ਤਾਜਾ ਖ਼ਬਰਾਂ


ਦੋਸ਼ੀ ਰਜਿੰਦਰ , ਕਪਿਲ , ਦੀਪਕ ਮੁੰਡੀ ਦਾ ਰਾਣਾ ਕੰਧੋਵਾਲੀਆ ਕਤਲ ਕੇਸ ਵਿਚ 5 ਦਿਨਾਂ ਦਾ ਪੁਲਿਸ ਰਿਮਾਂਡ
. . .  8 minutes ago
"ਮੇਰੀਆਂ ਭਾਰਤ ਵਿਚ ਡੂੰਘੀਆਂ ਜੜ੍ਹਾਂ ਹਨ, 2009 ਤੋਂ ਟੈਕਸ ਅਦਾ ਕਰਨ ਵਾਲੀ ਵਸਨੀਕ": ਜੈਕਲੀਨ ਫਰਨਾਂਡੀਜ਼
. . .  12 minutes ago
ਰੂਸ ਦੇ ਸਕੂਲ 'ਚ ਗੋਲੀਬਾਰੀ 'ਚ ਛੇ ਦੀ ਮੌਤ
. . .  16 minutes ago
ਮਾਸਕੋ, 26 ਸਤੰਬਰ (ਏਜੰਸੀ) : ਮੱਧ ਰੂਸ ਵਿਚ ਸੋਮਵਾਰ ਸਵੇਰੇ ਇਕ ਬੰਦੂਕਧਾਰੀ ਨੇ ਇਕ ਸਕੂਲ ਵਿਚ ਹਮਲਾ ਕਰ ਦਿੱਤਾ, ਜਿਸ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ ।
ਕਰਤਾਰਪੁਰ ਕਾਰੀਡੋਰ ਖੋਲ੍ਹਣ ਲਈ ਨਰਿੰਦਰ ਮੋਦੀ ਦਾ ਕੀਤਾ ਕੈਪਟਨ ਨੇ ਧੰਨਵਾਦ
. . .  30 minutes ago
ਚੰਡੀਗੜ੍ਹ : ਪੰਜਾਬ ਸਰਕਾਰ ਅਨਾੜੀ ਹੈ - ਕੈਪਟਨ ਅਮਰਿੰਦਰ ਸਿੰਘ
. . .  32 minutes ago
ਭਰੋਸਾ ਮਤਾ ਲਿਆਉਣਾ ਪੰਜਾਬ ਸਰਕਾਰ ਲਈ ਸ਼ਰਮ ਵਾਲੀ ਗੱਲ - ਕੈਪਟਨ ਅਮਰਿੰਦਰ ਸਿੰਘ
. . .  34 minutes ago
ਭਾਜਪਾ ਦੀ ਕਾਨਫ਼ਰੰਸ ਮੌਕੇ ਪੱਤਰਕਾਰਾਂ ਦੇ ਸਵਾਲਾਂ 'ਚ ਘਿਰੇ ਕੈਪਟਨ ਅਮਰਿੰਦਰ ਸਿੰਘ
. . .  37 minutes ago
ਜੰਮੂ-ਕਸ਼ਮੀਰ : ਪੁਣਛ ਦੇ ਸੂਰਨਕੋਟ ਇਲਾਕੇ ਦੇ ਫਜ਼ਲਾਬਾਦ ਪਿੰਡ 'ਚ ਗਰਨੇਡ ਹੋਇਆ ਬਰਾਮਦ
. . .  41 minutes ago
ਗੜ੍ਹਸ਼ੰਕਰ ਪੁਲਿਸ ਵਲੋਂ 510 ਗ੍ਰਾਮ ਨਸ਼ੀਲੇ ਪਦਾਰਥ, ਲੁੱਟੀ ਹੋਈ ਨਕਦੀ ਤੇ ਪਿਸਤੌਲ ਸਮੇਤ ਲੜਕੀ ਸਣੇ 3 ਕਾਬੂ
. . .  about 1 hour ago
ਗੜ੍ਹਸ਼ੰਕਰ, 26 ਸਤੰਬਰ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਇਕ ਲੜਕੀ ਸਮੇਤ 3 ਜਣਿਆਂ ਨੂੰ ਨਸ਼ੀਲੇ ਪਦਾਰਥ, ਲੁੱਟੀ ਹੋਈ ਨਕਦੀ ਤੇ ਲੁੱਟ ਦੀ ਵਾਰਦਾਤ ਵੇਲੇ ਵਰਤੇ ਗਏ ਪਿਸਤੌਲ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਥਾਣਾ ਗੜ੍ਹਸ਼ੰਕਰ ਵਿਖੇ ਐੱਸ.ਐੱਚ.ਓ. ਇੰਸਪੈਕਟਰ ਕਰਨੈਲ ਸਿੰਘ...
ਪੰਜਾਬ ਸਰਕਾਰ ਵਲੋਂ ਦੋ ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 26 ਸਤੰਬਰ - ਪੰਜਾਬ ਸਰਕਾਰ ਵਲੋਂ 2 ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ 'ਚ ਆਈ.ਏ.ਐੱਸ. ਰਾਹੁਲ ਭੰਡਾਰੀ ਅਤੇ ਆਈ.ਏ.ਐੱਸ. ਵਿਮਲ ਕੁਮਾਰ ਸੇਤੀਆ...
ਸੜਕ ਹਾਦਸੇ 'ਚ ਕਾਰ ਚਾਲਕ ਦੀ ਮੌਤ
. . .  about 1 hour ago
ਜਖੇਪਲ/ਸੁਨਾਮ ਊਧਮ ਸਿੰਘ ਵਾਲਾ, 26 ਸਤੰਬਰ (ਮੇਜਰ ਸਿੰਘ ਸਿੱਧੂ,ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਬੀਤੀ ਰਾਤ ਸੁਨਾਮ-ਬੁਢਲਾਡਾ ਸੜਕ 'ਤੇ ਪਿੰਡ ਘਾਸੀਵਾਲਾ ਨੇੜੇ ਹੋਏ ਸੜਕ ਹਾਦਸੇ 'ਚ ਇਕ ਕਾਰ ਚਾਲਕ ਦੀ ਮੌਤ ਹੋਣ ਦੀ ਖ਼ਬਰ ਹੈ।ਪੁਲਿਸ ਥਾਣਾ ਧਰਮਗੜ੍ਹ ਦੇ ਸਹਾਇਕ...
ਭਾਜਪਾ ਕੋਰ ਗਰੁੱਪ ਅਤੇ ਅਹੁਦੇਦਾਰਾਂ ਦੀ ਮੀਟਿੰਗ 'ਚ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਹੋਏ ਸ਼ਾਮਿਲ
. . .  about 1 hour ago
ਚੰਡੀਗੜ੍ਹ, 26 ਸਤੰਬਰ - ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਚੰਡੀਗੜ੍ਹ ਪੁੱਜਣ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਨੇ ਸਵਾਗਤ...
ਭਗਵੰਤ ਮਾਨ ਵਲੋਂ ਕੈਨੇਡਾ ਤੋਂ ਆਏ ਵਪਾਰ-ਨਿਰਯਾਤ ਵਿਭਾਗ ਨਾਲ ਸੰਬੰਧਿਤ ਸੀਨੀਅਰ ਅਫ਼ਸਰਾਂ ਨਾਲ ਮੀਟਿੰਗ
. . .  about 1 hour ago
ਚੰਡੀਗੜ੍ਹ, 26 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਦੱਸਿਆ ਕਿ ਪੰਜਾਬ-ਕੈਨੇਡਾ ਦੇ ਰਿਸ਼ਤੇ ਹੋਰ ਮਜ਼ਬੂਤ ਕਰਨ ਸੰਬੰਧੀ ਅੱਜ ਸਸਕੈਚਵਨ (ਕੈਨੇਡਾ) ਤੋਂ ਵਪਾਰ-ਨਿਰਯਾਤ ਵਿਭਾਗ ਨਾਲ ਸੰਬੰਧਿਤ ਸੀਨੀਅਰ ਅਫ਼ਸਰਾਂ...
ਕੇਂਦਰੀ ਰੂਸ ਦੇ ਸਕੂਲ ਵਿਖੇ ਹੋਈ ਗੋਲੀਬਾਰੀ ਦੀ ਘਟਨਾ 'ਚ 6 ਮੌਤਾਂ, 20 ਜ਼ਖ਼ਮੀ
. . .  1 minute ago
ਮਾਸਕੋ, 26 ਸਤੰਬਰ - ਕੇਂਦਰੀ ਰੂਸ ਦੇ ਸਕੂਲ ਵਿਖੇ ਹੋਈ ਗੋਲੀਬਾਰੀ ਦੀ ਘਟਨਾ 'ਚ 6 ਮੌਤਾਂ ਹੋ ਗਈਆਂ ਜਦਕਿ 20 ਜ਼ਖ਼ਮੀ ਹੋ ਗਏ। ਏ.ਐਫ.ਪੀ. ਨਿਊਜ਼ ਏਜੰਸੀ ਅਨੁਸਾਰ ਘਟਨਾ ਤੋਂ ਬਾਅਦ ਹਮਲਾਵਰ...
ਲਖਨਊ : ਟਰੈਕਟਰ ਟਰਾਲੀ ਦੇ ਛੱਪੜ 'ਚ ਪਲਟਣ ਕਾਰਨ 10 ਮੌਤਾਂ
. . .  about 1 hour ago
ਲਖਨਊ, 26 ਸਤੰਬਰ - ਉੱਤਰ ਪ੍ਰਦੇਸ਼ ਦੇ ਇਟੌਂਜਾ ਵਿਖੇ ਸੰਤੁਲਨ ਵਿਗੜਨ ਤੋਂ ਬਾਅਦ ਟਰੈਕਟਰ-ਟਰਾਲੀ ਛੱਪੜ ਵਿਚ ਜਾ ਪਲਟੇ ਗਿਆ। ਹਾਦਸੇ ਦੌਰਾਨ 10 ਲੋਕਾਂ ਦੀ ਮੌਤ ਹੋ ਗਈ ਜਦਕਿ 37 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਆਈ.ਜੀ. ਲਖਨਊ...
ਸੁਰੱਖਿਆ ਬਲਾਂ ਦੇ ਸਾਂਝੇ ਆਪ੍ਰੇਸ਼ਨ ਤਹਿਤ ਦੋ ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 26 ਸਤੰਬਰ - ਭਾਰਤੀ ਫ਼ੌਜ ਅਤੇ ਕੁਪਵਾੜਾ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਤਹਿਤ ਐਲ.ਓ.ਸੀ. ਦੇ ਪਾਰ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਨਫੈਂਟਰੀ ਬ੍ਰਿਗੇਡ ਦੇ ਕਮਾਂਡਰ ਵਿਨੋਦ ਸਿੰਘ ਨੇਗੀ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ...
ਕਾਂਗਰਸ ਪ੍ਰਧਾਨ ਨੂੰ ਕੱਲ੍ਹ ਦੀ ਘਟਨਾ ਬਾਰੇ ਦੇ ਦਿੱਤੀ ਹੈ ਜਾਣਕਾਰੀ - ਖੜਗੇ
. . .  about 2 hours ago
ਜੈਪੁਰ, 26 ਸਤੰਬਰ - ਜੈਪੁਰ 'ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਨੇਤਾ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਕਾਂਗਰਸ ਪ੍ਰਧਾਨ ਨੂੰ ਕੱਲ੍ਹ ਦੀ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ। ਅੰਤ ਵਿੱਚ ਜੋ ਵੀ ਫ਼ੈਸਲਾ ਲਿਆ ਜਾਂਦਾ ਹੈ, ਉਸ ਦੀ ਪਾਲਣਾ ਹਰ ਕਿਸੇ ਨੂੰ ਕਰਨੀ...
ਜੰਮੂ ਅਤੇ ਕਸ਼ਮੀਰ ਦੇ ਪੁੰਛ 'ਚ ਗਰਨੇਡ ਬਰਾਮਦ
. . .  about 2 hours ago
ਪੁੰਛ, 26 ਸਤੰਬਰ - ਜੰਮੂ ਅਤੇ ਕਸ਼ਮੀਰ ਦੇ ਪੁੰਛ 'ਚ ਸੂਰਨਕੋਟ ਇਲਾਕੇ ਦੇ ਪਿੰਡ ਫਜ਼ਲਾਬਾਦ 'ਚ ਗਰਨੇਡ ਬਰਾਮਦ ਹੋਇਆ ਹੈ। ਜ਼ਿਲ੍ਹਾ ਪੁਲਿਸ ਮੁਤਾਬਿਕ ਬੰਬ ਨਿਰੋਧਕ ਦਸਤੇ ਨੇ ਗਰਨੇਡ ਨੂੰ ਬੇਅਸਰ ਕਰ ਦਿੱਤਾ...
ਕੈਪਟਨ ਅਮਰਿੰਦਰ ਸਿੰਘ ਆਪਣੇ ਨਿੱਜੀ ਹਿਤਾਂ ਲਈ ਬਦਲਦੇ ਆ ਰਹੇ ਨੇ ਪਾਰਟੀਆਂ - ਭੱਠਲ
. . .  about 3 hours ago
ਨਾਭਾ, 26 ਸਤੰਬਰ (ਅਮਨਦੀਪ ਸਿੰਘ ਲਵਲੀ) - ਨਾਭਾ ਪਹੁੰਚੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਸ ਵਿਅਕਤੀ ਵਲੋਂ 25 ਕਰੋੜ ਰੁਪਿਆ ਵਿਧਾਇਕ ਨੂੰ ਦੇਣ ਦੀ ਗੱਲ ਕਹੀ ਗਈ ਹੈ, ਉਸ ਦਾ ਨਾਮ...
ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਵਲੋਂ ਅਸ਼ੋਕ ਗਹਿਲੋਤ ਨੂੰ ਪਾਰਟੀ ਪ੍ਰਧਾਨ ਦੀ ਦੌੜ ਵਿਚੋਂ ਬਾਹਰ ਕੱਢਣ ਦੀ ਮੰਗ
. . .  about 3 hours ago
ਨਵੀਂ ਦਿੱਲੀ, 26 ਸਤੰਬਰ - ਅਸ਼ੋਕ ਗਹਿਲੋਤ ਦੇ ਉੱਤਰਾਧਿਕਾਰੀ ਦੀ ਨਿਯੁਕਤੀ ਨੂੰ ਲੈ ਕੇ ਰਾਜਸਥਾਨ ਵਿਚ ਡੂੰਘੇ ਸਿਆਸੀ ਸੰਕਟ ਦੇ ਮੱਦੇਨਜ਼ਰ, ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਸੋਨੀਆ ਗਾਂਧੀ ਤੋਂ ਸੂਬੇ ਦੇ ਮੁੱਖ ਮੰਤਰੀ ਨੂੰ ਪਾਰਟੀ ਪ੍ਰਧਾਨ ਦੀ ਦੌੜ ਵਿਚੋਂ ਬਾਹਰ ਕੱਢਣ ਅਤੇ ਚੋਟੀ...
ਐਨ.ਆਰ.ਐਚ.ਐਮ. ਕਾਮਿਆਂ ਨੇ ਘੇਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ
. . .  about 3 hours ago
ਸੰਗਰੂਰ, 26 ਸਤੰਬਰ (ਦਮਨਜੀਤ ਸਿੰਘ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਨੂੰ ਸੈਂਕੜੇ ਐਨ.ਆਰ.ਐੱਚ.ਐਮ. ਕਾਮਿਆਂ ਵਲੋਂ ਘੇਰਾ ਪਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ...
ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾਹ ਇਸਮਾਈਲ ਵਲੋਂ ਵਿਦੇਸ਼ ਯਾਤਰਾ ਦੇ ਵਿਚਕਾਰ ਅਸਤੀਫ਼ਾ
. . .  about 3 hours ago
ਇਸਲਾਮਾਬਾਦ, 26 ਸਤੰਬਰ - ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਦੇਸ਼ ਨੂੰ ਦਰਪੇਸ਼ ਗੰਭੀਰ ਆਰਥਿਕ ਸੰਕਟ ਦੌਰਾਨ ਵਿਦੇਸ਼ ਯਾਤਰਾ ਦੇ ਵਿਚਕਾਰ ਅਸਤੀਫ਼ਾ ਦੇ ਦਿੱਤਾ ਹੈ। ਰਿਪੋਰਟ ਅਨੁਸਾਰ, ਉੱਚ ਮੰਤਰੀ ਮੰਡਲ ਦੇ ਅਹੁਦੇ 'ਤੇ ਰੈਂਕ ਬਦਲਣ...
ਕਾਂਗਰਸ ਨੇ ਕਦੇ ਵੀ 'ਸ਼ਰਤ ਮਤੇ' ਨਹੀਂ ਹੋਣ ਦਿੱਤੇ - ਰਾਜਸਥਾਨ ਦੇ ਬਾਗ਼ੀ ਵਿਧਾਇਕਾਂ ਨੂੰ ਮਾਕਨ ਦਾ ਸੰਦੇਸ਼
. . .  about 3 hours ago
ਜੈਪੁਰ, 26 ਸਤੰਬਰ - ਕਾਂਗਰਸ ਨੇਤਾ ਅਤੇ ਰਾਜਸਥਾਨ ਦੇ ਅਬਜ਼ਰਵਰ ਅਜੇ ਮਾਕਨ ਨੇ ਸੋਮਵਾਰ ਨੂੰ ਅਸ਼ੋਕ ਗਹਿਲੋਤ ਕੈਂਪ ਦੇ ਬਾਗੀ ਵਿਧਾਇਕਾਂ ਨਾਲ ਰਾਜ ਮੰਤਰੀ ਸ਼ਾਂਤੀ ਧਾਰੀਵਾਲ ਦੁਆਰਾ ਕੀਤੀ "ਅਣਅਧਿਕਾਰਤ" ਮੀਟਿੰਗ ਨੂੰ "ਅਨੁਸ਼ਾਸਨੀ ਕਾਰਵਾਈ" ਕਰਾਰ ਦਿੱਤਾ। ਉਨ੍ਹਾਂ ਇਹ...
ਮੁਹਾਲੀ 'ਚ ਕੈਬ/ਟੈਕਸੀ ਡਰਾਈਵਰਾਂ ਦਾ ਧਰਨਾ ਜਾਰੀ
. . .  about 3 hours ago
ਮੁਹਾਲੀ, 26 ਸਤੰਬਰ (ਦਵਿੰਦਰ ਸਿੰਘ) - ਮੁਹਾਲੀ ਦੇ ਵਾਈ.ਪੀ.ਐਸ. ਚੌਕ ਵਿਖੇ ਕੈਬ/ਟੈਕਸੀ ਡਰਾਈਵਰਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ...
ਗੁਲਾਮ ਨਬੀ ਆਜ਼ਾਦ ਵਲੋਂ ਨਵੀਂ ਪਾਰਟੀ ਦਾ ਐਲਾਨ, 'ਡੈਮੋਕਰੇਟਿਕ ਆਜ਼ਾਦ ਪਾਰਟੀ' ਹੋਵੇਗਾ ਨਾਂਅ
. . .  about 3 hours ago
ਜੰਮੂ, 26 ਸਤੰਬਰ - ਗੁਲਾਮ ਨਬੀ ਆਜ਼ਾਦ ਨੇ ਆਪਣੀ ਨਵੀਂ ਪਾਰਟੀ ਦੇ ਨਾਂਅ ਦਾ ਐਲਾਨ ਕੀਤਾ। ਉਨ੍ਹਾਂ ਦੀ ਪਾਰਟੀ ਦਾ ਨਾਂਅ - 'ਡੈਮੋਕਰੇਟਿਕ ਆਜ਼ਾਦ ਪਾਰਟੀ' ਹੋਵੇਗਾ। ਆਜ਼ਾਦ ਨੇ 26 ਅਗਸਤ ਨੂੰ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ...
ਹੋਰ ਖ਼ਬਰਾਂ..

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX