ਪਟਿਆਲਾ, 22 ਅਕਤੂਬਰ (ਮਨਦੀਪ ਸਿੰਘ ਖਰੌੜ)-ਪਹਿਲਾਂ ਹੀ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਇਕ ਹੋਰ ਵਿਆਹ ਤੇ ਰੋਕਾ ਕਰਵਾ ਕੇ 2 ਲੜਕੀਆਂ ਨਾਲ ਸਬੰਧ ਰੱਖਣ ਦੇ ਆਪਣੇ ਹੀ ਬੁਣੇ ਜਾਲ 'ਚ ਫਸੇ ਮੁਲਜ਼ਮ ਵਲੋਂ ਡੇਢ ਮਹੀਨੇ ਦੌਰਾਨ ਦੋ ਲੜਕੀਆਂ ਦੀ ਨਾਈਟਰੋਜਨ ਗੈਸ ਨਾਲ ਹੱਤਿਆ ਕਰਨ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਮੁਲਜ਼ਮ ਦੇ ਲੁਕੇ ਅਪਰਾਧਾਂ ਦਾ ਪਟਿਆਲਾ ਦੇ ਸੀ.ਆਈ.ਏ. ਮੁਖੀ ਇੰਸਪੈਕਟਰ ਸਮਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਪਰਦਾਫਾਸ਼ ਕੀਤਾ ਹੈ | ਇਸ ਕੇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਨਵਨਿੰਦਰਪ੍ਰੀਤਪਾਲ ਸਿੰਘ ਦਾ ਸਾਲ 2018 'ਚ ਵਿਆਹ ਹੋਇਆ ਸੀ | ਮੁਲਜ਼ਮ ਨੇ ਪਹਿਲਾਂ ਸੁਖਜੀਤ ਕੌਰ ਵਾਸੀ ਸੁਨਾਮ ਨਾਲ ਵਿਆਹ ਕਰਵਾਇਆ ਸੀ | ਸੁਖਜੀਤ ਕੌਰ 6 ਮਹੀਨਿਆਂ ਦੀ ਗਰਭਵਤੀ ਹੋਣ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਆਪਣੇ ਅਰਬਨ ਅਸਟੇਟ ਪਟਿਆਲਾ ਵਿਖੇ ਘਰ 'ਚ ਰੱਖਿਆ ਹੋਇਆ ਸੀ | ਜਦੋਂ ਮੁਲਜ਼ਮ ਨੇ ਆਪਣੇ ਆਪ ਨੂੰ ਬਣਾਏ ਦੋਹਰੇ ਸਬੰਧਾਂ 'ਚ ਫਸਿਆ ਮਹਿਸੂਸ ਕੀਤਾ ਤਾਂ ਉਸ ਨੇ ਸੁਖਜੀਤ ਕੌਰ ਨੂੰ ਮਾਰਨ ਦੀ ਵਿਉਂਤ ਬਣਾਈ | ਸਾਜ਼ਿਸ਼ ਤਹਿਤ ਮੁਲਜ਼ਮ ਨੇ ਸੁਖਜੀਤ ਕੌਰ ਨੂੰ ਕਿਹਾ ਕਿ ਗਰਭ ਅਵਸਥਾ 'ਚ ਆਕਸੀਜਨ ਗੈਸ ਨਾਲ ਸਾਹ ਲੈਣਾ ਸਿਹਤ ਲਈ ਚੰਗਾ ਹੁੰਦਾ ਹੈ | ਜਿਸ ਤਹਿਤ ਮੁਲਜ਼ਮ ਨੇ 19 ਸਤੰਬਰ 2021 ਦੀ ਰਾਤ ਸੁਖਜੀਤ ਕੌਰ ਦੇ ਮੂੰਹ 'ਤੇ ਮਾਸਕ ਲਗਾ ਕੇ ਉਸ ਨੂੰ ਨਾਈਟਰੋਜਨ ਗੈਸ ਲਗਾ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ | ਨਵਨਿੰਦਰਪ੍ਰੀਤ ਸਿੰਘ ਨੇ ਸੁਖਜੀਤ ਦੇ ਘਰਵਾਲਿਆਂ ਨੂੰ ਕਿਹਾ ਕਿ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਤੇ ਉਸ ਦਾ ਸਸਕਾਰ ਕਰਵਾ ਦਿੱਤਾ | ਇਸੇ ਤਰ੍ਹਾਂ ਮੁਲਜ਼ਮ ਨੇ ਬਠਿੰਡਾ ਦੀ ਰਹਿਣ ਵਾਲੀ ਛਪਿੰਦਰਪਾਲ ਕੌਰ ਨਾਲ ਸਬੰਧ ਬਣਾ ਕੇ ਉਸ ਨਾਲ ਰੋਕਾ ਵੀ ਕਰਵਾ ਕੇ 20 ਅਕਤੂਬਰ ਨੂੰ ਵਿਆਹ ਦੀ ਤਰੀਕ ਵੀ ਤੈਅ ਕਰ ਦਿੱਤੀ ਸੀ | ਪਰੰਤੂ ਉਸ ਦੇ ਸ਼ਾਦੀਸ਼ੁਦਾ ਹੋਣ ਬਾਰੇ ਪਤਾ ਲੱਗਣ ਦੇ ਡਰ ਤੋਂ ਮੁਲਜ਼ਮ ਨੇ ਛਪਿੰਦਰਪਾਲ ਕੌਰ ਨੂੰ ਬਠਿੰਡਾ ਤੋਂ ਖ਼ਰੀਦੋ ਫ਼ਰੋਖ਼ਤ ਕਰਨ ਲਈ ਪਟਿਆਲਾ ਬੁਲਾਇਆ ਸੀ | ਸਾਜ਼ਿਸ਼ ਤਹਿਤ ਮੁਲਜ਼ਮ ਨੇ ਨਾਈਟਰੋਜਨ ਗੈਸ ਦੇ ਸਿਲੰਡਰ ਦਾ ਪ੍ਰਬੰਧ ਕੀਤਾ | ਬਾਅਦ 'ਚ ਛਪਿੰਦਰਪਾਲ ਕੌਰ ਨੂੰ ਵਿਸ਼ਵਾਸ 'ਚ ਲੈ ਕੇ ਕਿਹਾ ਕਿ ਆਕਸੀਜਨ ਗੈਸ ਲੈਣ ਨਾਲ ਚਿਹਰੇ ਦੀ ਚਮਕ ਵੱਧ ਜਾਂਦੀ ਹੈ | ਮੁਲਜ਼ਮ ਦੀਆਂ ਗੱਲਾਂ 'ਚ ਆਈ ਛਪਿੰਰਪਾਲ ਕੌਰ ਦੇ ਨਾਈਟਰੋਜਨ ਗੈਸ ਦਾ ਮਾਸਕ ਮੂੰਹ 'ਤੇ ਲਗਾ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ | ਸਾਜ਼ਿਸ਼ ਤਹਿਤ ਮੁਲਜ਼ਮ ਨੇ 2 ਦਿਨ ਪਹਿਲਾਂ ਹੀ ਆਪਣੇ ਕਮਰੇ ਦੇ ਬੈੱਡ ਨੀਚੇ ਟੋਆ ਪੁੱਟ ਕੇ ਰੱਖਿਆ ਹੋਇਆ ਸੀ | ਇਸੇ ਟੋਏ 'ਚ ਮੁਲਜ਼ਮ ਨੇ ਛਪਿੰਦਰਪਾਲ ਕੌਰ ਦੀ ਲਾਸ਼ ਨੂੰ ਮਿੱਟੀ ਪਾਕੇ ਦੱਬ ਦਿੱਤਾ ਅਤੇ ਲੜਕੀ ਦੇ ਘਰਵਾਲਿਆਂ ਨੂੰ ਕਹਿ ਦਿੱਤਾ ਕਿ ਛਪਿੰਦਰਪਾਲ ਕੌਰ ਉਸ ਤੋਂ ਨਾਰਾਜ਼ ਹੋਕੇ ਕਿਧਰੇ ਚਲੀ ਗਈ ਹੈ | ਲੜਕੀ ਬਾਰੇ ਪਤਾ ਨਾ ਲੱਗਣ ਕਾਰਨ ਛਪਿੰਦਰਪਾਲ ਕੌਰ ਦੇ ਪਿਤਾ ਨੇ ਥਾਣਾ ਅਰਬਨ ਅਸਟੇਟ 'ਚ ਸ਼ਿਕਾਇਤ ਦਰਜ ਕਰਵਾਈ ਸੀ | ਜਿਸ ਤਹਿਤ ਪੁਲਿਸ ਨੇ ਮੁਲਜ਼ਮ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਮੁਲਜ਼ਮ ਨਵਨਿੰਦਰਪਾਲ ਸਿੰਘ ਦੇ ਘਰ ਅਰਬਨ ਅਸਟੇਟ ਚੋਂ ਲੜਕੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ | ਐੱਸ.ਐੱਸ.ਪੀ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਕੇਸ ਨੂੰ ਹੱਲ ਕਰਨ ਲਈ ਉਨ੍ਹਾਂ ਐੱਸ.ਪੀ.ਡੀ. ਮਹਿਤਾਬ ਸਿੰਘ ਦੀ ਅਗਵਾਈ 'ਚ ਡੀ.ਐਸ.ਪੀ. ਸਿਟੀ-2 ਸੌਰਵ ਜਿੰਦਲ, ਡੀ.ਐਸ.ਪੀ. ਡੀ. ਮੋਹਿਤ ਅਗਰਵਾਲ, ਸੀ.ਆਈ.ਏ. ਦੇ ਮੁਖੀ ਸਮਿੰਦਰ ਸਿੰਘ ਅਤੇ ਥਾਣਾ ਅਰਬਨ ਅਸਟੇਟ ਦੇ ਮੁਖੀ ਰੌਣੀ ਸਿੰਘ ਦੀ ਅਗਵਾਈ 'ਚ ਪੁਲਿਸ ਟੀਮ ਗਠਿਤ ਕੀਤੀ | ਇਸ ਕੇਸ ਨੂੰ ਉਕਤ ਪੁਲਿਸ ਨੇ ਹੱਲ ਕਰ ਕੇ ਮੁਲਜ਼ਮ ਨੂੰ ਆਪਣੇ ਅਸਲ ਅੰਜਾਮ ਤੱਕ ਪਹੁੰਚਾਇਆ ਹੈ |
ਪਟਿਆਲਾ, 22 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਤੇ ਉਮੀਦਵਾਰ ਹਰਪਾਲ ਜੁਨੇਜਾ ਅੱਜ ਸਰਕਾਰੀ ਕਾਲਜ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਪੰਜਾਬ ਵਲੋਂ ਸਰਕਾਰੀ ਮਹਿੰਦਰਾ ਕਾਲਜ ਵਿਖੇ ਸਟਾਫ਼ ਵਲੋਂ ...
ਪਟਿਆਲਾ, 22 ਅਕਤੂਬਰ (ਮਨਦੀਪ ਸਿੰਘ ਖਰੌੜ)-ਵਿਆਹੁਤਾ ਨੂੰ ਹੋਰ ਦਹੇਜ ਲਿਆਉਣ ਲਈ ਤੰਗ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤ ਦੀ ਸ਼ਿਕਾਇਤ 'ਤੇ ਉਸ ਦੇ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਇਸ ਸਬੰਧੀ ਪੀੜਤ ਹਰਮਨਦੀਪ ਕੌਰ ਵਾਸੀ ਬਨੂੜ ਨੇ ...
ਰਾਜਪੁਰਾ, 22 ਅਕਤੂਬਰ (ਜੀ.ਪੀ.ਸਿੰਘ)-ਇੱਥੋਂ ਨੇੜਲੇ ਪਿੰਡ ਮਦਨਪੁਰ ਚਲਹੇੜੀ ਵਿਖੇ ਐਕਸਾਈਜ਼ ਵਿਭਾਗ ਤੇ ਸ਼ੰਭੂ ਪੁਲਿਸ ਨੇ ਇਕ ਘਰ 'ਚ ਛਾਪਾਮਾਰੀ ਕਰਕੇ 26 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 1 ਵਿਅਕਤੀ ਨੂੰ ਕਾਬੂ ਕਰ ਲਿਆ ਹੈ | ਜਾਣਕਾਰੀ ਅਨੁਸਾਰ ਥਾਣਾ ਸ਼ੰਭੂ ਪੁਲਿਸ ਦੇ ...
ਸਮਾਣਾ, 22 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਪਿੰਡ ਨਨਹੇੜਾ 'ਚ ਸਥਿਤ ਸਰਕਾਰੀ ਸਕੂਲ 'ਚੋਂ ਐਲ ਸੀ ਡੀ ਚੋਰੀ ਕਰ ਲਏ ਜਾਣ ਦੇ ਮਾਮਲੇ 'ਚ ਘੱਗਾ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮਾਮਲੇ ਦੇ ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਗੁਰਦੀਪ ਸਿੰਘ ਨੇ ...
ਰਾਜਪੁਰਾ, 22 ਅਕਤੂਬਰ (ਰਣਜੀਤ ਸਿੰਘ)-ਦੋ ਦਿਨ ਪਹਿਲਾਂ ਸ਼ਹਿਰ ਵਿਚ ਸਿਹਤ ਵਿਭਾਗ ਦੀ ਟੀਮ ਨੇ ਹਲਵਾਈ ਦੀ ਦੁਕਾਨ 'ਤੇ ਛਾਪੇਮਾਰੀ ਕਰਕੇ ਸੈਂਪਲ ਭਰੇ ਸੀ ਅਤੇ ਲੈਬੋਰੇਟਰੀ ਭੇਜ ਦਿਤੇ ਸੀ ਪਰ ਸਿਹਤ ਵਿਭਾਗ ਦੀ ਟੀਮ ਦੇ ਮੈਂਬਰ ਫੂਡ ਸੇਫ਼ਟੀ ਅਫ਼ਸਰ ਨੇ ਆਪਣੇ ਅਫ਼ਸਰਾਂ ਦੇ ...
ਨਾਭਾ, 22 ਅਕਤੂਬਰ (ਕਰਮਜੀਤ ਸਿੰਘ)-ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜਾ ਜੀ ਨੇ ਗੁਰਮੁਖੀ/ ਪੰਜਾਬੀ ਭਾਸ਼ਾ ਨੂੰ ਪ੍ਰਗਟ ਕਰਕੇ ਸਾਨੂੰ ਵਿਸ਼ੇਸ਼ ਭਾਸ਼ਾ ਦੀ ਦਾਤ ਬਖ਼ਸ਼ਸ਼ ਕੀਤੀ | ਜਿਸ ਨੂੰ ਗੁਰਮੁਖੀ/ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਕਰਕੇ ...
ਸਮਾਣਾ, 22 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮਾਣਾ ਫ਼ਤਿਹ ਦਿਵਸ ਸਬੰਧੀ ਕਰਵਾਏ ਜਾ ਰਹੇ ਵੱਖ-ਵੱਖ ਪਿੰਡਾਂ 'ਚ ਲੜੀਵਾਰ ਧਾਰਮਿਕ ...
ਬਨੂੜ, 22 ਅਕਤੂਬਰ (ਭੁਪਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਉੱਤੇ ਪੰਜਾਬ ਦੀ ਕਾਂਗਰਸ ਸਰਕਾਰ ਮੰਡੀਆਂ ਵਿਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵੱਧ ਨਮੀ ਦੇ ਨਾਮ ...
ਬਨੂੜ, 22 ਅਕਤੂਬਰ (ਭੁਪਿੰਦਰ ਸਿੰਘ)-ਬਨੂੜ ਤੇਪਲਾ ਮਾਰਗ 'ਤੇ ਸਥਿਤ ਸ਼ਿਵਾ ਹਸਪਤਾਲ ਕੋਲ ਮੋਟਰਸਾਈਕਲ ਤੇ ਕਾਰ ਦਰਮਿਆਨ ਵਾਪਰੇ ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਬੀਤੀ ਰਾਤ ਇਕ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ...
ਪਟਿਆਲਾ, 22 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਤੋਂ ਬਾਅਦ ਪਟਿਆਲਾ ਸ਼ਹਿਰ ਤੋਂ ਆਗਾਮੀ ਵਿਧਾਨ ਸਭਾ ਦੀ ਚੋਣ ਕੌਣ ਲੜੇਗਾ ਇਹ ਇੱਕ ਵੱਡਾ ਸਵਾਲ ਪੈਦਾ ਹੋ ਗਿਆ ਹੈ | ਇਸ ਭੰਬਲਭੂਸੇ ਵਾਲੀ ਸਥਿਤੀ ਨੂੰ ਲੈ ਕੇ ਰਾਜਨੀਤੀ ...
ਰਾਜਪੁਰਾ, 22 ਅਕਤੂਬਰ (ਰਣਜੀਤ ਸਿੰਘ)-ਸ਼ਹਿਰ 'ਚ ਸੀਵਰੇਜ, ਪੀਣ ਵਾਲੇ ਪਾਣੀ ਅਤੇ ਹੋਰ ਵਿਕਾਸ ਦੇ ਕੰਮਾਂ 'ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਸੁੱਖ-ਸਹੂਲਤਾਂ ਦੇਣ ਲਈ ਖ਼ਜ਼ਾਨੇ ਦਾ ਸ਼ਟਰ ਖੋਲ੍ਹ ਦਿਤਾ ਹੈ | ਇਹਨਾਂ ...
ਪਟਿਆਲਾ, 22 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਗੁਰਮਤਿ ਕਾਲਜ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੂਰੇ ਸਾਲ ਭਰ ਲਈ ਗੁਰਮਤਿ ਸੰਗੀਤ ਵਰਕਸ਼ਾਪ ਉਲੀਕੀ ਗਈ ਹੈ | ਸਾਲ ਭਰ ਚੱਲਣ ਵਾਲੀ ਇਸ ਵਰਕਸ਼ਾਪ ਵਿਚ ਸ੍ਰੀ ਗੁਰੂ ਗ੍ਰੰਥ ...
ਪਾਤੜਾਂ, 22 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਲੱਖਾ ਸਿਧਾਣਾ ਅਤੇ ਉਸ ਦੀ ਟੀਮ ਵਲੋਂ ਬਾਹਰੀ ਸੂਬਿਆਂ ਤੋਂ ਪੰਜਾਬ 'ਚ ਆ ਰਹੇ ਬਾਸਮਤੀ ਦੇ ਟਰੱਕਾਂ ਨੂੰ ਰੋਕੇ ਜਾਣ ਦੇ ਰੋਸ ਵਜੋਂ ਸੇਲਾ ਪਲਾਂਟ ਵਾਲਿਆਂ ਨੇ ਹੜਤਾਲ ਕਰਕੇ ਇਸ ਸਬੰਧੀ ਜਦੋਂ ਤੱਕ ਇਸ ਬਾਰੇ ਕੋਈ ਫ਼ੈਸਲਾ ...
ਸਮਾਣਾ, 22 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਪੈਸੇ ਦੁੱਗਣੇ ਕਰਨ ਦਾ ਝਾਂਸਾ ਦਿੰਦੇ ਹੋਏ ਫ਼ਰਜ਼ੀ ਕੰਪਨੀ 'ਚ ਤਿੰਨ ਲੱਖ ਰੁਪਏ ਲਗਵਾ ਕੇ ਕੀਤੀ ਗਈ ਠੱਗੀ ਦੇ ਇਕ ਮਾਮਲੇ 'ਚ ਸਿਟੀ ਪੁਲਿਸ ਨੇ ਪਤੀ-ਪਤਨੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਦੋਸ਼ੀਆਂ 'ਚ ਜਗਦੀਸ਼ ...
ਪਟਿਆਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਸੂਬੇ ਦੀ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦੇਣਾ ਤਾਂ ਦੂਰ ਦੀ ਗੱਲ ਉਲਟਾ ਲੁੱਟਿਆ ਹੈ ਅਤੇ ਜਦੋਂ ਵਾਰੀ ਲੋਕਾਂ ਦੇ ਵਿਕਾਸ ਕੰਮ ਕਰਨ ਦੀ ਆਉਂਦੀ ਹੈ ਤਾਂ ਕਾਂਗਰਸੀ ਮੰਤਰੀ ਖ਼ਜ਼ਾਨਾ ਖਾਲੀ ਹੋਣ ਦੀ ਗੱਲ ਕਹਿ ਕੇ ...
ਰਾਜਪੁਰਾ, 22 ਅਕਤੂਬਰ (ਜੀ.ਪੀ. ਸਿੰਘ)-ਅੱਜ ਸਥਾਨਕ ਗੁਰਦੁਆਰਿਆਂ 'ਚ ਗੁਰੂ ਰਾਮ ਦਾਸ ਜੀ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਇਆ ਗਿਆ | ਜਿਸ ਵਿਚ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਈਆਂ | ਇਸੇ ਤਰ੍ਹਾਂ ਸਥਾਨਕ ਕੇਂਦਰੀ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰਬੰਧਕ ...
ਪਟਿਆਲਾ, 22 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਟਿਆਲਾ ਦੇ ਸਕੱਤਰ-ਕਮ-ਸੀ.ਜੇ.ਐਮ. ਪਰਮਿੰਦਰ ਕੌਰ ਨੇ ਦੱਸਿਆ ਹੈ ਕਿ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਨੂੰ ਲੈ ਕੇ 2 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਜਾਗਰੂਕਤਾ ...
ਪਟਿਆਲਾ, 22 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਦੇ ਬਦਲੇ ਕਾਂਗਰਸ ਦੇ ਰਾਜਨੀਤਕ ਸਮੀਕਰਨਾਂ ਵਿਚ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਪਟਿਆਲਾ ਵਿਚ ਸਿਆਸੀ ਕੱਦ ਕਾਫੀ ਜ਼ਿਆਦਾ ਵੱਧ ਗਿਆ ਹੈ | ਪਟਿਆਲਾ ਜ਼ਿਲੇ੍ਹ ਵਿਚ ਜਿੱਥੇ ਪਹਿਲਾਂ ਸ਼ਾਹੀ ...
ਪਟਿਆਲਾ, 22 ਅਕਤੂਬਰ (ਅਜੀਤ ਬਿਉਰੋ)-ਲੰਘੇ ਦਿਨੀਂ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਹੋਏ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਗੌਹਰ-ਏ-ਮਸਕੀਨ ਨੇ ਮੌਜੂਦਾ ਸਮੇਂ ਪਤਿਤਪੁਣੇ ਨੂੰ ਠੱਲ੍ਹ ...
ਸ਼ੁਤਰਾਣਾ, 22 ਅਕਤੂਬਰ (ਬਲਦੇਵ ਸਿੰਘ ਮਹਿਰੋਕ)-ਲੱਖਾ ਸਿਧਾਣਾ ਨੇ ਕਸਬਾ ਸ਼ੁਤਰਾਣਾ ਦੇ ਨੇੜੇ ਦਿੱਲੀ-ਸੰਗਰੂਰ ਕੌਮੀ ਮਾਰਗ 'ਤੇ ਸਥਿਤ ਟੋਲ ਪਲਾਜ਼ਾ ਉੱਪਰ ਧਰਨਾ ਲਾ ਕੇ ਬਾਹਰੀ ਸੂਬਿਆਂ ਤੋਂ ਆ ਰਹੇ ਝੋਨੇ (ਬਾਸਮਤੀ ਆਦਿ) ਦੇ ਵੱਡੀ ਗਿਣਤੀ 'ਚ ਟਰੱਕਾਂ ਨੂੰ ਰੋਕ ਦਿੱਤਾ | ...
ਭਾਦਸੋਂ, 22 ਅਕਤੂਬਰ (ਗੁਰਬਖ਼ਸ਼ ਸਿੰਘ ਵੜੈਚ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵਲੋਂ 2 ਕਿੱਲੋਵਾਟ ਤਕ ਦੇ ਪੁਰਾਣੇ ਬਿਜਲੀ ਬਕਾਇਆ ਦੀ ਮੁਆਫ਼ੀ ਦੇ ਦਿੱਤੇ ਨਿਰਦੇਸ਼ਾਂ ਤਹਿਤ ਪਿੰਡ ਸੁਧੇਵਾਲ ਵਿਖੇ ਸਰਪੰਚ ਗੁਰਮੀਤ ਸਿੰਘ ਮਿੱਠੂ ਦੀ ...
ਪਟਿਆਲਾ, 22 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਬੀ. ਟੈਂਕ ਲਾਗੇ ਇਕ ਘਰ 'ਚੋਂ 25 ਹਜ਼ਾਰ ਦੀ ਨਕਦੀ , 2 ਸੋਨੇ ਦੀਆਂ ਚੇਨਾਂ, 2 ਛਾਪਾਂ, 2 ਹਜ਼ਾਰ ਦਰੰਮ ਕਰੰਸੀ ਅਤੇ 399 ਰਿਆਲ ਕਰੰਸੀ ਕੋਈ ਪਿਛਲੇ ਦਿਨੀਂ ਚੋਰੀ ਕਰਕੇ ਲੈ ਗਿਆ ਹੈ | ਚੋਰੀ ਦੀ ਸ਼ਿਕਾਇਤ ਰਿਤੂ ਚੋਪੜਾ ਨੇ ਥਾਣਾ ...
ਪਟਿਆਲਾ, 22 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪਾਤਿਸ਼ਾਹੀ ਚੌਥੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਾਰੇ ਹੀ ਗੁਰਦੁਆਰਾ ਸਾਹਿਬਾਨ 'ਚ ਸ਼ਰਧਾਲੂਆਂ ਨੇ ਮੱਥਾ ਟੇਕਿਆ ਤੇ ਕੀਰਤਨ ਸਰਵਣ ਕੀਤਾ | ...
ਪਟਿਆਲਾ, 22 ਅਕਤੂਬਰ(ਧਰਮਿੰਦਰ ਸਿੰਘ ਸਿੱਧੂ)-ਨਵੋਦਿਆ ਵਿਦਿਆਲਿਆ 'ਚ ਵਿੱਦਿਅਕ ਸੈਸ਼ਨ 2022-23 ਲਈ 6ਵੀਂ ਜਮਾਤ ਅਤੇ 9ਵੀਂ ਜਮਾਤ 'ਚ ਖਾਲੀ ਸੀਟਾਂ ਵਿਚ ਦਾਖ਼ਲੇ ਲਈ ਆਨ ਲਾਈਨ ਅਰਜ਼ੀਆਂ ਲਈ ਮੰਗ ਕੀਤੀ ਗਈ ਹੈ | ਇਹ ਜਾਣਕਾਰੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ...
ਰਾਜਪੁਰਾ, 22 ਅਕਤੂਬਰ (ਜੀ.ਪੀ. ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਰਾਜਪੁਰਾ ਹਲਕੇ ਤੋਂ ਐਲਾਨੇ ਗਏ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਵਲੋਂ ਹਲਕੇ 'ਚ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਅਤੇ ਪਿੰਡਾਂ 'ਚ ਕੀਤੀਆਂ ਜਾ ਰਹੀਆਂ ਬੈਠਕਾਂ ਨੂੰ ...
ਪਟਿਆਲਾ, 22 ਅਕਤੂਬਰ (ਮਨਦੀਪ ਸਿੰਘ ਖਰੌੜ)-ਪੰਜਾਬ ਦੇ ਏ.ਡੀ.ਜੀ.ਪੀ. (ਜੇਲ੍ਹਾਂ) ਪ੍ਰਵੀਨ ਕੁਮਾਰ ਸਿਨਹਾ ਨੇ ਕਿਹਾ ਹੈ ਕਿ ਪੰਜਾਬ 'ਚ ਦਹਿਸ਼ਤਗਰਦੀ ਦੇ ਦੌਰ ਸਮੇਂ ਪੰਜਾਬ ਦੇ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਆਪਣੀ ਡਿਊਟੀ ਨਿਭਾਉਂਦੇ ਸ਼ਹੀਦੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX