ਤਾਜਾ ਖ਼ਬਰਾਂ


ਪੁਲਿਸ ਵਲੋਂ ਲਾਰੈਂਸ ਬਿਸ਼ਨੋਈ ਨੂੰ ਲਿਆਂਦਾ ਗਿਆ ਅਦਾਲਤ
. . .  1 minute ago
ਅੰਮ੍ਰਿਤਸਰ, 28 ਜੂਨ - ਰਾਣਾ ਕੰਧੋਵਾਲੀਆ ਹੱਤਿਆ ਮਾਮਲੇ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ 'ਚ ਲਿਆਂਦਾ...
ਅਮਰੀਕਾ : ਰੇਲਗੱਡੀ ਦੇ ਪਟੜੀ ਤੋਂ ਉੱਤਰਨ ਕਾਰਨ ਕਈ ਮੌਤਾਂ, 50 ਜ਼ਖਮੀ
. . .  10 minutes ago
ਵਾਸ਼ਿੰਗਟਨ, 28 ਜੂਨ - ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਮਿਸੂਰੀ 'ਚ ਐਮਰਟੈਕ ਰੇਲਗੱਡੀ ਦੇ ਪਟੜੀ ਤੋਂ ਉੱਤਰਨ ਕਾਰਨ ਕਈ ਮੌਤਾਂ ਅਤੇ 50 ਦੇ ਕਰੀਬ ਲੋਕ ਜ਼ਖਮੀ...
ਯੂਕਰੇਨ ਦੇ ਮਾਲ 'ਤੇ ਰੂਸੀ ਮਿਜ਼ਾਈਲ ਹਮਲੇ 'ਚ 16 ਮੌਤਾਂ, 59 ਜ਼ਖਮੀ
. . .  26 minutes ago
ਕੀਵ, 28 ਜੂਨ - ਸਮਾਚਾਰ ਏਜੰਸੀ ਏ.ਐਫ.ਪੀ. ਅਨੁਸਾਰ ਯੂਕਰੇਨ ਦੇ ਮਾਲ 'ਤੇ ਹੋਏ ਰੂਸੀ ਮਿਜ਼ਾਈਲ ਦੇ ਹਮਲੇ 'ਚ 16 ਲੋਕਾਂ ਦੀ ਮੌਤ ਹੋ ਗਈ, ਜਦਕਿ 59 ਜ਼ਖਮੀ ਹੋਏ...
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  34 minutes ago
ਅੰਮ੍ਰਿਤਸਰ, 28 ਜੂਨ - ਰਾਣਾ ਕੰਧੋਵਾਲੀਆ ਹੱਤਿਆ ਮਾਮਲੇ 'ਚ ਮਾਨਸਾ ਦੀ ਅਦਾਲਤ ਵਲੋਂ ਟਰਾਂਜ਼ਿਟ ਰਿਮਾਂਡ 'ਤੇ ਅੰਮ੍ਰਿਤਸਰ ਪੁਲਿਸ ਨੂੰ ਸੌਂਪੇ ਜਾਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕੀਤਾ...
ਮੁੰਬਈ : ਚਾਰ ਮੰਜ਼ਿਲਾਂ ਇਮਾਰਤ ਡਿੱਗਣ ਕਾਰਨ ਇਕ ਦੀ ਮੌਤ, 8 ਲੋਕ ਬਚਾਏ ਗਏ ਸੁਰੱਖਿਅਤ
. . .  40 minutes ago
ਮੁੰਬਈ, 28 ਜੂਨ - ਮੁੰਬਈ ਦੇ ਕੁਰਲਾ ਵਿਖੇ ਚਾਰ ਮੰਜ਼ਿਲਾਂ ਇਮਾਰਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਐਨ.ਡੀ.ਆਰ.ਐਫ. ਅਧਿਕਾਰੀ ਅਨੁਸਾਰ 8 ਲੋਕਾਂ ਨੂੰ ਸੁਰੱਖਿਅਤ...
ਅਮਰੀਕਾ : ਟਰੈਕਟਰ-ਟ੍ਰੇਲਰ ਅੰਦਰ 46 ਪ੍ਰਵਾਸੀ ਪਾਏ ਗਏ ਮ੍ਰਿਤਕ
. . .  54 minutes ago
ਵਾਸ਼ਿੰਗਟਨ, 28 ਜੂਨ - ਅਮਰੀਕੀ ਮੀਡੀਆ ਅਨੁਸਾਰ ਸੈਨ ਐਂਟੋਨੀਓ ਦੇ ਦੱਖਣ-ਪੱਛਮੀ ਪਾਸੇ ਟਰੈਕਟਰ ਟ੍ਰੇਲਰ ਅੰਦਰ 46 ਪ੍ਰਵਾਸੀ ਮ੍ਰਿਤਕ ਪਾਏ ਗਏ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਆਂਧਰਾ ਪ੍ਰਦੇਸ਼ ਪੁਲਿਸ ਨੇ 23 ਲੱਖ ਰੁਪਏ ਦੀ ਕੀਮਤ ਦੇ 107 ਦੋਪਹੀਆ ਵਾਹਨ ਕੀਤੇ ਬਰਾਮਦ, 2 ਵਿਅਕਤੀ ਗ੍ਰਿਫ਼ਤਾਰ
. . .  1 day ago
ਬਾਲੀਵੁੱਡ ਨਿਰਦੇਸ਼ਕ ਰਾਮ ਗੋਪਾਲ ਵਰਮਾ ਖਿਲਾਫ ਮਾਮਲਾ ਦਰਜ, ਦਰੋਪਦੀ ਮੁਰਮੂ 'ਤੇ ਕੀਤਾ ਸੀ ਵਿਵਾਦਿਤ ਟਵੀਟ
. . .  1 day ago
ਪੰਜਾਬ ਦੇ ਸਾਬਕਾ ਡੀ.ਜੀ.ਪੀ. ਦਿਨਕਰ ਗੁਪਤਾ ਨੇ ਐਨ.ਆਈ.ਏ. ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲਿਆ
. . .  1 day ago
ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਮੁਕਾਬਲਾ, ਲਸ਼ਕਰ ਦੇ 2 ਅੱਤਵਾਦੀ ਮਾਰੇ ਗਏ
. . .  1 day ago
ਨਵੀਂ ਦਿੱਲੀ, 27 ਜੂਨ - ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਹੋਏ ਮੁਕਾਬਲੇ 'ਚ ਲਸ਼ਕਰ-ਏ- ਤਾਇਬਾ ਦੇ ਦੋ ਅੱਤਵਾਦੀ ਮਾਰੇ ਗਏ।
ਯੂਕਰੇਨ ਦੇ ਕ੍ਰੇਮੇਨਚੁਕ ਸ਼ਾਪਿੰਗ ਸੈਂਟਰ 'ਤੇ ਰੂਸ ਦੇ ਹਮਲੇ ਵਿਚ ਦੋ ਦੀ ਮੌਤ, 20 ਜ਼ਖਮੀ
. . .  1 day ago
ਕੈਪਟਨ ਅਮਰਿੰਦਰ ਸਿੰਘ ਨੂੰ ਹਸਪਤਾਲ ਵਿੱਚੋਂ ਮਿਲੀ ਛੁੱਟੀ
. . .  1 day ago
ਚੰਡੀਗੜ੍ਹ, 27 ਜੂਨ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰੀੜ੍ਹ ਦੀ ਹੱਡੀ ਦਾ ਸਫਲ ਆਪ੍ਰੇਸ਼ਨ ਹੋਣ ਤੋਂ ਬਾਅਦ ਅੱਜ ਉਨ੍ਹਾਂ ਨੂੰ ਛੁੱਟੀ ਮਿਲ ਗਈ ਹੈ I ਇਹ ਜਾਣਕਾਰੀ ਅੱਜ ਉਨ੍ਹਾਂ ਦੀ ਧਰਮ ਪਤਨੀ ...
ਦਿੱਲੀ ਪੁਲਿਸ ਨੇ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਜਰਮਨੀ ਦੇ ਸ਼ਲੌਸ ਐਲਮਾਉ ਵਿਚ ਇਕੱਠੇ ਚਾਹ ਪੀਤੀ
. . .  1 day ago
ਸੁਲਤਾਨਵਿੰਡ ਵਿਖੇ ਬਰਾਂਡੇ ਦਾ ਲੈਂਟਰ ਡਿੱਗਣ ਕਾਰਨ 4 ਪਸ਼ੂਆਂ ਦੀ ਮੌਤ, ਲੜਕਾ ਜ਼ਖ਼ਮੀ
. . .  1 day ago
ਸੁਲਤਾਨਵਿੰਡ ,27 ਜੂਨ (ਗੁਰਨਾਮ ਸਿੰਘ ਬੁੱਟਰ)- ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਪੱਤੀ ਬਲੋਅ ਵਿਖੇ ਇਕ ਗਰੀਬ ਜ਼ਿਮੀਂਦਾਰ ਨਾਲ ਸਬੰਧਤ ਕਿਸਾਨ ਦਲਬੀਰ ਸਿੰਘ ਪੁੱਤਰ ਆਤਮਾ ਸਿੰਘ ਦੇ ਘਰ ਦਾ ਲੈਂਟਰ ਡਿੱਗਣ ਨਾਲ ਦੋ ...
ਮਹਾਰਾਸ਼ਟਰ : ਐਨ. ਸੀ. ਬੀ. ਮੁੰਬਈ ਨੇ 3.5 ਕਰੋੜ ਦੀ ਕੀਮਤ ਦਾ 286 ਕਿਲੋਗ੍ਰਾਮ ਗਾਂਜਾ ਕੀਤਾ ਜ਼ਬਤ
. . .  1 day ago
ਮਾਨਸਾ ਅਦਾਲਤ ਨੇ ਅਮ੍ਰਿਤਸਰ ਪੁਲਿਸ ਨੂੰ ਦਿੱਤਾ ਲਾਰੈਂਸ ਬਿਸ਼ਨੋਈ ਦਾ ਪੁਲਿਸ ਰਿਮਾਂਡ,24 ਘੰਟਿਆਂ ’ਚ ਅਦਾਲਤ ’ਚ ਕਰਨਾ ਪਵੇਗਾ ਪੇਸ਼
. . .  1 day ago
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਬੀ.ਐਸ.ਐਫ. ਨੇ ਫੜਿਆ ਡਰੋਨ,ਬਰਾਮਦ ਹੋਈ ਕਰੋੜਾਂ ਦੀ ਹੈਰੋਇਨ
. . .  1 day ago
ਫ਼ਾਜ਼ਿਲਕਾ, 27 ਜੂਨ (ਪ੍ਰਦੀਪ ਕੁਮਾਰ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਬੀ.ਐਸ.ਐਫ. ਜਵਾਨਾਂ ਵਲੋਂ ਇਕ ਪਾਕਿਸਤਾਨੀ ਡਰੋਨ ਨੂੰ ਸੁਟਿਆ ਗਿਆ ਹੈ। ਡਰੋਨ ਦੇ ਨਾਲ ਕਰੋੜਾਂ ਰੁਪਏ ਦੀ ਹੈਰੋਇਨ ਨੂੰ ...
ਅਫ਼ਗਾਨਿਸਤਾਨ ਜਾਵੇਗਾ ਸ਼੍ਰੋਮਣੀ ਕਮੇਟੀ ਦਾ ਉੱਚ ਪੱਧਰੀ ਵਫ਼ਦ - ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 27 ਜੂਨ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਉੱਚ ਪੱਧਰੀ ਵਫ਼ਦ ਅਫ਼ਗਾਨਿਸਤਾਨ ਭੇਜਣ ਸਬੰਧੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਦੀ ਅਪੀਲ ...
ਗੁਜਰਾਤ ਦੀ ਅਦਾਲਤ ਨੇ ਤੀਸਤਾ ਸੇਤਲਵਾੜ ਅਤੇ ਆਰ.ਬੀ. ਸ਼੍ਰੀਕੁਮਾਰ ਨੂੰ 2 ਜੁਲਾਈ ਤੱਕ ਪੁਲਿਸ ਹਿਰਾਸਤ ਵਿਚ ਭੇਜਿਆ
. . .  1 day ago
ਨਵੀਂ ਦਿੱਲੀ, 27 ਜੂਨ - ਗੁਜਰਾਤ ਕ੍ਰਾਈਮ ਬ੍ਰਾਂਚ ਦੇ ਏ.ਸੀ.ਪੀ.ਚੁਡਾਸਾਮਾ ਨੇ ਦੱਸਿਆ ਕਿ ਆਰ.ਬੀ.ਸ੍ਰੀਕੁਮਾਰ ਅਤੇ ਤੀਸਤਾ ਸੇਤਲਵਾੜ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ | 2 ਜੁਲਾਈ ਤੱਕ ਰਿਮਾਂਡ ਦਿੱਤਾ ਗਿਆ ...
ਲਾਰੈਂਸ ਬਿਸ਼ਨੋਈ ਨੂੰ ਮਾਨਸਾ ਅਦਾਲਤ ’ਚ ਕੀਤਾ ਪੇਸ਼
. . .  1 day ago
ਲਾਰੈਂਸ ਬਿਸ਼ਨੋਈ ਮਾਨਸਾ ਲਿਆਂਦਾ
. . .  1 day ago
ਮਾਨਸਾ, 27 ਜੂਨ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ਦੇ ਮੁੱਖ ਸਾਜ਼ਿਸ਼ ਘਾੜੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਿਮਾਂਡ ਖ਼ਤਮ ਹੋਣ ਉਪਰੰਤ ਮੋਹਾਲੀ ...
ਸੰਗਰੂਰ ਜ਼ਿਮਨੀ ਚੋਣ ਲਈ ਸਮੂਹ ਵਰਕਰਾਂ ਦਾ ਧੰਨਵਾਦ - ਬਲਵਿੰਦਰ ਸਿੰਘ ਭੂੰਦੜ
. . .  1 day ago
ਚੰਡੀਗੜ੍ਹ , 27 ਜੂਨ (ਸੁਰਿੰਦਰ ਪਾਲ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦਾ ਕਹਿਣਾ ਹੈ ਕਿ ਸੰਗਰੂਰ ਜ਼ਿਮਨੀ ਚੋਣ ਲਈ ਸਮੂਹ ਵਰਕਰਾਂ ਦਾ ਧੰਨਵਾਦ ਕਰਦੇ ਹਾਂ । ਅਕਾਲੀ ਦਲ ਨੇ ਪੰਥ ...
ਮੀਰਥਲ ਆਰਮੀ ਖੇਤਰ ਦੇ ਵਿਚ ਸਿਪਾਹੀ ਵਲੋਂ ਸੁੱਤੇ ਪਏ ਦੋ ਹਵਾਲਦਾਰਾਂ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਪਠਾਨਕੋਟ ,27 ਜੂਨ (ਸੰਧੂ , ਰਾਕੇਸ਼ ਕੁਮਾਰ)- ਪਠਾਨਕੋਟ ਦੇ ਨੇੜੇ ਪੈਂਦੇ ਆਰਮੀ ਖੇਤਰ ਮੀਰਥਲ ਵਿਖੇ ਅੱਜ ਇਕ ਘਟਨਾ ਵਾਪਰੀ ,ਜਿਸ ਵਿਚ ਇਕ ਸਿਪਾਹੀ ਵਲੋਂ ਆਪਣੇ ਦੋ ਅਧਿਕਾਰੀ ਹਵਲਦਾਰਾਂ ਨੂੰ ਸੁੱਤੇ ਪਏ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ । ਹੈਰਾਨੀ ਦੀ ਗੱਲ ਇਹ ਰਹੀ ਕਿ ਸਿਪਾਹੀ ਏਡੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 21 ਮੱਘਰ ਸੰਮਤ 553

ਅੰਮ੍ਰਿਤਸਰ / ਦਿਹਾਤੀ

ਕਾਂਗਰਸ ਦੀ ਦਿਨੋ ਦਿਨ ਵੱਧ ਰਹੀ ਚੜ੍ਹਤ ਤੋਂ ਵਿਰੋਧੀ ਬੁਖਲਾਏ-ਹਰਪ੍ਰਤਾਪ ਸਿੰਘ ਅਜਨਾਲਾ

ਅਜਨਾਲਾ, 5 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਅੰਦਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਦੀ ਅਗਵਾਈ 'ਚ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕਾਂਗਰਸ ਪਾਰਟੀ ਵਲੋਂ ਲਏ ਗਏ ਵੱਡੇ ਫ਼ੈਸਲਿਆਂ ਸਦਕਾ ਦਿਨੋਂ ਦਿਨ ਪੰਜਾਬ ਅੰਦਰ ਵੱਧ ਰਹੀ ਕਾਂਗਰਸ ਪਾਰਟੀ ਚੜ੍ਹਤ ਨੂੰ ਵੇਖ ਸਾਰੇ ਵਿਰੋਧੀ ਬੁਖਲਾਹਟ 'ਚ ਆ ਕੇ ਬੇਤੁਕੇ ਬਿਆਨ ਦਾਗ ਰਹੇ | ਇਹ ਪ੍ਰਗਟਾਵਾ ਅੱਜ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਵਿਧਾਨ ਸਭਾ ਚੋਣਾਂ ਅਤੇ ਅਜਨਾਲਾ ਤੇ ਰਮਦਾਸ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਵਿਉਂਤਬੰਦੀ ਕਰਨ ਲਈ ਕੀਤੀ ਅਹਿਮ ਇਕੱਤਰਤਾ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਅੱਜ ਮੁੜ ਸਪੱਸ਼ਟ ਕੀਤਾ ਕਿ ਇਹ ਗੱਲ ਪੱਕੀ ਹੋ ਚੁੱਕੀ ਹੈ ਕਿ ਸੂਬੇ ਦੀ ਜਨਤਾ ਨੇ ਆਪਣਾ ਮਨ ਬਣਾ ਲਿਆ ਹੈ ਕਿ ਮੁੜ ਸੂਬੇ ਦੀ ਕਮਾਨ ਕਾਂਗਰਸ ਪਾਰਟੀ ਨੂੰ ਸੌਂਪੀ ਜਾਵੇ | ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਵਲੋਂ ਝੂਠੀ ਬਿਆਨਬਾਜ਼ੀ ਦਾ ਸਹਾਰਾ ਲਿਆ ਜਾ ਰਿਹਾ ਹੈ ਪਰ ਅਸਲੀਅਤ ਲੋਕਾਂ ਦੇ ਸਾਹਮਣੇ ਹੈ ਤੇ ਲੋਕ ਪਿਛਲੀਆਂ ਚੋਣਾਂ ਵਾਂਗ ਇਸ ਵਾਰ ਵੀ ਅਕਾਲੀ ਦਲ ਨੂੰ ਮੂੰਹ ਨਹੀਂ ਲਗਾਉਣਗੇ | ਇਸ ਮੌਕੇ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਦੀਪਕ ਅਰੋੜਾ ਇਲੈਕਟ੍ਰੋਨਿਕ ਵਾਲੇ, ਨਗਰ ਕੌਂਸਲ ਰਮਦਾਸ ਅਤੇ ਬਲਾਕ ਕਾਂਗਰਸ ਪ੍ਰਧਾਨ ਗੁਰਪਾਲ ਸਿੰਘ ਸਿੰਧੀ ਰਮਦਾਸ, ਸ਼ੂਗਰ ਮਿੱਲ ਭਲਾ ਪਿੰਡ ਦੇ ਚੇਅਰਮੈਨ ਸਰਪੰਚ ਦਲਜੀਤ ਸਿੰਘ ਸੋਨੂੰ ਰਾਏਪੁਰ, ਕੌਂਸਲਰ ਗੁਰਦੇਵ ਸਿੰਘ ਨਿੱਝਰ, ਯੂਥ ਕਾਂਗਰਸ ਹਲਕਾ ਅਜਨਾਲਾ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਰੰਗਦੇਵ, ਜਗਜੀਤ ਸਿੰਘ ਨਿੱਝਰ, ਸਰਪੰਚ ਹਰਪਾਲ ਸਿੰਘ ਹਾਸ਼ਮਪੁਰਾ, ਪ੍ਰਧਾਨ ਦੀਪਕ ਚੈਨਪੁਰੀਆ, ਜੁਗਰਾਜ ਸਿੰਘ ਰਿਆੜ, ਹਰਪਾਲ ਸਿੰਘ ਗਗਨ ਢਿੱਲੋਂ, ਗੁਰਨਾਮ ਸਿੰਘ ਕਮੀਰਪੁਰਾ, ਸਰਪੰਚ ਹਰਪ੍ਰੀਤ ਸਿੰਘ ਹੈਪੀ ਗੁੱਝਾਪੀਰ, ਕੌਂਸਲਰ ਅਵਿਨਾਸ਼ ਮਸੀਹ, ਐਡਵੋਕੇਟ ਸੁਨੀਲਪਾਲ ਸਿੰਘ ਅਜਨਾਲਾ, ਹਰਮਨ ਢਿੱਲੋਂ ਫੁੱਲੇਚੱਕ, ਸਰਪੰਚ ਮਿਹਰ ਸਿੰਘ ਬਿਕਰਾਊਰ, ਸਰਪੰਚ ਰਣਜੀਤ ਸਿੰਘ ਅਵਾਣ, ਵਿਸ਼ਾਲ ਕਾਠੀਆ ਰਮਦਾਸ, ਯੂਥ ਆਗੂ ਨਵਤੇਜ ਸਿੰਘ ਕੋਟਲੀ, ਗੁਰਭੇਜ ਸਿੰਘ ਗੋਲਡੀ ਚਮਿਆਰੀ, ਅਜੇਪਾਲ ਸਿੰਘ ਅਨੈਤਪੁਰਾ ਅਤੇ ਸਰਪੰਚ ਮਨਮੋਹਣ ਸਿੰਘ ਦਿਆਲਪੁਰਾ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਵਿਧਾਇਕ ਭਲਾਈਪੁਰ ਦੇ ਸੁਨੇਹੇ 'ਤੇ ਹੋਰਨਾਂ ਸਖਸ਼ੀਅਤਾਂ ਸਮੇਤ 145 ਸਰਪੰਚਾਂ 'ਚੋਂ 132 ਨੇ ਕੀਤੀ ਸ਼ਿਰਕਤ

ਰਈਆ, 5 ਦਸੰਬਰ (ਸ਼ਰਨਬੀਰ ਸਿੰਘ ਕੰਗ)-ਸੂਬੇ 'ਚ ਆ ਰਹੀਆਂ ਚੋਣਾਂ ਨੂੰ ਲੈ ਕੇ ਰਾਜਸੀ ਸਰਗਰਮੀਆਂ ਵੀ ਤੇਜ਼ ਹੋ ਗਈਆਂ ਹਨ | ਇਸੇ ਕੜੀ ਤਹਿਤ ਅੱਜ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਗ੍ਰਹਿ ਵਿਖੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਮੂਹ ਚੇਅਰਮੈਨਾਂ, ਜ਼ਿਲ੍ਹਾ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਖਰੜ ਵਿਖੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੱਲ੍ਹ

ਮਜੀਠਾ, 5 ਦਸੰਬਰ (ਸਹਿਮੀ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਬਲਾਕ ਮਜੀਠਾ ਦੇ ਪ੍ਰਧਾਨ ਹਰਪਾਲ ਸਿੰਘ ਚੰਦੀ ਨਾਗਕਲਾਂ, ਮੀਤ ਪ੍ਰਧਾਨ ਨਵਜੋਤ ਭੰਗਾਲੀ ਤੇ ਜਨਰਲ ਸਕੱਤਰ ਰਾਮ ਧਾਲੀਵਾਲ ਨਾਗਕਲਾਂ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ 7 ਦਸੰਬਰ ਨੂੰ ਖਰੜ ...

ਪੂਰੀ ਖ਼ਬਰ »

ਲੋਕਾਂ 'ਚ ਸਮਾਜਿਕ ਚੇਤਨਤਾ ਪੈਦਾ ਕਰਨ ਲਈ ਐਡਵੋਕੇਟ ਮਦਾਨ ਵਲੋਂ ਮੀਟਿੰਗਾਂ

ਜਗਦੇਵ ਕਲਾਂ, 5 ਦਸੰਬਰ (ਸ਼ਰਨਜੀਤ ਸਿੰਘ ਗਿੱਲ)-ਅਜਨਾਲਾ ਹਲਕੇ ਦੇ ਨੌਜਵਾਨਾਂ ਰਾਹੀਂ ਸਹੀ ਦਿਸ਼ਾ ਪ੍ਰਦਾਨ ਕਰਨ ਲਈ, ਲੋਕਾਂ ਨੂੰ ਸਮਾਜਿਕ ਲਾਮਬੰਦੀ ਤਹਿਤ ਚੇਤਨਾਂ ਪੈਦਾ ਕਰਨ ਦੇ ਮਕਸਦ ਨਾਲ ਹਰ ਪਿੰਡ ਵਿਚ ਯੂਥ ਕਲੱਬਾਂ ਦਾ ਗਠਨ ਕਰਕੇ ਤੇ ਪੁਰਾਣੇ ਕਲੱਬਾਂ ਨੂੰ ਮੁੜ ...

ਪੂਰੀ ਖ਼ਬਰ »

ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਬਾਬਾ ਬਕਾਲਾ ਸਾਹਿਬ, 5 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇਤਿਹਾਸਕ ਨਗਰ ਵਿਖੇ ਸਥਿਤ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਹੈੱਡਕੁਆਟਰ ਗੁਰਦੁਆਰਾ 6ਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀਮਾਤਾ ਗੰਗਾ ਜੀ ਚੈਰੀਟੇਬਲ ਸੁਸਾਇਟੀ ਬਾਬਾ ਬਕਾਲਾ ...

ਪੂਰੀ ਖ਼ਬਰ »

ਪਿੰਡ ਜੋਧੇ ਵਿਚ ਅੱਖਾਂ ਦੇ ਮੁਫ਼ਤ ਚੈੱਕਅਪ ਕੈਂਪ ਦੌਰਾਨ 90 ਮਰੀਜ਼ਾਂ ਦੀ ਹੋਈ ਜਾਂਚ

ਬਿਆਸ, 5 ਦਸੰਬਰ (ਪਰਮਜੀਤ ਸਿੰਘ ਰੱਖੜਾ)-ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੇ ਸਿਹਤ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵਲੋਂ ਚਲਾਈ ਮੋਤੀਆ ਮੁਕਤ ਪੰਜਾਬ ਮੁਹਿੰਮ ਦੇ ਤਹਿਤ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਐੱਸ. ਐੱਮ. ਓ. ਡਾ: ਨੀਰਜ ਭਾਟੀਆ ਦੀ ਅਗਵਾਈ ...

ਪੂਰੀ ਖ਼ਬਰ »

ਮਜੀਠਾ ਦੇ ਵਾਰਡ ਨੰਬਰ 2 ਦੇ ਲਾਭਪਾਤਰੀਆਂ ਨੂੰ ਪੈਨਸ਼ਨ ਸਰਟੀਫਿਕੇਟ ਵੰਡੇ

ਮਜੀਠਾ, 5 ਦਸੰਬਰ (ਮਨਿੰਦਰ ਸਿੰਘ ਸੋਖੀ)-ਪੰਜਾਬ ਸਰਕਾਰ ਨੇ ਜਿਹੜੇ ਵਾਅਦੇ ਸੂਬੇ ਦੇ ਲੋਕਾਂ ਨਾਲ ਕੀਤੇ ਸਨ ਉਹ ਇੰਨ੍ਹ-ਬਿੰਨ੍ਹ ਪੂਰੇ ਕੀਤੇ ਜਾ ਰਹੇ ਹਨ | ਕਸਬਾ ਮਜੀਠਾ ਵਾਰਡ ਨੰਬਰ 2 ਦੇ ਬੱੁਢਾਪਾ, ਵਿਧਵਾ ਅਤੇ ਅੰਗਹੀਣ ਲਾਭਪਾਤਰੀਆਂ ਨੂੰ ਵਾਰਡ ਦੇ ਸਾਬਕਾ ਕੌਂਸਲਰ ...

ਪੂਰੀ ਖ਼ਬਰ »

ਐੱਸ. ਐੱਲ. ਏ. ਯੂਨੀਅਨ ਵਲੋਂ 8 ਨੂੰ ਖਰੜ ਵਿਖੇ ਮਹਾਂ ਰੈਲੀ-ਪ੍ਰਧਾਨ ਪਤਵੰਤ ਸਿੰਘ

ਟਾਂਗਰਾ, 5 ਦਸੰਬਰ (ਹਰਜਿੰਦਰ ਸਿੰਘ ਕਲੇਰ)-ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਨਾਨ-ਟੀਚਿੰਗ ਐੱਸ. ਐੱਲ. ਏ. ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਪਤਵੰਤ ਸਿੰਘ ਤਿੰਮੋਵਾਲ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ | ਮੀਟਿੰਗ 'ਚ ਵਿਚਾਰ ...

ਪੂਰੀ ਖ਼ਬਰ »

ਅਸਲ੍ਹਾ ਧਾਰਕ ਆਪਣਾ ਅਸਲਾ ਛੇਤੀ ਤੋਂ ਛੇਤੀ ਜਮ੍ਹਾਂ ਕਰਾਉਣ-ਐੱਸ.ਐੱਚ.ਓ. ਮਜੀਠਾ

ਮਜੀਠਾ, 5 ਦਸੰਬਰ (ਜਗਤਾਰ ਸਿੰਘ ਸਹਿਮੀ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆ ਰਹੀਆਂ 2022 ਦੀਆਂ ਵਿਧਾਨ ਸਭਾ ਚੋਣਾ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਕਰਾਉਣ ਲਈ ਸਖ਼ਤੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਚੱਲਦਿਆਂ ਡਿਪਟੀ ਕਮਿਸ਼ਨਰ ਅੰਮਿ੍ਤਸਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ...

ਪੂਰੀ ਖ਼ਬਰ »

ਕਾਂਗਰਸ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਦਾ ਵਿਕਾਸ ਨਹੀਂ ਵਿਨਾਸ਼ ਕੀਤਾ ਹੈ-ਅਕਾਲੀ ਆਗੂ

ਗੱਗੋਮਾਹਲ, 5 ਦਸੰਬਰ (ਬਲਵਿੰਦਰ ਸਿੰਘ ਸੰਧੂ)-ਕਾਂਗਰਸ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਦਾ ਵਿਕਾਸ ਨਹੀਂ ਵਿਨਾਸ਼ ਕੀਤਾ ਹੈ, ਕਾਂਗਰਸ ਦੇ ਰਾਜ ਵਿਚ ਨਸ਼ਿਆਂ ਦਾ ਬੋਲਬਾਲਾ ਹੈ ਤੇ ਨੌਜਵਾਨ ਪੀੜੀ ਨਸ਼ਿਆਂ ਦੀ ਗਿ੍ਫਤ ਵਿਚ ਫਸ ਕੇ ਆਪਣੀ ਜੀਵਨ ਲੀਲਾ ...

ਪੂਰੀ ਖ਼ਬਰ »

ਹਲਕਾ ਮਜੀਠਾ ਦੀ ਕਮਾਂਡ ਜੱਗਾ ਮਜੀਠੀਆ ਦੇ ਹੱਥਾਂ ਵਿਚ ਸੁਰੱਖਿਅਤ : ਲਾਲੀ ਢਿੰਗਨੰਗਲ

ਜੈਂਤੀਪੁਰ, 5 ਦਸੰਬਰ (ਭੁਪਿੰਦਰ ਸਿੰਘ ਗਿੱਲ)-ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਅਤੇ ਹਲਕਾ ਮਜੀਠਾ ਦੇ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਹੀ ਕਾਂਗਰਸ ਦੀ ਪਾਰਟੀ ਦੀ ਸੀਟ ਜਿੱਤ ਕੇ ਵਿਧਾਨ ਸਭਾ ਵਿਚ ਪਹੁੰਚਣ ਦਾ ਦਮ ਰੱਖਦੇ ਹਨ ਤੇ ਹਲਕਾ ਮਜੀਠਾ ਦੀ ਕਮਾਂਡ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਕਿਸਾਨੀ ਸੰਘਰਸ਼ ਦੀ ਜਿੱਤ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਬਾਬਾ ਬਕਾਲਾ ਸਾਹਿਬ, 5 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪਿਛਲੇ 36 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਜੁਟੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਕਿਸਾਨੀ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼:- ਦਰਸ਼ਨ ਕੌਰ ਨਿੱਝਰ

ਰਈਆ-ਦਰਸ਼ਨ ਕੌਰ ਦਾ ਜਨਮ 10-7-52 ਨੂੰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨੌਰੰਗਾਬਾਦ ਵਿਖੇ ਤੇਜਾ ਸਿੰਘ ਦੇ ਘਰ ਬੀਬੀ ਗੁਰਦੀਪ ਕੌਰ ਦੀ ਕੁਖੋਂ ਹੋਇਆ | ਉਨ੍ਹਾਂ ਨੇ ਮੱੁਢਲੀ ਪੜ੍ਹਾਈ ਪਿੰਡ ਦੇ ਸਕੂਲ ਵਿਚੋਂ ਪ੍ਰਾਪਤ ਕੀਤੀ | 1970 ਵਿਚ 'ਆਪ' ਦੀ ਸ਼ਾਦੀ ਅੰਮਿ੍ਤਸਰ ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਜੋਧ ਸਿੰਘ ਸਮਰਾ ਸ਼੍ਰੋਮਣੀ ਕਮੇਟੀ ਦੇ ਅਗਜ਼ੈਕਟਿਵ ਕਮੇਟੀ ਮੈਂਬਰ ਬਣਨ ਉਪਰੰਤ ਜੱਦੀ ਪਿੰਡ ਪੁੱਜਣ 'ਤੇ ਸਵਾਗਤ

ਮਜੀਠਾ, 5 ਦਸੰਬਰ (ਮਨਿੰਦਰ ਸਿੰਘ ਸੋਖੀ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਕਾਰਜਕਾਰਨੀ ਕਮੇਟੀ ਦੀ ਹੋਈ ਚੋਣ ਦੌਰਾਨ ਹਲਕਾ ਮਜੀਠਾ ਦੇ ਜੋਧ ਸਿੰਘ ਸਮਰਾ ਨੂੰ ਸਰਬ ਸੰਮਤੀ ਨਾਲ ਅਗਜ਼ੈਕਟਿਵ ਕਮੇਟੀ ਦਾ ਮੈਂਬਰ ਚੁਣੇ ਜਾਣ ਨਾਲ ਮਜੀਠਾ ਤੇ ਲਾਗਲੇ ਪਿੰਡਾਂ ਵਿਚ ਉਨ੍ਹਾਂ ...

ਪੂਰੀ ਖ਼ਬਰ »

ਅਗਾਮੀ ਵਿਧਾਨ ਸਭਾ ਚੋਣਾਂ 'ਚ ਯੂਥ ਵਰਕਰ ਅਹਿਮ ਭੂਮਿਕਾ ਨਿਭਾਉਣਗੇ-ਕੰਵਰਪ੍ਰਤਾਪ ਅਜਨਾਲਾ

ਜਗਦੇਵ ਕਲਾਂ, 5 ਦਸੰਬਰ (ਸ਼ਰਨਜੀਤ ਸਿੰਘ ਗਿੱਲ)-ਅਗਾਮੀ ਵਿਧਾਨ ਸਭਾ ਚੋਣਾਂ ਵਿਚ ਯੂਥ ਕਾਂਗਰਸੀ ਵਰਕਰ ਅਹਿਮ ਭੂਮਿਕਾ ਨਿਭਾਉਣਗੇ | ਇਹ ਪ੍ਰਗਟਾਵਾ ਹਲਕਾ ਅਜਨਾਲਾ ਦੇ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਚੱਕ ਸਿਕੰਦਰ ਵਿਖੇ ਯੂਥ ...

ਪੂਰੀ ਖ਼ਬਰ »

ਸ਼ਹੀਦੀ ਪੁਰਬ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ ਦਾ ਭਰਵਾਂ ਸਵਾਗਤ

ਬਾਬਾ ਬਕਾਲਾ ਸਾਹਿਬ, 5 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਪਿੰਡ ਖੱਬੇ ਡੋਗਰਾਂ (ਤਰਨ ਤਾਰਨ) ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸਦਾ ...

ਪੂਰੀ ਖ਼ਬਰ »

ਅਗਾਮੀ ਚੋਣਾਂ ਦੇ ਮੱਦੇਨਜ਼ਰ 'ਆਪ' ਨੇ ਪੇਂਡੂ ਤੇ ਸ਼ਹਿਰੀ ਵਾਰਡ ਪੱਧਰੀ ਇਕਾਈਆਂ 'ਚ ਨਵੀਂ ਰੂਹ ਫ਼ੂਕਣ ਲਈ ਧਾਲੀਵਾਲ ਦੀ ਅਗਵਾਈ 'ਚ ਕੀਤੀਆਂ ਮੀਟਿੰਗਾਂ

ਅਜਨਾਲਾ, 5 ਦਸੰਬਰ (ਐਸ. ਪ੍ਰਸ਼ੋਤਮ)-ਆਮ ਆਦਮੀ ਪਾਰਟੀ ਵਲੋਂ ਅਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਪੇਂਡੂ ਤੇ ਵਾਰਡ ਪੱਧਰ ਦੀਆਂ ਇਕਾਈਆਂ ਦੇ ਵਲੰਟੀਅਰਾਂ 'ਚ ਰੂਹ ਫੂਕਣ ਲਈ ਤੇ ਵੋਟਰਾਂ ਨੂੰ 'ਆਪ' ਦੇ ਹੱਕ 'ਚ ਲਾਮਬੰਦ ਕਰਨ ਲਈ ਭੱਖਾ ਤਾਰਾ ਸਿੰਘ ਵਾਰਡ ਨੰ: 10 , ਬਰਲਾਸ, ...

ਪੂਰੀ ਖ਼ਬਰ »

ਪੋਲਿੰਗ ਅਧਿਕਾਰੀਆਂ ਵਲੋਂ ਮਜੀਠਾ ਦੇ ਵੱਖ-ਵੱਖ ਪੋਿਲੰਗ ਬੂਥਾਂ 'ਤੇ ਵੋਟਰਾਂ ਨੂੰ ਵੀ. ਵੀ. ਪੈਟ ਮਸ਼ੀਨਾਂ ਰਾਹੀਂ ਵੋਟਾਂ ਪਾਉਣ ਦੀ ਵਿਧੀ ਤੋਂ ਜਾਣੂੰ ਕਰਾਇਆ

ਮਜੀਠਾ, 5 ਦਸੰਬਰ (ਮਨਿੰਦਰ ਸਿੰਘ ਸੋਖੀ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਦੀਆਂ ਪਾਰਦਰਸ਼ੀ ਅਤੇ ਆਜ਼ਾਦਾਨਾਂ ਤਰੀਕੇ ਨਾਲ ਚੋਣਾਂ ਕਰਾਉਣ ਦੇ ਮਕਸਦ ਨਾਲ ਸੂਬੇ ਵਿਚ ਵੋਟਰਾਂ ਨੂੰ ਵੋਟਾਂ ਪਾਉਣ ...

ਪੂਰੀ ਖ਼ਬਰ »

ਭਾਜਪਾ ਅਗਾਮੀ 2022 ਪੰਜਾਬ ਚੋਣਾਂ ਲੜਣ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ-ਬਾਊ ਪ੍ਰਾਸ਼ਰ

ਅਜਨਾਲਾ, 5 ਦਸੰਬਰ (ਐਸ. ਪ੍ਰਸ਼ੋਤਮ)-ਅੱਜ ਹਲਕਾ ਅਜਨਾਲਾ ਦੇ ਪਿੰਡਾਂ 'ਚ ਬੂਥ ਪੱਧਰ ਤੇ ਭਾਜਪਾ ਦੀ ਮਜਬੂਤੀ ਅਤੇ ਅਗਾਮੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਸਰਹੱਦੀ ਪਿੰਡ ਸਾਹੋਵਾਲ ਦੀਆਂ ਛੰਨਾ ਆਦਿ ਪਿੰਡਾਂ 'ਚ ਕਰਵਾਈਆਂ ਗਈਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਪੈਨਸ਼ਨਰਾਂ ਵਲੋਂ ਚੰਨੀ ਸਰਕਾਰ ਤੇ ਸਟੇਟ ਬੈਂਕ ਅਜਨਾਲਾ ਵਿਰੁੱਧ ਸੂਬਾ ਆਗੂ ਪਿ੍ੰ: ਵਾਸਦੇਵ ਦੀ ਅਗਵਾਈ 'ਚ ਪ੍ਰਦਰਸ਼ਨ

ਅਜਨਾਲਾ, 5 ਦਸੰਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਪੰਜਾਬ ਸਟੇਟ ਪੈਨਸ਼ਨਰਜ਼ ਤੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਪਿ੍ੰ: ਵਾਸਦੇਵ ਸ਼ਰਮਾ ਦੀ ਅਗਵਾਈ 'ਚ ਤਹਿਸੀਲ ਭਰ ਦੇ ਪੈਨਸ਼ਨਰਾਂ ਨੇ ਸੂਬਾ ਚੰਨੀ ਸਰਕਾਰ ਵਲੋਂ ਐਸੋਸੀਏਸ਼ਨ ਦੀਆਂ ...

ਪੂਰੀ ਖ਼ਬਰ »

ਆਜ਼ਾਦੀ ਦੇ ਕਰੀਬ 74 ਸਾਲ ਬੀਤ ਜਾਣ ਪਿਛੋਂ ਵੀ ਆਪਣੇ ਖੇਤਾਂ ਤੇ ਘਰਾਂ ਤੱਕ ਪਹੁੰਚਣ ਤੋਂ ਅਸਮਰੱਥ ਹਨ ਪਿੰਡ ਨੰਗਲ ਸੋਹਲ ਦੇ ਨੌਮਣੀ ਪਾਰ ਵੱਸਦੇ ਲੋਕ

ਗੱਗੋਮਾਹਲ, 5 ਦਸੰਬਰ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਪਿੰਡ ਨੰਗਲ ਸੋਹਲ ਦੀ ਦੋ ਤਿਹਾਈ ਹਿੱਸੇ ਦੀ ਅਬਾਦੀ ਦੇ ਨੌਮਣੀ ਨਾਲੇ ਤੋਂ ਪਾਰ ਵੱਸਦੇ ਲੋਕ ਆਜ਼ਾਦੀ ਦੇ ਕਰੀਬ 8 ਦਹਾਕੇ ਬੀਤ ਜਾਣ ਮਗਰੋਂ ਵੀ ਪਿੰਡ ਨਾਲ ਸਿੱਧੇ ਤੌਰ 'ਤੇ ਨਹੀਂ ਜੁੜ ਸਕੇ | ਪਿੰਡ ਦੇ ਇਨ੍ਹਾਂ ...

ਪੂਰੀ ਖ਼ਬਰ »

ਵੱਖ-ਵੱਖ ਪਿੰਡਾਂ ਦੇ ਮੁਹਤਬਰਾਂ ਨੇ ਸ਼੍ਰੋਮਣੀ ਕਮੇਟੀ ਦੀ ਅਗਜ਼ੈਕਟਿਵ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੂੰ ਕੀਤਾ ਸਨਮਾਨਿਤ

ਮਜੀਠਾ, 5 ਦਸੰਬਰ (ਮਨਿੰਦਰ ਸਿੰਘ ਸੋਖੀ)-ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੀਤੇ ਦਿਨੀਂ ਹੋਈ ਚੋਣ ਵਿਚ ਗੁਰੂ ਕਾ ਬਾਗ ਹਲਕਾ ਤੋਂ ਮੈਂਬਰ ਚੁਣੇ ਗਏ ਜੋਧ ਸਿੰਘ ਸਮਰਾ ਨੂੰ ਸਰਬ ਸੰਮਤੀ ਨਾਲ ਅੰਤਿ੍ਗ ...

ਪੂਰੀ ਖ਼ਬਰ »

ਮਹਿਲਾ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਣੀ ਸੋਢੀ ਵਾਲਮੀਕਿ ਤੀਰਥ ਵਿਖੇ ਹੋਏ ਨਤਮਸਤਕ

ਰਾਮ ਤੀਰਥ, 5 ਦਸੰਬਰ (ਧਰਵਿੰਦਰ ਸਿੰਘ ਔਲਖ)-ਫਗਵਾੜਾ ਤੋਂ ਬਲਵੀਰ ਕੌਰ ਰਾਣੀ ਸੋਢੀ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਬਣਨ ਉਪਰੰਤ ਸ਼ੁਕਰਾਨੇ ਵਜੋਂ ਨਤਮਸਤਕ ਹੋਣ ਲਈ ਭਗਵਾਨ ਵਾਲਮੀਕ ਤੀਰਥ ਵਿਖੇ ਪਹੁੰਚੇ, ਜਿੱਥੇ ਮੰਦਰ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਅਸਲ੍ਹਾ ਧਾਰਕ ਵਿਅਕਤੀ ਆਪਣੇ ਲਾਇਸੈਂਸੀ ਹਥਿਆਰ ਜਲਦ ਜਮ੍ਹਾਂ ਕਰਵਾਉਣ-ਥਾਣਾ ਮੁਖੀ ਚਾਟੀਵਿੰਡ

ਚੱਬਾ, 5 ਦਸੰਬਰ (ਜੱਸਾ ਅਨਜਾਣ)-2022 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਥਾਣਾ ਚਾਟੀਵਿੰਡ ਦੇ ਮੁਖੀ ਹਰਚੰਦ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਵਲੋਂ ...

ਪੂਰੀ ਖ਼ਬਰ »

ਬੋਨੀ ਅਜਨਾਲਾ ਦਾ ਪਿੰਡ ਘੋਨੇਵਾਹਲਾ ਵਿਖੇ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ

ਰਮਦਾਸ, 5 ਦਸੰਬਰ (ਜਸਵੰਤ ਸਿੰਘ ਵਾਹਲਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਸ: ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਪਿੰਡ ਘੋਨੇਵਾਹਲਾ ਵਿਖੇ ਇਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੌਣੇ 5 ਸਾਲ ਸਾਬਕਾ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

ਦਿਲਰੋਜ ਨੂੰ ਇਨਸਾਫ਼ ਦਿਵਾਉਣ ਲਈ ਜੰਡਿਆਲਾ ਗੁਰੂ ਸ਼ਹਿਰ ਵਿਖੇ ਦੁਕਾਨਦਾਰਾਂ ਵਲੋਂ ਮੋਮਬੱਤੀ ਮਾਰਚ

ਜੰਡਿਆਲਾ ਗੁਰੂ, 5 ਦਸੰਬਰ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਸ਼ਹਿਰ ਵਿਖੇ ਅੱਜ ਦੁਕਾਨਦਾਰਾਂ ਵਲੋਂ ਦਿਲਰੋਜ ਨੂੰ ਇਨਸਾਫ਼ ਦਿਵਾਉਣ ਲਈ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿਚ ਕੈਂਡਲ ਮਾਰਚ ਕੀਤਾ ਗਿਆ | ਇਸ ਕੈਂਡਲ ਮਾਰਚ ਵਿਚ ਦੁਕਾਨਦਾਰਾਂ ਨੇ 'ਜਸਟਿਸ ਫੋਰ ...

ਪੂਰੀ ਖ਼ਬਰ »

ਸਰਹੱਦੀ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚੋਂ ਕਿਸਾਨਾਂ ਦੇ ਜਥੇ ਸਿੰਘੂ ਬਾਰਡਰ ਦਿੱਲੀ ਲਈ ਰਵਾਨਾ

ਬੱਚੀਵਿੰਡ, 5 ਦਸੰਬਰ (ਬਲਦੇਵ ਸਿੰਘ ਕੰਬੋ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਤਿੰਨੇ ਵਿਵਾਦਤ ਕਾਨੂੰਨ ਵਾਪਸ ਲੈਣ ਉਪਰੰਤ ਵੀ ਕਿਸਾਨ ਅੰਦੋਲਨ ਬਰਕਰਾਰ ਹੈ | ਇਸ ਤਹਿਤ ਹੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪਿੰਡ ਬੱਚੀਵਿੰਡ, ਸਾਰੰਗੜਾ, ਕੱਕੜ ...

ਪੂਰੀ ਖ਼ਬਰ »

ਤੇਰਾ ਆਸਰਾ ਸੇਵਾ ਸੁਸਾਇਟੀ ਨੇ ਗੁੱਜਰ ਪਰਿਵਾਰ ਕੋਲ ਮਜ਼ਦੂਰੀ ਕਰ ਰਹੇ ਲੜਕੇ ਨੂੰ ਪੁਲਿਸ ਦੀ ਮਦਦ ਨਾਲ ਪਰਿਵਾਰ ਨੂੰ ਮਿਲਾਇਆ

ਜੰਡਿਆਲਾ ਗੁਰੂ, 5 ਦਸੰਬਰ (ਰਣਜੀਤ ਸਿੰਘ ਜੋਸਨ)-'ਤੇਰਾ ਆਸਰਾ ਸੇਵਾ ਸੁਸਾਇਟੀ ਵੇਰਕਾ' ਨੂੰ ਮਿਲੀ ਇਕ ਜਾਣਕਾਰੀ ਤੇ ਇਕ ਲੜਕਾ ਜਿਸ ਕੋਲੋਂ ਗੁੱਜਰ ਪਰਿਵਾਰ ਮਜ਼ਦੂਰੀ ਕਰਵਾ ਰਿਹਾ ਸੀ, ਨੂੰ ਜੰਡਿਆਲਾ ਗੁਰੂ ਪੁਲਿਸ ਦੀ ਮਦਦ ਨਾਲ ਛੁਡਵਾ ਕੇ ਉਨ੍ਹਾਂ ਦੇ ਪਰਿਵਾਰ ਨਾਲ ...

ਪੂਰੀ ਖ਼ਬਰ »

ਹਲਕਾ ਬਾਬਾ ਬਕਾਲਾ ਸਾਹਿਬ ਦੇ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਜਲਾਉਸਮਾ ਦੇ ਹੱਕ ਵਿਚ ਸ਼ਕਤੀ ਪ੍ਰਦਰਸ਼ਨ

ਰਈਆ, 5 ਦਸੰਬਰ (ਸ਼ਰਨਬੀਰ ਸਿੰਘ ਕੰਗ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਅਜੇ ਤੱਕ ਉਮੀਦਵਾਰ ਨਾ ਐਲਾਨੇ ਜਾਣ ਨੂੰ ਲੈ ਕੇ ਹਲਕੇ ਦੇ ਸੀਨੀਅਰ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਅੱਜ ਅਨਾਜ ਮੰਡੀ ਰਈਆ ਵਿਖੇ ਇਕੱਠ ਕੀਤਾ ਗਿਆ ...

ਪੂਰੀ ਖ਼ਬਰ »

2022 ਦੀਆਂ ਚੋਣਾਂ ਵਿਚ ਵਿਰੋਧੀ ਕਾਂਗਰਸੀ ਉਮੀਦਵਾਰਾਂ ਅੱਗੇ ਟਿਕ ਨਹੀਂ ਸਕਣਗੇ-ਕੰਵਰਪ੍ਰਤਾਪ ਸਿੰਘ ਅਜਨਾਲਾ

ਅਜਨਾਲਾ, 5 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ ਤੇ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਵਲੋਂ ਹਲਕੇ ਅੰਦਰ ਚਲਾਈ ਜਾ ...

ਪੂਰੀ ਖ਼ਬਰ »

ਵਿਧਾਨ ਸਭਾ ਚੋਣਾਂ ਵਿਚ ਯੂਥ ਕਾਂਗਰਸ ਪਾਰਟੀ ਦੀ ਜਿੱਤ ਲਈ ਅਹਿਮ ਰੋਲ ਨਿਭਾਏਗਾ-ਮਨਪ੍ਰੀਤ ਸਿੰਘ ਸਾਰੰਗਦੇਵ

ਅਜਨਾਲਾ, 5 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਜਿੱਤ ਲਈ ਯੂਥ ਅਹਿਮ ਰੋਲ ਨਿਭਾਏਗਾ | ਇਹ ਪ੍ਰਗਟਾਵਾ ਯੂਥ ਕਾਂਗਰਸ ਹਲਕਾ ਅਜਨਾਲਾ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਰੰਗਦੇਵ ਨੇ ਵਿਧਾਇਕ ਹਰਪ੍ਰਤਾਪ ਸਿੰਘ ...

ਪੂਰੀ ਖ਼ਬਰ »

ਨਵੰਬਰ 1984 ਦੇ ਸਿੱਖ ਦੰਗਾ ਪੀੜਤ ਪਰਿਵਾਰ ਸੰਘਰਸ਼ ਕਮੇਟੀ ਦੀ ਹੋਈ ਅਹਿਮ ਮੀਟਿੰਗ

ਬਾਬਾ ਬਕਾਲਾ ਸਾਹਿਬ, 5 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਨਵੰਬਰ 1984 ਦੇ ਸਿੱਖ ਦੰਗਾ ਪੀੜਤ ਪਰਿਵਾਰ ਸੰਘਰਸ਼ ਕਮੇਟੀ, ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਅਹਿਮ ਮਤਾ ਪਾਸ ਕਰਦਿਆਂ ਕਮੇਟੀ ...

ਪੂਰੀ ਖ਼ਬਰ »

ਪਿੰਡ ਮੁੱਛਲ ਵਿਖੇ ਧਾਰਮਿਕ ਸਮਾਗਮ ਕਰਵਾਇਆ

ਟਾਂਗਰਾ, 5 ਦਸੰਬਰ (ਹਰਜਿੰਦਰ ਸਿੰਘ ਕਲੇਰ)-ਪਿੰਡ ਮੁੱਛਲ ਦੇ ਗੁਰਦੁਆਰਾ ਸਾਹਿਬ ਕਰਨਾਲ ਵਾਲ਼ੇ ਵਿਖੇ ਮੁੱਖ ਸੇਵਾਦਾਰ ਬਾਬਾ ਜਗੀਰ ਸਿੰਘ ਦੀ ਅਗਵਾਈ ਹੇਠ ਧਾਰਮਕ ਸਮਾਗਮ ਕਰਵਾਇਆ ਗਿਆ | ਇਸ ਧਾਰਮਿਕ ਸਮਾਗਮ 'ਚ ਇਲਾਕੇ ਭਰ ਦੀਆਂ ਸੰਗਤਾਂ ਵਲੋਂ ਵੱਡੀ ਗਿਣਤੀ ਵਿਚ ਗੁਰੂ ...

ਪੂਰੀ ਖ਼ਬਰ »

ਸਠਿਆਲਾ ਦੇ ਅਕਾਲੀ ਵਰਕਰਾਂ ਵਲੋਂ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਦੇ ਹੱਕ 'ਚ ਖੜ੍ਹਨ ਦਾ ਐਲਾਨ

ਸਠਿਆਲਾ, 5 ਦਸੰਬਰ (ਸਫਰੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਮੈਂਬਰ ਬਲਜੀਤ ਸਿੰਘ ਜਲਾਲ ਉਸਮਾਂ ਦੇ ਹੱਕ ਖੜ੍ਹੇ ਹਾਂ | ਇਹ ਪ੍ਰਗਟਾਵਾ ਸਰਕਲ ਪ੍ਰਧਾਨ ਬੂਟਾ ਸਿੰਘ ਸਠਿਆਲਾ ਤੇ ਯੂਥ ਅਕਾਲੀ ਦਲ (ਬ) ਦੇ ਸੀਨੀ: ਮੀਤ ਪ੍ਰਧਾਨ ਗੁਰਜਿੰਦਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX