ਮਜੀਠਾ, 22 ਅਕਤੂਬਰ (ਮਨਿੰਦਰ ਸਿੰਘ ਸੋਖੀ)-ਪੰਜਾਬ ਵਿਚ ਮੌਜੂਦਾ ਸੱਤਾਧਾਰੀ ਕਾਂਗਰਸ ਪਾਰਟੀ ਦੀ ਆਪਸੀ ਖਿੱਚੋਤਾਣ ਵਿਚ ਸੂਬੇ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਕਾਬੂ ਤੋਂ ਬਾਹਰ ਹੋਈ ਪਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਤੇ ਦਿਨ ਪਠਾਨਕੋਟ ਵਿਚ ਕਾਂਗਰਸ ਦੇ ਵਿਧਾਇਕ ਵਲੋਂ ਆਪਣੇ ਹਲਕੇ ਦੇ ਨੌਜਵਾਨ ਵੋਟਰ ਨੂੰ ਸ਼ਰੇਆਮ ਲੋਕਾਂ ਵਿਚ ਥੱਪੜ੍ਹ ਮਾਰੇ ਜਾਣ ਦੇ ਪ੍ਰਤੀਕਰਮ ਵਜੋਂ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਸਥਾਨਕ ਸਾਬਕਾ ਪ੍ਰਧਾਨ ਤੇ ਕੌਂਸਲਰ ਤਰੁਨ ਕੁਮਾਰ ਦੇ ਗ੍ਰਹਿ ਵਿਖੇ ਨਗਰ ਕੌਂਸਲ ਮਜੀਠਾ ਦੇ ਕੌਂਸਲਰਾਂ ਅਤੇ ਪਤਵੰਤਿਆਂ ਨਾਲ ਵਿਸ਼ੇਸ਼ ਭੇਂਟ ਵਾਰਤਾ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਤੇ ਕਿਸੇ ਦੀ ਕੋਈ ਲਗਾਮ ਨਹੀਂ ਹੈ ਜਦ ਚਾਹੇ ਕਿਸੇ ਵੀ ਵੋਟਰ ਦੇ ਗਲ ਪੈ ਜਾਂਦੇ ਹਨ, ਇਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਰਿਹਾ | ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਿਧਾਇਕ ਸ਼ਰੇਆਮ ਸੰਵਿਧਾਨ ਅਤੇ ਲੋਕਤੰਤਰ ਦੀਆਂ ਧੱਜੀਆਂ ਉਡਾ ਰਹੇ ਹਨ | ਜਦ ਕਿ ਵਿਧਾਇਕ ਨੂੰ ਆਪਣੇ ਹਲਕੇ ਦੇ ਵੋਟਰ ਦਾ ਧੰਨਵਾਦ ਕਰਨਾ ਚਾਹੀਦਾ ਸੀ ਕਿ ਉਸ ਨੇ ਹਲਕੇ ਵਿਚ ਵਿਧਾਇਕ ਵਲੋਂ ਕੀਤੇ ਕੰਮਾਂ ਦਾ ਹਿਸਾਬ ਪੁਛਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਰ ਰੋਜ਼ ਆਮ ਸ਼ਹਿਰੀਆਂ ਨੂੰ ਗੈਂਗਸਟਰਾਂ ਵਲੋਂ ਮਾਰਿਆ ਕੁੱਟਿਆ ਜਾ ਰਿਹਾ ਹੈ ਪਰ ਪੰਜਾਬ ਦੇ ਮੰਤਰੀ ਅਤੇ ਵਿਧਾਇਕ ਸਿਰਫ ਆਪਣੀਆਂ ਕੁਰਸੀਆਂ ਬਚਾਉਣ ਵਿਚ ਰੁੱਝੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੇ ਆਗੂਆਂ ਦੀ ਮਨੋਬਿਰਤੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਇਸ ਵਾਰ 2022 ਦੀਆਂ ਚੋਣਾਂ ਵਿਚ ਕਾਂਗਰਸ ਦੇ ਵਿਰੁੱਧ ਵੋਟਾਂ ਪਾਕੇ ਆਪਣਾ ਹਿਸਾਬ ਚੁਕਤਾ ਕਰ ਲੈਣਗੇ | ਉਨ੍ਹਾਂ ਨੇ ਦਾਅਵੇ ਨਾਲ ਕਿਹਾ ਕਿ 2022 ਵਿਚ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗੱਠਜੋੜ ਦੀ ਸਰਕਾਰ ਆਉਣ 'ਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇਗਾ | ਇਸ ਮੌਕੇ ਉਨ੍ਹਾਂ ਲੋਕਾਂ ਦੀਆਂ ਦੁੱਖ ਤਕਲੀਫਾਂ ਵੀ ਸੁਣੀਆਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਬਣਦੀ ਯੋਗ ਕਾਰਵਾਈ ਲਈ ਵੀ ਕਿਹਾ | ਇਸ ਮੌਕੇ ਓ. ਐਸ. ਡੀ. ਮੇਜ਼ਰ ਸ਼ਿਵਚਰਨ ਸਿੰਘ, ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪ੍ਰਾਸ਼ਰ, ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਜੋਧ ਸਿੰਘ ਸਮਰਾ, ਸਰਕਲ ਪ੍ਰਧਾਨ ਜਤਿੰਦਰਪਾਲ ਸਿੰਘ ਹਮਜਾ, ਸਾਬਕਾ ਪ੍ਰਧਾਨ ਤਰੁਨ ਕੁਮਾਰ ਅਬਰੋਲ, ਸੀਨੀਅਰ ਮੀਤ ਪ੍ਰਧਾਨ ਪਿ੍ੰਸ ਨਈਅਰ, ਕੌਂਸਲਰ ਬਿੱਲਾ ਸ਼ਾਹ ਆੜ੍ਹਤੀਆ, ਸਾਬਕਾ ਕੌਂਸਲਰ ਅਜੈ ਚੋਪੜ੍ਹਾ, ਸਿਟੀ ਸਰਕਲ ਪ੍ਰਧਾਨ ਭਾਮਾ ਸ਼ਾਹ, ਨਰੇਸ਼ ਕੁਮਾਰ, ਸਾਬਕਾ ਵਾਈਸ ਚੇਅਰਮੈਨ ਦੁਰਗਾ ਦਾਸ, ਹਰਜੀਤ ਸਿੰਘ ਗਿੱਲ, ਕ੍ਰਿਸ਼ਨ ਨਈਅਰ, ਹਰਦੇਵ ਸਿੰਘ, ਕੁਲਵੰਤ ਸਿੰਘ ਬੈਂਕ ਵਾਲਾ, ਕਵਲਦੀਪ ਸਿੰਘ ਲਾਲੀ, ਡਾ: ਚਰਨਜੀਤ ਮਜੀਠਾ, ਸੋਨੂੰ ਸਰਾਫ, ਬੱਬ ਕਹੇੜ੍ਹ, ਉਂਕਾਰ ਸ਼ਰਮਾ, ਅਰੁਨ ਭੱਲਾ, ਸ਼ੈਂਕੀ ਅਰੋੜਾ, ਪਵਨ ਮਹਾਜਨ, ਗੁਰਪ੍ਰੀਤ ਸਿੰਘ ਪਿੰਟੂ, ਪਵਨ ਅਰੋੜਾ, ਬਿ੍ਜ ਮੋਹਨ ਖੁੱਲਰ, ਗਗਨ ਅਰੋੜਾ, ਵਿਜ ਮਹਾਜਨ, ਲਾਲੀ ਕਾਮਰੇਡ, ਦੀਪਕ ਤਕਿਆਰ, ਰਿੰਕੂ ਨੰਦਾ, ਆਤਮ ਸੋਹੀ, ਮਨੀ, ਪਵਨ ਸ਼ਰਮਾ, ਆਦਿ ਅਕਾਲੀ ਵਰਕਰ ਹਾਜ਼ਰ ਸਨ |
ਅਜਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਥਾਨਕ ਭਗਤ ਨਾਮਦੇਵ ਕਾਲੋਨੀ ਵਿਖੇ ਸਥਿਤ ਏਾਜਲ ਪੈਰਾਡਾਈਜ਼ ਸਕੂਲ ਵਿਖੇ ਐੱਮ. ਡੀ ਪ੍ਰਦੀਪ ਕੁਮਾਰ ਬੰਟਾ ਦੀ ਅਗਵਾਈ ਹੇਠ ਸਮੂਹ ਸਟਾਫ ਤੇ ਵਿਦਿਆਰਥੀਆਂ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ...
ਅਟਾਰੀ, 22 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਪਿੰਡ ਛਿੱਡਣ ਤੋਂ ਦਾਣਾ ਮੰਡੀ ਅਟਾਰੀ ਵਿਖੇ ਝੋਨਾ ਲੈ ਕੇ ਆ ਰਹੇ ਕਿਸਾਨ ਦਾ ਅਟਾਰੀ-ਵਾਹਗਾ ਹਾਈਵੇ 'ਤੇ ਟਰੈਕਟਰ ਹਾਦਸਾਗ੍ਰਸਤ ਹੋ ਗਿਆ | ਜਾਣਕਾਰੀ ਅਨੁਸਾਰ 3630 ਨਿਊ ਹਾਲੈਂਡ ...
ਰਈਆ, 22 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਅੱਜ ਪਿੰਡ ਫੇਰੂਮਾਨ ਵਿੱਖੇ ਮਲੂਕ ਸਿੰਘ ਸਰਪੰਚ ਫੇਰੂਮਾਨ ਅਤੇ ਭਗਵਾਨ ਸਿੰਘ ਸਰਪੰਚ ਫੇਰੂਮਾਨ ਖੁਰਦ ਦੀ ਅਗਵਾਈ ਹੇਠ ਇਕ ਸਾਂਝੇ ਤੌਰ 'ਤੇ ਸਮਾਗਮ ਕਰਵਾਇਆ ਗਿਆ | ਜਿਸ ਵਿਚ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ...
ਬਾਬਾ ਬਕਾਲਾ ਸਾਹਿਬ, 22 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਮੁੱਖ ਖੇਤੀਬਾੜੀ ਅਫਸਰ ਡਾ: ਕੁਲਜੀਤ ਸਿੰਘ ਸੈਣੀ ਦੀਆਂ ਦਿਸ਼ਾ ਨਿਰਦੇਸ਼ਾਂ ਤਹਿਤ ਡਾ: ਸਤਿਬੀਰ ਸਿੰਘ ਬਲਾਕ ਖੇਤੀਬਾੜੀ ਅਫਸਰ ਬਾਬਾ ਬਕਾਲਾ ਸਾਹਿਬ ਦੀ ਅਗਵਾਈ ਹੇਠ ਡਾ: ਰਣਜੀਤ ਸਿੰਘ ਸਿੱਧੂ ...
ਬਾਬਾ ਬਕਾਲਾ ਸਾਹਿਬ, 22 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪਿਛਲੇ ਦਿਨੀਂ ਪਿੰਡ ਭਲਾਈਪੁਰ ਡੋਗਰਾਂ ਦੇ ਸਾਬਕਾ ਸਰਪੰਚ ਮੁਖਤਿਆਰ ਸਿੰਘ ਦੀ ਮੌਤ ਹੋ ਗਈ ਸੀ, ਉਨ੍ਹਾਂ ਦੀ ਮੌਤ ਦਾ ਅਫਸੋਸ ਕਰਨ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ...
ਜੇਠੂਵਾਲ/ਜੈਂਤੀਪੁਰ , 22 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ, ਭੁਪਿੰਦਰ ਸਿੰਘ ਗਿੱਲ)-ਬ੍ਰਹਮ ਗਿਆਨੀ ਤੇ ਪੁੱਤਰਾ ਦੇ ਦਾਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋ੍ਰਮਣੀ ਕਮੇਟੀ ਦੇ ਸਹਿਯੋਗ ਨਾਲ ਸਪੋਰਟਸ ਕਲੱਬ ਬਾਬਾ ਬੁੱਢਾ ਸਾਹਿਬ ...
ਜੇਠੂਵਾਲ/ਜੈਂਤੀਪੁਰ, 22 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ, ਭੁਪਿੰਦਰ ਸਿੰਘ ਗਿੱਲ)-ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਤੇ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਮਨਾਏ ਜਨਮ ਦਿਹਾੜੇ 'ਤੇ ਸਮੂਹ ਸੰਗਤਾ ਨੂੰ ...
ਅਟਾਰੀ, 22 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਲਾਗੂ ਕਰਨ ਲਈ ਚੀਫ਼ ਇੰਜ਼ੀਨੀਅਰ ਬਾਰਡਰ ਜ਼ੋਨ ਸਕੱਤਰ ਸਿੰਘ ਢਿੱਲੋਂ, ਡਿਪਟੀ ਚੀਫ਼ ਇੰਜ਼ੀਨੀਅਰ ਜੀ. ਐਸ. ਖੈੈਹਰਾ ਅਤੇ ਐਡੀਸ਼ਨਲ ਐਸ. ਈ. ਇੰਜ਼ੀਨੀਅਰ ਹਰਜੀਤ ਸਿੰਘ ਦੇ ...
ਟਾਂਗਰਾ, 22 ਅਕਤੂਬਰ (ਹਰਜਿੰਦਰ ਸਿੰਘ ਕਲੇਰ)-ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿਚ ਬੇਘਰੇ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਵੰਡਣ ਨੂੰ ਲੈ ਕੇ ਪਿੰਡ ਚੌਹਾਨ ਵਿਖੇ ਨਿਸ਼ਚਿਤ ਕੀਤੀ ਗਈ ਜ਼ਮੀਨ 'ਤੇ ਵਾਹੀ ਕਰ ਰਹੇ ਕਿਸਾਨ ਦੇ ਘਰ ਅੱਗੇ ਮਜ਼ਦੂਰਾਂ ਵਲੋਂ ਵੱਡੀ ਗਿਣਤੀ ...
ਬਾਬਾ ਬਕਾਲਾ ਸਾਹਿਬ 22 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸ: ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਕਸਬਾ ਬੁਤਾਲਾ ਵਿਖੇ 2 ਕਿਲੋਵਾਟ ਤੱਕ ਬਿਜਲੀ ਦੇ ਜੋ ਬਕਾਇਆ ਬਿੱਲ ਹਨ, ਉਸਦੀ ਮੁਆਫੀ ਲਈ ਮਹਿਕਮੇ ਵਲੋਂ ...
ਖਿਲਚੀਆਂ, 22 ਅਕਤੂਬਰ (ਕਰਮਜੀਤ ਸਿੰਘ ਮੁੱਛਲ)-ਕਾਂਗਰਸ ਦੇ ਪਠਾਨਕੋਟ ਹਲਕਾ ਭੋਆ ਤੋਂ ਬੇਲਗਾਮ ਹੋਏ ਵਿਧਾਇਕ ਜੋਗਿੰਦਰ ਪਾਲ ਵਲੋਂ ਦਲਿਤ ਨੌਜਵਾਨ ਹਰਸ਼ ਦੇ ਸਵਾਲ ਪੁੱਛਣ ਸਮੇਂ ਥੱਪੜਾਂ ਦੀ ਝੜੀ ਲਾ ਕੇ ਧੱਕੇਸ਼ਾਹੀ ਤੇ ਗ਼ੈਰ ਕਾਨੂੰਨੀ ਕਾਰਵਾਈ ਨਾਲ ਬੇਇੱਜ਼ਤ ਕਰਨ ...
ਗੱਗੋਮਾਹਲ, 22 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਤੋਂ ਅਲੌਕਿਕ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX