ਤਾਜਾ ਖ਼ਬਰਾਂ


ਐੱਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਈ ਰਵਿੰਦਰ ਸਿੰਘ ਖ਼ਾਲਸਾ ਨਾਲ ਕੀਤਾ ਦੁੱਖ ਸਾਂਝਾ
. . .  9 minutes ago
ਅਮਲੋਹ, 1 ਜੁਲਾਈ (ਕੇਵਲ ਸਿੰਘ)- ਐੱਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਹਲਕਾ ਅਮਲੋਹ ਤੋਂ ਮੈਂਬਰ ਐੱਸ.ਜੀ.ਪੀ.ਸੀ. ਭਾਈ ਰਵਿੰਦਰ ਸਿੰਘ ਖ਼ਾਲਸਾ ਦੇ ਘਰ ਦੁੱਖ ਸਾਂਝਾ ਕਰਨ ਲਈ ਪਹੁੰਚੇ ਦੋ ਦਿਨ ਪਹਿਲਾਂ ਭਾਈ ਰਵਿੰਦਰ ਸਿੰਘ ਖ਼ਾਲਸਾ ਦੀ...
ਮਾਮਲਾ ਡੇਰਾਬੱਸੀ ਰੇਲਵੇ ਲਾਈਨ ਨੇੜੇ ਮਿਲੀ ਅਣਪਛਾਤੀ ਲਾਸ਼ ਦਾ, ਪਤਨੀ ਨੇ ਕੀਤਾ ਪ੍ਰੇਮੀ 'ਤੇ ਮਾਮੇ ਦੇ ਲੜਕੇ ਨਾਲ ਮਿਲ ਕੇ ਕੀਤਾ ਕਤਲ
. . .  35 minutes ago
ਡੇਰਾਬੱਸੀ, 1 ਜੁਲਾਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਰੇਲਵੇ ਲਾਈਨ ਦੇ ਨੇੜੇ ਪੈਂਦੀ ਅਮਰਦੀਪ ਕਲੋਨੀ ਦੇ ਗੰਦੇ ਪਾਣੀ ਦੇ ਚੋਂਅ 'ਚੋਂ ਸ਼ੱਕੀ ਹਾਲਾਤ 'ਚ ਮਿਲੀ ਲਾਸ਼ ਦਾ ਮਾਮਲਾ ਰੇਲਵੇ ਪੁਲਿਸ ਨੇ ਦੋ ਦਿਨਾਂ 'ਚ ਹੱਲ ਕਰ ਲਿਆ। ਮ੍ਰਿਤਕ ਦੀ ਪਛਾਣ ਸਹਿਦੇਵ ਵਾਸੀ ਸਿਆਓ ਜ਼ਿਲ੍ਹਾ ਬਿਜਨੌਰ...
ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 31 ਦਸੰਬਰ ਤੋਂ ਪਹਿਲਾਂ ਦੇ ਸਾਰੇ ਬਿਜਲੀ ਬਿੱਲ ਹੋਣਗੇ ਮੁਆਫ਼
. . .  52 minutes ago
ਚੰਡੀਗੜ੍ਹ, 1 ਜੁਲਾਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਬਿਜਲੀ ਬਿੱਲਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ। ਉਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ 31 ਦਸੰਬਰ ਤੋਂ ਪਹਿਲਾਂ ਦੇ ਸਾਰੇ ਬਿਜਲੀ ਬਿੱਲ ਮੁਆਫ਼ ਹੋਣਗੇ...
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਅਜੈਬ ਸਿੰਘ (ਕੰਡਕਟਰ) ਦਾ ਹੋਇਆ ਦਿਹਾਂਤ
. . .  about 1 hour ago
ਲੌਂਗੋਵਾਲ, 1 ਜੁਲਾਈ (ਸ.ਸ.ਖੰਨਾ,ਵਿਨੋਦ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਅਜੈਬ ਸਿੰਘ (ਕੰਡਕਟਰ) ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ, ਜਿਨ੍ਹਾਂ ਦੇ ਅਕਾਲ ਚਲਾਣੇ ਤੇ ਇਲਾਕੇ ਅੰਦਰ ਸੋਗ ਦੀ ਲਹਿਰ ਹੈ। ਇਨ੍ਹਾਂ ਦਾ ਸਸਕਾਰ...
ਅਦਾਲਤ ਨੇ ਸਿੱਖ ਫ਼ਾਰ ਜਸਟਿਸ ਦੇ ਤਿੰਨ ਕਾਰਕੁੰਨਾਂ ਨੂੰ ਸੱਤ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ
. . .  about 1 hour ago
ਸੰਗਰੂਰ, 1 ਜੁਲਾਈ (ਧੀਰਜ ਪਸ਼ੋਰੀਆ, ਦਮਨਜੀਤ ਸਿੰਘ)-ਸੰਗਰੂਰ ਪੁਲਿਸ ਵਲੋਂ ਖ਼ਾਲਿਸਤਾਨ ਅਤੇ ਸਿੱਖ ਫ਼ਾਰ ਜਸਟਿਸ ਦੇ ਨਾਅਰੇ ਲਿਖਣ ਦੇ ਦੋਸ਼ਾਂ 'ਚ ਗ੍ਰਿਫ਼ਤਾਰ ਸਿੱਖ ਫ਼ਾਰ ਜਸਟਿਸ ਦੇ ਤਿੰਨ ਕਾਰਕੁਨਾਂ ਨੂੰ ਚੀਫ਼ ਜੁਡੀਅਸਲ ਮੈਜਿਸਟਰੇਟ ਜੀ.ਐੱਸ. ਸੇਖੋਂ...
ਅਕਾਲੀ ਦਲ ਵਲੋਂ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ, ਰਾਸ਼ਟਰਪਤੀ ਉਮੀਦਵਾਰ ਮੁਰਮੂ ਦੀ ਕਰੇਗਾ ਹਮਾਇਤ
. . .  about 2 hours ago
ਚੰਡੀਗੜ੍ਹ, 1 ਜੁਲਾਈ-ਅਕਾਲੀ ਦਲ ਵਲੋਂ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਉਮੀਦਵਾਰ ਦਰੋਪਦੀ ਮੁਰਮੂ ਦੀ ਹਮਾਇਤ ਕਰੇਗਾ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦਰੋਪਦੀ ਮੁਰਮੂ ਦਾ ਸਮਰਥਨ ਕਰੇਗਾ। ਇਸ ਦੇ ਬਾਵਜੂਦ ਸਾਡੀ ਪਾਰਟੀ...
ਪ੍ਰੋ. ਅਮਿਤ ਸਮਰਾ ਟੀਚਰ ਐਸੋਸੀਏਸ਼ਨ ਪੰਜਾਬ ਦੀ ਪ੍ਰਧਾਨਗੀ ਦੀ ਜਿੱਤੇ ਚੋਣ
. . .  about 2 hours ago
ਪਟਿਆਲਾ, 1 ਜੁਲਾਈ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਕਾਲਜ ਆਫ਼ ਟੀਚਰਜ਼ ਐਸੋਸੀਏਸ਼ਨ ਪੰਜਾਬ ਦੀਆਂ ਚੋਣ ਦੌਰਾਨ ਪ੍ਰੋ. ਅਮਿਤ ਸਮਰਾ ਚੋਣ ਜਿੱਤ ਕੇ ਪ੍ਰਧਾਨ ਬਣੇ। ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਪ੍ਰੋ .ਘਣਸ਼ਾਮ ਸਿੰਘ ਨੂੰ 79 ਵੋਟਾਂ ਨਾਲ ਹਰਾਇਆ।
ਮਾਈਨਿੰਗ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ
. . .  about 2 hours ago
ਚੰਡੀਗੜ੍ਹ, 1 ਜੁਲਾਈ-ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਜਸਟਿਸ ਅਰਵਿੰਦ ਸਾਂਗਵਾਨ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।
ਜਬਰ-ਜਨਾਹ ਦੇ ਮਾਮਲੇ 'ਚ ਬੈਂਸ ਨੂੰ ਸੁਪਰੀਮ ਕੋਰਟ ਤੋਂ ਝਟਕਾ
. . .  about 2 hours ago
ਲੁਧਿਆਣਾ, 1 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਜਬਰ-ਜਨਾਹ ਦੇ ਮਾਮਲੇ 'ਚ ਭਗੌੜਾ ਕਰਾਰ ਦਿੱਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਸੁਪਰੀਮ ਕੋਰਟ ਵਲੋਂ ਵੀ ਕੋਈ ਰਾਹਤ ਪ੍ਰਦਾਨ ਨਹੀਂ ਦਿੱਤੀ ਗਈ ਹੈ। ਹੇਠਲੀ ਅਦਾਲਤ ਨੇ ਭਗੌੜਾ ਕਰਾਰ ਦੇਣ...
ENG v IND 5th Test:ਇੰਗਲੈਂਡ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ
. . .  about 3 hours ago
ਮੁੰਬਈ, 1 ਜੁਲਾਈ-ਭਾਰਤ ਤੇ ਇੰਗਲੈਂਡ ਦਰਮਿਆਨ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਮੁਕਾਬਲਾ ਅੱਜ ਬਰਮਿੰਘਮ ਦੇ ਐਜਬੈਸਟਨ ਸਟੇਡੀਅਮ ’ਚ ਖੇਡਿਆ ਜਾਵੇਗਾ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਮਨੀ ਲਾਂਡਰਿੰਗ ਮਾਮਲੇ 'ਚ ਸਤੇਂਦਰ ਜੈਨ ਦੇ 2 ਹੋਰ ਸਾਥੀ ਗ੍ਰਿਫ਼ਤਾਰ
. . .  about 4 hours ago
ਨਵੀਂ ਦਿੱਲੀ, 1 ਜੁਲਾਈ-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੇ ਦੋ ਹੋਰ ਸਾਥੀਆਂ ਅੰਕੁਸ਼ ਜੈਨ ਅਤੇ ਵੈਭਵ ਜੈਨ ਨੂੰ ਕਥਿਤ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ।
ਪੱਟੀ ਸ਼ਹਿਰ ਦੇ ਜਿਊਲਰ ਨੂੰ ਨਸ਼ੀਲੀ ਵਸਤੂ ਸੁੰਘਾ ਕੇ 4 ਤੋਲੇ ਦੇ ਕਰੀਬ ਲੁੱਟਿਆ ਸੋਨਾ
. . .  about 5 hours ago
ਪੱਟੀ, 1 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਸ਼ਹਿਰ ਦੇ ਜਿਊਲਰ ਨੂੰ ਨਸ਼ੀਲੀ ਵਸਤੂ ਸੁੰਘਾ ਕੇ 4 ਤੋਲੇ ਦੇ ਕਰੀਬ ਸੋਨਾ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੌਕ ਭਾਂਡਿਆਂ ਵਾਲਾ ਪੱਟੀ ਵਿਖੇ ਸਥਿਤ ਜੈਸਮੀਨ ਜਿਊਲਰ ਦੇ...
ਆਰਥਿਕ ਤੰਗੀ ਦੇ ਚੱਲਦਿਆਂ ਪਤਨੀ ਤੇ ਬੱਚੇ ਸਮੇਤ ਨਹਿਰ 'ਚ ਛਾਲ ਮਾਰੀ
. . .  about 5 hours ago
ਮਾਨਸਾ, 1 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਬੀਤੀ ਸ਼ਾਮ ਮਾਨਸਾ ਨੇੜਲੇ ਪਿੰਡ ਠੂਠਿਆਂਵਾਲੀ ਦੇ ਇਕ ਪਰਿਵਾਰ ਵਲੋਂ ਆਰਥਿਕ ਤੰਗੀ ਦੇ ਚੱਲਦਿਆਂ ਨਹਿਰ 'ਚ ਛਾਲ ਮਾਰ ਕੇ ਜੀਵਨ ਲੀਲਾ ਖ਼ਤਮ ਕਰ ਲਈ ਹੈ। ਜਾਣਕਾਰੀ ਅਨੁਸਾਰ ਸੁਰੇਸ਼ ਮਿੱਤਲ (32) ਨੇ ਪਤਨੀ...
ਫ਼ਾਜ਼ਿਲਕਾ ਦੇ ਪਿੰਡ ਬਾਧਾ 'ਚ ਮਿਲਿਆ ਜਿੰਦਾ ਮੋਟਰਾਰ ਗੋਲਾ ਬੰਬ
. . .  about 5 hours ago
ਫ਼ਾਜ਼ਿਲਕਾ, 1 ਜੁਲਾਈ (ਪ੍ਰਦੀਪ ਕੁਮਾਰ)-ਫ਼ਾਜ਼ਿਲਕਾ ਦੇ ਨੇੜਲੇ ਪਿੰਡ ਬਾਧਾ ਦੇ ਇਕ ਖੇਤ ਤੋਂ ਬੰਬ ਬਰਾਮਦ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਸੇਮਨਾਲੇ ਦੇ ਨਾਲ ਲਗਦੇ ਖੇਤ 'ਚੋਂ ਇਹ ਬੰਬ ਬਰਾਮਦ ਹੋਇਆ ਹੈ। ਜਦੋਂ ਕਿਸਾਨ ਆਪਣੇ ਖੇਤ 'ਚ ਕੰਮ ਕਰ ਰਿਹਾ ਸੀ ਤਾਂ ਇਸ ਦੌਰਾਨ...
ਦੀਨਾਨਗਰ ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਕੀਤੀ ਬਰਾਮਦ
. . .  about 5 hours ago
ਦੀਨਾਨਗਰ, 1 ਜੁਲਾਈ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਪੁਲਿਸ ਨੂੰ ਵੱਡੀ ਮਾਤਰਾ 'ਚ ਹੈਰੋਇਨ ਸਮੇਤ ਨਸ਼ੇ ਦੇ ਚਾਰ ਵੱਡੇ ਤਸਕਰਾਂ ਨੂੰ ਫੜਨ 'ਚ ਸਫਲਤਾ ਹਾਸਲ ਹੋਈ ਹੈ। ਦੀਨਾਨਗਰ ਥਾਣੇ ਦੇ ਐੱਸ.ਐੱਚ.ਓ. ਕਪਿਲ ਕੌਸ਼ਲ ਨੇ ਸ਼ੂਗਰ ਮਿੱਲ ਪਨਿਆੜ ਦੇ ਨੇੜੇ ਨਾਕੇਬੰਦੀ ਕੀਤੀ ਹੋਈ ਸੀ, ਜਿੱਥੇ...
ਸੰਗਰੂਰ ਪੁਲਿਸ ਨੇ ਸਿੱਖ ਫ਼ਾਰ ਜਸਟਿਸ ਦੇ 3 ਸਰਗਰਮ ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ
. . .  about 5 hours ago
ਸੰਗਰੂਰ, 1 ਜੁਲਾਈ (ਦਮਨਜੀਤ ਸਿੰਘ )- ਸੰਗਰੂਰ ਪੁਲਿਸ ਵਲੋਂ ਪੰਜਾਬ ਅਤੇ ਹਰਿਆਣਾ 'ਚ ਸਰਗਰਮ ਸਿੱਖ ਫ਼ਾਰ ਜਸਟਿਸ ਦੇ 3 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਐੱਸ.ਐੱਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 19 ਜੂਨ ਅਤੇ 26 ਜੂਨ ਨੂੰ ਸੰਗਰੂਰ 'ਚ ਧਾਰਮਿਕ...
ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੇ ਫੂਕੀਆਂ ਬਜਟ ਦੀਆਂ ਕਾਪੀਆਂ
. . .  about 6 hours ago
ਬਠਿੰਡਾ, 1 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਡੀ.ਸੀ.ਦਫ਼ਤਰ ਬਠਿੰਡਾ ਸਾਹਮਣੇ ਇਕੱਠੇ ਹੋਏ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ...
ਕਈ ਸਾਲਾਂ ਤੋਂ ਮੁਰੰਮਤ ਨਾ ਹੋਣ ਕਰ ਕੇ ਵੱਖ ਵੱਖ ਥਾਵਾਂ ਤੋਂ ਵਾਰ ਵਾਰ ਟੁੱਟ ਰਹੀ ਹੈ ਲਾਧੂਕਾ ਮਾਈਨਰ
. . .  about 6 hours ago
ਮੰਡੀ ਘੁਬਾਇਆ, 1 ਜੁਲਾਈ (ਅਮਨ ਬਵੇਜਾ) - ਜ਼ਿਲ੍ਹਾ ਫਾਜ਼ਿਲਕਾ ਦੀ ਲਾਧੂਕਾ ਮਾਈਨਰ ਦੀ ਮੁਰੰਮਤ ਨਾ ਹੋਣ ਕਰਕੇ ਅਲੱਗ ਅਲੱਗ ਜਗ੍ਹਾ ਤੋਂ ਟੁੱਟ ਜਾਣ ਕਰਕੇ ਕਿਸਾਨਾਂ ਨੂੰ ਮਾਲੀ ਨੁਕਸਾਨ...
ਸੁਪਰੀਮ ਕੋਰਟ ਵਲੋਂ ਨੁਪੂਰ ਸ਼ਰਮਾ ਨੂੰ ਫਟਕਾਰ, ਕਿਹਾ ਪੂਰੇ ਦੇਸ਼ ਤੋਂ ਮੰਗਣੀ ਚਾਹੀਦੀ ਹੈ ਮੁਆਫ਼ੀ
. . .  about 5 hours ago
ਨਵੀਂ ਦਿੱਲੀ, 1 ਜੁਲਾਈ - ਮੁਅੱਤਲ ਭਾਜਪਾ ਆਗੂ ਨੁਪੂਰ ਸ਼ਰਮਾ ਦੇ ਵਕੀਲ ਨੇ ਸੁਪਰੀਮ ਕੋਰਟ 'ਚ ਕਿਹਾ ਕਿ ਨੁਪੂਰ ਸ਼ਰਮਾ ਨੇ ਟਿੱਪਣੀ ਲਈ ਮੁਆਫ਼ੀ ਮੰਗ ਲਈ ਹੈ ਤੇ ਟਿੱਪਣੀਆਂ ਵਾਪਸ ਲੈ ਲਈਆਂ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਨੁਪੂਰ ਸ਼ਰਮਾ ਟੀ.ਵੀ. 'ਤੇ ਜਾ ਕੇ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ...
300 ਯੂਨਿਟ ਬਿਜਲੀ ਮੁਆਫ਼ ਹੋਣ ਨਾਲ ਪੰਜਾਬ ਵਾਸੀਆਂ ਨੂੰ ਹੋਵੇਗਾ ਵੱਡਾ ਆਰਥਿਕ ਲਾਭ - ਕੁਲਦੀਪ ਸਿੰਘ ਧਾਲੀਵਾਲ
. . .  about 7 hours ago
ਅਜਨਾਲਾ, 1 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਤੇ ਐਨ.ਆਰ.ਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬਜਟ ਸੈਸ਼ਨ 'ਚ ਹਿੱਸਾ ਲੈਣ ਤੋਂ ਬਾਅਦ ਅੱਜ ਦਿਨ ਚੜ੍ਹਦਿਆਂ ਹੀ ਵਰ੍ਹਦੇ ਮੀਂਹ...
ਆਟੋ ਚੋਰੀ ਕਰ ਕੇ ਭੱਜ ਰਹੇ ਨੌਜਵਾਨ ਨੂੰ ਲੋਕਾਂ ਨੇ ਫੜਿਆ
. . .  about 7 hours ago
ਜਲੰਧਰ, 1 ਜੁਲਾਈ - ਜਲੰਧਰ ਦੇ ਅਲਾਸਕਾ ਚੌਂਕ ਨੇੜੇ ਮਾਰਕੀਟ ਤੋਂ ਆਟੋ ਚੋਰੀ ਕਰ ਕੇ ਭੱਜ ਰਹੇ ਨੌਜਵਾਨ ਨੂੰ ਲੋਕਾਂ ਨੇ ਪਿੱਛਾ ਕਰ ਕੇ ਫੜ ਲਿਆ, ਜਿਸ ਤੋਂ ਬਾਅਦ ਲੋਕਾਂ ਨੇ ਉਸ ਦੀ ਜੰਮ ਕੇ ਖ਼ਾਤਰਦਾਰੀ...
ਭਾਰੀ ਮੀਂਹ ਨਾਲ਼ ਮੱਕੀ ਉਤਪਾਦਕ ਕਿਸਾਨਾਂ ਦੇ ਸਾਹ ਸੂਤੇ
. . .  about 7 hours ago
ਸੁਲਤਾਨਪੁਰ ਲੋਧੀ, 1 ਜੁਲਾਈ (ਥਿੰਦ,ਲਾਡੀ,ਹੈਪੀ) - ਬੀਤੇ ਕੱਲ੍ਹ ਤੋਂ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਪੈ ਰਹੇ ਮੀਂਹ ਨੇ ਮੱਕੀ ਉਤਪਾਦਕ ਕਿਸਾਨਾਂ ਸਾਹਮਣੇ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ। ਹਲਕੇ ਅੰਦਰ...
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ
. . .  about 8 hours ago
ਜਲੰਧਰ, 1 ਜੁਲਾਈ (ਅੰਮ੍ਰਿਤਪਾਲ) - ਜਲੰਧਰ ਦੇ ਪਠਾਨਕੋਟ ਚੌਂਕ ਨੇੜੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਫ਼ਿਲਹਾਲ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ...
ਅੱਜ ਦਾ ਦਿਨ ਇਤਿਹਾਸਿਕ - ਰਾਘਵ ਚੱਢਾ
. . .  about 6 hours ago
ਚੰਡੀਗੜ੍ਹ, 1 ਜੁਲਾਈ - ਪੰਜਾਬ 'ਚ ਅੱਜ ਤੋਂ 300 ਯੂਨਿਟ ਬਿਜਲੀ ਮੁਫ਼ਤ ਹੋਣ 'ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਟਵੀਟ ਕਰ ਕਿਹਾ ਕਿ ਅੱਜ ਦਾ ਦਿਨ ਇਤਿਹਾਸਿਕ ਹੈ। ਦਿੱਲੀ ਤੋਂ ਬਾਅਦ ਪੰਜਾਬ ਮੁਫ਼ਤ ਬਿਜਲੀ ਦੇਣ ਵਾਲਾ ਦੂਸਰਾ ਸੂਬਾ...
300 ਯੂਨਿਟ ਬਿਜਲੀ ਮੁਫ਼ਤ ਹੋਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ
. . .  about 8 hours ago
ਚੰਡੀਗੜ੍ਹ, 1 ਜੁਲਾਈ - ਪੰਜਾਬ 'ਚ ਅੱਜ ਤੋਂ 300 ਯੂਨਿਟ ਬਿਜਲੀ ਮੁਫ਼ਤ ਹੋਣ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਪਿਛਲੀਆਂ ਸਰਕਾਰਾਂ ਚੋਣਾਂ ਸਮੇਂ ਜੋ ਵਾਅਦੇ ਕਰਦੀਆਂ ਸਨ, ਉਨ੍ਹਾਂ ਨੂੰ ਪੂਰਾ ਹੁੰਦਿਆਂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਮੱਘਰ ਸੰਮਤ 553

ਅੰਮ੍ਰਿਤਸਰ / ਦਿਹਾਤੀ

ਤਿੰਨ ਖੇਤੀ ਕਾਨੂੰਨ ਰੱਦ ਹੋਣੇ ਸਮੁੱਚੀ ਕਿਸਾਨੀ ਦੀ ਵੱਡੀ ਜਿੱਤ : ਹਰਪ੍ਰਤਾਪ ਸਿੰਘ ਅਜਨਾਲਾ

ਗੱਗੋਮਾਹਲ, 25 ਨਵੰਬਰ (ਬਲਵਿੰਦਰ ਸਿੰਘ ਸੰਧੂ)-ਪਿੱਛਲੇ ਇਕ ਸਾਲ ਤੋਂ ਦਿੱਲੀ ਦੀ ਸਰਹੱਦਾਂ 'ਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਅਖੀਰ ਜਿੱਤ ਹੋਈ ਪ੍ਰੰਤੂ ਇਸ ਜਿੱਤ ਦਾ ਸਿਹਰਾ ਉਨ੍ਹਾਂ ਸੂਬਿਆਂ ਨੂੰ ਵੀ ਜਾਂਦਾ ਹੈ ...

ਪੂਰੀ ਖ਼ਬਰ »

ਗਿਆਨੀ ਪ੍ਰੇਮ ਸਿੰਘ ਤਲਵੰਡੀ ਨੇ ਨੌਜਵਾਨਾਂ ਨੂੰ ਵੰਡੀਆਂ ਖੇਡ ਕਿੱਟਾਂ

ਕੱਥੂਨੰਗਲ, 25 ਨਵੰਬਰ (ਦਲਵਿੰਦਰ ਸਿੰਘ ਰੰਧਾਵਾ)-ਸਿਹਤਮੰਦ ਸਮਾਜ ਦੀ ਸਿਰਜਣਾ ਵਾਸਤੇ ਨੌਜਵਾਨਾਂ ਨੂੰ ਸਹੀ ਸੇਧ ਸੰਜੀਵਨੀ ਦਾ ਕੰਮ ਕਰਦੀ ਹੈ ਜਿਸ ਵਾਸਤੇ ਸਰਕਾਰਾਂ ਦੇ ਨਾਲ-ਨਾਲ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਨੌਜਵਾਨ ਸਰਮਾਏ ...

ਪੂਰੀ ਖ਼ਬਰ »

ਪੰਜਗਰਾਈ ਨਿੱਜਰਾਂ ਤੋਂ ਕਿਰਤੀ ਕਿਸਾਨ ਯੂਨੀਅਨ ਦਾ ਜਥਾ ਸਿੰਘੂ ਬਾਰਡਰ ਲਈ ਹੋਇਆ ਰਵਾਨਾ

ਅਜਨਾਲਾ, 25 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਮੇਤ ਹੋਰ ਕਿਸਾਨੀ ਮੰਗਾਂ ਹੱਲ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਰਨ ਲਈ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਵਿੰਦਰ ...

ਪੂਰੀ ਖ਼ਬਰ »

ਮੰਗਾਂ ਲਾਗੂ ਨਾ ਕਰਨ 'ਤੇ ਬਿਜਲੀ ਮੁਲਾਜ਼ਮਾਂ ਵਲੋਂ ਜੰਡਿਆਲਾ ਗੁਰੂ 'ਚ ਰੋਸ ਰੈਲੀ

ਜੰਡਿਆਲਾ ਗੁਰੂ, 25 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)-ਪੰਜਾਬ ਸਰਕਾਰ ਅਤੇ ਪੰਜਾਬ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਕਰਕੇ ਪੰਜਾਬ ਰਾਜ ਬਿਜਲੀ ਬੋਰਡ ਜੁਆਇੰਟ ਫੋਰਮ ਪੰਜਾਬ ਦੇ ਦਿੱਤੇ ਪ੍ਰੋਗਰਾਮਾਂ ਅਨੁਸਾਰ ...

ਪੂਰੀ ਖ਼ਬਰ »

ਕਾਂਗਰਸੀ ਲੀਡਰਾਂ ਦੀ ਕੁਰਸੀ ਦੀ ਦੌੜ ਕਾਰਨ ਰਲਕੇ ਕਰਨਗੇ ਕਾਂਗਰਸ ਦਾ ਸਫਾਇਆ- ਟੌਂਗ

ਰਈਆ, 25 ਨਵੰਬਰ (ਸ਼ਰਨਬੀਰ ਸਿੰਘ ਕੰਗ)-ਅੱਜ ਆਮ ਆਦਮੀ ਪਾਰਟੀ ਦੀ ਇੱਕ ਜਨ ਸਭਾ ਯੂਥ ਜੁਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਹਲਕਾ ਇੰਚਾਰਜ ਦਲਬੀਰ ਸਿੰਘ ਟੌਂਗ ਉਚੇਚਾ ਤੌਰ 'ਤੇ ਪੁੱਜੇ | ਇਸ ਮੌਕੇ ਜਥੇ. ਬਲਦੇਵ ਸਿੰਘ ਬੋਦੇਵਾਲ, ਇੰਜੀ: ਪਵਨਪ੍ਰੀਤ ਸਿੰਘ ਮਾਨ, ਐਡਵੋਕੇਟ ਮਨਿੰਦਰ ਸਿੰਘ ਬਾਜਵਾ, ਸੁਖਦੇਵ ਸਿੰਘ ਪੱਡਾ, ਸਰਵਣ ਸਿੰਘ, ਰਾਜਕਰਨ ਸਿੰਘ ਤਿੰਨੇ ਬਲਾਕ ਪ੍ਰਧਾਨ, ਸਰਕਲ ਇੰਚਾਰਜ ਸਰਬਜੀਤ ਸਿੰਘ, ਸੁਰਿੰਦਰ ਆੜਤੀਆ, ਪੰਡਿਤ ਵਿਕਰਮ ਕੁਮਾਰ ਸਰਮਾ, ਜਗਤਾਰ ਸਿੰਘ ਬਿੱਲਾ, ਬਲਜੀਤ ਸਿੰਘ ਕਾਲਾ ਡੁੱਬਗੜ੍ਹ, ਬੀਬੀ ਸਰਬਜੀਤ ਕੌਰ, ਬੀਬੀ ਸੁਖਵਿੰਦਰ ਕੌਰ ਡਿੰਪਲ ਅਦਿ ਨੇ ਸੰਬੋਧਨ ਕੀਤਾ | ਇਸ ਮੌਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਸੀਨੀਅਰ ਆਗੂ ਸੂਬੇਦਾਰ ਸੁਖਦੇਵ ਸਿੰਘ ਧੂਲਕਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਤੇ ਇਸ ਜਨਸਭਾ ਵਿਚ ਪੰਡਿਤ ਵਿਕਰਮ ਕੁਮਾਰ ਸ਼ਰਮਾ ਦੀ ਪ੍ਰੇਰਣਾ ਸਦਕਾ ਹੋਰ ਵੀ ਸੈਂਕੜੇ ਪਰਿਵਾਰ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਲ | ਇਸ ਮੌਕੇ ਹਲਕਾ ਇੰਚਾਰਜ ਵਲਾੋ ਬੀਬੀ ਸੋਨੀਆਂ ਨੂੰ ਕਸਬਾ ਰਈਆ ਦੀ ਮਹਿਲਾ ਵਿੰਗ ਦੀ ਕੁਆਡੀਨੇਟ ਲਗਾਇਆ ਗਿਆ | ਇਸ ਮੌਕੇ ਦਲਬੀਰ ਸਿੰਘ ਟੌਂਗ ਤੇ ਸੁਰਜੀਤ ਸਿੰਘ ਕੰਗ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਚੰਨੀ ਵੀ ਕੈਪਟਨ ਦੀ ਲੀਹ 'ਤੇ ਚੱਲ ਕਿ ਉਸੇ ਤਰ੍ਹਾਂ ਝੂਠੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਸਿੱਧੂ, ਚੰਨੀ ਤੇ ਰੰਧਾਵਾ ਜਿੰਨਾਂ ਦੀ ਦੌੜ ਸਿਰਫ ਕੁਰਸੀ ਤੱਕ ਹੀ ਹੈ | ਇਸ ਕੁਰਸੀ ਲਈ ਇਹ ਕਿਸੇ ਹੱਦ ਤੱਕ ਵੀ ਝੂਠ ਬੋਲ ਸਕਦੇ ਹਨ | ਇਸ ਵਾਰ ਕਾਂਗਰਸੀ ਲੀਡਰਾਂ ਦੀ ਕੁਰਸੀ ਦੀ ਦੌੜ ਹੀ ਕਾਂਗਰਸ ਦਾ ਪੰਜਾਬ ਵਿਚੋਂ ਸਫਾਇਆ ਕਰੇਗੀ | ਇਸ ਵਾਰ ਲੋਕ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ, ਹਲਕਾ ਇੰਚਾਰਜ ਦਲਬੀਰ ਸਿੰਘ ਟੌਂਗ 'ਤੇ ਵਿਸ਼ਵਾਸ ਕਰਨਗੇ ਅਤੇ ਆਮ ਆਦਮੀ ਪਾਰਟੀ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਹੀ ਨਹੀਂ ਪੂਰੇ ਪੰਜਾਬ ਵਿਚੋਂ ਵੱਡੀ ਲੀਡ ਨਾਲ ਜਿਤਾਉਣਗੇ | ਇਸ ਮੌਕੇ ਪੰਡਿਤ ਰਵੀ ਕੁਮਾਰ ਸਰਮਾਂ, ਗੁਰਦੇਵ ਸਿੰਘ ਵਡਾਲਾ, ਜੋਤੀ ਵਡਾਲਾ, ਨਰਿੰਦਰ ਸਿੰਘ ਪੱਡਾ ਰਈਆ, ਗੁਰਮੁੱਖ ਸਿੰਘ ਧੂਲਕਾ, ਜੋਗਿੰਦਰਪਾਲ ਛਾਬੜਾ, ਬੰਟੀ ਪਾਸਟਰ, ਲਖਵਿੰਦਰ ਸਿੰਘ, ਬੀਬੀ ਕੁਲਦੀਪ ਕੌਰ, ਬੀਬੀ ਸਰਬਜੀਤ ਕੌਰ, ਸਾਹਿਲ, ਰੁਪਿੰਦਰ ਸਿੰਘ ਪੱਡਾ, ਗੁਰਦੇਵ ਸਿੰਘ ਵਡਾਲਾ, ਲਲੀਤਾ, ਮਮਤਾ, ਪਾਰਸ, ਵਿਸ਼ਾਲ ਦੇਵਗਨ, ਮਨਜੀਤ ਸਿੰਘ ਏਕਲ ਗੱਡਾ , ਕਵਲਜੀਤ ਸਿੰਘ ਜਲਾਲਾਬਾਦ, ਕਵਲਜੀਤ ਸਿੰਘ ਬੂਲੇ ਨੰਗਲ, ਬਲਦੇਵ ਸਿੰਘ ਮੁਗਲਾਣੀ, ਨਿਰਵੈਲ ਸਿੰਘ, ਬਲਜੀਤ ਸਿੰਘ ਘੱਗੇ, ਜਗਦੀਸ਼ ਕੁਮਾਰ, ਰਤਨ ਲਾਲ, ਪੱਪੂ, ਚਰਨਜੀਤ ਸਿੰਘ ਬੁਤਾਲਾ, ਕੁਲਬੀਰ ਸਿੰਘ ਕਾਲੇਕੇ, ਦਵਿੰਦਰ ਸਿੰਘ, ਨਿਰਮਲ ਸਿੰਘ, ਪਰਗਟ ਸਿੰਘ, ਰੁਪਿੰਦਰ ਸਿੰਘ ਪੱਡਾ, ਜਗਤਾਰ ਸਿੰਘ ਬਿੱਲਾ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਹਰਜੀਤ ਸਿੰਘ ਬੋਦੇਵਾਲ, ਗੁਰਲਾਭ ਸਿੰਘ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਭੋਗ 'ਤੇ ਵਿਸ਼ੇਸ਼:- ਸਵ: ਜਸਵਿੰਦਰ ਸਿੰਘ ਭੁੱਲਰ

ਅਜਨਾਲਾ-ਉੱਘੇ ਸਮਾਜ ਸੇਵੀ, ਅਗਾਂਹਵਧੂ ਕਿਸਾਨ ਤੇ ਅਕਾਲੀ ਆਗੂ ਜਸਵਿੰਦਰ ਸਿੰਘ ਭੁੱਲਰ ਬੜੇ ਹੀ ਨਿਮਰ ਸੁਭਾਅ ਦੇ ਮਾਲਕ ਸਨ | ਉਨ੍ਹਾਂ ਸਮਾਜ ਸੇਵਾ ਦੇ ਨਾਲ ਪਿੰਡ ਦੀ ਨੰਬਰਦਾਰੀ ਦੀ ਸੇਵਾ ਵੀ ਬੜੇ ਸੁਚੱਜੇ ਢੰਗ ਨਾਲ ਨਿਭਾਈ | ਜਸਵਿੰਦਰ ਸਿੰਘ ਭੁੱਲਰ ਨੇਕ ਦਿਲ ...

ਪੂਰੀ ਖ਼ਬਰ »

ਪਿੰਡ ਕੋਟ ਕੇਸਰ ਸਿੰਘ 'ਚ ਦਰਜਨਾਂ ਪਰਿਵਾਰ ਕਾਂਗਰਸ ਪਾਰਟੀ ਵਿਚ ਸ਼ਾਮਿਲ

ਚਮਿਆਰੀ, 25 ਨਵੰਬਰ (ਜਗਪ੍ਰੀਤ ਸਿੰਘ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਕੋਟ ਕੇਸਰ ਸਿੰਘ ਜੌਹਲ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਤਕੜਾ ਝਟਕਾ ਲੱਗਾ ਜਦ ਸਰਪੰਚ ਪਰਮਜੀਤ ਸਿੰਘ ਤੇ ਮੇਜਰ ਸਿੰਘ ਜੌਹਲ ਦੀ ਸਾਂਝੀ ਪ੍ਰੇਰਨਾ ਸਦਕਾ ...

ਪੂਰੀ ਖ਼ਬਰ »

ਹਰ ਨਾਗਰਿਕ ਵੋਟਰ ਜ਼ਰੂਰ ਬਣੇ-ਇਲੈੱਕਸ਼ਨ ਅਫਸਰ

ਚੇਤਨਪੁਰਾ, 25 ਨਵੰਬਰ (ਮਹਾਂਬੀਰ ਸਿੰਘ ਗਿੱਲ)-ਐੱਸ. ਡੀ. ਐੱਮ.-2 ਸ੍ਰੀ ਰਜੇਸ਼ ਸ਼ਰਮਾ ਦੇ ਨਿਰਦੇਸ਼ਾਂ ਤੇ ਇਲੈਕਸ਼ਨ ਕਾਨੂੰਨਗੋ ਮੈਡਮ ਹਰਜੀਤ ਕੌਰ ਭੁੱਲਰ ਤੇ ਇਲੈਕਸ਼ਨ ਸੈਕਟਰ ਅਫਸਰ ਪ੍ਰਭਦੀਪ ਸਿੰਘ ਗਿੱਲ ਦੀ ਅਗਵਾਈ 'ਚ ਅੱਜ ਵੋਟਾਂ ਬਣਾਉਣ ਲਈ ਚੱਲ ਰਹੀ ਮੁਹਿੰਮ ...

ਪੂਰੀ ਖ਼ਬਰ »

ਡੀ. ਏ. ਵੀ. ਮੈਨੇਜਮੈਂਟ ਕਮੇਟੀ ਨੇ ਐਮ. ਕੇ. ਡੀ. ਏ. ਵੀ. ਸਕੂਲ ਪਹੁੰਚ ਕੇ ਲਿਆ ਜਾਇਜ਼ਾ

ਅਟਾਰੀ, 25 ਨਵੰਬਰ (ਗੁਰਦੀਪ ਸਿੰਘ ਅਟਾਰੀ)-ਐਮ. ਕੇ. ਡੀ. ਏ. ਵੀ. ਸਕੂਲ ਨੇਸ਼ਟਾ ਅਟਾਰੀ ਵਿਚੋਂ ਬੱਚੇ ਦੇ ਗੁੰਮ ਹੋ ਜਾਣ ਸਬੰਧੀ ਸਖ਼ਤ ਨੋਟਿਸ ਲੈਂਦੇ ਹੋਏ ਮੈਨੇਜਮੈਂਟ ਕਮੇਟੀ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਸਾਰੇ ਰਿਕਾਰਡ ਦੇਖੇ | ...

ਪੂਰੀ ਖ਼ਬਰ »

ਸਿੱਦਕਵਾਨ ਕਿਸਾਨਾਂ ਦੇ ਸਿਦਕ ਅੱਗੇ ਝੁਕੀ ਕੇਂਦਰ ਸਰਕਾਰ : ਮਨਪ੍ਰੀਤ ਉਪਲ

ਮਜੀਠਾ, 25 ਨਵੰਬਰ (ਮਨਿੰਦਰ ਸਿੰਘ ਸੋਖੀ)-ਪਿਛਲੇ ਕਰੀਬ ਡੇਢ ਸਾਲ ਤੋਂ ਲਗਾਤਾਰ ਪੰਜਾਬ ਅਤੇ ਦੇਸ਼ ਦੇ ਕਿਸਾਨ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਵਾਸਤੇ ਅੰਦੋਲਨ ਕਰ ਰਹੇ ਹਨ ਅਤੇ ਕਰੀਬ 11 ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਤੇ ਕੇਂਦਰ ਸਰਕਾਰ ਵਲੋਂ ਪਾਸ ...

ਪੂਰੀ ਖ਼ਬਰ »

ਭਾਜਪਾ ਉਮੀਦਵਾਰਾਂ ਦੀ ਜਿੱਤ ਲਈ 6 ਹਜ਼ਾਰ ਵਰਕਰਾਂ ਦੀਆਂ ਬੂਥ ਪੱਧਰੀ ਕਮੇਟੀਆਂ ਬਨਣਗੀਆਂ-ਮਾਕੋਵਾਲ

ਅਜਨਾਲਾ, 25 ਨਵੰਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਭਾਜਪਾ ਜ਼ਿਲ੍ਹਾ ਦਿਹਾਤੀ-ਮਜੀਠਾ ਦੇ ਪ੍ਰਧਾਨ ਸਤਿੰਦਰ ਸਿੰਘ ਮਾਕੋਵਾਲ ਨੇ ਕਿਹਾ ਕਿ ਜ਼ਿਲੇ੍ਹ 'ਚ ਪੈਂਦੇ ਤਿੰਨੇ ਵਿਧਾਨ ਸਭਾ ਹਲਕਿਆਂ ਅਜਨਾਲਾ, ਮਜੀਠਾ ਤੇ ਬਾਬਾ ਬਕਾਲਾ 'ਚ ਅਗਾਮੀ ਚੋਣ 'ਚ ਭਾਜਪਾ ਉਮੀਦਵਾਰਾਂ ਦੀ ...

ਪੂਰੀ ਖ਼ਬਰ »

'ਆਪ' ਵਿਧਾਇਕਾ ਵੰਦਨਾ ਸ਼ਰਮਾ ਨੇ ਕੀਤੀ ਸੂਬੇਦਾਰ ਹਰਜੀਤ ਸਿੰਘ ਨਾਲ ਮੁਲਾਕਾਤ

ਬਾਬਾ ਬਕਾਲਾ ਸਾਹਿਬ, 25 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਵਲੋਂ ਇਕ ਟੀਮ ਸ੍ਰੀਮਤੀ ਵੰਦਨਾ ਸ਼ਰਮਾ ਐੱਮ.ਐੱਲ.ਏ . ਸ਼ਾਲੀਮਾਰ ਬਾਗ ਦਿੱੱਲੀ ਦੀ ਅਗਵਾਈ ਵਿਚ ਸੂੂਬੇਦਾਰ ਹਰਜੀਤ ...

ਪੂਰੀ ਖ਼ਬਰ »

ਗੁਰਧਿਆਨ ਸਿੰਘ ਮਹਿਤਾ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਚੌਂਕ ਮਹਿਤਾ, 25 ਨਵੰਬਰ (ਜਗਦੀਸ਼ ਸਿੰਘ ਬਮਰਾਹ)-ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਵਲੋਂ ਐਲਾਨੇ ਕਿਸਾਨ ਵਿੰਗ ਦੇ ਨਵੇਂ ਜਥੇਬੰਦਕ ਢਾਂਚੇ ਤਹਿਤ ਸੀਨੀਅਰ ਅਕਾਲੀ ਆਗੂ ਗੁਰਧਿਆਨ ਸਿੰਘ ਮਹਿਤਾ ...

ਪੂਰੀ ਖ਼ਬਰ »

ਨਗਰ ਪੰਚਾਇਤ ਅਜਨਾਲਾ ਦੀ ਮੀਟਿੰਗ ਮੁਲਤਵੀ ਕੀਤੇ ਜਾਣ 'ਤੇ ਅਕਾਲੀ ਕੌਂਸਲਰ ਗਰੁੱਪ ਵਲੋਂ ਆਲੋਚਨਾ

ਅਜਨਾਲਾ, 25 ਨਵੰਬਰ (ਐਸ. ਪ੍ਰਸ਼ੋਤਮ)-ਨਗਰ ਪੰਚਾਇਤ ਅਜਨਾਲਾ ਦੇ ਹੋਣ ਵਾਲੀ ਮੀਟਿੰਗ ਮੁਲਤਵੀ ਹੋਣ 'ਤੇ ਅਕਾਲੀ ਦਲ (ਬ) ਦੇ 7 ਮੈਂਬਰੀ ਕੌਂਸਲਰ ਗਰੁੱਪ ਨੇ ਕਿਹਾ ਕਿ ਹੁਣ ਜਦੋਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਦੇ ਮੱਦੇਨਜ਼ਰ ਅਗਲੇ 15 ਦਿਨਾਂ 'ਚ ਚੋਣ ਜ਼ਾਬਤਾ ਲੱਗਣ ਦੀਆਂ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਹਲਕਾ ਬਾਬਾ ਬਕਾਲਾ ਤੋਂ ਜ: ਜਲਾਲ ਉਸਮਾਂ ਨੂੰ ਟਿਕਟ ਮਿਲਣ ਦੇ ਸੰਕੇਤ ਜ: ਜਲਾਲ ਉਸਮਾ ਦੇ ਘਰ ਲੱਗਾ ਵਧਾਈ ਦੇਣ ਵਾਲੇ ਵਾਲਿਆਂ ਦਾ ਤਾਂਤਾ

ਬਾਬਾ ਬਕਾਲਾ ਸਾਹਿਬ, 25 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਅਕਾਲੀ ਦਲ ਹਾਈਕਮਾਨ ਨੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ (ਮੌਜੂਦਾ ਮੈਂਬਰ ਸ਼੍ਰੋਮਣੀ ਕਮੇਟੀ) ਨੂੰ ਟਿਕਟ 'ਤੇ ਮੋਹਰ ਲਾ ਦਿੱਤੀ ਹੈ ਤੇ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਸਮਰਾ ਨੇ ਮੁੱਖ ਮੰਤਰੀ ਚੰਨੀ ਨੂੰ ਮਾਣ ਭੱਤੇ ਦੇ ਵਾਧੇ ਲਈ ਦਿੱਤਾ ਮੰਗ ਪੱਤਰ

ਬਿਆਸ, 25 ਨਵੰਬਰ (ਪਰਮਜੀਤ ਸਿੰਘ ਰੱਖੜਾ)-ਪੰਜਾਬ ਨੰਬਰਦਾਰ ਯੂਨੀਅਨ ਸਮਰਾ ਦੇ ਸੂਬਾ ਮੀਤ ਪ੍ਰਧਾਨ ਰਸ਼ਪਾਲ ਸਿੰਘ ਰਾਮਪੁਰ ਭੂਤ ਵਿੰਡ ਨੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਹਾਜ਼ੀ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨੰਬਰਦਾਰਾਂ ਦੇ ਮਾਣ ...

ਪੂਰੀ ਖ਼ਬਰ »

ਰੋਹਿਤਪਾਲ ਸਿੰਘ ਬੱਲ (ਸੱਤੋਵਾਲ) ਨੂੰ ਸ਼ਰਧਾਂਜ਼ਲੀਆਂ ਭੇਟ

ਬਾਬਾ ਬਕਾਲਾ ਸਾਹਿਬ, 25 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਲਾਡੀ ਬੱਲ (ਸਾਬਕਾ ਸਰਪੰਚ ਸੱਤੋਵਾਲ), ਬਲਜੀਤ ਸਿੰਘ ਬੱਲ, ਗੁਰਵਿੰਦਰ ਸਿੰਘ ਬੱਲ ਦੇ ਭਤੀਜੇ ਅਤੇ ਯੂਥ ਆਗੂ ਰੋਹਿਤਪਾਲ ਸਿੰਘ ...

ਪੂਰੀ ਖ਼ਬਰ »

ਕਿਸਾਨਾਂ ਦੇ ਬਾਕੀ ਮਸਲੇ ਹੱਲ ਨਾ ਹੋਣ ਤੱਕ ਸੰਘਰਸ਼ ਜਾਰੀ ਰਹੇਗਾ : ਕਿਸਾਨ ਆਗੂ

ਗੱਗੋਮਾਹਲ, 25 ਨਵੰਬਰ (ਬਲਵਿੰਦਰ ਸਿੰਘ ਸੰਧੂ)-ਚਾਹੇ ਭਾਜਪਾ ਦੀ ਕੇਂਦਰੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਕੈਬਨਿਟ ਵਿਚ ਫ਼ੈਸਲਾ ਲਿਆ ਹੈ ਪ੍ਰੰਤੂ ਫਿਰ ਵੀ ਕਿਸਾਨਾਂ ਦਾ ਦਿੱਲੀ ਸਰਹੱਦ ਤੇ ਲੱਗੇ ਮੋਰਚੇ ਵਿਚ ਪਹੁੰਚਣਾ ਲਗਾਤਾਰ ਜਾਰੀ ਹੈ | ਸੰਯੁਕਤ ...

ਪੂਰੀ ਖ਼ਬਰ »

ਦਾਣਾ ਮੰਡੀ ਅਵਾਣ ਵਿਚੋਂ ਖਰੀਦ ਏਜੰਸੀ ਪਨਸਪ ਨੇ ਖਰੀਦਿਆ ਝੋਨਾ ਨਹੀਂ ਚੁੱਕਿਆ ਤੇ ਨਾ ਕੀਤੀ ਅਦਾਇਗੀ

ਗੱਗੋਮਾਹਲ, 25 ਨਵੰਬਰ (ਬਲਵਿੰਦਰ ਸਿੰਘ ਸੰਧੂ)-ਦਾਣਾ ਮੰਡੀ ਅਵਾਣ ਵਿਚ ਪਿੱਛਲੇ ਲੰਮੇਂ ਸਮੇਂ ਤੋਂ ਪਨਸਪ ਵਲੋਂ ਖਰੀਦ ਕੀਤਾ ਝੋਨਾ ਨਾ ਚੁੱਕੇ ਜਾਣ 'ਤੇ ਖ਼ਫ਼ਾ ਆੜਤੀਆਂ ਨੇ ਅੱਜ ਪੱਤਰਕਾਰਾਂ ਸਾਹਮਣੇ ਦੱਸਿਆ ਕਿ ਦਾਣਾ ਮੰਡੀ ਵਿਚੋਂ ਕਰੀਬ 22000 ਤੋੜੇ ਦੀ ਖਰੀਦ 8 ਤੋਂ 11 ...

ਪੂਰੀ ਖ਼ਬਰ »

ਖਰੀਦ ਏਜੰਸੀਆਂ ਵਲੋਂ ਪੇਮੈਂਟ ਨਾ ਦਿੱਤੇ ਜਾਣ ਕਾਰਨ ਆੜ੍ਹਤੀਆਂ ਵਿਚ ਭਾਰੀ ਰੋਸ

ਜੰਡਿਆਲਾ ਗੁਰੂ, 25 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)-ਆੜ੍ਹਤੀ ਐਸੋਸੀਏਸ਼ਨ ਜੰਡਿਆਲਾ ਗੁਰੂ ਦੀ ਇਕ ਜ਼ਰੂਰੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਜਾ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਹੋਈ ਜਿਸ ਵਿਚ ਕਿਸਾਨਾਂ ਵਲੋਂ ਸਰਕਾਰੀ ...

ਪੂਰੀ ਖ਼ਬਰ »

ਮਜੀਠਾ ਵਿਖੇ 'ਦੀ ਰੈਵੀਨਿਊ ਪਟਵਾਰ ਯੂਨੀਅਨ' ਦੀ ਇਕੱਤਰਤਾ

ਮਜੀਠਾ, 25 ਨਵੰਬਰ (ਮਨਿੰਦਰ ਸਿੰਘ ਸੋਖੀ)-'ਦੀ ਰੈਵੀਨਿਊ ਪਟਵਾਰ ਯੂਨੀਅਨ' ਪੰਜਾਬ ਤੇ 'ਦੀ ਰੈਵੀਨਿਊ ਕਾਨੂੰਨਗੋ ਐਸੋਸੀਏਸ਼ਨ' ਪੰਜਾਬ ਦੀ ਇਕ ਅਹਿਮ ਮੀਟਿੰਗ ਹੋਈ | ਜਿਸ ਵਿਚ ਸੰਦੀਪ ਕੁਮਾਰ ਨਾਇਬ ਤਹਿਸੀਲਦਾਰ ਮਾਹਿਲਪੁਰ, ਹੁਸ਼ਿਆਰਪੂਰ ਨਾਲ ਡੀ. ਐੱਸ. ਪੀ. ਵਿਜੀਲੈਂਸ ...

ਪੂਰੀ ਖ਼ਬਰ »

ਸਾਬਕਾ ਮੰਤਰੀ ਰਣੀਕੇ ਨੇ ਕਾਉਂਕੇ ਪਰਿਵਾਰ ਨਾਲ ਕੀਤਾ ਦੁੱਖ ਪ੍ਰਗਟ

ਅਟਾਰੀ, 25 ਨਵੰਬਰ (ਗੁਰਦੀਪ ਸਿੰਘ ਅਟਾਰੀ)-ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਕਾਉਂਕੇ ਵਿਖੇ ਅਕਾਲੀ ਆਗੂ ਤਰਸੇਮ ਸਿੰਘ ਦੋਧੀ ਦੀ ਮੌਤ ਹੋ ਜਾਣ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਪਹੁੰਚੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਕਿ੍ਸ਼ਨ ਸਕੂਲ ਸੈਂਸਰਾ ਵਿਖੇ ਬੱਚਿਆਂ ਨੂੰ ਸਹਿਜ ਪਾਠ ਕਰਨ ਲਈ ਪ੍ਰੇਰਿਆ

ਜਗਦੇਵ ਕਲਾਂ, 25 ਨਵੰਬਰ (ਸ਼ਰਨਜੀਤ ਸਿੰਘ ਗਿੱਲ)-ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਬੰਧ ਅਧੀਨ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਸੈਂਸਰਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਹਿਜ ਪਾਠ ਸੇਵਾ ਸੁਸਾਇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਅਤੇ ਰਣਯੋਧ ਸਿੰਘ ...

ਪੂਰੀ ਖ਼ਬਰ »

ਗੁ: ਗੁਰੂਸਰ ਸਤਲਾਣੀ ਸਾਹਿਬ ਵਿਖੇ 81 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ

ਅਟਾਰੀ, 25 ਨਵੰਬਰ (ਗੁਰਦੀਪ ਸਿੰਘ ਅਟਾਰੀ, ਸੁਖਵਿੰਦਰਜੀਤ ਸਿੰਘ ਘਰਿੰਡਾ)-ਛੇਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਮੌਕੇ 81 ਪ੍ਰਾਣੀ ਅੰਮਿ੍ਤ ਦੀ ਦਾਤ ...

ਪੂਰੀ ਖ਼ਬਰ »

ਗੁੱਝਾਪੀਰ, ਭੱਖਾ ਤਾਰਾ ਸਿੰਘ ਤੇ ਗੱਗੋਮਾਹਲ ਦੇ ਕਿਸਾਨਾਂ ਵਲੋਂ ਐੱਸ.ਡੀ.ਐੱਮ. ਅਜਨਾਲਾ ਨੂੰ ਦਿੱਤਾ ਮੰਗ ਪੱਤਰ

ਅਜਨਾਲਾ, 25 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਰਾਜਾਸਾਂਸੀ ਤੋਂ ਰਮਦਾਸ ਤੱਕ ਬਣਾਏ ਜਾ ਰਹੇ ਚਾਰ ਮਾਰਗੀ ਹਾਈਵੇ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦੇ ਭਾਅ ਘੱਟ ਮਿਲਣ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਅੱਜ ਮਾਰਕੀਟ ਕਮੇਟੀ ਅਜਨਾਲਾ ਦੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ...

ਪੂਰੀ ਖ਼ਬਰ »

ਗੈਸ ਸਿਲੰਡਰ ਫਟਣ ਨਾਲ ਗਰੀਬ ਪਰਿਵਾਰ ਦਾ ਸਾਮਾਨ ਸੜਿਆ, ਜਾਨੀ ਨੁਕਸਾਨ ਤੋਂ ਬਚਾਅ

ਜੈਂਤੀਪੁਰ, 25 ਨਵੰਬਰ (ਭੁਪਿੰਦਰ ਸਿੰਘ ਗਿੱਲ)-ਕਸਬਾ ਦੇ ਨਜ਼ਦੀਕੀ ਪੈਂਦੇ ਪਿੰਡ ਚਾਚੋਵਾਲੀ ਵਿਖੇ ਬੀਤੀ ਸ਼ਾਮ ਇਕ ਗਰੀਬ ਪਰਿਵਾਰ ਦਾ ਘਰੇਲੂ ਗੈਸ ਦਾ ਸਿਲੰਡਰ ਫਟਣ ਕਾਰਨ ਘਰ ਦਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ | ਜਿਸ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਇਸ ...

ਪੂਰੀ ਖ਼ਬਰ »

ਕਿਸਾਨਾਂ ਦਾ ਵੱਡਾ ਜਥਾ ਦਿੱਲੀ ਕਿਸਾਨ ਅੰਦੋਲਨ ਲਈ ਰਵਾਨਾ

ਹਰਸ਼ਾ ਛੀਨਾ, 25 ਨਵੰਬਰ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਅੱਡਾ ਕੁੱਕੜਾਂਵਾਲਾ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਮੁੱਖ ਦਫ਼ਤਰ ਤੋਂ ਕਿਸਾਨਾਂ ਦਾ ਇਕ ਵੱਡਾ ਜਥਾ ਕਿਸਾਨ ਆਗੂ ਅਵਤਾਰ ਸਿੰਘ ਛੀਨਾ, ਕਾਬਲ ਸਿੰਘ ਛੀਨਾ ਤੇ ਹਰਪਾਲ ਸਿੰਘ ਛੀਨਾ ਦੀ ਸਾਂਝੀ ...

ਪੂਰੀ ਖ਼ਬਰ »

ਟਕਸਾਲੀ ਅਕਾਲੀ ਡੈਨੀ ਬੰਡਾਲਾ ਦੀ ਅਗਵਾਈ ਹੇਠ ਕਾਂਗਰਸ 'ਚ ਸ਼ਾਮਿਲ

ਤਰਸਿੱਕਾ, 25 ਨਵੰਬਰ (ਅਤਰ ਸਿੰਘ ਤਰਸਿੱਕਾ)-ਪਿੰਡ ਤਰਸਿੱਕਾ 'ਚ ਅੱਜ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਝਟਕਾ ਲੱਗਾ ਜਦ ਪਿੰਡ ਦੇ ਟਕਸਾਲੀ ਅਕਾਲੀ ਆਗੂ ਪਰਿਵਾਰਾਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਿਧਾਇਕ ਹਲਕਾ ਜੰਡਿਆਲਾ ਗੁਰੂ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਬਿਜਲੀ ਘਰ ਮਜੀਠਾ ਵਿਖੇ ਕੀਤੀ ਇਕੱਤਰਤਾ

ਮਜੀਠਾ, 25 ਨਵੰਬਰ (ਜਗਤਾਰ ਸਿੰਘ ਸਹਿਮੀ)-ਬਿਜਲੀ ਘਰ ਮਜੀਠਾ ਵਿਖੇ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ-ਅਰਬਨ ਸਰਕਲ ਅੰਮਿ੍ਤਸਰ ਦੀ ਮੀਟਿੰਗ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਦੀ ਜਾਣਕਾਰੀ ਦਿੰਦਿਆਂ ਸਕੱਤਰ ਕਿ੍ਸ਼ਨ ਸਿੰਘ ਜੇਠੂਵਾਲ ਨੇ ...

ਪੂਰੀ ਖ਼ਬਰ »

ਪਿਸਟਲ, ਰਿਵਾਲਵਰ ਤੇ 4 ਰੌਂਦਾਂ ਸਮੇਤ ਦੋ ਗਿ੍ਫਤਾਰ

ਬਾਬਾ ਬਕਾਲਾ ਸਾਹਿਬ/ਖਿਲਚੀਆਂ, 25 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ/ਕਰਮਜੀਤ ਸਿੰਘ ਮੁੱਛਲ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਸੀਨੀਅਰ ਕਪਤਾਨ ਪੁਲਿਸ, ਰਾਕੇਸ਼ ਕੌਸ਼ਲ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸਬ-ਡਵੀਜ਼ਨ ਬਾਬਾ ਬਕਾਲਾ ...

ਪੂਰੀ ਖ਼ਬਰ »

ਵਿਧਾਇਕ ਭਲਾਈਪੁਰ ਵਲੋਂ ਰਈਆ ਵਿਖੇ ਕੀਤਾ ਸੀਵਰੇਜ ਤੇ ਗਲੀ ਬਣਾਉਣ ਦਾ ਉਦਘਾਟਨ

ਰਈਆ, 25 ਨਵੰਬਰ (ਸ਼ਰਨਬੀਰ ਸਿੰਘ ਕੰਗ)-ਅੱਜ ਰਈਆ ਵਿਖੇ ਫੇਰੂਮਾਨ ਰੋਡ ਸਥਿੱਤ ਵਾਰਡ ਨੰ: 6 ਵਿਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਵਿਧਾਇਕ ਭਲਾਈਪੁਰ ਨੇ ਆਪਣੇ ਸੰਬੋਧਨ ਵਿਚ ਕਿਹਾ ...

ਪੂਰੀ ਖ਼ਬਰ »

ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵਲੋਂ ਧਰਨੇ ਦੀ ਵਰੇ੍ਹਗੰਢ ਮਨਾਈ

ਓਠੀਆਂ, 25 ਨਵੰਬਰ (ਗੁਰਵਿੰਦਰ ਸਿੰਘ ਛੀਨਾ)-ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲਗਾਏ ਗਏ ਦਿੱਲੀ ਵਿਚ ਧਰਨੇ ਨੂੰ ਇੱਕ ਸਾਲ ਹੋਣ 'ਤੇ ਕਿਸਾਨਾਂ ਵਲੋਂ ਖੇਤੀ ਕਾਨੂੰਨੀ ਬਿੱਲ ਰੱਦ ਹੋਣ 'ਤੇ ਖੁਸ਼ੀ ਮਨਾਈ | ਅਜ਼ਾਦ ਕਿਸਾਨ ਸੰਘਰਸ਼ ਦੇ ਪ੍ਰਧਾਨ ਅਵਤਾਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX