ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 3 ਦਿਨਾਂ ਦੇ ਜੰਮੂ-ਕਸ਼ਮੀਰ ਦੇ ਦੌਰੇ 'ਤੇ ਹਨ। ਸ਼ਾਹ ਵਲੋਂ ਇਸ ਖਿੱਤੇ ਵਿਚ ਕੀਤੀਆਂ ਗਈਆਂ ਵੱਡੀਆਂ ਤਬਦੀਲੀਆਂ ਤੋਂ ਬਾਅਦ ਇਹ ਪਹਿਲਾ ਦੌਰਾ ਹੈ। 5 ਅਗਸਤ, 2019 ਨੂੰ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਵਿਚ ਵਿਸ਼ੇਸ਼ ਅਧਿਕਾਰਾਂ ਵਾਲੀ ਧਾਰਾ ...
ਪੁਰਾਣੇ ਵੇਲਿਆਂ ਦੀ ਗੱਲ ਹੈ, ਕਿਸੇ ਆਮ ਬੰਦੇ ਨੇ ਇਕ ਵਪਾਰੀ ਦਿਮਾਗ ਵਾਲੇ ਬੰਦੇ ਨੂੰ ਸਵਾਲ ਕੀਤਾ ਕਿ ਜੇਕਰ ਬਗਲਾ ਫੜਨਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ? ਕੁਝ ਸੋਚ ਕੇ ਉਸ ਨੇ ਜਵਾਬ ਦਿੱਤਾ, 'ਬਗਲੇ ਦੇ ਸਿਰ 'ਤੇ ਕਿਸੇ ਤਰ੍ਹਾਂ ਇਕ ਮੋਮ ਦੀ ਡਲੀ ਰੱਖ ਦੇਣੀ ਚਾਹੀਦੀ ਹੈ। ...
ਲਾਇਲਪੁਰ ਖ਼ਾਲਸਾ ਕਾਲਜ 'ਚ ਚੱਲ ਰਹੇ ਭੰਗੜਾ ਵਿਸ਼ਵ ਕੱਪ 'ਤੇ ਵਿਸ਼ੇਸ਼
5 ਅਕਤੂਬਰ, 1954 ਨੂੰ ਜਲੰਧਰ ਦੇ ਇਕ ਧਾਰਮਿਕ ਵਿਚਾਰਾਂ ਵਾਲੇ ਵਪਾਰਕ ਘਰਾਣੇ ਵਿਚ ਪੈਦਾ ਹੋਏ ਇੰਦਰਜੀਤ ਸਿੰਘ, ਜੋ ਬਾਅਦ ਵਿਚ ਪੰਜਾਬੀ ਲੋਕ ਨਾਚ ਭੰਗੜੇ ਦੀ ਅਜ਼ੀਮ ਸ਼ਖ਼ਸੀਅਤ ਵਜੋਂ ਪ੍ਰਸਿੱਧ ਹੋਏ, ਦਾ ...
ਕਾਂਗਰਸ ਕਾਰਜਕਾਰਨੀ ਕਮੇਟੀ ਦੀ ਤਾਜ਼ਾ ਬੈਠਕ ਨੇ ਸਿੱਧ ਕਰ ਦਿੱਤਾ ਹੈ ਕਿ ਬਾਹਰਲੇ ਦੇਸ਼ ਦੀ ਜੰਮਪਲ ਸੋਨੀਆ ਗਾਂਧੀ ਜਾਣਦੀ ਹੈ ਕਿ ਅਤਿਅੰਤ ਮਾੜੇ ਪੱਤਿਆਂ ਨਾਲ ਬਾਜ਼ੀ ਕਿਵੇਂ ਜਿੱਤਣੀ ਹੈ? ਸਨਿਚਰਵਾਰ ਵਾਲੀ ਬੈਠਕ ਤੋਂ ਪਤਾ ਲਗਦਾ ਹੈ ਕਿ ਉਸ ਦਾ ਵਿਰੋਧ ਕਰਨ ਵਾਲੇ ਜੀ-23 ...
ਉੱਤਰ ਪ੍ਰਦੇਸ਼ 'ਚ ਮਹਿਲਾ ਵੋਟਰਾਂ ਨੂੰ ਆਪਣੇ ਪਾਲੇ 'ਚ ਲਿਆਉਣ ਅਤੇ ਆਪਣੇ ਲੋਕ ਆਧਾਰ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ 'ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਇਕ ਨਾਅਰੇ 'ਲੜਕੀ ਹਾਂ, ਲੜ ਸਕਦੀ ਹਾਂ' ਦੇ ਨਾਲ ਐਲਾਨ ਕੀਤਾ ਹੈ ਕਿ ਪਾਰਟੀ ਆਉਣ ਵਾਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਆਪਣੀਆਂ 40 ਫ਼ੀਸਦੀ ਟਿਕਟਾਂ ਮਹਿਲਾ ਉਮੀਦਵਾਰਾਂ ਨੂੰ ਦੇਵੇਗੀ। ਔਰਤਾਂ ਨੂੰ ਅੱਗੇ ਆਉਣ ਅਤੇ ਰਾਜਨੀਤਕ ਖੇਤਰ 'ਚ ਕਦਮ ਰੱਖਣ ਲਈ ਉਤਸ਼ਾਹਿਤ ਕਰਦੇ ਹੋਏ ਪ੍ਰਿਅੰਕਾ ਨੇ ਕਿਹਾ ਕਿ ਇਸ ਕਦਮ ਨਾਲ ਉੱਤਰ ਪ੍ਰਦੇਸ਼ 'ਚ ਔਰਤਾਂ ਦੀ ਸਮਾਨ ਭਾਗੀਦਾਰੀ ਯਕੀਨੀ ਬਣੇਗੀ। ਪ੍ਰਿਅੰਕਾ ਨੇ ਲਖਨਊ 'ਚ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਇਹ ਫ਼ੈਸਲਾ ਚੰਦੌਲ ਦੀ ਬੇਟੀ, ਉਨਾਵ ਦੀ ਬੇਟੀ, ਰਮੇਸ਼ ਚੰਦਰ ਦੀ ਬੇਟੀ, ਲਖਨਊ ਦੀ ਵਾਲਮੀਕੀ ਬੇਟੀ ਅਤੇ ਉੱਤਰ ਪ੍ਰਦੇਸ਼ ਦੀ ਹਰ ਉਸ ਔਰਤ ਦੇ ਲਈ ਹੈ, ਜੋ ਬਦਲਾਅ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਟਿਕਟਾਂ ਸਿਰਫ਼ ਜਾਤ ਜਾਂ ਧਰਮ ਦੇ ਆਧਾਰ 'ਤੇ ਨਹੀਂ, ਸਗੋਂ ਯੋਗਤਾ ਦੇ ਆਧਾਰ 'ਤੇ ਦਿੱਤੀਆਂ ਜਾਣਗੀਆਂ। ਪ੍ਰਿਅੰਕਾ ਨੇ ਕਿਹਾ ਪਾਰਟੀ ਨੇ ਟਿਕਟ ਲਈ ਬਿਨੈਪੱਤਰ ਦੇਣ ਦੀ ਸਮਾਂ ਹੱਦ ਜੋ ਪਹਿਲਾਂ 15 ਅਕਤੂਬਰ ਨੂੰ ਖ਼ਤਮ ਹੋ ਗਈ ਸੀ, ਵਧਾ ਦਿੱਤੀ ਗਈ ਹੈ। ਇਹ ਸਿਰਫ਼ ਔਰਤਾਂ ਲਈ 15 ਨਵੰਬਰ ਤੱਕ ਕੀਤੀ ਗਈ ਹੈ ਤਾਂ ਕਿ ਉਹ ਅੱਗੇ ਆ ਸਕਣ ਅਤੇ ਹਿੱਸਾ ਲੈ ਸਕਣ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਬਦਲਾਅ ਚਾਹੁੰਦੇ ਹੋ, ਤਾਂ ਉਡੀਕ ਨਾ ਕਰੋ। ਕਾਂਗਰਸ ਦੇ ਹੋਰ ਨੇਤਾਵਾਂ ਨੇ ਇਸ ਕਦਮ ਨੂੰ ਇਤਿਹਾਸਕ ਅਤੇ ਬੇਮਿਸਾਲ ਦੱਸਦਿਆਂ ਇਸ ਦੀ ਪ੍ਰਸੰਸਾ ਕੀਤੀ ਹੈ। ਇਸ ਦਰਮਿਆਨ ਬਸਪਾ ਮੁਖੀ ਮਾਇਆਵਤੀ ਨੇ ਕਾਂਗਰਸ ਦੇ ਫ਼ੈਸਲੇ ਦੀ ਨਿੰਦਾ ਕੀਤੀ ਅਤੇ ਇਸ ਨੂੰ ਸਿਰਫ਼ ਡਰਾਮਾ ਦੱਸਿਆ।
ਸਮਾਜਵਾਦੀ ਪਾਰਟੀ ਵਲੋਂ ਗੱਠਜੋੜ
ਇਕ ਮਹੱਤਵਪੂਰਨ ਰਾਜਨੀਤਕ ਵਿਕਾਸ 'ਚ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਐਸ.ਬੀ.ਐਸ.ਪੀ.) ਦੇ ਪ੍ਰਧਾਨ ਅਤੇ ਯੂ.ਪੀ. ਦੇ ਸਾਬਕਾ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ 20 ਅਕਤੂਬਰ ਨੂੰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਨਾਲ ਇਕ ਘੰਟੇ ਦੀ ਬੈਠਕ ਕੀਤੀ। ਓਮ ਪ੍ਰਕਾਸ਼ ਰਾਜਭਰ ਨੇ ਐਲਾਨ ਕੀਤਾ ਕਿ ਐਸ.ਬੀ.ਐਸ.ਪੀ. 2022 'ਚ ਆਉਣ ਵਾਲੀਆਂ ਯੂ.ਪੀ. ਵਿਧਾਨ ਸਭਾ ਚੋਣਾਂ 'ਚ ਸਮਾਜਵਾਦੀ ਪਾਰਟੀ ਦੇ ਨਾਲ ਗੱਠਜੋੜ ਕਰੇਗੀ, ਭਾਵੇਂ ਉਨ੍ਹਾਂ ਨੂੰ ਚੋਣ ਲੜਨ ਲਈ ਇਕ ਵੀ ਸੀਟ ਨਾ ਮਿਲੇ। ਗੱਠਜੋੜ ਦੀ ਪੁਸ਼ਟੀ ਕਰਦਿਆਂ ਸਪਾ ਨੇ ਟਵੀਟ ਕੀਤਾ ਕਿ ਸਮਾਜਵਾਦੀ ਪਾਰਟੀ ਅਤੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਔਰਤਾਂ, ਦਲਿਤਾਂ, ਕਿਸਾਨਾਂ, ਨੌਜਵਾਨਾਂ ਅਤੇ ਹੋਰ ਕਮਜ਼ੋਰ ਵਰਗਾਂ ਲਈ ਸਾਂਝੇ ਤੌਰ 'ਤੇ ਲੜਨਗੇ। ਇਸ ਗੱਠਜੋੜ ਤੋਂ ਬਾਅਦ ਸਮਾਜਵਾਦੀ ਪਾਰਟੀ ਹੁਣ ਇਸ ਧਾਰਨਾ ਨੂੰ ਬਦਲਣ ਦੀ ਉਮੀਦ ਕਰ ਸਕਦੀ ਹੈ ਕਿ ਉਹ ਮੁਸਲਮਾਨਾਂ ਅਤੇ ਯਾਦਵਾਂ ਦੀ ਪਾਰਟੀ ਬਣ ਗਈ ਹੈ। ਇਸ ਤੋਂ ਪਹਿਲਾਂ ਇਸ ਨੂੰ ਗ਼ੈਰ-ਯਾਦਵ ਹੋਰ ਪਛੜੇ ਵਰਗਾਂ ਦਾ ਸਮਰਥਨ ਪ੍ਰਾਪਤ ਸੀ, ਪਰ ਉਹ ਵੀ ਸਮੇਂ ਦੇ ਨਾਲ ਗੁੰਮ ਹੋ ਗਿਆ ਸੀ।
ਵੱਡੀ ਲਾਲਟੈਨ ਲਾਏਗਾ ਆਰ.ਜੇ.ਡੀ.
ਰਾਸ਼ਟਰੀ ਜਨਤਾ ਦਲ ਪਟਨਾ 'ਚ ਪਾਰਟੀ ਦੇ ਪ੍ਰਦੇਸ਼ ਹੈੱਡਕੁਆਰਟਰ 'ਤੇ ਛੇ ਟਨ ਦੀ ਲਾਲਟੈਨ ਲਗਾਉਣ ਜਾ ਰਿਹਾ ਹੈ। ਲਾਲਟੈਨ ਆਰ.ਜੇ.ਡੀ. ਦਾ ਬੜੇ ਲੰਮੇ ਸਮੇਂ ਤੋਂ ਚੋਣ ਚਿੰਨ੍ਹ ਰਿਹਾ ਹੈ। ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਦੇ ਨਵੀਂ ਦਿੱਲੀ ਤੋਂ ਆਉਣ 'ਤੇ ਇਸ 'ਤੇ ਪ੍ਰਕਾਸ਼ ਪਾਉਣ ਦੀ ਉਮੀਦ ਹੈ। ਲਾਲਟੈਨ ਚੌਵੀ ਘੰਟੇ ਜਗਦੀ ਰਹੇਗੀ। ਆਰ.ਜੇ.ਡੀ. ਦੀ ਯੁਵਾ ਸ਼ਾਖਾ ਦੇ ਮੁੱਖ ਸਕੱਤਰ ਡਾ. ਰਾਜੇਸ਼ ਰੰਜਨ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਪੂਰੇ ਸੂਬੇ 'ਚ ਬਿਜਲੀ ਸੰਕਟ ਦੀ ਸਥਿਤੀ ਹੈ, ਲਾਲਟੈਨ ਗ਼ਰੀਬ ਲੋਕਾਂ ਦੀ ਆਖ਼ਰੀ ਉਮੀਦ ਹੈ। ਦੂਜੇ ਪਾਸੇ ਸੱਤਾਧਾਰੀ ਜਨਤਾ ਦਲ ਯੂਨਾਈਟਿਡ (ਜੇ.ਡੀ.ਯੂ.) ਨੇ ਲਾਲਟੈਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਿਹਾਰ ਐਲ.ਈ.ਡੀ. ਯੁੱਗ 'ਚ ਅੱਗੇ ਵਧ ਗਿਆ ਹੈ, ਪਰ ਆਰ.ਜੇ.ਡੀ. ਲੋਕਾਂ ਨੂੰ ਲਾਲਟੈਨ ਦੇ ਯੁੱਗ 'ਚ ਰੱਖਣਾ ਚਾਹੁੰਦੀ ਹੈ।
ਕੈਪਟਨ ਵਲੋਂ ਭਾਜਪਾ 'ਚ ਸ਼ਾਮਿਲ ਹੋਣ ਦਾ ਸੰਕੇਤ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਐਲਾਨ ਕਿ ਉਹ ਆਪਣੀ ਖ਼ੁਦ ਦੀ ਨਵੀਂ ਰਾਜਨੀਤਕ ਪਾਰਟੀ ਸ਼ੁਰੂ ਕਰਨਗੇ ਅਤੇ ਜੇਕਰ ਅੰਦੋਲਨ ਕਰ ਰਹੇ ਕਿਸਾਨਾਂ ਦਾ ਮਸਲਾ ਹੱਲ ਹੋ ਜਾਂਦਾ ਹੈ ਤਾਂ ਭਾਜਪਾ ਦੇ ਨਾਲ ਗੱਠਜੋੜ ਕਰ ਸਕਦੇ ਹਨ। ਇਸ 'ਤੇ ਕਾਂਗਰਸ ਨੇ ਕਿਹਾ ਕਿ ਪਾਰਟੀ ਉਨ੍ਹਾਂ ਦੇ ਬਾਹਰ ਨਿਕਲਣ ਜਾਂ ਉਨ੍ਹਾਂ ਦੇ ਭਵਿੱਖ ਦੀ ਰਾਜਨੀਤੀ ਬਾਰੇ ਬਿਲਕੁਲ ਵੀ ਚਿੰਤਤ ਨਹੀਂ ਹੈ। ਕਾਂਗਰਸ ਹਾਈਕਮਾਨ ਨੇ ਸਥਿਤੀ ਦਾ ਜਾਇਜ਼ਾ ਲਿਆ, ਜਦਕਿ ਸੂਬਾ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ (ਬੀਤੇ ਕੱਲ੍ਹ ਉਨ੍ਹਾਂ ਦੀ ਥਾਂ ਹਰੀਸ਼ ਚੌਧਰੀ ਨੂੰ ਸੂਬੇ ਦਾ ਇੰਚਾਰਜ ਥਾਪਿਆ ਗਿਆ ਹੈ) ਨੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ। ਹਰੀਸ਼ ਰਾਵਤ ਨੇ ਕਿਹਾ ਕਿ ਪੰਜਾਬ ਦੇ ਖੇਤੀ ਕਾਨੂੰਨਾਂ ਦੇ ਕਾਰਨ ਬਦਨਾਮ ਹੋਈ ਭਾਜਪਾ ਨੂੰ ਇਕ ਚਿਹਰਾ ਚਾਹੀਦਾ ਹੈ, ਜਦਕਿ ਅਮਰਿੰਦਰ ਸਿੰਘ ਭਾਜਪਾ ਦੇ ਨਾਲ ਹੱਥ ਮਿਲਾਉਣ ਦਾ ਬਹਾਨਾ ਲੱਭ ਰਹੇ ਹਨ ਅਤੇ ਇਸ ਲਈ ਕਿਸਾਨਾਂ ਦੇ ਵਿਰੋਧ ਦੀ ਵਰਤੋਂ ਕਰ ਰਹੇ ਹਨ। ਇਸ ਦਰਮਿਆਨ ਪਿਛਲੇ 11 ਮਹੀਨਿਆਂ ਤੋਂ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਸੰਗਠਨਾਂ ਨੇ ਕਿਹਾ ਕਿ ਕੇਂਦਰ ਦੇ ਨਾਲ ਗੱਲਬਾਤ ਹਮੇਸ਼ਾ ਇਕ ਬਦਲ ਰਿਹਾ ਹੈ, ਪਰ ਜੇਕਰ ਉਹ (ਕੈਪਟਨ) ਵਿਚੋਲਗੀ ਕਰਦੇ ਹਨ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਆਪਸੀ ਸਹਿਮਤੀ ਨਾਲ ਹੱਲ ਕਰਵਾ ਦਿੰਦੇ ਹਨ ਤਾਂ ਉਹ ਕੈਪਟਨ ਦਾ ਧੰਨਵਾਦ ਕਰਨਗੇ।
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX