ਮਾਨਸਾ, 23 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਤਿੰਨ ਖੇਤੀ ਕਾਨੂੰਨ ਰੱਦ ਤੇ ਐਮ. ਐਸ. ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਕਿਸਾਨਾਂ ਨੇ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਧਰਨੇ ਜਾਰੀ ਰੱਖੇ | ਸਥਾਨਕ ਰੇਲਵੇ ਪਾਰਕਿੰਗ 'ਚ ਧਰਨੇ ਨੂੰ ਸੰਬੋਧਨ ਕਰਦਿਆਂ ...
ਬੁਢਲਾਡਾ, 23 ਅਕਤੂਬਰ-ਉੱਤਰੀ ਭਾਰਤ ਦੇ ਪ੍ਰਸਿੱਧ ਮਾਤਾ ਸ਼ੀਤਲਾ ਮੇਲੇ ਕਾਰਨ ਜਾਣਿਆਂ ਜਾਂਦਾ ਪਿੰਡ ਕੁਲਾਣਾ ਪਿਛਲੇ ਕੁਝ ਸਾਲਾਂ 'ਚ ਇਕ ਵੱਖਰੀ ਰਾਜਸੀ ਮਹੱਤਤਾ ਰੱਖਦੇ ਪਿੰਡਾਂ ਵਜੋਂ ਤਾਂ ਉੱਭਰਿਆ ਹੈ ਪਰ ਅਜੇ ਇਸ ਪਿੰਡ ਅੰਦਰ ਲੋੜੀਂਦੀਆਂ ਅਨੇਕਾਂ ਸਹੂਲਤਾਂ ਦੀ ਘਾਟ ਤੇ ਪਿੰਡ ਦੇ ਵਿਕਾਸ ਲਈ ਕਾਫ਼ੀ ਕੁਝ ਹੋਣਾ ਬਾਕੀ ਜਾਪਦਾ ਹੈ |
ਆਂਗਣਵਾੜੀ ਕੇਂਦਰ ਲਈ ਇਮਾਰਤ ਦੀ ਲੋੜ
ਪਿੰਡ ਅੰਦਰ ਆਂਗਣਵਾੜੀ ਕੇਂਦਰ ਮੌਜੂਦ ਹਨ, ਜੋ ਕਿ ਧਰਮਸ਼ਾਲਾ ਤੇ ਮੰਦਰ ਵਿਚ ਚਲਾਏ ਜਾ ਰਹੇ ਹਨ | ਜਗ੍ਹਾ ਦੀ ਘਾਟ ਕਾਰਨ ਇਥੇ ਬੱਚਿਆਂ ਲਈ ਲੋੜੀਂਦੇ ਪ੍ਰਬੰਧ ਵੀ ਨਾ-ਕਾਫ਼ੀ ਹਨ, ਜਿਸ ਕਰ ਕੇ ਇਨ੍ਹਾਂ ਆਂਗਣਵਾੜੀ ਕੇਂਦਰਾਂ ਲਈ ਵੱਖਰੀ ਇਮਾਰਤ ਦੀ ਜ਼ਰੂਰਤ ਹੈ |
ਸਿਵਲ, ਪਸ਼ੂ ਡਿਸਪੈਂਸਰੀ ਤੇ ਖੇਡ ਸਟੇਡੀਅਮ ਦੀ ਘਾਟ
ਇਥੇ ਸਰਕਾਰੀ ਸਿਵਲ ਡਿਸਪੈਂਸਰੀ ਦੀ ਵੱਡੀ ਲੋੜ ਬਣੀ ਹੋਈ ਹੈ | ਬਹੁਗਿਣਤੀ ਜ਼ਿਮੀਂਦਾਰਾਂ ਤਬਕੇ ਵਾਲੇ ਪਿੰਡ ਦੇ ਜ਼ਿਆਦਾਤਰ ਲੋਕ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਧੰਦੇ ਨਾਲ ਜੁੜੇ ਹੋਏ ਹਨ ਪਰ ਪਸ਼ੂਆਂ ਦੇ ਇਲਾਜ ਲਈ ਕੋਈ ਸਰਕਾਰੀ ਸਹੂਲਤ ਨਾ ਹੋਣ ਕਰ ਕੇ ਉਹ ਪਸ਼ੂਆਂ ਦਾ ਮਹਿੰਗੇ ਤੌਰ 'ਤੇ ਇਲਾਜ ਕਰਵਾਉਣ ਕਰਵਾਉਣ ਲਈ ਮਜਬੂਰ ਹਨ | ਇਸੇ ਤਰ੍ਹਾਂ ਖੇਡ ਸਟੇਡੀਅਮ ਦੀ ਘਾਟ ਨੌਜਵਾਨਾਂ ਦੇ ਸਰੀਰਕ ਵਿਕਾਸ ਲਈ ਵੱਡੀ ਘਾਟ ਵਾਂਗ ਰੜਕਦੀ ਹੈ | ਸਟੇਡੀਅਮ ਉਸਾਰੀ ਲਈ ਗਰਾਂਟ ਦੀ ਲੋੜ ਹੈ |
ਸਿੱਖਿਆ ਸਹੂਲਤਾਂ
ਇਥੇ ਸਰਕਾਰੀ ਹਾਈ ਤੇ ਪ੍ਰਾਇਮਰੀ 2 ਸਕੂਲ ਹਨ, ਜਿਨ੍ਹਾਂ ਦੀਆਂ ਇਮਾਰਤਾਂ ਨੂੰ ਮਿਲੀਆਂ ਵਿਭਾਗੀ ਗਰਾਂਟਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਵੀਂ ਦਿੱਖ ਦੇਣ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਪਿੰਡ ਦੀ ਬਾਹਰਲੀ ਬਸਤੀ ਦੇ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਇਸ ਪਾਸੇ ਦਾ ਗੰਦਾ ਪਾਣੀ ਸਕੂਲ 'ਚ ਪੈ ਰਿਹਾ ਹੈ, ਜਿਸ ਕਾਰਨ ਬੱਚਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ |
ਵੱਖਰੇ ਜਲ ਘਰ ਦੀ ਜ਼ਰੂਰਤ
2 ਪਿੰਡਾਂ ਕੁਲਾਣਾ ਤੇ ਕਲੀਪੁਰ ਦਾ ਸਾਂਝਾ ਜਲ ਪਿੰਡ ਕਲਪੁਰ ਵਿਖੇ ਬਣਿਆ ਹੋਇਆ ਹੈ, ਜੋ 1978 ਦੀ ਆਬਾਦੀ ਦੇ ਹਿਸਾਬ ਨਾਲ ਇਸ ਦੀ ਜਲ ਸਪਲਾਈ ਸਮਰਥਾ ਦੇ ਘੱਟ ਹੋਣ ਕਾਰਨ ਇਸ ਪਿੰਡ ਦੇ ਦੂਰ ਦੁਰਾਡੇ ਖੇਤਰਾਂ 'ਚ ਲੋੜ ਅਨੁਸਾਰ ਪੀਣ ਵਾਲਾ ਪਾਣੀ ਨਹੀਂ ਪਹੁੰਚਾ ਰਿਹਾ, ਜਿਸ ਲਈ ਇਸ ਪਿੰਡ ਵਾਸਤੇ ਇਕ ਵੱਖਰੇ ਜਲ ਘਰ ਦੀ ਲੋੜ ਹੈ |
ਸੜਕੀ ਹਾਲਾਤ
ਪਿੰਡ ਕੁਲਾਣਾ ਤੋਂ ਕਲੀਪੁਰ ਸੰਪਰਕ ਸੜਕ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ ਕਿਉਂਕਿ ਇਹ ਸੜਕ ਪਿੰਡ ਕੁਲਾਣਾ ਦੇ ਮੇਲੇ ਤੇ ਇਤਿਹਾਸਕ ਪਿੰਡ ਸੈਦੇਵਾਲ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਸਿੱਧਾ ਰਸਤਾ ਹੈ | ਲੋਕਾਂ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਅਧੀਨ ਇਸ ਸੜਕ ਵੱਲ ਲਗਪਗ 5-6 ਸਾਲ ਤੋਂ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ | ਇਸੇ ਤਰ੍ਹਾਂ ਮੰਡੀ ਬੋਰਡ ਅਧੀਨ ਪਿੰਡ ਦੀ ਫਿਰਨੀ ਵੀ ਨਵੀਂ ਬਣਾਉਣ ਦੀ ਜ਼ਰੂਰਤ ਹੈ |
ਪਾਣੀ ਨਿਕਾਸੀ
ਪਿੰਡ ਅੰਦਰ ਪਾਣੀ ਨਿਕਾਸੀ ਦਾ ਕੋਈ ਪੁਖ਼ਤਾ ਪ੍ਰਬੰਧ ਨਾ ਹੋਣ ਕਰ ਕੇ ਇਤਿਹਾਸਕ ਮਾਤਾ ਸ਼ੀਤਲਾ ਮੰਦਰ, ਗੁਰਦੁਆਰਾ ਸਾਹਿਬ ਤੋਂ ਸਕੂਲ ਨੇੜਲਾ ਵੱਡਾ ਛੱਪੜ ਓਵਰਫ਼ਲੋ ਹੋ ਕੇ ਸਕੂਲ ਚ ਜਾ ਵੜਦਾ ਹੈ, ਜਿਸ ਨਾਲ ਛੋਟੇ ਬੱਚਿਆਂ ਨੂੰ ਪ੍ਰੇਸ਼ਾਨੀ ਪੇਸ਼ ਆਉਂਦੀ ਹੈ | ਹੁਣ ਪਿੰਡ ਲਈ ਵੱਡੀ ਨਿਕਾਸੀ ਯੋਜਨਾ ਰਾਹੀਂ ਇਸ ਗੰਦੇ ਪਾਣੀ ਲਈ ਪਿੰਡੋਂ ਬਾਹਰ ਇਕ ਸਿੰਚਾਈ ਪ੍ਰਾਜੈਕਟ ਲਗਾ ਕੇ ਹੀ ਮਸਲਾ ਹੱਲ ਹੋ ਸਕਦਾ ਹੈ, ਜਿਸ ਲਈ ਸਰਕਾਰੀ ਸਹਾਇਤਾ ਦੀ ਵੱਡੀ ਲੋੜ ਹੈ |
ਸਾਂਝ ਕੇਂਦਰ ਚਲਾਉਣ ਦੀ ਮੰਗ
ਪਿੰਡ ਅੰਦਰ ਪਿੰਡ ਕੁਲਾਣਾ ਤੋਂ ਇਲਾਵਾ ਦਰੀਆਪੁਰ ਕਲਾਂ ਤੇ ਖੁਰਦ ਸਮੇਤ ਕੁਝ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸਾਂਝ ਕੇਂਦਰ ਪਿਛਲੇ ਕੁਝ ਸਾਲਾ ਤੋਂ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲ ਪੇਸ਼ ਆ ਰਹੀ ਹੈ | ਲੋਕਾਂ ਦੀ ਮੰਗ ਹੈ ਕਿ ਇਸ ਕੇਂਦਰ ਨੂੰ ਚਲਾ ਕੇ ਕਈ ਪਿੰਡਾਂ ਦੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ |
ਬੰਦ ਆਰ. ਓ. ਚਲਾਉਣ ਦੀ ਮੰਗ
ਪਿੰਡ ਦਾ ਆਰ. ਓ. ਸਿਸਟਮ ਪਿਛਲੇ ਕਈ ਸਾਲ ਭਰ ਤੋਂ ਬੰਦ ਹੋਣ ਕਰ ਕੇ ਲੋਕ ਧਰਤੀ ਹੇਠਲਾ ਖਾਰਾ ਪਾਣੀ ਪੀਣ ਲਈ ਮਜਬੂਰ ਹਨ, ਜਿਸ ਕਰ ਕੇ ਇਸ ਬੰਦ ਆਰ. ਓ ਨੂੰ ਪਹਿਲ ਦੇ ਆਧਾਰ 'ਤੇ ਚਲਾਉਣ ਦੀ ਜ਼ਰੂਰਤ ਹੈ |
ਬਠਿੰਡਾ, 23 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਗੁਲਾਬੀ ਸੁੰਡੀ ਨਾਲ ਖ਼ਰਾਬ ਹੋਏ ਨਰਮੇ ਤੇ ਹੋਰ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ 25 ਅਕਤੂਬਰ ਤੋਂ ਮਿੰਨੀ ਸਕੱਤਰੇਤ ਬਠਿੰਡਾ ਦਾ ਘਿਰਾਓ ਕੀਤਾ ਜਾਵੇਗਾ | ਇਹ ...
ਮਾਨਸਾ, 23 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਪੰਜਾਬ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਮਨਜੀਤ ਸਿੰਘ ਝੱਲਬੂਟੀ ਵਲੋਂ ਪਿੰਡ ਮਾਨ ਅਸਪਾਲ ਦੇ ਪੰਚਾਇਤ ਘਰ ਲਈ 3 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ...
ਸਰਦੂਲਗੜ੍ਹ, 23 ਅਕਤੂਬਰ (ਜੀ. ਐਮ. ਅਰੋੜਾ)-ਸਥਾਨਕ ਸ਼ਹਿਰ ਦੀ ਬੇਸਹਾਰਾ ਗਊ ਧਾਮ ਵਿਖੇ ਅਗਰਵਾਲ ਸਭਾ ਦੀ ਮੀਟਿੰਗ ਭਗਵੰਤ ਰਾਏ ਪ੍ਰਧਾਨ ਦੀ ਅਗਵਾਈ ਵਿਚ ਹੋਈ | ਮਾਸਟਰ ਪ੍ਰਸ਼ੋਤਮ ਲਾਲ ਗੁਪਤਾ ਨੇ ਕਿਹਾ ਕਿ ਅਗਰਵਾਲ ਬਰਾਦਰੀ ਦੇ ਬਹੁਤੇ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ...
ਬੁਢਲਾਡਾ, 23 ਅਕਤੂਬਰ (ਸਵਰਨ ਸਿੰਘ ਰਾਹੀ)-ਪਿਛਲੇ 2 ਮਹੀਨਿਆਂ ਤੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਦੁਪਹਿਰ ਦੇ ਭੋਜਨ ਦੀ ਯੋਜਨਾ (ਮਿਡ-ਡੇ-ਮੀਲ) ਵਾਸਤੇ ਗਰਾਂਟ ਜਾਰੀ ਨਾ ਹੋਣ ਤੋਂ ਇਲਾਵਾ, ਸਕੂਲਾਂ 'ਚ ਕਣਕ-ਚੌਲ ਨਾ ਆਉਣ ਕਾਰਨ ਇਹ ਸਕੀਮ ਬੰਦ ਹੋਣ ਕਿਨਾਰੇ ਖੜ੍ਹੀ ਹੈ ...
ਜੋਗਾ, 23 ਅਕਤੂਬਰ (ਹਰਜਿੰਦਰ ਸਿੰਘ ਚਹਿਲ)-ਸਥਾਨਕ ਕਸਬੇ 'ਚ ਬਣੀ ਗਊਸ਼ਾਲਾ 'ਚੋਂ ਗਊਸ਼ਾਲਾ ਪ੍ਰਬੰਧਕ ਕਮੇਟੀ ਅਤੇ ਨਗਰ ਪੰਚਾਇਤ ਜੋਗਾ ਉੱਪਰ ਦਰੱਖ਼ਤ ਪੁੱਟਣ ਦਾ ਦੋਸ਼ ਲਗਾਇਆ ਹੈ | ਗੁਰਜੀਤ ਸਿੰਘ ਧੂਰਕੋਟੀਆ ਤੇ ਸਾਬਕਾ ਕੌਂਸਲਰ ਰਜਿੰਦਰ ਸਿੰਘ ਮਿੰਟੂ ਨੇ ਕਿਹਾ ਕਿ ...
ਰਾਮਾਂ ਮੰਡੀ, 23 ਅਕਤੂਬਰ (ਤਰਸੇਮ ਸਿੰਗਲਾ)-ਜਿਉਂ-ਜਿਉਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਮਜ਼ਬੂਤ ਹੁੰਦੀ ਜਾ ਰਹੀ ਹੈ | ਸਾਬਕਾ ਉੱਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਵਲੋਂ ਤਲਵੰਡੀ ਸਾਬੋ ਹਲਕੇ ਤੋਂ ...
ਮਾਨਸਾ, 23 ਅਕਤੂਬਰ (ਸ. ਰਿ.)-ਪੀ. ਡਬਲਿਊ. ਡੀ. ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਵਲੋਂ ਮੋਰਿੰਡਾ ਵਿਖੇ 28 ਅਕਤੂਬਰ ਨੂੰ ਰੈਲੀ ਕੀਤੀ ਜਾਵੇਗੀ ਤਾਂ ਕਿ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਵਾਇਆ ਜਾਵੇ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਨਸਾ ਦੇ ਆਗੂ ਹਰੀ ...
ਲਹਿਰਾ ਮੁਹੱਬਤ, 23 ਅਕਤੂਬਰ (ਸੁਖਪਾਲ ਸਿੰਘ ਸੁੱਖੀ)-ਸਥਾਨਕ ਗੁਰੂ ਰਾਮਦਾਸ ਪਬਲਿਕ ਸਕੂਲ 'ਚ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਵੇਰ ਦੀ ਸਭਾ 'ਚ ਵਿਦਿਆਰਥੀ ਤੇ ਸਮੂਹ ਸਟਾਫ਼ ਵਲੋਂ ਸੰਸਥਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ | ਇਸ ਮੌਕੇ ...
ਕੋਟਫੱਤਾ, 23 ਅਕਤੂਬਰ (ਰਣਜੀਤ ਸਿੰਘ ਬੁੱਟਰ)-ਨਰਮੇ ਦੀ ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ਾ ਨਾ ਮਿਲਣ ਨੂੰ ਲੈ ਕਿਸਾਨ ਆਗੂਆਂ ਵਲੋਂ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ 'ਚ ਬਠਿੰਡਾ ਸਮੇਤ ਪੰਜ ਜ਼ਿਲਿ੍ਹਆਂ ਬਠਿੰਡਾ, ਮਾਨਸਾ, ਮੁਕਤਸਰ, ਬਰਨਾਲਾ ਤੇ ਮੋਗਾ ਦੇ ਕਿਸਾਨਾਂ ...
ਬਠਿੰਡਾ, 23 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਮ ਆਦਮੀ ਪਾਰਟੀ (ਆਪ) ਦੇ ਐਕਸ ਇੰਪਲਾਈਜ਼ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ: ਬਲਦੇਵ ਸਿੰਘ ਪੀ. ਆਈ. ਐਸ. ਨੇ ਮੁਲਾਜ਼ਮਾਂ-ਪੈਨਸ਼ਨਰਾਂ ਦੇ ਮਸਲਿਆਂ 'ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ...
ਲਹਿਰਾ ਮੁਹੱਬਤ, 23 ਅਕਤੂਬਰ (ਸੁਖਪਾਲ ਸਿੰਘ ਸੁੱਖੀ)-ਵਿਧਾਨ ਸਭਾ ਹਲਕਾ ਭੁੱਚੋ ਦੇ 2017 ਦੀਆਂ ਚੋਣਾਂ ਮਗਰੋਂ ਆਮ ਆਦਮੀ ਪਾਰਟੀ ਦੇ ਕੁਝ ਆਗੂ ਤੇ ਵਰਕਰ ਜੋ ਕਿਸੇ ਕਾਰਨ ਕਰਕੇ ਨਾਮੋਸ਼ ਹੋਏ ਆਪਣੇ ਘਰਾਂ 'ਚ ਬੈਠ ਗਏ ਸਨ ਉਨ੍ਹਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਸਿਆਸੀ ...
ਬੱਲੂਆਣਾ, 23 ਅਕਤੂਬਰ (ਗੁਰਨੈਬ ਸਾਜਨ)-ਕਲਯੁਗ ਦੇ ਸਮੇਂ 'ਚ ਅਜੇ ਵੀ ਇਮਾਨਦਾਰੀ ਜ਼ਿੰਦਾ ਹੈ | ਇਸ ਦੀ ਤਾਜ਼ਾ ਮਿਸਾਲ ਪਿੰਡ ਦਿਉਣ ਦੀ ਦਾਣਾ ਮੰਡੀ 'ਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇਕ ਮਜ਼ਦੂਰ ਨੇ ਦਾਣਾ ਮੰਡੀ 'ਚੋਂ ਲੱਭਿਆ ਸਮਾਰਟ ਮੋਬਾਈਲ ਫ਼ੋਨ ਸਹੀ ਮਾਲਕ ਨੂੰ ...
ਬੁਢਲਾਡਾ, 23 ਅਕਤੂਬਰ (ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ)-ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਸ਼ਹੀਦ ਕੀਤੇ ਗਏ ਕਿਸਾਨਾਂ ਤੇ ਇਕ ਪੱਤਰਕਾਰ ਸਾਥੀ ਦੀਆਂ ਅਸਥੀਆਂ ਲੈ ਕੇ ਬੁਢਲਾਡਾ ਪੁੱਜੀ ਕਲਸ਼ ਯਾਤਰਾ ਦਾ ਵੱਡੀ ਗਿਣਤੀ ਕਿਸਾਨਾਂ ਤੇ ਹੋਰਨਾਂ ਵਰਗਾਂ ਦੇ ...
ਮਾਨਸਾ, 23 ਅਕਤੂਬਰ (ਸਟਾਫ਼ ਰਿਪੋਰਟਰ)-ਸਿਹਤ ਵਿਭਾਗ ਵਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਪਿੰਡ ਹੀਰੇਵਾਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਚਾਨਣ ਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਥੋੜ੍ਹੀ ਜਿਹੀ ਸਾਵਧਾਨੀ ਨਾਲ ਆਲੇ ਦੁਆਲੇ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX