ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 3 ਦਿਨਾਂ ਦੇ ਜੰਮੂ-ਕਸ਼ਮੀਰ ਦੇ ਦੌਰੇ 'ਤੇ ਹਨ। ਸ਼ਾਹ ਵਲੋਂ ਇਸ ਖਿੱਤੇ ਵਿਚ ਕੀਤੀਆਂ ਗਈਆਂ ਵੱਡੀਆਂ ਤਬਦੀਲੀਆਂ ਤੋਂ ਬਾਅਦ ਇਹ ਪਹਿਲਾ ਦੌਰਾ ਹੈ। 5 ਅਗਸਤ, 2019 ਨੂੰ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਵਿਚ ਵਿਸ਼ੇਸ਼ ਅਧਿਕਾਰਾਂ ਵਾਲੀ ਧਾਰਾ ...
ਪੁਰਾਣੇ ਵੇਲਿਆਂ ਦੀ ਗੱਲ ਹੈ, ਕਿਸੇ ਆਮ ਬੰਦੇ ਨੇ ਇਕ ਵਪਾਰੀ ਦਿਮਾਗ ਵਾਲੇ ਬੰਦੇ ਨੂੰ ਸਵਾਲ ਕੀਤਾ ਕਿ ਜੇਕਰ ਬਗਲਾ ਫੜਨਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ? ਕੁਝ ਸੋਚ ਕੇ ਉਸ ਨੇ ਜਵਾਬ ਦਿੱਤਾ, 'ਬਗਲੇ ਦੇ ਸਿਰ 'ਤੇ ਕਿਸੇ ਤਰ੍ਹਾਂ ਇਕ ਮੋਮ ਦੀ ਡਲੀ ਰੱਖ ਦੇਣੀ ਚਾਹੀਦੀ ਹੈ। ...
ਲਾਇਲਪੁਰ ਖ਼ਾਲਸਾ ਕਾਲਜ 'ਚ ਚੱਲ ਰਹੇ ਭੰਗੜਾ ਵਿਸ਼ਵ ਕੱਪ 'ਤੇ ਵਿਸ਼ੇਸ਼
5 ਅਕਤੂਬਰ, 1954 ਨੂੰ ਜਲੰਧਰ ਦੇ ਇਕ ਧਾਰਮਿਕ ਵਿਚਾਰਾਂ ਵਾਲੇ ਵਪਾਰਕ ਘਰਾਣੇ ਵਿਚ ਪੈਦਾ ਹੋਏ ਇੰਦਰਜੀਤ ਸਿੰਘ, ਜੋ ਬਾਅਦ ਵਿਚ ਪੰਜਾਬੀ ਲੋਕ ਨਾਚ ਭੰਗੜੇ ਦੀ ਅਜ਼ੀਮ ਸ਼ਖ਼ਸੀਅਤ ਵਜੋਂ ਪ੍ਰਸਿੱਧ ਹੋਏ, ਦਾ ਭੰਗੜੇ ਨਾਲ ਪਹਿਲਾ ਵਾਹ ਉਸ ਸਮੇਂ ਪਿਆ ਜਦ ਉਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਵਿਚ ਪੜ੍ਹਦਿਆਂ 1968 ਵਿਚ ਆਪਣੇ ਸਕੂਲ ਦੀ ਭੰਗੜਾ ਟੀਮ ਦਾ ਹਿੱਸਾ ਬਣਨ ਦਾ ਫ਼ੈਸਲਾ ਕੀਤਾ। ਸਾਲ 1971 ਵਿਚ ਉਹ ਸਕੂਲ ਦੀ ਭੰਗੜਾ ਟੀਮ ਦੇ ਕਪਤਾਨ ਬਣ ਗਏ ਅਤੇ ਆਪਣੇ ਕਪਤਾਨੀ ਦੇ ਕਾਰਜਕਾਲ ਵਿਚ ਉਨ੍ਹਾਂ ਨੇ ਸਕੂਲੀ ਪੱਧਰ ਦੇ ਕਈ ਰਾਸ਼ਟਰੀ ਅਤੇ ਵੱਕਾਰੀ ਲੋਕ ਨਾਚ ਮੁਕਾਬਲਿਆਂ ਦੇ ਜਿੱਤ ਕੇ ਲਿਆਂਦੇ ਤਗਮੇ ਆਪਣੇ ਸਕੂਲ ਦੀ ਝੋਲੀ ਵਿਚ ਪਾਏ। ਸਾਲ 1972 ਤੋਂ 74 ਤੱਕ ਡੀ.ਏ.ਵੀ. ਕਾਲਜ ਜਲੰਧਰ ਵਿਚ ਬੀ. ਕਾਮ. ਕਰਦੇ ਸਮੇਂ ਉਹ ਕਾਲਜ ਦੀ ਭੰਗੜਾ ਟੀਮ ਦਾ ਹਿੱਸਾ ਰਹੇ ਅਤੇ ਲਗਾਤਾਰ ਤਿੰਨ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲੇ ਵਿਚ ਸਰਬੋਤਮ ਸਥਾਨ ਪ੍ਰਾਪਤ ਕੀਤਾ। ਸਾਲ 1976 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਐਮ. ਕਾਮ. ਦੀ ਪੜ੍ਹਾਈ ਕਰਦੇ ਸਮੇਂ ਯੂਨੀਵਰਸਿਟੀ ਦੀ ਟੀਮ ਦਾ ਹਿੱਸਾ ਬਣੇ ਅਤੇ ਉਸੇ ਵਰ੍ਹੇ ਜੈਪੁਰ ਵਿਖੇ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਵਿਚ ਸਰਬੋਤਮ ਖਿਤਾਬ ਹਾਸਲ ਕੀਤਾ। ਸਾਲ 1973 ਵਿਚ ਆਸਟ੍ਰੇਲੀਆ ਅਤੇ ਫਿਜ਼ੀ ਟਾਪੂਆਂ ਵਿਖੇ ਭਾਰਤੀ ਸੱਭਿਆਚਾਰਕ ਵਫ਼ਦ ਦੀ ਨੁਮਾਇੰਦਗੀ ਕੀਤੀ ਅਤੇ ਭੰਗੜੇ ਅਤੇ ਝੂਮਰ ਦੀ ਉੱਤਮ ਪੇਸ਼ਕਾਰੀ ਦੇ ਨਾਲ ਵਿਦੇਸ਼ੀ ਦਰਸ਼ਕਾਂ ਨੂੰ ਭੰਗੜੇ ਦੇ ਜੌਹਰ ਵਿਖਾ ਕੇ ਆਪਣੀ ਨ੍ਰਿਤ ਕਲਾ ਨਾਲ ਮੋਹਿਤ ਤੇ ਮੁਤਾਸਿਰ ਕੀਤਾ। ਡਾ. ਇੰਦਰਜੀਤ ਸਿੰਘ ਦਾ ਭੰਗੜੇ ਨੂੰ ਸਮਰਪਿਤ ਹੋਣ ਦਾ ਸੁਨਹਿਰੀ ਅਵਸਰ ਉਸ ਵਕਤ ਬਣਿਆ ਜਦ ਉਨ੍ਹਾਂ ਨੂੰ 21 ਸਾਲ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਕਾਮਰਸ ਵਿਭਾਗ ਵਿਚ ਅਧਿਆਪਨ ਕਰਨ ਅਤੇ ਕਾਲਜ ਦੀ ਭੰਗੜਾ ਟੀਮ ਦਾ ਨਿਰਦੇਸ਼ਨ ਕਰਨ ਦਾ ਮੌਕਾ ਨਸੀਬ ਹੋਇਆ। ਉਨ੍ਹਾਂ ਦੀ ਅਗਵਾਈ ਹੇਠ ਕਾਲਜ ਨੇ ਉਸ ਅਰਸੇ ਵਿਚ 19 ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲੇ ਵਿਚ ਭੰਗੜੇ ਦਾ ਪਹਿਲਾ ਸਥਾਨ ਅਤੇ 2 ਵਾਰ ਦੂਜਾ ਸਥਾਨ ਹਾਸਲ ਕਰਨ ਦਾ ਮਾਣ ਹਾਸਲ ਕੀਤਾ। ਡਾ. ਇੰਦਰਜੀਤ ਸਿੰਘ ਨਾਰਥ ਜ਼ੋਨ ਕਲਚਰਲ ਸੈਂਟਰ ਦਾ ਨਿਰੰਤਰ ਹਿੱਸਾ ਬਣੇ ਰਹੇ ਅਤੇ ਉਨ੍ਹਾਂ ਨੇ ਇਸ ਦੀ ਨੁਮਾਇੰਦਗੀ ਕਰਦਿਆਂ ਇਟਲੀ ਅਤੇ ਜਰਮਨੀ ਵਿਚ ਭੰਗੜੇ ਅਤੇ ਝੂਮਰ ਦੀ ਸਫਲ ਪੇਸ਼ਕਾਰੀ ਕਰਕੇ ਵਿਦੇਸ਼ਾਂ ਵਿਚ ਪੰਜਾਬੀ ਲੋਕ ਨਾਚ ਦੀ ਸ਼ਾਨ ਨੂੰ ਚਮਕਾਇਆ। ਇਸੇ ਸੈਂਟਰ ਵਲੋਂ ਉਨ੍ਹਾਂ ਨੇ ਸਾਲ 1995 ਤੇ 96 ਵਿਚ ਸ੍ਰੀਲੰਕਾ ਅਤੇ ਦੁਬਈ ਵਿਖੇ ਭੰਗੜੇ ਅਤੇ ਝੂਮਰ ਦੀ ਪੇਸ਼ਕਾਰੀ ਕੀਤੀ ਅਤੇ ਖ਼ੁਦ ਨਿਰਦੇਸ਼ਕ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ 2008 ਵਿਚ ਜਲੰਧਰ ਵਿਖੇ ਭੰਗੜਾ ਉਲੰਪਿਕ ਦਾ ਆਯੋਜਨ ਕੀਤਾ ਜਿਸ ਵਿਚ ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਨੇ ਭੰਗੜਾ, ਸੰਮੀ, ਲੁੱਡੀ ਅਤੇ ਮਲਵਈ ਗਿੱਧਾ ਪੇਸ਼ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।
ਆਪਣੇ ਇਸ ਜਹਾਨ-ਇ-ਫ਼ਾਨੀ ਤੋਂ ਰੁਖ਼ਸਤ ਫਰਮਾ ਜਾਣ ਤੋਂ ਪਹਿਲਾਂ ਉਹ ਪਿਛਲੇ ਸਤਾਰਾਂ ਸਾਲਾਂ ਤੋਂ ਜਲੰਧਰ ਵਿਖੇ ਗਰਮੀਆਂ ਵਿਚ 'ਸੁਰਤਾਲ ਸੱਭਿਆਚਾਰਕ ਸੱਥ' ਨਾਂਅ ਦੇ ਮੰਚ ਤੋਂ ਲੋਕ ਨਾਚ ਕੈਂਪ ਆਯੋਜਿਤ ਕਰਵਾ ਰਹੇ ਸਨ ਜਿਨ੍ਹਾਂ ਵਿਚ ਹਜ਼ਾਰਾਂ ਲੜਕਿਆਂ ਨੂੰ ਭੰਗੜਾ ਅਤੇ ਝੂਮਰ ਅਤੇ ਲੜਕੀਆਂ ਨੂੰ ਗਿੱਧਾ ਅਤੇ ਲੁੱਡੀ ਦੀ ਸਿਖਲਾਈ ਦਿੱਤੀ ਜਾਂਦੀ ਸੀ। ਡਾ. ਸਾਹਿਬ ਨੇ ਜਿਥੇ ਪੰਜਾਬੀ ਲੋਕ ਨਾਚਾਂ ਦੀ ਸ਼ਨਾਖਤ ਉਭਾਰਨ ਵਿਚ ਉਮਰ ਭਰ ਦਿਨ-ਰਾਤ ਇਕ ਕਰੀ ਰੱਖਿਆ ਉੱਥੇ ਉਨ੍ਹਾਂ ਨੇ 'ਪੰਜਾਬ ਦੇ ਲੋਕ ਨਾਚ ਅਤੇ ਪੇਸ਼ਕਾਰੀ' ਨਾਮਕ ਖੋਜ ਪੁਸਤਕ ਦੀ ਰਚਨਾ ਵੀ ਕੀਤੀ ਜੋ ਇਸ ਖੇਤਰ ਦੀ ਸਿਧਾਂਤਕ ਤੇ ਵਿਹਾਰਕ ਜਾਣਕਾਰੀ ਦੇਣ ਵਾਲੀ ਬੇਹੱਦ ਮਹੱਤਵਪੂਰਨ ਖੋਜ ਪੁਸਤਕ ਹੈ। ਡਾ. ਇੰਦਰਜੀਤ ਸਿੰਘ ਨੂੰ ਹਜ਼ਾਰਾਂ ਵਾਰ ਬੜੇ ਭਾਵਪੂਰਤ ਸਨਮਾਨਾਂ ਨਾਲ ਸਤਿਕਾਰ ਦਿੱਤਾ ਗਿਆ ਹੈ। ਸਾਲ 2008 ਵਿਚ ਉਨ੍ਹਾਂ ਨੂੰ ਪੰਜਾਬ ਕਲਾ ਪ੍ਰੀਸ਼ਦ ਵਲੋਂ ਲੋਕ ਨਾਚ ਵਿਚ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਵਿਚ ਪ੍ਰਸੰਸਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਕਲਚਰਲ ਐਸੋਸੀਏਸ਼ਨ ਮੁਹਾਲੀ ਨੇ ਲੋਕ ਨਾਚਾਂ ਵਿਚ ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਸਾਲ 2005 ਵਿਚ ਡਾਂਸ ਅਕੈਡਮੀ ਟੋਰਾਂਟੋ (ਕੈਨੇਡਾ) ਨੇ ਉਨ੍ਹਾਂ ਨੂੰ ਲੋਕ ਨਾਚ ਨੂੰ ਦਿੱਤੀ ਵਿਸ਼ੇਸ਼ ਦੇਣ ਲਈ ਸਨਮਾਨ ਵਜੋਂ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ ਕੀਤਾ। ਸਰੀ ਆਰਟਸ ਕਲੱਬ ਵੈਨਕੂਵਰ ਵਲੋਂ ਉਨ੍ਹਾਂ ਨੂੰ ਲੋਕ ਨਾਚ ਵਿਚ ਵਡੇਰੇ ਯੋਗਦਾਨ ਲਈ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਜ਼ਿੰਦਗੀ ਨੇ ਇਸ ਮਹਾਨ ਵਿਅਕਤੀ ਉੱਪਰ ਵੀ ਦੁੱਖਾਂ ਦਾ ਅਨੇਕਾਂ ਵਾਰ ਕਹਿਰ ਢਾਹਿਆ। ਉਨ੍ਹਾਂ ਦੇ ਪਿਤਾ ਸ: ਬਲਵੰਤ ਸਿੰਘ ਖੁਸ਼ਹਾਲੀ ਦਾ ਸੁੱਖ ਮਾਨਣ ਦੇ ਵਕਤ ਜਲਦੀ ਹੀ ਉਨ੍ਹਾਂ ਨੂੰ ਵਿਛੋੜਾ ਦੇ ਗਏ। ਉਨ੍ਹਾਂ ਤੋਂ ਜਲਦੀ ਬਾਅਦ ਇਨ੍ਹਾਂ ਦੀ ਮਾਤਾ ਸੁਮਿੱਤਰਾ ਦੇਵੀ ਵੀ ਪਰਲੋਕ ਗਮਨ ਕਰ ਗਏ। ਡਾਕਟਰ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਦੋਂ ਗਹਿਰੀ ਸੱਟ ਵੱਜੀ ਜਦੋਂ ਫਰਵਰੀ 1981 ਤੋਂ ਇਨ੍ਹਾਂ ਦਾ ਹਰ ਦੁੱਖ-ਸੁੱਖ ਵਿਚ ਪੂਰੀ ਸਰਗਰਮੀ ਨਾਲ ਸਾਥ ਦੇਣ ਵਾਲੀ ਇਨ੍ਹਾਂ ਦੀ ਜੀਵਨ ਸਾਥਣ ਸਰਦਾਰਨੀ ਸੁਰਿੰਦਰ ਕੌਰ ਵੀ ਇਨ੍ਹਾਂ ਨੂੰ ਅੱਧਵਾਟੇ ਛੱਡ ਕੇ ਅਕਾਲ ਚਲਾਣਾ ਕਰ ਗਈ। ਭਾਵੇਂ ਵੱਡੀ ਬੇਟੀ ਏਕ ਜੋਤ ਕੌਰ ਆਪਣੇ ਜੀਵਨ ਸਾਥੀ ਗਗਨਦੀਪ ਸਿੰਘ ਨਾਲ ਅਤੇ ਛੋਟੀ ਬੇਟੀ ਅਵਨੀਤ ਕੌਰ ਆਪਣੇ ਜੀਵਨ ਸਾਥੀ ਮਨਦੀਪ ਸਿੰਘ ਦੇ ਨਾਲ ਆਪਣੇ ਘਰ ਸੁਖੀ ਵਸ ਰਹੀਆਂ ਹਨ ਪਰ ਬੇਟੇ ਗੌਰਵ ਦੀਪ ਸਿੰਘ ਦੇ ਅਜੇ ਸਾਰੇ ਹੀ ਕੰਮ ਨਜਿੱਠਣ ਵਾਲੇ ਪਏ ਸਨ ਕਿ ਡਾ. ਇੰਦਰਜੀਤ ਸਿੰਘ ਨੂੰ ਵੀ ਧੁਰ ਦਰਗਾਹੋਂ ਅਚਨਚੇਤ ਸੱਦਾ ਆ ਗਿਆ। ਅੱਜ ਉਨ੍ਹਾਂ ਦਾ ਸਮੁੱਚਾ ਕਲਾ ਜਗਤ ਵਾਲਾ ਪਰਿਵਾਰ ਅਤੇ ਲਾਇਲਪੁਰ ਖ਼ਾਲਸਾ ਕਾਲਜ ਨਾਲ ਸੰਬੰਧਿਤ ਪਰਿਵਾਰ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਨਾਂਅ 'ਤੇ ਭੰਗੜਾ ਵਰਲਡ ਕੱਪ ਸ਼ੁਰੂ ਕਰਕੇ ਉਨ੍ਹਾਂ ਪ੍ਰਤੀ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਰਿਹਾ ਹੈ।
ਕਾਂਗਰਸ ਕਾਰਜਕਾਰਨੀ ਕਮੇਟੀ ਦੀ ਤਾਜ਼ਾ ਬੈਠਕ ਨੇ ਸਿੱਧ ਕਰ ਦਿੱਤਾ ਹੈ ਕਿ ਬਾਹਰਲੇ ਦੇਸ਼ ਦੀ ਜੰਮਪਲ ਸੋਨੀਆ ਗਾਂਧੀ ਜਾਣਦੀ ਹੈ ਕਿ ਅਤਿਅੰਤ ਮਾੜੇ ਪੱਤਿਆਂ ਨਾਲ ਬਾਜ਼ੀ ਕਿਵੇਂ ਜਿੱਤਣੀ ਹੈ? ਸਨਿਚਰਵਾਰ ਵਾਲੀ ਬੈਠਕ ਤੋਂ ਪਤਾ ਲਗਦਾ ਹੈ ਕਿ ਉਸ ਦਾ ਵਿਰੋਧ ਕਰਨ ਵਾਲੇ ਜੀ-23 ...
ਉੱਤਰ ਪ੍ਰਦੇਸ਼ 'ਚ ਮਹਿਲਾ ਵੋਟਰਾਂ ਨੂੰ ਆਪਣੇ ਪਾਲੇ 'ਚ ਲਿਆਉਣ ਅਤੇ ਆਪਣੇ ਲੋਕ ਆਧਾਰ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ 'ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਇਕ ਨਾਅਰੇ 'ਲੜਕੀ ਹਾਂ, ਲੜ ਸਕਦੀ ਹਾਂ' ਦੇ ਨਾਲ ਐਲਾਨ ਕੀਤਾ ਹੈ ਕਿ ਪਾਰਟੀ ਆਉਣ ਵਾਲੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX