ਤਾਜਾ ਖ਼ਬਰਾਂ


ਜੰਮੂ-ਕਸ਼ਮੀਰ : ਬੀਤੀ ਰਾਤ ਸਥਿਤੀ ਵਿਗੜ ਗਈ, ਇਕ ਮਸਜਿਦ ਅਤੇ ਮਦਰੱਸੇ ਨੂੰ ਖਾਲੀ ਕਰਵਾਇਆ ਗਿਆ – ਐਸ.ਡੀ.ਐਮ. ਡੋਡਾ
. . .  about 1 hour ago
ਹਰਦੋਈ ’ਚ ਅਖਿਲੇਸ਼ ਯਾਦਵ ਦਾ ਕਾਫ਼ਲਾ ਹਾਦਸਾਗ੍ਰਸਤ
. . .  about 2 hours ago
ਲਖਨਊ, 3 ਫਰਵਰੀ- ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਕਾਫ਼ਲਾ ਉੱਤਰ ਪ੍ਰਦੇਸ਼ ਦੇ ਹਰਦੋਈ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ’ਚ ਅਖਿਲੇਸ਼ ਦੇ ਕਾਫ਼ਲੇ ਦੀਆਂ 6 ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ। ਹਾਦੇਸ ਵਿਚ ਹੋਏ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ...
ਸਿੰਗਾਪੁਰ ਦੇ ਚੀਫ਼ ਜਸਟਿਸ ਨੇ ਰਾਸ਼ਟਪਰਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 3 ਫਰਵਰੀ- ਸਿੰਗਾਪੁਰ ਦੇ ਚੀਫ਼ ਜਸਟਿਸ ਸੁੰਦਰੇਸ਼ ਮੇਨਨ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਸਾਰਿਆਂ ਲਈ ਪਹੁੰਚਯੋਗ ਨਿਆਂ ਯਕੀਨੀ ਬਣਾਉਣ ਸੰਬੰਧੀ ਵਿਚਾਰ...
ਕੇਰਲ ਬਜਟ ਨੂੰ ਲੈ ਕੇ ਯੂਥ ਕਾਂਗਰਸ ਵਰਕਰਾਂ ਨੇ ਕੀਤਾ ਪ੍ਰਦਰਸ਼ਨ
. . .  about 3 hours ago
ਤਿਰੂਵੰਨਤਪੁਰਮ, 3 ਫਰਵਰੀ- ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਅਤੇ ਯੂਥ ਕਾਂਗਰਸ ਦੇ ਵਰਕਰਾਂ ਨੇ ਕੇਰਲ ਦੇ ਬਜਟ ਨੂੰ ਲੈ ਕੇ ਕੇਰਲ ਸਕੱਤਰੇਤ ਵਿਖੇ ਪ੍ਰਦਰਸ਼ਨ ਕੀਤਾ। ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨੇ ਕੇਰਲ ਦੇ ਬਜਟ ਦੇ ਕਾਗਜ਼...
ਪੰਜਾਬ ਵਿਚ ਪੈਟਰੋਲ ਡੀਜ਼ਲ ਹੋਇਆ ਮਹਿੰਗਾ
. . .  about 3 hours ago
ਚੰਡੀਗੜ੍ਹ, 3 ਫਰਵਰੀ- ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਇਕ ਵਾਰ ਫ਼ਿਰ ਝਟਕਾ ਲੱਗਾ ਹੈ। ਅੱਜ ਹੋਈ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਵੱਡੇ ਫ਼ੈਸਲਿਆਂ ’ਚੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਪੈਟਰੋਲ ‘ਤੇ ਪ੍ਰਤੀ ਲੀਟਰ 90 ਪੈਸੇ...
ਕੱਟੜਾ ਨੇੜੇ ਸਟੋਰ ਵਿਚ ਲੱਗੀ ਅੱਗ
. . .  about 3 hours ago
ਸ੍ਰੀਨਗਰ, 3 ਫਰਵਰੀ- ਅੱਜ ਕੱਟੜਾ ਵਿਖੇ ਮਾਤਾ ਵੈਸ਼ਨੋ ਦੇਵੀ ਭਵਨ ਨੇੜੇ ਇਕ ਸਟੋਰ ਵਿਚ ਅੱਗ ਲੱਗ ਗਈ। ਅੱਗ ’ਤੇ ਬਾਅਦ ਵਿਚ ਕਾਬੂ ਪਾ ਲਿਆ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ’ਚ 4 ਫਰਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ
. . .  about 3 hours ago
ਗੁਰਦਾਸਪੁਰ, 3 ਫਰਵਰੀ (ਆਰਿਫ਼)-ਜ਼ਿਲ੍ਹ੍ਹਾ ਮੈਜਿਸਟਰੇਟ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਆਮ ਜਨਤਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ 4 ਫਰਵਰੀ 2023 ਦਿਨ ਸ਼ਨੀਵਾਰ ਨੂੰ ਜ਼ਿਲ੍ਹ੍ਹਾ ਗੁਰਦਾਸਪੁਰ ਦੇ ਸਾਰੇ ਸਰਕਾਰੀ/ਅਰਧ ਸਰਕਾਰੀ ਸਕੂਲਾਂ, ਕਾਲਜਾਂ,...
ਅਸੀਂ ਉੱਤਰ-ਪੂਰਬ ਅਤੇ ਅਸਮ ਦੇ ਵਿਕਾਸ ਨੂੰ ਪਹਿਲ ਦੇ ਰਹੇ ਹਾਂ- ਪ੍ਰਧਾਨ ਮੰਤਰੀ
. . .  about 3 hours ago
ਨਵੀਂ ਦਿੱਲੀ, 3 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਬੋਲਦਿਆਂ ਕਿਹਾ ਕਿ ਅੱਜ ਅਸੀਂ ਉੱਤਰ-ਪੂਰਬ ਅਤੇ ਅਸਮ ਦੇ ਵਿਕਾਸ ਨੂੰ ਪਹਿਲ ਦੇ ਰਹੇ ਹਾਂ। ਸੈਰ ਸਪਾਟਾ ਇਸ ਖ਼ੇਤਰ ਦੀ ਆਰਥਿਕਤਾ ਵਿਚ ਇਕ ਪ੍ਰਮੁੱਖ ਭੂਮਿਕਾ ਅਦਾ ਕਰਦਾ ਹੈ। ਬਜਟ 2023 ਵਿਚ ਪ੍ਰਸਤਾਵਿਤ ਦੇਸ਼ ਭਰ ਵਿਚ 50 ਸੈਰ-ਸਪਾਟਾ ਸਥਾਨਾਂ ਨੂੰ....
ਸਿੱਖ ਫ਼ੌਜੀਆਂ ਨੂੰ ਲੋਹਟੋਪ ਪਹਿਨਾਉਣ ਦੀ ਤਜਵੀਜ਼ ਸ਼੍ਰੋਮਣੀ ਕਮੇਟੀ ਵਲੋਂ ਰੱਦ
. . .  about 4 hours ago
ਅੰਮ੍ਰਿਤਸਰ, 3 ਫਰਵਰੀ (ਜੱਸ)- ਕੌਮੀ ਘੱਟਗਿਣਤੀ ਕਮਿਸ਼ਨ ਵਲੋਂ ਸਿੱਖ ਫ਼ੌਜੀਆਂ ਨੂੰ ਲੋਹਟੋਪ ਪਹਿਨਾਉਣ ਦੀ ਤਜਵੀਜ਼ ਸੰਬੰਧੀ ਸਿੱਖ ਸੰਸਥਾਵਾਂ ਨਾਲ ਵਿਚਾਰ-ਵਟਾਂਦਰੇ ਲਈ ਸੱਦੀ ਇਕੱਤਰਤਾ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਸਪਸ਼ਟ ਲਫ਼ਜ਼ਾਂ ਵਿਚ ਕਿਹਾ ਕਿ ਸਿੱਖ ਰਹਿਣੀ ਅਤੇ ਪਛਾਣ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦਾ ਦਖ਼ਲ...
ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਵਲੋਂ ਜੈਸ਼ ਦੇ 6 ਵਿਅਕਤੀ ਗਿ੍ਫ਼ਤਾਰ
. . .  about 4 hours ago
ਸ੍ਰੀਨਗਰ, 3 ਫਰਵਰੀ- ਸੁਰੱਖਿਆ ਬਲਾਂ ਨੇ ਕੁਲਗਾਮ ਵਿਚ ਜੈਸ਼ ਮਾਡਿਊਲ ਦਾ ਪਰਦਾਫਾਸ਼ ਕਰਦਿਆਂ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਵੱਡਾ ਭੰਡਾਰ ਵੀ ਬਰਾਮਦ...
ਖ਼ਾਲਿਸਤਾਨ ਪੱਖੀ ਨਾਅਰੇ ਮਿਲਣ ਦੀ ਖ਼ਬਰ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ
. . .  about 4 hours ago
ਹੁਸ਼ਿਆਰਪੁਰ, 3 ਫਰਵਰੀ (ਹਰਜਾਪ ਸਿੰਘ)- ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੁਸ਼ਿਆਰਪੁਰ ਸ਼ਹਿਰ ’ਚ ਜਲੰਧਰ ਰੋਡ ’ਤੇ ਖ਼ਾਲਿਸਤਾਨ ਦੇ ਨਾਅਰੇ ਲਿਖੇ ਜਾਣ ਦੀ ਸੂਚਨਾ ਮਿਲੀ ਸੀ, ਪਰ ਖੂਫ਼ੀਆ ਵਿਭਾਗ ਨੂੰ ਭਿਣਕ ਲਗਦਿਆਂ ਹੀ ਪੱਤਰਕਾਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਰੰਗ ਨਾਲ ਇਹ ਨਾਅਰੇ ਮਿਟਾ ਦਿੱਤੇ ਗਏ ਸਨ, ਪਰ ਅੱਜ ਫ਼ਿਰ ਇਕ...
ਪੀ.ਏ.ਡੀ. ਬੈਂਕ ਦਿੜ੍ਹਬਾ ਦੀ ਪ੍ਰਬੰਧਕ ਕਮੇਟੀ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ
. . .  about 5 hours ago
ਦਿੜ੍ਹਬਾ ਮੰਡੀ (ਸੰਗਰੂਰ),3 ਫਰਵਰੀ (ਹਰਬੰਸ ਸਿੰਘ ਛਾਜਲੀ)- ਪ੍ਰਾਇਮਰੀ ਖ਼ੇਤੀਬਾੜੀ ਵਿਕਾਸ ਬੈਂਕ ਬਰਾਂਚ ਦਿੜ੍ਹਬਾ ਦੇ ਚੇਅਰਮੈਨ ਦੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜੱਥੇਦਾਰ ਸਮਸ਼ੇਰ ਸਿੰਘ ਖੇਤਲਾ ਨੂੰ ਸਰਬਸੰਮਤੀ ਨਾਲ ਮੌਜੂਦ ਡਾਇਰੈਕਟਰਾਂ ਨੇ ਚੇਅਰਮੈਨ ਅਤੇ ਜਥੇਦਾਰ ਗੁਰਲਾਲ ਸਿੰਘ ਉੱਭਿਆ ਨੂੰ ਉੱਪ-ਚੇਅਰਮੈਨ ਚੁਣ ਲਿਆ। ਅਕਾਲੀ ਆਗੂ ਸ.ਤੇਜਾ...
ਕਾਂਗਰਸ ਨੇ ਪ੍ਰਨੀਤ ਕੌਰ ਨੂੰ ਪਾਰਟੀ ਤੋਂ ਕੀਤਾ ਮੁਅੱਤਲ
. . .  about 5 hours ago
ਨਵੀਂ ਦਿੱਲੀ, 3 ਫਰਵਰੀ- ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਅਤੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਪਾਰਟੀ ਪ੍ਰਧਾਨ ਮੱਲਿਕਾਅਰਜੁਨ ਖੜਗੇ ਵਲੋਂ ਤੁਰੰਤ ਪ੍ਰਭਾਵ ਨਾਲ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ...
ਨਵਾਬ ਮਲੇਰਕੋਟਲਾ ਦੇ ਵੰਸ਼ ਵਿਚੋਂ ਆਖ਼ਰੀ ਬੇਗਮ ਨੂੰ ਸਨਮਾਨਤ ਕਰੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
. . .  about 5 hours ago
ਅੰਮ੍ਰਿਤਸਰ, 3 ਫਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਮਲੇਰਕੋਟਲਾ ਦੇ ਵੰਸ਼ ਵਿਚੋਂ ਆਖ਼ਰੀ ਬੇਗਮ ਮਿਹਰ ਉਨ ਨਿਸਾ ਨੂੰ ਸਨਮਾਨਤ ਕੀਤਾ ਜਾਏਗਾ। ਉਕਤ ਜਾਣਕਾਰੀ ਦਿੰਦਿਆਂ ਅੱਜ ਇੱਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ...
ਸਿਹਤ ਮੁਲਾਜਮ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹਾਂ ਤੋਂ ਵਾਂਝੇ
. . .  about 6 hours ago
ਖੇਮਕਰਨ, 3 ਫਰਵਰੀ (ਰਾਕੇਸ਼ ਬਿੱਲਾ)- ਪੰਜਾਬ ਸਰਕਾਰ ਇਕ ਪਾਸੇ ਮਹੱਲਾ ਕਲੀਨਿਕ ਖੋਲ੍ਹ ਰਹੀ ਹੈ, ਜਦ ਕਿ ਦੂਜੇ ਪਾਸੇ ਪ੍ਰਾਇਮਰੀ ਹੈਲਥ ਕੇਂਦਰ ਖੇਮਕਰਨ ਦੇ ਸਮੂਹ ਮੁਲਾਜ਼ਮ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਪਰੇਸ਼ਾਨ ਹਨ। ਇਨ੍ਹਾਂ ਮੁਲਾਜ਼ਮਾਂ ਨੇ ਅੱਜ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਹੈਲਥ...
ਲੋਕ ਸਭਾ 6 ਫਰਵਰੀ ਤੱਕ ਮੁਲਤਵੀ
. . .  about 7 hours ago
ਲੋਕ ਸਭਾ 6 ਫਰਵਰੀ ਤੱਕ ਮੁਲਤਵੀ
ਨਰਿੰਦਰ ਮੋਦੀ 6 ਫਰਵਰੀ ਨੂੰ ਕਰਨਗੇ ਇੰਡੀਆ ਐਨਰਜੀ ਵੀਕ ਦਾ ਉਦਘਾਟਨ
. . .  about 7 hours ago
ਨਵੀਂ ਦਿੱਲੀ, 3 ਫਰਵਰੀ- ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਫਰਵਰੀ ਨੂੰ ਬੈਂਗਲੁਰੂ ਵਿਚ ਇੰਡੀਆ ਐਨਰਜੀ ਵੀਕ ਦਾ ਉਦਘਾਟਨ ਕਰਨਗੇ। ਇਸ ਵਿਚ ਦੁਨੀਆ ਭਰ ਦੇ 650 ਤੋਂ ਵੱਧ ਪ੍ਰਦਰਸ਼ਕ, 34 ਮੰਤਰੀ ਸ਼ਾਮਿਲ ਹੋਣਗੇ। ਇਹ ਪਹਿਲੀ ਵਾਰ ਹੈ ਕਿ ਭਾਰਤ ਇਸ ਤਰ੍ਹਾਂ ਦੇ ਸਮਾਗਮ ਦਾ ਆਯੋਜਨ ਕਰ ਰਿਹਾ ਹੈ। ਇਸ...
ਕਾਂਜਲੀ ਵੇਈਂ ਵਿਚੋਂ ਬਰਾਮਦ ਹੋਈ ਲਾਸ਼ ਦੇ ਮਾਮਲੇ ’ਚ ਆਇਆ ਨਵਾਂ ਮੌੜ, ਪਰਿਵਾਰ ਨੇ ਹਸਪਤਾਲ ਦੇ ਬਾਹਰ ਲਗਾਇਆ ਧਰਨਾ
. . .  about 7 hours ago
ਕਪੂਰਥਲਾ, 3 ਫਰਵਰੀ (ਅਮਨਜੋਤ ਸਿੰਘ ਵਾਲੀਆ)- ਬੀਤੇ ਦਿਨ ਕਾਂਝਲੀ ਵੇਈਂ ਵਿਚੋਂ ਇਕ ਵਿਅਕਤੀ ਦੀ ਤੈਰਦੀ ਹੋਈ ਲਾਸ਼ ਬਰਾਮਦ ਹੋਈ, ਜਿਸ ਦੀ ਪਛਾਣ ਸ਼ਿਵ ਕੁਮਾਰ ਵਜੋਂ ਕੀਤੀ ਗਈ ਸੀ, ਦੇ ਪਰਿਵਾਰਕ ਮੈਂਬਰਾਂ ਨੇ ਇਕ ਲੜਕੀ ’ਤੇ ਉਨ੍ਹਾ ਦੇ ਲੜਕੇ ਨੂੰ ਮਰਵਾਉਣ ਦਾ ਦੋਸ਼ ਲਗਾਇਆ ਤੇ ਇਨਸਾਫ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਮੂਹਰੇ...
ਅਧਿਆਪਕਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  about 7 hours ago
ਅੰਮ੍ਰਿਤਸਰ, 3 ਫਰਵਰੀ (ਜਸਵੰਤ ਸਿੰਘ ਜੱਸ)- ਖ਼ਾਲਸਾ ਕਾਲਜ ਟੀਚਰਜ਼ ਯੂਨੀਅਨ ਵਲੋਂ ਪੰਜਾਬ ਸਰਕਾਰ ਵਲੋਂ ਵਿਤਕਰੇ ਭਰੇ ਕੇਂਦਰੀਕ੍ਰਿਤ ਦਾਖਲਾ ਪੋਰਟਲ ਲਾਗੂ ਕਰਨ, ਸੇਵਾ-ਮੁਕਤੀ ਦੀ ਉਮਰ ਘਟਾਉਣ ਅਤੇ ਗ੍ਰਾਂਟਾਂ ’ਚ ਕਟੌਤੀ ਕਰਨ ਦੇ ਮਨਮਾਨੇ ਫ਼ੈਸਲਿਆਂ ਵਿਰੁੱਧ ਗੈਰ-ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਮੈਨੇਜਮੈਂਟ ਫ਼ੈਡਰੇਸ਼ਨ ਪੰਜਾਬ ਦੇ ਸੱਦੇ ’ਤੇ ਅੱਜ...
110 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ
. . .  about 7 hours ago
ਖ਼ੇਮਕਰਨ, 3 ਫਰਵਰੀ (ਰਾਕੇਸ਼ ਕੁਮਾਰ ਬਿੱਲਾ)- ਥਾਣਾ ਖ਼ੇਮਕਰਨ ਦੇ ਐਸ. ਐਚ. ਓ. ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਸਰਹੱਦੀ ਖ਼ੇਤਰ ’ਚ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਪੁਲਿਸ ਨੇ ਗਸ਼ਤ ਦੌਰਾਨ ਇਕ ਨਸ਼ਾ ਤਸਕਰ ਸਾਗਰ ਪੁੱਤਰ ਅਜੀਤ ਸਿੰਘ ਵਾਸੀ ਖ਼ੇਮਕਰਨ ਨੂੰ 110....
ਸਿੰਗਾਪੁਰ ਦੇ ਚੀਫ਼ ਜਸਟਿਸ ਭਾਰਤੀ ਸੁਪਰੀਮ ਕੋਰਟ ਦੀ 73ਵੀਂ ਵਰ੍ਹੇਗੰਢ ਮਨਾਉਣ ਲਈ ਆਏ ਭਾਰਤ
. . .  about 7 hours ago
ਨਵੀਂ ਦਿੱਲੀ, 3 ਫਰਵਰੀ- ਸਿੰਗਾਪੁਰ ਦੇ ਚੀਫ਼ ਜਸਟਿਸ ਸੁੰਦਰੇਸ਼ ਮੇਨਨ ਅੱਜ ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨਾਲ ਬੈਠੇ। ਜਸਟਿਸ ਮੈਨਨ 2012 ਤੋਂ ਸਿੰਗਾਪੁਰ ਦੇ ਚੌਥੇ ਚੀਫ਼ ਜਸਟਿਸ ਵਜੋਂ ਸੇਵਾ ਨਿਭਾ ਰਹੇ ਹਨ, ਸੁਪਰੀਮ ਕੋਰਟ ਦੀ ਸਥਾਪਨਾ ਦੀ 73ਵੀਂ ਵਰ੍ਹੇਗੰਢ ਮਨਾਉਣ ਲਈ...
ਪਾਕਿਸਤਾਨ ਵਿਚ ਇਕ ਮਸਜਿਦ ਦੀ ਬੇਅਦਬੀ
. . .  about 7 hours ago
ਇਸਲਾਮਾਬਾਦ, 3 ਫਰਵਰੀ- ਪਾਕਿਸਤਾਨ ਵਿਚ ਅਹਿਮਦੀਆ ਮੁਸਲਮਾਨਾਂ ਵਿਰੁੱਧ ਨਫ਼ਰਤ ਦੀ ਇਕ ਹੋਰ ਘਟਨਾ ਵਿੱਚ ਅੱਜ ਕੁਝ ਅਣਪਛਾਤੇ ਹਮਲਾਵਰਾਂ ਵਲੋਂ ਕਰਾਚੀ ਵਿਚ ਉਨ੍ਹਾਂ ਦੀ ਇਕ ਮਸਜਿਦ ਦੀ ਬੇਅਦਬੀ ਕੀਤੀ ਗਈ। ਸੂਤਰਾਂ ਅਨੁਸਾਰ ਕਰਾਚੀ ਵਿਚ ਕੱਟੜਪੰਥੀਆਂ ਵਲੋਂ ਕਾਦੀਆਨੀ ਪ੍ਰਾਰਥਨਾ...
‘ਆਪ’ ਦੀ ਮੇਅਰ ਉਮੀਦਵਾਰ ਸ਼ੈਲੀ ਓਬਰਾਏ ਨੇ ਸੁਪਰੀਮ ਕੋਰਟ ਤੋਂ ਵਾਪਿਸ ਲਈ ਪਟੀਸ਼ਨ
. . .  about 8 hours ago
ਨਵੀਂ ਦਿੱਲੀ, 3 ਫਰਵਰੀ- ਆਮ ਆਦਮੀ ਪਾਰਟੀ ਦੀ ਮੇਅਰ ਉਮੀਦਵਾਰ ਸ਼ੈਲੀ ਓਬਰਾਏ ਨੇ ਸੁਪਰੀਮ ਕੋਰਟ ਤੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ, ਜਿਸ ਵਿਚ ਮੇਅਰ ਦੀ ਚੋਣ ਸਮਾਂਬੱਧ ਢੰਗ ਨਾਲ ਕਰਵਾਉਣ ਦੀ ਮੰਗ ਕੀਤੀ ਗਈ ਸੀ। ਓਬਰਾਏ ਨੇ ਸੁਪਰੀਮ ਕੋਰਟ ਦੇ ਇਹ ਕਹਿਣ ਕਿ ਐਮ.ਸੀ.ਡੀ. ਚੋਣਾਂ...
ਨਿਊ ਜਰਸੀ ਵਿਚ ਕੌਂਸਲ ਮੈਂਬਰ ਦੀ ਗੋਲੀਆਂ ਮਾਰ ਕੇ ਹੱਤਿਆ
. . .  about 8 hours ago
ਸੈਕਰਾਮੈਂਟੋ, ਕੈਲੀਫੋਰਿੀਆ, 3 ਫਰਵਰੀ (ਹੁਸਨ ਲੜੋਆ ਬੰਗਾ)- ਸੇਰੇਵਿਲੇ ਦੇ ਬਰੌਘ, ਨਿਊ ਜਰਸੀ ਸ਼ਹਿਰ ਦੀ ਕੌਂਸਲ ਮੈਂਬਰ ਈਨਾਈਸ ਡਵਮਫੋਰ ਦੀ ਗੋਲੀਆਂ ਵਿੰਨੀ ਲਾਸ਼ ਉਸ ਦੀ ਕਾਰ ਵਿਚੋਂ ਬਰਾਮਦ ਹੋਈ। 30 ਸਾਲਾ ਡਵਮਫੋਰ ਰਿਪਬਲੀਕਨ ਪਾਰਟੀ ਦੀ ਆਗੂ ਸੀ। ਪੁਲਿਸ ਅਨੁਸਾਰ ਉਸ ਦੇ ਕਈ ਗੋਲੀਆਂ ਵੱਜੀਆਂ ਹੋਈਆਂ ਸਨ ਤੇ...
ਭਾਰਤੀ ਮੂਲ ਦੇ ਅਮਰੀਕੀ ਸਾਂਸਦ ਐਮੀ ਬੇਰਾ ਦੀ ਇੰਟੈਲਜੈਂਸੀ ਕਮੇਟੀ ਵਿਚ ਨਿਯੁਕਤੀ
. . .  about 8 hours ago
ਸੈਕਰਾਮੈਂਟੋ, ਕੈਲੀਫੋਰਿੀਆ, 3 ਫਰਵਰੀ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਐਮੀ ਬੇਰਾ ਨੂੰ ਕਾਂਗਰਸ ਦੀ ਇੰਟੈਲੀਜੈਂਸ ਬਾਰੇ ਪ੍ਰਭਾਵਸ਼ਾਲੀ ਸਥਾਈ ਵਿਸ਼ੇਸ਼ ਕਮੇਟੀ ਵਿਚ ਨਿਯੁਕਤ ਕੀਤਾ ਗਿਆਾ ਹੈ। ਬੇਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਨੂੰ ਸਦਨ ਦੇ ਲੀਡਰ ਜੈਫਰੀਜ ਵਲੋਂ ਹਾਊਸ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 8 ਕੱਤਕ ਸੰਮਤ 553

ਜਲੰਧਰ

ਅਕਾਲੀ-ਬਸਪਾ ਦੀ ਸਰਕਾਰ ਬਣਦੇ ਹੀ ਲੋਕਾਂ ਨਾਲ ਕੀਤੇ ਵਾਅਦੇ ਪਹਿਲ ਦੇ ਆਧਾਰ 'ਤੇ ਹੋਣਗੇ ਪੂਰੇ-ਸੁਖਬੀਰ ਸਿੰਘ ਬਾਦਲ

ਜਲੰਧਰ ਛਾਉਣੀ, 23 ਅਕਤੂਬਰ (ਪਵਨ ਖਰਬੰਦਾ)-ਪੰਜਾਬ 'ਚ ਸ਼੍ਰੋਮਣੀ ਅਕੀਲ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਸੱਤਾ 'ਚ ਆਉਂਦੇ ਹੀ ਗਠਜੋੜ ਵਲੋਂ ਸੂਬੇ ਦੇ ਲੋਕਾਂ ਦੀ ਸਹੂਲਤ ਲਈ ਐਲਾਨ ਕੀਤੇ ਗਏ 13 ਨੁਕਤੇ ਪਹਿਲ ਦੇ ਆਧਾਰ 'ਤੇ ਲਾਗੂ ਕਰਕੇ ਲੋਕਾਂ ਨਾਲ ਕੀਤਾ ਹੋਇਆ ਵਾਅਦਾ ਪਹਿਲ ...

ਪੂਰੀ ਖ਼ਬਰ »

ਮਹਿੰਗਾਈ ਦੀ ਮਾਰ ਪਰ ਕਰਵਾ ਚੌਥ 'ਤੇ ਰੌਣਕਾਂ ਬਰਕਰਾਰ

ਜਲੰਧਰ, 23 ਅਕਤੂਬਰ (ਸ਼ੈਲੀ)-ਅੱਜਐਤਵਾਰ ਕਰਵਾ ਚੌਥ ਦਾ ਵਰਤ ਹੈ | ਇਸ ਦਿਨ ਦਾ ਸੁਹਾਗਣ ਔਰਤਾਂ ਦੇ ਜੀਵਨ ਵਿਚ ਬਹੁਤ ਹੀ ਮਹੱਤਵ ਹੁੰਦਾ ਹੈ | ਸੁਹਾਗਣਾ ਆਪਣੇ ਪਤੀ ਦੀ ਲੰਬੀ ਉਮਰ ਅਤੇ ਘਰ ਦੀ ਸੁਖ ਸ਼ਾਂਤੀ ਦੇ ਲਈ ਇਹ ਵਰਤ ਰਖਦੀਆਂ ਹਨ | ਕਰਵਾ ਚੌਥ ਨੂੰ ਲੈਕੇ ਕੁਝ ਦਿਨ ...

ਪੂਰੀ ਖ਼ਬਰ »

120 ਫੁੱਟੀ ਰੋਡ ਦੇ ਨਿਰਮਾਣ ਦਾ ਬਲਰਾਜ ਨੇ ਲਿਆ ਜਾਇਜ਼ਾ

ਜਲੰਧਰ, 23 ਅਕਤੂਬਰ (ਸ਼ਿਵ)- ਵਿਨੇ ਮੰਦਿਰ ਤੋ ਲੈ ਕੇ ਪੀ. ਪੀ. ਆਰ. ਮਾਲ ਤੱਕ ਬਣ ਰਹੀ 120 ਫੁੱਟੀ ਰੋਡ ਦਾ ਕੌਂਸਲਰ ਬਲਰਾਜ ਠਾਕੁਰ ਨੇ ਜਾਇਜ਼ਾ ਲਿਆ ਤੇ ਕਿਹਾ ਹੈ ਕਿ ਇਸ ਸੜਕ ਦੇ ਬਣਨ ਨਾਲ ਕਈ ਆਬਾਦੀਆਂ ਵਿਚ ਲੋਕਾਂ ਨੂੰ ਫ਼ਾਇਦਾ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਸੜਕ ਮਾਡਲ ...

ਪੂਰੀ ਖ਼ਬਰ »

ਡੇਂਗੂ ਪ੍ਰਭਾਵਿਤ 25 ਮਰੀਜ਼ ਹੋਰ ਮਿਲੇ, ਗਿਣਤੀ 203 ਹੋਈ

ਜਲੰਧਰ, 23 ਅਕਤੂਬਰ (ਐੱਮ. ਐੱਸ. ਲੋਹੀਆ) - ਸੂਬੇ ਦੇ ਸਾਰੇ ਹੀ ਜ਼ਿਲਿ੍ਹਆਂ 'ਚ ਡੇਂਗੂ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਰੋਜ਼ਾਨਾ ਡੇਂਗੂ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ | ਹੁਣ ਤੱਕ ਸੂਬੇ 'ਚ ਡੇਂਗੂ ਦੇ ਕੁੱਲ 12,344 ਮਰੀਜ਼ ਹੋ ਗਏ ਹਨ | ਅੱਜ ਵੀ ਜਲੰਧਰ ...

ਪੂਰੀ ਖ਼ਬਰ »

ਰਬੜ ਫੈਕਟਰੀ 'ਚ ਲੱਗੀ ਅੱਗ ਨਾਲ 50 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ

ਜਲੰਧਰ, 23 ਅਕਤੂਬਰ (ਐੱਮ.ਐੱਸ. ਲੋਹੀਆ)- ਬਸਤੀ ਸ਼ੇਖ ਅਧੀਨ ਪੈਂਦੇ ਮਨਜੀਤ ਨਗਰ ਖੇਤਰ 'ਚ ਚੱਲ ਰਹੀ ਰਬੜ ਦੀਆਂ ਚੱਪਲਾਂ ਬਣਾਉਣ ਵਾਲੀ ਫੈਕਟਰੀ ਅਰਜੁਨ ਇੰਟ੍ਰਨੈਸ਼ਨਲ 'ਚ ਅੱਜ ਤੜਕੇ ਅਚਾਨਕ ਅੱਗ ਲੱਗ ਗਈ | ਅੱਗ ਇਨੀ ਭਿਆਨਕ ਸੀ, ਕਿ ਜਿਸ ਨਾਲ ਫੈਕਟਰੀ 'ਚ ਪਿਆ ਕਰੀਬ 50 ਲੱਖ ...

ਪੂਰੀ ਖ਼ਬਰ »

ਅੱਜ ਨਹੀਂ ਹੋਵੇਗਾ ਟੀਕਾਕਰਨ, ਕੋਰੋਨਾ ਪ੍ਰਭਾਵਿਤ 6 ਮਰੀਜ਼ ਮਿਲੇ

ਜਲੰਧਰ, 23 ਅਕਤੂਬਰ (ਐੱਮ.ਐੱਸ. ਲੋਹੀਆ)- ਅੱਜ ਜ਼ਿਲ੍ਹੇ 'ਚ 6 ਹਜ਼ਾਰ ਤੋਂ ਵੱਧ ਵਿਅਕਤੀਆਂ ਨੇ ਆਪਣਾ ਕੋਰੋਨਾ ਟੀਕਾਕਰਨ ਕਰਵਾਇਆ ਹੈ | ਫਿਲਹਾਲ ਸਿਹਤ ਵਿਭਾਗ ਕੋਲ ਕੋਵੀਸ਼ੀਲਡ ਟੀਕਿਆਂ ਦਾ ਸਟਾਕ ਪਿਆ ਹੈ, ਪਰ ਐਤਵਾਰ ਨੂੰ ਕਿਸੇ ਵੀ ਟੀਕਾਕਰਨ ਕੇਂਦਰ 'ਤੇ ਟੀਕੇ ਨਹੀਂ ...

ਪੂਰੀ ਖ਼ਬਰ »

ਗੁਰਦੁਆਰਾ ਮਾਡਲ ਟਾਊਨ 'ਚ ਚੱਲ ਰਹੇ ਸਮਾਗਮਾਂ ਦੇ ਆਖ਼ਰੀ ਦਿਨ ਭਾਰੀ ਰੌਣਕਾਂ

ਜਲੰਧਰ, 23 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੀ ਇਮਾਰਤ ਦਾ ਨਵੀਨੀਕਰਨ ਕਰਨ ਉਪਰੰਤ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਦੇ ਤੀਸਰੇ ਅਤੇ ਆਖਰੀ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ 'ਚ ਹਾਜ਼ਰੀ ਭਰੀ ਅਤੇ ਕੀਰਤਨ ...

ਪੂਰੀ ਖ਼ਬਰ »

26 ਅਕਤੂਬਰ ਨੂੰ ਪਿਮਸ ਵਿਖੇ ਕਰਵਾਏ ਜਾ ਰਹੇ ਕੀਰਤਨ ਦਰਬਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ

ਜਲੰਧਰ, 23 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਾਮ ਦਾਸ ਸੇਵਕ ਜਥੇ ਹਰ ਸਾਲ ਕਰਵਾਇਆਂ ਜਾਂਦਾ ਅਲੌਕਿਕ ਕੀਰਤਨ ਇਸ ਵਾਰ ਵੀ 26 ਅਕਤੂਬਰ ਨੂੰ ਦਿਨ ਮੰਗਲਵਾਰ ਨੂੰ ਸ਼ਾਮ 5 ਤੋਂ ਰਾਤ 10.30 ਵਜੇ ਤੱਕ ਛੋਟੀ ...

ਪੂਰੀ ਖ਼ਬਰ »

ਤੇਜ਼ ਹਨੇਰੀ ਨਾਲ ਪਿਆ ਮੀਂਹ, ਮੌਸਮ ਠੰਢਾ ਹੋਇਆ

ਜਲੰਧਰ, 23 ਅਕਤੂਬਰ (ਸ਼ਿਵ)-ਸਨਿੱਚਰਵਾਰ ਸ਼ਾਮ ਨੂੰ ਤੇਜ਼ ਹਨੇਰੀ ਅਤੇ ਮੀਂਹ ਪੈਣ ਨਾਲ ਜਿੱਥੇ ਮੌਸਮ ਠੰਢਾ ਹੋ ਗਿਆ ਤੇ ਉੱਥੇ ਕਰਵਾ ਚੌਥ ਕਰਕੇ ਸਜੀਆਂ ਕਈ ਦੁਕਾਨਾਂ ਦਾ ਸਮਾਨ ਖ਼ਰਾਬ ਹੋ ਗਿਆ | ਮੀਂਹ ਪੈਣ ਨਾਲ ਕਈ ਜਗਾ ਜਲਥਲ ਹੋ ਗਈ | ਚੇਤੇ ਰਹੇ ਕਿ ਇਸ ਵੇਲੇ ਕਈ ਜਗਾ ...

ਪੂਰੀ ਖ਼ਬਰ »

ਪ੍ਰਵਾਸੀ ਲਿਖਾਰੀ ਬਖਸ਼ਿੰਦਰ ਦਾ ਪਲੇਠਾ ਨਾਵਲ 'ਵਿਗੜੀ ਹੋਈ ਕੁੜੀ' ਕੀਤਾ ਰਿਲੀਜ਼

ਜਲੰਧਰ, 23 ਅਕਤੂਬਰ (ਰਣਜੀਤ ਸਿੰਘ ਸੋਢੀ)-ਅਦਬੀ ਲੋਕ ਜਲੰਧਰ ਵਲੋਂ ਪ੍ਰਵਾਸੀ ਲਿਖਾਰੀ ਬਖਸ਼ਿੰਦਰ ਦਾ ਪਲੇਠਾ ਨਾਵਲ 'ਵਿਗੜੀ ਹੋਈ ਕੁੜੀ' ਪੰਜਾਬ ਪ੍ਰੈੱਸ ਜਲੰਧਰ ਵਿਖੇ ਰਿਲੀਜ਼ ਕੀਤਾ ਗਿਆ | ਇਹ ਸਮਾਗਮ ਕੁਲਦੀਪ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਹੋਇਆ, ਜਿਸ 'ਚ ਪੰਜਾਬ ...

ਪੂਰੀ ਖ਼ਬਰ »

ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੀ ਅਸਥੀ ਕਲਸ਼ ਯਾਤਰਾ ਜਲੰਧਰ ਪੁੱਜੀ

ਜਲੰਧਰ, 23 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸੰਯੁਕਤ ਕਿਸਾਨ ਮੋਰਚੇ ਵਲੋਂ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਨੂੰ ਲੈ ਕੇ ਕੱਢੀ ਜਾ ਰਹੀ ਅਸਥੀ ਕਲਸ਼ ਯਾਤਰਾ ਵੱਖ ਵੱਖ ਜ਼ਿਲਿ੍ਹਆ ਤੋਂ ਹੁੰਦੀ ਹੋਈ ਅੱਜ ਜਲੰਧਰ ਦੇ ਗੁਰਦੁਆਰਾ ਸ੍ਰੀ ਗੁਰੂ ...

ਪੂਰੀ ਖ਼ਬਰ »

ਘਟੀਆ ਸੜਕਾਂ ਦੇ ਦੋਸ਼ਾਂ ਤੋਂ ਬਚਣ ਲਈ ਮੇਅਰ ਨੇ ਕੀਤੀ ਮੀਟਿੰਗ ਮੁਲਤਵੀ

ਜਲੰਧਰ, ਬੀਤੇ ਦਿਨੀਂ 5 ਮਿੰਟ ਵਿਚ ਹੀ ਮੁਲਤਵੀ ਕੀਤੀ ਗਈ ਨਿਗਮ ਹਾਊਸ ਦੀ ਮੀਟਿੰਗ ਨੂੰ ਲੈ ਕੇ ਮਾਮਲਾ ਭਖਦਾ ਜਾ ਰਿਹਾ ਹੈ ਤੇ ਸਾਬਕਾ ਮੇਅਰ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜੋਤੀ ਨੇ ਭਾਜਪਾ ਆਗੂਆਂ ਦੀ ਹਾਜ਼ਰੀ ਵਿਚ ਮੀਟਿੰਗ ਨੂੰ ਮੁਲਤਵੀ ਕਰਨ ਲਈ ਮੇਅਰ ...

ਪੂਰੀ ਖ਼ਬਰ »

ਪੁਰਾਣੀਆਂ ਇੰਟਰਲਾਕ ਟਾਈਲਾਂ 'ਚ ਘੋਟਾਲਾ, ਕੀਤੀ ਜਾਵੇ ਜਾਂਚ-ਕਾਲੀਆ, ਭੰਡਾਰੀ

ਜਲੰਧਰ, 23 ਅਕਤੂਬਰ (ਸ਼ਿਵ)- ਇੰਟਰਲਾਕ ਦੀਆਂ ਚੰਗੀਆਂ ਬਣੀਆਂ ਸੜਕਾਂ ਨੂੰ ਤੋੜ ਕੇ ਨਵੀਆਂ ਗਲੀਆਂ ਸੜਕਾਂ ਬਣਾਉਣ ਦਾ ਮਾਮਲਾ ਤੂਲ ਫੜ ਗਿਆ ਹੈ ਤੇ ਜਲੰਧਰ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ, ਕ੍ਰਿਸ਼ਨ ਦੇਵ ਭੰਡਾਰੀ, ਮਹਿੰਦਰ ਭਗਤ, ਪ੍ਰਧਾਨ ਸੁਸ਼ੀਲ ਸ਼ਰਮਾ ਨੇ ...

ਪੂਰੀ ਖ਼ਬਰ »

ਸੁਖਬੀਰ ਦੀ ਜਲੰਧਰ ਫੇਰੀ ਦੌਰਾਨ ਕਈ ਅਕਾਲੀ ਆਗੂਆਂ ਨਾਲ ਮੁਲਾਕਾਤ, ਕਾਰੋਬਾਰੀਆਂ ਨੂੰ ਵੀ ਮਿਲੇ

ਜਲੰਧਰ, 23 ਅਕਤੂਬਰ (ਸ਼ਿਵ)- ਸ਼੍ਰੋਮਣੀ ਅਕਾਲੀ ਆਗੂ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਪਣੀ ਜਲੰਧਰ ਫੇਰੀ ਦੌਰਾਨ ਨਾ ਸਿਰਫ਼ ਕਈ ਅਕਾਲੀ ਆਗੂਆਂ ਨਾਲ ਮੁਲਾਕਾਤ ਕੀਤੀ ਸਗੋਂ ਕਾਰੋਬਾਰੀਆਂ ਨਾਲ ਵੀ ਮੁਲਾਕਾਤ ਕੀਤੀ | ਸੁਖਬੀਰ ਆਪਣੀ ...

ਪੂਰੀ ਖ਼ਬਰ »

ਸੁਖਬੀਰ ਨੇ ਲਿਆ ਨਰਾਇਣ ਦਾਸ ਦੇ ਵੜਿਆਂ ਦਾ ਸੁਆਦ

ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਫੇਰੀ ਦੌਰਾਨ ਮਿਲਾਪ ਚੌਕ ਸਥਿਤ ਪ੍ਰਸਿੱਧ ਨਰਾਇਣ ਦਾਸ ਦੇ ਸੁਆਦੀ ਵੜਿਆਂ ਦਾ ਵੀ ਅਨੰਦ ਲਿਆ | ਉਨ੍ਹਾਂ ਦੇ ਨਾਲ ਕੇਂਦਰੀ ਹਲਕਾ ਇੰਚਾਰਜ ਸ੍ਰੀ ਚੰਦਨ ਗਰੇਵਾਲ ਵੀ ਸਨ | ਜਦੋਂ ਆਪਣੇ ਰੋਡ ਸ਼ੋਅ ਦੌਰਾਨ ਸੁਖਬੀਰ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਦੋ ਰੋਜ਼ਾ ਭੰਗੜਾ ਵਰਲਡ ਕੱਪ ਦਾ ਜੋਸ਼ੋ-ਓ-ਖਰੋਸ਼ ਨਾਲ ਹੋਇਆ ਆਗ਼ਾਜ਼

ਜਲੰਧਰ, 23 ਅਕਤੂਬਰ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਲੋਂ ਕਰਵਾਏ ਜਾ ਰਹੇ ਦੋ ਰੋਜਾ ਭੰਗੜਾ ਵਰਲਡ ਕੱਪ ਦਾ ਸ਼ੁਭ ਆਰੰਭ ਜਾਹੋ-ਜਲਾਲ ਨਾਲ ਹੋਇਆ | ਭੰਗੜਾ ਵਰਲਡ ਕੱਪ ਦੇ ਪਹਿਲੇ ਦਿਨ ਦੇਸ਼ ਵਿਦੇਸ਼ ਦੀਆਂ 15 ਭੰਗੜਾ ਟੀਮਾਂ ਦੇ ਆਨਲਾਈਨ ਮੁਕਾਬਲੇ ਕਰਵਾਏ ਗਏ | ਇਸ ਮੌਕੇ ਹਰਕੰਵਲ ਪ੍ਰੀਤ ਸਿੰਘ ਖੱਖ, ਐਸ.ਐਸ.ਪੀ ਕਪੂਰਥਲਾ-ਕਮ-ਏ ਆਈ ਜੀ ਕਾਉਂਟਰ ਇੰਟੈਲੀਜੈਂਸ ਜਲੰਧਰ ਜ਼ੋਨ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਉਨ੍ਹਾਂ ਦਾ ਸਵਾਗਤ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ, ਜਸਪਾਲ ਸਿੰਘ ਵੜੈਚ ਸੰਯੁਕਤ ਸੱਕਤਰ ਅਤੇ ਪਿ੍ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਪ੍ਰੋ. ਜਸਰੀਨ ਕੌਰ ਡੀਨ ਅਕਾਦਮਿਕ ਮਾਮਲੇ ਅਤੇ ਡਾ. ਪਲਵਿੰਦਰ ਸਿੰਘ ਡੀਨ ਕਲਚਰਲ ਅਫੇਅਰਜ਼ ਨੇ ਗੁਲਦਸਤੇ ਭੇਟ ਕਰਕੇ ਕੀਤਾ | ਪਿ੍ੰਸੀਪਲ ਡਾ. ਸਮਰਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪਹਿਲਾ ਭੰਗੜਾ ਵਰਲਡ ਕੱਪ ਸਵ: ਡਾ. ਇੰਦਰਜੀਤ ਸਿੰਘ ਨੂੰ ਸਮਰਪਿਤ ਹੈ ਤੇ ਦੁਨੀਆਂ ਭਰ ਦੇ ਪੰਜਬੀਆਂ ਵਿਚ ਭੰਗੜਾ ਵਰਲਡ ਕੱਪ ਲਈ ਅਥਾਹ ਜੋਸ਼ ਹੈ | ਉਨ੍ਹਾਂ ਇਸ ਮੌਕੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਦੇ ਕਲਾਕਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਪਿ੍ੰਸੀਪਲ ਡਾ. ਸਮਰਾ ਨੇ ਕਿਹਾ ਕਿ ਪ੍ਰਧਾਨ ਗਵਰਨਿੰਗ ਕੌਂਸਿਲ ਦੇ ਸੁੱਚਜੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਭੰਗੜਾ ਵਰਲਡ ਕੱਪ ਉਸ ਉੱਚ ਮੁਕਾਮ ਤੱਕ ਦੁਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਹੈ, ਜਿਸ ਦੀ ਕਾਮਨਾ ਸਵ: ਬਲਬੀਰ ਸਿੰਘ ਹੋਰਾਂ ਨੇ ਕੀਤੀ ਸੀ | ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਪੂਰਾ ਵਿਸ਼ਵ ਸਹਿਮ ਦੇ ਆਲਮ ਵਿਚ ਜੀਅ ਰਿਹਾ ਸੀ ਤੇ ਲਾਕਡਾਊਨ ਲੱਗਾ ਹੋਇਆ ਸੀ | ਅਜੇ ਵੀ ਕਈ ਦੇਸ਼ਾਂ ਵਿੱਚ ਲਾਕਡਾਉਨ ਦੀ ਸਥਿਤੀ ਹੈ | ਜਿਸ ਕਰਕੇ ਵਿਦੇਸ਼ਾਂ ਦੀਆਂ ਭੰਗੜਾ ਟੀਮਾਂ ਦੇ ਮੁਕਾਬਲੇ ਆਨਲਾਈਨ ਮੋਡ ਵਿੱਚ ਕਰਵਾਏ ਜਾ ਰਹੇ ਹਨ | ਹਰਕੰਵਲ ਪ੍ਰੀਤ ਸਿੰਘ ਖੱਖ ਨੇ ਕਾਲਜ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਭੰਗੜਾ ਕਲਾਕਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਵੀ ਆਪਣੇ ਵਿਰਸੇ, ਸਭਿਆਚਾਰ ਤੇ ਲੋਕਨਾਚ ਭੰਗੜੇ ਨਾਲ ਜੁੜੇ ਹੋਏ ਹਨ | ਵਰਲਡ ਕੱਪ ਵਿੱਚ ਤਿੰਨ ਸ਼੍ਰੇਣੀਆਂ ਸੀ-1, ਸੀ-3 ਅਤੇ ਸੀ-4 ਤਹਿਤ ਕਨੇਡਾ, ਇਟਲੀ, ਆਇਰਲੈਂਡ, ਹਾਂਗਕਾਂਗ, ਆਸਟ੍ਰੇਲੀਆ ਆਦਿ ਦੇਸ਼ਾਂ ਦੀਆਂ 15 ਟੀਮਾਂ ਨੇ ਮੁਕਾਬਲੇ 'ਚ ਹਿੱਸਾ ਲਿਆ | ਸ਼ਾਨ-ਏ ਪੰਜਾਬ ਆਰਟਸ ਕੱਲਬ ਵੈਨਕੂਵਰ ਕੈਨੇਡਾ, ਭੰਗੜਾ ਬੁਆਏਜ਼ ਐਂਡ ਗਰਲਜ਼ ਇਟਲੀ, ਤਿੰ੍ਰਝਣਾ ਆਇਰਲੈਂਡ, ਰੰਗਲਾ ਪੰਜਾਬ ਆਰਟਸ ਅਕੈਡਮੀ ਸਰੀ ਕਨੇਡਾ, ਫੰਨ ਪਜਾਬੀ ਭੰਗੜਾ ਹਾਂਗ ਕਾਂਗ, ਸ਼ਮਰੌਕ ਭੰਗੜਾ ਆਇਰਲੈਂਡ, ਭੰਗੜਾ ਬੁਆਏਜ਼ ਐਂਡ ਗਰਲਜ਼ ਫੋਕ ਭੰਗੜਾ ਅਕੈਡਮੀ ਇਟਲੀ, ਪੰਜਾਬੀ ਫੋਕ ਡਾਂਸ ਅਕੈਡਮੀ ਐਡਮਿਨਟਨ ਕੈਨੇਡਾ, ਰੂਹ ਪੰਜਾਬ ਦੀ ਭੰਗੜਾ ਅਕੈਡਮੀ ਐਡੀਲੇਡ ਅਸਟ੍ਰੇਲੀਆ, ਭੰਗੜਾ ਕਿੰਗਜ਼ ਯੂਥ ਵੈਲਫੇਅਰ ਕੱਲਬ ਪੰਜਾਬ ਇੰਡੀਆ, ਫਿਟਬਿਟ ਭੰਗੜਾ ਬਰਿਸਬੇਨ ਆਸਟ੍ਰੇਲੀਆ, ਫੋਕ ਆਰਟ ਲਵਰ ਅਕੈਡਮੀ ਚੰਡੀਗੜ੍ਹ, ਇੰਡੀਆ, ਭੰਗੜਾ ਰੂਟਸ ਆਸਟ੍ਰੇਲੀਆ, ਆਰ.ਪੀ.ਡੀ.(ਸੀਨੀਅਰ) ਸਿਡਨੀ ਆਸਟ੍ਰੇਲੀਆ, ਸਰੀ ਪੰਜਾਬੀ ਆਰਟਸ ਅਕੈਡਮੀ (ਸੀਨੀਅਰ) ਸਰੀ, ਕੈਨੇਡਾ ਨੇ ਸ਼ਮੂਲੀਅਤ ਕੀਤੀ | ਭੰਗੜਾ ਵਰਲਡ ਕੱਪ ਦੇ ਮੁਕਾਬਲਿਆ ਦੇ ਨਿਰਨਾਇਕ ਮੰਡਲ 'ਚ 5 ਜੱਜਾਂ ਡਾ. ਰਸ਼ਪਾਲ ਸਿੰਘ ਗਿੱਲ, ਜਸਬੀਰ ਸਿੰਘ ਪੰਨੂ, ਸੁਖਜਿੰਦਰ ਸਿੰਘ ਬਰਾੜ, ਹਰਵਿੰਦਰ ਸਿੰਘ ਖਲਾਰਾ ਅਤੇ ਪਿ੍ਤਪਾਲ ਸਿੰਘ ਨੇ ਨਿਰਨਾ ਕੀਤਾ | ਭੰਗੜਾ ਮੁਕਾਬਲਿਆ ਵਿੱਚ ਸੀ-1 ਕੈਟਾਗਰੀ ਵਿੱਚ ਪਹਿਲਾ ਸਥਾਨ ਪੰਜਾਬੀ ਫੋਕ ਡਾਂਸ ਅਕੈਡਮੀ ਐਡਮਿਨਟਨ ਕੈਨੇਡਾ, ਦੂਜਾ ਸਥਾਨ ਸ਼ਾਨ-ਏ ਪੰਜਾਬ ਆਰਟਸ ਕੱਲਬ ਵੈਨਕੂਵਰ ਕੈਨੇਡਾ ਨੇ ਅਤੇ ਤੀਜਾ ਸਥਾਨ ਫੰਨ ਪੰਜਾਬੀ ਭੰਗੜਾ ਹਾਂਗ ਕਾਂਗ ਨੇ ਹਾਸਲ ਕੀਤਾ | ਹਰ ਕੈਟਾਗਰੀ 'ਚ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 1 ਲੱਖ 1 ਹਜ਼ਰ ਰੁਪਏ, ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 51 ਹਜ਼ਾਰ ਰੁਪਏ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ | ਸੀ-1 ਕੈਟਾਗਰੀ ਵਿਚੋਂ ਬੈਸਟ ਡਾਂਸਰ ਸੁਖਪ੍ਰੀਤ ਸਿੰਘ, ਸ਼ਾਨੇ-ਪੰਜਾਬ ਆਰਟਸ ਕਲੱਬ ਵੈਨਕੁਵਰ, ਦੂਜਾ ਸਥਾਨ ਅਰਸ਼ਪ੍ਰੀਤ ਕੌਰ ਪੰਜਾਬੀ ਫੋਲਕ ਡਾਂਸ ਅਕੈਡਮੀ ਐਡਮਿੰਟਨ ਤੇ ਤੀਜਾ ਸਥਾਨ ਹਰਦੀਪ ਸਿੰਘ, ਸ਼ਮਰੌਕ ਭੰਗੜਾ ਆਇਰਲੈਂਡ ਨੂੰ ਦਿੱਤਾ ਗਿਆ | ਖਬਰ ਲਿਖੇ ਜਾਣ ਤੱਕ ਕੈਟਾਗਰੀ ਸੀ-3 ਅਤੇ ਸੀ-4 ਦੀਆਂ ਪੇਸ਼ਕਾਰੀਆਂ ਜਾਰੀ ਸਨ | ਭੰਗੜਾ ਵਰਲਡ ਕੱਪ ਨੂੰ ਦਰਸ਼ਕਾ ਤੱਕ ਆਨਲਾਈਨ ਸਿੱਧਾ ਪ੍ਰਸਾਰਨ ਕਾਲਜ ਦੇ ਯੂਟਿਉਬ ਚੈਨਲ ਤੋਂ ਇਲਾਵਾ ਹੋਰ ਕਈ ਚੈਨਲਾ ਰਾਹੀਂ ਵੀ ਕੀਤਾ ਗਿਆ | ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਿਲ ਅਤੇ ਪਿ੍ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ | ਭੰਗੜਾ ਵਰਲਡ ਕੱਪ ਦੌਰਾਨ ਮੰਚ ਸੰਚਾਲਨ ਡਾ. ਸੁਰਿੰਦਰ ਪਾਲ ਮੰਡ ਤੇ ਡਾ. ਉਪਮਾ ਅਰੋੜਾ ਨੇ ਬਾਖੂਬੀ ਕੀਤਾ | ਅੰਤ ਵਿੱਚ ਪ੍ਰੋ. ਜਸਰੀਨ ਕੌਰ ਡੀਨ ਅਕਾਦਮਿਕ ਅਫੇਅਰਜ ਨੇ ਮੁੱਖ ਮਹਿਮਾਨ ਗਵਰਨਿੰਗ ਕੌਂਸਲ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ | ਮਿਤੀ 24 ਅਕਤੂਬਰ ਨੂੰ ਸੀ-2 ਕੈਟਾਗਰੀ ਤਹਿਤ ਭਾਰਤੀ ਭੰਗੜਾ ਟੀਮਾਂ ਦੇ ਆਫਲਾਈਨ ਮੁਕਾਬਲੇ ਕਾਲਜ ਕੈਂਪਸ ਵਿਖੇ ਹੋਣਗੇ | ਜਿਸ ਦਾ ਸਿੱਧਾ ਪ੍ਰਸਾਰਨ ਵੀ ਵੱਖ ਵੱਖ ਸੋਸ਼ਲ ਮੀਡੀਆ 'ਤੇ ਸਵੇਰੇ 11:00 ਵਜੇ ਤੋਂ ਵੇਖਿਆ ਜਾਵੇਗਾ |

ਖ਼ਬਰ ਸ਼ੇਅਰ ਕਰੋ

 

ਵਿਕਰਮਜੀਤ ਸਿੰਘ ਚੌਧਰੀ ਨੇ ਆਪਣੇ ਗ੍ਰਹਿ ਵਿਖੇ ਮਹਿੰਦੀ ਸਮਾਗਮ ਕਰਵਾਇਆ

ਫਿਲੌਰ, 23 ਅਕਤੂਬਰ (ਸਤਿੰਦਰ ਸ਼ਰਮਾ)- ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਫਿਲੌਰ ਵਿਧਾਨ ਸਭਾ ਹਲਕਾ ਇੰਚਾਰਜ ਵਿਕਰਮਜੀਤ ਸਿੰਘ ਚੌਧਰੀ ਦੀ ਧਰਮ ਪਤਨੀ ਸ਼ਵੇਤਾ ਰਾਜ ਚੌਧਰੀ ਨੇ ਸ਼ੁੱਕਰਵਾਰ ਨੂੰ ਫਿਲੌਰ ਸਥਿਤ ਆਪਣੇ ਨਿਵਾਸ ਸਥਾਨ 'ਤੇ ਮਹਿੰਦੀ ਸਮਾਗਮ ...

ਪੂਰੀ ਖ਼ਬਰ »

ਜਗਜੀਤ ਸਿੰਘ ਗੋਗਾ ਦਾ ਲਾਈਫ਼ਟਾਇਮ ਅਚੀਵਮੈਂਟ ਐਵਾਰਡ ਨਾਲ ਸਨਮਾਨ ਅੱਜ

ਲਾਂਬੜਾ 23 ਅਕਤੂਬਰ (ਪਰਮੀਤ ਗੁਪਤਾ)- ਪੰਜਾਬੀ ਲੋਕ ਨਾਚ ਭੰਗੜਾ ਅਤੇ ਭੰਗੜਾ ਸਿਖਲਾਈ ਲਈ ਆਪਣੀਆਂ ਵਡਮੁੱਲੀਆਂ ਸੇਵਾਵਾਂ ਦੇ ਨਾਮਣਾ ਖੱਟਣ ਵਾਲੇ ਜਗਦੀਪ ਸਿੰਘ ਗੋਗਾ ਢੇਸੀ ਨੂੰ ਐਤਵਾਰ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਕਰਵਾਏ ਜਾ ਰਹੇ ਪਹਿਲੇ ਭੰਗੜਾ ਵਰਲਡ ...

ਪੂਰੀ ਖ਼ਬਰ »

ਸੁਖਮਿੰਦਰ ਸਿੰਘ ਰਾਜਪਾਲ ਦੀ ਅਗਵਾਈ 'ਚ ਸੁਖਬੀਰ ਦਾ ਸਵਾਗਤ

ਜਲੰਧਰ, 23 ਅਕਤੂਬਰ (ਸ਼ਿਵ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਦੇ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸ. ਸੁਖਮਿੰਦਰ ਸਿੰਘ ਰਾਜਪਾਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਯੂਥ ਅਕਾਲੀ ਦਲ ਵੱਲੋਂ ਭਰਵਾਂ ਸਵਾਗਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX