇਕਸਟ ਜਨਰੇਸ਼ਨ ਆਫਸ਼ੋਰ ਪੈਟਰੋਲ ਵੈਸਲਜ਼ ਅਤੇ ਛੇ ਅਗਲੀ ਪੀੜ੍ਹੀ ਦੇ ਮਿਜ਼ਾਈਲ ਵੈਸਲਜ਼ ਦੀ ਪ੍ਰਾਪਤੀ ਲਈ ਭਾਰਤੀ ਸਮੁੰਦਰੀ ਜਹਾਜ਼ਾਂ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਅੱਸੂ ਸੰਮਤ 553

ਪਟਿਆਲਾ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵਪਾਰੀਆਂ ਦੀ ਹਮਾਇਤ ਨਾਲ ਬੰਦ ਨੂੰ ਭਰਵਾਂ ਹੁੰਗਾਰਾ

ਪਟਿਆਲਾ, 27 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਕੇਂਦਰ ਸਰਕਾਰ ਵਲੋਂ ਸੰਸਦ ਰਾਹੀਂ ਪਾਸ ਕੀਤੇ ਤਿੰਨੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦੇਸ਼ ਅੰਦਰ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਬਣੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤ ਬੰਦ ਨੂੰ ਪੰਜਾਬ 'ਚ ਭਰਵਾਂ ਹੁੰਗਾਰਾ ਮਿਲਿਆ | ਬੰਦ ਦੀ ਕਾਮਯਾਬੀ ਲਈ ਵਪਾਰੀਆਂ ਦੇ ਮਿਲੇ ਸਾਥ ਨੇ ਸ਼ਹਿਰਾਂ ਦੇ ਭੀੜ-ਭੜੱਕੇ ਤੋਂ ਇਲਾਵਾ ਬਾਹਰੀ ਕਾਲੋਨੀਆਂ ਵਿਚਲੀਆਂ ਦੁਕਾਨਾਂ, ਖੋਖੇ ਤੱਕ ਬੰਦ ਰਖਵਾਉਣ ਲਈ ਅਹਿਮ ਭੂਮਿਕਾ ਅਦਾ ਕੀਤੀ | ਸ਼ਹਿਰ ਅੰਦਰ ਲੋਕਾਂ ਦੀ ਆਵਾਜਾਈ ਆਮ ਦਿਨਾਂ ਦੇ ਮੁਕਾਬਲੇ 10 ਫ਼ੀਸਦੀ ਤੱਕ ਹੀ ਨਜ਼ਰ ਆਈ | ਸਰਕਾਰੀ ਮੁਲਾਜ਼ਮਾਂ ਦੀ ਮੌਜੂਦਗੀ ਨਾਲ ਆਮ ਲੋਕਾਂ ਨੂੰ ਰੋਜ਼ਾਨਾ ਵਾਲੇ ਕੰਮਾਂ ਨੂੰ ਕਰਨ ਵਿਚ ਬਹੁਤੀ ਦਿੱਕਤ ਨਹੀਂ ਹੋਈ | ਤਕਰੀਬਨ 10 ਵਜੇ ਤੋਂ ਬਾਅਦ ਪਟਿਆਲਾ ਸ਼ਹਿਰ ਨੂੰ ਆਉਂਦੀਆਂ ਸੜਕਾਂ 'ਤੇ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਵਲੋਂ ਧਰਨੇ ਲਗਾ ਕੇ ਆਵਾਜਾਈ ਰੋਕ ਲਈ ਗਈ | ਜ਼ਿਲੇ੍ਹ ਅੰਦਰ ਕਿਸਾਨਾਂ ਵਲੋਂ 18 ਥਾਈਾ ਸੜਕਾਂ 'ਤੇ, 3 ਥਾਈਾ ਰੇਲਵੇ ਲਾਈਨਾਂ 'ਤੇ ਰੋਸ ਪ੍ਰਦਰਸ਼ਨ ਕਰਦਿਆਂ ਧਰਨੇ ਲਗਾਏ | ਵਪਾਰੀ ਆਗੂ ਰਾਕੇਸ਼ ਗੁਪਤਾ ਵੀ ਆਪਣੇ ਸਾਥੀਆਂ ਨਾਲ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਵਪਾਰਿਕ ਸਥਾਨਾਂ ਨੂੰ ਬੰਦ ਰੱਖੇ ਜਾਣ 'ਤੇ ਪਹਿਰਾ ਦਿੰਦੇ ਦਿਖੇ | ਉਨ੍ਹਾਂ ਸਾਥੀਆਂ ਸਮੇਤ ਅਨਾਰਦਾਣਾ ਚੌਕ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ | ਦੱਸਣਯੋਗ ਹੈ ਕਿ ਵਪਾਰੀ ਆਗੂ ਲੰਘੇ ਦਿਨਾਂ ਤੋਂ ਕਿਸਾਨ ਯੂਨੀਅਨਾਂ ਦੀ ਹਾਂ 'ਚ ਹਾਂ ਮਿਲਾਉਂਦੇ ਆੜ੍ਹਤੀਆਂ ਨਾਲ ਵੀ ਬੈਠਕ ਕਰ ਚੁੱਕੇ ਸਨ | ਬੰਦ ਦੇ ਅਸਰ ਜਾਂ ਲੋਕਾਂ ਵਲੋਂ ਦਿੱਤੀ ਹਮਾਇਤ ਦਾ ਅੰਦਾਜ਼ਾ 100 ਫ਼ੀਸਦੀ ਬੰਦ ਪਈ ਸਨੌਰੀ ਅੱਡਾ ਰੇਹੜੀ ਮਾਰਕੀਟ, ਸਨੌਰ ਸਬਜ਼ੀ ਮੰਡੀ ਦੇ ਨਾਲ-ਨਾਲ ਬੱਸ ਅੱਡੇ ਦੇ ਗੇਟਾਂ ਨੂੰ ਲੱਗੇ ਤਾਲੇ, ਰੇਲਵੇ ਸਟੇਸ਼ਨ ਦੀ ਪਸਰੀ ਸ਼ਾਂਤੀ ਤੋਂ ਸਹਿਜੇ ਹੀ ਲੱਗ ਰਿਹਾ ਸੀ | ਇਸੇ ਦੌਰਾਨ ਕੁਝ ਨੌਜਵਾਨ ਕਿਸਾਨ ਯੂਨੀਅਨਾਂ ਦੇ ਝੰਡਿਆਂ ਨੂੰ ਚੁੱਕੀ ਬੈਂਕਾਂ ਆਦਿ ਨੂੰ ਬੰਦ ਕਰਵਾਉਂਦੇ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਵੀ ਦਿਖੇ | ਜਿਸ ਤੋਂ ਬਾਅਦ ਖੁੱਲ੍ਹੇ ਬੈਂਕ ਵੀ ਬੰਦ ਹੋ ਗਏ, ਭਾਵੇਂ ਬੈਂਕਾਂ 'ਚ ਕੰਮ ਲਈ ਪਹੁੰਚੇ ਲੋਕ ਪ੍ਰੇਸ਼ਾਨ ਵੀ ਹੋਏ | ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਕੋਲ ਕਈ ਸਿੱਖ ਜਥੇਬੰਦੀਆਂ ਦੀ ਬਣੀ ਸਾਂਝੀ ਖ਼ਾਲਸਾ ਸ਼ਤਾਬਦੀ ਕਮੇਟੀ ਵਲੋਂ ਹਰਮਿੰਦਰਪਾਲ ਸਿੰਘ ਵਿੰਟੀ ਦੀ ਅਗਵਾਈ 'ਚ ਧਰਨਾ ਦੇ ਆਵਾਜਾਈ ਰੋਕੀ ਗਈ | ਇਸੇ ਤਰ੍ਹਾਂ ਪਟਿਆਲਾ ਦੇ ਨਾਲ ਲੱਗਦੇ ਰੇਲਵੇ ਸਟੇਸ਼ਨ ਧਬਲਾਨ, ਦੌਣਕਲਾਂ, ਕਕਰਾਲਾ ਦੇ ਰੇਲਵੇ ਟਰੈਕ 'ਤੇ ਵੀ ਕਿਸਾਨਾਂ ਵਲੋਂ ਧਰਨੇ ਦਿਤੇ ਗਏ | ਪਟਿਆਲਾ ਰੇਲਵੇ ਸਟੇਸ਼ਨ 'ਤੇ ਪਹੁੰਚੇ ਕੁਝ ਮੁਸਾਫ਼ਰਾਂ ਮੁਤਾਬਿਕ ਅੱਜ ਦੇ ਬੰਦ ਨੂੰ ਦੇਖਦਿਆਂ ਵਿਭਾਗ ਨੂੰ ਟਰੇਨਾਂ ਨਾ ਚਲਾਉਣ ਦਾ ਫ਼ੈਸਲਾ ਲੈਣਾ ਚਾਹੀਦਾ ਸੀ | ਦੂਜੇ ਪਾਸੇ ਕਈ ਰਾਜਨੀਤਕ ਦਲਾਂ ਦੇ ਕਾਰਕੁਨ ਵੀ ਛੋਟੇ-ਛੋਟੇ ਸਮੂਹਾਂ 'ਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਤੇ ਵਿਰੋਧੀ ਨਾਅਰੇਬਾਜ਼ੀ ਕਰ ਹਾਜ਼ਰੀ ਲਗਵਾਉਂਦੇ ਦਿਖੇ | ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਅੱਜ ਪੂਰੀ ਤਰ੍ਹਾਂ ਮੁਸਤੈਦੀ ਨਾਲ ਸਾਰੇ ਮਾਮਲੇ 'ਤੇ ਨਿਗ੍ਹਾ ਰੱਖੀ ਗਈ | ਕਿਤੋਂ ਵੀ
ਕੋਈ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ | ਅੱਜ ਪਸਿਆਣਾ ਪੁਲਾਂ ਕੋਲ, ਸਰਹਿੰਦ ਰੋਡ ਖਲਕਟ ਚੌਕ, ਸ਼ਹੀਦ ਊਧਮ ਸਿੰਘ ਚੌਂਕ ਨੇੜੇ, ਨਾਭਾ ਰੋਡ ਭਾਖੜਾ ਦੇ ਪੁਲ ਧਰਨਿਆਂ ਦੀ ਅਗਵਾਈ ਕਰ ਰਹੇ ਡਾ. ਦਰਸ਼ਨਪਾਲ ਸਿੰਘ, ਰਣਜੀਤ ਸਿੰਘ ਸਵਾਜਪੁਰ, ਬੂਟਾ ਸਿੰਘ ਸ਼ਾਦੀਪੁਰ, ਸਤਨਾਮ ਸਿੰਘ ਬਹਿਰੂ, ਸੁਰਿੰਦਰਪਾਲ ਸਿੰਘ ਗੌਂਸਪੁਰ, ਜਥੇ. ਹਰਬੰਸ ਸਿੰਘ ਦਦਹੇੜਾ, ਮਨੂੰ ਬੁੱਟਰ, ਬਲਕਾਰ ਸਿੰਘ ਢੀਂਡਸਾ, ਮਨਪ੍ਰੀਤ ਕੌਰ, ਗੁਰਜਿੰਦਰ ਸਿੰਘ, ਆਕਾਸ਼ਦੀਪ ਸਿੰਘ ਹਨੀ, ਗੁਰਚਰਨ ਸਿੰਘ ਪਰੋਡ ਤੇ ਵਪਾਰੀ ਆਗੂਆਂ 'ਚ ਸੰਜੀਵ ਜੈਨ, ਮਨੋਜ ਗੁਪਤਾ, ਅਸ਼ੋਕ ਕੁਮਾਰ, ਹਰਪਾਲ ਸਿੰਘ, ਸ਼ਾਮ ਲਾਲ, ਅਵਤਾਰ, ਸੁਖਪਾਲ ਧੀਮਾਨ ਆਦਿ ਨੇ ਕਿਹਾ ਕਿ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਤੇ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ | • ਸ਼ੰਭੂ ਰੇਲਵੇ ਸਟੇਸ਼ਨ 'ਤੇ 2 ਸਵਾਰੀ ਰੇਲ ਗੱਡੀਆਂ ਰੋਕੀਆਂ
ਸ਼ੰਭੂ, (ਜੀ. ਪੀ. ਸਿੰਘ)-ਪੰਜਾਬ ਅੰਦਰ ਦਾਖ਼ਲ ਹੁੰਦਿਆਂ ਪਹਿਲੇ ਰੇਲ ਸਟੇਸ਼ਨ ਸ਼ੰਭੂ ਦੇ ਟਰੈਕ 'ਤੇ ਕਿਸਾਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਰੇਲਾਂ ਰੋਕਣ ਲਈ ਚੱਕਾ ਜਾਮ ਕੀਤਾ ਗਿਆ | ਜਿਸ ਕਾਰਨ ਡੀ. ਐਸ. ਪੀ. ਘਨੌਰ ਜਸਵਿੰਦਰ ਸਿੰਘ ਟਿਵਾਣਾ ਤੇ ਡੀ. ਐਸ. ਪੀ. ਰਾਜਪੁਰਾ ਗੁਰਬੰਸ ਸਿੰਘ ਅਤੇ ਥਾਣਾ ਮੁਖੀ ਸ਼ੰਭੂ ਕਿ੍ਪਾਲ ਸਿੰਘ ਨੇ ਪੁਲਿਸ ਫੋਰਸ ਨਾਲ ਧਰਨੇ ਵਾਲੀ ਥਾਂ ਤੋਂ ਪਹਿਲਾਂ ਹੀ ਪਹੁੰਚ ਕੇ ਹਾਵੜਾ-ਜੰਮੂ ਐਕਸਪੈੱ੍ਰਸ ਤੇ ਅੰਬਾਲਾ ਤੋਂ ਲੁਧਿਆਣਾ ਜਾ ਰਹੀ ਪੈਸੰਜਰ ਰੇਲ ਗੱਡੀ ਨੂੰ ਰੁਕਵਾ ਲਿਆ | ਜਾਣਕਾਰੀ ਦਿੰਦਿਆਂ ਗੁਲਜ਼ਾਰ ਸਿੰਘ ਸਲੇਮਪੁਰ, ਧਰਮਪਾਲ ਸਿੰਘ ਮੀਤ ਪ੍ਰਧਾਨ ਕੁਲ ਹਿੰਦ ਸਭਾ, ਇਕਬਾਲ ਸਿੰਘ ਮੰਡੌਲੀ, ਹਰਿੰਦਰ ਸਿੰਘ, ਤਾਰਾ ਸਿੰਘ, ਬਲਦੇਵ ਸਿੰਘ ਘਨੌਰ, ਚਰਨਜੀਤ ਸਿੰਘ ਝੁੰਗੀਆਂ ਸਮੇਤ ਹੋਰ ਕਿਸਾਨਾਂ ਨੇ ਦੱਸਿਆ ਕਿ ਸਵੇਰੇ 6 ਵਜੇ ਅੱਜ ਭਾਰਤ ਬੰਦ ਦੇ ਸੱਦੇ 'ਤੇ ਰੇਲ ਰੋਕਣ ਲਈ ਕਿਸਾਨ ਆਗੂ ਰੇਲਵੇ ਲਾਇਨ 'ਤੇ ਬੈਠ ਗਏ ਸਨ | ਜਿਸ ਤੋਂ ਬਾਅਦ ਰੇਲਵੇ ਪੁਲਿਸ ਤੇ ਪੰਜਾਬ ਪੁਲਿਸ ਨੇ ਰੇਲ ਗੱਡੀਆਂ ਨੂੰ ਰੇਲਵੇ ਸਟੇਸ਼ਨ ਸ਼ੰਭੂ ਵਿਖੇ ਹੀ ਰੋਕ ਦਿੱਤਾ | ਐਸ. ਐਚ. ਓ. ਥਾਣਾ ਸ਼ੰਭੂ ਕਿ੍ਪਾਲ ਸਿੰਘ ਅਤੇ ਰੇਲਵੇ ਪੁਲਿਸ ਇੰਚਾਰਜ ਸ਼ੰਭੂ ਜੰਮੂ ਰਾਮ ਨੇ ਦੱਸਿਆ ਕਿ ਨੇੜਲੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਅਤੇ ਰੇਲਵੇ ਅਧਿਕਾਰੀਆਂ ਦੇ ਸਹਿਯੋਗ ਨਾਲ ਰੇਲ ਗੱਡੀ ਦੇ ਯਾਤਰੀਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਤੇ ਸ਼ਾਮ 4 ਵਜੇ ਰੇਲ ਗੱਡੀ ਨੂੰ ਰਵਾਨਾ ਕਰ ਦਿੱਤਾ ਜਾਵੇਗਾ |
• ਰਾਜਪੁਰਾ 'ਚ ਰਿਹਾ ਮੁਕੰਮਲ ਬੰਦ
ਰਾਜਪੁਰਾ, (ਜੀ.ਪੀ. ਸਿੰਘ)-ਕਿਸਾਨ ਜਥੇਬੰਦੀਆਂ ਵਲੋਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਦਿੱਤੇ ਭਾਰਤ ਬੰਦ ਦੇ ਸੱਦੇ 'ਤੇ ਰਾਜਪੁਰਾ ਮੁਕੰਮਲ ਤੌਰ 'ਤੇ ਬੰਦ ਰਿਹਾ | ਜਾਣਕਾਰੀ ਅਨੁਸਾਰ ਸਥਾਨਕ ਵਪਾਰ ਮੰਡਲ ਦੇ ਪ੍ਰਧਾਨ ਨਰਿੰਦਰ ਸੋਨੀ ਵਲੋਂ ਕਿਸਾਨਾਂ ਦੀ ਹਮਾਇਤ 'ਚ ਕੇਂਦਰ ਵਲੋਂ ਪਾਸ ਕੀਤੇ 3 ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਭਰਾਵਾਂ ਦੀ ਹਿਮਾਇਤ 'ਚ ਰਾਜਪੁਰਾ ਦੇ ਬਜਾਰਾਂ ਨੂੰ ਪੂਰਨ ਤੌਰ 'ਤੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ | ਜਿਸ 'ਤੇ ਅਮਲ ਕਰਦਿਆਂ ਰਾਜਪੁਰਾ ਟਾਊਨ, ਮਹਿੰਦਰ ਗੰਜ, ਪੁਰਾਣੀ ਜੀ.ਟੀ. ਰੋਡ ਅਤੇ ਪੁਰਾਣਾ ਰਾਜਪੁਰਾ ਦੇ ਬਜਾਰ ਦੁਕਾਨਦਾਰਾਂ ਨੇ ਮੁਕੰਮਲ ਤੌਰ 'ਤੇ ਬੰਦ ਰੱਖੇ | ਇਸੇ ਤਰ੍ਹਾਂ ਸ਼ਹਿਰ ਦੇ ਸਾਰੇ ਸਕੂਲ, ਕਾਲਜ ਅਤੇ ਹੋਰ ਵਿੱਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਵਲੋਂ ਪਹਿਲਾਂ ਹੀ ਛੁੱਟੀ ਰੱਖਣ ਦੇ ਐਲਾਨ ਕਰ ਦਿੱਤੇ ਗਏ ਸਨ | ਇਸ ਸਬੰਧੀ ਵੱਖ-ਵੱਖ ਸਕੂਲਾਂ ਤੇ ਕਾਲਜ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਹ ਕਿਸਾਨੀ ਸੰਘਰਸ਼ ਦੀ ਹਿਮਾਇਤ ਕਰਦੇ ਹਨ ਤੇ ਇਸ ਕਾਰਨ ਹੀ ਉਨ੍ਹਾਂ ਆਪਣੇ ਵਿੱਦਿਅਕ ਅਦਾਰਿਆਂ 'ਚ ਛੁੱਟੀ ਰੱਖੀ ਹੈ |
• ਨਾਭਾ ਸ਼ਹਿਰ ਰਿਹਾ ਮੁਕੰਮਲ ਬੰਦ
ਨਾਭਾ, (ਕਰਮਜੀਤ ਸਿੰਘ)-ਬੰਦ ਦੇ ਸੱਦੇ ਤਹਿਤ ਨਾਭਾ ਸ਼ਹਿਰ ਵਪਾਰ ਮੰਡਲ ਦੇ ਸਹਿਯੋਗ ਨਾਲ ਮੁਕੰਮਲ ਬੰਦ ਰਿਹਾ | ਸ਼ਹਿਰ 'ਚ ਦਵਾਈਆਂ, ਸਬਜ਼ੀ ਤੇ ਫਲਾਂ ਦੀਆਂ ਰੇਹੜੀਆਂ ਨੂੰ ਛੱਡ ਕੇ ਸ਼ਹਿਰ ਪੂਰਨ ਤੌਰ 'ਤੇ ਬੰਦ ਰਿਹਾ | ਕਿਸਾਨ ਜਥੇਬੰਦੀਆਂ ਵਲੋਂ ਨਾਭਾ ਸ਼ਹਿਰ ਨੂੰ ਪਿੰਡਾਂ ਨਾਲ ਜੋੜਨ ਵਾਲੀਆਂ ਸਾਰੀਆਂ ਸੜਕਾਂ 'ਤੇ ਧਰਨੇ ਲਾ ਕੇ ਬੰਦ ਕੀਤੀਆਂ ਹੋਈਆਂ ਸਨ | ਸ਼ਹਿਰ 'ਚ ਬਾਹਰਲੇ ਪਾਸੇ ਆਵਾਜਾਈ ਟਾਂਵਾਂ-ਟਾਂਵਾਂ ਹੀ ਰਹੀ | ਸਰਕਾਰੀ ਦਫ਼ਤਰ, ਬੈਂਕ ਤੇ ਵਿੱਦਿਅਕ ਅਦਾਰੇ ਵੀ ਬੰਦ ਰਹੇ | ਇਲਾਕੇ ਦੀ ਸੁਰੱਖਿਆ ਦੇ ਮੱਦੇਨਜ਼ਰ ਨਾਭਾ ਕੋਤਵਾਲੀ ਅਤੇ ਸਦਰ ਪੁਲਿਸ ਵਲੋਂ ਮੁਕੰਮਲ ਸੁਰੱਖਿਆ ਇੰਤਜ਼ਾਮ ਕੀਤੇ ਤੇ ਸ਼ਹਿਰ 'ਚ ਮੁਕੰਮਲ ਸ਼ਾਂਤੀ ਰਹੀ |
• ਸਨੌਰ ਨੇੜੇ ਕਿਸਾਨਾਂ ਵਲੋਂ ਜਾਮ ਲਾ ਕੇ ਲਗਾਇਆ ਧਰਨਾ
ਸਨੌਰ, (ਸੋਖਲ)-ਸਨੌਰ ਨੇੜੇ ਸ਼ਹੀਦ ਊਧਮ ਸਿੰਘ ਚੌਕ ਵਿਖੇ ਕਿਸਾਨ ਸੰਯੁਕਤ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵਲੋਂ ਸਵੇਰੇ 6 ਵਜੇ ਤੋਂ ਹੀ ਧਰਨਾ ਲਾ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਜਾਣਕਾਰੀ ਅਨੁਸਾਰ ਸਨੌਰ ਕਸਬਾ ਨੇੜੇ ਦੇ ਪਿੰਡਾਂ 'ਚ ਵੀ ਪੂਰਨ ਤੌਰ 'ਤੇ ਬੰਦ ਦੀਆਂ ਖ਼ਬਰਾਂ ਪ੍ਰਾਪਤ ਹੋ ਰਹੀਆਂ ਹਨ | ਇਸ ਮੌਕੇ ਭਾਰੀ ਸੁਰੱਖਿਆ ਫੋਰਸ ਤਾਇਨਾਤ ਸੀ | ਮੌਕੇ 'ਤੇ ਡਿਊਟੀ ਮਜਿਸਟਰੇਟ ਜੀਵਨ ਗਰਗ ਵੀ ਹਾਜ਼ਰ ਹਨ | ਇਸ ਮੌਕੇ ਭਾਰਤੀ ਕਿਸਾਨ ਮੰਚ ਏਕਤਾ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ, ਇੰਡੀਅਨ ਫਾਰਮਜ਼ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ, ਕੌਮੀ ਪ੍ਰੈਸ ਸਕੱਤਰ ਜਥੇ. ਹਰਬੰਸ ਸਿੰਘ ਦਦਹੇੜਾ, ਮਨੂੰ ਬੁੱਟਰ ਪ੍ਰਧਾਨ ਯੂਥ, ਜੋਗਿੰਦਰ ਸਿੰਘ ਕਾਕੜਾ, ਗੁਰਜਿੰਦਰ ਸਿੰਘ, ਆਕਾਸ਼ਦੀਪ ਸਿੰਘ ਹਨੀ, ਗੁਰਚਰਨ ਸਿੰਘ ਪਰੋਡ, ਕਾਮਰੇਡ ਰਮੇਸ਼ ਆਜ਼ਾਦ, ਮਨਜਿੰਦਰ ਸੰਧਰ ਦੇਵੀਗੜ੍ਹ, ਧਨਵੰਤ ਸਿੰਘ, ਜਸਬੀਰ ਸਿੰਘ, ਕਾਮਰੇਡ ਮੰਗਤ ਰਾਏ ਬੱਲਾ, ਅਮਰਿੰਦਰ ਰਾਠੀਆ, ਇੰਦਰਜੀਤ ਸਿੰਘ ਸੰਧੂ, ਤਰਸੇਮ ਸਿੰਘ, ਹਰਮਨ ਬੱਲ, ਮਨਜੀਤ ਸਿੰਘ ਸ਼ੇਰਗਿੱਲ ਬਹਿਲ, ਹਰਪ੍ਰੀਤ ਕਾਠਗੜ੍ਹ, ਬਲਜਿੰਦਰ ਢਿੱਲੋਂ, ਰਣਜੋਧ ਸਿੰਘ ਹਡਾਣਾ, ਪਰਮਜੀਤ ਸਿੰਘ, ਜੈ ਰਾਮ, ਕਾਮਰੇਡ ਰਾਮ ਸਿੰਘ, ਗੁਰਚਰਨ ਸਿੰਘ ਹੰਜਰਾ, ਰਾਮ ਸਿੰਘ ਰੰਧਾਵਾ, ਨੀਟਾ ਅਕਬਰਪੁਰ, ਰਘਬੀਰ ਸਿੰਘ ਕਾਨਾਹੇੜੀ, ਰੇਸ਼ਮ ਸਿੰਘ ਗਰੇਵਾਲ, ਮਿੰਟੂ ਸੰਧੂ, ਮਨਜੀਤ ਸਿੰਘ ਲਾਹੌਰੀਆ, ਰੂਪੀ ਸੰਧੂ ਤੇ ਹੋਰ ਆਗੂ ਮੌਜੂਦ ਸਨ |
• ਕਸਬਾ ਅਰਨੋਂ ਵਿਖੇ ਭਾਰਤ ਬੰਦ ਨੂੰ ਭਰਵਾਂ ਹੰੁਗਾਰਾ, ਬਾਜ਼ਾਰ ਰਹੇ ਬੰਦ
ਅਰਨੋਂ, (ਦਰਸ਼ਨ ਸਿੰਘ ਪਰਮਾਰ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਮੁੱਚੀ ਕਿਸਾਨ ਜਥੇਬੰਦੀਆਂ ਵਲੋਂ 27 ਸਤੰਬਰ ਦੇ ਭਾਰਤ ਬੰਦ ਨੂੰ ਇਲਾਕੇ ਦੇ ਸਮੁੱਚੇ ਵਰਗ ਵਲੋਂ ਭਰਵਾਂ ਹੰੁਗਾਰਾ ਮਿਲਿਆ | ਇਸ ਦੌਰਾਨ ਕਸਬਾ ਅਰਨੋਂ ਵਿਖੇ ਇਲਾਕੇ ਦੀ ਕਿਸਾਨ ਜਥੇਬੰਦੀਆਂ ਵਲੋਂ ਖਨੌਰੀ-ਕੈਥਲ ਸੜਕ 'ਤੇ ਇਕੱਠੇ ਹੋ ਕੇ ਅਰਨੋਂ ਪੀਰ ਬਾਬਾ ਨੌਂ ਗਜਾ ਚੌਂਕ ਵਿਖੇ ਜਾਮ ਲਗਾ ਕੇ ਸ਼ਾਂਤਮਈ ਢੰਗ ਨਾਲ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਲੋਕਾਂ ਦਾ ਕਹਿਣਾ ਸੀ ਕਿ ਜਦੋਂ ਤਕ ਕੇਂਦਰ ਦੀ ਮੋਦੀ ਸਰਕਾਰ ਇਹ ਤਿੰਨੇਂ ਕਾਨੂੰਨ ਪੂਰੀ ਤਰ੍ਹਾਂ ਰੱਦ ਨਹੀਂ ਕਰਦੀ ਸਾਡਾ ਸਹਿਯੋਗ ਅਤੇ ਸਾਡਾ ਰੋਸ ਇਸੇ ਤਰ੍ਹਾਂ ਜਾਰੀ ਰਹੇਗਾ | ਇਸ ਦੌਰਾਨ ਭਾਵੇਂ ਕਿ ਆਮ ਲੋਕਾਂ ਨੂੰ ਬੰਦ ਕਾਰਨ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਚੌਂਕੀ ਗੁਲਜ਼ਾਰਪੁਰਾ ਠਰੂਆ ਮੁਖੀ ਅਰਨੋਂ ਵਿਖੇ ਪੂਰੀ ਪੁਲਿਸ ਪਾਰਟੀ ਨਾਲ ਮੌਜੂਦ ਸੀ ਅਤੇ ਜ਼ਰੂਰਤਮੰਦ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਏ ਇਸ ਨੂੰ ਲੈ ਕੇ ਮੌਕੇ 'ਤੇ ਮੌਜੂਦ ਕਿਸਾਨਾਂ ਦੇ ਸਹਿਯੋਗ ਨਾਲ ਸੇਵਾ ਕਰਦੇ ਨਜ਼ਰ ਆਏ | ਬੰਦ ਦੌਰਾਨ ਕਿਸੇ ਕਿਸਮ ਦੀ ਕੋਈ ਆਵਾਜਾਈ ਨਜ਼ਰ ਨਹੀਂ ਆ ਰਹੀ ਸੀ | ਕੇਵਲ ਇਲਾਕੇ ਦੇ ਵਿਅਕਤੀ ਹੀ ਸੜਕ 'ਤੇ ਨਜ਼ਰ ਆ ਰਹੇ ਸੀ | ਇਸ ਮੌਕੇ ਜਗਦੀਪ ਸਿੰਘ ਪੰਚ, ਮਲਕੀਤ ਸਿੰਘ, ਬਾਬਾ ਬੇਅੰਤ ਸਿੰਘ, ਮਨਦੀਪ ਸਿੰਘ, ਮਨਿੰਦਰ ਸਿੰਘ, ਪਰਗਟ ਸਿੰਘ ਗਲੌਲੀ, ਹਰਦੀਪ ਸਿੰਘ, ਸੁਰਿੰਦਰ ਕਾਕਾ, ਜਸਪਾਲ ਸਿੰਘ, ਜਰਨੈਲ ਸਿੰਘ, ਰਣਜੀਤ ਰਾਣਾ, ਸ਼ਰਨਜੀਤ ਸਿੰਘ, ਗੁਰਜੀਤ ਸਿੰਘ ਆਦਿ ਤੋਂ ਇਲਾਵਾ ਕਿਸਾਨ ਹਾਜ਼ਰ ਸਨ |
• ਹਲਕਾ ਸ਼ੁਤਰਾਣਾ ਪੂਰਨ ਤੌਰ 'ਤੇ ਰਿਹਾ ਬੰਦ, ਕਿਸਾਨ ਜਥੇਬੰਦੀਆਂ ਨੇ ਥਾਂ-ਥਾਂ ਨਾਕੇਬੰਦੀਆਂ ਕਰਕੇ ਧਰਨੇ ਲਾਏ
ਸ਼ੁਤਰਾਣਾ, (ਬਲਦੇਵ ਸਿੰਘ ਮਹਿਰੋਕ)-ਕੇਂਦਰ ਸਰਕਾਰ ਵਲੋਂ ਖੇਤੀਬਾੜੀ ਸਬੰਧੀ ਬਣਾਏ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨ ਤੇ ਕਿਸਾਨ ਜਥੇਬੰਦੀਆਂ ਪਿਛਲੇ ਲਗਭਗ 11 ਮਹੀਨਿਆਂ ਤੋਂ ਦਿੱਲੀ ਦੀਆਂ ਬਰੰੂਹਾਂ 'ਤੇ ਖੁੱਲ੍ਹੇ ਆਸਮਾਨ ਹੇਠਾਂ ਬੈਠੀਆਂ ਸੰਘਰਸ਼ ਕਰ ਰਹੀਆਂ ਹਨ ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ | ਇਨ੍ਹਾਂ ਕਥਿਤ ਕਾਲ਼ੇ ਕਾਨੂੰਨਾਂ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ 'ਤੇ ਅੱਜ ਵਿਧਾਨ ਸਭਾ ਹਲਕਾ ਸ਼ੁਤਰਾਣਾ ਪੂਰਨ ਤੌਰ 'ਤੇ ਬੰਦ ਰਿਹਾ | ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਹਰਭਜਨ ਸਿੰਘ ਧੂਹੜ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਅਮਰੀਕ ਸਿੰਘ ਘੱਗਾ, ਰਘੁਬੀਰ ਸਿੰਘ ਨਿਆਲ ਦੀ ਅਗਵਾਈ ਹੇਠ ਭਾਰੀ ਤਾਦਾਦ 'ਚ ਕਿਸਾਨਾਂ, ਨੌਜਵਾਨਾਂ ਤੇ ਬੀਬੀਆਂ ਨੇ ਹਲਕੇ ਦੇ ਵੱਖ-ਵੱਖ ਕਸਬਿਆਂ, ਪਿੰਡਾਂ 'ਚ ਧਰਨੇ ਲਾ ਕੇ ਰੋਸ ਮੁਜ਼ਾਹਰੇ ਕੀਤੇ | ਕਸਬਾ ਸ਼ੁਤਰਾਣਾ, ਦਿੱਲੀ-ਸੰਗਰੂਰ ਕੌਮੀ ਮਾਰਗ 'ਤੇ ਟੋਲ਼ ਪਲਾਜ਼ਾ ਅਤੇ ਗੁਰਦੁਆਰਾ ਲੋਹ ਲੰਗਰ ਸਾਹਿਬ ਵਿਖੇ ਧਰਨੇ ਲਾ ਕੇ ਆਵਾਜਾਈ ਪੂਰੀ ਤਰਾਂ ਬੰਦ ਕਰ ਦਿੱਤੀ | ਇਸ ਦੌਰਾਨ ਕਿਸਾਨਾਂ ਨੇ ਦੁਕਾਨਾਂ, ਬਾਜਾਰ, ਸਰਕਾਰੀ ਤੇ ਨਿੱਜੀ ਵਿੱਦਿਅਕ ਅਦਾਰੇ ਤੇ ਹੋਰ ਦਫ਼ਤਰ ਵੀ ਮੁਕੰਮਲ ਬੰਦ ਕਰਵਾ ਦਿੱਤੇ | ਇਸ ਮੌਕੇ ਕਿਸਾਨ ਆਗੂ ਹਰਭਜਨ ਸਿੰਘ ਬੁੱਟਰ, ਹਰਭਜਨ ਸਿੰਘ ਧੂਹੜ, ਅਮਰੀਕ ਸਿੰਘ ਘੱਗਾ, ਰਘੁਬੀਰ ਸਿੰਘ ਨਿਆਲ, ਸਾਹਿਬ ਸਿੰਘ ਦੁਤਾਲ, ਸੁਖਦੇਵ ਸਿੰਘ ਹਰਿਆਉ, ਸੁਬੇਗ ਸਿੰਘ ਝੱਬਰ, ਚਰਨਜੀਤ ਕੌਰ ਧੂੜੀਆਂ ਆਦਿ ਬੰਦ ਦੀ ਅਗਵਾਈ ਕਰ ਰਹੇ ਸਨ |
• ਦੇਵੀਗੜ੍ਹ, ਰੋਹੜ ਜਗੀਰ ਅਤੇ ਦੁੱਧਨ ਸਾਧਾਂ ਰਹੇ ਮੁਕੰਮਲ ਬੰਦ
ਦੇਵੀਗੜ੍ਹ, 27 ਸਤੰਬਰ (ਰਾਜਿੰਦਰ ਸਿੰਘ ਮੌਜੀ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ | ਜਿਸ ਦੇ ਤਹਿਤ ਅੱਜ ਸਵੇਰ ਤੋਂ ਹੀ ਦੇਵੀਗੜ੍ਹ, ਦੁੱਧਨ ਸਾਧਾਂ ਅਤੇ ਰੋਹੜ ਜਗੀਰ ਦੇ ਆਸ-ਪਾਸ ਇਲਾਕੇ ਦੇ ਬਾਜਾਰ ਮੁਕੰਮਲ ਬੰਦ ਰਹੇ | ਲੇਕਿਨ ਸਿਹਤ ਸੇਵਾਵਾਂ ਦਾ ਖਿਆਲ ਰੱਖਿਆ ਗਿਆ | ਇਲਾਕੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਰੋਹੜ ਜਗੀਰ ਬੱਸ ਅੱਡਾ ਅਤੇ ਦੇਵੀਗੜ੍ਹ 'ਚ ਘੱਗਰ ਦੇ ਪੁਲ 'ਤੇ ਧਰਨਾ ਲਗਾ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਇਨ੍ਹਾਂ ਬੰਦ ਪਏ ਬਾਜਾਰਾਂ ਦਾ ਨਰੀਖਣ ਕਰਨ ਪਹੁੰਚੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸਤਨਾਮ ਸਿੰਘ ਬਹਿਰੁ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਜਿੱਥੇ ਸਮੂਹ ਦੁਕਾਨਦਾਰਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਹ ਸਰਕਾਰ ਕਾਰਪੋਰੇਟ ਘਰਾਨਿਆਂ ਦੀ ਸਰਕਾਰ ਹੈ | ਇਸ ਲਈ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ | ਜਿਸ ਕਰਕੇ ਦੇਸ਼ ਦੇ ਕਿਸਾਨ 10 ਮਹੀਨਿਆਂ ਤੋਂ ਦਿੱਲੀ ਦੀਆਂ ਸੜਕਾਂ 'ਤੇ ਧਰਨਾ ਦੇ ਰਹੇ ਹਨ | ਧਰਨਾ ਦੇ ਰਹੇ ਕਿਸਾਨ ਗੁਰਦੀਪ ਸਿੰਘ ਦੇਵੀਨਗਰ, ਜਥੇਦਾਰ ਤਰਸੇਮ ਸਿੰਘ ਕੋਟਲਾ, ਬਾਬਾ ਟਹਿਲ ਸਿੰਘ, ਅਮਰਜੀਤ ਸਿੰਘ, ਰਾਜ ਕੁਮਾਰ ਸੈਣੀ, ਸੁਖਵਿੰਦਰ ਸਿੰਘ, ਪਲਵਿੰਦਰ ਸਿੰਘ, ਬਲਕਾਰ ਸਿੰਘ ਸਾਬਕਾ ਸਰਪੰਚ, ਗੁਰਵਿੰਦਰ ਸਿੰਘ, ਬਲਜੀਤ ਸਿੰਘ ਸਰਪੰਚ ਕੇਹਰ ਸਿੰਘ ਅਤੇ ਅਮਰੀਕ ਸਿੰਘ ਨੇ ਕੇਂਦਰ ਸਰਕਾਰ ਵਿਰੁੱਧ ਜਮ ਕੇ ਭੜਾਸ ਕੱਢੀ |
ਕਈ ਕਾਰੋਬਾਰਾਂ 'ਚ ਲੱਗੀਆਂ ਬਰੇਕਾਂ, ਕਈਆਂ ਨੂੰ ਪਿਆ ਘਾਟਾ
ਅੱਜ ਕਿਸਾਨ ਜਥੇਬੰਦੀਆਂ ਵਲੋਂ ਬੰਦ ਦੇ ਸੱਦੇ ਨੂੰ ਦੇਖਦਿਆਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਵੀ ਪੂਰੀ ਤਰ੍ਹਾਂ ਬਰੇਕ ਲੱਗੀ ਰਹੀ, ਜਿਸ ਕਾਰਨ ਵਿਭਾਗ ਨੂੰ 1 ਕਰੋੜ 50 ਲੱਖ ਦਾ ਘਟਾ ਪਿਆ ਦੱਸਿਆ ਗਿਆ | ਪਟਿਆਲਾ ਸਬਜ਼ੀ ਮੰਡੀ 'ਚ ਕਾਰੋਬਾਰ ਕਰਦੇ ਵਪਾਰੀਆਂ ਮੁਤਾਬਿਕ ਕਾਰੋਬਾਰ ਦੇ ਰੋਜ਼ਾਨਾ ਕਾਗਜ਼ੀ ਵੇਰਵਿਆਂ ਮੁਤਾਬਿਕ 60 ਲੱਖ ਰੁਪਏ ਦਾ ਕਾਰੋਬਾਰ ਨਹੀਂ ਹੋਇਆ, ਜਿਸ ਦਾ 2 ਫ਼ੀਸਦੀ ਮਾਰਕੀਟ ਕਮੇਟੀ ਰਾਹੀਂ ਸਰਕਾਰੀ ਖਜ਼ਾਨੇ 'ਚ ਜਾਣਾ ਸੀ | ਇਸੇ ਤਰ੍ਹਾਂ ਵੇਰਕਾ ਮਿਲਕ ਪਲਾਂਟ 'ਚ 70 ਹਜ਼ਾਰ ਲੀਟਰ ਦੇ ਕਰੀਬ ਪਿੰਡਾਂ 'ਚੋਂ ਆਉਂਦਾ ਦੁੱਧ ਨਹੀਂ ਪਹੁੰਚਿਆ | ਨਾ ਹੀ ਵੇਰਕਾ ਨੇ ਰੋਜ਼ਾਨਾ ਵਾਂਗ ਸੇਲ ਸੈਂਟਰਾਂ ਦੇ ਬੰਦ ਹੋਣ ਕਾਰਨ ਵਿਕਣ ਵਾਲਾ ਸਾਮਾਨ ਭੇਜ ਸਕਿਆ, ਜਿਸ ਕਾਰਨ 30 ਲੱਖ ਦੇ ਕਰੀਬ ਘਾਟੇ ਦੀ ਗੱਲ ਸਾਹਮਣੇ ਆਈ ਹੈ ਅਤੇ ਇਹੀ ਹਾਲਾਤ ਰੇਲਵੇ ਦੇ ਵੀ ਰਹੇ |

ਖ਼ਬਰ ਸ਼ੇਅਰ ਕਰੋ

 

ਸੰਯੁਕਤ ਮੋਰਚੇ ਦੇ ਸੱਦੇ 'ਤੇ ਸਮਾਣਾ 'ਚ ਮੁਕੰਮਲ ਬੰਦ

ਸਮਾਣਾ, 27 ਸਤੰਬਰ (ਪ੍ਰੀਤਮ ਸਿੰਘ ਨਾਗੀ)-ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸੰਘਰਸ਼ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਦੇ ਸਯੁੰਕਤ ਮੋਰਚੇ ਦੇ ਭਾਰਤ ਬੰਦ ਦੇ ਸੱਦੇ 'ਤੇ ਸਮਾਣਾ ਵਿਚ ਮੁਕੰਮਲ ਬੰਦ ਰਿਹਾ | ਸਾਰਾ ਸ਼ਹਿਰ ਸਵੇਰ ਤੋਂ ਨਹੀਂ ਖੁੱਲ੍ਹਾ | ...

ਪੂਰੀ ਖ਼ਬਰ »

ਭਾਦਸੋਂ ਰਿਹਾ ਮੁਕੰਮਲ ਬੰਦ, ਚਹਿਲ ਟੋਲ ਪਲਾਜ਼ਾ ਨੇੜੇ ਕਿਸਾਨਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ

ਭਾਦਸੋਂ, 27 ਸਤੰਬਰ (ਗੁਰਬਖ਼ਸ਼ ਸਿੰਘ ਵੜੈਚ)-ਸੰਯੁਕਤ ਕਿਸਾਨ ਮੋਰਚਾ ਦੇ ਅੱਜ ਭਾਰਤ ਬੰਦ ਸੱਦੇ 'ਤੇ ਭਾਦਸੋਂ ਤੇ ਇਸ ਦੇ ਲਾਗਲੇ ਕਸਬੇ ਚਹਿਲ, ਦਿੱਤੂਪੁਰ, ਸਹੌਲੀ ਅੱਡਾ ਮੁਕੰਮਲ ਤੌਰ 'ਤੇ ਬੰਦ ਰਹੇ | ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸਥਾਨਕ ਇਕਾਈ ਦੀ ਅਗਵਾਈ 'ਚ ਚਹਿਲ ...

ਪੂਰੀ ਖ਼ਬਰ »

ਭਾਰਤ ਬੰਦ ਦੌਰਾਨ ਰੇਲਵੇ ਸਟੇਸ਼ਨ 'ਤੇ ਰੋਕੀ ਜੰਮੂ ਤਵੀ ਰੇਲ

ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ) - ਭਾਰਤ ਬੰਦ ਦੌਰਾਨ ਕਿਸਾਨ ਜਥੇਬੰਦੀਆਂ ਨੇ ਸਵੇਰੇ 6 ਵਜੇ ਹੀ ਜੰਮੂ ਤਵੀ ਜੰਮੂ ਰੇਲ ਗੱਡੀ ਰੇਲਵੇ ਸਟੇਸ਼ਨ 'ਤੇ ਰੋਕ ਲਈ ਅਤੇ ਯਾਤਰੀ ਸਾਰਾ ਦਿਨ ਰੇਲਵੇ ਸਟੇਸ਼ਨ 'ਤੇ ਹੀ ਬੈਠੇ ਰਹੇ | ਸਮਾਜ ਸੇਵੀ ਸੰਸਥਾਵਾਂ ਅਤੇ ਕਿਸਾਨਾਂ ਨੇ ...

ਪੂਰੀ ਖ਼ਬਰ »

ਧੋਖਾਧੜੀ ਦੇ ਮਾਮਲੇ 'ਚ ਸੇਵਾਮੁਕਤ ਪੁਲਿਸ ਅਫ਼ਸਰ ਨੂੰ ਸੰਮਨ ਜਾਰੀ

ਪਟਿਆਲਾ, 27 ਸਤੰਬਰ (ਮਨਦੀਪ ਸਿੰਘ ਖਰੌੜ) - ਸਥਾਨਕ ਅਦਾਲਤ ਨੇ ਧੋਖਾਧੜੀ ਦੇ ਮਾਮਲੇ 'ਚ ਰਿਟਾਇਰ ਪੁਲਿਸ ਅਫ਼ਸਰ ਅਤੇ ਉਸ ਦੇ ਪਿਤਾ ਨੂੰ ਸੰਮਨ ਜਾਰੀ ਕੀਤੇ ਹਨ | ਇਸ ਸਬੰਧੀ ਆਕਾਸ਼ਦੀਪ ਗਰਗ ਨੇ ਦੱਸਿਆ ਕਿ ਉਹ ਧੋਖਾਧੜੀ ਦੇ ਮਾਮਲੇ 'ਚ ਪਟਿਆਲਾ ਦੇ ਮਾਣਯੋਗ ਅਦਾਲਤ ਵਲੋਂ ...

ਪੂਰੀ ਖ਼ਬਰ »

ਸ਼ਾਇਦ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੀ ਪੀ. ਏ. 'ਤੇ ਨਹੀਂ ਹੁੰਦੇ ਮੁੱਖ ਮੰਤਰੀ ਦੇ ਹੁਕਮ ਲਾਗੂ

ਪਟਿਆਲਾ, 27 ਸਤੰਬਰ (ਖਰੌੜ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ ਦੇ ਸਮੂਹ ਸਰਕਾਰੀ ਸੰਸਥਾਵਾਂ 'ਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਆਪਣੇ ਕੰਮ 'ਤੇ ਸਮੇਂ ਸਿਰ ਪਹੁੰਚਣ ਦੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ | ਇਨ੍ਹਾਂ ਹੁਕਮਾਂ ਦੇ ਬਾਵਜੂਦ ਵੀ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਸਕਾਲਰਸ਼ਿਪ ਰਾਸ਼ੀ ਘੁਟਾਲੇ 'ਚ ਮੁੱਖ ਦੋਸ਼ੀ ਨਿਸ਼ੂ ਚੌਧਰੀ ਸਮੇਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਵਧਾਇਆ

ਪਟਿਆਲਾ, 27 ਸਤੰਬਰ (ਕੁਲਵੀਰ ਸਿੰਘ ਧਾਲੀਵਾਲ) - ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਸਕਾਲਰਸ਼ਿਪ ਰਾਸ਼ੀ ਘੁਟਾਲੇ ਤਹਿਤ ਪੁਲਿਸ ਪ੍ਰਸ਼ਾਸਨ ਨੇ ਇਸ ਘੁਟਾਲੇ ਦੇ ਮੁੱਖ ਕਥਿਤ ਦੋਸ਼ੀ ਨਿਸ਼ੂ ਚੌਧਰੀ ਸਮੇਤ ਗਿ੍ਫ਼ਤਾਰ ਕੀਤੇ ਕੁੱਲ ਛੇ ਵਿਅਕਤੀਆਂ ਦਾ ਪੁਲਿਸ ਰਿਮਾਂਡ 29 ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਵਲੋਂ ਕਿਸਾਨਾਂ ਦੇ ਸਮਰਥਨ 'ਚ ਰੋਸ ਪ੍ਰਦਰਸ਼ਨ

ਪਟਿਆਲਾ, 27 ਸਤੰਬਰ (ਕੁਲਵੀਰ ਸਿੰਘ ਧਾਲੀਵਾਲ) - ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਨੂੰ ਸਮਰਥਨ ਕਰਦੇ ਹੋਏ ਜੁਆਇੰਟ ਐਕਸ਼ਨ ਕਮੇਟੀ ਵਲੋਂ ਪੰਜਾਬੀ ਯੂਨੀਵਰਸਿਟੀ ਦਾ ਮੁਖ ਗੇਟ ਬੰਦ ਕਰ ਦਿੱਤਾ ਗਿਆ | ਪੰਜਾਬੀ ਯੂਨੀਵਰਸਿਟੀ ਦਾ ਮੁੱਖ ਗੇਟ ਅੱਜ ਸਵੇਰੇ ...

ਪੂਰੀ ਖ਼ਬਰ »

ਮਹਿਲਾਵਾਂ ਵਲੋਂ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਕੀਤਾ ਪਿੱਟ ਸਿਆਪਾ

ਭਾਦਸੋਂ, 27 ਸਤੰਬਰ (ਪ੍ਰਦੀਪ ਦੰਦਰਾਲਾ) - ਜਿੱਥੇ ਸਮੁੱਚੇ ਕਿਸਾਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਖੇਤੀਬਾੜੀ ਦੇ ਕਾਲੇ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਦੇ ਵੱਖ-ਵੱਖ ਬਾਡਰਾਂ 'ਤੇ ਡਟ ਕੇ ਤਿੱਖਾ ਸੰਘਰਸ਼ ਕੀਤਾ ਜਾ ਰਿਹਾ | ਜਿਸ ਦੇ ...

ਪੂਰੀ ਖ਼ਬਰ »

ਅਕਾਲੀ ਦਲ ਸੁਤੰਤਰ ਦੇ ਆਗੂਆਂ ਵਲੋਂ ਸਾੜਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ

ਨਾਭਾ, 27 ਸਤੰਬਰ (ਕਰਮਜੀਤ ਸਿੰਘ)-ਖੇਤੀ ਕਾਲੇ ਕਾਨੂੰਨ ਰੱਦ ਕਰਵਾਉਣ ਸਬੰਧੀ ਦਿੱਲੀ ਦੇ ਬਾਰਡਰਾਂ ਉੱਪਰ ਸੰਘਰਸ਼ ਲੜ ਰਹੇ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਤੇ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ 'ਚ ...

ਪੂਰੀ ਖ਼ਬਰ »

ਖੇਤੀ ਕਾਨੂੰਨ ਰੱਦ ਹੋਣ ਅਤੇ ਐਮ.ਐਸ.ਪੀ. ਦੀ ਗਾਰੰਟੀ ਤੱਕ ਰੋਸ ਜਾਰੀ ਰਹੇਗਾ- ਸੀਲ

ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ) - ਕੇਦਰ ਦੀ ਸਰਕਾਰ ਵਲੋਂ ਕਾਲੇ ਖੇਤੀ ਕਾਨੂੰਨ ਰੱਦ ਹੋਣ ਅਤੇ ਐਮ.ਐਸ.ਪੀ. ਗਰੰਟੀ ਮਿਲਣ ਤੱਕ ਕਿਸਾਨਾਂ ਦਾ ਰੋਸ ਜਾਰੀ ਰਹੇਗਾ ਅਤੇ ਕੇਂਦਰ ਦੇ ਨੱਕ 'ਚ ਦਮ ਕਰਕੇ ਰੱਖਾਂਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਆਗੂ ਧਰਮਪਾਲ ਸੀਲ ...

ਪੂਰੀ ਖ਼ਬਰ »

ਮੌਲਾਨਾ ਉਸਮਾਨ ਲੁਧਿਆਣਵੀ ਅੱਜ ਕੱਲਰ ਭੈਣੀ 'ਚ

ਡਕਾਲਾ, 27 ਸਤੰਬਰ (ਪਰਗਟ ਸਿੰਘ ਬਲਬੇੜ੍ਹਾ)-ਪਿੰਡ ਕੱਲਰ ਭੈਣੀ ਵਿਖੇ ਸਥਿਤ ਮਸਜਿਦ 'ਚ ਰੱਖੇ ਇਮਾਮ ਵਲੋਂ ਪਿੰਡ ਦੇ ਨਮਾਜ਼ੀਆਂ ਨੂੰ ਨਮਾਜ਼ ਪੜ੍ਹਨ ਤੋਂ ਰੋਕਣ ਦੇ ਕਾਰਨ ਵਿਰਾਨ ਪਈ ਮਸਜਿਦ ਨੂੰ ਆਬਾਦ ਕਰਵਾਉਣ ਲਈ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਨਵੀ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਨੇ ਰੈਲੀਆਂ ਕਰ ਕੇ ਕਾਨੂੰਨਾਂ ਨੂੰ ਰੱਦ ਕਰਨ ਦੀ ਕੀਤੀ ਮੰਗ

ਪਟਿਆਲਾ, 27 ਸਤੰਬਰ (ਗੁਰਪ੍ਰੀਤ ਸਿੰਘ ਚੱਠਾ) - ਪੰਜਾਬ ਸਟੇਟ ਪਾਵਰ ਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਕਾਮਿਆਂ ਨੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ 'ਤੇ ਵੱਖ-ਵੱਖ ਜ਼ਿਲਿ੍ਹਆਂ ਵਿਚ ਸਰਕਲਾਂ ਦੀਆਂ ਸਬ-ਡਵੀਜ਼ਨਾਂ ਵਿਖੇ ਇਕਠੇ ਹੋ ਕੇ ਰੋਸ ਰੈਲੀਆਂ ...

ਪੂਰੀ ਖ਼ਬਰ »

ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡਾਂ ਅਤੇ ਸ਼ਹਿਰ 'ਚ ਰਣਦੀਪ ਸਿੰਘ ਨਾਭਾ ਦੇ ਮੰਤਰੀ ਬਣਨ ਨਾਲ ਜਸ਼ਨ ਦੇ ਮਾਹੌਲ

ਨਾਭਾ, 27 ਸਤੰਬਰ (ਅਮਨਦੀਪ ਸਿੰਘ ਲਵਲੀ)-ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ 'ਚ ਕਾਕਾ ਰਣਦੀਪ ਸਿੰਘ ਨਾਭਾ ਨੂੰ ਮੰਤਰੀ ਬਣਾਏ ਜਾਣ ਉਪਰੰਤ ਇਤਿਹਾਸਕ ਅਤੇ ਵਿਰਾਸਤੀ ਨਗਰੀ ਨਾਭਾ ਵਿਚ ਅਤੇ ਹਲਕੇ ਦੇ ਪਿੰਡਾਂ 'ਚ ਵੱਡੇ ਪੱਧਰ 'ਤੇ ਜਸ਼ਨ ਦਾ ਮਾਹੌਲ ਹੈ ...

ਪੂਰੀ ਖ਼ਬਰ »

ਵਿਸ਼ੇਸ਼ ਖ਼ਬਰ : ਜ਼ਿਲ੍ਹੇ 'ਚ ਪੰਜ ਸਾਲਾਂ ਦੌਰਾਨ ਕੁੱਤਿਆਂ ਦੇ ਸ਼ਿਕਾਰ ਹੋਣ ਵਾਲੇ ਵਿਅਕਤੀਆਂ 'ਚ ਹੋਇਆ ਦੁੱਗਣਾ ਵਾਧਾ

ਪਟਿਆਲਾ, 27 ਸਤੰਬਰ (ਮਨਦੀਪ ਸਿੰਘ ਖਰੌੜ)-ਹਰ ਵਰ੍ਹੇ ਕੁੱਤਿਆਂ ਦੇ ਵੱਢਣ ਤੋਂ ਬਚਾਅ ਅਤੇ ਇਲਾਜ ਲਈ ਜਾਗਰੂਕ ਕਰਨ ਲਈ 28 ਸਤੰਬਰ ਵਿਸ਼ਵ ਹਲ਼ਕਾਅ ਰੋਕੂ ਦਿਵਸ ਸੰਸਾਰ ਪੱਧਰ 'ਤੇ ਮਨਾਇਆ ਜਾਂਦਾ ਹੈ | ਲੰਘੇ ਵਰ੍ਹੇ ਜੂਨ ਮਹੀਨੇ 'ਚ ਸਮਾਣਾ ਵਿਖੇ 50 ਸਾਲਾ ਵਿਅਕਤੀ ਦੀ ਕੁੱਤੇ ਦੇ ...

ਪੂਰੀ ਖ਼ਬਰ »

ਡਾਇਰੈਕਟਰ ਸਮਾਜਿਕ ਸੁਰੱਖਿਆ ਬੋਰਡ ਟੌਹੜਾ ਵਲੋਂ ਨਵੀਂ ਕੈਬਨਿਟ ਨੂੰ ਵਧਾਈ

ਭਾਦਸੋਂ, 27 ਸਤੰਬਰ (ਪ੍ਦੀਪ ਦੰਦਰਾਲਾ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਨਵੇਂ ਬਣੇ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ, ਕਾਕਾ ਰਣਦੀਪ ਸਿੰਘ ਨਾਭਾ, ਗੁਰਕੀਰਤ ਸਿੰਘ ਕੋਟਲੀ ਤੇ ਰਾਜ ਕੁਮਾਰ ਵੇਰਕਾ ਆਦਿ ਨੂੰ ਮੰਤਰੀ ਬਣਨ 'ਤੇ ਡਾਇਰੈਕਟਰ ਸਮਾਜਿਕ ...

ਪੂਰੀ ਖ਼ਬਰ »

ਸੂਬੇ 'ਚ ਹਰ ਵਰ੍ਹੇ ਇਕ ਲੱਖ ਤੋਂ ਵੱਧ ਵਿਅਕਤੀ ਹੁੰਦੇ ਨੇ ਕੁੱਤਿਆਂ ਦਾ ਸ਼ਿਕਾਰ ਵਿਸ਼ਵ ਹਲਕਾਅ ਦਿਵਸ 'ਤੇ ਵਿਸ਼ੇਸ਼

ਪਟਿਆਲਾ, 27 ਸਤੰਬਰ (ਮਨਦੀਪ ਸਿੰਘ ਖਰੌੜ)-ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ) ਵਲੋਂ ਦੁਨੀਆਂ ਭਰ 'ਚ ਹਰ ਸਾਲ 28 ਸਤੰਬਰ ਨੂੰ ਵਿਸ਼ਵ ਹਲ਼ਕਾਅ ਰੋਕੂ ਦਿਵਸ ਮਨਾਇਆ ਜਾਂਦਾ ਹੈ | ਜਿਸ ਦਾ ਮਕਸਦ ਸੰਸਾਰ ਦੇ ਵਸਨੀਕਾਂ ਨੂੰ ਕੱੁਤਿਆਂ ਦੇ ਵੱਡਣ ਤੋਂ ਬਾਅਦ ਸਾਵਧਾਨੀਆਂ ਅਤੇ ...

ਪੂਰੀ ਖ਼ਬਰ »

ਕਿਸਾਨੀ ਘੋਲ ਬਣਿਆ ਜਨ ਅੰਦੋਲਨ : ਪ੍ਰੋ. ਬਡੂੰਗਰ

ਭੁੱਨਰਹੇੜੀ, 27 ਸਤੰਬਰ (ਧਨਵੰਤ ਸਿੰਘ) - ਕੇਂਦਰ ਸਰਕਾਰ ਵੱਲੋਂ ਕਰਵਾਏ ਗਏ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਨੂੰ ਅੱਜ ਪੂਰੇ ਦੇਸ਼ ਭਰ ਵਿਚ ਵੱਡਾ ਸਮਰਥਨ ਮਿਲਿਆ | ਇਹ ਕਿਸਾਨਾਂ ਦਾ ਘੋਲ ਜਨ ਅੰਦੋਲਨ ਬਣ ...

ਪੂਰੀ ਖ਼ਬਰ »

ਨਕਦੀ ਤੇ ਗਹਿਣੇ ਚੋਰੀ ਕਰਨ ਦੇ ਦੋਸ਼ 'ਚ ਪਰਚਾ ਦਰਜ

ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ) - ਸ਼ੰਭੂ ਪੁਲਿਸ ਨੇ ਗਹਿਣੇ ਅਤੇ ਨਗਦੀ ਚੋਰੀ ਕਰਨ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਸੁਖਦੇਵ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਨਨਹੇੜਾ ਨੇ ਸ਼ਿਕਾਇਤ ਦਰਜ ...

ਪੂਰੀ ਖ਼ਬਰ »

ਸਰਕਾਰ ਜੀ. ਐਸ. ਟੀ. ਦੀਆਂ ਵਧੀਆਂ ਦਰਾਂ ਦਾ ਮੁੱਦਾ ਕੇਂਦਰ ਕੋਲ ਉਠਾਵੇਗੀ- ਸੋਨੀ

ਅੰਮਿ੍ਤਸਰ, 27 ਸਤੰਬਰ (ਰੇਸ਼ਮ ਸਿੰਘ)-ਕੇਂਦਰ ਸਰਕਾਰ ਵਲੋਂ ਲਗਾਤਾਰ ਜੀ. ਐਸ. ਟੀ ਦੀਆਂ ਦਰਾਂ 'ਚ ਵਾਧਾ ਕਰਕੇ ਆਮ ਲੋਕਾਂ 'ਤੇ ਮਹਿੰਗਾਈ ਦਾ ਬੋਝ ਪਾਇਆ ਜਾ ਰਿਹਾ ਹੈ, ਜਿਸ ਕਰਕੇ ਮਹਿੰਗਾਈ ਦਿਨ-ਪ੍ਰਤੀ-ਦਿਨ ਵਧਦੀ ਜਾ ਰਹੀ ਹੈ ਤੇ ਇਸ ਮੁੱਦੇ ਨੂੰ ਸੂਬਾ ਸਰਕਾਰ ਕੇਂਦਰ ਕੋਲ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਬਨੂੜ ਦੀ ਬੰਦ ਪਈ ਐਮਰਜੈਂਸੀ ਸੇਵਾਵਾਂ ਚਾਲੂ ਕਰਾਉਣ ਲਈ ਯੂਥ ਕੇਸਰੀ ਟੀਮ ਬਨੂੜ ਵਲੋਂ ਸ਼ਹਿਰ ਅੰਦਰ ਕੱਢਿਆ ਗਿਆ ਰੋਸ ਮਾਰਚ

ਬਨੂੜ, 27 ਸਤੰਬਰ (ਭੁਪਿੰਦਰ ਸਿੰਘ) - ਯੂਥ ਕੇਸਰੀ ਟੀਮ ਬਨੂੜ ਵਲੋਂ ਸਰਕਾਰੀ ਹਸਪਤਾਲ ਦੀ ਬੰਦ ਪਈ ਐਮਰਜੈਂਸੀ ਸੇਵਾਵਾਂ ਨੂੰ ਚਾਲੂ ਨਾ ਕੀਤੇ ਜਾਣ ਦੇ ਰੋਸ ਵਜੋਂ ਸ਼ਹਿਰ 'ਚ ਰੋਸ ਮਾਰਚ ਕੀਤਾ | ਉਨ੍ਹਾਂ ਹੱਥਾਂ 'ਚ ਸਲੋਗਨ ਲਿਖੀ ਤਖਤੀਆਂ ਹੱਥਾਂ 'ਚ ਫੜੀ ਹੋਈਆਂ ਸਨ ਤੇ ਸਿਹਤ ...

ਪੂਰੀ ਖ਼ਬਰ »

ਭਾਰਤ ਬੰਦ ਦੇ ਸੱਦੇ 'ਤੇ ਰਾਜਪੁਰਾ, ਸ਼ੰਭੂ, ਖੇੜੀ ਗੰਡਿਆਂ, ਬਸੰਤਪੁਰਾ 'ਚ ਮੁਕੰਮਲ ਬੰਦ

ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ) - ਅੱਜ ਸਵੇਰ ਤੋਂ ਹੀ ਭਾਰਤ ਬੰਦ ਦਾ ਅਸਰ ਵੇਖਣ ਨੂੰ ਮਿਲਣ ਲੱਗ ਪਿਆ ਸੀ | ਕਿਸਾਨ ਜਥੇਬੰਦੀਆਂ ਦੇ ਆਗੂ ਸਵੇਰੇ ਕਰੀਬ 6 ਵਜੇ ਹੀ ਸੜਕਾਂ 'ਤੇ ਆ ਗਏ ਸਨ ਅਤੇ ਕਿਸੇ ਵੀ ਵਾਹਨ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ | ਅੱਜ ਰਾਜਪੁਰਾ, ...

ਪੂਰੀ ਖ਼ਬਰ »

ਪਾਤੜਾਂ ਇਲਾਕੇ 'ਚ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਗਏ ਬੰਦ ਨੂੰ ਭਰਵਾਂ ਹੰੁਗਾਰਾ

ਪਾਤੜਾਂ, 27 ਸਤੰਬਰ (ਜਗਦੀਸ਼ ਸਿੰਘ ਕੰਬੋਜ, ਗੁਰਇਕਬਾਲ ਸਿੰਘ ਖਾਲਸਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਅਤੇ ਰਘਵੀਰ ਸਿੰਘ ਦੀ ਅਗਵਾਈ, 'ਚ ਕਸਬਾ ਘੱਗਾ ਵਿਖੇ ਮਨਜੀਤ ...

ਪੂਰੀ ਖ਼ਬਰ »

ਬਨੂੜ ਸ਼ਹਿਰ ਅਤੇ ਨੇੜਲੇ ਕਸਬਿਆਂ ਦੀਆਂ ਦੁਕਾਨਾਂ ਰਹੀਆਂ ਪੂਰਨ ਤੌਰ 'ਤੇ ਬੰਦ

ਬਨੂੜ, 27 ਸਤੰਬਰ (ਭੁਪਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਅੱਜ ਭਰਪੂਰ ਹੰੁਗਾਰਾ ਮਿਲਿਆ | ਇਸ ਖੇਤਰ 'ਚ ਪੈਂਦੇ ਬਨੂੜ ਸ਼ਹਿਰ, ਜਾਂਸਲਾ ਬੱਸ ਸਟੈਂਡ, ਖੇੜਾ ਗੱਜੂ ਤੇ ਮਾਣਕਪੁਰ ਦੇ ਬਜਾਰ ਪੂਰਨ ਤੌਰ ਤੇ ਬੰਦ ਰਹੇ | ਸਰਕਾਰੀ ਸਕੂਲ, ...

ਪੂਰੀ ਖ਼ਬਰ »

ਕਸਬਾ ਬਲਬੇੜਾ ਵਿਖੇ ਕਿਸਾਨਾਂ ਨੇ ਸਟੇਟ ਹਾਈਵੇ ਕੀਤਾ ਜਾਮ

ਡਕਾਲਾ, 27 ਸਤੰਬਰ (ਪਰਗਟ ਸਿੰਘ ਬਲਬੇੜਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਇਲਾਕੇ ਦੇ ਕਿਸਾਨਾਂ ਨੇ ਕਸਬਾ ਬਲਬੇੜਾ ਵਿਖੇ ਪਟਿਆਲਾ-ਕੈਥਲ ਸਟੇਟ ਹਾਈਵੇ ਤੇ ਪੱਕੇ ਟੈਂਟ ਲਗਾ ਕੇ ਆਵਾਜਾਈ ਜਾਮ ਕਰਕੇ ਬੰਦ ਨੂੰ ਭਰਪੂਰ ਸਮਰਥਨ ਦਿੱਤਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX