ਤਾਜਾ ਖ਼ਬਰਾਂ


ਛੇ ਪਿੰਡਾਂ ਦੇ ਕਿਸਾਨਾਂ ਨੇ ਸ਼ਾਮਲਾਟ ਜ਼ਮੀਨਾਂ ਦੇ ਘੋਲ ਲਈ ਕੀਤਾ ਨੈਸ਼ਨਲ ਹਾਈਵੇਅ ਜਾਮ
. . .  8 minutes ago
ਗੋਨਿਆਣਾ, 28 ਜੂਨ (ਲਛਮਣ ਦਾਸ ਗਰਗ)-ਬਠਿੰਡਾ ਸ੍ਰੀ ਅੰਮ੍ਰਿਤਸਰ ਹਾਈਵੇ ਤੇ ਸ਼ਾਮਲਾਟ ਜ਼ਮੀਨਾਂ ਦੇ ਵਿਰੋਧ 'ਚ ਅੱਜ ਬਾਅਦ ਦੁਪਹਿਰ ਐੱਨ.ਐੱਚ.-54 ਤੇ ਗੋਨਿਆਣਾ ਵਿਖੇ ਬਠਿੰਡਾ ਰੋਡ ਤੇ ਛੇ ਪਿੰਡਾਂ ਦੇ ਕਿਸਾਨਾਂ ਨੇ ਇਲਾਕੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ...
ਓ.ਐਨ.ਜੀ.ਸੀ. ਹੈਲੀਕਾਪਟਰ ਦੀ ਅਰਬ ਸਾਗਰ 'ਚ ਐਮਰਜੈਂਸੀ ਲੈਂਡਿੰਗ, 9 ਯਾਤਰੀਆਂ 'ਚੋਂ 4 ਯਾਤਰੀ ਕੱਢੇ ਗਏ ਸੁਰੱਖਿਅਤ
. . .  32 minutes ago
ਨਵੀਂ ਦਿੱਲੀ, 28 ਜੂਨ-ਓ.ਐਨ.ਜੀ.ਸੀ. ਹੈਲੀਕਾਪਟਰ ਦੀ ਅਰਬ ਸਾਗਰ 'ਚ ਐਮਰਜੈਂਸੀ ਲੈਂਡਿੰਗ, 9 ਯਾਤਰੀਆਂ 'ਚੋਂ 4 ਯਾਤਰੀ ਕੱਢੇ ਗਏ ਸੁਰੱਖਿਅਤ
ਮਾਈਨਿੰਗ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿਚ ਜ਼ੋਰਦਾਰ ਬਹਿਸ, ਪਿਛਲੇ 20 ਸਾਲਾਂ 'ਚ 40 ਹਜ਼ਾਰ ਕਰੋੜ ਮਾਈਨਿੰਗ ਦੀ ਲੁੱਟ ਹੋਈ: ਹਰਜੋਤ ਸਿੰਘ ਬੈਂਸ
. . .  24 minutes ago
ਚੰਡੀਗੜ੍ਹ, 28 ਜੂਨ-ਮਾਈਨਿੰਗ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿਚ ਜ਼ੋਰਦਾਰ ਬਹਿਸ ਹੋਈ। ਇਸ ਦੌਰਾਨ ਮਾਈਨਿੰਗ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ 20 ਸਾਲਾਂ 'ਚ 40 ਹਜ਼ਾਰ ਕਰੋੜ ਮਾਈਨਿੰਗ ਦੀ ਲੁੱਟ ਹੋਈ ਅਤੇ ਪਿਛਲੇ 5 ਸਾਲਾਂ ਵਿਚ 7 ਹਜ਼ਾਰ ਕਰੋੜ ਦੀ ਲੁੱਟ...
'ਅਗਨੀਪਥ ਸਕੀਮ' ਦੀ ਮੁਖਾਲਫ਼ਤ ਕਰਨ ਲਈ ਵਿਧਾਨ ਸਭਾ 'ਚ ਮਤਾ ਲਿਆਵਾਂਗੇ-ਮੁੱਖ ਮੰਤਰੀ
. . .  about 1 hour ago
ਚੰਡੀਗੜ੍ਹ, 28 ਜੂਨ (ਵਿਕਰਮਜੀਤ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਕੇਂਦਰ ਦੀ ਐੱਨ.ਡੀ.ਏ. ਸਰਕਾਰ ਵਲੋਂ ਪ੍ਰਸਤਾਵਿਤ 'ਅਗਨੀਪਥ ਸਕੀਮ' ਦੀ ਮੁਖਾਲਫ਼ਤ ਕਰਨ ਲਈ ਸੂਬਾ ਸਰਕਾਰ ਛੇਤੀ ਹੀ ਵਿਧਾਨ ਸਭਾ 'ਚ ਮਤਾ ਲਿਆਵੇਗੀ। ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ...
ਡੇਰਾਬੱਸੀ ਗੋਲੀ ਕਾਂਡ: ਮੁਬਾਰਕਪੁਰ ਪੁਲਿਸ ਚੌਕੀ ਇੰਚਾਰਜ ਬਲਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ
. . .  about 1 hour ago
ਡੇਰਾਬੱਸੀ, 28 ਜੂਨ (ਗੁਰਮੀਤ ਸਿੰਘ)-ਐੱਸ.ਐੱਸ.ਪੀ. ਮੁਹਾਲੀ ਵਿਵੇਕ ਸ਼ੀਲ ਸੋਨੀ ਦੇ ਹੁਕਮਾਂ ਤੇ ਗੋਲੀ ਚਲਾਉਣ ਦੇ ਮਾਮਲੇ 'ਚ ਮੁਬਾਰਕਪੁਰ ਪੁਲਿਸ ਚੌਕੀ ਇੰਚਾਰਜ ਸਬ-ਇੰਸਪੈਕਟਰ ਬਲਵਿੰਦਰ ਸਿੰਘ ਖ਼ਿਲਾਫ਼ ਡੇਰਾਬੱਸੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਘਟਨਾ ਸਮੇਂ ਮੌਕੇ 'ਤੇ ਮੌਜੂਦ ਤਿੰਨ ਹੋਰ ਪੁਲਿਸ...
ਰਾਜਾ ਵੜਿੰਗ ਨੇ ਨਵੀਂ ਐਕਸਾਈਜ਼ ਪਾਲਿਸੀ ਤੇ ਘੇਰੀ ਮਾਨ ਸਰਕਾਰ
. . .  about 1 hour ago
ਚੰਡੀਗੜ੍ਹ, 28 ਜੂਨ- ਪੰਜਾਬ ਵਿਧਾਨ ਸਭਾ 'ਚ ਕਾਂਗਰਸ ਦੇ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਾਨ ਸਰਕਾਰ ਦੀ ਨਵੀਂ ਐਕਸਾਈਜ਼ ਪਾਲਿਸੀ ਦਾ ਮੁੱਦਾ ਚੁੱਕਿਆ। ਰਾਜਾ ਵੜਿੰਗ ਨੇ ਕਿਹਾ ਕਿ ਨਵੀਂ ਐਕਸਾਈਜ਼ ਪਾਲਿਸੀ ਨਾਲ ਪੰਜਾਬ ਵਿਚ ਹਾਹਾਕਾਰ...
208 ਕਰੋੜ ਰੁਪਏ ਮੁੱਲ ਦਾ ਨਸ਼ੀਲਾ ਪਦਾਰਥ ਆਈਸ ਬਰਾਮਦ
. . .  about 1 hour ago
ਲੁਧਿਆਣਾ, 28 ਜੂਨ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 20 ਕਿਲੋ 800 ਗ੍ਰਾਮ ਨਸ਼ੀਲਾ ਪਦਾਰਥ ਆਈਸ ਬਰਾਮਦ ਕੀਤਾ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 208 ਕਰੋੜ...
ਸਿੱਖਿਆ ਬੋਰਡ ਅੱਜ ਐਲਾਨੇਗਾ 12ਵੀਂ ਕਲਾਸ ਦਾ ਨਤੀਜਾ
. . .  about 1 hour ago
ਐਸ ਏ ਐਸ ਨਗਰ, 28 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈਆਂ ਗਈਆਂ 12ਵੀਂ ਕਲਾਸ ਦੀ ਪ੍ਰੀਖਿਆਵਾਂ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। ਸਿੱਖਿਆ ਬੋਰਡ ਵਲੋਂ ਅੱਜ ਬਾਅਦ ਦੁਪਹਿਰ 3.15 ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਮੈਨ ਵਲੋਂ ਵਰਚੂਅਲ ਮੀਟਿੰਗ ਰਾਹੀਂ ਐਲਾਨਿਆ ਜਾਵੇਗਾ।
ਮੁੰਬਈ ਇਮਾਰਤ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਹੋਈ 3
. . .  about 2 hours ago
ਮੁੰਬਈ, 28 ਜੂਨ - ਮੁੰਬਈ ਦੇ ਕੁਰਲਾ ਵਿਖੇ 4 ਮੰਜ਼ਿਲਾਂ ਇਮਾਰਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 3 ਹੋ ਗਈ ਹੈ। ਬੀ.ਐਮ.ਸੀ. ਅਧਿਕਾਰੀ ਮੁਤਾਬਿਕ ਬਚਾਅ ਕਾਰਜ ਜਾਰੀ...
ਨਹੀਂ ਰਹੇ ਓਲੰਪੀਅਨ ਵਰਿੰਦਰ ਸਿੰਘ
. . .  about 2 hours ago
ਜਲੰਧਰ, 28 ਜੂਨ (ਅੰਮ੍ਰਿਤਪਾਲ) - ਓਲੰਪੀਅਨ ਵਰਿੰਦਰ ਸਿੰਘ ਦਾ ਅੱਜ ਜਲੰਧਰ ਵਿਖੇ ਦੇਹਾਂਤ ਹੋ ਗਿਆ।16 ਮਈ 1947 ਨੂੰ ਜਨਮ ਲੈਣ ਵਾਲੇ ਵਰਿੰਦਰ ਸਿੰਘ ਭਾਰਤੀ ਹਾਕੀ ਟੀਮ ਦੇ ਖਿਡਾਰੀ ਸਨ, ਜਿਨ੍ਹਾਂ ਨੇ 1972 ਸਮਰ ਉਲੰਪਿਕ...
ਵਿਧਾਨ ਸਭਾ ਇਜਲਾਸ ਦਾ ਚੌਥਾ ਦਿਨ : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਗਨੀਪਥ ਯੋਜਨਾ ਦੀ ਨਿਖੇਧੀ
. . .  about 3 hours ago
ਚੰਡੀਗੜ੍ਹ, 28 ਜੂਨ (ਵਿਕਰਮਜੀਤ ਸਿੰਘ ਮਾਨ) - ਵਿਧਾਨ ਸਭਾ ਇਜਲਾਸ ਦੇ ਚੌਥੇ ਦਿਨ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਨੂੰ ਲੈ ਕੇ ਸਦਨ 'ਚ ਕਾਫੀ ਰੌਲਾ ਰੱਪਾ ਪਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਪਥ ਯੋਜਨਾ ਦੀ ਨਿਖੇਧੀ ਕੀਤੀ...
ਪਦਮਭੂਸ਼ਣ ਪਾਲੋਨਜੀ ਮਿਸਤਰੀ ਦਾ 93 ਸਾਲ ਦੀ ਉਮਰ 'ਚ ਦੇਹਾਂਤ
. . .  about 3 hours ago
ਨਵੀਂ ਦਿੱਲੀ, 28 ਜੂਨ - ਸ਼ਾਪੂਜੀ ਪਾਲੋਨਜੀ ਦੇ ਚੇਅਰਮੈਨ ਪਾਲੋਨਜੀ ਮਿਸਤਰੀ ਦਾ 93 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਪਦਮ ਭੂਸ਼ਨ ਨਾਲ ਸਨਮਾਨਿਤ ਪਾਲੋਨਜੀ ਮਿਸਤਰੀ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਅਗਲੀ ਰਣਨੀਤੀ ਲਈ ਏਕਨਾਥ ਸ਼ਿੰਦੇ ਸਮੂਹ ਦੀ ਮੀਟਿੰਗ ਅੱਜ
. . .  about 3 hours ago
ਗੁਹਾਟੀ, 28 ਜੂਨ - ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕ ਏਕਨਾਥ ਸ਼ਿੰਦੇ ਸਮੂਹ ਦੀ ਮੀਟਿੰਗ ਅੱਜ ਹੋਵੇਗੀ। ਮੀਟਿੰਗ ਦੌਰਾਨ ਅਗਲੀ ਰਣਨੀਤੀ ਤਿਆਰ ਕੀਤੀ...
ਮਾਈਨਿੰਗ ਕਰਦੇ ਮਸ਼ੀਨਰੀ ਸਮੇਤ 3 ਕਾਬੂ
. . .  about 4 hours ago
ਸ੍ਰੀ ਚਮਕੌਰ ਸਾਹਿਬ, 28 ਜੂਨ (ਜਗਮੋਹਣ ਸਿੰਘ ਨਾਰੰਗ) - ਅੱਜ ਤੜਕੇ ਸ੍ਰੀ ਚਮਕੌਰ ਸਾਹਿਬ ‌ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਨੇੜਲੇ ਪਿੰਡ ਰੁਕਾਲੀ ਮਾਨਗੜ੍ਹ ਵਿਖੇ ਨਜਾਇਜ਼ ਮਾਈਨਿੰਗ ਕਰਦਿਆਂ ਇਕ ਟਿੱਪਰ,ਪੋਕਲੈਨ ਮਸ਼ੀਨ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਅਨੁਸਾਰ ਬਣਦੀ ਕਾਰਵਾਈ ਕੀਤੀ...
ਵਿਧਾਨ ਸਭਾ ਇਜਲਾਸ ਦੀ ਕਾਰਵਾਈ ਸ਼ੁਰੂ
. . .  about 4 hours ago
ਚੰਡੀਗੜ੍ਹ, 28 ਜੂਨ - ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਚੌਥਾ ਦਿਨ ਹੈ ਤੇ ਚੌਥੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਅੱਜ ਦੇ ਇਜਲਾਸ 'ਚ ਪ੍ਰਸ਼ਨਕਾਲ ਤੋਂ ਬਾਅਦ ਬਜਟ 'ਤੇ ਚਰਚਾ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 11793 ਨਵੇਂ ਮਾਮਲੇ, 27 ਮੌਤਾਂ
. . .  about 4 hours ago
ਨਵੀਂ ਦਿੱਲੀ, 28 ਜੂਨ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 11793 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 27 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ...
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ
. . .  about 4 hours ago
ਚੰਡੀਗੜ੍ਹ, 28 ਜੂਨ - ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਦੁਪਹਿਰ 2.30 ਵਜੇ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ...
ਸੜਕ ਹਾਦਸੇ ਵਿੱਚ ਇਕ ਦੀ ਮੌਤ, ਤਿੰਨ ਜ਼ਖਮੀ
. . .  about 5 hours ago
ਗੜ੍ਹਸ਼ੰਕਰ, 28 ਜੂਨ (ਧਾਲੀਵਾਲ)- ਅੱਜ ਸਵੇਰੇ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਔਰਤ ਸਮੇਤ ਤਿੰਨ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪਿਰਥੀ...
ਅੰਮ੍ਰਿਤਸਰ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲਿਆ 8 ਦਿਨ ਦੇ ਰਿਮਾਂਡ 'ਤੇ
. . .  about 4 hours ago
ਅੰਮ੍ਰਿਤਸਰ, 28 ਜੂਨ (ਰੇਸ਼ਮ ਸਿੰਘ) - ਮਰਹੂਮ ਗੈਂਗਸਟਰ ਰਾਣਾ ਕੰਧੋਵਾਲੀਆ ਦੀ ਹੱਤਿਆ ਦੇ ਮਾਮਲੇ 'ਚ ਲੋੜੀਂਦੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਨੇ 8 ਦਿਨ ਦਾ ਰਿਮਾਂਡ ਹਾਸਲ ਕੀਤਾ...
ਪੁਲਿਸ ਵਲੋਂ ਲਾਰੈਂਸ ਬਿਸ਼ਨੋਈ ਨੂੰ ਲਿਆਂਦਾ ਗਿਆ ਅਦਾਲਤ
. . .  about 5 hours ago
ਅੰਮ੍ਰਿਤਸਰ, 28 ਜੂਨ - ਰਾਣਾ ਕੰਧੋਵਾਲੀਆ ਹੱਤਿਆ ਮਾਮਲੇ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ 'ਚ ਲਿਆਂਦਾ...
ਅਮਰੀਕਾ : ਰੇਲਗੱਡੀ ਦੇ ਪਟੜੀ ਤੋਂ ਉੱਤਰਨ ਕਾਰਨ ਕਈ ਮੌਤਾਂ, 50 ਜ਼ਖਮੀ
. . .  about 5 hours ago
ਵਾਸ਼ਿੰਗਟਨ, 28 ਜੂਨ - ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਮਿਸੂਰੀ 'ਚ ਐਮਰਟੈਕ ਰੇਲਗੱਡੀ ਦੇ ਪਟੜੀ ਤੋਂ ਉੱਤਰਨ ਕਾਰਨ ਕਈ ਮੌਤਾਂ ਅਤੇ 50 ਦੇ ਕਰੀਬ ਲੋਕ ਜ਼ਖਮੀ...
ਯੂਕਰੇਨ ਦੇ ਮਾਲ 'ਤੇ ਰੂਸੀ ਮਿਜ਼ਾਈਲ ਹਮਲੇ 'ਚ 16 ਮੌਤਾਂ, 59 ਜ਼ਖਮੀ
. . .  about 5 hours ago
ਕੀਵ, 28 ਜੂਨ - ਸਮਾਚਾਰ ਏਜੰਸੀ ਏ.ਐਫ.ਪੀ. ਅਨੁਸਾਰ ਯੂਕਰੇਨ ਦੇ ਮਾਲ 'ਤੇ ਹੋਏ ਰੂਸੀ ਮਿਜ਼ਾਈਲ ਦੇ ਹਮਲੇ 'ਚ 16 ਲੋਕਾਂ ਦੀ ਮੌਤ ਹੋ ਗਈ, ਜਦਕਿ 59 ਜ਼ਖਮੀ ਹੋਏ...
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  1 minute ago
ਅੰਮ੍ਰਿਤਸਰ, 28 ਜੂਨ - ਰਾਣਾ ਕੰਧੋਵਾਲੀਆ ਹੱਤਿਆ ਮਾਮਲੇ 'ਚ ਮਾਨਸਾ ਦੀ ਅਦਾਲਤ ਵਲੋਂ ਟਰਾਂਜ਼ਿਟ ਰਿਮਾਂਡ 'ਤੇ ਅੰਮ੍ਰਿਤਸਰ ਪੁਲਿਸ ਨੂੰ ਸੌਂਪੇ ਜਾਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕੀਤਾ...
ਮੁੰਬਈ : ਚਾਰ ਮੰਜ਼ਿਲਾਂ ਇਮਾਰਤ ਡਿੱਗਣ ਕਾਰਨ ਇਕ ਦੀ ਮੌਤ, 8 ਲੋਕ ਬਚਾਏ ਗਏ ਸੁਰੱਖਿਅਤ
. . .  about 6 hours ago
ਮੁੰਬਈ, 28 ਜੂਨ - ਮੁੰਬਈ ਦੇ ਕੁਰਲਾ ਵਿਖੇ ਚਾਰ ਮੰਜ਼ਿਲਾਂ ਇਮਾਰਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਐਨ.ਡੀ.ਆਰ.ਐਫ. ਅਧਿਕਾਰੀ ਅਨੁਸਾਰ 8 ਲੋਕਾਂ ਨੂੰ ਸੁਰੱਖਿਅਤ...
ਅਮਰੀਕਾ : ਟਰੈਕਟਰ-ਟਰੇਲਰ ਅੰਦਰ 46 ਪ੍ਰਵਾਸੀ ਪਾਏ ਗਏ ਮ੍ਰਿਤਕ
. . .  about 2 hours ago
ਵਾਸ਼ਿੰਗਟਨ, 28 ਜੂਨ - ਅਮਰੀਕੀ ਮੀਡੀਆ ਅਨੁਸਾਰ ਸੈਨ ਐਂਟੋਨੀਓ ਦੇ ਦੱਖਣ-ਪੱਛਮੀ ਪਾਸੇ ਟਰੈਕਟਰ ਟਰੇਲਰ ਅੰਦਰ 46 ਪ੍ਰਵਾਸੀ ਮ੍ਰਿਤਕ ਪਾਏ ਗਏ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਮੱਘਰ ਸੰਮਤ 553

ਅੰਮ੍ਰਿਤਸਰ / ਦਿਹਾਤੀ

ਤਿੰਨ ਖੇਤੀ ਕਾਨੂੰਨ ਰੱਦ ਹੋਣੇ ਸਮੁੱਚੀ ਕਿਸਾਨੀ ਦੀ ਵੱਡੀ ਜਿੱਤ : ਹਰਪ੍ਰਤਾਪ ਸਿੰਘ ਅਜਨਾਲਾ

ਗੱਗੋਮਾਹਲ, 25 ਨਵੰਬਰ (ਬਲਵਿੰਦਰ ਸਿੰਘ ਸੰਧੂ)-ਪਿੱਛਲੇ ਇਕ ਸਾਲ ਤੋਂ ਦਿੱਲੀ ਦੀ ਸਰਹੱਦਾਂ 'ਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਅਖੀਰ ਜਿੱਤ ਹੋਈ ਪ੍ਰੰਤੂ ਇਸ ਜਿੱਤ ਦਾ ਸਿਹਰਾ ਉਨ੍ਹਾਂ ਸੂਬਿਆਂ ਨੂੰ ਵੀ ਜਾਂਦਾ ਹੈ ...

ਪੂਰੀ ਖ਼ਬਰ »

ਗਿਆਨੀ ਪ੍ਰੇਮ ਸਿੰਘ ਤਲਵੰਡੀ ਨੇ ਨੌਜਵਾਨਾਂ ਨੂੰ ਵੰਡੀਆਂ ਖੇਡ ਕਿੱਟਾਂ

ਕੱਥੂਨੰਗਲ, 25 ਨਵੰਬਰ (ਦਲਵਿੰਦਰ ਸਿੰਘ ਰੰਧਾਵਾ)-ਸਿਹਤਮੰਦ ਸਮਾਜ ਦੀ ਸਿਰਜਣਾ ਵਾਸਤੇ ਨੌਜਵਾਨਾਂ ਨੂੰ ਸਹੀ ਸੇਧ ਸੰਜੀਵਨੀ ਦਾ ਕੰਮ ਕਰਦੀ ਹੈ ਜਿਸ ਵਾਸਤੇ ਸਰਕਾਰਾਂ ਦੇ ਨਾਲ-ਨਾਲ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਨੌਜਵਾਨ ਸਰਮਾਏ ...

ਪੂਰੀ ਖ਼ਬਰ »

ਪੰਜਗਰਾਈ ਨਿੱਜਰਾਂ ਤੋਂ ਕਿਰਤੀ ਕਿਸਾਨ ਯੂਨੀਅਨ ਦਾ ਜਥਾ ਸਿੰਘੂ ਬਾਰਡਰ ਲਈ ਹੋਇਆ ਰਵਾਨਾ

ਅਜਨਾਲਾ, 25 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਮੇਤ ਹੋਰ ਕਿਸਾਨੀ ਮੰਗਾਂ ਹੱਲ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਰਨ ਲਈ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਵਿੰਦਰ ...

ਪੂਰੀ ਖ਼ਬਰ »

ਮੰਗਾਂ ਲਾਗੂ ਨਾ ਕਰਨ 'ਤੇ ਬਿਜਲੀ ਮੁਲਾਜ਼ਮਾਂ ਵਲੋਂ ਜੰਡਿਆਲਾ ਗੁਰੂ 'ਚ ਰੋਸ ਰੈਲੀ

ਜੰਡਿਆਲਾ ਗੁਰੂ, 25 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)-ਪੰਜਾਬ ਸਰਕਾਰ ਅਤੇ ਪੰਜਾਬ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਕਰਕੇ ਪੰਜਾਬ ਰਾਜ ਬਿਜਲੀ ਬੋਰਡ ਜੁਆਇੰਟ ਫੋਰਮ ਪੰਜਾਬ ਦੇ ਦਿੱਤੇ ਪ੍ਰੋਗਰਾਮਾਂ ਅਨੁਸਾਰ ...

ਪੂਰੀ ਖ਼ਬਰ »

ਕਾਂਗਰਸੀ ਲੀਡਰਾਂ ਦੀ ਕੁਰਸੀ ਦੀ ਦੌੜ ਕਾਰਨ ਰਲਕੇ ਕਰਨਗੇ ਕਾਂਗਰਸ ਦਾ ਸਫਾਇਆ- ਟੌਂਗ

ਰਈਆ, 25 ਨਵੰਬਰ (ਸ਼ਰਨਬੀਰ ਸਿੰਘ ਕੰਗ)-ਅੱਜ ਆਮ ਆਦਮੀ ਪਾਰਟੀ ਦੀ ਇੱਕ ਜਨ ਸਭਾ ਯੂਥ ਜੁਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਹਲਕਾ ਇੰਚਾਰਜ ਦਲਬੀਰ ਸਿੰਘ ਟੌਂਗ ਉਚੇਚਾ ਤੌਰ 'ਤੇ ਪੁੱਜੇ | ਇਸ ਮੌਕੇ ਜਥੇ. ਬਲਦੇਵ ਸਿੰਘ ਬੋਦੇਵਾਲ, ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼:- ਸਵ: ਜਸਵਿੰਦਰ ਸਿੰਘ ਭੁੱਲਰ

ਅਜਨਾਲਾ-ਉੱਘੇ ਸਮਾਜ ਸੇਵੀ, ਅਗਾਂਹਵਧੂ ਕਿਸਾਨ ਤੇ ਅਕਾਲੀ ਆਗੂ ਜਸਵਿੰਦਰ ਸਿੰਘ ਭੁੱਲਰ ਬੜੇ ਹੀ ਨਿਮਰ ਸੁਭਾਅ ਦੇ ਮਾਲਕ ਸਨ | ਉਨ੍ਹਾਂ ਸਮਾਜ ਸੇਵਾ ਦੇ ਨਾਲ ਪਿੰਡ ਦੀ ਨੰਬਰਦਾਰੀ ਦੀ ਸੇਵਾ ਵੀ ਬੜੇ ਸੁਚੱਜੇ ਢੰਗ ਨਾਲ ਨਿਭਾਈ | ਜਸਵਿੰਦਰ ਸਿੰਘ ਭੁੱਲਰ ਨੇਕ ਦਿਲ ...

ਪੂਰੀ ਖ਼ਬਰ »

ਪਿੰਡ ਕੋਟ ਕੇਸਰ ਸਿੰਘ 'ਚ ਦਰਜਨਾਂ ਪਰਿਵਾਰ ਕਾਂਗਰਸ ਪਾਰਟੀ ਵਿਚ ਸ਼ਾਮਿਲ

ਚਮਿਆਰੀ, 25 ਨਵੰਬਰ (ਜਗਪ੍ਰੀਤ ਸਿੰਘ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਕੋਟ ਕੇਸਰ ਸਿੰਘ ਜੌਹਲ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਤਕੜਾ ਝਟਕਾ ਲੱਗਾ ਜਦ ਸਰਪੰਚ ਪਰਮਜੀਤ ਸਿੰਘ ਤੇ ਮੇਜਰ ਸਿੰਘ ਜੌਹਲ ਦੀ ਸਾਂਝੀ ਪ੍ਰੇਰਨਾ ਸਦਕਾ ...

ਪੂਰੀ ਖ਼ਬਰ »

ਹਰ ਨਾਗਰਿਕ ਵੋਟਰ ਜ਼ਰੂਰ ਬਣੇ-ਇਲੈੱਕਸ਼ਨ ਅਫਸਰ

ਚੇਤਨਪੁਰਾ, 25 ਨਵੰਬਰ (ਮਹਾਂਬੀਰ ਸਿੰਘ ਗਿੱਲ)-ਐੱਸ. ਡੀ. ਐੱਮ.-2 ਸ੍ਰੀ ਰਜੇਸ਼ ਸ਼ਰਮਾ ਦੇ ਨਿਰਦੇਸ਼ਾਂ ਤੇ ਇਲੈਕਸ਼ਨ ਕਾਨੂੰਨਗੋ ਮੈਡਮ ਹਰਜੀਤ ਕੌਰ ਭੁੱਲਰ ਤੇ ਇਲੈਕਸ਼ਨ ਸੈਕਟਰ ਅਫਸਰ ਪ੍ਰਭਦੀਪ ਸਿੰਘ ਗਿੱਲ ਦੀ ਅਗਵਾਈ 'ਚ ਅੱਜ ਵੋਟਾਂ ਬਣਾਉਣ ਲਈ ਚੱਲ ਰਹੀ ਮੁਹਿੰਮ ...

ਪੂਰੀ ਖ਼ਬਰ »

ਡੀ. ਏ. ਵੀ. ਮੈਨੇਜਮੈਂਟ ਕਮੇਟੀ ਨੇ ਐਮ. ਕੇ. ਡੀ. ਏ. ਵੀ. ਸਕੂਲ ਪਹੁੰਚ ਕੇ ਲਿਆ ਜਾਇਜ਼ਾ

ਅਟਾਰੀ, 25 ਨਵੰਬਰ (ਗੁਰਦੀਪ ਸਿੰਘ ਅਟਾਰੀ)-ਐਮ. ਕੇ. ਡੀ. ਏ. ਵੀ. ਸਕੂਲ ਨੇਸ਼ਟਾ ਅਟਾਰੀ ਵਿਚੋਂ ਬੱਚੇ ਦੇ ਗੁੰਮ ਹੋ ਜਾਣ ਸਬੰਧੀ ਸਖ਼ਤ ਨੋਟਿਸ ਲੈਂਦੇ ਹੋਏ ਮੈਨੇਜਮੈਂਟ ਕਮੇਟੀ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਸਾਰੇ ਰਿਕਾਰਡ ਦੇਖੇ | ...

ਪੂਰੀ ਖ਼ਬਰ »

ਸਿੱਦਕਵਾਨ ਕਿਸਾਨਾਂ ਦੇ ਸਿਦਕ ਅੱਗੇ ਝੁਕੀ ਕੇਂਦਰ ਸਰਕਾਰ : ਮਨਪ੍ਰੀਤ ਉਪਲ

ਮਜੀਠਾ, 25 ਨਵੰਬਰ (ਮਨਿੰਦਰ ਸਿੰਘ ਸੋਖੀ)-ਪਿਛਲੇ ਕਰੀਬ ਡੇਢ ਸਾਲ ਤੋਂ ਲਗਾਤਾਰ ਪੰਜਾਬ ਅਤੇ ਦੇਸ਼ ਦੇ ਕਿਸਾਨ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਵਾਸਤੇ ਅੰਦੋਲਨ ਕਰ ਰਹੇ ਹਨ ਅਤੇ ਕਰੀਬ 11 ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਤੇ ਕੇਂਦਰ ਸਰਕਾਰ ਵਲੋਂ ਪਾਸ ...

ਪੂਰੀ ਖ਼ਬਰ »

ਭਾਜਪਾ ਉਮੀਦਵਾਰਾਂ ਦੀ ਜਿੱਤ ਲਈ 6 ਹਜ਼ਾਰ ਵਰਕਰਾਂ ਦੀਆਂ ਬੂਥ ਪੱਧਰੀ ਕਮੇਟੀਆਂ ਬਨਣਗੀਆਂ-ਮਾਕੋਵਾਲ

ਅਜਨਾਲਾ, 25 ਨਵੰਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਭਾਜਪਾ ਜ਼ਿਲ੍ਹਾ ਦਿਹਾਤੀ-ਮਜੀਠਾ ਦੇ ਪ੍ਰਧਾਨ ਸਤਿੰਦਰ ਸਿੰਘ ਮਾਕੋਵਾਲ ਨੇ ਕਿਹਾ ਕਿ ਜ਼ਿਲੇ੍ਹ 'ਚ ਪੈਂਦੇ ਤਿੰਨੇ ਵਿਧਾਨ ਸਭਾ ਹਲਕਿਆਂ ਅਜਨਾਲਾ, ਮਜੀਠਾ ਤੇ ਬਾਬਾ ਬਕਾਲਾ 'ਚ ਅਗਾਮੀ ਚੋਣ 'ਚ ਭਾਜਪਾ ਉਮੀਦਵਾਰਾਂ ਦੀ ...

ਪੂਰੀ ਖ਼ਬਰ »

'ਆਪ' ਵਿਧਾਇਕਾ ਵੰਦਨਾ ਸ਼ਰਮਾ ਨੇ ਕੀਤੀ ਸੂਬੇਦਾਰ ਹਰਜੀਤ ਸਿੰਘ ਨਾਲ ਮੁਲਾਕਾਤ

ਬਾਬਾ ਬਕਾਲਾ ਸਾਹਿਬ, 25 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਵਲੋਂ ਇਕ ਟੀਮ ਸ੍ਰੀਮਤੀ ਵੰਦਨਾ ਸ਼ਰਮਾ ਐੱਮ.ਐੱਲ.ਏ . ਸ਼ਾਲੀਮਾਰ ਬਾਗ ਦਿੱੱਲੀ ਦੀ ਅਗਵਾਈ ਵਿਚ ਸੂੂਬੇਦਾਰ ਹਰਜੀਤ ...

ਪੂਰੀ ਖ਼ਬਰ »

ਗੁਰਧਿਆਨ ਸਿੰਘ ਮਹਿਤਾ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਚੌਂਕ ਮਹਿਤਾ, 25 ਨਵੰਬਰ (ਜਗਦੀਸ਼ ਸਿੰਘ ਬਮਰਾਹ)-ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਵਲੋਂ ਐਲਾਨੇ ਕਿਸਾਨ ਵਿੰਗ ਦੇ ਨਵੇਂ ਜਥੇਬੰਦਕ ਢਾਂਚੇ ਤਹਿਤ ਸੀਨੀਅਰ ਅਕਾਲੀ ਆਗੂ ਗੁਰਧਿਆਨ ਸਿੰਘ ਮਹਿਤਾ ...

ਪੂਰੀ ਖ਼ਬਰ »

ਨਗਰ ਪੰਚਾਇਤ ਅਜਨਾਲਾ ਦੀ ਮੀਟਿੰਗ ਮੁਲਤਵੀ ਕੀਤੇ ਜਾਣ 'ਤੇ ਅਕਾਲੀ ਕੌਂਸਲਰ ਗਰੁੱਪ ਵਲੋਂ ਆਲੋਚਨਾ

ਅਜਨਾਲਾ, 25 ਨਵੰਬਰ (ਐਸ. ਪ੍ਰਸ਼ੋਤਮ)-ਨਗਰ ਪੰਚਾਇਤ ਅਜਨਾਲਾ ਦੇ ਹੋਣ ਵਾਲੀ ਮੀਟਿੰਗ ਮੁਲਤਵੀ ਹੋਣ 'ਤੇ ਅਕਾਲੀ ਦਲ (ਬ) ਦੇ 7 ਮੈਂਬਰੀ ਕੌਂਸਲਰ ਗਰੁੱਪ ਨੇ ਕਿਹਾ ਕਿ ਹੁਣ ਜਦੋਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਦੇ ਮੱਦੇਨਜ਼ਰ ਅਗਲੇ 15 ਦਿਨਾਂ 'ਚ ਚੋਣ ਜ਼ਾਬਤਾ ਲੱਗਣ ਦੀਆਂ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਹਲਕਾ ਬਾਬਾ ਬਕਾਲਾ ਤੋਂ ਜ: ਜਲਾਲ ਉਸਮਾਂ ਨੂੰ ਟਿਕਟ ਮਿਲਣ ਦੇ ਸੰਕੇਤ ਜ: ਜਲਾਲ ਉਸਮਾ ਦੇ ਘਰ ਲੱਗਾ ਵਧਾਈ ਦੇਣ ਵਾਲੇ ਵਾਲਿਆਂ ਦਾ ਤਾਂਤਾ

ਬਾਬਾ ਬਕਾਲਾ ਸਾਹਿਬ, 25 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਅਕਾਲੀ ਦਲ ਹਾਈਕਮਾਨ ਨੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ (ਮੌਜੂਦਾ ਮੈਂਬਰ ਸ਼੍ਰੋਮਣੀ ਕਮੇਟੀ) ਨੂੰ ਟਿਕਟ 'ਤੇ ਮੋਹਰ ਲਾ ਦਿੱਤੀ ਹੈ ਤੇ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਸਮਰਾ ਨੇ ਮੁੱਖ ਮੰਤਰੀ ਚੰਨੀ ਨੂੰ ਮਾਣ ਭੱਤੇ ਦੇ ਵਾਧੇ ਲਈ ਦਿੱਤਾ ਮੰਗ ਪੱਤਰ

ਬਿਆਸ, 25 ਨਵੰਬਰ (ਪਰਮਜੀਤ ਸਿੰਘ ਰੱਖੜਾ)-ਪੰਜਾਬ ਨੰਬਰਦਾਰ ਯੂਨੀਅਨ ਸਮਰਾ ਦੇ ਸੂਬਾ ਮੀਤ ਪ੍ਰਧਾਨ ਰਸ਼ਪਾਲ ਸਿੰਘ ਰਾਮਪੁਰ ਭੂਤ ਵਿੰਡ ਨੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਹਾਜ਼ੀ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨੰਬਰਦਾਰਾਂ ਦੇ ਮਾਣ ...

ਪੂਰੀ ਖ਼ਬਰ »

ਰੋਹਿਤਪਾਲ ਸਿੰਘ ਬੱਲ (ਸੱਤੋਵਾਲ) ਨੂੰ ਸ਼ਰਧਾਂਜ਼ਲੀਆਂ ਭੇਟ

ਬਾਬਾ ਬਕਾਲਾ ਸਾਹਿਬ, 25 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਲਾਡੀ ਬੱਲ (ਸਾਬਕਾ ਸਰਪੰਚ ਸੱਤੋਵਾਲ), ਬਲਜੀਤ ਸਿੰਘ ਬੱਲ, ਗੁਰਵਿੰਦਰ ਸਿੰਘ ਬੱਲ ਦੇ ਭਤੀਜੇ ਅਤੇ ਯੂਥ ਆਗੂ ਰੋਹਿਤਪਾਲ ਸਿੰਘ ...

ਪੂਰੀ ਖ਼ਬਰ »

ਕਿਸਾਨਾਂ ਦੇ ਬਾਕੀ ਮਸਲੇ ਹੱਲ ਨਾ ਹੋਣ ਤੱਕ ਸੰਘਰਸ਼ ਜਾਰੀ ਰਹੇਗਾ : ਕਿਸਾਨ ਆਗੂ

ਗੱਗੋਮਾਹਲ, 25 ਨਵੰਬਰ (ਬਲਵਿੰਦਰ ਸਿੰਘ ਸੰਧੂ)-ਚਾਹੇ ਭਾਜਪਾ ਦੀ ਕੇਂਦਰੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਕੈਬਨਿਟ ਵਿਚ ਫ਼ੈਸਲਾ ਲਿਆ ਹੈ ਪ੍ਰੰਤੂ ਫਿਰ ਵੀ ਕਿਸਾਨਾਂ ਦਾ ਦਿੱਲੀ ਸਰਹੱਦ ਤੇ ਲੱਗੇ ਮੋਰਚੇ ਵਿਚ ਪਹੁੰਚਣਾ ਲਗਾਤਾਰ ਜਾਰੀ ਹੈ | ਸੰਯੁਕਤ ...

ਪੂਰੀ ਖ਼ਬਰ »

ਦਾਣਾ ਮੰਡੀ ਅਵਾਣ ਵਿਚੋਂ ਖਰੀਦ ਏਜੰਸੀ ਪਨਸਪ ਨੇ ਖਰੀਦਿਆ ਝੋਨਾ ਨਹੀਂ ਚੁੱਕਿਆ ਤੇ ਨਾ ਕੀਤੀ ਅਦਾਇਗੀ

ਗੱਗੋਮਾਹਲ, 25 ਨਵੰਬਰ (ਬਲਵਿੰਦਰ ਸਿੰਘ ਸੰਧੂ)-ਦਾਣਾ ਮੰਡੀ ਅਵਾਣ ਵਿਚ ਪਿੱਛਲੇ ਲੰਮੇਂ ਸਮੇਂ ਤੋਂ ਪਨਸਪ ਵਲੋਂ ਖਰੀਦ ਕੀਤਾ ਝੋਨਾ ਨਾ ਚੁੱਕੇ ਜਾਣ 'ਤੇ ਖ਼ਫ਼ਾ ਆੜਤੀਆਂ ਨੇ ਅੱਜ ਪੱਤਰਕਾਰਾਂ ਸਾਹਮਣੇ ਦੱਸਿਆ ਕਿ ਦਾਣਾ ਮੰਡੀ ਵਿਚੋਂ ਕਰੀਬ 22000 ਤੋੜੇ ਦੀ ਖਰੀਦ 8 ਤੋਂ 11 ...

ਪੂਰੀ ਖ਼ਬਰ »

ਖਰੀਦ ਏਜੰਸੀਆਂ ਵਲੋਂ ਪੇਮੈਂਟ ਨਾ ਦਿੱਤੇ ਜਾਣ ਕਾਰਨ ਆੜ੍ਹਤੀਆਂ ਵਿਚ ਭਾਰੀ ਰੋਸ

ਜੰਡਿਆਲਾ ਗੁਰੂ, 25 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)-ਆੜ੍ਹਤੀ ਐਸੋਸੀਏਸ਼ਨ ਜੰਡਿਆਲਾ ਗੁਰੂ ਦੀ ਇਕ ਜ਼ਰੂਰੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਜਾ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਹੋਈ ਜਿਸ ਵਿਚ ਕਿਸਾਨਾਂ ਵਲੋਂ ਸਰਕਾਰੀ ...

ਪੂਰੀ ਖ਼ਬਰ »

ਮਜੀਠਾ ਵਿਖੇ 'ਦੀ ਰੈਵੀਨਿਊ ਪਟਵਾਰ ਯੂਨੀਅਨ' ਦੀ ਇਕੱਤਰਤਾ

ਮਜੀਠਾ, 25 ਨਵੰਬਰ (ਮਨਿੰਦਰ ਸਿੰਘ ਸੋਖੀ)-'ਦੀ ਰੈਵੀਨਿਊ ਪਟਵਾਰ ਯੂਨੀਅਨ' ਪੰਜਾਬ ਤੇ 'ਦੀ ਰੈਵੀਨਿਊ ਕਾਨੂੰਨਗੋ ਐਸੋਸੀਏਸ਼ਨ' ਪੰਜਾਬ ਦੀ ਇਕ ਅਹਿਮ ਮੀਟਿੰਗ ਹੋਈ | ਜਿਸ ਵਿਚ ਸੰਦੀਪ ਕੁਮਾਰ ਨਾਇਬ ਤਹਿਸੀਲਦਾਰ ਮਾਹਿਲਪੁਰ, ਹੁਸ਼ਿਆਰਪੂਰ ਨਾਲ ਡੀ. ਐੱਸ. ਪੀ. ਵਿਜੀਲੈਂਸ ਵਲੋਂ ਕੀਤੇ ਗਏ ਨਾਜਾਇਜ਼ ਧੱਕੇ ਦੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਤੇ ਪੰਜਾਬ ਸਰਕਾਰ ਨੂੰ ਇਸ ਮਸਲੇ ਵਿਚ ਦਲਖ ਅੰਦਾਜੀ ਕਰਕੇ ਜਲਦੀ ਹੀ ਨਾਇਬ ਤਹਿਸੀਲਦਾਰ 'ਤੇ ਕੀਤੀ ਗਈ ਵਿਜੀਲੈਂਸ ਵਿਭਾਗ ਦੀ ਕਾਰਵਾਈ ਨੂੰ ਰੱਦ ਕਰਨ ਦੀ ਮੰਗ ਕੀਤੀ | ਇਸ ਦੇ ਨਾਲ ਹੀ ਇਹ ਮਤਾ ਵੀ ਪਾਸ ਕੀਤਾ ਗਿਆ ਕਿ 'ਦੀ ਰੈਵੀਨਿਊ ਆਫੀਸਰਜ਼ ਐਸੋਸੀਏਸ਼ਨ ਪੰਜਾਬ' ਵਲੋਂ ਜੋ ਇਸ ਕੇਸ ਦੇ ਸਬੰਧ ਵਿਚ ਲਏ ਫ਼ੈਸਲੇ ਦਾ 'ਦੀ ਰੈਵੀਨਿਊ ਪਟਵਾਰ ਕਾਨੂੰਨਗੋ ਤਾਲਮੇਲ ਕਮੇਟੀ ਪੰਜਾਬ ਪੁਰਜ਼ਰ ਹਮਾਇਤ ਕਰਦੀ ਹੈ ਤੇ ਇਹ ਐਲਾਨ ਵੀ ਕਰਦੀ ਹੈ ਕਿ ਸੂਬਾ ਭਰ ਵਿਚ ਸਮੂਹ ਪਟਵਾਰੀ ਕਾਨੂੰਨਗੋ 25 ਨਵੰਬਰ ਤੋਂ ਅਗਲੇ ਹੁਕਮਾਂ ਤੱਕ ਸਮੂਹਿਕ ਛੁੱਟੀ 'ਤੇ ਰਹਿਣਗੇ ਤੇ ਸਮੂਹ ਤਹਿਸੀਲ ਜ਼ਿਲ੍ਹਾ ਬਾਡੀਆਂ ਸਬੰਧਤ ਅਫਸਰਾਂ ਨੂੰ ਇਸ ਫ਼ੈਸਲੇ ਸਬੰਧੀ ਮਤੇ ਦੇ ਰੂਪ ਵਿਚ ਜਾਣਕਾਰੀ ਦੇਕੇ ਅੱਜ ਤੋਂ ਹੀ ਰੋਸ ਵਜੋਂ ਸਮੂਹਿਕ ਛੁੱਟੀ 'ਤੇ ਜਾਣਗੇ | ਇਸ ਮੌਕੇ 'ਦੀ ਪਟਵਾਰ ਯੂਨੀਅਨ' ਅਤੇ 'ਦੀ ਰੈਵੀਨਿਊ ਕਾਨੂੰਨਗੋ ਯੂਨੀਅਨ' ਦੇ ਵੱਡੀ ਗਿਣਤੀ ਵਿਚ ਆਗੂ ਤੇ ਵਰਕਰਾਂ ਨੇ ਤਹਿਸੀਲਦਾਰ ਮਜੀਠਾ ਦੇ ਨਾਮ 'ਤੇ ਰੀਡਰ ਹਰਜਿੰਦਰ ਸਿੰਘ ਅਤੇ ਯਾਦਵਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ |

ਖ਼ਬਰ ਸ਼ੇਅਰ ਕਰੋ

 

ਸਾਬਕਾ ਮੰਤਰੀ ਰਣੀਕੇ ਨੇ ਕਾਉਂਕੇ ਪਰਿਵਾਰ ਨਾਲ ਕੀਤਾ ਦੁੱਖ ਪ੍ਰਗਟ

ਅਟਾਰੀ, 25 ਨਵੰਬਰ (ਗੁਰਦੀਪ ਸਿੰਘ ਅਟਾਰੀ)-ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਕਾਉਂਕੇ ਵਿਖੇ ਅਕਾਲੀ ਆਗੂ ਤਰਸੇਮ ਸਿੰਘ ਦੋਧੀ ਦੀ ਮੌਤ ਹੋ ਜਾਣ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਪਹੁੰਚੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਕਿ੍ਸ਼ਨ ਸਕੂਲ ਸੈਂਸਰਾ ਵਿਖੇ ਬੱਚਿਆਂ ਨੂੰ ਸਹਿਜ ਪਾਠ ਕਰਨ ਲਈ ਪ੍ਰੇਰਿਆ

ਜਗਦੇਵ ਕਲਾਂ, 25 ਨਵੰਬਰ (ਸ਼ਰਨਜੀਤ ਸਿੰਘ ਗਿੱਲ)-ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਬੰਧ ਅਧੀਨ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਸੈਂਸਰਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਹਿਜ ਪਾਠ ਸੇਵਾ ਸੁਸਾਇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਅਤੇ ਰਣਯੋਧ ਸਿੰਘ ...

ਪੂਰੀ ਖ਼ਬਰ »

ਗੁ: ਗੁਰੂਸਰ ਸਤਲਾਣੀ ਸਾਹਿਬ ਵਿਖੇ 81 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ

ਅਟਾਰੀ, 25 ਨਵੰਬਰ (ਗੁਰਦੀਪ ਸਿੰਘ ਅਟਾਰੀ, ਸੁਖਵਿੰਦਰਜੀਤ ਸਿੰਘ ਘਰਿੰਡਾ)-ਛੇਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਮੌਕੇ 81 ਪ੍ਰਾਣੀ ਅੰਮਿ੍ਤ ਦੀ ਦਾਤ ...

ਪੂਰੀ ਖ਼ਬਰ »

ਗੁੱਝਾਪੀਰ, ਭੱਖਾ ਤਾਰਾ ਸਿੰਘ ਤੇ ਗੱਗੋਮਾਹਲ ਦੇ ਕਿਸਾਨਾਂ ਵਲੋਂ ਐੱਸ.ਡੀ.ਐੱਮ. ਅਜਨਾਲਾ ਨੂੰ ਦਿੱਤਾ ਮੰਗ ਪੱਤਰ

ਅਜਨਾਲਾ, 25 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਰਾਜਾਸਾਂਸੀ ਤੋਂ ਰਮਦਾਸ ਤੱਕ ਬਣਾਏ ਜਾ ਰਹੇ ਚਾਰ ਮਾਰਗੀ ਹਾਈਵੇ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦੇ ਭਾਅ ਘੱਟ ਮਿਲਣ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਅੱਜ ਮਾਰਕੀਟ ਕਮੇਟੀ ਅਜਨਾਲਾ ਦੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ...

ਪੂਰੀ ਖ਼ਬਰ »

ਗੈਸ ਸਿਲੰਡਰ ਫਟਣ ਨਾਲ ਗਰੀਬ ਪਰਿਵਾਰ ਦਾ ਸਾਮਾਨ ਸੜਿਆ, ਜਾਨੀ ਨੁਕਸਾਨ ਤੋਂ ਬਚਾਅ

ਜੈਂਤੀਪੁਰ, 25 ਨਵੰਬਰ (ਭੁਪਿੰਦਰ ਸਿੰਘ ਗਿੱਲ)-ਕਸਬਾ ਦੇ ਨਜ਼ਦੀਕੀ ਪੈਂਦੇ ਪਿੰਡ ਚਾਚੋਵਾਲੀ ਵਿਖੇ ਬੀਤੀ ਸ਼ਾਮ ਇਕ ਗਰੀਬ ਪਰਿਵਾਰ ਦਾ ਘਰੇਲੂ ਗੈਸ ਦਾ ਸਿਲੰਡਰ ਫਟਣ ਕਾਰਨ ਘਰ ਦਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ | ਜਿਸ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਇਸ ...

ਪੂਰੀ ਖ਼ਬਰ »

ਕਿਸਾਨਾਂ ਦਾ ਵੱਡਾ ਜਥਾ ਦਿੱਲੀ ਕਿਸਾਨ ਅੰਦੋਲਨ ਲਈ ਰਵਾਨਾ

ਹਰਸ਼ਾ ਛੀਨਾ, 25 ਨਵੰਬਰ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਅੱਡਾ ਕੁੱਕੜਾਂਵਾਲਾ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਮੁੱਖ ਦਫ਼ਤਰ ਤੋਂ ਕਿਸਾਨਾਂ ਦਾ ਇਕ ਵੱਡਾ ਜਥਾ ਕਿਸਾਨ ਆਗੂ ਅਵਤਾਰ ਸਿੰਘ ਛੀਨਾ, ਕਾਬਲ ਸਿੰਘ ਛੀਨਾ ਤੇ ਹਰਪਾਲ ਸਿੰਘ ਛੀਨਾ ਦੀ ਸਾਂਝੀ ...

ਪੂਰੀ ਖ਼ਬਰ »

ਟਕਸਾਲੀ ਅਕਾਲੀ ਡੈਨੀ ਬੰਡਾਲਾ ਦੀ ਅਗਵਾਈ ਹੇਠ ਕਾਂਗਰਸ 'ਚ ਸ਼ਾਮਿਲ

ਤਰਸਿੱਕਾ, 25 ਨਵੰਬਰ (ਅਤਰ ਸਿੰਘ ਤਰਸਿੱਕਾ)-ਪਿੰਡ ਤਰਸਿੱਕਾ 'ਚ ਅੱਜ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਝਟਕਾ ਲੱਗਾ ਜਦ ਪਿੰਡ ਦੇ ਟਕਸਾਲੀ ਅਕਾਲੀ ਆਗੂ ਪਰਿਵਾਰਾਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਿਧਾਇਕ ਹਲਕਾ ਜੰਡਿਆਲਾ ਗੁਰੂ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਬਿਜਲੀ ਘਰ ਮਜੀਠਾ ਵਿਖੇ ਕੀਤੀ ਇਕੱਤਰਤਾ

ਮਜੀਠਾ, 25 ਨਵੰਬਰ (ਜਗਤਾਰ ਸਿੰਘ ਸਹਿਮੀ)-ਬਿਜਲੀ ਘਰ ਮਜੀਠਾ ਵਿਖੇ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ-ਅਰਬਨ ਸਰਕਲ ਅੰਮਿ੍ਤਸਰ ਦੀ ਮੀਟਿੰਗ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਦੀ ਜਾਣਕਾਰੀ ਦਿੰਦਿਆਂ ਸਕੱਤਰ ਕਿ੍ਸ਼ਨ ਸਿੰਘ ਜੇਠੂਵਾਲ ਨੇ ...

ਪੂਰੀ ਖ਼ਬਰ »

ਪਿਸਟਲ, ਰਿਵਾਲਵਰ ਤੇ 4 ਰੌਂਦਾਂ ਸਮੇਤ ਦੋ ਗਿ੍ਫਤਾਰ

ਬਾਬਾ ਬਕਾਲਾ ਸਾਹਿਬ/ਖਿਲਚੀਆਂ, 25 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ/ਕਰਮਜੀਤ ਸਿੰਘ ਮੁੱਛਲ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਸੀਨੀਅਰ ਕਪਤਾਨ ਪੁਲਿਸ, ਰਾਕੇਸ਼ ਕੌਸ਼ਲ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸਬ-ਡਵੀਜ਼ਨ ਬਾਬਾ ਬਕਾਲਾ ...

ਪੂਰੀ ਖ਼ਬਰ »

ਵਿਧਾਇਕ ਭਲਾਈਪੁਰ ਵਲੋਂ ਰਈਆ ਵਿਖੇ ਕੀਤਾ ਸੀਵਰੇਜ ਤੇ ਗਲੀ ਬਣਾਉਣ ਦਾ ਉਦਘਾਟਨ

ਰਈਆ, 25 ਨਵੰਬਰ (ਸ਼ਰਨਬੀਰ ਸਿੰਘ ਕੰਗ)-ਅੱਜ ਰਈਆ ਵਿਖੇ ਫੇਰੂਮਾਨ ਰੋਡ ਸਥਿੱਤ ਵਾਰਡ ਨੰ: 6 ਵਿਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਵਿਧਾਇਕ ਭਲਾਈਪੁਰ ਨੇ ਆਪਣੇ ਸੰਬੋਧਨ ਵਿਚ ਕਿਹਾ ...

ਪੂਰੀ ਖ਼ਬਰ »

ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵਲੋਂ ਧਰਨੇ ਦੀ ਵਰੇ੍ਹਗੰਢ ਮਨਾਈ

ਓਠੀਆਂ, 25 ਨਵੰਬਰ (ਗੁਰਵਿੰਦਰ ਸਿੰਘ ਛੀਨਾ)-ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲਗਾਏ ਗਏ ਦਿੱਲੀ ਵਿਚ ਧਰਨੇ ਨੂੰ ਇੱਕ ਸਾਲ ਹੋਣ 'ਤੇ ਕਿਸਾਨਾਂ ਵਲੋਂ ਖੇਤੀ ਕਾਨੂੰਨੀ ਬਿੱਲ ਰੱਦ ਹੋਣ 'ਤੇ ਖੁਸ਼ੀ ਮਨਾਈ | ਅਜ਼ਾਦ ਕਿਸਾਨ ਸੰਘਰਸ਼ ਦੇ ਪ੍ਰਧਾਨ ਅਵਤਾਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX