ਆਜ਼ਾਦੀ ਤੋਂ ਬਾਅਦ ਜਿਥੇ ਦੇਸ਼ ਨੂੰ ਗਣਤੰਤਰੀ ਰਾਜ ਐਲਾਨਿਆ ਗਿਆ ਸੀ, ਉਥੇ ਲਿਖਤੀ ਸੰਵਿਧਾਨ ਵਿਚ ਸਾਰੇ ਸ਼ਹਿਰੀਆਂ ਨੂੰ ਇਕੋ ਜਿਹੇ ਅਧਿਕਾਰ ਦਿੱਤੇ ਗਏ ਸਨ। ਇਸ ਵਿਚ ਧਰਮ, ਜਾਤ ਜਾਂ ਲਿੰਗ ਦਾ ਕੋਈ ਭੇਦਭਾਵ ਨਹੀਂ ਸੀ। ਇਕ ਨਿਸਚਿਤ ਉਮਰ ਤੋਂ ਬਾਅਦ ਸਾਰੇ ਸ਼ਹਿਰੀਆਂ ਨੂੰ ...
ਪਿਛਲੇ ਹਫ਼ਤੇ ਇਸੇ ਸੰਬੰਧ 'ਚ ਚਰਚਾ ਕੀਤੀ ਗਈ ਸੀ ਕਿ ਕਿਸ ਤਰ੍ਹਾਂ ਜਾਤੀਵਾਦ ਗੱਠਜੋੜ ਬਣਾਉਣ ਦੀ ਰਾਜਨੀਤੀ ਤੋਂ ਪੈਦਾ ਹੋਈਆਂ ਦੁਬਿਧਾਵਾਂ ਕਾਰਨ ਭਾਜਪਾ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਉਨ੍ਹਾਂ ਦੇ ਬੇਟੇ ਦੇ ਬਾਰੇ ਖ਼ਿਲਾਫ਼ਤ ਅਤੇ ...
ਅੱਜ ਲਈ ਵਿਸ਼ੇਸ਼
ਪੈਗ਼ੰਬਰ ਹਜ਼ਰਤ ਮੁਹੰਮਦ ਮੁਸਤਫ਼ਾ (ਸੱਲ.) ਸਾਹਿਬ ਦੀ ਪੈਦਾਇਸ਼ ਸਾਊਦੀ ਅਰਬ ਦੇ ਪ੍ਰਸਿੱਧ ਸ਼ਹਿਰ ਮੱਕਾ ਸ਼ਰੀਫ਼ ਵਿਖੇ 571 ਈ. ਅਰਬੀ ਮਹੀਨਾ ਰਬੀਉਲ ਅੱਵਲ ਨੂੰ ਹੋਈ ਅਤੇ ਆਪ ਦੇ ਪਿਤਾ ਦਾ ਨਾਂਅ ਹਜ਼ਰਤ ਅਬਦੁੱਲਾ ਬਿਨ ਅਬਦੁਲ ਮੁਤਲਿਬ ਅਤੇ ਮਾਂ ਦਾ ਨਾਂਅ ਹਜ਼ਰਤ ਬੀਬੀ ਆਮਨਾ ਸੀ। ਆਪ ਦੀ ਪੈਦਾਇਸ਼ ਤੋਂ ਕੁਝ ਦਿਨ ਪਹਿਲਾਂ ਹੀ ਆਪ ਦੇ ਪਿਤਾ ਇਸ ਫ਼ਾਨੀ ਸੰਸਾਰ ਤੋਂ ਵਫ਼ਾਤ ਪਾ ਗਏ ਸਨ ਅਤੇ ਆਪ ਜਦੋਂ 7 ਸਾਲ ਦੇ ਹੋਏ ਤਾਂ ਆਪ ਦੀ ਮਾਂ ਹਜ਼ਰਤ ਬੀਬੀ ਆਮਨਾ ਦਾ ਵੀ ਇੰਤਕਾਲ ਹੋ ਗਿਆ ਸੀ ਭਾਵ ਆਪ ਛੋਟੀ ਉਮਰ ਵਿਚ ਹੀ ਯਤੀਮ ਤੇ ਅਨਾਥ ਹੋ ਗਏ ਅਤੇ ਆਪ ਦਾ ਪਾਲਣ-ਪੋਸ਼ਣ ਆਪ ਦੇ ਚਾਚਾ ਹਜ਼ਰਤ ਅੱਬੂ ਤਾਲਿਬ ਨੇ ਕੀਤਾ। ਆਪ ਦੇ ਚਾਚਾ ਹਜ਼ਰਤ ਅੱਬੂ ਤਾਲਿਬ ਆਪ ਨੂੰ ਅਥਾਹ ਪਿਆਰ ਕਰਦੇ ਸਨ। ਆਪ ਦੀ ਪੈਦਾਇਸ਼ ਤੋਂ ਪਹਿਲਾਂ ਪੂਰੇ ਅਰਬ ਅੰਦਰ ਇਹ ਰਿਵਾਜ ਆਮ ਸੀ ਕਿ ਬੇਟੀ ਪੈਦਾ ਹੋਣ 'ਤੇ ਉਸ ਨੂੰ ਜ਼ਿੰਦਾ ਦਰਗ਼ੋਰ (ਦਫ਼ਨ) ਕਰ ਦਿੱਤਾ ਜਾਂਦਾ ਸੀ ਤੇ ਅਰਬ ਅੰਦਰ ਹਿੰਸਾ ਦਾ ਖ਼ੂਬ ਬੋਲਬਾਲਾ ਸੀ। ਕਮਜ਼ੋਰ ਅਤੇ ਗ਼ਰੀਬ ਲੋਕਾਂ 'ਤੇ ਅੱਤਿਆਚਾਰ ਆਮ ਜਿਹੀ ਗੱਲ ਸੀ। ਔਰਤਾਂ ਨੂੰ ਹਕੀਰ ਸਮਝਿਆ ਜਾਂਦਾ ਸੀ, ਮਾਸੂਮ ਜਿੰਦਾਂ ਵੀ ਮਹਿਫ਼ੂਜ਼ ਨਹੀਂ ਸਨ, ਹਰ ਤਰਫ਼ ਬਦਅਮਨੀ, ਬਦਇੰਤਜ਼ਾਮੀ, ਤਾਕਤਵਰ ਕਮਜ਼ੋਰ ਨੂੰ ਦਬਾ ਰਿਹਾ ਸੀ, ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਸੀ, ਕਾਇਦੇ-ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਸੀ ਭਾਵ ਕਿ ਜੋ ਵੀ ਬੁਰਾਈ ਸੀ, ਉਹ ਉਸ ਸਮੇਂ ਦੇ ਸਮਾਜ ਅੰਦਰ ਪਾਈ ਜਾਂਦੀ ਸੀ। ਆਪ ਜਦੋਂ 25 ਸਾਲ ਦੇ ਹੋਏ ਤਾਂ ਆਪ ਦੀ ਪਹਿਲੀ ਸ਼ਾਦੀ ਹਜ਼ਰਤ ਬੀਬੀ ਖ਼ਦੀਜ਼ਾ ਨਾਲ ਹੋਈ। ਜਦੋਂ ਆਪ 40 ਸਾਲ ਦੇ ਹੋਏ ਤਾਂ ਆਪ ਦੇ ਨਬੀ ਹੋਣ ਦਾ ਐਲਾਨ ਹੋਇਆ। ਆਪ ਨੇ ਪੂਰੀ ਇਨਸਾਨੀਅਤ ਨੂੰ ਅਮਨ-ਸ਼ਾਂਤੀ ਦਾ ਸੁਨੇਹਾ ਦਿੱਤਾ। ਆਪ ਨੇ ਸਾਰੀ ਇਨਸਾਨੀਅਤ ਨੂੰ ਪ੍ਰੀਤ ਤੇ ਮੁਹੱਬਤ ਦਾ ਸਬਕ ਦਿੱਤਾ ਅਤੇ ਆਪ ਨੂੰ ਅਮੀਨ, ਸਾਦਿਕ, ਇਮਾਨਦਾਰ ਯਾਨੀ ਸੱਚਾ ਹੋਣ ਦੀ ਵਜ੍ਹਾ ਕਰਕੇ ਦੁਸ਼ਮਣ ਵੀ ਆਪ ਕੋਲ ਆਪਣੀਆਂ ਅਮਾਨਤਾਂ ਰੱਖਦੇ ਸਨ। ਹਜ਼ਰਤ ਮੁਹੰਮਦ (ਸੱਲ.) ਸਾਹਿਬ ਨੇ ਸੰਸਾਰ ਦੇ ਸਾਰੇ ਇਨਸਾਨਾਂ ਨੂੰ ਇਹੀ ਸੰਦੇਸ਼ ਦਿੱਤਾ ਕਿ ਸਾਡਾ ਸਭ ਦਾ ਅੱਲਾਹ (ਪਾਲਣਹਾਰ) ਸਿਰਫ਼ ਤੇ ਸਿਰਫ਼ ਇਕ ਹੈ। ਸਾਨੂੰ ਉਸ ਦੇ ਅੱਗੇ ਹੀ ਸਿਰ ਝੁਕਾਉਣਾ ਚਾਹੀਦਾ ਹੈ। ਆਪ ਦੀ ਜਿਸ ਦੌਰ ਵਿਚ ਪੈਦਾਇਸ਼ ਹੋਈ, ਉਸ ਸਮੇਂ ਵਿਚ ਇਨਸਾਨੀਅਤ ਬਿਲਕੁੱਲ ਹੀ ਮਰ ਚੁੱਕੀ ਸੀ, ਲੋਕ ਇਕ-ਦੂਜੇ ਦੀ ਜਾਨ ਦੇ ਦੁਸ਼ਮਣ ਬਣ ਚੁੱਕੇ ਸਨ, ਔਰਤ ਜ਼ਾਤ ਦੀ ਬੇਇੱਜ਼ਤੀ ਅਤੇ ਬੇਹੁਰਮਤੀ ਆਮ ਗੱਲ ਬਣ ਚੁੱਕੀ ਸੀ, ਇਸ ਲਈ ਆਪ ਨੇ ਸੰਸਾਰ ਵਿਚ ਆ ਕੇ ਇਨਸਾਨਾਂ ਨੂੰ ਸਿੱਧਾ ਰਸਤਾ ਦਿਖਾਇਆ ਅਤੇ ਆਪ ਨੇ ਹਰੇਕ ਇਨਸਾਨ ਨੂੰ ਇਕ-ਦੂਜੇ ਦਾ ਭਾਈ-ਭਾਈ ਬਣ ਕੇ ਰਹਿਣਾ ਸਿਖਾਇਆ। ਹਜ਼ਰਤ ਮੁਹੰਮਦ (ਸੱਲ.) ਨੇ ਫ਼ਰਮਾਇਆ ਕਿ ਕੋਈ ਵੀ ਇਨਸਾਨ ਛੋਟਾ-ਵੱਡਾ, ਕਾਲਾ-ਗੋਰਾ, ਅਮੀਰ-ਗ਼ਰੀਬ, ਪੇਂਡੂ-ਸ਼ਹਿਰੀ ਨਹੀਂ ਬਲਕਿ ਅੱਲਾਹ ਪਾਕ ਦੀ ਨਜ਼ਰ ਵਿਚ ਸਭ ਇਨਸਾਨ ਬਰਾਬਰ ਅਤੇ ਸਭ ਉਸ ਦੇ ਬੰਦੇ ਹਨ। 632 ਈ. ਵਿਚ 63 ਸਾਲ ਦੀ ਉਮਰ ਵਿਚ ਪੈਗ਼ੰਬਰ ਹਜ਼ਰਤ ਮੁਹੰਮਦ (ਸੱਲ) ਸਾਹਿਬ ਸਾਊਦੀ ਅਰਬ ਦੇ ਸ਼ਹਿਰ ਮਦੀਨਾ ਸ਼ਰੀਫ਼ ਵਿਖੇ ਇਸ ਫ਼ਾਨੀ ਦੁਨੀਆ ਤੋਂ ਪਰਦਾ ਫ਼ਰਮਾ ਗਏ। ਆਪ ਦੀ ਵਫ਼ਾਤ ਤੋਂ ਬਾਅਦ ਤੱਕ ਪੂਰਾ ਅਰਬ ਇਸਲਾਮ ਦੇ ਸੂਤਰ ਵਿਚ ਬੱਝ ਚੁੱਕਿਆ ਸੀ ਅਤੇ ਅੱਜ ਪੂਰੀ ਦੁਨੀਆ ਵਿਚ ਉਨ੍ਹਾਂ ਦੇ ਲਿਆਂਦੇ ਹੋਏ ਦੀਨ ਅਤੇ ਤਰੀਕਿਆਂ 'ਤੇ ਜ਼ਿੰਦਗੀ ਗੁਜ਼ਾਰਨ ਵਾਲੇ ਕਰੋੜਾਂ ਲੋਕ ਮੌਜੂਦ ਹਨ। ਪੈਗ਼ੰਬਰ ਹਜ਼ਰਤ ਮੁਹੰਮਦ (ਸੱਲ.) ਸਾਹਿਬ ਦਾ ਰੋਜ਼ਾ ਸ਼ਰੀਫ਼ ਅੱਜ ਵੀ ਸਾਊਦੀ ਅਰਬ ਦੇ ਪ੍ਰਸਿੱਧ ਸ਼ਹਿਰ ਮਦੀਨਾ ਮੁਨੱਵਰਾ ਵਿਖੇ ਲੋਕਾਂ ਦੀ ਖਿੱਚ ਦਾ ਬਿੰਦੂ ਬਣਿਆ ਹੋਇਆ ਹੈ ਅਤੇ ਇਸ ਦੀ ਜ਼ਿਆਰਤ ਕਰਨਾ ਦੁਨੀਆ ਦਾ ਹਰ ਮੁਸਲਮਾਨ ਆਪਣੀ ਸ਼ਹਾਦਤ ਜਾਂ ਖ਼ੁਸ਼ਨਸੀਬੀ ਸਮਝਦਾ ਹੈ। ਪੈਗ਼ੰਬਰ ਹਜ਼ਰਤ ਮੁਹੰਮਦ (ਸੱਲ.) ਦੀ ਸ਼ਾਨ ਵਿਚ ਕਿਸੇ ਸ਼ਾਇਰ ਨੇ ਕਿਆ ਖ਼ੂਬ ਲਿਖਾ ਹੈ ਕਿ:
'ਕੀ ਮੁਹੰਮਦ ਸੇ ਵਫ਼ਾ ਤੂਨੇ ਤੋ ਹਮ ਤੇਰੇ ਹੈਂ,
ਯਹ ਜਹਾਂ ਚੀਜ਼ ਹੈ ਕਿਆ ਲੋਹੋ ਕਲਮ ਤੇਰੇ ਹੈਂ'।
-ਪ੍ਰਤੀਨਿਧ ਅਜੀਤ, ਜ਼ਿਲ੍ਹਾ ਮਾਲੇਰਕੋਟਲਾ।
ਮੋ: 95927-54907
ਭਾਰਤ ਦਾ ਸੰਵਿਧਾਨ ਭਾਰਤ ਦੇ ਨਾਗਰਿਕਾਂ ਨੂੰ ਕਈ ਤਰ੍ਹਾਂ ਦੇ ਮੌਲਿਕ ਅਧਿਕਾਰ ਪ੍ਰਦਾਨ ਕਰਦਾ ਹੈ। ਜਿਊਣ ਦਾ ਹੱਕ ਅਤੇ ਨਿੱਜੀ ਆਜ਼ਾਦੀ ਦਾ ਹੱਕ, ਇਨ੍ਹਾਂ ਮੌਲਿਕ ਅਧਿਕਾਰਾਂ ਵਿਚੋਂ ਇਕ ਹੈ ਜੋ ਕਿ ਸੰਵਿਧਾਨ ਦੇ ਆਰਟੀਕਲ 21 ਦੁਆਰਾ ਯਕੀਨੀ ਬਣਾਇਆ ਗਿਆ ਹੈ। ਇਹ ਹੱਕ ਕਿਸੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX