ਤਾਜਾ ਖ਼ਬਰਾਂ


ਦਿੱਲੀ ਹਾਈਕੋਰਟ ਨੇ ਕਿਤਾਬ ਵਿਚ ਗੁਪਤ ਸੂਚਨਾਵਾਂ ਦਾ ਖ਼ੁਲਾਸਾ ਕਰਨ ਲਈ ਵੀ.ਕੇ. ਸਿੰਘ ਵਿਰੁੱਧ ਸੀ.ਬੀ.ਆਈ.ਦੇ ਕੇਸ ਨੂੰ ਰੱਦ ਕਰਨ ਤੋਂ ਕੀਤਾ ਇਨਕਾਰ
. . .  1 day ago
ਭਾਰਤ-ਚੀਨ ਸਰਹੱਦੀ ਮਾਮਲਿਆਂ 'ਤੇ ਸਲਾਹ-ਮਸ਼ਵਰੇ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ ਦੀ 27ਵੀਂ ਮੀਟਿੰਗ ਅੱਜ ਹੋਈ
. . .  1 day ago
ਪੁਲਿਸ ਨੇ ਸੀਆਰਪੀਐਫ ਤੇ ਝਾਰਖੰਡ ਜੈਗੁਆਰ ਨਾਲ ਇਕ ਸੰਯੁਕਤ ਆਪ੍ਰੇਸ਼ਨ ਚ ਨਕਸਲੀਆਂ ਦੁਆਰਾ ਲਗਾਏ ਗਏ ਸੱਤ ਆਈਈਡੀ ਕੀਤੇ ਬਰਾਮਦ
. . .  1 day ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮਣੀਪੁਰ ਦੇ ਮੋਰੇਹ ਵਿਚ ਕੁਕੀ ਅਤੇ ਹੋਰ ਭਾਈਚਾਰਿਆਂ ਦੇ ਵਫ਼ਦ ਨਾਲ ਕੀਤੀ ਮੁਲਾਕਾਤ
. . .  1 day ago
ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਵਿਸ਼ਾਖਾਪਟਨਮ ਵਿਖੇ ਆਯੋਜਿਤ ਸਮਾਰੋਹ ਦੌਰਾਨ ਬਹਾਦਰੀ ਤੇ ਵਿਲੱਖਣ ਸੇਵਾ ਪੁਰਸਕਾਰ ਕੀਤੇ ਪ੍ਰਦਾਨ
. . .  1 day ago
ਪੜ੍ਹੇ-ਲਿਖੇ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਮੁੱਖ ਮੰਤਰੀ ਨੇ ਅਸਤੀਫ਼ਾ ਦੇਣ ਲਈ ਕੀਤਾ ਮਜਬੂਰ - ਬਾਜਵਾ
. . .  1 day ago
ਚੰਡੀਗੜ੍ਹ ,31 ਮਈ -ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ‘ਆਪ’ ਪੰਜਾਬ ਸਭ ਤੋਂ ਗ਼ੈਰ -ਜਮਹੂਰੀ ਅਤੇ ਕੱਟੜਪੰਥੀ ਪਾਰਟੀ ਹੈ ਜਿਸ ਕੋਲ ਵੱਖੋ-ਵੱਖਰੇ ਵਿਚਾਰਾਂ ...
ਮਨੋਹਰ ਲਾਲ ਖੱਟਰ ਨੇ ਕਿਸਾਨਾਂ ਦੇ ਖ਼ਾਤਿਆਂ ਵਿਚ ਜਮਾ ਕਰਵਾਏ 181 ਕਰੋੜ ਰੁਪਏ
. . .  1 day ago
ਚੰਡੀਗੜ੍ਹ, 31 ਮਈ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮਾਰਚ-ਅਪ੍ਰੈਲ ਵਿਚ ਬੇਮੌਸਮੀ ਬਰਸਾਤ ਕਾਰਨ....
ਦੁਆਬੇ ਦਾ ਯੂਥ ਅਕਾਲੀ ਦਲ ਅਦਾਰਾ ‘ਅਜੀਤ’ ਨਾਲ ਚੱਟਾਨ ਵਾਂਗ ਖੜ੍ਹਾ -ਸੁਖਦੇਵ ਸਿੰਘ ਨਾਨਕਪੁਰ
. . .  1 day ago
ਸੁਲਤਾਨਪੁਰ ਲੋਧੀ, 31 ਮਈ (ਥਿੰਦ, ਹੈਪੀ, ਲਾਡੀ)- ਵਿਜੀਲੈਂਸ ਵਿਭਾਗ ਵਲੋਂ ਜਾਣਬੁੱਝ ਕੇ ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤੇ ਜਾਣ ਨਾਲ ਸੱਚ ਦੀ ਆਵਾਜ਼ ਨੂੰ.....
ਮੁਕੇਸ਼ ਤੇ ਨੀਤਾ ਅੰਬਾਨੀ ਮੁੜ ਬਣੇ ਦਾਦਾ-ਦਾਦੀ
. . .  1 day ago
ਮਹਾਰਾਸ਼ਟਰ, 31 ਮਈ- ਆਕਾਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਸ਼ਲੋਕਾ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਇਸ ਵਾਰ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ ਹੈ। ਦੱਸ ਦਈਏ ਕਿ ਦੋਵਾਂ ਦਾ ਇਕ ਬੇਟਾ....
ਵਿਜੀਲੈਂਸ ਵਲੋਂ ਡਾ. ਹਮਦਰਦ ਨੂੰ ਸੰਮਨ ਜਾਰੀ ਕਰਨੇ ਨਿੰਦਣਯੋਗ – ਰੂਬੀ ਸੋਢੀ
. . .  1 day ago
ਹਰਿਆਣਾ, 31 ਮਈ (ਹਰਮੇਲ ਸਿੰਘ ਖੱਖ)- ਸੂਬੇ ਦੀ ਮਾਨ ਵਲੋਂ ਆਪਣੀਆਂ ਨਕਾਮੀਆਂ ਛਪਾਉਣ ਤੇ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਤੋਂ ਪਾਸਾ ਵੱਟਿਆ ਜਾ ਰਿਹਾ ਹੈ ਪਰ ਨੂੰ ਉਜਾਗਰ ਕਰਨ ਵਾਲੇ ਅਦਾਰਾ.....
ਪੰਜਾਬ ਪੁਲਿਸ ਨੇ ‘ਓ. ਪੀ. ਐਸ. ਕਲੀਨ’ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਸ਼ੁਰੂ ਕੀਤੀ ਵੱਡੀ ਕਾਰਵਾਈ
. . .  1 day ago
ਚੰਡੀਗੜ੍ਹ, 31 ਮਈ- ਪੰਜਾਬ ਪੁਲਿਸ ਨੇ ਨਸ਼ਿਆਂ ਦੀ ਤਸਕਰੀ ਵਿਚ ਸ਼ਾਮਿਲ ਵਿਅਕਤੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੇ ਉਦੇਸ਼ ਨਾਲ ਰਾਜ ਵਿਆਪੀ ਮੁਹਿੰਮ ‘ਓ.ਪੀ.ਐਸ. ਕਲੀਨ’ ਸ਼ੁਰੂ.....
ਤੇਜ਼ ਹਥਿਆਰਾਂ ਨਾਲ ਕੀਤੇ ਹਮਲੇ ਵਿਚ ਇਕ ਦੀ ਮੌਤ
. . .  1 day ago
ਜੈਤੋ, 31 ਮਈ (ਗੁਰਚਰਨ ਸਿੰਘ ਗਾਬੜੀਆ)- ਨੇੜਲੇ ਪਿੰਡ ਢੈਪਈ ਵਿਖੇ ਕੁਝ ਵਿਅਕਤੀਆਂ ਵਲੋਂ ਤੇਜ਼ ਹਥਿਆਰਾਂ ਨਾਲ ਕੀਤੇ ਹਮਲੇ ਵਿਚ ਇਕ ਵਿਅਕਤੀ ਦੀ ਮੌਤ ’ਤੇ ਦੋ ਵਿਅਕਤੀਆਂ ਦੇ ਗੰਭੀਰ ਰੂਪ ਵਿਚ ਫੱਟੜ ਹੋਣ ਦਾ ਪਤਾ ਲੱਗਿਆ ਹੈ। ਸਥਾਨਕ ਪੁਲਿਸ ਨੂੰ ਸੂਚਨਾ ਮਿਲਦਿਆਂ.....
ਮੈਨੂੰ ਮਾਨਸਿਕ ਤੌਰ ’ਤੇ ਕੀਤਾ ਜਾ ਰਿਹਾ ਪਰੇਸ਼ਾਨ- ਚਰਨਜੀਤ ਸਿੰਘ ਚੰਨੀ
. . .  1 day ago
ਚੰਡੀਗੜ੍ਹ, 31 ਮਈ (ਦਵਿੰਦਰ ਸਿੰਘ)- ਪਿਛਲੇ ਸਵਾ ਸਾਲ ਤੋਂ ਜਦੋਂ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ....
ਬਿ੍ਜ ਭੂਸ਼ਣ ਸਿੰਘ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ’ਤੇ ਭਰੋਸਾ ਰੱਖਣ ਪਹਿਲਵਾਨ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 31 ਮਈ- ਡਬਲਯੂ.ਐਫ਼.ਆਈ. ਦੇ ਮੁਖੀ ਅਤੇ ਭਾਜਪਾ ਸੰਸਦ ਮੈਂਬਰ ਬਿ੍ਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਵਿਰੋਧ ਕਰ ਰਹੇ ਪਹਿਵਾਨਾਂ ਨੂੰ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਸਬਰ ਰੱਖਣ ਲਈ ਕਿਹਾ ਹੈ ਇਸ....
ਜੇਕਰ ਮੇਰੇ ’ਤੇ ਦੋਸ਼ ਸਾਬਤ ਹੋਏ ਤਾਂ ਮੈਂ ਆਪਣੇ ਆਪ ਨੂੰ ਫ਼ਾਂਸੀ ਲਗਾ ਲਵਾਂਗਾ- ਬਿ੍ਜ ਭੂਸ਼ਨ
. . .  1 day ago
ਨਵੀਂ ਦਿੱਲੀ, 31 ਮਈ- ਡਬਲਯੂ.ਐਫ਼.ਆਈ. ਦੇ ਮੁਖੀ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਮੇਰੇ ’ਤੇ ਇਕ ਵੀ ਦੋਸ਼ ਸਾਬਤ ਹੋ ਜਾਂਦਾ ਹੈ, ਤਾਂ ਮੈਂ ਆਪਣੇ ਆਪ....
ਆਪਣੀ ਪਹਿਲੀ ਵਿਦੇਸ਼ ਯਾਤਰਾ ’ਤੇ ਭਾਰਤ ਪਹੁੰਚੇ ਨਿਪਾਲ ਦੇ ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 31 ਮਈ- ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ....
ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਵਿਜੀਲੈਂਸ ਨੋਟਿਸ ਦੇ ਮੱਦੇਨਜ਼ਰ ਡੇਹਲੋਂ ਵਿਖੇ ਰੋਸ ਧਰਨਾ ਸ਼ੁਰੂ
. . .  1 day ago
ਡੇਹਲੋਂ,(ਲੁਧਿਆਣਾ) 31 ਮਈ (ਅੰਮ੍ਰਿਤਪਾਲ ਸਿੰਘ ਕੈਲੇ)- ਭਗਵੰਤ ਮਾਨ ਸਰਕਾਰ ਵਲੋਂ ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਵਿਜੀਲੈਂਸ ਨੋਟਿਸ ਭੇਜਣ ਦੇ ਰੋਸ ਵਜੋਂ ਜ਼ਿਲ੍ਹਾ.....
ਪੰਜਾਬ ਸਰਕਾਰ ਦੇ ਆਮ ਆਦਮੀ ਮੁਹੱਲਾ ਕਲੀਨਿਕ ’ਚ ਆਮ ਲੋਕਾਂ ਦੀ ਕੀਤੀ ਜਾ ਰਹੀ ਹੈ ਲੁੱਟ
. . .  1 day ago
ਮੰਡੀ ਘੁਬਾਇਆ, 31 ਮਈ (ਅਮਨ ਬਵੇਜਾ)- ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੀ ਮੰਡੀ ਘੁਬਾਇਆ ਦਾ ਆਮ ਆਦਮੀ ਮੁਹੱਲਾ ਕਲੀਨਿਕ ਆਮ ਲੋਕਾਂ ਦੀ ਲੁੱਟ ਦਾ ਕੇਂਦਰ ਬਣ ਗਿਆ ਹੈ। ਸਰਕਾਰ ਦੇ ਦਾਅਵੇ....
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰੀਖਿਆਵਾਂ ਕੇਂਦਰ ਬਦਲਣ ਨਾਲ ਵਿਦਿਆਰਥੀ ਪ੍ਰੇਸ਼ਾਨ
. . .  1 day ago
ਸਠਿਆਲਾ, 31 ਮਈ (ਸਫ਼ਰੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਪ੍ਰੀਖਿਆ ਕੇਂਦਰ ਦੂਰ ਦੂਰ ਬਦਲਣ ਨਾਲ ਵਿਦਿਆਰਥੀ ਪ੍ਰੇਸ਼ਾਨ ਨਜ਼ਰ ਆਏ ਹਨ। ਕਸਬਾ ਸਠਿਆਲਾ ਦੇ ਵਿਦਿਆਰਥੀਆਂ ਨੇ....
ਕੇਂਦਰੀਕ੍ਰਿਤ ਦਾਖ਼ਲਾ ਪੋਰਟਲ ਦੇ ਵਿਰੋਧ ਵਿਚ ਜੁਆਇੰਟ ਐਕਸ਼ਨ ਕਮੇਟੀ ਵਲੋਂ ਖ਼ਾਲਸਾ ਕਾਲਜ ਦੇ ਬਾਹਰ ਰੋਸ ਧਰਨਾ
. . .  1 day ago
ਅੰਮ੍ਰਿਤਸਰ , 31 ਮਈ (ਜਸਵੰਤ ਸਿੰਘ ਜੱਸ)- ਜੁਆਇੰਟ ਐਕਸ਼ਨ ਕਮੇਟੀ ਵਲੋਂ ਕੇਂਦਰੀਕ੍ਰਿਤ ਦਾਖ਼ਲਾ ਪੋਰਟਲ ਦੇ ਵਿਰੋਧ ਵਿਚ ਪ੍ਰਾਈਵੇਟ ਕਾਲਜਾਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਅੱਜ ਖ਼ਾਲਸਾ ਕਾਲਜ ਗਵਰਨਿੰਗ....
ਉੱਚ ਸਿੱਖਿਆ ਵਿਭਾਗ ਪੰਜਾਬ ਦੇ ਫ਼ੈਸਲੇ ਖ਼ਿਲਾਫ਼ 3 ਦਿਨਾਂ ਲਈ ਲੁਧਿਆਣਾ ਦੇ 22 ਕਾਲਜ ਰਹਿਣਗੇ ਬੰਦ
. . .  1 day ago
ਲੁਧਿਆਣਾ, 31 ਮਈ (ਰੂਪੇਸ਼ ਕੁਮਾਰ)- ਅੱਜ ਜੁਆਇੰਟ ਐਕਸ਼ਨ ਕਮੇਟੀ (ਏਡਿਡ, ਅਨ ਏਡਿਡ ਕਾਲਜ ਮੈਨੇਜਮੇਂਟ ਫ਼ੈਡਰੇਸ਼ਨ, ਪ੍ਰਿੰਸੀਪਲ ਐਸੋਸੀਏਸ਼ਨ, ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ) ਵਲੋਂ....
ਕਿਸਾਨ ਜਥੇਬੰਦੀ ਡਕੌਂਦਾ ਦੇ ਵਿਰੋਧ ਤੋਂ ਬਾਅਦ ਨਜਾਇਜ਼ ਟੋਲ ਪਲਾਜ਼ਾ ਪੁੱਟਣਾ ਸ਼ੁਰੂ
. . .  1 day ago
ਸ਼ਹਿਣਾ, 31 ਮਈ (ਸੁਰੇਸ਼ ਗੋਗੀ)- ਟੋਲ ਪਲਾਜ਼ਾ ਕੰਪਨੀ ਵੀ.ਆਰ.ਸੀ. ਵਲੋਂ ਪੱਖੋਂ ਕੈਂਚੀਆਂ ’ਤੇ ਲਗਾਇਆ ਗਿਆ ਨਾਜਾਇਜ਼ ਟੋਲ ਪਲਾਜ਼ਾ ਪੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ.....
ਪੰਜਾਬ ਕੈਬਨਿਟ ਵਿਚ ਫ਼ੇਰਬਦਲ, 2 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ
. . .  1 day ago
ਚੰਡੀਗੜ੍ਹ, 31 ਮਈ- ਪੰਜਾਬ ਮੰਤਰੀ ਮੰਡਲ ਦਾ ਅੱਜ ਤੀਜੀ ਵਾਰ ਵਿਸਤਾਰ ਕੀਤਾ ਗਿਆ। ਹੁਣ ਕੈਬਨਿਟ ਵਿਚ ਸਾਬਕਾ.....
ਨਿੱਜਰ ਸਾਬ੍ਹ ਨੂੰ ਡਾ. ਹਮਦਰਦ ਦੇ ਹੱਕ ’ਚ ਬੋਲਣ ਦੀ ਕੀਮਤ ਪਈ ਚੁਕਾਉਣੀ- ਰਾਜਾ ਵੜਿੰਗ
. . .  1 day ago
ਗਿੱਦੜਬਾਹਾ, 31 ਮਈ (ਸ਼ਿਵਰਾਜ ਸਿੰਘ ਬਰਾੜ)- ਅੱਜ ਇੱਥੇ ‘ਅਜੀਤ’ ਨਾਲ ਗੱਲ ਕਰਦਿਆਂ ਐਮ.ਐਲ.ਏ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਡਾ. ਬਰਜਿੰਦਰ ਸਿੰਘ ਹਮਦਰਦ....
ਬੀਬੀਆਂ ਨੇ ਪਹਿਲਾਂ ਬਣਾਈ ਬਾਰਾਤ ’ਚ ਨਾਲ ਜਾਣ ਵਾਲੀ ਰੀਤ ਤੇ ਹੁਣ ਬਣਾ ਰਹੀਆਂ ਨੇ ਨਵੇਂ ਰਿਕਾਰਡ, ਆਪਣੀਆਂ ਟਿਕਟਾਂ ਕਰੋ ਬੁੱਕ, ਹੁਣ ਸਿਨੇਮਾ ਘਰਾਂ ’ਚ ਆ ਗਈ ਫ਼ਿਲਮ ਗੋਡੇ ਗੋਡੇ ਚਾਅ
. . .  1 day ago
ਬੀਬੀਆਂ ਨੇ ਪਹਿਲਾਂ ਬਣਾਈ ਬਾਰਾਤ ’ਚ ਨਾਲ ਜਾਣ ਵਾਲੀ ਰੀਤ ਤੇ ਹੁਣ ਬਣਾ ਰਹੀਆਂ ਨੇ ਨਵੇਂ ਰਿਕਾਰਡ ਆਪਣੀਆਂ ਟਿਕਟਾਂ ਕਰੋ ਬੁੱਕ, ਹੁਣ ਸਿਨੇਮਾ ਘਰਾਂ ’ਚ ਆ ਗਈ ਫ਼ਿਲਮ ਗੋਡੇ ਗੋਡੇ ਚਾਅ
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਮਾਘ ਸੰਮਤ 553

ਅੰਮ੍ਰਿਤਸਰ / ਦਿਹਾਤੀ

ਲੋਕਾਂ ਨੇ ਉਤਸ਼ਾਹ ਨਾਲ ਮਨਾਇਆ ਖੁਸ਼ੀਆਂ-ਖੇੜਿਆਂ ਦਾ ਤਿਉਹਾਰ ਲੋਹੜੀ

ਅਜਨਾਲਾ, 13 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਬਾਰ ਐਸੋਸੀਏਸ਼ਨ ਅਜਨਾਲਾ ਵਲੋਂ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਝਰ ਦੀ ਅਗਵਾਈ ਹੇਠ ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਖੁੱਲ੍ਹੇ ਵਿਹੜੇ 'ਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਸਮਾਰੋਹ 'ਚ ਜੁਡੀਸ਼ੀਅਲ ਮੈਜਿਸਟਰੇਟ ਸੀਨੀਅਰ ਡਵੀਜ਼ਨ ਪ੍ਰਭਜੋਤ ਕੌਰ, ਜੁਡੀਸ਼ੀਅਲ ਮੈਜਿਸਟਰੇਟ ਜੂਨੀਅਰ ਡਵੀਜ਼ਨ ਅੰਕਿਤ ਐਰੀ ਅਤੇ ਚਰਨਪ੍ਰੀਤ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਵਕੀਲ ਭਾਈਚਾਰੇ ਨੂੰ ਲੋਹੜੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ | ਇਸ ਦੌਰਾਨ ਸਮੂਹ ਵਕੀਲਾਂ ਵਲੋਂ ਭੁੱਗਾ ਬਾਲ ਕੇ ਲੋਹੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ | ਇਸ ਮੌਕੇ ਬਾਰ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਮੋਹਣ ਕੁੰਦਰਾ, ਸਕੱਤਰ ਸੁਖਚਰਨਜੀਤ ਸਿੰਘ ਵਿੱਕੀ, ਖ਼ਜ਼ਾਨਚੀ ਰੁਪਿੰਦਰ ਸਿੰਘ ਸੰਧੂ, ਅਮਨ ਵਾਸਲ ਜੁਆਇੰਟ ਸਕੱਤਰ, ਨਰੇਸ਼ ਸ਼ਰਮਾ, ਰਣਜੀਤ ਸਿੰਘ ਛੀਨਾ, ਮੇਜਰ ਸਿੰਘ ਰਿਆੜ, ਡੀ.ਐੱਸ ਗਿੱਲ, ਦਵਿੰਦਰ ਸਿੰਘ ਛੀਨਾ, ਮਨਜੀਤ ਸਿੰਘ ਨਿੱਝਰ, ਅਰਵਿੰਦਰ ਸਿੰਘ ਮਾਨ, ਜਤਿੰਦਰ ਸਿੰਘ ਚੌਹਾਨ, ਦੀਪਕ ਸ਼ਰਮਾ, ਰਾਜਨ ਸਨਿਆਲ, ਗੁਰਪ੍ਰੀਤ ਸਿੰਘ ਜੌਹਲ, ਨਵਦੀਪ ਸਿੰਘ ਗਿੱਲ, ਸੁਖਜਿੰਦਰ ਸਿੰਘ ਰੰਧਾਵਾ, ਬਰਿੰਦਰ ਸਿੰਘ ਬਾਜਵਾਂ ਰਿਸ਼ੀ ਅਰੋੜਾ, ਦੀਪਕ ਬਮੋਤਰਾ, ਸੁਖਚੈਨ ਭੱਟੀ, ਗੁਰਿੰਦਰ ਸਿੰਘ ਸਰਾਂ, ਪ੍ਰਦੀਪ ਸਿੰਘ, ਰਮਨਦੀਪ ਸ਼ਰਮਾ ਅਤੇ ਅਜੇ ਤ੍ਰੇਹਨ ਆਦਿ ਹਾਜ਼ਰ ਸਨ |
n ਅਜਨਾਲਾ, (ਐਸ. ਪ੍ਰਸ਼ੋਤਮ)-ਅੱਜ ਇੱਥੇ ਸੀਤ ਲਹਿਰ ਅਤੇ ਸਾਰਾ ਦਿਨ ਧੁੰਦ ਛਾਏ ਰਹਿਣ ਦੇ ਬਾਵਜੂਦ ਲੋਹੜੀ ਦਾ ਤਿਉਹਾਰ ਮਨਾਉਣ ਵਾਲਿਆਂ 'ਚ ਪੂਰਾ ਉਤਸ਼ਾਹ ਬਣਿਆ ਰਿਹਾ | ਪਤੰਗਬਾਜੀ ਦੇ ਸ਼ੌਕੀਨ ਨੌਜਵਾਨਾਂ ਦੀਆਂ ਬਾਜ਼ਾਰਾਂ 'ਚ ਪਤੰਗਾਂ ਅਤੇ ਡੋਰ ਦੀ ਖੂਬ ਖਰੀਦਦਾਰੀ ਕਰਨ ਲਈ ਰੌਣਕਾਂ ਰਹੀਆਂ | ਬਾਜ਼ਾਰਾਂ 'ਚ ਲੋਕਾਂ ਨੇ ਮੱਕੀ ਦੇ ਫੁੱਲੇ, ਮੂੰਗਫਲੀ, ਰਿਓੜੀਆਂ, ਗਚਕ, ਆਦਿ ਵਿਕਰੀ ਕਰਨ ਵਾਲੀਆਂ ਦੁਕਾਨਾਂ ਤੋਂ ਇਲਾਵਾ ਹਲਵਾਈਆਂ ਦੀਆਂ ਦੁਕਾਨਾਂ ਤੋਂ ਭੁੱਗੇ ਦੀਆਂ ਪਿੰਨੀਆਂ ਤੇ ਮਿਅਠਾਈ ਰੂਪੀ ਖਜ਼ੂਰਾਂ ਆਦਿ ਦੀ ਖਰੀਦਦਾਰੀ ਕੀਤੀ | ਸ਼ਾਮ ਵੇਲੇ ਛੋਟੇ ਛੋਟੇ ਬੱਚਿਆਂ ਦੇ ਝੁੰਡ ਘਰਾਂ, ਮੁਹੱਲ਼ਿਆਂ ਦੀਆਂ ਦੁਕਾਨਾਂ ਤੇ ਲੋਹੜੀ ਦੇ ਗੀਤਾਂ ਦੀ ਦਸਤਕ ਦਿੰਦਿਆਂ ਲੋਹੜੀ ਮੰਗਦੇ ਵੇਖੇ ਗਏ | ਹਲਵਾਈ ਯੂਨੀਅਨ ਦੇ ਪ੍ਰਧਾਨ ਬਾਬਾ ਬਿੱਲੂ ਸ਼ਾਹ ਨੇ ਲੋਹੜੀ ਦੀਆਂ ਵਧਾਈਆਂ ਸਾਂਝੀਆਂ ਕਰਦਿਆਂ ਦੱਸਿਆ ਕਿ ਹਲਵਾਈਆਂ ਦੀਆਂ ਦੁਕਾਨਾਂ ਤੇ ਖਜ਼ੂਰਾਂ ਤੇ ਭੁੱਗੇ ਦੀਆਂ ਪਿੰਨੀਆਂ ਆਦਿ ਮਠਿਆਈਆਂ ਦੀ ਲੋਕਾਂ ਵਲੋਂ ਜੰਮ੍ਹ ਕੇ ਖਰੀਦਾਰੀ ਕੀਤੀ ਗਈ |

n ਗੱਗੋਮਾਹਲ, (ਬਲਵਿੰਦਰ ਸਿੰਘ ਸੰਧੂ)-ਲੋਹੜੀ ਦਾ ਤਿਉਹਾਰ ਸਰਹੱਦੀ ਖੇਤਰ 'ਚ ਬੜ੍ਹੇ ਉਤਸ਼ਾਹ ਨਾਲ ਮਨਾਇਆ ਗਿਆ, ਜਿੱਥੇ ਇਸ ਵਾਰ ਸੰਘਣੀ ਧੁੰਦ ਦੇ ਕਾਰਨ ਪਤੰਗਬਾਜ਼ਾਂ ਅੰਦਰ ਥੋੜੀ ਘੱਟ ਚਮਕ ਦਿਖਾਈ ਦਿੱਤੀ ਦੂਜੇ ਪਾਸੇ ਦੁਕਾਨਾਂ 'ਤੇ ਮੂੰਗਫਲੀ, ਰਿਓੜੀਆਂ, ਫੁੱਲਿਆਂ ਦੀ ਖ੍ਰੀਦ ਲਈ ਲੋਕਾਂ ਦੀ ਭਾਰੀ ਭੀੜ ਰਹੀ | ਲੋਹੜੀ ਦੇ ਤਿਉਹਾਰ 'ਤੇ ਵੱੱਡੀ ਗਿਣਤੀ ਵਿਚ ਲੋਕਾਂ ਦੀ ਭੀੜ ਰਹੁ ਵਾਲੇ ਵੇਲਣਿਆਂ 'ਤੇ ਵੀ ਵੇਖਣ ਨੂੰ ਮਿਲੀ ਤੇ ਲੋਕਾਂ ਨੂੰ ਕਈ ਘੰਟੇ ਆਪਣੇ ਵਾਰੀ ਦੀ ਉਡੀਕ ਕਰਨੀ ਪਈ | ਇਸੇ ਤਰ੍ਹਾਂ ਲੋਹੜੀ ਦਾ ਤਿਉਹਾਰ ਲੰਗੋਮਾਹਲ, ਥੋਬਾ, ਚਾਹੜਪੁਰ, ਮਲਕਪੁਰ, ਪੈੜੇਵਾਲ, ਕੱਲੋਮਾਹਲ, ਧੰਗਾਈ, ਅਵਾਣ ਆਦਿ ਪਿੰਡਾਂ ਵਿਚ ਵੀ ਬੜੇ ਚਾਅ ਨਾਲ ਮਨਾਇਆ ਗਿਆ |
n ਬੱਚੀਵਿੰਡ, (ਬਲਦੇਵ ਸਿੰਘ ਕੰਬੋ)-ਸਰਹੱਦੀ ਖੇਤਰ ਦੇ ਪਿੰਡਾਂ ਵਿਚ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਪਿੰਡਾਂ ਦੀਆਂ ਛੋਟੀਆਂ ਵੱਡੀਆਂ ਦੁਕਾਨਾਂ ਤੇ ਮੂੰਗਫਲੀ, ਗੁੜ, ਗੱਚਕ ਅਤੇ ਪਤੰਗਾਂ ਦੀ ਖੂਬ ਖਰੀਦਦਾਰੀ ਹੁੰਦੀ ਰਹੀ | ਛੋਟੀਆਂ ਬਾਲੜੀਆਂ ਟੋਲੀਆਂ ਬਣਾ ਕੇ ਘਰਾਂ ਵਿਚ ਲੋਹੜੀ ਮੰਗਦੀਆਂ ਵੇਖੀਆਂ ਗਈਆਂ | ਕਈ ਅਗਾਂਹ-ਵਧੂ ਸੋਚ ਵਾਲੇ ਲੋਕਾਂ ਨੇ ਧੀਆਂ ਦੀ ਲੋਹੜੀ ਵੰਡ ਕੇ ਸਿਹਤਮੰਦ ਰਵਾਇਤ ਨੂੰ ਅੱਗੇ ਵਧਾਇਆ | ਸਵੇਰੇ-ਸਵੇਰੇ ਪਈ ਸੰਘਣੀ ਧੁੰਦ ਨੇ ਪਤੰਗਬਾਜ਼ਾਂ ਨੂੰ ਥੋੜ੍ਹਾ ਸਮਾਂ ਮਾਯੂਸ ਕੀਤਾ ਪ੍ਰੰਤੂ ਦੁਪਹਿਰ ਵੇਲੇ ਨਿਕਲੀ ਧੁੱਪ ਨੇ ਪਤੰਗਬਾਜ਼ਾਂ ਦੇ ਜੋਸ਼ ਨੂੰ ਦੂਣਾ ਕਰ ਦਿੱਤਾ | ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਦੀਆਂ ਪਾਬੰਦੀਆਂ ਦੇ ਬਾਵਯੂਦ ਵੀ ਚਾਇਨਾ ਦੀ ਡੋਰ ਪਤੰਗਬਾਜ਼ਾਂ ਦੀ ਪਹਿਲੀ ਪਸੰਦ ਬਣੀ ਰਹੀ | ਕਈ ਉਦਮ ਵਾਲੇ ਨੌਜਵਾਨਾਂ ਨੇ ਪਤੰਗਬਾਜ਼ੀ ਦੇ ਜੋਸ਼ ਨੂੰ ਹੋਰ ਵਧਾਉਣ ਲਈ ਆਤਿਸ਼ਬਾਜੀ ਦਾ ਵੀ ਸਹਾਰਾ ਲਿਆ | ਕਈ ਕਿਸਾਨਾਂ ਨੇ ਇਸ ਦਿਨ ਵੇਲਣਾ ਚਲਾ ਕੇ ਗੰਨੇ ਦਾ ਰਸ ਵੀ ਵੰਡਿਆ |
n ਓਠੀਆਂ, (ਗੁਰਵਿੰਦਰ ਸਿੰਘ ਛੀਨਾ)-ਸੰਯੁਕਤ ਸਮਾਜ ਮੋਰਚੇ ਵਲੋਂ ਨਾਲ ਲੱਗਦੇ ਪਿੰਡ ਜੋਸ ਮੁਹਾਰ ਵਿਖੇ ਕਿਸਾਨ ਜਥੇਬੰਧੀਆਂ ਵਲੋਂ ਲੋਹੜੀ ਮਨਾਈ ਗਈ | ਉਪਰੰਤ ਸਰਬਸੰਮਤੀ ਨਾਲ ਕਿਸਾਨਾਂ ਵਲੋਂ ਮੀਟਿੰਗ ਦੌਰਾਨ ਸੰਯਕਤ ਸਮਾਜ ਮੋਰਚੇ ਵਲੋਂ ਹਲਕਾ ਰਾਜਾਸਾਂਸੀ 'ਚ ਵਿਧਾਨ ਸਭਾ ਚੋਣਾਂ ਵਿਚ ਐਲਾਨੇ ਗਏ ਉਮੀਦਵਾਰ ਨੂੰ ਜਿਤਾਉਣ ਲਈ ਧਰਮਿੰਦਰ ਸਿੰਘ, ਸਤਨਾਮ ਸਿੰਘ ਅਜਨਾਲਾ, ਸੁਰਜੀਤ ਸਿੰਘ ਦੁਧਰਾਏ ਅਤੇ ਕੁਲਵੰਤ ਸਿੰਘ ਮੱਲੂਨੰਗਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਵਲੋਂ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਵਿਧਾਨ ਸਭਾ ਚੋਣਾਂ 'ਚ ਕਿਸਾਨਾਂ ਵਲੋਂ ਰਾਤ ਦਿਨ ਮਿਹਨਤ ਕੀਤੀ ਜਾਵੇਗੀ | ਇਸ ਮੌਕੇ ਮਨਪ੍ਰੀਤ ਸਿੰਘ, ਸੁੱਖਹਰਪ੍ਰੀਤ ਸਿੰਘ, ਪ੍ਰਗਟ ਸਿੰਘ, ਬਲਕਾਰ ਸਿੰਘ, ਜਸਕਰਨ ਸਿੰਘ ਬਾਬਾ ਮੋਹਨ ਸਿੰਘ, ਜੈਦੀਪ ਸਿੰਘ, ਬੀਬੀ ਸਰਬਜੀਤ ਕੌਰ ਆਦਿ ਹਾਜ਼ਰ ਸਨ |
n ਬਾਬਾ ਬਕਾਲਾ ਸਾਹਿਬ, (ਸ਼ੇਲਿੰਦਰਜੀਤ ਸਿੰਘ ਰਾਜਨ)-ਦਸਮੇਸ਼ ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਕੂੂਲ ਦਾ ਸਮੂੂਹ ਸਟਾਫ ਹਾਜ਼ਰ ਸੀ | ਸਕੂਲ ਦੇ ਐਮ. ਡੀ. ਸ: ਕੁਲਬੀਰ ਸਿੰਘ ਮਾਨ ਨੇ ਕਾਮਨਾ ਕੀਤੀ ਕਿ ਇਹ ਨਵਾਂ ਸਾਲ ਅਤੇ ਲੋਹੜੀ ਦਾ ਤਿਉਹਾਰ ਸਭ ਲਈ ਖੁਸ਼ੀਆਂ ਅਤੇ ਨਵੀਆਂ ਉਮੀਦਾਂ ਲੈ ਕੇ ਆਵੇੇ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਹਰਵਿੰਦਰ ਕੌਰ ਨੇ ਸਭ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ | ਇਸੇ ਨਾਲ ਲੋਹੜੀ ਦੀ ਭੁੱਗੇ ਵਿਚ ਸਾਰਿਆਂ ਨੇ ਰਿਉੜੀਆਂ, ਮੂੰਗਫਲੀਆਂ ਸੁੱਟ ਕੇ ਲੋਹੜੀ ਦਾ ਤਿਉਹਾਰ ਮਨਾਇਆ ਅਤੇ ਬੋਲੀਆਂ ਤੇ ਗਿੱਧਾ ਪਾਇਆ |
n ਚੋਗਾਵਾਂ, (ਗੁਰਬਿੰਦਰ ਸਿੰਘ ਬਾਗੀ)-ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਕੋਟਲੀ ਔਲਖ ਵਿਖੇ ਉੱਘੇ ਸਮਾਜ ਸੇਵਿਕਾ ਪਿੰਡ ਦੀ ਸਰਪੰਚ ਰਾਜਬੀਰ ਕੌਰ ਦੀ ਅਗਵਾਈ ਹੇਠ ਧੀਆਂ ਦੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਪਿੰਡ ਤੇ ਆਸ-ਪਾਸ ਦੇ ਪਿੰਡਾਂ ਦੀਆਂ ਨਵ ਜੰੰਮੀਆਂ ਬਾਲੜੀਆਂ ਅਤੇ ਨੰਨ੍ਹੀਆਂ-ਮੁੰਨ੍ਹੀਆਂ ਲੜਕੀਆਂ ਨੂੰ ਤੋਹਫੇ ਤੇ ਮਠਿਆਈਆਂ, ਨਕਦੀ, ਸੂਟ ਆਦਿ ਸਮੇਤ ਮੂੰਗਫਲੀ, ਗੱਚਕ, ਫੁੱਲੇ ਦਿੱਤੇ ਗਏ ਅਤੇ ਭੁੱਗਾ ਬਾਲ ਕੇ ਗਿੱਧਾ ਭੰਗੜਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸਰਕਲ ਪ੍ਰਧਾਨ ਰੇਸ਼ਮ ਸਿੰਘ ਕੋਟਲੀ ਨੇ ਕਿਹਾ ਕਿ ਧੀਆਂ ਪੁੱਤਾਂ ਤੋਂ ਵੱਧ ਪਿਆਰੀਆਂ ਹੁੰਦੀਆਂ ਹਨ, ਆਦਮੀ ਆਪਣੀ ਇਨ੍ਹਾਂ ਪ੍ਰਤੀ ਸੋਚ ਬਦਲੇ | ਇਸ ਮੌਕੇ ਪਵਨਪ੍ਰੀਤ ਸਿੰਘ, ਬਲਜੀਤ ਕੌਰ, ਸੰਤੋਖ ਸਿੰਘ, ਪ੍ਰਤਾਪ ਸਿੰਘ, ਜਗਰੂਪ ਸਿੰਘ, ਬਲਕਾਰ ਸਿੰਘ, ਜਸਬੀਰ ਸਿੰਘ, ਬਲਰਾਜ ਸਿੰਘ, ਹਰਜੀਤ ਕੌਰ, ਨਵਜੀਤ ਕੌਰ, ਹਰਨੀਤ ਕੌਰ ਆਦਿ ਹਾਜ਼ਰ ਸਨ |
ਪਿੰਡ ਠੱਠਾ 'ਚ ਬਲਾਕ ਪੱਧਰ 'ਤੇ ਲੋਹੜੀ ਦਾ ਤਿਉਹਾਰ ਮਨਾਇਆ
ਚੋਗਾਵਾਂ, (ਗੁਰਬਿੰਦਰ ਸਿੰਘ ਬਾਗੀ)-ਬਲਾਕ ਚੋਗਾਵਾਂ ਦੇ ਇਤਿਹਾਸਕ ਪਿੰਡ ਠੱਠਾ ਵਿਖੇ ਬਲਾਕ ਪੱਧਰ ਦਾ ਲੋਹੜੀ ਦਾ ਤਿਉਹਾਰ ਸਰਪੰਚ ਰਣਜੀਤ ਕੌਰ ਦੀ ਰਹਿਨੁਮਾਈ ਹੇਠ ਮਨਾਇਆ ਗਿਆ | ਇਸ ਮੌਕੇ ਦਲਿਤਾਂ ਦੇ ਵਿਹੜੇ ਨਵਜੰਮੀ ਲੜਕੀ ਦੇ ਘਰ ਦੇ ਵਿਹੜੇ ਵਿਚ ਭੁੱਗਾ ਬਾਲ ਕੇ ਗਿੱਧਾ-ਬੋਲੀਆਂ ਪਾ ਕੇ ਸਰਪੰਚਣੀ ਅਤੇ ਹੋਰਨਾਂ ਜੁੜੀਆਂ ਔਰਤਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਬਲਾਕ ਸੰਮਤੀ ਚੋਗਾਵਾਂ ਦੇ ਚੇਅਰਮੈਨ ਹਰਭੇਜ ਸਿੰਘ ਵਣੀਏਕੇ, ਹਰਦੀਪ ਸਿੰਘ, ਪਿਆਰਾ ਸਿੰਘ, ਅਜੈਪਾਲ ਸਿੰਘ, ਹਰਪਿੰਦਰ ਸਿੰਘ, ਬਲਵਿੰਦਰ ਕੌਰ, ਰਜਵੰਤ ਕੌਰ, ਪ੍ਰਭਜੋਤ ਕੌਰ, ਜੋਗਿੰਦਰ ਕੌਰ, ਗੁਰਮੀਤ ਕੌਰ, ਸਿਮਰਨਜੀਤ ਕੌਰ, ਪਲਵਿੰਦਰ ਕੌਰ, ਦਰਸ਼ਨ ਕੌਰ, ਰੁਪਿੰਦਰ ਕੌਰ, ਉਪਿੰਦਰ ਕੌਰ, ਸਰਬਜੀਤ ਕੌਰ, ਪਿੰਕੀ ਆਦਿ ਹਾਜ਼ਰ ਸਨ |
n ਅਟਾਰੀ, (ਗੁਰਦੀਪ ਸਿੰਘ ਅਟਾਰੀ)-ਮਹੰਤ ਕੌਸ਼ਲ ਦਾਸ ਡੀ. ਏ. ਵੀ. ਸਕੂਲ ਨੇਸ਼ਟਾ ਅਟਾਰੀ ਵਿਖੇ ਪਿ੍ੰਸੀਪਲ ਰਜਨੀ ਸਲਹੋਤਰਾ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਪਿ੍ੰ: ਰਜਨੀ ਸਲਹੋਤਰਾ ਵਲੋਂ ਪ੍ਰੈਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਡੀ. ਏ. ਵੀ. ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰੀ ਪੂਨਮ ਸੂਰੀ ਅਤੇ ਡੀ. ਏ. ਵੀ. ਪਬਲਿਕ ਸਕੂਲਜ ਨਵੀਂ ਦਿੱਲੀ ਦੇ ਡਾਇਰੈਕਟਰ ਸ੍ਰੀ ਜੇ. ਪੀ. ਸ਼ੂਰ ਦੇ ਦਿਸ਼ਾ ਨਿਰਦੇਸ਼ ਅਨੂਸਾਰ, ਸਕੂਲ ਚੇਅਰਮੈਨ ਸ੍ਰੀ ਸੁਦਰਸ਼ਨ ਕਪੂਰ ਦੇ ਮਾਰਗਦਰਸ਼ਨ ਅਤੇ ਰੀਜਨਲ ਡਾਇਰੈਕਟਰ ਸ੍ਰੀਮਤੀ ਨੀਲਮ ਕਾਮਰਾ ਤੇ ਸਕੂਲ ਪ੍ਰਬੰਧਕ ਸ੍ਰੀਮਤੀ ਨੀਰਾ ਸ਼ਰਮਾ ਦੀ ਪ੍ਰੇਰਣਾ ਸਦਕਾ ਸਕੂਲ ਦੇ ਵਿਹੜੇ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਜਿਸ ਵਿਚ ਸਮੂਹ ਅਧਿਆਪਕਾਂ, ਕੋਆਰਡੀਨੇਟਰਾਂ, ਨਾਨ-ਟੀਚਿੰਗ ਸਟਾਫ਼ ਅਤੇ ਸਹਾਇਕ ਸਟਾਫ਼ ਨੇ ਸ਼ਮੂਲੀਅਤ ਕੀਤੀ | ਪਿ੍ੰ: ਰਜਨੀ ਸਲਹੋਤਰਾ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਸਾਡੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ | ਸਕੂਲ ਦੇ ਅਧਿਆਪਕਾਂ ਅਤੇ ਸਟਾਫ਼ ਵਲੋਂ ਭੁੱਗਾ ਬਾਲਿਆ ਅਤੇ ਲੋਹੜੀ ਦੇ ਤਿਉਹਾਰ ਨਾਲ ਸਬੰਧਿਤ ਗੀਤ ਵੀ ਗਾਏ ਗਾਏ | ਇਸ ਮੌਕੇ ਹਾਜ਼ਰ ਸਮੂਹ ਸਟਾਫ਼ ਨੂੰ ਮੂੰਗਫਲੀ, ਰਿਓੜੀਆਂ ਵੀ ਵੰਡੀਆਂ ਗਈਆਂ | ਇਸ ਮੌਕੇ ਸੰਗੀਤਾ ਹਾਂਡਾ, ਅਰੁਣਾ ਸ਼ਰਮਾ, ਗੌਤਮ ਬਜਾਜ, ਕਵਿਤਾ ਸ਼ਰਮਾ, ਅੰਕੁਸ਼ ਚੌਹਾਨ, ਅਨੀਤਾ ਮਦਾਨ, ਮੀਨੂੰ ਸੋਨੀ, ਸਤਿੰਦਰ ਸਿੰਘ, ਮੋਨਿਕਾ ਭੰਡਾਰੀ, ਮਨੀਸ਼ਾ, ਨੀਲਮ ਸ਼ਰਮਾ, ਰਜਨੀ, ਰਾਜੇਸ਼ ਸ਼ਰਮਾ, ਰਾਧਿਕਾ, ਸੁਭਾਸ਼, ਅਸ਼ਵਨੀ ਸਪਨਾ, ਪੱਲਵੀ, ਰਿਤੂ ਅਤੇ ਪ੍ਰਦੀਪ ਆਦਿ ਹਾਜ਼ਰ ਸਨ |
ਰਮਦਾਸ, (ਜਸਵੰਤ ਸਿੰਘ ਵਾਹਲਾ)-ਖੁਸ਼ੀਆਂ ਤੇ ਖੇੜਿਆਂ ਦਾ ਤਿਉਹਾਰ ਲੋਹੜੀ ਕਸਬਾ ਰਮਦਾਸ ਤੇ ਵੱਖ-ਵੱਖ ਪਿੰਡਾਂ ਅੰਦਰ ਮਨਾਇਆ ਗਿਆ | ਲੋਹੜੀ ਦੇ ਤਿਉਹਾਰ ਮੌਕੇ ਦੁਕਾਨਦਾਰ, ਰੇਹੜੀਆਂ ਵਾਲਿਆਂ ਦੇ ਅੱਗੇ ਲੋਕਾਂ ਦੀ ਭੀੜ ਵੇਖਣ ਨੂੰ ਮਿਲੀ ਲੋਕਾਂ ਨੇ ਮੂੰਗਫਲੀ, ਚਿਰਵੜੇ, ਰਿਊੜੀਆਂ ਦੀ ਖ੍ਰੀਦ ਕੀਤੀ | ਪਤੰਗਬਾਜ਼ਾਂ ਨੇ ਆਪਣੇ ਘਰਾਂ ਦੀ ਛੱਤਾਂ 'ਤੇ ਪਤੰਗ ਉਡਾ ਕੇ, ਡੀ. ਜੇ. ਲਗਾ ਕੇ ਭੰਗੜੇ ਪਾਏ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ | ਲੋਹੜੀ ਦੇ ਤਿਉਹਾਰ ਮੌਕੇ ਲੋਕ ਆਪਣੇ ਘਰਾਂ ਅੰਦਰ ਖੀਰ ਬਣਾਉਣ ਲਈ ਵੇਲਣੇ 'ਤੋ ਰੌਹ ਵੀ ਲੈ ਕਿ ਆਉਂਦੇ ਹਨ ਤੇ ਖੀਰ ਬਣਾ ਕੇ ਅਗਲੇ ਦਿਨ ਖਾਂਦੇ ਹਨ ਤੇ ਪੋਹ ਰਿੱਧੀ ਤੇ ਮਾਘ ਖਾਦੀ ਦਾ ਸ਼ਗਨ ਵੀ ਪੂਰਾ ਕਰਦੇ ਹਨ |

ਖ਼ਬਰ ਸ਼ੇਅਰ ਕਰੋ

 

'ਸੁੰਦਰ ਮੁੰਦਰੀਏ' ਜਿਹੇ ਗੀਤਾਂ ਤੋਂ ਸੱਖਣੀਆਂ ਰਹੀਆਂ ਪਿੰਡਾਂ ਦੀਆਂ ਗਲੀਆਂ

ਹਰਸਾ ਛੀਨਾ, 13 ਜਨਵਰੀ (ਕੜਿਆਲ)-ਲੋਹੜੀ ਦੇ ਤਿਉਹਾਰ ਨੂੰ ਲੈ ਕੇ ਬਾਲ ਮਨਾਂ ਵਿਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਦਾ ਸੀ ਤੇ ਉਹ ਲੋਹੜੀ ਤੋਂ ਹਫਤਾ-ਦਸ ਦਿਨ ਪਹਿਲਾਂ ਟੋਲੀਆਂ ਬਣਾ ਕੇ ਘਰਾਂ ਵਿਚ ਲੋਹੜੀ ਮੰਗਣ ਜਾਂਦੇ ਸਨ ਅਤੇ ਸਾਰਾ ਦਿਨ ਲੋਹੜੀ ਮੰਗਣ ਉਪਰੰਤ ਸ਼ਾਮ ਨੂੰ ...

ਪੂਰੀ ਖ਼ਬਰ »

-ਕਾਂਗਰਸ ਨੂੰ ਝਟਕਾ—

ਪਿੰਡ ਮਾੜੀਮੇਘਾ ਤੋਂ ਸੰਦੀਪ ਸਿੰਘ ਮਹਿਲਾਂ ਵਾਲੇ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ

ਖਾਲੜਾ, 13 ਜਨਵਰੀ (ਜੱਜਪਾਲ ਸਿੰਘ ਜੱਜ)-ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਵੇਂ-ਤਿਵੇਂ ਹੀ ਹਰੇਕ ਸਿਆਸੀ ਪਾਰਟੀ ਨੇ ਆਪਣਾ ਆਪਣਾ ਖੇਮਾ ਵਧਾਉਣ ਲਈ ਜ਼ੋਰ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸੇ ਕੜੀ ਤਹਿਤ ਵਿਧਾਨ ਸਭਾ ਹਲਕਾ ਦੇ ਪਿੰਡ ...

ਪੂਰੀ ਖ਼ਬਰ »

ਮਿੰਟੂ ਪ੍ਰਧਾਨ ਦੀ ਅਗਵਾਈ ਹੇਠ ਬ੍ਰਹਮਪੁਰਾ ਦੇ ਹੱਕ 'ਚ ਕੀਤੀ ਮੀਟਿੰਗ

ਫਤਿਆਬਾਦ, 13 ਜਨਵਰੀ (ਹਰਵਿੰਦਰ ਸਿੰਘ ਧੂੰਦਾ)-ਛਾਪੜੀ ਸਾਹਿਬ ਸਥਿਤ ਪਿੱਗ ਫਾਰਮ ਤੇ ਪਿੰਡ ਛਾਪੜੀ ਸਾਹਿਬ ਦੇ ਵਰਕਰਾਂ ਦੀ ਇਕ ਮੀਟਿੰਗ ਸ਼੍ਰੋਮਣੀ ਅਕਾਲੀ ਦੱਲ ਦੇ ਸੀਨੀਅਰ ਅਕਾਲੀ ਆਗੂ ਮਨਜਿੰਦਰ ਸਿੰਘ ਮਿੰਟੂ ਪ੍ਰਧਾਨ ਛਾਪੜੀ ਸਾਹਿਬ ਦੀ ਅਗਵਾਈ ਹੇਠ ਹੋਈ, ਜਿਸ ਵਿਚ ...

ਪੂਰੀ ਖ਼ਬਰ »

ਸਰਪੰਚ ਸਾਹਿਬ ਸਿੰਘ ਸੈਦੋ ਪੰਚਾਇਤ ਮੈਂਬਰਾਂ ਨਾਲ ਕਾਂਗਰਸ ਛੱਡ ਅਕਾਲੀ ਦਲ 'ਚ ਸ਼ਾਮਿਲ

ਪੱਟੀ, 13 ਜਨਵਰੀ (ਖਹਿਰਾ/ਕਾਲੇਕੇ)-ਵਿਧਾਨ ਸਭਾ ਹਲਕਾ ਪੱਟੀ ਤੋਂ ਕਾਂਗਰਸ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਿਆ ਜਦ ਸਾ. ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਨਿਕਟਵਰਤੀਆਂ 'ਚ ਇਕ ਗਿਣੇ ਜਾਦੇ ਪਿੰਡ ਸੈਦੋ ਦੇ ਸਰਪੰਚ ਸਾਹਿਬ ਸਿੰਘ ਨੇ ਆਪਣੇ ਸਾਥੀਆਂ ਸਮੇਤ ਮਾਰਕੀਟ ...

ਪੂਰੀ ਖ਼ਬਰ »

ਲਹਿੰਦੇ ਪੰਜਾਬ 'ਚ ਪੰਜਾਬੀ ਲਾਗੂ ਨਾ ਕਰਨ 'ਤੇ ਸੁਪਰੀਮ ਕੋਰਟ ਨੇ ਸੂਬਾਈ ਸਰਕਾਰ ਤੋਂ ਮੰਗਿਆ ਜਵਾਬ

ਅੰਮਿ੍ਤਸਰ, 13 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਇਸਲਾਮਾਬਾਦ ਸੁਪਰੀਮ ਕੋਰਟ ਨੇ ਲਹਿੰਦੇ ਪੰਜਾਬ ਦੀ ਸਰਕਾਰ ਨੂੰ ਸੂਬੇ 'ਚ ਪੰਜਾਬੀ ਲਾਗੂ ਨਾ ਕਰਨ ਅਤੇ ਸੰਘੀ ਸਿੱਖਿਆ ਮੰਤਰਾਲੇ ਦੇ ਸਕੱਤਰ ਨੂੰ ਉਰਦੂ ਨੂੰ 'ਰਾਸ਼ਟਰੀ ਭਾਸ਼ਾ' ਵਜੋਂ ਅਪਣਾਉਣ ਦੇ ਆਪਣੇ ਫ਼ੈਸਲੇ ...

ਪੂਰੀ ਖ਼ਬਰ »

ਉਮੀਦਵਾਰਾਂ ਨੇ ਲੋਹੜੀ 'ਤੇ ਪਤੰਗਾਂ ਰਾਹੀਂ ਕੀਤਾ ਪ੍ਰਚਾਰ

ਅੰਮਿ੍ਤਸਰ, 13 ਜਨਵਰੀ (ਸੁਰਿੰਦਰ ਕੋਛੜ)-ਭਾਰਤੀ ਚੋਣ ਕਮਿਸ਼ਨ ਵਲੋਂ ਕੋਰੋਨਾ ਕਾਰਨ 15 ਜਨਵਰੀ ਤੱਕ ਚੋਣ ਪ੍ਰਚਾਰ ਅਤੇ ਰੈਲੀਆਂ 'ਤੇ ਲਗਾਈ ਪਾਬੰਦੀ ਦੇ ਬਾਅਦ ਕੁੱਝ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਲਈ ਨਵਾਂ ਅਤੇ ਵੱਖਰੀ ਤਰ੍ਹਾਂ ਦਾ ਤਰੀਕਾ ਵਰਤਿਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਜਸਪਾਲ ਸਿੰਘ ਜੱਸ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯਕੁਤ

ਛੇਹਰਟਾ, 13 ਜਨਵਰੀ (ਪੱਤਰ ਪ੍ਰੇਰਕ)-ਯੂਥ ਅਕਾਲੀ ਦਲ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਨਿਭਾਈਆਂ ਜਾ ਰਹੀਆਂ ਅਣਥੱਕ ਸੇਵਾਵਾਂ ਨੂੰ ਵੇਖਦੇ ਹੋਏ ਜਸਪਾਲ ਸਿੰਘ ਜੱਸ ਨੂੰ ਸਾਬਕਾ ਵਜੀਰ ਬਿਕਰਮ ਸਿੰਘ ਮਜੀਠੀਆ ਤੇ ਹਲਕਾ ...

ਪੂਰੀ ਖ਼ਬਰ »

ਡਾ: ਅਨੂੰ ਨੇ ਵਾਰਡਾਂ 'ਚ ਘਰ-ਘਰ ਚੋਣ ਪ੍ਰਚਾਰ ਮੁਹਿੰਮ ਵਿੱਢੀ

ਅਜਨਾਲਾ, 13 ਜਨਵਰੀ (ਐਸ. ਪ੍ਰਸ਼ੋਤਮ)-ਲੋਹੜੀ ਦੇ ਤਿਉਹਾਰ ਮੌਕੇ ਹਲਕਾ ਅਜਨਾਲਾ ਤੋਂ ਅਕਾਲੀ ਬਸਪਾ ਉਮੀਦਵਾਰ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਧਰਮਪਤਨੀ ਡਾ: ਅਨੂੰ ਕੌਰ ਅਜਨਾਲਾ, ਇਸਤਰੀ ਅਕਾਲੀ ਦਲ (ਬ) ਕੌਮੀ ਸਕੱਤਰ ਬੀਬੀ ਜਗਦੀਸ਼ ਕੌਰ ਅਜਨਾਲਾ, ਸ਼ਹਿਰੀ ਪ੍ਰਧਾਨ ...

ਪੂਰੀ ਖ਼ਬਰ »

'ਆਪ' ਉਮੀਦਵਾਰ ਧਾਲੀਵਾਲ ਵਲੋਂ ਹਰਪ੍ਰਤਾਪ ਤੇ ਬੋਨੀ ਅਜਨਾਲਾ ਨੂੰ ਵਿਕਾਸ ਮੁਖੀ ਏਜੰਡੇ 'ਤੇ ਖੁੱਲ੍ਹੀ ਬਹਿਸ ਦੀ ਚੁਣੌਤੀ

ਅਜਨਾਲਾ, 13 ਜਨਵਰੀ (ਐਸ. ਪ੍ਰਸ਼ੋਤਮ)-ਆਮ ਆਦਮੀ ਪਾਰਟੀ ਦੇ ਹਲਕੇ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਵਲੋਂ ਸੋਸ਼ਲ ਮੀਡੀਆ 'ਤੇ ਆਪਣੀ ਹਲਕੇ ਦੇ ਵੋਟਰਾਂ ਨੂੰ ਵੀਡੀਓ ਜਾਰੀ ਕਰਕੇ ਸੰਬੋਧਨ ਹੁੰਦਿਆਂ ਕਿਹਾ ਕਿ ਹਲਕੇ 'ਚ ਬੇਰੁਜ਼ਗਾਰੀ, ਭਿ੍ਸ਼ਟਾਚਾਰੀ, ਨਸ਼ਿਆਂ ਦੇ ...

ਪੂਰੀ ਖ਼ਬਰ »

ਹਲਕਾ ਜੰਡਿਆਲਾ ਗੁਰੂ 'ਚ ਕਾਂਗਰਸ ਨੂੰ ਝਟਕਾ

ਬੀਬੀ ਵਡਾਲਾ ਜੌਹਲ ਮੈਂਬਰ ਬਲਾਕ ਸੰਮਤੀ ਸਮਰਥਕਾਂ ਨਾਲ ਅਕਾਲੀ ਦਲ 'ਚ ਸ਼ਾਮਿਲ

ਨਵਾਂ ਪਿੰਡ, 13 ਜਨਵਰੀ (ਜਸਪਾਲ ਸਿੰਘ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ 'ਚ ਕਾਂਗਰਸ ਨੂੰ ਉਦੋਂ ਭਾਰੀ ਝਟਕਾ ਲੱਗਾ ਜਦੋਂ ਬੀਬੀ ਕਸ਼ਮੀਰ ਕੌਰ ਪਤਨੀ ਸਵਰਗੀ ਬਖ਼ਸ਼ੀਸ਼ ਸਿੰਘ ਚੀਦਾ ਵਾਸੀ ਵਡਾਲਾ ਜੌਹਲ ਮੈਂਬਰ ਬਲਾਕ ਸੰਮਤੀ ਜੰਡਿਆਲਾ ਗੁਰੂ ਪਰਿਵਾਰ ਸਮੇਤ ਕਾਂਗਰਸ ...

ਪੂਰੀ ਖ਼ਬਰ »

ਕੋਹਾਲੀ ਦੇ ਇਕ ਦਰਜਨ ਕਾਂਗਰਸੀ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

ਰਾਮ ਤੀਰਥ, 13 ਜਨਵਰੀ (ਧਰਵਿੰਦਰ ਸਿੰਘ ਔਲਖ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਜਥੇ: ਵੀਰ ਸਿੰਘ ਲੋਪੋਕੇ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਬੱਲ ਮਿਲਿਆ, ਜਦੋਂ ਪਿੰਡ ਕੋਹਾਲੀ ਦੇ 15 ਕੱਟੜ ਕਾਂਗਰਸੀ ਪਰਿਵਾਰਾਂ ਨੇ ਅਕਾਲੀ ...

ਪੂਰੀ ਖ਼ਬਰ »

ਪੰਜਾਬ ਪੁਲਿਸ ਤੇ ਸੁਰੱਖਿਆ ਫੋਰਸਾਂ ਵਲੋਂ ਕਸਬਾ ਰਮਦਾਸ 'ਚ ਫ਼ਲੈਗ ਮਾਰਚ

ਗੱਗੋਮਾਹਲ, 13 ਜਨਵਰੀ (ਬਲਵਿੰਦਰ ਸਿੰਘ ਸੰਧੂ)-ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸੁਰੱਖਿਆ ਪ੍ਰਬੰਧਾਂ ਦੀ ਮਜਬੂਤੀ ਨੂੰ ਲੈ ਕੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਕਸਬਾ ਰਮਦਾਸ ਵਿਚ ਪੰਜਾਬ ਪੁਲਿਸ ਤੇ ਸੁਰੱਖਿਆ ਫੋਰਸਾਂ ਵਲੋਂ ਆਮ ਲੋਕਾਂ ਦੇ ਮਨਾ 'ਚੋਂ ਡਰ ਨੂੰ ...

ਪੂਰੀ ਖ਼ਬਰ »

ਐੱਸ.ਐੱਚ. ਓ. ਹਰਜੀਤ ਸਿੰਘ ਖਹਿਰਾ ਨੇ ਅਹੁਦਾ ਸੰਭਾਲਿਆ

ਖਿਲਚੀਆ, 13 ਜਨਵਰੀ (ਕਰਮਜੀਤ ਸਿੰਘ ਮੁੱਛਲ)-ਪੁਲਿਸ ਥਾਣਾ ਖਿਲਚੀਆਂ ਵਿਖੇ ਨਵੇਂ ਐੱਸ. ਐੱਚ.ਓ. ਵਜੋਂ ਇੰਸਪੈਕਟਰ ਹਰਜੀਤ ਸਿੰਘ ਖਹਿਰਾ ਨੇੇ ਆਪਣਾ ਅਹੁਦਾ ਸੰਭਾਲ ਕੇ ਕੰਮ ਸ਼ੁਰੂ ਕਰ ਦਿੱਤਾ ਹੈ | ਇਸ ਸੰਬੰਧੀ 'ਅਜੀਤ' ਨਾਲ ਗੱਲਬਾਤ ਕਰਦਿਆਂ ਐੱਸ. ਐੱਚ. ਓ. ਹਰਜੀਤ ਸਿੰਘ ...

ਪੂਰੀ ਖ਼ਬਰ »

ਆਨੰਦ ਕਾਲਜ ਜੇਠੂਵਾਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਜੇਠੂਵਾਲ, 13 ਜਨਵਰੀ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ ਬਟਾਲਾ ਰੋਡ 'ਤੇ ਸਥਿਤ ਆਨੰਦ ਕਾਲਜ ਆਫ ਨਰਸਿੰਗ ਫਾਰ ਵੂਮੈਨ ਜੇਠੂਵਾਲ ਅੰਮਿ੍ਤਸਰ ਵਿਖੇ ਲੋਹੜੀ ਦਾ ਤਿਉਹਾਰ ਕਾਲਜ ਮੈਨੇਜਮੈਂਟ ਤੇ ਵਿਦਿਆਰਥੀਆਂ ਵਲੋਂ ਪੂਰੀ ਧੂਮ ਧਾਮ ਨਾਲ ਮਨਾਇਆ ਗਿਆ | ਕਾਲਜ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਓਠੀਆਂ, 13 ਜਨਵਰੀ (ਗੁਰਵਿੰਦਰ ਸਿੰਘ ਛੀਨਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅਤੇ ਨਜ਼ਦੀਕ ਪੈਂਦੇ ਪਿੰਡ ਰੱਖ ਓਠੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸਵੇਰੇ 10 ਵਜੇ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦਾ ਸ਼ਹੀਦੀ ਦਿਵਸ ਮਨਾਇਆ

ਲੋਪੋਕੇ, 13 ਜਨਵਰੀ (ਗੁਰਵਿੰਦਰ ਸਿੰਘ ਕਲਸੀ)-ਭਾਰਤ ਵਾਸੀਆਂ ਦੀ ਆਨ ਤੇ ਸ਼ਾਨ ਲਈ 11 ਜਨਵਰੀ 1915 ਨੂੰ ਕੈਨੇਡਾ ਦੀ ਧਰਤੀ 'ਤੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸਿੱਖ ਮਹਾਨ ਸੂਰਬੀਰ ਦੇਸ਼ ਭਗਤ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦਾ ਸ਼ਹੀਦੀ ਦਿਵਸ ਸ਼ਹੀਦ ਭਗਤ ਸਿੰਘ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਗੁਰਦੁਆਰਾ ਬਖਸ਼ਿਸ਼ ਧਾਮ ਰਮਦਾਸ ਵਿਖੇ ਧਾਰਮਿਕ ਸਮਾਗਮ

ਗੱਗੋਮਾਹਲ, 13 ਜਨਵਰੀ (ਬਲਵਿੰਦਰ ਸਿੰਘ ਸੰਧੂ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਬਖਸ਼ਿਸ਼ ਧਾਮ (ਬਾਬਾ ਖੇੜਾ ਸਿੰਘ) ਰਮਦਾਸ ਵਿਖੇ ਬਖਸ਼ਿਸ਼ ਧਾਮ ਸੁਸਾਇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ...

ਪੂਰੀ ਖ਼ਬਰ »

ਨੰਗਲ ਵੰਝਾਂਵਾਲਾ ਤੋਂ ਨਗਰ ਕੀਰਤਨ ਸਜਾਇਆ

ਅਜਨਾਲਾ, 13 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਨੰਗਲ ਵੰਝਾਂਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ ਜੋ ਪਿੰਡ ਨੰਗਲ ਤੋਂ ਸ਼ੁਰੂ ਹੋ ਕੇ ਪਿੰਡ ਵੰਝਾਂਵਾਲਾ, ਕਮੀਰਪੁਰਾ, ...

ਪੂਰੀ ਖ਼ਬਰ »

ਬੋਨੀ ਅਜਨਾਲਾ ਵਲੋਂ ਗੱਗੋਮਾਹਲ ਦਾ ਸਨਮਾਨ

ਗੱਗੋਮਾਹਲ, 13 ਜਨਵਰੀ (ਬਲਵਿੰਦਰ ਸਿੰਘ ਸੰਧੂ)-ਕਸਬਾ ਗੱਗੋਮਾਹਲ ਵਿਖੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਸ਼੍ਰੋਮਣੀ ਅਕਾਲੀ ਦਲ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਨੌਜਵਾਨ ਆਗੂ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਸੰਬੰਧੀ ਜਾਰੀ ਹਦਾਇਤਾਂ ਦੀ ਕੀਤੀ ਜਾਵੇ ਪਾਲਣਾ

ਅਜਨਾਲਾ 13 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ, ਜਿਸ ਲਈ ਚੋਣਾਂ ਨਾਲ ਸਬੰਧਿਤ ਸਮੁੱਚੇ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਥਾਣਾ ਅਜਨਾਲਾ ਦੇ ਐੱਸ.ਐੱਚ.ਓ. ਸਬ ਇੰਸਪੈਕਟਰ ਉਂਕਾਰ ਸਿੰਘ ਵਲੋਂ ...

ਪੂਰੀ ਖ਼ਬਰ »

ਅਸਲ੍ਹਾਧਾਰਕ ਆਪਣਾ ਅਸਲ੍ਹਾ ਤੁਰੰਤ ਜਮ੍ਹਾਂ ਕਰਵਾਉਣ-ਇੰਚਾਰਜ ਆਗਿਆਪਾਲ ਸਿੰਘ

ਹਰਸਾ ਛੀਨਾ, 13 ਜਨਵਰੀ (ਕੜਿਆਲ)-ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਏ. ਐਸ. ਆਈ. ਆਗਿਆਪਾਲ ਸਿੰਘ ਚੌਕੀ ਇੰਚਾਰਜ ਕੁਕੜਾਂਵਾਲਾ ਨੇ ਇਲਾਕੇ ਦੇ ਅਸਲ੍ਹਾਧਾਰਕਾਂ ਜ਼ਿਨ੍ਹਾਂ ਨੇ ਅਜੇ ਤੱਕ ਆਪਣਾ ਅਸਲ੍ਹਾ ਜਮ੍ਹਾਂ ਨਹੀਂ ਕਰਵਾਇਆ ਨੂੰ ਸਖ਼ਤ ਚਿਤਾਵਨੀ ਦਿੰਦਿਆਂ ...

ਪੂਰੀ ਖ਼ਬਰ »

ਸਰਕਾਰੀ-ਗ਼ੈਰ ਸਰਕਾਰੀ ਦਫਤਰਾਂ ਦੇ ਸਾਰੇ ਕੰਮਕਾਜ ਪੰਜਾਬੀ 'ਚ ਕੀਤੇ ਜਾਣ-ਹਰਮੇਸ਼ ਜੋਧੇ

ਬਾਬਾ ਬਕਾਲਾ ਸਾਹਿਬ, 13 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਵਲੋਂ ਪੰਜਾਬ ਸਰਕਾਰ ਦੇ ਸਮੂਹ ਸਰਕਾਰੀ ਦਫ਼ਤਰਾਂ, ਵਿਭਾਗਾਂ, ਅਦਾਰਿਆਂ, ਅਰਧ-ਸਰਕਾਰੀ ਅਦਾਰਿਆਂ, ਬੋਰਡਾਂ, ਨਿਗਮਾਂ, ਵਿੱਦਿਅਕ ਸੰਸਥਾਵਾਂ ਆਦਿ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX