ਤਾਜਾ ਖ਼ਬਰਾਂ


ਜੰਮੂ-ਕਸ਼ਮੀਰ : ਬੀਤੀ ਰਾਤ ਸਥਿਤੀ ਵਿਗੜ ਗਈ, ਇਕ ਮਸਜਿਦ ਅਤੇ ਮਦਰੱਸੇ ਨੂੰ ਖਾਲੀ ਕਰਵਾਇਆ ਗਿਆ – ਐਸ.ਡੀ.ਐਮ. ਡੋਡਾ
. . .  about 3 hours ago
ਹਰਦੋਈ ’ਚ ਅਖਿਲੇਸ਼ ਯਾਦਵ ਦਾ ਕਾਫ਼ਲਾ ਹਾਦਸਾਗ੍ਰਸਤ
. . .  about 4 hours ago
ਲਖਨਊ, 3 ਫਰਵਰੀ- ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਕਾਫ਼ਲਾ ਉੱਤਰ ਪ੍ਰਦੇਸ਼ ਦੇ ਹਰਦੋਈ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ’ਚ ਅਖਿਲੇਸ਼ ਦੇ ਕਾਫ਼ਲੇ ਦੀਆਂ 6 ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ। ਹਾਦੇਸ ਵਿਚ ਹੋਏ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ...
ਸਿੰਗਾਪੁਰ ਦੇ ਚੀਫ਼ ਜਸਟਿਸ ਨੇ ਰਾਸ਼ਟਪਰਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ
. . .  about 4 hours ago
ਨਵੀਂ ਦਿੱਲੀ, 3 ਫਰਵਰੀ- ਸਿੰਗਾਪੁਰ ਦੇ ਚੀਫ਼ ਜਸਟਿਸ ਸੁੰਦਰੇਸ਼ ਮੇਨਨ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਸਾਰਿਆਂ ਲਈ ਪਹੁੰਚਯੋਗ ਨਿਆਂ ਯਕੀਨੀ ਬਣਾਉਣ ਸੰਬੰਧੀ ਵਿਚਾਰ...
ਕੇਰਲ ਬਜਟ ਨੂੰ ਲੈ ਕੇ ਯੂਥ ਕਾਂਗਰਸ ਵਰਕਰਾਂ ਨੇ ਕੀਤਾ ਪ੍ਰਦਰਸ਼ਨ
. . .  about 4 hours ago
ਤਿਰੂਵੰਨਤਪੁਰਮ, 3 ਫਰਵਰੀ- ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਅਤੇ ਯੂਥ ਕਾਂਗਰਸ ਦੇ ਵਰਕਰਾਂ ਨੇ ਕੇਰਲ ਦੇ ਬਜਟ ਨੂੰ ਲੈ ਕੇ ਕੇਰਲ ਸਕੱਤਰੇਤ ਵਿਖੇ ਪ੍ਰਦਰਸ਼ਨ ਕੀਤਾ। ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨੇ ਕੇਰਲ ਦੇ ਬਜਟ ਦੇ ਕਾਗਜ਼...
ਪੰਜਾਬ ਵਿਚ ਪੈਟਰੋਲ ਡੀਜ਼ਲ ਹੋਇਆ ਮਹਿੰਗਾ
. . .  about 4 hours ago
ਚੰਡੀਗੜ੍ਹ, 3 ਫਰਵਰੀ- ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਇਕ ਵਾਰ ਫ਼ਿਰ ਝਟਕਾ ਲੱਗਾ ਹੈ। ਅੱਜ ਹੋਈ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਵੱਡੇ ਫ਼ੈਸਲਿਆਂ ’ਚੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਪੈਟਰੋਲ ‘ਤੇ ਪ੍ਰਤੀ ਲੀਟਰ 90 ਪੈਸੇ...
ਕੱਟੜਾ ਨੇੜੇ ਸਟੋਰ ਵਿਚ ਲੱਗੀ ਅੱਗ
. . .  about 5 hours ago
ਸ੍ਰੀਨਗਰ, 3 ਫਰਵਰੀ- ਅੱਜ ਕੱਟੜਾ ਵਿਖੇ ਮਾਤਾ ਵੈਸ਼ਨੋ ਦੇਵੀ ਭਵਨ ਨੇੜੇ ਇਕ ਸਟੋਰ ਵਿਚ ਅੱਗ ਲੱਗ ਗਈ। ਅੱਗ ’ਤੇ ਬਾਅਦ ਵਿਚ ਕਾਬੂ ਪਾ ਲਿਆ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ’ਚ 4 ਫਰਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ
. . .  about 5 hours ago
ਗੁਰਦਾਸਪੁਰ, 3 ਫਰਵਰੀ (ਆਰਿਫ਼)-ਜ਼ਿਲ੍ਹ੍ਹਾ ਮੈਜਿਸਟਰੇਟ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਆਮ ਜਨਤਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ 4 ਫਰਵਰੀ 2023 ਦਿਨ ਸ਼ਨੀਵਾਰ ਨੂੰ ਜ਼ਿਲ੍ਹ੍ਹਾ ਗੁਰਦਾਸਪੁਰ ਦੇ ਸਾਰੇ ਸਰਕਾਰੀ/ਅਰਧ ਸਰਕਾਰੀ ਸਕੂਲਾਂ, ਕਾਲਜਾਂ,...
ਅਸੀਂ ਉੱਤਰ-ਪੂਰਬ ਅਤੇ ਅਸਮ ਦੇ ਵਿਕਾਸ ਨੂੰ ਪਹਿਲ ਦੇ ਰਹੇ ਹਾਂ- ਪ੍ਰਧਾਨ ਮੰਤਰੀ
. . .  about 5 hours ago
ਨਵੀਂ ਦਿੱਲੀ, 3 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਬੋਲਦਿਆਂ ਕਿਹਾ ਕਿ ਅੱਜ ਅਸੀਂ ਉੱਤਰ-ਪੂਰਬ ਅਤੇ ਅਸਮ ਦੇ ਵਿਕਾਸ ਨੂੰ ਪਹਿਲ ਦੇ ਰਹੇ ਹਾਂ। ਸੈਰ ਸਪਾਟਾ ਇਸ ਖ਼ੇਤਰ ਦੀ ਆਰਥਿਕਤਾ ਵਿਚ ਇਕ ਪ੍ਰਮੁੱਖ ਭੂਮਿਕਾ ਅਦਾ ਕਰਦਾ ਹੈ। ਬਜਟ 2023 ਵਿਚ ਪ੍ਰਸਤਾਵਿਤ ਦੇਸ਼ ਭਰ ਵਿਚ 50 ਸੈਰ-ਸਪਾਟਾ ਸਥਾਨਾਂ ਨੂੰ....
ਸਿੱਖ ਫ਼ੌਜੀਆਂ ਨੂੰ ਲੋਹਟੋਪ ਪਹਿਨਾਉਣ ਦੀ ਤਜਵੀਜ਼ ਸ਼੍ਰੋਮਣੀ ਕਮੇਟੀ ਵਲੋਂ ਰੱਦ
. . .  about 5 hours ago
ਅੰਮ੍ਰਿਤਸਰ, 3 ਫਰਵਰੀ (ਜੱਸ)- ਕੌਮੀ ਘੱਟਗਿਣਤੀ ਕਮਿਸ਼ਨ ਵਲੋਂ ਸਿੱਖ ਫ਼ੌਜੀਆਂ ਨੂੰ ਲੋਹਟੋਪ ਪਹਿਨਾਉਣ ਦੀ ਤਜਵੀਜ਼ ਸੰਬੰਧੀ ਸਿੱਖ ਸੰਸਥਾਵਾਂ ਨਾਲ ਵਿਚਾਰ-ਵਟਾਂਦਰੇ ਲਈ ਸੱਦੀ ਇਕੱਤਰਤਾ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਸਪਸ਼ਟ ਲਫ਼ਜ਼ਾਂ ਵਿਚ ਕਿਹਾ ਕਿ ਸਿੱਖ ਰਹਿਣੀ ਅਤੇ ਪਛਾਣ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦਾ ਦਖ਼ਲ...
ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਵਲੋਂ ਜੈਸ਼ ਦੇ 6 ਵਿਅਕਤੀ ਗਿ੍ਫ਼ਤਾਰ
. . .  about 6 hours ago
ਸ੍ਰੀਨਗਰ, 3 ਫਰਵਰੀ- ਸੁਰੱਖਿਆ ਬਲਾਂ ਨੇ ਕੁਲਗਾਮ ਵਿਚ ਜੈਸ਼ ਮਾਡਿਊਲ ਦਾ ਪਰਦਾਫਾਸ਼ ਕਰਦਿਆਂ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਵੱਡਾ ਭੰਡਾਰ ਵੀ ਬਰਾਮਦ...
ਖ਼ਾਲਿਸਤਾਨ ਪੱਖੀ ਨਾਅਰੇ ਮਿਲਣ ਦੀ ਖ਼ਬਰ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ
. . .  about 6 hours ago
ਹੁਸ਼ਿਆਰਪੁਰ, 3 ਫਰਵਰੀ (ਹਰਜਾਪ ਸਿੰਘ)- ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੁਸ਼ਿਆਰਪੁਰ ਸ਼ਹਿਰ ’ਚ ਜਲੰਧਰ ਰੋਡ ’ਤੇ ਖ਼ਾਲਿਸਤਾਨ ਦੇ ਨਾਅਰੇ ਲਿਖੇ ਜਾਣ ਦੀ ਸੂਚਨਾ ਮਿਲੀ ਸੀ, ਪਰ ਖੂਫ਼ੀਆ ਵਿਭਾਗ ਨੂੰ ਭਿਣਕ ਲਗਦਿਆਂ ਹੀ ਪੱਤਰਕਾਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਰੰਗ ਨਾਲ ਇਹ ਨਾਅਰੇ ਮਿਟਾ ਦਿੱਤੇ ਗਏ ਸਨ, ਪਰ ਅੱਜ ਫ਼ਿਰ ਇਕ...
ਪੀ.ਏ.ਡੀ. ਬੈਂਕ ਦਿੜ੍ਹਬਾ ਦੀ ਪ੍ਰਬੰਧਕ ਕਮੇਟੀ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ
. . .  about 6 hours ago
ਦਿੜ੍ਹਬਾ ਮੰਡੀ (ਸੰਗਰੂਰ),3 ਫਰਵਰੀ (ਹਰਬੰਸ ਸਿੰਘ ਛਾਜਲੀ)- ਪ੍ਰਾਇਮਰੀ ਖ਼ੇਤੀਬਾੜੀ ਵਿਕਾਸ ਬੈਂਕ ਬਰਾਂਚ ਦਿੜ੍ਹਬਾ ਦੇ ਚੇਅਰਮੈਨ ਦੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜੱਥੇਦਾਰ ਸਮਸ਼ੇਰ ਸਿੰਘ ਖੇਤਲਾ ਨੂੰ ਸਰਬਸੰਮਤੀ ਨਾਲ ਮੌਜੂਦ ਡਾਇਰੈਕਟਰਾਂ ਨੇ ਚੇਅਰਮੈਨ ਅਤੇ ਜਥੇਦਾਰ ਗੁਰਲਾਲ ਸਿੰਘ ਉੱਭਿਆ ਨੂੰ ਉੱਪ-ਚੇਅਰਮੈਨ ਚੁਣ ਲਿਆ। ਅਕਾਲੀ ਆਗੂ ਸ.ਤੇਜਾ...
ਕਾਂਗਰਸ ਨੇ ਪ੍ਰਨੀਤ ਕੌਰ ਨੂੰ ਪਾਰਟੀ ਤੋਂ ਕੀਤਾ ਮੁਅੱਤਲ
. . .  about 7 hours ago
ਨਵੀਂ ਦਿੱਲੀ, 3 ਫਰਵਰੀ- ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਅਤੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਪਾਰਟੀ ਪ੍ਰਧਾਨ ਮੱਲਿਕਾਅਰਜੁਨ ਖੜਗੇ ਵਲੋਂ ਤੁਰੰਤ ਪ੍ਰਭਾਵ ਨਾਲ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ...
ਨਵਾਬ ਮਲੇਰਕੋਟਲਾ ਦੇ ਵੰਸ਼ ਵਿਚੋਂ ਆਖ਼ਰੀ ਬੇਗਮ ਨੂੰ ਸਨਮਾਨਤ ਕਰੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
. . .  about 7 hours ago
ਅੰਮ੍ਰਿਤਸਰ, 3 ਫਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਮਲੇਰਕੋਟਲਾ ਦੇ ਵੰਸ਼ ਵਿਚੋਂ ਆਖ਼ਰੀ ਬੇਗਮ ਮਿਹਰ ਉਨ ਨਿਸਾ ਨੂੰ ਸਨਮਾਨਤ ਕੀਤਾ ਜਾਏਗਾ। ਉਕਤ ਜਾਣਕਾਰੀ ਦਿੰਦਿਆਂ ਅੱਜ ਇੱਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ...
ਸਿਹਤ ਮੁਲਾਜਮ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹਾਂ ਤੋਂ ਵਾਂਝੇ
. . .  about 7 hours ago
ਖੇਮਕਰਨ, 3 ਫਰਵਰੀ (ਰਾਕੇਸ਼ ਬਿੱਲਾ)- ਪੰਜਾਬ ਸਰਕਾਰ ਇਕ ਪਾਸੇ ਮਹੱਲਾ ਕਲੀਨਿਕ ਖੋਲ੍ਹ ਰਹੀ ਹੈ, ਜਦ ਕਿ ਦੂਜੇ ਪਾਸੇ ਪ੍ਰਾਇਮਰੀ ਹੈਲਥ ਕੇਂਦਰ ਖੇਮਕਰਨ ਦੇ ਸਮੂਹ ਮੁਲਾਜ਼ਮ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਪਰੇਸ਼ਾਨ ਹਨ। ਇਨ੍ਹਾਂ ਮੁਲਾਜ਼ਮਾਂ ਨੇ ਅੱਜ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਹੈਲਥ...
ਲੋਕ ਸਭਾ 6 ਫਰਵਰੀ ਤੱਕ ਮੁਲਤਵੀ
. . .  about 8 hours ago
ਲੋਕ ਸਭਾ 6 ਫਰਵਰੀ ਤੱਕ ਮੁਲਤਵੀ
ਨਰਿੰਦਰ ਮੋਦੀ 6 ਫਰਵਰੀ ਨੂੰ ਕਰਨਗੇ ਇੰਡੀਆ ਐਨਰਜੀ ਵੀਕ ਦਾ ਉਦਘਾਟਨ
. . .  about 8 hours ago
ਨਵੀਂ ਦਿੱਲੀ, 3 ਫਰਵਰੀ- ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਫਰਵਰੀ ਨੂੰ ਬੈਂਗਲੁਰੂ ਵਿਚ ਇੰਡੀਆ ਐਨਰਜੀ ਵੀਕ ਦਾ ਉਦਘਾਟਨ ਕਰਨਗੇ। ਇਸ ਵਿਚ ਦੁਨੀਆ ਭਰ ਦੇ 650 ਤੋਂ ਵੱਧ ਪ੍ਰਦਰਸ਼ਕ, 34 ਮੰਤਰੀ ਸ਼ਾਮਿਲ ਹੋਣਗੇ। ਇਹ ਪਹਿਲੀ ਵਾਰ ਹੈ ਕਿ ਭਾਰਤ ਇਸ ਤਰ੍ਹਾਂ ਦੇ ਸਮਾਗਮ ਦਾ ਆਯੋਜਨ ਕਰ ਰਿਹਾ ਹੈ। ਇਸ...
ਕਾਂਜਲੀ ਵੇਈਂ ਵਿਚੋਂ ਬਰਾਮਦ ਹੋਈ ਲਾਸ਼ ਦੇ ਮਾਮਲੇ ’ਚ ਆਇਆ ਨਵਾਂ ਮੌੜ, ਪਰਿਵਾਰ ਨੇ ਹਸਪਤਾਲ ਦੇ ਬਾਹਰ ਲਗਾਇਆ ਧਰਨਾ
. . .  about 9 hours ago
ਕਪੂਰਥਲਾ, 3 ਫਰਵਰੀ (ਅਮਨਜੋਤ ਸਿੰਘ ਵਾਲੀਆ)- ਬੀਤੇ ਦਿਨ ਕਾਂਝਲੀ ਵੇਈਂ ਵਿਚੋਂ ਇਕ ਵਿਅਕਤੀ ਦੀ ਤੈਰਦੀ ਹੋਈ ਲਾਸ਼ ਬਰਾਮਦ ਹੋਈ, ਜਿਸ ਦੀ ਪਛਾਣ ਸ਼ਿਵ ਕੁਮਾਰ ਵਜੋਂ ਕੀਤੀ ਗਈ ਸੀ, ਦੇ ਪਰਿਵਾਰਕ ਮੈਂਬਰਾਂ ਨੇ ਇਕ ਲੜਕੀ ’ਤੇ ਉਨ੍ਹਾ ਦੇ ਲੜਕੇ ਨੂੰ ਮਰਵਾਉਣ ਦਾ ਦੋਸ਼ ਲਗਾਇਆ ਤੇ ਇਨਸਾਫ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਮੂਹਰੇ...
ਅਧਿਆਪਕਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  about 9 hours ago
ਅੰਮ੍ਰਿਤਸਰ, 3 ਫਰਵਰੀ (ਜਸਵੰਤ ਸਿੰਘ ਜੱਸ)- ਖ਼ਾਲਸਾ ਕਾਲਜ ਟੀਚਰਜ਼ ਯੂਨੀਅਨ ਵਲੋਂ ਪੰਜਾਬ ਸਰਕਾਰ ਵਲੋਂ ਵਿਤਕਰੇ ਭਰੇ ਕੇਂਦਰੀਕ੍ਰਿਤ ਦਾਖਲਾ ਪੋਰਟਲ ਲਾਗੂ ਕਰਨ, ਸੇਵਾ-ਮੁਕਤੀ ਦੀ ਉਮਰ ਘਟਾਉਣ ਅਤੇ ਗ੍ਰਾਂਟਾਂ ’ਚ ਕਟੌਤੀ ਕਰਨ ਦੇ ਮਨਮਾਨੇ ਫ਼ੈਸਲਿਆਂ ਵਿਰੁੱਧ ਗੈਰ-ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਮੈਨੇਜਮੈਂਟ ਫ਼ੈਡਰੇਸ਼ਨ ਪੰਜਾਬ ਦੇ ਸੱਦੇ ’ਤੇ ਅੱਜ...
110 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ
. . .  about 9 hours ago
ਖ਼ੇਮਕਰਨ, 3 ਫਰਵਰੀ (ਰਾਕੇਸ਼ ਕੁਮਾਰ ਬਿੱਲਾ)- ਥਾਣਾ ਖ਼ੇਮਕਰਨ ਦੇ ਐਸ. ਐਚ. ਓ. ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਸਰਹੱਦੀ ਖ਼ੇਤਰ ’ਚ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਪੁਲਿਸ ਨੇ ਗਸ਼ਤ ਦੌਰਾਨ ਇਕ ਨਸ਼ਾ ਤਸਕਰ ਸਾਗਰ ਪੁੱਤਰ ਅਜੀਤ ਸਿੰਘ ਵਾਸੀ ਖ਼ੇਮਕਰਨ ਨੂੰ 110....
ਸਿੰਗਾਪੁਰ ਦੇ ਚੀਫ਼ ਜਸਟਿਸ ਭਾਰਤੀ ਸੁਪਰੀਮ ਕੋਰਟ ਦੀ 73ਵੀਂ ਵਰ੍ਹੇਗੰਢ ਮਨਾਉਣ ਲਈ ਆਏ ਭਾਰਤ
. . .  about 9 hours ago
ਨਵੀਂ ਦਿੱਲੀ, 3 ਫਰਵਰੀ- ਸਿੰਗਾਪੁਰ ਦੇ ਚੀਫ਼ ਜਸਟਿਸ ਸੁੰਦਰੇਸ਼ ਮੇਨਨ ਅੱਜ ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨਾਲ ਬੈਠੇ। ਜਸਟਿਸ ਮੈਨਨ 2012 ਤੋਂ ਸਿੰਗਾਪੁਰ ਦੇ ਚੌਥੇ ਚੀਫ਼ ਜਸਟਿਸ ਵਜੋਂ ਸੇਵਾ ਨਿਭਾ ਰਹੇ ਹਨ, ਸੁਪਰੀਮ ਕੋਰਟ ਦੀ ਸਥਾਪਨਾ ਦੀ 73ਵੀਂ ਵਰ੍ਹੇਗੰਢ ਮਨਾਉਣ ਲਈ...
ਪਾਕਿਸਤਾਨ ਵਿਚ ਇਕ ਮਸਜਿਦ ਦੀ ਬੇਅਦਬੀ
. . .  about 9 hours ago
ਇਸਲਾਮਾਬਾਦ, 3 ਫਰਵਰੀ- ਪਾਕਿਸਤਾਨ ਵਿਚ ਅਹਿਮਦੀਆ ਮੁਸਲਮਾਨਾਂ ਵਿਰੁੱਧ ਨਫ਼ਰਤ ਦੀ ਇਕ ਹੋਰ ਘਟਨਾ ਵਿੱਚ ਅੱਜ ਕੁਝ ਅਣਪਛਾਤੇ ਹਮਲਾਵਰਾਂ ਵਲੋਂ ਕਰਾਚੀ ਵਿਚ ਉਨ੍ਹਾਂ ਦੀ ਇਕ ਮਸਜਿਦ ਦੀ ਬੇਅਦਬੀ ਕੀਤੀ ਗਈ। ਸੂਤਰਾਂ ਅਨੁਸਾਰ ਕਰਾਚੀ ਵਿਚ ਕੱਟੜਪੰਥੀਆਂ ਵਲੋਂ ਕਾਦੀਆਨੀ ਪ੍ਰਾਰਥਨਾ...
‘ਆਪ’ ਦੀ ਮੇਅਰ ਉਮੀਦਵਾਰ ਸ਼ੈਲੀ ਓਬਰਾਏ ਨੇ ਸੁਪਰੀਮ ਕੋਰਟ ਤੋਂ ਵਾਪਿਸ ਲਈ ਪਟੀਸ਼ਨ
. . .  about 9 hours ago
ਨਵੀਂ ਦਿੱਲੀ, 3 ਫਰਵਰੀ- ਆਮ ਆਦਮੀ ਪਾਰਟੀ ਦੀ ਮੇਅਰ ਉਮੀਦਵਾਰ ਸ਼ੈਲੀ ਓਬਰਾਏ ਨੇ ਸੁਪਰੀਮ ਕੋਰਟ ਤੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ, ਜਿਸ ਵਿਚ ਮੇਅਰ ਦੀ ਚੋਣ ਸਮਾਂਬੱਧ ਢੰਗ ਨਾਲ ਕਰਵਾਉਣ ਦੀ ਮੰਗ ਕੀਤੀ ਗਈ ਸੀ। ਓਬਰਾਏ ਨੇ ਸੁਪਰੀਮ ਕੋਰਟ ਦੇ ਇਹ ਕਹਿਣ ਕਿ ਐਮ.ਸੀ.ਡੀ. ਚੋਣਾਂ...
ਨਿਊ ਜਰਸੀ ਵਿਚ ਕੌਂਸਲ ਮੈਂਬਰ ਦੀ ਗੋਲੀਆਂ ਮਾਰ ਕੇ ਹੱਤਿਆ
. . .  about 9 hours ago
ਸੈਕਰਾਮੈਂਟੋ, ਕੈਲੀਫੋਰਿੀਆ, 3 ਫਰਵਰੀ (ਹੁਸਨ ਲੜੋਆ ਬੰਗਾ)- ਸੇਰੇਵਿਲੇ ਦੇ ਬਰੌਘ, ਨਿਊ ਜਰਸੀ ਸ਼ਹਿਰ ਦੀ ਕੌਂਸਲ ਮੈਂਬਰ ਈਨਾਈਸ ਡਵਮਫੋਰ ਦੀ ਗੋਲੀਆਂ ਵਿੰਨੀ ਲਾਸ਼ ਉਸ ਦੀ ਕਾਰ ਵਿਚੋਂ ਬਰਾਮਦ ਹੋਈ। 30 ਸਾਲਾ ਡਵਮਫੋਰ ਰਿਪਬਲੀਕਨ ਪਾਰਟੀ ਦੀ ਆਗੂ ਸੀ। ਪੁਲਿਸ ਅਨੁਸਾਰ ਉਸ ਦੇ ਕਈ ਗੋਲੀਆਂ ਵੱਜੀਆਂ ਹੋਈਆਂ ਸਨ ਤੇ...
ਭਾਰਤੀ ਮੂਲ ਦੇ ਅਮਰੀਕੀ ਸਾਂਸਦ ਐਮੀ ਬੇਰਾ ਦੀ ਇੰਟੈਲਜੈਂਸੀ ਕਮੇਟੀ ਵਿਚ ਨਿਯੁਕਤੀ
. . .  about 9 hours ago
ਸੈਕਰਾਮੈਂਟੋ, ਕੈਲੀਫੋਰਿੀਆ, 3 ਫਰਵਰੀ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਐਮੀ ਬੇਰਾ ਨੂੰ ਕਾਂਗਰਸ ਦੀ ਇੰਟੈਲੀਜੈਂਸ ਬਾਰੇ ਪ੍ਰਭਾਵਸ਼ਾਲੀ ਸਥਾਈ ਵਿਸ਼ੇਸ਼ ਕਮੇਟੀ ਵਿਚ ਨਿਯੁਕਤ ਕੀਤਾ ਗਿਆਾ ਹੈ। ਬੇਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਨੂੰ ਸਦਨ ਦੇ ਲੀਡਰ ਜੈਫਰੀਜ ਵਲੋਂ ਹਾਊਸ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 8 ਕੱਤਕ ਸੰਮਤ 553

ਗੁਰਦਾਸਪੁਰ / ਬਟਾਲਾ / ਪਠਾਨਕੋਟ

ਗੁਰਦਾਸਪੁਰ ਵਿਖੇ ਭਾਰੀ ਮੀਂਹ ਨਾਲ ਝੋਨੇ ਦੀ ਫ਼ਸਲ ਦਾ ਹੋਇਆ ਭਾਰੀ ਨੁਕਸਾਨ

ਗੁਰਦਾਸਪੁਰ, 23 ਅਕਤੂਬਰ (ਆਰਿਫ਼)-ਅੱਜ ਦੇਰ ਸ਼ਾਮ ਜ਼ਿਲ੍ਹਾ ਗੁਰਦਾਸਪੁਰ ਅੰਦਰ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਕਾਰਨ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ | ਅਕਤੂਬਰ ਦੇ ਆਖਰ ਵਿਚ ਜਦੋਂ ਹੁਣ ਝੋਨੇ ਦੀ ਫ਼ਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੈ ਤਾਂ ...

ਪੂਰੀ ਖ਼ਬਰ »

ਬਟਾਲਾ ਪੁਲਿਸ ਨੇ ਅਲੀਵਾਲ 'ਚ ਹੋਈ ਲੁੱਟ ਦਾ ਮਾਮਲਾ ਸੁਲਝਾਇਆ

ਬਟਾਲਾ, 23 ਅਕਤੂਬਰ (ਕਾਹਲੋਂ)-ਬਟਾਲਾ ਪੁਲਿਸ ਨੇ ਪਿਛਲੇ ਦਿਨੀਂ ਅਲੀਵਾਲ 'ਚ ਇਕ ਸੁਨਿਆਰੇ ਦੀ ਦੁਕਾਨ 'ਤੇ ਹੋਈ ਖੋਹ ਦੀ ਗੁੱਥੀ ਸੁਲਝਾ ਲਈ ਹੈ | ਪ੍ਰੈੱਸ ਕਾਨਫਰੰਸ ਕਰਦਿਆਂ ਬਟਾਲਾ ਦੇ ਐੱਸ.ਐੱਸ.ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਨੂੰ 2 ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਬਟਾਲਾ ਦੀ ਬੀ. ਐੱਸ. ਸੀ. ਮੈਡੀਕਲ ਸਮੈਸਟਰ ਚੌਥਾ ਦਾ ਨਤੀਜਾ ਰਿਹਾ ਸ਼ਾਨਦਾਰ

ਬਟਾਲਾ, 23 ਅਕਤੂਬਰ (ਕਾਹਲੋਂ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸਥਾਨਕ ਗੁਰੂ ਨਾਨਕ ਕਾਲਜ ਬਟਾਲਾ ਦਾ ਬੀ.ਐੱਸ.ਸੀ. ਮੈਡੀਕਲ ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰ. ਡਾ. ਚਰਨਜੀਤ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਵਾਸੂਦੇਵ ਵਾਰਡ ਨੰ: 4 ਦੇ ਇੰਚਾਰਜ ਨਿਯੁਕਤ

ਬਟਾਲਾ, 23 ਅਕਤੂਬਰ (ਕਾਹਲੋਂ)-ਨਗਰ ਨਿਗਮ ਬਟਾਲਾ ਦੇ ਵਾਰਡ ਨੰ: 4 ਤੋਂ ਵਾਸੂਦੇਵ ਨੂੰ ਆਮ ਆਦਮੀ ਪਾਰਟੀ ਵਲੋਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਹਲਕਾ ਇੰਚਾਰਜ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਵਾਸੂਦੇਵ ਨੂੰ ਵਾਰਡ ਨੰ: 4 ਦਾ ਇੰਚਾਰਜ ਲਗਾ ਕੇ ਨਿਯੁਕਤੀ ਪੱਤਰ ਦਿੱਤਾ | ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ 12 ਡੇਂਗੂ ਦੇ ਮਰੀਜ਼ ਦਾਖ਼ਲ, ਸਿਹਤ ਵਿਭਾਗ ਨੇ ਕੀਤੀ ਸਪਰੇਅ

ਬਟਾਲਾ, 23 ਅਕਤੂਬਰ (ਕਾਹਲੋਂ)-ਸਿਵਲ ਹਸਪਤਾਲ ਬਟਾਲਾ ਵਿਖੇ ਡੇਂਗੂ ਵਾਰਡ ਵਿਚ 12 ਮਰੀਜ਼ ਦਾਖਲ ਹਨ, ਜਿਨ੍ਹਾਂ ਦਾ ਐਸ.ਐਮ.ਓ. ਡਾ. ਲਲਿਤ ਮੋਹਨ ਦੀ ਨਿਗਰਾਨੀ ਹੇਠ ਜ਼ਿਲ੍ਹਾ ਐਪੀਡੇਮੋਲੋਜਿਸਟ ਮੈਡਮ ਪ੍ਰਭਜੋਤ ਕਲਸੀ ਦੀ ਟੀਮ ਵਲੋਂ ਜਾਂਚ ਕਰਕੇ ਇਲਾਜ ਕੀਤਾ ਜਾ ਰਿਹਾ ਹੈ | ...

ਪੂਰੀ ਖ਼ਬਰ »

ਰਵੀਕਰਨ ਸਿੰਘ ਕਾਹਲੋਂ ਨੂੰ ਉਮੀਦਵਾਰ ਐਲਾਨੇ ਜਾਣ 'ਤੇ ਹਲਕੇ ਅੰਦਰ ਖੁਸ਼ੀ ਦੀ ਲਹਿਰ-ਝੰਗੀ

ਡੇਰਾ ਬਾਬਾ ਨਾਨਕ, 23 ਅਕਤੂਬਰ (ਵਿਜੇ ਸ਼ਰਮਾ)-2022 ਦੀਆਂ ਵਿਧਾਨ ਸਭਾ ਚੋਣਾਂ ਲਈ ਸ਼ੋ੍ਰਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸਾ. ਸਪੀਕਰ ਪੰਜਾਬ ਨਿਰਮਲ ਸਿੰਘ ਕਾਹਲੋਂ ਦੇ ਸਪੁੱਤਰ ਤੇ ਪਾਰਟੀ ਦੇ ਸੀਨੀਅਰ ਆਗੂ ਰਵੀਕਰਨ ਸਿੰਘ ਕਾਹਲੋਂ ਨੂੰ ...

ਪੂਰੀ ਖ਼ਬਰ »

ਗੁਰਬਾਣੀ ਦੇ ਪ੍ਰਵਾਹ 'ਚ ਰੰਗਿਆ ਨਿੱਕੇ ਘੁੰਮਣਾਂ ਦਾ ਕਣ-ਕਣ

ਬਟਾਲਾ, 23 ਅਕਤੂਬਰ (ਕਾਹਲੋਂ)-ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਯਾਦ ਵਿਚ ਹੋ ਰਹੇ ਤਿੰਨ ਰੋਜ਼ਾ 33ਵੇਂ ਗੁਰਮਤਿ ਸਮਾਗਮ ਅੱਜ ਗੁਰਬਾਣੀ ਦੇ ਪ੍ਰਵਾਹ ਤੇ ਗ੍ਰੰਥੀ ਚਮਕੌਰ ਸਿੰਘ ਵਲੋਂ ਸੰਗਤਾਂ ਦੀ ਭਰਵੀਂ ਹਾਜ਼ਰੀ 'ਚ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਆਰੰਭ ਹੋ ਗਏ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਘੱਲੂਘਾਰਾ ਸਾਹਿਬ, 23 ਅਕਤੂਬਰ (ਮਿਨਹਾਸ)-ਪਿੰਡ ਗੁੰਨੋਪੁਰ ਕੋਲ ਬੀਤੀ ਰਾਤ ਇਕ ਮੋਟਰਸਾਈਕਲ ਸਵਾਰ ਨÏਜਵਾਨ ਦੀ ਕਿਸੇ ਅਨਜਾਣ ਵਾਹਨ ਨਾਲ ਟੱਕਰ ਹੋਣ ਕਾਰਨ ਮÏਤ ਹੋ ਗਈ | ਮਿ੍ਤਕ ਦੇ ਰਿਸ਼ਤੇਦਾਰ ਮਨਪ੍ਰੀਤ ਸਿੰਘ ਵਾਸੀ ਜਾਫਰਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ ...

ਪੂਰੀ ਖ਼ਬਰ »

ਗੁਰਬਾਣੀ ਦੇ ਪ੍ਰਵਾਹ 'ਚ ਰੰਗਿਆ ਨਿੱਕੇ ਘੁੰਮਣਾਂ ਦਾ ਕਣ-ਕਣ

ਬਟਾਲਾ, 23 ਅਕਤੂਬਰ (ਕਾਹਲੋਂ)-ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਯਾਦ ਵਿਚ ਹੋ ਰਹੇ ਤਿੰਨ ਰੋਜ਼ਾ 33ਵੇਂ ਗੁਰਮਤਿ ਸਮਾਗਮ ਅੱਜ ਗੁਰਬਾਣੀ ਦੇ ਪ੍ਰਵਾਹ ਤੇ ਗ੍ਰੰਥੀ ਚਮਕੌਰ ਸਿੰਘ ਵਲੋਂ ਸੰਗਤਾਂ ਦੀ ਭਰਵੀਂ ਹਾਜ਼ਰੀ 'ਚ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਆਰੰਭ ਹੋ ਗਏ ...

ਪੂਰੀ ਖ਼ਬਰ »

ਵਸੀਅਤ ਨਕਲੀ ਸਾਬਤ ਹੋਣ 'ਤੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਕਾਹਨੂੰਵਾਨ, 23 ਅਕਤੂਬਰ (ਜਸਪਾਲ ਸਿੰਘ ਸੰਧੂ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਜਾਗੋਵਾਲ ਬਾਂਗਰ ਦੇ ਮਰਹੂਮ ਸਰਪੰਚ ਬਰਜਿੰਦਰ ਸਿੰਘ ਉਰਫ ਸੋਨੂੰ ਦੀ ਜਾਇਦਾਦ ਹੜੱਪਣ ਦੀ ਨੀਅਤ ਨਾਲ ਪਰਿਵਾਰ ਵਲੋਂ ਇਕ ਵਸੀਅਤ ਤਿਆਰ ਕੀਤੀ ਗਈ, ਜੋ ਬਾਅਦ ਵਿਚ ਵਸੀਅਤ ਨਕਲੀ ਸਾਬਤ ...

ਪੂਰੀ ਖ਼ਬਰ »

ਕਿੱਤਾਮੁਖੀ ਕੋਰਸ ਦੀ ਸਮਾਪਤੀ ਉਪਰੰਤ ਵਿਦਿਆਰਣਾਂ ਨੂੰ ਸਰਟੀਫ਼ਿਕੇਟ, ਸਿਲਾਈ ਮਸ਼ੀਨਾਂ ਅਤੇ ਕਿੱਟਾਂ ਵੰਡੀਆਂ

ਬਟਾਲਾ, 23 ਅਕਤੂਬਰ (ਕਾਹਲੋਂ)-ਲੜਕੀਆਂ ਨੂੰ ਕਿੱਤਾ ਮੁਖੀ ਕੋਰਸ ਕਰਵਾ ਕੇ ਆਪਣੇ ਰੁਜ਼ਗਾਰ ਕਮਾਉਣ ਲਈ ਤਿਆਰ ਕਰਨ ਦੇ ਮਕਸਦ ਨਾਲ ਰਾਣੀ ਝਾਂਸੀ ਲੇਡੀਜ਼ ਵੈੱਲਫ਼ੇਅਰ ਸੁਸਾਇਟੀ ਬਟਾਲਾ ਰਜਿ. ਨਹਿਰੂ ਯੁਵਾ ਕੇਂਦਰ ਗੁਰਦਾਸਪਰ ਵਲੋਂ ਸੋਸਵਾ ਪੰਜਾਬ ਚੰਡੀਗੜ੍ਹ ਦੇ ...

ਪੂਰੀ ਖ਼ਬਰ »

ਬਿਜਲੀ ਸ਼ਾਰਟ ਸਰਕਟ ਦੀ ਭੇਟ ਚੜ੍ਹੀ ਚਾਰ ਏਕੜ ਦੇ ਕਰੀਬ ਗੰਨੇ ਦੀ ਫ਼ਸਲ

ਪੁਰਾਣਾ ਸ਼ਾਲਾ, 23 ਅਕਤੂਬਰ (ਗੁਰਵਿੰਦਰ ਸਿੰਘ ਗੋਰਾਇਆ)-ਬੀਤੇ ਦਿਨ ਹੋਏ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਨੇੜਲੇ ਪਿੰਡ ਤਾਲਿਬਪੁਰ ਦੀ ਹਦੂਦ 'ਚ ਇਕ ਕਿਸਾਨ ਦੀ ਖੇਤਾਂ 'ਚ ਖੜੀ ਚਾਰ ਏਕੜ ਦੇ ਕਰੀਬ ਗੰਨੇ ਦੀ ਤਿਆਰ ਫ਼ਸਲ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਹੈ | ਇਕੱਤਰ ...

ਪੂਰੀ ਖ਼ਬਰ »

ਭਾਰੀ ਬਰਸਾਤ ਤੇ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਆਸਾਂ 'ਤੇ ਫੇਰਿਆ ਪਾਣੀ, ਝੋਨੇ ਦੀ ਫ਼ਸਲ ਦੀ ਭਾਰੀ ਨੁਕਸਾਨ

ਕੋਟਲੀ ਸੂਰਤ ਮੱਲ੍ਹੀ, 23 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਇਲਾਕੇ ਅੰਦਰ ਅੱਜ ਦੇਰ ਸ਼ਾਮ ਤੇਜ਼ ਹਨੇਰੀ-ਝੱਖੜ, ਭਾਰੀ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਦੀ ਪੱਕੀ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਕਰਕੇ ਰੱਖ ਦਿੱਤਾ ਹੈ ਤੇ ਪੱਕੀ ਫ਼ਸਲ ਜ਼ਮੀਨ 'ਤੇ ਪੂਰੀ ਤਰ੍ਹਾਂ ...

ਪੂਰੀ ਖ਼ਬਰ »

ਅਕਾਲੀ ਪਾਰਟੀ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਬਣੀ ਹਮਦਰਦ-ਭੁਪਿੰਦਰ ਸਿੰਘ/ਗੁਰਨਾਮ ਡੱਲਾ

ਪੁਰਾਣਾ ਸ਼ਾਲਾ, 23 ਅਕਤੂਬਰ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ 'ਤੇ ਲੋਕ ਇਨ੍ਹਾਂ ਦੀਆਂ ਨੀਤੀਆਂ ਤੋਂ ਨਾ ਖੁਸ਼ ਹਨ ਅਤੇ ਅਗਲੀ ਸਰਕਾਰ ਪੰਜਾਬ ਅੰਦਰ ਸ਼ੋ੍ਰਮਣੀ ਅਕਾਲੀ ਦਲ ਦੀ ਹੀ ਬਣੇਗੀ | ਇਹ ਜਾਣਕਾਰੀ ...

ਪੂਰੀ ਖ਼ਬਰ »

ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਵੱਖ-ਵੱਖ ਕੋਰਸਾਂ ਲਈ ਦਾਖ਼ਲੇ ਸ਼ੁਰੂ

ਗੁਰਦਾਸਪੁਰ, 23 ਅਕਤੂਬਰ (ਆਰਿਫ਼)-ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਕੋਰਟ ਰੋਡ ਗੁਰਦਾਸਪੁਰ ਵਿਖੇ ਸਾਲ 2021-22 ਲਈ ਬੀ. ਐਸ. ਸੀ. (ਆਈ. ਟੀ.), ਪੀ. ਜੀ. ਡੀ. ਸੀ. ਏ., ਐਮ. ਐਸ. ਸੀ. (ਆਈ. ਟੀ.) ਕੋਰਸ ਆਈ.ਕੇ.ਜੀ. ਪੀ.ਟੀ.ਯੂ. ਜਲੰਧਰ ਤੋਂ ਮਾਨਤਾ ਪ੍ਰਾਪਤ ਅਤੇ 120 ਘੰਟਿਆਂ ਦਾ ਬੇਸ਼ਿਕ ਕੰਪਿਊਟਰ ਕੋਰਸ (ਆਈ.ਐਸ.ਓ. ਤੋਂ ਮਾਨਤਾ) ਸਬੰਧੀ ਦਾਖ਼ਲੇ ਸ਼ੁਰੂ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਕਮ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ ਰਣਧੀਰ ਸਿੰਘ ਨੇ ਦੱਸਿਆ ਕਿ ਇਹ ਕੋਰਸ ਬਿਨਾਂ ਕਿਸੇ ਟਿਊਸ਼ਨ ਫੀਸ ਤੋਂ ਕੇਵਲ ਨਾ ਮਾਤਰ ਪ੍ਰਬੰਧਕੀ ਖਰਚੇ ਲੈ ਕੇ ਕਰਵਾਏ ਜਾਂਦੇ ਹਨ | ਸਾਲ 2020-21 ਦਾ ਨਤੀਜਾ 100 ਫੀਸਦੀ ਰਿਹਾ ਹੈ | ਉਨ੍ਹਾਂ ਕਿਹਾ ਕਿ ਦਾਖ਼ਲੇ ਲਈ ਸੀਟਾਂ ਸੀਮਤ ਹਨ | ਵਿਦਿਆਰਥੀ ਰਜਿਸਟਰੇਸ਼ਨ ਦੀ ਜਾਣਕਾਰੀ ਲਈ ਕਿਸੇ ਵੀ ਕੰਮ ਵਾਲੇ ਦਿਨ ਇਸ ਦਫ਼ਤਰ ਵਿਖੇ ਆ ਕੇ ਸੰਪਰਕ ਕਰ ਸਕਦੇ ਹਨ |

ਖ਼ਬਰ ਸ਼ੇਅਰ ਕਰੋ

 

ਰੇਲਵੇ ਸਟੇਸ਼ਨ ਗੁਰਦਾਸਪੁਰ ਕਿਸਾਨ ਮੋਰਚੇ 'ਤੇ ਅੱਜ 305ਵੇਂ ਜਥੇ ਨੇ ਰੱਖੀ ਭੁੱਖ ਹੜਤਾਲ

ਗੁਰਦਾਸਪੁਰ, 23 ਅਕਤੂਬਰ (ਆਰਿਫ਼)-ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 388ਵੇਂ ਦਿਨ ਅੱਜ 305ਵੇਂ ਜਥੇ ਨੇ ਭੁੱਖ ਹੜਤਾਲ ਰੱਖੀ | ਇਸ ਮੌਕੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵਲੋਂ ਸੂਬੇਦਾਰ ਮੇਜਰ ਐਸ.ਪੀ. ਸਿੰਘ ਗੋਸ਼ਲ, ਸੂਬੇਦਾਰ ਦਲਬੀਰ ...

ਪੂਰੀ ਖ਼ਬਰ »

ਚੀਮਾ ਕਾਲਜ ਆਫ਼ ਐਜੂਕੇਸ਼ਨ ਕਿਸ਼ਨਕੋਟ 'ਚ ਮਹਿੰਦੀ, ਨੇਲ ਆਰਟ, ਚੂੜੀ ਅਤੇ ਬਿੰਦੀ ਸਜਾਵਟ ਦੇ ਮੁਕਾਬਲੇ ਕਰਵਾਏ

ਬਟਾਲਾ, 23 ਅਕਤੂਬਰ (ਕਾਹਲੋਂ)-ਚੀਮਾ ਕਾਲਜ ਆਫ਼ ਐਜੂਕੇਸ਼ਨ ਕਿਸ਼ਨਕੋਟ ਵਿਚ ਕਰਵਾਚÏਥ ਦੇ ਤਿਉਹਾਰ ਪ੍ਰਤੀ ਮਹਿੰਦੀ, ਨੇਲ ਆਰਟ, ਚੂੜੀ ਅਤੇ ਬਿੰਦੀ ਸਜਾਵਟ ਆਦਿ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਕਾਲਜ ਦੇ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਨੇ ਬਿੱਲਾਂ ਦੇ ਬਕਾਏ ਮੁਆਫ਼ੀ ਲਈ ਫਾਰਮ ਭਰੇ

ਬਟਾਲਾ, 23 ਅਕਤੂਬਰ (ਕਾਹਲੋਂ)-ਪੰਜਾਬ ਸਰਕਾਰ ਵਲੋਂ ਦੋ ਕਿਲੋਵਾਟ ਤੱਕ ਦੇ ਖ਼ਪਤਕਾਰਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨ ਦੇ ਕੀਤੇ ਗਏ ਐਲਾਨ ਉਪਰੰਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਨਾਰਥ ਸਬ ਡਵੀਜ਼ਨ ਬਟਾਲਾ ਦੇ ਐੱਸ.ਡੀ.ਓ. ਅਤੇ ਸਮੂਹ ਸਟਾਫ਼ ਵਲੋਂ ...

ਪੂਰੀ ਖ਼ਬਰ »

100 ਕਰੋੜ ਵੈਕਸੀਨੇਸ਼ਨ ਦਾ ਜਸ਼ਨ ਮਨਾਇਆ

ਬਟਾਲਾ, 23 ਅਕਤੂਬਰ (ਕਾਹਲੋਂ)-ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਭਾਰਤ ਸਰਕਾਰ ਵਲੋਂ ਸਭ ਤੋਂ ਵੱਡੇ ਮੁਫ਼ਤ ਵੈਕਸ਼ੀਨੇਸ਼ਨ ਕੈਂਪ 'ਚ 100 ਕਰੋੜ ਦਾ ਅੰਕੜਾ ਪਾਰ ਕਰਨ 'ਤੇ ਸਮਾਜ ਸੇਵਾ ਸੰਸਥਾ ਸਹਾਰਾ ਕਲੱਬ ਵਲੋਂ ਜਿੱਥੇ ਕੋਰੋਨਾ ਵਾਰੀਅਰਾਂ ਦੇ ਨਾਲ ਜਸ਼ਨ ਮਨਾਇਆ ਗਿਆ, ...

ਪੂਰੀ ਖ਼ਬਰ »

ਕਬੀਰ ਭਵਨ ਦੀ ਚਾਰਦੀਵਾਰੀ ਤੇ ਹਾਲ ਦਾ ਰੱਖਿਆ ਨੀਂਹ ਪੱਥਰ

ਜੈਂਤੀਪੁਰ, 23 ਅਕਤੂਬਰ (ਬਲਜੀਤ ਸਿੰਘ)-ਇੱਥੋਂ ਨਜ਼ਦੀਕ ਪਿੰਡ ਢਡਿਆਲਾ ਨੱਤ ਵਿਖੇ ਹਲਕਾ ਫਤਹਿਗੜ੍ਹ ਚੂੜੀਆਂ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਸਰਪੰਚ ਦਿਲਰਾਜ ਸਿੰਘ ਦੀ ਮਿਹਨਤ ਸਦਕਾ 'ਕਬੀਰ ਭਵਨ ਧਰਮਸ਼ਾਲਾ ਸਭਾ ਨੂੰ ਤਿੰਨ ...

ਪੂਰੀ ਖ਼ਬਰ »

ਪਾਵਰਕਾਮ ਵਲੋਂ ਪਿੰਡ ਜਗਤਪੁਰ ਕਲਾਂ ਵਿਖੇ ਬਿੱਲ ਮੁਆਫ਼ੀ ਸਬੰਧੀ ਕੈਂਪ ਲਗਾਇਆ

ਪੁਰਾਣਾ ਸ਼ਾਲਾ, 23 ਅਕਤੂਬਰ (ਅਸ਼ੋਕ ਸ਼ਰਮਾ)-ਮੁੱਖ ਮੰਤਰੀ ਪੰਜਾਬ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਪਾਵਰਕਾਮ ਉਪ ਮੰਡਲ ਅਫ਼ਸਰ ਇੰਜੀ: ਗਗਨਦੀਪ ਸਿੰਘ ਤੇ ਇੰਜੀ: ਕੁਲਜੀਤ ਪਾਲ ਵਲੋਂ ਸਰਪੰਚ ਰਾਮ ਲੁਭਾਇਆ ਦੀ ਅਗਵਾਈ ਹੇਠ ਪਿੰਡ ਜਗਤਪੁਰ ਕਲਾਂ ਵਿਚ 2 ਕਿੱਲੋਵਾਟ ਤੱਕ ...

ਪੂਰੀ ਖ਼ਬਰ »

ਘਰੇਲੂ ਬਿਜਲੀ ਖ਼ਪਤਕਾਰਾਂ ਦੇ ਬਿੱਲ ਮੁਆਫ਼ ਕਰਨ ਲਈ ਪਾਵਰਕਾਮ ਵਲੋਂ ਲੱਗ ਰਹੇ ਹਨ ਕੈਂਪ

ਪੰਜਗਰਾਈਆਂ , 23 ਅਕਤੂਬਰ (ਬਲਵਿੰਦਰ ਸਿੰਘ)-ਉਪ ਮੰਡਲ ਅਫਸਰ ਉਮਰਪੁਰਾ ਕਸ਼ਮੀਰੀ ਲਾਲ ਅਤੇ ਉਪ ਮੰਡਲ ਅਫਸਰ ਪੰਜਗਰਾਈਆਂ ਕੁਲਵਿੰਦਰ ਸਿੰਘ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ...

ਪੂਰੀ ਖ਼ਬਰ »

ਸ੍ਰੀ ਦਸਮੇਸ਼ ਸਕੂਲ ਕਾਦੀਆਂ ਮਹਿੰਦੀ ਮੁਕਾਬਲੇ ਕਰਵਾਏ

ਬਟਾਲਾ, 23 ਅਕਤੂਬਰ (ਕਾਹਲੋਂ)-ਅੱਜ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਕਰਵਾ ਚÏਥ ਵਰਤ ਦੇ ਤਿਉਹਾਰ ਨੂੰ ਸਮਰਪਿਤ ਮਹਿੰਦੀ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਦਿਆਰਥਣਾਂ ਨੇ ਵਧ-ਚੜ੍ਹ ਕੇ ਹਿੱਸਾ ਲੈ ਕੇ ਵਧੀਆ ਪ੍ਰਦਰਸ਼ਨ ਕੀਤਾ | ਇਸ ਮÏਕੇ ਸਕੂਲ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਮੌਕੇ ਸਤਿਕਰਤਾਰੀਆਂ ਗੁਰਦੁਆਰਾ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ

ਬਟਾਲਾ, 23 ਅਕਤੂਬਰ (ਕਾਹਲੋਂ)-ਸਥਾਨਕ ਸਤਿਕਰਤਾਰੀਆਂ ਗੁਰਦੁਆਰਾ ਸਾਹਿਬ 'ਚ ਸੀਨੀਅਰ ਅਕਾਲੀ ਆਗੂ ਅਤੇ ਉੱਘੇ ਸਮਾਜ ਸੇਵਕ ਬਲਦੇਵ ਸਿੰਘ ਧੁੱਪਸੜੀ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ 'ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਭਾਈ ਬਲਵੰਤ ਸਿੰਘ ...

ਪੂਰੀ ਖ਼ਬਰ »

ਤੇਜ਼ ਬਰਸਾਤ ਅਤੇ ਗੜੇਮਾਰੀ ਨੇ ਝੋਨੇ ਦੀ ਫ਼ਸਲ ਦਾ ਕੀਤਾ ਵੱਡਾ ਨੁਕਸਾਨ

ਕਾਲਾ ਅਫਗਾਨਾ, 23 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਅੱਜ ਸ਼ਾਮ ਦੇ ਮੌਕੇ ਹੋਈ ਤੇਜ਼ ਬਰਸਾਤ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਵੱਡਾ ਨੁੁਕਸਾਨ ਕੀਤਾ | ਅੱਜ ਜਿੱਥੇ ਸਵੇਰ ਤੋਂ ਜਿੱਥੇ ਤੇਜ਼ ਹਵਾਵਾਂ ਚੱਲ ਰਹੀਆਂ ਸਨ ਅਤੇ ਬੀਤੀ ਸ਼ਾਮ ਚੜੀਆਂ ...

ਪੂਰੀ ਖ਼ਬਰ »

ਪੰਜਾਬ ਸਕੂਲ ਸਿੱਖਿਆ ਬੋਰਡ ਡੇਲੀਵੇਜ ਕਰਮਚਾਰੀ ਯੂਨੀਅਨ ਦੀ ਹੋਈ ਮੀਟਿੰਗ

ਗੁਰਦਾਸਪੁਰ, 23 ਅਕਤੂਬਰ (ਪੰਕਜ ਸ਼ਰਮਾ)-ਪੰਜਾਬ ਸਕੂਲ ਸਿੱਖਿਆ ਬੋਰਡ ਡੇਲੀਵੇਜ਼ ਕਰਮਚਾਰੀਆਂ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਗੁਰਦਾਸਪੁਰ ਵਿਖੇ ਹੋਈ | ਜਿਸ ਵਿਚ ਡੇਲੀਵੇਜ਼, ਵਰਕਚਾਰਜ, ਕੰਟਰੈਕਟ ਅਤੇ ਆਊਟਸੋਰਸ ਮੁਲਾਜ਼ਮਾਂ ਨੰੂ ਆ ਰਹੀਆਂ ਮੁਸ਼ਕਿਲਾਂ ਬਾਰੇ ...

ਪੂਰੀ ਖ਼ਬਰ »

ਮੁਖਵੰਤ ਸਿੰਘ ਮਿੰਟੂ ਚਾਹਲ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਧਾਰੀਵਾਲ, 23 ਅਕਤੂਬਰ (ਸਵਰਨ ਸਿੰਘ)-ਮੁਖਵੰਤ ਸਿੰਘ ਮਿੰਟੂ ਚਾਹਲ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਨਿੱਕੇ ਘੁੰਮਣ ਵਿਖੇ ਕਰਵਾਇਆ ਗਿਆ, ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਰਾਹੀਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX