ਜਲੰਧਰ, 27 ਸਤੰਬਰ (ਜਸਪਾਲ ਸਿੰਘ, ਪਵਨ ਖਰਬੰਦਾ)- ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੇ ਸੰਘਰਸ਼ ਨੂੰ 10 ਮਹੀਨੇ ਪੂਰੇ ਹੋਣ 'ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਜ਼ਿਲ੍ਹੇ ਭਰ 'ਚ ਭਰਵਾਂ ਹੁੰਗਾਰਾ ਮਿਲਿਆ | ਇਸ ਦੌਰਾਨ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ ਅਤੇ ਸੜਕੀ ਤੇ ਰੇਲ ਆਵਾਜਾਈ ਵੀ ਪੂਰੀ ਤਰ੍ਹਾਂ ਨਾਲ ਠੱਪ ਰਹੀ | ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਸਵੇਰੇ 6 ਵਜੇ ਹੀ ਕੌਮੀ ਰਾਜ ਮਾਰਗ 'ਤੇ ਧਰਨਾ ਦੇ ਕੇ ਜਿੱਥੇ 10 ਘੰਟੇ ਸੜਕੀ ਆਵਾਜਾਈ ਰੋਕੀ ਰੱਖੀ, ਉੱਥੇ ਰੇਲ ਪਟੜੀਆਂ 'ਤੇ ਧਰਨਾ ਦੇ ਕੇ ਰੇਲਾਂ ਦਾ ਵੀ ਚੱਕਾ ਜਾਮ ਕੀਤਾ | ਇਸ ਧਰਨੇ 'ਚ ਕਿਸਾਨ-ਮਜ਼ਦੂਰ ਜਥੇਬੰਦੀਆਂ ਤੋਂ ਇਲਾਵਾ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਗਠਨਾਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕਰਦੇ ਹੋਏ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ | ਇਸ ਮੌਕੇ ਔਰਤਾਂ ਅਤੇ ਨੌਜਵਾਨਾਂ ਨੇ ਵੀ ਇਨ੍ਹਾਂ ਧਰਨਿਆਂ 'ਚ ਉਤਸ਼ਾਹ ਨਾਲ ਹਿੱਸਾ ਲਿਆ | ਬੰਦ ਕਾਰਨ ਬੱਸ ਸੇਵਾ ਠੱਪ ਰਹਿਣ ਕਾਰਨ ਜਲੰਧਰ ਦੇ ਮੁੱਖ ਬੱਸ ਅੱਡੇ 'ਤੇ ਸੰਨਾਟਾ ਛਾਇਆ ਰਿਹਾ ਤੇ ਰੇਲਵੇ ਸਟੇਸ਼ਨ 'ਤੇ ਵੀ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਰੇਲ ਪਟੜੀਆਂ 'ਤੇ ਧਰਨੇ ਕਾਰਨ ਕਈ ਰੇਲ ਗੱਡੀਆਂ ਕਈ-ਕਈ ਘੰਟੇ ਵੱਖ-ਵੱਖ ਥਾਵਾਂ 'ਤੇ ਖੜ੍ਹੀਆਂ ਰਹੀਆਂ, ਜਿਸ ਕਾਰਨ ਯਾਤਰੀਆਂ ਦਰਜਨ ਦੇ ਕਰੀਬ ਗੱਡੀਆਂ ਨੂੰ ਰੱਦ ਕਰਨਾ ਪਿਆ | ਇਸ ਦੌਰਾਨ ਯਾਤਰੀਆਂ ਨੂੰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਕਈ ਯਾਤਰੀ ਤਾਂ ਕਈ-ਕਈ ਕਿੱਲੋਮੀਟਰ ਪੈਦਲ ਚੱਲਣ ਲਈ ਮਜਬੂਰ ਹੋਏ | ਬੰਦ ਨੂੰ ਆਮ ਲੋਕਾਂ ਵਲੋਂ ਆਪ ਮੁਹਾਰਾ ਹੁੰਗਾਰਾ ਭਰਿਆ ਗਿਆ | ਜ਼ਰੂਰੀ ਕੰਮਾਂ ਨੂੰ ਛੱਡ ਕੇ ਬਹੁਤੇ ਲੋਕ ਆਪਣੇ ਘਰਾਂ ਤੋਂ ਹੀ ਬਾਹਰ ਨਹੀਂ ਨਿਕਲੇ, ਉੱਥੇ ਵੱਡੀ ਗਿਣਤੀ 'ਚ ਦੁਕਾਨਦਾਰਾਂ ਤੇ ਹੋਰਨਾਂ ਕਾਰੋਬਾਰੀਆਂ ਨੇ ਆਪਣੇ ਕਾਰੋਬਾਰ ਬੰਦ ਕਰਕੇ ਧਰਨੇ 'ਚ ਸ਼ਮੂਲੀਅਤ ਕਰਕੇ ਕਿਸਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ | ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਪੀ.ਏ.ਪੀ. ਤੇ ਰਾਮਾ ਮੰਡੀ ਚੌਕ ਤੋਂ ਇਲਾਵਾ ਪਰਾਗਪੁਰ ਵਿਖੇ ਬਾਠ ਕੈਸਲ ਦੇ ਸਾਹਮਣੇ ਜਿੱਥੇ ਵਿਸ਼ਾਲ ਧਰਨੇ ਦਿੱਤੇ ਗਏ, ਉੱਥੇ ਸ਼ਹਿਰ 'ਚ ਟਰੈਕਟਰ ਮਾਰਚ ਵੀ ਕੀਤਾ ਗਿਆ | ਇਸ ਦੌਰਾਨ ਕਿਸਾਨ-ਮਜ਼ਦੂਰ ਆਗੂਆਂ ਵਲੋਂ ਬਾਜ਼ਾਰਾਂ 'ਚ ਮਾਰਚ ਕਰਕੇ ਦੁਕਾਨਦਾਰਾਂ ਨੂੰ ਬਾਜ਼ਾਰ ਬੰਦ ਰੱਖਣ ਲਈ ਕਿਹਾ ਗਿਆ | ਇਸ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਜਿੱਥੇ ਐਂਬੂਲੈਂਸ ਨੂੰ ਜਾਣ ਲਈ ਰਾਹ ਦਿੱਤਾ ਗਿਆ, ਉੱਥੇ ਹੀ ਉਨ੍ਹਾਂ ਵਲੋਂ ਹਸਪਤਾਲਾਂ ਤੇ ਹੋਰਨਾਂ ਜ਼ਰੂਰੀ ਕੰਮਾਂ ਲਈ ਜਾਣ ਵਾਲੇ ਲੋਕਾਂ ਨੂੰ ਰਾਹਤ ਦਿੱਤੀ ਗਈ | ਹਾਲਾਂਕਿ ਪੀ.ਏ.ਪੀ. ਚੌਕ ਵਿਖੇ ਅੱਜ ਸਵੇਰ ਸਮੇਂ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕਿਸਾਨ ਆਗੂਆਂ ਨੇ ਵੱਡੀ ਗਿਣਤੀ 'ਚ ਆ ਰਹੀਆਂ ਸੈਨਾ ਦੀਆਂ ਗੱਡੀਆਂ ਨੂੰ ਰੋਕ ਲਿਆ | ਇਸ ਦੌਰਾਨ ਫ਼ੌਜੀ ਅਧਿਕਾਰੀਆਂ ਦੀ ਕਿਸਾਨ ਆਗੂਆਂ ਨਾਲ ਕਾਫ਼ੀ ਬਹਿਸਬਾਜ਼ੀ ਵੀ ਹੋਈ, ਪਰ ਬਾਅਦ 'ਚ ਕਿਸਾਨਾਂ ਵਲੋਂ ਸੈਨਾ ਦੀਆਂ ਗੱਡੀਆਂ ਨੂੰ ਅੱਗੇ ਜਾਣ ਦਿੱਤਾ ਗਿਆ | ਇਸ ਮੌਕੇ ਵੱਖ-ਵੱਖ ਗੁਰੂ ਘਰਾਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਧਰਨੇ 'ਚ ਸ਼ਾਮਿਲ ਕਿਸਾਨਾਂ ਲਈ ਚਾਹ-ਪਾਣੀ ਅਤੇ ਲੰਗਰਾਂ ਦੀ ਸੇਵਾ ਵੀ ਨਿਰੰਤਰ ਚੱਲਦੀ ਰਹੀ |
ਪੀ. ਏ. ਪੀ. ਚੌਂਕ ਵਿਖੇ ਧਰਨਾ
ਪੀ.ਏ.ਪੀ. ਚੌਕ ਵਿਖੇ ਭਾਕਿਯੂ ਰਾਜੇਵਾਲ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਵਿਸ਼ਾਲ ਧਰਨਾ ਦਿੱਤਾ ਗਿਆ | ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਮੰਗ ਕਰਦੇ ਹੋਏ ਕੇਂਦਰ ਦੀ ਭਾਜਪਾ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ | ਉਨ੍ਹਾਂ ਕਿਹਾ ਕਿ ਜਦ ਤੱਕ ਕਾਨੂੰਨ ਰੱਦ ਨਹੀਂ ਹੁੰਦੇ, ਤਦ ਤੱਕ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਮਨਦੀਪ ਸਿੰਘ ਸਮਰਾ, ਮੁੱਖ ਬੁਲਾਰਾ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਯੂਥ ਵਿੰਗ ਦੇ ਪ੍ਰਧਾਨ ਅਮਰਜੋਤ ਸਿੰਘ ਜੋਤੀ ਜੰਡਿਆਲਾ, ਅਬਿੰਦਰ ਸਿੰਘ ਕੁਲਾਰ, ਅਮਰੀਕ ਸਿੰਘ ਸੰਸਾਰਪੁਰ, ਕੁਲਦੀਪ ਸਿੰਘ ਮਹੇੜੂ, ਕੁਲਵੰਤ ਸਿੰਘ ਮਹੇੜੂ, ਅਮਨਦੀਪ ਸਿੰਘ ਖੁਸਰੋਪੁਰ, ਅਮਰਜੀਤ ਸਿੰਘ ਸ਼ੇਰਗਿੱਲ, ਅਜੀਤ ਸਿੰਘ ਜੀਤਾ, ਬਲਕਾਰ ਸਿੰਘ ਧੰਨੋਵਾਲੀ, ਬੀਬੀ ਪਿੰਦੋ ਬਾਸੀ, ਅਮਨਜੋਤ ਕੌਰ ਮਹੇੜੂ, ਬੀਬੀ ਪਰਮਜੀਤ ਕੌਰ ਨਕੋਦਰ, ਬੀਬੀ ਸਰਬਜੀਤ ਕੌਰ ਬਿਨਾਂਪੁਰਾ, ਬੀਬੀ ਕਮਲਜੋਤ ਕੌਰ, ਮਨਜੋਤ ਕੌਰ, ਕੁਲਵੰਤ ਸਿੰਘ ਦਾਲਮ, ਸਤਨਾਮ ਸਿੰਘ ਕੂਨਰ, ਸੁਖਪਾਲ ਸਿੰਘ, ਬਲਵੀਰ ਸਿੰਘ ਸਹਿਮ, ਲਖਵਿੰਦਰ ਸਿੰਘ ਲੱਖੀ ਉਧੋਪੁਰ, ਸਤਪਾਲ ਸਿੰਘ, ਅਮਨਦੀਪ ਸਿੰਘ ਰਾਏ, ਪਰਮਜੀਤ ਸਿੰਘ ਮੰਗੀ, ਅਮਨਦੀਪ ਸਿੰਘ ਸਮਰਾ, ਬੂਟਾ ਸਿੰਘ ਸਮਰਾਏ, ਗੋਪੀ ਸਮਰਾਏ, ਤਰਲੋਕ ਸਿੰਘ ਦਾਦੂਵਾਲ, ਦਵਿੰਦਰ ਸਿੰਘ ਦਾਦੂਵਾਲ, ਗੁਰਪਾਲ ਸਿੰਘ ਪਾਲਾ, ਅਮਰਜੀਤ ਸਿੰਘ, ਸੂਰਜ ਮਸੀਹ ਸਾਬਕਾ ਸਰਪੰਚ ਫੋਲੜੀਵਾਲ, ਮੋਨੀ ਪ੍ਰਧਾਨ, ਦੀਪਾ ਹੇਅਰ, ਹੈਪੀ ਜੌਹਲ, ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ ਤੇ ਹੋਰ ਆਗੂ ਵੀ ਮੌਜੂਦ ਸਨ | ਇਸ ਮੌਕੇ 'ਆਪ' ਦੇ ਜਲੰਧਰ ਛਾਉਣੀ ਦੇ ਹਲਕਾ ਇੰਚਾਰਜ ਆਈ.ਜੀ. ਸੁਰਿੰਦਰ ਸਿੰਘ ਸੋਢੀ ਨੇ ਵੀ ਆਪਣੇ ਸਾਥੀਆਂ ਨਾਲ ਹਾਜ਼ਰੀ ਲਵਾਈ ਤੇ ਆਪਣੇ ਵਿਚਾਰ ਰੱਖੇ | ਇਸ ਮੌਕੇ ਗੁ: ਸ੍ਰੀ ਗੁਰੂ ਸਿੰਘ ਸਭਾ ਜਲੰਧਰ ਛਾਉਣੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਅਗਵਾਈ ਹੇਠ ਲੰਗਰ ਦੀ ਸੇਵਾ ਵੀ ਕੀਤੀ ਗਈ |
ਪਰਾਗਪੁਰ ਜੀ. ਟੀ. ਰੋਡ 'ਤੇ ਮੁਜ਼ਾਹਰਾ
ਪਰਾਗਪੁਰ ਜੀ.ਟੀ. ਰੋਡ 'ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਕਿਯੂ ਰਾਜੇਵਾਲ ਦੇ ਆਗੂ ਕੁਲਵਿੰਦਰ ਸਿੰਘ ਮਛਿਆਣਾ, ਨੌਜਵਾਨ ਕਿਸਾਨ ਆਗੂ ਸੁਖਬੀਰ ਸਿੰਘ ਕੁੱਕੜ ਪਿੰਡ, ਡਾ. ਬਲਵੰਤ ਸਿੰਘ ਟਿਵਾਣਾ, ਬਲਵੀਰ ਸਿੰਘ ਕੋਟ ਕਲਾਂ, ਕਰਮਵੀਰ ਸਿੰਘ ਕੁੱਕੜ ਪਿੰਡ ਤੇ ਜਤਿੰਦਰ ਸਿੰਘ ਜੌਹਲ (ਸਲੇਮਪੁਰ ਮਸੰਦਾਂ) ਦੀ ਅਗਵਾਈ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ | ਇਸ ਧਰਨੇ 'ਚ ਉਚੇਚੇ ਤੌਰ 'ਤੇ ਪੁੱਜੇ ਸੰਤ ਜੀਤ ਸਿੰਘ ਨਿਰਮਲ ਕੁਟੀਆ ਜੌਹਲਾਂ ਵਾਲਿਆਂ ਨੇ ਵੀ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਦੇ ਹੋਏ ਕਾਲੇ ਕਾਨੂੰਨਾਂ ਰੱਦ ਕਰਨ ਦੀ ਮੰਗ ਕੀਤੀ | ਇਸ ਮੌਕੇ ਕਿਸਾਨ ਆਗੂ ਸਤਾਨ ਸਿੰਘ ਸਾਹਨੀ, ਜੌਹਲ ਹਸਪਤਾਲ ਦੇ ਡਾ. ਬਲਜੀਤ ਸਿੰਘ ਜੌਹਲ, ਸਾਬਕਾ ਕੌਂਸਲਰ ਬਲਬੀਰ ਸਿੰਘ ਬਿੱਟੂ, ਕਰਮਜੀਤ ਸਿੰਘ ਡਿਪਟੀ, ਜਸਬੀਰ ਸਿੰਘ ਕੋਟ, ਰਣਧੀਰ ਸਿੰਘ ਬਾਹੀਆ, ਮੱਖਣ ਪੱਲ੍ਹਣ ਸਰਪੰਚ ਜੰਡਿਆਲਾ, ਕਮਲ ਬਾਹੀਆ, ਕਿਰਪਾਲ ਸਿੰਘ, ਮੋਂਟੀ ਸੇਠ ਜਮਸ਼ੇਰ, ਬਿੱਲਾ ਪਰਾਗਪੁਰ, ਸੁੱਖਾ ਕੋਟ, ਜੱਗੀ ਟਿਵਾਣਾ, ਗੁਰਜੋਤ ਸਿੰਘ, ਗੁਰਚਰਨ ਸਿੰਘ ਕੋਟ, ਬਲਵਿੰਦਰ ਸਿੰਘ ਬਿੰਦਾ, ਜਗਤਾਰ ਸਿੰਘ ਮੰਗਾ ਸ਼ਾਹ ਸਰਪੰਚ ਕੁੱਕੜ ਪਿੰਡ ਤੇ ਹੋਰਨਾਂ ਆਗੂਆਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ | ਇਸ ਮੌਕੇ ਸਤਪਾਲ ਸਿੰਘ ਜੌਹਲ, ਲਖਬੀਰ ਸਿੰਘ ਜੌਹਲ, ਦਵਿੰਦਰ ਸਿੰਘ ਬੁਢਿਆਣਾ, ਗੁਰਮੇਲ ਸਿੰਘ ਪਰਸਰਾਮਪੁਰ, ਨਰਿੰਦਰ ਸਿੰਘ ਢੱਡਾ, ਸਰਜੀਵਨ ਸਿੰਘ ਸਾਬਕਾ ਸਰਪੰਚ ਬੰਬੀਆਂਵਾਲ, ਸੋਢੀ ਬੰਬੀਆਂਵਾਲ, ਬੱਗਾ ਬੰਬੀਆਂਵਾਲ, ਰਿੰਪੀ ਦਕੋਹਾ, ਜਗਜੀਤ ਸਿੰਘ ਗਾਬਾ ਪ੍ਰਧਾਨ ਗੁਰਦੁਆਰਾ ਨੌਵੀਂ ਪਾਤਸ਼ਾਹੀ ਜੀ.ਟੀ.ਬੀ. ਨਗਰ, ਮਲਕੀਤ ਸਿੰਘ ਮੁਲਤਾਨੀ, ਹਰਭਜਨ ਸਿੰਘ ਬਾਂਸਲ, ਸੁੱਖਾ ਭਲਵਾਨ ਜਮਸ਼ੇਰ ਤੇ ਹੋਰ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ |
ਜੋਤੀ ਜੰਡਿਆਲਾ ਦੀ ਅਗਵਾਈ ਹੇਠ ਟਰੈਕਟਰ ਮਾਰਚ
ਇਸ ਦੌਰਾਨ ਭਾਕਿਯੂ ਰਾਜੇਵਾਲ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੋਤ ਸਿੰਘ ਜੋਤੀ ਦੀ ਅਗਵਾਈ ਹੇਠ ਇਕ ਟਰੈਕਟਰ ਮਾਰਚ ਵੀ ਕੀਤਾ ਗਿਆ, ਜੋ ਵੱਖ-ਵੱਖ ਬਾਜ਼ਾਰਾਂ 'ਚੋਂ ਦੀ ਹੁੰਦਾ ਹੋਇਆ ਧਰਨੇ ਵਾਲੀ ਥਾਂ 'ਤੇ ਪਹੁੰਚਿਆ | ਇਸ ਦੌਰਾਨ ਜੋਤੀ ਦੀ ਅਗਵਾਈ ਹੇਠ ਇਕੱਤਰ ਹੋਏ ਕਿਸਾਨਾਂ, ਮਜ਼ਦੂਰਾਂ ਤੇ ਹੋਰਨਾਂ ਸੰਗਠਨਾਂ ਦੇ ਆਗੂਆਂ ਨੇ ਬਾਜ਼ਾਰਾਂ 'ਚ ਮਾਰਚ ਕਰਕੇ ਦੁਕਾਨਦਾਰਾਂ ਤੇ ਹੋਰ ਕਾਰੋਬਾਰੀਆਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ |
ਜੱਟ ਸਿੱਖ ਕੌਂਸਲ ਵਲੋਂ ਸ਼ਮੂਲੀਅਤ
ਕਿਸਾਨ ਜਥੇਬੰਦੀਆਂ ਵਲੋਂ ਪੀ.ਏ.ਪੀ. ਚੌਕ ਵਿਖੇ ਦਿੱਤੇ ਗਏ ਧਰਨੇ 'ਚ ਜੱਟ ਸਿੱਖ ਕੌਂਸਲ ਦੇ ਪ੍ਰਧਾਨ ਜਗਦੀਪ ਸਿੰਘ ਸ਼ੇਰਗਿੱਲ, ਮੀਡੀਆ ਤੇ ਫਾਈਨਾਂਸ ਸੈਕਟਰੀ ਪ੍ਰਮਿੰਦਰ ਸਿੰਘ ਹੇਅਰ, ਕਰਨਲ ਅਜੇ ਸਿੰਘ ਵਿਰਕ, ਡਾ. ਐੱਚ.ਐਸ. ਕਾਹਲੋਂ, ਕਮਾਂਡਰ ਅਰਵਿੰਦਰ ਸਿੰਘ, ਡਾ. ਸੰਜੀਵ ਸ਼ਰਮਾ ਤੇ ਹੋਰਨਾਂ ਆਗੂਆਂ ਨੇ ਵੀ ਸ਼ਮੂਲੀਅਤ ਕਰਕੇ ਕਿਸਾਨ ਜਥੇਬੰਦੀਆਂ ਦਾ ਸਮਰਥਨ ਕੀਤਾ | ਇਸ ਮੌਕੇ ਇੰਟਰਨੈਸ਼ਨਲ ਸਿੱਖ ਕੌਂਸਲ ਦੇ ਪ੍ਰਧਾਨ ਮਨਦੀਪ ਸਿੰਘ ਮਿੱਠੂ, ਜਗਦੀਪ ਸਿੰਘ ਸੋਨੂੰ ਸੰਧਰ ਤੇ ਹੋਰਨਾਂ ਆਗੂਆਂ ਨੇ ਵੀ ਧਰਨੇ 'ਚ ਆਪਣੀ ਹਾਜ਼ਰੀ ਲਵਾਈ |
ਕੋਟ ਸਾਥੀਆਂ ਸਮੇਤ ਧਰਨੇ 'ਚ ਸ਼ਾਮਿਲ
ਜਲੰਧਰ-ਫਗਵਾੜਾ ਹਾਈਵੇ 'ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਧਰਨੇ 'ਚ ਉੱਘੇ ਕਿਸਾਨ ਆਗੂ ਜਸਬੀਰ ਸਿੰਘ ਕੋਟ ਨੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ | ਉਨ੍ਹਾਂ ਕਿਹਾ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ-ਮਜ਼ਦੂਰਾਂ ਦੇ ਨਾਲ-ਨਾਲ ਸਮਾਜ ਦੇ ਹੋਰਨਾਂ ਵਰਗਾਂ ਦੇ ਲੋਕਾਂ 'ਚ ਵੀ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ | ਇਸ ਮੌਕੇ ਜਸਬੀਰ ਸਿੰਘ ਕੋਟ ਨੇ ਦਿੱਲੀ 'ਚ ਚੱਲ ਰਹੇ ਮੋਰਚਿਆਂ ਨੂੰ ਵੀ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਕਿਸਾਨ ਅੰਦੋਲਨ ਭਾਜਪਾ ਸਰਕਾਰ ਨੂੰ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਵੇਗਾ | ਉਨ੍ਹਾਂ ਨਾਲ ਹੈਪੀ ਜਮਸ਼ੇਰ, ਸ਼ੀਰਾ ਬੜਿੰਗ, ਰਣਬੀਰ ਸਿੰਘ ਖੇੜਾ, ਪੰਮਾ ਜੌਹਲ, ਇੰਦਰ ਸਿੰਘ ਸ਼ਾਹ, ਬੂਟਾ ਚਾਚੋਵਾਲ, ਗੁਰਪਾਲ ਸਿੰਘ ਪਾਲਾ, ਪ੍ਰੇਮ ਕੁਮਾਰ ਤੇ ਹੋਰ ਕਿਸਾਨ ਆਗੂ ਵੀ ਸਨ |
ਬੰਦ ਦੌਰਾਨ ਬਾਜ਼ਾਰਾਂ 'ਚ ਰਹੀ ਸੁੰਨਸਾਨ
ਜਲੰਧਰ, (ਸ਼ਿਵ)- ਭਾਰਤ ਬੰਦ ਦੇ ਸੱਦੇ ਦਾ ਕਾਰੋਬਾਰੀ ਜਥੇਬੰਦੀਆਂ ਨੇ ਸਮਰਥਨ ਕਰਦੇ ਹੋਏ ਆਪਣੀਆਂ ਦੁਕਾਨਾਂ ਪੂਰੀ ਤਰਾਂ ਨਾਲ ਬੰਦ ਰੱਖੀਆਂ | ਕਿਸਾਨਾਂ ਦੇ ਹੱਕ ਵਿਚ ਕਾਰੋਬਾਰੀਆਂ ਵਲੋਂ ਪੂਰਨ ਤੌਰ 'ਤੇ ਬਾਜ਼ਾਰ ਬੰਦ ਕੀਤੇ ਗਏ | ਬੰਦ ਦੌਰਾਨ ਚਹਿਲ ਪਹਿਲ ਰਹਿਣ ਵਾਲੇ ਬਾਜ਼ਾਰ ਅਤੇ ਸੜਕਾਂ 'ਤੇ ਬਿਲਕੁਲ ਸੁੰਨਸਾਨ ਪਈ ਸੀ | ਰੈਣਕ ਬਾਜ਼ਾਰ, ਸ਼ੇਖ਼ਾਂ ਬਾਜ਼ਾਰ, ਜੋਤੀ ਚੌਕ, ਓਲਡ ਜੀ.ਟੀ. ਰੋਡ, ਸੈਦਾਂ ਗੇਟਾਂ, ਲਾਲ ਬਾਜ਼ਾਰ, ਸੋਨੇ ਵਾਲੀ ਭੱਟ ਮਾਰਕੀਟ, ਮਾਈ ਹੀਰਾ ਗੇਟ, ਬਾਲਮੀਕ ਗੇਟ, ਮਸਜਿਦ ਕੁਮਹਾਰਾਂ, ਪੰਜਪੀਰ ਚੌਕ, ਖਿੰਗਰਾਂ ਗੇਟ ਬਿਲਕੁਲ ਸੁੰਨਸਾਨ ਪਈ ਸੀ | ਇਸ ਤੋਂ ਇਲਾਵਾ ਫਗਵਾੜਾ ਗੇਟ ਦੀ ਇਲੈਕਟ੍ਰਾਨਿਕਸ ਮਾਰਕੀਟ ਦੇ ਬੰਦ ਰਹਿਣ ਤੋਂ ਇਲਾਵਾ ਬਸਤੀਆਂ ਦੀ ਖੇਡ ਸਨਅਤਕਾਰਾਂ ਨੇ ਆਪਣੇ ਅਦਾਰੇ ਬੰਦ ਕਰਕੇ ਪੂਰਨ ਤੌਰ 'ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਦਿੱਤਾ | ਸ਼ਾਮ 4 ਵਜੇ ਤੋਂ ਬਾਅਦ ਖਾਣ ਵਾਲੇ ਸਾਮਾਨ ਦੀਆਂ ਜ਼ਿਆਦਾ ਦੁਕਾਨਾਂ ਖੁੱਲ੍ਹ ਗਈਆਂ ਸਨ, ਜਦਕਿ ਹੋਰ ਸਾਮਾਨ ਵਾਲੀਆਂ ਕਈ ਦੁਕਾਨਾਂ ਸ਼ਾਮ ਨੂੰ ਵੀ ਬੰਦ ਰਹੀਆਂ |
ਵਕੀਲਾਂ ਵਲੋਂ ਬੰਦ ਨੂੰ ਸਮਰਥਨ
ਜਲੰਧਰ, (ਚੰਦੀਪ ਭੱਲਾ)-ਕਿਸਾਨਾਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦਾ ਅੱਜ ਵਕੀਲਾਂ ਵਲੋਂ ਵੀ ਸਮਰਥਨ ਕੀਤਾ ਗਿਆ ਤੇ ਬਾਰ ਐਸੋਸੀਏਸ਼ਨ ਵਲੋਂ ਅੱਜ ਕੰਮਕਾਜ਼ ਠੱਪ ਰੱਖਣ ਦਾ ਸੱਦਾ ਦਿੱਤੇ ਜਾਣ ਕਰਕੇ ਦਿਨ ਭਰ ਵਕੀਲਾਂ ਨੇ ਵੀ ਕੰਮਕਾਜ਼ ਠੱਪ ਰੱਖਿਆ ਤੇ ਅਦਾਲਤਾਂ 'ਚ ਨਾ ਜਾ ਕੇ ਕਿਸਾਨਾਂ ਦਾ ਸਮਰਥਨ ਕੀਤਾ | ਪ੍ਰਧਾਨ ਗੁਰਮੇਲ ਸਿੰਘ ਲਿੱਧੜ, ਸਕੱਤਰ ਸੰਦੀਪ ਸੰਘਾ, ਰਾਜ ਕੁਮਾਰ ਭੱਲਾ, ਸਹਾਇਕ ਸਕੱਤਰ ਸੰਗੀਤਾ ਸੋਨੀ, ਗੁਰਪਾਲ ਸਿੰਘ ਧੁੱਪੜ, ਰਾਜਬੀਰ ਸਿੰਘ, ਕਰਮਪਾਲ ਸਿੰਘ ਗਿੱਲ, ਸੰਜੀਵ ਬਾਂਸਲ, ਗੁਰਜੀਤ ਸਿੰਘ ਕਾਹਲੋਂ, ਵਿਨੇ ਸ਼ਰਮਾ, ਅਸ਼ੋਕ ਸ਼ਰਮਾ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਅਤੇ ਖੇਤੀ ਖ਼ਿਲਾਫ਼ ਪਾਸ ਕੀਤੇ ਤਿੰਨੋਂ ਬਿੱਲ ਰੱਦ ਕਰੇ ਤਾਂ ਕਿ ਕਿਸਾਨਾਂ ਨੂੰ ਇਸ ਨਾਲ ਰਾਹਤ ਮਿਲ ਸਕੇ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤਿੰਨੋਂ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ ਤੇ ਅਸੀ ਸਾਰੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ | ਇਸ ਮੌਕੇ ਇਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਹੋਰ ਵਕੀਲ ਮੈਂਬਰ ਮੌਜੂਦ ਸਨ |
ਤਹਿਸੀਲ ਕੰਪਲੈਕਸ 'ਚ ਕੰਮਕਾਜ ਠੱਪ
ਜਲੰਧਰ, (ਚੰਦੀਪ ਭੱਲਾ)- ਭਾਰਤ ਬੰਦ ਦੌਰਾਨ ਸਰਕਾਰੀ ਦਫ਼ਤਰਾਂ 'ਚ ਕੰਮਕਾਜ ਠੱਪ ਰਿਹਾ | ਅੱਜ ਦਿਨ ਭਰ ਤਹਿਸੀਲ ਕੰਪਲੈਕਸ 'ਚ ਸੁੰਨਸਾਨ ਪਈ ਰਹੀ | ਫ਼ਰਦ ਕੇਂਦਰਾਂ ਸਮੇਤ ਹੋਰ ਵਿਭਾਗ ਇੱਥੋਂ ਤੱਕ ਰਜਿਸਟਰੀਆਂ ਦਾ ਕੰਮ ਵੀ ਨਾ ਦੇ ਬਰਾਬਰ ਰਿਹਾ ਹੈ | ਸਬ-ਰਜਿਸਟਰਾਰ ਜਲੰਧਰ-1 ਮਨਿੰਦਰ ਸਿੰਘ ਸਿੱਧੂ ਸਵੇਰੇ ਤੋਂ ਹੀ ਆਪਣੀ ਸੀਟ 'ਤੇ ਮੌਜੂਦ ਰਹੇ, ਪਰ ਲੋਕਾਂ ਦੇ ਨਾ ਆਉਣ ਕਰਕੇ ਦਿਨ ਭਰ ਕੋਈ ਕੰਮ ਨਾ ਹੋਇਆ ਤੇ ਉਹ ਆਪਣੇ ਹੋਰ ਦਫ਼ਤਰੀ ਕੰਮ ਨਬੇੜਦੇ ਵੇਖੇ ਗਏ | ਇਹੋ ਹਾਲ ਬੂਥਾਂ 'ਤੇ ਵੀ ਰਿਹਾ | ਇਸ ਤਰ੍ਹਾਂ ਤਹਿਸੀਲ ਕੰਪਲੈਕਸ ਦੇ ਤਕਰੀਬਨ ਸਾਰੇ ਵਿਭਾਗਾਂ 'ਚ ਕੰਮਕਾਜ ਠੱਪ ਰਿਹਾ, ਜਿਸ ਕਰਕੇ ਇਸ ਬੰਦ ਦਾ ਅਸਰ ਤਹਿਸੀਲ ਕੰਪਲੈਕਸ 'ਚ ਵੀ ਵੇਖਣ ਨੂੰ ਮਿਲਿਆ |
ਭਾਕਿਯੂ ਦੋਆਬਾ ਸਰਕਲ ਪਤਾਰਾ ਵਲੋਂ ਰੋਸ ਪ੍ਰਦਰਸ਼ਨ
ਚੁਗਿੱਟੀ/ਜੰਡੂਸਿੰਘਾ, (ਨਰਿੰਦਰ ਲਾਗੂ)-ਕਿਸਾਨੀ ਸੰਘਰਸ਼ ਦੇ 10 ਮਹੀਨੇ ਪੂਰੇ ਹੋਣ 'ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਪਹਿਰਾ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੋਆਬਾ ਸਰਕਲ ਪਤਾਰਾ ਨਾਲ ਜੁੜੇ ਕਿਸਾਨਾਂ ਤੇ ਉਨ੍ਹਾਂ ਦੇ ਹਮਾਇਤੀਆਂ ਵਲੋਂ ਸੋਮਵਾਰ ਨੂੰ ਜਲੰਧਰ-ਹੁਸ਼ਿਆਰਪੁਰ ਮਾਰਗ 'ਤੇ ਨਿਰਮਲ ਕੁਟੀਆਂ ਜੌਹਲਾਂ ਦੇ ਸਵਾਗਤੀ ਗੇਟ ਦੇ ਲਾਗੇ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸਮੂਹ ਕਿਸਾਨਾਂ, ਮਜ਼ਦੂਰਾਂ ਤੇ ਦੁਕਾਨਦਾਰਾਂ ਦੀ ਅਗਵਾਈ ਕਰ ਰਹੇ ਸਰਗਰਮ ਕਿਸਾਨ ਆਗੂ ਤੇ ਪਿੰਡ ਬੋਲੀਨਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਫਗੂੜਾ ਨੇ ਆਖਿਆ ਕਿ ਕੇਂਦਰ ਸਰਕਾਰ ਲਈ ਇਹ ਬੜੀ ਸ਼ਰਮ ਵਾਲੀ ਗੱਲ ਹੈ | ਇਸ ਮੌਕੇ ਬਾਬਾ ਜਗਦੇਵ ਸਿੰਘ ਬੋਲੀਨਾ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਜਸਪ੍ਰੀਤ ਸਿੰਘ, ਸੁਰਿੰਦਰ ਸਿੰਘ, ਹਰਦੇਵ ਸਿੰਘ ਸਰਪੰਚ ਨੌਲੀ, ਜਸਵੀਰ ਸਿੰਘ ਸਰਪੰਚ ਨੰਗਲ ਫ਼ਤਹਿ ਖਾਂ, ਓਮ ਪ੍ਰਕਾਸ਼, ਜਤਿੰਦਰ ਸਿੰਘ, ਰਾਜ ਬੋਲੀਨਾ, ਅਵਤਾਰ ਸਿੰਘ ਚਾਂਦਪੁਰ, ਰਣਜੀਤ, ਜੀਤ ਸਿੰਘ ਚਾਹਲ, ਅਮਰਜੀਤ ਸਿੰਘ, ਕਰਨੈਲ ਸਿੰਘ, ਬਲਜੀਤ ਸਿੰਘ, ਅਮਰਜੀਤ ਸਿੰਘ, ਹਰਦੇਵ ਸਿੰਘ, ਹਰਪ੍ਰੀਤ ਸਿੰਘ, ਰੋਮਨਦੀਪ ਸਿੰਘ, ਜਸਪ੍ਰੀਤ ਸਿੰਘ ਬੋਲੀਨਾ, ਸੁਰਿੰਦਰ ਸਿੰਘ, ਕਰਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਪਤਾਰਾ, ਹਰੀ ਸਿੰਘ, ਮਦਨ ਲਾਲ ਚੋਹਕਾਂ, ਪਰਮਵੀਰ ਸਿੰਘ, ਦਵਿੰਦਰ ਸਿੰਘ, ਹਰਜਿੰਦਰ ਸਿੰਘ, ਬਿੱਕਰ ਸਿੰਘ ਪਤਾਰਾ, ਸੁਖਦੇਵ ਰਾਜ ਜੌਹਲਾਂ, ਬਗੀਚਾ ਸਿੰਘ ਨੌਲੀ, ਦੇਸ ਰਾਜ ਢਿੱਲੋਂ, ਅਜੀਤ ਸਿੰਘ ਬੋਲੀਨਾ, ਸਾਬਕਾ ਸਰਪੰਚ ਰਾਮ ਲਾਲ, ਬੂਟਾ ਸਿੰਘ ਨੌਲੀ ਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ |
ਜਮਸ਼ੇਰ ਖਾਸ 'ਚ ਦਿਹਾਤੀ-ਮਜ਼ਦੂਰ ਸਭਾ ਵਲੋਂ ਚੱਕਾ ਜਾਮ
ਜਮਸ਼ੇਰ ਖਾਸ, (ਅਵਤਾਰ ਤਾਰੀ)-ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ | ਦਿਹਾਤੀ ਮਜ਼ਦੂਰ ਸਭਾ ਵਲੋਂ ਕਸਬਾ ਜਮਸ਼ੇਰ ਮੁਕੰਮਲ ਬੰਦ ਕੀਤਾ ਗਿਆ | ਜਲੰਧਰ-ਜੰਡਿਆਲਾ ਰੋਡ ਬੰਦ ਕਰਕੇ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜੁਆਇੰਟ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਨੂੰ ਤਿਆਰ ਨਹੀਂ ਹੈ | ਇਸ ਕਰਕੇ ਮੋਦੀ ਸਰਕਾਰ ਦੀਆਂ ਕਿਸਾਨ-ਮਜ਼ਦੂਰ ਨੀਤੀਆਂ ਖ਼ਿਲਾਫ਼ ਸਾਰੇ ਦੇਸ਼ ਦਾ ਹਰ ਵਰਗ ਬੰਦ ਵਿਚ ਸ਼ਾਮਿਲ ਹੋਇਆ ਹੈ | ਇਨ੍ਹਾਂ ਕਾਨੂੰਨਾਂ ਦਾ ਸਭ ਤੋਂ ਜ਼ਿਆਦਾ ਮਾਰੂ ਅਸਰ ਮਜ਼ਦੂਰਾਂ ਅਤੇ ਗ਼ਰੀਬ ਲੋਕਾਂ 'ਤੇ ਹੋਵੇਗਾ | ਇਸ ਮੌਕੇ ਸੁਨੀਤਾ ਨੂਰਪੁਰੀ, ਬਲਜੀਤ ਕੌਰ, ਬਲਦੇਵ ਸਿੰਘ ਨੂਰਪੁਰੀ, ਭਜਨ ਸਿੰਘ ਗਿੱਲ, ਦੇਸ ਰਾਜ ਤੇਜੀ, ਮੋਹਨ ਲਾਲ ਤੇ ਗੁਰਦਿਆਲ ਅਣਖੀ ਨੇ ਵੀ ਸੰਬੋਧਨ ਕੀਤਾ |
ਜਲੰਧਰ, (ਜਸਪਾਲ ਸਿੰਘ)-ਭਾਰਤ ਬੰਦ ਦੇ ਸੱਦੇ ਤਹਿਤ ਭਾਕਿਯੂ ਲੱਖੋਵਾਲ ਵਲੋਂ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਦੀ ਅਗਵਾਈ ਹੇਠ ਪ੍ਰਤਾਪਪੁਰਾ ਟੀ-ਪੁਆਇੰਟ 'ਤੇ ਵਿਸ਼ਾਲ ਧਰਨਾ ਦੇ ਕੇ ਜਲੰਧਰ-ਨਕੋਦਰ ਮਾਰਗ 'ਤੇ ਚੱਕਾ ਜਾਮ ਕੀਤਾ ਗਿਆ | ਉੱਘੇ ਕਿਸਾਨ ...
ਜਲੰਧਰ, 27 ਸਤੰਬਰ (ਚੰਦੀਪ ਭੱਲਾ)- ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜਾਰੀ ਕੀਤੇ ਗਏ ਆਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹੇ ਵਿਚ ਪਟਾਕੇ ਸਟੋਰ ਕਰਨ ਜਾਂ ਵੇਚਣ ਲਈ ਇਸ ਸਾਲ ਕੋਈ ਵਿਸਫੋਟਕ ਲਾਇਸੰਸ ਜਾਰੀ ...
ਜਲੰਧਰ, 27 ਸਤੰਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸੋਨੂੰ ਪੁੱਤਰ ਕਾਸ਼ੀ ਰਾਮ ਵਾਸੀ ਰਤਨ ਨਗਰ, ਜਲੰਧਰ ਨੂੰ 2 ਸਾਲ ਦੀ ਕੈਦ ਤੇ 10 ਹਜ਼ਾਰ ਰੁਪਏ ...
ਮਕਸੂਦਾਂ, 27 ਸਤੰਬਰ (ਸਤਿੰਦਰ ਪਾਲ ਸਿੰਘ)- ਕਮਿਸ਼ਨਰੇਟ ਜਲੰਧਰ ਦੇ ਥਾਣਾ-1 ਅਧੀਨ ਆਉਂਦੇ ਸੰਤ ਵਿਹਾਰ 'ਚ ਬਜ਼ੁਰਗ ਔਰਤ ਦਾ ਕਿਸੇ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ | ਇਸ ਬਾਰੇ ਡੀ.ਸੀ.ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਬਲਬੀਰ ਕੌਰ ਦੇ ਪਤੀ ਦੀ ਕੁਝ ਸਾਲ ਪਹਿਲਾਂ ਹੀ ਮੌਤ ...
ਜਲੰਧਰ, 27 ਸਤੰਬਰ (ਐੱਮ.ਐੱਸ. ਲੋਹੀਆ)- ਆਪ੍ਰੇਸ਼ਨ ਥੇਟਰ ਅਟੇਂਡੈਂਟ ਵਜੋਂ ਨਿੱਜੀ ਹਸਪਤਾਲ 'ਚ ਕੰਮ ਕਰਦੇ ਨੌਜਵਾਨ ਦੀ ਕਪੂਰਥਲਾ ਚੌਕ ਨੇੜੇ ਵਾਪਰੇ ਹਾਸਦੇ ਦੌਰਾਨ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਸ਼ੁਭਮ (23) ਪੁੱਤਰ ਬਿਸ਼ਨ ਲਾਲ ਵਾਸੀ ਪਠਾਨਕੋਟ ਵਜੋਂ ਦੱਸੀ ਗਈ ਹੈ | ...
ਜਲੰਧਰ, 27 ਸਤੰਬਰ (ਐੱਮ.ਐੱਸ. ਲੋਹੀਆ) - ਕੁਝ ਦਿਨ ਪਹਿਲਾਂ ਸ਼ਹੀਦ ਉਧਮ ਸਿੰਘ ਨਗਰ 'ਚ ਡਾ. ਸੀ.ਪੀ. ਸਿੱਕਾ ਦੀ ਪਤਨੀ ਵਿਜੇ ਸਿੱਕਾ ਕੋਲੋਂ 15 ਲੱਖ ਰੁਪਏ ਦੀ ਲੁੱਟ ਕਰਨ ਵਾਲੇ 3 ਮੁਲਜ਼ਮਾਂ ਨੂੰ ਕਮਿਸ਼ਨਰੇਟ ਪੁਲਿਸ ਨੇ ਗਿ੍ਫ਼ਤਾਰ ਕਰਕੇ ਕਰੀਬ 11 ਲੱਖ ਰੁਪਏ ਦੀ ਰਾਸ਼ੀ ਬਰਾਮਦ ...
ਚੁਗਿੱਟੀ/ਜੰਡੂਸਿੰਘਾ, 27 ਸਤੰਬਰ (ਨਰਿੰਦਰ ਲਾਗੂ)-ਡਾ. ਬੀ. ਆਰ. ਅੰਬੇਡਕਰ ਯੂਥ ਕਲੱਬ ਵਲੋਂ ਸੁੱਚੀ ਪਿੰਡ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਚੌਥਾ ਵਿਸ਼ਾਲ ਜਨ-ਜਾਗਿ੍ਤੀ ਜਾਗਰਣ 1 ਅਕਤੂਬਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ | ਉਸ ਦੀ ਤਿਆਰੀ ...
ਜਲੰਧਰ, 27 ਸਤੰਬਰ (ਹਰਵਿੰਦਰ ਸਿੰਘ ਫੁੱਲ)- ਅੰਬੇਡਕਰ ਭਵਨ ਟਰੱਸਟ ਅਤੇ ਅੰਬੇਡਕਰ ਮਿਸ਼ਨ ਸੁਸਾਇਟੀ ਵਲੋਂ ਸਾਂਝੇ ਤੌਰ 'ਤੇ ਅੰਬੇਡਕਰ ਭਵਨ ਵਿਖੇ ਇਕ ਸਮਾਗਮ ਵਿਚ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਪੋਤਰੇ ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਪੰਜਾਬੀਆਂ ਦੀ ਭਰਪੂਰ ...
ਜਲੰਧਰ, 27 ਸਤੰਬਰ (ਸ਼ਿਵ)- ਇਕ ਪਾਸੇ ਤਾਂ ਕੂੜਾ ਚੁੱਕਣ ਵਾਲੀਆਂ ਦੀ ਗਿਣਤੀ ਘੱਟ ਹੋਣ ਕਰਕੇ ਸ਼ਹਿਰ ਦੀ ਸਫ਼ਾਈ ਵਿਵਸਥਾ ਵਿਚ ਸੁਧਾਰ ਨਹੀਂ ਹੋ ਰਿਹਾ ਹੈ ਤੇ ਦੂਜੇ ਪਾਸੇ ਗੱਡੀਆਂ ਦੀ ਕਮੀ ਦੂਰ ਕਰਨ ਲਈ ਨਿਗਮ ਪ੍ਰਸ਼ਾਸਨ ਨੇ ਚਾਹੇ ਦੋ ਮਹੀਨੇ ਪਹਿਲਾਂ ਮਸ਼ੀਨਰੀ ਦੀ ...
ਕਰਤਾਰਪੁਰ, 27 ਸਤੰਬਰ (ਭਜਨ ਸਿੰਘ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਤਾ ਗੁਜਰੀ ਜੀ ਤੇ ਨÏਵੇਂ ਪਾਤਸ਼ਾਹ ਦੇ ਵਿਆਹ ਪੁਰਬ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਆਹ ਅਸਥਾਨ ...
ਜਲੰਧਰ, 27 ਸਤੰਬਰ (ਸ਼ਿਵ)- ਮੁੱਖ ਸਲਾਹਕਾਰ ਪ੍ਰਸ਼ੋਤਮ ਲਾਲ ਦੇ ਨਿਵਾਸ ਸਥਾਨ 'ਤੇ ਹੋਈ ਇਕ ਮੀਟਿੰਗ ਵਿਚ ਸੂਰੀਆ ਇਨਕਲੇਵ ਡਿਵੈਲਪਮੈਂਟ ਸੁਸਾਇਟੀ ਨੇ ਪ੍ਰਗਟ ਸਿੰਘ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ ਹੈ ਤੇ ...
ਜਲੰਧਰ, 27 ਸਤੰਬਰ (ਐੱਮ. ਐੱਸ. ਲੋਹੀਆ)- ਕੋਰੋਨਾ ਪ੍ਰਭਾਵਿਤ ਹੋਣ ਤੋਂ ਬਾਅਦ ਜ਼ਿਲ੍ਹੇ 'ਚ 28 ਮਰੀਜ਼ ਇਲਾਜ ਅਧੀਨ ਹਨ | ਅੱਜ ਕੋਰੋਨਾ ਦੇ 9 ਮਰੀਜ਼ ਹੋਰ ਮਿਲਣ ਨਾਲ ਹੁਣ ਤੱਕ ਜ਼ਿਲ੍ਹੇ 'ਚ 63309 ਵਿਅਕਤੀ ਕੋਰੋਨਾ ਪ੍ਰਭਾਵਿਤ ਹੋ ਚੁੱਕੇ ਹਨ, ਜਿਨ੍ਹਾਂ 'ਚੋਂ 61787 ਮਰੀਜ਼ ਅਜਿਹੇ ਹਨ, ...
ਜਲੰਧਰ, 27 ਸਤੰਬਰ (ਐੱਮ. ਐੱਸ. ਲੋਹੀਆ)- ਅਕਸਰ ਪੇਟ ਦੇ ਦਰਦ ਤੋਂ ਪੀੜਤ ਰਹਿਣ ਵਾਲੇ 7 ਸਾਲਾਂ ਦੇ ਬੱਚੇ ਦੀ ਜਾਂਚ ਕਰਨ ਤੋਂ ਬਾਅਦ ਉਸ ਦੇ ਮਸਾਨੇ 'ਚ ਨੁਕਸ ਪਾਏ ਜਾਣ 'ਤੇ ਦੂਰਬੀਨ ਜ਼ਰੀਏ ਆਪ੍ਰੇਸ਼ਨ ਕਰਕੇ ਕਿਡਨੀ ਹਸਪਤਾਲ ਦੇ ਡਾ. ਦੇਵਿੰਦਰਾ ਪੰਵਾਰ ਨੇ ਬੱਚੇ ਨੂੰ ਗੁਰਦੇ ...
ਜਲੰਧਰ, 27 ਸਤੰਬਰ (ਚੰਦੀਪ ਭੱਲਾ)- 26 ਸਤੰਬਰ ਨੂੰ ਸ਼ੁਰੂ ਹੋਈ ਪਹਿਲੇ ਦੋ ਦਿਨਾਂ ਦੀ ਪੋਲੀਓ ਮੁਹਿੰਮ ਦੌਰਾਨ ਸਿਹਤ ਟੀਮਾਂ ਦੁਆਰਾ 0 ਤੋਂ 5 ਸਾਲ ਦੀ ਉਮਰ ਦੇ ਕੁੱਲ 94,483 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ | ਵੇਰਵੇ ਦਿੰਦਿਆਂ ਡਿਪਟੀ ਕਮਿਸ਼ਨਰ ਘਣਸ਼ਿਆਮ ...
• ਜ਼ਿਲ੍ਹੇ 'ਚ 8 ਮਰੀਜ਼ ਹੋਰ ਮਿਲਣ ਨਾਲ ਗਿਣਤੀ 32 ਪਹੁੰਚੀ ਜਲੰਧਰ, 27 ਸਤੰਬਰ (ਐੱਮ.ਐੱਸ. ਲੋਹੀਆ) - ਸਿਹਤ ਵਿਭਾਗ ਵਲੋਂ ਅੱਜ ਡੇਂਗੂ ਦੇ 33 ਸ਼ੱਕੀ ਮਰੀਜ਼ਾਂ ਦੇ ਲਗਾਏ ਗਏ ਸੈਂਪਲਾਂ 'ਚੋਂ 13 ਮਰੀਜ਼ਾਂ ਨੂੰ ਡੇਂਗੂ ਬੁਖ਼ਾਰ ਹੋਣ ਦੀ ਪੁਸ਼ਟੀ ਹੋਈ ਹੈ | ਇਸ ਸਬੰਧੀ ਜ਼ਿਲ੍ਹਾ ...
ਜਲੰਧਰ, 27 ਸਤੰਬਰ (ਐੱਮ.ਐੱਸ. ਲੋਹੀਆ) - ਛੋਟੀ ਬਾਰਾਂਦਰੀ ਦੇ ਖੇਤਰ 'ਚ ਹੋਟਲ ਬਾਜ ਦੇ ਕਮਰੇ ਅੰਦਰ ਹੋਈ 11 ਲੱਖ ਰੁਪਏ ਦੀ ਲੁੱਟ ਦੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਅੱਜ ਇਕ ਹੋਰ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਜੋਤੀ ਵਾਸੀ ਖੁਰਲਾ ...
ਜਮਸ਼ੇਰ ਖਾਸ, 27 ਸਤੰਬਰ (ਅਵਤਾਰ ਤਾਰੀ)-ਕਾਂਗਰਸ ਹਾਈਕਮਾਨ ਅਤੇ ਨਵੇਂ ਬਣੇ ਮੱੁਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਨਵੇਂ ਬਣੇ ਮੰਤਰੀਆਂ ਦੀ ਚੋਣ ਵਿਚ ਦੁਆਬੇ ਦੇ ਬੜੇ ਨੇਕ ਅਤੇ ਇਮਾਨਦਾਰ ਹਾਕੀ ਉਲੰਪੀਅਨ ਪਰਗਟ ਸਿੰਘ ਨੂੰ ਕੈਬਨਿਟ ਮੰਤਰੀ ਬਣਾਉਣ 'ਤੇ ਰਵੀ ਮਸੀਹ ...
ਮਕਸੂਦਾਂ, 27 ਸਤੰਬਰ (ਸਤਿੰਦਰ ਪਾਲ ਸਿੰਘ)- ਭਾਰਤ ਬੰਦ ਨੂੰ ਬਸਪਾ ਆਗੂਆ ਨੇ ਵੀ ਆਪਣਾ ਪੂਰਾ ਸਮਰਥਨ ਕੀਤਾ | ਬਸਪਾ ਜਲੰਧਰ ਉੱਤਰੀ ਦੀ ਟੀਮ ਨੇ ਗੁਰਬਚਨ ਨਗਰ ਵਿਖੇ ਮੁੱਖ ਮਾਰਗ 'ਤੇ ਕਿਸਾਨ ਜਥੇਬੰਦੀਆ ਨਾਲ ਮਿਲ ਕੇ ਮਾਰਗ ਜਾਮ ਕੀਤਾ | ਇਸ ਮੌਕੇ ਜਲੰਧਰ ਉੱਤਰੀ ਦੇ ਜਨਰਲ ...
ਗੁਰਾਇਆ, 27 ਸਤੰਬਰ (ਬਲਵਿੰਦਰ ਸਿੰਘ)- ਇੱਥੇ ਦਾਣਾ ਮੰਡੀ ਵਿਖੇ ਸਥਿਤ ਇਕ ਟਾਈਲਾਂ ਤੇ ਸੈਨੇਟਰੀ ਦੀ ਦੁਕਾਨ ਵਿਚ ਧੰੂਆਂ ਨਿਕਲਦਾ ਦੇਖ ਅੱਗ ਲੱਗਣ ਦਾ ਵੇਲੇ ਸਿਰ ਪਤਾ ਲੱਗਣ 'ਤੇ ਬਚਾਅ ਹੋ ਗਿਆ | ਜਾਣਕਾਰੀ ਮੁਤਾਬਿਕ ਜਗਦੰਬੇ ਟਾਈਲ ਅਤੇ ਸੈਨੇਟਰੀ ਸਟੋਰ ਵਿਚ ਧੰੂਆਂ ...
ਜਲੰਧਰ ਛਾਉਣੀ, 27 ਸਤੰਬਰ (ਪਵਨ ਖਰਬੰਦਾ)- ਕੰਟੋਨਮੈਂਟ ਬੋਰਡ ਦੇ ਅਧੀਨ ਆਉਂਦੀ ਚੋਪਾਟੀ ਨੇੜੇ ਨਿਯਮਾਂ ਦੀ ਉਲੰਘਣਾਂ ਕਰਕੇ ਉਸਾਰੀ ਜਾ ਰਹੀ ਇਕ ਨਾਜਾਇਜ਼ ਇਮਾਰਤ ਨੂੰ ਅੱਜ ਕੰਟੋਨਮੈਂਟ ਬੋਰਡ ਦੇ ਅਧਿਕਾਰੀਆਂ ਵਲੋਂ ਸੀ.ਈ.ਓ. ਜੋਤੀ ਕੁਮਾਰ ਦੇ ਨਿਰਦੇਸ਼ਾਂ 'ਤੇ ...
ਜਲੰਧਰ, 27 ਸਤੰਬਰ (ਰਣਜੀਤ ਸਿੰਘ ਸੋਢੀ)- ਭਾਰਤ ਬੰਦ ਕਾਰਨ ਰੇਲ ਸੇਵਾ ਤੇ ਬੱਸ ਸੇਵੀ ਮੁਕੰਮਲ ਬੰਦ ਰਹੀ | ਕਿਸਾਨ ਜਥੇਬੰਦੀਆਂ ਵਲੋਂ ਵੱਖ ਵੱਖ ਸਥਾਨਾਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਗਏ | ਕਿਸਾਨਾਂ ਦੇ ਸਮਰਥਨ 'ਚ ਕਈ ਖੇਤਰਾਂ ਵਲੋਂ ਸਮਰਥਨ ਕਰਦਿਆਂ ਮੁਕੰਮਲ ਬੰਦ ਰੱਖਿਆ ...
ਜਲੰਧਰ, 27 ਸਤੰਬਰ (ਸ਼ਿਵ)- ਨਿਗਮ ਦੇ ਜਨਮ ਅਤੇ ਮੌਤ ਵਿਭਾਗ ਵਿਚ ਲੋਕਾਂ ਨੂੰ ਹੁੰਦੀ ਖੱਜਲ ਖੁਆਰੀ ਲਗਾਤਾਰ ਜਾਰੀ ਹੈ ਪਰ ਨਿਗਮ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਕੰਮ ਕਰਵਾਉÉਣ ਲਈ ਜ਼ਿਆਦਾ ਰਕਮਾਂ ਦੇ ਕੇ ਏਜੰਟਾਂ ਤੋਂ ਕੰਮ ...
ਜਲੰਧਰ, 27 ਸਤੰਬਰ (ਸ਼ਿਵ)- ਨਿਗਮ ਦੇ ਜਨਮ ਅਤੇ ਮੌਤ ਵਿਭਾਗ ਵਿਚ ਲੋਕਾਂ ਨੂੰ ਹੁੰਦੀ ਖੱਜਲ ਖੁਆਰੀ ਲਗਾਤਾਰ ਜਾਰੀ ਹੈ ਪਰ ਨਿਗਮ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਕੰਮ ਕਰਵਾਉÉਣ ਲਈ ਜ਼ਿਆਦਾ ਰਕਮਾਂ ਦੇ ਕੇ ਏਜੰਟਾਂ ਤੋਂ ਕੰਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX