ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗਾਂ ਲਾਏ ਜਾਣ ਨਾਲ ਇਕ ਵਾਰ ਫਿਰ ਵਾਤਾਵਰਨ ਦੇ ਪ੍ਰਦੂਸ਼ਿਤ ਹੋਣ ਦੀ ਚਿੰਤਾ ਵਿਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨਿਆਂ ਵਿਚ ਸੂਬਾ ਸਰਕਾਰ ਨੇ ਇਸ ਸੰਬੰਧੀ ਵੱਡੀ ਪ੍ਰਚਾਰ ਮੁਹਿੰਮ ਚਲਾਈ ਸੀ ਕਿ ਝੋਨੇ ਦੀ ਪਰਾਲੀ ਨੂੰ ...
ਪ੍ਰਾਇਮਰੀ ਸਕੂਲ ਵਿਚ ਪੜ੍ਹਦਿਆਂ ਸਾਡੇ ਇਕ ਪ੍ਰਾਇਮਰੀ ਅਧਿਆਪਕ ਮਿਹਨਤ ਨਾ ਕਰਨ ਵਾਲੇ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਇਕ ਕਹਾਣੀ ਸੁਣਾਉਂਦੇ ਹੁੰਦੇ ਸਨ। ਉਹ ਕਹਿੰਦੇ ਹੁੰਦੇ ਸਨ ਕਿ ਭਾਵੇਂ 6×3 ਹੋਣ ਜਾਂ 3×6 ਹੋਵੇ ਜਵਾਬ 18 ਹੀ ਰਹੇਗਾ। ਇਸੇ ਤਰ੍ਹਾਂ ਤੁਹਾਡੇ ...
ਭਾਰਤ ਨੇ 21 ਅਕਤੂਬਰ, 2021 ਨੂੰ 100 ਕਰੋੜ ਖ਼ੁਰਾਕਾਂ ਦਾ ਟੀਕਾਕਰਨ ਪੂਰਾ ਕਰ ਲਿਆ ਹੈ ਅਤੇ ਇਹ ਪ੍ਰਾਪਤੀ ਟੀਕਾਕਰਨ ਸ਼ੁਰੂ ਹੋਣ ਦੇ ਸਿਰਫ਼ 9 ਮਹੀਨਿਆਂ ਅੰਦਰ ਹਾਸਲ ਕਰ ਲਈ ਗਈ ਹੈ। ਕੋਵਿਡ-19 ਨਾਲ ਨਜਿੱਠਦਿਆਂ ਇਹ ਇਕ ਸ਼ਾਨਦਾਰ ਸਫ਼ਰ ਰਿਹਾ ਹੈ। ਸਾਨੂੰ ਯਾਦ ਹੈ ਕਿ ਜਦੋਂ ਅਸੀਂ 100 ਸਾਲਾਂ ਵਿਚ ਇਕ ਵਾਰ ਆਉਣ ਵਾਲੀ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਸੀ ਤਾਂ ਉਦੋਂ ਹਾਲਾਤ ਕਿਵੇਂ ਅਣਕਿਆਸੇ ਜਿਹੇ ਸਨ ਤੇ ਅਸੀਂ ਇਕ ਅਜਿਹੇ ਅਣਪਛਾਤੇ ਤੇ ਅਦਿੱਖ ਦੁਸ਼ਮਣ ਦਾ ਸਾਹਮਣਾ ਕਰ ਰਹੇ ਸਾਂ ਜੋ ਬੜੀ ਤੇਜ਼ੀ ਨਾਲ ਆਪਣਾ ਰੂਪ ਬਦਲਦਾ ਜਾ ਰਿਹਾ ਸੀ।
ਚਿੰਤਾ ਤੋਂ ਭਰੋਸੇ ਤੱਕ ਦੀ ਇਹ ਯਾਤਰਾ ਹੋ ਚੁੱਕੀ ਹੈ ਤੇ ਸਾਡਾ ਰਾਸ਼ਟਰ ਮਜ਼ਬੂਤ ਹੋ ਕੇ ਉੱਭਰਿਆ ਹੈ, ਵਿਸ਼ਵ ਦੀ ਸਭ ਤੋਂ ਵਿਸ਼ਾਲ ਟੀਕਾਕਰਨ ਮੁਹਿੰਮ ਲਈ ਧੰਨਵਾਦ।
ਇਹ ਸਚਮੁੱਚ ਇਕ ਭਗੀਰਥ ਕੋਸ਼ਿਸ਼ ਹੈ, ਜਿਸ ਵਿਚ ਸਮਾਜ ਦੇ ਬਹੁ-ਭਾਂਤ ਦੇ ਵਰਗ ਸ਼ਾਮਿਲ ਰਹੇ ਹਨ। ਇਸ ਦੀ ਵਿਸ਼ਾਲਤਾ ਦਾ ਅੰਦਾਜ਼ਾ ਲੈਣ ਲਈ ਇਹ ਸਮਝੋ ਕਿ ਇਕ ਸਿਹਤ-ਸੰਭਾਲ ਕਰਮਚਾਰੀ ਨੂੰ ਹਰੇਕ ਟੀਕਾਕਰਨ 'ਚ ਸਿਰਫ਼ 2 ਮਿੰਟ ਲਗਦੇ ਹਨ। ਇਸ ਦਰ ਉੱਤੇ ਜੇ ਹਿਸਾਬ ਲਗਾਈਏ, ਤਾਂ ਇਹ ਪ੍ਰਾਪਤੀ 41 ਲੱਖ ਮਾਨਵ-ਦਿਵਸਾਂ ਜਾਂ ਲਗਭਗ 11 ਹਜ਼ਾਰ ਮਾਨਵ ਸਾਲਾਂ ਦੇ ਬਰਾਬਰ ਕੋਸ਼ਿਸ਼ ਤੋਂ ਬਾਅਦ ਹਾਸਲ ਹੋਈ ਹੈ।
ਸਾਡੇ 'ਚੋਂ ਕੁਝ ਅਜਿਹੇ ਵੀ ਹਨ ਜੋ ਰੋਜ਼ਮਰ੍ਹਾ ਦੀਆਂ ਸਾਧਾਰਨ ਜ਼ਰੂਰਤਾਂ ਦੇ ਮਾਮਲੇ 'ਚ ਵੀ ਸਿਰਫ਼ ਵਿਦੇਸ਼ੀ ਬ੍ਰਾਂਡਜ਼ ਉੱਤੇ ਹੀ ਭਰੋਸਾ ਕਰਦੇ ਹਨ। ਪਰ ਕੋਵਿਡ-19 ਵੈਕਸੀਨ ਵਰਗੀ ਅਹਿਮ ਚੀਜ਼ ਦੇ ਮਾਮਲੇ 'ਚ ਭਾਰਤ ਦੀ ਜਨਤਾ ਨੇ ਸਰਬਸੰਮਤੀ ਨਾਲ 'ਮੇਡ ਇਨ ਇੰਡੀਆ' ਵੈਕਸੀਨਾਂ ਉੱਤੇ ਹੀ ਭਰੋਸਾ ਕੀਤਾ। ਇਹ ਇਕ ਮਿਸਾਲੀ ਤਬਦੀਲੀ ਹੈ।
ਜਦੋਂ ਭਾਰਤ ਨੇ ਆਪਣੇ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ, ਤਾਂ ਬਹੁਤ ਸਾਰੇ ਲੋਕਾਂ ਨੂੰ 130 ਕਰੋੜ ਭਾਰਤੀਆਂ ਦੀਆਂ ਸਮਰੱਥਾਵਾਂ ਉੱਤੇ ਸ਼ੱਕ ਸੀ।
ਜਦੋਂ ਹਰ ਕੋਈ ਮਾਲਕੀ ਸੰਭਾਲੇ, ਤਾਂ ਕੁਝ ਵੀ ਅਸੰਭਵ ਨਹੀਂ ਹੁੰਦਾ। ਸਾਡੇ ਹੈਲਥ-ਕੇਅਰ ਕਰਮਚਾਰੀਆਂ ਨੇ ਲੋਕਾਂ ਦੇ ਟੀਕਾਕਰਨ ਲਈ ਬਿਖੜੇ ਪੈਂਡਿਆਂ 'ਚੋਂ ਲੰਘਦਿਆਂ ਪਰਬਤਾਂ ਤੇ ਦਰਿਆਵਾਂ ਨੂੰ ਵੀ ਪਾਰ ਕੀਤਾ। ਇਸ ਪ੍ਰਾਪਤੀ ਦਾ ਸਿਹਰਾ ਸਾਡੇ ਨੌਜਵਾਨਾਂ, ਸਮਾਜ-ਸੇਵਕਾਂ, ਹੈਲਥ-ਕੇਅਰ ਵਰਕਰਾਂ, ਸਮਾਜਿਕ ਤੇ ਧਾਰਮਿਕ ਆਗੂਆਂ ਨੂੰ ਜਾਂਦਾ ਹੈ। ਅਸਲੀਅਤ ਇਹੀ ਹੈ ਕਿ ਹੋਰ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਵੈਕਸੀਨ ਲਗਵਾਉਣ ਪ੍ਰਤੀ ਝਿਜਕ ਨਾਮਾਤਰ ਹੀ ਹੈ।
ਕੁਝ ਸੰਬੰਧਿਤ ਸਮੂਹਾਂ ਦਾ ਬਹੁਤ ਜ਼ਿਆਦਾ ਦਬਾਅ ਸੀ ਕਿ ਟੀਕਾਕਰਨ 'ਚ ਉਨ੍ਹਾਂ ਨੂੰ ਤਰਜੀਹੀ ਇਲਾਜ ਮੁਹੱਈਆ ਕਰਵਾਇਆ ਜਾਵੇ। ਪਰ ਸਰਕਾਰ ਨੇ ਭਰੋਸਾ ਦਿਵਾਇਆ ਕਿ ਸਾਡੀਆਂ ਹੋਰ ਯੋਜਨਾਵਾਂ ਵਾਂਗ, ਟੀਕਾਕਰਨ ਮੁਹਿੰਮ 'ਚ ਵੀ ਕੋਈ ਵੀ.ਆਈ.ਪੀ. ਸੱਭਿਆਚਾਰ ਨਹੀਂ ਹੈ। ਸਾਲ 2020 ਦੇ ਆਰੰਭ 'ਚ, ਜਦੋਂ ਕੋਵਿਡ-19 ਤੇਜ਼ੀ ਨਾਲ ਪੂਰੀ ਦੁਨੀਆ 'ਚ ਫੈਲਦਾ ਜਾ ਰਿਹਾ ਸੀ, ਉਦੋਂ ਸਾਨੂੰ ਇਹ ਸਪੱਸ਼ਟ ਸੀ ਕਿ ਇਸ ਮਹਾਂਮਾਰੀ ਨਾਲ ਆਖਰ ਵੈਕਸੀਨਾਂ ਦੀ ਮਦਦ ਨਾਲ ਹੀ ਲੜਨਾ ਪਵੇਗਾ। ਅਸੀਂ ਪਹਿਲਾਂ ਤੋਂ ਹੀ ਤਿਆਰੀ ਆਰੰਭ ਦਿੱਤੀ ਸੀ। ਅਸੀਂ ਮਾਹਿਰਾਂ ਦੇ ਸਮੂਹ ਬਣਾਏ ਤੇ ਅਪ੍ਰੈਲ 2020 ਤੋਂ ਹੀ ਇਕ ਖ਼ਾਕਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਅੱਜ ਤੱਕ, ਸਿਰਫ਼ ਮੁੱਠੀ ਭਰ ਦੇਸ਼ ਹੀ ਆਪਣੀਆਂ ਖ਼ੁਦ ਦੀਆਂ ਵੈਕਸੀਨਜ਼ ਵਿਕਸਿਤ ਕਰ ਸਕੇ ਹਨ। 180 ਤੋਂ ਵੱਧ ਦੇਸ਼ ਵੈਕਸੀਨਾਂ ਦੇ ਬਹੁਤ ਹੀ ਸੀਮਤ ਜਿਹੇ ਪੂਲ ਤੇ ਦਰਜਨ ਕੁ ਦੇਸ਼ਾਂ ਉੱਤੇ ਨਿਰਭਰ ਹਨ ਤੇ ਹਾਲੇ ਵੀ ਵੈਕਸੀਨਾਂ ਦੀ ਸਪਲਾਈ ਦੀ ਉਡੀਕ ਕਰ ਰਹੇ ਹਨ; ਜਦ ਕਿ ਭਾਰਤ 100 ਕਰੋੜ ਖ਼ਰਾਕਾਂ ਦਾ ਅੰਕੜਾ ਵੀ ਪਾਰ ਕਰ ਚੁੱਕਿਆ ਹੈ। ਉਸ ਸਥਿਤੀ ਦੀ ਕਲਪਨਾ ਕਰੋ ਜੇ ਭਾਰਤ ਕੋਲ ਆਪਣੀ ਖ਼ੁਦ ਦੀ ਵੈਕਸੀਨ ਨਾ ਹੁੰਦੀ।
ਸਾਡੀ ਸਰਕਾਰ ਨੇ ਪ੍ਰਗਤੀ ਦੀ ਰਫ਼ਤਾਰ ਨੂੰ ਤੇਜ਼ ਕੀਤਾ ਤੇ ਹਰ ਲੋੜੀਂਦੀ ਚੀਜ਼ ਨੂੰ ਯੋਗ ਬਣਾਇਆ। ਸਰਕਾਰ ਨੇ ਪਹਿਲੇ ਹੀ ਦਿਨ ਤੋਂ ਵੈਕਸੀਨ ਨਿਰਮਾਤਾਵਾਂ ਨਾਲ ਭਾਈਵਾਲੀ ਕੀਤੀ ਤੇ ਉਨ੍ਹਾਂ ਨੂੰ ਸੰਸਥਾਗਤ ਸਹਾਇਤਾ, ਵਿਗਿਆਨਕ ਖੋਜ, ਫੰਡਿੰਗ ਦੀ ਸ਼ਕਲ ਵਿਚ ਅਤੇ ਰੈਗੂਲੇਟਰੀ ਪ੍ਰਕਿਰਿਆਵਾਂ ਤੇਜ਼ ਕਰ ਕੇ ਸਹਾਇਤਾ ਦਿੱਤੀ।
ਭਾਰਤ ਵਰਗੇ ਵੱਡੇ ਪੈਮਾਨੇ ਵਾਲੇ ਦੇਸ਼ ਵਿਚ, ਸਿਰਫ਼ ਉਤਪਾਦਨ ਕਰਨਾ ਹੀ ਕਾਫ਼ੀ ਨਹੀਂ ਹੁੰਦਾ। ਸਾਰਾ ਧਿਆਨ ਆਖਰੀ ਮੀਲ ਤੱਕ ਹਰ ਸਹੂਲਤ ਨੂੰ ਪਹੁੰਚਾਉਣਾ ਅਤੇ ਨਿਰਵਿਘਨ ਸਾਰੇ ਪ੍ਰਬੰਧ ਕਰਨ 'ਤੇ ਹੋਣਾ ਚਾਹੀਦਾ ਹੈ। ਇਸ ਮਾਮਲੇ ਦੀਆਂ ਚੁਣੌਤੀਆਂ ਨੂੰ ਸਮਝਣ ਲਈ, ਟੀਕੇ ਦੀ ਇਕ ਵਾਇਲ ਦੁਆਰਾ ਕੀਤੀ ਗਈ ਯਾਤਰਾ ਦੀ ਕਲਪਨਾ ਕਰੋ। ਪੁਣੇ ਜਾਂ ਹੈਦਰਾਬਾਦ ਦੇ ਇਕ ਪਲਾਂਟ ਤੋਂ, ਸ਼ੀਸ਼ੀ ਕਿਸੇ ਵੀ ਰਾਜ ਦੇ ਇਕ ਹੱਬ ਵਿਚ ਭੇਜੀ ਜਾਂਦੀ ਹੈ, ਜਿੱਥੋਂ ਇਸ ਨੂੰ ਜ਼ਿਲ੍ਹਾ ਹੱਬ ਵਿਚ ਲਿਜਾਇਆ ਜਾਂਦਾ ਹੈ। ਉੱਥੋਂ, ਇਹ ਇਕ ਟੀਕਾਕਰਨ ਕੇਂਦਰ ਪਹੁੰਚਦੀ ਹੈ। ਇਸ ਵਿਚ ਉਡਾਣਾਂ ਅਤੇ ਰੇਲ ਗੱਡੀਆਂ ਦੁਆਰਾ ਕੀਤੀਆਂ ਗਈਆਂ ਹਜ਼ਾਰਾਂ ਯਾਤਰਾਵਾਂ ਦੀ ਤੈਨਾਤੀ ਸ਼ਾਮਿਲ ਹੈ। ਇਸ ਸਾਰੀ ਯਾਤਰਾ ਦੌਰਾਨ, ਤਾਪਮਾਨ ਨੂੰ ਇਕ ਖਾਸ ਹੱਦ ਤੱਕ ਬਣਾ ਕੇ ਰੱਖਣਾ ਹੁੰਦਾ ਹੈ, ਜਿਸ ਦੀ ਕੇਂਦਰੀ ਨਿਗਰਾਨੀ ਰੱਖੀ ਜਾਂਦੀ ਹੈ। ਇਸ ਲਈ 1 ਲੱਖ ਤੋਂ ਵੱਧ ਕੋਲਡ-ਚੇਨ ਉਪਕਰਨਾਂ ਦੀ ਵਰਤੋਂ ਕੀਤੀ ਗਈ ਸੀ। ਰਾਜਾਂ ਨੂੰ ਟੀਕਿਆਂ ਦੀ ਪੂਰਤੀ ਦੀ ਸਮਾਂ-ਸਾਰਨੀ ਦਾ ਅਗਾਊਂ ਨੋਟਿਸ ਦਿੱਤਾ ਗਿਆ ਸੀ ਤਾਂ ਜੋ ਉਹ ਆਪਣੀ ਮੁਹਿੰਮ ਲਈ ਬਿਹਤਰ ਯੋਜਨਾ ਉਲੀਕ ਸਕਣ ਅਤੇ ਟੀਕੇ ਉਨ੍ਹਾਂ ਕੋਲ ਪਹਿਲਾਂ ਤੋਂ ਨਿਰਧਾਰਤ ਦਿਨਾਂ ਵਿਚ ਪਹੁੰਚ ਜਾਣ। ਸੁਤੰਤਰ ਭਾਰਤ ਦੇ ਇਤਿਹਾਸ ਵਿਚ ਇਹ ਇਕ ਬੇਮਿਸਾਲ ਯਤਨ ਰਿਹਾ ਹੈ।
ਇਨ੍ਹਾਂ ਸਾਰੇ ਯਤਨਾਂ ਨੂੰ ਕੋਵਿਡ ਵਿਚ ਇਕ ਮਜ਼ਬੂਤ ਤਕਨੀਕੀ ਪਲੇਟਫਾਰਮ ਦੁਆਰਾ ਮੁਕੰਮਲ ਬਣਾਇਆ ਗਿਆ। ਇਸ ਨੇ ਇਹ ਯਕੀਨੀ ਬਣਾਇਆ ਕਿ ਵੈਕਸੀਨ ਮੁਹਿੰਮ ਇਕਸਾਰ, ਸਕੇਲੇਬਲ, ਟ੍ਰੈਕ ਕਰਨਯੋਗ ਅਤੇ ਪਾਰਦਰਸ਼ੀ ਬਣੀ ਰਹੇ। ਇਸ ਨਾਲ ਇਹ ਯਕੀਨੀ ਹੋ ਗਿਆ ਕਿ ਪੱਖਪਾਤ ਜਾਂ ਕਤਾਰ ਵਿਚ ਛਾਲ ਮਾਰ ਕੇ ਆ ਵੜਨ ਦੀ ਕੋਈ ਗੁੰਜਾਇਸ਼ ਨਹੀਂ ਸੀ। ਇਸ ਨੇ ਇਹ ਵੀ ਯਕੀਨੀ ਬਣਾਇਆ ਕਿ ਇਕ ਗ਼ਰੀਬ ਕਰਮਚਾਰੀ ਆਪਣੇ ਪਿੰਡ ਵਿਚ ਪਹਿਲੀ ਖੁਰਾਕ ਅਤੇ ਲੋੜੀਂਦੇ ਵਕਫ਼ੇ ਬਾਅਦ ਸ਼ਹਿਰ ਵਿਚ ਉਸੇ ਟੀਕੇ ਦੀ ਦੂਜੀ ਖੁਰਾਕ ਲੈ ਸਕਦਾ ਹੈ, ਜਿੱਥੇ ਉਹ ਕੰਮ ਕਰਦਾ ਹੈ। ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ ਲਈ 'ਰੀਅਲ-ਟਾਈਮ ਡੈਸ਼ਬੋਰਡ' ਤੋਂ ਇਲਾਵਾ, ਕਿਊ ਆਰ-ਕੋਡਿਡ ਸਰਟੀਫਿਕੇਟ ਨੇ ਪ੍ਰਮਾਣਿਕਤਾ ਨੂੰ ਯਕੀਨੀ ਬਣਾਇਆ। 2015 ਵਿਚ ਮੇਰੇ ਸੁਤੰਤਰਤਾ ਦਿਵਸ ਦੇ ਸੰਬੋਧਨ ਵਿਚ, ਮੈਂ ਕਿਹਾ ਸੀ ਕਿ ਸਾਡਾ ਦੇਸ਼ 'ਟੀਮ ਇੰਡੀਆ' ਦੇ ਕਾਰਨ ਅੱਗੇ ਵਧ ਰਿਹਾ ਹੈ ਅਤੇ ਇਹ 'ਟੀਮ ਇੰਡੀਆ' ਸਾਡੇ 130 ਕਰੋੜ ਲੋਕਾਂ ਦੀ ਇਕ ਵੱਡੀ ਟੀਮ ਹੈ। ਲੋਕਾਂ ਦੀ ਭਾਗੀਦਾਰੀ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹੈ। ਜੇ ਅਸੀਂ 130 ਕਰੋੜ ਭਾਰਤੀਆਂ ਦੀ ਭਾਗੀਦਾਰੀ ਨਾਲ ਦੇਸ਼ ਨੂੰ ਚਲਾਉਂਦੇ ਹਾਂ ਤਾਂ ਸਾਡਾ ਦੇਸ਼ ਹਰ ਪਲ 130 ਕਰੋੜ ਕਦਮ ਅੱਗੇ ਵਧੇਗਾ। ਸਾਡੀ ਟੀਕਾਕਰਨ ਮੁਹਿੰਮ ਨੇ ਫਿਰ ਤੋਂ ਇਸ 'ਟੀਮ ਇੰਡੀਆ' ਦੀ ਸ਼ਕਤੀ ਨੂੰ ਦਿਖਾਇਆ ਹੈ। ਆਪਣੀ ਟੀਕਾਕਰਨ ਮੁਹਿੰਮ ਵਿਚ ਭਾਰਤ ਦੀ ਸਫਲਤਾ ਨੇ ਸਮੁੱਚੇ ਵਿਸ਼ਵ ਨੂੰ ਇਹ ਵੀ ਦਿਖਾਇਆ ਹੈ ਕਿ 'ਲੋਕਤੰਤਰ ਸਭ ਕੁਝ ਦੇ ਸਕਦਾ ਹੈ'।
ਮੈਂ ਆਸ਼ਾਵਾਦੀ ਹਾਂ ਕਿ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਵਿਚ ਪ੍ਰਾਪਤ ਕੀਤੀ ਸਫਲਤਾ ਸਾਡੇ ਨੌਜਵਾਨਾਂ, ਸਾਡੇ ਖੋਜਕਾਰਾਂ ਅਤੇ ਸਰਕਾਰ ਦੇ ਸਾਰੇ ਪੱਧਰਾਂ ਨੂੰ ਜਨਤਕ ਸੇਵਾ ਡਲਿਵਰੀ ਦੇ ਨਵੇਂ ਮਾਪਦੰਡ ਸਥਾਪਤ ਕਰਨ ਲਈ ਉਤਸ਼ਾਹਿਤ ਕਰੇਗੀ, ਜੋ ਨਾ ਸਿਰਫ ਸਾਡੇ ਦੇਸ਼ ਲਈ, ਬਲਕਿ ਵਿਸ਼ਵ ਲਈ ਵੀ ਇਕ ਮਿਸਾਲ ਹੋਵੇਗੀ।
ਜਨਮ ਦਿਹਾੜੇ 'ਤੇ ਵਿਸ਼ੇਸ਼
ਸਿੱਖ ਇਤਹਾਸ ਦੇ ਸੁਨਹਿਰੀ ਪੰਨਿਆਂ 'ਤੇ ਗੁਰੂ ਘਰ ਦੀ ਸੇਵਾ ਵਜੋਂ ਹਰਫ਼ ਲਿਖਾਉਣ ਵਾਲੇ, 6 ਗੁਰੂ ਸਹਿਬਾਨ ਦੇ ਆਪਣੇ ਦੀਦਿਆਂ ਨਾਲ ਦਰਸ਼ਨ-ਦੀਦਾਰੇ ਕਰਨ ਵਾਲੇ ਅਤੇ 'ਪੁੱਤਰਾਂ ਦੇ ਦਾਨੀ' ਵਜੋਂ ਜਾਣੇ ਜਾਂਦੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX