ਤਾਜਾ ਖ਼ਬਰਾਂ


ਦਿੱਲੀ ਵਿਚ ਪਿਛਲੇ 24 ਘੰਟਿਆਂ ਵਿਚ 300 ਨਵੇਂ ਕੋਵਿਡ ਦੇ ਸਕਾਰਾਤਮਕ ਮਾਮਲੇ, 163 ਰਿਕਵਰੀ ਅਤੇ 2 ਦੀ ਮੌਤ
. . .  about 1 hour ago
ਅਤੀਕ ਅਹਿਮਦ ਨੂੰ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਾਪਸ ਲਿਆਂਦਾ ਗਿਆ
. . .  about 2 hours ago
ਅਹਿਮਦਾਬਾਦ, 29 ਮਾਰਚ - ਮਾਫੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਗੁਜਰਾਤ ਦੇ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ 'ਚ ਵਾਪਸ ਲਿਆਂਦਾ ਗਿਆ । ਉਮੇਸ਼ ਪਾਲ ਅਗਵਾ ਮਾਮਲੇ 'ਚ ਅਤੀਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ...
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੇ ਭਰਾ ਦੀ ਸੜਕ ਹਾਦਸੇ ’ਚ ਮੌਤ
. . .  about 3 hours ago
ਭਵਾਨੀਗੜ੍ਹ, 29 ਮਾਰਚ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਅਨਾਜ ਮੰਡੀ ਵਿਖੇ ਇਕ ਮੋਟਰਸਾਈਕਲ ਬੇਕਾਬੂ ਹੋ ਕੇ ਖੰਭੇ ਵਿਚ ਲੱਗਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ....
ਕਪੂਰਥਲਾ: ਪੁਲਿਸ ਨੇ ਬਰਾਮਦ ਕੀਤੀ ਲਾਵਾਰਿਸ ਕਾਰ
. . .  about 4 hours ago
ਕਪੂਰਥਲਾ, 29 ਮਾਰਚ- ਪੰਜਾਬ ਪੁਲਿਸ ਵਲੋਂ ਭਗੌੜੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਅੱਜ ਇਥੋਂ ਦੇ ਇਕ ਗੁਰਦੁਆਰੇ ਨੇੜਿਓਂ ਇਕ ਲਾਵਾਰਿਸ ਕਾਰ ਬਰਾਮਦ ਕੀਤੀ ਹੈ। ਪੁਲਿਸ ਵਲੋਂ....
ਗਿ੍ਫ਼ਤਾਰੀ ਵਾਹਿਗੁਰੂ ਦੇ ਹੱਥ ਵਿਚ- ਅੰਮ੍ਰਿਤਪਾਲ
. . .  about 4 hours ago
ਜਲੰਧਰ, 29 ਮਾਰਚ- 18 ਮਾਰਚ ਤੋਂ ਬਾਅਦ ਅੱਜ ਅੰਮ੍ਰਿਤਪਾਲ ਸਿੰਘ ਦੀ ਪਹਿਲੀ ਵੀਡੀਓ ਸਾਹਮਣੇ ਆਈ ਹੈ। ਇਸ ਵਿਚ ਉਸ ਵਲੋਂ ਜਥੇਦਾਰ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਵਿਸਾਖੀ ’ਤੇ ਸਰਬਤ ਖ਼ਾਲਸਾ....
ਕਾਂਗੜਾ ਦੀ ਚਾਹ ਨੂੰ ਮਿਲਿਆ ਜੀ.ਆਈ. ਟੈਗ
. . .  about 5 hours ago
ਨਵੀਂ ਦਿੱਲੀ, 29 ਮਾਰਚ- ਭਾਰਤ ਦੀ ਕਾਂਗੜਾ ਚਾਹ ਨੂੰ ਯੂਰਪੀਅਨ ਕਮਿਸ਼ਨ ਦਾ ਜੀ.ਆਈ. ਟੈਗ ਮਿਲਿਆ...
ਮੱਧ ਪ੍ਰਦੇਸ਼: ਨਾਮੀਬੀਆ ਤੋਂ ਆਈ ਮਾਦਾ ਚੀਤਾ ਨੇ ਦਿੱਤਾ 4 ਸ਼ਾਵਕਾਂ ਨੂੰ ਜਨਮ
. . .  about 5 hours ago
ਭੋਪਾਲ, 29 ਮਾਰਚ- ਸ਼ਿਓਪੁਰ ਦੇ ਕੁਨੋ ਨੈਸ਼ਨਲ ਪਾਰਕ ਵਿਚ ਨਾਮੀਬੀਆਈ ਤੋਂ ਆਈ ਮਾਦਾ ਚੀਤਾ ਨੇ 4 ਸ਼ਾਵਕਾਂ ਨੂੰ ਜਨਮ ਦਿੱਤਾ ਹੈ। ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਬਾਰੇ ਕੇਂਦਰੀ ਕੈਬਨਿਟ ਮੰਤਰੀ ਭੂਪੇਂਦਰ ਯਾਦਵ ਨੇ 17 ਸਤੰਬਰ 2022 ਨੂੰ ਭਾਰਤ ਵਿਚ ਲਿਆਂਦੇ ਚੀਤਿਆਂ...
ਅੰਮ੍ਰਿਤਪਾਲ ਖ਼ਿਲਾਫ਼ ਪੁਲਿਸ ਨੇ ਜਾਰੀ ਕੀਤਾ ‘ਹਿਊ ਐਂਡ ਕ੍ਰਾਈ’ ਨੋਟਿਸ
. . .  about 5 hours ago
ਅੰਮ੍ਰਿਤਸਰ, 29 ਮਾਰਚ- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ‘ਹਿਊ ਐਂਡ ਕ੍ਰਾਈ’ ਨੋਟਿਸ ਜਾਰੀ ਕੀਤਾ ਕਿਉਂਕਿ ਖੁਫ਼ੀਆ ਸੂਚਨਾਵਾਂ ਦੇ ਸੁਝਾਅ ਤੋਂ ਬਾਅਦ ਅੰਮ੍ਰਿਤਸਰ, ਤਲਵੰਡੀ ਸਾਬੋ ਬਠਿੰਡਾ ਅਤੇ ਆਨੰਦਪੁਰ ਸਾਹਿਬ ਵਿਚ ਹਾਈ ਅਲਰਟ ਜਾਰੀ ਕੀਤਾ....
ਮੁੱਖ ਮੰਤਰੀ ਗਿਆਨੀ ਹਰਪ੍ਰੀਤ ਸਿੰਘ ਸੰਬੰਧੀ ਕੀਤੀ ਟਵੀਟ ਲਈ ਤੁਰੰਤ ਮਾਫ਼ੀ ਮੰਗਣ- ਐਡਵੋਕੇਟ ਧਾਮੀ
. . .  about 5 hours ago
ਅੰਮ੍ਰਿਤਸਰ, 29 ਮਾਰਚ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੀਆਂ ਟਵਿੱਟਰ ਪੋਸਟਾਂ ਨੂੰ ਭਾਰਤ ਅੰਦਰ ਬੈਨ ਕਰਨ ਦੀ ਕਰੜੀ ਨਿਖੇਧੀ ਕਰਦਿਆਂ ਸਰਕਾਰਾਂ ਨੂੰ ਜ਼ਾਬਤੇ ਅੰਦਰ ਰਹਿਣ.....
ਭਾਰਤ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਪ੍ਰਮੁੱਖ ਅਰਥਵਿਵਸਥਾ- ਪ੍ਰਧਾਨ ਮੰਤਰੀ
. . .  about 5 hours ago
ਨਵੀਂ ਦਿੱਲੀ, 29 ਮਾਰਚ- ਅੱਜ ਇੱਥੇ ਹੋਏ ਲੋਕਤੰਤਰ ਲਈ ਸੰਮੇਲਨ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਤੰਤਰ ਸਿਰਫ਼ ਇਕ ਢਾਂਚਾ ਨਹੀਂ ਹੈ। ਇਹ ਆਤਮਾ ਵੀ ਹੈ। ਇਹ ਇਸ ਵਿਸ਼ਵਾਸ ’ਤੇ ਅਧਾਰਤ ਹੈ ਕਿ ਹਰੇਕ ਮਨੁੱਖ ਦੀਆਂ ਲੋੜਾਂ ਅਤੇ ਇੱਛਾਵਾਂ ਬਰਾਬਰ ਮਹੱਤਵਪੂਰਨ ਹਨ। ਇਸ ਲਈ ਭਾਰਤ ਵਿਚ ਸਾਡਾ....
ਹਿਰਾਸਤ ਵਿਚ ਲਏ ਜ਼ਿਆਦਾਤਰ ਨੌਜਵਾਨ ਹੋਏ ਰਿਹਾਅ- ਪੰਜਾਬ ਸਰਕਾਰ
. . .  about 6 hours ago
ਅੰਮ੍ਰਿਤਸਰ, 29 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਨੇ 360 ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਸੀ, ਜਿੰਨ੍ਹਾ ਵਿਚੋਂ ਸਰਕਾਰ ਨੇ 348 ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਰਹਿੰਦੇ 12 ਨੂੰ ਜਲਦ ਰਿਹਾਅ ਕਰ ਦਿੱਤਾ ਜਾਵੇਗਾ। ਸ੍ਰੀ ਅਕਾਲ....
ਅੰਮ੍ਰਿਤਪਾਲ ਸਿੰਘ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਣ ਦੀਆਂ ਕਨਸੋਆਂ ’ਤੇ ਪੁਲਿਸ ਹੋਈ ਅਲਰਟ
. . .  about 6 hours ago
ਸ੍ਰੀ ਅਨੰਦਪੁਰ ਸਾਹਿਬ, 29 ਮਾਰਚ (ਜੇ.ਐਸ.ਨਿੱਕੂਵਾਲ/ਕਰਨੈਲ ਸਿੰਘ)- ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਦੀਆਂ ਕਨਸੌਆਂ ਤੋਂ ਬਾਅਦ ਜ਼ਿਲ੍ਹਾ ਪੁਲਿਸ ਰੂਪਨਗਰ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ। ਪੁਲਿਸ.....
ਬੀ. ਐਸ. ਐਫ਼. ਨੇ ਬਰਾਮਦ ਕੀਤੀ ਦੋ ਪੈਕਟ ਹੈਰੋਇਨ
. . .  about 6 hours ago
ਅਟਾਰੀ, 29 ਮਾਰਚ (ਗੁਰਦੀਪ ਸਿੰਘ ਅਟਾਰੀ)- ਕੌਮਾਂਤਰੀ ਅਟਾਰੀ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ਼. ਦੀ 144 ਬਟਾਲੀਅਨ ਨੇ ਭਾਰਤ ਪਾਕਿਸਤਾਨ ਸਰਹੱਦ ’ਤੇ ਸਥਿਤ ਬੀ.ਓ.ਪੀ. ਭਰੋਭਾਲ ਦੇ ਇਲਾਕੇ ਵਿਚੋ ਦੋ ਕੰਟੇਨਰ ਬਰਾਮਦ ਕੀਤੇ। ਕੰਟੇਨਰਾਂ ਨੂੰ ਖੋਲ੍ਹਣ ’ਤੇ ਉਨ੍ਹਾਂ ਵਿਚੋਂ ਦੋ ਪੈਕਟ ਹੈਰੋਇਨ ਦੇ ਬਰਾਮਦ ਹੋਏ, ਜਿਨ੍ਹਾਂ....
ਅੰਮ੍ਰਿਤਪਾਲ ਦੇ ਤਿੰਨ ਸਾਥੀਆਂ ਨੂੰ ਭੇਜਿਆ ਗਿਆ ਨਿਆਂਇਕ ਹਿਰਾਸਤ ’ਚ
. . .  about 7 hours ago
ਅਜਨਾਲਾ, 29 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਸਿੰਘ ਦੇ ਤਿੰਨ ਸਾਥੀਆਂ ਈਸ਼ਵਰ ਸਿੰਘ, ਸੁਖਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ ਨੂੰ ਅੱਜ ਇੱਥੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਤਿੰਨਾਂ ਨੂੰ ਨਿਆਂਇਕ ਹਿਰਾਸਤ ਲਈ ਜੇਲ੍ਹ....
ਨਹੀਂ ਬੈਨ ਹੋਇਆ ਗਿਆਨੀ ਹਰਪ੍ਰੀਤ ਸਿੰਘ ਦਾ ਟਵਿਟਰ ਅਕਾਊਂਟ
. . .  about 7 hours ago
ਅੰਮ੍ਰਿਤਸਰ, 29 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਤੇ ਦਿਨੀਂ 27 ਮਾਰਚ ਨੂੰ ਸਿੱਖ ਜਥੇਬੰਦੀਆਂ ਦੀ ਬੁਲਾਈ ਗਈ ਵਿਸ਼ੇਸ਼ ਇਕੱਤਰਤਾ ਕਰਨ ਸੰਬੰਧੀ ਟਵਿੱਟਰ ਖ਼ਾਤੇ ’ਤੇ ਅਪਲੋਡ ਕੀਤਾ ਗਿਆ ਪੋਸਟਰ ਭਾਰਤ ਵਿਚ ਹੁਣ ਟਵਿੱਟਰ ’ਤੇ ਦਿਖਾਈ ਨਹੀਂ ਦੇਵੇਗਾ। ਪ੍ਰਾਪਤ ਜਾਣਕਾਰੀ....
ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ 3 ਅਪ੍ਰੈਲ ਸਵੇਰੇ 11 ਵਜੇ ਤੱਕ ਲਈ ਮੁਲਤਵੀ
. . .  about 7 hours ago
ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ 3 ਅਪ੍ਰੈਲ ਸਵੇਰੇ 11 ਵਜੇ ਤੱਕ ਲਈ ਮੁਲਤਵੀ
ਅੰਮ੍ਰਿਤਪਾਲ ਸਿੰਘ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਉਣ ਦੀ ਚਰਚਾ ਦੇ ਚਲਦਿਆਂ ਪੁਲਿਸ ਵਲੋਂ ਸ੍ਰੀ ਦਰਬਾਰ ਸਹਿਬ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ
. . .  about 8 hours ago
ਅੰਮ੍ਰਿਤਸਰ, 29 ਮਾਰਚ (ਜਸਵੰਤ ਸਿੰਘ ਜੱਸ)- ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ, ਜਿਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੁਲਿਸ ਕਈ ਦਿਨਾਂ ਤੋਂ ਉਸ ਦੀ ਭਾਲ ਕਰ ਰਹੀ ਹੈ, ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਆਤਮ ਸਮਰਪਣ ਕਰਨ ਦੀ ਚੱਲ ਰਹੀ ਚਰਚਾ ਦੌਰਾਨ ਪੁਲਿਸ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਆਲੇ....
ਅੰਮ੍ਰਿਤਪਾਲ ਸਿੰਘ ਦੇ ਦਮਦਮਾ ਸਾਹਿਬ ਪੁੱਜਣ ਦੀਆਂ ਅਫ਼ਵਾਹਾਂ ਦੌਰਾਨ ਵੱਡੀ ਗਿਣਤੀ ਪੁੱਜੀ ਫ਼ੋਰਸ
. . .  about 8 hours ago
ਤਲਵੰਡੀ ਸਾਬੋ, 29 ਮਾਰਚ (ਰਣਜੀਤ ਸਿੰਘ ਰਾਜੂ)- ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੁਣ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜਣ ਦੀ ਅਫ਼ਵਾਹ ਉਪਰੰਤ ਅਚਾਨਕ ਤਲਵੰਡੀ ਸਾਬੋ ’ਚ ਵੱਡੀ ਗਿਣਤੀ ’ਚ ਪੁਲਿਸ ਫ਼ੋਰਸ ਨਜ਼ਰ ਆਉਣ ਲੱਗ ਗਈ ਹੈ। ਨਗਰ ਦੇ ਨਿਸ਼ਾਨ-ਏ-ਖ਼ਾਲਸਾ ਚੌਂਕ ਤੋਂ ਲੈ....
ਲੁਧਿਆਣਾ ਵਿਚ ਹਾਈ ਅਲਰਟ
. . .  about 8 hours ago
ਲੁਧਿਆਣਾ, 30 ਮਾਰਚ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਵਲੋਂ ਅੱਜ ਬਾਅਦ ਦੁਪਹਿਰ ਅਚਾਨਕ ਸ਼ਹਿਰ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਵਿਚ ਪੁਲਿਸ ਵਲੋਂ ਸਖ਼ਤ ਨਾਕੇਬੰਦੀ ਕੀਤੀ ਗਈ ਹੈ ਅਤੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਸ਼ਹਿਰ ਵਿਚ ਆਉਣ ਵਾਲੇ....
ਰਾਹੁਲ ਗਾਂਧੀ ਮੀਟਿੰਗ ਲਈ ਪਹੁੰਚੇ ਸੀ.ਪੀ.ਪੀ. ਦਫ਼ਤਰ
. . .  about 9 hours ago
ਨਵੀਂ ਦਿੱਲੀ, 29 ਮਾਰਚ- ਕਾਂਗਰਸ ਨੇਤਾ ਰਾਹੁਲ ਗਾਂਧੀ ਸੀ.ਪੀ.ਪੀ. ਦਫ਼ਤਰ ਵਿਚ ਲੋਕ ਸਭਾ ਅਤੇ ਰਾਜ ਸਭਾ ਦੇ ਕਾਂਗਰਸੀ ਸੰਸਦ ਮੈਂਬਰਾਂ ਦੀ ਮੀਟਿੰਗ ਵਿਚ.....
ਡੀ.ਐਸ.ਪੀ. ਪੱਧਰ ਦੇ 24 ਅਧਿਕਾਰੀਆਂ ਦੇ ਹੋਏ ਤਬਾਦਲੇ
. . .  about 9 hours ago
ਚੰਡੀਗੜ੍ਹ, 29 ਮਾਰਚ- ਪੰਜਾਬ ਪੁਲਿਸ ਦੇ ਡੀ.ਜੀ.ਪੀ. ਵਲੋਂ ਪੱਤਰ ਜਾਰੀ ਕਰਕੇ ਡੀ.ਐਸ. ਪੀ. ਪੱਧਰ ਦੇ 24 ਅਧਿਕਾਰੀਆਂ.....
ਸਾਬਕਾ ਵਿਧਾਇਕ ਵੈਦ ਮੁੜ ਵਿਜੀਲੈਂਸ ਦਫ਼ਤਰ ਪੁੱਜੇ
. . .  about 9 hours ago
ਲੁਧਿਆਣਾ, 29 ਮਾਰਚ (ਪਰਮਿੰਦਰ ਸਿੰਘ ਆਹੂਜਾ)- ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਸ਼ੁਰੂ ਕੀਤੀ ਗਈ ਜਾਂਚ ਵਿਚ ਸ਼ਾਮਿਲ ਹੋਣ ਲਈ ਅੱਜ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਵਿਜੀਲੈਂਸ ਦਫ਼ਤਰ ਪੁੱਜੇ ਹਨ, ਇਹ ਉਨ੍ਹਾਂ ਦੀ ਦੂਜੀ ਪੇਸ਼ੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਵੀ...
ਰਾਮਨੌਵੀਂ ਦੀ ਛੁੱਟੀ ਦੌਰਾਨ ਵੀ ਹੋਵੇਗਾ ਰਜਿਸਟਰੀਆਂ ਦਾ ਕੰਮ
. . .  about 9 hours ago
ਚੰਡੀਗੜ੍ਹ, 29 ਮਾਰਚ- ਪੰਜਾਬ ਸਰਕਾਰ ਵਲੋਂ ਅੱਜ ਇਕ ਹੁਕਮ ਜਾਰੀ ਕਰਕੇ ਰਾਮਨੌਵੀਂ ਦੀ ਛੁੱਟੀ ਦੌਰਾਨ ਵੀ ਸੂਬੇ ਭਰ ਵਿਚ ਜਾਇਦਾਦ ਦੀਆਂ ਰਜਿਸਟਰੀਆਂ ਦਾ ਕੰਮਕਾਜ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸੰਬੰਧੀ ਸਮੂਹ ਸਬ ਰਜਿਸਟਰਾਰਾਂ ਨੂੰ ਇਨ੍ਹਾਂ ਹੁਕਮਾਂ....
ਪੰਜਾਬ ਪੁਲਿਸ ਵਿਚ ਆਈ.ਪੀ.ਐਸ. ਅਤੇ ਪੀ.ਪੀ.ਐਸ.ਅਧਿਕਾਰੀਆਂ ਦੇ ਹੋਏ ਤਬਾਦਲੇ
. . .  about 9 hours ago
ਚੰਡੀਗੜ੍ਹ, 29 ਮਾਰਚ- ਪੰਜਾਬ ਸਰਕਾਰ ਵਲੋਂ 1 ਆਈ.ਪੀ. ਐਸ. ਅਤੇ 8 ਪੀ.ਪੀ.ਐਸ.ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਸਰਕਾਰ ਵਲੋਂ ਇਸ ਸੰਬੰਧੀ ਪੱਤਰ ਕਰ...
ਜਲੰਧਰ ਵਿਚ 10 ਮਈ ਨੂੰ ਹੋਣਗੀਆਂ ਉਪ- ਚੋਣਾਂ- ਭਾਰਤੀ ਚੋਣ ਕਮਿਸ਼ਨ
. . .  about 9 hours ago
ਨਵੀਂ ਦਿੱਲੀ, 29 ਮਾਰਚ- ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਵਲੋਂ ਪ੍ਰੈਸ ਕਾਨਫ਼ਰੰਸ ਦੌਰਾਨ ਜਲੰਧਰ ਵਿਚ ਹੋਣ ਵਾਲੀ ਜ਼ਿਮਨੀ ਚੋਣ ਦੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜ ਲੰਧਰ ਵਿਚ 10 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ ਇਨ੍ਹਾਂ ਦੀ ਗਿਣਤੀ 13 ਮਈ ਨੂੰ ਕੀਤੀ ਜਾਵੇਗੀ। ਦੱਸ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 14 ਅੱਸੂ ਸੰਮਤ 553

ਅੰਮ੍ਰਿਤਸਰ / ਦਿਹਾਤੀ

ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ

ਕਸਬਾ ਖਿਲਚੀਆਂ ਵਿਖੇ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ
ਖਿਲਚੀਆਂ, 28 ਸਤੰਬਰ (ਕਰਮਜੀਤ ਸਿੰਘ ਮੁੱਛਲ)-ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਨੂੰ ਕਸਬਾ ਖਿਲਚੀਆਂ ਵਿਖੇ ਭਰਵਾਂ ਹੁੰਗਾਰਾ ਮਿਲਿਆ ਤੇ ਕਿਸਾਨਾਂ ਵਲੋਂ ਅੰਮਿ੍ਤਸਰ-ਦਿੱਲੀ ਨੈਸ਼ਨਲ ਹਾਈਵੇ ਜਾਮ ਕਰਕੇ ਧਰਨਾ ਲਾਇਆ ਗਿਆ | ਇਸ ਸਬੰਧੀ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਏਕਤਾ ਦੇ ਪ੍ਰਧਾਨ ਪਰਮਜੀਤ ਸਿੰਘ ਸਰਬਜੀਤ ਸਿੰਘ ਚੀਮਾ ਜਨਰਲ ਸਕੱਤਰ ਨੇ ਦੱਸਿਆ ਹੈ ਕਿ ਦੇਸ਼ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਸਾਡੇ ਕਿਸਾਨਾਂ ਤੇ ਜ਼ਬਰਦਸਤੀ ਥੋਪਣ ਤੇ ਅੜੀ ਹੋਈ ਹੈ | ਪਰ ਸੰਯੁਕਤ ਕਿਸਾਨ ਮੋਰਚਾ ਵੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ, ਸਰਬਜੀਤ ਸਿੰਘ ਜਨਰਲ ਸਕੱਤਰ, ਅਮਲੋਕ ਸਿੰਘ ਖਜ਼ਾਨਚੀ, ਅਰਜਨ ਰੰਧਾਵਾ, ਰਛਪਾਲ ਸਿੰਘ ਮੈਂਬਰ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ ਸ਼ਾਹ ਰਤਨਗੜ੍ਹ, ਪਾਲ ਸਿੰਘ ਫੌਜੀ, ਮਲਵਿੰਦਰ ਸਿੰਘ, ਜਥੇਦਾਰ ਪੂਰਨ ਸਿੰਘ ਗਿੱਲ, ਮਹਿੰਦਰ ਸਿੰਘ ਥੋਥੀਆ, ਕਵਰ ਜਗਦੀਪ ਸਿੰਘ, ਪ੍ਰਧਾਨ ਸਰਦੂਲ ਸਿੰਘ ਥੋਥੀਆਂ, ਤਰਲੋਕ ਸਿੰਘ, ਜਗਤਾਰ ਸਿੰਘ ਖਿਲਚੀਆਂ, ਚੈਂਚਲ ਸਿੰਘ ਫੌਜੀ, ਨਰਿੰਦਪਾਲ ਸਿੰਘ, ਬਲਵਿੰਦਰ ਸਿੰਘ, ਨਵਦੀਪ ਸਿੰਘ ਬੱਲ ਭਰੋਸੀ ਰਾਜਪੂਤਾਂ, ਬਲਦੇਵ ਸਿੰਘ ਬਾਵਾ, ਪਾਲ ਸਿੰਘ ਫੌਜੀ, ਜਗਦੀਸ਼ ਸਿੰਘ ਰਤਨਗੜ੍ਹ, ਅੰਮਿ੍ਤਪਾਲ ਸਿੰਘ, ਕੁਲਦੀਪ ਚੀਮਾ, ਕਾਬਲ ਸਿੰਘ, ਜੱਸਾ ਜ਼ੈਲਦਾਰ, ਅਰਜੁਨ ਸਿੰਘ ਆਦਿ ਹਾਜ਼ਰ ਸਨ |
ਕਿਸਾਨਾਂ ਵਲੋਂ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ
ਮੱਤੇਵਾਲ (ਗੁਰਪ੍ਰੀਤ ਸਿੰਘ ਮੱਤੇਵਾਲ)-ਸੰਯੁਕਤ ਕਿਸਾਨ ਮੋਰਚਾ ਤੇ ਹੋਰ ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਚਲ ਰਹੇ ਸੰਘਰਸ਼ ਤਹਿਤ ਦੇਸ਼ ਭਰ ਵਿਚ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ 'ਤੇ ਅੱਜ ਇਸ ਬੰਦ ਨੂੰ ਲੋਕਾਂ ਵਲੋਂ ਪੂਰਨ ਸਮਰਥਨ ਦਿੱਤਾ ਗਿਆ | ਇਸ ਦੌਰਾਨ ਅਹਿਮ ਕਸਬੇ ਮੱਤੇਵਾਲ, ਤਰਸਿੱਕਾ, ਟਾਹਲੀ ਸਾਹਿਬ, ਨਾਥ ਦੀ ਖੂਹੀ, ਖੁਜਾਲਾ ਆਦਿ 'ਚ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਮੁਕੰਮਲ ਤੌਰ 'ਤੇ ਬੰਦ ਰਹੇ | ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਅੰਮਿ੍ਤਸਰ ਮਹਿਤਾ ਰੋਡ ਅੱਡਾ ਖੁਜਾਲਾ 'ਚ ਵੱਖ-ਵੱਖ ਸਟੇਜਾਂ ਲਗਾ ਕੇ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਜੰਮ੍ਹ ਕੇ ਨਾਅਰੇਬਾਜੀ ਕੀਤੀ | ਰੋਸ ਧਰਨੇ ਦੀ ਅਗਵਾਈ ਕਰਨ ਵਾਲਿਆਂ 'ਚ ਗੁਰਭੇਜ ਸਿੰਘ ਸੈਦੋਲੇਹਲ, ਮੰਗਲ ਸਿੰਘ ਖੁਜਾਲਾ, ਮਾਸਟਰ ਬਲਦੇਵ ਸਿੰਘ ਚੰਨਣਕੇ, ਕਾਮਰੇਡ ਹਰਦੇਵ ਸਿੰਘ, ਬਲਦੇਵ ਸਿੰਘ ਚੰਨਣਕੇ, ਮਾ: ਬਲਦੇਵ ਸਿੰਘ ਖਜਾਲਾ, ਜਰਨੈਲ ਸਿੰਘ ਸੈਦੋਲੇਹਲ, ਗੁਰਸੇਵਕ ਸਿੰਘ ਸੈਦੋਲੇਹਲ, ਅਮਰਜੀਤ ਸਿੰਘ, ਕੁਲਦੀਪ ਸਿੰਘ ਸਰਪੰਚ ਸੈਦੋਲੇਹਲ, ਅਨੋਖ ਸਿੰਘ ਸੈਦੋਲੇਹਲ, ਬਾਬਾ ਸੁੱਚਾ ਸਿੰਘ, ਗਿਆਨ ਸਿੰਘ, ਹਰਬੰਸ ਸਿੰਘ ਮਹਿਤਾ, ਕੁਲਦੀਪ ਸਿੰਘ ਬੱਗਾ, ਸਰਬਜੀਤ ਸਿੰਘ ਸੈਦੋਲੇਹਲ, ਗੱਜਣ ਸਿੰਘ ਸਾਧਪੁਰ ਆਦਿ ਮੌਜੂਦ ਸਨ |
ਭਾਰਤ ਬੰਦ ਦੇ ਸੱਦੇ 'ਤੇ ਅੰਮਿ੍ਤਸਰ-ਪਠਾਨਕੋਟ ਤੇ ਕੱਥੂਨੰਗਲ ਟੋਲ ਪਲਾਜ਼ਾ ਉੱਪਰ ਧਰਨਾ
ਕੱਥੂਨੰਗਲ(ਦਲਵਿੰਦਰ ਸਿੰਘ ਰੰਧਾਵਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਰਛਪਾਲ ਸਿੰਘ ਟਰਪਈ ਜ਼ਿਲ੍ਹਾ ਪ੍ਰਚਾਰ ਸਕੱਤਰ ਤੇ ਬਲਾਕ ਪ੍ਰਧਾਨ, ਹਰਪਾਲ ਸਿੰਘ ਗੋਸਲ ਦੀ ਅਗਵਾਈ 'ਚ ਭਾਰਤ ਬੰਦ ਦੇ ਸੱਦੇ 'ਤੇ ਅੰਮਿ੍ਤਸਰ-ਪਠਾਨਕੋਟ ਹਾਈਵੇ 'ਤੇ ਸਥਿਤ ਪਿੰਡ ਕੱਥੂਨੰਗਲ ਵਿੱਖੇ ਪੈਂਦੇ ਟੋਲ ਪਲਾਜ਼ਾ ਉੱਪਰ ਧਰਨਾ ਲਾ ਕੇ ਪੂਰਨ ਤੌਰ 'ਤੇ ਸੜਕੀ ਆਵਾਜਾਈ ਨੂੰ ਬੰਦ ਕਰਕੇ ਮੋਦੀ ਸਰਕਾਰ ਵਿਰੁੱਧ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਨਿਸ਼ਾਨ ਸਿੰਘ ਕੱਥੂਨੰਗਲ ਖ਼ੁਰਦ, ਮੰਗਲ ਸਿੰਘ ਗੋਸਲ, ਦਲਬੀਰ ਸਿੰਘ ਗੋਪਾਲਪੁਰ, ਗੁਰਮੇਜ਼ ਸਿੰਘ, ਨੰਬਰਦਾਰ ਦਲਬੀਰ ਸਿੰਘ ਕੱਥੂਨੰਗਲ, ਫਕੀਰ ਸਿੰਘ ਵੇਗੇਵਾਲ, ਲਾਬ ਸਿੰਘ ਵੇਗੇਵਾਲ, ਨਿਰਮਲ ਸਿੰਘ, ਸੁਖਪਾਲ ਸਿੰਘ, ਰਾਜਿੰਦਰ ਸਿੰਘ, ਕੇਵਲ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ ਬੰਟੀ ਕੱਥੂਨੰਗਲ ਖ਼ੁਰਦ, ਵਰਿਆਮ ਸਿੰਘ ਆਦਿ ਆਗੂ ਹਾਜ਼ਰ ਸਨ |
ਕਸਬਾ ਟਾਂਗਰਾ ਵਿਖੇ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ
ਟਾਂਗਰਾ (ਹਰਜਿੰਦਰ ਸਿੰਘ ਕਲੇਰ)-ਸੰਯੋਗ ਧਨੀ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਜੀ. ਟੀ. ਰੋਡ ਕਸਬਾ ਟਾਂਗਰਾ ਵਿਖੇ ਭਰਵਾਂ ਹੁੰਗਾਰਾ ਮਿਲਿਆ | ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਵਿਰੁੱਧ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਦੌਰਾਨ ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਰੱਖੀਆਂ ਗਈਆਂ ਤੇ ਕਿਸਾਨਾਂ ਦਾ ਸਮਰਥਨ ਕੀਤਾ ਗਿਆ | ਇਸੇ ਤਰ੍ਹਾਂ ਹੀ ਅੱਜ ਜੀ. ਟੀ. ਰੋਡ ਟਾਂਗਰਾ ਸੜਕ 'ਤੇ ਵੀ ਜ਼ਰੂਰੀ ਵਾਹਨਾਂ ਨੂੰ ਛੱਡ ਕੇ ਕੋਈ ਵੀ ਵਾਹਨ ਸੜਕ 'ਤੇ ਚੱਲਦਾ ਦਿਖਾਈ ਨਹੀਂ ਦਿੱਤਾ |
ਧਾਲੀਵਾਲ ਦੀ ਅਗਵਾਈ 'ਚ ਭਾਰਤ ਬੰਦ 'ਤੇੇ ਮੋਦੀ ਸਰਕਾਰ ਵਿਰੁੱਧ ਮੁਜ਼ਾਹਰਾ
ਅਜਨਾਲਾ (ਐਸ. ਪ੍ਰਸ਼ੋਤਮ)-ਅੱਜ ਇਥੋਂ ਦੇ ਫਤਿਹਗੜ ਚੂੜੀਆਂ ਰੋਡ 'ਤੇ ਮੁੱਖ ਚੌਂਕ ਤੱਕ ਆਮ ਆਦਮੀ ਪਾਰਟੀ ਕਿਸਾਨ ਵਿੰਗ ਸੂਬਾ ਸਹਿ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰਧਾਨਗੀ 'ਚ ਪਾਰਟੀ ਦੇ ਬਲਾਕ ਪ੍ਰਧਾਨ ਸਮੇਤ ਵਲੰਟੀਅਰਾਂ ਨੇ ਆਪਣੇ ਹੱਥਾਂ 'ਚ ਪਾਰਟੀ ਦੇ ਝੰਡੇ ਤੇ ਬੈਨਰ ਫੜਣ ਤੋਂ ਬਗ਼ੈਰ ਹੀ ਮੋਦੀ ਸਰਕਾਰ ਵਲੋਂ ਜਾਰੀ ਕਿਸਾਨ ਮਾਰੂ 3 ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਦੇ ਭਾਰਤ ਬੰਦ ਸੱਦੇ ਨੂੰ ਪੂਰਨ ਸਮਰਥਨ ਦਿੰਦਿਆਂ ਬਜ਼ਾਰਾਂ 'ਚ ਖੇਤੀ ਕਾਲੇ ਕਾਨੂੰਨਾਂ ਅਤੇ ਮੋਦੀ ਸਰਕਾਰ ਵਿਰੁੱਧ ਰੋਸ ਮਾਰਚ ਤੇ ਮੁਜ਼ਾਹਰਾ ਕਰਕੇ ਸ਼ਹਿਰੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਅਜਨਾਲਾ ਵਿਖੇ ਦਿੱਤੇ ਧਰਨੇ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ | ਇਸ ਮੌਕੇ 'ਤੇ ਸਵਿੰਦਰ ਸਿੰਘ ਮਾਨ, ਬੱਬੂ ਚੇਤਨਪੁਰਾ, ਰਜਿੰਦਰ ਵਿਰਕ, ਲੱਖਾ ਸਿੰਘ ਬਰਲਾਸ, ਸੋਨੂੰ ਡੱਲਾ, ਬਲਬੀਰ ਸਿੰਘ ਰਾਏਪੁਰ ਕਲਾਂ, ਸਰਬਜੀਤ ਚੱਕ ਔਲ, ਕੁਲਵੰਤ ਸਿੰਘ ਰਮਦਾਸ, ਸੁਭਾਸ਼ ਰਮਦਾਸ, ਟੀਟਾ ਸਿੰਘ ਰਮਦਾਸ, ਸੋਨੂੰ ਛੀਨਾ, ਮਹਿਲਾ ਵਿੰਗ ਹਲਕਾ ਪ੍ਰਧਾਨ ਗੁਰਦੀਪ ਕੌਰ, ਅਜੇਪਾਲ ਸੰਗਤਪੁਰਾ ਆਦਿ ਮੌਜੂਦ ਸਨ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਦੀ ਦਾ ਪੁਤਲਾ ਸਾੜਿਆ
ਅਜਨਾਲਾ (ਗੁਰਪ੍ਰੀਤ ਸਿੰਘ ਢਿੱਲੋਂ)-ਅੱਜ ਸ਼ਹਿਰ ਦੇ ਸਾਂਈ ਮੰਦਰ ਚੌਂਕ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਅਜਨਾਲਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਹਰੜ ਦੀ ਅਗਵਾਈ 'ਚ ਕਿਸਾਨਾਂ ਮਜ਼ਦੂਰਾਂ ਵਲੋਂ ਲੰਬਾ ਸਮਾਂ ਧਰਨਾ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ | ਇਸ ਮੌਕੇ ਕਿਸਾਨਾਂ ਦੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੁਖਜਿੰਦਰ ਸਿੰਘ ਹਰੜ, ਜਰਨੈਲ ਸਿੰਘ ਕੋਟਲੀ, ਪ੍ਰਧਾਨ ਤੇਜਿੰਦਰ ਸਿੰਘ ਫੁੱਲੇਚੱਕ, ਜਸਪਾਲ ਸਿੰਘ ਸੰਧੂ ਕੋਟਲੀ ਅਤੇ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਆਦਿ ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਤਿੰਨ ਕਿਸਾਨ ਮਾਰੂ ਖੇਤੀ ਕਾਨੂੰਨ ਲਾਗੂ ਕਰਕੇ ਕਿਸਾਨੀ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ ਜਿਸਨੂੰ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ | ਇਸ ਮੌਕੇ ਲਖਬੀਰ ਸਿੰਘ ਢਿੱਲੋਂ, ਜਥੇਦਾਰ ਸਕੱਤਰ ਸਿੰਘ ਫੁੱਲੇਚੱਕ, ਹਰਪਾਲ ਸਿੰਘ ਗਗਨ ਢਿੱਲੋਂ, ਕਰਨਬੀਰ ਸਿੰਘ ਢਿੱਲੋਂ, ਤਰਸੇਮ ਸਿੰਘ ਸੰਧੂ, ਅਰੁਣਦੀਪ ਸਿੰਘ ਢਿੱਲੋਂ, ਦਲਜੀਤ ਸਿੰਘ ਗਿੱਲ, ਅਰਸ਼ਨੂਰ ਸਿੰਘ ਢਿੱਲੋਂ, ਸ਼ਮਸ਼ੇਰ ਸਿੰਘ ਫੁੱਲੇਚੱਕ, ਅੰਗਰੇਜ਼ ਸਿੰਘ, ਸਵਿੰਦਰ ਸਿੰਘ ਬੋਹਲੀਆਂ, ਰਵਿੰਦਰ ਸਿੰਘ ਬੋਲਹਲੀਆਂ, ਰਾਜਾ ਪਵਾਰ ਕੋਟਲੀ, ਰਾਣਾ ਪਵਾਰ ਕੋਟਲੀ, ਕੁਲਵਿੰਦਰ ਸਿੰਘ ਚੱਕ ਕਮਾਲ ਖਾਂ, ਵਰਿੰਦਰ ਸਿੰਘ ਓਠੀਆਂ, ਮੇਜਰ ਸਿੰਘ ਫੁੱਲੇਚੱਕ, ਰਣਜੀਤ ਸਿੰਘ ਓਠੀਆਂ, ਮੇਜਰ ਸਿੰਘ ਹਰੜ ਕਲਾਂ, ਪਰਮਜੀਤ ਸਿੰਘ ਹਰੜ ਖ਼ੁਰਦ, ਜਰਨੈਲ ਸਿੰਘ ਹਰੜ ਖ਼ੁਰਦ, ਸੂਬੇਦਾਰ ਗੁਰਜੀਤ ਸਿੰਘ ਓਠੀਆਂ ਆਦਿ ਹਾਜ਼ਰ ਸਨ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸੜਕ ਬੰਦ
ਗੱਗੋਮਾਹਲ (ਬਲਵਿੰਦਰ ਸਿੰਘ ਸੰਧੂ)-ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਗੱਗੋਮਾਹਲ ਵਲੋਂ ਕਸਬਾ ਗੱਗੋਮਾਹਲ ਵਿਖੇ ਮੁੱਖ ਸੜਕ ਬੰਦ ਕਰਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ | ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਦੇਵ ਸਿੰਘ ਗੱਗੋਮਾਹਲ, ਜ਼ੋਨ ਪ੍ਰਧਾਨ ਕਸ਼ਮੀਰ ਸਿੰਘ ਚਾਹੜਪੁਰ ਨੇ ਕਿਹਾ ਕਿ ਮੋਦੀ ਸਰਕਾਰ ਜਿੰਨਾ ਚਿਰ ਤਿੰਨ ਕਿਸਾਨ ਮਾਰੂ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਨਾ ਚਿਰ ਕਿਸਾਨ, ਮਜ਼ਦੂਰ ਸੰਘਰਸ਼ ਜਾਰੀ ਰੱਖਣਗੇ | ਜ਼ਿਕਰਯੋਗ ਹੈ ਕਿ ਸਰੱਹਦੀ ਖੇਤਰ ਦੇ ਕਸਬਾ ਰਮਦਾਸ, ਗੱਗੋਮਾਹਲ ਸਮੇਤ ਸਮੁੱਚੇ ਪਿੰਡਾਂ ਅੰਦਰ ਦੁਕਾਨਾਂ, ਵਿਦਿਅਕ ਅਦਾਰੇ ਪੂਰਨ ਤੌਰ 'ਤੇ ਬੰਦ ਰੱਖ ਕੇ ਦੁਕਾਨਦਾਰਾਂ ਨੇ ਇਸ ਸੰਘਰਸ਼ ਵਿਚ ਹਿੱਸਾ ਲਿਆ | ਇਸ ਮੌਕੇ ਸਕੱਤਰ ਰਣਜੀਤ ਸਿੰਘ, ਮੀਤ ਪ੍ਰਧਾਨ ਹਰਦੀਪ ਸਿੰਘ, ਖਜ਼ਾਨਚੀ ਗੁਰਦਿਆਲ ਸਿੰਘ, ਬਚਿੱਤਰ ਸਿੰਘ, ਜਤਿੰਦਰ ਸਿੰਘ, ਜੋਗਿੰਦਰ ਸਿੰਘ, ਪਰਮਜੀਤ ਸਿੰਘ, ਮੀਤ ਪ੍ਰਧਾਨ ਡਾ. ਰਾਜਵਿੰਦਰ ਸਿੰਘ, ਇੰਦਰਜੀਤ ਸਿੰਘ, ਪਲਵਿੰਦਰ ਸਿੰਘ, ਗੁਰਮੁੱਖ ਸਿੰਘ, ਡਾ. ਅਰਨੋਲਡ ਖੋਖਰ, ਨਿਰਮਲ ਸਿੰਘ, ਨਰਿੰਦਰ ਸਿੰਘ, ਹਰਭਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਮੁੱਖ ਸਿੰਘ, ਗੁਰਭੇਜ ਸਿੰਘ, ਪਰਮਜੀਤ ਸਿੰਘ, ਇਕਬਾਲ ਸਿੰਘ, ਹਰਨਾਮ ਸਿੰਘ, ਸੁਖਦੇਵ ਸਿੰਘ, ਬਾਬਾ ਚੀਨਾ ਆਦਿ ਹਾਜ਼ਰ ਸਨ |
ਬੰਦ ਦੇ ਸੱਦੇ 'ਤੇ ਸਿਵਲ ਹਸਪਤਾਲ ਸਮੇਤ ਸਰਕਾਰੀ-ਅਰਧ ਸਰਕਾਰੀ ਦਫ਼ਤਰ ਰਿਹਾ ਸੁੰਨਸਾਨ
ਅਜਨਾਲਾ, (ਐਸ. ਪ੍ਰਸ਼ੋਤਮ)-ਅੱਜ ਭਾਰਤ ਬੰਦ ਦੇ ਸੱਦੇ ਦੇ ਨਤੀਜੇ ਵਜੋਂ ਸਥਾਨਕ ਸਰਕਾਰੀ ਸਬ ਡਵੀਜਨਲ ਪੱਧਰੀ ਸਿਵਲ ਹਸਪਤਾਲ ਸਮੇਤ ਹੋਰਨਾਂ ਸਰਕਾਰੀ ਤੇ ਅਰਧ ਸਰਕਾਰੀ ਅਦਾਰੇ ਸੁੰਨਸਾਨ ਤੇ ਭਾਂਅ-ਭਾਂਅ ਕਰਦੇ ਨਜ਼ਰ ਆਏ | ਸਰਵੇਖਣ ਅਨੁਸਾਰ ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਕਾਰਨ ਸੜਕਾਂ ਉੱਤੇ ਸਰਕਾਰੀ ਤੇ ਗ਼ੈਰ ਸਰਕਾਰੀ ਵਾਹਨਾਂ ਦੀ ਆਵਾਜਾਈ ਮੁਕੰਮਲ ਰੂਪ 'ਚ ਠੱਪ ਰਹਿਣ ਕਾਰਣ ਸਥਾਨਕ ਐੱਸ.ਡੀ.ਐਮ. ਦਫਤਰ, ਤਹਿਸੀਲ ਦਫਤਰ, ਸਕੂਲਾਂ ਸਮੇਤ ਹੋਰਨਾਂ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ 'ਚ ਪੁੱਜਣ ਲਈ ਤਾਇਨਾਤ ਅਮਲਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ | ਜਦੋਂਕਿ ਮੋਰਚੇ ਦੇ ਭਾਰਤ ਬੰਦ ਸੱਦੇ 'ਚ ਮੈਡੀਕਲ ਸੇਵਾਵਾਂ ਲਈ ਆਵਾਜਾਈ 'ਚ ਛੋਟ ਦਿੱਤੀ ਹੋਈ ਸੀ | ਪਰ ਫਿਰ ਵੀ ਸਿਵਲ ਹਸਪਤਾਲ ਅਜਨਾਲਾ 'ਚ ਤਾਇਨਾਤ ਮੈਡੀਕਲ ਤੇ ਪੈਰਾ ਮੈਡੀਕਲ ਅਮਲੇ ਨੇ ਸੜਕਾਂ ਤੇ ਆਵਾਜਾਈ ਠੱਪ ਹੋਣ ਤੋਂ ਪਹਿਲਾਂ ਹੀ ਅੱਜ ਆਪਣੇ ਚਾਰ ਪਹੀਆ ਵਾਹਨਾਂ (ਕਾਰਾਂ ਆਦਿ) ਰਾਹੀਂ ਹਾਜਰ ਹੋਣ ਦੀ ਬਜਾਏ ਮੋਟਰਸਾਇਕਲਾਂ/ਸਕੂਟਰਾਂ ਦੀ ਸਵਾਰੀ ਨੂੰ ਪਹਿਲ ਦਿੱਤੀ, ਜਿਸ ਦੀ ਪੁਸ਼ਟੀ ਮਰੀਜ਼ਾਂ ਖੁਣੋਂ ਭਾਂਅ ਭਾਂਅ ਕਰ ਰਹੇ ਹਸਪਤਾਲ 'ਚ ਡਿਊਟੀ ਨਿਭਾਅ ਰਹੇ ਐੱਸ.ਐੱਮ.ਓ. ਡਾ: ਓਮ ਪ੍ਰਕਾਸ਼ ਨੇ ਗੱਲਬਾਤ ਦੌਰਾਨ ਕੀਤੀ |
ਬੰਦ ਦੇ ਸੱਦੇ ਦੌਰਾਨ ਚਵਿੰਡਾ ਦੇਵੀ ਰਿਹਾ ਮੁਕੰਮਲ ਬੰਦ
ਚਵਿੰਡਾ ਦੇਵੀ (ਸਤਪਾਲ ਸਿੰਘ ਢੱਡੇ)-ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀ ਕੁੱਲ ਹਿੰਦਕਿਸਾਨ ਸਭਾ ਦੇ ਮੈਂਬਰਾਂ ਨੇ ਪਿੰਡ ਚਵਿੰਡਾ ਦੇਵੀ ਦੇ ਕਸਬਿਆਂ ਵਿੱਚ ਬੰਦ ਕਰਨ ਦਾ ਹੋਕਾ ਦਿੱਤਾ | ਇਸ ਵੇਲੇ ਬਲਕਾਰ ਦੁਧਾਲਾ ਮੇਜਰ ਸਿੰਘ, ਅਬਦਾਲ ਬਾਬਾ ਕੁੰਨਣ ਸਿੰਘ ਇਕਬਾਲ ਸਿੰਘ ਤੇ ਸੁਖਵਿੰਦਰ ਸਿੰਘ ਚਵਿੰਡਾ ਦੇਵੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਕੋਰੋਨਾ ਮਹਾਂਮਰੀ ਵੇਲੇ ਕਿਸਾਨਾਂ ਵਿਰੁੱਧ ਖੇਤੀਬਾੜੀ ਵਿਰੁੱਧ ਤਿੰਨ ਕਾਲੇ ਕਨੂੰਨ ਲਿਆ ਕੇ ਕਿਸਾਨ ਮਜ਼ਦੂਰਾਂ ਤੇ ਨੌਜਵਾਨਾਂ ਨੂੰ ਸੰਘਰਸ਼ ਕਰਨ ਵਾਲੇ ਪਾਸੇ ਧੱਕ ਦਿੱਤਾ | ਦਿੱਲੀ ਦੇ ਬਾਰਡਰ 'ਤੇ ਬੈਠੇ ਹੋਇਆਂ ਕਿਸਾਨਾਂ ਨੂੰ ਦੱਸ ਮਹੀਨੇ ਅੱਜ ਪੂਰੇ ਹੋ ਗਏ ਹਨ | ਇਸ ਵੇਲੇ ਖੇਤ ਮਜ਼ਦੂਰ ਆਗੂ ਪ੍ਰਕਾਸ਼ ਸਿੰਘ ਨੇ ਸਾਰੇ ਬਲਾਕ ਸਾਥੀਆਂ ਦਾ ਧੰਨਵਾਦ ਕੀਤਾ |
ਮਜੀਠਾ ਤੇ ਆਸ-ਪਾਸ ਦੇ ਪਿੰਡਾਂ 'ਚ ਬੰਦ ਨੂੰ ਭਰਵਾਂ ਹੁੰਗਾਰਾ
ਮਜੀਠਾ (ਮਨਿੰਦਰ ਸਿੰਘ ਸੋਖੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਤੇ ਤਿੰਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਕਰਨ ਲਈ ਸਰਕਾਰ 'ਤੇ ਦਬਾਅ ਬਣਾਉਣ ਵਾਸਤੇ ਪੰਜਾਬ ਭਰ ਦੀਆਂ ਟਰੇਡ ਯੂਨੀਅਨਾਂ ਤੇ ਹੋਰ ਵਪਾਰਕ ਅਦਾਰਿਆਂ ਵਲੋਂ ਭਾਰਤ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਕੀਤੀ ਗਈ, ਜਿਸ ਦੇ ਚੱਲਦਿਆਂ ਕਸਬਾ ਮਜੀਠਾ ਅਤੇ ਆਸ-ਪਾਸ ਪਿੰਡਾਂ ਵਿਚ ਮੁਕੰਮਲ ਤੌਰ 'ਤੇ ਵਪਾਰਕ ਅਦਾਰੇ ਬੰਦ ਰਹੇ | ਸ਼ਹਿਰ ਦੀਆਂ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ, ਸਰਕਾਰੀ ਤੇ ਪ੍ਰਾਈਵੇਟ ਬੱਸਾਂ, ਸਰਕਾਰੀ ਅਤੇ ਪ੍ਰਾਈਵੇਟ ਬੈਂਕ ਅਤੇ ਸਾਰੇ ਸਰਕਾਰੀ ਦਫ਼ਤਰ ਅਤੇ ਇਥੋਂ ਤੱਕ ਕਿ ਸਾਰੇ ਵਪਾਰਕ ਅਦਾਰੇ ਵੀ ਮੁਕੰਮਲ ਤੌਰ 'ਤੇ ਬੰਦ ਰਹੇ | ਸਿਰਫ ਐਮਰਜੈਂਸੀ ਸੇਵਾਵਾਂ ਹੀ ਚੱਲਦੀਆਂ ਰਹੀਆਂ | ਆਮ ਲੋਕ ਵੀ ਬੰਦ ਦੇ ਸੱਦੇ ਕਾਰਨ ਮਜੀਠਾ ਵਿਚ ਨਹੀਂ ਆਏ ਤੇ ਸਾਰੇ ਬਾਜ਼ਾਰਾਂ 'ਚ ਸੰਨਾਟਾ ਛਾਇਆ ਰਿਹਾ |
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਧਰਨਾ
ਗੱਗੋਮਾਹਲ (ਬਲਵਿੰਦਰ ਸਿੰਘ ਸੰਧੂ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਪਿੰਡ ਥੋਬਾ ਵਿਖੇ ਅੰਮਿ੍ਤਸਰ ਡੇਰਾ ਬਾਬਾ ਨਾਨਕ ਸੜਕ ਨੂੰ ਪੂਰਨ ਰੂਪ 'ਚ ਬੰਦ ਕਰਕੇ ਕੇਂਦਰ ਸਰਕਾਰ ਖਿਲਾਫ ਰੋਸ ਦਾ ਪ੍ਰਗਟਾਵਾ ਕੀਤਾ | ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਆਗੂ ਸਵਿੰਦਰਪਾਲ ਸਿੰਘ ਮੋਹਲੇਵਾਲੀ ਨੇ ਕਿਹਾ ਕਿ ਇਸ ਸੰਘਰਸ਼ ਦੌਰਾਨ ਸੈਂਕੜੇ ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਅੜੀਅਲ ਵਤੀਰਾ ਅਖਤਿਆਰ ਕਰਕੇ ਇਸ ਸੰਘਰਸ਼ ਨੂੰ ਬਦਨਾਮ ਕਰਨ 'ਤੇ ਤੁਲੀ ਹੋਈ ਹੈ | ਧਰਨੇ ਨੂੰ ਸੰਬੋਧਨ ਕਰਨ ਵਾਲਿਆਂ 'ਚ ਮਾ: ਭੁਪਿੰਦਰ ਸਿੰਘ, ਸੁਖਦੇਵ ਸਿੰਘ, ਗੁਰਚਰਨ ਸਿੰਘ ਲੱਖੂਵਾਲ, ਪ੍ਰਧਾਨ ਇਕਬਾਲ ਸਿੰਘ, ਪ੍ਰਧਾਨ ਸੇਵਾ ਸਿੰਘ, ਹਰਦੇਵ ਸਿੰਘ, ਨਿਸ਼ਾਨ ਸਿੰਘ ਪੈੜੇਵਾਲ, ਗੁਰਦਿਆਲ ਸਿੰਘ ਗੱਗੜ, ਪਰਸਨ ਸਿੰਘ, ਕੁਲਦੀਪ ਸਿੰਘ, ਪ੍ਰਧਾਨ ਦਲਜੀਤ ਸਿੰਘ, ਬਲਵਿੰਦਰ ਸਿੰਘ, ਡਾ. ਹੀਰਾ ਸਿੰਘ, ਡਾ. ਵਿਜੈ ਕੁਮਾਰ, ਗੁਰਿੰਦਰਬੀਰ ਸਿੰਘ ਥੋਬਾ ਆਦਿ ਨੇ ਸੰਬੋਧਨ ਕੀਤਾ |
ਵੱਖ- ਵੱਖ ਜਥੇਬੰਦੀਆਂ ਵਲੋਂ ਧਰਨਾ
ਜੰਡਿਆਲਾ ਗੁਰੂ (ਪ੍ਰਮਿੰਦਰ ਸਿੰਘ ਜੋਸਨ)-ਕੇਂਦਰ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਜੰਡਿਆਲਾ ਗੁਰੂ ਸ਼ਹਿਰ ਤੇ ਨੇੜਲਾ ਇਲਾਕਾ ਪੂਰੀ ਤਰ੍ਹਾਂ ਬੰਦ ਰਿਹਾ ਤੇ ਜੰਡਿਆਲਾ ਗੁਰੂ ਸ਼ਹਿਰ ਦੇ ਭਗਵਾਨ ਵਾਲਮੀਕਿ ਚੌਂਕ 'ਚ ਦਿਹਾਤੀ ਮਜ਼ਦੂਰ ਸਭਾ, ਐਕਸ ਆਰਮੀ ਵੈਲਫੇਅਰ ਕਮੇਟੀ, ਇੰਡੀਅਨ ਫਾਰਮਰ ਐਸੋਸੀਏਸ਼ਨ, ਆਲ ਇੰਡੀਆ ਕਿਸਾਨ ਸਭਾ ਵਲੋਂ ਰੋਸ ਧਰਨਾ ਦਿੱਤਾ ਗਿਆ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਜੰਡਿਆਲਾ ਗੁਰੂ ਸ਼ਹਿਰ ਤੇ ਇਲਾਕੇ ਦੇ ਦੁਕਾਨਦਾਰਾਂ ਨੇ ਬੰਦ ਦਾ ਪੂਰਨ ਸਮਰਥਨ ਕੀਤਾ | ਰੋਸ ਧਰਨੇ 'ਤੇ ਬੈਠੇ ਕਿਸਾਨਾਂ ਲਈ ਜੰਡਿਆਲਾ ਗੁਰੂ ਦੇ ਦੁਕਾਨਦਾਰਾਂ ਜਤਿੰਦਰ ਸਿੰਘ ਲਾਟੀ, ਜਬਰਜੀਤ ਸਿੰਘ ਝੰਡ, ਗੁਰਕੀਰਤ ਸਿੰਘ, ਜਸਪਾਲ ਹਲਵਾਈ, ਕਰਨ, ਸ਼ਰਮਾ ਰੈਡੀਮੇਡ ਤੇ ਇਨ੍ਹਾਂ ਦੇ ਸਾਥੀਆਂ ਨੇ ਲੰਗਰ ਦੀ ਸੇਵਾ ਕੀਤੀ |
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ
ਰਾਜਾਸਾਂਸੀ (ਹਰਦੀਪ ਸਿੰਘ ਖੀਵਾ)-ਕਿਸਾਨ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਕਿਸਾਨ ਮਾਰੂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦੇਸ਼ ਭਰ ਵਿਚ ਦਿੱਤੇ ਗਏ ਬੰਦ ਦੇ ਸੱਦੇ ਤਹਿਤ ਕਸਬਾ ਰਾਜਾਸਾਂਸੀ ਤੇ ਆਸ ਪਾਸ ਦੇ ਖੇਤਰ ਬੰਦ ਰਹੇ | ਲੋਕਾਂ ਵਲੋਂ ਕਿਸਾਨਾਂ ਦੀ ਅਪੀਲ 'ਤੇ ਬੰਦ ਦੇ ਸੱਦੇ ਨੂੰ ਭਾਰੀ ਸਮਰਥਨ ਦਿੱਤਾ ਗਿਆ | ਹਵਾਈ ਅੱਡਾ-ਅਜਨਾਲਾ ਮਾਰਗ 'ਤੇ ਅੱਡਾ ਕੁੱਕੜਾਂ ਵਾਲਾ, ਵਿਖੇ ਕਿਸਾਨਾਂ ਦੀ ਤਰਫੋਂ ਰੋਸ ਪ੍ਰਦਰਸ਼ਨ ਕੀਤੇ ਗਏ | ਕਿਸਾਨ ਆਗੂ ਕਾਬਲ ਸਿੰਘ ਛੀਨਾ ਤੇ ਹੋਰ ਆਗੂਆਂ ਨੇ ਕਿਹਾ ਕਿ ਇਹ ਸਾਰੇ ਰੋਸ ਪ੍ਰਦਰਸ਼ਨ ਉਨ੍ਹਾਂ ਤਿੰਨ ਕਾਲੇ ਕਾਨੂੰਨਾਂ ਦੇ ਵਿਰੁੱਧ ਹਨ ਜੋ ਕੇਂਦਰ ਨੇ ਕਿਸਾਨਾਂ 'ਤੇ ਲਗਾਏ ਹਨ |

ਖ਼ਬਰ ਸ਼ੇਅਰ ਕਰੋ

 

ਉਲੰਪੀਅਨ ਗੁਰਜੀਤ ਕੌਰ ਮਿਆਦੀਆਂ ਨੇ ਸਵਰਾਜ ਸਪੋਰਟਸ ਕਲੱਬ ਦੇ ਖਿਡਾਰੀਆਂ ਨੂੰ ਭੇਜੀਆਂ ਵਰਦੀਆਂ

ਅਜਨਾਲਾ, 28 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੰਸਾਰ ਪੱਧਰ 'ਤੇ ਪੰਜਾਬ ਅਤੇ ਆਪਣੇ ਇਲਾਕੇ ਦਾ ਨਾਂਅ ਰੌਸ਼ਨ ਕਰਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ 'ਚ ਪੰਜਾਬ ਦੀ ਇਕਲੌਤੀ ਖਿਡਾਰਨ ਓਲੰਪੀਅਨ ਗੁਰਜੀਤ ਕੌਰ ਮਿਆਦੀਆਂ ਵਲੋਂ ਸਵਰਾਜ ਸਪੋਰਟਸ ਕਲੱਬ ਅਜਨਾਲਾ ਦੇ ...

ਪੂਰੀ ਖ਼ਬਰ »

ਭੱਖਾ ਦੀ ਅਗਵਾਈ 'ਚ ਚੰਨੀ ਸਰਕਾਰ ਦੇ ਹੱਥ ਮਜਬੂਤ ਕਰਨ ਲਈ ਕਾਂਗਰਸ ਵਰਕਰਾਂ ਦੀ ਮੀਟਿੰਗ

ਅਜਨਾਲਾ, 28 ਸਤੰਬਰ (ਐਸ. ਪ੍ਰਸ਼ੋਤਮ)-ਅੱਜ ਸਥਾਨਕ ਵਾਰਡ ਨੰ : 10 ਭੱਖਾ ਤਾਰਾ ਸਿੰਘ ਵਿਖੇ ਵਾਰਡ ਇੰਚਾਰਜ ਤੇ ਸੀਨੀਅਰ ਕਾਂਗਰਸੀ ਦਲਿਤ ਆਗੂ ਨਿਸ਼ਾਨ ਸਿੰਘ ਭੱਖਾ ਦੀ ਪ੍ਰਧਾਨਗੀ 'ਚ ਕਾਂਗਰਸ ਦੇ ਸਰਗਰਮ ਆਗੂਆਂ ਤੇ ਕਾਰਕੁੰਨਾਂ ਦੀ ਕਰਵਾਈ ਗਈ ਪ੍ਰਭਾਵਸ਼ਾਲੀ ਮੀਟਿੰਗ ...

ਪੂਰੀ ਖ਼ਬਰ »

ਮਲਕੀਅਤ ਸਿੰਘ ਏ. ਆਰ. ਵਲੋਂ ਭਿੱਲਾ ਦੇ ਦਫ਼ਤਰ ਦਾ ਉਦਘਾਟਨ

ਜੰਡਿਆਲਾ ਗੁਰੂ, 24 ਸਤੰਬਰ (ਰਣਜੀਤ ਸਿੰਘ ਜੋਸਨ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਜੰਡਿਆਲਾ ਗੁਰੂ ਤੋਂ ਉਮੀਦਵਾਰ ਤੇ ਸਾਬਕਾ ਵਿਧਾਇਕ ਮਲਕੀਤ ਸਿੰਘ ਏ. ਆਰ. ਵਲੋਂ ਯੂਥ ਅਕਾਲੀ ਦਲ (ਬ) ਪੰਜਾਬ ਦੇ ਮੀਤ ਪ੍ਰਧਾਨ ਵਿਜੈ ਕੁਮਾਰ ਭਿੱਲਾ ਦੇ ਦਫ਼ਤਰ ਦਾ ਗਹਿਰੀ ਮੰਡੀ ਵਿਖੇ ...

ਪੂਰੀ ਖ਼ਬਰ »

ਸਿੱਧੂ ਵਲੋਂ ਅਸਤੀਫ਼ਾ ਦੇਣ ਨਾਲ ਕਾਂਗਰਸ ਦੀ ਫੁੱਟ ਜੱਗ ਜ਼ਾਹਰ ਹੋਈ- ਰਣੀਕੇ

ਜੇਠੂਵਾਲ, 28 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਪੰਜਾਬ ਦੀ ਕਾਂਗਰਸ ਪਾਰਟੀ 'ਚ ਜਿਹੜਾ ਘਮਸਾਨ ਮੱਚਿਆ ਹੋਇਆ ਹੈ, ਉਹ ਅਜੇ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਦੀ ਮਿਸਾਲ ਅੱਜ ਪੰਜਾਬ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅਸਤੀਫਾ ਦੇਣ ਤੋਂ ਮਿਲਦਾ ...

ਪੂਰੀ ਖ਼ਬਰ »

ਬੀਬੀ ਰਾਮੂਵਾਲੀਆ ਦੇ ਗੁਰੂ ਨਗਰੀ ਪਹੁੰਚਣ 'ਤੇ ਭਾਜਪਾ ਆਗੂੁਆਂ ਵਲੋਂ ਸਵਾਗਤ

ਅੰਮਿ੍ਤਸਰ, 28 ਸਤੰਬਰ (ਜੱਸ, ਹਰਮਿੰਦਰ)-ਭਾਰਤੀ ਜਨਤਾ ਪਾਰਟੀ 'ਚ ਹਾਲ ਹੀ ਵਿਚ ਸ਼ਾਮਿਲ ਹੋਏ ਤੇ ਪਾਰਟੀ ਦੇ ਬੁਲਾਰਾ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਦਾ ਅੱਜ ਗੁਰੂ ਨਗਰੀ ਅੰਮਿ੍ਤਸਰ ਪਹੁੰਚਣ 'ਤੇ ਭਾਰਤੀ ਜਨਤਾ ਪਾਰਟੀ ਦੇ ਅੰਮਿ੍ਤਸਰ ਦਿਹਾਤੀ ਪ੍ਰਧਾਨ ਹਰਦਿਆਲ ਸਿੰਘ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਅਜਨਾਲਾ ਵਲੋਂ ਹੜਤਾਲ ਕਰ ਕੇ ਬੰਦ ਦਾ ਕੀਤਾ ਸਮਰਥਨ

ਅਜਨਾਲਾ, 28 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਾਰ ਐਸੋਸੀਏਸ਼ਨ ਅਜਨਾਲਾ ਦੇ ਸਮੂਹ ਮੈਂਬਰਾਂ ਵਲੋਂ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਝਰ ਦੀ ਅਗਵਾਈ 'ਚ ਹੜਤਾਲ ਕਰਕੇ ਅਦਾਲਤਾਂ ਦਾ ਕੰਮਕਾਜ ਮੁਕੰਮਲ ਤੌਰ ਠੱਪ ਰੱਖ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ...

ਪੂਰੀ ਖ਼ਬਰ »

ਅਗਾਮੀ ਚੋਣਾਂ ਦੌਰਾਨ ਪੰਜਾਬ 'ਚੋਂ ਕਾਂਗਰਸ ਨੂੰ ਮੂੰਹ ਦੀ ਖਾਣੀ ਪਵੇਗੀ-ਬੋਨੀ ਅਜਨਾਲਾ

ਗੱਗੋਮਾਹਲ, 28 ਸਤੰਬਰ (ਬਲਵਿੰਦਰ ਸਿੰਘ ਸੰਧੂ)-ਪੰਜਾਬ 'ਚ ਕਾਂਗਰਸ ਮੁੱਖ ਮੰਤਰੀ ਬਦਲਣ ਸਮੇਤ ਕੋਈ ਵੀ ਪੱਤਾ ਖੇਡ ਲਵੇ, ਪੰਜਾਬੀਆਂ ਦੇ ਦਿਲਾਂ ਵਿਚ ਇਸ ਦੀ ਕੋਈ ਕਦਰ ਨਹੀਂ ਰਹੀ ਤੇ ਅਗਾਮੀ ਚੋਣਾਂ ਦੌਰਾਨ ਪੰਜਾਬ 'ਚੋਂ ਕਾਂਗਰਸ ਨੂੰ ਮੂੰਹ ਦੀ ਖਾਣੀ ਪਵੇਗੀ | ਉਕਤ ...

ਪੂਰੀ ਖ਼ਬਰ »

ਮੋਦੀ ਸਰਕਾਰ ਤਿੰਨ ਖੇਤੀ ਕਾਨੂੰਨਾਂ ਸਮੇਤ ਬਿਜਲੀ ਬਿੱਲ 2020 ਤੁਰੰਤ ਰੱਦ ਕਰੇ-ਕੰਵਰਪ੍ਰਤਾਪ

ਗੱਗੋਮਾਹਲ, 28 ਸਤੰਬਰ (ਬਲਵਿੰਦਰ ਸਿੰਘ ਸੰਧੂ)-ਪੰਜਾਬ ਅੰਦਰ ਕਾਂਗਰਸ ਦੀ ਨਵ-ਗਠਿਤ ਸਰਕਾਰ 4 ਮਹੀਨਿਆਂ 'ਚ ਰਹਿੰਦੇ ਵਾਅਦੇ ਪੂਰੇ ਕਰਨ ਲਈ ਦਿਨ ਰਾਤ ਇਕ ਕਰ ਦੇਵੇਗੀ | ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ ਤੇ ਕਾਂਗਰਸ ਦੇ ...

ਪੂਰੀ ਖ਼ਬਰ »

'ਆਪ' ਵਲੋਂ ਚੋਗਾਵਾਂ 'ਚ ਮੀਟਿੰਗ

ਚੋਗਾਵਾਂ, 28 ਸਤੰਬਰ (ਗੁਰਬਿੰਦਰ ਸਿੰਘ ਬਾਗੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ 'ਆਪ' ਦੇ ਸੀਨੀ: ਆਗੂ ਬਲਦੇਵ ਸਿੰਘ ਮਿਆਦੀਆਂ ਦੀ ਅਗਵਾਈ ਵਿਚ ਕਸਬਾ ਚੋਗਾਵਾਂ ਅੱਡੇ ਵਾਲੇ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਹੋਈ ਜਿਸ 'ਚ ਬਜ਼ਾਰ ਦੇ ਦੁਕਾਨਦਾਰਾਂ, ਰਿਕਸ਼ੇ, ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਕੈਂਪ ਲਗਾਇਆ

ਰਾਮ ਤੀਰਥ , 28 ਸਤੰਬਰ (ਧਰਵਿੰਦਰ ਸਿੰਘ ਔਲਖ)-ਭਾਈ ਗੁਰਇਕਬਾਲ ਸਿੰਘ ਤੇ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲਿਆਂ ਵਲੋਂ ਅੱਜ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਅੱਡਾ ਬਾਉਲੀ, ਰਾਮ ਤੀਰਥ ਰੋਡ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਦੀ ...

ਪੂਰੀ ਖ਼ਬਰ »

ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ

ਬਾਬਾ ਬਕਾਲਾ ਸਾਹਿਬ, 28 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਮਨੁੱਖੀ ਤੇ ਸਾਬਕਾ ਸੈਨਿਕ ਭਲਾਈ ਸੰਸਥਾ ਨੇ ਸੰਸਥਾ ਦੇ ਮੁੱਖ ਦਫ਼ਤਰ ਬਾਬਾ ਬਕਾਲਾ ਸਾਹਿਬ ਵਿਖੇ ਬਲਜੀਤ ਸਿੰਘ ਸਰਪ੍ਰਸਤ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ | ਜਿਸ ਵਿਚ ...

ਪੂਰੀ ਖ਼ਬਰ »

'ਆਪ' ਵਲੋਂ ਪਿੰਡਾਂ 'ਚ ਚੋਣ ਮੀਟਿੰਗਾਂ

ਚੋਗਾਵਾਂ, 28 ਸਤੰਬਰ (ਗੁਰਬਿੰਦਰ ਸਿੰਘ ਬਾਗੀ)-ਬਲਾਕ ਚੋਗਾਵਾਂ ਦੇ ਦਰਜਨਾਂ ਸਰਹੱਦੀ ਸਕੂਲਾਂ ਦੀ ਹਾਲਤ ਬਹੁਤ ਮਾੜੀ ਹੈ, ਬਹੁਤਿਆਂ ਸਕੂਲਾਂ 'ਚ ਸਟਾਫ ਨਹੀਂ ਹੈ, ਚਾਰ ਦੀਵਾਰੀ ਤੋਂ ਸੱਖਣੇ ਹਨ, ਗਰਾਊਾਡਾਂ ਨੀਵੀਆਂ ਤੇ ਛੱਤਾਂ ਬਰਸਾਤਾਂ ਵਿਚ ਚੋਂਦੀਆਂ ਹਨ ਜਿਸ ਨਾਲ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਧਰਮ ਪ੍ਰਚਾਰ ਕਵੀਸ਼ਰ ਸਭਾ ਦੀ ਮੀਟਿੰਗ

ਬਾਬਾ ਬਕਾਲਾ ਸਾਹਿਬ, 28 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਬਾਬਾ ਮੱਖਣ ਸਾਹ ਲੁਬਾਣਾਂ ਸਰਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਧਰਮ ਪ੍ਰਚਾਰ ਕਵੀਸ਼ਰ ਸਭਾ ਪੰਜਾਬ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਭਾਈ ਜਸਬੀਰ ਸਿੰਘ ਦੀ ਅਗਵਾਈ ਹੇਠ ਹੋਈ | ਜਿਸ ਵਿਚ ...

ਪੂਰੀ ਖ਼ਬਰ »

ਸੂਬਾ ਇੰਚਾਰਜ ਵਲੋਂ ਆਪ ਆਗੂਆਂ ਨਾਲ ਮੀਟਿੰਗ

ਲੋਪੋਕੇ, 28 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕਾ ਰਾਜਾਸਾਂਸੀ ਦੇ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਜੈਦੀਪ ਸੰਧੂ ਵਲੋਂ ਆਮ ਆਦਮੀ ਪਾਰਟੀ ਦੇ ਸੂਬਾ ਇੰਚਾਰਜ ਰਾਘਵ ਚੱਡਾ ਨਾਲ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ...

ਪੂਰੀ ਖ਼ਬਰ »

ਇੰਪਲਾਈਜ਼ ਯੂਨੀਅਨ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ

ਬਾਬਾ ਬਕਾਲਾ ਸਾਹਿਬ, 28 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਦੀ ਕਲਾਸ ਫੌਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਤਹਿਸੀਲ ਪ੍ਰਧਾਨ ਬਲਵਿੰਦਰ ਸਿੰਘ ਠੱਠੀਆਂ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦਾ ਜਨਮ ...

ਪੂਰੀ ਖ਼ਬਰ »

ਵਿਆਹ ਪੁਰਬ ਨੂੰ ਸਮਰਪਿਤ ਸਮਾਗਮਾਂ 'ਚ ਪੁੱਜੀ ਸੰਗਤ ਦਾ ਗੁ: ਬਾਬਾ ਬਕਾਲਾ ਸਾਹਿਬ ਵਿਖੇ ਸਵਾਗਤ

ਬਾਬਾ ਬਕਾਲਾ ਸਾਹਿਬ, 28 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਗੁਜਰੀ ਜੀ ਦੇ ਵਿਆਹ ਪੁਰਬ 'ਤੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਤੋਂ ਸ੍ਰੀ ਕਰਤਾਰਪੁਰ ਸਾਹਿਬ ਤੱਕ ਇਕ ਵਿਸ਼ਾਲ ਨਗਰ ਕੀਰਤਨ 29 ...

ਪੂਰੀ ਖ਼ਬਰ »

ਬੱਬੂ ਜਸਰਾਊਰ ਤੇ ਪ੍ਰਾਸ਼ਰ ਦੀ ਅਗਵਾਈ 'ਚ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ

ਅਜਨਾਲਾ, 28 ਸਤੰਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਬੱਬੂ ਜਸਰਾਊਰ ਦੀ ਅਗਵਾਈ 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਮਨਾਏ ਗਏ ਜਨਮ ਦਿਨ ਸਮਾਗਮ 'ਚ ਭਾਜਪਾ ਸੂਬਾ ਆਗੂ ਤੇ ਪੰਜਾਬ ਇਨਫੋਟੈਕ ਕਾਰਪੋਰੇਸ਼ਨ ਲਿਮ: ਚੰਡੀਗੜ ...

ਪੂਰੀ ਖ਼ਬਰ »

ਨੇਤਰਹੀਣ ਔਰਤ ਨੇ ਪਿੰਡ ਦੇ ਹੀ ਵਿਅਕਤੀਆਂ ਉੱਪਰ ਨੂੰ ਹ ਨੂੰ ਵਰਗਲਾ ਕੇ ਲੈ ਜਾਣ ਦੇ ਲਗਾਏ ਦੋਸ਼

ਚੋਗਾਵਾਂ, 28 ਸਤੰਬਰ (ਗੁਰਬਿੰਦਰ ਸਿੰਘ ਬਾਗੀ)-ਪਿੰਡ ਓਡਰ ਦੀ ਅੱਖਾਂ ਤੋਂ ਨੇਤਰਹੀਣ ਬਜ਼ੁਰਗ ਔਰਤ ਅਕਲਵੰਤੀ ਜਿਸ ਦਾ ਇਕੋ-ਇਕ ਸਹਾਰਾ ਪੁੱਤਰ ਸਰਵਨ ਜੋ ਕਿ ਪੀਰਾਂ ਦੀ ਦਰਗਾਹ ਉੱਪਰ ਸੇਵਾ ਕਰਕੇ ਘਰ ਪਰਿਵਾਰ ਤੇ ਬੱਚੇ ਪਾਲ ਰਿਹਾ ਸੀ, ਦੀ ਪਤਨੀ ਬਲਜੀਤ ਕੌਰ ਨੂੰ ਪਿੰਡ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX