ਅਜਨਾਲਾ, 22 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਅਨੁਸਾਰ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਦੇ ਵਿਕਾਸ ਕਾਰਜ ਬਿਨਾਂ ਕਿਸੇ ਭੇਦਭਾਵ ਦੇ ਕਰਵਾਏ ਜਾਣਗੇ | ਇਹ ਪ੍ਰਗਟਾਵਾ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਮੱਛੀ ਪਾਲਣ, ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਐੱਨ.ਆਰ.ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬਲਾਕ ਅਜਨਾਲਾ ਅਧੀਨ ਆਉਂਦੇ ਪਿੰਡ ਕਿਆਮਪੁਰ ਵਿਖੇ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ ਛੱਪੜ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਣ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਕਿਆਮਪੁਰ ਪਿੰਡ ਦਾ ਗੰਦਾ ਪਾਣੀ ਅਕਸਰ ਹੀ ਗਲੀਆਂ ਵਿਚ ਰਹਿੰਦਾ ਸੀ ਜਿਸ ਕਾਰਨ ਪਿੰਡ ਵਾਸੀਆਂ ਨੂੰ ਵੱਡੀਆਂ ਮੁਸ਼ਕਿਲਾਂ ਆਉਂਦੀਆਂ ਸਨ ਤੇ ਬਿਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਸੀ ਜਿਸਨੂੰ ਦੂਰ ਕਰਨ ਲਈ ਹੁਣ ਲੱਖਾਂ ਰੁਪਏ ਖ਼ਰਚ ਕੇ ਛੱਪੜ ਦਾ ਨਵੀਨੀਕਰਨ ਕੀਤਾ ਜਾਵੇਗਾ | ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਅੱਗੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਪੰਜਾਬ ਨੂੰ ਲੁੱਟਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ ਗਿਆ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ | ਇਸ ਮੌਕੇ ਬਲਾਕ ਪ੍ਰਧਾਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਦਫ਼ਤਰ ਸਕੱਤਰ ਪਟਵਾਰੀ ਗੁਰਜੰਟ ਸਿੰਘ ਸੋਹੀ, ਸਰਪੰਚ ਜਗੀਰ ਸਿੰਘ ਕਿਆਮਪੁਰ, ਪੰਚਾਇਤ ਸਕੱਤਰ ਯੂਨੀਅਨ ਅਜਨਾਲਾ ਦੇ ਪ੍ਰਧਾਨ ਅਮੋਲਕ ਸਿੰਘ, ਬੱਬੂ ਖੋਜੀ ਤੇੜਾ ਤੇ ਹੋਰ ਪਿੰਡ ਵਾਸੀ ਤੇ ਮੋਹਤਬਰ ਹਾਜ਼ਰ ਸਨ |
ਅਜਨਾਲਾ, 22 ਜੂਨ (ਐੱਸ. ਪ੍ਰਸ਼ੋਤਮ)-ਅੱਜ ਇਥੇ ਭਾਜਪਾ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ-ਮਜੀਠਾ ਦੇ ਮੁੱਖ ਦਫਤਰ ਵਿਖੇ ਜ਼ਿਲ੍ਹਾ ਪ੍ਰਧਾਨ ਤੇ ਸਿੱਖ ਆਗੂ ਸਤਿੰਦਰ ਸਿੰਘ ਮਾਕੋਵਾਲ ਦੀ ਪ੍ਰਧਾਨਗੀ ਹੇਠ ਮੰਡਲ ਅਜਨਾਲਾ ਤੇ ਜ਼ਿਲ੍ਹਾ ਆਗੂਆਂ ਦੀ ਹੋਈ ਮੀਟਿੰਗ ਦੌਰਾਨ ...
ਮਜੀਠਾ, 22 ਜੂਨ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਬੀਤੀ ਰਾਤ ਚੱਲੀ ਤੇਜ਼ ਹਨ੍ਹੇਰੀ, ਝੱਖੜ੍ਹ ਤੇ ਤੇਜ਼ ਬਾਰਿਸ਼ ਨਾਲ ਜਿਥੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਮੌਸਮ ਵਿਚ ਇੱਕਦਮ ਭਾਰੀ ਬਦਲਾਅ ਆਇਆ ਉਥੇ ਹੀ ਤੇਜ਼ ਹਨ੍ਹੇਰੀ ਨਾਲ ਮਜੀਠਾ ਤੇ ਆਸ-ਪਾਸ ...
ਬਾਬਾ ਬਕਾਲਾ ਸਾਹਿਬ, 22 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੀਆਂ ਦਿਸ਼ਾ ਨਿਰਦੇਸ਼ਾਂ 'ਤੇ ਸਰਵਣ ਸਿੰਘ ਸਰਾਏ ਬਲਾਕ ਪ੍ਰਧਾਨ ਨੇ ਪਿਛਲੇ ਲੰਬੇ ਸਮੇਂ ਤੋਂ ਹਨੇਰੇ ਵਿਚ ਬਹਿਕਾਂ 'ਤੇ ਰਹਿ ਰਹੇ 4 ਪਰਿਵਾਰਾਂ ਦੀ ...
ਚੋਗਾਵਾਂ, 22 ਜੂਨ (ਗੁਰਬਿੰਦਰ ਸਿੰਘ ਬਾਗੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਸਿੱਧਵਾਂ ਦੇ 'ਆਪ' ਵਲੰਟੀਅਰ ਹਰਦੀਪ ਸਿੰਘ ਪੁੱਤਰ ਰਵੈਲ ਸਿੰਘ, ਅਵਤਾਰ ਸਿੰਘ, ਭਪਿੰਦਰ ਸਿੰਘ, ਰਣਜੀਤ ਸਿੰਘ ਸਿੱਧਵਾਂ ਨੇ ਪੇਂਡੂ ਰਾਜ ਤੇ ਪੰਚਾਇਤ ਵਿਕਾਸ ਮੰਤਰੀ ਕੁਲਦੀਪ ਸਿੰਘ ...
ਚੋਗਾਵਾਂ, 22 ਜੂਨ (ਗੁਰਬਿੰਦਰ ਸਿੰਘ ਬਾਗੀ)-ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਓਡਰ ਦੀ ਦਵਿੰਦਰ ਕੌਰ ਪਤਨੀ ਹਰਪ੍ਰੀਤ ਸਿੰਘ ਨੇ ਪੁਲਿਸ ਥਾਣਾ ਲੋਪੋਕੇ ਵਿਖੇ ਲਿਖਤੀ ਦਰਖਾਸਤ ਦਿੰਦਿਆਂ ਦੋਸ਼ ਲਗਾਏ ਕਿ ਉਸ ਦੇ ਗੁਆਂਢ ਰਹਿੰਦੇ ਸਤਨਾਮ ਸਿੰਘ ਪੁੱਤਰ ਰੂੜ ਸਿੰਘ, ...
ਰਈਆ, 22 ਜੂਨ (ਸ਼ਰਨਬੀਰ ਸਿੰਘ ਕੰਗ)-ਇਥੋਂ ਨਜ਼ਦੀਕੀ ਪਿੰਡ ਪੱਡੇ ਵਿਖੇ ਮਹਾਨ ਤਪੱਸਵੀ ਬਾਬਾ ਬੂਟਾ ਰਾਮ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਤੇ ਕਬੱਡੀ ਕੱਪ 23 ਜੂਨ ਵੀਰਵਾਰ ਨੂੰ ਕਰਾਇਆ ਜਾ ਰਿਹਾ ਹੈ | ਇਸ ਸੰਬੰਧੀ ਗੁਰਦੁਆਰਾ ਬਾਬਾ ਬੂਟਾ ਰਾਮ ਦੀ ਪ੍ਰਬੰਧਕ ਕਮੇਟੀ ਦੇ ...
ਗੱਗੋਮਾਹਲ, 22 ਜੂਨ (ਬਲਵਿੰਦਰ ਸਿੰਘ ਸੰਧੂ)-ਪਾਵਰ ਕਾਮ ਦੀ ਸਬ-ਡਵੀਜ਼ਨ ਰਮਦਾਸ ਵਿਖੇ ਨਵੇਂ ਐਸ.ਡੀ.ਓ. ਰਾਮ ਸਿੰਘ ਨੇ ਅਹੁਦਾ ਸੰਭਾਲਿਆ | ਇਸ ਸਮੇਂ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਖਪਤਕਾਰਾਂ ਨੂੰ ਆਖਿਆ ਕਿ ਉਹ ਆਪਣੇ ਘਰਾਂ ਤੇ ਟਿਊਬਵੈੱਲਾਂ ਦਾ ਲੋਡ ਸਮੇਂ ਸਿਰ ...
ਅੰਮਿ੍ਤਸਰ, 22 ਜੂਨ (ਸਟਾਫ ਰਿਪੋਰਟਰ)-ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਰਈਆ ਦੇ ਚੇਅਰਮੈਨ ਤੇ ਗੁਰੂ ਨਾਨਕ ਦੇਵ 'ਵਰਸਿਟੀ ਦੇ ਯੁਵਕ ਸੇਵਾਵਾਂ ਵਿਭਾਗ ਦੇ ਸਾਬਕਾ ਡਾਇਰੈਕਟਰ ਬਲਜੀਤ ਸਿੰਘ ਸੇਖੋਂ, ਜੋ ਕੁੱਝ ਦਿਨ ਪਹਿਲਾਂ ਸਦੀਵੀਂ ਵਿਛੋੜਾ ਦੇ ਗਏ ਸਨ, ਨਮਿਤ ...
ਜੰਡਿਆਲਾ ਗੁਰੂ, 22 ਜੂਨ (ਪ੍ਰਮਿੰਦਰ ਸਿੰਘ ਜੋਸਨ)-ਸੇਂਟ ਸੋਲਜਰ ਇਲਾਇਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿਚ ਚੱਲ ਰਹੇ ਅੰਮਿ੍ਤਸਰ, ਗੁਰਦਾਸਪੁਰ ਤੇ ਤਰਨ ਤਾਰਨ ਦੇ 477 ਲੜਕੇ ਅਤੇ ਲੜਕੀਆਂ ਦੇ 10 ਰੋਜ਼ਾ ਟ੍ਰੇਨਿੰਗ ਕੈਂਪ ਵਿਚ ਅੱਜ ਗਰੁੱਪ ਕਮਾਂਡਰ ਬਿ੍ਗੇਡੀਅਰ ਰੋਹਿਤ ...
ਬਾਬਾ ਬਕਾਲਾ ਸਾਹਿਬ, 22 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ 'ਪਿਤਾ ਦਿਵਸ' ਨੂੰ ਸਮਰਪਿਤ ਕਵੀ ਦਰਬਾਰ ਗੋਲਡੀ ਏ. ਸੀ. ਹਾਲ ਵਿਖੇ ਕਰਵਾਇਆ ਗਿਆ, ਜਿਸਦੇ ...
ਅਜਨਾਲਾ, 22 ਜੂਨ (ਐਸ. ਪ੍ਰਸ਼ੋਤਮ)-ਅਜਨਾਲਾ ਸ਼ਹਿਰੀ ਅਕਾਲੀ ਆਗੂ ਰਕੇਸ਼ ਬੇਦੀ ਪੁੱਤਰ ਦਿਲਬਾਗ ਰਾਏ ਬੇਦੀ ਵਾਸੀ ਵਾਰਡ ਨੰ: 2 ਨੂੰ ਇਕ ਵਿੱਕੀ ਬਰਾੜ ਨਾਮੀ ਗੈਂਗਸਟਰ ਵਲੋਂ ਫੋਨ ਕਰਕੇ 5 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ | ਇਸ ਮਾਮਲੇ 'ਚ ਪੁਲਿਸ ਥਾਣਾ ਅਜਨਾਲਾ ਨੂੰ ਧਾਰਾ ...
ਬਾਬਾ ਬਕਾਲਾ ਸਾਹਿਬ, 22 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਨੇੜਲੇ ਪਿੰਡ ਸੇਰੋਂ ਬਾਘਾ 'ਚ ਜੀਵਨ ਸਿੰਘ ਦੇ ਗ੍ਰਹਿ ਵਿਖੇ 'ਇਨਸਾਫ ਦੀ ਆਵਾਜ਼ ਪੰਜਾਬ' ਜਥੇਬੰਦੀ ਦੇ ਸੂਬਾ ਪ੍ਰਧਾਨ ਮਹਿੰਦਰ ਸਿੰਘ ਦਾਨਗੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਅੰਮਿ੍ਤਸਰ ਦੇ ਆਗੂ ...
ਜੰਡਿਆਲਾ ਗੁਰੂ, 22 ਜੂਨ (ਰਣਜੀਤ ਸਿੰਘ ਜੋਸਨ)-ਕਾਂਗਰਸ ਪਾਰਟੀ ਦੇ ਹਲਕਾ ਜੰਡਿਆਲਾ ਗੁਰੂ ਦੇ ਮੁੱਖ ਬੁਲਾਰਾ ਅਵਤਾਰ ਸਿੰਘ ਟੱਕਰ (ਜਾਣੀਆਂ) ਦੇ ਸਤਿਕਾਰਯੋਗ ਪਿਤਾ ਮਰਹੂਮ ਮਹਿਲ ਸਿੰਘ (90 ਸਾਲ) ਜੋ ਬੀਤੇ ਦਿਨ ਸਦੀਵੀਂ ਵਿਛੋੜਾ ਦੇ ਗਏ ਸਨ, ਨਮਿਤ ਅੰਤਿਮ ਅਰਦਾਸ ਮਿਤੀ 25 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX