ਅਬੂ ਧਾਬੀ, 23 ਅਕਤੂਬਰ (ਏਜੰਸੀ)-ਆਸਟ੍ਰੇਲੀਆ ਨੇ ਸ਼ੁਰੂਆਤੀ ਝਟਕਿਆਂ ਦੇ ਬਾਅਦ ਸਨਿਚਰਵਾਰ ਨੂੰ ਇੱਥੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਦੇ ਸੁਪਰ 12 ਗਰੁੱਪ ਇਕ ਦੇ ਸ਼ੁਰੂਆਤੀ ਮੈਚ 'ਚ ਦੱਖਣੀ ਅਫਰੀਕਾ ਨੂੰ ਦੋ ਗੇਂਦ ਰਹਿੰਦਿਆਂ ਪੰਜ ਵਿਕਟਾਂ ਨਾਲ ਹਰਾ ਕੇ 2 ਅੰਕ ਆਪਣੇ ਖਾਤੇ ...
ਅਬੂ ਧਾਬੀ, 23 ਅਕਤੂਬਰ (ਏਜੰਸੀ)-ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਜੋਸ਼ ਬਟਲਰ ਦੀਆਂ ਨਾਬਾਦ 24 ਦੌੜਾਂ ਦੀ ਬਦੌਲਤ ਇੰਗਲੈਂਡ ਨੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ 2021 ਦੇ ਸੁਪਰ 12 ਦੇ ਦੂਸਰੇ ਮੈਚ 'ਚ ਵੈਸਟ ਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ | ਵੈਸਟ ...
ਜਲੰਧਰ, 23 ਅਕਤੂਬਰ (ਜਤਿੰਦਰ ਸਾਬੀ)-ਪੰਜਾਬ ਪੁਲਿਸ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 1-0 ਦੇ ਫਰਕ ਨਾਲ ਹਰਾ ਕੇ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 'ਚ ਜੇਤੂ ਸੁਰੂਆਤ ਕਰਦੇ ਹੋਏ ਤਿੰਨ ਅੰਕ ਹਾਸਲ ਕੀਤੇ | ਜਲੰਧਰ ਕੈਂਟ ਦੇ ਕਟੋਚ ਐਸਟਰੋਟਰਫ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋਏ ਟੂਰਨਾਮੈਂਟ ਦਾ ਉਦਘਾਟਨ ਲੈਫਟੀਨੈਂਟ ਕਰਨਲ ਸੀ ਬੰਸੀ ਪੁਨੱਪਾ ਏ.ਵੀ.ਐਸ.ਐਮ. ਵੀ.ਐਸ.ਐਮ. ਨੇ ਕੀਤਾ ਤੇ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ | ਮੁੱਖ ਮਹਿਮਾਨ ਦਾ ਸਵਾਗਤ ਸੁਰਜੀਤ ਹਾਕੀ ਸੁਸਾਇਟੀ ਦੇ ਜਨਰਲ ਸਕੱਤਰ ਇਕਬਾਲ ਸਿੰਘ ਸੰਧੂ ਨੇ ਕੀਤਾ | ਖੇਡ ਦਾ ਪਹਿਲਾ ਕੁਆਰਟਰ ਬਿਨ੍ਹਾਂ ਕਿਸੇ ਗੋਲ ਦੇ ਬਰਾਬਰ ਰਿਹਾ | ਖੇਡ ਦੇ ਦੂਜੇ ਕੁਆਰਟਰ ਦੇ 27ਵੇਂ ਮਿੰਟ 'ਚ ਪੰਜਾਬ ਪੁਲਿਸ ਵਲੋਂ ਉਲੰਪੀਅਨ ਰਮਨਦੀਪ ਸਿੰਘ ਨੇ ਸਿਮਰਨਜੀਤ ਸਿੰਘ ਦੇ ਪਾਸ 'ਤੇ ਮੈਦਾਨੀ ਗੋਲ ਕਰਕੇ ਪੁਲਿਸ ਨੂੰ ਜੇਤੂ ਬੜਤ ਦੁਆਈ ਤੇ ਪੰਜਾਬ ਪੁਲਿਸ ਨੇ 1-0 ਨਾਲ ਜਿੱਤ ਦਰਜ ਕਰ ਕੇ ਅਗਲੇ ਗੇੜ 'ਚ ਪ੍ਰਵੇਸ਼ ਕੀਤਾ | ਇਸ ਮੌਕੇ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਲਖਵਿੰਦਰ ਪਾਲ ਸਿੰਘ ਖਹਿਰਾ, ਅਮਰੀਕ ਸਿੰਘ ਪੁਆਰ, ਕਿ੍ਪਾਲ ਸਿੰਘ ਮਠਾਰੂ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਰਾਮ ਪ੍ਰਤਾਪ, ਰਣਬੀਰ ਸਿੰਘ ਰਾਣਾ ਟੁੱਟ, ਕੁਲਵਿੰਦਰ ਸਿੰਘ ਥਿਆੜਾ, ਉਲੰਪੀਅਨ ਰਜਿੰਦਰ ਸਿੰਘ, ਡੀ.ਐਸ.ਪੀ. ਮੇਜਰ ਸਿੰਘ, ਡੀ.ਐਸ.ਪੀ. ਹਰਿੰਦਰ ਸਿੰਘ ਡਿੰਪੀ, ਗੌਰਵ ਮਹਾਜਨ, ਟੂਰਨਾਮੈਂਟ ਦੀ ਜੇਤੂ ਟੀਮ ਨੂੰ 5 ਲੱਖ ਦਾ ਨਕਦ ਇਨਾਮ ਦੇਣ ਵਾਲੇ ਐਨ.ਆਰ.ਆਈ. ਅਮੋਲਕ ਸਿੰਘ ਗਾਖਲ, ਨੱਥਾ ਸਿੰਘ ਗਾਖਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |
ਲੰਡਨ, 23 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬੀਤੇ ਮਹੀਨੇ ਕੋਰੋਨਾ ਕਾਰਨ ਰੱਦ ਹੋਇਆ ਇੰਗਲੈਂਡ ਅਤੇ ਭਾਰਤ ਦਾ ਪੰਜਵਾਂ ਆਖਰੀ ਟੈਸਟ ਮੈਚ ਜੁਲਾਈ 2022 'ਚ ਖੇਡਿਆ ਜਾਵੇਗਾ | ਇਹ ਮੈਚ ਹੁਣ ਓਲਡ ਟਰੈਫਫੋਰਡ ਮਾਨਚੈਸਟਰ ਦੀ ਥਾਂ ਐਜ਼ਬਾਸਟਨ ਬਰਮਿੰਘਮ ਦੇ ਕਿ੍ਕਟ ...
ਨਵੀਂ ਦਿੱਲੀ, 23 ਅਕਤੂਬਰ (ਏਜੰਸੀ)- ਉਲੰਪਿਕ ਕਾਂਸੀ ਤਗਮਾ ਜੇਤੂ ਹਾਕੀ ਖਿਡਾਰੀ ਰੁਪਿੰਦਰਪਾਲ ਸਿੰਘ ਤੇ ਬੀਰੇਂਦਰ ਲਾਕੜਾ ਨੇ ਸਨਿਚਰਵਾਰ ਨੂੰ ਕਿਹਾ ਕਿ ਸੰਨਿਆਸ ਲੈਣ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਤੋਂ ਮਿਲੀ ਪ੍ਰਸੰਸਾ ਤੋਂ ਉਹ ਖੁਸ਼ ਹਨ | ਦੋਵਾਂ ਨੇ ਖੇਡਾਂ ਲਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX