ਗੁਰਦਾਸਪੁਰ, 23 ਅਕਤੂਬਰ (ਆਰਿਫ਼)-ਅੱਜ ਦੇਰ ਸ਼ਾਮ ਜ਼ਿਲ੍ਹਾ ਗੁਰਦਾਸਪੁਰ ਅੰਦਰ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਕਾਰਨ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ | ਅਕਤੂਬਰ ਦੇ ਆਖਰ ਵਿਚ ਜਦੋਂ ਹੁਣ ਝੋਨੇ ਦੀ ਫ਼ਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੈ ਤਾਂ ...
ਬਟਾਲਾ, 23 ਅਕਤੂਬਰ (ਕਾਹਲੋਂ)-ਬਟਾਲਾ ਪੁਲਿਸ ਨੇ ਪਿਛਲੇ ਦਿਨੀਂ ਅਲੀਵਾਲ 'ਚ ਇਕ ਸੁਨਿਆਰੇ ਦੀ ਦੁਕਾਨ 'ਤੇ ਹੋਈ ਖੋਹ ਦੀ ਗੁੱਥੀ ਸੁਲਝਾ ਲਈ ਹੈ | ਪ੍ਰੈੱਸ ਕਾਨਫਰੰਸ ਕਰਦਿਆਂ ਬਟਾਲਾ ਦੇ ਐੱਸ.ਐੱਸ.ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਨੂੰ 2 ...
ਬਟਾਲਾ, 23 ਅਕਤੂਬਰ (ਕਾਹਲੋਂ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸਥਾਨਕ ਗੁਰੂ ਨਾਨਕ ਕਾਲਜ ਬਟਾਲਾ ਦਾ ਬੀ.ਐੱਸ.ਸੀ. ਮੈਡੀਕਲ ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰ. ਡਾ. ਚਰਨਜੀਤ ਸਿੰਘ ਨੇ ਕਿਹਾ ਕਿ ...
ਬਟਾਲਾ, 23 ਅਕਤੂਬਰ (ਕਾਹਲੋਂ)-ਨਗਰ ਨਿਗਮ ਬਟਾਲਾ ਦੇ ਵਾਰਡ ਨੰ: 4 ਤੋਂ ਵਾਸੂਦੇਵ ਨੂੰ ਆਮ ਆਦਮੀ ਪਾਰਟੀ ਵਲੋਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਹਲਕਾ ਇੰਚਾਰਜ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਵਾਸੂਦੇਵ ਨੂੰ ਵਾਰਡ ਨੰ: 4 ਦਾ ਇੰਚਾਰਜ ਲਗਾ ਕੇ ਨਿਯੁਕਤੀ ਪੱਤਰ ਦਿੱਤਾ | ...
ਬਟਾਲਾ, 23 ਅਕਤੂਬਰ (ਕਾਹਲੋਂ)-ਸਿਵਲ ਹਸਪਤਾਲ ਬਟਾਲਾ ਵਿਖੇ ਡੇਂਗੂ ਵਾਰਡ ਵਿਚ 12 ਮਰੀਜ਼ ਦਾਖਲ ਹਨ, ਜਿਨ੍ਹਾਂ ਦਾ ਐਸ.ਐਮ.ਓ. ਡਾ. ਲਲਿਤ ਮੋਹਨ ਦੀ ਨਿਗਰਾਨੀ ਹੇਠ ਜ਼ਿਲ੍ਹਾ ਐਪੀਡੇਮੋਲੋਜਿਸਟ ਮੈਡਮ ਪ੍ਰਭਜੋਤ ਕਲਸੀ ਦੀ ਟੀਮ ਵਲੋਂ ਜਾਂਚ ਕਰਕੇ ਇਲਾਜ ਕੀਤਾ ਜਾ ਰਿਹਾ ਹੈ | ...
ਡੇਰਾ ਬਾਬਾ ਨਾਨਕ, 23 ਅਕਤੂਬਰ (ਵਿਜੇ ਸ਼ਰਮਾ)-2022 ਦੀਆਂ ਵਿਧਾਨ ਸਭਾ ਚੋਣਾਂ ਲਈ ਸ਼ੋ੍ਰਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸਾ. ਸਪੀਕਰ ਪੰਜਾਬ ਨਿਰਮਲ ਸਿੰਘ ਕਾਹਲੋਂ ਦੇ ਸਪੁੱਤਰ ਤੇ ਪਾਰਟੀ ਦੇ ਸੀਨੀਅਰ ਆਗੂ ਰਵੀਕਰਨ ਸਿੰਘ ਕਾਹਲੋਂ ਨੂੰ ...
ਬਟਾਲਾ, 23 ਅਕਤੂਬਰ (ਕਾਹਲੋਂ)-ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਯਾਦ ਵਿਚ ਹੋ ਰਹੇ ਤਿੰਨ ਰੋਜ਼ਾ 33ਵੇਂ ਗੁਰਮਤਿ ਸਮਾਗਮ ਅੱਜ ਗੁਰਬਾਣੀ ਦੇ ਪ੍ਰਵਾਹ ਤੇ ਗ੍ਰੰਥੀ ਚਮਕੌਰ ਸਿੰਘ ਵਲੋਂ ਸੰਗਤਾਂ ਦੀ ਭਰਵੀਂ ਹਾਜ਼ਰੀ 'ਚ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਆਰੰਭ ਹੋ ਗਏ | ਕਸਬਾ ਨਿੱਕੇ ਘੁੰਮਣ ਦੀ ਧਰਤੀ ਦਾ ਕਣ-ਕਣਕ ਗੁਰਬਾਣੀ ਦੇ ਪ੍ਰਵਾਹ ਵਿਚ ਰੰਗਿਆ ਹੋਇਆ ਹੈ | ਸੰਗਤਾਂ ਨੇ ਵੱਡੀ ਗਿਣਤੀ ਵਿਚ ਆਰੰਭਤਾ ਦੀ ਅਰਦਾਸ ਵਿਚ ਸ਼ਾਮਿਲ ਹੋ ਕੇ ਆਪਣੀ ਹਾਜ਼ਰੀ ਭਰੀ | ਸਮਾਗਮ ਦੇ ਮੁੱਖ ਪ੍ਰਬੰਧਕ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਅਤੇ ਬਾਬਾ ਤਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸਮਾਗਮ ਦੀਆਂ ਸਾਰੀਆਂ ਮੁਕੰਮਲ ਕਰ ਲਈਆਂ ਗਈਆਂ ਤੇ ਮੌਸਮ ਦੀ ਬਣੀ ਬੇਵਿਸ਼ਵਾਸੀ ਨੂੰ ਦੇਖਦੇ ਹੋਏ ਗੁਮਰਤਿ ਸਮਾਗਮ ਲਈ ਵਿਸ਼ਾਲ ਵਾਟਰ ਪਰੂਫ ਪੰਡਾਲ ਤਿਆਰ ਹੋ ਚੁੱਕਾ ਹੈ | ਸਮਾਗਮ ਵਿਚ ਪੱੁਜਣ ਵਾਲੀਆਂ ਲੱਖਾਂ ਸੰਗਤਾਂ ਲਈ ਰਿਹਾਇਸ਼, ਲੰਗਰ, ਪਾਣੀ ਅਤੇ ਇਸ਼ਨਾਨ ਆਦਿ ਲਈ ਵਿਸ਼ੇਸ਼ ਪ੍ਰਬੰਧ ਕਰ ਲਏ ਗਏ ਹਨ | ਸੇਵਾਦਾਰ ਆਪਣੀਆਂ ਡਿਊਟੀਆਂ ਪੂਰੀ ਸ਼ਰਧਾ-ਭਾਵਨਾ ਨਾਲ ਨਿਭਾ ਰਹੇ ਹਨ | ਰਾਤ ਦੇ ਦੀਵਾਨ ਵਿਚ ਭਾਈ ਜਸਵੰਤ ਸਿੰਘ ਦਿਆਲਗੜ੍ਹ ਵਾਲੇ, ਭਾਈ ਅਮਰਜੀਤ ਸਿੰਘ ਅਨਮੋਲ, ਭਾਈ ਜਸਵਿੰਦਰ ਸਿੰਘ ਹਜ਼ੂਰੀ ਰਾਗੀ, ਗਿਆਨੀ ਜੋਗਾ ਸਿੰਘ ਭਾਗੋਵਾਲੀਆ, ਫੌਜਾ ਸਿੰਘ ਸਾਗਰ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੋੜਿਆ | ਬਾਬਾ ਅਮਰੀਕ ਸਿੰਘ ਤੇ ਬਾਬਾ ਤਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਅੱਜ 24 ਅਕਤੂਬਰ ਦੇ ਦੀਵਾਨਾਂ ਵਿਚ ਗਿਆਨੀ ਜੋਗਾ ਸਿੰਘ ਭਾਗੋਵਾਲੀਆ, ਮੱਖਣ ਸਿੰਘ ਦਸਮੇਸ਼ ਨਗਰੀਆ, ਗਿਆਨੀ ਸਰੂਪ ਸਿੰਘ ਕੜਿਆਣਾ ਤੇ ਅੰਤਰਾਸ਼ਟਰੀ ਗੋਲਡ ਮੈਡਲਿਸਟ ਗਿਆਨੀ ਜਤਿੰਦਰ ਸਿੰਘ ਨੂਰਪੁਰੀ ਦਾ ਢਾਡੀ ਜਥਾ ਦਿਨ ਦੇ ਸਮਾਗਮਾਂ 'ਚ ਅਤੇ ਗਿਆਨੀ ਹਰਪਾਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਫਤਹਿਗੜ੍ਹ ਵਾਲੇ, ਭਾਈ ਸਰਬਜੀਤ ਸਿੰਘ ਪਅਨਾ ਸਾਹਿਬ, ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ, ਭਾਈ ਜਸਕਰਨ ਸਿੰਘ ਪਟਿਆਲੇ ਵਾਲੇ, ਭਾਈ ਬਲਪ੍ਰੀਤ ਸਿੰਘ ਲੁਧਿਆਣੇ ਵਾਲੇ, ਭਾਈ ਜਸਪ੍ਰੀਤ ਸਿੰਘ ਫਤਹਿਗੜ੍ਹ ਸਾਹਿਬ, ਭਾਈ ਜਸਵੰਤ ਸਿੰਘ ਦਿਆਲਗੜ੍ਹ ਵਾਲੇ, ਭਾਈ ਅਮਰਜੀਤ ਸਿੰਘ ਅਨਮੋਲ, ਭਾਈ ਜਸਵਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਤਪ ਅਸਥਾਨ ਸਾਹਿਬ ਹਾਜ਼ਰੀਆਂ ਭਰਨਗੇ | ਉਨ੍ਹਾਂ ਦੱਸਿਆ ਕਿ 25 ਅਕਤੂਬਰ ਨੂੰ ਦਿਨ ਦੇ ਦੀਵਾਨਾਂ 'ਚ ਗਿਆਨੀ ਅੰਮਿ੍ਤਪਾਲ ਸਿੰਘ ਭਕਨਾ, ਭਾਈ ਸਰਬਜੀਤ ਸਿੰਘ ਪਟਨਾ ਸਾਹਿਬ, ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਸਕਰਨ ਸਿੰਘ ਪਟਿਆਲੇ ਵਾਲੇ, ਭਾਈ ਬਲਪ੍ਰੀਤ ਸਿੰਘ ਲੁਧਿਆਣੇ ਵਾਲੇ, ਭਾਈ ਜਸਪ੍ਰੀਤ ਸਿੰਘ ਫਤਹਿਗੜ੍ਹ ਸਾਹਿਬ ਤੇ ਹੋਰ ਜਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ | 25 ਅਕਤੂਬਰ ਨੂੰ ਦਿਨ ਦੇ 10 ਵਜੇ ਪੰਜ ਪਿਆਰੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਕੇ ਅੰਮਿ੍ਤ ਅਭਿਲਾਖੀਆਂ ਨੂੰ ਛਕਾਉਣਗੇ | ਇਸ ਮੌਕੇ ਤਰਸੇਮ ਸਿੰਘ ਘੁੰਮਣ, ਕੰਵਲਜੀਤ ਸਿੰਘ ਬਾਂਗੌਵਾਣੀ, ਗੁਰਮੇਲ ਸਿੰਘ ਰੋਪੜ, ਨੰਬਰਦਾਰ ਕੁਲਜੀਤ ਸਿੰਘ ਘੁੰਮਣ, ਨਵਰੂਪ ਸਿੰਘ ਗੋਲਡੀ, ਜਸਵਿੰਦਰ ਸਿੰਘ, ਮਨਬੀਰ ਸਿੰਘ, ਜਸ਼ਨਪ੍ਰੀਤ ਸਿੰਘ, ਨਿਸ਼ਾਨ ਸਿੰਘ, ਗੁਰਮੇਜ਼ ਸਿੰਘ, ਸੁਰਜੀਤ ਸਿੰਘ ਘੁੰਮਣ, ਦਿਲਬਾਗ ਸਿੰਘ ਘੁੰਮਣ, ਰੇਸ਼ਮ ਸਿੰਘ ਘੁੰਮਣ, ਗੁਦਰੇਵ ਸਿੰਘ ਰੰਧਾਵਾ, ਗੁਰਬਚਨ ਸਿੰਘ ਨਸੀਰਪੁਰ, ਲਵਪ੍ਰੀਤ ਸਿੰਘ ਸਤਕੋਹਾ, ਪਰਮਿੰਦਰ ਸਿੰਘ ਪਰਮਾਰ, ਦਵਿੰਦਰ ਸਿੰਘ ਕੋਚ, ਗੁਰਪ੍ਰਤਾਪ ਸਿੰਘ ਕਾਕਾ, ਚੰਨਪ੍ਰੀਤ ਸਿੰਘ, ਸਰਪੰਚ ਰਾਜਬੀਰ ਸਿੰਘ ਦੀਪੇਵਾਲ, ਗੁਰਦੇਵ ਸਿੰਘ ਨਾਨੋਹਾਰਨੀ, ਗੁਰਮੀਤ ਸਿੰਘ ਨਾਨੋਹਾਰਨੀ, ਸਰਪੰਚ ਹਰਦੀਪ ਸਿੰਘ ਬਜ਼ੁਰਗਵਾਲ, ਨੰਬਰਦਾਰ ਸੁਖਬਰਿੰਦਰ ਸਿੰਘ ਦੂਲਾਨੰਗਲ, ਕੁਲਦੀਪ ਸਿੰਘ ਕਲੇਰ, ਜਗਤਾਰ ਸਿੰਘ ਬਾਂਗੌਵਾਣੀ, ਬਲਜਿੰਦਰ ਸਿੰਘ ਰਾਣਾ, ਮਨਜੀਤ ਸਿੰਘ ਜੌਡਾ ਸਿੰਘਾ, ਗੁਰਮੇਜ਼ ਸਿੰਘ ਘੁੰਮਣ ਕਲਾਂ, ਮਲਕੀਤ ਸਿੰਘ ਕੈਲੇ ਕਲਾਂ ਸੇਵਾ ਵਿਚ ਲੱਗੇ ਹੋਏ ਹਨ |
ਘੱਲੂਘਾਰਾ ਸਾਹਿਬ, 23 ਅਕਤੂਬਰ (ਮਿਨਹਾਸ)-ਪਿੰਡ ਗੁੰਨੋਪੁਰ ਕੋਲ ਬੀਤੀ ਰਾਤ ਇਕ ਮੋਟਰਸਾਈਕਲ ਸਵਾਰ ਨÏਜਵਾਨ ਦੀ ਕਿਸੇ ਅਨਜਾਣ ਵਾਹਨ ਨਾਲ ਟੱਕਰ ਹੋਣ ਕਾਰਨ ਮÏਤ ਹੋ ਗਈ | ਮਿ੍ਤਕ ਦੇ ਰਿਸ਼ਤੇਦਾਰ ਮਨਪ੍ਰੀਤ ਸਿੰਘ ਵਾਸੀ ਜਾਫਰਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ ...
ਬਟਾਲਾ, 23 ਅਕਤੂਬਰ (ਕਾਹਲੋਂ)-ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਯਾਦ ਵਿਚ ਹੋ ਰਹੇ ਤਿੰਨ ਰੋਜ਼ਾ 33ਵੇਂ ਗੁਰਮਤਿ ਸਮਾਗਮ ਅੱਜ ਗੁਰਬਾਣੀ ਦੇ ਪ੍ਰਵਾਹ ਤੇ ਗ੍ਰੰਥੀ ਚਮਕੌਰ ਸਿੰਘ ਵਲੋਂ ਸੰਗਤਾਂ ਦੀ ਭਰਵੀਂ ਹਾਜ਼ਰੀ 'ਚ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਆਰੰਭ ਹੋ ਗਏ ...
ਕਾਹਨੂੰਵਾਨ, 23 ਅਕਤੂਬਰ (ਜਸਪਾਲ ਸਿੰਘ ਸੰਧੂ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਜਾਗੋਵਾਲ ਬਾਂਗਰ ਦੇ ਮਰਹੂਮ ਸਰਪੰਚ ਬਰਜਿੰਦਰ ਸਿੰਘ ਉਰਫ ਸੋਨੂੰ ਦੀ ਜਾਇਦਾਦ ਹੜੱਪਣ ਦੀ ਨੀਅਤ ਨਾਲ ਪਰਿਵਾਰ ਵਲੋਂ ਇਕ ਵਸੀਅਤ ਤਿਆਰ ਕੀਤੀ ਗਈ, ਜੋ ਬਾਅਦ ਵਿਚ ਵਸੀਅਤ ਨਕਲੀ ਸਾਬਤ ...
ਬਟਾਲਾ, 23 ਅਕਤੂਬਰ (ਕਾਹਲੋਂ)-ਲੜਕੀਆਂ ਨੂੰ ਕਿੱਤਾ ਮੁਖੀ ਕੋਰਸ ਕਰਵਾ ਕੇ ਆਪਣੇ ਰੁਜ਼ਗਾਰ ਕਮਾਉਣ ਲਈ ਤਿਆਰ ਕਰਨ ਦੇ ਮਕਸਦ ਨਾਲ ਰਾਣੀ ਝਾਂਸੀ ਲੇਡੀਜ਼ ਵੈੱਲਫ਼ੇਅਰ ਸੁਸਾਇਟੀ ਬਟਾਲਾ ਰਜਿ. ਨਹਿਰੂ ਯੁਵਾ ਕੇਂਦਰ ਗੁਰਦਾਸਪਰ ਵਲੋਂ ਸੋਸਵਾ ਪੰਜਾਬ ਚੰਡੀਗੜ੍ਹ ਦੇ ...
ਪੁਰਾਣਾ ਸ਼ਾਲਾ, 23 ਅਕਤੂਬਰ (ਗੁਰਵਿੰਦਰ ਸਿੰਘ ਗੋਰਾਇਆ)-ਬੀਤੇ ਦਿਨ ਹੋਏ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਨੇੜਲੇ ਪਿੰਡ ਤਾਲਿਬਪੁਰ ਦੀ ਹਦੂਦ 'ਚ ਇਕ ਕਿਸਾਨ ਦੀ ਖੇਤਾਂ 'ਚ ਖੜੀ ਚਾਰ ਏਕੜ ਦੇ ਕਰੀਬ ਗੰਨੇ ਦੀ ਤਿਆਰ ਫ਼ਸਲ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਹੈ | ਇਕੱਤਰ ...
ਕੋਟਲੀ ਸੂਰਤ ਮੱਲ੍ਹੀ, 23 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਇਲਾਕੇ ਅੰਦਰ ਅੱਜ ਦੇਰ ਸ਼ਾਮ ਤੇਜ਼ ਹਨੇਰੀ-ਝੱਖੜ, ਭਾਰੀ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਦੀ ਪੱਕੀ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਕਰਕੇ ਰੱਖ ਦਿੱਤਾ ਹੈ ਤੇ ਪੱਕੀ ਫ਼ਸਲ ਜ਼ਮੀਨ 'ਤੇ ਪੂਰੀ ਤਰ੍ਹਾਂ ...
ਪੁਰਾਣਾ ਸ਼ਾਲਾ, 23 ਅਕਤੂਬਰ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ 'ਤੇ ਲੋਕ ਇਨ੍ਹਾਂ ਦੀਆਂ ਨੀਤੀਆਂ ਤੋਂ ਨਾ ਖੁਸ਼ ਹਨ ਅਤੇ ਅਗਲੀ ਸਰਕਾਰ ਪੰਜਾਬ ਅੰਦਰ ਸ਼ੋ੍ਰਮਣੀ ਅਕਾਲੀ ਦਲ ਦੀ ਹੀ ਬਣੇਗੀ | ਇਹ ਜਾਣਕਾਰੀ ...
ਗੁਰਦਾਸਪੁਰ, 23 ਅਕਤੂਬਰ (ਆਰਿਫ਼)-ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਕੋਰਟ ਰੋਡ ਗੁਰਦਾਸਪੁਰ ਵਿਖੇ ਸਾਲ 2021-22 ਲਈ ਬੀ. ਐਸ. ਸੀ. (ਆਈ. ਟੀ.), ਪੀ. ਜੀ. ਡੀ. ਸੀ. ਏ., ਐਮ. ਐਸ. ਸੀ. (ਆਈ. ਟੀ.) ਕੋਰਸ ਆਈ.ਕੇ.ਜੀ. ਪੀ.ਟੀ.ਯੂ. ਜਲੰਧਰ ਤੋਂ ਮਾਨਤਾ ਪ੍ਰਾਪਤ ਅਤੇ 120 ...
ਗੁਰਦਾਸਪੁਰ, 23 ਅਕਤੂਬਰ (ਆਰਿਫ਼)-ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 388ਵੇਂ ਦਿਨ ਅੱਜ 305ਵੇਂ ਜਥੇ ਨੇ ਭੁੱਖ ਹੜਤਾਲ ਰੱਖੀ | ਇਸ ਮੌਕੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵਲੋਂ ਸੂਬੇਦਾਰ ਮੇਜਰ ਐਸ.ਪੀ. ਸਿੰਘ ਗੋਸ਼ਲ, ਸੂਬੇਦਾਰ ਦਲਬੀਰ ...
ਬਟਾਲਾ, 23 ਅਕਤੂਬਰ (ਕਾਹਲੋਂ)-ਚੀਮਾ ਕਾਲਜ ਆਫ਼ ਐਜੂਕੇਸ਼ਨ ਕਿਸ਼ਨਕੋਟ ਵਿਚ ਕਰਵਾਚÏਥ ਦੇ ਤਿਉਹਾਰ ਪ੍ਰਤੀ ਮਹਿੰਦੀ, ਨੇਲ ਆਰਟ, ਚੂੜੀ ਅਤੇ ਬਿੰਦੀ ਸਜਾਵਟ ਆਦਿ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਕਾਲਜ ਦੇ ...
ਬਟਾਲਾ, 23 ਅਕਤੂਬਰ (ਕਾਹਲੋਂ)-ਪੰਜਾਬ ਸਰਕਾਰ ਵਲੋਂ ਦੋ ਕਿਲੋਵਾਟ ਤੱਕ ਦੇ ਖ਼ਪਤਕਾਰਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨ ਦੇ ਕੀਤੇ ਗਏ ਐਲਾਨ ਉਪਰੰਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਨਾਰਥ ਸਬ ਡਵੀਜ਼ਨ ਬਟਾਲਾ ਦੇ ਐੱਸ.ਡੀ.ਓ. ਅਤੇ ਸਮੂਹ ਸਟਾਫ਼ ਵਲੋਂ ...
ਬਟਾਲਾ, 23 ਅਕਤੂਬਰ (ਕਾਹਲੋਂ)-ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਭਾਰਤ ਸਰਕਾਰ ਵਲੋਂ ਸਭ ਤੋਂ ਵੱਡੇ ਮੁਫ਼ਤ ਵੈਕਸ਼ੀਨੇਸ਼ਨ ਕੈਂਪ 'ਚ 100 ਕਰੋੜ ਦਾ ਅੰਕੜਾ ਪਾਰ ਕਰਨ 'ਤੇ ਸਮਾਜ ਸੇਵਾ ਸੰਸਥਾ ਸਹਾਰਾ ਕਲੱਬ ਵਲੋਂ ਜਿੱਥੇ ਕੋਰੋਨਾ ਵਾਰੀਅਰਾਂ ਦੇ ਨਾਲ ਜਸ਼ਨ ਮਨਾਇਆ ਗਿਆ, ...
ਜੈਂਤੀਪੁਰ, 23 ਅਕਤੂਬਰ (ਬਲਜੀਤ ਸਿੰਘ)-ਇੱਥੋਂ ਨਜ਼ਦੀਕ ਪਿੰਡ ਢਡਿਆਲਾ ਨੱਤ ਵਿਖੇ ਹਲਕਾ ਫਤਹਿਗੜ੍ਹ ਚੂੜੀਆਂ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਸਰਪੰਚ ਦਿਲਰਾਜ ਸਿੰਘ ਦੀ ਮਿਹਨਤ ਸਦਕਾ 'ਕਬੀਰ ਭਵਨ ਧਰਮਸ਼ਾਲਾ ਸਭਾ ਨੂੰ ਤਿੰਨ ...
ਪੁਰਾਣਾ ਸ਼ਾਲਾ, 23 ਅਕਤੂਬਰ (ਅਸ਼ੋਕ ਸ਼ਰਮਾ)-ਮੁੱਖ ਮੰਤਰੀ ਪੰਜਾਬ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਪਾਵਰਕਾਮ ਉਪ ਮੰਡਲ ਅਫ਼ਸਰ ਇੰਜੀ: ਗਗਨਦੀਪ ਸਿੰਘ ਤੇ ਇੰਜੀ: ਕੁਲਜੀਤ ਪਾਲ ਵਲੋਂ ਸਰਪੰਚ ਰਾਮ ਲੁਭਾਇਆ ਦੀ ਅਗਵਾਈ ਹੇਠ ਪਿੰਡ ਜਗਤਪੁਰ ਕਲਾਂ ਵਿਚ 2 ਕਿੱਲੋਵਾਟ ਤੱਕ ...
ਪੰਜਗਰਾਈਆਂ , 23 ਅਕਤੂਬਰ (ਬਲਵਿੰਦਰ ਸਿੰਘ)-ਉਪ ਮੰਡਲ ਅਫਸਰ ਉਮਰਪੁਰਾ ਕਸ਼ਮੀਰੀ ਲਾਲ ਅਤੇ ਉਪ ਮੰਡਲ ਅਫਸਰ ਪੰਜਗਰਾਈਆਂ ਕੁਲਵਿੰਦਰ ਸਿੰਘ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ...
ਬਟਾਲਾ, 23 ਅਕਤੂਬਰ (ਕਾਹਲੋਂ)-ਅੱਜ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਕਰਵਾ ਚÏਥ ਵਰਤ ਦੇ ਤਿਉਹਾਰ ਨੂੰ ਸਮਰਪਿਤ ਮਹਿੰਦੀ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਦਿਆਰਥਣਾਂ ਨੇ ਵਧ-ਚੜ੍ਹ ਕੇ ਹਿੱਸਾ ਲੈ ਕੇ ਵਧੀਆ ਪ੍ਰਦਰਸ਼ਨ ਕੀਤਾ | ਇਸ ਮÏਕੇ ਸਕੂਲ ...
ਬਟਾਲਾ, 23 ਅਕਤੂਬਰ (ਕਾਹਲੋਂ)-ਸਥਾਨਕ ਸਤਿਕਰਤਾਰੀਆਂ ਗੁਰਦੁਆਰਾ ਸਾਹਿਬ 'ਚ ਸੀਨੀਅਰ ਅਕਾਲੀ ਆਗੂ ਅਤੇ ਉੱਘੇ ਸਮਾਜ ਸੇਵਕ ਬਲਦੇਵ ਸਿੰਘ ਧੁੱਪਸੜੀ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ 'ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਭਾਈ ਬਲਵੰਤ ਸਿੰਘ ...
ਕਾਲਾ ਅਫਗਾਨਾ, 23 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਅੱਜ ਸ਼ਾਮ ਦੇ ਮੌਕੇ ਹੋਈ ਤੇਜ਼ ਬਰਸਾਤ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਵੱਡਾ ਨੁੁਕਸਾਨ ਕੀਤਾ | ਅੱਜ ਜਿੱਥੇ ਸਵੇਰ ਤੋਂ ਜਿੱਥੇ ਤੇਜ਼ ਹਵਾਵਾਂ ਚੱਲ ਰਹੀਆਂ ਸਨ ਅਤੇ ਬੀਤੀ ਸ਼ਾਮ ਚੜੀਆਂ ...
ਗੁਰਦਾਸਪੁਰ, 23 ਅਕਤੂਬਰ (ਪੰਕਜ ਸ਼ਰਮਾ)-ਪੰਜਾਬ ਸਕੂਲ ਸਿੱਖਿਆ ਬੋਰਡ ਡੇਲੀਵੇਜ਼ ਕਰਮਚਾਰੀਆਂ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਗੁਰਦਾਸਪੁਰ ਵਿਖੇ ਹੋਈ | ਜਿਸ ਵਿਚ ਡੇਲੀਵੇਜ਼, ਵਰਕਚਾਰਜ, ਕੰਟਰੈਕਟ ਅਤੇ ਆਊਟਸੋਰਸ ਮੁਲਾਜ਼ਮਾਂ ਨੰੂ ਆ ਰਹੀਆਂ ਮੁਸ਼ਕਿਲਾਂ ਬਾਰੇ ...
ਧਾਰੀਵਾਲ, 23 ਅਕਤੂਬਰ (ਸਵਰਨ ਸਿੰਘ)-ਮੁਖਵੰਤ ਸਿੰਘ ਮਿੰਟੂ ਚਾਹਲ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਨਿੱਕੇ ਘੁੰਮਣ ਵਿਖੇ ਕਰਵਾਇਆ ਗਿਆ, ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਰਾਹੀਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX