ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ ਚੋਣਾਂ : ਮੁੱਖ ਮੰਤਰੀ ਜੈਰਾਮ ਠਾਕੁਰ ਆਪਣੀ ਸੀਟ ਜਿੱਤ
. . .  12 minutes ago
ਸ਼ਿਮਲਾ, 8 ਦਸੰਬਰ-ਹਿਮਾਚਲ ਪ੍ਰਦੇਸ਼ 'ਚ ਸੈਰਾਜ ਹਲਕੇ ਤੋਂ ਮੌਜੂਦਾ ਮੁੱਖ ਮੰਤਰੀ ਜੈਰਾਮ ਠਾਕੁਰ ਚੋਣ ਜਿੱਤ ਗਏ ਹਨ।
ਗੁਜਰਾਤ ’ਚ ਰਿਕਾਰਡ ਬਹੁਮਤ ਵੱਲ ਵਧ ਰਹੀ ਭਾਜਪਾ 152 ਸੀਟਾਂ ’ਤੇ ਅੱਗੇ
. . .  31 minutes ago
ਅਹਿਮਦਾਬਾਦ, 8 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਇਸ ਦੇ ਲਈ 37 ਵੋਟਿੰਗ ਕੇਂਦਰ ਬਣਾਏ ਗਏ ਹਨ। ਰੁਝਾਨਾਂ 'ਚ ਭਾਜਪਾ ਨੇ ਆਲ ਟਾਈਮ ਰਿਕਾਰਡ ਤੋੜ ਦਿੱਤੇ ਹਨ...
ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਗੈਂਗਸਟਰ ਬਿਸ਼ਨੋਈ ਦਾ 13 ਦਸੰਬਰ ਤੱਕ ਮਿਲਿਆ ਰਿਮਾਂਡ
. . .  22 minutes ago
ਸ੍ਰੀ ਮੁਕਤਸਰ ਸਾਹਿਬ, 8 ਦਸੰਬਰ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 2021 ਦੇ ਇਕ ਫਿਰੌਤੀ ਦੇ ਮਾਮਲੇ 'ਚ ਦਿੱਲੀ ਤੋਂ ਪੰਜਾਬ ਟਰਾਂਜ਼ਿਟ ਰਿਮਾਂਡ 'ਤੇ ਲਿਆਂਦਾ ਹੈ। ਦੱਸ ਦੇਈਏ ਕਿ 22 ਮਾਰਚ 2021 ਨੂੰ...
ਹਿਮਾਚਲ ਪ੍ਰਦੇਸ਼ ਚੋਣਾਂ: ਨਹੀਂ ਖੁੱਲ੍ਹਿਆ 'ਆਪ' ਦਾ ਖ਼ਾਤਾ
. . .  about 1 hour ago
ਸ਼ਿਮਲਾ, 8 ਦਸੰਬਰ-ਹਿਮਾਚਲ ਪ੍ਰਦੇਸ਼ ਦੇ ਸ਼ੁਰੂਆਤੀ ਰੁਝਾਨਾਂ 'ਚ ਆਮ ਆਦਮੀ ਪਾਰਟੀ ਦਾ ਕੋਈ ਵੀ ਉਮੀਦਵਾਰ ਕਿਸੇ ਵੀ ਸੀਟ ਤੋਂ ਅੱਗੇ ਨਹੀਂ ਚੱਲ ਰਿਹਾ ਹੈ...
ਗੁਜਰਾਤ ਵਿਧਾਨ ਸਭਾ ਚੋਣਾਂ: ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਲੰਘੀ ਅੱਗੇ
. . .  about 1 hour ago
ਗਾਂਧੀਨਗਰ, 8 ਦਸੰਬਰ- ਗੁਜਰਾਤ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ, ਜਿਸ ਤਹਿਤ ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਕਾਫੀ ਅੱਗੇ ਲੰਘ ਗਈ ਹੈ। 182 ਸੀਟਾਂ 'ਚੋਂ ਭਾਜਪਾ 136 ਸੀਟਾਂ...
ਹਿਮਾਚਲ ਪ੍ਰਦੇਸ਼ ਦੇ ਸ਼ੁਰੂਆਤੀ ਰੁਝਾਨਾਂ ’ਚ ਭਾਜਪਾ ਨੂੰ ਬਹੁਮਤ, ਕਾਂਗਰਸ 32 ਸੀਟਾਂ ’ਤੇ
. . .  about 2 hours ago
ਹਿਮਾਚਲ ਪ੍ਰਦੇਸ਼ ਦੇ ਸ਼ੁਰੂਆਤੀ ਰੁਝਾਨਾਂ ’ਚ ਭਾਜਪਾ ਨੂੰ ਬਹੁਮਤ, ਕਾਂਗਰਸ 32 ਸੀਟਾਂ ’ਤੇ
ਗੁਜਰਾਤ ਤੇ ਹਿਮਾਚਲ ਚੋਣਾਂ : ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਦੋਵਾਂ ਰਾਜਾਂ 'ਚੋਂ ਅੱਗੇ
. . .  about 2 hours ago
ਗਾਂਧੀਨਗਰ/ਸ਼ਿਮਲਾ, 8 ਦਸੰਬਰ-ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਦੋਵਾਂ ਰਾਜਾਂ ਵਿਚ ਅੱਗੇ ਹੈ। ਇਸ ਵੇਲੇ ਪੋਸਟਲ ਬੈਲਟ ਦੀ ਗਿਣਤੀ ਚੱਲ...
ਗੁਜਰਾਤ 'ਚ ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਨੂੰ ਮਿਲਿਆ ਬਹੁਮਤ, 'ਆਪ' ਵੀ 4 ਸੀਟਾਂ ਤੋਂ ਅੱਗੇ
. . .  about 2 hours ago
ਗਾਂਧੀਨਗਰ, 8 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੀ ਗਿਣਤੀ ਜਾਰੀ ਹੈ। ਇਸ ਦੇ ਲਈ 37 ਵੋਟਿੰਗ ਕੇਂਦਰ ਬਣਾਏ ਗਏ ਹਨ। ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਅੱਗੇ ਚੱਲ ਰਹੀ ਹੈ।
ਗੁਜਰਾਤ ਚੋਣ ਨਤੀਜੇ: ਸ਼ੁਰੂਆਤੀ ਰੁਝਾਨਾਂ 'ਚ ਭਾਜਪਾ 21 ਸੀਟਾਂ 'ਤੇ ਅੱਗੇ
. . .  about 2 hours ago
ਗਾਂਧੀਨਗਰ, 8 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੀ ਗਿਣਤੀ ਜਾਰੀ ਹੈ। ਇਸ ਦੇ ਲਈ 37 ਵੋਟਿੰਗ ਕੇਂਦਰ ਬਣਾਏ ਗਏ ਹਨ। ਸ਼ੁਰੂਆਤੀ ਰੁਝਾਨਾਂ 'ਚ ਭਾਜਪਾ...
ਵਿਧਾਨ ਸਭਾ ਚੋਣ ਨਤੀਜੇ: ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ’ਚ ਵੋਟਾਂ ਦੀ ਗਿਣਤੀ ਸ਼ੁਰੂ
. . .  about 2 hours ago
ਗਾਂਧੀਨਗਰ/ਸ਼ਿਮਲਾ, 8 ਦਸੰਬਰ- ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਅੱਜ ਸਵੇਰੇ 8.00 ਵਜੇ ਸ਼ੁਰੂ ਹੋ ਗਈ ਹੈ। ਪਹਿਲਾਂ ਪੋਸਟਲ ਬੈਲਟ ਗਿਣੇ ਜਾ...
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਨਕੋਦਰ 'ਚ ਕੱਪੜਾ ਵਪਾਰੀ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਨਕੋਦਰ, 7 ਦਸੰਬਰ-ਵੱਡੀ ਖ਼ਬਰ ਨਕੋਦਰ ਤੋਂ ਸਾਹਮਣੇ ਆਈ ਹੈ ਜਿਥੇ ਕਿ ਕੱਪੜਾ ਵਪਾਰੀ ਟਿੰਮੀ ਚਾਵਲਾ ਦੀ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੌਰਾਨ ਇਕ ਪੁਲਿਸ ਵਾਲਾ ਵੀ ਜ਼ਖਮੀਂ ਹੋਇਆ...
ਗੁਜਰਾਤ ਚੋਣਾਂ: ਕੱਲ੍ਹ ਸਖ਼ਤ ਸੁਰੱਖਿਆ ਵਿਚਕਾਰ ਹੋਵੇਗੀ ਵੋਟਾਂ ਦੀ ਗਿਣਤੀ
. . .  1 day ago
ਅਹਿਮਦਾਬਾਦ, 7 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੱਲ੍ਹ ਘੋਸ਼ਿਤ ਕੀਤੇ ਜਾਣੇ ਹਨ। ਵੋਟਾਂ ਦੀ ਗਿਣਤੀ ਕੱਲ੍ਹ ਸਖ਼ਤ ਸੁਰੱਖਿਆ ਵਿਚਕਾਰ...
ਸ਼ੋਪੀਆਂ ਦੇ ਵਾਥੋ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ
. . .  1 day ago
ਸ੍ਰੀਨਗਰ, 7 ਦਸੰਬਰ-ਜੰਮੂ ਕਸ਼ਮੀਰ ਦੇ ਸ਼ੋਪੀਆਂ ਦੇ ਵਾਥੋ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਚੱਲ ਰਹੀ...
ਬੰਗਲਾਦੇਸ਼ ਨੇ ਦੂਸਰੇ ਇਕ ਦਿਨਾਂ ਮੈਚ 5 ਦੌੜਾਂ ਨਾਲ ਹਰਾਇਆ ਭਾਰਤ, ਜਿੱਤੀ ਲੜੀ
. . .  1 day ago
ਢਾਕਾ, 7 ਦਸੰਬਰ-ਬੰਗਲਾਦੇਸ਼ ਨੇ ਦੂਸਰੇ ਇਕ ਦਿਨਾਂ ਮੈਚ ਵਿਚ ਭਾਰਤ ਨੂੰ 5 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 'ਤੇ 2-0 ਦੀ ਅਜੇਤੂ ਲੀਡ ਬਣਾ ਲਈ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ...
ਮੂਸੇਵਾਲਾ ਹੱਤਿਆ ਮਾਮਲੇ 'ਚ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਸਾਢੇ 4 ਘੰਟੇ ਪੁੱਛਗਿੱਛ
. . .  1 day ago
ਮਾਨਸਾ, 7 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਚ ਐੱਸ.ਆਈ.ਟੀ. ਵਲੋਂ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਸਥਾਨਕ ਸੀ.ਆਈ.ਏ. ਸਟਾਫ਼ ਵਿਖੇ ਸਾਢੇ 4 ਘੰਟੇ ਪੁੱਛਗਿੱਛ ਕੀਤੀ ਗਈ। ਦੋਹਾਂ...
ਭਾਜਪਾ ਐੱਸ.ਸੀ.ਮੋਰਚਾ ਦੇ ਨਵ-ਨਿਯੁਕਤ ਪੰਜਾਬ ਪ੍ਰਧਾਨ ਲੱਧੜ ਵਾਲਮੀਕਿ ਤੀਰਥ ਵਿਖੇ ਹੋਏ ਨਤਮਸਤਕ
. . .  1 day ago
ਰਾਮ ਤੀਰਥ, 7 ਦਸੰਬਰ (ਧਰਵਿੰਦਰ ਸਿੰਘ ਔਲਖ)-ਭਾਰਤੀ ਜਨਤਾ ਪਾਰਟੀ ਐੱਸ.ਸੀ.ਮੋਰਚਾ ਪੰਜਾਬ ਦੇ ਨਵ ਨਿਯੁਕਤ ਪ੍ਰਧਾਨ ਸੁੱਚਾ ਰਾਮ ਲੱਧੜ (ਆਈ.ਏ.ਐੱਸ.) ਅੱਜ ਭਗਵਾਨ ਵਾਲਮੀਕਿ ਤੀਰਥ (ਰਾਮ ਤੀਰਥ) ਵਿਖੇ ਨਤਮਸਤਕ ਹੋਏ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ । ਪੱਤਰਕਾਰਾਂ ਨਾਲ...
ਮੋਟਰ ਸਾਇਕਲ ਸਵਾਰ ਵਿਅਕਤੀਆਂ ਤੋਂ 2 ਅਣਪਛਾਤੇ ਵਿਅਕਤੀ ਤਿੰਨ ਲੱਖ ਰੁਪਏ ਖੋਹ ਕੇ ਫ਼ਰਾਰ
. . .  1 day ago
ਭਗਤਾ ਭਾਈਕਾ, 7 ਦਸੰਬਰ (ਸੁਖਪਾਲ ਸਿੰਘ ਸੋਨੀ)-ਅੱਜ ਪਿੰਡ ਬੁਰਜ ਰਾਜਗੜ ਵਿਖੇ ਮੋਟਰ ਸਾਇਕਲ ਸਵਾਰ ਵਿਅਕਤੀਆਂ ਤੋਂ ਤਿੰਨ ਲੱਖ ਰੁਪਏ ਖੋਹੇ ਜਾਣ ਦੀ ਘਟਨਾ ਵਾਪਰੀ ਹੈ। ਘਟਨਾ ਨੂੰ ਅੰਜਾਮ ਮੋਟਰ ਸਾਇਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵਲੋਂ ਦਿੱਤਾ ਗਿਆ। ਘਟਨਾ...
ਫੋਰਬਸ ਦੀ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿਚ ਨਿਰਮਲਾ ਸੀਤਾਰਮਨ ਸਮੇਤ 6 ਭਾਰਤੀ ਔਰਤਾਂ ਦਾ ਨਾਂਅ
. . .  1 day ago
ਨਿਊਯਾਰਕ, 7 ਦਸੰਬਰ-ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਬਾਇਓਕਾਨ ਦੀ ਕਾਰਜਕਾਰੀ ਚੇਅਰਪਰਸਨ ਕਿਰਨ ਮਜ਼ੂਮਦਾਰ-ਸ਼ਾਅ ਅਤੇ ਨਿਆਕਾ ਦੀ ਸੰਸਥਾਪਕ ਫਾਲਗੁਨੀ ਨਾਇਰ ਉਨ੍ਹਾਂ 6 ਭਾਰਤੀਆਂ ਵਿਚ ਸ਼ਾਮਿਲ ਹਨ, ਜਿਨ੍ਹਾਂ ਨੇ ਫੋਰਬਸ ਦੀ ਵਿਸ਼ਵ ਦੀਆਂ 100 ਸਭ...
ਦਿੱਲੀ ਆਬਕਾਰੀ ਨੀਤੀ ਮਾਮਲਾ:ਕਾਰੋਬਾਰੀ ਅਮਿਤ ਅਰੋੜਾ ਦੇ ਈ.ਡੀ. ਰਿਮਾਂਡ ਵਿਚ 7 ਦਿਨਾਂ ਦਾ ਵਾਧਾ
. . .  1 day ago
ਨਵੀਂ ਦਿੱਲੀ, 7 ਦਸੰਬਰ-ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਦਿੱਲੀ ਦੀ ਇਕ ਅਦਾਲਤ ਨੇ ਕਾਰੋਬਾਰੀ ਅਮਿਤ ਅਰੋੜਾ ਦੇ ਈ.ਡੀ. ਰਿਮਾਂਡ ਵਿਚ 7 ਦਿਨਾਂ ਦਾ ਵਾਧਾ ਕੀਤਾ...
ਮਹਾਰਾਸ਼ਟਰ-ਕਰਨਾਟਕ ਸਰਹੱਦੀ ਮੁੱਦੇ 'ਤੇ ਸੁਪ੍ਰੀਆ ਸੁਲੇ ਵਲੋਂ ਲੋਕ ਸਭਾ 'ਚ ਕਰਨਾਟਕ ਦੇ ਮੁੱਖ ਮੰਤਰੀ ਦੀ ਆਲੋਚਨਾ
. . .  1 day ago
ਨਵੀਂ ਦਿੱਲੀ, 7 ਦਸੰਬਰ -ਲੋਕ ਸਭਾ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਕਰਨਾਟਕ ਅਤੇ ਮਹਾਰਾਸ਼ਟਰ ਦਰਮਿਆਨ ਸਰਹੱਦੀ ਮੁੱਦੇ ਨੂੰ ਲੈ ਕੇ ਕਰਨਾਟਕ ਦੇ ਮੁੱਖ ਮੰਤਰੀ ਬਾਸਵਰਾਜ ਬੋਮਈ ਦੀ ਆਲੋਚਨਾ...
ਕਰਨਾਟਕ-ਮਹਾਰਾਸ਼ਟਰ ਸਰਹੱਦੀ ਵਿਵਾਦ: ਲੋਕਾਂ ਵਲੋਂ ਕਰਨਾਟਕ ਦੀ ਬੱਸ ਅਤੇ ਮੁੱਖ ਮੰਤਰੀ ਬੋਮਈ ਦੀ ਫੋਟੋ 'ਤੇ ਕਾਲੇ ਰੰਗ ਦਾ ਛਿੜਕਾਅ
. . .  1 day ago
ਮੁੰਬਈ/ਬੈਂਗਲੁਰੂ, 7 ਦਸੰਬਰ-ਕਰਨਾਟਕ ਅਤੇ ਮਹਾਰਾਸ਼ਟਰ ਦਰਮਿਆਨ ਸਰਹੱਦੀ ਮੁੱਦੇ 'ਤੇ ਜਾਰੀ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਸੋਲਾਪੁਰ ਵਿਚ ਸਥਾਨਕ ਸੰਗਠਨਾਂ ਦੇ ਲੋਕਾਂ ਨੇ ਕਰਨਾਟਕ ਦੀ ਇਕ ਬੱਸ ਅਤੇ ਮੁੱਖ ਮੰਤਰੀ ਬੋਮਈ...
ਐਸ.ਆਈ.ਟੀ. ਵਲੋਂ ਪੁੱਛਗਿੱਛ ਤੋਂ ਬਾਅਦ ਬੱਬੂ ਮਾਨ ਰਵਾਨਾ
. . .  1 day ago
ਮਾਨਸਾ, 7 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਐਸ. ਆਈ. ਟੀ. ਵਲੋਂ ਪੁੱਛਗਿੱਛ ਤੋਂ ਬਾਅਦ ਗਾਇਕ ਬੱਬੂ ਮਾਨ ਰਵਾਨਾ ਹੋ ਗਏ...
ਇਹ ਇਕ ਵੱਡੀ ਜਿੱਤ ਤੇ ਇਸ ਨੂੰ ਹਾਸਲ ਕਰਨਾ ਬਹੁਤ ਵੱਡਾ ਕੰਮ ਸੀ-ਦਿੱਲੀ ਨਗਰ ਨਿਗਮ ਚੋਣਾਂ 'ਚ 'ਆਪ' ਦੀ ਜਿੱਤ 'ਤੇ ਹਰਭਜਨ ਸਿੰਘ
. . .  1 day ago
ਨਵੀਂ ਦਿੱਲੀ, 7 ਦਸੰਬਰ-ਸਾਬਕਾ ਕ੍ਰਿਕਟਰ ਅਤੇ 'ਆਪ' ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਦਿੱਲੀ ਨਗਰ ਨਿਗਮ ਚੋਣਾਂ 'ਚ 'ਆਪ' ਦੀ ਜਿੱਤ 'ਤੇ ਕਿਹਾ ਕਿ ਇਹ ਇਕ ਵੱਡੀ ਜਿੱਤ ਹੈ। ਇਸ ਨੂੰ ਹਾਸਲ...
ਦੋ ਲੁਟੇਰੇ 40 ਹਜ਼ਾਰ ਦੀ ਨਗਦੀ ਖੋਹ ਕੇ ਫ਼ਰਾਰ
. . .  1 day ago
ਕੋਟਫੱਤਾ,7 ਦਸੰਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਜ਼ਿਲ੍ਹੇ ਦੇ ਨਗਰ ਕੋਟਸ਼ਮੀਰ ਦੀ ਮਾਨਸਾ ਰੋਡ ’ਤੇ ਸਰਪੰਚ ਇਕ ਪੈਟਰੋਲ ਪੰਪ ਨੇੜੇ ਤੋਂ ਹੱਥ ਵਿਚ ਪੈਸਿਆਂ ਵਾਲਾ ਥੈਲਾ ਲੈ ਕੇ ਜਾ ਰਹੀ ਇਕ ਔਰਤ ਤੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ ਪੈਸਿਆਂ ਵਾਲਾ ਥੈਲਾ ਖੋਹ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕੋਟਸ਼ਮੀਰ ਦੀ ਸ਼ਾਮ ਬਸਤੀ ਦੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 15 ਹਾੜ ਸੰਮਤ 554

ਅੰਮ੍ਰਿਤਸਰ / ਦਿਹਾਤੀ

ਨਗਰ ਪੰਚਾਇਤ ਅਜਨਾਲਾ ਦੀ ਵਾਹੀਯੋਗ ਜ਼ਮੀਨ ਦੀ ਬੋਲੀ ਕਰਵਾਉਣ ਲਈ ਹਾਊਸ ਵਲੋਂ ਸਰਬਸੰਮਤੀ ਨਾਲ ਮਤਾ ਪਾਸ

ਅਜਨਾਲਾ, 28 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਗਰ ਪੰਚਾਇਤ ਅਜਨਾਲਾ ਦੇ ਕਾਂਗਰਸ ਪਾਰਟੀ ਨਾਲ ਸਬੰਧਿਤ ਪ੍ਰਧਾਨ ਦੀਪਕ ਅਰੋੜਾ ਇਲੈਕਟ੍ਰੋਨਿਕ ਵਾਲਿਆਂ ਨੂੰ ਅਹੁਦੇ ਤੋਂ ਪਾਸੇ ਕਰਨ ਤੋਂ ਬਾਅਦ ਅੱਜ ਨਗਰ ਪੰਚਾਇਤ ਅਜਨਾਲਾ ...

ਪੂਰੀ ਖ਼ਬਰ »

ਪਿੰਡ ਵਣੀਏਕੇ ਦੇ ਪ੍ਰਾਚੀਨ ਮੰਦਰ ਦੀ ਜ਼ਮੀਨ ਤੋਂ ਕਬਜ਼ਾ ਛੁਡਾਉਣ ਤੇ ਪਾਣੀ ਦੇ ਨਿਕਾਸ ਲਈ ਉੱਚ ਅਧਿਕਾਰੀਆਂ ਅੱਗੇ ਫ਼ਰਿਆਦ

ਚੋਗਾਵਾਂ, 28 ਜੂਨ (ਗੁਰਬਿੰਦਰ ਸਿੰਘ ਬਾਗੀ)-ਬਲਾਕ ਚੋਗਾਵਾਂ ਦੇ ਪਿੰਡ ਵਣੀਏਕੇ ਵਿਖੇ ਪ੍ਰਾਚੀਨ ਮਾਤਾ ਰਾਣੀ ਦੇ ਮੰਦਰ ਜਿਸ ਦਾ ਨਿਕਾਸੀ ਪਾਣੀ ਵਾਲਾ ਨਾਲਾ ਪਿੰਡ ਦੇ ਹੀ ਕੁਝ ਲੋਕਾਂ ਨੇ ਛੱਪੜ ਉਪਰ ਕਬਜ਼ਾ ਕਰਕੇ ਰੋਕ ਦਿੱਤਾ ਹੈ ਅਤੇ ਮੰਦਰ ਦੀ ਢਾਈ ਏਕੜ ਜ਼ਮੀਨ ਜਿਸ ...

ਪੂਰੀ ਖ਼ਬਰ »

ਜੋਸ਼ ਨਾਲ ਹੋਈ ਟ੍ਰੇਨਿੰਗ ਉਪਰੰਤ 10 ਰੋਜ਼ਾ ਐਨ. ਸੀ. ਸੀ. ਕੈਂਪ ਦੀ ਸਮਾਪਤੀ

ਜੰਡਿਆਲਾ ਗੁਰੂ, 28 ਜੂਨ (ਪ੍ਰਮਿੰਦਰ ਸਿੰਘ ਜੋਸਨ)-ਸੇਂਟ ਸੋਲਜਰ ਇਲਾਇਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਵਿਖੇ ਪਿਛਲੇ 10 ਰੋਜ਼ਾਂ ਤੋਂ ਚੱਲ ਰਹੇ ਐਨ. ਸੀ. ਸੀ. ਕੈਂਪ ਦੀ ਸਮਾਪਤੀ ਹੋਈ ਅਤੇ ਇਸ ਸਮੇਂ ਕੈਂਪ ਦੀ ਰਿਪੋਰਟ ਪੇਸ਼ ਕਰਦਿਆਂ ਮੇਜਰ ਮਨਜੀਤ ਸਿੰਘ ਨੇ ਕੈਡਿਟਾਂ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤ ਚਮਿਆਰੀ ਨੇ ਆਮ ਇਜਲਾਸ ਤਹਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਚਮਿਆਰੀ, 28 ਜੂਨ (ਜਗਪ੍ਰੀਤ ਸਿੰਘ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡਾਂ ਅੰਦਰ ਕਰਵਾਏ ਜਾ ਰਹੇ ਗ੍ਰਾਮ ਸਭਾਵਾਂ ਦੇ ਇਜਲਾਸਾਂ ਤਹਿਤ ਅੱਜ ਹਲਕਾ ਅਜਨਾਲਾ ਦੇ ਪਿੰਡ ਚਮਿਆਰੀ ਵਿਖੇ ਗ੍ਰਾਮ ਸਭਾ ਦਾ ਇਜਲਾਸ ਸੱਦਿਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਪਿੰਡ ...

ਪੂਰੀ ਖ਼ਬਰ »

ਉਲੰਪੀਅਨ ਵਰਿੰਦਰ ਸਿੰਘ ਦੀ ਮੌਤ 'ਤੇ ਦੁੱਖ ਪ੍ਰਗਟ

ਬਾਬਾ ਬਕਾਲਾ ਸਾਹਿਬ 28 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਗੁਰੂ ਤੇਗ ਬਹਾਦਰ ਸਪੋਰਟਸ ਹਾਕੀ ਕਲੱਬ (ਰਜਿ:) ਬਾਬਾ ਬਕਾਲਾ ਸਾਹਿਬ ਦੀ ਇਕ ਸੋਗਮਈ ਮੀਟਿੰਗ ਕਲੱਬ ਦੇ ਪ੍ਰਧਾਨ ਸ: ਸਵਰਨ ਸਿੰਘ ਕਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਭਾਰਤੀ ਹਾਕੀ ਟੀਮ ਦੇ ...

ਪੂਰੀ ਖ਼ਬਰ »

ਰਈਆ ਵਿਖੇ ਬਣ ਰਹੇ ਅਧੂਰੇ ਪਿੱਲਰਾਂ ਵਾਲੇ ਪੁੱਲ ਸਬੰਧੀ ਸ਼ਹਿਰ ਦੇ ਮੁਹਤਬਰਾਂ ਦੀ ਮੀਟਿੰਗ ਹੋਈ

ਰਈਆ, 28 ਜੂਨ (ਸ਼ਰਨਬੀਰ ਸਿੰਘ ਕੰਗ)-ਰਈਆ ਵਿਖੇ ਬਣ ਰਹੇ ਅਧੂਰੇ ਪਿੱਲਰਾਂ ਵਾਲੇ ਪੁੱਲ ਸਬੰਧੀ ਸ਼ਹਿਰ ਦੇ ਮੋਹਤਬਰਾਂ ਅਤੇ ਦੁਕਾਨਦਾਰਾਂ ਦੀ ਇੱਕ ਜ਼ਰੂਰੀ ਮੀਟਿੰਗ ਹੋਈ | ਕੁਝ ਦਿਨ ਪਹਿਲਾਂ ਇਕ ਵਫਦ ਸੋਮ ਪ੍ਰਕਾਸ਼ ਕੇਂਦਰੀ ਮਨਿਸਟਰ ਕਾਮਰਸ ਐਂਡ ਇੰਡਸਟਰੀ, ਅਰਵਿੰਦ ...

ਪੂਰੀ ਖ਼ਬਰ »

ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅਟਾਰੀ ਸਰਹੱਦ 'ਤੇ ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾ ਕੇ ਸੈਲਾਨੀਆਂ ਨੂੰ ਕੀਤਾ ਜਾਗਰੂਕ

ਅਟਾਰੀ, 28 ਜੂਨ (ਗੁਰਦੀਪ ਸਿੰਘ ਅਟਾਰੀ)-ਨਾਰਕੋਟਿਕਸ ਕੰਟਰੋਲ ਬਿਊਰੋ ਵਲੋਂ ਕੌਮਾਂਤਰੀ ਅਟਾਰੀ ਸਰਹੱਦ 'ਤੇ ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ | ਨਸ਼ਾ ਵਿਰੋਧੀ ਦਿਹਾੜਾ ਉਸ ਸਥਾਨ 'ਤੇ ਮਨਾਇਆ ਗਿਆ ਜਿੱਥੇ ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀ ਸਾਂਝੀ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਵਿਖੇ 10ਵਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ

ਰਾਮ ਤੀਰਥ, 28 ਜੂਨ (ਧਰਵਿੰਦਰ ਸਿੰਘ ਔਲਖ)-ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਅੱਡਾ ਬਾਉਲੀ, ਰਾਮ ਤੀਰਥ ਰੋਡ ਅੰਮਿ੍ਤਸਰ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਤੇ ਭਾਈ ਅਮਨਦੀਪ ਸਿੰਘ ਵਲੋਂ ਮਹੀਨਾਵਾਰੀ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਅਤੇ ਬਾਬਾ ਦੀਪ ...

ਪੂਰੀ ਖ਼ਬਰ »

ਓਠੀਆਂ 'ਚ ਮਲੇਰੀਆ ਸੰਬੰਧੀ ਸਿਹਤ ਵਿਭਾਗ ਨੇ ਲੋਕਾਂ ਨੂੰ ਕੀਤਾ ਜਾਗਰੂਕ

ਓਠੀਆਂ, 27 ਜੂਨ (ਗੁਰਵਿੰਦਰ ਸਿੰਘ ਛੀਨਾ)-ਸਿਵਲ ਸਰਜਨ ਅੰਮਿ੍ਤਸਰ ਡਾ: ਚਰਨਜੀਤ ਸਿੰਘ ਅਤੇ ਮਲੇਰੀਆ ਅਫਸਰ ਡਾ: ਮਦਨ ਮੋਹਨ ਦੇ ਨਿਸ਼ਾ ਨਿਰਦੇਸ਼ਾਂ 'ਤੇ ਡਾ: ਕੰਵਰ ਅਜੈ ਸਿੰਘ ਦੀ ਅਗਵਾਈ ਹੇਠ ਅੱਜ ਪੀ. ਐਚ. ਸੀ. ਓਠੀਆਂ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ...

ਪੂਰੀ ਖ਼ਬਰ »

ਸੀ.ਐੱਚ. ਸੀ. ਮਾਨਾਂਵਾਲਾ ਵਿਖੇ ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗ਼ੈਰ-ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮਨਾਇਆ

ਜੰਡਿਆਲਾ ਗੁਰੂ, 28 ਜੂਨ (ਪ੍ਰਮਿੰਦਰ ਸਿੰਘ ਜੋਸਨ)-ਹਰ ਸਾਲ ਮਨਾਏ ਜਾਂਦੇ ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗ਼ੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਮੀਤ ਸਿੰਘ ਦੀ ਅਗਵਾਈ ...

ਪੂਰੀ ਖ਼ਬਰ »

ਬਿਜਲੀ ਪੈਨਸ਼ਨਰਾਂ ਨੇ ਪੰਜਾਬ ਬਜਟ ਨੂੰ ਧੋਖਾ ਦੱਸ ਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

ਅਜਨਾਲਾ, 28 ਜੂਨ (ਐਸ.ਪ੍ਰਸ਼ੋਤਮ)-ਅੱਜ ਇਥੇ ਪੰਜਾਬ ਰਾਜ ਬਿਜਲੀ ਬੋਰਡ ਆਲ ਕੇਡਰ ਪੈਨਸ਼ਨਰਜ਼ ਐਸੋਸੀਏਸ਼ਨ ਡਵੀਜ਼ਨ ਅਜਨਾਲਾ ਦੇ ਪ੍ਰਧਾਨ ਸੋਮ ਨਾਥ ਮਰਵਾਹਾ ਤੇ ਸੂਬਾ ਪ੍ਰੈੱਸ ਸਕੱਤਰ ਹਰਭਜਨ ਸਿੰਘ ਝੰਜੋਟੀ ਦੀ ਪ੍ਰਧਾਨਗੀ ਹੇਠ ਰੋਸ ਮੀਟਿੰਗ ਦੌਰਾਨ ਸੂਬਾ ਭਗਵੰਤ ਮਾਨ ...

ਪੂਰੀ ਖ਼ਬਰ »

ਭਾਰਤ ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ ਤੋਂ ਬਾਅਦ ਬੀ.ਐੱਸ.ਐੱਫ. ਤੇ ਪੁਲਿਸ ਵਲੋਂ ਚਲਾਈ ਤਲਾਸ਼ੀ ਮੁਹਿੰਮ

ਅਜਨਾਲਾ, 28 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਪਾਕਿਸਤਾਨ ਸਰਹੱਦ ਤੇ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੀ ਸ਼ੇਰਪੁਰ ਘੋਗਾ ਚੌਂਕੀ ਨਜ਼ਦੀਕ ਰਾਤ ਸਮੇਂ ਇੱਕ ਵਾਰ ਫੇਰ ਡਰੋਨ ਦੀ ਹਲਚਲ ਦੇਖਣ ਨੂੰ ਮਿਲੀ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਭਿੰਡੀ ਸੈਦਾਂ ਦੇ ਐੱਸ.ਐੱਚ.ਓ. ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. 183 ਬਟਾਲੀਅਨ ਦੇ ਜਵਾਨਾਂ ਵਲੋਂ ਡਰੋਨ ਦੀ ਹਲਚਲ ਦੇਖੀ ਗਈ, ਜਿਸ ਤੋਂ ਬਾਅਦ ਅੱਜ ਸਵੇਰੇ ਪੰਜਾਬ ਪੁਲਿਸ ਤੇ ਬੀ.ਐੱਸ.ਐੱਫ ਵਲੋਂ ਸਾਂਝੇ ਤੌਰ ਤੇ ਡਰੋਨ ਦੀ ਹਲਚਲ ਵਾਲੇ ਖੇਤਰ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ | ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਪੁਲਿਸ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਮੁਸ਼ਤੈਦੀ ਨਾਲ ਨਿਭਾ ਰਹੀ ਹੈ ਤੇ ਕਿਸੇ ਵੀ ਦੇਸ਼ ਵਿਰੋਧੀ ਤਾਕਤ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ | ਉਨ੍ਹਾਂ ਸਥਾਨਕ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਸ ਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ |

ਖ਼ਬਰ ਸ਼ੇਅਰ ਕਰੋ

 

ਹਾਈਕੋਰਟ ਦੇ ਆਦੇਸ਼ਾਂ ਨੂੰ ਟਿੱਚ ਸਮਝਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ

ਜੈਂਤੀਪੁਰ, 28 ਜੂਨ (ਭੁਪਿੰਦਰ ਸਿੰਘ ਗਿੱਲ)-ਐੱਸ.ਸੀ/ਬੀ.ਸੀ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਅੰਮਿ੍ਤਸਰ ਦੇ ਜਨਰਲ ਸਕੱਤਰ ਸ੍ਰੀ ਦਰਸ਼ਨ ਲਾਲ ਕਲੋਤਰਾ ਨੇ ਇਕ ਪ੍ਰੈੱਸ ਬਿਆਨ ਰਾਹੀਂ ਮਾਣਯੋਗ ਚੀਫ਼ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ, ...

ਪੂਰੀ ਖ਼ਬਰ »

ਸਿੱਖ ਜੀਵਨ ਜਾਚ ਸੰਸਥਾ ਵਲੋਂ ਵੱਖ-ਵੱਖ ਪਿੰਡਾਂ ਵਿਚ 5000 ਬੂਟੇ ਲਾਏ ਜਾਣਗੇ-ਭਾਈ ਖਾਲਸਾ

ਬਾਬਾ ਬਕਾਲਾ ਸਾਹਿਬ, 28 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-'ਸਿੱਖ ਜੀਵਨ ਜਾਚ ਸੰਸਥਾ ਬਾਬਾ ਬਕਾਲਾ ਸਾਹਿਬ (ਰਜਿ:) ਵਲੋਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿਚ 5000 ਦੇ ਕਰੀਬ ਬੂਟੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਸ ਕਾਰਜ ਲਈ ਵੱਖ-ਵੱਖ ਪਿੰਡਾਂ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤ ਫ਼ਤਿਹਗੜ੍ਹ ਸ਼ੁੱਕਰਚੱਕ ਨੇ ਗ੍ਰਾਮ ਸਭਾ ਇਜਲਾਸ ਬੁਲਾਇਆ

ਨਵਾਂ ਪਿੰਡ, 28 ਜੂਨ (ਜਸਪਾਲ ਸਿੰਘ)-ਪੰਜਾਬ ਸਰਕਾਰ ਦੀ ਗ੍ਰਾਮ ਸਭਾ ਇਜਲਾਸ ਮੁਹਿੰਮ ਤਹਿਤ ਗ੍ਰਾਮ ਪੰਚਾਇਤ ਫ਼ਤਿਹਗੜ੍ਹ ਸ਼ੁੱਕਰਚੱਕ ਬਲਾਕ ਵੇਰਕਾ ਵਲੋਂ ਹਾੜੀ ਦਾ ਗ੍ਰਾਮ ਸਭਾ ਦਾ ਆਮ ਇਜਲਾਸ ਸਥਾਨਕ ਸੱਥ ਵਿਖੇ ਬੁਲਾਇਆ ਗਿਆ, ਜਿਸ 'ਚ ਬਿਕਰਮਜੀਤ ਸਿੰਘ ਬੀ. ਡੀ. ਪੀ. ਓ. ...

ਪੂਰੀ ਖ਼ਬਰ »

ਸਮੂਹਿਕ ਸਿਹਤ ਕੇਂਦਰ ਤਰਸਿੱਕਾ 'ਚ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ

ਤਰਸਿੱਕਾ, 28 ਜੂਨ (ਅਤਰ ਸਿੰਘ ਤਰਸਿੱਕਾ)-ਸਮੂਹਿਕ ਸਿਹਤ ਕੇਂਦਰ ਤਰਸਿੱਕਾ 'ਚ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਡਾ: ਨਵੀਨ ਖੁੰਗਰ ਐਸ. ਐਮ. ਓ. ਤਰਸਿੱਕਾ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਨੇ ਹਸਪਤਾਲ ਦੇ ਓਟ ਸੈਂਟਰ 'ਚ ਜਾ ਕੇ ਉਥੋਂ ਦਵਾਈ ਲੈ ਰਹੇ ...

ਪੂਰੀ ਖ਼ਬਰ »

ਜੇਠੂਵਾਲ ਨਹਿਰ ਦਾ ਖਸਤਾ ਹਾਲਤ ਵਾਲਾ ਪੁਲ ਕਰੀਬ ਪੰਜ ਕਰੋੜ ਦੀ ਲਾਗਤ ਨਾਲ ਬਣੇਗਾ ਨਵਾਂ-ਏ.ਡੀ.ਸੀ. ਜਸਬੀਰ

ਜੇਠੂਵਾਲ, 28 ਜੂਨ (ਮਿੱਤਰਪਾਲ ਸਿੰਘ ਰੰਧਾਵਾ)-ਹਲਕਾ ਅਟਾਰੀ ਦੇ ਅਹਿਮ ਪਿੰਡ ਜੇਠੂਵਾਲ ਸਮੇਤ ਹੋਰ ਪਿੰਡਾਂ ਦੇ ਲੋਕਾਂ ਦੀ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਸ਼ਾਸ਼ਣ ਵੇਲੇ ਦਾ ਬਣਿਆ ਅਪਰਬਾਰੀ ਨਹਿਰ ਤੇ ਜੇਠੂਵਾਲ ਦਾ ਪੁੱਲ ਜਿਸ ਦੀ ਮੁਨਿਆਦ ਕਈ ਚਿਰ ਪਹਿਲਾਂ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਬੁਰੀ ਤਰ੍ਹਾਂ ਸੂਬਿਆਂ ਵਿਚ ਹੋਈ ਫੇਲ੍ਹ

ਰਈਆ, 28 ਜੂਨ (ਸ਼ਰਨਬੀਰ ਸਿੰਘ ਕੰਗ)-ਅੱਜ ਆਮ ਆਦਮੀ ਪਾਰਟੀ ਦੇ ਯੂਥ ਜੁਆਇੰਟ ਸਕੱਤਰ ਸੁਰਜੀਤ ਸਿੰਘ ਕੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਨੇ ਪਹਿਲਾਂ ਵੀ ਕਿਸਾਨਾਂ ਨਾਲ ਧੱਕੇਸ਼ਾਹੀ ਕਰਕੇ ਕਾਲੇ ਕਾਨੂੰਨ ਪਾਸ ਕੀਤੇ ਸਨ, ਜਿਨ੍ਹਾਂ ...

ਪੂਰੀ ਖ਼ਬਰ »

ਅੱਖਰ ਸਾਹਿਤ ਅਕਾਦਮੀ ਦੀ ਵਿਸ਼ੇਸ਼ ਮੀਟਿੰਗ ਦੌਰਾਨ ਅਹਿਮ ਮਤੇ ਪਾਸ

ਬਿਆਸ, 28 ਜੂਨ (ਪਰਮਜੀਤ ਸਿੰਘ ਰੱਖੜਾ)-ਅੱਖਰ ਸਾਹਿਤ ਅਕਾਦਮੀ ਦੀ ਵਿਸ਼ੇਸ਼ ਮੁੱਦਿਆਂ ਤੇ ਗੱਲਬਾਤ ਲਈ ਅਹਿਮ ਮੀਟਿੰਗ ਬਿਆਸ ਵਿਖੇ ਹੋਈ | ਜਾਣਕਾਰੀ ਦਿੰਦਿਆਂ ਅੱਖਰ ਸੰਪਾਦਕ ਵਿਸ਼ਾਲ ਨੇ ਦੱਸਿਆ ਕਿ ਮੀਟਿੰਗ ਵਿਚ ਸਰਪ੍ਰਸਤ ਡਾ. ਵਿਕਰਮਜੀਤ, ਵਿਸ਼ੇਸ਼ ਸਹਿਯੋਗੀ ਕਰਨਲ ...

ਪੂਰੀ ਖ਼ਬਰ »

ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਸਿੱਖਿਆ ਵਿਭਾਗ ਵਿਰੁੱਧ ਜਲਦ ਵਜਾਇਆ ਜਾਵੇਗਾ ਸੰਘਰਸ਼ ਦਾ ਬਿਗਲ- ਰਿਆੜ

ਅਜਨਾਲਾ, 28 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਲਗਪਗ 60 ਹਜ਼ਾਰ ਮਾਸਟਰ ਕੇਡਰ ਅਧਿਆਪਕਾਂ ਦੀ ਨੁਮਾਇੰਦਗੀ ਕਰਦੀ ਹੱਕਾਂ ਅਤੇ ਫ਼ਰਜ਼ਾਂ ਪ੍ਰਤੀ ਸੁਚੇਤ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ਨੇ ਸਿੱਖਿਆ ਵਿਭਾਗ ਵਲੋਂ ਅਧਿਆਪਕ ...

ਪੂਰੀ ਖ਼ਬਰ »

ਕੌਮੀ ਪੱਧਰ ਦੇ ਖੇਡ ਮੁਕਾਬਲੇ ਦੇ ਜੇਤੂ ਖਿਡਾਰੀ ਦਾ ਜੱਦੀ ਪਿੰਡ ਪੁੱਜਣ 'ਤੇ ਸ਼ਾਹੀ ਸਵਾਗਤ

ਹਰਸਾ ਛੀਨਾ, 28 ਜੂਨ (ਕੜਿਆਲ)-ਬੀਤੇ ਦਿਨੀਂ ਉਤਰਾਖੰਡ ਦੇ ਸ਼ਹਿਰ ਰੁੜਕੀ ਵਿਖੇ ਭਾਰਤ ਸਰਕਾਰ ਦੇ ਕੌਮੀ ਖੇਡ ਤੇ ਸਿੱਖਿਆ ਵਿਭਾਗ ਵਲੋਂ ਕਰਵਾਈ ਗਈ ਆਲ ਇੰਡੀਆ ਅਥਲੈਟਿਕਸ ਚੈਂਪੀਅਨਸ਼ਿੱਪ 2022 ਵਿਚ ਕਰਵਾਏ ਗਏ 19 ਸਾਲਾ ਵਰਗ ਮੁਕਾਬਲਿਆਂ ਵਿਚ ਪੰਜਾਬ ਦੀ ਨੁਮਾਇੰਦਗੀ ਕਰਦੇ ...

ਪੂਰੀ ਖ਼ਬਰ »

ਸਵ. ਠੇਕੇਦਾਰ ਅਜੀਤ ਸਿੰਘ ਸਿੱਧੂ ਨੂੰ ਸ਼ਰਧਾਂਜਲੀਆਂ ਭੇਟ

ਹਰੀਕੇ ਪੱਤਣ, 28 ਜੂਨ (ਸੰਜੀਵ ਕੁੰਦਰਾ)-ਸੀਨੀਅਰ ਅਕਾਲੀ ਆਗੂ ਤੇ ਇਲਾਕੇ ਦੀ ਨਾਮਵਰ ਸ਼ਖ਼ਸੀਅਤ ਠੇਕੇਦਾਰ ਅਜੀਤ ਸਿੰਘ ਸਿੱਧੂ ਪੈਟਰੋਲ ਪੰਪ ਵਾਲੇ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਭਗਤ ਸਿੰਘ ਜੀ ਸਿੱਧ ਮਸਤ ...

ਪੂਰੀ ਖ਼ਬਰ »

ਡੈਮੋਕ੍ਰੇਟਿਕ ਜੰਗਲਾਤ ਵਿਭਾਗ ਬਲਾਕ ਤਰਸਿੱਕਾ ਦੀ ਮੀਟਿੰਗ

ਤਰਸਿੱਕਾ, 28 ਜੂਨ (ਅਤਰ ਸਿੰਘ ਤਰਸਿੱਕਾ)-ਡੈਮੋਕ੍ਰੇਟਿਕ ਜੰਗਲਾਤ ਵਿਭਾਗ ਬਲਾਕ ਤਰਸਿੱਕਾ ਦੀ ਇੱਕ ਵਿਸ਼ੇਸ਼ ਮੀਟਿੰਗ ਰਛਪਾਲ ਸਿੰਘ ਜੋਧਾਨਗਰੀ ਸੂਬਾਈ ਆਗੂ ਦੀ ਪ੍ਰਧਾਨਗੀ ਹੇਠ ਕਸਬਾ ਤਰਸਿੱਕਾ ਵਿਖੇ ਹੋਈ | ਜਿਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਸਰਕਾਰ ...

ਪੂਰੀ ਖ਼ਬਰ »

ਅਜਨਾਲਾ ਮਾਰਕੀਟ ਕਮੇਟੀ ਦੇ ਅਧਿਕਾਰ ਖੇਤਰ 'ਚ ਪੈਂਦੀਆਂ 750 ਕਿਲੋਮੀਟਰ ਲੰਮੀਆਂ ਲਿੰਕ ਸੜਕਾਂ ਨਵਿਆਉਣ ਦਾ ਕੰਮ ਪੀ.ਡਬਲਿਊ.ਡੀ ਨੂੰ ਸੌਂਪਿਆ-ਮੰਤਰੀ ਧਾਲੀਵਾਲ

ਅਜਨਾਲਾ, 28 ਜੂਨ (ਐਸ. ਪ੍ਰਸ਼ੋਤਮ)-ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵਲੋਂ ਆਪਣੇ ਵਿਭਾਗਾਂ ਨਾਲ ਸੰਬੰਧਤ ਸੂਬੇ ਭਰ 'ਚ ਵਿੱਢੇ ਜੰਗੀ ਪੱਧਰ 'ਤੇ ਕਾਰਜਾਂ ਤੇ ਸਕੀਮਾਂ ਨੂੰ ਲਾਗੂ ਕਰਵਾਉਣ ਲਈ ਮੁਹਿੰਮ ਭਰੇ ਰੁਝੇਵੇਂ ਤੋਂ ਹੁਣ ਆਪਣੇ ...

ਪੂਰੀ ਖ਼ਬਰ »

ਮਾਹਲ ਭਰਾਵਾਂ ਨੂੰ ਸਦਮਾ, ਪਿਤਾ ਸਵਿੰਦਰ ਸਿੰਘ ਮਾਹਲ ਦਾ ਦਿਹਾਂਤ

ਅਜਨਾਲਾ, 28 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਹਲਕਾ ਅਜਨਾਲਾ ਦੇ ਸੀਨੀਅਰ ਆਗੂ ਤੇ ਨਗਰ ਪੰਚਾਇਤ ਅਜਨਾਲਾ ਦੇ ਮੀਤ ਪ੍ਰਧਾਨ ਰਮਿੰਦਰ ਕੌਰ ਮਾਹਲ ਦੇ ਪਤੀ ਸਾਬਕਾ ਕੌਂਸਲਰ ਬਲਜਿੰਦਰ ਸਿੰਘ ਮਾਹਲ, ਸਾਬਕਾ ਸਰਪੰਚ ਗੁਰਿੰਦਰਬੀਰ ਸਿੰਘ ਗੱਗੋਮਾਹਲ, ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਟਾਹਲੀ ਸਾਹਿਬ ਦੀ ਇਕੱਤਰਤਾ

ਮੱਤੇਵਾਲ, 28 ਜੂਨ (ਗੁਰਪ੍ਰੀਤ ਸਿੰਘ ਮੱਤੇਵਾਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਟਾਹਲੀ ਸਾਹਿਬ ਦੀ ਮੀਟਿੰਗ ਸੂਬਾ ਆਗੂ ਰਣਜੀਤ ਸਿੰਘ ਕਲੇਰਬਾਲਾ, ਜ਼ਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਜ਼ੋਨ ਪ੍ਰਧਾਨ ਕੰਧਾਰ ਸਿੰਘ ਭੋਏਵਾਲ ਦੀ ਅਗਵਾਈ ਵਿਚ ਅੱਡਾ ...

ਪੂਰੀ ਖ਼ਬਰ »

ਸ਼ਹੀਦਾਂ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਪਹਿਲੀ ਜੁਲਾਈ ਨੂੰ

ਚੋਗਾਵਾਂ, 28 ਜੂਨ (ਗੁਰਬਿੰਦਰ ਸਿੰਘ ਬਾਗੀ)-ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਲੜੀ ਗਈ ਪਹਿਲੀ ਲੋਹਗੜ੍ਹ ਵਾਲੀ ਜੰਗ ਜਿਸ ਵਿਚ ਸ਼ਾਹ ਜਹਾਨ ਨੇ ਮੁਖ਼ਲਸ ਖਾਨ ਨੂੰ 7000 ਫੌਜ ਦੇ ਕੇ ਗੁਰੂ ਉਪਰ ਹਮਲਾ ਕਰਨ ਲਈ ਲਾਹੌਰ ਤੋਂ ਅੰਮਿ੍ਤਸਰ ਭੇਜਿਆ ਸੀ, ਇਸ ਜੰਗ ਵਿਚ ਪਿੰਡ ...

ਪੂਰੀ ਖ਼ਬਰ »

ਸਿੱਧੂ ਮੂਸੇਵਾਲਾ ਦੇ ਗੀਤ ਸਮੇਤ ਕਿਸਾਨ ਏਕਤਾ ਮੋਰਚਾ ਤੇ ਟਰੈਕਟਰ ਟੂ ਟਵਿੱਟਰ ਅਕਾਊਾਟ ਹਟਾਉਣਾ ਕੇਂਦਰ ਦੀ ਤਾਨਾਸ਼ਾਹੀ-ਕਾ. ਬਖਤਪੁਰਾ

ਅਜਨਾਲਾ, 28 ਜੂਨ (ਐਸ. ਪ੍ਰਸ਼ੋਤਮ)- ਸੀ. ਪੀ. ਆਈ. ਐੱਮ. ਐੱਲ. (ਲਿਬਰੇਸ਼ਨ) ਨੇ ਸਿੱਧੂ ਮੂਸੇਵਾਲਾ ਦੇ ਗੀਤ ਐੱਸ ਵਾਈ ਐਲ ਉਪਰ ਪਾਬੰਦੀ ਲਗਾਉਣ ਅਤੇ ਹੁਣ ਖੇਤੀ ਕਾਨੂੰਨਾਂ ਖਿਲਾਫ ਹੋਏ ਸੰਘਰਸ਼ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਬਣਾਏ ਗਏ ਟਵਿੱਟਰ ਅਕਾਊਾਟਾਂ ਕਿਸਾਨ ਏਕਤਾ ...

ਪੂਰੀ ਖ਼ਬਰ »

ਮੈਂਬਰ ਪੰਚਾਇਤ ਬਲਕਾਰ ਸਿੰਘ ਬੱਗਾ ਵਡਾਲਾ ਦੇ ਘਰ ਚੋਰੀ

ਬਾਬਾ ਬਕਾਲਾ ਸਾਹਿਬ, 28 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਬਲਕਾਰ ਸਿੰਘ ਬੱਗਾ ਮੈਂਬਰ ਪੰਚਾਇਤ ਵਡਾਲਾ ਕਲਾਂ ਦੇ ਬਾਬਾ ਬਕਾਲਾ ਸਾਹਿਬ ਸਥਿਤ ਘਰ 'ਚੋਂ ਕੀਮਤੀ ਸਾਮਾਨ ਚੋਰੀ ਕਰ ਲਿਆ | ਘਰ ਦੇ ਮਾਲਕ ਨੇ ਉਸਦੇ ਘਰ 'ਚ ਲੱਗੇ ਮਿਸਤਰੀ ਵਲੋਂ ਹੀ ਚੋਰੀ ਕਰ ਲਏ ਜਾਣ ਦੇ ਦੋਸ਼ ...

ਪੂਰੀ ਖ਼ਬਰ »

ਵਿਸ਼ਵ ਪੱਧਰ 'ਤੇ ਵਿਲੱਖਣ ਪਹਿਚਾਣ ਵਾਲਾ ਕਸਬਾ ਚੌਂਕ ਮਹਿਤਾ ਹਰੇਕ ਸਹੂਲਤਾਂ ਤੋਂ ਸੱਖਣਾ, ਹਰੇਕ ਸਮੱਸਿਆ ਜਿਉਂ ਦੀ ਤਿਉਂ

ਚੌਂਕ ਮਹਿਤਾ, 28 ਜੂਨ (ਧਰਮਿੰਦਰ ਸਿੰਘ ਭੰਮਰਾ)-ਕਸਬਾ ਚੌਕ ਮਹਿਤਾ ਵਿਖੇ ਦਮਦਮੀ ਟਕਸਾਲ ਦਾ ਹੈੱਡ ਕੁਆਟਰ ਹੋਣ ਕਾਰਨ ਵਿਸ਼ਵ ਪੱੱਧਰ 'ਤੇ ਪਹਿਚਾਣਿਆ ਜਾਂਦਾ ਹੈ, ਕਸਬਾ ਮਹਿਤਾ ਚੌਂਕ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ | ਭਾਵੇਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX