ਪਤਾ ਨਹੀਂ ਕਿਉਂ ਕੈਟਰੀਨਾ ਕੈਫ਼ ਨੂੰ ਅੱਜਕਲ੍ਹ ਰਣਬੀਰ ਕਪੂਰ ਮਾਸਾ ਵੀ ਚੰਗਾ ਨਹੀਂ ਲੱਗਦਾ ਤੇ ਇਧਰ ਕੈਟੀ ਦੇ ਪਤੀ ਪਰਮੇਸ਼ਵਰ ਅਦਾਕਾਰ ਵਿੱਕੀ ਕੌਸ਼ਲ ਨੇ ਧਰਮਾ ਪ੍ਰੋਡਕਸ਼ਨ ਦੀ ਫ਼ਿਲਮ 'ਗੋਵਿੰਦਾ ਨਾਮ ਮੇਰਾ' ਵਿਚ ਰਣਬੀਰ ਨੂੰ ਖ਼ਾਸ ਕਿਰਦਾਰ ਲਈ ਲਿਆਂਦਾ ਹੈ। ਕੈਟਰੀਨਾ ਦਾ ...
ਅਮਾਰਿਆ ਦਸਤੂਰ ਫ਼ਿਲਮ 'ਫੁਰਤੀਲਾ' ਰਾਹੀਂ ਪਾਲੀਵੁੱਡ ਵਿਚ ਆ ਰਹੀ ਹੈ। ਫ਼ਿਲਮ ਦੇ ਹੀਰੋ ਹਨ ਜੱਸੀ ਗਿੱਲ ਅਤੇ ਨਿਰਦੇਸ਼ਕ ਹਨ ਅਮਰ ਹੁੰਦਲ। ਪੰਜਾਬੀ ਫ਼ਿਲਮ ਸਨਅਤ ਵਿਚ ਆਪਣੀ ਪਾਰੀ ਦੀ ਸ਼ੁਰੂਆਤ ਬਾਰੇ ਉਹ ਕਹਿੰਦੀ ਹੈ, 'ਮੈਂ ਹਿੰਦੀ ਤੇ ਇੰਗਲਿਸ਼ ਦੇ ਨਾਲ-ਨਾਲ ਤਾਮਿਲ ਤੇ ...
'ਪਦਮਾਵਤ', 'ਨੀਰਜਾ' ਸਮੇਤ ਕਈ ਫ਼ਿਲਮੀ ਗੀਤ ਗਾਉਣ ਵਾਲੇ ਫਰਹਾਨ ਸਾਬਰੀ ਨੇ ਇਕ ਰੋਮਾਂਟਿਕ ਗੀਤ 'ਆ ਭੀ ਜਾ' ਗਾਇਆ ਹੈ ਅਤੇ ਇਸ ਦਾ ਵੀਡੀਓ ਰਜਨੀਸ਼ ਦੁੱਗਲ, ਰੋਜ਼ਲੀਨ ਖਾਨ ਤੇ ਤੁਮੁਲ ਬਾਲਯਾਨ 'ਤੇ ਫ਼ਿਲਮਾਇਆ ਗਿਆ ਹੈ। ਰੋਜ਼ਲੀਨ ਖਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹੈ ਅਤੇ ਇਹ ...
ਸ਼ਰਧਾ ਕਪੂਰ, ਦੋ ਸਾਲ ਪਹਿਲਾਂ ਆਖਰੀ ਵਾਰ 'ਸਟ੍ਰੀਟ ਡਾਂਸਰ 3 ਡੀ' (2020) ਅਤੇ 'ਬਾਗੀ 3' (2020) ਵਿਚ ਨਜ਼ਰ ਆਈ ਸੀ। ਫਿਰ ਕੋਰੋਨਾ ਵਰਗੀ ਮਹਾਂਮਾਰੀ ਦੇ ਚਲਦਿਆਂ ਵੀ ਬਹੁਤ ਘੱਟ ਫ਼ਿਲਮਾਂ ਰਿਲੀਜ਼ ਹੋ ਸਕੀਆਂ ਸਨ। ਉਸ ਦੌਰਾਨ ਸ਼ਰਧਾ ਕਪੂਰ ਦੀਆਂ ਵੀ ਕਈ ਫ਼ਿਲਮਾਂ ਨਹੀਂ ਸਨ ਆ ਸਕੀਆਂ। ...
ਨਿਰਮਾਤਾ ਆਰੀਅਨ ਮਿਸ਼ਰਾ ਨੇ ਪਹਿਲਾਂ ਨਾਰੀ ਸਨਮਾਨ 'ਤੇ ਗੀਤ ਤਿਆਰ ਕੀਤਾ ਸੀ ਅਤੇ ਇਸ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਹੁਣ ਉਹ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਨੂੰ ਸਮਰਪਿਤ ਗੀਤ 'ਅਟਲ' ਲੈ ਕੇ ਆਏ ਹਨ। ਇਹ ਲਤਾ ਹਯਾ ਵਲੋਂ ਲਿਖਿਆ ਗਿਆ ਹੈ ਅਤੇ ਇਸ ...
ਦੰਗਲ ਚੈਨਲ ਦੇ ਲੜੀਵਾਰ 'ਰਕਸ਼ਾਬੰਧਨ' ਵਿਚ ਨਾਂਹਪੱਖੀ ਭੂਮਿਕਾ ਨਿਭਾਉਣ ਤੋਂ ਬਾਅਦ ਹੁਣ ਨਾਇਰਾ ਬੈਨਰਜੀ ਕਲਰਜ਼ ਚੈਨਲ ਦੇ ਲੜੀਵਾਰ 'ਪਿਸ਼ਾਚਿਨੀ' ਵਿਚ ਫਿਰ ਇਕ ਵਾਰ ਨਾਂਹਪੱਖੀ ਭੂਮਿਕਾ ਵਿਚ ਪੇਸ਼ ਹੋਈ ਹੈ।
ਚਮਤਕਾਰੀ ਕਾਰਨਾਮਿਆਂ ਵਾਲੇ ਇਸ ਲੜੀਵਾਰ ਵਿਚ ਆਪਣੀ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਜਦੋਂ ਮੈਂ 'ਰਕਸ਼ਾਬੰਧਨ' ਵਿਚ ਕੰਮ ਕਰ ਰਹੀ ਸੀ ਤਾਂ ਉਥੇ ਮੇਰੇ ਹਿੱਸੇ ਨੰਨ੍ਹੀ ਰਸਾਲ ਨੂੰ ਪ੍ਰਤਾੜਿਤ ਕਰਨਾ ਆਇਆ ਸੀ। ਮੈਂ ਉਸ ਉੱਤੇ ਬਹੁਤ ਚੀਕਦੀ ਤੇ ਚਿਲਾਉਂਦੀ ਸੀ ਅਤੇ ਮੇਰਾ ਇਹ ਰੂਪ ਦੇਖ ਕੇ ਉਹ ਨੰਨ੍ਹੀ ਬੱਚੀ ਅਸਲੀਅਤ ਵਿਚ ਰੋਣ ਲੱਗ ਜਾਂਦੀ ਸੀ। ਇਹ ਦੇਖ ਕੇ ਮੈਨੂੰ ਵੀ ਰੋਣਾ ਆ ਜਾਂਦਾ ਸੀ ਅਤੇ ਮਨ ਵਿਚ ਸੋਚਣ ਲਗਦੀ ਸੀ ਕਿ ਇਹ ਮੈਂ ਕੀ ਕਰ ਰਹੀ ਹਾਂ। ਉਦੋਂ ਮੈਂ ਨਿਰਣਾ ਲਿਆ ਸੀ ਕਿ ਅੱਗੇ ਤੋਂ ਨਾਂਹਪੱਖੀ ਭੂਮਿਕਾ ਨਹੀਂ ਕਰਾਂਗੀ। ਮੈਂ ਵਕੀਲ ਹਾਂ, ਸੋ ਸੋਚਿਆ ਕਿ ਯੂਨੀਫਾਰਮ 'ਤੇ ਆਧਾਰਿਤ ਭੂਮਿਕਾਵਾਂ ਕਰਾਂਗੀ ਜਿਵੇਂ ਫ਼ੌਜੀ ਅਫ਼ਸਰ, ਪੁਲਿਸ ਅਫ਼ਸਰ ਵਗੈਰਾ ਦੀਆਂ ਅਤੇ ਲੇਖਿਕਾ ਮ੍ਰਿਣਾਲ ਨੇ ਮੈਨੂੰ ਪਿਸ਼ਾਚਿਨੀ' ਵਿਚ ਮੁੱਖ ਭੂਮਿਕਾ ਦੀ ਪੇਸ਼ਕਸ਼ ਕੀਤੀ। ਮੇਰੇ ਕਰੀਅਰ ਦੇ ਪਹਿਲੇ ਲੜੀਵਾਰ 'ਦਿਵਿਆ ਦ੍ਰਿਸ਼ਟੀ' ਦੀ ਲੇਖਿਕਾ ਮ੍ਰਿਣਾਲ ਸੀ। ਇਕ ਤਾਂ ਇਸ ਲੜੀਵਾਰ ਦੀ ਮ੍ਰਿਣਾਲ ਨੇ ਪੇਸ਼ਕਸ਼ ਕੀਤੀ ਸੀ, ਉਸ 'ਤੇ ਮੁੱਖ ਭੂਮਿਕਾ ਅਤੇ ਲੜੀਵਾਰ ਕਲਰਜ਼ ਵਰਗੇ ਵੱਡੇ ਚੈਨਲ ਲਈ। ਸੋ, ਮਨ ਪਿਘਲ ਗਿਆ ਅਤੇ ਮੈਂ ਫਿਰ ਇਕ ਵਾਰ ਨਾਂਹਪੱਖੀ ਭੂਮਿਕਾ ਨਿਭਾਉਣ ਲਈ ਤਿਆਰ ਹੋ ਗਈ।' ਨਾਇਰਾ ਨੇ ਕੈਮਰੇ ਸਾਹਮਣੇ ਪਿਸ਼ਾਚਿਨੀ ਬਣਨ ਲਈ ਹਾਂ ਤਾਂ ਕਹਿ ਦਿੱਤੀ ਪਰ ਸੋਚਿਆ ਨਹੀਂ ਸੀ ਕਿ ਇਹ ਭੂਮਿਕਾ ਨਿਭਾਉਣਾ ਕਿੰਨਾ ਮੁਸ਼ਕਿਲ ਹੋਵੇਗਾ। ਆਪਣਾ ਦਰਦ ਜ਼ਾਹਿਰ ਕਰਦੇ ਹੋਏ ਉਹ ਕਹਿੰਦੀ ਹੈ, 'ਇਥੇ ਮੈਂ ਇਕ ਆਤਮਾ ਹਾਂ। ਮੈਨੂੰ ਹਵਾ ਵਿਚ ਉੱਡਦਿਆਂ ਵੀ ਦਿਖਾਇਆ ਗਿਆ ਹੈ। ਪਿਸ਼ਾਚਿਨੀ ਹਾਂ, ਸੋ ਲੰਮੇ ਵਾਲਾਂ ਵਾਲੀ ਬਿਗ ਪਾਉਣੀ ਪੈਂਦੀ ਹੈ। ਇਸ ਦਾ ਵਜ਼ਨ ਦੋ ਕਿੱਲੋ ਤੋਂ ਜ਼ਿਆਦਾ ਹੈ। ਮੇਰੇ ਹੱਥ ਗਹਿਣਿਆਂ ਨਾਲ ਭਰ ਦਿੱਤੇ ਜਾਂਦੇ ਹਨ। ਇਹ ਵੀ ਕਾਫ਼ੀ ਵਜ਼ਨਦਾਰ ਹੁੰਦੇ ਹਨ।
ਪੰਜਾਬੀ ਫ਼ਿਲਮਾਂ ਦੇ ਇਤਿਹਾਸ ਵਿਚ ਮੀਲ ਦਾ ਪੱਥਰ ਬਣ ਗਈ ਫ਼ਿਲਮ 'ਚਾਰ ਸਾਹਿਬਜ਼ਾਦੇ' ਦਾ ਨਿਰਮਾਣ ਹੈਰੀ ਬਾਵੇਜਾ ਵਲੋਂ ਕੀਤਾ ਗਿਆ ਸੀ ਪਰ ਇਹ ਫ਼ਿਲਮ ਪ੍ਰਸਾਦ ਅਜਗਾਂਵਕਰ ਦੇ ਐਨੀਮੇਸ਼ਨ ਸਟੂਡੀਓ ਵਿਚ ਬਣਾਈ ਗਈ ਸੀ। ਪ੍ਰਸਾਦ ਖ਼ੁਦ ਮਹਾਰਾਸ਼ਟੀਅਨ ਹੈ, ਉਨ੍ਹਾਂ ਦੀ ਪਤਨੀ ਵੀ ...
'ਏ ਵੈੱਡਨਸਡੇ', 'ਸਪੈਸ਼ਲ 26', 'ਬੇਬੀ', 'ਧੋਨੀ', 'ਅਯਾਰੀ' ਫੇਮ ਨਿਰਦੇਸ਼ਕ ਨੀਰਜ ਪਾਂਡੇ ਨੇ ਡਿਸਕਵਰੀ ਚੈਨਲ ਲਈ ਇਕ ਸ਼ੋਅ 'ਸੀਕਰੇਟਸ ਆਫ਼ ਸਿਨੌਲੀ' ਬਣਾਇਆ ਅਤੇ ਇਸ ਵਿਚ ਚਾਰ ਹਜ਼ਾਰ ਸਾਲ ਪੁਰਾਣੇ ਭਾਰਤੀ ਸੱਭਿਆਚਾਰ 'ਤੇ ਰੌਸ਼ਨੀ ਪਾਈ ਗਈ। ਮਨੋਜ ਵਾਜਪਈ ਇਸ ਸ਼ੋਅ ਦੇ ਸੂਤਰਧਾਰ ਸਨ। ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX