ਨੰਗਲ, 22 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਬੀ. ਬੀ. ਐਮ. ਬੀ. ਵਿਚਲੀਆਂ ਮੁਲਾਜ਼ਮ ਜਥੇਬੰਦੀਆਂ ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਤੇ ਸਾਂਝਾ ਮੋਰਚਾ ਅਤੇ ਸਿੰਚਾਈ ਵਿੰਗ ਬੀ. ਪੀ. ਈ. ਯੂ ਵਲੋਂ ਭਾਖੜਾ ਦਿਵਸ ਮੌਕੇ ਡੈਮ ਦੇ ਨਿਰਮਾਣ ਸਮੇਂ ਸ਼ਹੀਦ ਹੋਏ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਉਪਰੰਤ ਪ੍ਰਧਾਨ ਸਤਨਾਮ ਸਿੰਘ ਲਾਦੀ ਤੇ ਸੱਤਪਾਲ ਸ਼ਰਮਾ ਪ੍ਰਧਾਨ ਨੇ ਕਿਹਾ ਕਿ ਸਮਰਪਣ ਤੋਂ ਪਹਿਲਾਂ ਬੀ. ਬੀ. ਐਮ. ਬੀ. ਦੇ ਸਾਰੇ ਕਰਮਚਾਰੀਆਂ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਭਾਖੜਾ ਪ੍ਰਸ਼ਾਸਨ ਵਲੋਂ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ, ਜਥੇਬੰਦੀ ਵਲੋਂ ਇਹ ਪਹਿਲਾਂ ਤੋਂ ਉਠਾਇਆ ਗਿਆ ਮੁੱਦਾ ਸੀ ਕਿ ਜੇ ਦੀਵਾਲੀ ਤੋਂ ਪਹਿਲਾਂ ਡੀ. ਏ. ਦੀ ਕਿਸ਼ਤ ਨਹੀਂ ਦਿੱਤੀ ਗਈ, ਤਾਂ ਭਾਖੜਾ ਪ੍ਰਸ਼ਾਸਨ ਦੇ ਵਿਰੁੱਧ ਭਾਖੜਾ ਡੇ ਵਾਲੇ ਦਿਨ ਤਿੱਖਾ ਵਿਰੋਧ ਕੀਤਾ ਜਾਵੇਗਾ | ਇਸ ਏਕਤਾ ਦੇ ਮੱਦੇਨਜ਼ਰ, ਪ੍ਰਬੰਧਨ ਨੂੰ ਭਾਖੜਾ ਸਮਰਪਣ ਦਿਵਸ ਤੋਂ ਪਹਿਲਾਂ ਮਹਾਂਰਿਸ਼ੀ ਵਾਲਮੀਕਿ ਜੈਅੰਤੀ ਮੌਕੇ ਛੁੱਟੀ ਵਾਲੇ ਦਿਨ ਡੀ ਏ ਦਾ ਪੱਤਰ ਜਾਰੀ ਕਰਨਾ ਪਿਆ, ਇਸ ਦਾ ਸਿਹਰਾ ਸਾਰੇ ਕਰਮਚਾਰੀਆਂ ਤੇ ਯੂਨੀਅਨ ਦੇ ਮਿਹਨਤੀ ਆਗੂਆਂ ਦੇ ਬੰਨਿਆਂ ਗਿਆ | ਇਸ ਮੌਕੇ ਆਗੂਆਂ ਨੇ ਭਾਖੜਾ ਦੇ ਨਿਰਮਾਣ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਪ੍ਰਣ ਲਿਆ ਕਿ ਯੂਨੀਅਨ ਭਾਖੜਾ ਪ੍ਰੋਜੈਕਟ ਦੇ ਕੰਮਾਂ ਨੂੰ ਚਲਾਉਣ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰੇਗੀ | ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਦੀ ਗਿਣਤੀ ਵਿਚ ਲਗਾਤਾਰ ਕਮੀ ਦੇ ਮੱਦੇਨਜ਼ਰ, ਇਸ ਨੂੰ ਵਧਾਉਣ ਦੇ ਯਤਨ ਕੀਤੇ ਜਾਣਗੇ, ਇਹ ਯਕੀਨੀ ਬਣਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੱਚੇ ਕਾਮੇ ਜਲਦੀ ਤੋਂ ਜਲਦੀ ਪੱਕੇ ਕੀਤੇ ਜਾਣ, ਤਰਸ ਦੇ ਆਧਾਰ ਰੱਖੇ ਗਏ ਕਰਮਚਾਰੀਆਂ ਨੂੰ ਉਨ੍ਹਾਂ ਦੇ ਮੂਲ ਦਫ਼ਤਰਾਂ ਵਿਚ ਰੱਖਣ ਦੀ ਬਜਾਏ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਭੇਜਿਆ ਜਾ ਰਿਹਾ ਹੈ, ਜਿਸ ਕਾਰਨ ਇਨ੍ਹਾਂ ਨਵ ਨਿਯੁਕਤ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਵਿਨੋਦ ਰਾਣਾ, ਨਵੀਨ ਚੰਦਰ ਸ਼ਰਮਾ, ਹਰਪਾਲ ਰਾਣਾ, ਗੋਪਾਲ ਕਿ੍ਸ਼ਨ ਸ਼ਰਮਾ, ਪਰਮਜੀਤ ਸਿੰਘ, ਸ਼ਮਸ਼ੇਰ ਸਿੰਘ, ਸ਼ਿਵ ਅਗਨੀਹੋਤਰੀ, ਅਸ਼ੋਕ ਅੰਗਰੀਸ, ਕੁਲਦੀਪ ਸਿੰਘ, ਰਹਿਮਤ ਅਲੀ, ਦਲਜੀਤ ਸਿੰਘ, ਭੋਲੇ ਕੇ ਨਾਥ, ਹਰਜਿੰਦਰ ਗਾਜਪੁਰ, ਰਿਮਲ ਦਾਸ, ਬਲਬੀਰ ਸੰਘੇਲੀਆ, ਵਿਜੇ ਕੁਮਾਰ, ਸੰਦੀਪ ਗੁਲਾਟੀ, ਗੋਪਾਲ, ਬਲਬੀਰ ਚੰਦ, ਵਿਵੇਕ ਦਿਵੇਦੀ, ਗੌਰਵ, ਮਨੋਜ ਵਰਮਾ, ਰਾਕੇਸ਼ ਕੁਮਾਰ, ਨਰੇਸ਼ ਰੇਡ, ਰਣਬੀਰ ਪਟਿਆਲ, ਯਸ਼ਪਾਲ ਰਣੋਟ, ਖੁਸਪਾਲ ਸਿੰਘ, ਹਰਜੀਤ ਪਾਲ, ਨਰਿੰਦਰ ਸਿੰਘ, ਸ੍ਰੀ ਨਿਵਾਸ ਮਹਿਤਾ, ਕਸ਼ਮੀਰ ਸਿੰਘ, ਰਾਕੇਸ਼ ਕੁਮਾਰ, ਰਾਮ ਪਾਲ, ਕਿ੍ਸ਼ਨਾ ਨੰਦ, ਜਸਪਾਲ, ਸੁਰੇਸ਼ ਸ਼ੁਕਲਾ, ਨਿਰਮਲ ਸਿੰਘ, ਗੌਰਵ ਸ਼ਰਮਾ, ਭੁਪਿੰਦਰ ਸਿੰਘ, ਸਰਵਣ ਸਿੰਘ, ਸਰਦਾਰਾ ਸਿੰਘ, ਦਯਾਰਾਮ, ਚੰਨਣ ਸਿੰਘ, ਤਰਸੇਮ ਸਿੰਘ, ਅਵਤਾਰ ਸਿੰਘ, ਪਵਨ ਕੁਮਾਰ ਅਤੇ ਬੀ ਪੀ ਈ ਯੂ ਇੰਟਕ ਜਨਰੇਸ਼ਨ ਵਿੰਗ ਦੇ ਪ੍ਰਧਾਨ ਸਤਪਾਲ ਸ਼ਰਮਾ, ਦੇਵੰਦਰਾ ਗਾਂਧੀ, ਗੁਰਸਰਨਜੋਤ ਸਿੰਘ, ਰਜਿੰਦਰ ਧੀਮਾਨ, ਸਤਪਾਲ ਸੈਣੀ, ਰਾਜੇਸ਼ ਠਾਕੁਰ, ਰਜਿੰਦਰ ਕੁਮਾਰ, ਬਲਦੇਵ ਸਿੰਘ, ਹਰਿੰਦਰ ਕੁਮਾਰ, ਹਰੀਸ਼ ਆਨੰਦ, ਹਰਵਿੰਦਰ ਕੁਮਾਰ, ਹੋਰ ਕਰਮਚਾਰੀ ਹਾਜ਼ਰ ਸਨ |
ਕੀਰਤਪੁਰ ਸਾਹਿਬ, 22 ਅਕਤੂਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ...
ਸ੍ਰੀ ਅਨੰਦਪੁਰ ਸਾਹਿਬ, 22 ਅਕਤੂਬਰ (ਨਿੱਕੂਵਾਲ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਪਿੰਡਾਂ 'ਚ ਕੱਢੀ ਜਾ ਰਹੀ ਪ੍ਰਭਾਤ ਫੇਰੀ ਦੇ ਵੱਖ-ਵੱਖ ਪਿੰਡਾਂ 'ਚ ਸਵਾਗਤ ਲਈ ਇਕੱਠ ਹੋ ਰਹੇ ਹਨ | ਅੱਜ ਦੀ ...
ਕੀਰਤਪੁਰ ਸਾਹਿਬ, 22 ਅਕਤੂਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)-ਸਾਬਕਾ ਵਜ਼ੀਰ ਪੰਜਾਬ ਸਰਕਾਰ ਜਥੇਦਾਰ ਸੇਵਾ ਸਿੰਘ ਸੇਖਵਾਂ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਅੱਜ ਉਨ੍ਹਾਂ ਦੀਆਂ ਅਸਥੀਆਂ ਪਰਿਵਾਰਕ ਮੈਂਬਰਾਂ ਤੇ ਸਾਕ ਸੰਬੰਧੀਆਂ ਵਲੋਂ ਜਲ ਪ੍ਰਵਾਹ ਕਰਨ ...
ਰੂਪਨਗਰ , 22 ਅਕਤੂਬਰ (ਸਤਨਾਮ ਸਿੰਘ ਸੱਤੀ)-ਕੋਰੋਨਾਂ ਦੇ ਮਾਮਲਿਆਂ ਦੇ ਖ਼ੌਫ਼ ਨਾਲੋਂ ਰੂਪਨਗਰ ਜ਼ਿਲ੍ਹੇ 'ਚ ਡੇਂਗੂ ਤੇਜ਼ ਹੈ ਹਾਲਾਂਕਿ ਡੇਂਗੂ ਦਾ ਮਾਰੂ ਅਸਰ ਨਹੀਂ ਹੈ | ਅੱਜ ਨਵੇਂ ਕੇਸਾਂ ਨਾਲ ਜ਼ਿਲ੍ਹੇ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 373 ਹੋ ਗਈ ਹੈ ਜਦ ਕਿ ਅੱਜ ...
ਰੂਪਨਗਰ, 22 ਅਕਤੂਬਰ (ਸਤਨਾਮ ਸਿੰਘ ਸੱਤੀ)-ਥਾਣਾ ਸਿਟੀ ਰੂਪਨਗਰ ਨੇ ਮੁਖ਼ਬਰ ਖ਼ਾਸ ਦੀ ਇਤਲਾਹ ਅਨੁਸਾਰ ਇਕ ਵਿਅਕਤੀ ਨੂੰ 50 ਗ੍ਰਾਮ ਹੈਰੋਇਨ (ਨਸ਼ੀਲਾ ਪਦਾਰਥ) ਸਮੇਤ ਗਿ੍ਫ਼ਤਾਰ ਕੀਤਾ ਹੈ | ਥਾਣੇਦਾਰ ਕਿ੍ਸ਼ਨ ਲਾਲ ਅਨੁਸਾਰ ਪੁਰਾਣਾ ਬੱਸ ਅੱਡੇ 'ਚ ਇਕ ਕਾਰ ਨੰਬਰ ਸੀ. ...
ਮੋਰਿੰਡਾ, 22 ਅਕਤੂਬਰ (ਕੰਗ)-ਮੋਰਿੰਡਾ ਦੇ ਵਾਰਡ ਨੰ. 15 'ਚ ਕੁੱਝ ਦਿਨ ਪਹਿਲਾਂ ਲੌਕ ਟਾਈਲਾਂ ਨਾਲ ਸੜਕ ਬਣਾਈ ਗਈ ਸੀ, ਪਰ ਇਕ ਟਿੱਪਰ ਲੰਘਣ ਵੇਲੇ ਸੜਕ ਧਸ ਗਈ | ਸੜਕ ਧਸਣ ਕਾਰਨ ਟਿੱਪਰ ਵਿਚਾਲੇ ਹੀ ਫਸ ਗਿਆ ਤੇ ਟ੍ਰੈਫਿਕ ਜਾਮ ਹੋ ਗਈ | ਇਸ ਸੰਬੰਧੀ ਡਾ. ਅਰਵਿੰਦਰ ਪ੍ਰੀਤ ਸਿੰਘ, ...
ਭਰਤਗੜ੍ਹ, 22 ਅਕਤੂਬਰ (ਜਸਬੀਰ ਸਿੰਘ ਬਾਵਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਵਲੋਂ ਪਿੰਡਾਂ ਦੀ ਨੁਹਾਰ ਬਦਲਣ ਲਈ ਹਰ ਪਿੰਡ ਨੂੰ ਗ੍ਰਾਟਾਂ ਦੇ ਤੋਹਫ਼ੇ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨਾਲ ਰਹਿੰਦੇ ਵਿਕਾਸ ਕਾਰਜ ਅਗਲੇ ...
ਰੂਪਨਗਰ, 22 ਅਕਤੂਬਰ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਪਾਣੀ ਤੇ ਸੀਵਰੇਜ ਦੇ ਮੁਆਫ਼ ਕੀਤੇ ਬਕਾਏ ਤਹਿਤ ਰੂਪਨਗਰ ਵਾਸੀਆਂ ਦਾ 333 ਲੱਖ ਰੁਪਏ ਬਕਾਇਆ ਮੁਆਫ਼ ਕੀਤਾ ਗਿਆ ਹੈ | ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸੰਜੇ ਵਰਮਾ ਨੇ ਇਸ ਨੂੰ ਸਰਕਾਰ ਦਾ ਸ਼ਲਾਘਾਯੋਗ ...
ਘਨੌਲੀ, 22 ਅਕਤੂਬਰ (ਜਸਵੀਰ ਸਿੰਘ ਸੈਣੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਲੀ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ | ਇਸ ਸੰਬੰਧੀ ਪਿ੍ੰਸੀਪਲ ਮੈਡਮ ਇੰਦੂ ਨੇ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਕੇਸਰਜਪਾਲਜ ਹੋਟਲ ਦੇ ਮਾਲਕ ਤੇ ਵਾਤਾਵਰਨ ਪ੍ਰੇਮੀ ...
ਨੰਗਲ, 22 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ 'ਚ ਕੰਮ ਕਰਦੇ ਅਸਥਾਈ ਮਜ਼ਦੂਰਾਂ ਨੇ ਨੰਗਲ-ਭਾਖੜਾ ਮਾਰਗ 'ਤੇ ਰੋਸ ਪ੍ਰਦਰਸ਼ਨ ਕੀਤਾ | ਇਹ ਮਜ਼ਦੂਰ ਨਿਰੰਤਰ ਦਿਹਾੜੀ ਦੀ ਮੰਗ ਕਰ ਰਹੇ ਹਨ | ਮਜ਼ਦੂਰ ਆਗੂ ਸੰਨੀ ਨੇ ਦੱਸਿਆ ਕਿ ਇਕ ਪਾਸੇ ਸ਼ਹੀਦ ...
ਬੇਲਾ, 22 ਅਕਤੂਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ ਬੇਲਾ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ ਨੂੰ ਰਾਸ਼ਟਰੀ ਕਾਨਫ਼ਰੰਸ 'ਫਾਰਮਾ ਸਮਿਟ 2021' 'ਚ ਡਾਇਨਾਮਿਕ ਪਿ੍ੰਸੀਪਲ ਦੇ ਪੁਰਸਕਾਰ ਨਾਲ ਸਨਮਾਨਿਤ ...
ਪੁਰਖਾਲੀ , 22 ਅਕਤੂਬਰ (ਅੰਮਿ੍ਤਪਾਲ ਸਿੰਘ ਬੰਟੀ)-ਇੱਥੋਂ ਨੇੜਲੇ ਪਿੰਡ ਬਿੰਦਰਖ ਦੇ ਸਰਪੰਚ ਬੀਬੀ ਗੁਰਪ੍ਰੀਤ ਕੌਰ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨੂੰ ਗੁਰਦੁਆਰਾ ਧੰਨ ਧੰਨ ਬਾਬਾ ਅਮਰਨਾਥ ਜੀ ਬਿੰਦਰਖ 'ਚ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ...
ਨੰਗਲ 22 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਤੇ ਸਿਹਤ ਵਿਭਾਗ ਪੀ. ਐੱਚ. ਸੀ. ਕੀਰਤਪੁਰ ਸਾਹਿਬ ਦੀ ਟੀਮ ਨੇ ਮਿਲ ਕੇ ਰਾਜ ਨਗਰ ਨੰਗਲ ਵਾਰਡ ਨੰ:10 'ਚ ਘਰ-ਘਰ ਜਾ ਕੇ ਡੇਂਗੂ ਬਾਰੇ ਜਾਗਰੂਕ ਕੀਤਾ | ਇਸ ਮੌਕੇ ਲਾਪ੍ਰਵਾਹੀ ਕਰਨ ਵਾਲੇ ਘਰਾਂ ਦੇ ਚਲਾਨ ਕੱਟੇ ਗਏ | ...
ਰੂਪਨਗਰ, 22 ਅਕਤੂਬਰ (ਸਤਨਾਮ ਸਿੰਘ ਸੱਤੀ)-ਗੁਰਦੁਆਰਾ ਸ੍ਰੀ ਕਲਗ਼ੀਧਰ (ਟਿੱਬੀ ਸਾਹਿਬ) ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਜਿਸ 'ਚ ਆਸਾ ਦੀ ਵਾਰ ਤੋਂ ਬਾਅਦ ਭਾਈ ਸਾਹਿਬ ਭਾਈ ਰਣਬੀਰ ਸਿੰਘ ਨੇ ਕੀਰਤਨ ਰਾਹੀ ਸੰਗਤਾਂ ਨੂੰ ...
ਨੰਗਲ, 22 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਚੇਅਰਮੈਨ ਸੰਜੇ ਸ੍ਰੀਵਾਸਤਵਾ ਨੇ ਭਾਖੜਾ ਡੈਮ ਸਥਿਤ ਸ਼ਹੀਦ ਸਮਾਰਕ 'ਤੇ ਜਾ ਕੇ ਉਨ੍ਹਾਂ 300 ਮਜ਼ਦੂਰਾਂ ਨੂੰ ਸ਼ਰਧਾਂਜਲੀ ਦਿੱਤੀ ਜਿਹੜੇ ਭਾਖੜਾ ਡੈਮ ਦੇ ਨਿਰਮਾਣ ਸਮੇਂ (1948-1963) ਜੋਖ਼ਮ ...
ਮੋਰਿੰਡਾ, 22 ਅਕਤੂਬਰ (ਕੰਗ)-ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਇਲਾਕੇ ਦੇ ਗੁਰਦੁਆਰਿਆਂ 'ਚ ਸ਼ਰਧਾ ਨਾਲ ਮਨਾਇਆ ਗਿਆ | ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ...
ਰੂਪਨਗਰ, 22 ਅਕਤੂਬਰ (ਸਤਨਾਮ ਸਿੰਘ ਸੱਤੀ)-ਸੀਟੂ ਦੇ ਸੱਦੇ 'ਤੇ ਮੋਦੀ ਸਰਕਾਰ ਵਲੋਂ ਦੇਸ਼ ਦੇ ਸਰਕਾਰੀ ਅਦਾਰਿਆਂ ਨੂੰ ਆਪਣੇ ਚਹੇਤੇ ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਲੁਟਾਉਣ ਖ਼ਿਲਾਫ਼ ਸਵਰਾਜ ਮਾਜਦਾ ਕੰਟ੍ਰੈੱਕਟ ਡਰਾਈਵਰ ਵਰਕਰ ...
ਢੇਰ, 22 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਵਿਧਾਨ ਸਭਾ ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਵਲੋਂ ਪਿੰਡ ਮਹੈਣ ਵਿਖੇ ਮਹੈਣ ਤੋਂ ਦਸਗਰਾਈ ਤੱਕ ਬਣਾਈ ਜਾ ਰਹੀ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ | ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਹਲਕੇ 'ਚ ਨਵੀਆਂ ਸੜਕਾਂ ...
ਕੀਰਤਪੁਰ ਸਾਹਿਬ, 22 ਅਕਤੂਬਰ (ਬੀਰ ਅੰਮਿ੍ਤਪਾਲ ਸਿੰਘ ਸੰਨੀ)-ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਚੰਗਰ 'ਚ ਸਿੰਚਾਈ ਲਈ ਪਾਣੀ ਪਹੁੰਚਾਉਣ ਦੀ 75 ਕਰੋੜ ਰੁਪਏ ਦੀ ਯੋਜਨਾ ਦੇ ਪਹਿਲੇ ਪੜਾਅ 9.52 ਕਰੋੜ (ਮੋਹੀਵਾਲ) ਦਾ ਕੰਮ ਲਗਪਗ ਮੁਕੰਮਲ ਹੋ ਗਿਆ ਹੈ, ...
ਸੰਤੋਖਗੜ੍ਹ, 22 ਅਕਤੂਬਰ (ਮਲਕੀਅਤ ਸਿੰਘ)-ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਊਨਾ ਜ਼ਿਲ੍ਹੇ ਦੇ ਨਜ਼ਦੀਕੀ ਪਿੰਡ ਬੈਹੜ ਜਸਵਾਂ, ਉਪ ਮੰਡਲ ਅੰਬ ਹਿ. ਪ੍ਰ. ਦੀ ਬੀਤੇ 8 ਅਕਤੂਬਰ 2021 ਨੂੰ ਵਿਆਹੀ ਆਈ ਨਵੇਂ ਨਵੇਲੀ 24 ਸਾਲਾਂ ਦੀ ਮੁਟਿਆਰ ਸਹੁਰੇ ਘਰੋ ਤਕਰੀਬਨ 4 ...
ਰੂਪਨਗਰ, 22 ਅਕਤੂਬਰ (ਸਤਨਾਮ ਸਿੰਘ ਸੱਤੀ)-ਇੰਨਰਵੀਲ੍ਹ ਕਲੱਬ ਰੂਪਨਗਰ ਵਲੋਂ ਬਜ਼ੁਰਗਾਂ ਦੇ 'ਆਪਣਾ ਘਰ' ਹਵੇਲੀ ਕਲਾਂ ਵਿਖੇ ਸਿਹਤ ਸੰਭਾਲ ਪ੍ਰੋਗਰਾਮ ਤਹਿਤ ਬਜ਼ੁਰਗਾਂ ਦੇ ਦੰਦਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ | ਇਸ ਮੌਕੇ ਦੀਪ ਡੈਂਟਲ ਹਸਪਤਾਲ ਰੂਪਨਗਰ ਤੋਂ ਦੰਦਾਂ ...
ਸ੍ਰੀ ਅਨੰਦਪੁਰ ਸਾਹਿਬ, 22 ਅਕਤੂਬਰ (ਕਰਨੈਲ ਸਿੰਘ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦਾ ਵਿਦਿਆਰਥੀ ਵਰੁਣ ਸ਼ਰਮਾ ਜੈਪੁਰ ਵਿਖੇ ਲੱਗਣ ਵਾਲੇ ਪ੍ਰੀ-ਆਰ ਡੀ ਕੈਂਪ ਲਈ ਚੁਣਿਆ ਗਿਆ, ਜੋ ਕਿ ਕਾਲਜ ਲਈ ਬਹੁਤ ਵੱਡੇ ਮਾਣ ਦੀ ਗੱਲ ਹੈ | ਕੈਂਪ 'ਗਣਤੰਤਰਤਾ ਦਿਵਸ' ...
ਘਨੌਲੀ, 22 ਅਕਤੂਬਰ (ਜਸਵੀਰ ਸਿੰਘ ਸੈਣੀ)-ਬੀਤੇ ਦਿਨੀਂ ਲਖੀਮਪੁਰ ਖੀਰੀ ਵਿਖੇ ਘਟਨਾ ਦੌਰਾਨ ਸ਼ਹੀਦ ਹੋਏ ਕਿਸਾਨਾਂ ਤੇ ਪੱਤਰਕਾਰ ਦੀਆਂ ਅਸਥੀਆਂ ਦੀ ਯਾਤਰਾ ਜੋ ਕਿ ਯੂ. ਪੀ. ਤੋਂ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਤੱਕ ਕਿਸਾਨ ਮਜ਼ਦੂਰ ਏਕਤਾ ...
ਰੂਪਨਗਰ, 22 ਅਕਤੂਬਰ (ਸਤਨਾਮ ਸਿੰਘ ਸੱਤੀ)-ਦਫ਼ਤਰੀ ਕਾਮਿਆਂ ਵਲੋਂ ਅੱਜ ਕਲਮ ਛੋੜ ਹੜਤਾਲ ਦੌਰਾਨ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਵਿਖੇ ਇਕੱਠ ਕੀਤਾ ਗਿਆ | 8 ਅਕਤੂਬਰ ਤੋਂ ਲਗਾਤਾਰ ਹੜਤਾਲ 'ਤੇ ਬੈਠੇ ਕਰਮਚਾਰੀਆਂ ਨੇ ਸੰਪੂਰਨ ਕੰਮ ਬੰਦ ਕਰ ਕੇ ਸਰਕਾਰ ਦੇ ਖ਼ਿਲਾਫ਼ ਜੰਮ ਕੇ ...
ਰੂਪਨਗਰ, 22 ਅਕਤੂਬਰ (ਸਤਨਾਮ ਸਿੰਘ ਸੱਤੀ)-ਦੇਸ਼ ਦੇ 100 ਕਰੋੜ ਲੋਕਾਂ ਨੂੰ ਕੋਵਿਡ ਵੈਕਸੀਨੇਸ਼ਨ ਲੱਗਣ 'ਤੇ ਉਨ੍ਹਾਂ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਇਸ ਟੀਕਾਕਰਨ ਮੁਹਿੰਮ 'ਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ | ਜਿਨ੍ਹਾਂ 'ਚ ਰੋਪੜ ਦੀ ਇਕ ਸੰਸਥਾ ਏਕਨੂਰ ...
ਨੂਰਪੁਰ ਬੇਦੀ, 22 ਅਕਤੂਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਆਮ ਆਦਮੀ ਪਾਰਟੀ ਦੇ ਬੁਲਾਰੇ ਵਕੀਲ ਦਿਨੇਸ਼ ਚੱਢਾ ਨੇ ਅਨਾਜ ਮੰਡੀ ਤਖ਼ਤਗੜ੍ਹ ਦਾ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਕਿਸਾਨਾਂ ਤੇ ਆੜ੍ਹਤੀਆਂ ਨਾਲ ਮੰਡੀ 'ਚ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ...
ਰੂਪਨਗਰ, 22 ਅਕਤੂਬਰ (ਸਤਨਾਮ ਸਿੰਘ ਸੱਤੀ)-ਰੋਪੜ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵਲੋਂ ਪਿਛਲੇ ਦਿਨੀਂ ਸਵਰਗਵਾਸ ਹੋਏ ਕਰਨਲ ਦਿਆਲ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ | ਡਾ. ਚੀਮਾ ਸਥਾਨਕ ...
ਮੋਰਿੰਡਾ, 22 ਅਕਤੂਬਰ (ਪਿ੍ਤਪਾਲ ਸਿੰਘ) ਸ਼ੂਗਰ ਮਿੱਲ ਮੋਰਿੰਡਾ ਵਲੋਂ ਗੰਨੇ ਦੇ ਪਿੜਾਈ ਸੀਜ਼ਨ 2021-22 ਨਵੰਬਰ ਮਹੀਨੇ 'ਚ ਚਲਾਉਣ ਲਈ ਬੁਆਇਲਰ ਪੂਜਾ ਕੀਤਾ ਗਈ | ਇਸ ਸੰਬੰਧੀ ਸ਼ੂਗਰ ਮਿੱਲ ਮੋਰਿੰਡਾ ਦੇ ਸੁਪਰਡੈਂਟ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਜਰਨਲ ਮੈਨੇਜਰ ...
ਸ੍ਰੀ ਚਮਕੌਰ ਸਾਹਿਬ, 22 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਪਿਛਲੇ ਕਈ ਵਰਿ੍ਹਆਂ ਤੋਂ ਸ੍ਰੀ ਚਮਕੌਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਲਈ ਚੱਲਦੀ ਸਰਕਾਰੀ ਬੱਸ ਬੰਦ ਸੀ ਜੋ ਕਿ ਸ: ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਪੰਜਾਬ ਰੋਡਵੇਜ਼ ਰੂਪਨਗਰ ਵਲੋਂ ਇਹ ...
ਕੀਰਤਪੁਰ ਸਾਹਿਬ/ਬੁੰਗਾ ਸਾਹਿਬ, 22 ਅਕਤੂਬਰ (ਬੀਰਅੰਮਿ੍ਤਪਾਲ ਸਿੰਘ ਸੰਨੀ, ਸੁਖਚੈਨ ਸਿੰਘ ਰਾਣਾ)-ਬੀਤੀ 3 ਸਤੰਬਰ ਨੂੰ ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) ਵਿਖੇ ਵਾਪਰੇ ਦਰਦਨਾਕ ਹਾਦਸੇ 'ਚ ਸ਼ਹੀਦ ਹੋਣ ਵਾਲੇ 4 ਕਿਸਾਨਾਂ ਸਮੇਤ ਇਕ ਪੱਤਰਕਾਰ ਦੀਆਂ ਅਸਥੀਆਂ ਸਥਾਨਕ ...
ਸ੍ਰੀ ਚਮਕੌਰ ਸਾਹਿਬ, 22 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਗੁਰਦੁਆਰਾ ਸ਼ੋ੍ਰਮਣੀ ਸ਼ਹੀਦ ਬਾਬਾ ਸੰਗਤ ਸਿੰਘ ਵਿਖੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਮੀਟਿੰਗ ਜਥੇਦਾਰ ਹਰਵੇਲ ਸਿੰਘ ਮਾਧੋਪੁਰ ਕੌਮੀ ਸੀਨੀਅਰ ਮੀਤ ...
ਨੂਰਪੁਰ ਬੇਦੀ, 22 ਅਕਤੂਬਰ (ਵਿੰਦਰ ਪਾਲ ਝਾਂਡੀਆ)-ਵਿਧਾਨ ਸਭਾ ਹਲਕਾ ਰੂਪਨਗਰ ਤੋਂ ਸ਼ੋ੍ਰਮਣੀ ਅਕਾਲੀ ਦਲ (ਬ) ਤੇ ਬਹੁਜਨ ਸਮਾਜ ਪਾਰਟੀ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਐਲਾਨੇ ਗਏ ਸਾਂਝੇ ਉਮੀਦਵਾਰ ਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਹੱਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX